Compositions of the Dasam Granth
Akal Ustat
ਅਕਾਲ ਉਸਤਤGuru Gobind Singh Ji
Dasam Granth · Panna 11–38 · 1101 lines
“Praise of the Timeless One” — a sweeping hymn to the deathless Divine beyond all division.
Listen to Akal UstatSikhNet Play — professional kirtan & paathThe meaning
A major composition of the tenth Guru in the Dasam Granth. In soaring verses it praises Akal, the Timeless, who is beyond birth and death and worshipped under countless names by countless peoples. Its most quoted line — “recognise all humankind as one” — cuts through every barrier of caste, creed and colour, celebrating the One who is both the wielder of the sword of justice and the boundless source of love.
A story to unlock it
One human race
Asked why he made no distinction between high caste and low, Hindu and Muslim, the tenth Guru pointed to the many faces around him — fair and dark, rich and poor, of every faith. “The same Light burns in each,” he taught. “Temple and mosque, the sacred and the common — see them as one. All humankind is a single race.”
Traditional account · Traditional Sikh account (simplified retelling)
The lines
The exact lines of this composition, in recitation order.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
English
The Lord is One and He can be attained through the grace of the true Guru.
Punjabi meaning coming soon
ਉਤਾਰ ਖਾਸੇ ਦਸਖਤ ਕਾ ॥
autaar khaase dasakhat kaa |
English
Copy of the manuscript with exclusive signatures of:
Punjabi meaning coming soon
ਪਾਤਿਸਾਹੀ ੧੦ ॥
paatisaahee 10 |
English
The Tenth Sovereign.
Punjabi meaning coming soon
ਅਕਾਲ ਪੁਰਖ ਕੀ ਰਛਾ ਹਮਨੈ ॥
akaal purakh kee rachhaa hamanai |
English
The non-temporal Purusha (All-Pervading Lord) is my Protector.
Punjabi meaning coming soon
ਸਰਬ ਲੋਹ ਦੀ ਰਛਿਆ ਹਮਨੈ ॥
sarab loh dee rachhiaa hamanai |
English
The All-Iron Lord is my Protector.
Punjabi meaning coming soon
ਸਰਬ ਕਾਲ ਜੀ ਦੀ ਰਛਿਆ ਹਮਨੈ ॥
sarab kaal jee dee rachhiaa hamanai |
English
The All-Destroying Lord is my Protector.
Punjabi meaning coming soon
ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ ॥
sarab loh jee dee sadaa rachhiaa hamanai |
English
The All-Iron Lord is ever my Protector.
Punjabi meaning coming soon
ਆਗੈ ਲਿਖਾਰੀ ਕੇ ਦਸਤਖਤ ॥
aagai likhaaree ke dasatakhat |
English
Then the signatures of the Author (Guru Gobind Singh).
Punjabi meaning coming soon
ਤ੍ਵ ਪ੍ਰਸਾਦਿ ॥ ਚਉਪਈ ॥
tv prasaad | chaupee |
English
BY THY GRACE QUATRAIN (CHAUPAI)
Punjabi meaning coming soon
ਪ੍ਰਣਵੋ ਆਦਿ ਏਕੰਕਾਰਾ ॥
pranavo aad ekankaaraa |
Punjabi
(ਮੈਂ) ਸਭ ਤੋਂ ਪਹਿਲਾਂ ਓਅੰਕਾਰ ਸਰੂਪ ਨੂੰ ਪ੍ਰਨਾਮ ਕਰਦਾ ਹਾਂ
English
I Salute the One Primal Lord.
ਜਲ ਥਲ ਮਹੀਅਲ ਕੀਓ ਪਸਾਰਾ ॥
jal thal maheeal keeo pasaaraa |
Punjabi
(ਜਿਸ ਨੇ) ਜਲ, ਥਲ ਅਤੇ ਆਕਾਸ਼ ਦਾ ਪਸਾਰ ਕੀਤਾ ਹੈ।
English
Who pervades the watery, earthly and heavenly expanse.
ਆਦਿ ਪੁਰਖ ਅਬਿਗਤ ਅਬਿਨਾਸੀ ॥
aad purakh abigat abinaasee |
Punjabi
ਉਹ ਆਦਿ ਪੁਰਖ, ਦੇਹ-ਰਹਿਤ ਅਤੇ ਅਵਿਨਾਸ਼ੀ ਹੈ
English
That Primal Purusha is Unmanifested and Immortal.
ਲੋਕ ਚਤ੍ਰੁ ਦਸ ਜੋਤਿ ਪ੍ਰਕਾਸੀ ॥੧॥
lok chatru das jot prakaasee |1|
Punjabi
ਅਤੇ ਚੌਦਾਂ ਲੋਕਾਂ ਨੂੰ (ਉਸ ਨੇ ਆਪਣੀ) ਜੋਤਿ ਨਾਲ ਪ੍ਰਕਾਸ਼ਮਾਨ ਕਰ ਰਖਿਆ ਹੈ ॥੧॥
English
His Light illumines the fourteen worlds. I.
ਹਸਤ ਕੀਟ ਕੇ ਬੀਚ ਸਮਾਨਾ ॥
hasat keett ke beech samaanaa |
Punjabi
ਜੋ ਹਾਥੀ ਤੋਂ ਲੈ ਕੇ ਕੀੜੇ ਤਕ (ਸਭ ਵਿਚ) ਸਮਾਇਆ ਹੋਇਆ ਹੈ
English
He hath merged Himself within the elephant and the worm.
ਰਾਵ ਰੰਕ ਜਿਹ ਇਕ ਸਰ ਜਾਨਾ ॥
raav rank jih ik sar jaanaa |
Punjabi
ਅਤੇ ਰਾਜੇ ਤੇ ਭਿਖਾਰੀ ਨੂੰ ਇਕ-ਸਮਾਨ ਸਮਝਦਾ ਹੈ,
English
The king and the baggar equal before Him.
ਅਦ੍ਵੈ ਅਲਖ ਪੁਰਖ ਅਬਿਗਾਮੀ ॥
advai alakh purakh abigaamee |
Punjabi
ਉਹ ਦ੍ਵੈਤ-ਰਹਿਤ, ਅਦ੍ਰਿਸ਼ ਪੁਰਸ਼ ਵਾਸਤਵਿਕਤਾ ਦਾ ਗਿਆਨਵਾਨ
English
That Non-dual and Imperceptible Purusha is Inseparable.
ਸਭ ਘਟ ਘਟ ਕੇ ਅੰਤਰਜਾਮੀ ॥੨॥
sabh ghatt ghatt ke antarajaamee |2|
Punjabi
ਅਤੇ ਹਰ ਇਕ ਦੇ ਦਿਲ ਦੀਆਂ ਜਾਣਨ ਵਾਲਾ ਹੈ ॥੨॥
English
He reaches the inner core of every heart.2.
ਅਲਖ ਰੂਪ, ਅਛੈ ਅਨਭੇਖਾ ॥
alakh roop, achhai anabhekhaa |
Punjabi
ਉਹ ਦਿਸਣ ਤੋਂ ਪਰੇ, ਨਾ ਨਸ਼ਟ ਹੋਣ ਵਾਲਾ ਅਤੇ ਭੇਖਾਂ ਤੋਂ ਰਹਿਤ ਹੈ,
English
He is an Inconceivable Entity, Exernal and Garbless.
ਰਾਗ ਰੰਗ, ਜਿਹ ਰੂਪ ਨ ਰੇਖਾ ॥
raag rang, jih roop na rekhaa |
Punjabi
ਉਸ ਦਾ ਕਿਸੇ ਪ੍ਰਤਿ ਮੋਹ (ਨਹੀਂ ਹੈ, ਉਸ ਦਾ) ਰੰਗ ਰੂਪ ਜਾਂ ਰੇਖਾ ਨਹੀਂ ਹੈ,
English
He is without attachment, colour, form and mark.
ਬਰਨ ਚਿਹਨ ਸਭਹੂੰ ਤੇ ਨਿਆਰਾ ॥
baran chihan sabhahoon te niaaraa |
Punjabi
ਉਹ ਵਰਨ, ਚਿੰਨ੍ਹ (ਆਦਿ) ਸਭ ਤੋਂ ਨਿਆਰਾ ਹੈ;
English
He distinct from all others of various colours and signs.
ਆਦਿ ਪੁਰਖ ਅਦ੍ਵੈ ਅਬਿਕਾਰਾ ॥੩॥
aad purakh advai abikaaraa |3|
Punjabi
ਉਹ ਆਦਿ ਪੁਰਖ, ਅਦ੍ਵੈਤ-ਸਰੂਪ ਅਤੇ ਵਿਕਾਰਾਂ ਤੋਂ ਰਹਿਤ ਹੈ ॥੩॥
English
He is the Primal Purusha, Unique and Changeless.3.
ਬਰਨ ਚਿਹਨ ਜਿਹ ਜਾਤ ਨ ਪਾਤਾ ॥
baran chihan jih jaat na paataa |
Punjabi
ਜਿਸ ਦੇ ਵਰਨ, ਚਿੰਨ੍ਹ, ਜਾਤਿ ਅਤੇ ਬਰਾਦਰੀ ਨਹੀਂ ਹੈ,
English
He is without colour, mark, caste and lineage.
ਸਤ੍ਰ ਮਿਤ੍ਰ ਜਿਹ ਤਾਤ ਨ ਮਾਤਾ ॥
satr mitr jih taat na maataa |
Punjabi
ਜਿਸ ਦੇ ਵੈਰੀ, ਮਿਤਰ, ਮਾਤਾ ਅਤੇ ਪਿਤਾ ਨਹੀਂ ਹਨ,
English
He is the without enemy, friend, father and mother.
ਸਭ ਤੇ ਦੂਰਿ, ਸਭਨ ਤੇ ਨੇਰਾ ॥
sabh te door, sabhan te neraa |
Punjabi
ਜੋ ਸਭ ਤੋਂ ਦੂਰ ਅਤੇ ਸਭ ਦੇ ਨੇੜੇ ਹੈ,
English
He is far away from all and closest to all.
ਜਲ ਥਲ ਮਹੀਅਲ, ਜਾਹਿ ਬਸੇਰਾ ॥੪॥
jal thal maheeal, jaeh baseraa |4|
Punjabi
ਜਿਸ ਦਾ ਜਲ, ਥਲ ਅਤੇ ਆਕਾਸ਼ ਵਿਚ ਨਿਵਾਸ ਹੈ ॥੪॥
English
His dwelling is within water, on earth and in heavens.4.
ਅਨਹਦ ਰੂਪ, ਅਨਾਹਦ ਬਾਨੀ ॥
anahad roop, anaahad baanee |
Punjabi
ਉਸ ਦਾ ਸਰੂਪ ਸੀਮਾ-ਰਹਿਤ (ਅਪਰ ਅਪਾਰ) ਅਤੇ ਉਸ ਦੀ ਬਾਣੀ ਬਿਨਾ ਕਿਸੇ ਆਘਾਤ ਤੋਂ ਪੈਦਾ ਹੋਣ ਵਾਲੀ ਹੈ।
English
He is Limitless Entity and hath infinite celestial strain.
ਚਰਨ ਸਰਨ ਜਿਹ ਬਸਤ ਭਵਾਨੀ ॥
charan saran jih basat bhavaanee |
Punjabi
ਉਸ ਦੇ ਚਰਨਾਂ ਦੀ ਓਟ ਵਿਚ ਮਾਇਆ ('ਭਵਾਨੀ') ਵਸਦੀ ਹੈ।
English
The goddess Durga takes refuge at His Feet and abides there.
ਬ੍ਰਹਮਾ ਬਿਸਨ, ਅੰਤੁ ਨਹੀ ਪਾਇਓ ॥
brahamaa bisan, ant nahee paaeo |
Punjabi
ਬ੍ਰਹਮਾ ਅਤੇ ਵਿਸ਼ਣੂ ਨੇ ਉਸ ਦਾ ਅੰਤ ਨਹੀਂ ਪਾਇਆ
English
Brahma and Vishnu Could not know His end.
ਨੇਤ ਨੇਤ, ਮੁਖਚਾਰ ਬਤਾਇਓ ॥੫॥
net net, mukhachaar bataaeo |5|
Punjabi
ਸਗੋਂ (ਬ੍ਰਹਮਾ ਨੇ ਆਪਣੇ) ਚੌਹਾਂ ਮੁੱਖਾਂ ਤੋਂ ਉਸ ਨੂੰ ਬੇਅੰਤ ਬੇਅੰਤ (ਨੇਤਿ ਨੇਤਿ) ਕਿਹਾ ਹੈ ॥੫॥
English
The four-headed god Brahma described Him ad ‘Neti Neti’ (Not this, Not this).5.
ਕੋਟਿ ਇੰਦ੍ਰ, ਉਪਇੰਦ੍ਰ ਬਨਾਏ ॥
kott indr, upeindr banaae |
Punjabi
ਉਸ ਨੇ ਕਰੋੜਾਂ ਇੰਦਰ ਅਤੇ ਉਪਇੰਦਰ (ਵਾਮਨ ਅਵਤਾਰ) ਪੈਦਾ ਕੀਤੇ ਹਨ,
English
He hath created millions of Indras and Upindras (smaller Indras).
ਬ੍ਰਹਮਾ ਰੁਦ੍ਰ, ਉਪਾਇ ਖਪਾਏ ॥
brahamaa rudr, upaae khapaae |
Punjabi
ਉਸ ਨੇ ਬ੍ਰਹਮਾ, ਰੁਦ੍ਰ (ਸ਼ਿਵ) ਨੂੰ ਸਿਰਜਿਆ ਅਤੇ ਸੰਘਾਰਿਆ ਹੈ;
English
He hath created and destroyed Brahmas and Rudras (Shivas).
ਲੋਕ ਚਤ੍ਰ ਦਸ, ਖੇਲ ਰਚਾਇਓ ॥
lok chatr das, khel rachaaeo |
Punjabi
ਉਸ ਨੇ ਚੌਦਾਂ ਲੋਕਾਂ ਦੀ ਖੇਡ ਰਚੀ ਹੋਈ ਹੈ
English
He hath created the play of fourteen worlds.
ਬਹੁਰ, ਆਪ ਹੀ ਬੀਚ ਮਿਲਾਇਓ ॥੬॥
bahur, aap hee beech milaaeo |6|
Punjabi
ਅਤੇ ਫਿਰ ਆਪਣੇ ਵਿਚ ਹੀ ਉਸ ਨੂੰ ਸਮੇਟ ਲੈਂਦਾ ਹੈ ॥੬॥
English
And then Himself merges it within His Self.6.
ਦਾਨਵ ਦੇਵ ਫਨਿੰਦ ਅਪਾਰਾ ॥
daanav dev fanind apaaraa |
Punjabi
ਉਸ ਨੇ ਬੇਅੰਤ ਦੈਂਤ, ਦੇਵਤੇ, ਸ਼ੇਸ਼ਨਾਗ,
English
Infinite demons, gods and Sheshanagas.
ਗੰਧ੍ਰਬ ਜਛ, ਰਚੈ ਸੁਭ ਚਾਰਾ ॥
gandhrab jachh, rachai subh chaaraa |
Punjabi
ਗੰਧਰਬ ਅਤੇ ਸ਼ੁਭ ਆਚਾਰ ਵਾਲੇ ਯਕਸ਼ਾਂ ਦੀ ਰਚਨਾ ਕੀਤੀ;
English
He hath created Gandharvas, Yakshas and being of high character.
ਭੂਤ ਭਵਿਖ ਭਵਾਨ ਕਹਾਨੀ ॥
bhoot bhavikh bhavaan kahaanee |
Punjabi
ਭੂਤ, ਭਵਿਸ਼ ਅਤੇ ਵਰਤਮਾਨ (ਦੀਆਂ ਘਟਨਾਵਾਂ) ਦੀ ਕਥਾ ਕਹਾਣੀ ਵੀ ਉਹ ਆਪ ਹੀ ਹੈ;
English
The story of past, future and present.
ਘਟ ਘਟ ਕੇ ਪਟ ਪਟ ਕੀ ਜਾਨੀ ॥੭॥
ghatt ghatt ke patt patt kee jaanee |7|
Punjabi
ਉਹ ਹਰ ਇਕ ਸ਼ਰੀਰ ਦੀ ਗੁਪਤ ਤੋਂ ਗੁਪਤ ਗੱਲ ਨੂੰ ਜਾਣਦਾ ਹੈ ॥੭॥
English
Regarding the inward recesses of every heart are known to Him.7.
ਤਾਤ ਮਾਤ ਜਿਹ ਜਾਤ ਨ ਪਾਤਾ ॥
taat maat jih jaat na paataa |
Punjabi
ਉਸ ਦਾ ਨਾ ਕੋਈ ਪਿਤਾ ਹੈ, ਨਾ ਮਾਤਾ, ਨਾ ਉਸ ਦੀ ਕੋਈ ਜਾਤਿ ਹੈ ਅਤੇ ਨਾ ਹੀ ਬਰਾਦਰੀ;
English
He Who hath no father, mother caste and lineage.
ਏਕ ਰੰਗ ਕਾਹੂ ਨਹੀ ਰਾਤਾ ॥
ek rang kaahoo nahee raataa |
Punjabi
ਉਹ ਕਿਸੇ ਇਕ ਨਾਲ (ਵਿਸ਼ੇਸ਼ ਰੂਪ ਵਿਚ) ਸੰਬੰਧਿਤ ਨਹੀਂ ਹੈ।
English
He is not imbues with undivided love for anyone of them.
ਸਰਬ ਜੋਤ ਕੇ ਬੀਚ ਸਮਾਨਾ ॥
sarab jot ke beech samaanaa |
Punjabi
ਉਹ ਸਭ ਦੀਆਂ ਜੋਤਾਂ ਵਿਚ ਸਮਾਇਆ ਹੋਇਆ ਹੈ;
English
He is merged in all lights (souls).
ਸਭਹੂੰ ਸਰਬ ਠੌਰ ਪਹਿਚਾਨਾ ॥੮॥
sabhahoon sarab tthauar pahichaanaa |8|
Punjabi
(ਮੈਂ) ਉਸ ਨੂੰ ਸਭ ਵਿਚ ਅਤੇ ਸਾਰੀਆਂ ਥਾਂਵਾਂ ਵਿਚ (ਵਸਦਾ ਹੋਇਆ) ਪਛਾਣਿਆ ਹੈ ॥੮॥
English
I have recognized Him within all and visualized Him at all places. 8.
ਕਾਲ ਰਹਤ, ਅਨ ਕਾਲ ਸਰੂਪਾ ॥
kaal rehat, an kaal saroopaa |
Punjabi
ਉਹ ਕਾਲ (ਮ੍ਰਿਤੂ) ਤੋਂ ਪਰੇ ਅਤੇ ਉਸ ਦਾ ਸਰੂਪ ਕਾਲ (ਦੀਆਂ ਸੀਮਾਵਾਂ) ਤੋਂ ਮੁਕਤ ਹੈ;
English
He is deathless and a non-temporal Entity.
ਅਲਖ ਪੁਰਖ ਅਬਗਤ ਅਵਧੂਤਾ ॥
alakh purakh abagat avadhootaa |
Punjabi
ਉਹ ਨਾ ਜਾਣਿਆ ਜਾ ਸਕਣ ਵਾਲਾ, ਅਵਿਅਕਤ, ਮਾਇਆਵੀ ਪ੍ਰਭਾਵ ਤੋਂ ਮੁਕਤ ਪੁਰਸ਼ ਹੈ।
English
He is Imperceptible Purusha, Unmanifested and Unscathed.
ਜਾਤ ਪਾਤ ਜਿਹ ਚਿਹਨ ਨ ਬਰਨਾ ॥
jaat paat jih chihan na baranaa |
Punjabi
ਉਸ ਦੀ ਜਾਤਿ, ਬਰਾਦਰੀ, ਚਿੰਨ੍ਹ ਅਤੇ ਵਰਨ ਨਹੀਂ ਹੈ।
English
He Who is without caste, lineage, mark and colour.
ਅਬਗਤ ਦੇਵ, ਅਛੈ ਅਨ ਭਰਮਾ ॥੯॥
abagat dev, achhai an bharamaa |9|
Punjabi
ਉਹ ਅਵਿਅਕਤ, ਅਵਿਨਾਸ਼ੀ ਅਤੇ ਭਰਮਾਂ ਤੋਂ ਰਹਿਤ ਪਰਮ-ਸੱਤਾ ਹੈ ॥੯॥
English
The Unmanifest Lord is Indestructible and ever Stable.9.
ਸਭ ਕੋ ਕਾਲ, ਸਭਨ ਕੋ ਕਰਤਾ ॥
sabh ko kaal, sabhan ko karataa |
Punjabi
ਉਹ ਸਭ ਦਾ ਨਾਸ਼ ਕਰਨ ਵਾਲਾ ਅਤੇ ਸਭ ਦਾ ਸਿਰਜਕ ਹੈ;
English
He is the Destroyer of all and Creator of all.
ਰੋਗ ਸੋਗ, ਦੋਖਨ ਕੋ ਹਰਤਾ ॥
rog sog, dokhan ko harataa |
Punjabi
ਉਹ ਰੋਗ, ਸੋਗ ਅਤੇ ਦੋਖਾਂ (ਪਾਪਾਂ) ਨੂੰ ਨਾਸ਼ ਕਰਨ ਵਾਲਾ ਹੈ।
English
He is the Remover of maladies, sufferings and blemishes.
ਏਕ ਚਿਤ, ਜਿਹ ਇਕ ਛਿਨ ਧਿਆਇਓ ॥
ek chit, jih ik chhin dhiaaeo |
Punjabi
ਉਸ ਦਾ ਜਿਸ ਨੇ ਇਕਾਗ੍ਰ ਚਿੱਤ ਇਕ ਛਿਣ ਲਈ ਵੀ ਧਿਆਨ ਕੀਤਾ ਹੈ,
English
He Who meditates upon Him with single mind even for an instant
ਕਾਲ ਫਾਸ ਕੇ ਬੀਚ ਨ ਆਇਓ ॥੧੦॥
kaal faas ke beech na aaeo |10|
Punjabi
ਉਹ ਫਿਰ ਕਾਲ (ਮ੍ਰਿਤੂ) ਦੇ ਫੰਧੇ ਵਿਚ ਨਹੀਂ ਫਸਦਾ ॥੧੦॥
English
He doth not come within the trap of death. 10.
ਤ੍ਵ ਪ੍ਰਸਾਦਿ ॥ ਕਬਿਤ ॥
tv prasaad | kabit |
Punjabi
ਤੇਰੀ ਕ੍ਰਿਪਾ ਨਾਲ: ਕਬਿਤ:
English
BY THY GRACE KABITT
ਕਤਹੂੰ ਸੁਚੇਤ ਹੁਇ ਕੈ ਚੇਤਨਾ ਕੋ ਚਾਰ ਕੀਓ; ਕਤਹੂੰ ਅਚਿੰਤ ਹੁਇ ਕੈ ਸੋਵਤ ਅਚੇਤ ਹੋ ॥
katahoon suchet hue kai chetanaa ko chaar keeo; katahoon achint hue kai sovat achet ho |
Punjabi
(ਹੇ ਪ੍ਰਭੂ! ਤੂੰ) ਕਿਤੇ ਸੁਚੇਤ ਹੋ ਕੇ ਚੇਤਨਾ ਨੂੰ ਸੁੰਦਰ (ਮਨੋਹਰ) ਬਣਾਇਆ ਹੈ ਅਤੇ ਕਿਤੇ ਨਿਸਚਿੰਤ ਹੋ ਕੇ ਘੂਕ ਸੁੱਤਾ ਹੋਇਆ ਹੈਂ।
English
O Lord! Somewhere becoming Conscious, Thou adrnest consciousness , somewhere becoming Carefree, thou sleepest unconsciously.
ਕਤਹੂੰ ਭਿਖਾਰੀ ਹੁਇ ਕੈ ਮਾਂਗਤ ਫਿਰਤ ਭੀਖ; ਕਹੂੰ ਮਹਾ ਦਾਨ ਹੁਇ ਕੈ ਮਾਂਗਿਓ ਧਨ ਦੇਤ ਹੋ ॥
katahoon bhikhaaree hue kai maangat firat bheekh; kahoon mahaa daan hue kai maangio dhan det ho |
Punjabi
ਕਿਤੇ ਤੂੰ ਭਿਖਾਰੀ ਬਣ ਕੇ ਭਿਖਿਆ ਮੰਗਦਾ ਫਿਰਦਾ ਹੈਂ ਅਤੇ ਕਿਤੇ ਮਹਾਦਾਨੀ ਬਣ ਕੇ ਮੂੰਹ-ਮੰਗਿਆ ਧਨ ਦਿੰਦਾ ਹੈਂ।
English
Somewhere becoming a beggar, Thou beggest alms and somewhere becoming a Supreme Donor, Thou bestowest the begged wealth.
ਕਹੂੰ ਮਹਾਂ ਰਾਜਨ ਕੋ ਦੀਜਤ ਅਨੰਤ ਦਾਨ; ਕਹੂੰ ਮਹਾਂ ਰਾਜਨ ਤੇ ਛੀਨ ਛਿਤ ਲੇਤ ਹੋ ॥
kahoon mahaan raajan ko deejat anant daan; kahoon mahaan raajan te chheen chhit let ho |
Punjabi
ਕਿਤੇ ਮਹਾਰਾਜਿਆਂ ਨੂੰ ਵੀ ਅਨੰਤ (ਨਿੱਧੀਆਂ) ਦਾਨ ਦਿੰਦਾ ਹੈਂ ਅਤੇ ਕਿਤੇ ਮਹਾਰਾਜਿਆਂ ਤੋਂ ਧਰਤੀ (ਦੀ ਬਾਦਸ਼ਾਹੀ) ਖੋਹ ਲੈਂਦਾ ਹੈਂ।
English
Some where Thou givest inexhaustible gifts to emperors and somewhere Thou deprivest the emperors of their kingdoms.
ਕਹੂੰ ਬੇਦ ਰੀਤ, ਕਹੂੰ ਤਾ ਸਿਉ ਬਿਪ੍ਰੀਤ; ਕਹੂੰ ਤ੍ਰਿਗੁਨ ਅਤੀਤ, ਕਹੂੰ ਸੁਰਗੁਨ ਸਮੇਤ ਹੋ ॥੧॥੧੧॥
kahoon bed reet, kahoon taa siau bipreet; kahoon trigun ateet, kahoon suragun samet ho |1|11|
Punjabi
ਕਿਤੇ ਤੂੰ ਵੇਦਾਂ ਦੀ ਰੀਤ ਅਨੁਸਾਰੀ ਹੈਂ ਅਤੇ ਕਿਤੇ ਉਨ੍ਹਾਂ ਤੋਂ ਉਲਟ ਹੈਂ, ਕਿਤੇ ਤੂੰ ਤਿੰਨਾਂ ਗੁਣਾਂ ਤੋਂ ਪਰੇ ਅਤੇ ਕਿਤੇ ਸਾਰੇ ਗੁਣਾਂ ਨਾਲ ਯੁਕਤ ਹੈਂ ॥੧॥੧੧॥
English
Somewhere Thou workest in accordance with Vedic rites and somewhere Thou art quite opposed to it, somewhere Thou art without three modes of maya and somewhere Thou hast all godly attributes.1.11.
ਕਹੂੰ ਜਛ ਗੰਧ੍ਰਬ, ਉਰਗ ਕਹੂੰ ਬਿਦਿਆਧਰ; ਕਹੂੰ ਭਏ ਕਿੰਨਰ, ਪਿਸਾਚ ਕਹੂੰ ਪ੍ਰੇਤ ਹੋ ॥
kahoon jachh gandhrab, urag kahoon bidiaadhar; kahoon bhe kinar, pisaach kahoon pret ho |
Punjabi
ਕਿਤੇ ਤੂੰ ਯਕਸ਼, ਗੰਧਰਬ, ਸੱਪ ('ਉਰਗ') ਅਤੇ ਵਿਦਿਆਧਰ ਹੈਂ, ਕਿਤੇ ਕਿੰਨਰ, ਪਿਸ਼ਾਚ ਅਤੇ ਪ੍ਰੇਤ ਆਦਿ ਹੈਂ।
English
O Lord! Somewhere Thou art Yaksha, Gandharva, Sheshanaga and Vidyadhar and somewhere Thou becomest Kinnar, Pishacha and Preta.
ਕਹੂੰ ਹੁਇ ਕੈ ਹਿੰਦੂਆ, ਗਾਇਤ੍ਰੀ ਕੋ ਗੁਪਤ ਜਪਿਓ; ਕਹੂੰ ਹੁਇ ਕੈ ਤੁਰਕਾ, ਪੁਕਾਰੇ ਬਾਂਗ ਦੇਤ ਹੋ ॥
kahoon hue kai hindooaa, gaaeitree ko gupat japio; kahoon hue kai turakaa, pukaare baang det ho |
Punjabi
ਕਿਤੇ ਨੂੰ ਹਿੰਦੂ ਹੋ ਕੇ ਗਾਇਤ੍ਰੀ ਦਾ ਗੁਪਤ ਜਾਪ ਕਰਨ ਵਾਲਾ ਹੈਂ; ਅਤੇ ਕਿਤੇ ਮੁਸਲਮਾਨ ਹੋ ਕੇ ਉੱਚੀ ਆਵਾਜ਼ ਵਿਚ ਬਾਂਗ ਦਿੰਦਾ ਹੈਂ।
English
Somewhere Thou becomest a Hindu and repeatest Gayatri secretly: Somewhere becoming a Turk Thou callest Muslims to worship.
ਕਹੂੰ ਕੋਕ ਕਾਬ ਹੁਇ ਕੈ, ਪੁਰਾਨ ਕੋ ਪੜਤ ਮਤ; ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ ॥
kahoon kok kaab hue kai, puraan ko parrat mat; katahoon kuraan ko nidaan jaan let ho |
Punjabi
ਕਿਤੇ ਤੂੰ ਕੋਕ ਕਵੀ (ਵਿਦਵਾਨ ਪੰਡਿਤ) ਹੋ ਕੇ ਪੁਰਾਣ ਦੇ ਮਤ ਨੂੰ ਪੜ੍ਹਨ ਵਾਲਾ ਹੈਂ, ਕਦੇ ਕੁਰਾਨ ਦੇ ਤੱਤ੍ਵ-ਸਾਰ ਨੂੰ ਸਮਝਣ ਵਾਲਾ ਹੈਂ।
English
Somewhere being a poet thou recitest the Pauranic wisdom and somewhere Thou recitest the Pauranic wisdom and somewhere Thou comprehendest the essence of Quran.
ਕਹੂੰ ਬੇਦ ਰੀਤ, ਕਹੂੰ ਤਾ ਸਿਉ ਬਿਪ੍ਰੀਤ; ਕਹੂੰ ਤ੍ਰਿਗੁਨ ਅਤੀਤ, ਕਹੂੰ ਸੁਰਗੁਨ ਸਮੇਤ ਹੋ ॥੨॥੧੨॥
kahoon bed reet, kahoon taa siau bipreet; kahoon trigun ateet, kahoon suragun samet ho |2|12|
Punjabi
ਕਿਤੇ ਤੂੰ ਵੇਦ ਦੀ ਮਰਯਾਦਾ (ਰੀਤ) ਹੈਂ ਅਤੇ ਕਿਤੇ ਉਸ ਦੇ ਬਿਲਕੁਲ ਉਲਟ ਹੈਂ। ਕਿਤੇ ਤੂੰ ਤਿੰਨ ਗੁਣਾਂ ਤੋਂ ਪਰੇ ਹੈਂ ਅਤੇ ਕਿਤੇ ਸਾਰੇ ਗੁਣਾਂ ਨਾਲ ਯੁਕਤ ਹੈਂ ॥੨॥੧੨॥
English
Somewhere Thou workest in accordance with Vedic rites and somewhere Thou art quite opposed to it ; somewhere Thou art without threee modes of maya and somewhere Thou hast all godly attributes. 2.12.
ਕਹੂੰ ਦੇਵਤਾਨ ਕੇ ਦਿਵਾਨ ਮੈ ਬਿਰਾਜਮਾਨ; ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ ॥
kahoon devataan ke divaan mai biraajamaan; kahoon daanavaan ko gumaan mat det ho |
Punjabi
(ਹੇ ਪ੍ਰਭੂ!) ਕਿਤੇ ਤੁਸੀਂ ਦੇਵਤਿਆਂ ਦੀ ਸਭਾ (ਦੀਵਾਨ) ਵਿਚ ਬਿਰਾਜਮਾਨ ਹੋ ਅਤੇ ਕਿਤੇ ਦੈਂਤਾਂ ਨੂੰ ਹੰਕਾਰ ਦੀ ਸਲਾਹ ਦੇ ਰਹੇ ਹੋ।
English
O Lord! Somewhere Thou art seated in the Court of gods and somewhere Thou givest the egoistic intellect to demons.
ਕਹੂੰ ਇੰਦ੍ਰ ਰਾਜਾ ਕੋ ਮਿਲਤ ਇੰਦ੍ਰ ਪਦਵੀ ਸੀ; ਕਹੂੰ ਇੰਦ੍ਰ ਪਦਵੀ ਛਿਪਾਇ ਛੀਨ ਲੇਤ ਹੋ ॥
kahoon indr raajaa ko milat indr padavee see; kahoon indr padavee chhipaae chheen let ho |
Punjabi
ਕਿਤੇ ਤੁਸੀਂ ਇੰਦਰ ਰਾਜਾ ਨੂੰ ਇੰਦਰਪਦ ਪ੍ਰਦਾਨ ਕਰ ਰਹੇ ਹੋ ਅਤੇ ਕਿਤੇ ਇੰਦਰ-ਪਦ ਖੋਹ ਕੇ ਲੁਕਾ ਲੈਂਦੇ ਹੋ।
English
Somewhere Thou Bestowest the position of of the king of gods to Indra and somewhere Thou deprivest Indra of this position.
ਕਤਹੂੰ ਬਿਚਾਰ ਅਬਿਚਾਰ ਕੋ ਬਿਚਾਰਤ ਹੋ; ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ ॥
katahoon bichaar abichaar ko bichaarat ho; kahoon nij naar par naar ke niket ho |
Punjabi
ਕਿਤੇ ਸੁਵਿਚਾਰਾਂ ਨੂੰ ਅਤੇ ਕਿਤੇ ਕੁਵਿਚਾਰਾਂ ਨੂੰ ਵਿਚਾਰਦੇ ਹੋ ਅਤੇ ਕਿਤੇ ਨਿਜ-ਨਾਰੀ ਅਤੇ ਕਿਤੇ ਪਰ-ਨਾਰੀ ਦੇ (ਪਿਆਰ ਦੇ) ਕੇਂਦਰ (ਘਰ) ਹੋ।
English
Somewhere Thou discriminatest between good and bad intellect, somewhere Thou art with Thy own spouse and somewhere with another’s wife.
ਕਹੂੰ ਬੇਦ ਰੀਤ, ਕਹੂੰ ਤਾ ਸਿਉ ਬਿਪ੍ਰੀਤ; ਕਹੂੰ ਤ੍ਰਿਗੁਨ ਅਤੀਤ, ਕਹੂੰ ਸੁਰਗੁਨ ਸਮੇਤ ਹੋ ॥੩॥੧੩॥
kahoon bed reet, kahoon taa siau bipreet; kahoon trigun ateet, kahoon suragun samet ho |3|13|
Punjabi
ਕਿਤੇ ਵੇਦਾਂ ਦੀ ਰੀਤ (ਮਰਯਾਦਾ) ਹੋ ਅਤੇ ਕਿਤੇ ਉਸ ਤੋਂ ਉਲਟ ਹੋ, ਕਿਤੇ ਤਿੰਨਾਂ ਗੁਣਾਂ ਤੋਂ ਪਰੇ ਅਤੇ ਕਿਤੇ ਸਾਰੇ ਗੁਣਾਂ ਨਾਲ ਯੁਕਤ ਹੋ ॥੩॥੧੩॥
English
Somewhere Thou workest in accordance with Vedic rites and somewhere Thou art quite opposed to it, somewhere Thou art without three modes of maya and somewhere Thou hast all godly attributes. 3.13.
ਕਹੂੰ ਸਸਤ੍ਰਧਾਰੀ, ਕਹੂੰ ਬਿਦਿਆ ਕੇ ਬਿਚਾਰੀ; ਕਹੂੰ ਮਾਰਤ ਅਹਾਰੀ, ਕਹੂੰ ਨਾਰ ਕੇ ਨਿਕੇਤ ਹੋ ॥
kahoon sasatradhaaree, kahoon bidiaa ke bichaaree; kahoon maarat ahaaree, kahoon naar ke niket ho |
Punjabi
(ਹੇ ਪ੍ਰਭੂ!) ਕਿਤੇ ਤੁਸੀਂ ਸ਼ਸਤ੍ਰਧਾਰੀ (ਯੋਧਾ) ਹੋ, ਕਿਤੇ ਵਿਦਿਆ ਦਾ ਵਿਚਾਰ ਕਰਨ ਵਾਲੇ (ਵਿਦਵਾਨ) ਹੋ, ਕਿਤੇ ਪੌਣ (ਮਾਰਤ) ਦਾ ਆਹਾਰ ਕਰਨ ਵਾਲੇ (ਸ਼ਿਵ) ਹੋ ਅਤੇ ਕਿਤੇ ਜਲ (ਨਾਰ) ਵਿਚ ਨਿਵਾਸ ਕਰਨ ਵਾਲੇ (ਵਿਸ਼ਣੂ-ਨਾਰਾਇਣ) ਹੋ।
English
O Lord! Somewhere Thou art an armed warrior, somewhere a learned thinker, somewhere a hunter and somewhere an enjoyer of women.
ਕਹੂੰ ਦੇਵਬਾਨੀ, ਕਹੂੰ ਸਾਰਦਾ ਭਵਾਨੀ; ਕਹੂੰ ਮੰਗਲਾ ਮਿੜਾਨੀ, ਕਹੂੰ ਸਿਆਮ ਕਹੂੰ ਸੇਤ ਹੋ ॥
kahoon devabaanee, kahoon saaradaa bhavaanee; kahoon mangalaa mirraanee, kahoon siaam kahoon set ho |
Punjabi
ਕਿਤੇ ਤੁਸੀਂ ਦੇਵ ਬਾਣੀ (ਆਕਾਸ਼ ਬਾਣੀ) ਹੋ, ਕਿਤੇ ਸਰਸਵਤੀ ਅਤੇ ਪਾਰਬਤੀ ਹੋ, ਕਿਤੇ ਦੁਰਗਾ ਅਤੇ ਸ਼ਿਵਾ (ਮ੍ਰਿੜਾਨੀ) ਹੋ ਅਤੇ ਕਿਤੇ ਤੁਸੀਂ ਕਾਲੇ ਰੰਗ ਵਾਲੀ ਹੋ ਅਤੇ ਕਿਤੇ ਸਫ਼ੈਦ ਵਰਣ ਵਾਲੀ ਹੋ।
English
Somewhere Thou art the divine speech, somewhere Sarada and Bhavani, somewhere Durga, the trampler of corpses, somewhere in black colour and somewhere in white colour.
ਕਹੂੰ ਧਰਮ ਧਾਮੀ, ਕਹੂੰ ਸਰਬ ਠਉਰ ਗਾਮੀ; ਕਹੂੰ ਜਤੀ, ਕਹੂੰ ਕਾਮੀ, ਕਹੂੰ ਦੇਤ, ਕਹੂੰ ਲੇਤ ਹੋ ॥
kahoon dharam dhaamee, kahoon sarab tthaur gaamee; kahoon jatee, kahoon kaamee, kahoon det, kahoon let ho |
Punjabi
ਕਿਤੇ ਧਰਮ-ਧਾਮ (ਧਰਮ ਦੀ ਮਰਯਾਦਾ ਰਖਣ ਵਾਲੇ) ਹੋ ਅਤੇ ਕਿਤੇ ਸਭ ਥਾਂ ਵਿਚਰਨ ਕਰਨ ਵਾਲੇ (ਸਰਬ ਵਿਆਪੀ) ਹੋ, ਕਿਤੇ ਜਤ-ਸਤ ਧਾਰਨ ਕਰਨ ਵਾਲੇ ਹੋ ਅਤੇ ਕਿਤੇ ਕਾਮ ਵਿਚ ਖੁਸ਼ (ਉਲਾਸੀ) ਹੋ; ਕਿਤੇ ਦਾਨ ਦੇਣ ਵਾਲੇ ਹੋ ਅਤੇ ਕਿਤੇ ਦਾਨ ਲੈਣ ਵਾਲੇ ਹੋ।
English
Somewhere Thou art abode of Dharma (righteousness), somewhere All-Pervading, somewhere a celibate, somewhere a lustful person, somewhere a donor and somewhere a taker.
ਕਹੂੰ ਬੇਦ ਰੀਤ, ਕਹੂੰ ਤਾ ਸਿਉ ਬਿਪ੍ਰੀਤ; ਕਹੂੰ ਤ੍ਰਿਗੁਨ ਅਤੀਤ, ਕਹੂੰ ਸੁਰਗੁਨ ਸਮੇਤ ਹੋ ॥੪॥੧੪॥
kahoon bed reet, kahoon taa siau bipreet; kahoon trigun ateet, kahoon suragun samet ho |4|14|
Punjabi
ਕਿਤੇ ਤੁਸੀਂ ਵੇਦ-ਰੀਤ ਨੂੰ ਪਾਲਣ ਵਾਲੇ ਹੋ ਅਤੇ ਕਿਤੇ ਇਸ ਤੋਂ ਉਲਟ ਹੋ, ਕਿਤੇ ਤਿੰਨਾਂ ਗੁਣਾਂ (ਰਜੋ, ਸਤੋ, ਤਮੋ) ਤੋਂ ਪਰੇ ਹੋ ਅਤੇ ਕਿਤੇ ਇੰਨ੍ਹਾਂ ਗੁਣਾਂ ਨਾਲ ਸੰਯੁਕਤ ਹੋ ॥੪॥੧੪॥
English
Somewhere Thou workest in accordance with Vedic rites, and somewhere Thou art quite opposed to it, somewhere Thou art without three modes of maya and somewhere Thou hast all gldly attributes.4.14.
ਕਹੂੰ ਜਟਾਧਾਰੀ, ਕਹੂੰ ਕੰਠੀ ਧਰੇ ਬ੍ਰਹਮਚਾਰੀ; ਕਹੂੰ ਜੋਗ ਸਾਧੀ, ਕਹੂੰ ਸਾਧਨਾ ਕਰਤ ਹੋ ॥
kahoon jattaadhaaree, kahoon kantthee dhare brahamachaaree; kahoon jog saadhee, kahoon saadhanaa karat ho |
Punjabi
(ਹੇ ਪ੍ਰਭੂ!) ਕਿਤੇ ਤੁਸੀਂ ਜਟਾਧਾਰੀ (ਸਾਧੂ) ਹੋ ਅਤੇ ਕਿਤੇ ਗਲ ਵਿਚ ਕੰਠੀ ਧਾਰਨ ਕਰਨ ਵਾਲੇ ਬ੍ਰਹਮਚਾਰੀ (ਰਾਮਾਨੰਦੀ ਸਾਧੂ) ਹੋ, ਕਿਤੇ ਜੋਗ ਨੂੰ ਸਾਧ ਲਿਆ ਹੈ ਅਤੇ ਕਿਤੇ (ਜੋਗ) ਸਾਧਨਾ ਕਰ ਰਹੇ ਹੋ।
English
O Lord! Somewhere Thou art a sage wearing matted hair, somewhere Thu art a rosary-wearing celibate, somewhere Thou art a rosary-wearing celibate, somewhere Thou hast practiced Yoga and somewhere Thou art practicing Yoga.
ਕਹੂੰ ਕਾਨ ਫਾਰੇ, ਕਹੂੰ ਡੰਡੀ ਹੁਇ ਪਧਾਰੇ; ਕਹੂੰ ਫੂਕ ਫੂਕ ਪਾਵਨ ਕਉ, ਪ੍ਰਿਥੀ ਪੈ ਧਰਤ ਹੋ ॥
kahoon kaan faare, kahoon ddanddee hue padhaare; kahoon fook fook paavan kau, prithee pai dharat ho |
Punjabi
ਕਿਤੇ ਤੁਸੀਂ ਕੰਨ ਪਾਟੇ ਜੋਗੀ ਹੋ, ਕਿਤੇ ਡੰਡਾਧਾਰੀ (ਸੰਨਿਆਸੀ) ਹੋ ਕੇ ਵਿਚਰ ਰਹੇ ਹੋ, ਕਿਤੇ ਫੂਕ ਫੂਕ ਕੇ ਪੈਰਾਂ ਨੂੰ ਧਰਤੀ ਉਤੇ ਧਰਨ ਵਾਲੇ (ਜੈਨ ਸਾਧੂ) ਹੋ।
English
Somewhere Thou art a Kanphata Yougi and somewhere Thou roamest like a Dandi saint, somewhere Thou steppest on the earth very cautiously.
ਕਤਹੂੰ ਸਿਪਾਹੀ ਹੁਇ ਕੈ, ਸਾਧਤ ਸਿਲਾਹਨ ਕੌ; ਕਹੂੰ ਛਤ੍ਰੀ ਹੁਇ ਕੈ, ਅਰ ਮਾਰਤ ਮਰਤ ਹੋ ॥
katahoon sipaahee hue kai, saadhat silaahan kau; kahoon chhatree hue kai, ar maarat marat ho |
Punjabi
ਕਿਤੇ ਸਿਪਾਹੀ ਹੋ ਕੇ ਸ਼ਸਤ੍ਰਾਂ ('ਸਿਲਾਹਨ') ਦਾ ਅਭਿਆਸ ਕਰ ਰਹੇ ਹੋ ਅਤੇ ਕਿਤੇ ਛਤ੍ਰੀ (ਯੋਧਾ) ਰੂਪ ਹੋ ਕੇ ਵੈਰੀ ਨੂੰ ਮਾਰਦੇ ਅਤੇ ਮਰਦੇ ਹੋ।
English
Somewhere becoming a soldier, Thou practisest arms and somewhere becoming a kshatriya, Thou slayest the enemy or be slayed Thyself.
ਕਹੂੰ ਭੂਮ ਭਾਰ ਕੌ ਉਤਾਰਤ ਹੋ ਮਹਾਰਾਜ; ਕਹੂੰ ਭਵ ਭੂਤਨ ਕੀ ਭਾਵਨਾ ਭਰਤ ਹੋ ॥੫॥੧੫॥
kahoon bhoom bhaar kau utaarat ho mahaaraaj; kahoon bhav bhootan kee bhaavanaa bharat ho |5|15|
Punjabi
ਕਿਤੇ ਮਹਾਰਾਜੇ ਦਾ ਰੂਪ ਧਾਰ ਕੇ ਧਰਤੀ ਉਪਰੋਂ ਜ਼ੁਲਮ ਦੇ ਭਾਰ ਨੂੰ ਉਤਾਰਦੇ ਹੋ ਅਤੇ ਕਿਤੇ ਜਗਤ ਦੇ ਜੀਵਾਂ ਦੀ ਇੱਛਾਂ ਨੂੰ ਪੂਰਾ ਕਰਦੇ ਹੋ ॥੫॥੧੫॥
English
Somewhere Thou removest the burden of the earth, O Supreme Sovereign! And somewhere Thou the wishes of the worldly beings. 5.15.
ਕਹੂੰ ਗੀਤ ਨਾਦ ਕੇ ਨਿਦਾਨ ਕੌ ਬਤਾਵਤ ਹੋ; ਕਹੂੰ ਨ੍ਰਿਤਕਾਰੀ ਚਿਤ੍ਰਕਾਰੀ ਕੇ ਨਿਧਾਨ ਹੋ ॥
kahoon geet naad ke nidaan kau bataavat ho; kahoon nritakaaree chitrakaaree ke nidhaan ho |
Punjabi
ਕਿਤੇ ਤੁਸੀਂ ਗੀਤ ਅਤੇ ਨਾਦ ਦੇ ਢੰਗਾਂ ('ਨਿਦਾਨ') ਨੂੰ ਦਸਣ ਵਾਲੇ ਹੋ ਅਤੇ ਕਿਤੇ ਨਾਚ ਕਲਾ ਅਤੇ ਚਿੱਤਰਕਲਾ ਦੇ ਭੰਡਾਰ ਹੋ।
English
O Lord! Somewhere Thou elucidatest the traits of song and sound and somewhere Thou art the treasure of dancing and painting.
ਕਤਹੂੰ ਪਯੂਖ ਹੁਇ ਕੈ, ਪੀਵਤ ਪਿਵਾਵਤ ਹੋ; ਕਤਹੂੰ ਮਯੂਖ ਊਖ, ਕਹੂੰ ਮਦ ਪਾਨ ਹੋ ॥
katahoon payookh hue kai, peevat pivaavat ho; katahoon mayookh aookh, kahoon mad paan ho |
Punjabi
ਕਿਤੇ ਤੁਸੀਂ ਅੰਮ੍ਰਿਤ ਅਥਵਾ ਸੋਮ ਰਸ ('ਪਯੂਖ') ਹੋ ਕੇ (ਉਸ ਨੂੰ) ਪੀਂਦੇ ਅਤੇ ਪਿਲਾਂਦੇ ਹੋ ਅਤੇ ਕਿਤੇ ਤੁਸੀਂ ਮਾਖੀਉਂ ਅਤੇ ਕਿਤੇ ਗੰਨੇ ਦਾ ਰਸ ਹੋ ਅਤੇ ਕਿਤੇ ਮਦਿਰਾ ਦਾ ਪਾਨ ਕਰਨ ਵਾਲੇ ਹੋ।
English
Somewhere Thou art ambrosia which Thou drinkest and causest to drink, somewhere Thou art honey and sugarcane juice and somewhere Thou seemest intoxicated with wine.
ਕਹੂੰ ਮਹਾ ਸੂਰ ਹੁਇ ਕੈ, ਮਾਰਤ ਮਵਾਸਨ ਕੌ; ਕਹੂੰ ਮਹਾਦੇਵ, ਦੇਵਤਾਨ ਕੇ ਸਮਾਨ ਹੋ ॥
kahoon mahaa soor hue kai, maarat mavaasan kau; kahoon mahaadev, devataan ke samaan ho |
Punjabi
ਕਿਤੇ ਤੁਸੀਂ ਮਹਾਨ ਸੂਰਮੇ ਬਣ ਕੇ ਬਾਗ਼ੀਆਂ ('ਮਵਾਸਨ') ਨੂੰ ਮਾਰਦੇ ਹੋ ਅਤੇ ਕਿਤੇ ਤੁਸੀਂ ਦੇਵਤਿਆਂ ਦੇ ਵੀ ਮਹਾ ਦੇਵ ਵਰਗੇ ਹੋ।
English
Somewhere, becoming a great warrior Thou slayeth the enemies and somewhere Thou art like the chief gods.
ਕਹੂੰ ਮਹਾਦੀਨ, ਕਹੂੰ ਦ੍ਰਬ ਕੇ ਅਧੀਨ; ਕਹੂੰ ਬਿਦਿਆ ਮੈ ਪ੍ਰਬੀਨ, ਕਹੂੰ ਭੂਮ, ਕਹੂੰ ਭਾਨ ਹੋ ॥੬॥੧੬॥
kahoon mahaadeen, kahoon drab ke adheen; kahoon bidiaa mai prabeen, kahoon bhoom, kahoon bhaan ho |6|16|
Punjabi
ਕਿਤੇ ਤੁਸੀਂ ਅਤਿ ਕੰਗਾਲ ਹੋ ਅਤੇ ਕਿਤੇ ਧਨਾਢ ਹੋ, ਕਿਤੇ ਵਿਦਿਆ ਵਿਚ ਪ੍ਰਬੀਨ ਹੋ ਅਤੇ ਕਿਤੇ ਧਰਤੀ ਅਤੇ ਕਿਤੇ ਸੂਰਜ ਹੋ ॥੬॥੧੬॥
English
Somewhere thou art very humble, somewhere Thou art full of ego, somewhere Thou art an adept in learning, somewhere Thou art earth and somewhere Thou art the sun. 6.16.
ਕਹੂੰ ਅਕਲੰਕ, ਕਹੂੰ ਮਾਰਤ ਮਯੰਕ; ਕਹੂੰ ਪੂਰਨ ਪ੍ਰਜੰਕ, ਕਹੂੰ ਸੁਧਤਾ ਕੀ ਸਾਰ ਹੋ ॥
kahoon akalank, kahoon maarat mayank; kahoon pooran prajank, kahoon sudhataa kee saar ho |
Punjabi
(ਹੇ ਪ੍ਰਭੂ!) ਤੁਸੀਂ ਕਿਤੇ ਕਲੰਕ ਤੋਂ ਬਿਨਾ ਹੋ ਅਤੇ ਕਿਤੇ ਚੰਦ੍ਰਮਾ ('ਮਯੰਕ') ਨੂੰ ਮਾਰਨ ਵਾਲੇ (ਕਲੰਕਿਤ ਕਰਨ ਵਾਲੇ ਗੋਤਮ ਰਿਸ਼ੀ) ਹੋ, ਕਿਤੇ ਤੁਸੀਂ ਇਸਤਰੀ ਸਹਿਤ ਪਲੰਘ ਵਾਲੇ (ਗ੍ਰਿਹਸਤੀ) ਹੋ ਅਤੇ ਕਿਤੇ ਤੁਸੀਂ ਸ਼ੁੱਧਤਾ ਦਾ ਸਾਰ-ਤੱਤ੍ਵ ਹੋ (ਅਰਥਾਤ ਸੁਖ ਸੁਵਿਧਾ ਤੋਂ ਪਰੇ ਹੋ)
English
O Lord! Somewhere Thou art without any blemish, somewhere Thou smitest the moon, somewhere Thou art completely engrossed in enjoyment on Thy couch and somewhere Thou art the essence of Purity.
ਕਹੂੰ ਦੇਵ ਧਰਮ, ਕਹੂੰ ਸਾਧਨਾ ਕੇ ਹਰਮ; ਕਹੂੰ ਕੁਤਸਤ ਕੁਕਰਮ, ਕਹੂੰ ਧਰਮ ਕੇ ਪ੍ਰਕਾਰ ਹੋ ॥
kahoon dev dharam, kahoon saadhanaa ke haram; kahoon kutasat kukaram, kahoon dharam ke prakaar ho |
Punjabi
ਕਿਤੇ ਤੁਸੀਂ ਦੇਵ-ਧਰਮੀ ਹੋ ਅਤੇ ਕਿਤੇ ਵਸੀਲਿਆਂ (ਸਾਧਨਾਂ) ਦੇ ਮਹੱਲ (ਭੰਡਾਰ) ਹੋ, ਕਿਤੇ ਨਿੰਦਾਯੋਗ ਕੁਕਰਮ (ਕਰਨ ਵਾਲੇ) ਹੋ ਅਤੇ ਕਿਤੇ ਧਰਮ ਦੇ ਅਨੇਕ ਢੰਗ ਹੋ।
English
Somewhere Thou performest godly rituals, somewhere Thou art the Abode of religious discipline, somewhere Thou art the vicious actions and somewhere Thou art the vicious actions and somewhere Thou appearest in variety of virtuous acts.
ਕਹੂੰ ਪਉਨ ਅਹਾਰੀ, ਕਹੂੰ ਬਿਦਿਆ ਕੇ ਬਿਚਾਰੀ; ਕਹੂੰ ਜੋਗੀ ਜਤੀ ਬ੍ਰਹਮਚਾਰੀ, ਨਰ ਕਹੂੰ ਨਾਰ ਹੋ ॥
kahoon paun ahaaree, kahoon bidiaa ke bichaaree; kahoon jogee jatee brahamachaaree, nar kahoon naar ho |
Punjabi
ਕਿਤੇ ਪੌਣ ਦਾ ਆਹਾਰ ਕਰਨ ਵਾਲੇ ਹੋ, ਕਿਤੇ ਵਿਦਿਆ ਦਾ ਵਿਚਾਰ ਕਰਨ ਵਾਲੇ (ਵਿਦਵਾਨ) ਹੋ, ਕਿਤੇ ਜੋਗੀ, ਜਤੀ, ਬ੍ਰਹਮਚਾਰੀ, ਪੁਰਸ਼ ਅਤੇ ਨਾਰੀ ਹੋ।
English
Somewhere Thou subsistest on air, somewhere Thou art a learned thinker and somewhere Thou art a Yogi, a Celibate, a Brahmchari ( disciplined student), a man and a womean.
ਕਹੂੰ ਛਤ੍ਰਧਾਰੀ ਕਹੂੰ ਛਾਲਾ ਧਰੇ ਛੈਲ ਭਾਰੀ ਕਹੂੰ ਛਕਵਾਰੀ ਕਹੂੰ ਛਲ ਕੇ ਪ੍ਰਕਾਰ ਹੋ ॥੭॥੧੭॥
kahoon chhatradhaaree kahoon chhaalaa dhare chhail bhaaree kahoon chhakavaaree kahoon chhal ke prakaar ho |7|17|
Punjabi
ਕਿਤੇ ਛਤ੍ਰਧਾਰੀ (ਰਾਜੇ) ਮ੍ਰਿਗਛਾਲਾ-ਧਾਰੀ (ਸੰਨਿਆਸੀ) ਹੋ, ਕਿਤੇ ਬਹੁਤ ਸੁੰਦਰ ਨੌਜਵਾਨ ਅਤੇ ਕਿਤੇ ਨਿਰਬਲ ਸ਼ਰੀਰ ਵਾਲੇ ('ਛਕਵਾਰੀ') ਅਤੇ ਕਿਤੇ ਛਲ ਦੇ ਅਨੇਕ ਰੂਪ ਹੋ ॥੭॥੧੭॥
English
Somewhere Thou art a mighty sovereign, somewhere Thou art a great preceptor sitting on a deer-skin, somewhere Thou art prone to be deceived and somewhere Thou art various types of deception Thyself. 7.17.
ਕਹੂੰ ਗੀਤ ਕੇ ਗਵਯਾ, ਕਹੂੰ ਬੇਨ ਕੇ ਬਜਯਾ; ਕਹੂੰ ਨ੍ਰਿਤ ਕੇ ਨਚਯਾ, ਕਹੂੰ ਨਰ ਕੋ ਅਕਾਰ ਹੋ ॥
kahoon geet ke gavayaa, kahoon ben ke bajayaa; kahoon nrit ke nachayaa, kahoon nar ko akaar ho |
Punjabi
ਕਿਤੇ ਗੀਤਾਂ ਦੇ ਗਾਣ ਵਾਲੇ ਹੋ, ਕਿਤੇ ਬੰਸਰੀ ਵਜਾਉਣ ਵਾਲੇ ਹੋ, ਕਿਤੇ ਨਾਚ ਦੇ ਨਚਾਰ ਹੋ ਅਤੇ ਕਿਤੇ ਨਰ ਸਰੂਪ ਵਾਲੇ ਹੋ।
English
O Lord! Somewhere Thou art singer of song somewhere Thou art player of flute, somewhere Thou art a dancer and somewhere in the form of a man.
ਕਹੂੰ ਬੇਦ ਬਾਨੀ, ਕਹੂੰ ਕੋਕ ਕੀ ਕਹਾਨੀ; ਕਹੂੰ ਰਾਜਾ, ਕਹੂੰ ਰਾਨੀ, ਕਹੂੰ ਨਾਰ ਕੇ ਪ੍ਰਕਾਰ ਹੋ ॥
kahoon bed baanee, kahoon kok kee kahaanee; kahoon raajaa, kahoon raanee, kahoon naar ke prakaar ho |
Punjabi
ਕਿਤੇ ਤੁਸੀਂ ਵੇਦ-ਬਾਣੀ ਹੋ, ਕਿਤੇ ਕਾਮ ਦੇ ਭੇਦਾਂ ਦਾ ਬ੍ਰਿੱਤਾਂਤ ਹੋ, ਕਿਤੇ ਰਾਜੇ ਹੋ, ਕਿਤੇ ਰਾਣੀ ਹੋ ਅਤੇ ਕਿਤੇ ਤੁਸੀਂ ਇਸਤਰੀ ਦੇ ਵੱਖ ਵੱਖ ਸਰੂਪ ਹੋ।
English
Somewhere Thou art the vedic hymns and somewhere the story of the elucidator of the mystery of love, somewhere Thou art Thyself the king, the queen and also various types of woman.
ਕਹੂੰ ਬੇਨ ਕੇ ਬਜਯਾ, ਕਹੂੰ ਧੇਨ ਕੇ ਚਰਯਾ; ਕਹੂੰ ਲਾਖਨ ਲਵਯਾ, ਕਹੂੰ ਸੁੰਦਰ ਕੁਮਾਰ ਹੋ ॥
kahoon ben ke bajayaa, kahoon dhen ke charayaa; kahoon laakhan lavayaa, kahoon sundar kumaar ho |
Punjabi
ਕਿਤੇ ਬੰਸਰੀ ਵਜਾਉਣ ਵਾਲੇ, ਕਿਤੇ ਗਊਆਂ ਨੂੰ ਚਰਾਉਣ ਵਾਲੇ, ਕਿਤੇ (ਵਿਅਰਥ ਦੀਆਂ) ਤੋਹਮਤਾਂ ਲਗਵਾਉਣ ਵਾਲੇ ਅਤੇ ਕਿਤੇ ਸੁੰਦਰ ਕੁਮਾਰ ਹੋ।
English
Somewhere Thou art the player of flute, somewhere the grazier of cows and somewhere Thou art the beautiful youth, enticer of lakhs (of lovely maids.)
ਸੁਧਤਾ ਕੀ ਸਾਨ ਹੋ, ਕਿ ਸੰਤਨ ਕੇ ਪ੍ਰਾਨ ਹੋ; ਕਿ ਦਾਤਾ ਮਹਾ ਦਾਨ ਹੋ, ਕਿ ਨ੍ਰਿਦੋਖੀ ਨਿਰੰਕਾਰ ਹੋ ॥੮॥੧੮॥
sudhataa kee saan ho, ki santan ke praan ho; ki daataa mahaa daan ho, ki nridokhee nirankaar ho |8|18|
Punjabi
ਕਿਤੇ ਤੁਸੀਂ ਪਵਿਤਰਤਾ ਦੀ ਸ਼ਾਨ ਹੋ, ਜਾਂ ਸੰਤਾਂ ਦੇ ਪ੍ਰਾਣ ਹੋ ਜਾਂ ਮਹਾਨ ਦਾਨ ਦੇਣ ਵਾਲੇ ਦਾਨੀ ਹੋ ਜਾਂ ਨਿਰਦੋਸ਼ ਨਿਰਾਕਾਰ ਹੋ ॥੮॥੧੮॥
English
Somewhere Thou art the splendour of Purity, the life of the saints, the Donor of great charities and the immaculate Formless Lord. 8.18.
ਨਿਰਜੁਰ ਨਿਰੂਪ ਹੋ, ਕਿ ਸੁੰਦਰ ਸਰੂਪ ਹੋ; ਕਿ ਭੂਪਨ ਕੇ ਭੂਪ ਹੋ, ਕਿ ਦਾਤਾ ਮਹਾ ਦਾਨ ਹੋ ॥
nirajur niroop ho, ki sundar saroop ho; ki bhoopan ke bhoop ho, ki daataa mahaa daan ho |
Punjabi
(ਹੇ ਪ੍ਰਭੂ!) ਤੁਸੀਂ ਨਿਰੋਗ ਅਤੇ ਅਰੂਪ ਹੋ ਜਾਂ ਸੁੰਦਰ ਸਰੂਪ ਵਾਲੇ ਹੋ, ਜਾਂ ਰਾਜਿਆਂ ਦੇ ਰਾਜੇ ਹੋ ਜਾਂ ਮਹਾਨ ਦਾਨ ਕਰਨ ਵਾਲੇ ਦਾਨੀ ਹੋ।
English
O Lord! Thou art the Invisible Cataract, the Most Beautiful Entity, the King of Kings and the Donor of great charities.
ਪ੍ਰਾਨ ਕੇ ਬਚਯਾ, ਦੂਧ ਪੂਤ ਕੇ ਦਿਵਯਾ; ਰੋਗ ਸੋਗ ਕੇ ਮਿਟਯਾ, ਕਿਧੌ ਮਾਨੀ ਮਹਾ ਮਾਨ ਹੋ ॥
praan ke bachayaa, doodh poot ke divayaa; rog sog ke mittayaa, kidhau maanee mahaa maan ho |
Punjabi
ਤੁਸੀਂ ਪ੍ਰਾਣਾਂ ਦੀ ਰਖਿਆਂ ਕਰਨ ਵਾਲੇ ਹੋ ਜਾਂ ਦੁੱਧ ਪੁੱਤਰ ਬਖਸ਼ਣ ਵਾਲੇ ਹੋ ਜਾਂ ਰੋਗ ਅਤੇ ਸੋਗ ਨੂੰ ਮਿਟਾਉਣ ਵਾਲੇ ਹੋ ਜਾਂ ਵੱਡੇ ਅਭਿਮਾਨ ਵਾਲੇ ਅਭਿਮਾਨੀ ਹੋ।
English
Thou art the Saviour of life, the Giver of milk and offspring, the Remover of ailments and sufferings and somewhere Thou art the Lord of Highest Honour.
ਬਿਦਿਆ ਕੇ ਬਿਚਾਰ ਹੋ, ਕਿ ਅਦ੍ਵੈ ਅਵਤਾਰ ਹੋ; ਕਿ ਸਿਧਤਾ ਕੀ ਸੂਰਤਿ ਹੋ, ਕਿ ਸੁਧਤਾ ਕੀ ਸਾਨ ਹੋ ॥
bidiaa ke bichaar ho, ki advai avataar ho; ki sidhataa kee soorat ho, ki sudhataa kee saan ho |
Punjabi
ਤੁਸੀਂ ਵਿਦਿਆ ਦਾ ਵਿਚਾਰ (ਵਿਦਵਾਨ) ਹੋ ਜਾਂ ਅਦ੍ਵੈਤ-ਸਰੂਪ ਵਾਲੇ ਹੋ, ਜਾਂ ਸਿੱਧੀਆਂ ਦੀ ਪ੍ਰਤਿਮੂਰਤੀ ਹੋ, ਜਾਂ ਸ਼ੁੱਧਤਾ ਦਾ ਗੌਰਵ ਹੋ।
English
Thou art the essence of all learning, the embodiment of monism, the Being of All-Powers and the Glory of Sanctification.
ਜੋਬਨ ਕੇ ਜਾਲ ਹੋ, ਕਿ ਕਾਲ ਹੂੰ ਕੇ ਕਾਲ ਹੋ; ਕਿ ਸਤ੍ਰਨ ਕੇ ਸੂਲ ਹੋ, ਕਿ ਮਿਤ੍ਰਨ ਕੇ ਪ੍ਰਾਨ ਹੋ ॥੯॥੧੯॥
joban ke jaal ho, ki kaal hoon ke kaal ho; ki satran ke sool ho, ki mitran ke praan ho |9|19|
Punjabi
ਤੁਸੀਂ ਜਵਾਨੀ ਦੇ ਜਾਲ (ਆਕਰਸ਼ਿਤ ਕਰ ਕੇ ਮੋਹ ਬੰਧਨ ਵਿਚ ਫਸਾਉਣ ਵਾਲੇ) ਹੋ, ਜਾਂ ਕਾਲ ਦੇ ਵੀ ਕਾਲ ਹੋ, ਜਾਂ ਵੈਰੀਆਂ ਲਈ ਪੀੜਾਕਾਰੀ ਹੋ, ਜਾਂ ਮਿਤਰਾਂ ਲਈ ਪ੍ਰਾਣ-ਰੂਪ ਹੋ ॥੯॥੧੯॥
English
Thou art the snare of youth, the Death of Death, the anguish of enemies and the life of the friends. 9.19.
ਕਹੂੰ ਬ੍ਰਹਮ ਬਾਦ, ਕਹੂੰ ਬਿਦਿਆ ਕੋ ਬਿਖਾਦ; ਕਹੂੰ ਨਾਦ ਕੋ ਨਨਾਦ, ਕਹੂੰ ਪੂਰਨ ਭਗਤ ਹੋ ॥
kahoon braham baad, kahoon bidiaa ko bikhaad; kahoon naad ko nanaad, kahoon pooran bhagat ho |
Punjabi
ਕਿਤੇ ਤੁਸੀਂ ਬ੍ਰਹਮ ਸੰਬੰਧੀ ਵਿਚਾਰ-ਚਰਚਾ ਹੋ, ਜਾਂ ਵਿਦਿਆ ਦੇ ਤਰਕ-ਵਿਤਰਕ ਹੋ, ਜਾਂ ਕਿਤੇ ਅਨਹਦ ਨਾਦ ਦੀ ਧੁਨ ਹੋ, ਜਾਂ ਕਿਤੇ (ਅਨਹਦ ਨਾਦ ਦੀ ਧੁਨ ਵਿਚ) ਪੂਰੀ ਤਰ੍ਹਾਂ ਲੀਨ ਭਗਤ ਹੋ।
English
O Lord! Somewhere Thou art in defic conduct, somewhere Thou appearest as contention in learning somewhere Thou art the tune of sound and somewhere a perfect saint (attuned with celestial strain).
ਕਹੂੰ ਬੇਦ ਰੀਤ, ਕਹੂੰ ਬਿਦਿਆ ਕੀ ਪ੍ਰਤੀਤ; ਕਹੂੰ ਨੀਤ ਅਉ ਅਨੀਤ, ਕਹੂੰ ਜੁਆਲਾ ਸੀ ਜਗਤ ਹੋ ॥
kahoon bed reet, kahoon bidiaa kee prateet; kahoon neet aau aneet, kahoon juaalaa see jagat ho |
Punjabi
ਕਿਤੇ ਤੁਸੀਂ ਵੇਦ-ਰੀਤ ਦੇ ਪਾਲਕ ਹੋ, ਕਿਤੇ ਵਿਦਿਆ ਦੀ ਪ੍ਰਤੀਤੀ (ਵਿਸ਼ਵਾਸ) ਹੋ, ਕਿਤੇ ਨੀਤੀ ਹੋ ਅਤੇ ਕਿਤੇ ਅਨੀਤੀ ਹੋ ਅਤੇ ਕਿਤੇ ਅੱਗ ਵਾਂਗ ਚਮਕਦੇ ਹੋ।
English
Somewhere Thou art Vedic ritual, somewhere the love for learning, somewhere ethical and unethical, and somewhere appearest as the glow of fire.
ਪੂਰਨ ਪ੍ਰਤਾਪ ਕਹੂੰ, ਇਕਾਤੀ ਕੋ ਜਾਪ ਕਹੂੰ; ਤਾਪ ਕੋ ਅਤਾਪ, ਕਹੂੰ ਜੋਗ ਤੇ ਡਿਗਤ ਹੋ ॥
pooran prataap kahoon, ikaatee ko jaap kahoon; taap ko ataap, kahoon jog te ddigat ho |
Punjabi
ਕਿਤੇ ਪੂਰਨ ਪ੍ਰਤਾਪ ਵਾਲੇ ਹੋ, ਕਿਤੇ ਏਕਾਂਤ-ਵਾਸੀ (ਸਾਧਕ) ਦੇ ਜਾਪ ਹੋ, ਕਿਤੇ ਤਪਸਿਆ (ਦੁਆਰਾ ਪ੍ਰਾਪਤ ਨਾ ਕੀਤੇ ਜਾ ਸਕਣ ਵਾਲੇ) ਅਕਾਲ ਪੁਰਖ (ਅਤਾਪ) ਹੋ ਅਤੇ ਕਿਤੇ ਜੋਗ-ਸਾਧਨਾ ਤੋਂ ਡਿਗਣ ਵਾਲੇ ਹੋ।
English
Somewhere Thou art perfectly Glorious, somewhere engrossed in solitary recitation, somewhere Remover of Suffering in great Agony and somewhere Thou appearest as a fallen yogi.
ਕਹੂੰ ਬਰ ਦੇਤ, ਕਹੂੰ ਛਲ ਸਿਉ ਛਿਨਾਇ ਲੇਤ; ਸਰਬ ਕਾਲ ਸਰਬ ਠਉਰ, ਏਕ ਸੇ ਲਗਤ ਹੋ ॥੧੦॥੨੦॥
kahoon bar det, kahoon chhal siau chhinaae let; sarab kaal sarab tthaur, ek se lagat ho |10|20|
Punjabi
ਕਿਤੇ ਵਰ ਦੇਣ ਵਾਲੇ ਹੋ ਕਿਤੇ ਛਲ ਨਾਲ ਖੋਹ ਲੈਣ ਵਾਲੇ ਹੋ, (ਮੈਨੂੰ) ਸਭ ਸਮਿਆਂ ਵਿਚ ਅਤੇ ਸਭਨਾਂ ਠਿਕਾਣਿਆਂ ਵਿਚ ਇਕ-ਸਮਾਨ ਪ੍ਰਤੀਤ ਹੁੰਦੇ ਹੋ ॥੧੦॥੨੦॥
English
Somewhere Thou bestowest the Boon and somewhere withdraw it with deceit. Thou at all times and at all the places Thou comest into view as the same. 10.20.
ਤ੍ਵ ਪ੍ਰਸਾਦਿ ॥ ਸਵੱਯੇ ॥
tv prasaad | savaye |
Punjabi
ਤੇਰੀ ਕ੍ਰਿਪਾ ਨਾਲ: ਸ੍ਵੈਯੇ:
English
BY THY GRACE SWAYYAS
ਸ੍ਰਾਵਗ ਸੁੱਧ ਸਮੂਹ ਸਿਧਾਨ ਕੇ; ਦੇਖਿ ਫਿਰਿਓ ਘਰ ਜੋਗ ਜਤੀ ਕੇ ॥
sraavag sudh samooh sidhaan ke; dekh firio ghar jog jatee ke |
Punjabi
(ਹੇ ਪ੍ਰਭੂ! ਮੈਂ) ਬੁੱਧ ਅਤੇ ਜੈਨ ਮਤ ਨੂੰ ਮੰਨਣ ਵਾਲੇ ਸ਼੍ਰਾਵਕਾਂ, ਕਰਮਕਾਂਡੀਆਂ, ਸਿੱਧਾਂ, ਜੋਗੀਆਂ ਅਤੇ ਜਤੀਆਂ ਦੇ ਸਿੱਧਾਂਤਿਕ ਵਿਚਾਰਾਂ (ਘਰਾਂ) ਨੂੰ ਘੋਖ ਲਿਆ ਹੈ;
English
I have seen during my tours pure Sravaks (Jaina and Buddhist monks), group of adepts and abodes of ascetics and Yogi.
ਸੂਰ ਸੁਰਾਰਦਨ, ਸੁੱਧ ਸੁਧਾਦਿਕ; ਸੰਤ ਸਮੂਹ ਅਨੇਕ ਮਤੀ ਕੇ ॥
soor suraaradan, sudh sudhaadik; sant samooh anek matee ke |
Punjabi
ਸ਼ੂਰਵੀਰਾਂ, (ਦੇਵਤਿਆਂ ਦੇ ਵੈਰੀ) ਦੈਂਤਾਂ ਅਤੇ ਸ਼ੁੱਧ ਅੰਮ੍ਰਿਤ (ਸੁਧਾ) ਪਾਨ ਕਰਨ ਵਾਲੇ ਦੇਵਤਿਆਂ ਅਤੇ ਅਨੇਕ ਪ੍ਰਕਾਰ ਦੇ ਸੰਤਾਂ ਦੀਆਂ ਮੰਡਲੀਆਂ ਨੂੰ (ਤੁਰ ਫਿਰ ਕੇ ਵੇਖ ਲਿਆ ਹੈ);
English
Valiant heroes, demons killing gods, gods drinking nectar and assemblies of saints of various sects.
ਸਾਰੇ ਹੀ ਦੇਸ ਕੋ ਦੇਖਿ ਰਹਿਓ; ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ ॥
saare hee des ko dekh rahio; mat koaoo na dekheeat praanapatee ke |
Punjabi
ਸਾਰਿਆਂ ਦੇਸਾਂ ਦੇ ਮਤ-ਮਤਾਂਤਰਾਂ ਨੂੰ ਵੇਖ ਲਿਆ ਹੈ ਪਰ ਕੋਈ ਵੀ ਅਜਿਹਾ ਨਹੀਂ ਵੇਖਿਆ ਜੋ (ਸੱਚੇ ਅਰਥਾਂ ਵਿਚ) ਪਰਮਾਤਮਾ ਦਾ ਬਣਿਆ ਹੋਵੇ (ਅਰਥਾਤ ਅਧਿਆਤਮਿਕ ਕਰਤੱਵ ਪ੍ਰਤਿ ਸੁਚੇਤ ਹੋਵੇ)।
English
I have seen the disciplines of the religious systems of all the countries, but seen none of the Lord, the Master of my life.
ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ; ਏਕ ਰਤੀ ਬਿਨੁ, ਏਕ ਰਤੀ ਕੇ ॥੧॥੨੧॥
sree bhagavaan kee bhaae kripaa hoo te; ek ratee bin, ek ratee ke |1|21|
Punjabi
(ਸਚ ਤਾਂ ਇਹ ਹੈ ਕਿ) ਪਰਮਾਤਮਾ ਦੀ ਕ੍ਰਿਪਾ ਦੀ ਭਾਵਨਾ ਅਤੇ ਇਕ ਮਾਤਰ ਪ੍ਰੀਤ (ਰਤੀ ਤੋਂ ਬਿਨਾ) (ਇਹ ਸਾਰੇ) ਇਕ ਰਤੀ ਦੇ ਵੀ ਨਹੀਂ ਹਨ (ਅਰਥਾਤ ਤੁੱਛ ਹਨ) ॥੧॥੨੧॥
English
They are worth nothing without an iota of the Grace of the Lord. 1.21.
ਮਾਤੇ ਮਤੰਗ, ਜਰੇ ਜਰ ਸੰਗ; ਅਨੂਪ ਉਤੰਗ ਸੁਰੰਗ ਸਵਾਰੇ ॥
maate matang, jare jar sang; anoop utang surang savaare |
Punjabi
ਸੋਨੇ ਨਾਲ ਜੜ੍ਹੇ ਹੋਏ, ਉੱਚੇ ਅਕਾਰ ਪ੍ਰਕਾਰ ਵਾਲੇ ਸੰਧੂਰ ਨਾਲ ਸੰਵਾਰੇ ਹੋਏ ਅਨੂਪਮ ਮਸਤ ਹਾਥੀ ਹੋਣ;
English
With intoxicated elephants, studded with gold, incomparable and huge, painted in bright colours.
ਕੋਟ ਤੁਰੰਗ, ਕੁਰੰਗ ਸੇ ਕੂਦਤ; ਪਉਨ ਕੇ ਗਉਨ ਕੋ ਜਾਤ ਨਿਵਾਰੇ ॥
kott turang, kurang se koodat; paun ke gaun ko jaat nivaare |
Punjabi
ਹਿਰਨਾਂ ਵਾਂਗ ਕੁਦਣ ਅਤੇ ਪੌਣ ਦੀ ਤੇਜ਼ੀ ਨੂੰ ਵੀ ਪਿਛੇ ਛੱਡਣ ਵਾਲੇ ਕਰੋੜਾਂ ਘੋੜੇ ਹੋਣ;
English
With millions of horses galloping like deer, moving faster than the wind.
ਭਾਰੀ ਭੁਜਾਨ ਕੇ ਭੂਪ, ਭਲੀ ਬਿਧਿ; ਨਿਆਵਤ ਸੀਸ, ਨ ਜਾਤ ਬਿਚਾਰੇ ॥
bhaaree bhujaan ke bhoop, bhalee bidh; niaavat sees, na jaat bichaare |
Punjabi
(ਦੁਆਰ 'ਤੇ ਖੜੇ) ਵੱਡੀਆਂ ਭੁਜਾਵਾਂ ਵਾਲੇ ਰਾਜੇ ਚੰਗੀ ਤਰ੍ਹਾਂ ਨਾਲ ਸਿਰ ਨਿਵਾਉਂਦੇ ਹੋਣ, ਜਿਨ੍ਹਾਂ ਦੀ ਕਿ ਗਿਣਤੀ ਵੀ ਨਾ ਕੀਤੇ ਜਾ ਸਕਦੀ ਹੋਵੇ;
English
With many kings indescribable, having long arms (of heavy allied forces), bowing their heads in fine array.
ਏਤੇ ਭਏ, ਤੁ ਕਹਾ ਭਏ ਭੂਪਤਿ, ਅੰਤ ਕੋ, ਨਾਂਗੇ ਹੀ ਪਾਂਇ ਪਧਾਰੇ ॥੨॥੨੨॥
ete bhe, tu kahaa bhe bhoopat, ant ko, naange hee paane padhaare |2|22|
Punjabi
ਅਜਿਹੇ (ਪ੍ਰਤਾਪੀ) ਰਾਜਾ ਬਣ ਗਏ, ਤਾਂ ਕੀ ਹੋਇਆ, (ਕਿਉਂਕਿ) ਅੰਤ ਵਿਚ ਤਾਂ ਨੰਗੇ ਪੈਰੀਂ ਹੀ (ਇਸ ਸੰਸਾਰ ਤੋਂ) ਜਾਣਾ ਹੁੰਦਾ ਹੈ ॥੨॥੨੨॥
English
What matters if such mighty emperors were there, because they had to leave the world with bare feet.2.22.
ਜੀਤ ਫਿਰੈ ਸਭ ਦੇਸ ਦਿਸਾਨ ਕੋ; ਬਾਜਤ ਢੋਲ, ਮ੍ਰਿਦੰਗ, ਨਗਾਰੇ ॥
jeet firai sabh des disaan ko; baajat dtol, mridang, nagaare |
Punjabi
(ਜਿਨ੍ਹਾਂ ਨੇ) ਸਾਰੇ ਦੇਸ-ਦੇਸਾਂਤਰਾਂ ਨੂੰ ਜਿਤ ਲਿਆ ਹੋਵੇ ਅਤੇ ਜਿਨ੍ਹਾਂ ਦੇ (ਰਾਜਮਹੱਲ ਅਗੇ) ਢੋਲ, ਮ੍ਰਿਦੰਗ ਅਤੇ ਨਗਾਰੇ ਵਜਦੇ ਹੋਣ;
English
With the beat of drums and trumpets if the emperor conquers all the countries.
ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈਂ ਹਯਰਾਜ ਹਜਾਰੇ ॥
gunjat goorr gajaan ke sundar hinsat hain hayaraaj hajaare |
Punjabi
ਸੁੰਦਰ ਹਾਥੀਆਂ ਦੇ ਸਮੂਹ ਚਿੰਘਾੜਦੇ ਹੋਣ ਅਤੇ ਹਜ਼ਾਰਾਂ ਹੀ ਸ੍ਰੇਸ਼ਠ ਘੋੜੇ ਹਿਣਕਦੇ ਹੋਣ;
English
Along with many beautiful roaring elephants and thousands of neighing houses of best breed.
ਭੂਤ ਭਵਿੱਖ ਭਵਾਨ ਕੇ ਭੂਪਤ; ਕਉਨੁ ਗਨੈ, ਨਹੀਂ ਜਾਤ ਬਿਚਾਰੇ ॥
bhoot bhavakh bhavaan ke bhoopat; kaun ganai, naheen jaat bichaare |
Punjabi
(ਅਜਿਹੇ ਮਹੱਤਵ ਵਾਲੇ) ਭੂਤ, ਭਵਿਖ ਅਤੇ ਵਰਤਮਾਨ ਤਿੰਨਾਂ ਕਾਲਾਂ ਵਿਚ ਇਤਨੇ ਰਾਜੇ ਹੋਏ ਹਨ ਕਿ ਜਿਨ੍ਹਾਂ ਨੂੰ ਵਿਚਾਰਿਆ ਨਹੀਂ ਜਾ ਸਕਦਾ (ਅਰਥਾਤ ਅਣਗਿਣਤ ਹਨ);
English
Such like emperors of the past, present and future cannot be counted and ascertained.
ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨੁ; ਅੰਤ ਕਉ, ਅੰਤ ਕੇ ਧਾਮ ਸਿਧਾਰੇ ॥੩॥੨੩॥
sree pat sree bhagavaan bhaje bin; ant kau, ant ke dhaam sidhaare |3|23|
Punjabi
ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਸਿਮਰਨ ਤੋਂ ਬਿਨਾ ਅੰਤ ਨੂੰ ਯਮਰਾਜ ਦੇ ਘਰ ਚਲੇ ਗਏ ਹਨ ॥੩॥੨੩॥
English
But without remembering the Name of the Lord, they ultimately leave for their final abode. 3.23.
ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ ॥
teerath naan deaa dam daan su sanjam nem anek bisekhai |
Punjabi
(ਜੇ ਕੋਈ) ਤੀਰਥ ਇਸ਼ਨਾਨ, ਦਇਆ, ਦਾਨ, (ਵਿਕਾਰਾਂ ਤੋਂ ਬਚਣ ਦੇ) ਸੰਜਮ, ਨੇਮ ਅਤੇ ਹੋਰ ਅਨੇਕਾਂ ਵਿਸ਼ੇਸ਼ ਕਰਮ ਕਰਨ ਵਾਲੇ;
English
Taking bath at holy places, exercising mercy, controlling passions, performing acts of charity, practicing austerity and many special rituals.
ਬੇਦ ਪੁਰਾਨ, ਕਤੇਬ ਕੁਰਾਨ; ਜਮੀਨ ਜਮਾਨ ਸਬਾਨ ਕੇ ਪੇਖੈ ॥
bed puraan, kateb kuraan; jameen jamaan sabaan ke pekhai |
Punjabi
ਵੇਦਾਂ, ਪੁਰਾਣਾਂ, ਕਤੇਬਾਂ ਅਤੇ ਕੁਰਾਨ ਆਦਿ ਧਰਤੀ ਉਤੇ ਉਪਲਬਧ ਸਾਰਿਆਂ ਸਮਿਆਂ ਦੇ (ਧਰਮ ਗ੍ਰੰਥਾਂ ਨੂੰ) ਘੋਖਣ ਵਾਲੇ;
English
Studying of Vedas, Puranas and holy Quran and scanning all this world and the next world.
ਪਉਨ ਅਹਾਰ, ਜਤੀ ਜਤ ਧਾਰ; ਸਬੈ ਸੁ ਬਿਚਾਰ ਹਜਾਰ ਕ ਦੇਖੈ ॥
paun ahaar, jatee jat dhaar; sabai su bichaar hajaar k dekhai |
Punjabi
ਪੌਣ ਦਾ ਆਹਾਰ ਕਰਨ ਅਤੇ ਜਤ-ਸਤ ਧਾਰ ਕੇ ਜਤੀ ਬਣਨ ਵਾਲੇ ਹਜ਼ਾਰਾਂ ਹੀ ਵਿਚਾਰ ਪੂਰਵਕ ਵੇਖੇ ਹਨ;
English
Subsisting only on air, practicing continence and meeting thousands of persons of all good thoughts.
ਸ੍ਰੀ ਭਗਵਾਨ ਭਜੇ ਬਿਨੁ ਭੂਪਤਿ; ਏਕ ਰਤੀ ਬਿਨੁ, ਏਕ ਨ ਲੇਖੈ ॥੪॥੨੪॥
sree bhagavaan bhaje bin bhoopat; ek ratee bin, ek na lekhai |4|24|
Punjabi
ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਭਜਨ ਅਤੇ ਪ੍ਰੇਮ ('ਰਤੀ') ਤੋਂ ਬਿਨਾ ਰਾਜੇ ਵੀ (ਪਰਮਾਤਮਾ ਦੇ ਦੁਆਰ ਤੇ) ਪ੍ਰਵਾਨ ਨਹੀਂ ਹਨ ॥੪॥੨੪॥
English
But O King! Without the remembrance of the Name of the Lord, all this is of no account, being without an iota of the Grace of the Lord. 4.24.
ਸੁੱਧ ਸਿਪਾਹ, ਦੁਰੰਤ ਦੁਬਾਹ; ਸੁ ਸਾਜ ਸਨਾਹ, ਦੁਰਜਾਨ ਦਲੈਂਗੇ ॥
sudh sipaah, durant dubaah; su saaj sanaah, durajaan dalainge |
Punjabi
ਚੰਗੀ ਸਿਖੀ ਹੋਈ ਫੌਜ ਜਿਸ ਦੇ ਸਾਰੇ ਸਿਪਾਹੀਆਂ (ਦੀ ਸ਼ਕਤੀ) ਦਾ ਕੋਈ ਅੰਤ ਨਾ ਹੋਵੇ ਅਤੇ ਜੋ ਕਵਚ ਸਜਾ ਕੇ ਵੈਰੀਆਂ ਨੂੰ ਦਲਣ ਵਾਲੇ ਹੋਣ;
English
The trained soldiers, mightly and invincible, clad in coat of mail, who would be able to crush the enemies.
ਭਾਰੀ ਗੁਮਾਨ ਭਰੇ ਮਨ ਮੈਂ; ਕਰ ਪਰਬਤ ਪੰਖ, ਹਲੇ ਨ ਹਲੈਂਗੇ ॥
bhaaree gumaan bhare man main; kar parabat pankh, hale na halainge |
Punjabi
ਉਹ (ਸ਼ੂਰਵੀਰ) ਆਪਣੇ ਮਨ ਵਿਚ ਭਾਰੀ ਗੁਮਾਨ ਭਰਨ ਵਾਲੇ ਹੋਣ ਕਿ ਪਰਬਤ ਭਾਵੇਂ ਖੰਭ ਲਾ ਕੇ (ਆਪਣੇ ਸਥਾਨ ਤੋਂ) ਹਿਲ ਜਾਣ, (ਪਰ ਉਹ ਯੋਧੇ ਰਣ ਵਿਚੋਂ) ਹਿਲਣ ਵਾਲੇ ਨਾ ਹੋਣ;
English
With great ego in their mind that they would not be vanquished even if the mountains move with wings.
ਤੋਰਿ ਅਰੀਨ, ਮਰੋਰਿ ਮਵਾਸਨ; ਮਾਤੇ ਮਤੰਗਨਿ ਮਾਨ ਮਲੈਂਗੇ ॥
tor areen, maror mavaasan; maate matangan maan malainge |
Punjabi
ਉਹ ਵੈਰੀਆਂ ਨੂੰ ਤੋੜਨ ਵਾਲੇ, ਬਾਗ਼ੀਆਂ ਨੂੰ ਮਰੋੜਨ ਵਾਲੇ ਅਤੇ ਮਸਤ ਹਾਥੀਆਂ ਦੀ ਮਸਤੀ ਨੂੰ ਮਲ ਸੁਟਣ ਵਾਲੇ ਹੋਣ;
English
They would destroy the enemies, twist the rebels and smash the pride of intoxicated elephants.
ਸ੍ਰੀ ਪਤਿ ਸ੍ਰੀ ਭਗਵਾਨ ਕ੍ਰਿਪਾ ਬਿਨੁ; ਤਿਆਗਿ ਜਹਾਨ, ਨਿਦਾਨ ਚਲੈਂਗੇ ॥੫॥੨੫॥
sree pat sree bhagavaan kripaa bin; tiaag jahaan, nidaan chalainge |5|25|
Punjabi
ਪਰ ਮਾਇਆ ਦੇ ਸੁਆਮੀ ਪਰਮਾਤਮਾ ਦੀ ਕ੍ਰਿਪਾ ਤੋਂ ਬਿਨਾ (ਅਜਿਹੇ ਬਲਵਾਨ ਸੂਰਮੇ ਵੀ) ਅੰਤ ਵਿਚ ਸੰਸਾਰ ਨੂੰ ਤਿਆਗ ਕੇ ਚਲੇ ਜਾਣਗੇ ॥੫॥੨੫॥
English
But without the Grace of the Lord-God, they would ultimately leave the world. 5.25.
ਬੀਰ ਅਪਾਰ, ਬਡੇ ਬਰਿਆਰ; ਅਬਿਚਾਰਹਿ, ਸਾਰ ਕੀ ਧਾਰ ਭਛੱਯਾ ॥
beer apaar, badde bariaar; abichaareh, saar kee dhaar bhachhayaa |
Punjabi
ਅਪਾਰ ਸ਼ਕਤੀ ਵਾਲੇ ਸ਼ੂਰਵੀਰ ਅਤੇ ਬਹੁਤ ਬਲਵਾਨ ਜੋ ਬਿਨਾ ਵਿਚਾਰੇ (ਸੰਕੋਚ ਕੀਤੇ) ਸ਼ਸਤ੍ਰਾਂ ਦੀ ਧਾਰ ਨੂੰ ਸਹਾਰਦੇ ਹਨ;
English
Innumerable brave and mighty heroes, fearlessly facing the edge of the sword.
ਤੋਰਤ ਦੇਸ, ਮਲਿੰਦ ਮਵਾਸਨ; ਮਾਤੇ ਗਜਾਨ ਕੇ ਮਾਨ, ਮਲੱਯਾ ॥
torat des, malind mavaasan; maate gajaan ke maan, malayaa |
Punjabi
ਕਈ ਦੇਸਾਂ ਨੂੰ ਤੋੜਦੇ ਹਨ, ਬਾਗ਼ੀਆਂ ਨੂੰ ਦਲ ਦਿੰਦੇ ਹਨ ਅਤੇ ਮਸਤ ਹਾਥੀਆਂ ਦਾ ਹੰਕਾਰ ਮਲ ਦਿੰਦੇ ਹਨ;
English
Conquering the countries, subjugating the rebels and crushing the pride of the intoxicated elephants.
ਗਾੜ੍ਹੇ ਗੜ੍ਹਾਨ ਕੋ ਤੋੜਨਹਾਰ; ਸੁ ਬਾਤਨ ਹੀਂ, ਚਕ ਚਾਰ ਲਵੱਯਾ ॥
gaarrhe garrhaan ko torranahaar; su baatan heen, chak chaar lavayaa |
Punjabi
ਜੋ ਦ੍ਰਿੜ੍ਹ ਕਿਲਿਆਂ ਨੂੰ ਤੋੜਨ ਵਾਲੇ ਹਨ ਅਤੇ ਗੱਲਾਂ ਵਿਚ ਹੀ ਜੋ ਚੌਹਾਂ ਚੱਕਾਂ ਨੂੰ ਜਿਤ ਲੈਣ ਦੀ ਸਮਰਥਾ ਰਖਦੇ ਹਨ;
English
Capturing the strong forts and conquering all sides with mere threats.
ਸਾਹਿਬੁ ਸ੍ਰੀ ਸਭ ਕੋ ਸਿਰ ਨਾਇਕ; ਜਾਚਕ ਅਨੇਕ, ਸੁ ਏਕ ਦਿਵੱਯਾ ॥੬॥੨੬॥
saahib sree sabh ko sir naaeik; jaachak anek, su ek divayaa |6|26|
Punjabi
ਪਰ ਮਾਇਆ ਦਾ ਸੁਆਮੀ ਪ੍ਰਭੂ ਉਨ੍ਹਾਂ ਸਭਨਾਂ ਦਾ ਮਾਲਕ ਹੈ, (ਉਸ ਦੇ ਦਰ ਤੇ) ਇਹ ਸਾਰੇ ਜਾਚਕ ਹਨ ਅਤੇ ਉਹ ਇਕ ਹੀ ਦੇਣ ਵਾਲਾ ਹੈ ॥੬॥੨੬॥
English
The Lord God is the Cammander of all and is the only Donor, the beggars are many. 6.26.
ਦਾਨਵ, ਦੇਵ, ਫਨਿੰਦ, ਨਿਸਾਚਰ; ਭੂਤ, ਭਵਿਖ, ਭਵਾਨ ਜਪੈਂਗੇ ॥
daanav, dev, fanind, nisaachar; bhoot, bhavikh, bhavaan japainge |
Punjabi
ਦੈਂਤ, ਦੇਵ ਤੇ ਨਾਗ ਅਤੇ ਰਾਖਸ਼ ਵੀ ਜਿਸ ਨੂੰ ਤਿੰਨਾਂ ਕਾਲਾਂ (ਭੂਤ, ਭਵਿਖ, ਵਰਤਮਾਨ) ਵਿਚ ਜਪਦੇ ਹਨ;
English
Demons, gods, huge serpents, ghosts, past, present and future would repeat His Name.
ਜੀਵ ਜਿਤੇ ਜਲ ਮੈ, ਥਲ ਮੈ; ਪਲ ਹੀ ਪਲ ਮੈ, ਸਭ ਥਾਪ ਥਪੈਂਗੇ ॥
jeev jite jal mai, thal mai; pal hee pal mai, sabh thaap thapainge |
Punjabi
ਜੋ ਪਲ ਹੀ ਪਲ ਵਿਚ ਜਲ-ਥਲ ਦੇ ਸਾਰੇ ਜੀਵਾਂ ਦੀ ਸਥਾਪਨਾ ਕਰ ਦਿੰਦਾ ਹੈ;
English
All the creatures in the sea and on land would increase and the heaps of sins would be destroyed.
ਪੁੰਨ ਪ੍ਰਤਾਪਨ ਬਾਢ ਜੈਤ ਧੁਨ; ਪਾਪਨ ਕੇ, ਬਹੁ ਪੁੰਜ ਖਪੈਂਗੇ ॥
pun prataapan baadt jait dhun; paapan ke, bahu punj khapainge |
Punjabi
ਜਿਸ ਦੇ ਸਿਮਰਨ ਨਾਲ ਪੁੰਨਾਂ ਦੀ ਪ੍ਰਚੰਡਤਾ ਵਧ ਜਾਂਦੀ ਹੈ ਅਤੇ ਜਿਸ ਦੇ ਜੈਘੋਸ਼ ਨੂੰ ਸੁਣ ਕੇ ਪਾਪਾਂ ਦੇ ਸਮੂਹ ਨਸ਼ਟ ਹੋ ਜਾਂਦੇ ਹਨ;
English
The praises of the glories of virtues would increase and the heaps of sins would be destroyed
ਸਾਧ ਸਮੂਹ ਪ੍ਰਸੰਨ ਫਿਰੈਂ ਜਗ; ਸਤ੍ਰ ਸਭੈ ਅਵਲੋਕ ਚਪੈਂਗੇ ॥੭॥੨੭॥
saadh samooh prasan firain jag; satr sabhai avalok chapainge |7|27|
Punjabi
(ਉਸ ਦੇ ਪ੍ਰਤਾਪ ਨੂੰ) ਵੇਖ ਕੇ ਸਾਰੇ ਸੰਤ ਜਗਤ ਵਿਚ ਪ੍ਰਸੰਨਤਾ-ਪੂਰਵਕ ਫਿਰਦੇ ਹਨ ਅਤੇ ਉਨ੍ਹਾਂ ਨੂੰ ਵੇਖ ਕੇ ਵੈਰੀ ਲੋਕ ਨਸ਼ਟ ਹੋ ਜਾਂਦੇ ਹਨ ॥੭॥੨੭॥
English
All the saints would wander in the world with bliss and the enemies would be annoyed on seeing them.7.27.
ਮਾਨਵ, ਇੰਦ੍ਰ, ਗਜਿੰਦ੍ਰ, ਨਰਾਧਪ; ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ॥
maanav, indr, gajindr, naraadhap; jauan trilok ko raaj karainge |
Punjabi
ਜੋ ਮਨੁੱਖ, ਇੰਦਰ, ਗਜਿੰਦਰ, ਕੁਬੇਰ ਵਾਂਗ ਤਿੰਨ ਲੋਕਾਂ ਉਤੇ ਰਾਜ ਕਰਦੇ ਹਨ;
English
King of men and elephants, emperors who would rule over the three worlds.
ਕੋਟਿ ਇਸਨਾਨ ਗਜਾਦਿਕ ਦਾਨ; ਅਨੇਕ ਸੁਅੰਬਰ ਸਾਜਿ, ਬਰੈਂਗੇ ॥
kott isanaan gajaadik daan; anek suanbar saaj, barainge |
Punjabi
ਜੋ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰਕੇ ਹਾਥੀ ਆਦਿ ਦਾਨ ਕਰਦੇ ਹਨ ਅਤੇ ਅਨੇਕ ਸੁਅੰਬਰਾਂ ਦੀ ਵਿਵਸਥਾ ਕਰ ਕੇ (ਇਸਤਰੀਆਂ ਨੂੰ) ਵਰਦੇ ਹਨ;
English
Who would perform millions of ablutions, give elephants and other animals in charity and arrange many svayyamuaras (self-marriage functions) for weddings.
ਬ੍ਰਹਮ, ਮਹੇਸਰ, ਬਿਸਨ, ਸਚੀਪਤਿ; ਅੰਤ ਫਸੇ, ਜਮ ਫਾਸ ਪਰੈਂਗੇ ॥
braham, mahesar, bisan, sacheepat; ant fase, jam faas parainge |
Punjabi
ਪਰ ਜੇ ਉਹ ਬ੍ਰਹਮਾ, ਮਹੇਸ਼ ਅਤੇ ਵਿਸ਼ਣੂ ਅਤੇ ਇੰਦਰ (ਸਚੀ-ਪਤੀ) (ਦਾ ਧਿਆਨ ਧਰਦੇ ਹਨ, ਤਾਂ) ਅੰਤ ਵਿਚ ਜਮਰਾਜ ਦੇ ਫੰਧੇ ਵਿਚ ਫਸਦੇ ਹਨ;
English
Brahma, Shiva, Vishnu and Consort of Sachi (Indra) would ultimately fall in the noose of death.
ਜੇ ਨਰ, ਸ੍ਰੀ ਪਤਿ ਕੇ ਪ੍ਰਸ ਹੈਂ ਪਗ; ਤੇ ਨਰ, ਫੇਰ ਨ ਦੇਹ ਧਰੈਂਗੇ ॥੮॥੨੮॥
je nar, sree pat ke pras hain pag; te nar, fer na deh dharainge |8|28|
Punjabi
ਜਿਹੜੇ ਪੁਰਸ਼ ਮਾਇਆ ਦੇ ਸੁਆਮੀ ਪਰਮਾਤਮਾ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਦੇ ਹਨ, ਉਹ ਮਨੁੱਖ ਫਿਰ ਦੇਹ ਧਾਰਨ ਨਹੀਂ ਕਰਨਗੇ (ਭਾਵ ਆਵਾਗਵਣ ਦੇ ਚੱਕਰ ਤੋਂ ਮੁਕਤ ਹੋ ਜਾਣਗੇ) ॥੮॥੨੮॥
English
But those who fall at the feet of Lord-God, they would not appear again in physical form. 8.28.
ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ ॥
kahaa bhayo jo doaoo lochan moond kai baitth rahio bak dhiaan lagaaeo |
Punjabi
ਕੀ ਹੋਇਆ ਜੇ ਕੋਈ ਦੋਵੇਂ ਅੱਖਾਂ ਬੰਦ ਕਰ ਕੇ ਬੈਠ ਗਿਆ ਅਤੇ ਬਗਲੇ ਵਾਂਗ ਧਿਆਨ ਲਗਾ ਲਿਆ;
English
Of what use it is if one sits and meditates like a crane with his eyes closed.
ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ ॥
nhaat firio lee saat samudran lok gayo paralok gavaaeo |
Punjabi
ਜੇ ਕੋਈ (ਉਮਰ ਭਰ) ਸੱਤ ਸਮੁੰਦਰਾਂ ਵਿਚ ਇਸ਼ਨਾਨ ਕਰਦਾ ਫਿਰਿਆ (ਤਾਂ ਇਹ ਸਮਝ ਲਿਆ ਜਾਵੇ ਕਿ) ਉਸ ਦਾ ਲੋਕ ਵੀ ਗਿਆ ਅਤੇ ਪਰਲੋਕ ਵੀ (ਉਸ ਨੇ) ਗੰਵਾਂ ਲਿਆ;
English
If he takes bath at holy places upto the seventh sea, he loses this world and also the next world.
ਬਾਸ ਕੀਓ ਬਿਖਿਆਨ ਸੋਂ ਬੈਠ ਕੈ; ਐਸੇ ਹੀ ਐਸੇ ਸੁ ਬੈਸ ਬਿਤਾਇਓ ॥
baas keeo bikhiaan son baitth kai; aise hee aise su bais bitaaeo |
Punjabi
ਬਾਨ-ਪ੍ਰਸਤੀ (ਬਿਖਿਆਨ-ਵੈਖਾਨਸ) ਹੋ ਕੇ ਜੰਗਲਾਂ ਵਿਚ ਨਿਵਾਸ ਕੀਤਾ, ਉਨ੍ਹਾਂ ਨੇ ਵੀ ਇਸ ਤਰ੍ਹਾਂ ਆਪਣੀ ਸਾਰੀ ਉਮਰ (ਵਿਅਰਥ ਵਿਚ) ਬਿਤਾ ਦਿੱਤੀ;
English
He spends his life in such performing evil actions and wastes his life in such pursuits.
ਸਾਚੁ ਕਹੋਂ, ਸੁਨ ਲੇਹੁ ਸਭੈ; ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭੁ ਪਾਇਓ ॥੯॥੨੯॥
saach kahon, sun lehu sabhai; jin prem keeo, tin hee prabh paaeo |9|29|
Punjabi
(ਮੈਂ) ਸਚ ਕਹਿੰਦਾ ਹਾਂ, ਸਾਰੇ (ਧਿਆਨ ਨਾਲ) ਸੁਣ ਲਵੋ ਕਿ ਜਿੰਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਜੋੜਿਆ ਹੈ, ਉਨ੍ਹਾਂ ਨੇ ਹੀ ਉਸ ਨੂੰ ਪ੍ਰਾਪਤ ਕੀਤਾ ਹੈ ॥੯॥੨੯॥
English
I speak Truth, all should turn their ears towards it: he, who is absorbed in True Love, he would realize the Lord. 9.29.
ਕਾਹੂ ਲੈ ਪਾਹਨ ਪੂਜ ਧਰਯੋ ਸਿਰ; ਕਾਹੂ ਲੈ ਲਿੰਗ ਗਰੇ ਲਟਕਾਇਓ ॥
kaahoo lai paahan pooj dharayo sir; kaahoo lai ling gare lattakaaeo |
Punjabi
ਕਿਸੇ ਨੇ ਸਾਲਗ੍ਰਾਮ ਨੂੰ ਪੂਜ ਕੇ ਸਿਰ ਉਤੇ ਧਾਰਨ ਕਰ ਲਿਆ ਹੈ ਅਤੇ ਕਿਸੇ ਨੇ ਸ਼ਿਵਲਿੰਗ ਲੈ ਕੇ ਗਲੇ ਵਿਚ ਲਟਕਾ ਲਿਆ ਹੈ;
English
Someone worshipped stone and placed it on his head. Someone hung the phallus (lingam) from his neck.
ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ; ਕਾਹੂ, ਪਛਾਹ ਕੋ ਸੀਸੁ ਨਿਵਾਇਓ ॥
kaahoo lakhio har avaachee disaa meh; kaahoo, pachhaah ko sees nivaaeo |
Punjabi
ਕਿਸੇ ਨੇ ਪਰਮਾਤਮਾ ਨੂੰ ਪੂਰਬ ਦਿਸ਼ਾ ਵਿਚ ਜਾਣਿਆ ਹੈ ਅਤੇ ਕਿਸੇ ਨੇ ਪੱਛਮ ਵਲ ਸਿਰ ਨਿਵਾਇਆ ਹੈ;
English
Someone visualized God in the South and someone bowed his head towards the West.
ਕੋਊ, ਬੁਤਾਨ ਕੋ ਪੂਜਤ ਹੈ ਪਸੁ; ਕੋਊ, ਮ੍ਰਿਤਾਨ ਕੋ ਪੂਜਨ ਧਾਇਓ ॥
koaoo, butaan ko poojat hai pas; koaoo, mritaan ko poojan dhaaeo |
Punjabi
ਕੋਈ ਮੂਰਖ ਬੁਤਾਂ (ਮੂਰਤੀ) ਨੂੰ ਪੂਜ ਰਿਹਾ ਹੈ ਅਤੇ ਕੋਈ ਕਬਰਾਂ ਨੂੰ ਪੂਜਦਾ ਫਿਰਦਾ ਹੈ;
English
Some fool worships the idols and someone goes to worship the dead.
ਕੂਰ ਕ੍ਰਿਆ ਉਰਝਿਓ ਸਭ ਹੀ ਜਗ; ਸ੍ਰੀ ਭਗਵਾਨ ਕੋ ਭੇਦੁ ਨ ਪਾਇਓ ॥੧੦॥੩੦॥
koor kriaa urajhio sabh hee jag; sree bhagavaan ko bhed na paaeo |10|30|
Punjabi
ਸਾਰਾ ਸੰਸਾਰ ਕੂੜੀ ਕ੍ਰਿਆ ਵਿਚ ਉਲਝਿਆ ਹੋਇਆ ਹੈ, ਪਰ ਮਾਇਆ ਦੇ ਸੁਆਮੀ ਦਾ ਕਿਸੇ ਨੇ ਵੀ ਭੇਦ ਨਹੀਂ ਪਾਇਆ ਹੈ ॥੧੦॥੩੦॥
English
The whole world is entangled in false rituals and has not known the secret of Lord-God 10.30.
ਤ੍ਵ ਪ੍ਰਸਾਦਿ ॥ ਤੋਮਰ ਛੰਦ ॥
tv prasaad | tomar chhand |
Punjabi
ਤੇਰੀ ਕ੍ਰਿਪਾ ਨਾਲ: ਤੋਮਰ ਛੰਦ:
English
BY THY GRACE. TOMAR STANZA
ਹਰਿ, ਜਨਮ ਮਰਨ ਬਿਹੀਨ ॥
har, janam maran biheen |
Punjabi
ਪਰਮਾਤਮਾ ਜਨਮ-ਮਰਨ ਤੋਂ ਰਹਿਤ ਹੈ,
English
The Lord is sans birth and death,
ਦਸ ਚਾਰ ਚਾਰ, ਪ੍ਰਬੀਨ ॥
das chaar chaar, prabeen |
Punjabi
ਅਠਾਰ੍ਹਾਂ ਵਿਦਿਆਵਾਂ (ਚਾਰ ਵੇਦ, ਛੇ ਵੇਦਾਂਗ, ਮੀਮਾਂਸਾ, ਨਿਆਇ, ਪੁਰਾਣ, ਸਮ੍ਰਿਤੀਆਂ, ਆਯੁਰਵੇਦ, ਧਨੁਰਵੇਦ, ਗੰਧਰਵ ਵੇਦ ਅਤੇ ਨੀਤੀ ਸ਼ਾਸਤ੍ਰ) ਵਿਚ ਪ੍ਰਬੀਨ ਹੈ,
English
He is skiful in all eighteen sciences.
ਅਕਲੰਕ ਰੂਪ ਅਪਾਰ ॥
akalank roop apaar |
Punjabi
ਨਿਸ਼ਕਲੰਕ ਰੂਪ ਵਾਲਾ ਅਪਰ ਅਪਾਰ ਹੈ,
English
That unblemished Entity is Infinite,
ਅਨਛਿਜ ਤੇਜ ਉਦਾਰ ॥੧॥੩੧॥
anachhij tej udaar |1|31|
Punjabi
ਉਸ ਉਦਾਰ ਸਰੂਪ ਵਾਲੇ ਦਾ ਤੇਜ ਕਦੇ ਨਸ਼ਟ ਨਹੀਂ ਹੁੰਦਾ ॥੧॥੩੧॥
English
His Benevolent Glory is Everlasting. 1.31.
ਅਨਭਿਜ ਰੂਪ ਦੁਰੰਤ ॥
anabhij roop durant |
Punjabi
(ਉਹ) ਅਭਿਜ ਰੂਪ ਵਾਲਾ ਸਭ ਵਿਚ ਲੁਕਿਆ ਹੋਇਆ (ਦੁਰੰਤ) ਹੈ,
English
His Unaffected Entity is All-Pervasive,
ਸਭ ਜਗਤ ਭਗਤ ਮਹੰਤ ॥
sabh jagat bhagat mahant |
Punjabi
ਸਾਰੇ ਜਗਤ ਦੇ ਭਗਤਾਂ ਦਾ ਸ਼ਿਰੋਮਣੀ ਹੈ,
English
He is the Supreme Lord of the saints of all the world.
ਜਸ ਤਿਲਕ ਭੂਭ੍ਰਿਤ ਭਾਨ ॥
jas tilak bhoobhrit bhaan |
Punjabi
ਜਸ ਦਾ ਟਿਕਾ ਹੈ, ਭੂਮੀ ਅਤੇ ਸੂਰਜ ਦਾ ਆਧਾਰ (ਭ੍ਰਿਤ) ਹੈ,
English
He is the frontal mark of Glory and life-giver sun of the earth,
ਦਸ ਚਾਰ ਚਾਰ ਨਿਧਾਨ ॥੨॥੩੨॥
das chaar chaar nidhaan |2|32|
Punjabi
ਅਠਾਰ੍ਹਾਂ ਸਿੱਧੀਆਂ ਦਾ ਭੰਡਾਰ ਹੈ ॥੨॥੩੨॥
English
He is the Treasure of eighteen sciences. 2.32.
ਅਕਲੰਕ ਰੂਪ ਅਪਾਰ ॥
akalank roop apaar |
Punjabi
(ਉਹ) ਕਲੰਕ-ਰਹਿਤ ਅਪਰ ਅਪਾਰ ਹੈ,
English
He the Unblemished Entity is Infinite,
ਸਭ ਲੋਕ ਸੋਕ ਬਿਦਾਰ ॥
sabh lok sok bidaar |
Punjabi
ਸਾਰਿਆਂ ਲੋਕਾਂ ਦੇ ਸੋਗ ਨੂੰ ਨਸ਼ਟ ਕਰਨ ਵਾਲਾ ਹੈ,
English
He is the destroyer of sufferings of all the worlds.
ਕਲ ਕਾਲ ਕਰਮ ਬਿਹੀਨ ॥
kal kaal karam biheen |
Punjabi
ਕਲਿਯੁਗ ਦੇ ਕਰਮਕਾਂਡਾਂ ਤੋਂ ਪਰੇ ਹੈ
English
He is without the rituals of Iron age,
ਸਭ ਕਰਮ ਧਰਮ ਪ੍ਰਬੀਨ ॥੩॥੩੩॥
sabh karam dharam prabeen |3|33|
Punjabi
ਅਤੇ ਸਾਰੇ ਧਰਮ-ਕਰਮਾਂ ਵਿਚ ਪ੍ਰਬੀਨ ਹੈ ॥੩॥੩੩॥
English
He is an adept in all religious works. 3.33.
ਅਨਖੰਡ ਅਤੁਲ ਪ੍ਰਤਾਪ ॥
anakhandd atul prataap |
Punjabi
(ਉਸ ਦਾ) ਪ੍ਰਤਾਪ ਅਖੰਡ ਅਤੇ ਅਤੁਲ (ਨ ਤੁਲਨਾਇਆ ਜਾ ਸਕਣ ਵਾਲਾ) ਹੈ,
English
His Glory is Indivisible and Inestimable,
ਸਭ ਥਾਪਿਓ ਜਿਹ ਥਾਪ ॥
sabh thaapio jih thaap |
Punjabi
(ਉਸ ਨੇ) ਸਭ ਸਥਾਪਨਾਵਾਂ ਨੂੰ ਸਥਾਪਿਤ ਕਰ ਰਖਿਆ ਹੈ,
English
He is the Establisher of all the institutions.
ਅਨਖੇਦ ਭੇਦ ਅਛੇਦ ॥
anakhed bhed achhed |
Punjabi
(ਉਸ) ਖੇਦ ਤੋਂ ਰਹਿਤ ਦਾ ਭੇਦ ਖੋਲ੍ਹਿਆ ਨਹੀਂ ਜਾ ਸਕਦਾ;
English
He is Indestructible with Imperishable mysteries,
ਮੁਖਚਾਰ ਗਾਵਤ ਬੇਦ ॥੪॥੩੪॥
mukhachaar gaavat bed |4|34|
Punjabi
ਚਾਰ ਮੁਖਾਂ ਵਾਲਾ ਬ੍ਰਹਮਾ (ਉਸ ਨੂੰ) ਵੇਦਾਂ ਦੁਆਰਾ ਗਾਉਂਦਾ ਹੈ ॥੪॥੩੪॥
English
And the four-handed Brahma sings the Vedas. 4.34.
ਜਿਹ ਨੇਤ ਨਿਗਮ ਕਹੰਤ ॥
jih net nigam kahant |
Punjabi
ਜਿਸ ਨੂੰ ਵੇਦ ('ਨਿਗਮ') ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ,
English
To Him the Nigam (Vedas) call “Neti” (Not this),
ਮੁਖਚਾਰ ਬਕਤ ਬਿਅੰਤ ॥
mukhachaar bakat biant |
Punjabi
ਚਾਰ ਮੁਖਾਂ ਵਾਲਾ ਬ੍ਰਹਮਾ ਜਿਸ ਨੂੰ ਬੇਅੰਤ ਬੇਅੰਤ ਦਸਦਾ ਹੈ,
English
The four-handed Brahma Speak of Him as Unlimited.
ਅਨਭਿਜ ਅਤੁਲ ਪ੍ਰਤਾਪ ॥
anabhij atul prataap |
Punjabi
ਜੋ ਅਭਿਜ (ਨਿਰਲਿਪਤ) ਅਤੇ ਅਤੁਲ ਪ੍ਰਤਾਪ ਵਾਲਾ ਹੈ,
English
His Glory is Unaffected and Inestimable,
ਅਨਖੰਡ ਅਮਿਤ ਅਥਾਪ ॥੫॥੩੫॥
anakhandd amit athaap |5|35|
Punjabi
ਉਹ ਨਾ ਖੰਡਿਆ ਜਾ ਸਕਣ ਵਾਲਾ, ਸੀਮਾ ਵਿਚ ਨਾ ਬੰਨ੍ਹਿਆ ਜਾ ਸਕਣ ਵਾਲਾ ਅਤੇ ਸਥਾਪਿਤ ਨਾ ਕੀਤਾ ਜਾ ਸਕਣ ਵਾਲਾ ਹੈ ॥੫॥੩੫॥
English
He is Undivided Unlimited and Un-established. 5.35.
ਜਿਹ ਕੀਨ ਜਗਤ ਪਸਾਰ ॥
jih keen jagat pasaar |
Punjabi
ਜਿਸ ਨੇ ਜਗਤ ਦਾ ਪਸਾਰ ਕੀਤਾ ਹੈ,
English
He who hath created the expanse of the world,
ਰਚਿਓ ਬਿਚਾਰ ਬਿਚਾਰ ॥
rachio bichaar bichaar |
Punjabi
(ਜਿਸ ਨੇ ਹਰ ਇਕ) ਵਿਚਾਰ ਨੂੰ ਵਿਚਾਰਪੂ ਰਵਕ ਰਚਿਆ ਹੈ,
English
He hath Created it in full Consciousness.
ਅਨੰਤ ਰੂਪ ਅਖੰਡ ॥
anant roop akhandd |
Punjabi
ਜੋ ਅਨੰਤ ਅਤੇ ਅਖੰਡ ਰੂਪ ਵਾਲਾ ਹੈ
English
His Infinite Form is Indivisible,
ਅਤੁਲ ਪ੍ਰਤਾਪ ਪ੍ਰਚੰਡ ॥੬॥੩੬॥
atul prataap prachandd |6|36|
Punjabi
ਅਤੇ ਜਿਸ ਦਾ ਪ੍ਰਤਾਪ ਅਤੁਲ ਅਤੇ ਪ੍ਰਚੰਡ ਹੈ ॥੬॥੩੬॥
English
His Immeasurable Glory is Powerful 6.36.
ਜਿਹ ਅੰਡ ਤੇ ਬ੍ਰਹਮੰਡ ॥
jih andd te brahamandd |
Punjabi
ਜਿਸ ਨੇ ਅੰਡੇ ਤੋਂ ਬ੍ਰਹਿਮੰਡ (ਦੀ ਰਚਨਾ ਕੀਤੀ ਹੈ)
English
He who hath Created the universe from the Cosmic egg,
ਕੀਨੇ ਸੁ ਚੌਦਹ ਖੰਡ ॥
keene su chauadah khandd |
Punjabi
ਫਿਰ ਚੌਦਾਂ ਖੰਡਾਂ ਨੂੰ ਸਿਰਜਿਆ ਹੈ
English
He hath Created the fourteen regions.
ਸਭ ਕੀਨ ਜਗਤ ਪਸਾਰ ॥
sabh keen jagat pasaar |
Punjabi
ਅਤੇ ਸਾਰੇ ਜਗਤ ਦਾ ਪਸਾਰ ਪਸਾਰਿਆ ਹੈ,
English
He hath Created all the expanse of the world,
ਅਬਿਯਕਤ ਰੂਪ ਉਦਾਰ ॥੭॥੩੭॥
abiyakat roop udaar |7|37|
Punjabi
(ਉਹ) ਅਵਿਅਕਤ (ਅਕਥਨੀ) ਰੂਪ ਵਾਲਾ (ਪ੍ਰਭੂ) ਉਦਾਰ ਹੈ ॥੭॥੩੭॥
English
That Benevolent Lord is Unmanifested. 7.37.
ਜਿਹ ਕੋਟਿ ਇੰਦ੍ਰ ਨ੍ਰਿਪਾਰ ॥
jih kott indr nripaar |
Punjabi
ਜਿਸ ਨੇ ਕਰੋੜਾਂ ਇੰਦਰ ਵਰਗੇ ਰਾਜੇ ਬਣਾਏ ਹਨ
English
He who hath Created millions of king Indras,
ਕਈ ਬ੍ਰਹਮ ਬਿਸਨ ਬਿਚਾਰ ॥
kee braham bisan bichaar |
Punjabi
ਅਤੇ ਕਈ ਬ੍ਰਹਮਾ, ਵਿਸ਼ਣੂ ਦੀ ਵਿਚਾਰ ਪੂਰਵਕ (ਰਚਨਾ ਕੀਤੀ ਹੈ)
English
He hath Created many Brahmas and Vishnus after consideration.
ਕਈ ਰਾਮ ਕ੍ਰਿਸਨ ਰਸੂਲ ॥
kee raam krisan rasool |
Punjabi
ਕਈ ਰਾਮ, ਕ੍ਰਿਸ਼ਣ, ਰਸੂਲ ਆਦਿ (ਪੈਦਾ ਕੀਤੇ ਹਨ)
English
He hath Created many Ramas , Krishnas and Rasuls (Prophets),
ਬਿਨੁ ਭਗਤ ਕੋ ਨ ਕਬੂਲ ॥੮॥੩੮॥
bin bhagat ko na kabool |8|38|
Punjabi
ਪਰ ਬਿਨਾ ਭਗਤੀ ਉਸ ਦੇ ਦੁਆਰ ਤੇ ਕੋਈ ਪ੍ਰਵਾਨ ਨਹੀਂ ਹੁੰਦਾ ॥੮॥੩੮॥
English
None of them is approved by the Lord without devotion. 8.38.
ਕਈ ਸਿੰਧ ਬਿੰਧ ਨਗਿੰਦ੍ਰ ॥
kee sindh bindh nagindr |
Punjabi
ਜਿਸ ਨੇ ਕਈ ਸਮੁੰਦਰ, ਸੁਮੇਰ ਵਰਗੇ ਪਰਬਤ (ਬਣਾਏ ਹਨ)
English
Created many oceans and mountains like Vindhyachal,
ਕਈ ਮਛ ਕਛ ਫਨਿੰਦ੍ਰ ॥
kee machh kachh fanindr |
Punjabi
ਕਈ ਮੱਛ, ਕੱਛ ਅਤੇ ਸ਼ੇਸ਼ਨਾਗ (ਰਚੇ ਹਨ)
English
Tortoise incarnations and Sheshanagas.
ਕਈ ਦੇਵ ਆਦਿ ਕੁਮਾਰ ॥
kee dev aad kumaar |
Punjabi
ਕਈ ਦੇਵਤੇ ਅਤੇ ਸਨਕਾਦਿਕ (ਸਿਰਜੇ ਹਨ)
English
Created many gods , many fish incarnations and Adi Kumars.,
ਕਈ ਕ੍ਰਿਸਨ ਬਿਸਨ ਅਵਤਾਰ ॥੯॥੩੯॥
kee krisan bisan avataar |9|39|
Punjabi
ਕਈ ਕ੍ਰਿਸ਼ਣ, ਵਿਸ਼ਣੂ ਆਦਿ ਅਵਤਾਰਾਂ ਨੂੰ ਅਵਤਰਿਤ ਕੀਤਾ ਹੈ ॥੯॥੩੯॥
English
Sons of Brahma (Sanak Sanandan , Sanatan and Sant Kumar) , many Krishnas and incarnations of Vishnu.9.39.
ਕਈ ਇੰਦ੍ਰ ਬਾਰ ਬੁਹਾਰ ॥
kee indr baar buhaar |
Punjabi
ਉਸ ਦੇ ਦੁਆਰ ਉਤੇ ਕਈ ਇੰਦਰ ਝਾੜੂ ਦਿੰਦੇ ਹਨ,
English
Many Indras sweep at His door,
ਕਈ ਬੇਦ ਅਉ ਮੁਖਚਾਰ ॥
kee bed aau mukhachaar |
Punjabi
ਕਈ ਵੇਦ ਅਤੇ ਬ੍ਰਹਮਾ ਹਨ,
English
Many Vedas and four-headed Brahmas are there.
ਕਈ ਰੁਦ੍ਰ ਛੁਦ੍ਰ ਸਰੂਪ ॥
kee rudr chhudr saroop |
Punjabi
ਕਈ ਤੁੱਛ ਰੂਪ ਵਾਲੇ ਰੁਦ੍ਰ ਹਨ,
English
Many Rudras (Shivas) of ghastly appearance are there,
ਕਈ ਰਾਮ ਕ੍ਰਿਸਨ ਅਨੂਪ ॥੧੦॥੪੦॥
kee raam krisan anoop |10|40|
Punjabi
ਕਈ ਅਨੂਪਮ ਰੂਪ ਵਾਲੇ ਕ੍ਰਿਸ਼ਣ ਅਤੇ ਰਾਮ ਹਨ ॥੧੦॥੪੦॥
English
Many unique Ramas and Krishnas are there. 10.40.
ਕਈ ਕੋਕ ਕਾਬ ਭਣੰਤ ॥
kee kok kaab bhanant |
Punjabi
ਕਈ ਕੋਕ-ਸ਼ਾਸਤ੍ਰ ਅਤੇ ਕਾਵਿ ਨੂੰ ਪੜ੍ਹਦੇ ਹਨ,
English
Many poets compose poetry there,
ਕਈ ਬੇਦ ਭੇਦ ਕਹੰਤ ॥
kee bed bhed kahant |
Punjabi
ਕਈ ਵੇਦਾਂ ਦੇ ਰਹੱਸ ਨੂੰ ਪ੍ਰਗਟ ਕਰਦੇ ਹਨ (ਵਿਆਖਿਆ ਕਰਦੇ ਹਨ)
English
Many speak of the distinction of the knowledge of Vedas.
ਕਈ ਸਾਸਤ੍ਰ ਸਿੰਮ੍ਰਿਤਿ ਬਖਾਨ ॥
kee saasatr sinmrit bakhaan |
Punjabi
ਕਿਤਨੇ ਹੀ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦਾ ਬਖਾਨ ਕਰਦੇ ਹਨ,
English
Many elucideate Shastras and Smritis,
ਕਹੂੰ ਕਥਤ ਹੀ ਸੁ ਪੁਰਾਨ ॥੧੧॥੪੧॥
kahoon kathat hee su puraan |11|41|
Punjabi
ਅਤੇ ਕਿਤਨੇ ਹੀ ਪੁਰਾਣਾਂ ਦੀ ਕਥਾ ਕਰਦੇ ਹਨ ॥੧੧॥੪੧॥
English
Many hold discourses of Puranas. 11.41.
ਕਈ ਅਗਨ ਹੋਤ੍ਰ ਕਰੰਤ ॥
kee agan hotr karant |
Punjabi
ਕਿਤਨੇ ਹੀ ਹੋਮ ਕਰਦੇ ਹਨ,
English
Many perform Agnihotras (fire-worship),
ਕਈ ਉਰਧ ਤਾਪ ਦੁਰੰਤ ॥
kee uradh taap durant |
Punjabi
ਕਿਤਨੇ ਹੀ ਪੁਠੇ ਲਟਕ ਕੇ ਕਠਿਨ ਤਪ ਕਰਦੇ ਹਨ,
English
Many perform arduous austerities while standing.
ਕਈ ਉਰਧ ਬਾਹੁ ਸੰਨਿਆਸ ॥
kee uradh baahu saniaas |
Punjabi
ਕਈ ਬਾਂਹਵਾਂ ਨੂੰ ਉੱਚਾ ਉਠਾ ਕੇ (ਤਪਸਿਆ ਕਰਨ ਵਾਲੇ) ਸੰਨਿਆਸੀ ਹਨ,
English
Many are ascetics with raised arms and many are anchorities,
ਕਹੂੰ ਜੋਗ ਭੇਸ ਉਦਾਸ ॥੧੨॥੪੨॥
kahoon jog bhes udaas |12|42|
Punjabi
ਕਈ ਜੋਗੀਆਂ ਦੇ ਭੇਸ ਵਿਚ ਨਿਰਲਿਪਤ ਫਿਰਦੇ ਹਨ ॥੧੨॥੪੨॥
English
Many are in the garbs of Yogis and Udasis (stoics). 12.42.
ਕਹੂੰ ਨਿਵਲੀ ਕਰਮ ਕਰੰਤ ॥
kahoon nivalee karam karant |
Punjabi
ਕਿਤੇ ਕੋਈ ਨੌਲੀ-ਕਰਮ ਕਰਦੇ ਹਨ,
English
Many perform Neoli rituals of Yogis of purging intestines,
ਕਹੂੰ ਪਉਨ ਅਹਾਰ ਦੁਰੰਤ ॥
kahoon paun ahaar durant |
Punjabi
ਕਿਤੇ ਕੋਈ ਕਠਿਨ ਪੌਣ-ਆਹਾਰ ਕਰਦੇ ਹਨ,
English
There are innumerable who subsist on air.
ਕਹੂੰ ਤੀਰਥ ਦਾਨ ਅਪਾਰ ॥
kahoon teerath daan apaar |
Punjabi
ਕਈ ਤੀਰਥਾਂ ਉਤੇ ਅਪਾਰ ਦਾਨ ਕਰਦੇ ਹਨ
English
Many offer great charities at pilgrim-stations. ,
ਕਹੂੰ ਜਗ ਕਰਮ ਉਦਾਰ ॥੧੩॥੪੩॥
kahoon jag karam udaar |13|43|
Punjabi
ਅਤੇ ਕਈ ਉਦਾਰਤਾ ਪੂਰਵਕ ਯੱਗ-ਕਰਮ ਕਰਦੇ ਹਨ ॥੧੩॥੪੩॥
English
Benevolent sacrificial rituals are performed 13.43.
ਕਹੂੰ ਅਗਨ ਹੋਤ੍ਰ ਅਨੂਪ ॥
kahoon agan hotr anoop |
Punjabi
ਕਿਤੇ ਅਨੂਪ ਹਵਨ ('ਅਗਨੀ-ਹੋਤ੍ਰ') ਹੁੰਦੇ ਹਨ,
English
Somewhere exquisite fire-worship is arranged. ,
ਕਹੂੰ ਨਿਆਇ ਰਾਜ ਬਿਭੂਤ ॥
kahoon niaae raaj bibhoot |
Punjabi
ਕਿਤੇ ਰਾਜ-ਸੰਪਦਾ ਕਾਰਨ ਨਿਆਂ ਹੁੰਦਾ ਹੈ,
English
Somewhere justice is done with emblem of royalty.
ਕਹੂੰ ਸਾਸਤ੍ਰ ਸਿੰਮ੍ਰਿਤਿ ਰੀਤ ॥
kahoon saasatr sinmrit reet |
Punjabi
ਕਿਤੇ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦੀ ਵਿਧੀ ਹੁੰਦੀ ਹੈ
English
Somewhere ceremonies are performed in accordance with Shastras and Smritis,
ਕਹੂੰ ਬੇਦ ਸਿਉ ਬਿਪ੍ਰੀਤ ॥੧੪॥੪੪॥
kahoon bed siau bipreet |14|44|
Punjabi
ਅਤੇ ਕਿਤੇ ਵੇਦਾਂ ਦੇ ਉਲਟ ਰੀਤਾਂ ਹੁੰਦੀਆਂ ਹਨ ॥੧੪॥੪੪॥
English
Somewhere the performance is antagonistic to Vedic injunctions. 14.44.
ਕਈ ਦੇਸ ਦੇਸ ਫਿਰੰਤ ॥
kee des des firant |
Punjabi
ਕਈ ਦੇਸ-ਦੇਸਾਂਤਰਾਂ ਵਿਚ ਫਿਰਦੇ ਹਨ,
English
Many wander in various countries,
ਕਈ ਏਕ ਠੌਰ ਇਸਥੰਤ ॥
kee ek tthauar isathant |
Punjabi
ਕਈ ਇਕੋ ਸਥਾਨ ਉਤੇ ਸਥਿਤ ਹਨ,
English
Many stay only at one place.
ਕਹੂੰ ਕਰਤ ਜਲ ਮਹਿ ਜਾਪ ॥
kahoon karat jal meh jaap |
Punjabi
ਕਈ ਪਾਣੀ ਵਿਚ (ਖੜੇ ਹੋ ਕੇ) ਜਾਪ ਕਰਦੇ ਹਨ,
English
Somewhere the meditation is performed in water,
ਕਹੂੰ ਸਹਤ ਤਨ ਪਰ ਤਾਪ ॥੧੫॥੪੫॥
kahoon sehat tan par taap |15|45|
Punjabi
ਕਈ ਸ਼ਰੀਰ ਉਤੇ ਧੁਪ ('ਤਾਪ') ਸਹਿਨ ਕਰਦੇ ਹਨ ॥੧੫॥੪੫॥
English
Somewhere heat is endured on the body.15.45.
ਕਹੂੰ ਬਾਸ ਬਨਹਿ ਕਰੰਤ ॥
kahoon baas baneh karant |
Punjabi
ਕਿਤੇ (ਕਈ) ਬਨਾਂ ਵਿਚ ਵਾਸ ਕਰਦੇ ਹਨ,
English
Somewhere some reside in the forest,
ਕਹੂੰ ਤਾਪ ਤਨਹਿ ਸਹੰਤ ॥
kahoon taap taneh sahant |
Punjabi
ਕਿਤੇ (ਕਈ) ਸ਼ਰੀਰ ਉਤੇ ਗਰਮੀ ਸਹਿੰਦੇ ਹਨ,
English
Somewhere heat is endured on the body.
ਕਹੂੰ ਗ੍ਰਿਹਸਤ ਧਰਮ ਅਪਾਰ ॥
kahoon grihasat dharam apaar |
Punjabi
ਕਿਤੇ (ਕਈ) ਗ੍ਰਿਹਸਥ ਧਰਮ ਦੀ ਪਾਲਨਾ ਕਰਦੇ ਹਨ
English
Somewhere many follow the householder’s path,
ਕਹੂੰ ਰਾਜ ਰੀਤ ਉਦਾਰ ॥੧੬॥੪੬॥
kahoon raaj reet udaar |16|46|
Punjabi
ਅਤੇ ਕਈ ਰਾਜਨੀਤੀ ਦਾ ਉਦਾਰਤਾ ਪੂਰਵਕ ਨਿਰਵਾਹ ਕਰਦੇ ਰਹੇ ਹਨ ॥੧੬॥੪੬॥
English
Somewhere many followed.16.46.
ਕਹੂੰ ਰੋਗ ਰਹਤ ਅਭਰਮ ॥
kahoon rog rehat abharam |
Punjabi
ਕਿਤੇ (ਕਈ) ਰੋਗ ਅਤੇ ਭਰਮ ਤੋਂ ਰਹਿਤ ਹਨ,
English
Somewhere people are without ailment and illusion,
ਕਹੂੰ ਕਰਮ ਕਰਤ ਅਕਰਮ ॥
kahoon karam karat akaram |
Punjabi
ਕਿਤੇ (ਕਈ) ਨਾ ਕੀਤੇ ਜਾਣ ਵਾਲੇ ਕਰਮ ਕਰਦੇ ਹਨ,
English
Somewhere forbidden actions are being done.
ਕਹੂੰ ਸੇਖ ਬ੍ਰਹਮ ਸਰੂਪ ॥
kahoon sekh braham saroop |
Punjabi
ਕਿਤੇ (ਕਈ) ਸ਼ੇਸ਼ਨਾਗ ਬ੍ਰਹਮ-ਸਰੂਪ ਹਨ,
English
Somewhere there are Sheikhs, somewhere there are Brahmins
ਕਹੂੰ ਨੀਤ ਰਾਜ ਅਨੂਪ ॥੧੭॥੪੭॥
kahoon neet raaj anoop |17|47|
Punjabi
ਕਿਤੇ ਅਨੂਪਮ ਨੀਤੀਵਾਨ ਹਨ ॥੧੭॥੪੭॥
English
Somewhere there is the prevalence of unique politics.17.47.
ਕਹੂੰ ਰੋਗ ਸੋਗ ਬਿਹੀਨ ॥
kahoon rog sog biheen |
Punjabi
ਕਿਤੇ ਰੋਗ ਅਤੇ ਸੋਗ ਤੋਂ ਰਹਿਤ ਹਨ,
English
Somewhere someone is without suffering and ailment,
ਕਹੂੰ ਏਕ ਭਗਤ ਅਧੀਨ ॥
kahoon ek bhagat adheen |
Punjabi
ਕਿਤੇ (ਕਈ) ਇਕ-ਮਾਤਰ ਭਗਤੀ ਦੇ ਵਸ ਵਿਚ ਹਨ,
English
Somewhere someone follows the path of devotion closely.
ਕਹੂੰ ਰੰਕ ਰਾਜ ਕੁਮਾਰ ॥
kahoon rank raaj kumaar |
Punjabi
ਕਿਤੇ (ਕਈ) ਨਿਰਧਨ (ਅਤੇ ਕਿਤੇ) ਰਾਜ ਕੁਮਾਰ ਹਨ,
English
Somewhere someone is poor and someone a prince,
ਕਹੂੰ ਬੇਦ ਬਿਆਸ ਅਵਤਾਰ ॥੧੮॥੪੮॥
kahoon bed biaas avataar |18|48|
Punjabi
ਕਿਤੇ (ਕਈ) ਵੇਦ ਵਿਆਸ ਦਾ ਅਵਤਾਰ ਹਨ ॥੧੮॥੪੮॥
English
Somewhere someone is incarnation of Ved Vyas. 18.48.
ਕਈ ਬ੍ਰਹਮ ਬੇਦ ਰਟੰਤ ॥
kee braham bed rattant |
Punjabi
ਕਈ ਬ੍ਰਹਮੇ ਵੇਦਾਂ ਨੂੰ ਪੜ੍ਹ ਰਹੇ ਹਨ,
English
Some Brahmins recite Vedas,
ਕਈ ਸੇਖ ਨਾਮ ਉਚਰੰਤ ॥
kee sekh naam ucharant |
Punjabi
ਕਈ ਸ਼ੇਸ਼ਨਾਗ ਨਾਮ ਦਾ ਉੱਚਾਰਨ ਕਰ ਰਹੇ ਹਨ;
English
Some Sheikhs repeat the Name of the Lord.
ਬੈਰਾਗ ਕਹੂੰ ਸੰਨਿਆਸ ॥
bairaag kahoon saniaas |
Punjabi
ਕਿਤੇ (ਕੋਈ) ਵੈਰਾਗੀ ਹੈ ਅਤੇ ਕਿਤੇ ਸੰਨਿਆਸੀ,
English
Somewhere there is a follower of the path of Bairag (detachment) ,
ਕਹੂੰ ਫਿਰਤ ਰੂਪ ਉਦਾਸ ॥੧੯॥੪੯॥
kahoon firat roop udaas |19|49|
Punjabi
ਕਿਤੇ ਕੋਈ (ਤਪਸਵੀ) ਸੰਸਾਰ ਤੋਂ ਉਪਰਾਮ ਹੋ ਕੇ ਫਿਰ ਰਿਹਾ ਹੈ ॥੧੯॥੪੯॥
English
And somewhere one follows the path of Sannyas (asceticism),somewhere someone wanders as an Udasi (stoic).19.49.
ਸਭ ਕਰਮ ਫੋਕਟ ਜਾਨ ॥
sabh karam fokatt jaan |
Punjabi
(ਪਿਛੇ ਦਸੇ) ਸਾਰੇ ਕਰਮ ਵਿਅਰਥ ਸਮਝੋ,
English
Know all the Karmas (actions) as useless,
ਸਭ ਧਰਮ ਨਿਹਫਲ ਮਾਨ ॥
sabh dharam nihafal maan |
Punjabi
ਸਾਰੇ ਧਰਮ ਨਿਸਫਲ ਮਨੋ,
English
Consider all the religious paths of no value.
ਬਿਨ ਏਕ ਨਾਮ ਅਧਾਰ ॥
bin ek naam adhaar |
Punjabi
ਇਕ ਨਾਮ ਦੇ ਆਧਾਰ ਤੋਂ ਬਿਨਾ
English
Without the prop of the only Name of the Lord,
ਸਭ ਕਰਮ ਭਰਮ ਬਿਚਾਰ ॥੨੦॥੫੦॥
sabh karam bharam bichaar |20|50|
Punjabi
ਸਾਰੇ ਕਰਮਾਂ ਨੂੰ ਭਰਮ ਮਾਤਰ ਸਮਝਣਾ ਚਾਹੀਦਾ ਹੈ ॥੨੦॥੫੦॥
English
All the Karmas be considered as illusion.20.50.
ਤ੍ਵ ਪ੍ਰਸਾਦਿ ॥ ਲਘੁ ਨਿਰਾਜ ਛੰਦ ॥
tv prasaad | lagh niraaj chhand |
Punjabi
ਲਘੁ ਨਰਾਜ ਛੰਦ: ਤੇਰੀ ਕ੍ਰਿਪਾ ਨਾਲ:
English
BY THY GRACE. LAGHUU NIRAAJ STANZA
ਜਲੇ ਹਰੀ ॥
jale haree |
Punjabi
ਜਲ ਵਿਚ ਹਰੀ ਹੈ,
English
The Lord is in water!
ਥਲੇ ਹਰੀ ॥
thale haree |
Punjabi
ਥਲ ਵਿਚ ਹਰੀ ਹੈ,
English
The Lord is on land!
ਉਰੇ ਹਰੀ ॥
aure haree |
Punjabi
ਹਿਰਦੇ ਵਿਚ ਹਰੀ ਹੈ
English
The Lord is in the heart!
ਬਨੇ ਹਰੀ ॥੧॥੫੧॥
bane haree |1|51|
Punjabi
ਅਤੇ ਜੰਗਲਾਂ ਵਿਚ ਵੀ ਹਰੀ ਹੀ ਹੈ ॥੧॥੫੧॥
English
The Lord is in the forests! 1. 51.
ਗਿਰੇ ਹਰੀ ॥
gire haree |
Punjabi
ਪਰਬਤਾਂ ਵਿਚ ਹਰੀ ਹੈ,
English
The Lord is in the mountains!
ਗੁਫੇ ਹਰੀ ॥
gufe haree |
Punjabi
ਗੁਫਾਵਾਂ ਵਿਚ ਹਰੀ ਹੈ,
English
The Lord is in the cave!
ਛਿਤੇ ਹਰੀ ॥
chhite haree |
Punjabi
ਧਰਤੀ ('ਛਿਤ') ਵਿਚ ਹਰੀ ਹੈ,
English
The Lord is in the earth!
ਨਭੇ ਹਰੀ ॥੨॥੫੨॥
nabhe haree |2|52|
Punjabi
ਆਕਾਸ਼ ਵਿਚ ਹਰੀ ਹੈ ॥੨॥੫੨॥
English
The Lord is in the sky! 2. 52.
ਈਹਾਂ ਹਰੀ ॥
eehaan haree |
Punjabi
ਇਸ ਲੋਕ ਵਿਚ ਹਰੀ ਹੈ,
English
The Lord is in here!
ਊਹਾਂ ਹਰੀ ॥
aoohaan haree |
Punjabi
ਪਰਲੋਕ ਵਿਚ ਹਰੀ ਹੈ,
English
The Lord is there!
ਜਿਮੀ ਹਰੀ ॥
jimee haree |
Punjabi
ਜ਼ਮੀਨ ਉਤੇ ਹਰੀ ਹੈ,
English
The Lord is in the earth!
ਜਮਾ ਹਰੀ ॥੩॥੫੩॥
jamaa haree |3|53|
Punjabi
ਆਕਾਸ਼ ਵਿਚ ਵੀ ਹਰੀ ਹੈ ॥੩॥੫੩॥
English
The Lord is in the sky! 3. 53.
ਅਲੇਖ ਹਰੀ ॥
alekh haree |
Punjabi
ਹਰੀ ਲੇਖ ਤੋਂ ਬਿਨਾ ਹੈ,
English
The Lord is Accountless!
ਅਭੇਖ ਹਰੀ ॥
abhekh haree |
Punjabi
ਹਰੀ ਭੇਖ ਤੋਂ ਬਿਨਾ ਹੈ,
English
The Lord is guiseless!
ਅਦੋਖ ਹਰੀ ॥
adokh haree |
Punjabi
ਹਰੀ ਦੋਖ ਤੋਂ ਬਿਨਾ ਹੈ,
English
The Lord is blemishless!
ਅਦ੍ਵੈਖ ਹਰੀ ॥੪॥੫੪॥
advaikh haree |4|54|
Punjabi
ਹਰੀ ਦ੍ਵੈਤਭਾਵ ਤੋਂ ਬਿਨਾ ਹੈ ॥੪॥੫੪॥
English
The Lord is without duality! 4. 54.
ਅਕਾਲ ਹਰੀ ॥
akaal haree |
Punjabi
ਹਰੀ ਕਾਲ-ਰਹਿਤ ਹੈ,
English
The Lord is timeless!
ਅਪਾਲ ਹਰੀ ॥
apaal haree |
Punjabi
ਹਰੀ ਪਾਲਣ-ਪੋਸ਼ਣ ਤੋਂ ਰਹਿਤ ਹੈ,
English
The Lord does not need to be nurtured!
ਅਛੇਦ ਹਰੀ ॥
achhed haree |
Punjabi
ਹਰੀ ਛੇਦਿਆਂ ਨਹੀਂ ਜਾ ਸਕਦਾ,
English
The Lord is Indestructible!
ਅਭੇਦ ਹਰੀ ॥੫॥੫੫॥
abhed haree |5|55|
Punjabi
ਹਰੀ ਦਾ ਭੇਦ ਨਹੀਂ ਪਾਇਆ ਜਾ ਸਕਦਾ ॥੫॥੫੫॥
English
The Lord’s secrets cannot be known! 5. 55.
ਅਜੰਤ੍ਰ ਹਰੀ ॥
ajantr haree |
Punjabi
ਹਰੀ ਜੰਤ੍ਰਾਂ ਤੋਂ ਰਹਿਤ ਹੈ,
English
The Lord is not in mystical digrams!
ਅਮੰਤ੍ਰ ਹਰੀ ॥
amantr haree |
Punjabi
ਹਰੀ ਮੰਤ੍ਰਾਂ ਤੋਂ ਰਹਿਤ ਹੈ,
English
The Lord is not in incantations!
ਸੁ ਤੇਜ ਹਰੀ ॥
su tej haree |
Punjabi
ਹਰੀ ਵੱਡੇ ਤੇਜ ਵਾਲਾ ਹੈ,
English
The Lord is a bright light!
ਅਤੰਤ੍ਰ ਹਰੀ ॥੬॥੫੬॥
atantr haree |6|56|
Punjabi
ਹਰੀ ਤੰਤ੍ਰਾਂ ਤੋਂ ਰਹਿਤ ਹੈ ॥੬॥੫੬॥
English
The Lord is not in Tantras (magical formulas)! 6. 56.
ਅਜਾਤ ਹਰੀ ॥
ajaat haree |
Punjabi
ਹਰੀ ਜਨਮ ਤੋਂ ਰਹਿਤ ਹੈ,
English
The Lord does not take birth!
ਅਪਾਤ ਹਰੀ ॥
apaat haree |
Punjabi
ਹਰੀ ਬਰਾਦਰੀ ਤੋਂ ਰਹਿਤ (ਅਪਾਤਿ) ਹੈ,
English
The Lord does not experience death!
ਅਮਿਤ੍ਰ ਹਰੀ ॥
amitr haree |
Punjabi
ਹਰੀ ਮਿਤਰ ਤੋਂ ਬਿਨਾ ਹੈ,
English
The Lord is without any friend!
ਅਮਾਤ ਹਰੀ ॥੭॥੫੭॥
amaat haree |7|57|
Punjabi
ਹਰੀ ਮਾਤਾ ਤੋਂ ਬਿਨਾ ਹੈ ॥੭॥੫੭॥
English
The Lord is without a mother! 7. 57.
ਅਰੋਗ ਹਰੀ ॥
arog haree |
Punjabi
ਹਰੀ ਰੋਗ ਤੋਂ ਰਹਿਤ ਹੈ,
English
The Lord is without any ailment!
ਅਸੋਗ ਹਰੀ ॥
asog haree |
Punjabi
ਹਰੀ ਸੋਗ ਤੋਂ ਰਹਿਤ ਹੈ,
English
The Lord is without grief!
ਅਭਰਮ ਹਰੀ ॥
abharam haree |
Punjabi
ਹਰੀ ਭਰਮ ਤੋਂ ਰਹਿਤ ਹੈ,
English
The Lord is Illusionless!
ਅਕਰਮ ਹਰੀ ॥੮॥੫੮॥
akaram haree |8|58|
Punjabi
ਹਰੀ ਕਰਮਾਂ ਤੋਂ ਵੀ ਪਰੇ ਹੈ ॥੮॥੫੮॥
English
The Lord is Actionless!! 8. 58.
ਅਜੈ ਹਰੀ ॥
ajai haree |
Punjabi
ਹਰੀ ਅਜਿਤ ਹੈ,
English
The Lord is Unconquerable!
ਅਭੈ ਹਰੀ ॥
abhai haree |
Punjabi
ਹਰੀ ਭੈ-ਰਹਿਤ ਹੈ,
English
The Lord is Fearless!
ਅਭੇਦ ਹਰੀ ॥
abhed haree |
Punjabi
ਹਰੀ ਭੇਦ (ਖੰਡ ਖੰਡ ਕਰਨ ਦੀ ਕ੍ਰਿਆ) ਤੋਂ ਰਹਿਤ ਹੈ,
English
The Lord’s secrets cannot be known!
ਅਛੇਦ ਹਰੀ ॥੯॥੫੯॥
achhed haree |9|59|
Punjabi
ਹਰੀ ਨਾਸ਼ ਤੋਂ ਰਹਿਤ ਹੈ ॥੯॥੫੯॥
English
The Lord is Unassailable! 9. 59.
ਅਖੰਡ ਹਰੀ ॥
akhandd haree |
Punjabi
ਹਰੀ ਖੰਡਿਆ ਨਹੀਂ ਜਾ ਸਕਦਾ,
English
The Lord is Indivisible!
ਅਭੰਡ ਹਰੀ ॥
abhandd haree |
Punjabi
ਹਰੀ ਭੰਡਿਆ ਨਹੀਂ ਜਾ ਸਕਦਾ,
English
The Lord cannot be slandered!
ਅਡੰਡ ਹਰੀ ॥
addandd haree |
Punjabi
ਹਰੀ ਨੂੰ ਦੰਡਿਤ ਨਹੀਂ ਕੀਤਾ ਜਾ ਸਕਦਾ,
English
The Lord cannot be punished!
ਪ੍ਰਚੰਡ ਹਰੀ ॥੧੦॥੬੦॥
prachandd haree |10|60|
Punjabi
ਹਰੀ ਪ੍ਰਚੰਡ ਤੇਜ ਵਾਲਾ ਹੈ ॥੧੦॥੬੦॥
English
The Lord is Supremenly Glorious! 10. 60.
ਅਤੇਵ ਹਰੀ ॥
atev haree |
Punjabi
ਹਰੀ ਬਹੁਤ ਮਹਾਨ ਹੈ,
English
The Lord is extremely Great!
ਅਭੇਵ ਹਰੀ ॥
abhev haree |
Punjabi
ਹਰੀ ਦਾ ਭੇਦ ਨਹੀਂ ਪਾਇਆ ਜਾ ਸਕਦਾ,
English
The Lord’s mystery cannot be known!
ਅਜੇਵ ਹਰੀ ॥
ajev haree |
Punjabi
ਹਰੀ ਅਜਿਤ ਹੈ,
English
The Lord needs no food!
ਅਛੇਵ ਹਰੀ ॥੧੧॥੬੧॥
achhev haree |11|61|
Punjabi
ਹਰੀ ਛੇਦਿਆ ਨਹੀਂ ਜਾ ਸਕਦਾ ॥੧੧॥੬੧॥
English
The Lord is Invincible! 11. 61.
ਭਜੋ ਹਰੀ ॥
bhajo haree |
Punjabi
ਹਰੀ ਦਾ ਭਜਨ ਕਰੋ,
English
Meditate on the Lord!
ਥਪੋ ਹਰੀ ॥
thapo haree |
Punjabi
ਹਰੀ ਨੂੰ (ਹਿਰਦੇ ਵਿਚ) ਟਿਕਾਓ,
English
Worship the Lord!
ਤਪੋ ਹਰੀ ॥
tapo haree |
Punjabi
ਹਰੀ ਦੀ ਤਪਸਿਆ ਕਰੋ,
English
Perform devotion for the Lord!
ਜਪੋ ਹਰੀ ॥੧੨॥੬੨॥
japo haree |12|62|
Punjabi
ਹਰੀ ਦਾ ਜਾਪ ਕਰੋ ॥੧੨॥੬੨॥
English
Repeat the Name of the lord! 12. 62.
ਜਲਸ ਤੁਹੀਂ ॥
jalas tuheen |
Punjabi
(ਹੇ ਹਰੀ!) ਤੂੰ ਹੀ ਜਲ ਹੈਂ,
English
(Lord,) You are the water!
ਥਲਸ ਤੁਹੀਂ ॥
thalas tuheen |
Punjabi
ਤੂੰ ਹੀ ਥਲ ਹੈਂ,
English
(Lord,) You are the dry land!
ਨਦਿਸ ਤੁਹੀਂ ॥
nadis tuheen |
Punjabi
ਤੂੰ ਹੀ ਨਦੀ ਹੈਂ,
English
(Lord,) You are the stream!
ਨਦਸ ਤੁਹੀਂ ॥੧੩॥੬੩॥
nadas tuheen |13|63|
Punjabi
ਤੂੰ ਹੀ ਸਮੁੰਦਰ ਹੈਂ ॥੧੩॥੬੩॥
English
(Lord,) You are the ocean!
ਬ੍ਰਿਛਸ ਤੁਹੀਂ ॥
brichhas tuheen |
Punjabi
ਤੂੰ ਹੀ ਬ੍ਰਿਛ ਹੈਂ,
English
(Lord,) You are the tree!
ਪਤਸ ਤੁਹੀਂ ॥
patas tuheen |
Punjabi
ਤੂੰ ਹੀ ਪੱਤਰ ਹੈਂ,
English
(Lord,) You are the leaf!
ਛਿਤਸ ਤੁਹੀਂ ॥
chhitas tuheen |
Punjabi
ਤੂੰ ਹੀ ਧਰਤੀ ਹੈ
English
(Lord,) You are the earth!
ਉਰਧਸ ਤੁਹੀਂ ॥੧੪॥੬੪॥
auradhas tuheen |14|64|
Punjabi
ਅਤੇ ਤੂੰ ਹੀ ਆਕਾਸ਼ ਹੈਂ ॥੧੪॥੬੪॥
English
(Lord,) You are the sky! 14. 64.
ਭਜਸ ਤੁਅੰ ॥
bhajas tuan |
Punjabi
(ਮੈਂ) ਤੈਨੂੰ ਭਜਦਾ ਹਾਂ,
English
(Lord,) I meditate on you!
ਭਜਸ ਤੁਅੰ ॥
bhajas tuan |
Punjabi
ਤੈਨੂੰ ਭਜਦਾ ਹਾਂ,
English
(Lord,) I meditate on you!
ਰਟਸ ਤੁਅੰ ॥
rattas tuan |
Punjabi
ਤੈਨੂੰ ਜਪਦਾ ਹਾਂ,
English
(Lord,) I repeat Your Name!
ਠਟਸ ਤੁਅੰ ॥੧੫॥੬੫॥
tthattas tuan |15|65|
Punjabi
ਤੈਨੂੰ ਹੀ ਸੁਰਤਿ ਵਿਚ ਟਿਕਾਉਂਦਾ ਹਾਂ ॥੧੫॥੬੫॥
English
(Lord,) I intuitively remember you! 15. 65.
ਜਿਮੀ ਤੁਹੀਂ ॥
jimee tuheen |
Punjabi
ਤੂੰ ਹੀ ਜ਼ਮੀਨ ਹੈਂ,
English
(Lord,) You are the earth!
ਜਮਾ ਤੁਹੀਂ ॥
jamaa tuheen |
Punjabi
ਤੂੰ ਹੀ ਆਕਾਸ਼ ਹੈਂ,
English
(Lord,) You are the sky!
ਮਕੀ ਤੁਹੀਂ ॥
makee tuheen |
Punjabi
ਤੂੰ ਹੀ ਮਕਾਨ ਵਾਲਾ ਹੈ
English
(Lord,) You are the Landlord!
ਮਕਾ ਤੁਹੀਂ ॥੧੬॥੬੬॥
makaa tuheen |16|66|
Punjabi
ਅਤੇ ਖ਼ੁਦ ਹੀ ਮਕਾਨ ਹੈਂ ॥੧੬॥੬੬॥
English
(Lord,) You are the house itself! 16. 66.
ਅਭੂ ਤੁਹੀਂ ॥
abhoo tuheen |
Punjabi
ਤੂੰ ਹੀ ਜਨਮ ਤੋਂ ਬਿਨਾ ਹੈਂ,
English
(Lord,) You are birthless!
ਅਭੈ ਤੁਹੀਂ ॥
abhai tuheen |
Punjabi
ਤੂੰ ਹੀ ਡਰ ਤੋਂ ਰਹਿਤ ਹੈਂ,
English
(Lord,) You are Fearless!
ਅਛੂ ਤੁਹੀਂ ॥
achhoo tuheen |
Punjabi
ਤੂੰ ਹੀ ਛੋਹ ਤੋਂ ਪਰੇ ਹੈਂ,
English
(Lord,) You are Untouchable!
ਅਛੈ ਤੁਹੀਂ ॥੧੭॥੬੭॥
achhai tuheen |17|67|
Punjabi
ਤੂੰ ਹੀ ਨਾਸ਼ ਤੋਂ ਮੁਕਤ ਹੈਂ ॥੧੭॥੬੭॥
English
(Lord,) You are Invincible! 17. 67.
ਜਤਸ ਤੁਹੀਂ ॥
jatas tuheen |
Punjabi
ਤੂੰ ਹੀ ਜਤ ਹੈਂ,
English
(Lord,) You are the definition of celibacy!
ਬ੍ਰਤਸ ਤੁਹੀਂ ॥
bratas tuheen |
Punjabi
ਤੂੰ ਹੀ ਬ੍ਰਤ ਹੈਂ,
English
(Lord,) You are the means for a virtuous deed!
ਗਤਸ ਤੁਹੀਂ ॥
gatas tuheen |
Punjabi
ਤੂੰ ਹੀ ਗਤੀ ਹੈਂ
English
(Lord,) You are salvation!
ਮਤਸ ਤੁਹੀਂ ॥੧੮॥੬੮॥
matas tuheen |18|68|
Punjabi
ਅਤੇ ਤੂੰ ਹੀ ਗਿਆਨ ਹੈ ॥੧੮॥੬੮॥
English
(Lord,) You are Redemption! 18. 68.
ਤੁਹੀਂ ਤੁਹੀਂ ॥
tuheen tuheen |
Punjabi
ਤੂੰ ਹੀ, ਤੂੰ ਹੀ,
English
(Lord,) You are! You are!
ਤੁਹੀਂ ਤੁਹੀਂ ॥
tuheen tuheen |
Punjabi
ਤੂੰ ਹੀ, ਤੂੰ ਹੀ,
English
(Lord,) You are! You are!
ਤੁਹੀਂ ਤੁਹੀਂ ॥
tuheen tuheen |
Punjabi
ਤੂੰ ਹੀ, ਤੂੰ ਹੀ,
English
(Lord,) You are! You are!
ਤੁਹੀਂ ਤੁਹੀਂ ॥੧੯॥੬੯॥
tuheen tuheen |19|69|
Punjabi
ਤੂੰ ਹੀ, ਤੂੰ ਹੀ ॥੧੯॥੬੯॥
English
(Lord,) You are! You are! 19. 69.
ਤੁਹੀਂ ਤੁਹੀਂ ॥
tuheen tuheen |
Punjabi
ਤੂੰ ਹੀ, ਤੂੰ ਹੀ,
English
(Lord,) You are! You are!
ਤੁਹੀਂ ਤੁਹੀਂ ॥
tuheen tuheen |
Punjabi
ਤੂੰ ਹੀ, ਤੂੰ ਹੀ,
English
(Lord,) You are! You are!
ਤੁਹੀਂ ਤੁਹੀਂ ॥
tuheen tuheen |
Punjabi
ਤੂੰ ਹੀ, ਤੂੰ ਹੀ,
English
(Lord,) You are! You are!
ਤੁਹੀਂ ਤੁਹੀਂ ॥੨੦॥੭੦॥
tuheen tuheen |20|70|
Punjabi
ਤੂੰ ਹੀ, ਤੂੰ ਹੀ (ਅਰਥਾਤ ਸਭ ਕੁਝ ਸਭ ਪਾਸੇ ਤੂੰ ਹੀ ਤੂੰ ਹੈਂ) ॥੨੦॥੭੦॥
English
(Lord,) You are! You are! 20. 70.
ਤ੍ਵ ਪ੍ਰਸਾਦਿ ॥ ਕਬਿਤ ॥
tv prasaad | kabit |
Punjabi
ਤੇਰੀ ਕ੍ਰਿਪਾ ਨਾਲ: ਕਬਿੱਤ:
English
BY THY GRACE KABITT
ਖੂਕ ਮਲਹਾਰੀ, ਗਜ ਗਦਹਾ ਬਿਭੂਤਧਾਰੀ; ਗਿਦੂਆ ਮਸਾਨ ਬਾਸ ਕਰਿਓ ਈ ਕਰਤ ਹੈਂ ॥
khook malahaaree, gaj gadahaa bibhootadhaaree; gidooaa masaan baas kario ee karat hain |
Punjabi
(ਜੇ ਅਘੋਰੀਆਂ ਵਾਂਗ ਮਲ ਖਾਂਦਿਆਂ ਮੁਕਤੀ ਮਿਲਦੀ ਤਾਂ) ਸੂਰ ਮਲ ਖਾਂਦਾ ਹੈ; (ਜੇ ਵਿਭੂਤੀ ਮਲਣ ਨਾਲ ਮੁਕਤੀ ਮਿਲਦੀ ਤਾਂ) ਹਾਥੀ ਅਤੇ ਖੋਤੇ ਖੇਹ ਵਿਚ ਵਲਿਦਦੇ ਹਨ; (ਜੇ ਮਸਾਣਾਂ ਵਿਚ ਰਿਹਾਂ ਮੁਕਤੀ ਮਿਲਦੀ ਤਾਂ) ਗਿਦੜ ਮਸਾਣਾਂ ਵਿਚ ਹੀ ਰਿਹਾ ਕਰਦੇ ਹਨ (ਉਨ੍ਹਾਂ ਨੂੰ ਮੁਕਤੀ ਕਿਉਂ ਨਹੀਂ ਮਿਲਦੀ);
English
If the Lord is realized by eating filth, by besmearing the body with ashes and by residing in he cremation-ground, then the hog eats filth, the elephant and ass get their bodies filled with ashes and the bager resides in the cremation-ground.
ਘੁਘੂ ਮਟ ਬਾਸੀ, ਲਗੇ ਡੋਲਤ ਉਦਾਸੀ ਮ੍ਰਿਗ; ਤਰਵਰ ਸਦੀਵ ਮੋਨ ਸਾਧੇ ਈ ਮਰਤ ਹੈਂ ॥
ghughoo matt baasee, lage ddolat udaasee mrig; taravar sadeev mon saadhe ee marat hain |
Punjabi
(ਜੇ ਮਠਾਂ ਵਿਚ ਵਸ ਕੇ ਮੁਕਤੀ ਮਿਲਦੀ ਤਾਂ) ਉੱਲੂ ਮਠਾਂ ਵਿਚ ਹੀ ਵਸਦੇ ਹਨ; (ਜੇ ਭਰਮਣ ਕਰਦਿਆਂ ਮੁਕਤੀ ਮਿਲਦੀ ਤਾਂ) ਪਸ਼ੂ ('ਮ੍ਰਿਗ') ਸਦਾ ਉਦਾਸੀਆਂ ਵਾਂਗ ਫਿਰਦੇ ਰਹਿੰਦੇ ਹਨ; (ਜੇ ਮੌਨ ਧਾਰਨ ਕਰਨ ਨਾਲ ਮੁਕਤੀ ਮਿਲਦੀ ਤਾਂ) ਬ੍ਰਿਛ ਸਦਾ ਮੌਨ ਧਾਰਿਆਂ ਹੀ ਮਰ ਜਾਂਦੇ ਹਨ;
English
If the Lord meets in the cloister of mendicants, by wandering like a stoic and abiding in silence, then the owl lives in the cloister of mendicants, the deer wanders like a stoic and the tree abides in silence till death.
ਬਿੰਦ ਕੇ ਸਧਯਾ, ਤਾਹਿ ਹੀਜ ਕੀ ਬਡਯਾ ਦੇਤ; ਬੰਦਰਾ ਸਦੀਵ, ਪਾਇ ਨਾਗੇ ਹੀ ਫਿਰਤ ਹੈਂ ॥
bind ke sadhayaa, taeh heej kee baddayaa det; bandaraa sadeev, paae naage hee firat hain |
Punjabi
(ਜੇ) ਵੀਰਜ ਦੇ ਸਾਧਿਆਂ (ਬ੍ਰਹਮਚਰਯ ਨੂੰ ਪਾਲਿਆਂ) (ਮੁਕਤੀ ਮਿਲਦੀ) ਤਾਂ ਉਨ੍ਹਾਂ ਨੂੰ ਹੀਜੜੇ ਦੀ ਤੁਲਨਾ ਦੇਣੀ ਚਾਹੀਦੀ ਹੈ; (ਜੇ ਨੰਗੇ ਪੈਰੀ ਫਿਰਨ ਨਾਲ ਮੁਕਤੀ ਮਿਲਦੀ, ਤਾਂ) ਬੰਦਰ ਸਦਾ ਨੰਗੇ ਪੈਰੀਂ ਫਿਰਦੇ ਹਨ (ਉਨ੍ਹਾਂ ਨੂੰ ਮੁਕਤੀ ਕਿਉਂ ਨਹੀਂ ਮਿਲਦੀ);
English
If the Lord is realized by restraining the emission of semen and by wandering with bare feet, then a eunuch may be eulogized for restraining the emission of semen and the monkey always wanders with bare feet.
ਅੰਗਨਾ ਅਧੀਨ, ਕਾਮ ਕ੍ਰੋਧ ਮੈ ਪ੍ਰਬੀਨ; ਏਕ ਗਿਆਨ ਕੇ ਬਿਹੀਨ, ਛੀਨ ਕੈਸੇ ਕੈ ਤਰਤ ਹੈਂ ॥੧॥੭੧॥
anganaa adheen, kaam krodh mai prabeen; ek giaan ke biheen, chheen kaise kai tarat hain |1|71|
Punjabi
ਇਸਤਰੀ ਦੇ ਅਧੀਨ ਅਤੇ ਕਾਮ ਕ੍ਰੋਧ ਆਦਿ ਵਿਸ਼ਿਆਂ ਵਿਚ ਪੂਰੀ ਤਰ੍ਹਾਂ ਲਿਪਤ ਤੁੱਛ (ਵਿਅਕਤੀ) ਇਕ ਬ੍ਰਹਮ ਗਿਆਨ ਤੋਂ ਬਿਨਾ ਕਿਵੇਂ ਭਵ-ਸਾਗਰ ਤੋਂ ਤਰ ਸਕਦੇ ਹਨ ॥੧॥੭੧॥
English
One who is under the control of a woman and whou is active in lust and anger and also who is ignorant of the Knowledge of the ONE LORD, how can such person ferry across the world-ocean? 1.71.
ਭੂਤ ਬਨਚਾਰੀ, ਛਿਤ ਛਉਨਾ ਸਭੈ ਦੂਧਾਧਾਰੀ; ਪਉਨ ਕੇ ਅਹਾਰੀ, ਸੁ ਭੁਜੰਗ ਜਾਨੀਅਤੁ ਹੈਂ ॥
bhoot banachaaree, chhit chhaunaa sabhai doodhaadhaaree; paun ke ahaaree, su bhujang jaaneeat hain |
Punjabi
ਭੂਤ ਬਨ ਵਿਚ ਫਿਰਨ ਵਾਲੇ ਹਨ, ਧਰਤੀ ('ਛਿਤ') ਉਤੇ ਸਾਰੇ ਛੋਟੇ ਬੱਚੇ (ਮਾਂ ਦੇ) ਦੁੱਧ ਉਤੇ ਪਲਦੇ ਹਨ, ਪੌਣ ਨੂੰ ਆਹਾਰ ਬਣਾਉਣ ਵਾਲੇ ਸੱਪ ਅਖਵਾਉਂਦੇ ਹਨ;
English
If the Lord is realized by wandering in the forest, by drinking only the milk and by subsisting on air, then the ghost wanders in the forest, all the infants live on milk and the serpents subsist on air.
ਤ੍ਰਿਣ ਕੇ ਭਛਯਾ, ਧਨ ਲੋਭ ਕੇ ਤਜਯਾ; ਤੇ ਤੋ ਗਊਅਨ ਕੇ ਜਯਾ, ਬ੍ਰਿਖਭਯਾ ਮਾਨੀਅਤੁ ਹੈਂ ॥
trin ke bhachhayaa, dhan lobh ke tajayaa; te to gaooan ke jayaa, brikhabhayaa maaneeat hain |
Punjabi
ਘਾਹ ਖਾਣ ਵਾਲਿਆਂ ਅਤੇ ਧਨ ਦੇ ਲੋਭ ਨੂੰ ਤਿਆਗਣ ਵਾਲਿਆਂ ਨੂੰ ਗਊਆਂ ਦੇ ਜਾਏ ਬਲਦ ਹੀ ਮੰਨਣਾ ਚਾਹੀਦਾ ਹੈ (ਕਿਉਂਕਿ ਉਹ ਸਿਰ ਸੁਟ ਕੇ ਬਿਨਾ ਕਿਸੇ ਲਾਲਸਾ ਦੇ ਕੰਮ ਕਰੀ ਜਾਂਦੇ ਹਨ);
English
If the Lord meets by eating grass and forsaking the gred of wealth, then the Bulls, the young ones of cows do that.
ਨਭ ਕੇ ਉਡਯਾ, ਤਾਹਿ ਪੰਛੀ ਕੀ ਬਡਯਾ ਦੇਤ; ਬਗੁਲਾ, ਬਿੜਾਲ, ਬ੍ਰਿਕ ਧਿਆਨੀ ਠਾਨੀਅਤੁ ਹੈਂ ॥
nabh ke uddayaa, taeh panchhee kee baddayaa det; bagulaa, birraal, brik dhiaanee tthaaneeat hain |
Punjabi
(ਜੋ ਸਿੱਧੀਆਂ ਦੇ ਬਲ ਤੇ) ਆਕਾਸ਼ ਵਿਚ ਉਡਦੇ ਹਨ, ਉਨ੍ਹਾਂ ਨੂੰ ਪੰਛੀ ਦੀ ਉਪਮਾ ਦੇਣੀ ਚਾਹੀਦੀ ਹੈ ਅਤੇ ਬਗਲੇ, ਬਿੱਲੇ ਤੇ ਬਘਿਆੜ ਨੂੰ ਧਿਆਨੀ ਕਹਿਣਾ ਚਾਹੀਦਾ ਹੈ (ਕਿਉਂਕਿ ਉਹ ਸ਼ਿਕਾਰ ਦੀ ਤਾਕ ਵਿਚ ਅੱਖਾਂ ਬੰਦ ਕਰ ਕੇ ਬੈਠੇ ਰਹਿੰਦੇ ਹਨ);
English
If the Lord is realized by flying in the sky and by closing the eyes in meditation, then the birds fly in the sky and those who close their eyes in meditation are considered like crane, cat and wolf.
ਜੇਤੇ ਬਡੇ ਗਿਆਨੀ, ਤਿਨੋ ਜਾਨੀ ਪੈ ਬਖਾਨੀ ਨਾਹਿ; ਐਸੇ ਨ ਪ੍ਰਪੰਚ, ਮਨ ਭੂਲ ਆਨੀਅਤੁ ਹੈਂ ॥੨॥੭੨॥
jete badde giaanee, tino jaanee pai bakhaanee naeh; aise na prapanch, man bhool aaneeat hain |2|72|
Punjabi
ਜਿਤਨੇ ਵੀ ਵੱਡੇ ਵੱਡੇ ਗਿਆਨੀ ਹੋਏ ਹਨ, ਉਨ੍ਹਾਂ ਨੇ (ਇਨ੍ਹਾਂ ਦਿਖਾਵਿਆਂ ਦੀ ਅਸਲੀਅਤ ਨੂੰ) ਸਮਝ ਲਿਆ, ਪਰ ਦਸਿਆ ਕੁਝ ਨਹੀਂ, (ਇਸ ਲਈ ਅਸੀਂ ਗਜ ਵਜ ਕੇ ਕਹਿੰਦੇ ਹਾਂ ਕਿ) ਅਜਿਹੇ ਪ੍ਰਪੰਚਾਂ ਅਥਵਾ ਪਾਖੰਡਾਂ ਨੂੰ ਭੁਲ ਕੇ ਵੀ ਮਨ ਵਿਚ ਨਹੀਂ ਲਿਆਉਣਾ ਚਾਹੀਦਾ ॥੨॥੭੨॥
English
All the Knowers of Brahman know the reality of these imposters, but I have not related it never bring in your mind such deceitful thoughts even by mistake. 2.72.
ਭੂਮ ਕੇ ਬਸਯਾ, ਤਾਹਿ ਭੂਚਰੀ ਕੇ ਜਯਾ ਕਹੈ; ਨਭ ਕੇ ਉਡਯਾ, ਸੋ ਚਿਰਯਾ ਕੈ ਬਖਾਨੀਐ ॥
bhoom ke basayaa, taeh bhoocharee ke jayaa kahai; nabh ke uddayaa, so chirayaa kai bakhaaneeai |
Punjabi
ਭੂਮੀ ਉਤੇ ਵਸਣ ਵਾਲਿਆਂ ਨੂੰ ਭੂਚਰੀ ('ਘੀਸ') ਦੇ ਜਾਏ ਕਹਿਣਾ ਚਾਹੀਦਾ ਹੈ ਅਤੇ ਆਕਾਸ਼ ਵਿਚ ਉਡਣ ਵਾਲਿਆਂ ਨੂੰ ਚਿੜੀਆਂ ਕਹਿਣਾ ਚਾਹੀਦਾ ਹੈ;
English
He who lives on the earth should be called the young one of white ant and those who fly in the sky may be called sparrows.
ਫਲ ਕੇ ਭਛਯਾ, ਤਾਹਿ ਬਾਂਦਰੀ ਕੇ ਜਯਾ ਕਹੈ; ਆਦਿਸ ਫਿਰਯਾ, ਤੇ ਤੋ ਭੂਤ ਕੈ ਪਛਾਨੀਐ ॥
fal ke bhachhayaa, taeh baandaree ke jayaa kahai; aadis firayaa, te to bhoot kai pachhaaneeai |
Punjabi
ਫਲਾਂ ਦੇ ਖਾਣ ਵਾਲਿਆਂ ਨੂੰ ਬਾਂਦਰੀ ਦੇ ਪੈਦਾ ਕੀਤੇ ਕਹਿਣਾ ਚਾਹੀਦਾ ਹੈ ਅਤੇ ਅਦ੍ਰਿਸ਼ਟ ਰੂਪ ਵਿਚ ਫਿਰਨ ਵਾਲਿਆਂ ਨੂੰ ਭੂਤ ਸਮਝਣਾ ਚਾਹੀਦਾ ਹੈ;
English
They, who eat fruit may be called the young ones of monkeys, those who wander invisibly, may be considered as ghosts.
ਜਲ ਕੇ ਤਰਯਾ ਕੋ, ਗੰਗੇਰੀ ਸੀ ਕਹਤ ਜਗ; ਆਗ ਕੇ ਭਛਯਾ, ਸੁ ਚਕੋਰ ਸਮ ਮਾਨੀਐ ॥
jal ke tarayaa ko, gangeree see kehat jag; aag ke bhachhayaa, su chakor sam maaneeai |
Punjabi
ਪਾਣੀ ਵਿਚ ਤਰਨ ਵਾਲਿਆਂ ਨੂੰ ਜਗਤ 'ਜਲ-ਜੁਲਾਹਾ' ਹੀ ਕਹਿੰਦਾ ਹੈ (ਕਿਉਂਕਿ ਉਡਣ ਵਾਲਾ ਉਹ ਕੀੜਾ ਜਲ ਉਤੇ ਹੀ ਤਾਣਾ ਤਣਦਾ ਰਹਿੰਦਾ ਹੈ) ਅਤੇ ਅੱਗ ਖਾਣ ਵਾਲੇ ਨੂੰ ਚਕੋਰ ਵਰਗਾ ਸਮਝਣਾ ਚਾਹੀਦਾ ਹੈ;
English
One, who swims on water is called water-fly by the world one, who eats fire, may be considered like Chakor (redlegged partridge).
ਸੂਰਜ ਸਿਵਯਾ, ਤਾਹਿ ਕੌਲ ਕੀ ਬਡਾਈ ਦੇਤ; ਚੰਦ੍ਰਮਾ ਸਿਵਯਾ ਕੌ, ਕਵੀ ਕੈ ਪਹਿਚਾਨੀਐ ॥੩॥੭੩॥
sooraj sivayaa, taeh kaual kee baddaaee det; chandramaa sivayaa kau, kavee kai pahichaaneeai |3|73|
Punjabi
ਸੂਰਜ ਦੇ ਉਪਾਸਕ ਨੂੰ ਕਮਲ ਫੁਲ ਦੀ ਉਪਮਾ ਦੇਣੀ ਚਾਹੀਦੀ ਹੈ ਅਤੇ ਚੰਦ੍ਰਮਾ ਦੇ ਉਪਾਸਕ ਨੂੰ ਕਮਲਨੀ ਸਮਝਣਾ ਚਾਹੀਦਾ ਹੈ (ਕਿਉਂਕਿ ਇਹ ਕ੍ਰਮਵਾਰ ਸੂਰਜ ਅਤੇ ਚੰਦ੍ਰਮਾ ਨੂੰ ਵੇਖ ਕੇ ਖਿੜਦੇ ਜਾਂ ਵਿਗਸਦੇ ਹਨ) ॥੩॥੭੩॥
English
One who worships the sun, may be symbolized as lotus and one, who worships the moon may be recognized as water-lily (The lotus blooms on seeing the sun and the water-lily blossoms on seeing the moon). 3.73.
ਨਾਰਾਇਣ ਕਛ ਮਛ ਤਿੰਦੂਆ ਕਹਤ ਸਭ; ਕਉਲ ਨਾਭ ਕਉਲ ਜਿਹ ਤਾਲ ਮੈਂ ਰਹਤੁ ਹੈਂ ॥
naaraaein kachh machh tindooaa kehat sabh; kaul naabh kaul jih taal main rehat hain |
Punjabi
(ਜੇ ਜਲ ਵਿਚ ਨਿਵਾਸ ਕਰਨ ਵਾਲੇ ਨੂੰ ਨਾਰਾਇਣ ਕਿਹਾ ਜਾਣਾ ਹੈ ਤਾਂ) ਸਾਰਿਆਂ ਕਛੂਆਂ, ਮੱਛਾਂ ਅਤੇ ਤੇਂਦੂਆਂ ਨੂੰ ਨਾਰਾਇਣ ਕਿਹਾ ਜਾਵੇਗਾ, (ਜੇ ਵਿਸ਼ਣੂ ਨੂੰ 'ਕੌਲ-ਨਾਭੀ' ਆਖਦੇ ਹਨ ਤਾਂ) ਜਿਸ ਤਾਲਾਬ ਵਿਚ ਕਮਲ ਪੈਦਾ ਹੁੰਦੇ ਹਨ, ਕੀ ਉਹ ਕੌਲ-ਨਾਭੀ ਨਹੀਂ ਹੈ;
English
If the Name of the Lord is Narayana (One whose house is in water), then Kachh (tortoise incarnation), Machh (fish incarnation) and Tandooaa (octopus) will be called Naryana and if the Name of the Lord is Kaul-Naabh (Navel-lotus), then the tank in which th
ਗੋਪੀ ਨਾਥ ਗੂਜਰ ਗੁਪਾਲ ਸਭੈ ਧੇਨਚਾਰੀ; ਰਿਖੀਕੇਸ ਨਾਮ ਕੈ ਮਹੰਤ ਲਹੀਅਤੁ ਹੈਂ ॥
gopee naath goojar gupaal sabhai dhenachaaree; rikheekes naam kai mahant laheeat hain |
Punjabi
(ਜੇ ਉਸ ਪਰਮ-ਸੱਤਾ ਦਾ ਨਾਂ) ਗੋਪੀਨਾਥ ਹੈ ਤਾਂ ਸਾਰੇ ਗੁਜਰ ਅਤੇ ਗਊਆਂ ਦੇ ਪਾਲਕ ਗਵਾਲੇ ਗੋਪੀਆਂ ਦੇ ਪਤੀ (ਨਹੀਂ ਹਨ) ਜੇ (ਉਸ ਦਾ ਨਾਮ ਰਿਖੀਕੇਸ਼ ਹੈ ਤਾਂ) ਰਿਖੀਕੇਸ਼ ਨਾਂ ਦੇ ਕਈ ਮਹੰਤ ਵੇਖੇ ਜਾਂਦੇ ਹਨ;
English
If the Name of the Lord is Gopi Nath, then the Lord of Gopi is a cowherd if the Name of the Lord is GOPAL, the Sustainer of cows, then all the cowherds are Dhencharis (the Graziers of cows) if the Name of the Lord is Rikhikes, then there are several chief
ਮਾਧਵ ਭਵਰ, ਔ ਅਟੇਰੂ ਕੋ ਕਨ੍ਹਯਾ ਨਾਮ; ਕੰਸ ਕੋ ਬਧਯਾ, ਜਮਦੂਤ ਕਹੀਅਤੁ ਹੈਂ ॥
maadhav bhavar, aau atteroo ko kanhayaa naam; kans ko badhayaa, jamadoot kaheeat hain |
Punjabi
(ਜੇ ਉਸ ਦਾ ਨਾਂ ਮਾਧਵ ਯਦੂਵੰਸ਼ੀ ਕ੍ਰਿਸ਼ਣ ਹੈ ਤਾਂ ਭੌਰੇ ਦਾ ਨਾਂ ਵੀ) ਮਾਧਵ ਹੈ, (ਜੇ ਉਸ ਦਾ ਨਾਂ ਕਨ੍ਹੱਯਾ ਹੈ ਤਾਂ ਲੰਮੀਆਂ ਟੰਗਾਂ ਵਾਲੀ) ਮਕੜੀ ਦਾ ਨਾਂ ਵੀ ਕਨ੍ਹੱਯਾ ਹੈ ਅਤੇ (ਜੇ ਉਸ ਦਾ ਨਾਂ ਕੰਸ-ਬਧਕ ਹੈ ਤਾਂ) ਕੰਸ ਨੂੰ ਮਾਰਨ ਵਾਲਾ ਜਮਦੂਤ ਵੀ ਕੰਸ-ਬਧਕ ਹੈ;
English
If the Name of Lord is Madhva, then the black bee is also called Madhva if the Name of the Lord is Kanhaya, then the spider is also called Kanhaya if the Name of he Lord is the "Slayer of Kansa," then the messenger of Yama, who slayed Kansa, may be called
ਮੂੜ੍ਹ ਰੂੜ੍ਹ ਪੀਟਤ, ਨ ਗੂੜ੍ਹਤਾ ਕੋ ਭੇਦ ਪਾਵੈ; ਪੂਜਤ ਨ ਤਾਹਿ, ਜਾ ਕੇ ਰਾਖੇ ਰਹੀਅਤੁ ਹੈਂ ॥੪॥੭੪॥
moorrh roorrh peettat, na goorrhataa ko bhed paavai; poojat na taeh, jaa ke raakhe raheeat hain |4|74|
Punjabi
ਅਗਿਆਨੀ ਲੋਕ ਕੇਵਲ ਪਰੰਪਰਾ (ਲਕੀਰ ਦੀ ਫਕੀਰੀ) ਨੂੰ ਪਾਲਦੇ ਹਨ, (ਪਰ) ਬ੍ਰਹਮਗਿਆਨ ਦੇ ਰਹੱਸ ਨੂੰ ਸਮਝਦੇ ਨਹੀਂ ਅਤੇ ਉਸ ਨੂੰ ਪੂਜਦੇ ਨਹੀਂ ਜਿਸ ਦੇ ਰਖਿਆਂ (ਸੰਸਾਰ ਵਿਚ) ਰਹੀਦਾ ਹੈ ॥੪॥੭੪॥
English
The foolish people wail and weep. But do not know the profound secret, therefore they do not worship Him, who protects our life. 4.74.
ਬਿਸ੍ਵਪਾਲ, ਜਗਤ ਕਾਲ, ਦੀਨ ਦਿਆਲ, ਬੈਰੀ ਸਾਲ; ਸਦਾ ਪ੍ਰਤਪਾਲ, ਜਮ ਜਾਲ ਤੇ ਰਹਤ ਹੈਂ ॥
bisvapaal, jagat kaal, deen diaal, bairee saal; sadaa pratapaal, jam jaal te rehat hain |
Punjabi
(ਜੋ ਪਰਮਾਤਮਾ) ਵਿਸ਼ਵ ਦਾ ਪਾਲਕ ਅਤੇ ਜਗਤ ਦਾ ਕਾਲ-ਸਰੂਪ ਹੈ, ਦੀਨਾਂ ਉਤੇ ਦਿਆਲੂ ਅਤੇ ਵੈਰੀਆਂ ਲਈ ਦੁਖਦਾਇਕ ਹੈ, (ਹਰ ਇਕ ਦੀ) ਸਦਾ ਪਾਲਨਾ ਕਰਦਾ ਹੈ ਅਤੇ ਜਮ ਦੇ ਜਾਲ ਦੇ ਪ੍ਰਭਾਵ ਤੋਂ ਮੁਕਤ ਹੈ।
English
The Sustainer and Destroyer of the Universe is Benevolent towards the poor, tortures the enemies, preserves ever and is without the snare of death.
ਜੋਗੀ ਜਟਾਧਾਰੀ, ਸਤੀ ਸਾਚੇ ਬਡੇ ਬ੍ਰਹਮਚਾਰੀ; ਧਿਆਨ ਕਾਜ ਭੂਖ ਪਿਆਸ, ਦੇਹ ਪੈ ਸਹਤ ਹੈਂ ॥
jogee jattaadhaaree, satee saache badde brahamachaaree; dhiaan kaaj bhookh piaas, deh pai sehat hain |
Punjabi
(ਕਈ) ਜਟਾਧਾਰੀ ਜੋਗੀ, ਸੱਚੇ ਸਤੀ ਅਤੇ ਵੱਡੇ ਬ੍ਰਹਮਚਾਰੀ (ਉਸ ਪ੍ਰਭੂ ਦੇ) ਧਿਆਨ ਲਈ ਭੁਖ ਅਤੇ ਪਿਆਸ ਨੂੰ ਆਪਣੇ ਸ਼ਰੀਰ ਉਤੇ ਸਹਿਨ ਕਰਦੇ ਹਨ।
English
The Yogis, hermits with matted locks, true donors and great celibates, for a Sight of Him, endure hunger and thirst on their bodies.
ਨਿਉਲੀ ਕਰਮ ਜਲ ਹੋਮ, ਪਾਵਕ ਪਵਨ ਹੋਮ; ਅਧੋ ਮੁਖ, ਏਕ ਪਾਇ ਠਾਢੇ ਨ ਬਹਤ ਹੈਂ ॥
niaulee karam jal hom, paavak pavan hom; adho mukh, ek paae tthaadte na behat hain |
Punjabi
(ਉਸ ਦੇ ਗਿਆਨ ਦੀ ਪ੍ਰਾਪਤੀ ਲਈ ਕਈ) ਨੌਲਿ ਕਰਮ, (ਕਰਦੇ ਹਨ ਅਤੇ ਕਈ) ਜਲ, ਅਗਨੀ ਅਤੇ ਪੌਣ ਨਾਲ ਸੰਬੰਧਿਤ ਹੋਮ (ਕਰਦੇ ਹਨ ਅਤੇ ਕਈ) ਮੂਧੇ ਮੂੰਹ ਲਟਕ ਕੇ (ਅਤੇ ਕਈ) ਇਕ ਪੈਰ ਤੇ ਖੜੇ ਹੋ ਕੇ (ਸਮੇਂ ਨੂੰ) ਗੁਜ਼ਾਰਦੇ ਹਨ।
English
For a Sight of Him, the intestines are purged, offerings are made to water, fire and air, austerities are performed with face upside down and standing on a single foot.
ਮਾਨਵ, ਫਨਿੰਦ, ਦੇਵ, ਦਾਨਵ ਨ ਪਾਵੈ ਭੇਦ; ਬੇਦ ਔ ਕਤੇਬ, ਨੇਤ ਨੇਤ ਕੈ ਕਹਤ ਹੈਂ ॥੫॥੭੫॥
maanav, fanind, dev, daanav na paavai bhed; bed aau kateb, net net kai kehat hain |5|75|
Punjabi
(ਉਸ ਦਾ) ਭੇਦ ਮਨੁੱਖ, ਸ਼ੇਸ਼ਨਾਗ, ਦੇਵਤੇ ਅਤੇ ਦੈਂਤ ਨਹੀਂ ਪਾ ਸਕਦੇ ਅਤੇ ਵੇਦ ਤੇ ਕਤੇਬ ਵੀ ਬੇਅੰਤ ਬੇਅੰਤ ਕਹਿੰਦੇ ਹਨ ॥੫॥੭੫॥
English
The men, Sheshanaga, gods and demons have not been able to know His Secret and the Vedas and Katebs (Semitic Scriptures) speak of Him as “Neti, Neti” (Not this, Not this) and Infinite. 5.75.
ਨਾਚਤ ਫਿਰਤ ਮੋਰ, ਬਾਦਰ ਕਰਤ ਘੋਰ; ਦਾਮਨੀ ਅਨੇਕ ਭਾਉ, ਕਰਿਓ ਈ ਕਰਤ ਹੈ ॥
naachat firat mor, baadar karat ghor; daamanee anek bhaau, kario ee karat hai |
Punjabi
(ਜੇ ਪਰਮਾਤਮਾ ਨ੍ਰਿਤ-ਭਗਤੀ ਕਰਨ ਨਾਲ ਮਿਲਦਾ ਹੋਵੇ ਤਾਂ) ਮੋਰ ਨਚਦਾ ਰਹਿੰਦਾ ਹੈ; (ਜੇ ਪਰਮਾਤਮਾ ਨਰਸਿੰਘੇ ਵਜਾਉਣ ਨਾਲ ਮਿਲਦਾ ਹੋਵੇ ਤਾਂ) ਬਦਲ ਗਜਦੇ ਰਹਿੰਦੇ ਹਨ; (ਅਤੇ ਜੇ ਪਰਮਾਤਮਾ ਰਾਸ-ਲੀਲਾ ਨਾਲ ਮਿਲਦਾ ਹੋਵੇ ਤਾਂ) ਬਿਜਲੀ ਅਨੇਕ ਹਾਵ-ਭਾਵ ਕਰਦੀ ਹੀ ਰਹਿੰਦੀ ਹੈ।
English
If the Lord is realized by devotional dancing, then the peacocks dance with the thundering of the clouds and if the Lord gets pleased on seeing the devotion through friendliness, then the lightning performs it by various flashes.
ਚੰਦ੍ਰਮਾ ਤੇ ਸੀਤਲ ਨ, ਸੂਰਜ ਤੇ ਤਪਤ ਤੇਜ; ਇੰਦ੍ਰ ਸੋ ਨ ਰਾਜਾ, ਭਵ ਭੂਮ ਕੋ ਭਰਤ ਹੈ ॥
chandramaa te seetal na, sooraj te tapat tej; indr so na raajaa, bhav bhoom ko bharat hai |
Punjabi
(ਜੇ ਪਰਮਾਤਮਾ ਸ਼ਾਂਤੀ ਧਾਰਿਆਂ ਮਿਲਦਾ ਹੋਵੇ ਤਾਂ) ਚੰਦ੍ਰਮਾ ਤੋਂ ਕੋਈ ਠੰਡਾ ਨਹੀਂ ਹੈ, (ਜੇ ਉਹ ਗਰਮੀ ਸਹਾਰਿਆ ਮਿਲਦਾ ਹੋਵੇ ਤਾਂ) ਸੂਰਜ ਵਰਗੇ ਤਪਦੇ ਤੇਜ ਵਾਲਾ ਕੋਈ ਨਹੀਂ ਹੈ (ਅਤੇ ਜੇ ਲੋਕਾਂ ਨੂੰ ਮਾਲ-ਧਨ ਨਾਲ ਭਰਨ ਨਾਲ ਕਿਸੇ ਰਾਜੇ ਨੂੰ ਪਰਮਾਤਮਾ ਮਿਲਦਾ ਹੋਵੇ ਤਾਂ) ਇੰਦਰ ਵਰਗਾ ਜਗਤ ਅਤੇ ਧਰਤੀ ਨੂੰ ਭਰਨ ਵਾਲਾ ਕੋ
English
If the Lord meets by adopting coolness and serenity, then there is none cooler than the moon if the Lord meets by the endurance of heat, then none is hotter than the sun, and if the Lord is realized by the munificence, then none is more munificent than In
ਸਿਵ ਸੇ ਤਪਸੀ, ਆਦਿ ਬ੍ਰਹਮਾ ਸੇ ਨ ਬੇਦਚਾਰੀ; ਸਨਤ ਕੁਮਾਰ ਸੀ, ਤਪਸਿਆ ਨ ਅਨਤ ਹੈ ॥
siv se tapasee, aad brahamaa se na bedachaaree; sanat kumaar see, tapasiaa na anat hai |
Punjabi
(ਜੇ ਤਪ ਕੀਤਿਆਂ ਮਿਲਦਾ ਹੋਵੇ ਤਾਂ) ਸ਼ਿਵ ਵਰਗਾ (ਕੋਈ) ਤਪਸੀ ਨਹੀਂ (ਤੇ ਜੇ ਵੇਦ ਪੜ੍ਹਿਆਂ ਮਿਲਦਾ ਹੋਵੇ ਤਾਂ) ਬ੍ਰਹਮਾ ਵਰਗਾ ਵੇਦਵਿਚਾਰੀ ਕੋਈ ਨਹੀਂ ਹੈ ਅਤੇ (ਜੇ ਤਪਸਿਆ ਕੀਤਿਆਂ ਮਿਲਦਾ ਹੋਵੇ ਤਾਂ) ਸਨਤ ਕੁਮਾਰ ਵਰਗੀ ਤਪਸਿਆ ਕਿਸੇ ਹੋਰ ਨੇ ਨਹੀਂ ਕਰਨੀ।
English
If the Lord is realised by the practice of austerities, then none is more austere than god Shiva if the Lord meets by the recitation of Vedas, then none is more conversant with the Vedas than the god Brahma: there is also no great performer of asceticism
ਗਿਆਨ ਕੇ ਬਿਹੀਨ, ਕਾਲ ਫਾਸ ਕੇ ਅਧੀਨ ਸਦਾ; ਜੁਗਨ ਕੀ ਚਉਕਰੀ, ਫਿਰਾਏ ਈ ਫਿਰਤ ਹੈ ॥੬॥੭੬॥
giaan ke biheen, kaal faas ke adheen sadaa; jugan kee chaukaree, firaae ee firat hai |6|76|
Punjabi
ਗਿਆਨ ਤੋਂ ਵਾਂਝੇ ਲੋਕ, ਕਾਲ ਦੇ ਫੰਧੇ ਵਿਚ ਫਸੇ ਲੋਕ ਸਦਾ ਯੁਗਾਂ ਦੀ ਚੌਕੜੀ ਦੇ ਫਿਰਾਏ ਫਿਰਦੇ ਰਹਿੰਦੇ ਹਨ (ਅਰਥਾਤ ਆਵਾਗਵਣ ਵਿਚ ਉਲਝੇ ਰਹਿੰਦੇ ਹਨ) ॥੬॥੭੬॥
English
The persons without the Knowledge of the Lord, entrapped in the snare of death always transmigrate in all the four ages. 6.76.
ਏਕ ਸਿਵ ਭਏ, ਏਕ ਗਏ, ਏਕ ਫੇਰ ਭਏ; ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈਂ ॥
ek siv bhe, ek ge, ek fer bhe; raamachandr krisan ke avataar bhee anek hain |
Punjabi
ਇਕ ਸ਼ਿਵ ਹੋਏ ਉਹ ਵੀ ਗਏ, ਇਕ ਫਿਰ ਹੋਏ (ਉਹ ਵੀ ਚਲੇ ਗਏ) ਰਾਮ ਚੰਦਰ, ਕ੍ਰਿਸ਼ਣ ਵਰਗੇ ਅਵਤਾਰ ਵੀ ਅਨੇਕਾਂ ਹੋਏ।
English
There was one Shiva, who passed away and another one came into being there are many incarnations of Ramchandra and Krishna.
ਬ੍ਰਹਮਾ ਅਰੁ ਬਿਸਨ ਕੇਤੇ, ਬੇਦ ਔ ਪੁਰਾਨ ਕੇਤੇ; ਸਿੰਮ੍ਰਿਤਿ ਸਮੂਹਨ ਕੈ, ਹੁਇ ਹੁਇ ਬਿਤਏ ਹੈਂ ॥
brahamaa ar bisan kete, bed aau puraan kete; sinmrit samoohan kai, hue hue bite hain |
Punjabi
ਕਿਤਨੇ ਹੀ ਬ੍ਰਹਮਾ ਅਤੇ ਵਿਸ਼ਣੂ (ਹੋਏ) ਕਿਤਨੇ ਹੀ ਵੇਦ ਅਤੇ ਪੁਰਾਨ (ਹੋਏ) ਅਤੇ ਸਮ੍ਰਿਤੀਆਂ ਦੇ ਸਮੂਹ ਹੋ ਹੋ ਕੇ ਬੀਤ ਗਏ ਹਨ।
English
There are many Brahmas and Vishnus, there are many Vedas and Puranas, there have been the authors of all the Smritis, who created their works and passed away.
ਮੋਨਦੀ ਮਦਾਰ ਕੇਤੇ, ਅਸੁਨੀ ਕੁਮਾਰ ਕੇਤੇ; ਅੰਸਾ ਅਵਤਾਰ ਕੇਤੇ, ਕਾਲ ਬਸ ਭਏ ਹੈਂ ॥
monadee madaar kete, asunee kumaar kete; ansaa avataar kete, kaal bas bhe hain |
Punjabi
ਕਿਤਨੇ ਹੀ (ਧਰਮ ਦੀ ਰਖਿਆ ਕਰਨ ਵਾਲੇ) ਮੁਆਵਨੁੱਦੀਨ ਅਤੇ ਮਦਾਰ (ਸ਼ੇਖ ਬਦੀਹੁੱਦੀਨ ਕਨੌਜੀ ਵਰਗੇ ਦਰਵੇਸ਼) ਕਿਤਨੇ ਹੀ ਅਸ਼੍ਵਵਨੀ ਕਮਾਰ, ਕਿਤਨੇ ਹੀ ਅੰਸ਼ਅਵਤਾਰ (ਇਸ ਸੰਸਾਰ ਵਿਚ ਆ ਕੇ) ਕਾਲ ਵਸ ਹੋ ਗਏ ਹਨ।
English
Many religious leaders, many chieftains of clans, many Ashwani Kumars and many degrees of incarnations, they had all been subject to death.
ਪੀਰ ਔ ਪਿਕਾਂਬਰ ਕੇਤੇ, ਗਨੇ ਨ ਪਰਤ ਏਤੇ; ਭੂਮ ਹੀ ਤੇ ਹੁਇ ਕੈ, ਫੇਰਿ ਭੂਮਿ ਹੀ ਮਿਲਏ ਹੈਂ ॥੭॥੭੭॥
peer aau pikaanbar kete, gane na parat ete; bhoom hee te hue kai, fer bhoom hee mile hain |7|77|
Punjabi
ਕਿਤਨੇ ਹੀ ਪੀਰ ਅਤੇ ਪੈਗ਼ੰਬਰ (ਹੋਏ ਹਨ, ਜੋ) ਇਤਨੇ ਹਨ ਕਿ ਗਿਣੇ ਨਹੀਂ ਜਾ ਸਕਦੇ, ਉਹ (ਸਾਰੇ) ਭੂਮੀ ਉਤੇ ਪੈਦਾ ਹੋ ਕੇ ਫਿਰ ਭੂਮੀ ਵਿਚ ਹੀ ਸਮਾ ਗਏ ਹਨ ॥੭॥੭੭॥
English
Many Muslim preceptors (Pirs) and Prophets, who cannot be count ed, they were born out of the earth, ultimately merged in the earth. 7.77.
ਜੋਗੀ ਜਤੀ ਬ੍ਰਹਮਚਾਰੀ, ਬਡੇ ਬਡੇ ਛਤ੍ਰਧਾਰੀ; ਛਤ੍ਰ ਹੀ ਕੀ ਛਾਇਆ, ਕਈ ਕੋਸ ਲੌ ਚਲਤ ਹੈਂ ॥
jogee jatee brahamachaaree, badde badde chhatradhaaree; chhatr hee kee chhaaeaa, kee kos lau chalat hain |
Punjabi
ਜੋਗੀ, ਜਤੀ, ਬ੍ਰਹਮਚਾਰੀ ਅਤੇ ਵੱਡੇ ਵੱਡੇ ਛਤ੍ਰਧਾਰੀ (ਰਾਜੇ) ਹੋਏ ਹਨ, ਜੋ ਕਈ ਕੋਹਾਂ ਤਕ ਛਤ੍ਰਾਂ ਦੀ ਛਾਂ ਹੇਠਾਂ ਹੀ ਚਲਦੇ ਹਨ (ਸੰਕੇਤ ਦੁਰਯੋਧਨ ਵਲ ਹੈ ਜੋ ਭੀਸ਼ਮ ਪਿਤਾਮਾ ਨੂੰ ਮਿਲਣ ਲਈ ੪੮ ਕੋਹ ਛਤ੍ਰਾਂ ਦੀ ਛਾਂ ਹੇਠ ਚਲ ਕੇ ਗਿਆ ਸੀ);
English
The Yougis, celibates and students observing celibacy, many great sovereigns, who walk several miles under the shade of canopy.
ਬਡੇ ਬਡੇ ਰਾਜਨ ਕੇ, ਦਾਬਿਤ ਫਿਰਤਿ ਦੇਸ; ਬਡੇ ਬਡੇ ਰਾਜਨ ਕੇ, ਦ੍ਰਪ ਕੋ ਦਲਤ ਹੈਂ ॥
badde badde raajan ke, daabit firat des; badde badde raajan ke, drap ko dalat hain |
Punjabi
ਜੋ ਵੱਡਿਆਂ ਵੱਡਿਆਂ ਰਾਜਿਆਂ ਦੇ ਦੇਸ਼ ਨੂੰ ਦਬਾਂਦੇ ਫਿਰਦੇ ਸਨ ਅਤੇ ਵੱਡਿਆਂ ਵੱਡਿਆਂ ਰਾਜਿਆਂ ਦੇ ਹੰਕਾਰ ਨੂੰ ਦਲਦੇ ਫਿਰਦੇ ਸਨ;
English
Who conquer the countries of many great kings and bruise their ego.
ਮਾਨ ਸੇ ਮਹੀਪ, ਔ ਦਿਲੀਪ ਕੈਸੇ ਛਤ੍ਰਧਾਰੀ; ਬਡੋ ਅਭਿਮਾਨ, ਭੁਜ ਦੰਡ ਕੋ ਕਰਤ ਹੈਂ ॥
maan se maheep, aau dileep kaise chhatradhaaree; baddo abhimaan, bhuj dandd ko karat hain |
Punjabi
ਮਾਨਧਾਤਾ ਵਰਗੇ ਰਾਜੇ ਅਤੇ ਦਲੀਪ ਵਰਗੇ ਛਤ੍ਰਧਾਰੀ ਜੋ ਆਪਣੀਆਂ ਭੁਜਾਵਾਂ ਦਾ ਬਹੁਤ ਮਾਣ ਕਰਦੇ ਸਨ;
English
The Sovereign like Mandhata and the Canopied Sovereign like Dalip, who were proud of their mightly forces.
ਦਾਰਾ ਸੇ ਦਿਲੀਸਰ, ਦ੍ਰੁਜੋਧਨ ਸੇ ਮਾਨਧਾਰੀ; ਭੋਗ ਭੋਗ ਭੂਮਿ, ਅੰਤ ਭੂਮਿ ਮੈ ਮਿਲਤ ਹੈਂ ॥੮॥੭੮॥
daaraa se dileesar, drujodhan se maanadhaaree; bhog bhog bhoom, ant bhoom mai milat hain |8|78|
Punjabi
ਦਾਰਾ ਵਰਗੇ ਰਾਜੇ ('ਦਿਲੀਸਰ') ਅਤੇ ਦੁਰਯੋਧਨ ਵਰਗੇ ਹੰਕਾਰੀ (ਜੋ ਭੋਗਾਂ ਨੂੰ) ਭੋਗ ਭੋਗ ਕੇ ਅੰਤ ਵਿਚ ਧਰਤੀ ਵਿਚ ਹੀ ਮਿਲ ਗਏ ਹਨ ॥੮॥੭੮॥
English
The emperor like Darius and the great egoist like Duryodhana, after enjoying the earthly pleasures, finally merged in the earth.8.78.
ਸਿਜਦੇ ਕਰੇ ਅਨੇਕ, ਤੋਪਚੀ ਕਪਟ ਭੇਸ; ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੌ ॥
sijade kare anek, topachee kapatt bhes; posatee anek daa nivaavat hai sees kau |
Punjabi
(ਜੇ ਸਿਜਦਾ ਕੀਤਿਆਂ ਪਰਮਾਤਮਾ ਪ੍ਰਸੰਨ ਹੁੰਦਾ ਹੋਵੇ ਤਾਂ) ਤੋਪਚੀ ਕਪਟ ਸਹਿਤ ਅਨੇਕ ਵਾਰ (ਗੋਲਾ ਦਾਗਣ ਲਈ) ਸਿਜਦਾ ਕਰਦੇ ਹਨ ਅਤੇ ਪੋਸਤੀ ਵੀ ਅਨੇਕ ਵਾਰ ਸਿਰ ਨਿਵਾਉਂਦਾ ਹੈ।
English
If the Lord is pleased by prostrating before Him, then the gunner full of deceit bows his head several times while igniting the gun and the addict acts in the same manner in intoxication.
ਕਹਾ ਭਇਓ ਮਲ, ਜੌ ਪੈ ਕਾਢਤ ਅਨੇਕ ਡੰਡ; ਸੋ ਤੌ ਨ ਡੰਡੌਤ ਅਸਟਾਂਗ ਅਥਤੀਸ ਕੌ ॥
kahaa bheo mal, jau pai kaadtat anek ddandd; so tau na ddanddauat asattaang athatees kau |
Punjabi
ਕੀ ਹੋਇਆ ਜੇ ਕੋਈ ਪਹਿਲਵਾਨ ਅਨੇਕ ਡੰਡ ਕਢਦਾ ਹੈ ਪਰ ਉਸ ਨੂੰ ਈਸ਼ਵਰ ('ਅਥਿਤੀਸ') ਅਗੇ ਕੀਤਾ ਅਸ਼ਟਾਂਗ ਡੰਡੌਤ ਨਹੀਂ ਕਿਹਾ ਜਾ ਸਕਦਾ।
English
What, then, if the wrestler bends his body several times during his rehearsal of exercises, but that is not the prostration of eight parts of the body.
ਕਹਾ ਭਇਓ ਰੋਗੀ ਜੌ ਪੈ ਡਾਰਿਓ ਰਹਿਓ ਉਰਧ ਮੁਖ ਮਨ ਤੇ ਨ ਮੂੰਡ ਨਿਹਰਾਇਓ ਆਦਿ ਈਸ ਕੌ ॥
kahaa bheo rogee jau pai ddaario rahio uradh mukh man te na moondd niharaaeo aad ees kau |
Punjabi
ਕੀ ਹੋਇਆ (ਜੋ ਕੋਈ ਜੋਗੀ) ਰੋਗੀ ਵਾਂਗ ਉਪਰ ਵਲ ਮੂੰਹ ਕਰ ਕੇ ਪਿਆ ਰਹੇ, (ਕੀ ਹੋਇਆ ਜੇ ਕੋਈ ਜੋਗੀ ਸਿਰ ਮੁਨਾਈ ਫਿਰਦਾ ਰਹੇ ਜਦੋਂ ਤਕ) ਮਨ ਨੂੰ ਮੁੰਨ ਕੇ (ਸਵੱਛ ਕਰ ਕੇ) ਪਰਮਾਤਮਾ ਦੇ ਦਰਸ਼ਨ (ਧਿਆਨ) ਨਹੀਂ ਕਰਦਾ।
English
What, then, if the patient lies down with his face upwards, he has not bowed his head before the Primal Lord with single-mindedness.
ਕਾਮਨਾ ਅਧੀਨ, ਸਦਾ ਦਾਮਨਾ ਪ੍ਰਬੀਨ; ਏਕ ਭਾਵਨਾ ਬਿਹੀਨ, ਕੈਸੇ ਪਾਵੈ ਜਗਦੀਸ ਕੌ ॥੯॥੭੯॥
kaamanaa adheen, sadaa daamanaa prabeen; ek bhaavanaa biheen, kaise paavai jagadees kau |9|79|
Punjabi
(ਜੋ) ਕਾਮਨਾਵਾਂ ਦੇ ਅਧੀਨ, ਛਲ-ਕਪਟ ਵਿਚ ਪ੍ਰਬੀਨ ਅਤੇ ਇਕ (ਪਰਮਾਤਮਾ) ਦੀ ਭਾਵਨਾ ਤੋਂ ਸਖਣੇ ਹਨ, ਉਹ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਨ ॥੯॥੭੯॥
English
But one always subservient to desire and active in telling the beads of the rosary, and also without faith, how can he realize the Lord of the world? 9.79.
ਸੀਸ ਪਟਕਤ, ਜਾ ਕੇ ਕਾਨ ਮੈ ਖਜੂਰਾ ਧਸੈ; ਮੂੰਡ ਛਟਕਤ, ਮਿਤ੍ਰ ਪੁਤ੍ਰ ਹੂੰ ਕੇ ਸੋਕ ਸੌ ॥
sees pattakat, jaa ke kaan mai khajooraa dhasai; moondd chhattakat, mitr putr hoon ke sok sau |
Punjabi
(ਜੇ ਸਿਰ ਦੇ ਪਟਕਿਆਂ ਪਰਮਾਤਮਾ ਮਿਲਦਾ ਹੋਵੇ, ਤਾਂ) ਜਿਸ ਦੇ ਕੰਨ ਵਿਚ ਕੰਨਖਜੂ ਰਾ ਵੜ ਗਿਆ ਹੋਵੇ ਉਹ ਵੀ ਸਿਰ ਪਟਕਦਾ ਹੈ (ਅਤੇ ਜੇ ਪਰਮਾਤਮਾ ਸਿਰ ਨੂੰ ਪਿਟਣ ਨਾਲ ਮਿਲਦਾ ਹੋਵੇ ਤਾਂ) ਮਿਤਰ ਅਤੇ ਪੁੱਤਰ ਦੇ ਮਰਨ ਦੇ ਸੋਗ ਵਿਚ ਵੀ ਸਿਰ ਪਿਟਿਆ ਜਾਂਦਾ ਹੈ।
English
If the Lord is realized by knocking the head, then that person repeatedly knocks his head, in whose ear the centipede enters and if the Lord meets by beating the head, then one beats his head in grief over the death of friends or sons.
ਆਕ ਕੋ ਚਰਯਾ, ਫਲ ਫੂਲ ਕੋ ਭਛਯਾ; ਸਦਾ ਬਨ ਕੌ ਭ੍ਰਮਯਾ, ਔਰ ਦੂਸਰੋ ਨ ਬੋਕ ਸੌ ॥
aak ko charayaa, fal fool ko bhachhayaa; sadaa ban kau bhramayaa, aauar doosaro na bok sau |
Punjabi
(ਜੇ ਪਰਮਾਤਮਾ ਬਨ ਵਿਚ ਵਿਚਰਨ ਅਤੇ ਫਲ-ਫੁਲ ਖਾਣ ਨਾਲ ਮਿਲਦਾ ਹੋਵੇ ਤਾਂ) ਅੱਕ ਨੂੰ ਖਾਣ ਵਾਲੇ, ਫਲ-ਫੁਲ ਨੂੰ ਭੱਛਣ ਵਾਲੇ, ਅਤੇ ਸਦਾ ਬਨ ਵਿਚ ਫਿਰਨ ਵਾਲੇ ਬਕਰੇ (ਬੋਕ) ਵਰਗਾ ਕੋਈ ਹੋਰ ਦੂਜਾ ਨਹੀਂ ਹੈ।
English
If the Lord is realized by wandering in the forest, then there is none other like the he-goat, who grazes the akk (Calotropis Procera), eats the flowers and fruit and always wanders in the forest.
ਕਹਾ ਭਯੋ ਭੇਡ, ਜੋ ਘਸਤ ਸੀਸ ਬ੍ਰਿਛਨ ਸੋਂ; ਮਾਟੀ ਕੇ ਭਛਯਾ, ਬੋਲ ਪੂਛ ਲੀਜੈ ਜੋਕ ਸੌ ॥
kahaa bhayo bhedd, jo ghasat sees brichhan son; maattee ke bhachhayaa, bol poochh leejai jok sau |
Punjabi
ਕੀ ਹੋਇਆ ਜੇ ਭੇਡ ਸਦਾ ਆਪਣਾ ਸਿਰ ਬ੍ਰਿਛਾਂ ਨਾਲ ਰਗੜਦੀ ਫਿਰਦੀ ਹੈ (ਪਰ ਮੱਥਾ ਰਗੜਨ ਨਾਲ ਪ੍ਰਭੂ ਨਹੀਂ ਮਿਲਦਾ) ਅਤੇ ਜੇ ਮਿੱਟੀ ਦੇ ਖਾਧਿਆਂ (ਪਰਮਾਤਮਾ ਮਿਲਦਾ ਹੁੰਦਾ ਤਾਂ) ਮਿੱਟੀ ਨੂੰ ਖਾਣ ਵਾਲੀ ਜੋਕ ਨੂੰ ਪੁਛ ਵੇਖੋ।
English
If the Lord meets by rubbing the head with the trees in order to remove drowsiness, then the sheep always rubs its head with the trees and if the Lord meets by eating the earth, then you can ask the leech.
ਕਾਮਨਾ ਅਧੀਨ, ਕਾਮ ਕ੍ਰੋਧ ਮੈਂ ਪ੍ਰਬੀਨ; ਏਕ ਭਾਵਨਾ ਬਿਹੀਨ, ਕੈਸੇ ਭੇਟੈ ਪਰਲੋਕ ਸੌ ॥੧੦॥੮੦॥
kaamanaa adheen, kaam krodh main prabeen; ek bhaavanaa biheen, kaise bhettai paralok sau |10|80|
Punjabi
ਜੋ ਵਿਅਕਤੀ ਕਾਮਨਾਵਾਂ ਦੇ ਅਧੀਨ ਹੈ ਅਤੇ ਕਾਮਕ੍ਰੋਧ ਵਿਚ ਪ੍ਰਬੀਨ ਹੈ, (ਪਰ) ਇਕ ਭਾਵਨਾ ਤੋਂ ਵਾਂਝਿਆ ਹੈ ਤਾਂ ਉਹ ਬ੍ਰਹਮਲੋਕ ('ਪਰਲੋਕ') ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ ॥੧੦॥੮੦॥
English
How can one meet the Lord in the next world, who is subservient to desire, active in lust and anger and without faith? 10.80.
ਨਾਚਿਓ ਈ ਕਰਤ ਮੋਰ, ਦਾਦਰ ਕਰਤ ਸੋਰ; ਸਦਾ ਘਨਘੋਰ, ਘਨ ਕਰਿਓ ਈ ਕਰਤ ਹੈਂ ॥
naachio ee karat mor, daadar karat sor; sadaa ghanaghor, ghan kario ee karat hain |
Punjabi
(ਜੇ ਨੱਚਣ ਅਤੇ ਸ਼ੋਰ ਪਾਉਣ ਨਾਲ ਪਰਮਾਤਮਾ ਮਿਲਦਾ ਹੋਵੇ ਤਾਂ) ਮੋਰ ਨਚਿਆ ਕਰਦਾ ਹੈ ਅਤੇ ਡੱਡੂ ਰੌਲਾ ਪਾਉਂਦੇ ਹਨ ਅਤੇ ਬਦਲ ਸਦਾ ਗਜਿਆ ਕਰਦੇ ਹਨ।
English
If the Lord is realised by dancing and shouting, then pecock dances, the frog croaks and the clouds thunder.
ਏਕ ਪਾਇ ਠਾਢੇ ਸਦਾ, ਬਨ ਮੈ ਰਹਤ ਬ੍ਰਿਛ; ਫੂਕ ਫੂਕ ਪਾਵ, ਭੂਮ ਸ੍ਰਾਵਗ ਧਰਤ ਹੈਂ ॥
ek paae tthaadte sadaa, ban mai rehat brichh; fook fook paav, bhoom sraavag dharat hain |
Punjabi
(ਜੇ ਇਕ ਪੈਰ ਉਤੇ ਖੜੋਤਿਆਂ ਪਰਮਾਤਮਾ ਮਿਲਦਾ ਹੋਵੇ ਤਾਂ) ਬਨ ਵਿਚ ਬ੍ਰਿਛ ਸਦਾ ਇਕ ਪੈਰ ਦੇ ਭਾਰ ਤੇ ਖੜੇ ਰਹਿੰਦੇ ਹਨ (ਅਤੇ ਜੇ ਜੀਵਾਂ ਨੂੰ ਦੁਖ ਨਾ ਦਿੱਤਿਆਂ ਪ੍ਰਭੂ ਮਿਲਦਾ ਹੋਵੇ ਤਾਂ) ਸ੍ਰੇਵੜੇ ਧਰਤੀ ਉਤੇ ਹੂੰਝ ਹੂੰਝ (ਫੂਕ ਫੂਕ ਕੇ) ਪੈਰ ਧਰਦੇ ਹਨ।
English
If the Lord meets by standing on one leg, then the tree stands on one foot in the forest, and if the Lord meets on observing non-violence, then the Sravak (aina monk) places his feet very cautiously on the earth.
ਪਾਹਨ ਅਨੇਕ ਜੁਗ, ਏਕ ਠਉਰ ਬਾਸੁ ਕਰੈ; ਕਾਗ ਅਉਰ ਚੀਲ, ਦੇਸ ਦੇਸ ਬਿਚਰਤ ਹੈਂ ॥
paahan anek jug, ek tthaur baas karai; kaag aaur cheel, des des bicharat hain |
Punjabi
(ਜੇ ਇਕ ਸਥਾਨ ਉਤੇ ਟਿਕੇ ਰਹਿਣ ਨਾਲ ਪ੍ਰਭੂ ਮਿਲਦਾ ਹੋਵੇ ਤਾਂ) ਪੱਥਰ ਅਨੇਕ ਯੁਗਾਂ ਤਕ ਇਕ ਥਾਂ ਉਤੇ ਵਾਸ ਕਰਦੇ ਹਨ ਅਤੇ (ਜੇ ਘੁੰਮਣ ਫਿਰਨ ਨਾਲ ਪ੍ਰਭੂ ਮਿਲਦਾ ਹੋਵੇ ਤਾਂ) ਕਾਂ ਅਤੇ ਇੱਲਾਂ (ਸਦਾ) ਦੇਸ-ਦੇਸਾਂਤਰਾਂ ਵਿਚ ਵਿਚਰਦੇ ਰਹਿੰਦੇ ਹਨ।
English
If the Lord is realised by not moving from one place or by wandering, then the stone remains at one place for many ages and the crow and kite continue wandering in several countries.
ਗਿਆਨ ਕੇ ਬਿਹੀਨ, ਮਹਾ ਦਾਨ ਮੈ ਨ ਹੂਜੈ ਲੀਨ; ਭਾਵਨਾ ਯਕੀਨ, ਦੀਨ ਕੈਸੇ ਕੈ ਤਰਤ ਹੈਂ ॥੧੧॥੮੧॥
giaan ke biheen, mahaa daan mai na hoojai leen; bhaavanaa yakeen, deen kaise kai tarat hain |11|81|
Punjabi
(ਜਿਵੇਂ) ਬ੍ਰਹਮ ਗਿਆਨ ਤੋਂ ਰਹਿਤ ਵਿਅਕਤੀ ਮਹਾਦਾਨੀ (ਪਰਮਾਤਮਾ) ਵਿਚ ਲੀਨ ਨਹੀਂ ਹੋ ਸਕਦਾ, ਉਸੇ ਤਰ੍ਹਾਂ ਪ੍ਰੇਮ ਅਤੇ ਸ਼ਰਧਾ ਤੋਂ ਸਖਣੇ ਵਿਅਕਤੀ (ਸੰਸਾਰ ਸਾਗਰ ਨੂੰ) ਕਿਵੇਂ ਤਰ ਸਕਦੇ ਹਨ ॥੧੧॥੮੧॥
English
When a person without knowledge cannot merge in the Supreme Lorrd, then how can these devoid of trust and faith ferry across the world-ocean?11.81.
ਜੈਸੇ ਏਕ ਸ੍ਵਾਂਗੀ, ਕਹੂੰ ਜੋਗੀਆ ਬੈਰਾਗੀ ਬਨੈ; ਕਬਹੂੰ ਸਨਿਆਸ ਭੇਸ ਬਨ ਕੈ ਦਿਖਾਵਈ ॥
jaise ek svaangee, kahoon jogeea bairaagee banai; kabahoon saniaas bhes ban kai dikhaavee |
Punjabi
ਜਿਵੇਂ ਇਕ ਬਹੁਰੂਪੀਆ ਕਦੇ ਜੋਗੀ ਅਤੇ ਕਦੇ ਬੈਰਾਗੀ ਬਣਦਾ ਹੈ ਅਤੇ ਕਦੇ ਸੰਨਿਆਸੀ ਭੇਸ ਧਾਰਨ ਕਰ ਕੇ ਵਿਖਾਉਂਦਾ ਹੈ।
English
Just as an actor sometimes becomes a Yogi, sometimes a Bairagi (recluse) and sometimes shows himself in the guise of a Sannyasi (mendicant).
ਕਹੂੰ ਪਉਨਹਾਰੀ, ਕਹੂੰ ਬੈਠੇ ਲਾਇ ਤਾਰੀ; ਕਹੂੰ ਲੋਭ ਕੀ ਖੁਮਾਰੀ ਸੌਂ, ਅਨੇਕ ਗੁਨ ਗਾਵਈ ॥
kahoon paunahaaree, kahoon baitthe laae taaree; kahoon lobh kee khumaaree sauan, anek gun gaavee |
Punjabi
ਕਦੇ ਪੌਣ-ਆਹਾਰੀ ਅਤੇ ਕਦੇ ਸਮਾਧੀ ('ਤਾਰੀ'-ਤਾੜੀ) ਲਗਾ ਕੇ ਬੈਠਦਾ ਹੈ ਅਤੇ ਕਦੇ ਲੋਭ ਦੀ ਖੁਮਾਰੀ ਕਾਰਨ ਅਨੇਕ ਗੁਣ ਗਾਉਂਦਾ ਹੈ।
English
Sometimes he becomes a person subsisting on air, sometimes sits observing abstract meditation and sometimes under the intoxication greed, sings praises of many kinds.
ਕਹੂੰ ਬ੍ਰਹਮਚਾਰੀ, ਕਹੂੰ ਹਾਥ ਪੈ ਲਗਾਵੈ ਬਾਰੀ; ਕਹੂੰ ਡੰਡ ਧਾਰੀ ਹੁਇ ਕੈ, ਲੋਗਨ ਭ੍ਰਮਾਵਈ ॥
kahoon brahamachaaree, kahoon haath pai lagaavai baaree; kahoon ddandd dhaaree hue kai, logan bhramaavee |
Punjabi
ਕਦੇ ਬ੍ਰਹਮਚਾਰੀ ਹੁੰਦਾ ਹੈ, ਕਦੇ ਹੱਥ ਉਤੇ ਖੇਤੀ ਜੰਮਾ ਕੇ ਵਿਖਾਉਂਦਾ ਹੈ ਅਤੇ ਕਦੇ ਦੰਡਧਾਰੀ ਬਣ ਕੇ ਲੋਕਾਂ ਨੂੰ ਭਰਮਾਉਂਦਾ ਹੈ।
English
Sometimes he becomes a Brahmchari (student observing celibacy), sometimes shows his promptness and sometimes becoming a staff- bearing hermit deludes the people.
ਕਾਮਨਾ ਅਧੀਨ ਪਰਿਓ, ਨਾਚਤ ਹੈ ਨਾਚਨ ਸੋਂ; ਗਿਆਨ ਕੇ ਬਿਹੀਨ, ਕੈਸੇ ਬ੍ਰਹਮ ਲੋਕ ਪਾਵਈ ॥੧੨॥੮੨॥
kaamanaa adheen pario, naachat hai naachan son; giaan ke biheen, kaise braham lok paavee |12|82|
Punjabi
(ਜੋ) ਕਾਮਨਾਵਾਂ ਦੇ ਵਸ ਹੋ ਕੇ ਨਚਦਾ ਹੈ, (ਭਲਾ) ਗਿਆਨ ਤੋਂ ਬਿਨਾ ਕੇਵਲ ਨੱਚਣ ਨਾਲ ਕਿਵੇਂ ਬ੍ਰਹਮ-ਲੋਕ ਦੀ ਪ੍ਰਾਪਤੀ ਹੋ ਸਕਦੀ ਹੈ ॥੧੨॥੮੨॥
English
He dances becoming subordinate to passions how will he be able to attain an entry into Lord’s Abode without knowledge?.12.82.
ਪੰਚ ਬਾਰ ਗੀਦਰ ਪੁਕਾਰੇ, ਪਰੇ ਸੀਤਕਾਲ; ਕੁੰਚਰ ਔ ਗਦਹਾ ਅਨੇਕਦਾ ਪ੍ਰਕਾਰ ਹੀਂ ॥
panch baar geedar pukaare, pare seetakaal; kunchar aau gadahaa anekadaa prakaar heen |
Punjabi
(ਜਿਵੇਂ) ਸਰਦੀ ਦੀ ਰੁਤ ਵਿਚ ਗਿਦੜ ਪੰਜ ਵੇਲੇ ਹੁਆਂ ਹੁਆਂ ਕਰਦਾ ਹੈ ਅਤੇ ਹਾਥੀ ਤੇ ਖੋਤਾ ਅਨੇਕਾਂ ਵਾਰ ਚਿੰਘਾੜਦੇ ਅਤੇ ਹੀਂਗਦੇ ਹਨ (ਪਰ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ)।
English
If the jackal howls for five times, then either the winter sets in or there is famine, but nothing happens if the elephant trumpets and ass brays many times. (Similarly the actions of a knowledgeable person are fruitful and those of an ignorant one are fr
ਕਹਾ ਭਯੋ, ਜੋ ਪੈ ਕਲਵਤ੍ਰ ਲੀਓ ਕਾਂਸੀ ਬੀਚ; ਚੀਰ ਚੀਰ ਚੋਰਟਾ, ਕੁਠਾਰਨ ਸੋਂ ਮਾਰ ਹੀਂ ॥
kahaa bhayo, jo pai kalavatr leeo kaansee beech; cheer cheer chorattaa, kutthaaran son maar heen |
Punjabi
ਕੀ ਹੋਇਆ ਜੇ ਕਰ ਕਾਸ਼ੀ (ਬਨਾਰਸ) ਵਿਚ ਕਲਵਤ੍ਰ (ਨਾਲ ਸ਼ਰੀਰ ਚਿਰਵਾ) ਲਿਆ (ਕਿਉਂਕਿ ਕਈ ਵਾਰ) ਚੋਰ ਨੂੰ ਵੀ ਕੁਹਾੜੀਆਂ ਨਾਲ ਚੀਰ ਚੀਰ ਕੇ ਮਾਰ ਦਿੱਤਾ ਜਾਂਦਾ ਹੈ।
English
If one observes the ritual of sawing at Kashi, nothing will happen, because a chief is slayed and sawed several times with axes.
ਕਹਾ ਭਯੋ, ਫਾਂਸੀ ਡਾਰਿ ਬੂਡਿਓ ਜੜ ਗੰਗ ਧਾਰ; ਡਾਰਿ ਡਾਰਿ ਫਾਂਸ, ਠਗ ਮਾਰਿ ਮਾਰਿ ਡਾਰ ਹੀਂ ॥
kahaa bhayo, faansee ddaar booddio jarr gang dhaar; ddaar ddaar faans, tthag maar maar ddaar heen |
Punjabi
ਕੀ ਹੋਇਆ (ਜੇ ਕੋਈ) ਮੂਰਖ (ਆਪਣੇ ਗਲ ਵਿਚ) ਫਾਹੀ ਪਾ ਕੇ ਗੰਗਾ ਦੀ ਧਾਰਾ ਵਿਚ ਰੁੜ ਗਿਆ ਹੈ (ਕਿਉਂਕਿ ਕਈ ਵਾਰ) ਠਗ ਲੋਗ (ਰਾਹੀਆਂ ਨੇ ਗਲੇ ਵਿਚ) ਫਾਹੀ ਪਾ ਕੇ ਮਾਰ ਦਿੰਦੇ ਹਨ।
English
If a fool, with a noose around his neck, is drowned on the current of Ganges, nothing will happen, because several times the dacoits kill the wayfarer by putting the noose around his neck.
ਡੂਬੇ ਨਰਕ ਧਾਰ ਮੂੜ੍ਹ, ਗਿਆਨ ਕੇ ਬਿਨਾ ਬਿਚਾਰ; ਭਾਵਨਾ ਬਿਹੀਨ, ਕੈਸੇ ਗਿਆਨ ਕੋ ਬਿਚਾਰ ਹੀਂ ॥੧੩॥੮੩॥
ddoobe narak dhaar moorrh, giaan ke binaa bichaar; bhaavanaa biheen, kaise giaan ko bichaar heen |13|83|
Punjabi
ਗਿਆਨ ਨੂੰ ਬਿਨਾ ਵਿਚਾਰੇ (ਕਈ) ਮੂਰਖ ਵਿਅਕਤੀ ਨਰਕ ਦੀ ਧਾਰਾ ਵਿਚ ਡੁਬ ਜਾਂਦੇ ਹਨ (ਕਿਉਂਕਿ) ਭਾਵਨਾ ਤੋਂ ਬਿਨਾ ਗਿਆਨ ਨੂੰ (ਕਿਵੇਂ) ਵਿਚਾਰਿਆ ਜਾ ਸਕਦਾ ਹੈ ॥੧੩॥੮੩॥
English
The fools have drowned in the current of hell without deliberations of knowledge, because how can a faithless person comprehend the concepts of knowledge?.13.83.
ਤਾਪ ਕੇ ਸਹੇ ਤੇ, ਜੋ ਪੈ ਪਾਈਐ ਅਤਾਪ ਨਾਥ; ਤਾਪਨਾ ਅਨੇਕ ਤਨ ਘਾਇਲ ਸਹਤ ਹੈਂ ॥
taap ke sahe te, jo pai paaeeai ataap naath; taapanaa anek tan ghaaeil sehat hain |
Punjabi
ਜੇ ਕਰ ਸ਼ਰੀਰਕ ਦੁਖ (ਤਾਪ) ਸਹਾਰਨ ਨਾਲ ਦੁਖਾਂ ਤੋਂ ਉੱਚੇ ਸੁਆਮੀ ਨਾਲ ਮੇਲ ਹੋ ਸਕਦਾ ਹੋਵੇ, ਤਾਂ ਘਾਇਲ ਵਿਅਕਤੀ ਅਨੇਕ ਪ੍ਰਕਾਰ ਦੇ ਦੁਖ (ਤਾਪ) ਸ਼ਰੀਰ ਉਤੇ ਸਹਿਨ ਕਰਦਾ ਹੈ।
English
If the Blissful Lord is realised by the endurance of sufferings, then a wounded person endures several types of sufferings on his body.
ਜਾਪ ਕੇ ਕੀਏ ਤੇ, ਜੋ ਪੈ ਪਾਯਤ ਅਜਾਪ ਦੇਵ; ਪੂਦਨਾ ਸਦੀਵ ਤੁਹੀਂ ਤੁਹੀਂ ਉਚਰਤ ਹੈਂ ॥
jaap ke kee te, jo pai paayat ajaap dev; poodanaa sadeev tuheen tuheen ucharat hain |
Punjabi
ਜੇ ਜਪੁ ਕੀਤਿਆਂ ਜਪ-ਅਤੀਤ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੋਵੇ ਤਾਂ ਪੂਦਨਾ (ਇਕ ਵਿਸ਼ੇਸ਼ ਪੰਛੀ) ਸਦਾ 'ਤੁਹੀ-ਤੁਹੀ' ਉਚਾਰਦਾ ਰਹਿੰਦਾ ਹੈ।
English
If the unmutterable Lord can be realised by the repetition of His Name, then a small bird called pudana repeats “Tuhi, Tuhi” (Thou art everyting) all the time.
ਨਭ ਕੇ ਉਡੇ ਤੇ, ਜੋ ਪੈ ਨਾਰਾਇਣ ਪਾਈਯਤ; ਅਨਲ ਅਕਾਸ ਪੰਛੀ, ਡੋਲਬੋ ਕਰਤ ਹੈਂ ॥
nabh ke udde te, jo pai naaraaein paaeeyat; anal akaas panchhee, ddolabo karat hain |
Punjabi
ਆਕਾਸ਼ ਵਿਚ ਉਡਣ ਨਾਲ ਜੇ ਨਾਰਾਇਣ ਪ੍ਰਾਪਤ ਹੋ ਸਕਦਾ ਹੋਵੇ ਤਾਂ ਅਨਲ ਪੰਛੀ (ਸਦਾ) ਆਕਾਸ਼ ਵਿਚ ਹੀ ਉਡਾਰੀਆਂ ਲਗਾਉਂਦਾ ਰਹਿੰਦਾ ਹੈ।
English
If the Lord can be realised by flying in the sky, then the phonix always flies in the sky.
ਆਗ ਮੈ ਜਰੇ ਤੇ ਗਤਿ, ਰਾਂਡ ਕੀ ਪਰਤ ਕਰ; ਪਤਾਲ ਕੇ ਬਾਸੀ, ਕਿਉ ਭੁਜੰਗ ਨ ਤਰਤ ਹੈਂ ॥੧੪॥੮੪॥
aag mai jare te gat, raandd kee parat kar; pataal ke baasee, kiau bhujang na tarat hain |14|84|
Punjabi
ਜੇ ਅੱਗ ਵਿਚ ਸੜਨ ਨਾਲ ਮੁਕਤੀ ਮਿਲਦੀ ਹੁੰਦੀ (ਤਾਂ) ਅੱਗ ਵਿਚ ਵਿਧਵਾ ਨੂੰ ਪਤੀ ਨਾਲ ਸਤੀ ਹੋਣ ਤੇ ਮੁਕਤੀ ਮਿਲਣੀ ਚਾਹੀਦੀ ਹੈ (ਅਤੇ ਜੇ ਗੁਫਾ ਵਿਚ ਰਹਿਣ ਨਾਲ ਮੁਕਤੀ ਮਿਲਦੀ ਹੋਵੇ ਤਾਂ) ਪਾਤਾਲ ਵਿਚ ਨਿਵਾਸ ਕਰਨ ਵਾਲੇ ਸੱਪ ਕਿਉਂ ਮੁਕਤ ਨਹੀਂ ਹੁੰਦੇ ॥੧੪॥੮੪॥
English
If the salvation is attained by burning oneself in fire, then the woman burning herself on the funeral pyre of her husband (Sati) should get salvation and if one achieves liberation by residing in a cave, then why the serpents residing in the nether-world
ਕੋਊ ਭਇਓ ਮੁੰਡੀਆ, ਸੰਨਿਆਸੀ ਕੋਊ ਜੋਗੀ ਭਇਓ; ਕੋਊ ਬ੍ਰਹਮਚਾਰੀ, ਕੋਊ ਜਤੀ ਅਨੁਮਾਨਬੋ ॥
koaoo bheo munddeea, saniaasee koaoo jogee bheo; koaoo brahamachaaree, koaoo jatee anumaanabo |
Punjabi
ਕੋਈ (ਰਾਮਾਨੰਦੀ) ਬੈਰਾਗੀ ਬਣਿਆ ਹੋਇਆ ਹੈ, ਕੋਈ ਸੰਨਿਆਸੀ ਅਤੇ ਕੋਈ ਜੋਗੀ ਬਣ ਗਿਆ ਹੈ, ਕੋਈ ਬ੍ਰਹਮਚਾਰੀ ਅਤੇ ਕੋਈ ਜਤੀ ਦਿਸਦਾ ਹੈ।
English
Somebody became a Bairagi (recluse), somebody a Sannyasi (mendicant). Somebody a Yogi, somebody a Brahmchari (student observing celibacy) and someone is considered a celibate.
ਹਿੰਦੂ ਤੁਰਕ ਕੋਊ, ਰਾਫਜੀ ਇਮਾਮ ਸਾਫੀ; ਮਾਨਸ ਕੀ ਜਾਤ, ਸਬੈ ਏਕੈ ਪਹਿਚਾਨਬੋ ॥
hindoo turak koaoo, raafajee imaam saafee; maanas kee jaat, sabai ekai pahichaanabo |
Punjabi
ਕੋਈ ਹਿੰਦੂ ਹੈ, ਕੋਈ ਤੁਰਕ, ਕੋਈ ਸ਼ੀਆ ('ਰਾਫ਼ਜੀ') ਹੈ ਅਤੇ ਕੋਈ ਸੁੰਨੀ ('ਇਮਾਮਸਾਫੀ') (ਪਰ) ਸਾਰੇ ਮਨੁੱਖ ਦੀ ਪੈਦਾਇਸ਼ ਅਥਵਾ ਜਾਤਿ ਹਨ (ਇਸ ਲਈ ਇਨ੍ਹਾਂ ਸਾਰਿਆਂ ਨੂੰ) ਇਕੋ ਜਿਹਾ ਸਮਝਣਾ ਚਾਹੀਦਾ ਹੈ।
English
Someone is Hindu and someone a Muslim, then someone is Shia, and someone a Sunni, but all the human beings, as a species, are recognized as one and the same.
ਕਰਤਾ ਕਰੀਮ ਸੋਈ, ਰਾਜਕ ਰਹੀਮ ਓਈ; ਦੂਸਰੋ ਨ ਭੇਦ ਕੋਈ, ਭੂਲ ਭ੍ਰਮ ਮਾਨਬੋ ॥
karataa kareem soee, raajak raheem oee; doosaro na bhed koee, bhool bhram maanabo |
Punjabi
(ਸਭ ਦਾ) ਕਰਤਾ ਉਹੀ ਕ੍ਰਿਪਾਲੂ ਹੈ ਅਤੇ ਰੋਜ਼ੀ ਦੇਣ ਵਾਲਾ ਦਿਆਲੂ ਵੀ ਉਹੀ ਹੈ। (ਇਨ੍ਹਾਂ ਵਿਚ) ਹੋਰ ਕੋਈ ਅੰਤਰ ਸਮਝਣ ਦੇ ਭਰਮ ਵਿਚ ਨਹੀਂ ਪੈਣਾ ਚਾਹੀਦਾ।
English
Karta (The Creator) and Karim (Merciful) is the same Lord, Razak (The Sustainer) and Rahim (Compassionate) is the same Lord, there is no other second, therefore consider this verbal distinguishing feature of Hindusim and Islam as an error and an illusion.
ਏਕ ਹੀ ਕੀ ਸੇਵ, ਸਭ ਹੀ ਕੋ ਗੁਰਦੇਵ ਏਕ; ਏਕ ਹੀ ਸਰੂਪ, ਸਬੈ ਏਕੈ ਜੋਤ ਜਾਨਬੋ ॥੧੫॥੮੫॥
ek hee kee sev, sabh hee ko guradev ek; ek hee saroop, sabai ekai jot jaanabo |15|85|
Punjabi
ਇਕੋ ਦੀ ਹੀ ਸੇਵਾ (ਕਰੋ) (ਕਿਉਂਕਿ) ਸਭ ਦਾ (ਉਹ) ਗੁਰੂ ਇਕੋ ਹੀ ਹੈ, ਸਾਰੇ ਇਕੋ ਦਾ ਸਰੂਪ ਹਨ, (ਸਾਰਿਆਂ ਵਿਚ) ਇਕੋ ਜੋਤਿ ਸਮਝਣੀ ਚਾਹੀਦੀ ਹੈ ॥੧੫॥੮੫॥
English
Thus worship the ONE LORD, who is the common enlightener of all all have been created in His Image and amongst all comprehend the same ONE LIGHT. 15.85.
ਦੇਹਰਾ ਮਸੀਤ ਸੋਈ, ਪੂਜਾ ਔ ਨਿਵਾਜ ਓਈ; ਮਾਨਸ ਸਬੈ ਏਕ ਪੈ, ਅਨੇਕ ਕੋ ਭ੍ਰਮਾਉ ਹੈ ॥
deharaa maseet soee, poojaa aau nivaaj oee; maanas sabai ek pai, anek ko bhramaau hai |
Punjabi
ਮੰਦਿਰ ਅਤੇ ਮਸਜਿਦ ਉਹੀ ਹੈ ਅਤੇ ਪੂਜਾ ਅਤੇ ਨਮਾਜ਼ ਵੀ ਉਹੀ ਹੈ, ਮਨੁੱਖ ਸਾਰੇ ਇਕ ਹਨ, ਪਰ ਅਨੇਕਤਾ ਦਾ ਭੁਲੇਖਾ ਪੈਂਦਾ ਹੈ।
English
The temple and the mosque are the same, there is no difference between a Hindu worship and Muslim prayer all the human beings are the same, but the illusion is of various types.
ਦੇਵਤਾ, ਅਦੇਵ, ਜਛ, ਗੰਧ੍ਰਬ, ਤੁਰਕ, ਹਿੰਦੂ; ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ॥
devataa, adev, jachh, gandhrab, turak, hindoo; niaare niaare desan ke bhes ko prabhaau hai |
Punjabi
ਦੇਵਤੇ, ਦੈਂਤ, ਯਕਸ਼, ਗੰਧਰਬ, ਮੁਸਲਮਾਨ ਅਤੇ ਹਿੰਦੂ (ਜੋ ਭਿੰਨ ਭਿੰਨ ਪ੍ਰਤੀਤ ਹੁੰਦੇ ਹਨ, ਇਸ ਦਾ ਕਾਰਨ ਅਸਲ ਵਿਚ) ਵਖਰੇ ਵਖਰੇ ਦੇਸਾਂ ਦੇ ਪਹਿਰਾਵੇ ਦਾ ਪ੍ਰਭਾਵ ਹੈ।
English
The gods, demons, Yakshas, Gandharvas, Turks and Hindus… all these are due to the differences of the various garbs of different countries.
ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ; ਖਾਕ ਬਾਦ ਆਤਸ, ਔ ਆਬ ਕੋ ਰਲਾਉ ਹੈ ॥
ekai nain, ekai kaan, ekai deh, ekai baan; khaak baad aatas, aau aab ko ralaau hai |
Punjabi
(ਸਭ ਦੀਆਂ) ਅੱਖਾਂ ਇਕੋ ਜਿਹੀਆਂ ਹਨ, ਕੰਨ ਇਕੋ ਜਿਹੇ ਹਨ, ਸ਼ਰੀਰ ਇਕੋ ਜਿਹੇ ਹਨ ਅਤੇ ਬੋਲਣ ਸ਼ਕਤੀ ਇਕ ਸਮਾਨ ਹੈ (ਕਿਉਂਕਿ ਸਾਰਿਆਂ ਦੀ ਰਚਨਾ) ਮਿੱਟੀ, ਪੌਣ (ਬਾਦ) ਅਗਨੀ ਅਤੇ ਜਲ ਦੇ ਮੇਲ ਨਾਲ ਹੋਈ ਹੈ।
English
The eyes are the same, the ears the same, the bodies are the same and the habits are the same, all the creation is the amalgam of earth, air, fire and water.
ਅਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ; ਏਕ ਹੀ ਸਰੂਪ ਸਭੈ, ਏਕ ਹੀ ਬਨਾਉ ਹੈ ॥੧੬॥੮੬॥
alah abhekh soee, puraan aau kuraan oee; ek hee saroop sabhai, ek hee banaau hai |16|86|
Punjabi
ਅੱਲਾਹ (ਇਸਲਾਮੀ ਪਰਮ ਸੱਤਾ) ਅਤੇ ਅਭੇਖ (ਹਿੰਦੂ ਪਰਮ ਸੱਤਾ) ਉਹੀ ਹੈ, ਕੁਰਾਨ ਅਤੇ ਪੁਰਾਣ ਵੀ ਉਹੀ ਹੈ (ਕਿਉਂਕਿ) ਇਹ ਸਾਰੇ ਇਕ ਦਾ ਹੀ ਸਰੂਪ ਹਨ ਅਤੇ ਸਾਰਿਆਂ ਦੀ ਬਨਾਵਟ ਇਕ-ਸਮਾਨ ਹੈ ॥੧੬॥੮੬॥
English
Allah of Muslims and Abhekh (Guiseless) of Hindus are the same, the Puranas of Hindus and the holy Quran of the Muslims depict the same reality all have been created in the image of the same Lord and have the same formation. 16.86.
ਜੈਸੇ ਏਕ ਆਗ ਤੇ, ਕਨੂਕਾ ਕੋਟ ਆਗ ਉਠੇ; ਨਿਆਰੇ ਨਿਆਰੇ ਹੁਇ ਕੈ, ਫੇਰਿ ਆਗ ਮੈ ਮਿਲਾਹਿਂਗੇ ॥
jaise ek aag te, kanookaa kott aag utthe; niaare niaare hue kai, fer aag mai milaahinge |
Punjabi
ਜਿਵੇਂ ਅੱਗ ਤੋਂ ਕਰੋੜਾਂ ਚਿਣਗਾਂ ('ਕਨੂਕਾ') ਪੈਦਾ ਹੁੰਦੀਆਂ ਹਨ ਅਤੇ ਵੱਖਰੀ ਵੱਖਰੀ ਹੋਂਦ ਦਰਸਾ ਕੇ ਫਿਰ ਅੱਗ ਵਿਚ ਹੀ ਮਿਲ ਜਾਂਦੀਆਂ ਹਨ;
English
Just as millions of sparks are created from the fire although they are different entities, they merge in the same fire.
ਜੈਸੇ ਏਕ ਧੂਰ ਤੇ, ਅਨੇਕ ਧੂਰ ਪੂਰਤ ਹੈ; ਧੂਰ ਕੇ ਕਨੂਕਾ, ਫੇਰ ਧੂਰ ਹੀ ਸਮਾਹਿਂਗੇ ॥
jaise ek dhoor te, anek dhoor poorat hai; dhoor ke kanookaa, fer dhoor hee samaahinge |
Punjabi
ਜਿਵੇਂ ਧੂੜ ਵਿਚੋਂ ਅਨੇਕ ਜ਼ੱਰੇ ਪੈਦਾ ਹੁੰਦੇ ਹਨ ਅਤੇ ਧੂੜ ਦੇ ਉਹ ਜ਼ੱਰੇ ਫਿਰ ਧੂੜ ਵਿਚ ਹੀ ਸਮਾ ਜਾਂਦੇ ਹਨ;
English
Just as from of waves are created on the surface of the big rivers and all the waves are called water.
ਜੈਸੇ ਏਕ ਨਦ ਤੇ, ਤਰੰਗ ਕੋਟ ਉਪਜਤ ਹੈਂ; ਪਾਨ ਕੇ ਤਰੰਗ ਸਬੈ, ਪਾਨ ਹੀ ਕਹਾਹਿਂਗੇ ॥
jaise ek nad te, tarang kott upajat hain; paan ke tarang sabai, paan hee kahaahinge |
Punjabi
ਜਿਵੇਂ ਇਕ ਸਮੁੰਦਰ ਤੋਂ ਕਰੋੜਾਂ ਤਰੰਗਾਂ ਪੈਦਾ ਹੁੰਦੀਆਂ ਹਨ, ਪਰ ਪਾਣੀ ਦੀਆਂ ਸਾਰੀਆਂ ਲਹਿਰਾਂ ਪਾਣੀ ਹੀ ਅਖਵਾਉਂਦੀਆਂ ਹਨ;
English
Just as from of waves are created on the surface of the big rivers and all the waves are called water.
ਤੈਸੇ ਬਿਸ੍ਵ ਰੂਪ ਤੇ, ਅਭੂਤ ਭੂਤ ਪ੍ਰਗਟ ਹੁਇ; ਤਾਹੀ ਤੇ ਉਪਜ, ਸਬੈ ਤਾਹੀ ਮੈ ਸਮਾਹਿਂਗੇ ॥੧੭॥੮੭॥
taise bisv roop te, abhoot bhoot pragatt hue; taahee te upaj, sabai taahee mai samaahinge |17|87|
Punjabi
ਤਿਵੇਂ ਉਸ ਵਿਰਾਟ ਪਰਮਾਤਮਾ ਤੋਂ ਸੂਖਮ ਅਤੇ ਸਥੂਲ (ਜੜ-ਚੇਤਨ) ਪੈਦਾ ਹੋ ਕੇ, ਉਸ ਤੋਂ ਉਪਜ ਕੇ ਫਿਰ ਉਸੇ ਵਿਚ ਸਮਾ ਜਾਂਦੇ ਹਨ ॥੧੭॥੮੭॥
English
Similarly the animate and inanimate objects come out of the Supreme Lord having been created from the same Lord, they merge in the same Lord. 17.87.
ਕੇਤੇ ਕਛ ਮਛ, ਕੇਤੇ ਉਨ ਕਉ ਕਰਤ ਭਛ; ਕੇਤੇ ਅਛ ਵਛ, ਹੁਇ ਸਪਛ ਉਡ ਜਾਹਿਂਗੇ ॥
kete kachh machh, kete un kau karat bhachh; kete achh vachh, hue sapachh udd jaahinge |
Punjabi
ਕਿਤਨੇ ਹੀ ਕੱਛੂ ਅਤੇ ਮੱਛ ਹਨ, ਕਿਤਨੇ ਹੀ ਉਨ੍ਹਾਂ ਨੂੰ ਖਾਣ ਵਾਲੇ ਹਨ, ਕਿਤਨੇ ਹੀ ਗਰੁੜ, ਅਨਲ ਆਦਿ ਪੰਛੀ, ਖੰਭਾਂ ਵਾਲੇ ਹੋ ਕੇ ਉਡ ਜਾਣਗੇ।
English
There are many a tortoise and fish and there are many who devour them there are many a winged phoenix, who always continue flying.
ਕੇਤੇ ਨਭ ਬੀਚ, ਅਛ ਪਛ ਕਉ ਕਰੈਂਗੇ ਭਛ; ਕੇਤਕ ਪ੍ਰਤਛ ਹੁਇ, ਪਚਾਇ ਖਾਇ ਜਾਹਿਂਗੇ ॥
kete nabh beech, achh pachh kau karainge bhachh; ketak pratachh hue, pachaae khaae jaahinge |
Punjabi
ਕਿਤਨੇ ਹੀ ਆਕਾਸ਼ ਵਿਚ ਗਰੁੜ, ਅਨਲ ਆਦਿ ਪੰਛੀਆਂ ਦਾ ਭੱਛਣ ਕਰਨਗੇ ਅਤੇ ਕਿਨੇ ਹੀ ਪ੍ਰਗਟ ਹੋ ਕੇ (ਉਨ੍ਹਾਂ ਨੂੰ) ਖਾ ਕੇ ਪਚਾ ਜਾਣਗੇ।
English
There are many who devour even the phonenix in the sky and there are many, who even eat and digest the materialized devourers.
ਜਲ ਕਹਾ, ਥਲ ਕਹਾ, ਗਗਨ ਕੇ ਗਉਨ ਕਹਾ; ਕਾਲ ਕੇ ਬਨਾਇ, ਸਬੈ ਕਾਲ ਹੀ ਚਬਾਹਿਂਗੇ ॥
jal kahaa, thal kahaa, gagan ke gaun kahaa; kaal ke banaae, sabai kaal hee chabaahinge |
Punjabi
ਕੀ ਜਲ (ਵਾਸੀ) ਕੀ ਥਲ ਵਾਸੀ ਅਤੇ ਕੀ ਆਕਾਸ਼ ਵਿਚ ਵਿਚਰਨ ਵਾਲੇ ਸਭ ਕਾਲ ਦੇ ਬਣਾਏ ਹੋਏ ਹਨ ਅਤੇ ਕਾਲ ਦੁਆਰਾ ਹੀ ਨਸ਼ਟ ਕੀਤੇ ਜਾਣਗੇ।
English
Not only to speak of the residents of water, earth and wanders of the sky, all those created by god of death will ultimately be devoured ( destroyed) by him.
ਤੇਜ ਜਿਉ ਅਤੇਜ ਮੈ, ਅਤੇਜ ਜੈਸੇ ਤੇਜ ਲੀਨ; ਤਾਹੀ ਤੇ ਉਪਜ, ਸਬੈ ਤਾਹੀ ਮੈ ਸਮਾਹਿਂਗੇ ॥੧੮॥੮੮॥
tej jiau atej mai, atej jaise tej leen; taahee te upaj, sabai taahee mai samaahinge |18|88|
Punjabi
ਜਿਵੇਂ ਪ੍ਰਕਾਸ਼ ਅੰਧਕਾਰ ਵਿਚ ਅਤੇ ਅੰਧਕਾਰ ਪ੍ਰਕਾਸ਼ ਵਿਚ ਲੀਨ ਹੈ, ਉਸੇ ਤਰ੍ਹਾਂ ਉਸ ਤੋਂ ਪੈਦਾ ਹੋ ਕੇ ਸਭ ਉਸੇ (ਪਰਮ ਸੱਤਾ) ਵਿਚ ਸਮਾ ਜਾਣਗੇ ॥੧੮॥੮੮॥
English
Just as the light merged in darkness and the darkness in the light all the created beings generated by the Lord will ultimately merge in Him. 18.88.
ਕੂਕਤ ਫਿਰਤ ਕੇਤੇ, ਰੋਵਤ ਮਰਤ ਕੇਤੇ; ਜਲ ਮੈਂ ਡੁਬਤ ਕੇਤੇ, ਆਗ ਮੈਂ ਜਰਤ ਹੈਂ ॥
kookat firat kete, rovat marat kete; jal main ddubat kete, aag main jarat hain |
Punjabi
ਕਿਤਨੇ ਹੀ ਕੂਕਦੇ ਫਿਰਦੇ ਹਨ, ਕਿਤਨੇ ਹੀ ਰੋਂਦੇ ਮਰ ਜਾਂਦੇ ਹਨ, ਕਿਤਨੇ ਹੀ ਜਲ ਵਿਚ ਡੁਬਦੇ ਹਨ ਅਤੇ ਕਿਤਨੇ ਹੀ ਅੱਗ ਵਿਚ ਸੜ ਜਾਂਦੇ ਹਨ,
English
Many cry out while wandering, many weep and many die many are drowned in water and many are burnt in fire.
ਕੇਤੇ ਗੰਗ ਬਾਸੀ, ਕੇਤੇ ਮਦੀਨਾ ਮਕਾ ਨਿਵਾਸੀ; ਕੇਤਕ ਉਦਾਸੀ ਕੇ, ਭ੍ਰਮਾਏ ਈ ਫਿਰਤ ਹੈਂ ॥
kete gang baasee, kete madeenaa makaa nivaasee; ketak udaasee ke, bhramaae ee firat hain |
Punjabi
ਕਿਤਨੇ ਹੀ ਗੰਗਾ-ਵਾਸੀ ਹਨ ਅਤੇ ਕਿਤਨੇ ਹੀ ਮੱਕੇ-ਮਦੀਨੇ ਦੇ ਨਿਵਾਸੀ ਹਨ ਅਤੇ ਕਿਤਨੇ ਹੀ ਉਦਾਸੀਨ ਹੋ ਕੇ ਭੌਂਦੇ ਫਿਰਦੇ ਹਨ,
English
Many live on the banks of Ganges and many reside in Mecca and Medina, many becoming hermits, indulge in wanderings.
ਕਰਵਤ ਸਹਤ ਕੇਤੇ, ਭੂਮਿ ਮੈ ਗਡਤ ਕੇਤੇ; ਸੂਆ ਪੈ ਚੜ੍ਹਤ ਕੇਤੇ, ਦੂਖ ਕਉ ਭਰਤ ਹੈਂ ॥
karavat sehat kete, bhoom mai gaddat kete; sooaa pai charrhat kete, dookh kau bharat hain |
Punjabi
ਕਿਤਨੇ ਹੀ (ਕਾਸ਼ੀ ਵਿਚ) ਆਰੇ (ਦੀ ਧਾਰ) ਸਹਿੰਦੇ ਹਨ ਅਤੇ ਕਿਤਨੇ ਹੀ ਧਰਤੀ ਵਿਚ (ਆਪਣੇ ਆਪ ਨੂੰ) ਗਡਵਾ ਲੈਂਦੇ ਹਨ ਅਤੇ ਕਿਤਨੇ ਹੀ ਸੂਲਾਂ ਦੀ ਸੇਜ (ਸੂਆ) ਉਤੇ ਚੜ੍ਹ ਕੇ ਦੁਖ ਨੂੰ ਸਹਿਨ ਕਰਦੇ ਹਨ,
English
Many endure the agony of sawing, many get buried in the earth, many are hanged on the gallows and many undergo great angulish.
ਗੈਨ ਮੈਂ ਉਡਤ ਕੇਤੇ, ਜਲ ਮੈਂ ਰਹਤ ਕੇਤੇ; ਗਿਆਨ ਕੇ ਬਿਹੀਨ, ਜਕ ਜਾਰੇ ਈ ਮਰਤ ਹੈਂ ॥੧੯॥੮੯॥
gain main uddat kete, jal main rehat kete; giaan ke biheen, jak jaare ee marat hain |19|89|
Punjabi
ਕਿਤਨੇ ਹੀ ਆਕਾਸ਼ ਵਿਚ (ਰਿੱਧੀਆਂ ਸਿੱਧੀਆਂ ਦੀ ਸ਼ਕਤੀ ਨਾਲ) ਉਡਦੇ ਹਨ ਅਤੇ ਕਿਤਨੇ ਹੀ ਜਲ ਵਿਚ ਰਹਿੰਦੇ ਹਨ, ਕਿਤਨੇ ਹੀ ਗਿਆਨ ਤੋਂ ਸਖਣੇ ਲੋਕ ਮਚਦੀ (ਜਕ) ਅਗਨੀ ਵਿਚ ਸੜ ਮਰਦੇ ਹਨ ॥੧੯॥੮੯॥
English
Many fly in the sky, many lives in water and many without knowledge. In their waywardness burn themselves to death. 19.89.
ਸੋਧ ਹਾਰੇ ਦੇਵਤਾ, ਬਿਰੋਧ ਹਾਰੇ ਦਾਨੋ ਬਡੇ; ਬੋਧ ਹਾਰੇ ਬੋਧਕ, ਪ੍ਰਬੋਧ ਹਾਰੇ ਜਾਪਸੀ ॥
sodh haare devataa, birodh haare daano badde; bodh haare bodhak, prabodh haare jaapasee |
Punjabi
(ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ) ਦੇਵਤੇ ਖੋਜ ਕਰ ਕਰ ਕੇ ਹਾਰ ਗਏ, ਵਿਰੋਧੀ ਭਾਵ ਨੂੰ ਪਸਾਰਨ ਵਾਲੇ ਵੱਡੇ ਵੱਡੇ ਦੈਂਤ ਹਾਰ ਗਏ, ਬੁੱਧੀਮਾਨ ਬੁੱਧੀ ਦੀਆਂ ਅਟਕਲਾਂ ਲਗਾ ਲਗਾ ਕੇ ਹਾਰ ਗਏ ਅਤੇ ਜਪ ਕਰਨ ਵਾਲੇ ਸੂਝਵਾਨ ਵੀ ਹਾਰ ਗਏ,
English
The gods got weary of making offerings of fragrances, the antagonistic demons have got weary, he knowledgeable sages have got weary and worshippers of good understanding have also got weary.
ਘਸ ਹਾਰੇ ਚੰਦਨ, ਲਗਾਇ ਹਾਰੇ ਚੋਆ ਚਾਰੁ; ਪੂਜ ਹਾਰੇ ਪਾਹਨ, ਚਢਾਇ ਹਾਰੇ ਲਾਪਸੀ ॥
ghas haare chandan, lagaae haare choaa chaar; pooj haare paahan, chadtaae haare laapasee |
Punjabi
ਚੰਦਨ ਘਿਸਾਣ ਵਾਲੇ (ਪੁਜਾਰੀ) ਹਾਰ ਗਏ, ਉਤਮ ਸੁਗੰਧਿਤ ਪਦਾਰਥ ਲਗਾਉਣ ਵਾਲੇ ਹਾਰ ਗਏ, ਮੂਰਤੀਆਂ ('ਪਾਹਨ') ਨੂੰ ਪੂਜਣ ਵਾਲੇ ਹਾਰ ਗਏ, ਅਤੇ ਮਿੱਠੀ ਲੇਟੀ (ਦਾ ਪ੍ਰਸਾਦ) ਚੜ੍ਹਾਉਣ ਵਾਲੇ ਵੀ ਹਾਰ ਗਏ,
English
Those who rub sandalwood have got tired, the appliers of fine scent (otto) have got tired, the image-worshippers have got tired and those making offerings of sweet curry, have also got tired.
ਗਾਹ ਹਾਰੇ ਗੋਰਨ, ਮਨਾਇ ਹਾਰੇ ਮੜ੍ਹੀ ਮਟ; ਲੀਪ ਹਾਰੇ ਭੀਤਨ, ਲਗਾਇ ਹਾਰੇ ਛਾਪਸੀ ॥
gaah haare goran, manaae haare marrhee matt; leep haare bheetan, lagaae haare chhaapasee |
Punjabi
ਕਬਰਾਂ ਵਿਚ ਫਿਰ ਫਿਰ ਕੇ ਥਕ ਗਏ, ਮੜ੍ਹੀਆਂ ਅਤੇ ਮਠਾਂ ਨੂੰ ਮਨਾਉਣ ਵਾਲੇ ਵੀ ਹਾਰ ਗਏ, ਕੰਧਾਂ (ਵਿਚ ਲਗੀਆਂ ਹਨੂਮਾਨ ਆਦਿ ਦੀਆਂ ਮੂਰਤੀਆਂ ਨੂੰ) ਲਿੰਬਦੇ ਲਿੰਬਦੇ ਵੀ ਹਾਰ ਗਏ ਅਤੇ ਧਾਰਮਿਕ ਜਾਂ ਸੰਪ੍ਰਦਾਇਕ ਠੱਪੇ (ਛਾਪੇ) ਵੀ ਲਗਵਾ ਲਗਵਾ ਕੇ ਹਾਰ ਗਏ,
English
The visitors of graveyards have got tired, the worshippers of hermitages and monuments have got tired those who besmear the walls images have got tired and those who print with embossing seal have also got tired.
ਗਾਇ ਹਾਰੇ ਗੰਧ੍ਰਬ, ਬਜਾਏ ਹਾਰੇ ਕਿੰਨਰ ਸਭ; ਪਚ ਹਾਰੇ ਪੰਡਤ, ਤਪੰਤ ਹਾਰੇ ਤਾਪਸੀ ॥੨੦॥੯੦॥
gaae haare gandhrab, bajaae haare kinar sabh; pach haare panddat, tapant haare taapasee |20|90|
Punjabi
ਗੰਧਰਬ ਗਾ ਗਾ ਕੇ ਹਾਰ ਗਏ, ਸਾਰੇ ਕਿੰਨਰ (ਇਕ ਦੇਵ-ਜੂਨੀ) ਵੀ ਸਾਜ਼ ਵਜਾ ਵਜਾ ਕੇ ਹਾਰ ਗਏ, ਪੰਡਿਤ ਅਤੇ ਤਪਸਵੀ ਤਪ ਕਰ ਕਰ ਕੇ ਹਾਰ ਗਏ (ਪਰ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕੇ) ॥੨੦॥੯੦॥
English
Gandharvas, the musicians of goods have got tired, Kinnars, the players of musical instruments have got tired, the Pundits have got highly weary and the ascetics observing austerities have also got tired. None of the above-mentioned people have been able
ਤ੍ਵ ਪ੍ਰਸਾਦਿ ॥ ਭੁਜੰਗ ਪ੍ਰਯਾਤ ਛੰਦ ॥
tv prasaad | bhujang prayaat chhand |
Punjabi
ਤੇਰੀ ਕ੍ਰਿਪਾ ਨਾਲ: ਭੁਜੰਗ ਪ੍ਰਯਾਤ ਛੰਦ:
English
BY THY GRACE. BHUJANG PRAYAAT STANZA
ਨ ਰਾਗੰ ਨ ਰੰਗੰ, ਨ ਰੂਪੰ ਨ ਰੇਖੰ ॥
n raagan na rangan, na roopan na rekhan |
Punjabi
(ਹੇ ਪ੍ਰਭੂ! ਤੇਰਾ ਕਿਸੇ ਨਾਲ ਨਾ ਤਾਂ ਵਿਸ਼ੇਸ਼) ਪ੍ਰੇਮ ਹੈ, ਨਾ ਤੇਰਾ ਕੋਈ ਰੰਗ ਹੈ, ਨਾ ਰੂਪ ਹੈ, ਨਾ ਰੇਖ ਹੈ,
English
The Lord is without an affection, without colour, without form and without line.
ਨ ਮੋਹੰ ਨ ਕ੍ਰੋਹੰ, ਨ ਦ੍ਰੋਹੰ ਨ ਦ੍ਵੈਖੰ ॥
n mohan na krohan, na drohan na dvaikhan |
Punjabi
ਨਾ (ਕਿਸੇ ਨਾਲ ਕੋਈ ਵਿਸ਼ੇਸ਼) ਮੋਹ ਹੈ, ਨਾ ਕ੍ਰੋਧ ਹੈ, ਨਾ ਧ੍ਰੋਹ ਹੈ, ਨਾ ਦ੍ਵੈਸ਼ ਹੈ,
English
He without attachment, without anger, without deceit and without malice.
ਨ ਕਰਮੰ ਨ ਭਰਮੰ, ਨ ਜਨਮੰ ਨ ਜਾਤੰ ॥
n karaman na bharaman, na janaman na jaatan |
Punjabi
ਨਾ (ਕੋਈ ਵਿਸ਼ੇਸ਼) ਕਰਮ ਹੈ, ਨਾ ਭਰਮ ਹੈ, ਨਾ ਜਨਮ ਹੈ, ਨਾ ਜਾਤਿ ਹੈ,
English
He is actionless, illusionless, birthless and casteless.
ਨ ਮਿਤ੍ਰੰ ਨ ਸਤ੍ਰੰ, ਨ ਪਿਤ੍ਰੰ ਨ ਮਾਤੰ ॥੧॥੯੧॥
n mitran na satran, na pitran na maatan |1|91|
Punjabi
ਨਾ (ਕੋਈ ਵਿਸ਼ੇਸ਼) ਮਿਤਰ ਹੈ, ਨਾ ਵੈਰੀ ਹੈ, ਨਾ ਪਿਉ ਹੈ ਅਤੇ ਨਾ ਮਾਤਾ ਹੈ ॥੧॥੯੧॥
English
He is sans friend, sans enemy, sans father and sans mother.1.91.
ਨ ਨੇਹੰ ਨ ਗੇਹੰ, ਨ ਕਾਮੰ ਨ ਧਾਮੰ ॥
n nehan na gehan, na kaaman na dhaaman |
Punjabi
(ਤੇਰਾ ਕਿਸੇ ਨਾਲ ਕੋਈ ਵਿਸ਼ੇਸ਼) ਸਨੇਹ ਨਹੀਂ ਹੈ, ਨਾ ਘਰ ਹੈ, ਨਾ ਕਾਮਨਾ ਹੈ, ਨਾ ਠਿਕਾਣਾ ਹੈ,
English
He is without love, without home, without just and without home.
ਨ ਪੁਤ੍ਰੰ ਨ ਮਿਤ੍ਰੰ, ਨ ਸਤ੍ਰੰ ਨ ਭਾਮੰ ॥
n putran na mitran, na satran na bhaaman |
Punjabi
ਨਾ ਪੁੱਤਰ ਹੈ, ਨਾ ਮਿਤਰ ਹੈ, ਨਾ ਵੈਰੀ ਹੈ, ਨਾ ਇਸਤਰੀ।
English
He is without son, without friend, without enemy and without wife.
ਅਲੇਖੰ ਅਭੇਖੰ, ਅਜੋਨੀ ਸਰੂਪੰ ॥
alekhan abhekhan, ajonee saroopan |
Punjabi
(ਤੁਸੀਂ) ਅਲੇਖ, ਅਭੇਖ, ਅਜੂਨੀ ਸਰੂਪ ਵਾਲੇ ਹੋ।
English
He is accountless, guiseless, and Unborn entity.
ਸਦਾ ਸਿਧ ਦਾ, ਬੁਧਿ ਦਾ ਬ੍ਰਿਧ ਰੂਪੰ ॥੨॥੯੨॥
sadaa sidh daa, budh daa bridh roopan |2|92|
Punjabi
ਸਦਾ ਸਿੱਧੀ ਦੇਣ ਵਾਲੇ, ਬੁੱਧੀ ਦੇਣ ਵਾਲੇ ਅਤੇ ਮਹਾਨ ਰੂਪ ਵਾਲੇ ਹੋ ॥੨॥੯੨॥
English
He is ever the Giver of Power and Intellect, He is most Beautiful. 2.92.
ਨਹੀਂ ਜਾਨ ਜਾਈ, ਕਛੂ ਰੂਪ ਰੇਖੰ ॥
naheen jaan jaaee, kachhoo roop rekhan |
Punjabi
(ਉਸ ਪ੍ਰਭੂ ਦੀ) ਕੁਝ ਕੁ ਵੀ ਰੂਪ-ਰੇਖਾ ਨਹੀਂ ਜਾਣੀ ਜਾਂਦੀ,
English
Nothing can be known about His Form and Mark.
ਕਹਾ ਬਾਸੁ ਤਾ ਕੋ, ਫਿਰੈ ਕਉਨ ਭੇਖੰ ॥
kahaa baas taa ko, firai kaun bhekhan |
Punjabi
ਉਸ ਦਾ ਵਾਸਾ ਕਿਥੇ ਹੈ ਅਤੇ ਕਿਸ ਭੇਖ ਵਿਚ ਫਿਰਦਾ ਹੈ,
English
Where doth He live? In what Garb He moves?
ਕਹਾ ਨਾਮ ਤਾ ਕੈ, ਕਹਾ ਕੈ ਕਹਾਵੈ ॥
kahaa naam taa kai, kahaa kai kahaavai |
Punjabi
ਉਸ ਦਾ ਕੀ ਨਾਂ ਹੈ ਅਤੇ ਕਿਥੋਂ ਦਾ ਕਿਹਾ ਜਾਂਦਾ ਹੈ,
English
What is His Name? Of what Place He is told?
ਕਹਾ ਕੈ ਬਖਾਨੋ, ਕਹੇ ਮੋ ਨ ਆਵੈ ॥੩॥੯੩॥
kahaa kai bakhaano, kahe mo na aavai |3|93|
Punjabi
(ਉਸ ਬਾਰੇ) ਕੀ ਕਹਿ ਕੇ ਦਸਾਂ (ਕਿਉਂਕਿ ਉਹ) ਕਹਿਣੇ ਵਿਚ ਨਹੀਂ ਆਉਂਦਾ ॥੩॥੯੩॥
English
How should He be described? Nothing can be said. 3.93.
ਨ ਰੋਗੰ ਨ ਸੋਗੰ, ਨ ਮੋਹੰ ਨ ਮਾਤੰ ॥
n rogan na sogan, na mohan na maatan |
Punjabi
(ਉਸ ਨੂੰ) ਨਾ ਰੋਗ ਹੈ, ਨਾ ਸੋਗ ਹੈ, ਨਾ ਮੋਹ ਹੈ, ਨਾ ਖ਼ੁਮਾਰ ('ਮਾਤੰ') ਹੈ,
English
He is without ailment, without sorrow, without attachment and without mother.
ਨ ਕਰਮੰ ਨ ਭਰਮੰ, ਨ ਜਨਮੰ ਨ ਜਾਤੰ ॥
n karaman na bharaman, na janaman na jaatan |
Punjabi
ਨਾ ਕਰਮ ਹੈ, ਨਾ ਭਰਮ ਹੈ, ਨਾ ਜਨਮ ਹੈ, ਨਾ ਜਾਤਿ ਹੈ,
English
He is without work, without illusion, without birth and without caste.
ਅਦ੍ਵੈਖੰ ਅਭੇਖੰ, ਅਜੋਨੀ ਸਰੂਪੇ ॥
advaikhan abhekhan, ajonee saroope |
Punjabi
(ਉਹ) ਦ੍ਵੈਸ਼-ਰਹਿਤ, ਭੇਖ ਰਹਿਤ, ਅਤੇ ਅਜੂਨੀ ਸਰੂਪ ਵਾਲਾ ਹੈ,
English
He is without malice, without guise, and Unborn Entity.
ਨਮੋ ਏਕ ਰੂਪੇ, ਨਮੋ ਏਕ ਰੂਪੇ ॥੪॥੯੪॥
namo ek roope, namo ek roope |4|94|
Punjabi
(ਉਸ) ਇਕ ਰੂਪ ਵਾਲੇ ਨੂੰ ਨਮਸਕਾਰ ਹੈ, ਇਕ ਰੂਪ ਵਾਲੇ ਨੂੰ ਨਮਸਕਾਰ ਹੈ ॥੪॥੯੪॥
English
Salutation to Him of One Form, Salutation to Him of One Form. 4.94.
ਪਰੇਅੰ ਪਰਾ, ਪਰਮ ਪ੍ਰਗਿਆ ਪ੍ਰਕਾਸੀ ॥
parean paraa, param pragiaa prakaasee |
Punjabi
(ਉਹ ਪਰਮ ਸੱਤਾ) ਪਰੇ ਤੋਂ ਪਰੇ ਹੈ, ਸ੍ਰੇਸ਼ਠ ਬੁੱਧੀ ('ਪ੍ਰਗਿਆ') ਨੂੰ ਪ੍ਰਕਾਸ਼ਿਤ ਕਰਨ ਵਾਲੀ ਹੈ,
English
Yonder and Yonder is He, the Supreme Lord, He is the Illuminator of Intellect.
ਅਛੇਦੰ ਅਛੈ, ਆਦਿ ਅਦ੍ਵੈ ਅਬਿਨਾਸੀ ॥
achhedan achhai, aad advai abinaasee |
Punjabi
ਛੇਦਨ ਤੋਂ ਰਹਿਤ, ਨਾਸ਼ ਤੋਂ ਰਹਿਤ, ਮੁੱਢ ਕਦੀਮੀ, ਦ੍ਵੈਤ ਤੋਂ ਰਹਿਤ ਅਤੇ ਅਵਿਨਾਸ਼ੀ ਹੈ।
English
He is Invincible, Indestructible, the Primal, Non-dual and Eternal.
ਨ ਜਾਤੰ ਨ ਪਾਤੰ, ਨ ਰੂਪੰ ਨ ਰੰਗੇ ॥
n jaatan na paatan, na roopan na range |
Punjabi
(ਉਸ ਦੀ) ਨਾ ਜਾਤਿ ਹੈ, ਨਾ ਬਰਾਦਰੀ ਹੈ, ਨਾ ਰੂਪ ਹੈ ਅਤੇ ਨਾ ਹੀ ਰੰਗ,
English
He is without caste, without line, without form and without colour.
ਨਮੋ ਆਦਿ ਅਭੰਗੇ, ਨਮੋ ਆਦਿ ਅਭੰਗੇ ॥੫॥੯੫॥
namo aad abhange, namo aad abhange |5|95|
Punjabi
(ਉਸ) ਮੁੱਢ ਕਦੀਮੀ ਅਤੇ ਨਾਸ਼ ਤੋਂ ਰਹਿਤ ਨੂੰ ਨਮਸਕਾਰ ਹੈ ॥੫॥੯੫॥
English
Salutation to Him, Who is Primal and Immortal Salutation to Him who is Primal and Immortal.5.95.
ਕਿਤੇ ਕ੍ਰਿਸਨ ਸੇ ਕੀਟ, ਕੋਟੈ ਉਪਾਏ ॥
kite krisan se keett, kottai upaae |
Punjabi
(ਉਸ ਨੇ) ਕ੍ਰਿਸ਼ਨ ਵਰਗੇ ਕਿਤਨੇ ਹੀ ਕਰੋੜਾਂ ਕੀੜੇ ਪੈਦਾ ਕੀਤੇ ਹਨ।
English
He hath Created millions of Krishnas like worms.
ਉਸਾਰੇ ਗੜ੍ਹੇ, ਫੇਰ ਮੇਟੇ ਬਨਾਏ ॥
ausaare garrhe, fer mette banaae |
Punjabi
(ਪਹਿਲਾਂ) ਉਸਾਰੇ, (ਫਿਰ ਧਰਤੀ ਵਿਚ) ਗਡ ਦਿੱਤੇ, ਫਿਰ ਬਣਾਏ ਅਤੇ ਮਿਟਾ ਦਿੱਤੇ।
English
He Created them, annihilated them, again destroyed them, still again Created them.
ਅਗਾਧੇ ਅਭੈ, ਆਦਿ ਅਦ੍ਵੈ ਅਬਿਨਾਸੀ ॥
agaadhe abhai, aad advai abinaasee |
Punjabi
(ਉਹ ਪਰਮਾਤਮਾ) ਅਤਿ ਗੰਭੀਰ, ਭੈ-ਰਹਿਤ, ਆਦਿ, ਦ੍ਵੈਤ-ਰਹਿਤ ਅਵਿਨਾਸ਼ੀ ਹੈ।
English
He is Unfathomable, Fearless, Primal, Non-dual and Indestructible.
ਪਰੇਅੰ ਪਰਾ, ਪਰਮ ਪੂਰਨ ਪ੍ਰਕਾਸੀ ॥੬॥੯੬॥
parean paraa, param pooran prakaasee |6|96|
Punjabi
(ਉਹ) ਪਰੇ ਤੋਂ ਪਰੇ, ਪਰਮ ਸ੍ਰੇਸ਼ਠ ਅਤੇ ਪੂਰਨ ਪ੍ਰਕਾਸ਼ਮਈ ਹੈ ॥੬॥੯੬॥
English
Yonder and Yonder is He, the supreme Lord, He is the Perfect Illuminator. 6.96.
ਨ ਆਧੰ ਨ ਬਿਆਧੰ, ਅਗਾਧੰ ਸਰੂਪੇ ॥
n aadhan na biaadhan, agaadhan saroope |
Punjabi
(ਉਸ ਪਰਮਾਤਮਾ ਨੂੰ) ਨਾ ਆਧਿ (ਮਾਨਸਿਕ ਬੀਮਾਰੀ) ਹੈ, ਨਾ ਬਿਆਧਿ (ਸ਼ਰੀਰਕ ਰੋਗ ਹੈ) (ਉਹ) ਅਤਿ ਗੰਭੀਰ (ਅਗਾਧ) ਰੂਪ ਵਾਲਾ ਹੈ,
English
He, the Unfathomable Entity is without the ailments of the mind and body.
ਅਖੰਡਿਤ ਪ੍ਰਤਾਪ, ਆਦਿ ਅਛੈ ਬਿਭੂਤੇ ॥
akhanddit prataap, aad achhai bibhoote |
Punjabi
(ਉਹ) ਅਖੰਡ ਪ੍ਰਤਾਪ ਵਾਲਾ, ਆਦਿ ਸਰੂਪ ਅਤੇ ਨਾ ਨਸ਼ਟ ਹੋਣ ਵਾਲੀ ਸੰਪੱਤੀ (ਵਿਭੂਤੀ) ਵਾਲਾ ਹੈ।
English
He the Lord of Indivisible Glory and Master of eternal wealth from the very beginging.
ਨ ਜਨਮੰ ਨ ਮਰਨੰ, ਨ ਬਰਨੰ ਨ ਬਿਆਧੇ ॥
n janaman na maranan, na baranan na biaadhe |
Punjabi
(ਉਸ ਦਾ) ਨਾ ਜਨਮ ਹੁੰਦਾ ਹੈ, ਨਾ ਮਰਨ ਹੁੰਦਾ ਹੈ, ਨਾ ਕੋਈ ਰੰਗ (ਵਰਨ) ਹੈ ਅਤੇ ਨਾ ਹੀ ਰੋਗ ਹੈ।
English
He is without birth, without death, without colour and without ailment.
ਅਖੰਡੇ ਪ੍ਰਚੰਡੇ, ਅਦੰਡੇ ਅਸਾਧੇ ॥੭॥੯੭॥
akhandde prachandde, adandde asaadhe |7|97|
Punjabi
(ਉਹ) ਅਖੰਡ, ਪ੍ਰਚੰਡ, ਅਦੰਡ (ਜਿਸ ਨੂੰ ਦੰਡ ਨਾ ਦਿੱਤਾ ਜਾ ਸਕੇ) ਅਤੇ ਅਸਾਧ ਹੈ ॥੭॥੯੭॥
English
He is Partless, Mighty, Unpunishable and Incorrigible.7.97.
ਨ ਨੇਹੰ ਨ ਗੇਹੰ, ਸਨੇਹੰ ਸਨਾਥੇ ॥
n nehan na gehan, sanehan sanaathe |
Punjabi
(ਉਸ ਨੂੰ) ਨਾ (ਕੋਈ ਵਿਸ਼ੇਸ਼) ਨੇਹ ਹੈ, ਨਾ (ਉਸ ਦਾ) ਕੋਈ ਘਰ, ਨਾ ਕੋਈ ਸਨੇਹੀ ਹੈ ਅਤੇ ਨਾ ਹੀ ਸਾਥੀ;
English
He is without love, without home, without affection and without company.
ਉਦੰਡੇ ਅਮੰਡੇ, ਪ੍ਰਚੰਡੇ ਪ੍ਰਮਾਥੇ ॥
audandde amandde, prachandde pramaathe |
Punjabi
(ਉਹ) ਨਿਡਰ, ਸਾਜ-ਸਜਾਵਟ ਤੋਂ ਪਰੇ, ਪ੍ਰਚੰਡ ਅਤੇ (ਵਿਰੋਧੀਆਂ ਦਾ) ਨਾਸ਼ ਕਰਨ ਵਾਲਾ ਹੈ।
English
Unpunishable, non-thrustable, mighty and Omnipotent.
ਨ ਜਾਤੇ ਨ ਪਾਤੇ, ਨ ਸਤ੍ਰੇ ਨ ਮਿਤ੍ਰੇ ॥
n jaate na paate, na satre na mitre |
Punjabi
(ਉਸ ਦੀ) ਨਾ ਜਾਤਿ ਹੈ, ਨਾ ਬਰਾਦਰੀ, (ਉਸ ਦਾ) ਨਾ ਕੋਈ ਵੈਰੀ ਹੈ ਅਤੇ ਨਾ ਹੀ ਮਿਤਰ।
English
He is without caste, without line, without enemy and without friend.
ਸੁ ਭੂਤੇ ਭਵਿਖੇ, ਭਵਾਨੇ ਅਚਿਤ੍ਰੇ ॥੮॥੯੮॥
su bhoote bhavikhe, bhavaane achitre |8|98|
Punjabi
(ਉਹ) ਭੂਤ, ਵਰਤਮਾਨ ਅਤੇ ਭਵਿਖ ਵਿਚ ਮੌਜੂਦ ਹੈ ਅਤੇ ਨਿਰਾਕਾਰ (ਅਚਿਤ੍ਰ) ਰੂਪ ਵਾਲਾ ਹੈ ॥੮॥੯੮॥
English
That Imageless Lord was in the past, is in the present and will be in the future. 8.98.
ਨ ਰਾਯੰ ਨ ਰੰਕੰ, ਨ ਰੂਪੰ ਨ ਰੇਖੰ ॥
n raayan na rankan, na roopan na rekhan |
Punjabi
(ਉਹ) ਨਾ ਰਾਜਾ ਹੈ, ਨਾ ਭਿਖਾਰੀ ਹੈ, (ਉਸ ਦਾ) ਨਾ ਕੋਈ ਰੂਪ ਹੈ ਨਾ ਰੇਖਾ।
English
He is neither the king, nor the poor, without form and without mark.
ਨ ਲੋਭੰ ਨ ਚੋਭੰ, ਅਭੂਤੰ ਅਭੇਖੰ ॥
n lobhan na chobhan, abhootan abhekhan |
Punjabi
(ਉਸ ਨੂੰ) ਨਾ ਕੋਈ ਲੋਭ ਹੈ, ਨਾ ਦੁਖ ਹੈ, (ਉਹ) ਸ਼ਰੀਰ (ਭੂਤ) ਰਹਿਤ ਅਤੇ ਭੇਖ-ਰਹਿਤ ਹੈ।
English
He is without greed, without jealousy, without body and without guise.
ਨ ਸਤ੍ਰੰ ਨ ਮਿਤ੍ਰੰ, ਨ ਨੇਹੰ ਨ ਗੇਹੰ ॥
n satran na mitran, na nehan na gehan |
Punjabi
(ਉਸਦਾ) ਨਾ ਕੋਈ ਵੈਰੀ ਹੈ, ਨਾ ਮਿੱਤਰ, ਨਾ ਸਨੇਹ ਹੈ ਅਤੇ ਨਾ ਹੀ ਕੋਈ ਘਰ ਹੈ।
English
He is without enemy, without friend, without love and without home.
ਸਦੈਵੰ ਸਦਾ, ਸਰਬ ਸਰਬਤ੍ਰ ਸਨੇਹੰ ॥੯॥੯੯॥
sadaivan sadaa, sarab sarabatr sanehan |9|99|
Punjabi
(ਉਹ) ਸਦੀਵੀ, ਹਮੇਸ਼ਾ ਸਭ ਵਿਚ ਵਿਆਪਤ ਅਤੇ ਸਭ ਨਾਲ ਸਨੇਹ ਕਰਨ ਵਾਲਾ ਹੈ ॥੯॥੯੯॥
English
He always has love for all at all times. 9.99.
ਨ ਕਾਮੰ ਨ ਕ੍ਰੋਧੰ, ਨ ਲੋਭੰ ਨ ਮੋਹੰ ॥
n kaaman na krodhan, na lobhan na mohan |
Punjabi
(ਉਸ ਨੂੰ) ਨਾ ਕੋਈ ਕਾਮਨਾ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ ਅਤੇ ਨਾ ਹੀ ਮੋਹ।
English
He is without lust, without anger, without greed and without attachment.
ਅਜੋਨੀ ਅਛੈ, ਆਦਿ ਅਦ੍ਵੈ ਅਜੋਹੰ ॥
ajonee achhai, aad advai ajohan |
Punjabi
(ਉਹ) ਅਜੂਨੀ, ਨਸ਼ਟ ਨਾ ਕੀਤੇ ਜਾ ਸਕਣ ਵਾਲਾ, ਮੁੱਢ ਕਦੀਮੀ, ਅਦ੍ਵੈਤ ਅਤੇ ਅਦਿਖ ਸਰੂਪ ਵਾਲਾ ਹੈ।
English
He is Unborn, Invincible, the Primal, Non-dual and Imperceptible.
ਨ ਜਨਮੰ ਨ ਮਰਨੰ, ਨ ਬਰਨੰ ਨ ਬਿਆਧੰ ॥
n janaman na maranan, na baranan na biaadhan |
Punjabi
(ਉਹ) ਨਾ ਜੰਮਦਾ ਹੈ ਨਾ ਮਰਦਾ ਹੈ, (ਉਸ ਦਾ) ਨਾ ਕੋਈ ਰੰਗ ਹੈ, ਨਾ ਹੀ ਕਲੰਕ ਹੈ,
English
He is without birth, without death, without colour and without ailment.
ਨ ਰੋਗੰ ਨ ਸੋਗੰ, ਅਭੈ ਨਿਰਬਿਖਾਧੰ ॥੧੦॥੧੦੦॥
n rogan na sogan, abhai nirabikhaadhan |10|100|
Punjabi
(ਉਸ ਨੂੰ) ਨਾ ਕੋਈ ਰੋਗ ਹੈ ਅਤੇ ਨਾ ਹੀ ਸੋਗ ਹੈ। (ਉਹ) ਅਭੈ ਅਤੇ ਵਾਦ-ਵਿਵਾਦ ਤੋਂ ਰਹਿਤ ਹੈ ॥੧੦॥੧੦੦॥
English
He is without malady, without sorrow, without Fear and without hatred.10.100.
ਅਛੇਦੰ ਅਭੇਦੰ, ਅਕਰਮੰ ਅਕਾਲੰ ॥
achhedan abhedan, akaraman akaalan |
Punjabi
(ਉਹ) ਅਛੇਦ, ਅਭੇਦ, ਨਿਸ਼ਕਰਮਾ ਅਤੇ ਕਾਲ-ਰਹਿਤ ਹੈ;
English
He Invincible, Indiscriminate, Actionless and Timeles.
ਅਖੰਡੰ ਅਭੰਡੰ, ਪ੍ਰਚੰਡੰ ਅਪਾਲੰ ॥
akhanddan abhanddan, prachanddan apaalan |
Punjabi
ਅਖੰਡ, ਅਭੰਡ (ਭੰਡੇ ਜਾਣ ਤੋਂ ਉੱਚਾ) ਪ੍ਰਚੰਡ ਅਤੇ ਅਪਾਲ (ਬਿਨਾ ਕਿਸੇ ਦੁਆਰਾ ਪਾਲੇ ਜਾਣ ਵਾਲਾ) ਹੈ।
English
He is Indivisible, Indefamable, Mighty and Patronless.
ਨ ਤਾਤੰ ਨ ਮਾਤੰ, ਨ ਜਾਤੰ ਨ ਭਾਇਅੰ ॥
n taatan na maatan, na jaatan na bhaaeian |
Punjabi
(ਉਸ ਦਾ) ਨਾ ਕੋਈ ਪਿਤਾ ਹੈ, ਨਾ ਮਾਤਾ, ਨਾ ਜਨਮ ਹੈ ਅਤੇ ਨਾ ਹੀ ਦੇਹੀ।
English
He is without father, without mother, without birth and without body.
ਨ ਨੇਹੰ ਨ ਗੇਹੰ, ਨ ਕਰਮੰ ਨ ਕਾਇਅੰ ॥੧੧॥੧੦੧॥
n nehan na gehan, na karaman na kaaeian |11|101|
Punjabi
(ਉਸ ਦਾ) ਨਾ ਕਿਸੇ ਨਾਲ (ਕੋਈ ਵਿਸ਼ੇਸ਼) ਸਨੇਹ ਹੈ, ਨਾ ਕੋਈ ਘਰ ਹੈ, ਨਾ ਕੋਈ ਭਰਮ ਹੈ ਅਤੇ ਨਾ ਹੀ ਭਾਵਨਾ ਹੈ ॥੧੧॥੧੦੧॥
English
He is without love, without home, without illusion and without affection. 11.101.
ਨ ਰੂਪੰ ਨ ਭੂਪੰ, ਨ ਕਾਯੰ ਨ ਕਰਮੰ ॥
n roopan na bhoopan, na kaayan na karaman |
Punjabi
(ਉਸ ਦਾ) ਨਾ ਕੋਈ ਰੂਪ ਹੈ, ਨਾ ਹੀ (ਉਸ ਉਪਰ ਕੋਈ) ਰਾਜਾ ਹੈ, ਨਾ ਕੋਈ ਕਾਇਆ ਹੈ ਅਤੇ ਨਾ ਹੀ ਕਰਮ।
English
He is without form, without hunger, without body and without action.
ਨ ਤ੍ਰਾਸੰ ਨ ਪ੍ਰਾਸੰ, ਨ ਭੇਦੰ ਨ ਭਰਮੰ ॥
n traasan na praasan, na bhedan na bharaman |
Punjabi
(ਉਸ ਨੂੰ) ਨਾ ਕੋਈ ਡਰ ਹੈ, ਨਾ ਝਗੜਾ ਜਾਂ ਬਖੇੜਾ ਹੈ, ਨਾ ਕੋਈ ਭੇਦ ਹੈ ਅਤੇ ਨਾ ਹੀ ਭਰਮ।
English
He is without suffering, without strife, without discrimination and without illusion.
ਸਦੈਵੰ ਸਦਾ, ਸਿਧ ਬ੍ਰਿਧੰ ਸਰੂਪੇ ॥
sadaivan sadaa, sidh bridhan saroope |
Punjabi
(ਉਹ) ਨਿੱਤ ਹੈ, ਸਦਾ-ਸਿੱਧ ਹੈ ਅਤੇ ਬਿਰਧ ਰੂਪ ਵਾਲਾ ਹੈ।
English
He is Eternal, He is the Perfect and Oldest Entity.
ਨਮੋ ਏਕ ਰੂਪੇ, ਨਮੋ ਏਕ ਰੂਪੇ ॥੧੨॥੧੦੨॥
namo ek roope, namo ek roope |12|102|
Punjabi
(ਉਸ) ਇਕ ਰੂਪ ਵਾਲੇ ਨੂੰ ਨਮਸਕਾਰ ਹੈ, (ਉਸ) ਇਕ ਰੂਪ ਵਾਲੇ ਨੂੰ ਨਮਸਕਾਰ ਹੈ ॥੧੨॥੧੦੨॥
English
Salutation to the Lord of One Form, Salutation to the Lord of One Form. 12.102.
ਨਿਰੁਕਤੰ ਪ੍ਰਭਾ, ਆਦਿ ਅਨੁਕਤੰ ਪ੍ਰਤਾਪੇ ॥
nirukatan prabhaa, aad anukatan prataape |
Punjabi
(ਹੇ ਪ੍ਰਭੂ! ਤੂੰ) ਨਾ ਕਹੀ ਜਾ ਸਕਣ ਵਾਲੀ ਪ੍ਰਭਾ ਦਾ ਸੁਆਮੀ ਹੈ, ਆਦਿ ਕਾਲ ਤੋਂ ਹੀ ਨਾ ਕਥਨ ਕੀਤੇ ਜਾ ਸਕਣ ਵਾਲੇ ਪ੍ਰਤਾਪ ਵਾਲਾ ਹੈਂ,
English
His Glory is inexpressible, His Excellence from the very beginning cannot be described.
ਅਜੁਗਤੰ ਅਛੈ, ਆਦਿ ਅਵਿਕਤੰ ਅਥਾਪੇ ॥
ajugatan achhai, aad avikatan athaape |
Punjabi
(ਤੂੰ ਕਿਸੇ ਹੋਰ ਦੇ ਧਿਆਨ ਨਾਲ) ਸੰਯੁਕਤ ਨਹੀਂ, (ਤੂੰ) ਨਾ ਛੇਦੇ ਜਾ ਸਕਣ ਵਾਲਾ, ਮੁੱਢ ਕਦੀਮੀ, ਵਿਕਾਰ-ਰਹਿਤ ਅਤੇ ਥਾਪਿਆ ਨਾ ਜਾ ਸਕਣ ਵਾਲਾ ਹੈਂ।
English
Non-aligned, Unassailable and from the very beginning Unmanifested and Unestablished.
ਬਿਭੁਗਤੰ ਅਛੈ, ਆਦਿ ਅਛੈ ਸਰੂਪੇ ॥
bibhugatan achhai, aad achhai saroope |
Punjabi
ਨਾ ਭੋਗੇ ਜਾ ਸਕਣ ਵਾਲੇ, ਨਾਸ਼ ਨਾ ਹੋ ਸਕਣ ਵਾਲੇ, ਮੁੱਢ ਕਦੀਮੀ, ਵਿਨਾਸ਼ ਤੋਂ ਉਪਰ ਸਰੂਪ ਵਾਲੇ,
English
He is the Enjoyer in diverse guises, invincible from the very beginning and an Unassailable Entity.
ਨਮੋ ਏਕ ਰੂਪੇ, ਨਮੋ ਏਕ ਰੂਪੇ ॥੧੩॥੧੦੩॥
namo ek roope, namo ek roope |13|103|
Punjabi
ਇਕ ਰੂਪ ਵਾਲੇ (ਤੈਨੂੰ) ਨਮਸਕਾਰ ਹੈ, ਇਕ ਰੂਪ ਵਾਲੇ (ਤੈਨੂੰ) ਨਮਸਕਾਰ ਹੈ ॥੧੩॥੧੦੩॥
English
Salutation to the Lord of One Form Salutation to the Lord of One Form.13.103.
ਨ ਨੇਹੰ ਨ ਗੇਹੰ, ਨ ਸੋਕੰ ਨ ਸਾਕੰ ॥
n nehan na gehan, na sokan na saakan |
Punjabi
(ਹੇ ਪ੍ਰਭੂ! ਤੇਰਾ) ਨਾ ਕਿਸੇ ਨਾਲ ਸਨੇਹ ਹੈ, ਨਾ ਘਰ ਹੈ, ਨਾ ਸੋਗ ਹੈ ਅਤੇ ਨਾ ਹੀ ਸਾਕ,
English
He is without love, without home, without sorrow and without relations.
ਪਰੇਅੰ ਪਵਿਤ੍ਰੰ, ਪੁਨੀਤੰ ਅਤਾਕੰ ॥
parean pavitran, puneetan ataakan |
Punjabi
(ਤੂੰ) ਪਰੇ ਤੋਂ ਪਰੇ, ਪਵਿਤਰ, ਪਾਵਨ ਅਤੇ ਸੁਤੰਤਰ (ਅਤਾਕ) ਹੈਂ।
English
He is in the Yond, He is Holy and Immaculate and He is Independent.
ਨ ਜਾਤੰ ਨ ਪਾਤੰ, ਨ ਮਿਤ੍ਰੰ ਨ ਮੰਤ੍ਰੇ ॥
n jaatan na paatan, na mitran na mantre |
Punjabi
(ਤੇਰੀ) ਨਾ ਕੋਈ ਜਾਤਿ ਹੈ, ਨਾ ਬਰਾਦਰੀ ਹੈ, ਨਾ ਮਿਤਰ ਹੈ ਅਤੇ ਨਾ ਹੀ ਸਲਾਹਕਾਰ (ਮੰਤ੍ਰੀ) ਹੈ।
English
He is without caste, without line, without friend and without adviser.
ਨਮੋ ਏਕ ਤੰਤ੍ਰੇ, ਨਮੋ ਏਕ ਤੰਤ੍ਰੇ ॥੧੪॥੧੦੪॥
namo ek tantre, namo ek tantre |14|104|
Punjabi
(ਹੇ) ਇਕ-ਤੰਤ੍ਰ ਰਾਜ ਵਾਲੇ! (ਤੈਨੂੰ) ਨਮਸਕਾਰ ਹੈ, ਨਮਸਕਾਰ ਹੈ ॥੧੪॥੧੦੪॥
English
Salutation to the One Lord in wrap and woof Salutation to the One Lord in wrap and woof. 14.104.
ਨ ਧਰਮੰ ਨ ਭਰਮੰ, ਨ ਸਰਮੰ ਨ ਸਾਕੇ ॥
n dharaman na bharaman, na saraman na saake |
Punjabi
(ਹੇ ਪ੍ਰਭੂ! ਤੇਰਾ) ਨਾ ਧਰਮ ਹੈ, ਨਾ ਭਰਮ ਹੈ, ਨਾ ਸਾਧਨਾ ਹੈ ਅਤੇ ਨਾ ਹੀ ਸਾਕ ਸੰਬੰਧ ਹੈ।
English
He is without religion, without illusion, without shyness and without relations.
ਨ ਬਰਮੰ ਨ ਚਰਮੰ, ਨ ਕਰਮੰ ਨ ਬਾਕੇ ॥
n baraman na charaman, na karaman na baake |
Punjabi
(ਤੇਰਾ) ਨਾ ਕੋਈ ਕਵਚ ('ਬਰਮੰ') ਹੈ, ਨਾ ਢਾਲ ('ਚਰਮੰ') ਹੈ, ਨਾ ਕਰਮ ਹੈ ਅਤੇ ਨਾ ਹੀ ਡਰ (ਬਾਕ-ਫ਼ਾਰਸੀ ਸ਼ਬਦ) ਹੈ।
English
He is without coat of mail, without shield, without steps and without speech.
ਨ ਸਤ੍ਰੰ ਨ ਮਿਤ੍ਰੰ, ਨ ਪੁਤ੍ਰੰ ਸਰੂਪੇ ॥
n satran na mitran, na putran saroope |
Punjabi
(ਤੇਰਾ) ਨਾ ਕੋਈ ਵੈਰੀ, ਹੈ, ਨਾ ਮਿਤਰ ਹੈ, ਨਾ ਪੁੱਤਰ ਹੈ, (ਤੂੰ ਅਜਿਹੇ) ਸਰੂਪ ਵਾਲਾ ਹੈਂ।
English
He is without enemy, without friend and without countenance of a son.
ਨਮੋ ਆਦਿ ਰੂਪੇ, ਨਮੋ ਆਦਿ ਰੂਪੇ ॥੧੫॥੧੦੫॥
namo aad roope, namo aad roope |15|105|
Punjabi
ਹੇ ਆਦਿ ਸਰੂਪ! (ਤੈਨੂੰ) ਨਮਸਕਾਰ ਹੈ, ਨਮਸਕਾਰ ਹੈ ॥੧੫॥੧੦੫॥
English
Salutation to that Primal entity Salutation to that Primal Entity.15.105.
ਕਹੂੰ ਕੰਜ ਕੇ ਮੰਜ, ਕੇ ਭਰਮ ਭੂਲੇ ॥
kahoon kanj ke manj, ke bharam bhoole |
Punjabi
(ਹੇ ਪ੍ਰਭੂ! ਤੂੰ) ਕਿਤੇ ਕਮਲ ('ਕੰਜ') ਦੀ ਸੁਗੰਧੀ ('ਮੰਜ') ਦੇ ਭਰਮ ਵਿਚ ਭੁਲੇ (ਭੌਰੇ ਵਾਂਗ ਮੁੰਡਰਾ ਰਿਹਾ ਹੈਂ)
English
Somewhere as a black bee Thou art engaged in the delusion of fragrance of the lotus!
ਕਹੂੰ ਰੰਕ ਕੇ ਰਾਜ, ਕੇ ਧਰਮ ਅਲੂਲੇ ॥
kahoon rank ke raaj, ke dharam aloole |
Punjabi
ਕਿਤੇ (ਤੂੰ) ਭਿਖਾਰੀ ਦੇ ਸੁਭਾ ਵਿਚ ਅਤੇ ਕਿਤੇ (ਤੂੰ) ਰਾਜੇ ਦੇ ਸੁਭਾ ਵਿਚ ਸਥਿਰ ਹੈਂ।
English
Somewhere Thou art describing the characteristics of a king and the poor!
ਕਹੂੰ ਦੇਸ ਕੇ ਭੇਸ, ਕੇ ਧਰਮ ਧਾਮੇ ॥
kahoon des ke bhes, ke dharam dhaame |
Punjabi
(ਤੂੰ) ਕਿਸੇ ਦੇਸ ਦੇ ਭੇਸ ਅਤੇ ਧਰਮ ਦਾ ਠਿਕਾਣਾ (ਅਰਥਾਤ ਘਰ) ਹੈਂ।
English
Somewhere Thou art the abode of virtues of various guises of the county!
ਕਹੂੰ ਰਾਜ ਕੇ ਸਾਜ, ਕੇ ਬਾਜ ਤਾਮੇ ॥੧੬॥੧੦੬॥
kahoon raaj ke saaj, ke baaj taame |16|106|
Punjabi
ਕਿਤੇ (ਤੂੰ) ਰਾਜ ਦੀ ਸਾਜ-ਸਜਾਵਟ ਹੈਂ ਅਤੇ ਕਿਤੇ (ਉਸ ਰਾਜ ਦੇ) ਬਾਜ਼ ਦਾ ਖਾਧ-ਪਦਾਰਥ (ਮਾਸ ਦਾ ਟੁਕੜਾ) ਹੈਂ ॥੧੬॥੧੦੬॥
English
Somewhere Thou art manifesting the mode of Tamas in a kingly mood! 16. 106
ਕਹੂੰ ਅਛ੍ਰ ਕੇ ਪਛ੍ਰ, ਕੇ ਸਿਧ ਸਾਧੇ ॥
kahoon achhr ke pachhr, ke sidh saadhe |
Punjabi
ਕਿਤੇ (ਤੂੰ) ਅੱਖਰਾਂ ਦੇ ਉਪਸਰਗਾਂ (ਪ੍ਰਤ੍ਯਯਾਂ) ਦੁਆਰਾ ਸਿੱਧ ਕੀਤਾ ਹੋਇਆ ਹੈਂ
English
Somewhere Thou art practicing for the realisation of powers through the medium of learning and science!
ਕਹੂੰ ਸਿਧ ਕੇ ਬੁਧਿ, ਕੇ ਬ੍ਰਿਧ ਲਾਧੇ ॥
kahoon sidh ke budh, ke bridh laadhe |
Punjabi
ਅਤੇ ਕਿਤੇ (ਤੂੰ) ਸਿੱਧ ਪੁਰਸ਼ ਹੈਂ ਅਤੇ ਕਿਤੇ ਬੁੱਧੀ ਨੂੰ ਪ੍ਰਾਪਤ ਕਰਨ ਵਾਲਾ ਵੱਡਾ ਬੁੱਧੀਮਾਨ ਹੈਂ।
English
Somewhere Thou art searching the secrets of Powers and Intellect!
ਕਹੂੰ ਅੰਗ ਕੇ ਰੰਗ, ਕੇ ਸੰਗਿ ਦੇਖੇ ॥
kahoon ang ke rang, ke sang dekhe |
Punjabi
ਕਿਤੇ (ਤੂੰ) ਇਸਤਰੀ ਦੇ ਸੰਯੋਗ ਦੀ ਮੌਜ ਵਿਚ ਦਿਸਦਾ ਹੈਂ
English
Somewhere Thou art seen in profound love of woman!
ਕਹੂੰ ਜੰਗ ਕੇ ਰੰਗ, ਕੇ ਰੰਗ ਪੇਖੇ ॥੧੭॥੧੦੭॥
kahoon jang ke rang, ke rang pekhe |17|107|
Punjabi
ਅਤੇ ਕਿਤੇ ਯੁੱਧ ਦੇ ਉਤਸਾਹ ਦੀ ਮਸਤੀ ਵਿਚ ਵਿਖਾਈ ਦਿੰਦਾ ਹੈਂ ॥੧੭॥੧੦੭॥
English
Somewhere Thou art seen in excitement of warfare! 17. 107
ਕਹੂੰ ਧਰਮ ਕੇ ਕਰਮ, ਕੇ ਹਰਮ ਜਾਨੇ ॥
kahoon dharam ke karam, ke haram jaane |
Punjabi
ਕਿਤੇ (ਤੁਸੀਂ) ਧਰਮ-ਕਰਮ ਦੇ ਨਿਵਾਸ-ਸਥਾਨ ਹੋ,
English
Somewhere Thou art considered as the abode of the acts of piety!
ਕਹੂੰ ਧਰਮ ਕੇ ਕਰਮ, ਕੇ ਭਰਮ ਮਾਨੇ ॥
kahoon dharam ke karam, ke bharam maane |
Punjabi
ਕਿਤੇ (ਤੁਸੀਂ) ਧਰਮ-ਕਰਮ ਨੂੰ ਭਰਮ ਮੰਨਣ ਵਾਲੇ ਹੋ।
English
Somewhere Thou acceptest the ritualistic discipline as illusion!
ਕਹੂੰ ਚਾਰ ਚੇਸਟਾ, ਕਹੂੰ ਚਿਤ੍ਰ ਰੂਪੰ ॥
kahoon chaar chesattaa, kahoon chitr roopan |
Punjabi
ਕਿਤੇ (ਤੁਸੀਂ) ਸੁੰਦਰ ਚੇਸ਼ਟਾ (ਕਰਦੇ ਹੋ ਅਤੇ) ਕਿਤੇ ਚਿਤਰ ਵਰਗੇ ਹੋ।
English
Somewhere Thou makest grand efforts and somewhere Thou lookest like a picture!
ਕਹੂੰ ਪਰਮ ਪ੍ਰਗਯਾ, ਕਹੂੰ ਸਰਬ ਭੂਪੰ ॥੧੮॥੧੦੮॥
kahoon param pragayaa, kahoon sarab bhoopan |18|108|
Punjabi
ਕਿਤੇ (ਤੁਸੀਂ) ਸ੍ਰੇਸ਼ਠ ਬੁੱਧੀ ਵਾਲੇ ਹੋ ਅਤੇ ਕਿਤੇ ਸਾਰਿਆਂ ਦੇ ਰਾਜੇ ਹੋ ॥੧੮॥੧੦੮॥
English
Somewhere Thou art embodiment of fime intellect and somewhere Thou art the Sovereign of all! 18. 108
ਕਹੂੰ ਨੇਹ ਗ੍ਰੇਹੰ, ਕਹੂੰ ਦੇਹ ਦੋਖੰ ॥
kahoon neh grehan, kahoon deh dokhan |
Punjabi
ਕਿਤੇ (ਤੁਸੀਂ) ਪ੍ਰੇਮ ਨੂੰ ਗ੍ਰਹਿਣ ਕਰਨ ਵਾਲੇ ਹੋ, ਕਿਤੇ ਤੁਸੀਂ ਦੇਹੀ ਦੇ ਰੋਗ ਹੋ।
English
Somewhere Thou art an eclipse of love and somewhere Thou art physical ailment!
ਕਹੂੰ ਔਖਧੀ, ਰੋਗ ਕੇ ਸੋਕ ਸੋਖੰ ॥
kahoon aauakhadhee, rog ke sok sokhan |
Punjabi
ਕਿਤੇ ਔਸ਼ਧੀ ਹੋ ਕੇ ਰੋਗ ਦੇ ਦੁਖ ਨੂੰ ਨਸ਼ਟ (ਸੋਖੰ) ਕਰਦੇ ਹੋ।
English
Somewhere Thou art the medicine, drying up the grief of malady!
ਕਹੂੰ ਦੇਵ ਬਿਦ੍ਯਾ ਕਹੂੰ ਦੈਤ ਬਾਨੀ ॥
kahoon dev bidayaa kahoon dait baanee |
Punjabi
ਕਿਤੇ (ਤੁਸੀਂ) ਦੇਵਤਿਆਂ ਦੀ ਵਿਦਿਆ ਹੋ ਅਤੇ ਕਿਤੇ ਦੈਂਤਾਂ ਦੇ ਬੋਲ ਹੋ।
English
Somewhere Thou art the learning of gods and somewhere Thou art the speech of demons!
ਕਹੂੰ ਜਛ ਗੰਧਰਬ, ਕਿੰਨਰ ਕਹਾਨੀ ॥੧੯॥੧੦੯॥
kahoon jachh gandharab, kinar kahaanee |19|109|
Punjabi
ਕਿਤੇ (ਤੁਸੀਂ) ਯਕਸ਼, ਗੰਧਰਬ, ਕਿੰਨਰ ਆਦਿ ਦੇਵਤਿਆਂ ਦੇ ਬ੍ਰਿੱਤਾਂਤ ਹੋ ॥੧੯॥੧੦੯॥
English
Somewhere Thou art the episode of Yaksha, Gandharva and Kinnar! 19. 109
ਕਹੂੰ ਰਾਜਸੀ, ਸਾਤਕੀ ਤਾਮਸੀ ਹੋ ॥
kahoon raajasee, saatakee taamasee ho |
Punjabi
ਕਿਤੇ (ਤੁਸੀਂ) ਰਜੋ ਗੁਣੀ, ਕਿਤੇ ਸਤੋ ਗੁਣੀ ਅਤੇ ਕਿਤੇ ਤਮੋ ਗੁਣੀ ਹੋ।
English
Somewhere Thou art Rajsic (full of activity), Sattvic (rhythmic) and Tamsic (full of morbidity)!
ਕਹੂੰ ਜੋਗ ਬਿਦ੍ਯਾ ਧਰੇ ਤਾਪਸੀ ਹੋ ॥
kahoon jog bidayaa dhare taapasee ho |
Punjabi
ਕਿਤੇ (ਤੁਸੀਂ) ਯੋਗ ਵਿਦਿਆ ਨੂੰ ਧਾਰਨ ਕਰਨ ਵਾਲੇ ਤਪਸਵੀ ਹੋ।
English
Somewhere Thou art an ascetic, practicing the learning of yoga!
ਕਹੂੰ ਰੋਗ ਰਹਿਤਾ, ਕਹੂੰ ਜੋਗ ਜੁਗਤੰ ॥
kahoon rog rahitaa, kahoon jog jugatan |
Punjabi
ਕਿਤੇ (ਤੁਸੀਂ) ਰੋਗ-ਰਹਿਤ ਹੋ ਅਤੇ ਕਿਤੇ ਜੋਗ ਨਾਲ ਜੁੜੇ ਹੋਏ ਹੋ।
English
Somewhere Thou art the Remover of malady and somewhere Thou art cohesive with Yoga!
ਕਹੂੰ ਭੂਮਿ ਕੀ ਭੁਗਤ ਮੈ, ਭਰਮ ਭੁਗਤੰ ॥੨੦॥੧੧੦॥
kahoon bhoom kee bhugat mai, bharam bhugatan |20|110|
Punjabi
ਕਿਤੇ ਤੁਸੀਂ ਭੂਮੀ ਦੀਆਂ ਭੋਗਣਯੋਗ ਵਸਤੂਆਂ ਨੂੰ ਭੋਗਣ ਦੇ ਭਰਮ ਵਿਚ ਲਿਪਤ (ਦਿਸਦੇ ਹੋ) ॥੨੦॥੧੧੦॥
English
Somewhere Thou art cohesive with Yoga , Somewhere Thou art deluded in enjoying the earthly rictuals! 20. 110
ਕਹੂੰ ਦੇਵ ਕੰਨਿਆ, ਕਹੂੰ ਦਾਨਵੀ ਹੋ ॥
kahoon dev kaniaa, kahoon daanavee ho |
Punjabi
ਕਿਤੇ (ਤੁਸੀਂ) ਦੇਵ-ਪੁੱਤਰੀ ਹੋ ਅਤੇ ਕਿਤੇ ਦੈਂਤ-ਪੁੱਤਰੀ ਹੋ।
English
Somewhere Thou art a daughter of gods and somewhere a daughter of demons!
ਕਹੂੰ ਜਛ ਬਿਦ੍ਯਾ, ਧਰੇ ਮਾਨਵੀ ਹੋ ॥
kahoon jachh bidayaa, dhare maanavee ho |
Punjabi
ਕਿਤੇ (ਤੁਸੀਂ) ਯਕਸ਼ ਦੀ ਪੁੱਤਰੀ ਹੋ ਅਤੇ ਕਿਤੇ ਵਿਦਿਆ-ਧਾਰੀ ਮਨੁੱਖ ਪੁੱਤਰੀ ਹੋ।
English
Somewhere a daughter of Yakshas, Vidyadhars and men!
ਕਹੂੰ ਰਾਜਸੀ ਹੋ, ਕਹੂੰ ਰਾਜ ਕੰਨਿਆ ॥
kahoon raajasee ho, kahoon raaj kaniaa |
Punjabi
ਕਿਤੇ (ਤੁਸੀਂ) ਪਟ-ਰਾਣੀ ਹੋ ਅਤੇ ਕਿਤੇ ਰਾਜ-ਕੰਨਿਆ ਹੋ,
English
Somewhere Thou art the queen and somewhere Thou art the princess!
ਕਹੂੰ ਸ੍ਰਿਸਟਿ ਕੀ ਪ੍ਰਿਸਟ ਕੀ, ਰਿਸਟ ਪੰਨਿਆ ॥੨੧॥੧੧੧॥
kahoon srisatt kee prisatt kee, risatt paniaa |21|111|
Punjabi
ਕਿਤੇ (ਤੁਸੀਂ) ਸ੍ਰਿਸ਼ਟੀ ਦੇ ਥਲੇ ਪਾਤਾਲ ਦੀ ਉਤਮ ਪਨੰਗ ਪੁੱਤਰੀ (ਪੰਨਿਆ-ਨਾਗ ਪੁੱਤਰੀ) ਹੋ ॥੨੧॥੧੧੧॥
English
Somewhere Thou art the superb daughter of the Nagas of netherworld! 21. 111
ਕਹੂੰ ਬੇਦ ਬਿਦਿਆ ਕਹੂੰ ਬਿਓਮ ਬਾਨੀ ॥
kahoon bed bidiaa kahoon biom baanee |
Punjabi
ਕਿਤੇ (ਤੁਸੀਂ) ਵੇਦ-ਵਿਦਿਆ ਹੋ, ਕਿਤੇ ਆਕਾਸ਼-ਬਾਣੀ ਹੋ,
English
Somewhere Thou art the learning of Vedas and somewhere the voice of heaven!
ਕਹੂੰ ਕੋਕ ਕੀ, ਕਾਬਿ ਕਥੈ ਕਹਾਨੀ ॥
kahoon kok kee, kaab kathai kahaanee |
Punjabi
ਕਿਤੇ ਕੋਕ ਸ਼ਾਸਤ੍ਰ ਦੀ ਕਾਵਿ-ਕਥਾ ਹੋ।
English
Somewhere Thu art the discourse and story of general poets!
ਕਹੂੰ ਅਦ੍ਰ ਸਾਰੰ, ਕਹੂੰ ਭਦ੍ਰ ਰੂਪੰ ॥
kahoon adr saaran, kahoon bhadr roopan |
Punjabi
ਕਿਤੇ (ਤੁਸੀਂ) ਲੋਹਾ ਹੋ ਅਤੇ ਕਿਤੇ ਸੋਨਾ।
English
Somewhere Thou art iron and somewhere Thou art splendid gold!
ਕਹੂੰ ਮਦ੍ਰ ਬਾਨੀ, ਕਹੂੰ ਛਿਦ੍ਰ ਸਰੂਪੰ ॥੨੨॥੧੧੨॥
kahoon madr baanee, kahoon chhidr saroopan |22|112|
Punjabi
ਕਿਤੇ (ਤੁਸੀਂ) ਮੰਗਲਮਈ ਬੋਲ ਹੋ ਅਤੇ ਕਿਤੇ ਘਟੀਆ ਕਿਸਮ ਦੇ ਸ਼ਬਦ ਹੋ ॥੨੨॥੧੧੨॥
English
Somewhere Thou art sweet speech and somewhere Thou art sweet speech and somewhere Thou art critical and fault finding! 22. 112
ਕਹੂੰ ਬੇਦ ਬਿਦਿਆ, ਕਹੂੰ ਕਾਬ ਰੂਪੰ ॥
kahoon bed bidiaa, kahoon kaab roopan |
Punjabi
ਕਿਤੇ (ਤੁਸੀਂ) ਵੇਦ-ਵਿਦਿਆ ਹੋ, ਕਿਤੇ ਕਾਵਿ ਰੂਪ ਹੋ।
English
Somewhere Thou art the learning of the Vedas and somewhere Thou art literature!
ਕਹੂੰ ਚੇਸਟਾ ਚਾਰਿ, ਚਿਤ੍ਰੰ ਸਰੂਪੰ ॥
kahoon chesattaa chaar, chitran saroopan |
Punjabi
ਕਿਤੇ (ਤੁਸੀਂ) ਸੁੰਦਰ ਚੇਸ਼ਟਾ ਕਰਨ ਵਾਲੇ ਸਾਕਾਰ ਰੂਪ ਹੋ।
English
Somewhere Thou makest superb effort and somewhere Thou lookest like a picture!
ਕਹੂੰ, ਪਰਮ ਪੁਰਾਨ ਕੋ ਪਾਰ ਪਾਵੈ ॥
kahoon, param puraan ko paar paavai |
Punjabi
ਕਿਤੇ (ਤੁਸੀਂ) ਸ੍ਰੇਸ਼ਠ ਪੁਰਾਣਾਂ (ਦੇ ਸਿੱਧਾਂਤਾਂ) ਦੇ ਭੇਦ ਨੂੰ ਪਾਣ ਵਾਲੇ ਹੋ
English
Somewhere Thou comprehendest the tenets of holy Puranas!
ਕਹੂੰ, ਬੈਠ ਕੁਰਾਨ ਕੇ ਗੀਤ ਗਾਵੈ ॥੨੩॥੧੧੩॥
kahoon, baitth kuraan ke geet gaavai |23|113|
Punjabi
ਅਤੇ ਕਿਤੇ ਬੈਠ ਕੇ ਕੁਰਾਨ ਦੀਆਂ ਆਇਤਾਂ ਪੜ੍ਹਦੇ ਹੋ ॥੨੩॥੧੧੩॥
English
And somewhere Thou singest the songs of sacred Quran! ! 23. 113
ਕਹੂੰ ਸੁਧ ਸੇਖੰ, ਕਹੂੰ ਬ੍ਰਹਮ ਧਰਮੰ ॥
kahoon sudh sekhan, kahoon braham dharaman |
Punjabi
ਕਿਤੇ (ਤੁਸੀਂ) ਪੱਕੇ ਸ਼ੇਖ ਹੋ ਅਤੇ ਕਿਤੇ ਬ੍ਰਾਹਮਣ ਦੇ ਧਰਮ ਦੀ ਪਾਲਨਾ ਕਰਨ ਵਾਲੇ ਹੋ।
English
Somewhere Thou art a True Muslim and somewhere the adherent of the religion of Brahmins!
ਕਹੂੰ ਬ੍ਰਿਧ ਅਵਸਥਾ, ਕਹੂੰ ਬਾਲ ਕਰਮੰ ॥
kahoon bridh avasathaa, kahoon baal karaman |
Punjabi
ਕਿਤੇ (ਤੁਸੀਂ) ਬਿਰਧ ਅਵਸਥਾ ਵਾਲੇ ਹੋ ਅਤੇ ਕਿਤੇ ਬਾਲਾਂ ਵਾਲੀ ਚੇਸ਼ਟਾ ਕਰਨ ਵਾਲੇ ਹੋ।
English
Somewhere Thou art in old age and somewhere actest as a child!
ਕਹੂੰ ਜੁਆ ਸਰੂਪੰ, ਜਰਾ ਰਹਤ ਦੇਹੰ ॥
kahoon juaa saroopan, jaraa rehat dehan |
Punjabi
ਕਿਤੇ (ਤੁਸੀਂ) ਜਵਾਨ ਰੂਪ ਵਾਲੇ ਹੋ ਅਤੇ ਕਿਤੇ ਬੁਢਾਪੇ ਤੋਂ ਰਹਿਤ ਸ਼ਰੀਰ ਵਾਲੇ ਹੋ।
English
Somewhere Thou art a youth sans an old body!
ਕਹੂੰ ਨੇਹ ਦੇਹੰ, ਕਹੂੰ ਤਿਆਗ ਗ੍ਰੇਹੰ ॥੨੪॥੧੧੪॥
kahoon neh dehan, kahoon tiaag grehan |24|114|
Punjabi
ਕਿਤੇ ਦੇਹ ਨੂੰ ਪਿਆਰ ਕਰਨ ਵਾਲੇ ਹੋ ਅਤੇ ਕਿਤੇ ਘਰ ਨੂੰ ਤਿਆਗਣ ਵਾਲੇ ਹੋ ॥੨੪॥੧੧੪॥
English
Somewhere Thou lovest the body and somewhere Thou forsakest Thy home! 24. 114
ਕਹੂੰ ਜੋਗ ਭੋਗੰ, ਕਹੂੰ ਰੋਗ ਰਾਗੰ ॥
kahoon jog bhogan, kahoon rog raagan |
Punjabi
ਕਿਤੇ ਜੋਗ ਨੂੰ ਭੋਗਦੇ ਹੋ (ਅਰਥਾਤ ਜੋਗ-ਸਾਧਨਾ ਰਾਹੀਂ ਸ਼ਰੀਰ ਨੂੰ ਨਿਰੋਗ ਰਖਦੇ ਹੋ)
English
Somewhere Thou art engrossed in Yoga and enjoyment and somewhere Thou art experiencing ailment and attachment!
ਕਹੂੰ ਰੋਗ ਰਹਿਤਾ, ਕਹੂੰ ਭੋਗ ਤਿਆਗੰ ॥
kahoon rog rahitaa, kahoon bhog tiaagan |
Punjabi
ਅਤੇ ਕਿਤੇ ਰੋਗ ਨਾਲ ਨਿਘ ਰਖਦੇ ਹੋ। ਕਿਤੇ ਰੋਗ ਹਰਨ ਵਾਲੇ ਹੋ ਅਤੇ ਕਿਤੇ ਭੋਗਾਂ ਦਾ ਤਿਆਗ ਕਰਨ ਵਾਲੇ ਹੋ।
English
Somewhere Thou art the Remover of ailment and somewhere Thou Forsakest enjoyment!
ਕਹੂੰ ਰਾਜ ਸਾਜੰ, ਕਹੂੰ ਰਾਜ ਰੀਤੰ ॥
kahoon raaj saajan, kahoon raaj reetan |
Punjabi
ਕਿਤੇ (ਤੁਸੀਂ) ਰਾਜਸੀ ਠਾਠ ਵਾਲੇ ਹੋ ਅਤੇ ਕਿਤੇ ਰਾਜ ਦੇ ਐਸ਼ਵਰਜ ਤੋਂ ਸਖਣੇ ਹੋ।
English
Somewhere Thou art in pomp of royalty and somewhere Thou art without kingship!
ਕਹੂੰ ਪੂਰਨ ਪ੍ਰਗਿਆ, ਕਹੂੰ ਪਰਮ ਪ੍ਰੀਤੰ ॥੨੫॥੧੧੫॥
kahoon pooran pragiaa, kahoon param preetan |25|115|
Punjabi
ਕਿਤੇ (ਤੁਸੀਂ) ਪੂਰੀ ਬੁੱਧੀਮਾਨਤਾ ਵਾਲੇ ਹੋ ਅਤੇ ਕਿਤੇ ਉਤਮ ਪ੍ਰੇਮ ਕਰਨ ਵਾਲੇ ਹੋ ॥੨੫॥੧੧੫॥
English
Somewhere Thou art perfect intellectual and somewhere Thou art embodiment of Supreme Love! 25. 115
ਕਹੂੰ, ਆਰਬੀ ਤੋਰਕੀ ਪਾਰਸੀ ਹੋ ॥
kahoon, aarabee torakee paarasee ho |
Punjabi
ਕਿਤੇ (ਤੁਸੀਂ) ਅਰਬੀ (ਭਾਸ਼ਾ) ਹੋ, ਕਿਤੇ ਤੁਰਕੀ ਅਤੇ ਕਿਤੇ ਪਾਰਸੀ ਹੋ।
English
Somewhere thou art Arabic, Somewhere Turkish, Somewhere Persian!
ਕਹੂੰ, ਪਹਿਲਵੀ ਪਸਤਵੀ ਸੰਸਕ੍ਰਿਤੀ ਹੋ ॥
kahoon, pahilavee pasatavee sansakritee ho |
Punjabi
ਕਿਤੇ ਤੁਸੀਂ ਪਹਿਲਵੀ ਹੋ। ਕਿਤੇ ਪਸਤੋ ਹੋ ਅਤੇ ਕਿਤੇ ਸੰਸਕ੍ਰਿਤ ਹੋ।
English
Somewhere Thou art Pathlavi, somewhere Pushto, somewhere Sankrit!
ਕਹੂੰ ਦੇਸ ਭਾਖ੍ਯਾ, ਕਹੂੰ ਦੇਵ ਬਾਨੀ ॥
kahoon des bhaakhayaa, kahoon dev baanee |
Punjabi
ਕਿਤੇ ਤੁਸੀਂ ਜਨਸਾਧਾਰਣ ਦੀ ਭਾਸ਼ਾ ਹੋ ਅਤੇ ਕਿਤੇ ਦੇਵ-ਬੋਲੀ ਹੋ।
English
Somewhere Thou art Arabic, somewhere Turkish, somewhere Persian
ਕਹੂੰ ਰਾਜ ਬਿਦਿਆ, ਕਹੂੰ ਰਾਜਧਾਨੀ ॥੨੬॥੧੧੬॥
kahoon raaj bidiaa, kahoon raajadhaanee |26|116|
Punjabi
ਕਿਤੇ (ਤੁਸੀਂ) ਰਾਜ ਦੀ ਵਿਦਿਆ ਹੋ ਅਤੇ ਕਿਤੇ (ਖੁਦ ਹੀ) ਰਾਜਧਾਨੀ ਹੋ ॥੨੬॥੧੧੬॥
English
Somewhere Thou art the State-learning and somewhere Thou art the State Capital!! 26. 116
ਕਹੂੰ ਮੰਤ੍ਰ ਬਿਦਿਆ, ਕਹੂੰ ਤੰਤ੍ਰ ਸਾਰੰ ॥
kahoon mantr bidiaa, kahoon tantr saaran |
Punjabi
ਕਿਤੇ (ਤੁਸੀਂ) ਮੰਤ੍ਰ-ਵਿਦਿਆ ਹੋ ਅਤੇ ਕਿਤੇ ਤੰਤ੍ਰਾਂ ਦਾ ਸਾਰ ਹੋ।
English
Somewhere Thou art the instruction of mantras (spells) and somewhere Thou art the essence of Tantras!
ਕਹੂੰ ਜੰਤ੍ਰ ਰੀਤੰ, ਕਹੂੰ ਸਸਤ੍ਰ ਧਾਰੰ ॥
kahoon jantr reetan, kahoon sasatr dhaaran |
Punjabi
ਕਿਤੇ ਯੰਤ੍ਰਾਂ ਦਾ ਗਿਆਨ ਕਰਾਉਣ ਵਾਲੀ ਵਿਦਿਆ ਹੋ ਅਤੇ ਕਿਤੇ ਧਨੁਰ (ਤੀਰ-ਕਮਾਨ) ਵਿਦਿਆ ਨੂੰ ਧਾਰਨ ਕਰਨ ਵਾਲੇ ਹੋ।
English
Somewhere Thou art the instruction of the method of Yantras and somewhere Thou art the wielder of arms!
ਕਹੂੰ ਹੋਮ ਪੂਜਾ, ਕਹੂੰ ਦੇਵ ਅਰਚਾ ॥
kahoon hom poojaa, kahoon dev arachaa |
Punjabi
ਕਿਤੇ (ਤੁਸੀਂ) ਹੋਮ ਅਤੇ ਪੂਜਾ (ਦੀ ਵਿਦਿਆ ਹੋ ਅਤੇ ਕਿਤੇ) ਦੇਵਤਿਆਂ ਦੇ ਪੂਜਣ (ਦੀ ਵਿਦਿਆ ਹੋ)।
English
Somewhere Thou art the learning of Homa (fire) worship, Thou art the instruction about offerings to gods!
ਕਹੂੰ ਪਿੰਗੁਲਾ, ਚਾਰਣੀ ਗੀਤ ਚਰਚਾ ॥੨੭॥੧੧੭॥
kahoon pingulaa, chaaranee geet charachaa |27|117|
Punjabi
ਕਿਤੇ (ਤੁਸੀਂ) ਛੰਦ ਸ਼ਾਸਤ੍ਰ ਹੋ ਅਤੇ ਕਿਤੇ ਸੰਗੀਤ ਦੀ ਚਰਚਾ ਕਰਨ ਵਾਲੇ ਹੋ ॥੨੭॥੧੧੭॥
English
Somewhere Thou art the instruction about Prosody, somewhere Thou art the instruction about the discussion regarding the songs of minstrels! 27. 117
ਕਹੂੰ ਬੀਨ ਬਿਦਿਆ ਕਹੂੰ ਗਾਨ ਗੀਤੰ ॥
kahoon been bidiaa kahoon gaan geetan |
Punjabi
ਕਿਤੇ (ਤੁਸੀਂ) ਵੀਣਾ ਵਜਾਉਣ ਦੀ ਵਿਦਿਆ ਹੋ ਅਤੇ ਕਿਤੇ ਸੰਗੀਤ ਦੀ ਵਿਦਿਆ ਹੋ।
English
Somewhere Thou art the learning about lyre, somewhere about singing song!
ਕਹੂੰ ਮਲੇਛ ਭਾਖਿਆ, ਕਹੂੰ ਬੇਦ ਰੀਤੰ ॥
kahoon malechh bhaakhiaa, kahoon bed reetan |
Punjabi
ਕਿਤੇ (ਤੁਸੀਂ) ਮੁਸਲਮਾਨੀ ਦੇਸਾਂ ਦੀ ਭਾਸ਼ਾ ਹੋ ਅਤੇ ਕਿਤੇ (ਤੁਸੀਂ) ਵੇਦ ਦੀ ਮਰਯਾਦਾ (ਨੂੰ ਕਾਇਮ ਕਰਨ ਵਾਲੀ ਭਾਸ਼ਾ ਹੋ)।
English
Somewhere Thou art the language of malechhas (barbarians), somewhere about the Vedic rituals!
ਕਹੂੰ ਨ੍ਰਿਤ ਬਿਦਿਆ, ਕਹੂੰ ਨਾਗ ਬਾਨੀ ॥
kahoon nrit bidiaa, kahoon naag baanee |
Punjabi
ਕਿਤੇ (ਤੁਸੀਂ) ਨਾਚ-ਵਿਦਿਆ ਹੋ ਅਤੇ ਕਿਤੇ ਨਾਗ-ਵੰਸ਼ ਦੀ ਬੋਲੀ ਹੋ।
English
Somewhere Thou art the learning of dancing, somewhere Thou art the language of Nagas (serpents)!
ਕਹੂੰ ਗਾਰੜੂ, ਗੂੜ੍ਹ ਕਥੈਂ ਕਹਾਨੀ ॥੨੮॥੧੧੮॥
kahoon gaararroo, goorrh kathain kahaanee |28|118|
Punjabi
ਕਿਤੇ (ਤੁਸੀਂ) ਸੱਪ ਦੀ ਜ਼ਹਿਰ ਨੂੰ ਦੂਰ ਕਰਨ ਵਾਲੀ ਮੰਤ੍ਰ-ਵਿਦਿਆ ਹੋ ॥੨੮॥੧੧੮॥
English
Somewhere Thou art Gararoo Mantra (that mantra, which effaces the snake poison) and somewhere Thou tallest the mysterious story (through astrology)! 28. 118
ਕਹੂੰ, ਅਛਰਾ ਪਛਰਾ ਮਛਰਾ ਹੋ ॥
kahoon, achharaa pachharaa machharaa ho |
Punjabi
ਕਿਤੇ (ਤੁਸੀਂ) ਇਸ ਲੋਕ ਦੀ ਸੁੰਦਰੀ, ਕਿਤੇ ਸਵਰਗ ਦੀ ਸੁੰਦਰੀ ਅਤੇ ਕਿਤੇ ਪਾਤਾਲ ਦੀ ਸੁੰਦਰੀ ਹੋ।
English
Somewhere Thou art the belle of this world, somewhere the apsara (nymph of heaven) and somewhere the beautiful maid of nether-world!
ਕਹੂੰ ਬੀਰ ਬਿਦਿਆ, ਅਭੂਤੰ ਪ੍ਰਭਾ ਹੋ ॥
kahoon beer bidiaa, abhootan prabhaa ho |
Punjabi
ਕਿਤੇ (ਤੁਸੀਂ) ਵੀਰ-ਵਿਦਿਆ ਹੋ ਅਤੇ ਕਿਤੇ ਭੌਤਿਕਤਾ ਤੋਂ ਉੱਚੀ ਸੁੰਦਰਤਾ ਵਾਲੇ ਹੋ।
English
Somewhere Thou art the learning about the art of warfare and somewhere Thou art the non-elemental beauty!
ਕਹੂੰ ਛੈਲ ਛਾਲਾ, ਧਰੇ ਛਤ੍ਰਧਾਰੀ ॥
kahoon chhail chhaalaa, dhare chhatradhaaree |
Punjabi
ਕਿਤੇ (ਤੁਸੀਂ) ਸੁੰਦਰ ਨੌਜਵਾਨ ਹੋ, ਕਿਤੇ ਮ੍ਰਿਗਛਾਲਾ (ਧਾਰਨ ਕਰਨ ਵਾਲੇ ਸਾਧੂ ਹੋ) ਅਤੇ ਕਿਤੇ ਛਤ੍ਰ ਧਾਰਨ ਕਰਨ ਵਾਲੇ (ਰਾਜੇ) ਹੋ।
English
Somewhere Thou art the gallant youth, somewhere the ascetic on the deer-skin!
ਕਹੂੰ ਰਾਜ ਸਾਜੰ, ਧਿਰਾਜਾਧਿਕਾਰੀ ॥੨੯॥੧੧੯॥
kahoon raaj saajan, dhiraajaadhikaaree |29|119|
Punjabi
ਕਿਤੇ (ਤੁਸੀਂ) ਸ਼ਾਹੀ ਠਾਠ-ਬਾਠ ਵਾਲੇ ਰਾਜ ਅਧਿਰਾਜ ਹੋ ॥੨੯॥੧੧੯॥
English
Somewhere a king under the canopy, somewhere Thou art the ruling sovereign authority! 29. 119
ਨਮੋ ਨਾਥ ਪੂਰੇ, ਸਦਾ ਸਿਧ ਦਾਤਾ ॥
namo naath poore, sadaa sidh daataa |
Punjabi
ਹੇ ਪੂਰਨ ਸੁਆਮੀ! (ਤੈਨੂੰ) ਨਮਸਕਾਰ ਹੈ, ਤੂੰ ਸਦਾ ਸਿੱਧੀਆਂ ਦਾ ਦਾਤਾ ਹੈਂ,
English
I bow before Thee, O Perfect Lord! The Donor ever of miraculous powers!
ਅਛੇਦੀ ਅਛੈ, ਆਦਿ ਅਦ੍ਵੈ ਬਿਧਾਤਾ ॥
achhedee achhai, aad advai bidhaataa |
Punjabi
ਤੂੰ ਅਛੇਦ, ਅਛੈ (ਨਾਸ਼ਹੀਨ) ਮੁੱਢ ਕਦੀਮੀ, ਅਦ੍ਵੈਤ ਸਰੂਪ ਅਤੇ ਸਭ ਦੀ ਸਿਰਜਨਾ ਕਰਨ ਵਾਲਾ ਹੈਂ।
English
Invincible, Unassailable, the Primal, Non-dual Providence!
ਨ ਤ੍ਰਸਤੰ ਨ ਗ੍ਰਸਤੰ, ਸਮਸਤੰ ਸਰੂਪੇ ॥
n trasatan na grasatan, samasatan saroope |
Punjabi
(ਹੇ ਪ੍ਰਭੂ!) ਨਾ ਤੂੰ ਡਰਦਾ ਹੈ, ਨਾ ਕਿਸੇ ਤੋਂ ਪਕੜਿਆ ਜਾਂਦਾ ਹੈ ਅਤੇ ਤੇਰੇ ਵਿਚ ਸਾਰਿਆਂ ਦੇ ਸਰੂਪ ਸਮਾਏ ਹੋਏ ਹਨ।
English
Thou art Fearless, free from any bondage and Thou manifestest in all beings!
ਨਮਸਤੰ ਨਮਸਤੰ, ਤੁਅਸਤੰ ਅਭੂਤੇ ॥੩੦॥੧੨੦॥
namasatan namasatan, tuasatan abhoote |30|120|
Punjabi
ਹੇ ਅਚਰਜ ਰੂਪ ਵਾਲੇ! ਤੈਨੂੰ ਨਮਸਕਾਰ ਹੈ, ਨਮਸਕਾਰ ਹੈ ॥੩੦॥੧੨੦॥
English
I bow before Thee, I bow before Thee, O Wonderful Non-Elemental Lord! 30. 120
ਤ੍ਵ ਪ੍ਰਸਾਦਿ ॥ ਪਾਧੜੀ ਛੰਦ ॥
tv prasaad | paadharree chhand |
Punjabi
ਤੇਰੀ ਕ੍ਰਿਪਾ ਨਾਲ: ਪਾਧੜੀ ਛੰਦ:
English
BY THY GRACE PAADGARI STANZA!
ਅਬ੍ਯਕਤ ਤੇਜ ਅਨਭਉ ਪ੍ਰਕਾਸ ॥
abayakat tej anbhau prakaas |
Punjabi
(ਹੇ ਪ੍ਰਭੂ! ਤੁਸੀਂ) ਬਿਨਾ ਆਕਾਰ ਦੇ ਤੇਜ ਅਤੇ ਅਨੁਭਵ ਦੁਆਰਾ ਪ੍ਰਾਪਤ ਹੋਣ ਵਾਲੇ ਗਿਆਨ (ਪ੍ਰਕਾਸ਼) ਹੋ,
English
O Lord! Thou art Unmanifested Glory and Light of Knowledge!
ਅਛੈ ਸਰੂਪ, ਅਦ੍ਵੈ ਅਨਾਸ ॥
achhai saroop, advai anaas |
Punjabi
ਨਾਸ਼-ਰਹਿਤ, ਅਦ੍ਵੈਤ ਅਤੇ ਆਸ਼ਾ-ਰਹਿਤ ਸਰੂਪ ਵਾਲੇ ਹੋ।
English
Thou art Unassailable Entity Non-dual and Indestructible!
ਅਨਤੁਟ ਤੇਜ, ਅਨਖੁਟ ਭੰਡਾਰ ॥
anatutt tej, anakhutt bhanddaar |
Punjabi
ਤੁਹਾਡਾ ਤੇਜ ਅਟੁਟ ਹੈ ਅਤੇ ਭੰਡਾਰ ਅਖੁਟ ਹੈ
English
Thou art indivisible Glory and an Inexhaustible Store!
ਦਾਤਾ ਦੁਰੰਤ, ਸਰਬੰ ਪ੍ਰਕਾਰ ॥੧॥੧੨੧॥
daataa durant, saraban prakaar |1|121|
Punjabi
ਅਤੇ ਹਰ ਤਰ੍ਹਾਂ ਨਾਲ ਬੇਅੰਤ ਦਾਤੇ ਹੋ ॥੧॥੧੨੧॥
English
Thou art the Infinite Donor of all kinds! 1. 121
ਅਨਭੂਤ ਤੇਜ, ਅਨਛਿਜ ਗਾਤ ॥
anabhoot tej, anachhij gaat |
Punjabi
(ਹੇ ਪ੍ਰਭੂ! ਤੇਰਾ) ਤੇਜ ਅਸਚਰਜਮਈ ਹੈ, ਤੇਰਾ ਸ਼ਰੀਰ ਨਾ ਛਿਝਣ ਵਾਲਾ ਹੈ।
English
Thine is the Wonderful Glory and Indestructible Body!
ਕਰਤਾ ਸਦੀਵ, ਹਰਤਾ ਸਨਾਤ ॥
karataa sadeev, harataa sanaat |
Punjabi
(ਤੂੰ) ਸਭ ਦਾ ਕਰਤਾ ਅਤੇ ਨੀਚਾਂ ਨੂੰ ਖ਼ਤਮ ਕਰਨ ਵਾਲਾ ਹੈਂ।
English
Thou art ever the Creator and Remover of Meanness!
ਆਸਨ ਅਡੋਲ, ਅਨਭੂਤ ਕਰਮ ॥
aasan addol, anabhoot karam |
Punjabi
(ਤੇਰਾ) ਆਸਣ ਅਡੋਲ ਹੈ ਅਤੇ ਤੇਰਾ ਕਰਮ ਵਿਸਮਾਦੀ ਹੈ
English
Thy Seat is Stable and Thy actions are non-elemental!
ਦਾਤਾ ਦਇਆਲ, ਅਨਭੂਤ ਧਰਮ ॥੨॥੧੨੨॥
daataa deaal, anabhoot dharam |2|122|
Punjabi
(ਤੂੰ) ਦਾਤਾ ਦਿਆਲੂ ਅਤੇ ਅਦਭੁਤ ਧਰਮ ਵਾਲਾ ਹੈਂ ॥੨॥੧੨੨॥
English
Thou art the Beneficent Donor and Thy religious discipline is Beyond the working of elements! 2. 122
ਜਿਹ ਸਤ੍ਰ ਮਿਤ੍ਰ, ਨਹਿ ਜਨਮ ਜਾਤ ॥
jih satr mitr, neh janam jaat |
Punjabi
(ਹੇ ਪ੍ਰਭੂ! ਤੂੰ ਉਹ ਹੈਂ) ਜਿਸ ਦਾ ਕੋਈ ਵੈਰੀ, ਮਿਤਰ, ਜਨਮ, ਜਾਤਿ ਨਹੀਂ ਹੈ,
English
Thou art that Ultimate Reality which is without enemy friend birth and caste !
ਜਿਹ ਪੁਤ੍ਰ ਭ੍ਰਾਤ, ਨਹੀਂ ਮਿਤ੍ਰ ਮਾਤ ॥
jih putr bhraat, naheen mitr maat |
Punjabi
ਜਿਸ ਦਾ ਕੋਈ ਪੁੱਤਰ, ਭਰਾ, ਦੋਸਤ ਅਤੇ ਮਾਤਾ ਨਹੀਂ ਹੈ,
English
Which is without son brother friend and mother!
ਜਿਹ ਕਰਮ ਭਰਮ, ਨਹੀਂ ਧਰਮ ਧਿਆਨ ॥
jih karam bharam, naheen dharam dhiaan |
Punjabi
ਜਿਸ ਦਾ ਕੋਈ ਕਰਮ, ਭਰਮ, ਧਰਮ ਅਤੇ ਧਿਆਨ ਨਹੀਂ ਹੈ,
English
Which is action less Illusion less and without any consideration of religious disciplines !
ਜਿਹ ਨੇਹ ਗੇਹ, ਨਹੀਂ ਬਿਓਤ ਬਾਨ ॥੩॥੧੨੩॥
jih neh geh, naheen biot baan |3|123|
Punjabi
ਜੋ ਘਰ ਦੇ ਮੋਹ ਅਤੇ ਜੁਗਤਾਂ ਬਣਾਉਣ ਤੋਂ ਪਰੇ ਹੈ ॥੩॥੧੨੩॥
English
Which is without love home and beyond any thought-system! 3. 123
ਜਿਹ ਜਾਤ ਪਾਤਿ, ਨਹੀਂ ਸਤ੍ਰ ਮਿਤ੍ਰ ॥
jih jaat paat, naheen satr mitr |
Punjabi
ਜਿਸ ਦੀ ਕੋਈ ਜਾਤਿ, ਬਰਾਦਰੀ, ਵੈਰੀ ਅਤੇ ਮਿਤਰ ਨਹੀਂ ਹੈ,
English
Which is without caste line enemy and friend!
ਜਿਹ ਨੇਹ ਗੇਹ, ਨਹੀਂ ਚਿਹਨ ਚਿਤ੍ਰ ॥
jih neh geh, naheen chihan chitr |
Punjabi
ਜਿਸ ਨੂੰ ਕਿਸੇ ਪ੍ਰਕਾਰ ਦੇ ਘਰ ਦੇ ਮੋਹ ਦੀ ਕੋਈ ਪਕੜ ਨਹੀਂ ਹੈ ਅਤੇ ਨਾ ਹੀ ਕੋਈ ਚਿੰਨ੍ਹ-ਚਿਤਰ ਹੈ।
English
Which is without love home mark and picture!
ਜਿਹ ਰੰਗ ਰੂਪ, ਨਹੀਂ ਰਾਗ ਰੇਖ ॥
jih rang roop, naheen raag rekh |
Punjabi
ਜਿਸ ਦਾ ਰੰਗ, ਰੂਪ, ਪ੍ਰੇਮ, ਰੇਖਾ,
English
Which is without caste line enemy and friend!
ਜਿਹ ਜਨਮ ਜਾਤ, ਨਹੀਂ ਭਰਮ ਭੇਖ ॥੪॥੧੨੪॥
jih janam jaat, naheen bharam bhekh |4|124|
Punjabi
ਜਨਮ, ਜਾਤਿ ਅਤੇ ਭੇਖ ਦਾ ਕੋਈ ਭਰਮ ਨਹੀਂ ਹੈ ॥੪॥੧੨੪॥
English
Which is without is without birth caste illusion and guise! 4. 124
ਜਿਹ ਕਰਮ ਭਰਮ, ਨਹੀ ਜਾਤ ਪਾਤ ॥
jih karam bharam, nahee jaat paat |
Punjabi
ਜਿਸ ਵਿਚ ਕਰਮ, ਜਾਤਿ, ਬਰਾਦਰੀ ਦਾ ਕੋਈ ਭਰਮ ਭੁਲੇਖਾ ਨਹੀਂ ਹੈ,
English
Which is without action delusion caste and lineage!
ਨਹੀ ਨੇਹ ਗੇਹ, ਨਹੀ ਪਿਤ੍ਰ ਮਾਤ ॥
nahee neh geh, nahee pitr maat |
Punjabi
(ਜਿਸ ਨੂੰ) ਘਰ, ਪਿਤਾ ਅਤੇ ਮਾਤਾ ਦਾ ਸਨੇਹ ਨਹੀਂ ਹੈ;
English
Which is without love home father and mother!
ਜਿਹ ਨਾਮ ਥਾਮ, ਨਹੀ ਬਰਗ ਬਿਆਧ ॥
jih naam thaam, nahee barag biaadh |
Punjabi
ਜੋ ਨਾਂ, ਥਾਂ, ਵਰਗ ਆਦਿ ਵੰਡੀਆਂ (ਦੇ ਬਖੇੜੇ) ਤੋਂ ਪਰੇ ਹੈ,
English
Which is without name place and also without species of maladies!
ਜਿਹ ਰੋਗ ਸੋਗ, ਨਹੀ ਸਤ੍ਰ ਸਾਧ ॥੫॥੧੨੫॥
jih rog sog, nahee satr saadh |5|125|
Punjabi
ਜਿਸ ਨੂੰ (ਕੋਈ) ਰੋਗ-ਸੋਗ ਨਹੀਂ ਹੈ ਅਤੇ ਜਿਸ ਦਾ ਨਾ ਹੀ (ਕੋਈ) ਵੈਰੀ ਅਤੇ ਸੱਜਨ ਹੈ ॥੫॥੧੨੫॥
English
Which is without ailment sorrow enemy and a saintly friend! 5. 125
ਜਿਹ ਤ੍ਰਾਸ ਵਾਸ, ਨਹੀ ਦੇਹ ਨਾਸ ॥
jih traas vaas, nahee deh naas |
Punjabi
ਜਿਸ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਅਤੇ ਨਾ ਹੀ (ਜਿਸ ਦੀ) ਦੇਹ ਨਸ਼ਟ ਹੁੰਦੀ ਹੈ।
English
Which never remains in fear and whose body is Indestructible!
ਜਿਹ ਆਦਿ ਅੰਤ, ਨਹੀ ਰੂਪ ਰਾਸ ॥
jih aad ant, nahee roop raas |
Punjabi
ਜਿਸ ਦਾ ਨਾ ਕੋਈ ਆਦਿ ਹੈ, ਨਾ ਅੰਤ ਅਤੇ ਨਾ ਹੀ ਕਿਸੇ ਪ੍ਰਕਾਰ ਦੇ ਰੂਪ ਦਾ ਭੰਡਾਰ ਹੈ।
English
Which has no beginning no end no form and no outlay!
ਜਿਹ ਰੋਗ ਸੋਗ, ਨਹੀ ਜੋਗ ਜੁਗਤਿ ॥
jih rog sog, nahee jog jugat |
Punjabi
ਜਿਸ ਵਿਚ ਨਾ ਰੋਗ, ਨਾ ਸੋਗ ਅਤੇ ਨਾ ਹੀ ਜੋਗ ਦੀ ਜੁਗਤ ਹੈ,
English
Which has no ailment sorrow and no device of Yoga!
ਜਿਹ ਤ੍ਰਾਸ ਆਸ, ਨਹੀ ਭੂਮਿ ਭੁਗਤਿ ॥੬॥੧੨੬॥
jih traas aas, nahee bhoom bhugat |6|126|
Punjabi
ਜਿਸ ਨੂੰ ਆਸ਼ਾਵਾਂ (ਦੇ ਨਾ ਪੂਰਨ ਹੋ ਸਕਣ) ਦਾ ਕੋਈ ਡਰ ਹੈ ਅਤੇ ਨਾ ਹੀ ਭੂਮੀ ਦੇ ਭੋਗਾਂ ਦੀ (ਕੋਈ ਲਾਲਸਾ ਹੈ) ॥੬॥੧੨੬॥
English
Which has no fear no hope and no earthly enjoyment! 6. 126
ਜਿਹ ਕਾਲ ਬਿਆਲ, ਕਟਿਓ ਨ ਅੰਗ ॥
jih kaal biaal, kattio na ang |
Punjabi
(ਤੂੰ ਉਹ ਹੈ) ਜਿਸ ਦੇ ਸ਼ਰੀਰ ਨੂੰ ਕਾਲ ਰੂਪੀ ਸੱਪ ਨੇ ਡਸਿਆ ਨਹੀਂ,
English
Thou art That whose bodily limb hath never been stung by the serpent of death!
ਅਛੈ ਸਰੂਪ, ਅਖੈ ਅਭੰਗ ॥
achhai saroop, akhai abhang |
Punjabi
ਜਿਸ ਦਾ ਸਰੂਪ ਵਿਨਾਸ਼ ਤੋਂ ਰਹਿਤ, ਖ਼ਤਮ ਹੋਣ ਤੋਂ ਪਰੇ ਅਤੇ ਵਿਘਨ ਤੋਂ ਮੁਕਤ ਹੈ,
English
Who is Unassailable Entity and Who is Indestructible and Imperishable!
ਜਿਹ ਨੇਤ ਨੇਤ, ਉਚਰੰਤ ਬੇਦ ॥
jih net net, ucharant bed |
Punjabi
ਜਿਸ ਨੂੰ ਵੇਦ ਬੇਅੰਤ-ਬੇਅੰਤ ਉਚਾਰਦੇ ਹਨ,
English
Whom the Vedas call ‘Neti Neti’ (Not this not this) and infinite!
ਜਿਹ ਅਲਖ ਰੂਪ, ਕਥਤ ਕਤੇਬ ॥੭॥੧੨੭॥
jih alakh roop, kathat kateb |7|127|
Punjabi
ਜਿਸ ਨੂੰ ਕਤੇਬਾਂ ਅਲੱਖ ਰੂਪ ਦਸਦੀਆਂ ਹਨ ॥੭॥੧੨੭॥
English
Whom the Semitic Scriptures call Incompre-hensible! 7. 127
ਜਿਹ ਅਲਖ ਰੂਪ, ਆਸਨ ਅਡੋਲ ॥
jih alakh roop, aasan addol |
Punjabi
ਜਿਸ ਦਾ ਰੂਪ ਅਲਖ ਹੈ ਅਤੇ ਆਸਣ ਅਡੋਲ ਹੈ,
English
Whose Form is Unknowable and Whose Seat is stable!
ਜਿਹ ਅਮਿਤ ਤੇਜ, ਅਛੈ ਅਤੋਲ ॥
jih amit tej, achhai atol |
Punjabi
ਜਿਸ ਦਾ ਤੇਜ ਅਮਿਤ ਹੈ ਅਤੇ ਜੋ ਨਾਸ਼-ਰਹਿਤ ਅਤੇ ਅਤੋਲ ਹੈ।
English
Whose light is unlimited and who is Invincible and Unweighable!
ਜਿਹ ਧਿਆਨ ਕਾਜ, ਮੁਨਿ ਜਨ ਅਨੰਤ ॥
jih dhiaan kaaj, mun jan anant |
Punjabi
ਜਿਸ ਦੇ ਦਰਸ਼ਨ (ਧਿਆਨ) ਲਈ
English
For Whose meditation and sight infinite sages !
ਕਈ ਕਲਪ, ਜੋਗ ਸਾਧਤ ਦੁਰੰਤ ॥੮॥੧੨੮॥
kee kalap, jog saadhat durant |8|128|
Punjabi
ਕਈ ਕਲਪਾਂ ਤੋਂ (ਦੀਰਘ ਕਾਲ ਤੋਂ) ਬੇਅੰਤ ਮੁਨੀ ਲੋਕ ਕਠਿਨ ਯੋਗ-ਸਾਧਨਾ ਕਰਦੇ ਆ ਰਹੇ ਹਨ ॥੮॥੧੨੮॥
English
Perform hard Yoga Practices for many kalpas (ages)! 8. 128
ਤਨ ਸੀਤ ਘਾਮ, ਬਰਖਾ ਸਹੰਤ ॥
tan seet ghaam, barakhaa sahant |
Punjabi
(ਕਈ ਲੋਕ) ਸ਼ਰੀਰ ਉਤੇ ਸਰਦੀ, ਗਰਮੀ ਅਤੇ ਬਰਖਾ ਸਹਿੰਦੇ ਹਨ,
English
For Thy realization they endure cold heat and rain on their body!
ਕਈ ਕਲਪ, ਏਕ ਆਸਨ ਬਿਤੰਤ ॥
kee kalap, ek aasan bitant |
Punjabi
ਇਕੋ ਆਸਣ ਉਤੇ ਬੈਠਿਆਂ ਕਈ ਕਲਪ ਬਤੀਤ ਕਰ ਦਿੰਦੇ ਹਨ,
English
For many ages they remain in the same posture!
ਕਈ ਜਤਨ, ਜੋਗ ਬਿਦਿਆ ਬਿਚਾਰ ॥
kee jatan, jog bidiaa bichaar |
Punjabi
ਅਨੇਕ ਯਤਨ ਕਰਦੇ ਹਨ ਜੋਗ ਵਿਦਿਆ ਨੂੰ-
English
They make many efforts and ruminate over the learning of Yoga!
ਸਾਧੰਤ ਤਦਪਿ, ਪਾਵਤ ਨ ਪਾਰ ॥੯॥੧੨੯॥
saadhant tadap, paavat na paar |9|129|
Punjabi
ਸਾਧਣ ਦੇ ਪਰ ਫਿਰ ਵੀ (ਤੇਰਾ) ਪਾਰ ਨਹੀਂ ਪਾ ਸਕਦੇ ॥੯॥੧੨੯॥
English
They practice Yoga but still they cannot know Thy end! 9. 129
ਕਈ ਉਰਧ ਬਾਹ, ਦੇਸਨ ਭ੍ਰਮੰਤ ॥
kee uradh baah, desan bhramant |
Punjabi
ਕਈ ਬਾਂਹਾਂ ਖੜੀਆਂ ਕਰ ਕੇ ਦੇਸ-ਦੇਸਾਂਤਰਾਂ ਵਿਚ ਘੁੰਮਦੇ ਹਨ,
English
Many wander in several countries with raised arms!
ਕਈ ਉਰਧ ਮਧ, ਪਾਵਕ ਝੁਲੰਤ ॥
kee uradh madh, paavak jhulant |
Punjabi
ਕਈ ਮੂਧੇ ਹੋ ਕੇ ਅਗਨੀ ਵਿਚ ਲਟਕਦੇ ਹਨ,
English
Many burn their bodies upside down!
ਕਈ ਸਿੰਮ੍ਰਿਤਿ ਸਾਸਤ੍ਰ, ਉਚਰੰਤ ਬੇਦ ॥
kee sinmrit saasatr, ucharant bed |
Punjabi
ਕਈ ਸਮ੍ਰਿਤੀਆਂ, ਸ਼ਾਸਤ੍ਰਾਂ ਅਤੇ ਵੇਦਾਂ ਨੂੰ ਉਚਾਰਦੇ ਹਨ,
English
Many recite Smritis Shastras and Vedas!
ਕਈ ਕੋਕ ਕਾਬ, ਕਥਤ ਕਤੇਬ ॥੧੦॥੧੩੦॥
kee kok kaab, kathat kateb |10|130|
Punjabi
ਕਈ ਕਾਮ-ਸ਼ਾਸਤ੍ਰ, ਕਾਵਿ ਅਤੇ ਕਤੇਬਾਂ ਦਾ ਵਿਖਿਆਨ ਕਰਦੇ ਹਨ ॥੧੦॥੧੩੦॥
English
Many go through Kok Shastras (pertaining to sex) other poetry books and Semitic Scriptures! 10. 130
ਕਈ ਅਗਨ ਹੋਤ੍ਰ, ਕਈ ਪਉਨ ਅਹਾਰ ॥
kee agan hotr, kee paun ahaar |
Punjabi
ਕਈ ਹਵਨ ਕਰਦੇ ਹਨ, ਕਈ ਪੌਣ ਦਾ ਆਹਾਰ ਕਰਦੇ ਹਨ,
English
Many perform havan (fire-worship) and many subsist on air!
ਕਈ ਕਰਤ ਕੋਟ, ਮ੍ਰਿਤ ਕੋ ਅਹਾਰ ॥
kee karat kott, mrit ko ahaar |
Punjabi
ਕਈ ਕਰੋੜਾਂ ਮਿੱਟੀ ਦਾ ਆਹਾਰ ਕਰਦੇ ਹਨ,
English
Many a million eat clay!
ਕਈ ਕਰਤ ਸਾਕ, ਪੈ ਪਤ੍ਰ ਭਛ ॥
kee karat saak, pai patr bhachh |
Punjabi
ਕਈ ਕੇਵਲ ਸਾਗ, ਦੁੱਧ ਜਾਂ ਪੱਤਰਾਂ ਦਾ ਭੱਛਣ ਕਰਦੇ ਹਨ,
English
May people eat green leaves!
ਨਹੀ ਤਦਪਿ ਦੇਵ, ਹੋਵਤ ਪ੍ਰਤਛ ॥੧੧॥੧੩੧॥
nahee tadap dev, hovat pratachh |11|131|
Punjabi
ਪਰ ਤਾਂ ਵੀ (ਉਨ੍ਹਾਂ ਨੂੰ) ਪਰਮਾਤਮਾ ਪ੍ਰਤੱਖ (ਹੋ ਕੇ ਦਰਸ਼ਨ) ਨਹੀਂ ਦਿੰਦਾ ॥੧੧॥੧੩੧॥
English
Still the Lord does not manifest Himself to them! 11. 131
ਕਈ ਗੀਤ ਗਾਨ, ਗੰਧਰਬ ਰੀਤ ॥
kee geet gaan, gandharab reet |
Punjabi
ਕਈ ਗੰਧਰਬਾਂ ਵਾਂਗ ਗੀਤ ਗਾਉਂਦੇ ਹਨ,
English
There are many song-tunes and observances of Gandharvas!
ਕਈ ਬੇਦ ਸਾਸਤ੍ਰ, ਬਿਦਿਆ ਪ੍ਰਤੀਤ ॥
kee bed saasatr, bidiaa prateet |
Punjabi
ਕਈ ਵੇਦ-ਸ਼ਾਸਤ੍ਰ ਦੀ ਵਿਦਿਆ ਉਤੇ ਨਿਸਚਾ ਕਰਦੇ ਹਨ,
English
There are many who are absorbed in the learning of Vedas and Shastras!
ਕਹੂੰ ਬੇਦ ਰੀਤਿ, ਜਗ ਆਦਿ ਕਰਮ ॥
kahoon bed reet, jag aad karam |
Punjabi
ਕਈ ਵੇਦ ਦੀ ਰੀਤ ਨਾਲ ਯੱਗ ਆਦਿ ਕਰਮ ਕਰਦੇ ਹਨ,
English
Somewhere Yagyas (sacrifices) are performed according to the Vedic injunctions!
ਕਹੂੰ ਅਗਨ ਹੋਤ੍ਰ, ਕਹੂੰ ਤੀਰਥ ਧਰਮ ॥੧੨॥੧੩੨॥
kahoon agan hotr, kahoon teerath dharam |12|132|
Punjabi
ਕਈ ਹਵਨ ਕਰਦੇ ਹਨ ਅਤੇ ਕਈ ਤੀਰਥਾਂ ਉਤੇ ਜਾ ਕੇ ਧਰਮ ਦੇ ਕਾਰਜ ਕਰਦੇ ਹਨ ॥੧੨॥੧੩੨॥
English
Somewhere havens are performed and somewhere at pilgrim-stations the befitting rituals are being followed! 12. 132
ਕਈ ਦੇਸ ਦੇਸ, ਭਾਖਾ ਰਟੰਤ ॥
kee des des, bhaakhaa rattant |
Punjabi
ਕਈ ਦੇਸ ਦੇਸ ਦੀ ਬੋਲੀ ਬੋਲਦੇ ਹਨ,
English
Many speak languages of different countries!
ਕਈ ਦੇਸ ਦੇਸ, ਬਿਦਿਆ ਪੜ੍ਹੰਤ ॥
kee des des, bidiaa parrhant |
Punjabi
ਕਈ ਦੇਸ ਦੇਸ ਦੀ ਵਿਦਿਆ ਪੜ੍ਹਦੇ ਹਨ,
English
Many study the learning of various countries! Many study the learning of various countries
ਕਈ ਕਰਤ, ਭਾਂਤ ਭਾਂਤਨ ਬਿਚਾਰ ॥
kee karat, bhaant bhaantan bichaar |
Punjabi
ਕਈ ਭਾਂਤ ਭਾਂਤ ਦੇ ਵਿਚਾਰ ਕਰਦੇ ਹਨ,
English
Many ruminate over several types of philosophies!
ਨਹੀ ਨੈਕੁ ਤਾਸੁ, ਪਾਯਤ ਨ ਪਾਰ ॥੧੩॥੧੩੩॥
nahee naik taas, paayat na paar |13|133|
Punjabi
(ਪਰ ਫਿਰ ਵੀ) ਉਸ ਦਾ ਰਤਾ ਕੁ ਭੇਦ ਪ੍ਰਾਪਤ ਨਹੀਂ ਕਰ ਸਕਦੇ ॥੧੩॥੧੩੩॥
English
Still they cannot comprehend even a little of the Lord! 13. 133
ਕਈ ਤੀਰਥ ਤੀਰਥ, ਭਰਮਤ ਸੁ ਭਰਮ ॥
kee teerath teerath, bharamat su bharam |
Punjabi
ਕਈ ਲੋਕ ਭਰਮ-ਵਸ ਅਨੇਕ ਤੀਰਥਾਂ ਉਤੇ ਭੌਂਦੇ ਫਿਰਦੇ ਹਨ,
English
Many wander away on various pilgrim-stations in delusion!
ਕਈ ਅਗਨ ਹੋਤ੍ਰ, ਕਈ ਦੇਵ ਕਰਮ ॥
kee agan hotr, kee dev karam |
Punjabi
ਕਈ ਹਵਨ ਅਤੇ ਕਈ ਦੇਵ-ਕਰਮ ਕਰਦੇ ਹਨ
English
Some perform havens and some perform rituals to please gods!
ਕਈ ਕਰਤ, ਬੀਰ ਬਿਦਿਆ ਬਿਚਾਰ ॥
kee karat, beer bidiaa bichaar |
Punjabi
ਅਤੇ ਕਈ (ਬਵੰਜਾ) ਵੀਰਾਂ ਦੀ ਵਿਦਿਆ ਦਾ ਵਿਚਾਰ ਕਰਦੇ ਹਨ,
English
Some pay consideration to the learning of warfare!
ਨਹੀਂ ਤਦਪ ਤਾਸ, ਪਾਯਤ ਨ ਪਾਰ ॥੧੪॥੧੩੪॥
naheen tadap taas, paayat na paar |14|134|
Punjabi
(ਪਰ) ਤਾਂ ਵੀ ਉਸ (ਪਰਮ-ਸੱਤਾ) ਦਾ ਪਾਰ ਨਹੀਂ ਪਾ ਸਕਦੇ ॥੧੪॥੧੩੪॥
English
Still they cannot comprehend of the Lord! 14. 134
ਕਹੂੰ ਰਾਜ ਰੀਤ, ਕਹੂੰ ਜੋਗ ਧਰਮ ॥
kahoon raaj reet, kahoon jog dharam |
Punjabi
(ਕਈ) ਕਿਸੇ ਰਾਜ-ਰੀਤ (ਦੀ ਪਾਲਨਾ ਕਰ ਰਹੇ ਹਨ ਅਤੇ ਕਈ) ਜੋਗ-ਧਰਮ (ਦਾ ਅਭਿਆਸ ਕਰ ਰਹੇ ਹਨ)
English
Somewhere royal discipline is being followed and somewhere the discipline of Yoga!
ਕਈ ਸਿੰਮ੍ਰਿਤਿ ਸਾਸਤ੍ਰ, ਉਚਰਤ ਸੁ ਕਰਮ ॥
kee sinmrit saasatr, ucharat su karam |
Punjabi
ਕਈ ਸਮ੍ਰਿਤੀਆਂ, ਸ਼ਾਸਤ੍ਰਾਂ ਦੇ ਉੱਚਾਰਨ ਦਾ ਸ਼ੁਭ ਕਰਮ ਕਰ ਰਹੇ ਹਨ,
English
Many perform the recitation of Smritis and Shastras!
ਨਿਉਲੀ ਆਦਿ ਕਰਮ, ਕਹੂੰ ਹਸਤ ਦਾਨ ॥
niaulee aad karam, kahoon hasat daan |
Punjabi
(ਕਈ) ਨੌਲੀ ਆਦਿ ਕਰਮ (ਕਰ ਰਹੇ ਹਨ ਅਤੇ) ਕਿਤੇ ਹਾਥੀ ਦਾਨ ਕੀਤੇ ਜਾ ਰਹੇ ਹਨ
English
Somewhere Yogic Karmas including neoli (purgation of intestines) are being practiced and somewhere elephants are being given as gifts!
ਕਹੂੰ ਅਸ੍ਵਮੇਧ, ਮਖ ਕੋ ਬਖਾਨ ॥੧੫॥੧੩੫॥
kahoon asvamedh, makh ko bakhaan |15|135|
Punjabi
ਅਤੇ ਕਿਤੇ ਅਸ਼੍ਵਮੇਧ ਯੱਗ ਦੀ ਮਹਿਮਾ ਗਾਈ ਜਾ ਰਹੀ ਹੈ ॥੧੫॥੧੩੫॥
English
Somewhere the horse sacrifices are being performed and their merits are being related! 15. 135
ਕਹੂੰ ਕਰਤ, ਬ੍ਰਹਮ ਬਿਦਿਆ ਬਿਚਾਰ ॥
kahoon karat, braham bidiaa bichaar |
Punjabi
ਕਿਤੇ (ਕੋਈ) ਬ੍ਰਹਮ ਵਿਦਿਆ ਦਾ ਵਿਚਾਰ ਕਰਦੇ ਹਨ
English
Somewhere the Brahmins are holding discussions about Theology!
ਕਹੂੰ ਜੋਗ ਰੀਤ, ਕਹੂੰ ਬ੍ਰਿਧ ਚਾਰ ॥
kahoon jog reet, kahoon bridh chaar |
Punjabi
ਅਤੇ ਕਿਤੇ (ਕੋਈ) ਜੋਗ ਰੀਤ (ਦੀ ਪਾਲਨਾ ਕਰ ਰਹੇ ਹਨ) ਅਤੇ ਕਿਤੇ ਸ੍ਰੇਸ਼ਠ ਅਤੇ ਮਹਾਨ ਆਚਾਰ ਕਰ ਰਹੇ ਹਨ,
English
Somewhere the Yogic methods are being practiced and somewhere the four stages of life are being followed!
ਕਹੂੰ ਕਰਤ, ਜਛ ਗੰਧ੍ਰਬ ਗਾਨ ॥
kahoon karat, jachh gandhrab gaan |
Punjabi
ਕਿਤੇ ਯਕਸ਼ ਅਤੇ ਗੰਧਰਬ ਵਾਂਗ ਗਾ ਰਹੇ ਹਨ,
English
Somewhere the Yaksha and Gandharvas sing!
ਕਹੂੰ ਧੂਪ ਦੀਪ, ਕਹੂੰ ਅਰਘ ਦਾਨ ॥੧੬॥੧੩੬॥
kahoon dhoop deep, kahoon aragh daan |16|136|
Punjabi
ਕਿਤੇ (ਕੋਈ) ਧੂਪ, ਦੀਪਕ (ਆਦਿ ਸਜਾ ਕੇ) ਆਰਤੀ ਕਰ ਰਹੇ ਹਨ ਅਤੇ ਕਿਤੇ (ਕੋਈ) ਅਰਘ ਦਾਨ ਕਰ ਰਹੇ ਹਨ ॥੧੬॥੧੩੬॥
English
Somewhere the offerings of incense earthen lamps and libations are made! 16. 136
ਕਹੂੰ ਪਿਤ੍ਰ ਕਰਮ, ਕਹੂੰ ਬੇਦ ਰੀਤ ॥
kahoon pitr karam, kahoon bed reet |
Punjabi
ਕਿਤੇ (ਕੋਈ) ਵੇਦ ਰੀਤ ਅਨੁਸਾਰ ਪਿਤਰੀ ਕਰਮ (ਕਰ ਰਿਹਾ ਹੈ)
English
Somewhere karmas are performed for the manes and somewhere the Vedic injunctions are followed!
ਕਹੂੰ ਨ੍ਰਿਤ ਨਾਚ, ਕਹੂੰ ਗਾਨ ਗੀਤ ॥
kahoon nrit naach, kahoon gaan geet |
Punjabi
ਅਤੇ ਕਿਤੇ ਕੋਈ ਤਾਲ ਤੇ ਨਾਚ (ਕਰ ਰਿਹਾ ਹੈ ਅਤੇ) ਕਿਤੇ (ਕੋਈ) ਗੀਤ ਗਾ ਰਿਹਾ ਹੈ,
English
Somewhere the dances are accomplished and somewhere songs are sung!
ਕਹੂੰ ਕਰਤ ਸਾਸਤ੍ਰ ਸਿੰਮ੍ਰਿਤ ਉਚਾਰ ॥
kahoon karat saasatr sinmrit uchaar |
Punjabi
ਕਿਤੇ (ਕੋਈ) ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦਾ ਉਚਾਰਨ (ਕਰ ਰਿਹਾ ਹੈ)
English
Somewhere the Shastras and Smritis are recited!
ਕਈ ਭਜਤ, ਏਕ ਪਗ ਨਿਰਾਧਾਰ ॥੧੭॥੧੩੭॥
kee bhajat, ek pag niraadhaar |17|137|
Punjabi
ਅਤੇ ਕਿਤੇ (ਕੋਈ) ਇਕ ਪੈਰ ਉਤੇ ਖੜੋ ਕੇ ਨਿਰਾਧਾਰ ਭਜਨ ਕਰ ਰਿਹਾ ਹੈ ॥੧੭॥੧੩੭॥
English
May pray stading on a single foot! 17. 137
ਕਈ ਨੇਹ ਦੇਹ, ਕਈ ਗੇਹ ਵਾਸ ॥
kee neh deh, kee geh vaas |
Punjabi
ਕਈ ਸ਼ਰੀਰ ਨਾਲ ਮੋਹ ਕਰਦੇ ਹਨ ਅਤੇ ਕਈ ਘਰ ਵਿਚ ਨਿਵਾਸ ਕਰਦੇ ਹਨ,
English
Many are attached to their bodies and many reside in their homes!
ਕਈ ਭ੍ਰਮਤ ਦੇਸ ਦੇਸਨ ਉਦਾਸ ॥
kee bhramat des desan udaas |
Punjabi
ਕਈ ਉਦਾਸੀਨ ਹੋ ਕੇ ਦੇਸ-ਦੇਸਾਂਤਰਾਂ ਵਿਚ ਘੁੰਮਦੇ ਫਿਰਦੇ ਹਨ,
English
Many wander in various countries as hermits!
ਕਈ ਜਲ ਨਿਵਾਸ, ਕਈ ਅਗਨਿ ਤਾਪ ॥
kee jal nivaas, kee agan taap |
Punjabi
ਕਈ ਜਲ ਵਿਚ ਵਸਦੇ ਹਨ ਅਤੇ ਕਈ ਅਗਨੀ ਤਪਦੇ ਹਨ,
English
Many live in water and many endure the heat of fire!
ਕਈ ਜਪਤ, ਉਰਧ ਲਟਕੰਤ ਜਾਪ ॥੧੮॥੧੩੮॥
kee japat, uradh lattakant jaap |18|138|
Punjabi
ਕਈ ਮੂਧੇ ਲਟਕ ਕੇ ਜਾਪ ਜਪਦੇ ਹਨ ॥੧੮॥੧੩੮॥
English
Many worship the Lord with face upside down! 18. 138
ਕਈ ਕਰਤ ਜੋਗ, ਕਲਪੰ ਪ੍ਰਜੰਤ ॥
kee karat jog, kalapan prajant |
Punjabi
ਕਈ (ਲੋਕ) ਕਲਪਾਂ (ਜਿੰਨੇ ਲੰਬੇ ਸਮੇਂ) ਤਕ ਜੋਗ-ਸਾਧਨਾਂ ਕਰਦੇ ਹਨ,
English
Many practice Yoga for various kalpas (ages)!
ਨਹੀ ਤਦਪਿ ਤਾਸ, ਪਾਯਤ ਨ ਅੰਤ ॥
nahee tadap taas, paayat na ant |
Punjabi
ਤਾਂ ਵੀ ਉਸ (ਪ੍ਰਭੂ) ਦਾ ਅੰਤ ਨਹੀਂ ਪਾ ਸਕਦੇ।
English
Still they cannot know the Lord’s end!
ਕਈ ਕਰਤ, ਕੋਟ ਬਿਦਿਆ ਬਿਚਾਰ ॥
kee karat, kott bidiaa bichaar |
Punjabi
ਕਈ ਕਰੋੜਾਂ ਵਿਦਿਆਵਾਂ ਦਾ ਵਿਚਾਰ ਕਰਦੇ ਹਨ,
English
Many a million indulge in the study of sciences!
ਨਹੀ ਤਦਪਿ, ਦਿਸਟਿ ਦੇਖੈ ਮੁਰਾਰ ॥੧੯॥੧੩੯॥
nahee tadap, disatt dekhai muraar |19|139|
Punjabi
ਤਾਂ ਵੀ ਪਰਮਾਤਮਾ ਦਾ ਦਰਸ਼ਨ ਨਹੀਂ ਕਰ ਸਕਦੇ ॥੧੯॥੧੩੯॥
English
Still they cannot behold the Sight of the Lord! 19. 139
ਬਿਨ ਭਗਤਿ ਸਕਤਿ, ਨਹੀ ਪਰਤ ਪਾਨ ॥
bin bhagat sakat, nahee parat paan |
Punjabi
ਬਿਨਾ ਭਗਤੀ ਦੀ ਸ਼ਕਤੀ ਦੇ (ਪਰਮਾਤਮਾ) ਹੱਥ ਨਹੀਂ ਆਉਂਦਾ,
English
Without the power of devotion they cannot realise the Lord!
ਬਹੁ ਕਰਤ ਹੋਮ, ਅਰ ਜਗ ਦਾਨ ॥
bahu karat hom, ar jag daan |
Punjabi
ਭਾਵੇਂ ਬਹੁਤ ਹੋਮ, ਯੱਗ ਅਤੇ ਦਾਨ (ਕਿਉਂ ਨ) ਕੀਤੇ ਜਾਣ,
English
Though they perform havens hold Yagyas (sacrifices) and offer charities!
ਬਿਨ ਏਕ ਨਾਮ, ਇਕ ਚਿਤ ਲੀਨ ॥
bin ek naam, ik chit leen |
Punjabi
ਬਿਨਾ ਇਕ ਨਾਮ ਵਿਚ ਇਕਾਗਰ ਚਿੱਤ ਮਗਨ ਹੋਏ,
English
Without the single-minded absorption in he Lord’s Name !
ਫੋਕਟੋ ਸਰਬ, ਧਰਮਾ ਬਿਹੀਨ ॥੨੦॥੧੪੦॥
fokatto sarab, dharamaa biheen |20|140|
Punjabi
ਸਾਰੇ ਧਰਮ (ਵਾਸਤਵਿਕ ਧਰਮ-ਕਰਮ ਤੋਂ) ਵਾਂਝੇ ਹਨ ॥੨੦॥੧੪੦॥
English
All the religious rituals are useless! 20. 140
ਤ੍ਵ ਪ੍ਰਸਾਦਿ ॥ ਤੋਟਕ ਛੰਦ ॥
tv prasaad | tottak chhand |
Punjabi
ਤੇਰੀ ਕ੍ਰਿਪਾ ਨਾਲ: ਤੋਟਕ ਛੰਦ:
English
BY THY GRACE TOTAK STANZA!
ਜਯ ਜੰਪਤ ਜੁਗਣ ਜੂਹ ਜੁਅੰ ॥
jay janpat jugan jooh juan |
Punjabi
ਸਾਰੇ ਮਿਲ ਕੇ (ਉਸ ਪ੍ਰਭੂ) ਦੀ ਜੈ ਜੈ ਕਾਰ ਕਰਦੇ ਹਨ,
English
Gather ye together and shout victory to that Lord!
ਭੈ ਕੰਪਹਿ ਮੇਰੁ ਪਯਾਲ ਭੁਅੰ ॥
bhai kanpeh mer payaal bhuan |
Punjabi
(ਜਿਸ ਦੇ) ਭੈ ਨਾਲ ਮੇਰੂ ਪਰਬਤ, ਪਾਤਾਲ ਅਤੇ ਧਰਤੀ ਕੰਬਦੇ ਹਨ।
English
In whose Fear tremble the heaven nether-world and the earth!
ਤਪੁ ਤਾਪਸ ਸਰਬ ਜਲੇ ਰੁ ਥਲੰ ॥
tap taapas sarab jale ru thalan |
Punjabi
ਜਲਾਂ ਥਲਾਂ ਦੇ ਸਾਰੇ ਤਪਸਵੀ (ਜਿਸ ਨੂੰ ਪ੍ਰਾਪਤ ਕਰਨ ਲਈ) ਤਪ ਕਰਦੇ ਹਨ
English
For whose realization all the ascetics of water and land perform austerities!
ਧਨ ਉਚਰਤ ਇੰਦ੍ਰ ਕੁਬੇਰ ਬਲੰ ॥੧॥੧੪੧॥
dhan ucharat indr kuber balan |1|141|
Punjabi
(ਅਤੇ ਜਿਸ ਨੂੰ) ਇੰਦਰ, ਕੁਬੇਰ ਅਤੇ ਬਾਲੀ ਰਾਜਾ, ਧੰਨ ਧੰਨ ਕਹਿੰਦੇ ਹਨ ॥੧॥੧੪੧॥
English
To Whom Indra Kuber and king Bal hail ! 1. 141
ਅਨਖੇਦ ਸਰੂਪ ਅਭੇਦ ਅਭਿਅੰ ॥
anakhed saroop abhed abhian |
Punjabi
(ਜੋ) ਖੇਦ-ਰਹਿਤ ਸਰੂਪ ਵਾਲਾ, ਅਭੇਦ ਅਤੇ ਅਭੈ ਹੈ,
English
He is Griefless Entity Indiscriminate and Fearless!
ਅਨਖੰਡ ਅਭੂਤ ਅਛੇਦ ਅਛਿਅੰ ॥
anakhandd abhoot achhed achhian |
Punjabi
ਅਖੰਡ ਭੌਤਿਕ ਤੱਤ੍ਵਾਂ ਤੋਂ ਰਹਿਤ, ਛੇਦ-ਰਹਿਤ ਅਤੇ ਨਾਸ਼-ਰਹਿਤ ਹੈ,
English
He is Indivisible Elementless Invincible and Indestructible!
ਅਨਕਾਲ ਅਪਾਲ ਦਇਆਲ ਸੁਅੰ ॥
anakaal apaal deaal suan |
Punjabi
ਜੋ ਖੁਦ ਕਾਲ ਤੋਂ ਬਿਨਾ, (ਕਿਸੇ ਪ੍ਰਕਾਰ ਦੀ) ਪਾਲਨਾ ਤੋਂ ਪਰੇ, ਨਿਰ ਅਭਿਮਾਨ ਅਤੇ ਦਿਆਲੂ ਹੈ,
English
He is Deathless Patronless Beneficent and Self-Existent !
ਜਿਹ ਠਟੀਅੰ ਮੇਰ ਆਕਾਸ ਭੁਅੰ ॥੨॥੧੪੨॥
jih tthatteean mer aakaas bhuan |2|142|
Punjabi
ਜਿਸ ਨੇ ਸੁਮੇਰ ਪਰਬਤ, ਆਕਾਸ਼ ਅਤੇ ਧਰਤੀ ਨੂੰ ਸਥਿਤ ਕੀਤਾ ਹੋਇਆ ਹੈ ॥੨॥੧੪੨॥
English
Who hath established Sumeru Heaven and Earth! 2. 142
ਅਨਖੰਡ ਅਮੰਡ ਪ੍ਰਚੰਡ ਨਰੰ ॥
anakhandd amandd prachandd naran |
Punjabi
(ਜੋ) ਅਖੰਡ, ਸਥਾਪਨਾ-ਰਹਿਤ, ਪ੍ਰਚੰਡ ਤੇਜ ਵਾਲਾ ਪੁਰਸ਼ ਹੈ,
English
He is non-divisible non-stable and Mighty Purusha !
ਜਿਹ ਰਚੀਅੰ ਦੇਵ ਅਦੇਵ ਬਰੰ ॥
jih racheean dev adev baran |
Punjabi
ਜਿਸ ਨੇ ਦੇਵਤਿਆਂ, ਦੈਂਤਾਂ ਦੀ ਚੰਗੀ ਤਰ੍ਹਾਂ ਰਚਨਾ ਕੀਤੀ ਹੈ,
English
Who hath Created great gods and demons!
ਸਭ ਕੀਨੀ ਦੀਨ ਜਮੀਨ ਜਮਾਂ ॥
sabh keenee deen jameen jamaan |
Punjabi
(ਜਿਸ ਨੇ) ਸਾਰੀ ਧਰਤੀ ਅਤੇ ਆਕਾਸ਼ (ਦੀ ਸਾਜਨਾ ਕਰ ਕੇ ਆਪਣੇ) ਅਧੀਨ ਕੀਤਾ ਹੈ,
English
Who hath Created both Earth and Sky!
ਜਿਹ ਰਚੀਅੰ ਸਰਬ ਮਕੀਨ ਮਕਾਂ ॥੩॥੧੪੩॥
jih racheean sarab makeen makaan |3|143|
Punjabi
ਜਿਸ ਨੇ ਸਾਰੇ ਮਕਾਨ ਅਤੇ ਮਕਾਨਾਂ ਵਿਚ ਰਹਿਣ ਵਾਲੇ ਪੈਦਾ ਕੀਤੇ ਹਨ ॥੩॥੧੪੩॥
English
Who hath Created all the Universe and the objects of the universe! 3. 143
ਜਿਹ ਰਾਗ ਨ ਰੂਪ ਨ ਰੇਖ ਰੁਖੰ ॥
jih raag na roop na rekh rukhan |
Punjabi
ਜਿਸ ਦਾ (ਕਿਸੇ ਨਾਲ ਵਿਸ਼ੇਸ਼) ਪ੍ਰੇਮ ਨਹੀਂ, ਨਾ ਹੀ ਰੂਪ-ਰੇਖਾ ਅਤੇ ਸ਼ਕਲ (ਮੇਲ ਖਾਂਦੀ ਹੈ)
English
He has no affection for any form sign of face!
ਜਿਹ ਤਾਪ ਨ ਸ੍ਰਾਪ ਨ ਸੋਕ ਸੁਖੰ ॥
jih taap na sraap na sok sukhan |
Punjabi
ਜਿਸ ਨੂੰ ਤਾਪ, ਸਰਾਪ ਅਤੇ ਨਾ ਹੀ ਦੁਖ ਅਤੇ ਸੁਖ ਹੈ,
English
He is without any effect of heat and curse and without grief and comfort!
ਜਿਹ ਰੋਗ ਨ ਸੋਗ ਨ ਭੋਗ ਭੁਯੰ ॥
jih rog na sog na bhog bhuyan |
Punjabi
ਜਿਸ ਨੂੰ ਨਾ ਰੋਗ ਹੈ, ਨਾ ਸੋਗ ਅਤੇ ਨਾ ਹੀ ਭੂਮੀ ਦੇ ਭੋਗਾਂ (ਦੀ ਚਿੰਤਾ ਹੈ)
English
He is without ailment sorrow enjoyment and fear!
ਜਿਹ ਖੇਦ ਨ ਭੇਦ ਨ ਛੇਦ ਛਯੰ ॥੪॥੧੪੪॥
jih khed na bhed na chhed chhayan |4|144|
Punjabi
ਜਿਸ ਨੂੰ ਖੇਦ, ਭੇਦ, ਦ੍ਵੈਸ਼ ਅਤੇ ਨਸ਼ਟ ਹੋਣ ਦਾ ਡਰ ਨਹੀਂ ਹੈ ॥੪॥੧੪੪॥
English
He is without pain without contrast without jealousy without thirst! 4. 144
ਜਿਹ ਜਾਤਿ ਨ ਪਾਤਿ ਨ ਮਾਤ ਪਿਤੰ ॥
jih jaat na paat na maat pitan |
Punjabi
ਜਿਸ ਦੀ ਨਾ ਜਾਤਿ ਹੈ, ਨਾ ਬਰਾਦਰੀ ਅਤੇ ਨਾ ਹੀ ਮਾਤਾ ਅਤੇ ਪਿਤਾ ਹੈ,
English
He is without caste without caste without lineage without mother and father!
ਜਿਹ ਰਚੀਅੰ ਛਤ੍ਰੀ ਛਤ੍ਰ ਛਿਤੰ ॥
jih racheean chhatree chhatr chhitan |
Punjabi
ਜਿਸ ਨੇ ਧਰਤੀ ('ਛਿਤੰ') ਉਤੇ ਛਤ੍ਰ ਧਾਰਨ ਕਰਨ ਵਾਲੇ ਛਤ੍ਰੀ ਪੈਦਾ ਕੀਤੇ ਹਨ,
English
He hast Created the Kshatriya warriors under royal canopies on the earth!
ਜਿਹ ਰਾਗ ਨ ਰੇਖ ਨ ਰੋਗ ਭਣੰ ॥
jih raag na rekh na rog bhanan |
Punjabi
ਜਿਸ ਨੂੰ ਪ੍ਰੇਮ ਤੋਂ ਰਹਿਤ, ਰੂਪ-ਰੇਖਾ ਤੋਂ ਬਿਨਾ ਅਤੇ ਰੋਗ-ਰਹਿਤ ਕਿਹਾ ਜਾਂਦਾ ਹੈ,
English
He is said to be without affection without lineage and ailment!
ਜਿਹ ਦ੍ਵੈਖ ਨ ਦਾਗ ਨ ਦੋਖ ਗਣੰ ॥੫॥੧੪੫॥
jih dvaikh na daag na dokh ganan |5|145|
Punjabi
ਜੋ ਦ੍ਵੈਸ਼ ਦੇ ਦਾਗ਼ ਅਤੇ ਦੁਖ (ਦੇ ਕਲੰਕ) ਤੋਂ ਮੁਕਤ ਸਮਝਿਆ ਜਾਂਦਾ ਹੈ ॥੫॥੧੪੫॥
English
He is considered without blemish stain and malice! 5. 145
ਜਿਹ ਅੰਡਹਿ ਤੇ ਬ੍ਰਹਿਮੰਡ ਰਚਿਓ ॥
jih anddeh te brahimandd rachio |
Punjabi
ਜਿਸ ਨੇ ਅੰਡੇ ਤੋਂ ਬ੍ਰਹਿਮੰਡ ਬਣਾਇਆ ਹੈ,
English
He hath Created the Universe out of he Comic Egg!
ਦਿਸ ਚਾਰ ਕਰੀ ਨਵ ਖੰਡ ਸਚਿਓ ॥
dis chaar karee nav khandd sachio |
Punjabi
(ਜਿਸ ਨੇ) ਚਾਰ ਦਿਸ਼ਾਵਾਂ ਅਤੇ ਨੌਂ ਖੰਡਾਂ ਦੀ ਰਚਨਾ ਕੀਤੀ ਹੈ,
English
He hath Created forteen worlds and nine regions!
ਰਜ ਤਾਮਸ ਤੇਜ ਅਤੇਜ ਕੀਓ ॥
raj taamas tej atej keeo |
Punjabi
(ਜਿਸ ਨੇ) ਰਜੋ, ਤਮੋ ਅਤੇ ਤੇਜ-ਅਤੇਜ (ਪ੍ਰਕਾਸ਼ ਅਤੇ ਅੰਧਕਾਰ) ਦੀ ਰਚਨਾ ਕੀਤੀ ਹੈ;
English
He hath Created Rajas (activity) Tamas (morbidity) light and darkness!
ਅਨਭਉ ਪਦ ਆਪ ਪ੍ਰਚੰਡ ਲੀਓ ॥੬॥੧੪੬॥
anbhau pad aap prachandd leeo |6|146|
Punjabi
(ਉਸ ਨੇ) ਆਪਣੇ ਆਪ ਹੀ ਅਨੁਭਵ ਤੋਂ ਪ੍ਰਚੰਡ ਪ੍ਰਕਾਸ਼ ਕੀਤਾ ਹੈ ॥੬॥੧੪੬॥
English
And he Himself manifested His Mighty Resplendent Form! 6. 146
ਸ੍ਰਿਅ ਸਿੰਧੁਰ ਬਿੰਧ ਨਗਿੰਧ ਨਗੰ ॥
sria sindhur bindh nagindh nagan |
Punjabi
(ਜਿਸ ਨੇ) ਸਮੁੰਦਰ ਅਤੇ ਵਿੰਧਿਆਚਲ, ਸੁਮੇਰ ਪਰਬਤਾਂ ਨੂੰ ਬਣਾਇਆ ਹੈ,
English
He Created the ocean Vindhyachal mountain and Sumeru mountain!
ਸ੍ਰਿਅ ਜਛ ਗੰਧਰਬ ਫਣਿੰਦ ਭੁਜੰ ॥
sria jachh gandharab fanind bhujan |
Punjabi
(ਜਿਸ ਨੇ) ਯਕਸ਼, ਗੰਧਰਬ, ਸ਼ੇਸ਼ਨਾਗ ਅਤੇ ਸੱਪਾਂ ਦੀ ਸਿਰਜਨਾ ਕੀਤੀ ਹੈ,
English
He Created Yakshas Gandharvas Sheshanagas and serpents!
ਰਚ ਦੇਵ ਅਦੇਵ ਅਭੇਵ ਨਰੰ ॥
rach dev adev abhev naran |
Punjabi
(ਜਿਸ ਨੇ) ਦੇਵਤਿਆਂ, ਦੈਂਤਾਂ ਅਤੇ ਬ੍ਰਹਮਾ, ਵਿਸ਼ਣੂ ('ਅਭੇਵ') ਅਤੇ ਐਰਾਵਤ ਹਾਥੀ ਦੀ ਰਚਨਾ ਕੀਤੀ ਹੈ
English
He created the Indiscriminate gods demons and men!
ਨਰਪਾਲ ਨ੍ਰਿਪਾਲ ਕਰਾਲ ਤ੍ਰਿਗੰ ॥੭॥੧੪੭॥
narapaal nripaal karaal trigan |7|147|
Punjabi
ਅਤੇ ਮਨੁੱਖਾਂ ਨੂੰ ਪਾਲਣ ਵਾਲੇ ਰਾਜਿਆਂ ਅਤੇ ਭਿਆਨਕ ਜੀਵਾਂ (ਸੱਪ ਜਾਂ ਵਹਿਸ਼ੀ ਪਸ਼ੂ) ਦੀ ਸਿਰਜਨਾ ਕੀਤੀ ਹੈ ॥੭॥੧੪੭॥
English
He Created kings and the great crawling and dredful beings! 7. 147
ਕਈ ਕੀਟ ਪਤੰਗ ਭੁਜੰਗ ਨਰੰ ॥
kee keett patang bhujang naran |
Punjabi
(ਜਿਸ ਨੇ) ਕਈ ਕਰੋੜਾਂ ਪਤੰਗੇ, ਸੱਪ, ਅਤੇ ਮਨੁੱਖ (ਬਣਾਏ ਹਨ ਅਤੇ)
English
He Created many worms moths serpents and men!
ਰਚਿ ਅੰਡਜ ਸੇਤਜ ਉਤਭੁਜੰ ॥
rach anddaj setaj utabhujan |
Punjabi
ਅੰਡੇ, ਪਸੀਨੇ ਤੋਂ ਪੈਦਾ ਹੋਣ ਵਾਲੀਆਂ ਵਸਤੂਆਂ ਅਤੇ ਬਨਸਪਤੀ ਦੀ ਰਚਨਾ ਕੀਤੀ ਹੈ,
English
He Created many beings of the divisions of creation including Andaja Suetaja and Uddhihibhijja!
ਕੀਏ ਦੇਵ ਅਦੇਵ ਸਰਾਧ ਪਿਤੰ ॥
kee dev adev saraadh pitan |
Punjabi
(ਜਿਸ ਨੇ ਅਨੇਕਾਂ) ਮਾੜੇ ਅਤੇ ਚੰਗੇ, ਸਰਾਧ ਅਤੇ ਪਿਤਰ ਬਣਾਏ ਹਨ,
English
He Created the gods demons Shradha (funeral rites) and manes!
ਅਨਖੰਡ ਪ੍ਰਤਾਪ ਪ੍ਰਚੰਡ ਗਤੰ ॥੮॥੧੪੮॥
anakhandd prataap prachandd gatan |8|148|
Punjabi
(ਜਿਸ ਦਾ) ਅਖੰਡ ਪ੍ਰਤਾਪ ਅਤੇ ਪ੍ਰਚੰਡ ਚਾਲ-ਢਾਲ ਹੈ ॥੮॥੧੪੮॥
English
His Glory is Unassailable and His Gait is Supremely Speedy! 8. 148
ਪ੍ਰਭ ਜਾਤਿ ਨ ਪਾਤਿ ਨ ਜੋਤਿ ਜੁਤੰ ॥
prabh jaat na paat na jot jutan |
Punjabi
(ਜਿਸ) ਪ੍ਰਭੂ ਦੀ ਨਾ ਜਾਤਿ ਹੈ, ਨਾ ਬਰਾਦਰੀ ਹੈ, (ਜੋ ਆਪਣੀ) ਜੋਤਿ ਕਾਰਨ ਸਭ ਨਾਲ ਯੁਕਤ ਹੈ,
English
He is without caste and lineage and as Light He is united with all!
ਜਿਹ ਤਾਤ ਨ ਮਾਤ ਨ ਭ੍ਰਾਤ ਸੁਤੰ ॥
jih taat na maat na bhraat sutan |
Punjabi
ਜਿਸ ਦਾ ਨਾ ਪਿਤਾ ਹੈ, ਨਾ ਮਾਤਾ, ਨਾ ਭਰਾ ਹੈ, ਨਾ ਪੁੱਤਰ;
English
He is without father mother brother and son!
ਜਿਹ ਰੋਗ ਨ ਸੋਗ ਨ ਭੋਗ ਭੁਅੰ ॥
jih rog na sog na bhog bhuan |
Punjabi
ਜਿਸ ਨੂੰ ਨਾ ਰੋਗ ਹੈ, ਨਾ ਸੋਗ ਅਤੇ ਨਾ ਹੀ ਧਰਤੀ ਦੇ ਭੋਗਾਂ (ਦੀ ਚਿੰਤਾ ਹੈ);
English
He is without ailment and sorrow He is not absorbed in enjoyments!
ਜਿਹ ਜੰਪਹਿ ਕਿੰਨਰ ਜਛ ਜੁਅੰ ॥੯॥੧੪੯॥
jih janpeh kinar jachh juan |9|149|
Punjabi
ਜਿਸ ਨੂੰ (ਸਾਰੇ) ਕਿੰਨਰ ਅਤੇ ਯਕਸ਼ ਜਪਦੇ ਹਨ ॥੯॥੧੪੯॥
English
To him the Yakshas and Kinnars unitedly meditate! 9. 149
ਨਰ, ਨਾਰਿ, ਨਿਪੁੰਸਕ ਜਾਹਿ ਕੀਏ ॥
nar, naar, nipunsak jaeh kee |
Punjabi
(ਜਿਸ ਨੇ) ਇਸਤਰੀਆਂ, ਪੁਰਸ਼ ਅਤੇ ਹੀਜੜੇ ਪੈਦਾ ਕੀਤੇ ਹਨ,
English
He hath Created men women and eunuchs!
ਗਣ ਕਿੰਨਰ ਜਛ ਭੁਜੰਗ ਦੀਏ ॥
gan kinar jachh bhujang dee |
Punjabi
ਸਾਰੇ ਕਿੰਨਰਾਂ, ਯਕਸ਼ਾਂ ਅਤੇ ਸੱਪਾਂ ਨੂੰ ਜਨਮ ਦਿੱਤਾ ਹੈ,
English
He hath Created Yakshas Kinnars Ganas and serpents!
ਗਜਿ ਬਾਜਿ ਰਥਾਦਿਕ ਪਾਂਤਿ ਗਣੰ ॥
gaj baaj rathaadik paant ganan |
Punjabi
(ਜਿਸ ਨੇ) ਹਾਥੀ, ਘੋੜੇ, ਰਥ ਆਦਿ ਅਤੇ ਪੈਦਲਾਂ ਦੇ ਸਮੂਹ (ਪੈਦਾ ਕੀਤੇ ਹਨ)।
English
He hath Created elephants horses chariots etc including footmen!
ਭਵ ਭੂਤ ਭਵਿਖ ਭਵਾਨ ਤੁਅੰ ॥੧੦॥੧੫੦॥
bhav bhoot bhavikh bhavaan tuan |10|150|
Punjabi
ਤੂੰ ਹੀ ਭੂਤ, ਭਵਿਖ ਅਤੇ ਵਰਤਮਾਨ ਵਿਚ ਮੌਜੂਦ ਹੈਂ ॥੧੦॥੧੫੦॥
English
O Lord! Thou hast also Created the Past Present and Future! 10. 150
ਜਿਹ ਅੰਡਜ ਸੇਤਜ ਜੇਰਰਜੰ ॥
jih anddaj setaj jerarajan |
Punjabi
ਜਿਸ ਨੇ ਅੰਡਜ, ਸੇਤਜ ਅਤੇ ਜੇਰਜ (ਵਾਲੀਆਂ ਚਾਰ ਖਾਣੀਆਂ ਦੀ) ਰਚਨਾ ਕੀਤੀ ਹੈ,
English
He hath Created all the Beings of the divisions of Creation including Andaja Svetaja and Jeruja!
ਰਚਿ ਭੂਮ ਅਕਾਸ ਪਤਾਲ ਜਲੰ ॥
rach bhoom akaas pataal jalan |
Punjabi
(ਜਿਸ ਨੇ) ਭੂਮੀ, ਆਕਾਸ਼, ਪਾਤਾਲ ਅਤੇ ਜਲ ਦੀ ਸਿਰਜਨਾ ਕੀਤੀ ਹੈ
English
He hath Created the Earth Sky nether-world and water!
ਰਚਿ ਪਾਵਕ ਪਉਣ ਪ੍ਰਚੰਡ ਬਲੀ ॥
rach paavak paun prachandd balee |
Punjabi
ਅਤੇ ਵੱਡੇ ਤੇਜ ਵਾਲੀ ਅੱਗ ਅਤੇ ਪ੍ਰਚੰਡ ਪੌਣ ਨੂੰ ਪੈਦਾ ਕੀਤਾ ਹੈ,
English
He hath Created the powerful elements like fire and air!
ਬਨ ਜਾਸੁ ਕੀਓ ਫਲ ਫੂਲ ਕਲੀ ॥੧੧॥੧੫੧॥
ban jaas keeo fal fool kalee |11|151|
Punjabi
ਜਿਸ ਨੇ ਜੰਗਲ, ਫਲ, ਫੁਲ ਅਤੇ ਕਲੀਆਂ ਨੂੰ ਬਣਾਇਆ ਹੈ ॥੧੧॥੧੫੧॥
English
He hath Created the forest fruit flower and bud! 11. 151
ਭੂਅ ਮੇਰ ਅਕਾਸ ਨਿਵਾਸ ਛਿਤੰ ॥
bhooa mer akaas nivaas chhitan |
Punjabi
(ਜਿਸ ਨੇ) ਭੂਮੀ, ਸੁਮੇਰ ਪਰਬਤ ਅਤੇ ਆਕਾਸ਼ (ਦੀ ਸਿਰਜਨਾ ਕਰ ਕੇ) ਧਰਤੀ ਨੂੰ ਨਿਵਾਸ ਦਾ ਸਾਧਨ ਬਣਾਇਆ,
English
He hath Created the Earth Sumeru mountain and the sky the Earth hath been made the abode for living!
ਰਚਿ ਰੋਜ ਇਕਾਦਸ ਚੰਦ੍ਰ ਬ੍ਰਿਤੰ ॥
rach roj ikaadas chandr britan |
Punjabi
(ਫਿਰ) ਰੋਜ਼ੇ, ਇਕਾਦਸ਼ੀ (ਆਦਿ ਵਰਤਾਂ) ਦੀ ਚੰਦ੍ਰਮਾ (ਦੀ ਤਿਥੀਆਂ ਅਨੁਸਾਰ) ਰਚਨਾ ਕੀਤੀ,
English
The Muslim fasts and the Ekadashi fast hath been associated with the moon!
ਦੁਤਿ ਚੰਦ ਦਿਨੀ ਸਹਿ ਦੀਪ ਦਈ ॥
dut chand dinee seh deep dee |
Punjabi
ਚੰਦ੍ਰਮਾ ਅਤੇ ਸੂਰਜ ਰੂਪੀ ਦੀਵਿਆਂ ਦਾ ਪ੍ਰਕਾਸ਼ ਦਿੱਤਾ ਅਤੇ
English
The lamps of moon and sun have been Created!
ਜਿਹ ਪਾਵਕ ਪੌਨ ਪ੍ਰਚੰਡ ਮਈ ॥੧੨॥੧੫੨॥
jih paavak pauan prachandd mee |12|152|
Punjabi
ਜਿਸ ਨੇ ਅਗਨੀ ਅਤੇ ਪੌਣ ਵਰਗੀਆਂ ਪ੍ਰਚੰਡ (ਸ਼ਕਤੀਆਂ ਦਾ ਨਿਰਮਾਣ ਕੀਤਾ) ॥੧੨॥੧੫੨॥
English
And the Powerful elements of fire and air have been Created! 12. 152
ਜਿਹ ਖੰਡ ਅਖੰਡ ਪ੍ਰਚੰਡ ਕੀਏ ॥
jih khandd akhandd prachandd kee |
Punjabi
ਜਿਸ ਨੇ ਅਖੰਡ ਅਤੇ ਪ੍ਰਚੰਡ ਖੰਡਾਂ ਦੀ ਰਚਨਾ ਕੀਤੀ
English
He hath Created the indivisible sky with Sun within it!
ਜਿਹ ਛਤ੍ਰ ਉਪਾਇ ਛਿਪਾਇ ਦੀਏ ॥
jih chhatr upaae chhipaae dee |
Punjabi
ਅਤੇ ਨਛੱਤ੍ਰਾਂ ਦੀ ਰਚਨਾ ਕਰ ਕੇ (ਫਿਰ ਸੂਰਜ ਦੇ ਤੇਜ ਸਾਹਮਣੇ) ਲੁਕਾ ਦਿੱਤੇ;
English
He hath Created the stars and concealed them within Sun’s Light!
ਜਿਹ ਲੋਕ ਚਤੁਰ ਦਸ ਚਾਰ ਰਚੇ ॥
jih lok chatur das chaar rache |
Punjabi
ਜਿਸ ਨੇ ਸੁੰਦਰ ਚੌਦਾਂ ਲੋਕਾਂ ਦੀ ਰਚਨਾ ਕੀਤੀ
English
He hath Created the fourteen beautiful worlds!
ਗਣ ਗੰਧ੍ਰਬ ਦੇਵ ਅਦੇਵ ਸਚੇ ॥੧੩॥੧੫੩॥
gan gandhrab dev adev sache |13|153|
Punjabi
ਅਤੇ ਗਣ, ਗੰਧਰਬ, ਦੇਵਤੇ, ਦੈਂਤ ਸਿਰਜੇ ॥੧੩॥੧੫੩॥
English
And hath also Created Ganas Gandharvas gods and demons! 13. 153
ਅਨਧੂਤ ਅਭੂਤ ਅਛੂਤ ਮਤੰ ॥
anadhoot abhoot achhoot matan |
Punjabi
(ਉਹ) ਸ਼ੁੱਧ ਸਰੂਪ, ਭੌਤਿਕ ਤੱਤ੍ਵਾਂ ਤੋਂ ਪਰੇ
English
He is Immaculate Elementless with unpolluted intellect!
ਅਨਗਾਧ ਅਬ੍ਯਾਧ ਅਨਾਦਿ ਗਤੰ ॥
anagaadh abayaadh anaad gatan |
Punjabi
ਅਤੇ ਅਣਛੋਹੀ ਸੂਝ-ਬੂਝ ਵਾਲਾ ਹੈ; ਅਗਾਧ, ਦੁੱਖਾਂ ਤੋਂ ਰਹਿਤ ਅਤੇ ਅਨਾਦਿ ਕਾਲ ਤੋਂ ਗਤੀਮਾਨ ਹੈ;
English
He is Unfathomable without malady and is active from Eternity!
ਅਨਖੇਦ ਅਭੇਦ ਅਛੇਦ ਨਰੰ ॥
anakhed abhed achhed naran |
Punjabi
ਕਸ਼ਟ ਤੋਂ ਬਿਨਾ, ਅਭੇਦ, ਅਛੇਦ ਪੁਰਸ਼ ਹੈ;
English
He is without anguish without difference and Unassailable Purusha!
ਜਿਹ ਚਾਰ ਚਤ੍ਰ ਦਿਸ ਚਕ੍ਰ ਫਿਰੰ ॥੧੪॥੧੫੪॥
jih chaar chatr dis chakr firan |14|154|
Punjabi
ਜਿਸ ਦਾ ਚੌਦਾਂ ਲੋਕਾਂ ਵਿਚ ਸੁੰਦਰ ਚੱਕਰ ਫਿਰਦਾ ਹੈ ॥੧੪॥੧੫੪॥
English
His discus rotes over all the fourteen worlds! 14. 154
ਜਿਹ ਰਾਗ ਨ ਰੰਗ ਨ ਰੇਖ ਰੁਗੰ ॥
jih raag na rang na rekh rugan |
Punjabi
ਜਿਸ ਦਾ (ਕੋਈ) ਰਾਗ, ਰੰਗ, ਆਕਾਰ ਨਹੀਂ ਹੈ, ਨਾ ਕੋਈ ਰੋਗ ਹੈ,
English
He is without affection colour and without any mark!
ਜਿਹ ਸੋਗ ਨ ਭੋਗ ਨ ਜੋਗ ਜੁਗੰ ॥
jih sog na bhog na jog jugan |
Punjabi
ਜਿਸ ਨੂੰ ਨਾ (ਕੋਈ) ਸੋਗ, ਭੋਗ ਹੈ ਅਤੇ ਨਾ ਹੀ ਜੋਗ ਨਾਲ ਸੰਬੰਧਿਤ ਹੈ,
English
He is without sorrow enjoyment and association with Yoga!
ਭੂਅ ਭੰਜਨ ਗੰਜਨ ਆਦਿ ਸਿਰੰ ॥
bhooa bhanjan ganjan aad siran |
Punjabi
(ਜੋ) ਭੂਮੀ ਦਾ ਨਾਸ਼ ਕਰਨ ਵਾਲਾ ਅਤੇ ਮੁੱਢ ਕਦੀਮ ਤੋਂ ਇਸ ਦੀ ਸਿਰਜਨਾ ਕਰਨ ਵਾਲਾ ਹੈ,
English
He is the Destroyer of the Earth and the Primal Creator!
ਜਿਹ ਬੰਦਤ ਦੇਵ ਅਦੇਵ ਨਰੰ ॥੧੫॥੧੫੫॥
jih bandat dev adev naran |15|155|
Punjabi
ਜਿਸ ਦੀ ਦੇਵਤੇ, ਦੈਂਤ ਅਤੇ ਮਨੁੱਖ ਬੰਦਨਾ ਕਰਦੇ ਹਨ ॥੧੫॥੧੫੫॥
English
The gods demons and men all make obeisance to Him! 15. 155
ਗਣ ਕਿੰਨਰ ਜਛ ਭੁਜੰਗ ਰਚੇ ॥
gan kinar jachh bhujang rache |
Punjabi
(ਜਿਸ ਨੇ) ਗਣ, ਕਿੰਨਰ, ਯਕਸ਼ ਅਤੇ ਸੱਪ ਰਚੇ ਹਨ;
English
He Created Ganas Kinnars Yakshas and serpents!
ਮਣਿ ਮਾਣਿਕ ਮੋਤੀ ਲਾਲ ਸੁਚੇ ॥
man maanik motee laal suche |
Punjabi
ਮਣੀਆਂ, ਮਾਣਕ, ਮੋਤੀ, ਲਾਲ ਸਾਜੇ ਹਨ;
English
He Created the gems rubies pearls and jewels!
ਅਨਭੰਜ ਪ੍ਰਭਾ ਅਨਗੰਜ ਬ੍ਰਿਤੰ ॥
anabhanj prabhaa anaganj britan |
Punjabi
(ਜੋ) ਨਾ ਘਟਣ ਵਾਲੀ ਸ਼ੋਭਾ ਅਤੇ ਅਮੁਕ ਬ੍ਰਿੱਤਾਂਤ ਵਾਲਾ ਹੈ;
English
His Glory is Unassailable and His account is Eternal!
ਜਿਹ ਪਾਰ ਨ ਪਾਵਤ ਪੂਰ ਮਤੰ ॥੧੬॥੧੫੬॥
jih paar na paavat poor matan |16|156|
Punjabi
ਜਿਸ ਦਾ ਅੰਤ ਪੂਰਨ ਬੁੱਧੀਮਾਨ ਵੀ ਨਹੀਂ ਪਾ ਸਕਦੇ ॥੧੬॥੧੫੬॥
English
No one of perfect wisdom could know His Limits! 16. 156
ਅਨਖੰਡ ਸਰੂਪ ਅਡੰਡ ਪ੍ਰਭਾ ॥
anakhandd saroop addandd prabhaa |
Punjabi
(ਜਿਸ ਦਾ) ਸਰੂਪ ਅਖੰਡ ਅਤੇ ਸ਼ੋਭਾ ਅਰੁਕ ਹੈ,
English
His is the Invincible Entity and His Glory is Unpunishable!
ਜੈ ਜੰਪਤ ਬੇਦ ਪੁਰਾਨ ਸਭਾ ॥
jai janpat bed puraan sabhaa |
Punjabi
ਸਾਰੇ ਵੇਦ ਅਤੇ ਪੁਰਾਣ (ਜਿਸ ਦੀ) ਜੈ ਜੈ ਜਪਦੇ ਹਨ,
English
All the Vedas and Puranas hail Him!
ਜਿਹ ਬੇਦ ਕਤੇਬ ਅਨੰਤ ਕਹੈ ॥
jih bed kateb anant kahai |
Punjabi
ਜਿਸ ਨੂੰ ਵੇਦ ਅਤੇ ਕਤੇਬ ਬੇਅੰਤ ਬੇਅੰਤ ਕਹਿੰਦੇ ਹਨ,
English
The Vedas and Katebs (Semitic Scriptures) call Him Infinite!
ਜਿਹ ਭੂਤ ਅਭੂਤ ਨ ਭੇਦ ਲਹੈ ॥੧੭॥੧੫੭॥
jih bhoot abhoot na bhed lahai |17|157|
Punjabi
ਜਿਸ ਦਾ ਸਥੂਲ ਅਤੇ ਸੂਖਮ ਕੋਈ ਵੀ ਭੇਦ ਨਹੀਂ ਪਾ ਸਕਦਾ ॥੧੭॥੧੫੭॥
English
The Gross and Subtle both could not know His Secret! 17. 157
ਜਿਹ ਬੇਦ ਪੁਰਾਨ ਕਤੇਬ ਜਪੈ ॥
jih bed puraan kateb japai |
Punjabi
ਜਿਸ ਨੂੰ ਵੇਦ, ਪੁਰਾਨ ਅਤੇ ਕਤੇਬ ਜਪਦੇ ਹਨ,
English
The Vedas Puranas and Katebs pray to Him!
ਸੁਤਸਿੰਧ ਅਧੋ ਮੁਖ ਤਾਪ ਤਪੈ ॥
sutasindh adho mukh taap tapai |
Punjabi
ਸਮੁੰਦਰ ਦਾ ਪੁੱਤਰ (ਚੰਦ੍ਰਮਾ ਜਿਸ ਦਾ) ਮੂਧੇ ਮੂੰਹ ਤਪ ਕਰ ਰਿਹਾ ਹੈ;
English
The son of ocean ie moon with face upside down performs austerities for His realization!
ਕਈ ਕਲਪਨ ਲੌ ਤਪ ਤਾਪ ਕਰੈ ॥
kee kalapan lau tap taap karai |
Punjabi
ਕਈ (ਸਾਧਕ) ਕਲਪਾਂ ਜਿੰਨੇ ਲੰਬੇ ਸਮੇਂ ਤੋਂ ਤਪਸਿਆ ਵਿਚ ਮਗਨ ਹਨ,
English
He performs austerities for many kalpas (ages) !
ਨਹੀ ਨੈਕ ਕ੍ਰਿਪਾ ਨਿਧਿ ਪਾਨ ਪਰੈ ॥੧੮॥੧੫੮॥
nahee naik kripaa nidh paan parai |18|158|
Punjabi
(ਪਰ ਉਨ੍ਹਾਂ ਦੇ) ਕ੍ਰਿਪਾਨਿਧ (ਪ੍ਰਭੂ) ਬਿਲਕੁਲ ਹੱਥ ਨਹੀਂ ਲਗ ਰਿਹਾ ॥੧੮॥੧੫੮॥
English
Still the Merciful Lord is not realized by him even for a short while! 18. 158
ਜਿਹ ਫੋਕਟ ਧਰਮ ਸਭੈ ਤਜਿ ਹੈਂ ॥
jih fokatt dharam sabhai taj hain |
Punjabi
ਜਿਹੜੇ ਲੋਕ ਸਾਰੇ ਵਿਅਰਥ ਧਰਮ ਕਾਰਜ ਛਡ ਦਿੰਦੇ ਹਨ
English
Those who forsake all the fake religions !
ਇਕ ਚਿਤ ਕ੍ਰਿਪਾ ਨਿਧਿ ਕੋ ਜਪਿ ਹੈਂ ॥
eik chit kripaa nidh ko jap hain |
Punjabi
ਅਤੇ ਇਕਾਗਰ ਮਨ ਨਾਲ ਪਰਮਾਤਮਾ ਨੂੰ ਜਪਦੇ ਹਨ,
English
And meditate on the Merciful Lord single-mindedly !
ਤੇਊ ਯਾ ਭਵ ਸਾਗਰ ਕੋ ਤਰ ਹੈਂ ॥
teaoo yaa bhav saagar ko tar hain |
Punjabi
ਉਹੀ (ਲੋਕ) ਭਵ-ਸਾਗਰ ਨੂੰ ਤਰਦੇ ਹਨ,
English
They ferry across this dreadful world-ocean !
ਭਵ ਭੂਲ ਨ ਦੇਹਿ ਪੁਨਰ ਧਰ ਹੈਂ ॥੧੯॥੧੫੯॥
bhav bhool na dehi punar dhar hain |19|159|
Punjabi
ਫਿਰ ਭੁਲ ਕੇ ਵੀ ਜਗਤ ਵਿਚ ਸ਼ਰੀਰ ਧਾਰਨ ਨਹੀਂ ਕਰਦੇ (ਭਾਵ ਮੁਕਤ ਹੋ ਜਾਂਦੇ ਹਨ) ॥੧੯॥੧੫੯॥
English
And never come again in human body even by mistake! 19. 159
ਇਕ ਨਾਮ ਬਿਨਾ ਨਹੀ ਕੋਟ ਬ੍ਰਤੀ ॥
eik naam binaa nahee kott bratee |
Punjabi
ਇਕ ਨਾਮ (ਦੇ ਸਿਮਰਨ) ਤੋਂ ਬਿਨਾ ਕਰੋੜਾਂ ਵਰਤਾਂ (ਨਾਲ ਮੁਕਤੀ) ਨਹੀਂ ਹੁੰਦੀ,
English
Without One Lord’s Name one cannot be saved even by millions of fasts!
ਇਮ ਬੇਦ ਉਚਾਰਤ ਸਾਰਸੁਤੀ ॥
eim bed uchaarat saarasutee |
Punjabi
ਇਸ ਪ੍ਰਕਾਰ ਦੇ ਵੇਦਾਂ ਦੇ ਕਥਨ ਸਰਸਵਤੀ ਉਚਾਰਦੀ ਹੈ।
English
The Superb Shrutis (of the Vedas) declare thus!
ਜੋਊ ਵਾ ਰਸ ਕੇ ਚਸਕੇ ਰਸ ਹੈਂ ॥
joaoo vaa ras ke chasake ras hain |
Punjabi
ਜਿਨ੍ਹਾਂ ਨੂੰ ਉਸ ਰਸ ਦਾ ਚਸਕਾ ਲਗ ਗਿਆ ਹੈ,
English
Those who are absorbed with the ambrosia of the Name even by Mistake !
ਤੇਊ ਭੂਲ ਨ ਕਾਲ ਫੰਧਾ ਫਸਿ ਹੈਂ ॥੨੦॥੧੬੦॥
teaoo bhool na kaal fandhaa fas hain |20|160|
Punjabi
ਉਹ ਭੁਲ ਕੇ ਵੀ ਕਾਲ ਦੇ ਫੰਧੇ ਵਿਚ ਨਹੀਂ ਫਸਦਾ ॥੨੦॥੧੬੦॥
English
They will not be entrapped in he snare of death! 20. 160
ਤ੍ਵ ਪ੍ਰਸਾਦਿ ॥ ਨਰਾਜ ਛੰਦ ॥
tv prasaad | naraaj chhand |
Punjabi
ਤੇਰੀ ਕ੍ਰਿਪਾ ਨਾਲ: ਨਰਾਜ ਛੰਦ:
English
BY THY GRACE. NARAAJ STANZA
ਅਗੰਜ ਆਦਿ ਦੇਵ ਹੈਂ; ਅਭੰਜ ਭੰਜ ਜਾਨੀਐਂ ॥
aganj aad dev hain; abhanj bhanj jaaneeain |
Punjabi
(ਉਸ ਪਰਮਾਤਮਾ ਨੂੰ) ਮੁੱਢ ਤੋਂ ਹੀ ਅਟੁੱਟ ਅਤੇ ਨਾ ਨਸ਼ਟ ਕੀਤੇ ਜਾ ਸਕਣ ਵਾਲਿਆਂ ਨੂੰ ਵੀ ਨਸ਼ਟ ਕਰਨ ਵਾਲਾ ਜਾਣਿਆ ਜਾਂਦਾ ਹੈ;
English
The Primal Lord is Eternal, He may be comprehended as the breaker of the Unbreakable.
ਅਭੂਤ ਭੂਤ ਹੈਂ ਸਦਾ; ਅਗੰਜ ਗੰਜ ਮਾਨੀਐਂ ॥
abhoot bhoot hain sadaa; aganj ganj maaneeain |
Punjabi
(ਉਹ) ਸਦਾ ਸੂਖਮ, ਸਥੂਲ ਹੈ ਅਤੇ ਨਾ ਟੁੱਟ ਸਕਣ ਵਾਲਿਆਂ ਨੂੰ ਤੋੜਨ ਵਾਲਾ ਸਮਝਿਆ ਜਾਂਦਾ ਹੈ;
English
He is ever both Gross and Subtle, He assails the Unassailable.
ਅਦੇਵ ਦੇਵ ਹੈਂ ਸਦਾ; ਅਭੇਵ ਭੇਵ ਨਾਥ ਹੈਂ ॥
adev dev hain sadaa; abhev bhev naath hain |
Punjabi
(ਉਹ) ਸਦਾ ਦੇਵ ਅਤੇ ਅਦੇਵ (ਦੈਂਤ) ਹੈ ਅਤੇ ਭੇਦ-ਯੁਕਤ ਅਤੇ ਭੇਦ-ਰਹਿਤ (ਗਿਆਨ ਦਾ) ਸੁਆਮੀ ਹੈ;
English
He is both god and demon, He is the Lord of both covert and overt.
ਸਮਸਤ ਸਿਧ ਬ੍ਰਿਧਿ ਦਾ; ਸਦੀਵ ਸਰਬ ਸਾਥ ਹੈਂ ॥੧॥੧੬੧॥
samasat sidh bridh daa; sadeev sarab saath hain |1|161|
Punjabi
ਸਾਰੀਆਂ ਸਿੱਧੀਆਂ ਨੂੰ ਵਿਕਸਿਤ ਕਰਨ ਵਾਲਾ ਅਤੇ ਸਦਾ ਸਭ ਦਾ ਸਾਥੀ ਹੈ ॥੧॥੧੬੧॥
English
He is the Donor of all powers and ever accompanies all. 1.161.
ਅਨਾਥ ਨਾਥ ਨਾਥ ਹੈਂ; ਅਭੰਜ ਭੰਜ ਹੈਂ ਸਦਾ ॥
anaath naath naath hain; abhanj bhanj hain sadaa |
Punjabi
(ਉਹ) ਪਰਮਾਤਮਾ ਸਦਾ ਅਨਾਥਾਂ ਦਾ ਨਾਥ (ਸੁਆਮੀ) ਹੈ; ਨਾ ਭੰਨੇ ਜਾ ਸਕਣ ਵਾਲਿਆਂ ਨੂੰ ਭੰਨਣ ਵਾਲਾ ਹੈ;
English
He is the Patron of patronless and breaker of the Unbreakable.
ਅਗੰਜ ਗੰਜ ਗੰਜ ਹੈਂ; ਸਦੀਵ ਸਿਧ ਬ੍ਰਿਧ ਦਾ ॥
aganj ganj ganj hain; sadeev sidh bridh daa |
Punjabi
(ਉਹ) ਖ਼ਜ਼ਾਨਿਆਂ ਤੋਂ ਵਾਂਝਿਆਂ ਨੂੰ ਸਦਾ ਖ਼ਜ਼ਾਨੇ ਬਖਸ਼ਣ ਵਾਲਾ ਹੈ ਅਤੇ ਸਿੱਧੀਆਂ ਵਿਚ ਵਾਧਾ ਕਰਨ ਵਾਲਾ ਹੈ;
English
He is the Donor of treasure to treasureless and also Giver of power.
ਅਨੂਪ ਰੂਪ ਸਰੂਪ ਹੈਂ; ਅਛਿਜ ਤੇਜ ਮਾਨੀਐਂ ॥
anoop roop saroop hain; achhij tej maaneeain |
Punjabi
(ਉਸ ਦਾ) ਸਰੂਪ ਉਪਮਾ ਤੋਂ ਰਹਿਤ ਰੂਪ ਵਾਲਾ ਹੈ ਅਤੇ (ਉਸ ਨੂੰ) ਅਮੁਕ ਤੇਜ ਵਾਲਾ ਸਮਝਿਆ ਜਾਂਦਾ ਹੈ;
English
His form is unique and His Glory be considered invincible.
ਸਦੀਵ ਸਿਧ ਬੁਧਿ ਦਾ; ਪ੍ਰਤਾਪ ਪਤ੍ਰ ਜਾਨੀਐਂ ॥੨॥੧੬੨॥
sadeev sidh budh daa; prataap patr jaaneeain |2|162|
Punjabi
(ਉਸ ਨੂੰ) ਸਦਾ ਸ਼ੁੱਧ ਬੁੱਧੀ ਦੇਣ ਵਾਲਾ ਅਤੇ ਪ੍ਰਤਾਪ ਦਾ ਪ੍ਰਮਾਣ-ਪੱਤਰ ਮੰਨਿਆ ਜਾਂਦਾ ਹੈ ॥੨॥੧੬੨॥
English
He is the chastiser of powers and is the Splendour-incarnate. 2.162.
ਨ ਰਾਗ ਰੰਗ ਰੂਪ ਹੈਂ; ਨ ਰੋਗ ਰਾਗ ਰੇਖ ਹੈਂ ॥
n raag rang roop hain; na rog raag rekh hain |
Punjabi
(ਉਸ ਨੂੰ) ਨਾ ਮੋਹ ('ਰਾਗ') ਹੈ ਅਤੇ ਨਾ ਹੀ (ਉਸ ਦਾ ਕੋਈ) ਰੂਪ-ਰੰਗ ਹੈ ਅਤੇ ਨਾ ਹੀ ਰੋਗ ਅਤੇ ਮਮਤਾ ਦੀ ਕੋਈ ਲਕੀਰ ਹੈ।
English
He is without affection, colour and form and without the ailment, attachment and sign.
ਅਦੋਖ ਅਦਾਗ ਅਦਗ ਹੈਂ; ਅਭੂਤ ਅਭਰਮ ਅਭੇਖ ਹੈਂ ॥
adokh adaag adag hain; abhoot abharam abhekh hain |
Punjabi
(ਉਹ) ਦੋਸ਼-ਰਹਿਤ, ਬੇ-ਦਾਗ਼, ਸਾੜਰਹਿਤ, ਭੌਤਿਕ ਤੱਤ੍ਵਾਂ ਤੋਂ ਮੁਕਤ ਅਤੇ ਭਰਮਾਂ ਤੇ ਭੇਖਾਂ ਤੋਂ ਪਰੇ ਹੈ।
English
He is devoid of blemish, stain and traud, He is without element, illusion and guise.
ਨ ਤਾਤ ਮਾਤ ਜਾਤ ਹੈਂ; ਨ ਪਾਤਿ ਚਿਹਨ ਬਰਨ ਹੈਂ ॥
n taat maat jaat hain; na paat chihan baran hain |
Punjabi
(ਉਸ ਦਾ) ਨਾ ਪਿਤਾ ਹੈ, ਨਾ ਮਾਤਾ, ਨਾ ਜਾਤਿ ਹੈ ਅਤੇ ਨਾ ਬਰਾਦਰੀ, ਨਾ ਹੀ ਕੋਈ ਚਿੰਨ੍ਹ ਜਾਂ ਵਰਨ ਹੈ।
English
He is without father, mother and caste and He is without lineage, mark and colour.
ਅਦੇਖ ਅਸੇਖ ਅਭੇਖ ਹੈਂ; ਸਦੀਵ ਬਿਸੁ ਭਰਨ ਹੈਂ ॥੩॥੧੬੩॥
adekh asekh abhekh hain; sadeev bis bharan hain |3|163|
Punjabi
(ਉਹ) ਅਦ੍ਰਿਸ਼ਟ, ਅਨੰਤ (ਅਸ਼ੇਸ਼) ਭੇਖ-ਰਹਿਤ ਅਤੇ ਸਦਾ ਸੰਸਾਰ ਦੀ ਪਾਲਨਾ ਕਰਨ ਵਾਲਾ ਹੈ ॥੩॥੧੬੩॥
English
He is Imperceptible, perfect and guiseless and is always the Sustainer of the Universe. 3.163.
ਬਿਸ੍ਵੰਭਰ ਬਿਸੁਨਾਥ ਹੈਂ; ਬਿਸੇਖ ਬਿਸ੍ਵ ਭਰਨ ਹੈਂ ॥
bisvanbhar bisunaath hain; bisekh bisv bharan hain |
Punjabi
(ਉਹ) ਜਗਤ ਨੂੰ ਭਰਨ ਵਾਲਾ ਅਤੇ ਉਸ ਦਾ ਸੁਆਮੀ ਹੈ ਅਤੇ ਵਿਸ਼ੇਸ਼ ਰੂਪ ਵਿਚ ਸੰਸਾਰ ਦੀ ਪਾਲਨਾ ਕਰਨ ਵਾਲਾ ਹੈ।
English
He is the Creator and Master of the Universe and especially its Sustainer.
ਜਿਮੀ ਜਮਾਨ ਕੇ ਬਿਖੈ; ਸਦੀਵ ਕਰਮ ਭਰਨ ਹੈਂ ॥
jimee jamaan ke bikhai; sadeev karam bharan hain |
Punjabi
(ਉਹ) ਧਰਤੀ ਅਤੇ ਆਕਾਸ਼ ਵਿਚਾਲੇ ਸਦਾ ਹੋਣ ਵਾਲੇ ਕਰਮਾਂ ਦਾ ਸੰਯੋਜਕ ਹੈ।
English
Within the earth and the universe, He is always engaged in actions.
ਅਦ੍ਵੈਖ ਹੈਂ ਅਭੇਖ ਹੈਂ; ਅਲੇਖ ਨਾਥ ਜਾਨੀਐਂ ॥
advaikh hain abhekh hain; alekh naath jaaneeain |
Punjabi
ਉਸ ਨੂੰ ਦ੍ਵੈਸ਼-ਰਹਿਤ, ਭੇਖ-ਰਹਿਤ, ਲੇਖੇ ਤੋਂ ਬਿਨਾ ਸੁਆਮੀ ਸਮਝਣਾ ਚਾਹੀਦਾ ਹੈ।
English
He is without malice, without guise, and is known as the Accountless Master.
ਸਦੀਵ ਸਰਬ ਠਉਰ ਮੈ; ਬਿਸੇਖ ਆਨ ਮਾਨੀਐਂ ॥੪॥੧੬੪॥
sadeev sarab tthaur mai; bisekh aan maaneeain |4|164|
Punjabi
(ਉਸ ਨੂੰ) ਸਾਰੀਆਂ ਥਾਂਵਾਂ ਵਿਚ ਵਿਸ਼ੇਸ਼ ਰੂਪ ਵਿਚ ਸਦਾ ਮੌਜੂਦ ਮੰਨਣਾ ਚਾਹੀਦਾ ਹੈ ॥੪॥੧੬੪॥
English
He may especially be considered abiding for ever in all the places. 4.164.
ਨ ਜੰਤ੍ਰ ਮੈ ਨ ਤੰਤ੍ਰ ਮੈ; ਨ ਮੰਤ੍ਰ ਬਸਿ ਆਵਈ ॥
n jantr mai na tantr mai; na mantr bas aavee |
Punjabi
(ਉਹ) ਨਾ ਯੰਤ੍ਰ ਦੇ ਵਸ ਵਿਚ ਆਉਂਦਾ ਹੈ, ਨਾ ਤੰਤ੍ਰ ਅਤੇ ਮੰਤ੍ਰ ਦੇ ਕਾਬੂ ਹੁੰਦਾ ਹੈ।
English
He is not within Yantras and tantras, He cannot be brought under control through Mantras.
ਪੁਰਾਨ ਔ ਕੁਰਾਨ; ਨੇਤਿ ਨੇਤਿ ਕੈ ਬਤਾਵਈ ॥
puraan aau kuraan; net net kai bataavee |
Punjabi
(ਉਸ ਨੂੰ) ਪੁਰਾਣ ਅਤੇ ਕੁਰਾਨ ਬੇਅੰਤ ਬੇਅੰਤ ਕਹਿੰਦੇ ਹਨ।
English
The Puranas and the Quran speak of Him as ‘Neti, Neti’ (infinite).
ਨ ਕਰਮ ਮੈ ਨ ਧਰਮ ਮੈ; ਨ ਭਰਮ ਮੈ ਬਤਾਈਐ ॥
n karam mai na dharam mai; na bharam mai bataaeeai |
Punjabi
(ਉਹ) ਨਾ ਕਰਮ ਵਿਚ, ਨਾ ਧਰਮ ਵਿਚ ਅਤੇ ਨਾ ਭਰਮ ਵਿਚ (ਲੁਪਤ) ਦਸਿਆ ਜਾਂਦਾ ਹੈ।
English
He cannot be told within any Karmas, religions and illusions.
ਅਗੰਜ ਆਦਿ ਦੇਵ ਹੈ; ਕਹੋ ਸੁ ਕੈਸ ਪਾਈਐ ॥੫॥੧੬੫॥
aganj aad dev hai; kaho su kais paaeeai |5|165|
Punjabi
ਨਾਸ ਤੋਂ ਰਹਿਤ ਉਹ ਆਦਿ ਦੇਵ ਨੂੰ ਦਸੋ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ ॥੫॥੧੬੫॥
English
The Primal Lord is Indestructible, say, how can He be realized? 5.165.
ਜਿਮੀ ਜਮਾਨ ਕੇ ਬਿਖੈ; ਸਮਸਤਿ ਏਕ ਜੋਤਿ ਹੈ ॥
jimee jamaan ke bikhai; samasat ek jot hai |
Punjabi
ਧਰਤੀ ਅਤੇ ਆਕਾਸ਼ ਵਿਚ ਸਭ ਥਾਂ (ਜਿਸ ਦੀ) ਇਕ ਜੋਤਿ (ਪਸਰੀ ਹੋਈ) ਹੈ;
English
Within all the earth and sky, there is only one Light.
ਨ ਘਾਟਿ ਹੈ ਨ ਬਾਢਿ ਹੈ; ਨ ਘਾਟਿ ਬਾਢਿ ਹੋਤ ਹੈ ॥
n ghaatt hai na baadt hai; na ghaatt baadt hot hai |
Punjabi
ਜੋ ਨਾ ਘਟਦੀ ਹੈ, ਨਾ ਵੱਧਦੀ ਹੈ ਅਤੇ ਨਾ ਘਟਦੀ-ਵਧਦੀ ਦੋਵੇਂ ਹੈ;
English
Which neither decreases nor increases in any being, It never decreases or increases.
ਨ ਹਾਨ ਹੈ ਨ ਬਾਨ ਹੈ; ਸਮਾਨ ਰੂਪ ਜਾਨੀਐ ॥
n haan hai na baan hai; samaan roop jaaneeai |
Punjabi
(ਉਹ ਜੋਤਿ) ਨਾ ਘਾਟੇ ਵਾਲੀ ਹੈ, ਨਾ ਬਨਾਵਟ ਵਾਲੀ ਹੈ, (ਉਸ ਨੂੰ) ਸਮਾਨ ਰੂਪ ਵਾਲਾ ਸਮਝਣਾ ਚਾਹੀਦਾ ਹੈ;
English
It is without decadence and without habit, it is known to have the same form.
ਮਕੀਨ ਔ ਮਕਾਨ; ਅਪ੍ਰਮਾਨ ਤੇਜ ਮਾਨੀਐ ॥੬॥੧੬੬॥
makeen aau makaan; apramaan tej maaneeai |6|166|
Punjabi
ਉਸ ਨੂੰ ਮਕਾਨਾਂ ਅਤੇ ਮਕਾਨਾਂ ਵਿਚ ਵਸਣ ਵਾਲਿਆਂ ਵਿਚ ਬੇ-ਮਿਸਾਲ ਪ੍ਰਕਾਸ਼ ਮੰਨਣਾ ਚਾਹੀਦਾ ਹੈ ॥੬॥੧੬੬॥
English
In all houses and places its unlimited brilliance is acknowledged. 6.166.
ਨ ਦੇਹ ਹੈ ਨ ਗੇਹ ਹੈ; ਨ ਜਾਤਿ ਹੈ ਨ ਪਾਤਿ ਹੈ ॥
n deh hai na geh hai; na jaat hai na paat hai |
Punjabi
(ਉਸ ਦਾ) ਨਾ ਸ਼ਰੀਰ ਹੈ, ਨਾ ਘਰ ਹੈ, ਨਾ ਜਾਤਿ ਹੈ ਅਤੇ ਨਾ ਹੀ ਬਰਾਦਰੀ;
English
He hath no body, no home, no caste and no lineage.
ਨ ਮੰਤ੍ਰ ਹੈ ਨ ਮਿਤ੍ਰ ਹੈ; ਨ ਤਾਤ ਹੈ ਨ ਮਾਤ ਹੈ ॥
n mantr hai na mitr hai; na taat hai na maat hai |
Punjabi
(ਉਸ ਦਾ) ਨਾ (ਕੋਈ) ਸਲਾਹਕਾਰ ਹੈ, ਨਾ ਮਿਤਰ ਹੈ, ਨਾ ਪਿਤਾ ਹੈ ਅਤੇ ਨਾ ਹੀ ਮਾਤਾ ਹੈ;
English
He hath no minister, no friend, no father and no mother.
ਨ ਅੰਗ ਹੈ ਨ ਰੰਗ ਹੈ; ਨ ਸੰਗ ਸਾਥ ਨੇਹ ਹੈ ॥
n ang hai na rang hai; na sang saath neh hai |
Punjabi
(ਉਸ ਦਾ) ਨਾ (ਕੋਈ) ਅੰਗ-ਸਾਕ ਹੈ, ਨਾ ਰੰਗ ਹੈ, ਨਾ ਕਿਸੇ ਸੰਗੀ-ਸਾਥੀ ਦਾ ਸਨੇਹ ਹੈ;
English
He hath no limb, no colour, and hath no affection for a companion.
ਨ ਦੋਖ ਹੈ ਨ ਦਾਗ ਹੈ; ਨ ਦ੍ਵੈਖ ਹੈ ਨ ਦੇਹ ਹੈ ॥੭॥੧੬੭॥
n dokh hai na daag hai; na dvaikh hai na deh hai |7|167|
Punjabi
(ਉਸ ਨੂੰ) ਨਾ ਦੋਸ਼ ਹੈ, ਨਾ ਕਲੰਕ ਹੈ, ਨਾ ਦ੍ਵੈਸ਼ ਹੈ, ਨਾ ਦੇਹ ਹੈ ॥੭॥੧੬੭॥
English
He hath no blemish, no stain, no malice and no body.7.167.
ਨ ਸਿੰਘ ਹੈ ਨ ਸ੍ਯਾਰ ਹੈ; ਨ ਰਾਉ ਹੈ ਨ ਰੰਕ ਹੈ ॥
n singh hai na sayaar hai; na raau hai na rank hai |
Punjabi
(ਉਹ) ਨਾ ਸ਼ੇਰ ਹੈ, ਨਾ ਗਿਦੜ ਹੈ, ਨਾ ਰਾਜਾ ਹੈ, ਨਾ ਭਿਖਾਰੀ ਹੈ;
English
He is neither a lion, nor a jackal, nor a king nor a poor.
ਨ ਮਾਨ ਹੈ ਨ ਮਉਤ ਹੈ; ਨ ਸਾਕ ਹੈ ਨ ਸੰਕ ਹੈ ॥
n maan hai na maut hai; na saak hai na sank hai |
Punjabi
(ਉਸ ਨੂੰ) ਨਾ ਮਾਣ ਹੈ, ਨਾ ਮੌਤ, ਨਾ ਸਾਕ ਹੈ ਅਤੇ ਨਾ ਹੀ ਸ਼ੰਕਾ ਹੈ;
English
He egoless, deathless, kinless and doubtless.
ਨ ਜਛ ਹੈ ਨ ਗੰਧ੍ਰਬ ਹੈ; ਨ ਨਰੁ ਹੈ ਨ ਨਾਰ ਹੈ ॥
n jachh hai na gandhrab hai; na nar hai na naar hai |
Punjabi
ਨਾ ਯਕਸ਼ ਹੈ, ਨਾ ਗੰਧਰਬ ਹੈ, ਨਾ ਨਰ ਹੈ ਅਤੇ ਨਾ ਹੀ ਨਾਰੀ ਹੈ;
English
He is neither a Yaksha, nor a Gandharva, nor a man nor a woman.
ਨ ਚੋਰ ਹੈ ਨ ਸਾਹੁ ਹੈ; ਨ ਸਾਹ ਕੋ ਕੁਮਾਰ ਹੈ ॥੮॥੧੬੮॥
n chor hai na saahu hai; na saah ko kumaar hai |8|168|
Punjabi
ਨਾ ਚੋਰ ਹੈ, ਨਾ ਸ਼ਾਹ ਹੈ ਅਤੇ ਨਾ ਹੀ ਸ਼ਾਹੂਕਾਰ ਦਾ ਪੁੱਤਰ ਹੈ ॥੮॥੧੬੮॥
English
He is neither a thief, nor a moneylender nor a prince.8.168.
ਨ ਨੇਹ ਹੈ ਨ ਗੇਹ ਹੈ; ਨ ਦੇਹ ਕੋ ਬਨਾਉ ਹੈ ॥
n neh hai na geh hai; na deh ko banaau hai |
Punjabi
(ਉਸ ਨੂੰ) ਨਾ ਮੋਹ ਹੈ, ਨਾ (ਉਸ ਦਾ) ਘਰ ਹੈ, ਨਾ ਸ਼ਰੀਰ ਹੈ ਅਤੇ ਨਾ ਹੀ ਬਨਾਵਟ ਹੈ;
English
He is without attachment, without home and without the formation of the body.
ਨ ਛਲ ਹੈ ਨ ਛਿਦ੍ਰ ਹੈ; ਨ ਛਲ ਕੋ ਮਿਲਾਉ ਹੈ ॥
n chhal hai na chhidr hai; na chhal ko milaau hai |
Punjabi
(ਉਸ ਵਿਚ) ਨਾ (ਕੋਈ) ਛਲ ਹੈ, ਨਾ ਛਿਦ੍ਰ (ਸੂਰਾਖ਼) ਹੈ, ਨਾ ਹੀ ਛਲ ਨਾਲ ਉਸ ਦਾ ਕੋਈ ਮੇਲ ਹੈ;
English
He is without deceit, without blemish and without the blend of deceit.
ਨ ਤੰਤ੍ਰ ਹੈ ਨ ਮੰਤ੍ਰ ਹੈ; ਨ ਜੰਤ੍ਰ ਕੋ ਸਰੂਪ ਹੈ ॥
n tantr hai na mantr hai; na jantr ko saroop hai |
Punjabi
(ਉਹ) ਨਾ ਤੰਤ੍ਰ ਹੈ, ਨਾ ਮੰਤ੍ਰ ਹੈ ਅਤੇ ਨਾ ਯੰਤ੍ਰ ਦਾ ਸਰੂਪ ਹੈ;
English
He is neither Tantra , nor a mantra nor the form of Yantra.
ਨ ਰਾਗ ਹੈ ਨ ਰੰਗ ਹੈ; ਨ ਰੇਖ ਹੈ ਨ ਰੂਪ ਹੈ ॥੯॥੧੬੯॥
n raag hai na rang hai; na rekh hai na roop hai |9|169|
Punjabi
(ਉਸ ਨੂੰ) ਨਾ ਮੋਹ ਹੈ, ਨਾ ਰੰਗ ਹੈ, (ਉਸ ਦਾ) ਨਾ ਆਕਾਰ ਹੈ ਅਤੇ ਨਾ ਹੀ (ਕੋਈ) ਸਰੂਪ ਹੈ ॥੯॥੧੬੯॥
English
He is without affection, without colour, without form and without lineage. 9.169.
ਨ ਜੰਤ੍ਰ ਹੈ ਨ ਮੰਤ੍ਰ ਹੈ; ਨ ਤੰਤ੍ਰ ਕੋ ਬਨਾਉ ਹੈ ॥
n jantr hai na mantr hai; na tantr ko banaau hai |
Punjabi
(ਉਹ) ਨਾ ਯੰਤ੍ਰ (ਦੇ ਵਸ) ਹੈ, ਨਾ ਮੰਤ੍ਰ ਅਤੇ ਨਾ ਤੰਤ੍ਰ ਦੁਆਰਾ ਬਣਿਆ ਹੈ,
English
He is neither a Yantra, nor a Mantra nor the formation of a Tantra.
ਨ ਛਲ ਹੈ ਨ ਛਿਦ੍ਰ ਹੈ; ਨ ਛਾਇਆ ਕੋ ਮਿਲਾਉ ਹੈ ॥
n chhal hai na chhidr hai; na chhaaeaa ko milaau hai |
Punjabi
(ਉਹ) ਨਾ ਛਲ ਹੈ, ਨਾ ਛਿਦ੍ਰ (ਸੂਰਾਖ਼) ਹੈ ਅਤੇ ਨਾ ਮਾਇਆ ('ਛਾਇਆ') ਨਾਲ (ਉਸ ਦਾ) ਮੇਲ ਹੈ;
English
He is without deceit, without blemish and without the blend of ignorance.
ਨ ਰਾਗ ਹੈ ਨ ਰੰਗ ਹੈ; ਨ ਰੂਪ ਹੈ ਨ ਰੇਖ ਹੈ ॥
n raag hai na rang hai; na roop hai na rekh hai |
Punjabi
(ਉਹ) ਨਾ ਮੋਹ ਹੈ, ਨਾ ਰੰਗ ਹੈ, ਨਾ ਰੂਪ ਵਾਲਾ ਹੈ ਅਤੇ ਨਾ ਹੀ ਆਕਾਰ ਵਾਲਾ ਹੈ;
English
He is without affection, without colour, without form and without line.
ਨ ਕਰਮ ਹੈ ਨ ਧਰਮ ਹੈ; ਅਜਨਮ ਹੈ ਅਭੇਖ ਹੈ ॥੧੦॥੧੭੦॥
n karam hai na dharam hai; ajanam hai abhekh hai |10|170|
Punjabi
(ਉਹ) ਨਾ ਕਰਮ ਹੈ, ਨਾ ਧਰਮ ਹੈ, (ਉਹ) ਅਜਨਮਾ ਅਤੇ ਭੇਖ ਤੋਂ ਰਹਿਤ ਹੈ ॥੧੦॥੧੭੦॥
English
He is actionless, religionless, birthless and guiseless. 10.170.
ਨ ਤਾਤ ਹੈ ਨ ਮਾਤ ਹੈ ਅਖ੍ਯਾਲ ਅਖੰਡ ਰੂਪ ਹੈ ॥
n taat hai na maat hai akhayaal akhandd roop hai |
Punjabi
(ਉਸ ਦਾ) ਨਾ ਪਿਤਾ ਹੈ, ਨਾ ਮਾਤਾ, (ਉਹ) ਖਿਆਲ ਤੋਂ ਉੱਚਾ ਅਖੰਡ ਰੂਪ ਵਾਲਾ ਹੈ।
English
He is without father, without nother, beyond thought and Indivisible Entity.
ਅਛੇਦ ਹੈ ਅਭੇਦ ਹੈ; ਨ ਰੰਕ ਹੈ ਨ ਭੂਪ ਹੈ ॥
achhed hai abhed hai; na rank hai na bhoop hai |
Punjabi
(ਉਹ) ਅਛੇਦ ਅਤੇ ਅਭੇਦ ਹੈ, (ਉਹ) ਨਾ ਭਿਖਾਰੀ ਹੈ ਅਤੇ ਨਾ ਹੀ ਰਾਜਾ।
English
He is Invincible and Indiscriminate He is neither a pauper nor a king.
ਪਰੇ ਹੈ ਪਵਿਤ੍ਰ ਹੈ; ਪੁਨੀਤ ਹੈ ਪੁਰਾਨ ਹੈ ॥
pare hai pavitr hai; puneet hai puraan hai |
Punjabi
(ਉਹ ਸਭ ਤੋਂ) ਪਰੇ ਹੈ, ਪਵਿਤਰ ਹੈ, ਸਵੱਛ ਹੈ ਅਤੇ ਪੁਰਾਤਨ ਹੈ।
English
He is in the Yond, He is Holy, Immaculate and Ancient.
ਅਗੰਜ ਹੈ ਅਭੰਜ ਹੈ; ਕਰੀਮ ਹੈ ਕੁਰਾਨ ਹੈ ॥੧੧॥੧੭੧॥
aganj hai abhanj hai; kareem hai kuraan hai |11|171|
Punjabi
(ਉਹ) ਨਾ ਨਾਸ਼ ਹੁੰਦਾ ਹੈ, ਨਾ ਟੁੱਟਦਾ ਹੈ, ਉਹ ਕ੍ਰਿਪਾਲੂ ਹੈ, ਪਵਿਤਰ ਧਰਮ-ਗ੍ਰੰਥ (ਕੁਰਾਨ) ਹੈ ॥੧੧॥੧੭੧॥
English
He is Indestructible, Invincible, Merciful and Holy like Quran. 11.171.
ਅਕਾਲ ਹੈ ਅਪਾਲ ਹੈ; ਖਿਆਲ ਹੈ ਅਖੰਡ ਹੈ ॥
akaal hai apaal hai; khiaal hai akhandd hai |
Punjabi
(ਉਹ) ਕਾਲ-ਰਹਿਤ, ਪਾਲਣਾ-ਰਹਿਤ ਹੈ, (ਉਹ) ਚਿੰਤਨ (ਦਾ ਨਿਸ਼ਾਣਾ) ਹੈ ਅਤੇ ਅਖੰਡ ਸਰੂਪ ਵਾਲਾ ਹੈ।
English
He is Non-temporal, Patronless, a Concept and Indivisible.
ਨ ਰੋਗ ਹੈ ਨ ਸੋਗ ਹੈ; ਨ ਭੇਦ ਹੈ ਨ ਭੰਡ ਹੈ ॥
n rog hai na sog hai; na bhed hai na bhandd hai |
Punjabi
(ਉਸ ਨੂੰ) ਨਾ ਰੋਗ ਹੈ, ਨਾ ਸੋਗ ਹੈ, ਨਾ ਰਹੱਸਪੂਰਨ ਹੈ ਅਤੇ ਨਾ ਹੀ ਨਸ਼ਰ ਕੀਤੇ ਜਾਣ ਵਾਲਾ ਹੈ।
English
He is without ailment, without sorrow, without contrast and without slander.
ਨ ਅੰਗ ਹੈ ਨ ਰੰਗ ਹੈ; ਨ ਸੰਗ ਹੈ ਨ ਸਾਥ ਹੈ ॥
n ang hai na rang hai; na sang hai na saath hai |
Punjabi
ਉਸ ਦਾ ਨਾ (ਕੋਈ) ਅੰਗ (ਸ਼ਰੀਰ) ਹੈ, ਨਾ ਰੰਗ ਹੈ, ਨਾ (ਕੋਈ) ਸੰਗ-ਸਾਥ ਹੈ।
English
He is limbless, colourless, comradeless and companionless.
ਪ੍ਰਿਆ ਹੈ ਪਵਿਤ੍ਰ ਹੈ; ਪੁਨੀਤ ਹੈ ਪ੍ਰਮਾਥ ਹੈ ॥੧੨॥੧੭੨॥
priaa hai pavitr hai; puneet hai pramaath hai |12|172|
Punjabi
(ਉਹ) ਪਿਆਰਾ ਹੈ, ਪਵਿਤਰ ਹੈ, ਸਵੱਛ ਹੈ ਅਤੇ (ਸਭ ਨੂੰ) ਅਧੀਨ ਰਖਣ ਵਾਲਾ ਹੈ ॥੧੨॥੧੭੨॥
English
He is Beloved, Sacred, Immaculate and the Subtle Truth. 12.172.
ਨ ਸੀਤ ਹੈ ਨ ਸੋਚ ਹੈ; ਨ ਘ੍ਰਾਮ ਹੈ ਨ ਘਾਮ ਹੈ ॥
n seet hai na soch hai; na ghraam hai na ghaam hai |
Punjabi
(ਉਹ) ਨਾ ਸਰਦੀ ਹੈ, ਨਾ ਗਰਮੀ ਹੈ, ਨਾ ਛਾਂ ਹੈ ਅਤੇ ਨਾ ਧੁਪ ਹੈ;
English
He neither chilly, nor sorrowful, nor shade nor sunshine.
ਨ ਲੋਭ ਹੈ ਨ ਮੋਹ ਹੈ; ਨ ਕ੍ਰੋਧ ਹੈ ਨ ਕਾਮ ਹੈ ॥
n lobh hai na moh hai; na krodh hai na kaam hai |
Punjabi
(ਉਹ) ਨਾ ਲੋਭ ਹੈ, ਨਾ ਮੋਹ ਹੈ, ਨਾ ਕ੍ਰੋਧ ਹੈ ਅਤੇ ਨਾ ਹੀ ਕਾਮਨਾ ਹੈ।
English
He is without greed, without attachment, without anger and without lust.
ਨ ਦੇਵ ਹੈ ਨ ਦੈਤ ਹੈ; ਨ ਨਰ ਕੋ ਸਰੂਪ ਹੈ ॥
n dev hai na dait hai; na nar ko saroop hai |
Punjabi
(ਉਹ) ਨਾ ਦੇਵਤਾ ਹੈ, ਨਾ ਦੈਂਤ ਹੈ ਅਤੇ ਨਾ ਪੁਰਖ ਸਰੂਪ ਵਾਲਾ ਹੈ।
English
He is neither god nor demon nor in he form of a human being.
ਨ ਛਲ ਹੈ ਨ ਛਿਦ੍ਰ ਹੈ; ਨ ਛਿਦ੍ਰ ਕੀ ਬਿਭੂਤਿ ਹੈ ॥੧੩॥੧੭੩॥
n chhal hai na chhidr hai; na chhidr kee bibhoot hai |13|173|
Punjabi
(ਉਸ ਵਿਚ) ਨਾ ਕੋਈ ਛਲ ਹੈ, ਨਾ ਛਿਦ੍ਰ ਹੈ ਅਤੇ ਨਾ ਹੀ ਨੁਕਸਾਂ ਵਾਲੀ ਵਿਭੂਤੀ (ਸੰਪੱਤੀ) ਹੈ ॥੧੩॥੧੭੩॥
English
He is neither deceit nor blemish nor the substance of slander. 13.173.
ਨ ਕਾਮ ਹੈ ਨ ਕ੍ਰੋਧ ਹੈ; ਨ ਲੋਭ ਹੈ ਨ ਮੋਹ ਹੈ ॥
n kaam hai na krodh hai; na lobh hai na moh hai |
Punjabi
(ਉਸ ਨੂੰ) ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ,
English
He is without lust, anger, greed and attachment.
ਨ ਦ੍ਵੈਖ ਹੈ ਨ ਭੇਖ ਹੈ; ਨ ਦੁਈ ਹੈ ਨ ਦ੍ਰੋਹ ਹੈ ॥
n dvaikh hai na bhekh hai; na duee hai na droh hai |
Punjabi
ਨਾ ਦ੍ਵੈਸ਼ ਹੈ, ਨਾ ਭੇਖ ਹੈ, ਨਾ ਦੂਈ ਦਾ ਭਾਵ ਹੈ ਅਤੇ ਨਾ ਧੋਖਾ ਹੈ।
English
He is without malice, garb, duality and deception.
ਨ ਕਾਲ ਹੈ ਨ ਬਾਲ ਹੈ; ਸਦੀਵ ਦਇਆਲ ਰੂਪ ਹੈ ॥
n kaal hai na baal hai; sadeev deaal roop hai |
Punjabi
(ਉਹ) ਨਾ ਕਾਲ ਹੈ, ਨਾ ਬਾਲਕ ਹੈ, ਸਦਾ ਦਿਆਲੂ ਰੂਪ ਵਾਲਾ ਹੈ।
English
He is deathless, childless and always Merciful Entity.
ਅਗੰਜ ਹੈ ਅਭੰਜ ਹੈ; ਅਭਰਮ ਹੈ ਅਭੂਤ ਹੈ ॥੧੪॥੧੭੪॥
aganj hai abhanj hai; abharam hai abhoot hai |14|174|
Punjabi
(ਉਹ) ਅਗੰਜ ਹੈ, ਅਭੰਜ ਹੈ, ਭਰਮ ਅਤੇ ਪੰਜ ਭੂਤਾਂ ਤੋਂ ਉੱਚਾ ਹੈ ॥੧੪॥੧੭੪॥
English
He is Indestructible, Invincible, Illusionless and Elementless. 14.174.
ਅਛੇਦ ਛੇਦ ਹੈ ਸਦਾ; ਅਗੰਜ ਗੰਜ ਗੰਜ ਹੈ ॥
achhed chhed hai sadaa; aganj ganj ganj hai |
Punjabi
(ਉਹ) ਸਦਾ ਅਛੇਦ ਨੂੰ ਵੀ ਛੇਦਣ ਵਾਲਾ ਹੈ ਅਤੇ ਨਸ਼ਟ ਨਾ ਹੋਣ ਵਾਲਿਆਂ ਦਾ ਵੀ ਨਾਸ਼ਕ ਹੈ।
English
He always assails the unassailable, He is the Destroyer of the Indestructible.
ਅਭੂਤ ਅਭੇਖ ਹੈ ਬਲੀ; ਅਰੂਪ ਰਾਗ ਰੰਗ ਹੈ ॥
abhoot abhekh hai balee; aroop raag rang hai |
Punjabi
ਤੱਤ੍ਵਾਂ ਤੋਂ ਬਿਨਾ ਵੀ ਉਹ ਬਲਵਾਨ ਸਰੂਪ ਵਾਲਾ ਹੈ ਅਤੇ ਉਹ ਰਾਗਰੰਗ ਅਤੇ ਰੂਪ-ਰਹਿਤ ਹੈ।
English
His Elementless Garb is Powerful, He is the Original Form of Sound and Colour.
ਨ ਦ੍ਵੈਖ ਹੈ ਨ ਭੇਖ ਹੈ; ਨ ਕਾਮ ਕ੍ਰੋਧ ਕਰਮ ਹੈ ॥
n dvaikh hai na bhekh hai; na kaam krodh karam hai |
Punjabi
(ਉਸ ਵਿਚ) ਨਾ ਦ੍ਵੈਸ਼ ਹੈ, ਨਾ ਭੇਖ ਹੈ ਅਤੇ ਨਾ ਹੀ ਕਾਮ, ਕ੍ਰੋਧ ਅਤੇ ਕਰਮ ਹੈ।
English
He is without malice, garb, lust anger and action.
ਨ ਜਾਤ ਹੈ ਨ ਪਾਤ ਹੈ; ਨ ਚਿਤ੍ਰ ਚਿਹਨ ਬਰਨ ਹੈ ॥੧੫॥੧੭੫॥
n jaat hai na paat hai; na chitr chihan baran hai |15|175|
Punjabi
(ਉਸ ਦੀ) ਨਾ (ਕੋਈ) ਜਾਤਿ ਹੈ, ਨਾ ਬਰਾਦਰੀ ਹੈ ਅਤੇ ਨਾ ਹੀ (ਕੋਈ) ਚਿਤਰ, ਚਿੰਨ੍ਹ ਅਤੇ ਵਰਨ ਹੈ ॥੧੫॥੧੭੫॥
English
He is without caste, lineage, picture, mark and colour.15.175.
ਬਿਅੰਤ ਹੈ ਅਨੰਤ ਹੈ; ਅਨੰਤ ਤੇਜ ਜਾਨੀਐ ॥
biant hai anant hai; anant tej jaaneeai |
Punjabi
(ਉਹ) ਬੇਅੰਤ ਹੈ, ਅਨੰਤ ਹੈ, (ਉਸ ਨੂੰ) ਬੇਅੰਤ ਤੇਜ ਵਾਲਾ ਜਾਣਨਾ ਚਾਹੀਦਾ ਹੈ।
English
He is Limitless, endless and be comprehended as consisting of endless Glory.
ਅਭੂਮ ਅਭਿਜ ਹੈ ਸਦਾ; ਅਛਿਜ ਤੇਜ ਮਾਨੀਐ ॥
abhoom abhij hai sadaa; achhij tej maaneeai |
Punjabi
(ਉਹ) ਖ਼ਾਕੀ (ਪਾਰਥਿਵ) ਨਹੀਂ ਹੈ, ਪ੍ਰਭਾਵਿਤ ਹੋਣ ਵਾਲਾ ਨਹੀਂ ਹੈ, (ਉਸ ਨੂੰ) ਸਦਾ ਨਾ ਛਿਝਣ ਵਾਲਾ ਤੇਜ ਮੰਨਣਾ ਚਾਹੀਦਾ ਹੈ।
English
He is unearthly and unappeasable and be considered as consisting of unassailable Glory.
ਨ ਆਧ ਹੈ ਨ ਬਿਆਧ ਹੈ; ਅਗਾਧ ਰੂਪ ਲੇਖੀਐ ॥
n aadh hai na biaadh hai; agaadh roop lekheeai |
Punjabi
(ਉਸ ਨੂੰ) ਨਾ ਮਾਨਸਿਕ ਰੋਗ ਹੈ, ਨਾ ਸ਼ਰੀਰਕ ਰੋਗ ਹੈ; (ਉਸ ਨੂੰ) ਅਗਾਧ ਰੂਪ ਵਾਲਾ ਗਿਣਨਾ ਚਾਹੀਦਾ ਹੈ।
English
He is without the ailments of body and mind and be Known as the lord of Unfathomable form.
ਅਦੋਖ ਹੈ ਅਦਾਗ ਹੈ; ਅਛੈ ਪ੍ਰਤਾਪ ਪੇਖੀਐ ॥੧੬॥੧੭੬॥
adokh hai adaag hai; achhai prataap pekheeai |16|176|
Punjabi
(ਉਹ) ਦੋਖ ਤੋਂ ਬਿਨਾ ਹੈ, ਦਾਗ਼ ਤੋਂ ਰਹਿਤ ਹੈ, (ਉਸ ਨੂੰ) ਸਦਾ ਨਸ਼ਟ ਨਾ ਹੋਣ ਵਾਲੇ ਪ੍ਰਤਾਪ ਵਾਲਾ ਵੇਖਣਾ ਚਾਹੀਦਾ ਹੈ ॥੧੬॥੧੭੬॥
English
He is Without blemish and stain and be visualised as consisting of Indestructible Glory .16.176
ਨ ਕਰਮ ਹੈ ਨ ਭਰਮ ਹੈ; ਨ ਧਰਮ ਕੋ ਪ੍ਰਭਾਉ ਹੈ ॥
n karam hai na bharam hai; na dharam ko prabhaau hai |
Punjabi
(ਉਸ ਵਿਚ) ਨਾ ਕਰਮ ਹੈ, ਨਾ ਭਰਮ ਹੈ; (ਉਸ ਉਤੇ) ਨਾ ਧਰਮ ਦਾ ਪ੍ਰਭਾਵ ਹੈ।
English
He is beyond the impact of action, illusion and religion.
ਨ ਜੰਤ੍ਰ ਹੈ ਨ ਤੰਤ੍ਰ ਹੈ; ਨ ਮੰਤ੍ਰ ਕੋ ਰਲਾਉ ਹੈ ॥
n jantr hai na tantr hai; na mantr ko ralaau hai |
Punjabi
ਉਹ ਨਾ ਯੰਤ੍ਰਾਂ ਵਿਚ, ਨਾ ਤੰਤ੍ਰਾਂ ਵਿਚ ਅਤੇ ਨਾ ਹੀ ਮੰਤ੍ਰਾਂ ਵਿਚ ਰਲਿਆ ਹੋਇਆ ਹੈ।
English
He is neither Yantra, nor Tantra nor a blend of slander.
ਨ ਛਲ ਹੈ ਨ ਛਿਦ੍ਰ ਹੈ; ਨ ਛਿਦ੍ਰ ਕੋ ਸਰੂਪ ਹੈ ॥
n chhal hai na chhidr hai; na chhidr ko saroop hai |
Punjabi
(ਉਹ) ਨਾ ਛਲ ਹੈ, ਨਾ ਛਿਦ੍ਰ ਹੈ ਅਤੇ ਨਾ ਹੀ ਛਿਦ੍ਰ (ਨੁਕਸ) ਵਾਲਾ ਸਰੂਪ ਰਖਦਾ ਹੈ।
English
He is neither deceit, nor malice nor a form of slander.
ਅਭੰਗ ਹੈ ਅਨੰਗ ਹੈ; ਅਗੰਜ ਸੀ ਬਿਭੂਤ ਹੈ ॥੧੭॥੧੭੭॥
abhang hai anang hai; aganj see bibhoot hai |17|177|
Punjabi
(ਉਹ) ਨਾਸ਼ ਤੋਂ ਬਿਨਾ, ਸ਼ਰੀਰ ਤੋਂ ਬਿਨਾ ਅਤੇ ਨਸ਼ਟ ਨਾ ਹੋਣ ਵਾਲੀ ਸੰਪਦਾ ਹੈ ॥੧੭॥੧੭੭॥
English
He is Indivisible, limbless and treasure of unending equipment.17.177.
ਨ ਕਾਮ ਹੈ ਨ ਕ੍ਰੋਧ ਹੈ; ਨ ਲੋਭ ਮੋਹ ਕਾਰ ਹੈ ॥
n kaam hai na krodh hai; na lobh moh kaar hai |
Punjabi
(ਉਸ ਨੂੰ) ਨਾ ਕਾਮ ਹੈ, ਨਾ ਕ੍ਰੋਧ ਹੈ ਅਤੇ ਨਾ ਲੋਭ, ਮੋਹ ਅਤੇ ਹੰਕਾਰ ('ਕਾਰ') ਹੈ।
English
He is without the activity of lust, anger, greed and attachment.
ਨ ਆਧ ਹੈ ਨ ਗਾਧ ਹੈ ਨ ਬਿਆਧ ਕੋ ਬਿਚਾਰ ਹੈ ॥
n aadh hai na gaadh hai na biaadh ko bichaar hai |
Punjabi
ਉਹ ਨਾ ਆਧਿ ਹੈ, ਨਾ ਹੀ (ਕਿਸੇ ਪ੍ਰਾਪਤੀ ਦੀ ਉਸ ਨੂੰ) ਚਾਹ ('ਗਾਧ') ਹੈ ਅਤੇ ਨਾ ਹੀ ਵਿਆਧਿ ਦਾ ਵਿਚਾਰ ਹੈ।
English
He, the Unfathomable Lord, is without the concepts of the ailments of the body and mind.
ਨ ਰੰਗ ਰਾਗ ਰੂਪ ਹੈ; ਨ ਰੂਪ ਰੇਖ ਰਾਰ ਹੈ ॥
n rang raag roop hai; na roop rekh raar hai |
Punjabi
(ਉਹ) ਨਾ ਰੰਗ, ਰਾਗ ਅਤੇ ਸਰੂਪ ਵਾਲਾ ਹੈ, ਨਾ ਹੀ ਰੂਪਰੇਖਾ ਦੀ ਕੋਈ ਰੜਕ ਹੈ।
English
He is without affection for colour and form, He is without the dispute of beauty and line.
ਨ ਹਾਉ ਹੈ ਨ ਭਾਉ ਹੈ; ਨ ਦਾਉ ਕੋ ਪ੍ਰਕਾਰ ਹੈ ॥੧੮॥੧੭੮॥
n haau hai na bhaau hai; na daau ko prakaar hai |18|178|
Punjabi
(ਉਸ ਵਿਚ) ਨਾ ਹਾਵ-ਭਾਵ ਹੈ ਅਤੇ ਨਾ ਹੀ ਦਾਉ-ਪੇਚ ਦਾ ਕੋਈ ਢੰਗ ਹੈ ॥੧੮॥੧੭੮॥
English
He is without gesticulation and charm and any kind of deception. 18.178.
ਗਜਾਧਪੀ ਨਰਾਧਪੀ; ਕਰੰਤ ਸੇਵ ਹੈ ਸਦਾ ॥
gajaadhapee naraadhapee; karant sev hai sadaa |
Punjabi
(ਜਿਸ ਦੀ) (ਐਰਾਵਤ ਦਾ ਸੁਆਮੀ) ਇੰਦਰ ਅਤੇ (ਨਰਾਂ ਦਾ ਸੁਆਮੀ) ਕੁਬੇਰ ਸਦਾ ਸੇਵਾ ਕਰਦੇ ਹਨ;
English
Indra and Kuber are always at Thy service.
ਸਿਤਸੁਤੀ ਤਪਸਪਤੀ; ਬਨਸਪਤੀ ਜਪਸ ਸਦਾ ॥
sitasutee tapasapatee; banasapatee japas sadaa |
Punjabi
(ਜਿਸ ਦਾ) ਚੰਦ੍ਰਮਾ ('ਸਿਤਸਪਤੀ') ਸੂਰਜ ਅਤੇ ਵਰੁਣ ਸਦਾ ਜਪ ਕਰਦੇ ਹਨ,
English
The moon, sun and Varuna ever repeat Thy Name.
ਅਗਸਤ ਆਦਿ ਜੇ ਬਡੇ; ਤਪਸਪਤੀ ਬਿਸੇਖੀਐ ॥
agasat aad je badde; tapasapatee bisekheeai |
Punjabi
ਅਗਸਤ ਆਦਿ ਵੱਡੇ ਵੱਡੇ ਵਿਸ਼ੇਸ਼ ਤਪਸਵੀ
English
All the distinctive and great ascetics including Agastya etc
ਬਿਅੰਤ ਬਿਅੰਤ ਬਿਅੰਤ ਕੋ; ਕਰੰਤ ਪਾਠ ਪੇਖੀਐ ॥੧੯॥੧੭੯॥
biant biant biant ko; karant paatth pekheeai |19|179|
Punjabi
(ਸਭ ਉਸ ਨੂੰ) ਬੇਅੰਤ ਬੇਅੰਤ ਬੇਅੰਤ ਕਹਿੰਦੇ ਵੇਖੇ ਗਏ ਹਨ ॥੧੯॥੧੭੯॥
English
See them reciting the Praises of the Infinite and Limitless Lord.19.179.
ਅਗਾਧ ਆਦਿ ਦੇਵਕੀ; ਅਨਾਦ ਬਾਤ ਮਾਨੀਐ ॥
agaadh aad devakee; anaad baat maaneeai |
Punjabi
ਉਸ ਅਗਾਧ, ਆਦਿ ਦੇਵ ਦੀ ਗੱਲ (ਬ੍ਰਿਤਾਂਤ) ਅਨਾਦਿ ਹੈ।
English
The discourse of that Profound and Primal Lord is without beginning.
ਨ ਜਾਤ ਪਾਤ ਮੰਤ੍ਰ ਮਿਤ੍ਰ; ਸਤ੍ਰ ਸਨੇਹ ਜਾਨੀਐ ॥
n jaat paat mantr mitr; satr saneh jaaneeai |
Punjabi
(ਉਸ ਦੀ) ਨਾ ਜਾਤਿ ਹੈ, ਨਾ ਬਰਾਦਰੀ ਹੈ, ਨਾ ਹੀ (ਉਸ ਦਾ ਕੋਈ) ਸਲਾਹਕਾਰ, ਮਿਤਰ, ਵੈਰੀ ਅਤੇ ਸਨੇਹੀ ਸਮਝਣਾ ਚਾਹੀਦਾ ਹੈ।
English
He hath no caste, lineage, adviser, friend, enemy and love.
ਸਦੀਵ ਸਰਬ ਲੋਕ ਕੇ; ਕ੍ਰਿਪਾਲ ਖਿਆਲ ਮੈ ਰਹੈ ॥
sadeev sarab lok ke; kripaal khiaal mai rahai |
Punjabi
(ਜੋ ਵਿਅਕਤੀ) ਸਦਾ ਸਭ ਲੋਕਾਂ ਉਤੇ ਕ੍ਰਿਪਾਲੂ (ਪਰਮ ਸੱਤਾ) ਨੂੰ ਆਪਣੇ ਧਿਆਨ ਵਿਚ ਰਖਦੇ ਹਨ,
English
I may always remain absorbed in the Beneficent Lord of all the worlds.
ਤੁਰੰਤ ਦ੍ਰੋਹ ਦੇਹ ਕੇ; ਅਨੰਤ ਭਾਂਤਿ ਸੋ ਦਹੈ ॥੨੦॥੧੮੦॥
turant droh deh ke; anant bhaant so dahai |20|180|
Punjabi
(ਉਨ੍ਹਾਂ ਦੀ) ਦੇਹ ਦੇ ਅਨੇਕ ਤਰ੍ਹਾਂ ਦੇ ਦੁਖ ਤੁਰਤ ਹੀ ਸੜ ਜਾਂਦੇ ਹਨ ॥੨੦॥੧੮੦॥
English
That Lord removes immediately all the infinite agonies of the body. 20.180.
ਤ੍ਵ ਪ੍ਰਸਾਦਿ ॥ ਰੂਆਲ ਛੰਦ ॥
tv prasaad | rooaal chhand |
Punjabi
ਤੇਰੀ ਕ੍ਰਿਪਾ ਨਾਲ: ਰੂਆਮਲ ਛੰਦ:
English
BY THY GRACE. ROOALL STANZA
ਰੂਪ ਰਾਗ ਨ ਰੇਖ ਰੰਗ ਨ; ਜਨਮ ਮਰਨ ਬਿਹੀਨ ॥
roop raag na rekh rang na; janam maran biheen |
Punjabi
(ਜਿਸ ਦਾ) ਰੂਪ, ਰਾਗ, ਰੇਖਾ ਅਤੇ ਰੰਗ ਨਹੀਂ ਹੈ ਅਤੇ (ਜੋ) ਜਨਮ-ਮਰਨ ਤੋਂ ਰਹਿਤ ਹੈ,
English
He is without form, affection, mark and colour and also without birth and death.
ਆਦਿ ਨਾਥ ਅਗਾਧ ਪੁਰਖ; ਸੁ ਧਰਮ ਕਰਮ ਪ੍ਰਬੀਨ ॥
aad naath agaadh purakh; su dharam karam prabeen |
Punjabi
(ਜੋ) ਮੁੱਢ-ਕਦੀਮ ਦਾ ਸਭ ਦਾ ਸੁਆਮੀ, ਅਗਾਧ ਪੁਰਖ ਹੈ ਅਤੇ ਧਰਮ ਕਰਮ ਵਿਚ ਪ੍ਰਬੀਨ ਹੈ;
English
He is the Primal Master, Unfathomable and All-Pervading Lord and also adept in pious actions.
ਜੰਤ੍ਰ ਮੰਤ੍ਰ ਨ ਤੰਤ੍ਰ ਜਾ ਕੋ; ਆਦਿ ਪੁਰਖ ਅਪਾਰ ॥
jantr mantr na tantr jaa ko; aad purakh apaar |
Punjabi
(ਜਿਸ ਨੂੰ) ਯੰਤ੍ਰ, ਮੰਤ੍ਰ ਅਤੇ ਤੰਤ੍ਰ ਆਦਿ (ਵਸ ਵਿਚ ਨਹੀਂ) ਕਰ ਸਕਦੇ ਅਤੇ ਜੋ ਆਦਿ ਪੁਰਖ ਅਤੇ ਅਪਾਰ ਹੈ;
English
He is the Primal and Infinite Purusha without any Yantra, Mantra and Tantra.
ਹਸਤ ਕੀਟ ਬਿਖੈ ਬਸੈ; ਸਭ ਠਉਰ ਮੈ ਨਿਰਧਾਰ ॥੧॥੧੮੧॥
hasat keett bikhai basai; sabh tthaur mai niradhaar |1|181|
Punjabi
(ਜੋ) ਹਾਥੀ ਤੋਂ ਲੈ ਕੇ ਕੀੜੇ ਤਕ ਵਿਚ ਵਸਦਾ ਹੈ ਅਤੇ ਜੋ ਸਾਰੀਆਂ ਥਾਂਵਾਂ ਵਿਚ ਬਿਨਾ ਕਿਸੇ ਆਧਾਰ ਦੇ ਮੌਜੂਦ ਹੈ ॥੧॥੧੮੧॥
English
He abides in both the elephant and the ant, and be considered living at all the places. 1.181.
ਜਾਤਿ ਪਾਤਿ ਨ ਤਾਤ ਜਾ ਕੋ; ਮੰਤ੍ਰ ਮਾਤ ਨ ਮਿਤ੍ਰ ॥
jaat paat na taat jaa ko; mantr maat na mitr |
Punjabi
ਜਿਸ ਦੀ (ਕੋਈ) ਜਾਤਿ, ਬਰਾਦਰੀ, ਪਿਤਾ, ਮਾਤਾ, ਸਲਾਹਕਾਰ ਅਤੇ ਮਿਤਰ ਨਹੀਂ ਹੈ;
English
He is without caste, lineage, father, mother, adviser and friend.
ਸਰਬ ਠਉਰ ਬਿਖੈ ਰਮਿਓ; ਜਿਹ ਚਕ੍ਰ ਚਿਹਨ ਨ ਚਿਤ੍ਰ ॥
sarab tthaur bikhai ramio; jih chakr chihan na chitr |
Punjabi
ਜੋ ਸਭ ਥਾਂਵਾਂ ਵਿਚ ਰਮਣ ਕਰ ਰਿਹਾ ਹੈ ਅਤੇ ਜਿਸ ਦਾ ਕੋਈ ਚਿੰਨ੍ਹ-ਚੱਕਰ ਅਤੇ ਸਰੂਪ ('ਚਿਤ੍ਰ') ਨਹੀਂ ਹੈ;
English
He is All-Pervading, and without mark, sign and picture.
ਆਦਿ ਦੇਵ ਉਦਾਰ ਮੂਰਤਿ; ਅਗਾਧ ਨਾਥ ਅਨੰਤ ॥
aad dev udaar moorat; agaadh naath anant |
Punjabi
(ਜੋ) ਆਦਿ-ਦੇਵ, ਉਦਾਰ ਸੁਭਾ ਵਾਲਾ, ਅਗਾਧ ਅਤੇ ਅਨੰਤ ਸੁਆਮੀ ਹੈ;
English
He is the Primal Lord, beneficent Entity, Unfathomable and Infinite Lord.
ਆਦਿ ਅੰਤ ਨ ਜਾਨੀਐ; ਅਬਿਖਾਦ ਦੇਵ ਦੁਰੰਤ ॥੨॥੧੮੨॥
aad ant na jaaneeai; abikhaad dev durant |2|182|
Punjabi
(ਜਿਸ ਦੇ) ਆਦਿ ਅਤੇ ਅੰਤ ਦਾ ਪਤਾ ਨਹੀਂ (ਅਤੇ ਜੋ) ਬਖੇੜਿਆਂ ਤੋਂ ਮੁਕਤ ਅਤੇ ਬੇਅੰਤ ਇਸ਼ਟ-ਦੇਵ ਹੈ ॥੨॥੧੮੨॥
English
His Beginning and End are unknown and He is far away from conflicts.2.182.
ਦੇਵ ਭੇਵ ਨ ਜਾਨਹੀ; ਜਿਹ ਮਰਮ ਬੇਦ ਕਤੇਬ ॥
dev bhev na jaanahee; jih maram bed kateb |
Punjabi
ਜਿਸ ਦਾ ਭੇਦ ਦੇਵਤੇ ਨਹੀਂ ਜਾਣਦੇ ਅਤੇ (ਨ ਹੀ ਉਸ ਦਾ) ਰਹੱਸ ਵੇਦ ਅਤੇ ਕਤੇਬ ਪਾ ਸਕੇ ਹਨ।
English
His secrets are not known to gods and also the Vedas and Semitic texts.
ਸਨਕ ਔ ਸਨਕੇਸ ਨੰਦਨ; ਪਾਵਹੀ ਨ ਹਸੇਬ ॥
sanak aau sanakes nandan; paavahee na haseb |
Punjabi
ਬ੍ਰਹਮਾ ('ਸਨਕੇਸ') ਸਨਕ, ਆਦਿ ਸੇਵਾ ਕਰ ਕੇ ਜਿਸ ਦਾ ਅਨੁਮਾਨ ਨਹੀਂ ਲਗਾ ਸਕੇ।
English
Sanak, Sanandan etc the Sons of Brahma could not know His secret in spite of their service.
ਜਛ ਕਿੰਨਰ ਮਛ ਮਾਨਸ; ਮੁਰਗ ਉਰਗ ਅਪਾਰ ॥
jachh kinar machh maanas; murag urag apaar |
Punjabi
ਯਕਸ਼, ਕਿੰਨਰ, ਮੱਛ, ਮਨੁੱਖ, ਪੰਛੀ ('ਮੁਰਗ') ਸੱਪ (ਆਦਿ ਉਸ ਦੇ ਭੇਦ ਨੂੰ ਨਹੀਂ ਪਾ ਸਕੇ)
English
Also Yakshas, Kinnars, fishes, men and many beings and serpents of the nether-world.
ਨੇਤਿ ਨੇਤਿ ਪੁਕਾਰ ਹੀ; ਸਿਵ ਸਕ੍ਰ ਔ ਮੁਖਚਾਰ ॥੩॥੧੮੩॥
net net pukaar hee; siv sakr aau mukhachaar |3|183|
Punjabi
ਸ਼ਿਵ, ਇੰਦਰ ('ਸਕ੍ਰ') ਬ੍ਰਹਮਾ (ਜਿਸ ਨੂੰ) ਬੇਅੰਤ ਬੇਅੰਤ ਕਹਿੰਦੇ ਹਨ ॥੩॥੧੮੩॥
English
The gods Shiva, Indra and Brahma repeat ‘Neti, Neti’ about Him.3.183.
ਸਰਬ ਸਪਤ ਪਤਾਰ ਕੇ ਤਰ; ਜਾਪ ਹੀ ਜਿਹ ਜਾਪ ॥
sarab sapat pataar ke tar; jaap hee jih jaap |
Punjabi
ਸਾਰੇ ਸੱਤਾਂ ਪਾਤਾਲਾਂ ਦੇ ਹੇਠਾਂ ਜਿਸ ਦਾ ਜਾਪ ਜਪਿਆ ਜਾਂਦਾ ਹੈ,
English
All the beings of the seven nether-worlds down below repeats His Name.
ਆਦਿ ਦੇਵ ਅਗਾਧਿ ਤੇਜ; ਅਨਾਦ ਮੂਰਤਿ ਅਤਾਪ ॥
aad dev agaadh tej; anaad moorat ataap |
Punjabi
(ਉਹ) ਆਦਿ ਦੇਵ ਅਗਾਧ ਤੇਜ ਵਾਲਾ, ਅਨਾਦਿ ਸਰੂਪ ਵਾਲਾ ਅਤੇ ਦੁਖਾਂ ਤੋਂ ਰਹਿਤ ਹੈ,
English
He is the Primal Lord of Unfathomable Glory, the Beginningless and Anguishless Entity.
ਜੰਤ੍ਰ ਮੰਤ੍ਰ ਨ ਆਵਈ ਕਰ; ਤੰਤ੍ਰ ਮੰਤ੍ਰ ਨ ਕੀਨ ॥
jantr mantr na aavee kar; tantr mantr na keen |
Punjabi
(ਉਹ) ਯੰਤ੍ਰ, ਮੰਤ੍ਰ ਨਾਲ ਹੱਥ ਨਹੀਂ ਆਉਂਦਾ, ਤੰਤ੍ਰ-ਮੰਤ੍ਰ ਨਾਲ ਵਸ ਨਹੀਂ ਕੀਤਾ ਜਾ ਸਕਦਾ।
English
He cannot be overpowered by Yantras and Mantras, He never yielded before Tantras and Mantras.
ਸਰਬ ਠਉਰ ਰਹਿਓ ਬਿਰਾਜ; ਧਿਰਾਜ ਰਾਜ ਪ੍ਰਬੀਨ ॥੪॥੧੮੪॥
sarab tthaur rahio biraaj; dhiraaj raaj prabeen |4|184|
Punjabi
(ਉਹ) ਸਭ ਦਾ ਸੁਆਮੀ ਸਾਰੇ ਸਥਾਨਾਂ ਵਿਚ ਪ੍ਰਬੀਨਤਾ-ਪੂਰਵਕ ਬਿਰਾਜਮਾਨ ਹੈ ॥੪॥੧੮੪॥
English
That superb Sovereign is All-Pervading and Scans all.4.184.
ਜਛ ਗੰਧ੍ਰਬ ਦੇਵ ਦਾਨੋ; ਨ ਬ੍ਰਹਮ ਛਤ੍ਰੀਅਨ ਮਾਹਿ ॥
jachh gandhrab dev daano; na braham chhatreean maeh |
Punjabi
(ਉਹ) ਯਕਸ਼ਾਂ, ਗੰਧਰਬਾਂ, ਦੇਵਤਿਆਂ, ਦੈਂਤਾ, ਬ੍ਰਾਹਮਣਾਂ, ਛਤ੍ਰੀਆਂ ਵਿਚ ਨਹੀਂ ਹੈ;
English
He is neither in Yakshas, Gandharvas, gods and demons, nor in Brahmins and Kshatriyas.
ਬੈਸਨੰ ਕੇ ਬਿਖੈ ਬਿਰਾਜੈ; ਸੂਦ੍ਰ ਭੀ ਵਹ ਨਾਹਿ ॥
baisanan ke bikhai biraajai; soodr bhee veh naeh |
Punjabi
ਉਹ ਵੈਸ਼ਣਵਾਂ ਅਤੇ ਸ਼ੂਦਰਾਂ ਵਿਚ ਵੀ ਨਹੀਂ ਬਿਰਾਜਦਾ।
English
He is neither in Vaishnavas nor in Shudras.
ਗੂੜ ਗਉਡ ਨ ਭੀਲ ਭੀਕਰ; ਬ੍ਰਹਮ ਸੇਖ ਸਰੂਪ ॥
goorr gaudd na bheel bheekar; braham sekh saroop |
Punjabi
(ਉਹ) ਨਾ ਗੰਭੀਰ ਗੌੜ, ਭਿਆਨਕ ਭੀਲ ਅਤੇ ਬ੍ਰਾਹਮਣ ਤੇ ਸ਼ੇਖ ਦੇ ਸਰੂਪ ਵਿਚ ਹੈ।
English
He is neither in Rajputs, Gaurs and Bhils, nor in Brahmins and Sheikths.
ਰਾਤਿ ਦਿਵਸ ਨ ਮਧ ਉਰਧ; ਨ ਭੂਮ ਅਕਾਸ ਅਨੂਪ ॥੫॥੧੮੫॥
raat divas na madh uradh; na bhoom akaas anoop |5|185|
Punjabi
(ਉਹ) ਅਨੂਪਮ ਨਾ ਰਾਤ ਦਿਨ ਵਿਚ ਹੈ ਅਤੇ ਨਾ ਹੀ ਪਾਤਾਲ, ਧਰਤੀ ਅਤੇ ਆਕਾਸ਼ ਵਿਚ ਹੈ ॥੫॥੧੮੫॥
English
He is neither within night and day He, the Unique Lord is also not within earth, sky and nether-world.5.185.
ਜਾਤਿ ਜਨਮ ਨ ਕਾਲ ਕਰਮ ਨ; ਧਰਮ ਕਰਮ ਬਿਹੀਨ ॥
jaat janam na kaal karam na; dharam karam biheen |
Punjabi
(ਜਿਸ ਦੀ) ਨਾ ਜਾਤਿ ਹੈ, ਨਾ ਜਨਮ ਹੈ, ਨਾ ਮ੍ਰਿਤੂ ਹੈ, ਨਾ ਕਰਮ ਹੈ ਅਤੇ (ਜੋ) ਨਾ ਧਰਮ-ਕਰਮ ਤੋਂ ਰਹਿਤ ਹੈ।
English
He is without caste, birth, death and action and also without the impact of religious rituals.
ਤੀਰਥ ਜਾਤ੍ਰ ਨ ਦੇਵ ਪੂਜਾ; ਗੋਰ ਕੇ ਨ ਅਧੀਨ ॥
teerath jaatr na dev poojaa; gor ke na adheen |
Punjabi
(ਜੋ) ਤੀਰਥ-ਯਾਤ੍ਰਾ, ਦੇਵ-ਪੂਜਾ ਅਤੇ ਮੜ੍ਹੀ-ਮਸਾਣਾਂ ਦੀ ਪੂਜਾ ਦੇ ਅਧੀਨ ਵੀ ਨਹੀਂ ਹੈ,
English
He is beyond the impact of pilgrimage, worship of deities and the sacrament of creation.
ਸਰਬ ਸਪਤ ਪਤਾਰ ਕੇ ਤਰ; ਜਾਨੀਐ ਜਿਹ ਜੋਤ ॥
sarab sapat pataar ke tar; jaaneeai jih jot |
Punjabi
ਜਿਸ ਦੀ ਜੋਤਿ ਸਾਰੇ ਸੱਤਾਂ ਪਾਤਾਲਾਂ ਦੇ ਹੇਠਾਂ ਜਾਣੀ ਜਾਂਦੀ ਹੈ।
English
His Light Pervades in all the beings of the seven nether-worlds down below.
ਸੇਸ ਨਾਮ ਸਹੰਸ੍ਰ ਫਨ ਨਹਿ; ਨੇਤ ਪੂਰਨ ਹੋਤ ॥੬॥੧੮੬॥
ses naam sahansr fan neh; net pooran hot |6|186|
Punjabi
ਹਜ਼ਾਰ ਫਨਾਂ ਵਾਲਾ ਸ਼ੇਸ਼ਨਾਗ ਵੀ ਨਿਤ ਨਵੇਂ ਨਾਂਵਾਂ ਨਾਲ (ਉਸ ਦੇ) ਸਾਰੇ ਨਾਂ ਸਿਮਰ ਨਹੀਂ ਸਕਿਆ ਹੈ ॥੬॥੧੮੬॥
English
The Sheshananga with his thousand hoods repeats His Names, but still short of his efforts.6.186.
ਸੋਧਿ ਸੋਧਿ ਹਟੇ ਸਭੈ ਸੁਰ; ਬਿਰੋਧ ਦਾਨਵ ਸਰਬ ॥
sodh sodh hatte sabhai sur; birodh daanav sarab |
Punjabi
ਸਾਰੇ ਦੇਵਤੇ (ਉਸ ਨੂੰ) ਲਭ ਲਭ ਕੇ ਥਕ ਗਏ ਹਨ ਅਤੇ ਸਾਰੇ ਦੈਂਤ ਵਿਰੋਧ ਕਰ ਕਰ ਕੇ (ਹਾਰ ਗਏ ਹਨ)।
English
All the gods and demons have grown tired in His search.
ਗਾਇ ਗਾਇ ਹਟੇ ਗੰਧ੍ਰਬ; ਗਵਾਇ ਕਿੰਨਰ ਗਰਬ ॥
gaae gaae hatte gandhrab; gavaae kinar garab |
Punjabi
(ਉਸ ਨੂੰ) ਗਾਉਂਦੇ ਗਾਉਂਦੇ ਗੰਧਰਬ ਥਕ ਗਏ ਹਨ ਅਤੇ ਕਿੰਨਰ (ਵੀ ਵਾਜੇ ਵਜਾ ਵਜਾ ਕੇ) ਆਪਣਾ ਗੌਰਵ ਗੰਵਾ ਚੁਕੇ ਹਨ।
English
The ego of Gandharvas and Kinnars has been shattered by singing His Praises continuously.
ਪੜ੍ਹਤ ਪੜ੍ਹਤ ਥਕੇ ਮਹਾ ਕਬਿ ਗੜ੍ਹਤ ਗਾੜ੍ਹ ਅਨੰਤ ॥
parrhat parrhat thake mahaa kab garrhat gaarrh anant |
Punjabi
ਮਹਾ ਕਵੀ ਵੀ ਅਨੰਤ ਕਾਵਿ ਰਚ ਕੇ ਅਤੇ ਉਨ੍ਹਾਂ ਨੂੰ ਪੜ੍ਹ ਪੜ੍ਹ ਕੇ ਥਕ ਗਏ ਹਨ।
English
The great poets have become weary of reading and composing their innumerable epics.
ਹਾਰਿ ਹਾਰਿ ਕਹਿਓ ਸਭੂ ਮਿਲਿ; ਨਾਮ ਨਾਮ ਦੁਰੰਤ ॥੭॥੧੮੭॥
haar haar kahio sabhoo mil; naam naam durant |7|187|
Punjabi
(ਪਰ) ਹਾਰ ਕੇ ਸਭ ਇਸ ਨਤੀਜੇ ਉਤੇ ਪਹੁੰਚੇ ਹਨ ਕਿ (ਉਸ ਪਰਮਾਤਮਾ ਦੇ ਸਾਰੇ) ਨਾਂਵਾਂ ਦਾ ਅੰਤ ਪਾ ਸਕਣਾ ਬਹੁਤ ਔਖਾ ਹੈ ॥੭॥੧੮੭॥
English
All have ultimately declared that the meditation on the Name of the Lord is a very hard task. 7.187.
ਬੇਦ ਭੇਦ ਨ ਪਾਇਓ; ਲਖਿਓ ਨ ਸੇਬ ਕਤੇਬ ॥
bed bhed na paaeo; lakhio na seb kateb |
Punjabi
(ਉਸ ਦਾ) ਵੇਦਾਂ ਨੇ ਭੇਦ ਨਹੀਂ ਪਾਇਆ ਅਤੇ ਨਾ ਕਤੇਬਾਂ ਨੇ (ਉਸ) ਸੇਵਾ ਕਰਨ ਯੋਗ ਦਾ ਅੰਤ ਵੇਖਿਆ ਹੈ।
English
The Vedas have not been able to know His mystery and the Semitic Scriptures could not comprehend His service.
ਦੇਵ ਦਾਨੋ ਮੂੜ ਮਾਨੋ; ਜਛ ਨ ਜਾਨੈ ਜੇਬ ॥
dev daano moorr maano; jachh na jaanai jeb |
Punjabi
ਜਿਸ ਦੀ ਸ਼ਕਲ ('ਜੇਬ') ਨੂੰ ਯਕਸ਼ ਨਹੀਂ ਜਾਣ ਸਕੇ ਅਤੇ ਦੇਵਤੇ ਅਤੇ ਦੈਂਤ ਮਾਨੋ (ਜਾਣਨ ਦਾ ਯਤਨ ਕਰਦੇ ਕਰਦੇ) ਮੂਰਖ ਸਿੱਧ ਹੋ ਗਏ ਹੋਣ।
English
The gods, demons and men are foolish and the Yakshas do not know His Glory.
ਭੂਤ ਭਬ ਭਵਾਨ ਭੂਪਤ; ਆਦਿ ਨਾਥ ਅਨਾਥ ॥
bhoot bhab bhavaan bhoopat; aad naath anaath |
Punjabi
(ਉਹ ਪ੍ਰਭੂ) ਭੂਤ, ਭਵਿਖ ਅਤੇ ਵਰਤਮਾਨ ਦਾ ਰਾਜਾ ਹੈ ਅਤੇ ਆਦਿ ਨਾਥ ਅਤੇ ਨਾਸ਼ ਤੋਂ ਰਹਿਤ ਹੈ।
English
He is the king of past, present and future and Primal Master of the Masterless.
ਅਗਨਿ ਬਾਇ ਜਲੇ ਥਲੇ ਮਹਿ; ਸਰਬ ਠਉਰ ਨਿਵਾਸ ॥੮॥੧੮੮॥
agan baae jale thale meh; sarab tthaur nivaas |8|188|
Punjabi
(ਉਸ ਦਾ) ਅਗਨੀ, ਵਾਯੂ, ਜਲ, ਥਲ ਆਦਿ ਸਭਨਾਂ ਸਥਾਨਾਂ ਵਿਚ ਵਾਸਾ ਹੈ ॥੮॥੧੮੮॥
English
He abides at all the places including fire, air, water and earth.8.188.
ਦੇਹ ਗੇਹ ਨ ਨੇਹ ਸਨੇਹ; ਅਬੇਹ ਨਾਥ ਅਜੀਤ ॥
deh geh na neh saneh; abeh naath ajeet |
Punjabi
(ਜਿਸ ਦਾ) ਸ਼ਰੀਰ ਅਤੇ ਘਰ ਨਾਲ ਸਨੇਹ ਨਹੀਂ ਹੈ ਅਤੇ ਜੋ ਅਜਿਤ ਅਤੇ ਨਾ ਵਿੰਨ੍ਹੇ ਜਾ ਸਕਣ ਵਾਲਾ ਸੁਆਮੀ ਹੈ।
English
He hath no affection for body or love for home, He is Invincible and Unconquerable Lord.
ਸਰਬ ਗੰਜਨ ਸਰਬ ਭੰਜਨ; ਸਰਬ ਤੇ ਅਨਭੀਤ ॥
sarab ganjan sarab bhanjan; sarab te anabheet |
Punjabi
(ਜੋ) ਸਭ ਨੂੰ ਨਸ਼ਟ ਕਰਨ ਵਾਲਾ, ਸਭ ਨੂੰ ਤੋੜਨ ਵਾਲਾ ਅਤੇ ਸਭ ਦੇ ਡਰ ਤੋਂ ਰਹਿਤ ਹੈ।
English
He is Destroyer and defacer of all, He is without malice and Merciful to all.
ਸਰਬ ਕਰਤਾ ਸਰਬ ਹਰਤਾ; ਸਰਬ ਦ੍ਯਾਲ ਅਦ੍ਵੇਖ ॥
sarab karataa sarab harataa; sarab dayaal advekh |
Punjabi
(ਜੋ) ਸਭ ਦਾ ਕਰਤਾ, ਸਭ ਦਾ ਨਾਸ਼ਕ, ਸਭ ਉਤੇ ਦਿਆਲੂ ਅਤੇ ਅਦ੍ਵੈਸ਼ ਹੈ।
English
He is Creator and Destroyer of all, He is without malice and Merciful to all.
ਚਕ੍ਰ ਚਿਹਨ ਨ ਬਰਨ ਜਾ ਕੋ; ਜਾਤਿ ਪਾਤਿ ਨ ਭੇਖ ॥੯॥੧੮੯॥
chakr chihan na baran jaa ko; jaat paat na bhekh |9|189|
Punjabi
ਜਿਸ ਦਾ ਚੱਕਰ, ਚਿੰਨ੍ਹ ਅਤੇ ਵਰਨ ਨਹੀਂ, ਨਾ ਹੀ (ਕੋਈ) ਜਾਤਿ, ਬਰਾਦਰੀ ਅਤੇ ਭੇਖ ਹੈ ॥੯॥੧੮੯॥
English
He is without mark, sign, and colour He is without caste, linege and guise.9.189.
ਰੂਪ ਰੇਖ ਨ ਰੰਗ ਜਾ ਕੋ; ਰਾਗ ਰੂਪ ਨ ਰੰਗ ॥
roop rekh na rang jaa ko; raag roop na rang |
Punjabi
ਜਿਸ ਦਾ ਰੂਪ, ਰੇਖ ਅਤੇ ਰੰਗ ਨਹੀਂ ਹੈ ਅਤੇ ਨਾ ਹੀ ਰਾਗ-ਰੰਗ ਅਤੇ ਰੂਪ ਹੈ।
English
He is without form, line and colour, and hath no affection for sond and beauty.
ਸਰਬ ਲਾਇਕ, ਸਰਬ ਘਾਇਕ; ਸਰਬ ਤੇ ਅਨਭੰਗ ॥
sarab laaeik, sarab ghaaeik; sarab te anabhang |
Punjabi
(ਜੋ) ਸਭ ਕੁਝ ਕਰਨ ਦੇ ਸਮਰਥ ਅਤੇ ਸਭ ਦਾ ਸੰਘਾਰਕ ਅਤੇ ਅਜਿਤ ਹੈ।
English
He is capable to do everything, He is the Destroyer of all and cannot be vanquished by anyone.
ਸਰਬ ਦਾਤਾ, ਸਰਬ ਗ੍ਯਾਤਾ; ਸਰਬ ਕੋ ਪ੍ਰਤਿਪਾਲ ॥
sarab daataa, sarab gayaataa; sarab ko pratipaal |
Punjabi
(ਉਹ) ਸਭ ਦਾ ਦਾਤਾ, ਸਭ ਨੂੰ ਜਾਣਨ ਵਾਲਾ ਅਤੇ ਸਭ ਦੀ ਪਾਲਨਾ ਕਰਨ ਵਾਲਾ ਹੈ।
English
He is the Donor, Knower and Sustainer of all.
ਦੀਨ ਬੰਧੁ ਦਯਾਲ ਸੁਆਮੀ; ਆਦਿ ਦੇਵ ਅਪਾਲ ॥੧੦॥੧੯੦॥
deen bandh dayaal suaamee; aad dev apaal |10|190|
Punjabi
(ਉਹ ਸਭ) ਦੀਨਾਂ ਦਾ ਬੰਧੂ, ਦਿਆਲੂ ਸੁਭਾ ਵਾਲਾ ਸੁਆਮੀ ਅਤੇ ਕਿਸੇ ਦੀ ਪਾਲਨਾ ਤੋਂ ਰਹਿਤ ਆਦਿ ਦੇਵ ਹੈ ॥੧੦॥੧੯੦॥
English
He is the friend of the poor, He is the beneficent Lord and patronless Primal Deity.10.190.
ਦੀਨ ਬੰਧੁ ਪ੍ਰਬੀਨ ਸ੍ਰੀ ਪਤਿ; ਸਰਬ ਕੋ ਕਰਤਾਰ ॥
deen bandh prabeen sree pat; sarab ko karataar |
Punjabi
(ਉਹ) ਪਰਮਾਤਮਾ ਦੀਨਾਂ ਦਾ ਬੰਧੂ, ਪ੍ਰਬੀਨ, ਮਾਇਆ ਦਾ ਪਤੀ ਅਤੇ ਸਭ ਦਾ ਕਰਤਾ ਹੈ;
English
He, the adept Lord of maya, is the friend of the lowly and Creator of all.
ਬਰਨ ਚਿਹਨ ਨ ਚਕ੍ਰ ਜਾ ਕੋ; ਚਕ੍ਰ ਚਿਹਨ ਅਕਾਰ ॥
baran chihan na chakr jaa ko; chakr chihan akaar |
Punjabi
ਜਿਸ ਦਾ (ਕੋਈ) ਵਰਨ, ਚਿੰਨ੍ਹ-ਚੱਕਰ, ਮੁਹਾਂਦਰਾ ਅਤੇ ਸ਼ਰੀਰ ਨਹੀਂ ਹੈ;
English
He is without colour, mark and sign He is without mark, sing and form.
ਜਾਤਿ ਪਾਤਿ ਨ ਗੋਤ੍ਰ ਗਾਥਾ; ਰੂਪ ਰੇਖ ਨ ਬਰਨ ॥
jaat paat na gotr gaathaa; roop rekh na baran |
Punjabi
(ਜਿਸ ਦੀ) ਜਾਤਿ ਬਰਾਦਰੀ, ਗੋਤ ਦੀ (ਕੋਈ) ਗਾਥਾ ਨਹੀਂ ਹੈ ਅਤੇ ਨਾ ਹੀ (ਕੋਈ) ਰੂਪ ਰੇਖਾ ਜਾਂ ਵਰਨ ਹੈ;
English
He is without caste , lineage and story of descent He is without form, line and colour.
ਸਰਬ ਦਾਤਾ ਸਰਬ ਗਯਾਤਾ ਸਰਬ ਭੂਅ ਕੋ ਭਰਨ ॥੧੧॥੧੯੧॥
sarab daataa sarab gayaataa sarab bhooa ko bharan |11|191|
Punjabi
(ਉਹ) ਸਭ ਨੂੰ ਦੇਣ ਵਾਲਾ, ਸਭ ਨੂੰ ਜਾਣਨ ਵਾਲਾ ਅਤੇ ਸਾਰੀ ਭੂਮੀ ਦਾ ਪਾਲਣ ਪੋਸ਼ਣ ਕਰਨ ਵਾਲਾ ਹੈ ॥੧੧॥੧੯੧॥
English
He is the Donor and Knower of all and the Sustainer of all the universe. 11.191.
ਦੁਸਟ ਗੰਜਨ, ਸਤ੍ਰੁ ਭੰਜਨ; ਪਰਮ ਪੁਰਖੁ ਪ੍ਰਮਾਥ ॥
dusatt ganjan, satru bhanjan; param purakh pramaath |
Punjabi
(ਉਹ) ਦੁਸ਼ਟਾਂ ਨੂੰ ਮਾਰਨ ਵਾਲਾ, ਦੁਸ਼ਮਣਾਂ ਨੂੰ ਨਸ਼ਟ ਕਰਨ ਵਾਲਾ ਅਤੇ (ਸੰਸਾਰ ਦੇ ਸਮਰਥਾਵਾਨਾਂ ਨੂੰ) ਕੁਚਲਣ ਵਾਲਾ ਪਰਮ ਪੁਰਖ ਹੈ।
English
He is the Destroyer of the tyrants and vanquisher of the enemies, and the Omnipotent Supreme Purusha.
ਦੁਸਟ ਹਰਤਾ, ਸ੍ਰਿਸਟ ਕਰਤਾ; ਜਗਤ ਮੈ ਜਿਹ ਗਾਥ ॥
dusatt harataa, srisatt karataa; jagat mai jih gaath |
Punjabi
(ਉਹ) ਦੁਸ਼ਟਾਂ ਨੂੰ ਮਾਰਨ ਵਾਲਾ, ਸ੍ਰਿਸ਼ਟੀ ਦਾ ਕਰਤਾ ਹੈ ਅਤੇ ਜਿਸ ਦੀ ਕਥਾ ਜਗਤ ਵਿਚ ਪ੍ਰਸਿੱਧ ਹੈ।
English
He is Vanquisher of the tyrants and the Creator of the universe, and His Story is being narrated in the whole world.
ਭੂਤ ਭਬਿ ਭਵਿਖ ਭਵਾਨ; ਪ੍ਰਮਾਨ ਦੇਵ ਅਗੰਜ ॥
bhoot bhab bhavikh bhavaan; pramaan dev aganj |
Punjabi
(ਉਹ) ਅਨਸ਼ਵਰ ਪਰਮ-ਸੱਤਾ ਭੂਤ, ਭਵਿਖ ਅਤੇ ਵਰਤਮਾਨ (ਤਿੰਨਾਂ ਕਾਲਾਂ) ਤਕ ਮੌਜੂਦ ਹੈ।
English
He, the Invincible Lord, is the same in the Past, Present and Future.
ਆਦਿ ਅੰਤ ਅਨਾਦਿ ਸ੍ਰੀ ਪਤਿ; ਪਰਮ ਪੁਰਖ ਅਭੰਜ ॥੧੨॥੧੯੨॥
aad ant anaad sree pat; param purakh abhanj |12|192|
Punjabi
ਅਤੇ (ਉਹ) ਆਦਿ ਤੋਂ ਅੰਤ ਤਕ ਅਨਾਦਿ, ਮਾਇਆ ਦਾ ਪਤੀ, ਨਾਸ਼ ਤੋਂ ਰਹਿਤ ਪਰਮ ਪੁਰਸ਼ ਹੈ ॥੧੨॥੧੯੨॥
English
He, the Lord of maya, the Immortal and unassailable Supreme Purusha, was there in the beginning and will be there at the end.12.192.
ਧਰਮ ਕੇ ਅਨਕਰਮ ਜੇਤਕ; ਕੀਨ ਤਉਨ ਪਸਾਰ ॥
dharam ke anakaram jetak; keen taun pasaar |
Punjabi
ਧਰਮ ਅਤੇ ਧਰਮ ਨਾਲ ਸੰਬੰਧਿਤ ਹੋਰ ਜਿਤਨੇ ਕਰਮ ਹਨ, ਉਨ੍ਹਾਂ ਦਾ ਪਸਾਰਾ (ਉਸੇ ਨੇ) ਕੀਤਾ ਹੈ;
English
He hath spread all the other religious practices.
ਦੇਵ ਅਦੇਵ ਗੰਧ੍ਰਬ ਕਿੰਨਰ; ਮਛ ਕਛ ਅਪਾਰ ॥
dev adev gandhrab kinar; machh kachh apaar |
Punjabi
ਅਪਾਰ ਦੇਵਤਿਆਂ, ਦੈਂਤਾ, ਗੰਦਰਬਾਂ, ਕਿੰਨਰਾਂ, ਮੱਛਾਂ, ਕੱਛਾਂ ਆਦਿ (ਦਾ ਰਚੈਤਾ ਵੀ ਉਹੀ ਹੈ)।
English
He hath Created innumerable gods, demons, Gandharvas, Kinnars, fish incarnations and tortoise incarnations.
ਭੂਮ ਅਕਾਸ ਜਲੇ ਥਲੇ ਮਹਿ; ਮਾਨੀਐ ਜਿਹ ਨਾਮ ॥
bhoom akaas jale thale meh; maaneeai jih naam |
Punjabi
ਭੂਮੀ, ਆਕਾਸ਼, ਜਲ ਥਲ ਵਿਚ ਜਿਸ ਦੇ ਨਾਮ ਦੀ ਮਹਿਮਾ ਹੈ।
English
His Name is reverently repeated by the beings on earth, in sky, in water and on land.
ਦੁਸਟ ਹਰਤਾ ਪੁਸਟ ਕਰਤਾ; ਸ੍ਰਿਸਟਿ ਹਰਤਾ ਕਾਮ ॥੧੩॥੧੯੩॥
dusatt harataa pusatt karataa; srisatt harataa kaam |13|193|
Punjabi
ਦੁਸ਼ਟਾਂ ਨੂੰ ਮਾਰਨਾ, (ਸਾਧੂ ਪੁਰਸ਼ਾਂ ਨੂੰ) ਦ੍ਰਿੜ੍ਹ ਕਰਨਾ ਅਤੇ ਸ੍ਰਿਸ਼ਟੀ ਦਾ ਨਾਸ਼ ਕਰਨਾ (ਉਸ ਦਾ) ਕੰਮ ਹੈ ॥੧੩॥੧੯੩॥
English
His works include the decimation of tyrants, giving of strength (to the saints) and support to the world.13.193.
ਦੁਸਟ ਹਰਨਾ ਸ੍ਰਿਸਟ ਕਰਨਾ; ਦਿਆਲ ਲਾਲ ਗੋਬਿੰਦ ॥
dusatt haranaa srisatt karanaa; diaal laal gobind |
Punjabi
(ਉਹ) ਦੁਸ਼ਟਾਂ ਦਾ ਨਾਸ਼ਕ, ਸ੍ਰਿਸ਼ਟੀ ਦਾ ਕਰਤਾ, ਦਿਆਲੂ ਅਤੇ ਪਿਆਰਾ ਗੋਬਿੰਦ ਹੈ।
English
The Beloved Merciful Lord is the Vanquisher of the tyrants and the Creator of the Universe.
ਮਿਤ੍ਰ ਪਾਲਕ, ਸਤ੍ਰ ਘਾਲਕ; ਦੀਨ ਦ੍ਯਾਲ ਮੁਕੰਦ ॥
mitr paalak, satr ghaalak; deen dayaal mukand |
Punjabi
(ਉਹ) ਮਿਤਰਾਂ ਦੀ ਪਾਲਨਾ ਕਰਨ ਵਾਲਾ, ਵੈਰੀਆਂ ਨੂੰ ਨਸ਼ਟ ਕਰਨ ਵਾਲਾ, ਦੀਨਦਿਆਲ ਅਤੇ ਮੁਕਤੀਦਾਤਾ ਹੈ।
English
He is the Sustainer of the friends and the slayer of the enemies.
ਅਘੌ ਦੰਡਣ, ਦੁਸਟ ਖੰਡਣ; ਕਾਲ ਹੂੰ ਕੇ ਕਾਲ ॥
aghau danddan, dusatt khanddan; kaal hoon ke kaal |
Punjabi
ਪਾਪੀਆਂ ਨੂੰ ਦੰਡ ਦੇਣ ਵਾਲਾ, ਦੁਸ਼ਟਾਂ ਨੂੰ ਚੂਰ ਚੂਰ ਕਰਨ ਵਾਲਾ ਅਤੇ ਕਾਲ ਦਾ ਵੀ ਕਾਲ ਹੈ।
English
He, the Merciful Lord of the lowely, He is the punisher of the sinners and destroyer of the tyrants He is the decimater even of death.
ਦੁਸਟ ਹਰਣੰ, ਪੁਸਟ ਕਰਣੰ; ਸਰਬ ਕੇ ਪ੍ਰਤਿਪਾਲ ॥੧੪॥੧੯੪॥
dusatt haranan, pusatt karanan; sarab ke pratipaal |14|194|
Punjabi
ਦੁਸ਼ਟਾਂ ਦਾ ਦਮਨ ਕਰਨ ਵਾਲਾ, (ਭਲੇ ਪੁਰਸ਼ਾਂ ਨੂੰ) ਪੁਸ਼ਟ ਕਰਨ ਵਾਲਾ ਅਤੇ ਸਭ ਦਾ ਪ੍ਰਤਿਪਾਲਕ ਹੈ ॥੧੪॥੧੯੪॥
English
He is the Vanquisher of the tyrants, giver of strength (to the saints) and the Sustainer of all.14.194.
ਸਰਬ ਕਰਤਾ, ਸਰਬ ਹਰਤਾ; ਸਰਬ ਤੇ ਅਨਕਾਮ ॥
sarab karataa, sarab harataa; sarab te anakaam |
Punjabi
(ਉਹ) ਸਭ ਦਾ ਕਰਤਾ, ਸਭ ਦਾ ਨਾਸ਼ਕ ਅਤੇ ਸਭ ਦੀਆਂ ਕਾਮਨਾਵਾਂ (ਪੂਰੀਆਂ ਕਰਨ ਵਾਲਾ ਹੈ)।
English
He is the Creator and Destroyer of all and the fulfiller of the desires of all.
ਸਰਬ ਖੰਡਣ, ਸਰਬ ਦੰਡਣ; ਸਰਬ ਕੇ ਨਿਜ ਭਾਮ ॥
sarab khanddan, sarab danddan; sarab ke nij bhaam |
Punjabi
ਸਭ ਦਾ ਖੰਡਨ ਕਰਨ ਵਾਲਾ, ਸਭ ਨੂੰ ਦੰਡ ਦੇਣ ਵਾਲਾ ਅਤੇ ਸਭ ਦਾ ਨਿਜੀ ਪ੍ਰਕਾਸ਼ ('ਭਾਮ') ਹੈ (ਅਰਥਾਤ ਸਭ ਵਿਚ ਉਸ ਦੀ ਜੋਤਿ ਮੌਜੂਦ ਹੈ)।
English
He is the Destroyer and Punisher of all and also their personal Abode.
ਸਰਬ ਭੁਗਤਾ, ਸਰਬ ਜੁਗਤਾ; ਸਰਬ ਕਰਮ ਪ੍ਰਬੀਨ ॥
sarab bhugataa, sarab jugataa; sarab karam prabeen |
Punjabi
ਸਭ ਨੂੰ ਭੋਗਣ ਵਾਲਾ, ਸਾਰੀਆਂ ਜੁਗਤਾਂ ਅਤੇ ਕਰਮਾਂ ਵਿਚ ਪ੍ਰਬੀਨ ਹੈ।
English
He is the enjoyer of all and is united with all, He is also an adept in all karmas ( actions)
ਸਰਬ ਖੰਡਣ, ਸਰਬ ਦੰਡਣ; ਸਰਬ ਕਰਮ ਅਧੀਨ ॥੧੫॥੧੯੫॥
sarab khanddan, sarab danddan; sarab karam adheen |15|195|
Punjabi
(ਉਹ) ਸਭ ਦਾ ਨਾਸ਼ਕ, ਸਭ ਦਾ ਦੰਡਕ ਹੈ ਅਤੇ ਸਾਰੇ ਕਰਮ (ਉਸ ਦੇ) ਅਧੀਨ ਹਨ ॥੧੫॥੧੯੫॥
English
He is the Destroyer and Punisher of all and keeps all the works under His control.15.195.
ਸਰਬ ਸਿੰਮ੍ਰਿਤਨ, ਸਰਬ ਸਾਸਤ੍ਰਨ; ਸਰਬ ਬੇਦ ਬਿਚਾਰ ॥
sarab sinmritan, sarab saasatran; sarab bed bichaar |
Punjabi
(ਉਹੀ) ਸਾਰੀਆਂ ਸਮ੍ਰਿਤੀਆਂ, ਸਾਰੇ ਸ਼ਾਸਤ੍ਰਾਂ ਅਤੇ ਸਾਰੇ ਵੇਦਾਂ ਦਾ (ਸਮੁੱਚਾ) ਵਿਚਾਰ ਹੈ।
English
He is not within the contemplation of all the Smritis, all the Shastras and all the Vedas.
ਦੁਸਟ ਹਰਤਾ, ਬਿਸ੍ਵ ਭਰਤਾ; ਆਦਿ ਰੂਪ ਅਪਾਰ ॥
dusatt harataa, bisv bharataa; aad roop apaar |
Punjabi
ਦੁਸ਼ਟਾਂ ਨੂੰ ਮਾਰਨ ਵਾਲਾ, ਜਗਤ ਦੀ ਪਾਲਨਾ ਕਰਨ ਵਾਲਾ ਅਤੇ ਅਪਾਰ ਆਦਿ ਰੂਪ ਵਾਲਾ ਹੈ।
English
He, the Infinite Primal Entity is the Vanquisher of the tyrants and the Sustainer of the universe.
ਦੁਸਟ ਦੰਡਣ, ਪੁਸਟ ਖੰਡਣ; ਆਦਿ ਦੇਵ ਅਖੰਡ ॥
dusatt danddan, pusatt khanddan; aad dev akhandd |
Punjabi
(ਉਹ) ਦੁਸ਼ਟਾਂ ਨੂੰ ਦੰਡ ਦੇਣ ਵਾਲਾ ਅਤੇ ਬਲਵਾਨਾਂ (ਪੁਸ਼ਟਾਂ) ਦਾ ਸੰਘਾਰਕ ਅਖੰਡ ਆਦਿ ਦੇਵ ਹੈ।
English
He, the Primal Indivisible Lord is the punisher of the tyrants and breaker of the ego of the mighty.
ਭੂਮ ਅਕਾਸ ਜਲੇ ਥਲੇ ਮਹਿ; ਜਪਤ ਜਾਪ ਅਮੰਡ ॥੧੬॥੧੯੬॥
bhoom akaas jale thale meh; japat jaap amandd |16|196|
Punjabi
ਧਰਤੀ, ਆਕਾਸ਼, ਜਲ, ਥਲ ਵਿਚ ਖ਼ੁਦ ਸਥਾਪਿਤ ਹੋਣ ਵਾਲੇ ('ਅਮੰਡ') ਦਾ ਜਾਪ ਜਪਿਆ ਜਾ ਰਿਹਾ ਹੈ ॥੧੬॥੧੯੬॥
English
The name of that Uninstalled Lord is being repeated by the beings of earth, sky, water and land.16.196.
ਸ੍ਰਿਸਟਾਚਾਰ ਬਿਚਾਰ ਜੇਤੇ; ਜਾਨੀਐ ਸਬਚਾਰ ॥
srisattaachaar bichaar jete; jaaneeai sabachaar |
Punjabi
ਜਿਤਨੇ ਵੀ ਸ਼ਿਸ਼ਟਾਚਾਰ ਅਤੇ ਵਿਚਾਰ ਹਨ, ਵਿਚਾਰ ਪੂਰਵਕ ਸਮਝ ਲਈਏ ਕਿ (ਉਹ ਸਾਰੇ ਉਸੇ ਵਿਚ ਸਥਿਤ ਹਨ)।
English
All the pious thoughts of the world known through the medium of knowledge.
ਆਦਿ ਦੇਵ ਅਪਾਰ ਸ੍ਰੀ ਪਤਿ; ਦੁਸਟ ਪੁਸਟ ਪ੍ਰਹਾਰ ॥
aad dev apaar sree pat; dusatt pusatt prahaar |
Punjabi
(ਉਹ) ਆਦਿ ਦੇਵ, ਅਪਾਰ, ਮਾਇਆ ਦਾ ਪਤੀ ਅਤੇ ਬਲਵਾਨ ਦੁਸ਼ਟਾਂ ਨੂੰ ਮਾਰਨ ਵਾਲਾ ਹੈ।
English
They are all within that Infinite Primal Lord of maya, the Destroyer of mighty tyrants.
ਅੰਨ ਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦ੍ਰ ॥
an daataa giaan giaataa sarab maan mahindr |
Punjabi
(ਉਹ) ਅੰਨ-ਦਾਤਾ, ਗਿਆਨ ਕਰਾਉਣ ਵਾਲਾ ਅਤੇ ਸਾਰਿਆਂ ਰਾਜਿਆਂ ਦਾ ਮਾਣ ਹੈ।
English
He is the Donor of Sustenance, the Knower of Knowledge and the Sovereign revered by all.
ਬੇਦ ਬਿਆਸ ਕਰੇ ਕਈ ਦਿਨ; ਕੋਟਿ ਇੰਦ੍ਰ ਉਪਿੰਦ੍ਰ ॥੧੭॥੧੯੭॥
bed biaas kare kee din; kott indr upindr |17|197|
Punjabi
(ਉਸ ਨੇ) ਕਿਤਨੇ ਹੀ ਵੇਦ-ਵਿਆਸ, ਕਰੋੜਾਂ ਇੰਦਰ ਅਤੇ ਉਪੇਂਦਰ (ਬਾਵਨ ਅਵਤਾਰ) ਬਣਾਏ ਹਨ ॥੧੭॥੧੯੭॥
English
He hath Created many Ved Vyas and millions of Indras and other gods.17.197.
ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਬਿਚਾਰ ॥
janam jaataa karam giaataa dharam chaar bichaar |
Punjabi
(ਉਹ) ਜਨਮ-ਜਨਮਾਂਤਰਾਂ ਦੀ ਗੱਲ ਜਾਣਨ ਵਾਲਾ, ਕਰਮ-ਕਾਂਡਾਂ ਦਾ ਗਿਆਤਾ ਅਤੇ ਧਰਮ ਦਾ ਚੰਗਾ ਵਿਚਾਰਕ ਹੈ।
English
He is the cause of birth and knower of actions and notions of beauteous religious discipline.
ਬੇਦ ਭੇਵ ਨ ਪਾਵਈ; ਸਿਵ ਰੁਦ੍ਰ ਔਰ ਮੁਖਚਾਰ ॥
bed bhev na paavee; siv rudr aauar mukhachaar |
Punjabi
(ਜਿਸ ਦਾ) ਵੇਦ, ਸ਼ਿਵ, ਰੁਦ੍ਰ ਅਤੇ ਬ੍ਰਹਮਾ ਰਹੱਸ ਨਹੀਂ ਜਾਣ ਸਕੇ,
English
But the Vedas, Shiva, Rudra and Brahma could not Know His mystery and the secret of His notions.
ਕੋਟਿ ਇੰਦ੍ਰ ਉਪਿੰਦ੍ਰ ਬਿਆਸ ਸਨਕ ਸਨਤ ਕੁਮਾਰ ॥
kott indr upindr biaas sanak sanat kumaar |
Punjabi
ਕਰੋੜਾਂ ਇੰਦਰ, ਉਪੇਂਦਰ (ਬਾਵਨ ਅਵਤਾਰ) ਵਿਆਸ, ਸਨਕ-ਸੰਤ ਕੁਮਾਰ ਆਦਿ ਸਭ
English
Milions of Indras and other subordinate gods, Vyas, Sanak and Sanat Kumar.
ਗਾਇ ਗਾਇ ਥਕੇ ਸਭੈ ਗੁਨ; ਚਕ੍ਰਤ ਭੇ ਮੁਖਚਾਰ ॥੧੮॥੧੯੮॥
gaae gaae thake sabhai gun; chakrat bhe mukhachaar |18|198|
Punjabi
(ਉਸ ਦੇ) ਗੁਣ ਗਾ ਗਾ ਕੇ ਥਕ ਗਏ ਹਨ ਅਤੇ ਬ੍ਰਹਮਾ ਹੈਰਾਨ ਹੋ ਗਿਆ ਹੈ ॥੧੮॥੧੯੮॥
English
They and Brahma have got tired of singing His Praises in state of astonishment.18.198.
ਆਦਿ ਅੰਤ ਨ ਮਧ ਜਾ ਕੋ; ਭੂਤ ਭਬ ਭਵਾਨ ॥
aad ant na madh jaa ko; bhoot bhab bhavaan |
Punjabi
(ਉਸ) ਦਾ ਆਦਿ, ਅੰਤ ਅਤੇ ਮੱਧ ਅਤੇ ਭੂਤ, ਭਵਿਖ ਅਤੇ ਵਰਤਮਾਨ (ਕੁਝ ਵੀ ਨਹੀਂ ਹੈ)
English
He is devoid of beginning, middle and end and also of past, present and future.
ਸਤਿ ਦੁਆਪਰ ਤ੍ਰਿਤੀਆ ਕਲਿਜੁਗ; ਚਤ੍ਰ ਕਾਲ ਪ੍ਰਧਾਨ ॥
sat duaapar triteea kalijug; chatr kaal pradhaan |
Punjabi
ਉਹ ਸਤਯੁਗ, ਦੁਆਪਰ, ਤ੍ਰੇਤਾ ਅਤੇ ਕਲਿਯੁਗ ਚੌਹਾਂ ਕਾਲਾਂ ਵਿਚ ਪ੍ਰਧਾਨ ਹੈ।
English
He is Supremely Pervasive in the four ages of Satyuga, Treta, Dvapara and Kaliyuga.
ਧਿਆਇ ਧਿਆਇ ਥਕੇ ਮਹਾ ਮੁਨਿ; ਗਾਇ ਗੰਧ੍ਰਬ ਅਪਾਰ ॥
dhiaae dhiaae thake mahaa mun; gaae gandhrab apaar |
Punjabi
ਉਸ ਨੂੰ ਮਹਾ ਮੁਨੀ ਆਰਾਧਦੇ ਆਰਾਧਦੇ ਥਕ ਗਏ ਹਨ ਅਤੇ ਅਪਾਰ ਗੰਧਰਬ ਗਾ ਗਾ ਕੇ ਹਾਰ ਗਏ ਹਨ।
English
The great sages have got tired of meditating upon Him and also Infinite Gandharvas singing His Praises continuously.
ਹਾਰਿ ਹਾਰਿ ਥਕੇ ਸਭੈ; ਨਹੀਂ ਪਾਈਐ ਤਿਹ ਪਾਰ ॥੧੯॥੧੯੯॥
haar haar thake sabhai; naheen paaeeai tih paar |19|199|
Punjabi
ਸਭ ਹਾਰ ਹਾਰ ਕੇ ਥਕ ਗਏ ਹਨ ਪਰ ਕੋਈ ਵੀ ਉਸ ਦਾ ਪਾਰ ਨਹੀਂ ਪਾ ਸਕਿਆ ॥੧੯॥੧੯੯॥
English
All have gone weary and accepted defeat, but none could know His end.19.199.
ਨਾਰਦ ਆਦਿਕ ਬੇਦ ਬਿਆਸਕ; ਮੁਨਿ ਮਹਾਨ ਅਨੰਤ ॥
naarad aadik bed biaasak; mun mahaan anant |
Punjabi
ਨਾਰਦ, ਵੇਦ-ਵਿਆਸ ਆਦਿ ਬੇਅੰਤ ਮਹਾਨ ਮੁਨੀ
English
The sage Narada and other, Ved Vyas and other and innumerable great sages
ਧਿਆਇ ਧਿਆਇ ਥਕੇ ਸਭੈ; ਕਰ ਕੋਟਿ ਕਸਟ ਦੁਰੰਤ ॥
dhiaae dhiaae thake sabhai; kar kott kasatt durant |
Punjabi
ਕਰੋੜਾਂ ਕਸ਼ਟ ਪੂਰਨ ਔਖੇ ਯਤਨ ਵਾਲੀ (ਉਸ ਦੀ) ਆਰਾਧਨਾ ਕਰਦੇ ਕਰਦੇ ਥਕ ਗਏ ਹਨ;
English
Practising millions of arduous hardships and meditations all have got tired.
ਗਾਇ ਗਾਇ ਥਕੇ ਗੰਧ੍ਰਬ; ਨਾਚ ਅਪਛਰ ਅਪਾਰ ॥
gaae gaae thake gandhrab; naach apachhar apaar |
Punjabi
ਗਾ ਗਾ ਕੇ ਗੰਧਰਬ ਥਕ ਗਏ ਹਨ ਅਤੇ ਬੇਅੰਤ ਅਪੱਛਰਾਵਾਂ ਵੀ ਨਚ ਨਚ ਕੇ (ਥਕ ਗਈਆਂ ਹਨ)
English
Gandharvas have got tired by singing and countless Apsaras (heavenly damsels) by dancing.
ਸੋਧਿ ਸੋਧਿ ਥਕੇ ਮਹਾ ਸੁਰ; ਪਾਇਓ ਨਹਿ ਪਾਰ ॥੨੦॥੨੦੦॥
sodh sodh thake mahaa sur; paaeo neh paar |20|200|
Punjabi
ਪ੍ਰਧਾਨ ਦੇਵਤੇ (ਉਸ ਨੂੰ) ਲਭ ਲਭ ਕੇ ਥਕ ਗਏ ਹਨ, (ਪਰ ਉਸ ਦਾ) ਪਾਰ ਨਹੀਂ ਪਾ ਸਕੇ ॥੨੦॥੨੦੦॥
English
The great gods have got tired in their continuous search, but they could not know His end.20.200.
ਤ੍ਵ ਪ੍ਰਸਾਦਿ ॥ ਦੋਹਰਾ ॥
tv prasaad | doharaa |
Punjabi
ਤੇਰੀ ਕ੍ਰਿਪਾ ਨਾਲ: ਦੋਹਰਾ:
English
BY THY GRACE. DOHRA (COUPLET)
ਏਕ ਸਮੈ ਸ੍ਰੀ ਆਤਮਾ; ਉਚਰਿਓ ਮਤਿ ਸਿਉ ਬੈਨ ॥
ek samai sree aatamaa; uchario mat siau bain |
Punjabi
ਇਕ ਵਾਰ ਸ੍ਰੀ ਆਤਮਾ ਨੇ ਬੁੱਧੀ ਪ੍ਰਤਿ (ਇਸ ਤਰ੍ਹਾਂ) ਬਚਨ ਕੀਤਾ
English
Once the Soul spoke these words to Intellect:
ਸਬ ਪ੍ਰਤਾਪ ਜਗਦੀਸ ਕੋ; ਕਹੋ ਸਕਲ ਬਿਧਿ ਤੈਨ ॥੧॥੨੦੧॥
sab prataap jagadees ko; kaho sakal bidh tain |1|201|
Punjabi
ਕਿ ਤੁਸੀਂ ਚੰਗੀ ਤਰ੍ਹਾਂ (ਉਸ) ਜਗਦੀਸ਼ ਦਾ ਸਾਰਾ ਪ੍ਰਤਾਪ (ਮੈਨੂੰ) ਦਸੋ ॥੧॥੨੦੧॥
English
“Describe to me in every way all he Glory of the Lord of the world.” 1.201.
ਦੋਹਰਾ ॥
doharaa |
Punjabi
ਦੋਹਰਾ:
English
DOHRA (COUPLET)
ਕੋ ਆਤਮਾ ਸਰੂਪ ਹੈ, ਕਹਾ ਸ੍ਰਿਸਟਿ ਕੋ ਬਿਚਾਰ ॥
ko aatamaa saroop hai, kahaa srisatt ko bichaar |
Punjabi
ਆਤਮਾ ਦਾ ਸਰੂਪ ਕੀ ਹੈ ਅਤੇ ਸ੍ਰਿਸ਼ਟੀ ਦਾ ਵਿਚਾਰ ਕਿਵੇਂ ਹੈ?
English
What is the Nature of the Soul? What is the concept of the world?
ਕਉਨ ਧਰਮ, ਕੋ ਕਰਮ ਹੈ, ਕਹੋ ਸਕਲ ਬਿਸਥਾਰ ॥੨॥੨੦੨॥
kaun dharam, ko karam hai, kaho sakal bisathaar |2|202|
Punjabi
ਧਰਮ ਦਾ ਕਰਮ ਕਿਹੜਾ ਹੈ? ਇਸ ਨੂੰ ਵਿਸਤਾਰ ਨਾਲ ਦਸੋ ॥੨॥੨੦੨॥
English
What is the object of Dharma? Tell me all in detail.2.202.
ਦੋਹਰਾ ॥
doharaa |
Punjabi
ਦੋਹਰਾ:
English
DOHRA (COUPLET)
ਕਹ ਜੀਤਬ, ਕਹ ਮਰਨ ਹੈ, ਕਵਨ ਸੁਰਗ, ਕਹ ਨਰਕ ॥
keh jeetab, keh maran hai, kavan surag, keh narak |
Punjabi
ਜੀਉਣਾ ਕੀ ਹੈ, ਮਰਨਾ ਕੀ ਹੈ, ਸਵਰਗ ਕੀ ਹੈ ਅਤੇ ਨਰਕ ਦੀ ਹੈ?
English
What are birth and death? What are heaven and hell?
ਕੋ ਸੁਘੜਾ, ਕੋ ਮੂੜਤਾ, ਕਹਾ ਤਰਕ ਅਵਤਰਕ ॥੩॥੨੦੩॥
ko sugharraa, ko moorrataa, kahaa tarak avatarak |3|203|
Punjabi
ਸੁਘੜ ਕੌਣ ਹੈ, ਮੂਰਖ ਕੌਣ ਹੈ, ਤਰਕ ਕੀ ਹੈ ਅਤੇ ਅਵਿਤਰਕ (ਬੇਦਲੀਲੀ) ਕੀ ਹੈ? ॥੩॥੨੦੩॥
English
What are wisdom and foolishness? What are logical and illogical? 3.203.
ਦੋਹਰਾ ॥
doharaa |
Punjabi
ਦੋਹਰਾ:
English
DOHRA (COUPLET)
ਕੋ ਨਿੰਦਾ, ਜਸ ਹੈ ਕਵਨ, ਕਵਨ ਪਾਪ, ਕਹ ਧਰਮ ॥
ko nindaa, jas hai kavan, kavan paap, keh dharam |
Punjabi
ਨਿੰਦਾ ਕੀ ਹੈ, ਯਸ਼ ਕੀ ਹੈ, ਪਾਪ ਕੀ ਹੈ, ਧਰਮ ਕੀ ਹੈ?
English
What are slander and praise? What are sin and rectitude?
ਕਵਨ ਜੋਗ, ਕੋ ਭੋਗ ਹੈ, ਕਵਨ ਕਰਮ ਅਪਕਰਮ ॥੪॥੨੦੪॥
kavan jog, ko bhog hai, kavan karam apakaram |4|204|
Punjabi
ਯੋਗ ਕੀ ਹੈ, ਭੋਗ ਕੀ ਹੈ, ਸੁਕਰਮ ਕੀ ਹੈ ਅਤੇ ਕੁਕਰਮ ਕੀ ਹੈ? ॥੪॥੨੦੪॥
English
What are enjoyment and ecstasy? What are virtue and vice? 4.204.
ਦੋਹਰਾ ॥
doharaa |
Punjabi
ਦੋਹਰਾ:
English
DOHRA (COUPLET)
ਕਹੋ, ਸੁ ਸ੍ਰਮ ਕਾ ਸੋ ਕਹੈ, ਦਮ ਕੋ ਕਹਾ ਕਹੰਤ ॥
kaho, su sram kaa so kahai, dam ko kahaa kahant |
Punjabi
ਦਸੋ, ਤਪਸਿਆ ਕਿਸ ਨੂੰ ਕਹਿੰਦੇ ਹਨ ਅਤੇ (ਇੰਦਰੀਆਂ ਦਾ) ਦਮਨ ਕਿਸ ਨੂੰ ਕਹਿੰਦੇ ਹਨ?
English
What is called effort? And what shuld endurance be called?
ਕੋ ਸੂਰਾ, ਦਾਤਾ ਕਵਨ, ਕਹੋ ਤੰਤ ਕੋ ਮੰਤ ॥੫॥੨੦੫॥
ko sooraa, daataa kavan, kaho tant ko mant |5|205|
Punjabi
ਸੂਰਮਾ ਕੌਣ ਹੈ, ਦਾਤਾ ਕੋਣ ਹੈ, ਤੰਤ੍ਰ ਕੀ ਹੈ ਅਤੇ ਮੰਤ੍ਰ ਕੀ ਹੈ? ॥੫॥੨੦੫॥
English
Who is hero? And who is Donor? Tell me what are Tantra and Mantra? 5.205.
ਦੋਹਰਾ ॥
doharaa |
Punjabi
ਦੋਹਰਾ:
English
DOHRA (COUPLET)
ਕਹਾ ਰੰਕ, ਰਾਜਾ ਕਵਨ, ਹਰਖ ਸੋਗ ਹੈ ਕਵਨ ॥
kahaa rank, raajaa kavan, harakh sog hai kavan |
Punjabi
ਕੌਣ ਭਿਖਾਰੀ ਹੈ, ਕੌਣ ਰਾਜਾ ਹੈ? ਅਤੇ ਹਰਖ ਅਤੇ ਸੋਗ ਕੀ ਹੈ?
English
Who are the pauper and the king? What are joy and sorrow?
ਕੋ ਰੋਗੀ, ਰਾਗੀ ਕਵਨ, ਕਹੋ ਤਤ ਮੁਹਿ ਤਵਨ ॥੬॥੨੦੬॥
ko rogee, raagee kavan, kaho tat muhi tavan |6|206|
Punjabi
ਰੋਗੀ ਕੌਣ ਹੈ ਅਤੇ ਸੰਸਾਰ ਵਿਚ ਲਿਪਤ ('ਰਾਗੀ') ਕੌਣ ਹੈ? ਉਸ ਦੀ ਅਸਲੀਅਤ ਮੈਨੂੰ ਦਸੋ ॥੬॥੨੦੬॥
English
Who is ailing and who is attached? Tell me their substance. 6.206.
ਦੋਹਰਾ ॥
doharaa |
Punjabi
ਦੋਹਰਾ:
English
DOHRA (COUPLET)
ਕਵਨ ਰਿਸਟ, ਕੋ ਪੁਸਟ ਹੈ, ਕਹਾ ਸ੍ਰਿਸਟਿ ਕੋ ਬਿਚਾਰ ॥
kavan risatt, ko pusatt hai, kahaa srisatt ko bichaar |
Punjabi
ਰਜਿਆ ਹੋਇਆ ਕੌਣ ਹੈ, ਬਲਵਾਨ ਕੌਣ ਹੈ ਅਤੇ ਸ੍ਰਿਸ਼ਟੀ (ਦੀ ਰਚਨਾ ਦਾ) ਵਿਚਾਰ ਕੀ ਹੈ?
English
Who are hale and hearty? What is the object of the creation of the world?
ਕਵਨ ਧ੍ਰਿਸਟਿ, ਕੋ ਭ੍ਰਿਸਟ ਹੈ, ਕਹੋ ਸਕਲ ਬਿਸਥਾਰ ॥੭॥੨੦੭॥
kavan dhrisatt, ko bhrisatt hai, kaho sakal bisathaar |7|207|
Punjabi
ਢੀਠ ਕੌਣ ਹੈ, ਭ੍ਰਸ਼ਟ ਕੌਣ ਹੈ? ਸਾਰੀ (ਗੱਲ ਮੈਨੂੰ) ਵਿਸਤਾਰ ਸਹਿਤ ਦਸੋ ॥੭॥੨੦੭॥
English
Who is superb? And who is defiled? Tell me all in detail.7.207.
ਦੋਹਰਾ ॥
doharaa |
Punjabi
ਦੋਹਰਾ:
English
DOHRA (COUPLET)
ਕਹਾ ਭਰਮ ਕੋ ਕਰਮ ਹੈ, ਕਹਾ ਭਰਮ ਕੋ ਨਾਸ ॥
kahaa bharam ko karam hai, kahaa bharam ko naas |
Punjabi
ਕਰਨ ਯੋਗ ਕਰਮ ਕਿਹੜਾ ਹੈ ਅਤੇ ਭਰਮ ਦਾ ਨਾਸ਼ ਕਿਵੇਂ ਹੁੰਦਾ ਹੈ?
English
How an action is recompensed? How and illusion is destroyed?
ਕਹਾ ਚਿਤਨ ਕੀ ਚੇਸਟਾ, ਕਹਾ ਅਚੇਤ ਪ੍ਰਕਾਸ ॥੮॥੨੦੮॥
kahaa chitan kee chesattaa, kahaa achet prakaas |8|208|
Punjabi
ਚਿੰਤਨ ਕੀ ਹੈ, ਚੇਸ਼ਟਾ ਕੀ ਹੈ ਅਤੇ ਅਚਿੰਤ੍ਯ ਦਾ ਪ੍ਰਕਾਸ਼ ਕੀ ਹੈ? ॥੮॥੨੦੮॥
English
What are the cravings of the mind? And what is the carefree illumination? 8.208.
ਦੋਹਰਾ ॥
doharaa |
Punjabi
ਦੋਹਰਾ:
English
DOHRA (COUPLET)
ਕਹਾ ਨੇਮ, ਸੰਜਮ ਕਹਾ, ਕਹਾ ਗਿਆਨ ਅਗਿਆਨ ॥
kahaa nem, sanjam kahaa, kahaa giaan agiaan |
Punjabi
ਨਿਯਮ ਕੀ ਹੈ, ਸੰਜਮ ਕੀ ਹੈ, ਗਿਆਨ ਅਤੇ ਅਗਿਆਨ ਕੀ ਹੈ?
English
What are the observance and restraint? What are the knowledge and nescience
ਕੋ ਰੋਗੀ, ਸੋਗੀ ਕਵਨ, ਕਹਾ ਧਰਮ ਕੀ ਹਾਨ ॥੯॥੨੦੯॥
ko rogee, sogee kavan, kahaa dharam kee haan |9|209|
Punjabi
ਰੋਗੀ ਕੌਣ ਹੈ, ਸੋਗੀ ਕੌਣ ਹੈ ਅਤੇ ਧਰਮ ਦੀ ਹਾਨੀ ਕਿਥੇ ਹੁੰਦੀ ਹੈ ॥੯॥੨੦੯॥
English
Who is ailing and who is sorrowful, and where does the downfall of Dharma occur? 9.209.
ਦੋਹਰਾ ॥
doharaa |
Punjabi
ਦੋਹਰਾ:
English
DOHRA (COUPLET)
ਕੋ ਸੂਰਾ, ਸੁੰਦਰ ਕਵਨ, ਕਹਾ ਜੋਗ ਕੋ ਸਾਰ ॥
ko sooraa, sundar kavan, kahaa jog ko saar |
Punjabi
ਸੂਰਮਾ ਕੌਣ ਹੈ, ਸੁੰਦਰ ਕੌਣ ਹੈ ਅਤੇ ਯੋਗ ਦਾ ਸਾਰ ਕੀ ਹੈ?
English
Who is hero and who is beautiful? What is the essence of Yoga?
ਕੋ ਦਾਤਾ, ਗਿਆਨੀ ਕਵਨ, ਕਹੋ ਬਿਚਾਰ ਅਬਿਚਾਰ ॥੧੦॥੨੧੦॥
ko daataa, giaanee kavan, kaho bichaar abichaar |10|210|
Punjabi
ਕਰਤਾ ਕੌਣ ਹੈ, ਗਿਆਨੀ ਕੌਣ ਹੈ? ਇਨ੍ਹਾਂ ਦਾ ਵਿਚਾਰ-ਅਵਿਚਾਰ (ਮੈਨੂੰ) ਦਸੋ ॥੧੦॥੨੧੦॥
English
Who is the Donor and who is the Knower? Tell me the judicious and injudicious.10.210.
ਤ੍ਵ ਪ੍ਰਸਾਦਿ ॥ ਦੀਘਰ ਤ੍ਰਿਭੰਗੀ ਛੰਦ ॥
tv prasaad | deeghar tribhangee chhand |
Punjabi
ਤੇਰੀ ਕ੍ਰਿਪਾ ਨਾਲ: ਦੀਰਘ ਤ੍ਰਿਭੰਗੀ ਛੰਦ:
English
BY TH GRACE DIRAGH TRIBGANGI STANZA
ਦੁਰਜਨ ਦਲ ਦੰਡਣ, ਅਸੁਰ ਬਿਹੰਡਣ; ਦੁਸਟ ਨਿਕੰਦਣਿ ਆਦਿ ਬ੍ਰਿਤੇ ॥
durajan dal danddan, asur bihanddan; dusatt nikandan aad brite |
Punjabi
ਦੁਸ਼ਟਾਂ ਦੇ ਦਲਾਂ ਨੂੰ ਦੰਡ ਦੇਣਾ, ਦੈਂਤਾਂ ਨੂੰ ਨਸ਼ਟ ਕਰਨਾ ਅਤੇ ਦੁਰਜਨਾਂ ਨੂੰ ਜੜ੍ਹੋਂ ਪੁਟਣਾ (ਜਿਸ ਦਾ) ਆਦਿ ਕਾਲ ਤੋਂ ਸੁਭਾ ਹੈ;
English
Thy Nature from the very beginning is to punish the multitudes of vicious people, to destroy the demons and to uproot the tyrants.
ਚਛਰਾਸੁਰ ਮਾਰਣਿ, ਪਤਿਤ ਉਧਾਰਣਿ; ਨਰਕ ਨਿਵਾਰਣਿ ਗੂੜ੍ਹ ਗਤੇ ॥
chachharaasur maaran, patit udhaaran; narak nivaaran goorrh gate |
Punjabi
ਚਿੱਛਰ ਦੈਂਤ ਨੂੰ ਮਾਰਨ ਵਾਲੀ, ਪਾਪੀਆਂ ਦਾ ਉੱਧਾਰ ਕਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ (ਜਿਸ ਦੀ) ਗਤੀ ਬਹੁਤ ਗੰਭੀਰ ਹੈ;
English
Thou hast profound discipline of killing the demon named Chachhyar, of liberating the sinners and saving them from hell.
ਅਛੈ ਅਖੰਡੇ, ਤੇਜ ਪ੍ਰਚੰਡੇ; ਖੰਡ ਉਦੰਡੇ, ਅਲਖ ਮਤੇ ॥
achhai akhandde, tej prachandde; khandd udandde, alakh mate |
Punjabi
(ਹੇ) ਨਾ ਨਸ਼ਟ ਹੋਣ ਵਾਲੀ, ਨਾ ਖੰਡਿਤ ਹੋਣ ਵਾਲੀ, ਪ੍ਰਚੰਡ ਤੇਜ ਵਾਲੀ, ਘਮੰਡੀਆਂ ਨੂੰ ਖੰਡ ਖੰਡ ਕਰਨ ਵਾਲੀ ਅਤੇ ਗੁਝੇ ਵਿਚਾਰਾਂ ਵਾਲੀ,
English
Thy intellect is incomprehensible, Thou art Immortal, Indivisible, Supremely Glorious and Unpunishable Entity.
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਰੰਮ ਕਪਰਦਨ, ਛਤ੍ਰ ਛਿਤੇ ॥੧॥੨੧੧॥
jai jai hosee, mahikhaasur maradan; ram kaparadan, chhatr chhite |1|211|
Punjabi
ਮਹਿਖਾਸੁਰ ਨੂੰ ਮਾਰਨ ਵਾਲੀ, ਸੁੰਦਰ ਕੇਸਾਂ ਦਾ ਜੂੜਾ ਕਰਨ ਵਾਲੀ ਅਤੇ ਪ੍ਰਿਥਵੀ ਉਤੇ ਛੱਤਰ ਪਸਾਰਨ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧॥੨੧੧॥
English
Hail, hail, the Canopy of the world, the slayer of Mahishasura, wearing the knot of elegant long hair on Thy head. 1.211.
ਅਸੁਰਿ ਬਿਹੰਡਣਿ, ਦੁਸਟ ਨਿਕੰਦਣਿ; ਪੁਸਟ ਉਦੰਡਣਿ, ਰੂਪ ਅਤੇ ॥
asur bihanddan, dusatt nikandan; pusatt udanddan, roop ate |
Punjabi
(ਹੇ) ਦੈਂਤਾਂ ਨੂੰ ਮਾਰਨ ਵਾਲੀ, ਦੁਸ਼ਟਾਂ ਨੂੰ ਜੜ੍ਹੋਂ ਪੁਟਣ ਵਾਲੀ, ਅਤਿਅੰਤ ਬਲਵਾਨ ਭੁਜਾਵਾਂ ਵਾਲੇ ਰੂਪ ਵਾਲੀ,
English
O Supremely beautiful goddess! The slayer of demons, destroyer of tyrants and chastiser of the mighty.
ਚੰਡਾਸੁਰ ਚੰਡਣਿ, ਮੁੰਡ ਬਿਹੰਡਣਿ; ਧੂਮ੍ਰ ਬਿਧੁੰਸਣਿ, ਮਹਿਖ ਮਤੇ ॥
chanddaasur chanddan, mundd bihanddan; dhoomr bidhunsan, mahikh mate |
Punjabi
ਚੰਡ ਦੈਂਤ ਨੂੰ ਮਾਰਨ ਵਾਲੀ, ਮੁੰਡ (ਦੈਂਤ) ਨੂੰ ਨਸ਼ਟ ਕਰਨ ਵਾਲੀ, ਧੂਮ੍ਰ ਲੋਚਨ ਨੂੰ ਖ਼ਤਮ ਕਰਨ ਵਾਲੀ ਅਤੇ ਮਹਿਖਾਸੁਰ ਦੇ ਮੱਥੇ ਨੂੰ ਫੋੜਨ ਵਾਲੀ,
English
Punisher of the demon Chand, Slayer of the demon Mund, the killer of Dhumar Lochan and trampler of Mahishasura.
ਦਾਨਵੀਂ ਪ੍ਰਹਾਰਣਿ, ਨਰਕ ਨਿਵਾਰਣਿ; ਅਧਿਮ ਉਧਾਰਣਿ, ਉਰਧ ਅਧੇ ॥
daanaveen prahaaran, narak nivaaran; adhim udhaaran, uradh adhe |
Punjabi
ਦੈਂਤਾਂ ਦਾ ਸੰਘਾਰ ਕਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ, ਪਾਪੀਆਂ ਦਾ ਉੱਧਾਰ ਕਰਨ ਵਾਲੀ, ਆਕਾਸ਼ ਅਤੇ ਪਾਤਾਲ ਵਿਚ ਵਿਆਪਕ ਰੂਪ ਵਾਲੀ,
English
Destroyer of demons, Saviour from hell, and liberator of the sinners of upper and nether regions.
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਰੰਮ ਕਪਰਦਨ, ਆਦਿ ਬ੍ਰਿਤੇ ॥੨॥੨੧੨॥
jai jai hosee, mahikhaasur maradan; ram kaparadan, aad brite |2|212|
Punjabi
ਮਹਿਖਾਸੁਰ ਨੂੰ ਮਾਰਨ ਵਾਲੀ ਸੁੰਦਰ ਕੇਸਾਂ ਦਾ ਜੂੜਾ ਕਰਨ ਵਾਲੀ ਆਦਿ ਬਿਰਤੀ! (ਤੇਰੀ) ਜੈ ਜੈਕਾਰ ਹੋਵੇ ॥੨॥੨੧੨॥
English
Hail, hail, O Slayer of Mahishasura, the Primal Power with elegant knot of long hair on thy head. 2.212.
ਡਾਵਰੂ ਡਵੰਕੈ, ਬਬਰ ਬਵੰਕੈ; ਭੁਜਾ ਫਰੰਕੈ, ਤੇਜ ਬਰੰ ॥
ddaavaroo ddavankai, babar bavankai; bhujaa farankai, tej baran |
Punjabi
(ਜਿਸ ਦਾ) ਡਉਰੂ ਡਮ ਡਮ ਕਰ ਕੇ ਵਜਦਾ ਹੈ, ਬਬਰ ਸ਼ੇਰ ਬੁਕਦਾ ਹੈ, ਅਤਿ ਅਧਿਕ ਤੇਜਸਵੀ ਭੁਜਾਵਾਂ ਫਰਕਦੀਆਂ ਹਨ।
English
Thy tabor is played in the battlefield and Thy lion roars and with Thy strength and glory, Thy arms quiver.
ਲੰਕੁੜੀਆ ਫਾਧੈ, ਆਯੁਧ ਬਾਂਧੈ; ਸੈਨ ਬਿਮਰਦਨ, ਕਾਲ ਅਸੁਰੰ ॥
lankurreea faadhai, aayudh baandhai; sain bimaradan, kaal asuran |
Punjabi
ਸ਼ਸਤ੍ਰ ਸਜਾ ਕੇ ਹਨੂਮਾਨ ਤੇਰੇ ਅਗੇ ਛਾਲਾਂ ਮਾਰਦਾ ਜਾ ਰਿਹਾ ਹੈ ਮਾਨੋ ਦੈਂਤਾਂ ਦੀ ਸੈਨਾ ਨੂੰ ਨਸ਼ਟ ਕਰਨ ਲਈ ਕਾਲ ਰੂਪ ਹੋਵੇ।
English
Furnished with armour, Thy soldiers take strides over the field, Thou art the slayer of armies and the death of the demons.
ਅਸਟਾਯੁਧ ਚਮਕੈ, ਭੂਖਣ ਦਮਕੈ; ਅਤਿਸਿਤ ਝਮਕੈ, ਫੁੰਕ ਫਣੰ ॥
asattaayudh chamakai, bhookhan damakai; atisit jhamakai, funk fanan |
Punjabi
(ਤੇਰੇ) ਅੱਠ (ਹੱਥਾਂ ਵਿਚ) ਸ਼ਸਤ੍ਰ ਚਮਕਦੇ ਹਨ, ਗਹਿਣੇ ਲਿਸ਼ਕ ਰਹੇ ਹਨ, (ਮਾਨੋ) ਅਤਿ ਚਿੱਟੇ (ਸੱਪ ਵੈਰੀਆਂ) ਨੂੰ ਫੁੰਕਾਰ ਰਹੇ ਹੋਣ।
English
The eight weapons glisten in Thy hands like ornaments Thou art gleaming like lighting and hissing like snakes.
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਰੰਮ ਕਪਰਦਨ, ਦੈਤ ਜਿਣੰ ॥੩॥੨੧੩॥
jai jai hosee, mahikhaasur maradan; ram kaparadan, dait jinan |3|213|
Punjabi
(ਹੇ) ਮਹਿਖਾਸੁਰ ਦੈਂਤ ਨੂੰ ਮਾਰਨ ਵਾਲੀ, ਸੁੰਦਰ ਕੇਸਾਂ ਦਾ ਜੂੜਾ ਕਰਨ ਵਾਲੀ ਅਤੇ ਦੈਂਤਾਂ ਨੂੰ ਜਿਤਣ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੩॥੨੧੩॥
English
Hail, hail, O slayer of Mahishasura, O Conqueror of demons with elegant knot of long hair on Thy head.3.213.
ਚੰਡਾਸੁਰ ਚੰਡਣ, ਮੁੰਡ ਬਿਮੁੰਡਣ; ਖੰਡ ਅਖੰਡਣ ਖੂਨ ਖਿਤੇ ॥
chanddaasur chanddan, mundd bimunddan; khandd akhanddan khoon khite |
Punjabi
(ਹੇ) ਯੁੱਧ-ਭੂਮੀ ਵਿਚ ਚੰਡ ਦੈਂਤ ਨੂੰ ਮਾਰਨ ਵਾਲੀ, ਮੁੰਡ ਦੈਂਤ ਨੂੰ ਖ਼ਤਮ ਕਰਨ ਵਾਲੀ ਅਤੇ ਟੋਟੇ ਨਾ ਕੀਤੇ ਜਾ ਸਕਣ ਵਾਲਿਆਂ ਦੇ ਟੋਟੇ ਕਰਨ ਵਾਲੀ,
English
Punisher of the demon Chand, Slayer of the deomon Mund and, Breaker into pieces of the Unbreakable in the battlefield.
ਦਾਮਨੀ ਦਮੰਕਣਿ, ਧੁਜਾ ਫਰੰਕਣਿ; ਫਣੀ ਫੁਕਾਰਣਿ, ਜੋਧ ਜਿਤੇ ॥
daamanee damankan, dhujaa farankan; fanee fukaaran, jodh jite |
Punjabi
ਬਿਜਲੀ ਵਾਂਗ ਚਮਕਣ ਵਾਲੀ, ਝੂਲਦੇ ਝੰਡਿਆਂ ਵਾਲੀ, ਸੱਪ ਵਾਂਗ ਸ਼ੂਕਦੇ ਤੀਰਾਂ ਵਾਲੀ ਅਤੇ ਯੋਧਿਆਂ ਨੂੰ ਜਿਤਣ ਵਾਲੀ,
English
O Goddess! Thou flashest like lightning, Thy flags oscillate, Thy serpents hiss, O Conqueror of the warriors.
ਸਰ ਧਾਰ ਬਿਬਰਖਣਿ, ਦੁਸਟ ਪ੍ਰਕਰਖਣਿ; ਪੁਸਟ ਪ੍ਰਹਰਖਣਿ, ਦੁਸਟ ਮਥੇ ॥
sar dhaar bibarakhan, dusatt prakarakhan; pusatt praharakhan, dusatt mathe |
Punjabi
ਤੀਰਾਂ ਦਾ ਮੀਂਹ ਵਸਾਉਣ ਵਾਲੀ, ਦੁਸ਼ਟਾਂ ਨੂੰ ਘਸੀਟ ਘਸੀਟ ਕੇ ਮਾਰਨ ਵਾਲੀ, ਬਲਵਾਨ ਯੋਧਿਆਂ ਨੂੰ ਪ੍ਰਸੰਨ ਕਰਨ ਵਾਲੀ ਅਤੇ ਦੁਸ਼ਟਾਂ ਨੂੰ ਮਿਧਣ ਵਾਲੀ,
English
Thou causest the rain of the arrows and makest the tyrants trampled in the battlefield Thou givest great delight to the Yoginin ‘pusit’, who drank the blood of Raktavija demon and destroyest the scoundrels.
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਭੂਮ ਅਕਾਸ, ਤਲ ਉਰਧ ਅਧੇ ॥੪॥੨੧੪॥
jai jai hosee, mahikhaasur maradan; bhoom akaas, tal uradh adhe |4|214|
Punjabi
ਮਹਿਖਾਸੁਰ ਨੂੰ ਮਾਰਨ ਵਾਲੀ, ਭੂਮੀ, ਆਕਾਸ਼, ਪਾਤਾਲ, ਉਪਰ ਹੇਠਾਂ ਸਭ ਵਿਚ ਵਿਆਪਤ! (ਤੇਰੀ) ਜੈ ਜੈਕਾਰ ਹੋਵੇ ॥੪॥੨੧੪॥
English
Hail, hail, O slayer of Mahishasura, pervading the earth, sky and nether-worlds, both above and below.4.214.
ਦਾਮਨੀ ਪ੍ਰਹਾਸਨਿ, ਸੁ ਛਬਿ ਨਿਵਾਸਨਿ; ਸ੍ਰਿਸਟਿ ਪ੍ਰਕਾਸਨਿ, ਗੂੜ੍ਹ ਗਤੇ ॥
daamanee prahaasan, su chhab nivaasan; srisatt prakaasan, goorrh gate |
Punjabi
ਹੇ ਬਿਜਲੀ ਦੀ ਚਮਕ ਵਰਗੇ ਹਾਸੇ ਵਾਲੀ, ਅਤਿ ਸੁੰਦਰਤਾ ਵਿਚ ਨਿਵਾਸ ਕਰਨ ਵਾਲੀ (ਅਤਿਅੰਤ ਸੁੰਦਰੀ) ਸ੍ਰਿਸ਼ਟੀ ਦਾ ਪ੍ਰਕਾਸ਼ ਕਰਨ ਵਾਲੀ, ਗੰਭੀਰ ਗਤੀ ਵਾਲੀ,
English
Thou laughest like the flash of lightining, Thou abidest in winsome elegance, Thou givest birth to the world.
ਰਕਤਾਸੁਰ ਆਚਨ, ਜੁਧ ਪ੍ਰਮਾਚਨ; ਨ੍ਰਿਦੈ ਨਰਾਚਨ, ਧਰਮ ਬ੍ਰਿਤੇ ॥
rakataasur aachan, judh pramaachan; nridai naraachan, dharam brite |
Punjabi
ਦੈਂਤਾਂ ਦਾ ਲਹੂ ਪੀਣ ਵਾਲੀ, ਯੁੱਧ ਵਿਚ ਉਤਸਾਹ ਵਧਾਉਣ ਵਾਲੀ, ਜ਼ਾਲਮਾਂ ਨੂੰ ਖਾ ਜਾਣ ਵਾਲੀ, ਧਾਰਮਿਕ ਬਿਰਤੀ ਵਾਲੀ,
English
O Deity of profound principles, O Pious-natured Goddess, Thou art the devourer of the demon Raktavija, enhancer of the zeal for warfare and fearless dancer.
ਸ੍ਰੋਣੰਤ ਅਚਿੰਤੀ, ਅਨਲ ਬਿਵੰਤੀ; ਜੋਗ ਜਯੰਤੀ, ਖੜਗ ਧਰੇ ॥
sronant achintee, anal bivantee; jog jayantee, kharrag dhare |
Punjabi
ਲਹੂ ਪੀਣ ਵਾਲੀ, ਅਗਨੀ ਉਗਲਣ ਵਾਲੀ, ਯੋਗ-ਮਾਇਆ ਨੂੰ ਜਿਤਣ ਵਾਲੀ ਅਤੇ ਖੜਗ ਧਾਰਨ ਕਰਨ ਵਾਲੀ,
English
Thou art the drinker of blood, emitter of fire (from the mouth), the conqueror of Yoga and wielder of the Sword.
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਪਾਪ ਬਿਨਾਸਨ, ਧਰਮ ਕਰੇ ॥੫॥੨੧੫॥
jai jai hosee, mahikhaasur maradan; paap binaasan, dharam kare |5|215|
Punjabi
ਮਹਿਖਾਸੁਰ ਨੂੰ ਮਾਰਨ ਵਾਲੀ, ਪਾਪਾਂ ਦਾ ਨਾਸ਼ ਕਰਨ ਵਾਲੀ, ਧਰਮ ਦੀ ਸਥਾਪਨਾ ਕਰਨ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੫॥੨੧੫॥
English
Hail, hail, O Slayer of Mahishasura, the destroyer of sin and originator of Dharma. 5.215.
ਅਘ ਓਘ ਨਿਵਾਰਣਿ, ਦੁਸਟ ਪ੍ਰਜਾਰਣਿ; ਸ੍ਰਿਸਟਿ ਉਬਾਰਣਿ, ਸੁਧ ਮਤੇ ॥
agh ogh nivaaran, dusatt prajaaran; srisatt ubaaran, sudh mate |
Punjabi
(ਹੇ) ਸਾਰੇ ਪਾਪਾਂ ਨੂੰ ਖ਼ਤਮ ਕਰਨ ਵਾਲੀ, ਦੁਸ਼ਟਾਂ ਨੂੰ ਸਾੜਨ ਵਾਲੀ, ਸ੍ਰਿਸ਼ਟੀ ਦਾ ਉੱਧਾਰ ਕਰਨ ਵਾਲੀ ਅਤੇ ਸ਼ੁੱਧ ਮਤ ਵਾਲੀ,
English
Thou art the effacer of all the sins, the burner of the tyrants, Protector of the world and possessor of the world and possessor of pure intellect.
ਫਣੀਅਰ ਫੁੰਕਾਰਣਿ, ਬਾਘ ਬੁਕਾਰਣਿ; ਸਸਤ੍ਰ ਪ੍ਰਹਾਰਣਿ, ਸਾਧ ਮਤੇ ॥
faneear funkaaran, baagh bukaaran; sasatr prahaaran, saadh mate |
Punjabi
(ਗਲ ਵਿਚ ਪਾਏ) ਫੁੰਕਾਰਦੇ ਸੱਪਾਂ ਵਾਲੀ, ਸ਼ੇਰ ਨੂੰ ਬੁਕਾਉਣ ਵਾਲੀ, ਸ਼ਸਤ੍ਰਾਂ ਨੂੰ ਚਲਾਉਣ ਵਾਲੀ ਅਤੇ ਸਾਧੂ ਮਤ ਵਾਲੀ,
English
The snakes hiss (on Thy neck), Thy vehicle, the lion roars, Thou operatest arms, but are of saintly disposition.
ਸੈਹਥੀ ਸਨਾਹਨਿ, ਅਸਟ ਪ੍ਰਬਾਹਨਿ; ਬੋਲ ਨਿਬਾਹਨਿ, ਤੇਜ ਅਤੁਲੰ ॥
saihathee sanaahan, asatt prabaahan; bol nibaahan, tej atulan |
Punjabi
ਸੈਹਥੀ (ਆਦਿ ਸ਼ਸਤ੍ਰ) ਅੱਠਾਂ ਭੁਜਾਵਾਂ ਨਾਲ ਚਲਾਉਣ ਵਾਲੀ, ਕਵਚ ਧਾਰਨ ਕਰਨ ਵਾਲੀ, ਬੋਲਾਂ ਨੂੰ ਪੂਰਾ ਕਰਨ ਵਾਲੀ ਅਤੇ ਅਤੁੱਲ ਤੇਜ ਵਾਲੀ,
English
Thou earnest arms like 'saihathi' in Thy eight long arms, Thou art True to Thy words and Thy Glory is Immeasurable
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਭੂਮਿ, ਅਕਾਸ, ਪਤਾਲ, ਜਲੰ ॥੬॥੨੧੬॥
jai jai hosee, mahikhaasur maradan; bhoom, akaas, pataal, jalan |6|216|
Punjabi
ਮਹਿਖਾਸੁਰ ਨੂੰ ਮਾਰਨ ਵਾਲੀ ਅਤੇ ਭੂਮੀ, ਆਕਾਸ਼, ਪਾਤਾਲ ਅਤੇ ਜਲ ਵਿਚ (ਨਿਵਾਸ ਕਰਨ ਵਾਲੀ! ਤੇਰੀ) ਜੈ ਜੈਕਾਰ ਹੋਵੇ ॥੬॥੨੧੬॥
English
Hail, hail, O Slayer of Mahishasura! Pervading in earth, sky, nether-world and water.6.216.
ਚਾਚਰ ਚਮਕਾਰਨ, ਚਿਛੁਰ ਹਾਰਨ; ਧੂਮ ਧੁਕਾਰਨ, ਦ੍ਰਪ ਮਥੇ ॥
chaachar chamakaaran, chichhur haaran; dhoom dhukaaran, drap mathe |
Punjabi
(ਹੇ ਯੁੱਧ-ਭੂਮੀ ਵਿਚ) ਸ਼ਸਤ੍ਰ ਨੂੰ ਚਮਕਾਉਣ ਵਾਲੀ, ਚਿੱਛੁਰ ਰਾਖਸ਼ ਨੂੰ ਮਾਰਨ ਵਾਲੀ, ਧੂਮ੍ਰਲੋਚਨ ਦੈਂਤ ਨੂੰ (ਬੋਟੀ ਬੋਟੀ ਕਰ ਕੇ) ਮਾਰਨ ਵਾਲੀ;
English
Thou art the brandisher of the sword, vanquisher of the demon Chichhur. Carder of Dhumar Lochan like cotton and masher of ego.
ਦਾੜ੍ਹੀ ਪ੍ਰਦੰਤੇ, ਜੋਗ ਜਯੰਤੇ; ਮਨੁਜ ਮਥੰਤੇ, ਗੂੜ੍ਹ ਕਥੇ ॥
daarrhee pradante, jog jayante; manuj mathante, goorrh kathe |
Punjabi
ਅਤੇ (ਵੈਰੀਆਂ ਦੇ) ਹੰਕਾਰ ਨੂੰ ਮੱਥਣ ਵਾਲੀ, ਅਨਾਰ ਦੇ ਦਾਣਿਆਂ ਵਰਗੇ (ਸੋਹਣੇ ਅਤੇ ਪੱਕੇ) ਦੰਦਾਂ ਵਾਲੀ, ਯੋਗਮਾਇਆ ਕਾਰਨ ਜਿਤਣ ਵਾਲੇ ਮਨੁੱਖਾਂ ਨੂੰ ਰਗੜਨ ਵਾਲੀ ਅਤੇ ਗੂੜ੍ਹ ਬ੍ਰਿੱਤਾਂਤ ਵਾਲੀ,
English
Thy teeth are like grains of pomegranate, Thou art the conqueror of the Yoga, masher of men and Deity of profound principles.
ਕਰਮ ਪ੍ਰਣਾਸਣਿ, ਚੰਦ ਪ੍ਰਕਾਸਣਿ; ਸੂਰਜ ਪ੍ਰਤੇਜਣਿ, ਅਸਟ ਭੁਜੇ ॥
karam pranaasan, chand prakaasan; sooraj pratejan, asatt bhuje |
Punjabi
ਕਰਮਾਂ ਨੂੰ ਨਸ਼ਟ ਕਰਨ ਵਾਲੀ, ਚੰਦ੍ਰਮਾ ਵਰਗੇ ਪ੍ਰਕਾਸ਼ ਵਾਲੀ, ਸੂਰਜ ਨਾਲੋਂ ਵੀ ਤੀਬਰ ਤੇਜ ਵਾਲੀ, ਅਤੇ ਅੱਠ ਭੁਜਾਵਾਂ ਵਾਲੀ,
English
O the Goddess of eight long arms! Thou art the destroyer of sinful actions with moonlike light and sunlike Glory.
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਭਰਮ ਬਿਨਾਸਨ, ਧਰਮ ਧੁਜੇ ॥੭॥੨੧੭॥
jai jai hosee, mahikhaasur maradan; bharam binaasan, dharam dhuje |7|217|
Punjabi
ਮਹਿਖਾਸੁਰ ਨੂੰ ਮਾਰਨ ਵਾਲੀ, ਭਰਮਾਂ ਨੂੰ ਨਸ਼ਟ ਕਰਨ ਵਾਲੀ ਅਤੇ ਧਰਮ ਦੀ ਧੁਜਾ! (ਤੇਰੀ) ਜੈ ਜੈਕਾਰ ਹੋਵੇ ॥੭॥੨੧੭॥
English
Hail, hail O Slayer of Mahishasura! Thou art the destroyer of illusion and the banner of Dharma (righteousness).7.217.
ਘੁੰਘਰੂ ਘਮੰਕਣਿ, ਸਸਤ੍ਰ ਝਮੰਕਣਿ; ਫਣੀਅਰਿ ਫੁੰਕਾਰਣਿ, ਧਰਮ ਧੁਜੇ ॥
ghungharoo ghamankan, sasatr jhamankan; faneear funkaaran, dharam dhuje |
Punjabi
(ਹੇ ਯੁੱਧ-ਭੂਮੀ ਵਿਚ) ਪੈਰਾਂ ਦੇ ਘੁੰਘਰੂ ਛਣਕਾਉਣ ਵਾਲੀ, ਸ਼ਸਤ੍ਰਾਂ ਨੂੰ ਚਮਕਾਉਣ ਵਾਲੀ, ਸੱਪਾਂ ਦੀ ਫੁੰਕਾਰ ਵਾਲੀ ਅਤੇ ਧਰਮ ਦੀ ਧੁਜਾ ਦੇ ਸਰੂਪ ਵਾਲੀ,
English
O Goddess of the banner of Dharma! The bells of Thy anklets clink, Thy arms gleam and Thy serpents hiss.
ਅਸ ਟਾਟ ਪ੍ਰਹਾਸਨ, ਸ੍ਰਿਸਟਿ ਨਿਵਾਸਨ; ਦੁਸਟ ਪ੍ਰਨਾਸਨ, ਚੱਕ੍ਰ ਗਤੇ ॥
as ttaatt prahaasan, srisatt nivaasan; dusatt pranaasan, chakr gate |
Punjabi
ਠਾਹ-ਠਾਹ ਕਰ ਕੇ ਹੱਸਣ ਵਾਲੀ, ਸ੍ਰਿਸ਼ਟੀ ਵਿਚ ਨਿਵਾਸ ਕਰਨ ਵਾਲੀ, ਦੁਸ਼ਟਾਂ ਦਾ ਨਾਸ਼ ਕਰਨ ਵਾਲੀ ਅਤੇ ਚੌਹਾਂ ਚੱਕਾਂ ਵਿਚ ਗਤਿਮਾਨ ਹੋਣ ਵਾਲੀ,
English
O Deity of loud laughter! Thou abidest in the world, destroyest the tryants and movest in all directions.
ਕੇਸਰੀ ਪ੍ਰਵਾਹੇ, ਸੁਧ ਸਨਾਹੇ; ਅਗਮ ਅਥਾਹੇ, ਏਕ ਬ੍ਰਿਤੇ ॥
kesaree pravaahe, sudh sanaahe; agam athaahe, ek brite |
Punjabi
ਸ਼ੇਰ ਉਤੇ ਸਵਾਰੀ ਕਰਨ ਵਾਲੀ, ਪੱਕੇ ਕਵਚ ਵਾਲੀ, ਅਗੰਮ ਅਤੇ ਅਗਾਧ ਸਰੂਪ ਵਾਲੀ, ਇਕੋ ਜਿਹੇ ਸੁਭਾ ਵਾਲੀ,
English
Thou hast the lion as Thy vehicle and art clad in pure armour, Thou art Unapproachable and Unfathomable and the Power of One Transcendent Lord.
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਆਦਿ ਕੁਮਾਰਿ, ਅਗਾਧ ਬ੍ਰਿਤੇ ॥੮॥੨੧੮॥
jai jai hosee, mahikhaasur maradan; aad kumaar, agaadh brite |8|218|
Punjabi
ਮਹਿਖਾਸੁਰ ਦੈਂਤ ਨੂੰ ਮਾਰਨ ਵਾਲੀ, ਆਦਿ ਕੁਮਾਰੀ ਅਤੇ ਅਗਾਧ ਬਿਰਤੀ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੮॥੨੧੮॥
English
Hail, hail, O Slayer of Mahishasura! The Primal Virgin of Inscrutable reflection.8.218.
ਸੁਰ ਨਰ ਮੁਨਿ ਬੰਦਨ, ਦੁਸਟਿ ਨਿਕੰਦਨਿ; ਭ੍ਰਿਸਟਿ ਬਿਨਾਸਨ, ਮ੍ਰਿਤ ਮਥੇ ॥
sur nar mun bandan, dusatt nikandan; bhrisatt binaasan, mrit mathe |
Punjabi
ਦੇਵਤਿਆਂ, ਮਨੁੱਖਾਂ ਅਤੇ ਮੁਨੀਆਂ ਤੋਂ ਬੰਦਨਾ ਕਰਾਉਣ ਵਾਲੀ, ਦੁਸ਼ਟਾਂ ਦਾ ਨਾਸ਼ ਕਰਨ ਵਾਲੀ, ਭ੍ਰਸ਼ਟ ਵਿਅਕਤੀਆਂ ਨੂੰ ਖ਼ਤਮ ਕਰਨ ਵਾਲੀ ਅਤੇ ਮੌਤ ਨੂੰ ਵੀ ਮਸਲ ਦੇਣ ਵਾਲੀ,
English
All the gods, men and sages bow before Thee, O the masher of tyrants! Destroyer of the vicious and even the ruinous of Death.
ਕਾਵਰੂ ਕੁਮਾਰੇ, ਅਧਮ ਉਧਾਰੇ; ਨਰਕ ਨਿਵਾਰੇ, ਆਦਿ ਕਥੇ ॥
kaavaroo kumaare, adham udhaare; narak nivaare, aad kathe |
Punjabi
ਹੇ ਕਾਵਰੂ ਦੀ ਕੁਮਾਰੀ (ਕਾਮੱਖਿਆ ਦੇਵੀ!) ਤੂੰ ਨੀਚਾਂ ਨੂੰ ਤਾਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ, ਮੁੱਢ-ਕਦੀਮ ਤੋਂ ਹੀ ਇਸੇ ਬਿਰਤੀ ਵਾਲੀ,
English
O Virgin Deity of Kamrup! Thou art the liberator of the lowly, Protector from death and called the Primal Entity.
ਕਿੰਕਣੀ ਪ੍ਰਸੋਹਣਿ, ਸੁਰ ਨਰ ਮੋਹਣਿ; ਸਿੰਘਾਰੋਹਣਿ, ਬਿਤਲ ਤਲੇ ॥
kinkanee prasohan, sur nar mohan; singhaarohan, bital tale |
Punjabi
ਲਕ ਨਾਲ ਘੁੰਘਰੂਆਂ ਵਾਲੀ ਤੜਾਗੀ ਬੰਨ੍ਹਣ ਵਾਲੀ, ਦੇਵਤਿਆਂ ਅਤੇ ਮਨੁੱਖਾਂ ਨੂੰ ਮੋਹਣ ਵਾਲੀ, ਸ਼ੇਰ ਦੀ ਸਵਾਰੀ ਕਰਨ ਵਾਲੀ ਅਤੇ ਬਿਤਲ (ਦੂਜਾ ਪਾਤਾਲ) ਤਕ ਵਿਚਰਨ ਵਾਲੀ,
English
Thou hast a very beautiful, ornamental string round Thy waist, Thou hast bewitched gods and men, Thou mountest the lion and also pervadest the nether-world.
ਜੈ ਜੈ ਹੋਸੀ, ਸਭ ਠੌਰ ਨਿਵਾਸਨ; ਬਾਇ, ਪਤਾਲ, ਅਕਾਸ, ਅਨਲੇ ॥੯॥੨੧੯॥
jai jai hosee, sabh tthauar nivaasan; baae, pataal, akaas, anale |9|219|
Punjabi
ਪੌਣ, ਪਾਤਾਲ, ਆਕਾਸ਼ ਅਤੇ ਅਗਨੀ ਵਿਚ ਸਭ ਥਾਂ ਨਿਵਾਸ ਕਰਨ ਵਾਲੀ ਹੈਂ, (ਤੇਰੀ) ਜੈ ਜੈਕਾਰ ਹੋਵੇ ॥੯॥੨੧੯॥
English
Hail, hail, O All-Pervading Deity! Thou art there in air, nether-world, sky and fire.9.219.
ਸੰਕਟੀ ਨਿਵਾਰਨਿ, ਅਧਮ ਉਧਾਰਨਿ; ਤੇਜ ਪ੍ਰਕਰਖਣਿ, ਤੁੰਦ ਤਬੇ ॥
sankattee nivaaran, adham udhaaran; tej prakarakhan, tund tabe |
Punjabi
(ਹੇ) ਦੁੱਖਾਂ ਨੂੰ ਦੂਰ ਕਰਨ ਵਾਲੀ, ਨੀਚਾਂ ਦਾ ਉੱਧਾਰ ਕਰਨ ਵਾਲੀ, ਅਤਿ ਅਧਿਕ ਤੇਜ ਵਾਲੀ, ਕ੍ਰੋਧੀ (ਤੁੰਦ) ਸੁਭਾ ਵਾਲੀ,
English
Thou art the remover of suffenings, liberator of the lowly, Supremely Glorious and hast irate disposition.
ਦੁਖ ਦੋਖ ਦਹੰਤੀ, ਜ੍ਵਾਲ ਜਯੰਤੀ; ਆਦਿ ਅਨਾਦਿ ਅਗਾਧਿ ਅਛੇ ॥
dukh dokh dahantee, jvaal jayantee; aad anaad agaadh achhe |
Punjabi
ਦੁਖਾਂ-ਦੋਖਾਂ ਨੂੰ ਸਾੜਨ ਵਾਲੀ, ਅਗਨੀ ਵਾਂਗ ਮਚਣ ਵਾਲੀ, ਆਦਿ ਅਨਾਦਿ ਕਾਲ ਤੋਂ ਅਗਾਧ ਅਤੇ ਅਛੇਦ ਕਹੀ ਜਾਣ ਵਾਲੀ,
English
Thou burnest the sufferings and blemisges, Thou art the conqueror of fire, Thou art the Primal, without beginning, Unfathomable and Unassailable.
ਸੁਧਤਾ ਸਮਰਪਣਿ, ਤਰਕ ਬਿਤਰਕਣਿ; ਤਪਤ ਪ੍ਰਤਾਪਣਿ, ਜਪਤ ਜਿਵੇ ॥
sudhataa samarapan, tarak bitarakan; tapat prataapan, japat jive |
Punjabi
ਸ਼ੁੱਧਤਾ ਅਰਪਨ ਕਰਨ ਵਾਲੀ, ਤਰਕਾਂ ਨੂੰ ਰਦ ਕਰਨ ਵਾਲੀ, ਤਪਦੇ ਤੇਜ ਵਾਲੀ, ਜਪਣ ਵਾਲਿਆਂ ਨੂੰ ਜਿਵਾਉਣ ਵਾਲੀ,
English
Thou blessest with punity, remover of reasonings, and giver of Glory to ascetics engaged in meditation.
ਜੈ ਜੈ ਹੋਸੀ, ਸਸਤ੍ਰ ਪ੍ਰਕਰਖਣਿ; ਆਦਿ ਅਨੀਲ ਅਗਾਧ ਅਭੇ ॥੧੦॥੨੨੦॥
jai jai hosee, sasatr prakarakhan; aad aneel agaadh abhe |10|220|
Punjabi
ਸ਼ਸਤ੍ਰਾਂ ਨੂੰ ਚਲਾਉਣ ਵਾਲੀ ਅਤੇ ਆਦਿ, ਅਨੀਲ (ਗਿਣਤੀ ਤੋਂ ਪਰੇ) ਅਗਾਧ ਅਤੇ ਅਭੈ ਸਰੂਪ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੦॥੨੨੦॥
English
Hail, hail, O operator of arms! The Primal, Stainless, Unfathomable and Fearless Deity! 10.220.
ਚੰਚਲਾ ਚਖੰਗੀ, ਅਲਕ ਭੁਜੰਗੀ; ਤੁੰਦ ਤੁਰੰਗਣਿ, ਤਿਛ ਸਰੇ ॥
chanchalaa chakhangee, alak bhujangee; tund turangan, tichh sare |
Punjabi
ਚੰਚਲ ਨੈਣਾਂ ਅਤੇ ਅੰਗਾਂ ਵਾਲੀ, ਸੱਪਣੀਆਂ ਵਰਗੀਆਂ ਜ਼ੁਲਫ਼ਾਂ ਵਾਲੀ, ਫੁਰਤੀਲੇ ਘੋੜੇ ਵਾਂਗ ਤਿਖੀ ਅਤੇ ਤੇਜ਼ ਤੀਰਾਂ ਵਾਲੀ,
English
Thou hast agile eyes and limbs, Thy hair are like snakes, Thou hast sharp and pointed arrows and Thou art like a nimble mare.
ਕਰ ਕਸਾ ਕੁਠਾਰੇ, ਨਰਕ ਨਿਵਾਰੇ; ਅਧਮ ਉਧਾਰੇ, ਤੂਰ ਭੁਜੇ ॥
kar kasaa kutthaare, narak nivaare; adham udhaare, toor bhuje |
Punjabi
ਤਿਖਾ ਕੁਹਾੜਾ ਧਾਰਨ ਕਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ, ਪਾਪੀਆਂ ਨੂੰ ਤਾਰਨ ਵਾਲੀ ਅਤੇ ਲੰਬੀਆਂ ਬਾਂਹਵਾਂ ਵਾਲੀ,
English
Thou art holding an axe in Thy hand , Thou O long-armed Deity! Protectest from hell and liberatest the sinners.
ਦਾਮਨੀ ਦਮੰਕੇ, ਕੇਹਰ ਲੰਕੇ; ਆਦਿ ਅਤੰਕੇ, ਕ੍ਰੂਰ ਕਥੇ ॥
daamanee damanke, kehar lanke; aad atanke, kraoor kathe |
Punjabi
ਬਿਜਲੀ ਵਰਗੀ ਚਮਕ ਵਾਲੀ, ਸ਼ੇਰ ਵਰਗੇ ਪਤਲੇ ਲਕ ਵਾਲੀ, ਮੁੱਢ ਤੋਂ ਭਿਆਨਕ ਅਤੇ ਕਠੋਰ ਕਥਾ ਵਾਲੀ,
English
Thou gleamest like lightning seated on the back of Thy lion, Thy frightful discourses create a sense of horror.
ਜੈ ਜੈ ਹੋਸੀ, ਰਕਤਾਸੁਰ ਖੰਡਣਿ; ਸੁੰਭ ਚਕ੍ਰਤਨਿ, ਸੁੰਭ ਮਥੇ ॥੧੧॥੨੨੧॥
jai jai hosee, rakataasur khanddan; sunbh chakratan, sunbh mathe |11|221|
Punjabi
ਰਕਤਬੀਜ ਦਾ ਨਾਸ਼ ਕਰਨ ਵਾਲੀ, ਸ਼ੁੰਭ ਨੂੰ ਚੀਰਨ ਵਾਲੀ, ਨਿਸ਼ੁੰਭ ਨੂੰ ਮਿਧਣ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੧॥੨੨੧॥
English
Hail, hail, O Goddess! The slayer of Rakatvija demon, ripper of the deomon-king Nisumbh.11.221.
ਬਾਰਜ ਬਿਲੋਚਨਿ, ਬ੍ਰਿਤਨ ਬਿਮੋਚਨਿ; ਸੋਚ ਬਿਸੋਚਨਿ, ਕਉਚ ਕਸੇ ॥
baaraj bilochan, britan bimochan; soch bisochan, kauch kase |
Punjabi
(ਹੇ) ਕਮਲ ਵਰਗੀਆਂ ਅੱਖਾਂ ਵਾਲੀ, ਸੋਗ ਅਤੇ ਉਦਾਸੀ ਨੂੰ ਮਿਟਾਉਣ ਵਾਲੀ, ਫਿਕਰਾਂ ਨੂੰ ਖ਼ਤਮ ਕਰਨ ਵਾਲੀ ਅਤੇ ਸ਼ਰੀਰ ਉਤੇ ਕਵਚ ਕਸਣ ਵਾਲੀ,
English
Thou hast lotus-eyes, Thou art, O wearer of armour! The remover of sufferings, griefs and anxieties.
ਦਾਮਨੀ ਪ੍ਰਹਾਸੇ, ਸੁਕ ਸਰ ਨਾਸੇ; ਸੁ ਬ੍ਰਿਤ ਸੁਬਾਸੇ, ਦੁਸਟ ਗ੍ਰਸੇ ॥
daamanee prahaase, suk sar naase; su brit subaase, dusatt grase |
Punjabi
ਬਿਜਲੀ ਵਾਂਗ ਹੱਸਣ ਵਾਲੀ, ਤੋਤੇ ਵਰਗੇ ਨਕ ਵਾਲੀ, ਸੁਵ੍ਰਿੱਤੀਆਂ ਨੂੰ ਸੰਪੁਸ਼ਟ ਕਰਨ ਵਾਲੀ ਅਤੇ ਦੁਸ਼ਟਾਂ ਨੂੰ ਗ੍ਰਸਣ ਵਾਲੀ,
English
Thou hast laughter like lightning, and nostrils like parrot Thou hast superb conduct, and beautiful dress. Thou seizest the tyrants.
ਚੰਚਲਾ ਪ੍ਰਅੰਗੀ, ਬੇਦ ਪ੍ਰਸੰਗੀ; ਤੇਜ ਤੁਰੰਗੀ, ਖੰਡ ਅਸੁਰੰ ॥
chanchalaa prangee, bed prasangee; tej turangee, khandd asuran |
Punjabi
ਬਿਜਲੀ ਵਰਗੇ ਸੁੰਦਰ ਸ਼ਰੀਰ ਵਾਲੀ, ਵੇਦ ਦੇ ਪ੍ਰਸੰਗ ਵਾਲੀ, ਤੇਜ਼ ਘੋੜੀ ਦੀ ਚਾਲ ਵਾਲੀ, ਦੈਂਤਾਂ ਦਾ ਖੰਡਨ ਕਰਨ ਵਾਲੀ,
English
Thou hast a winsome body like lightning, Thou art associated thematically with Vedas, O demon-destroying Deity! Thou hast very swift horses to ride upon.
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਆਦਿ ਅਨਾਦਿ, ਅਗਾਧ ਉਰਧੰ ॥੧੨॥੨੨੨॥
jai jai hosee, mahikhaasur maradan; aad anaad, agaadh uradhan |12|222|
Punjabi
ਮਹਿਖਾਸੁਰ ਨੂੰ ਮਾਰਨ ਵਾਲੀ ਅਤੇ ਆਦਿ, ਅਨਾਦਿ, ਅਗਾਧ, ਉਪਰ ਨੂੰ ਉਠਣ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੨॥੨੨੨॥
English
Hail, hail, O Slayer of Mahishasura, the Primal, beginningless, Unfathomable, the Uppermost Deity.12.222.
ਘੰਟਕਾ ਬਿਰਾਜੈ, ਰੁਣ ਝੁਣ ਬਾਜੈ; ਭ੍ਰਮ ਭੈ ਭਾਜੈ, ਸੁਨਤ ਸੁਰੰ ॥
ghanttakaa biraajai, run jhun baajai; bhram bhai bhaajai, sunat suran |
Punjabi
(ਜਿਸ ਦੇ ਲਕ ਨਾਲ) ਬੰਨ੍ਹੀਆਂ ਕਿੰਨਕੀਆਂ ਜੋ ਇਕ-ਸਮਾਨ ਵਜਦੀਆਂ ਹਨ, ਜਿਨ੍ਹਾਂ ਦੇ ਸੁਰ ਨੂੰ ਸੁਣ ਕੇ ਭਰਮ ਅਤੇ ਭੈ ਭਜ ਜਾਂਦੇ ਹਨ;
English
Listening to the tune of the harmonious resounding of the bell (in Thy camp), all the fears and illusions vanish away.
ਕੋਕਲ ਸੁਨ ਲਾਜੈ, ਕਿਲਬਿਖ ਭਾਜੈ; ਸੁਖ ਉਪਰਾਜੈ, ਮਧ ਉਰੰ ॥
kokal sun laajai, kilabikh bhaajai; sukh uparaajai, madh uran |
Punjabi
ਉਸ ਆਵਾਜ਼ ਨੂੰ ਸੁਣ ਕੇ ਕੋਇਲ ਵੀ ਸ਼ਰਮਾਉਂਦੀ ਹੈ, ਪਾਪ ਦੂਰ ਹੋ ਜਾਂਦੇ ਹਨ, ਹਿਰਦੇ ਵਿਚ ਸੁਖ (ਸ਼ਾਂਤੀ) ਪੈਦਾ ਹੁੰਦੀ ਹੈ;
English
The nightingale, listening to the tune, feels inferior the sins are effaced and joy wells up in the heart.
ਦੁਰਜਨ ਦਲ ਦੱਝੈ, ਮਨ ਤਨ ਰਿੱਝੈ; ਸਭੈ ਨ ਭੱਜੈ, ਰੋਹ ਰਣੰ ॥
durajan dal dajhai, man tan rijhai; sabhai na bhajai, roh ranan |
Punjabi
(ਹੇ) ਦੁਰਜਨਾਂ ਦੀ ਫ਼ੌਜ ਨੂੰ ਮਾਰਨ ਵਾਲੀ, ਤਨ ਮਨ ਵਿਚ ਰੀਝਣ ਵਾਲੀ ਅਤੇ ਭੈ ਨਾਲ ਯੁੱਧਭੂਮੀ ਤੋਂ ਨਾ ਭੱਜਣ ਵਾਲੀ,
English
The forces of the enemies are scoched, their minds and bodies experience great suffening when Thou showest Thy anger in the battlefield, the forces cannot even run out of fear.
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਚੰਡ ਚਕ੍ਰਤਨ, ਆਦਿ ਗੁਰੰ ॥੧੩॥੨੨੩॥
jai jai hosee, mahikhaasur maradan; chandd chakratan, aad guran |13|223|
Punjabi
ਮਹਿਖਾਸੁਰ ਨੂੰ ਮਾਰਨ ਵਾਲੀ, ਚੰਡ ਰਾਖਸ਼ ਨੂੰ ਚੀਰਨ ਵਾਲੀ, ਆਦਿ-ਕਾਲ ਤੋਂ ਪੂਜੀ ਜਾਣ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੩॥੨੨੩॥
English
Hail, hail, O slayer of Mahishasura, masher of the demon Chand and worshipped from the very beginning. 13.223.
ਚਾਚਰੀ ਪ੍ਰਜੋਧਨ, ਦੁਸਟ ਬਿਰੋਧਨ; ਰੋਸ ਅਰੋਧਨ, ਕ੍ਰੂਰ ਬ੍ਰਿਤੇ ॥
chaacharee prajodhan, dusatt birodhan; ros arodhan, kraoor brite |
Punjabi
(ਹੇ) ਚੰਗੇ ਸ਼ਸਤ੍ਰਾਂ ਵਾਲੀ, ਦੁਸ਼ਟਾਂ ਦਾ ਵਿਰੋਧ ਕਰਨ ਵਾਲੀ, ਰੋਹ ਨਾਲ ਵੈਰੀਆਂ ਨੂੰ ਰੋਕਣ ਵਾਲੀ, ਕਠੋਰ ਸੁਭਾ ਵਾਲੀ,
English
Thou hast superb arms and armour including sword, Thou art the enemy of tyrants, O Deity of frightful remperament: Thou stoppest only in great anger.
ਧੂਮ੍ਰਾਛ ਬਿਧੁੰਸਨ, ਪ੍ਰਲੈ ਪ੍ਰਜੁੰਸਨ; ਜਗ ਬਿਧੁੰਸਨ, ਸੁਧ ਮਤੇ ॥
dhoomraachh bidhunsan, pralai prajunsan; jag bidhunsan, sudh mate |
Punjabi
ਧੂਮ੍ਰਨੈਨ ਰਾਖਸ਼ ਦਾ ਨਾਸ਼ ਕਰਨ ਵਾਲੀ, ਪਰਲੋ ਪੈਦਾ ਕਰਨ ਵਾਲੀ (ਪਰਲੋ ਮਚਾਉਣ ਵਾਲੀ) ਜਗਤ ਦਾ ਵਿਨਾਸ਼ ਕਰਨ ਵਾਲੀ, ਸ਼ੁੱਧ ਮਤ ਵਾਲੀ,
English
Thou art the destroyer of the demon Dhumar Lochan, Thou causest the final destruction and the devastation of the world Thou art the Deity of pure intellect.
ਜਾਲਪਾ ਜਯੰਤੀ, ਸਤ੍ਰ ਮਥੰਤੀ; ਦੁਸਟ ਪ੍ਰਦਾਹਨ, ਗਾੜ੍ਹ ਮਤੇ ॥
jaalapaa jayantee, satr mathantee; dusatt pradaahan, gaarrh mate |
Punjabi
ਜਾਲਪਾ ਪਰਬਤ ਨੂੰ ਜਿਤਣ ਵਾਲੀ (ਭਾਵ ਜਾਲਪਾ ਦੇਵੀ) ਵੈਰੀਆਂ ਨੂੰ ਬਰਬਾਦ ਕਰਨ ਵਾਲੀ, ਦੁਸ਼ਟਾਂ ਨੂੰ ਸਾੜਨ ਵਾਲੀ, ਅਤੇ ਅਤਿ ਅਧਿਕ ਮਸਤੀ ਵਾਲੀ,
English
Thou art the conqueror of Jalpa, the masherof enemies and thrower of tyrants in blaxe, O Deity of Profound intellect.
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਆਦਿ ਜੁਗਾਦਿ, ਅਗਾਧਿ ਗਤੇ ॥੧੪॥੨੨੪॥
jai jai hosee, mahikhaasur maradan; aad jugaad, agaadh gate |14|224|
Punjabi
ਮਹਿਖਾਸੁਰ ਨੂੰ ਮਾਰਨ ਵਾਲੀ, ਆਦਿ-ਜੁਗਾਦਿ ਤੋਂ ਅਗਾਧ ਗਤੀ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੪॥੨੨੪॥
English
Hail, hail, O slayer of Mahishasura! Thou art the Primal and from the beginning of the ages, Thy discipline is Unfathomable. 14.224.
ਖਤ੍ਰੀਆਣ ਖਤੰਗੀ, ਅਭੈ ਅਭੰਗੀ; ਆਦਿ ਅਨੰਗੀ, ਅਗਾਧਿ ਗਤੇ ॥
khatreeaan khatangee, abhai abhangee; aad anangee, agaadh gate |
Punjabi
(ਹੇ) ਛਤ੍ਰੀਆਂ ਵਰਗੇ ਬਾਣਾਂ ਵਾਲੀ, ਭੈ ਨੂੰ ਨਾ ਮੰਨਣ ਵਾਲੀ, ਨਸ਼ਟ ਨਾ ਹੋ ਸਕਣ ਵਾਲੀ, ਮੁੱਢ ਤੋਂ ਹੀ ਸ਼ਰੀਰ-ਰਹਿਤ ਰੂਪ ਵਾਲੀ ਅਤੇ ਅਗਾਧ ਚਾਲ-ਢਾਲ ਵਾਲੀ,
English
O Destroyer of Kshatriyas! Thou art Fearless, Unassailable, Primal, body-less, the Deity of Unfathomable Glory.
ਬ੍ਰਿੜਲਾਛ ਬਿਹੰਡਣਿ, ਚਛੁਰ ਦੰਡਣਿ; ਤੇਜ ਪ੍ਰਚੰਡਣਿ, ਆਦਿ ਬ੍ਰਿਤੇ ॥
brirralaachh bihanddan, chachhur danddan; tej prachanddan, aad brite |
Punjabi
ਬ੍ਰਿੜਲਾਛ ਦੈਂਤ ਨੂੰ ਮਾਰਨ ਵਾਲੀ, ਚਿੱਛਰ ਰਾਖਸ਼ ਨੂੰ ਦੰਡ ਦੇਣ ਵਾਲੀ, ਪ੍ਰਚੰਡ ਤੇਜ ਵਾਲੀ, ਸ਼ਰੂ ਤੋਂ ਹੀ ਅਜਿਹੀ ਬਿਰਤੀ ਵਾਲੀ,
English
Thou art the Primal Power, the killer of the demon bridal and Punisher of the demon Chichhar, and intensely Glorious.
ਸੁਰ ਨਰ ਪ੍ਰਤਿਪਾਰਣਿ, ਪਤਿਤ ਉਧਾਰਣਿ; ਦੁਸਟ ਨਿਵਾਰਣਿ, ਦੋਖ ਹਰੇ ॥
sur nar pratipaaran, patit udhaaran; dusatt nivaaran, dokh hare |
Punjabi
ਦੇਵਤਿਆਂ ਅਤੇ ਮਨੁੱਖਾਂ ਨੂੰ ਪਾਲਣ ਵਾਲੀ, ਪਤਿਤਾਂ ਦਾ ਉੱਧਾਰ ਕਰਨ ਵਾਲੀ, ਦੁਸ਼ਟਾਂ ਨੂੰ ਖ਼ਤਮ ਕਰਨ ਵਾਲੀ ਅਤੇ ਦੋਖਾਂ ਨੂੰ ਹਰਨ ਵਾਲੀ,
English
Thou art the Sustainer of gods and men, Saviour of sinners, vanquisher of tyrants and destroyer of blemishes.
ਜੈ ਜੈ ਹੋਸੀ, ਮਹਿਖਾਸੁਰ ਮਰਦਨਿ; ਬਿਸ੍ਵ ਬਿਧੁੰਸਨਿ, ਸ੍ਰਿਸਟਿ ਕਰੇ ॥੧੫॥੨੨੫॥
jai jai hosee, mahikhaasur maradan; bisv bidhunsan, srisatt kare |15|225|
Punjabi
ਮਹਿਖਾਸੁਰ ਨੂੰ ਮਾਰਨ ਵਾਲੀ, ਵਿਸ਼ਵ ਨੂੰ ਨਸ਼ਟ ਕਰਨ ਵਾਲੀ ਅਤੇ ਸ੍ਰਿਸ਼ਟੀ ਦੀ ਸਿਰਜਨਾ ਕਰਨ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੫॥੨੨੫॥
English
Hail, hail, O slayer of Mahishasura! Thou art the Destroyer of the universe and Creator of the world. 15.225.
ਦਾਮਨੀ ਪ੍ਰਕਾਸੇ, ਉਨਤਨ ਨਾਸੇ; ਜੋਤਿ ਪ੍ਰਕਾਸੇ, ਅਤੁਲ ਬਲੇ ॥
daamanee prakaase, unatan naase; jot prakaase, atul bale |
Punjabi
(ਹੇ) ਬਿਜਲੀ ਵਰਗੇ ਪ੍ਰਕਾਸ਼ ਵਾਲੀ, ਉਚੇ-ਲੰਬੇ ਨਕ ਵਾਲੀ, ਚਮਕਦੇ (ਚੇਹਰੇ ਦੇ) ਪ੍ਰਕਾਸ਼ ਵਾਲੀ ਅਤੇ ਅਤੁੱਲ ਬਲ ਵਾਲੀ,
English
Thou art Iustrous like lightning, destroyer of the bodies (of demons), O Deity of Immeasurable strength! Thy Light pervades.
ਦਾਨਵੀ ਪ੍ਰਕਰਖਣਿ, ਸਰ ਵਰ ਵਰਖਣਿ; ਦੁਸਟ ਪ੍ਰਧਰਖਣਿ, ਬਿਤਲ ਤਲੇ ॥
daanavee prakarakhan, sar var varakhan; dusatt pradharakhan, bital tale |
Punjabi
ਦੈਂਤਾਂ ਦੀ ਫ਼ੌਜ ਨੂੰ (ਯੁੱਧ-ਭੂਮੀ ਵਿਚ) ਮਧੋਲਣ ਵਾਲੀ, ਚੰਗੇ ਤੀਰਾਂ ਦੀ ਵਰਖਾ ਕਰਨ ਵਾਲੀ, ਦੁਸ਼ਟਾਂ ਨੂੰ ਧਮਕਾਉਣ ਵਾਲੀ ਅਤੇ ਵਿਤਲ (ਦੂਜਾ ਪਾਤਾਲ) ਤਕ ਪਸਰਨ ਵਾਲੀ,
English
Thou art the masher of the forces of demons, with the rain of sharp arrows, Thou causest the tyrants to swoon and pervadest also in the nether-world.
ਅਸਟਾਇਧ ਬਾਹਣਿ, ਬੋਲ ਨਿਬਾਹਣਿ; ਸੰਤ ਪਨਾਹਣਿ, ਗੂੜ੍ਹ ਗਤੇ ॥
asattaaeidh baahan, bol nibaahan; sant panaahan, goorrh gate |
Punjabi
ਅੱਠ ਕਿਸਮਾਂ ਦੇ ਹੱਥਿਆਰਾਂ ਨੂੰ ਚਲਾਉਣ ਵਾਲੀ, ਬੋਲਾਂ ਨੂੰ ਨਿਭਾਉਣ ਵਾਲੀ, ਸੰਤਾਂ ਨੂੰ ਓਟ ਦੇਣ ਵਾਲੀ ਅਤੇ ਗੰਭੀਰ ਗਤੀ ਵਾਲੀ,
English
Thou operatest all Thy eight weapons, Thou art True to Thy words, Thou art the support of the saints and hast profound discipline.
ਜੈ ਜੈ ਹੋਸੀ, ਮਹਿਖਾਸੁਰ ਮਰਦਨਿ; ਆਦਿ ਅਨਾਦਿ, ਅਗਾਧਿ ਬ੍ਰਿਤੇ ॥੧੬॥੨੨੬॥
jai jai hosee, mahikhaasur maradan; aad anaad, agaadh brite |16|226|
Punjabi
ਮਹਿਖਾਸੁਰ ਨੂੰ ਮਾਰਨ ਵਾਲੀ, ਆਦਿ-ਅਨਾਦਿ ਕਾਲ ਤੋਂ ਅਗਾਧ ਸੁਭਾ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੬॥੨੨੬॥
English
Hail, hail, O slayer of Mahishasura! The Primal, beginningless Deity! Thou art of Unfathomabel disposition.16.226.
ਦੁਖ ਦੋਖ ਪ੍ਰਭਛਣਿ, ਸੇਵਕ ਰਛਣਿ; ਸੰਤ ਪ੍ਰਤਛਣਿ, ਸੁਧ ਸਰੇ ॥
dukh dokh prabhachhan, sevak rachhan; sant pratachhan, sudh sare |
Punjabi
(ਹੇ) ਦੁਖਾਂ ਅਤੇ ਦੋਖਾਂ ਨੂੰ ਖਾ ਜਾਣ ਵਾਲੀ, ਸੇਵਕਾਂ ਦੀ ਰਖਿਆ ਕਰਨ ਵਾਲੀ, ਸੰਤਾਂ ਨੂੰ ਪ੍ਰਤੱਖ ਹੋਣ ਵਾਲੀ, ਤਿਖੇ ਤੀਰਾਂ ਵਾਲੀ (ਜਾਂ ਸ਼ੁੱਧ ਸਰੋਵਰ ਵਾਲੀ)
English
Thou art the consumer of sufferings and blemishes, protector of Thy servants, giver of Thy glimpse to Thy saints, Thy shafts are very sharp.
ਸਾਰੰਗ ਸਨਾਹੇ, ਦੁਸਟ ਪ੍ਰਦਾਹੇ; ਅਰਿ ਦਲ ਗਾਹੇ, ਦੋਖ ਹਰੇ ॥
saarang sanaahe, dusatt pradaahe; ar dal gaahe, dokh hare |
Punjabi
ਤਲਵਾਰ ਅਤੇ ਕਵਚ ਧਾਰਨ ਕਰਨ ਵਾਲੀ, ਦੁਸ਼ਟਾਂ ਨੂੰ ਸਾੜਨ ਵਾਲੀ, ਵੈਰੀਆਂ ਦੇ ਦਲ ਨੂੰ ਲਿਤਾੜਨ ਵਾਲੀ, ਦੋਖਾਂ ਨੂੰ ਦੂਰ ਕਰਨ ਵਾਲੀ,
English
Thou art the wearer of sword and armour, Thou causest to blaze the tyrants and tread on the forces of the enemies, Thou removest the blemishes.
ਗੰਜਨ ਗੁਮਾਨੇ, ਅਤੁਲ ਪ੍ਰਵਾਨੇ; ਸੰਤ ਜਮਾਨੇ, ਆਦਿ ਅੰਤੇ ॥
ganjan gumaane, atul pravaane; sant jamaane, aad ante |
Punjabi
ਹੰਕਾਰ ਨੂੰ ਨਸ਼ਟ ਕਰਨ ਵਾਲੀ, ਅਤੁੱਲ ਪ੍ਰਵਾਨਿਆਂ ਵਾਲੀ, ਅੰਤ ਸਮੇਂ ਜ਼ਾਮਨ ਵਜੋਂ ਪੇਸ਼ ਆਉਣ ਵਾਲੀ, ਆਦਿ ਤੋਂ ਅੰਤ ਤਕ ਪਸਰਨ ਵਾਲੀ,
English
Thou art worship by saints from beginning to end, Thou destroyest the egoist and hast immeasurable authority.
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਸਾਧ ਪ੍ਰਦਛਨ, ਦੁਸਟ ਹੰਤੇ ॥੧੭॥੨੨੭॥
jai jai hosee, mahikhaasur maradan; saadh pradachhan, dusatt hante |17|227|
Punjabi
ਮਹਿਖਾਸੁਰ ਨੂੰ ਮਾਰਨ ਵਾਲੀ, ਸਾਧੂ ਰੁਚੀਆਂ ਵਾਲਿਆਂ ਨੂੰ ਪ੍ਰਤੱਖ ਹੋਣ ਵਾਲੀ ਅਤੇ ਦੁਸ਼ਟਾਂ ਨੂੰ ਮਾਰਨ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੭॥੨੨੭॥
English
Hail, hail, O slayer of Mahishasura! Thou manifestest Thyself to Thy sints and killest the tyrants.17.227.
ਕਾਰਣ ਕਰੀਲੀ, ਗਰਬ ਗਹੀਲੀ; ਜੋਤਿ ਜਤੀਲੀ, ਤੁੰਦ ਮਤੇ ॥
kaaran kareelee, garab gaheelee; jot jateelee, tund mate |
Punjabi
(ਹੇ) ਸਭ ਕਾਰਨਾਂ ਨੂੰ ਕਰਨ ਵਾਲੀ, ਹੰਕਾਰ ਨੂੰ ਨਾਸ਼ ਕਰਨ ਵਾਲੀ, ਜੋਤਿ ਵਾਲੇ (ਸੂਰਜ) ਨੂੰ ਜਿਤਣ ਵਾਲੀ ਅਤੇ ਤੀਖਣ ਮਤ ਵਾਲੀ,
English
Thou art the cause of all causes, Thou art the chastiser of the egoists, Thou art Light-incarnate having sharp intellect.
ਅਸਟਾਇਧ ਚਮਕਣਿ, ਸਸਤ੍ਰ ਝਮਕਣਿ; ਦਾਮਨ ਦਮਕਣਿ, ਆਦਿ ਬ੍ਰਿਤੇ ॥
asattaaeidh chamakan, sasatr jhamakan; daaman damakan, aad brite |
Punjabi
ਅੱਠ ਸ਼ਸਤ੍ਰਾਂ ਨੂੰ ਚਮਕਾਉਣ ਵਾਲੀ, ਸ਼ਸਤ੍ਰਾਂ ਨੂੰ ਦਮਕਾਉਣ ਵਾਲੀ, ਬਿਜਲੀ ਵਾਂਗ ਲਿਸ਼ਕਣ ਵਾਲੀ, ਆਦਿ ਕਾਲ ਤੋਂ ਅਜਿਹੇ ਸੁਭਾ ਵਾਲੀ,
English
All of Thy eitht weapons gleam, when they wink, they glisten like lightning, O Primal Power.
ਡੁਕਡੁਕੀ ਦਮੰਕੈ, ਬਾਘ ਬਬੰਕੈ; ਭੁਜਾ ਫਰੰਕੈ, ਸੁਧ ਗਤੇ ॥
ddukaddukee damankai, baagh babankai; bhujaa farankai, sudh gate |
Punjabi
ਹੱਥ ਨਾਲ ਡੁਗਡੁਗੀ ਵਜਾਉਣ ਵਾਲੀ, ਸ਼ੇਰ ਨੂੰ ਬੁਕਾਉਣ ਵਾਲੀ, ਫੜਕਦੀਆਂ ਬਾਂਹਵਾਂ ਵਾਲੀ ਅਤੇ ਸ਼ੁੱਧ ਚਾਲ ਵਾਲੀ,
English
Thy tampourine is being struck, Thy lion is roaring, Thy arms are quivering, O the Deity of Pure discipline!
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਆਦਿ ਜੁਗਾਦਿ, ਅਨਾਦਿ ਮਤੇ ॥੧੮॥੨੨੮॥
jai jai hosee, mahikhaasur maradan; aad jugaad, anaad mate |18|228|
Punjabi
ਮਹਿਖਾਸੁਰ ਦਾ ਮਰਦਨ ਕਰਨ ਵਾਲੀ ਅਤੇ ਆਦਿ ਅਨਾਦਿ ਜੁਗਾਦਿ (ਇਕ-ਸਮਾਨ) ਮਤ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੮॥੨੨੮॥
English
Hail, hail, O Slayer of Mahishasura! O Intellect-incarnate Deity from the very beginning, beginning of the ages and even without any beginning.18.228.
ਚਛਰਾਸੁਰ ਮਾਰਣਿ, ਨਰਕ ਨਿਵਾਰਣਿ; ਪਤਿਤ ਉਧਾਰਣਿ, ਏਕ ਭਟੇ ॥
chachharaasur maaran, narak nivaaran; patit udhaaran, ek bhatte |
Punjabi
(ਹੇ) ਚਿੱਛਰ ਦੈਂਤ ਨੂੰ ਮਾਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ, ਪਤਿਤਾਂ ਦਾ ਉੱਧਾਰ ਕਰਨ ਵਾਲੀ, ਸੁਭਟ ਸ਼ਕਤੀ ਵਾਲੀ,
English
Thou art the killer of the demon Chichhar, O unique warrior, Thou art the Protector from hell and the Liberator of the sinners.
ਪਾਪਾਨ ਬਿਹੰਡਣਿ, ਦੁਸਟ ਪ੍ਰਚੰਡਣਿ; ਖੰਡ ਅਖੰਡਣਿ, ਕਾਲ ਕਟੇ ॥
paapaan bihanddan, dusatt prachanddan; khandd akhanddan, kaal katte |
Punjabi
ਪਾਪਾਂ ਨੂੰ ਨਸ਼ਟ ਕਰਨ ਵਾਲੀ, ਦੁਸ਼ਟਾਂ ਨੂੰ ਚੰਡਣ ਵਾਲੀ, ਨਾ ਖੰਡਿਤ ਹੋ ਸਕਣ ਵਾਲਿਆਂ ਦਾ ਖੰਡਨ ਕਰਨ ਵਾਲੀ ਅਤੇ ਮ੍ਰਿਤੂ ਨੂੰ ਵੀ ਕਟਣ ਵਾਲੀ,
English
Thou art the Destroyer of the sins, punisher of the tyrants, breaker of the unbreakable and even the chopper of Death.
ਚੰਦ੍ਰਾਨਨ ਚਾਰੇ, ਨਰਕ ਨਿਵਾਰੇ; ਪਤਿਤ ਉਧਾਰੇ, ਮੁੰਡ ਮਥੇ ॥
chandraanan chaare, narak nivaare; patit udhaare, mundd mathe |
Punjabi
ਚੰਦ੍ਰਮਾ ਨਾਲੋਂ ਵੀ ਸੁੰਦਰ ਮੁਖ ਵਾਲੀ, ਨਰਕਾਂ ਤੋਂ ਛੁਟਕਾਰਾ ਦਿਵਾਉਣ ਵਾਲੀ, ਪਾਪੀਆਂ ਨੂੰ ਤਾਰਨ ਵਾਲੀ, ਮੁੰਡ ਦੈਂਤ ਦਾ ਵਿਨਾਸ਼ ਕਰਨ ਵਾਲੀ,
English
Thy face is more winsome than moon, Thou art the Protector from hell and liberator of the sinners, O the masher of the demon Mund.
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਧੂਮ੍ਰ ਬਿਧੁੰਸਨਿ, ਆਦਿ ਕਥੇ ॥੧੯॥੨੨੯॥
jai jai hosee, mahikhaasur maradan; dhoomr bidhunsan, aad kathe |19|229|
Punjabi
ਮਹਿਖਾਸੁਰ ਨੂੰ ਮਾਰਨ ਵਾਲੀ, ਧੂਮ੍ਰਲੋਚਨ ਦਾ ਵਿਨਾਸ਼ ਕਰਨ ਵਾਲੀ, ਆਦਿ ਕਾਲ ਤੋਂ ਇਸੇ ਪ੍ਰਸੰਗ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੯॥੨੨੯॥
English
Hail hail O Slayer of Mahishasura! O Destroyer of Dhumar Lochan, Thou hast been described as the Primal Deity. 19.229.
ਰਕਤਾਸੁਰ ਮਰਦਨ, ਚੰਡ ਚਕਰਦਨ; ਦਾਨਵ ਅਰਦਨ, ਬਿੜਾਲ ਬਧੇ ॥
rakataasur maradan, chandd chakaradan; daanav aradan, birraal badhe |
Punjabi
(ਹੇ) ਰਕਤ ਬੀਜ ਰਾਖਸ਼ ਨੂੰ ਮਾਰਨ ਵਾਲੀ, ਚੰਡ ਦੈਂਤ ਨੂੰ ਚੀਰਨ ਵਾਲੀ, ਦਾਨਵਾਂ ਨੂੰ ਦਲਣ ਵਾਲੀ, ਬਿੜਾਲ ਦੈਂਤ ਦਾ ਬੱਧ ਕਰਨ ਵਾਲੀ,
English
O Stayer of the demon Rakatvija, O the masher of the demon Chand, O the Destroyer of the demons and the killer of the demon Bridal.
ਸਰ ਧਾਰ ਬਿਬਰਖਣ, ਦੁਰਜਨ ਧਰਖਣ; ਅਤੁਲ ਅਮਰਖਣ, ਧਰਮ ਧੁਜੇ ॥
sar dhaar bibarakhan, durajan dharakhan; atul amarakhan, dharam dhuje |
Punjabi
ਤੇਜ਼ ਤੀਰਾਂ ਦੀ ਝੜੀ ਲਗਾਉਣ ਵਾਲੀ, ਦੁਰਜਨਾਂ ਨੂੰ ਧਮਕਾਉਣ ਵਾਲੀ, ਅਤੁਲ ਕ੍ਰੋਧ ਵਾਲੀ ਅਤੇ ਧਰਮ ਦੀ ਧੁਜਾ ਮੰਨੀ ਜਾਣ ਵਾਲੀ,
English
Thou causest the rain of shafts and also makest the vicious people to swoon, Thou art the Deity of Immeasurable ire and Protector of the banner of Dharma.
ਧੂਮ੍ਰਾਛ ਬਿਧੁੰਸਨਿ, ਸ੍ਰੌਣਤ ਚੁੰਸਨ; ਸੁੰਭ ਨਪਾਤ, ਨਿਸੁੰਭ ਮਥੇ ॥
dhoomraachh bidhunsan, srauanat chunsan; sunbh napaat, nisunbh mathe |
Punjabi
ਧੂਮ੍ਰ-ਨੈਨ ਦਾ ਨਾਸ਼ ਕਰਨ ਵਾਲੀ (ਰਕਤ ਬੀਜ ਦਾ) ਲਹੂ ਪੀਣ ਵਾਲੀ, ਸੁੰਭ ਨੂੰ ਮਾਰਨ ਵਾਲੀ, ਨਿਸੁੰਭ ਨੂੰ ਮੱਥਣ ਵਾਲੀ,
English
O Destroyer of the demon Dhumar Lochan, O the blood-drinker of Rakatvija, O the killer and masher of the demon-king Nisumbh.
ਜੈ ਜੈ ਹੋਸੀ, ਮਹਿਖਾਸੁਰ ਮਰਦਨ; ਆਦਿ ਅਨੀਲ, ਅਗਾਧ ਕਥੇ ॥੨੦॥੨੩੦॥
jai jai hosee, mahikhaasur maradan; aad aneel, agaadh kathe |20|230|
Punjabi
ਮਹਿਖਾਸੁਰ ਨੂੰ ਮਾਰਨ ਵਾਲੀ ਅਤੇ ਆਦਿਕਾਲ ਤੋਂ ਅਣਗਿਣਤ ਅਤੇ ਅਗਾਧ ਪ੍ਰਸੰਗ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੨੦॥੨੩੦॥
English
Hail, hail, O slayer of Mahishasura, described as Primal, Stainless and Unfathomable. 20.230.
ਤ੍ਵ ਪ੍ਰਸਾਦਿ ॥ ਪਾਧੜੀ ਛੰਦ ॥
tv prasaad | paadharree chhand |
Punjabi
ਤੇਰੀ ਕ੍ਰਿਪਾ ਨਾਲ: ਪਾਧੜੀ ਛੰਦ:
English
BY THY GRACE PAADHARI STANZA
ਤੁਮ ਕਹੋ ਦੇਵ, ਸਰਬੰ ਬਿਚਾਰ ॥
tum kaho dev, saraban bichaar |
Punjabi
ਹੇ ਦੇਵ! ਤੁਸੀਂ ਇਹ ਸਭ ਵਿਚਾਰ ਪੂਰਵਕ ਦਸੋ
English
I relate to thee all the thoughts, O Gurudeva (Or O Gurudeva )
ਜਿਮ ਕੀਓ ਆਪ ਕਰਤੇ ਪਸਾਰ ॥
jim keeo aap karate pasaar |
Punjabi
ਕਿ ਕਰਤੇ ਨੇ (ਸਾਰੀ ਸ੍ਰਿਸ਼ਟੀ ਦਾ) ਪਸਾਰ ਕਿਵੇਂ ਕੀਤਾ ਹੈ?
English
Tell me all the musings) how the Creator created the expanse of the world?
ਜਦਪਿ ਅਭੂਤ ਅਨਭੈ ਅਨੰਤ ॥
jadap abhoot anabhai anant |
Punjabi
ਭਾਵੇਂ (ਉਹ) ਭੌਤਿਕ ਤੱਤ੍ਵਾਂ ਤੋਂ ਪਰੇ, ਭੈ-ਰਹਿਤ ਅਤੇ ਬੇਅੰਤ ਹੈ
English
Although the Lord is Elementless, Fearless and Infinite, !
ਤਉ ਕਹੋ ਜਥਾ ਮਤ ਤ੍ਰੈਣ ਤੰਤ ॥੧॥੨੩੧॥
tau kaho jathaa mat train tant |1|231|
Punjabi
ਤਾਂ ਵੀ ਆਪਣੀ ਜਿਹੋ ਜਿਹੀ ਬੁੱਧੀ ਹੈ, ਉਸ ਦੀ ਵਿਵਸਥਾ ਦਸਦਾ ਹਾਂ ॥੧॥੨੩੧॥
English
Then how did He extend the texture of this world? 1.231.
ਕਰਤਾ ਕਰੀਮ ਕਾਦਰ ਕ੍ਰਿਪਾਲ ॥
karataa kareem kaadar kripaal |
Punjabi
(ਉਹ ਪਰਮਾਤਮਾ ਸਭ ਦਾ) ਕਰਤਾ ਹੈ, ਬਖਸ਼ਿਸ਼ ਕਰਨ ਵਾਲਾ ਹੈ, ਸ਼ਕਤੀ ਵਾਲਾ ਹੈ, ਕ੍ਰਿਪਾਲੂ ਹੈ,
English
He is the Doer, Beneficent, Mighty and Merciful !
ਅਦ੍ਵੈ ਅਭੂਤ ਅਨਭੈ ਦਿਆਲ ॥
advai abhoot anabhai diaal |
Punjabi
ਅਦ੍ਵੈਤ ਰੂਪ ਹੈ, ਤੱਤ੍ਵਾਂ ਦੀ ਰਚਨਾ ਤੋਂ ਪਰੇ ਹੈ, ਡਰ ਤੋਂ ਰਹਿਤ ਹੈ, ਦਇਆ ਕਰਨ ਵਾਲਾ ਹੈ,
English
He is Non-dual, Non-Elemental, Fearless and Benign.
ਦਾਤਾ ਦੁਰੰਤ ਦੁਖ ਦੋਖ ਰਹਤ ॥
daataa durant dukh dokh rehat |
Punjabi
ਬੇਅੰਤ ਦਾਤਾ ਹੈ, ਦੁਖਾਂ-ਦੋਖਾਂ ਤੋਂ ਰਹਿਤ ਹੈ,
English
He is the Donor, Endless and devoid of sufferings and blemishes.!
ਜਿਹ, ਨੇਤਿ ਨੇਤਿ ਸਭ ਬੇਦ ਕਹਤ ॥੨॥੨੩੨॥
jih, net net sabh bed kehat |2|232|
Punjabi
ਜਿਸ ਨੂੰ ਸਾਰੇ ਵੇਦ ਬੇਅੰਤ ਬੇਅੰਤ ਕਹਿੰਦੇ ਹਨ ॥੨॥੨੩੨॥
English
All the Vedas call Him ‘Neti, Neti’ (Not this, Not thisl….Infinite).2.232.
ਕਈ ਊਚ ਨੀਚ ਕੀਨੋ ਬਨਾਉ ॥
kee aooch neech keeno banaau |
Punjabi
(ਉਸ ਨੇ) ਕਈ ਉਚੇ ਤੇ ਨੀਵੇਂ ਬਣਾਉ ਬਣਾਏ ਹਨ,
English
He hath Created many beings in upper and lower regions.!
ਸਭ ਵਾਰ ਪਾਰ ਜਾ ਕੋ ਪ੍ਰਭਾਉ ॥
sabh vaar paar jaa ko prabhaau |
Punjabi
ਉਰਾਰ ਪਾਰ (ਉਸੇ ਦਾ) ਪ੍ਰਭਾਵ ਹੈ,
English
His Glory is spread in all places here and there.
ਸਭ ਜੀਵ ਜੰਤ ਜਾਨੰਤ ਜਾਹਿ ॥
sabh jeev jant jaanant jaeh |
Punjabi
ਜੋ ਸਾਰੇ ਜੀਵਾਂ ਜੰਤੂਆਂ ਦੀ ਗਤਿਵਿਧੀ ਨੂੰ ਜਾਣਦਾ ਹੈ।
English
All the being and creatures know Him. O foolish mind!
ਮਨ ਮੂੜ, ਕਿਉ ਨ ਸੇਵੰਤ ਤਾਹਿ ॥੩॥੨੩੩॥
man moorr, kiau na sevant taeh |3|233|
Punjabi
(ਹੇ) ਮੂਰਖ ਮਨ! (ਫਿਰ) ਉਸ ਨੂੰ ਕਿਉਂ ਨਹੀਂ ਸਿਮਰਦਾ ॥੩॥੨੩੩॥
English
Why dost thou not remember Him? 3.233.
ਕਈ ਮੂੜ੍ਹ, ਪਾਤ੍ਰ ਪੂਜਾ ਕਰੰਤ ॥
kee moorrh, paatr poojaa karant |
Punjabi
ਕਈ ਮੂਰਖ (ਬਿਲ ਜਾਂ ਤੁਲਸੀ ਦੇ) ਪੱਤਰਾਂ ਨਾਲ (ਉਸ ਦੀ) ਪੂਜਾ ਕਰਦੇ ਹਨ;
English
Many fools worship the leaves (of Tulsi plant). !
ਕਈ ਸਿਧ ਸਾਧ, ਸੂਰਜ ਸਿਵੰਤ ॥
kee sidh saadh, sooraj sivant |
Punjabi
ਕਈ ਸਿੱਧ ਸਾਧਕ ਸੂਰਜ ਦੀ ਸੇਵਾ ਕਰਦੇ ਹਨ;
English
Many adepts and saints adore the Sun.
ਕਈ ਪਲਟ, ਸੂਰਜ ਸਿਜਦਾ ਕਰਾਇ ॥
kee palatt, sooraj sijadaa karaae |
Punjabi
ਕਈ ਸੂਰਜ ਦੇ ਉਲਟ (ਪੱਛਮ) ਵਲ ਸਿਜਦਾ ਕਰਦੇ ਹਨ;
English
Many prostrate towards the west (opposite side of sunrise)!
ਪ੍ਰਭ ਏਕ ਰੂਪ, ਦ੍ਵੈ ਕੈ ਲਖਾਇ ॥੪॥੨੩੪॥
prabh ek roop, dvai kai lakhaae |4|234|
Punjabi
ਪ੍ਰਭੂ ਤਾਂ ਇਕ ਰੂਪ ਵਾਲਾ ਹੈ, (ਫਿਰ ਉਸ ਨੂੰ) ਦ੍ਵੈਤ ਰੂਪ ਵਿਚ ਕਿਵੇਂ ਵੇਖਿਆ ਜਾ ਸਕਦਾ ਹੈ ॥੪॥੨੩੪॥
English
They consider the Lord as dual, who is actually one!4. 234
ਅਨਛਿਜ ਤੇਜ ਅਨਭੈ ਪ੍ਰਕਾਸ ॥
anachhij tej anabhai prakaas |
Punjabi
(ਉਹ ਪ੍ਰਭੂ) ਨਾ ਛਿੱਜਣ ਵਾਲੇ ਤੇਜ ਵਾਲਾ ਹੈ ਅਤੇ ਉਹ ਸੁਤਹ-ਸਿੱਧ ਪ੍ਰਕਾਸ਼ਿਤ ਹੋਣ ਵਾਲਾ ਹੈ;
English
His Glory is Unassailable and His illumination is devoid of fear!
ਦਾਤਾ ਦੁਰੰਤ ਅਦ੍ਵੈ ਅਨਾਸ ॥
daataa durant advai anaas |
Punjabi
ਬੇਅੰਤ ਦਾਤਾ ਹੈ, ਅਦ੍ਵੈਤ ਸਰੂਪ ਅਤੇ ਨਾਸ਼-ਰਹਿਤ ਹੈ;
English
He is Infinite Donor, Non-dual and Indestructible
ਸਭ ਰੋਗ ਸੋਗ ਤੇ ਰਹਤ ਰੂਪ ॥
sabh rog sog te rehat roop |
Punjabi
ਉਹ ਸਭ ਰੋਗਾਂ ਸੋਗਾਂ ਤੋਂ ਰਹਿਤ ਰੂਪ ਵਾਲਾ ਹੈ;
English
He is an Entity devoid of all ailments and sorrows!
ਅਨਭੈ ਅਕਾਲ ਅਛੈ ਸਰੂਪ ॥੫॥੨੩੫॥
anabhai akaal achhai saroop |5|235|
Punjabi
ਭੈ-ਰਹਿਤ, ਕਾਲ-ਰਹਿਤ, ਨਾਸ਼-ਰਹਿਤ ਸਰੂਪ ਵਾਲਾ ਹੈ ॥੫॥੨੩੫॥
English
He is Fearless, Immortal and Invincible Entity!5. 235
ਕਰੁਣਾ ਨਿਧਾਨ ਕਾਮਲ ਕ੍ਰਿਪਾਲ ॥
karunaa nidhaan kaamal kripaal |
Punjabi
(ਉਹ) ਕ੍ਰਿਪਾ ਦਾ ਖ਼ਜ਼ਾਨਾ ਹੈ, ਪੂਰਨ ਕ੍ਰਿਪਾਲੂ ਹੈ,
English
He is treasure of sympathy and perfectly Merciful!
ਦੁਖ ਦੋਖ ਹਰਤ ਦਾਤਾ ਦਿਆਲ ॥
dukh dokh harat daataa diaal |
Punjabi
ਦੁਖ-ਦੋਖ ਨੂੰ ਨਸ਼ਟ ਕਰਨ ਵਾਲਾ ਹੈ, ਦਿਆਲੂ ਦਾਤਾ ਹੈ,
English
He the Donor and Merciful Lord removes all sufferings and blemishes
ਅੰਜਨ ਬਿਹੀਨ ਅਨਭੰਜ ਨਾਥ ॥
anjan biheen anabhanj naath |
Punjabi
ਮਾਇਆ ਤੋਂ ਰਹਿਤ ਅਤੇ ਅਟੁੱਟ ਸੁਆਮੀ ਹੈ।
English
He is without the impact of maya and is an Infrangible!
ਜਲ ਥਲ ਪ੍ਰਭਾਉ ਸਰਬਤ੍ਰ ਸਾਥ ॥੬॥੨੩੬॥
jal thal prabhaau sarabatr saath |6|236|
Punjabi
(ਉਸ ਦਾ) ਜਲ-ਥਲ ਵਿਚ ਪ੍ਰਭਾਵ ਹੈ ਅਤੇ ਸਭ ਨਾਲ (ਰਮਣ ਕਰਨ ਵਾਲਾ) ਹੈ ॥੬॥੨੩੬॥
English
Lord, His Glory pervades in water and on land and is the companion of all!6. 236
ਜਿਹ ਜਾਤ ਪਾਤ ਨਹੀ ਭੇਦ ਭਰਮ ॥
jih jaat paat nahee bhed bharam |
Punjabi
ਜਿਸ ਦੀ ਕੋਈ ਜਾਤਿ, ਬਰਾਦਰੀ ਅਤੇ ਭਰਮ ਭੇਦ ਨਹੀਂ;
English
He is without caste, lineage, contrast and illusion,!
ਜਿਹ ਰੰਗ ਰੂਪ ਨਹੀ ਏਕ ਧਰਮ ॥
jih rang roop nahee ek dharam |
Punjabi
ਜਿਸ ਦਾ ਕੋਈ ਰੰਗਰੂ ਪ ਨਹੀਂ ਹੈ ਅਤੇ ਕੇਵਲ ਇਕੋ ਹੀ ਧਰਮ (ਕਰਤੱਵ) ਵਾਲਾ ਹੈ।
English
He is without colour, form and special religious discipline
ਜਿਹ ਸਤ੍ਰ ਮਿਤ੍ਰ ਦੋਊ ਏਕ ਸਾਰ ॥
jih satr mitr doaoo ek saar |
Punjabi
ਜਿਸ ਲਈ ਵੈਰੀ ਅਤੇ ਮਿਤਰ ਦੋਵੇਂ ਇਕ-ਸਮਾਨ ਹਨ।
English
For Him the enemies and friends are the same!
ਅਛੈ ਸਰੂਪ ਅਬਿਚਲ ਅਪਾਰ ॥੭॥੨੩੭॥
achhai saroop abichal apaar |7|237|
Punjabi
(ਉਸ ਦਾ) ਸਰੂਪ ਨਾਸ਼-ਰਹਿਤ, ਅਪਾਰ ਅਤੇ ਸਥਿਰ ਹੈ ॥੭॥੨੩੭॥
English
His invincible form is Everlasting and Infinite!7. 237
ਜਾਨੀ ਨ ਜਾਇ ਜਿਹ ਰੂਪ ਰੇਖ ॥
jaanee na jaae jih roop rekh |
Punjabi
ਜਿਸ ਦੀ ਰੂਪ-ਰੇਖਾ ਜਾਣੀ ਨਹੀਂ ਜਾਂਦੀ।
English
His form and mark cannot be known!
ਕਹਿ ਬਾਸ ਤਾਸ, ਕਹਿ ਕਉਨ ਭੇਖ ॥
keh baas taas, keh kaun bhekh |
Punjabi
ਉਸ ਦਾ ਵਾਸ ਕਿਥੇ ਹੈ, ਉਸ ਦਾ ਭੇਸ ਕਿਹੜਾ ਹੈ,
English
Where doth He live? And what is His garb?
ਕਹਿ ਨਾਮ ਤਾਸ ਹੈ, ਕਵਨ ਜਾਤ ॥
keh naam taas hai, kavan jaat |
Punjabi
ਉਸ ਦਾ ਨਾਮ ਕੀ ਹੈ ਅਤੇ ਉਸ ਦੀ ਜਾਤਿ ਕੀ ਹੈ? (ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ)
English
What is His Name? and what is His caste?
ਜਿਹ ਸਤ੍ਰ ਮਿਤ੍ਰ ਨਹੀ ਪੁਤ੍ਰ ਭ੍ਰਾਤ ॥੮॥੨੩੮॥
jih satr mitr nahee putr bhraat |8|238|
Punjabi
ਜਿਸ ਦਾ ਨਾ ਕੋਈ ਵੈਰੀ ਹੈ, ਨਾ ਮਿਤਰ ਹੈ, ਨਾ ਪੁੱਤਰ ਅਤੇ ਭਰਾ ਹੈ ॥੮॥੨੩੮॥
English
He is without any enemy, friend, son and brother!8. 238
ਕਰੁਣਾ ਨਿਧਾਨ ਕਾਰਣ ਸਰੂਪ ॥
karunaa nidhaan kaaran saroop |
Punjabi
(ਉਹ) ਕ੍ਰਿਪਾ ਦਾ ਖ਼ਜ਼ਾਨਾ ਹੈ (ਅਤੇ ਸਾਰੀ ਸ੍ਰਿਸ਼ਟੀ ਦਾ) ਕਾਰਨ ਸਰੂਪ ਹੈ;
English
He is the treasure of Mercy and the cause of all causes!
ਜਿਹ ਚਕ੍ਰ ਚਿਹਨ ਨਹੀ ਰੰਗ ਰੂਪ ॥
jih chakr chihan nahee rang roop |
Punjabi
ਜਿਸ ਦਾ ਕੋਈ ਚਿੰਨ੍ਹ-ਚੱਕਰ ਅਤੇ ਰੂਪ-ਰੰਗ ਨਹੀਂ ਹੈ;
English
He hath no mark, sign, colour and form
ਜਿਹ ਖੇਦ ਭੇਦ ਨਹੀ ਕਰਮ ਕਾਲ ॥
jih khed bhed nahee karam kaal |
Punjabi
ਜੋ ਖੇਦ, ਭੇਦ, ਕਾਲ ਅਤੇ ਕਰਮ ਤੋਂ ਪਰੇ ਹੈ;
English
He is without suffering, action and death!
ਸਭ ਜੀਵ ਜੰਤ ਕੀ ਕਰਤ ਪਾਲ ॥੯॥੨੩੯॥
sabh jeev jant kee karat paal |9|239|
Punjabi
ਜੋ ਸਭ ਜੀਵ-ਜੰਤੂਆਂ ਦੀ ਪਾਲਨਾ ਕਰਦਾ ਹੈ ॥੯॥੨੩੯॥
English
He is the Sustainer of all the beings and creatures!9. 239
ਉਰਧੰ ਬਿਰਹਤ ਸੁਧੰ ਸਰੂਪ ॥
auradhan birahat sudhan saroop |
Punjabi
ਜੋ ਉਚਾਣ-ਨੀਵਾਣ (ਵਾਧ-ਘਾਟ) ਤੋਂ ਬਿਨਾ ਅਤੇ ਸਿੱਧ (ਕਾਮਲ) ਸਰੂਪ ਵਾਲਾ ਹੈ;
English
He is the loftiest, biggest and Perfect Entity!
ਬੁਧੰ ਅਪਾਲ ਜੁਧੰ ਅਨੂਪ ॥
budhan apaal judhan anoop |
Punjabi
(ਉਹ) ਅਪਾਰ ਬੁੱਧੀ ਵਾਲਾ ਅਤੇ ਅਨੂਪ ਯੁੱਧ ਕਰਨ ਵਾਲਾ ਹੈ;
English
His intellect is boundless and is unique in warfare
ਜਿਹ ਰੂਪ ਰੇਖ ਨਹੀ ਰੰਗ ਰਾਗ ॥
jih roop rekh nahee rang raag |
Punjabi
ਜਿਸ ਦਾ ਕੋਈ ਰੂਪ, ਰੇਖਾ ਅਤੇ ਰਾਗ-ਰੰਗ ਨਹੀਂ ਹੈ;
English
He is without form, line, colour and affection!
ਅਨਛਿਜ ਤੇਜ ਅਨਭਿਜ ਅਦਾਗ ॥੧੦॥੨੪੦॥
anachhij tej anabhij adaag |10|240|
Punjabi
(ਜਿਸ ਦਾ) ਤੇਜ ਨਾ ਛਿੱਜਣ ਵਾਲਾ ਅਤੇ ਜੋ ਨਾ ਪ੍ਰਭਾਵਿਤ ਹੋਣ ਵਾਲਾ ਹੈ ਅਤੇ ਨਾ ਹੀ ਕਲੰਕਿਤ ਹੋਣ ਵਾਲਾ ਹੈ ॥੧੦॥੨੪੦॥
English
His Glory is Unassailable, Unappeasable and stainless!10. 240
ਜਲ ਥਲ ਮਹੀਪ ਬਨ ਤਨ ਦੁਰੰਤ ॥
jal thal maheep ban tan durant |
Punjabi
(ਉਹ) ਜਲ-ਥਲ ਦਾ ਰਾਜਾ ਅਤੇ ਬਨਾਂ ਤੇ ਸ਼ਰੀਰਾਂ ਵਿਚ ਬੇਅੰਤ (ਰੂਪ ਵਿਚ ਪਸਰਿਆ ਹੋਇਆ ਹੈ);
English
He is the king of waters and lands; He, the Infinite Lord pervades the forests and the blades of grass!;
ਜਿਹ ਨੇਤਿ ਨੇਤਿ ਨਿਸ ਦਿਨ ਉਚਰੰਤ ॥
jih net net nis din ucharant |
Punjabi
ਜਿਸ ਨੂੰ ਰਾਤ-ਦਿਨ ਬੇਅੰਤ ਬੇਅੰਤ ਕਹੀਦਾ ਹੈ।
English
He is called ‘Neti, Neti’ (Not this, Not this…Infinite) night and day
ਪਾਇਓ ਨ ਜਾਇ ਜਿਹ ਪੈਰ ਪਾਰ ॥
paaeo na jaae jih pair paar |
Punjabi
ਜਿਸ ਦਾ ਦੂਜਾ ਕੰਢਾ ('ਪਾਰ') ਨਹੀਂ ਪਾਇਆ ਜਾ ਸਕਦਾ।
English
His limits cannot be known!
ਦੀਨਾਨ ਦੋਖ ਦਹਿਤਾ ਉਦਾਰ ॥੧੧॥੨੪੧॥
deenaan dokh dahitaa udaar |11|241|
Punjabi
ਉਹ ਉਦਾਰ ਸਰੂਪ ਵਾਲਾ ਦੀਨਾਂ-ਦੁਖੀਆਂ ਦਾ ਦੋਖ ਹਰਨ ਵਾਲਾ ਹੈ ॥੧੧॥੨੪੧॥
English
He, the Generous Lord, burns the blemishes of the lowly!11. 241
ਕਈ ਕੋਟ ਇੰਦ੍ਰ ਜਿਹ ਪਾਨਿਹਾਰ ॥
kee kott indr jih paanihaar |
Punjabi
ਜਿਸ ਦੇ ਕਈ ਕਰੋੜਾਂ ਇੰਦਰ ਪਾਣੀ ਭਰਦੇ ਹਨ (ਸੇਵਾ ਕਰਦੇ ਹਨ);
English
Millions of Indras are at His service!
ਕਈ ਕੋਟ ਰੁਦ੍ਰ ਜੁਗੀਆ ਦੁਆਰ ॥
kee kott rudr jugeea duaar |
Punjabi
ਕਈ ਕਰੋੜ ਰੁਦਰ ਉਸ ਦੇ ਦੁਆਰ ਨਾਲ ਜੁੜੇ ਹੋਏ ਹਨ;
English
Millions of the Yogi Rudras (Shivas stand at His Gate)
ਕਈ ਬੇਦ ਬਿਆਸ ਬ੍ਰਹਮਾ ਅਨੰਤ ॥
kee bed biaas brahamaa anant |
Punjabi
ਕਈ ਵੇਦਵਿਆਸ ਅਤੇ ਬੇਸ਼ੁਮਾਰ ਬ੍ਰਹਮਾ
English
Many Ved Vyas and innumerable Brahmas!
ਜਿਹ ਨੇਤ ਨੇਤ ਨਿਸ ਦਿਨ ਉਚਰੰਤ ॥੧੨॥੨੪੨॥
jih net net nis din ucharant |12|242|
Punjabi
ਜਿਸ ਨੂੰ ਰਾਤ ਦਿਨ ਬੇਅੰਤ ਬੇਅੰਤ (ਕਹਿ ਕੇ) ਉਚਾਰਦੇ ਹਨ ॥੧੨॥੨੪੨॥
English
Utter the words ‘Neti, Neti’ about Him, night and day!12. 242
ਤ੍ਵ ਪ੍ਰਸਾਦਿ ॥ ਸ੍ਵੱਯੇ ॥
tv prasaad | svaye |
Punjabi
ਤੇਰੀ ਕ੍ਰਿਪਾ ਨਾਲ: ਸ੍ਵੈਯੇ:
English
BY THY GRACE. SWAYYAS
ਦੀਨਨ ਕੀ ਪ੍ਰਤਿਪਾਲ ਕਰੈ ਨਿਤ; ਸੰਤ ਉਬਾਰ, ਗਨੀਮਨ ਗਾਰੈ ॥
deenan kee pratipaal karai nit; sant ubaar, ganeeman gaarai |
Punjabi
(ਉਹ ਪ੍ਰਭੂ) ਦੀਨਾਂ-ਦੁਖੀਆਂ ਦੀ ਸਦਾ ਪ੍ਰਤਿਪਾਲਨਾ ਕਰਦਾ ਹੈ, ਸੰਤਾਂ ਨੂੰ ਉਬਾਰਦਾ ਹੈ ਅਤੇ ਅਤਿਆਚਾਰੀਆਂ ਦਾ ਵਿਨਾਸ਼ ਕਰਦਾ ਹੈ।
English
He always Sustains the Lowly, protects the saints and destroys the enemies.
ਪੱਛ ਪਸੂ ਨਗ ਨਾਗ ਨਰਾਧਪ; ਸਰਬ ਸਮੈ, ਸਭ ਕੋ ਪ੍ਰਤਿਪਾਰੈ ॥
pachh pasoo nag naag naraadhap; sarab samai, sabh ko pratipaarai |
Punjabi
ਪੰਛੀਆਂ, ਪਸ਼ੂਆਂ, ਪਹਾੜਾਂ, ਸੱਪਾਂ ਅਤੇ ਰਾਜਿਆਂ ਦੀ ਸਭ ਵੇਲੇ ਪ੍ਰਤਿਪਾਲਨਾ ਕਰਦਾ ਹੈ।
English
At all times he Sustains all, animals, birds, mountains (or trees), serpents and men (kings of men).
ਪੋਖਤ ਹੈ ਜਲ ਮੈ ਥਲ ਮੈ; ਪਲ ਮੈ, ਕਲ ਕੇ ਨਹੀਂ ਕਰਮ ਬਿਚਾਰੈ ॥
pokhat hai jal mai thal mai; pal mai, kal ke naheen karam bichaarai |
Punjabi
(ਜੋ) ਜਲ-ਥਲ (ਵਿਚਲੇ ਜੀਵਾਂ) ਦਾ ਪਲ ਵਿਚ ਹੀ ਪਾਲਣ ਪੋਸ਼ਣ ਕਰਦਾ ਹੈ ਅਤੇ ਕਲਿ-ਕਾਲ (ਵਿਚ ਹੋਣ ਵਾਲਿਆਂ ਦਾ) ਕਰਮ ਨਹੀਂ ਵਿਚਾਰਦਾ।
English
He Sustains in an instant all the beings living in water and on land and doth not ponder over their actions.
ਦੀਨ ਦਇਆਲ ਦਇਆ ਨਿਧਿ; ਦੋਖਨ ਦੇਖਤ ਹੈ, ਪਰ ਦੇਤ ਨ ਹਾਰੈ ॥੧॥੨੪੩॥
deen deaal deaa nidh; dokhan dekhat hai, par det na haarai |1|243|
Punjabi
ਉਹ ਦੀਨ-ਦਿਆਲ, ਦਇਆ ਦਾ ਸਮੁੰਦਰ, ਦੋਖਾਂ ਨੂੰ ਦੇਖ ਕੀ ਵੀ ਦੇਣੋ ਸੰਕੋਚ ਨਹੀਂ ਕਰਦਾ ॥੧॥੨੪੩॥
English
The Merciful Lord of the Lowly and the treasure of Mercy sees their blemishes, but doth not fail in His Bounty. 1.243.
ਦਾਹਤ ਹੈ ਦੁਖ ਦੋਖਨ ਕੌ; ਦਲ ਦੁੱਜਨ ਕੇ ਪਲ ਮੈ ਦਲ ਡਾਰੈ ॥
daahat hai dukh dokhan kau; dal dujan ke pal mai dal ddaarai |
Punjabi
ਦੁਖਾਂ ਅਤੇ ਦੋਖਾਂ ਨੂੰ ਸਾੜਦਾ ਹੈ ਅਤੇ ਦੁਰਜਨਾਂ ਦੇ ਦਲਾਂ ਨੂੰ ਪਲ ਭਰ ਵਿਚ ਦਲਮਲ ਦਿੰਦਾ ਹੈ।
English
He burns the sufferings and blemishes and in an instant mashes the forces of the vicious people.
ਖੰਡ ਅਖੰਡ ਪ੍ਰਚੰਡ ਪਹਾਰਨ; ਪੂਰਨ ਪ੍ਰੇਮ ਕੀ ਪ੍ਰੀਤ ਸਭਾਰੈ ॥
khandd akhandd prachandd pahaaran; pooran prem kee preet sabhaarai |
Punjabi
ਜੋ ਨਾ ਖੰਡੇ ਜਾ ਸਕਣ ਵਾਲਿਆਂ ਦਾ ਨਾਸ਼ ਕਰਨ ਵਾਲਾ, ਪ੍ਰਚੰਡ ਤੇਜ ਵਾਲਿਆਂ ਉਤੇ ਪ੍ਰਹਾਰ ਕਰਨ ਵਾਲਾ ਅਤੇ ਨਿਸ਼ਕਾਮ ਪ੍ਰੇਮ ਦੀ ਪ੍ਰੀਤ ਨੂੰ ਪਾਲਣ ਵਾਲਾ ਹੈ।
English
He even destroys them who are mighty and Glorious and assail the unassailable and responds the devotion of perfect love.
ਪਾਰ ਨ ਪਾਇ ਸਕੈ ਪਦਮਾਪਤਿ; ਬੇਦ ਕਤੇਬ ਅਭੇਦ ਉਚਾਰੈ ॥
paar na paae sakai padamaapat; bed kateb abhed uchaarai |
Punjabi
(ਜਿਸ ਦਾ) ਪਾਰ ਵਿਸ਼ਣੂ ਨਹੀਂ ਪਾ ਸਕਦਾ ਅਤੇ ਵੇਦ-ਕਤੇਬ (ਉਸ ਨੂੰ) ਅਭੇਦ (ਜਿਸ ਦਾ ਰਹੱਸ ਨਾ ਸਮਝਿਆ ਜਾ ਸਕੇ) ਕਹਿੰਦੇ ਹਨ।
English
Even Vishnu cannot know His end and the Vedas and Katebs (Semitic Scriptures) call Him Indiscriminate.
ਰੋਜੀ ਹੀ ਰਾਜ ਬਿਲੋਕਤ ਰਾਜਕ; ਰੋਖ ਰੂਹਾਨ ਕੀ ਰੋਜੀ ਨ ਟਾਰੈ ॥੨॥੨੪੪॥
rojee hee raaj bilokat raajak; rokh roohaan kee rojee na ttaarai |2|244|
Punjabi
ਹਰ ਰੋਜ਼ ਪਰਮਾਤਮਾ ਸਾਡੇ ਗੁਪਤ ਭੇਦਾਂ ਨੂੰ ਵੇਖਦਾ ਹੈ, ਪਰ ਗੁੱਸੇ ਵਿਚ ਆ ਕੇ ਜੀਵਾਂ ਦੀ ਰੋਜ਼ੀ ਬੰਦ ਨਹੀਂ ਕਰਦਾ ॥੨॥੨੪੪॥
English
The Provider-Lord always sees our secrets, even then in anger He doth not stop His munificence.2.244.
ਕੀਟ ਪਤੰਗ ਕੁਰੰਗ ਭੁਜੰਗਮ; ਭੂਤ ਭਵਿੱਖ ਭਵਾਨ ਬਨਾਏ ॥
keett patang kurang bhujangam; bhoot bhavakh bhavaan banaae |
Punjabi
(ਜਿਸ ਨੇ) ਕੀੜੇ, ਪਤੰਗੇ, ਹਿਰਨ, ਸੱਪ, ਭੂਤਕਾਲ, ਵਰਤਮਾਨ ਕਾਲ ਅਤੇ ਭਵਿਸ਼ਤ ਕਾਲ ਬਣਾਏ ਹਨ;
English
He Created in the past, creates in the present and shall create in the future the beings including insects, moths, deer and snakes.
ਦੇਵ ਅਦੇਵ ਖਪੇ ਅਹੰਮੇਵ; ਨ ਭੇਵ ਲਖਿਓ, ਭ੍ਰਮ ਸਿਓ ਭਰਮਾਏ ॥
dev adev khape ahamev; na bhev lakhio, bhram sio bharamaae |
Punjabi
ਦੇਵਤੇ ਅਤੇ ਦੈਂਤ ਹੰਕਾਰ ਕਾਰਨ ਖੱਪ ਗਏ, (ਕਿਸੇ ਨੇ ਉਸਦਾ) ਭੇਦ ਨਾ ਪਾਇਆ, (ਉਹ) ਭਰਮਾਂ ਵਿਚ ਹੀ ਭਰਮਦੇ ਰਹੇ।
English
The goods and demons have been consumed in ego, but could not know the mystery of the Lord, being engrossed in delusion.
ਬੇਦ ਪੁਰਾਨ ਕਤੇਬ ਕੁਰਾਨ; ਹਸੇਬ ਥਕੇ ਕਰ ਹਾਥ ਨ ਆਏ ॥
bed puraan kateb kuraan; haseb thake kar haath na aae |
Punjabi
ਵੇਦ, ਪੁਰਾਣ, ਕਤੇਬ, ਕੁਰਾਨ ਆਦਿ (ਧਰਮ ਪੁਸਤਕਾਂ) ਬਹੁਤ ਗਿਣਤੀ-ਮਿਣਤੀ ਕਰਦੀਆਂ (ਹਿਸਾਬ ਲਗਾਉਂਦੀਆਂ) ਹਾਰ ਗਈਆਂ, ਪਰ (ਉਨ੍ਹਾਂ ਦੇ) ਹੱਥ ਕੁਝ ਨਾ ਆਇਆ।
English
The Vedas, Puranas, Katebs and the Quran have tired of giving His account, but the Lord could not be comprehended.
ਪੂਰਨ ਪ੍ਰੇਮ ਪ੍ਰਭਾਉ ਬਿਨਾ; ਪਤਿ ਸਿਉ, ਕਿਨ ਸ੍ਰੀ ਪਦਮਾਪਤਿ ਪਾਏ ॥੩॥੨੪੫॥
pooran prem prabhaau binaa; pat siau, kin sree padamaapat paae |3|245|
Punjabi
ਪੂਰਨ ਪ੍ਰੇਮ ਦੇ ਪ੍ਰਭਾਵ ਤੋਂ ਬਿਨਾ (ਦਸੋ) ਕਿਸ ਨੇ ਪਰਮਾਤਮਾ ਨੂੰ ਪ੍ਰਤਿਸ਼ਠਾ ਸਹਿਤ ਪ੍ਰਾਪਤ ਕੀਤਾ ਹੈ ॥੩॥੨੪੫॥
English
Without the impact of perfect love, who hath realized Lord-God with grace? 3.245.
ਆਦਿ ਅਨੰਤ ਅਗਾਧ ਅਦ੍ਵੈਖ; ਸੁ ਭੂਤ ਭਵਿੱਖ ਭਵਾਨ ਅਭੈ ਹੈ ॥
aad anant agaadh advaikh; su bhoot bhavakh bhavaan abhai hai |
Punjabi
(ਉਹ ਪ੍ਰਭੂ) ਸਭ ਦਾ ਆਦਿ, ਅਨੰਤ, ਅਗਾਧ, ਦ੍ਵੈਸ਼-ਰਹਿਤ ਅਤੇ ਭੂਤ, ਭਵਿਖਤ ਅਤੇ ਵਰਤਮਾਨ ਤਿੰਨਾਂ ਕਾਲਾਂ ਵਿਚ ਭੈ-ਰਹਿਤ ਹੈ।
English
The Primal, Infinite, Unfathomable Lord is without malice and is fearless in the past, present and future.
ਅੰਤਿ ਬਿਹੀਨ ਅਨਾਤਮ ਆਪ; ਅਦਾਗ ਅਦੋਖ ਅਛਿੱਦ੍ਰ ਅਛੈ ਹੈ ॥
ant biheen anaatam aap; adaag adokh achhadr achhai hai |
Punjabi
(ਉਹ) ਅੰਤ ਤੋਂ ਰਹਿਤ, ਖ਼ੁਦ ਅਨਾਤਮ, ਦਾਗ਼ ਤੋਂ ਬਿਨਾ, ਦੋਖ ਤੋਂ ਰਹਿਤ, ਛਿਦ੍ਰ ਤੋਂ ਬਿਨਾ ਅਤੇ ਨਾਸ਼ ਤੋਂ ਮੁਕਤ ਹੈ।
English
He is endless, Himself Selfless, stainless, blemishless, flawless and invincible.
ਲੋਗਨ ਕੇ ਕਰਤਾ ਹਰਤਾ; ਜਲ ਮੈ, ਥਲ ਮੈ, ਭਰਤਾ ਪ੍ਰਭ ਵੈ ਹੈ ॥
logan ke karataa harataa; jal mai, thal mai, bharataa prabh vai hai |
Punjabi
(ਉਹ) ਲੋਕਾਂ ਦਾ ਕਰਤਾ ਵੀ ਹੈ ਅਤੇ ਹਰਤਾ ਵੀ, ਜਲ-ਥਲ ਵਿਚ (ਸਾਰੇ ਜੀਵਾਂ ਦੀ) ਪਾਲਣਾ ਕਰਨ ਵਾਲਾ ਉਹੀ ਪ੍ਰਭੂ ਹੈ।
English
He is the Creator and Destroyer of all in water and on land and also their Sustainer-Lord.
ਦੀਨ ਦਇਆਲ ਦਇਆ ਕਰ ਸ੍ਰੀ ਪਤਿ; ਸੁੰਦਰ ਸ੍ਰੀ ਪਦਮਾਪਤਿ ਏਹੈ ॥੪॥੨੪੬॥
deen deaal deaa kar sree pat; sundar sree padamaapat ehai |4|246|
Punjabi
ਦੀਨ-ਦਿਆਲ, ਦਇਆ ਦੀ ਖਾਣ, ਮਾਇਆ ਦਾ ਸੁਆਮੀ ਸੁੰਦਰ ਪ੍ਰਭੂ ਉਹੀ ਹੈ ॥੪॥੨੪੬॥
English
He, the Lord of maya, is Compassionate to the Lowly, source of Mercy and most beautiful.4.246.
ਕਾਮ ਨ ਕ੍ਰੋਧ ਨ ਲੋਭ ਨ ਮੋਹ ਨ; ਰੋਗ ਨ ਸੋਗ ਨ ਭੋਗ ਨ ਭੈ ਹੈ ॥
kaam na krodh na lobh na moh na; rog na sog na bhog na bhai hai |
Punjabi
(ਜਿਸ ਨੂੰ) ਕਾਮ, ਕ੍ਰੋਧ, ਲੋਭ, ਮੋਹ, ਰੋਗ, ਸੋਗ, ਭੋਗ ਅਤੇ ਭੈ ਨਹੀਂ ਹੈ,
English
He is without lust, anger, greed, attachment, ailment, sorrow, enjoyment and fear.
ਦੇਹ ਬਿਹੀਨ, ਸਨੇਹ ਸਭੋ ਤਨ; ਨੇਹ ਬਿਰਕਤ ਅਗੇਹ ਅਛੈ ਹੈ ॥
deh biheen, saneh sabho tan; neh birakat ageh achhai hai |
Punjabi
(ਜੋ) ਦੇਹਰਹਿਤ, ਸਭ ਨਾਲ ਸਨੇਹ ਕਰਨ ਵਾਲਾ, ਮੋਹ ਤੋਂ ਵਿਰਕਤ, ਘਰ ਤੋਂ ਬਿਨਾ ਅਤੇ ਨਾਸ਼ ਤੋਂ ਰਹਿਤ ਹੈ।
English
He is body-less, loving everybody but without worldly attachment, invincible and cannot be held in grasp.
ਜਾਨ ਕੋ ਦੇਤ, ਅਜਾਨ ਕੋ ਦੇਤ; ਜਮੀਨ ਕੋ ਦੇਤ, ਜਮਾਨ ਕੋ ਦੈ ਹੈ ॥
jaan ko det, ajaan ko det; jameen ko det, jamaan ko dai hai |
Punjabi
(ਜੋ) ਚੇਤਨ ਜੀਵਾਂ ਨੂੰ ਦਿੰਦਾ ਹੈ, ਜੜ ਵਸਤੂਆਂ ਨੂੰ ਦਿੰਦਾ ਹੈ, ਜ਼ਮੀਨ (ਵਿਚ ਰਹਿਣ ਵਾਲਿਆਂ) ਨੂੰ ਦਿੰਦਾ ਹੈ, ਆਕਾਸ਼ (ਵਿਚ ਵਿਚਰਨ ਵਾਲਿਆਂ ਨੂੰ) ਦਿੰਦਾ ਹੈ।
English
He provides sustenance to all animate and inanimate beings and all those living on the earth and in the sky.
ਕਾਹੇ ਕੋ ਡੋਲਤ ਹੈ, ਤੁਮਰੀ ਸੁਧ; ਸੁੰਦਰ ਸ੍ਰੀ ਪਦਮਾਪਤਿ ਲੈਹੈ ॥੫॥੨੪੭॥
kaahe ko ddolat hai, tumaree sudh; sundar sree padamaapat laihai |5|247|
Punjabi
(ਹੇ ਪ੍ਰਾਣੀ! ਤੂੰ) ਕਿਉਂ ਡੋਲ ਰਿਹਾ ਹੈ, ਤੇਰੀ ਖ਼ਬਰ ਸੁੰਦਰ ਪਰਮਾਤਮਾ ਲੈ ਰਿਹਾ ਹੈ ॥੫॥੨੪੭॥
English
Why dost thou waver, O creature! The beautiful Lord of maya will take care of thee. 5.247.
ਰੋਗਨ ਤੇ ਅਰ ਸੋਗਨ ਤੇ; ਜਲ ਜੋਗਨ ਤੇ, ਬਹੁ ਭਾਂਤਿ ਬਚਾਵੈ ॥
rogan te ar sogan te; jal jogan te, bahu bhaant bachaavai |
Punjabi
(ਉਹ) ਰੋਗਾਂ ਤੋਂ, ਸੋਗਾਂ ਤੋਂ, ਜਲ ਦੇ ਜੀਵ-ਜੰਤੂਆਂ ਤੋਂ ਅਨੇਕ ਢੰਗਾਂ ਨਾਲ ਬਚਾਉਂਦਾ ਹੈ।
English
He protects in many blows, but none doth inflict thy body.
ਸਤ੍ਰ ਅਨੇਕ ਚਲਾਵਤ ਘਾਵ; ਤਊ ਤਨ ਏਕ ਨ ਲਾਗਨ ਪਾਵੈ ॥
satr anek chalaavat ghaav; taoo tan ek na laagan paavai |
Punjabi
ਵੈਰੀ ਅਨੇਕ ਵਾਰ (ਹਥਿਆਰ) ਚਲਾਵੇ, (ਪਰ) ਤਾਂ ਵੀ ਉਸ ਦੇ ਸ਼ਰੀਰ ਉਤੇ ਇਕ ਨਹੀਂ ਲਗ ਸਕਦਾ।
English
The enemy strikes many blows, but none doth inflict thy body.
ਰਾਖਤ ਹੈ, ਅਪਨੋ ਕਰ ਦੈ ਕਰ; ਪਾਪ ਸੰਬੂਹ, ਨ ਭੇਟਨ ਪਾਵੈ ॥
raakhat hai, apano kar dai kar; paap sanbooh, na bhettan paavai |
Punjabi
(ਉਹ ਸਭ ਨੂੰ) ਆਪਣਾ ਹੱਥ ਦੇ ਕੇ ਰਖਦਾ ਹੈ ਅਤੇ ਸਾਰੇ ਪਾਪ ਉਸ ਤਕ ਪਹੁੰਚ ਹੀ ਨਹੀਂ ਸਕਦੇ।
English
When the Lord protects with his own hands, but none of the sins even comes near thee.
ਔਰ ਕੀ ਬਾਤ ਕਹਾ ਕਹ ਤੋ ਸੌ, ਸੁ ਪੇਟ ਹੀ ਕੇ ਪਟ ਬੀਚ ਬਚਾਵੈ ॥੬॥੨੪੮॥
aauar kee baat kahaa keh to sau, su pett hee ke patt beech bachaavai |6|248|
Punjabi
(ਹੇ ਜਿਗਿਆਸੂ!) ਤੈਨੂੰ ਹੋਰਾਂ ਦੀ ਗੱਲ ਕੀ ਕਹਾਂ, ਉਹ (ਮਾਤਾ ਦੇ) ਪੇਟ ਵਿਚ ਗਰਭ ਦੌਰਾਨ ਵੀ ਬਚਾਉਂਦਾ ਹੈ ॥੬॥੨੪੮॥
English
What else should I say unto you, He protects (the infant) even in the membranes of the womb.6.248.
ਜੱਛ ਭੁਜੰਗ ਸੁ ਦਾਨਵ ਦੇਵ; ਅਭੇਵ ਤੁਮੈ ਸਭ ਹੀ ਕਰ ਧਿਆਵੈ ॥
jachh bhujang su daanav dev; abhev tumai sabh hee kar dhiaavai |
Punjabi
(ਹੇ ਪ੍ਰਭੂ!) ਯਕਸ਼, ਸੱਪ, ਦੈਂਤ ਅਤੇ ਦੇਵਤੇ ਆਦਿ ਸਾਰੇ ਤੁਹਾਨੂੰ ਅਭੇਦ ਕਰ ਕੇ ਧਿਆਉਂਦੇ ਹਨ।
English
The Yakshas, serpents, demons and gods meditate on Thee considering Thee as Indiscriminant.
ਭੂਮਿ ਅਕਾਸ ਪਤਾਲ ਰਸਾਤਲ; ਜੱਛ ਭੁਜੰਗ ਸਭੈ ਸਿਰ ਨਿਆਵੈ ॥
bhoom akaas pataal rasaatal; jachh bhujang sabhai sir niaavai |
Punjabi
ਭੂਮੀ, ਆਕਾਸ਼, ਪਾਤਾਲ, ਰਸਾਤਲ ਆਦਿ (ਵਿਚ ਵਸਣ ਵਾਲੇ ਸਾਰੇ ਜੀਵ) ਅਤੇ ਯਕਸ਼, ਸੱਪ ਆਦਿ ਸਾਰੇ (ਤੈਨੂੰ) ਸੀਸ ਨਿਵਾਉਂਦੇ ਹਨ।
English
The beings of the earth, Yakshas of the sky and the serpents of the nether-world bow their heads before thee.
ਪਾਇ ਸਕੈ ਨਹੀ ਪਾਰ ਪ੍ਰਭਾ ਹੂ ਕੋ; ਨੇਤ ਹੀ ਨੇਤਹ ਬੇਦ ਬਤਾਵੈ ॥
paae sakai nahee paar prabhaa hoo ko; net hee netah bed bataavai |
Punjabi
ਕੋਈ ਵੀ (ਤੇਰੀ) ਪ੍ਰਭੁਤਾ ਦਾ ਪਾਰ ਨਹੀਂ ਪਾ ਸਕਦਾ ਅਤੇ ਵੇਦ ਵੀ (ਤੈਨੂੰ) ਬੇਅੰਤ ਬੇਅੰਤ ਕਹਿੰਦੇ ਹਨ।
English
None could comprehend the limits of Thy Glory and even the Vedas declare Thee as ‘Neti, Neti’
ਖੋਜ ਥਕੇ ਸਭ ਹੀ ਖੁਜੀਆ ਸੁਰ; ਹਾਰ ਪਰੇ, ਹਰਿ ਹਾਥ ਨ ਆਵੈ ॥੭॥੨੪੯॥
khoj thake sabh hee khujeea sur; haar pare, har haath na aavai |7|249|
Punjabi
ਸਾਰੇ ਖੋਜੀ ਦੇਵਤੇ ਖੋਜ ਕਰਦੇ ਥਕ ਗਏ, ਹਾਰ ਗਏ, (ਪਰ) ਪ੍ਰਭੂ ਕਿਸੇ ਦੇ ਵੀ (ਹੱਥ) ਨਹੀਂ ਆਇਆ ॥੭॥੨੪੯॥
English
All the searchers have got tired in their search and none of them could realize the Lord. 7.249.
ਨਾਰਦ ਸੇ, ਚਤੁਰਾਨਨ ਸੇ; ਰੁਮਨਾ ਰਿਖ ਸੇ, ਸਭ ਹੂੰ ਮਿਲਿ ਗਾਇਓ ॥
naarad se, chaturaanan se; rumanaa rikh se, sabh hoon mil gaaeo |
Punjabi
ਨਾਰਦ ਵਰਗਿਆਂ, ਬ੍ਰਹਮਾ ਜਿਹਿਆਂ, ਰੋਮਹਰਸ਼ਣ ਰਿਸ਼ੀ ਵਰਗਿਆਂ ਸਭਨਾਂ ਨੇ ਮਿਲ ਕੇ ਯਸ਼ ਗਾਇਆ ਹੈ।
English
Narada, Brahma and the sage Rumna all have together sung Thy Praises.
ਬੇਦ ਕਤੇਬ ਨ ਭੇਦ ਲਖਿਓ; ਸਭ ਹਾਰ ਪਰੇ, ਹਰਿ ਹਾਥ ਨ ਆਇਓ ॥
bed kateb na bhed lakhio; sabh haar pare, har haath na aaeo |
Punjabi
ਵੇਦਾਂ, ਕਤੇਬਾਂ (ਦੇ ਪੜ੍ਹਨ ਵਾਲਿਆਂ ਨੇ) ਉਸ ਨੂੰ ਵੇਖਿਆ ਨਹੀਂ। ਸਭ (ਯਤਨ ਕਰ ਕਰ ਕੇ) ਹਾਰ ਗਏ ਹਨ, ਪਰ ਪਰਮਾਤਮਾ ਕਿਸੇ ਦੇ ਵੀ ਹੱਥ ਨਹੀਂ ਆਇਆ।
English
The Vedas and Katebs could not know His sectet all have got tired, but the Lord could not be realised.
ਪਾਇ ਸਕੈ ਨਹੀ, ਪਾਰ ਉਮਾਪਤਿ; ਸਿੱਧ ਸਨਾਥ ਸਨੰਤਨ ਧਿਆਇਓ ॥
paae sakai nahee, paar umaapat; sidh sanaath sanantan dhiaaeo |
Punjabi
(ਉਸ ਦਾ) ਅੰਤ ਸ਼ਿਵ ਵੀ ਪ੍ਰਾਪਤ ਨਹੀਂ ਕਰ ਸਕਿਆ, ਸਿੱਧਾਂ, ਨਾਥਾਂ ਸਹਿਤ ਬ੍ਰਹਮਾ-ਪੁੱਤਰਾਂ ਨੇ ਵੀ ਸਿਮਰਨ ਕੀਤਾ ਹੈ।
English
Shiva also could not know His limits the adepts (Siddhas) alongwith Naths and Sanak etc. meditated upon Him.
ਧਿਆਨ ਧਰੋ, ਤਿਹ ਕੋ ਮਨ ਮੈਂ; ਜਿਹ ਕੋ ਅਮਿਤੋਜਿ ਸਭੈ ਜਗੁ ਛਾਇਓ ॥੮॥੨੫੦॥
dhiaan dharo, tih ko man main; jih ko amitoj sabhai jag chhaaeo |8|250|
Punjabi
(ਹੇ ਪ੍ਰਾਣੀ!) ਉਸ ਦਾ ਮਨ ਵਿਚ ਧਿਆਨ ਧਰੋ ਕਿਉਂਕਿ ਉਸ ਦਾ ਅਮਿਤ ਤੇਜ ਸਾਰੇ ਜਗਤ ਵਿਚ ਪਸਰਿਆ ਹੋਇਆ ਹੈ ॥੮॥੨੫੦॥
English
Concentrate upon Him in thy mind, whose Unlimited Glory is spread in all the world.8.250.
ਬੇਦ ਪੁਰਾਨ ਕਤੇਬ ਕੁਰਾਨ; ਅਭੇਦ ਨ੍ਰਿਪਾਨ ਸਭੈ ਪਚ ਹਾਰੇ ॥
bed puraan kateb kuraan; abhed nripaan sabhai pach haare |
Punjabi
ਵੇਦ, ਪੁਰਾਣ, ਕਤੇਬ, ਕੁਰਾਨ ਅਤੇ ਰਾਜੇ ਨਾ ਭੇਦੇ ਜਾ ਸਕਣ ਵਾਲੇ ਪਰਮਾਤਮਾ (ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਰਹੇ ਪਰ) ਥਕ ਗਏ।
English
The Vedas, Puranas, Katebs and the Quran and kings…all are tired and greatly afflicted by not knowing the Lord’s mystery.
ਭੇਦ ਨ ਪਾਇ ਸਕਿਓ ਅਨਭੇਦ ਕੋ; ਖੇਦਤ ਹੈ, ਅਨਛੇਦ ਪੁਕਾਰੇ ॥
bhed na paae sakio anabhed ko; khedat hai, anachhed pukaare |
Punjabi
ਉਸ ਅਭੇਦ ਪਰਮਾਤਮਾ ਦੇ ਭੇਦ ਨੂੰ ਪ੍ਰਾਪਤ ਨਾ ਕਰ ਸਕੇ, ਉਹ ਦੁਖੀ ਹੋ ਕੇ (ਉਸ ਪਰਮ ਸੱਤਾ ਨੂੰ) 'ਅਛੇਦ' (ਨਾਂ ਨਾਲ) ਯਾਦ ਕਰਦੇ ਹਨ।
English
They could not comprehend the mystery of the Indis-criminate Lord, being greatly aggrieved, they recite Name of the Unassailable Lord.
ਰਾਗ ਨ ਰੂਪ ਨ ਰੇਖ ਨ ਰੰਗ ਨ; ਸਾਕ ਨ ਸੋਗ ਨ ਸੰਗਿ ਤਿਹਾਰੇ ॥
raag na roop na rekh na rang na; saak na sog na sang tihaare |
Punjabi
(ਜਿਸ ਦਾ) ਨਾ ਰਾਗ ਹੈ, ਨਾ ਰੂਪ-ਰੇਖਾ ਹੈ, ਨਾ ਕੋਈ ਰੰਗ ਹੈ, ਨਾ ਸਾਕ ਹੈ, ਨਾ ਸੋਗ ਹੈ, ਉਹ ਪ੍ਰਭੂ ਸਦਾ ਤੇਰੇ ਸੰਗ ਹੈ।
English
The Lord who is without affection, form, mark, colour, relative, and sorrow, abides with thee.
ਆਦਿ ਅਨਾਦਿ ਅਗਾਧ ਅਭੇਖ; ਅਦ੍ਵੈਖ ਜਪਿਓ, ਤਿਨ ਹੀ ਕੁਲ ਤਾਰੇ ॥੯॥੨੫੧॥
aad anaad agaadh abhekh; advaikh japio, tin hee kul taare |9|251|
Punjabi
(ਜੋ) ਆਦਿ, ਅਨਾਦਿ, ਅਗਾਧ, ਅਭੇਖ, ਅਦ੍ਵੈਸ਼ (ਪ੍ਰਭੂ) ਨੂੰ ਜਪਦਾ ਹੈ, ਉਹ ਆਪਣੀ ਕੁਲ ਹੀ ਤਾਰ ਲੈਂਦਾ ਹੈ ॥੯॥੨੫੧॥
English
Those who have remembered that Primal , beginningless, guiseless and blemishless Lord, they have ferried across their whole clan.9.251
ਤੀਰਥ ਕੋਟ ਕੀਏ ਇਸਨਾਨ; ਦੀਏ ਬਹੁ ਦਾਨ, ਮਹਾ ਬ੍ਰਤ ਧਾਰੇ ॥
teerath kott kee isanaan; dee bahu daan, mahaa brat dhaare |
Punjabi
(ਕੋਈ ਜਿਗਿਆਸੂ ਭਾਵੇਂ) ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰੇ, ਬਹੁਤ ਦਾਨ ਦੇਵੇ ਅਤੇ ਮਹਾਨ ਬ੍ਰਤ ਧਾਰਨ ਕਰੇ;
English
Having taken bath at millions of pilgrim-stations, having given many gifts in charity and giving observed important fasts.
ਦੇਸ ਫਿਰਿਓ, ਕਰ ਭੇਸ ਤਪੋਧਨ; ਕੇਸ ਧਰੇ ਨ ਮਿਲੇ, ਹਰਿ ਪਿਆਰੇ ॥
des firio, kar bhes tapodhan; kes dhare na mile, har piaare |
Punjabi
ਤਪਸਵੀਆਂ ਵਾਲਾ ਭੇਖ ਧਾਰ ਕੇ ਦੇਸ-ਦੇਸਾਂਤਰਾਂ ਵਿਚ ਫਿਰਦਾ ਰਹੇ, ਕੇਸ (ਜਟਾਵਾਂ) ਧਾਰਨ ਕਰ ਲਏ, (ਪਰ ਤਾਂ ਵੀ) ਪਿਆਰਾ ਹਰਿ ਨਹੀਂ ਮਿਲਦਾ;
English
Having wandered in the garb of an ascetic in many countries and having worn matted hair, the beloved Lord could not be realised.
ਆਸਨ ਕੋਟ ਕਰੇ ਅਸਟਾਂਗ; ਧਰੇ ਬਹੁ ਨਿਆਸ, ਕਰੇ ਮੁਖ ਕਾਰੇ ॥
aasan kott kare asattaang; dhare bahu niaas, kare mukh kaare |
Punjabi
ਕਰੋੜਾਂ ਆਸਨ ਕਰੇ, ਜੋਗ ਦੇ ਅੱਠ ਅੰਗ ਧਾਰਨ ਕਰੇ, ਬਹੁਤ ਤਿਆਗ ਕਰੇ ਅਤੇ (ਦੀਵਾਨੇ ਸਾਧੂਆਂ ਵਾਂਗ) ਮੂੰਹ ਕਾਲੇ ਕਰੇ;
English
Adopting millions of postures and observing the eight steps of Yoga, touching the limbs while reciting the mantras and blackening the face.
ਦੀਨ ਦਇਆਲ ਅਕਾਲ ਭਜੇ ਬਿਨੁ; ਅੰਤ ਕੋ, ਅੰਤ ਕੇ ਧਾਮ ਸਿਧਾਰੇ ॥੧੦॥੨੫੨॥
deen deaal akaal bhaje bin; ant ko, ant ke dhaam sidhaare |10|252|
Punjabi
(ਪਰ) ਦੀਨ-ਦਿਆਲ, ਅਕਾਲ ਸਰੂਪ ਵਾਲੇ ਪਰਮਾਤਮਾ ਨੂੰ ਭਜੇ ਬਿਨਾ (ਉਹ) ਅੰਤ ਨੂੰ ਯਮਰਾਜ ਦੇ ਘਰ ਜਾਂਦੇ ਹਨ ॥੧੦॥੨੫੨॥
English
But without the remembrance of the Non-temporal and Merciful Lord of the lowly, one will ultimately go to the abode of Yama. 10.252.
ਤ੍ਵ ਪ੍ਰਸਾਦਿ ॥ ਕਬਿਤ ॥
tv prasaad | kabit |
Punjabi
ਤੇਰੀ ਕ੍ਰਿਪਾ ਨਾਲ: ਕਬਿੱਤ:
English
BY THY GRACE KABITT
ਅਤ੍ਰ ਕੇ ਚਲੱਯਾ, ਛਿਤ ਛਤ੍ਰ ਕੇ ਧਰੱਯਾ; ਛਤ੍ਰ ਧਾਰੀਓਂ ਕੇ ਛਲੱਯਾ, ਮਹਾ ਸਤ੍ਰਨ ਕੇ ਸਾਲ ਹੈਂ ॥
atr ke chalayaa, chhit chhatr ke dharayaa; chhatr dhaareeon ke chhalayaa, mahaa satran ke saal hain |
Punjabi
ਹੇ ਪ੍ਰਭੂ! (ਤੂੰ) ਅਸਤ੍ਰਾਂ ਨੂੰ ਚਲਾਉਣ ਵਾਲਾ, ਧਰਤੀ ਦੇ ਛਤ੍ਰ ਨੂੰ ਧਾਰਨ ਕਰਨ ਵਾਲਾ, ਛਤ੍ਰ-ਧਾਰੀਆਂ (ਰਾਜਿਆਂ) ਨੂੰ ਛੱਲਣ ਵਾਲਾ ਅਤੇ ਪ੍ਰਬਲ ਵੈਰੀਆਂ ਨੂੰ ਸਲ੍ਹਣ ਵਾਲਾ ਹੈਂ।
English
He operates the weapons, beguiles the sovereigns of the earth having canopies over their heads and mashes the mighty enemies.
ਦਾਨ ਕੇ ਦਿਵਯਾ, ਮਹਾ ਮਾਨ ਕੇ ਬਢਯਾ; ਅਵਸਾਨ ਕੇ ਦਿਵਯਾ, ਹੈਂ ਕਟਯਾ ਜਮ ਜਾਲ ਹੈਂ ॥
daan ke divayaa, mahaa maan ke badtayaa; avasaan ke divayaa, hain kattayaa jam jaal hain |
Punjabi
(ਤੂੰ) ਦਾਨ ਦੇਣ ਵਾਲਾ, ਬਹੁਤ ਮਾਣ ਵਧਾਉਣ ਵਾਲਾ, ਹੋਸ਼-ਹਵਾਸ ਦੇਣ ਵਾਲਾ ਅਤੇ ਜਮਾਂ ਦਾ ਜਾਲ ਕੱਟਣ ਵਾਲਾ ਹੈਂ।
English
He is the Donor of gifts, He causes to enhance the great honour, He is the giver of encouragement for greater effort and is the cutter of the snare of death.
ਜੁਧ ਕੇ ਜਿਤਯਾ, ਔ ਬਿਰੁਧ ਕੇ ਮਿਟਯਾ; ਮਹਾਂ ਬੁਧਿ ਕੇ ਦਿਵਯਾ, ਮਹਾਂ ਮਾਨ ਹੂੰ ਕੇ ਮਾਨ ਹੈਂ ॥
judh ke jitayaa, aau birudh ke mittayaa; mahaan budh ke divayaa, mahaan maan hoon ke maan hain |
Punjabi
(ਤੂੰ) ਯੁੱਧ ਨੂੰ ਜਿਤਣ ਵਾਲਾ, ਵਿਰੋਧ ਨੂੰ ਮਿਟਾਉਣ ਵਾਲਾ, ਸ੍ਰੇਸ਼ਠ ਬੁੱਧੀ ਦੇਣ ਵਾਲਾ, ਮਹਾਨ ਮਾਨਾਂ ਦਾ ਵੀ ਮਾਨ ਹੈਂ।
English
He is the conqueror of war and effacer of the opposition, He is giver of great intellect and the Honour of the illustrious.
ਗਿਆਨ ਹੂੰ ਕੇ ਗਿਆਤਾ, ਮਹਾਂ ਬੁਧਿਤਾ ਕੇ ਦਾਤਾ ਦੇਵ; ਕਾਲ ਹੂੰ ਕੇ ਕਾਲ, ਮਹਾ ਕਾਲ ਹੂੰ ਕੇ ਕਾਲ ਹੈਂ ॥੧॥੨੫੩॥
giaan hoon ke giaataa, mahaan budhitaa ke daataa dev; kaal hoon ke kaal, mahaa kaal hoon ke kaal hain |1|253|
Punjabi
(ਤੂੰ) ਗਿਆਨ ਨੂੰ ਜਾਣਨ ਵਾਲਾ, ਮਹਾਨ ਬੁੱਧੀ ਦੇਣ ਵਾਲਾ, ਕਾਲਾਂ ਦਾ ਕਾਲ ਅਤੇ ਮਹਾਕਾਲ ਦਾ ਵੀ ਕਾਲ ਹੈਂ ॥੧॥੨੫੩॥
English
He is the knower of the knowledge, the giver-god of he supreme intellect He is the death of death and also the death of the supreme death (Maha Kal).1.253.
ਪੂਰਬੀ ਨ ਪਾਰ ਪਾਵੈਂ, ਹਿੰਗੁਲਾ ਹਿਮਾਲੈ ਧਿਆਵੈਂ; ਗੋਰ ਗਰਦੇਜੀ, ਗੁਨ ਗਾਵੈਂ ਤੇਰੇ ਨਾਮ ਹੈਂ ॥
poorabee na paar paavain, hingulaa himaalai dhiaavain; gor garadejee, gun gaavain tere naam hain |
Punjabi
ਪੂਰਵ ਦੇਸਾਂ ਦੇ ਨਿਵਾਸੀ (ਤੇਰਾ) ਅੰਤ ਨਹੀਂ ਪਾ ਸਕੇ, ਹਿੰਗਲਾਜ (ਮਕਰਾਨ ਇਲਾਕੇ ਦੇ ਨਿਵਾਸੀ) ਅਤੇ ਹਿਮਾਲੇ (ਦੇ ਨਿਵਾਸੀ) ਤੈਨੂੰ ਸਿਮਰਦੇ ਹਨ। ਗੋਰ ਅਤੇ ਗੁਰਦੇਜ਼ੀ (ਇਨ੍ਹਾਂ ਇਲਾਕਿਆਂ ਦੇ ਵਾਸੀ) ਤੇਰੇ ਨਾਮ ਦੇ ਗੁਣ ਗਾਉਂਦੇ ਹਨ;
English
The inhabitants of the east could not know Thy end, the people of Hingala and Himalaya mountains remember Thee, residents of Gor and Gardez sing he Praises of Thy Name.
ਜੋਗੀ ਜੋਗ ਸਾਧੈ, ਪਉਨ ਸਾਧਨਾ ਕਿਤੇਕ ਬਾਧੈ; ਆਰਬ ਕੇ ਆਰਬੀ, ਅਰਾਧੈਂ ਤੇਰੇ ਨਾਮ ਹੈਂ ॥
jogee jog saadhai, paun saadhanaa kitek baadhai; aarab ke aarabee, araadhain tere naam hain |
Punjabi
ਜੋਗੀ (ਤੈਨੂੰ ਖੁਸ਼ ਕਰਨ ਲਈ) ਜੋਗ-ਸਾਧਨਾ ਕਰਦੇ ਹਨ, ਪ੍ਰਾਣਾਯਾਮ (ਪੌਣ ਦੀ ਸਾਧਨਾ) ਵਿਚ ਕਿਤਨੇ ਕੁ ਲਗੇ ਹੋਏ ਹਨ ਅਤੇ ਅਰਬ ਦੇਸ਼ ਦੇ ਅਰਬੀ ਲੋਕ ਤੇਰੇ ਨਾਮ ਦੀ ਆਰਾਧਨਾ ਕਰਦੇ ਹਨ।
English
The Yogis perform Yoga, many are absorbed in doing Pranayama and residents of Arabia remember Thy Name.
ਫਰਾ ਕੇ ਫਿਰੰਗੀ ਮਾਨੈਂ, ਕੰਧਾਰੀ ਕੁਰੇਸੀ ਜਾਨੈਂ; ਪਛਮ ਕੇ ਪਛਮੀ, ਪਛਾਨੈਂ ਨਿਜ ਕਾਮ ਹੈਂ ॥
faraa ke firangee maanain, kandhaaree kuresee jaanain; pachham ke pachhamee, pachhaanain nij kaam hain |
Punjabi
ਫਰਾਂਸ ਦੇਸ਼ ਦੇ ਫਰਾਂਸੀਸੀ (ਤੈਨੂੰ) ਮੰਨਦੇ ਹਨ, ਕੰਧਾਰੀ ਅਤੇ ਕੁਰੇਸ਼ੀ ਵੀ (ਤੈਨੂੰ) ਜਾਣਦੇ ਹਨ ਅਤੇ ਪੱਛਮ ਦਿਸ਼ਾ ਦੇ ਪੱਛਮੀ (ਲੋਕ ਵੀ ਤੇਰੇ ਨਾਮ ਦੀ ਆਰਾਧਨਾ ਨੂੰ ਹੀ) ਆਪਣਾ ਕਰਤੱਵ ਸਮਝਦੇ ਹਨ।
English
The people of France and England revere Thee, the inhabitants of Kandhaar and Quraishis know Thee the people of western side recognize their duty towards Thee.
ਮਰਹਟਾ ਮਘੇਲੇ, ਤੇਰੀ ਮਨ ਸੋਂ ਤਪਸਿਆ ਕਰੈ; ਦ੍ਰਿੜਵੈ ਤਿਲੰਗੀ, ਪਹਚਾਨੈ ਧਰਮ ਧਾਮ ਹੈਂ ॥੨॥੨੫੪॥
marahattaa maghele, teree man son tapasiaa karai; drirravai tilangee, pahachaanai dharam dhaam hain |2|254|
Punjabi
ਮਹਾਰਾਸ਼ਟਰ ਦੇ ਨਿਵਾਸੀ, ਮਗਧ ਦੇਸ਼ ਦੇ ਵਾਸੀ ਮਨ ਤੋਂ ਤੇਰੀ ਤਪਸਿਆ ਕਰਦੇ ਹਨ; ਦ੍ਰਾਵਿੜ ਅਤੇ ਤਿਲੰਗ ਦੇਸ਼ ਦੇ ਵਾਸੀ (ਵੀ ਤੈਨੂੰ) ਧਰਮ ਧਾਮ ਵਜੋਂ ਪਛਾਣਦੇ ਹਨ ॥੨॥੨੫੪॥
English
The inhabitants of Maharashtra and Magadha perform austerities with profound affection the residents of Drawar and Tilang countries recognise Thee as the Abode of Dharma.2.254
ਬੰਗ ਕੇ ਬੰਗਾਲੀ, ਫਿਰਹੰਗ ਕੇ ਫਿਰੰਗਾ ਵਾਲੀ; ਦਿਲੀ ਕੇ ਦਿਲਵਾਲੀ, ਤੇਰੀ ਆਗਿਆ ਮੈ ਚਲਤ ਹੈਂ ॥
bang ke bangaalee, firahang ke firangaa vaalee; dilee ke dilavaalee, teree aagiaa mai chalat hain |
Punjabi
ਬੰਗਾਲ ਪ੍ਰਦੇਸ਼ ਦੇ ਬੰਗਾਲੀ, ਫਿਰੰਗ ਦੇਸ਼ ਦੇ ਫਰੰਗੀ ਅਤੇ ਦਿੱਲੀ ਦੇ ਦਿਲਵਾਲੀ (ਆਦਿ ਸਾਰੇ) ਤੇਰੀ ਆਗਿਆ ਵਿਚ ਚਲਦੇ ਹਨ।
English
The Bengalis of Bengal, the Phirangis of Phirangistan and Dilwalis of Delhi are the followers of Thy Command.
ਰੋਹ ਕੇ ਰੁਹੇਲੇ, ਮਾਘ ਦੇਸ ਕੇ ਮਘੇਲੇ ਬੀਰ; ਬੰਗ ਸੀ ਬੁੰਦੇਲੇ, ਪਾਪ ਪੁੰਜ ਕੋ ਮਲਤ ਹੈਂ ॥
roh ke ruhele, maagh des ke maghele beer; bang see bundele, paap punj ko malat hain |
Punjabi
ਰੁਹੇਲ ਖੰਡ ਦੇ ਰੁਹੇਲੇ, ਮਗਧ ਪ੍ਰਦੇਸ਼ ਦੇ ਮਘੇਲੇ, ਬੰਗਾਲੀ ਤੇ ਬੁੰਦੇਲ ਖੰਡ ਦੇ ਯੁੱਧ ਵੀਰ (ਤੇਰਾ ਨਾਮ ਜਪਦੇ ਹੋਏ) ਪਾਪਾਂ ਦੇ ਸਮੁੱਚ ਨੂੰ ਨਸ਼ਟ ਕਰ ਦਿੰਦੇ ਹਨ।
English
The Rohelas of Rohu mountain, the Maghelas of Magadha, the heroic Bangasis of Bangas and the Bundhelas of Bundhelkhand destroy their sins in Thy devotion.
ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨ੍ਯਾਵੈ ਤਿਬਤੀ ਧਿਆਇ ਦੋਖ ਦੇਹ ਕੇ ਦਲਤ ਹੈਂ ॥
gokhaa gun gaavai cheen macheen ke sees nayaavai tibatee dhiaae dokh deh ke dalat hain |
Punjabi
ਗੋਰਖੇ (ਤੇਰਾ) ਗੁਣ ਗਾਉਂਦੇ ਹਨ; ਚੀਨ ਅਤੇ ਮਚੀਨ ਦੇ ਨਿਵਾਸੀ (ਤੈਨੂੰ) ਸਿਰ ਝੁਕਾਉਂਦੇ ਹਨ ਅਤੇ ਤਿਬਤੀ ਲੋਕ ਵੀ (ਤੇਰੀ) ਆਰਾਧਨਾ ਕਰ ਕੇ ਆਪਣੇ ਸ਼ਰੀਰ ਦੇ ਦੋਖਾਂ ਨੂੰ ਨਸ਼ਟ ਕਰਦੇ ਹਨ।
English
Gorkhas sing Thy Praises, the residents of China and Manchuria bow their heads before Thee and the Tibetans destroy the sufferings of their bodies by remembering Thee.
ਜਿਨੈ ਤੋਹਿ ਧਿਆਇਓ, ਤਿਨੈ ਪੂਰਨ ਪ੍ਰਤਾਪ ਪਾਇਓ; ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈਂ ॥੩॥੨੫੫॥
jinai tohi dhiaaeo, tinai pooran prataap paaeo; sarab dhan dhaam fal fool son falat hain |3|255|
Punjabi
ਜਿਨ੍ਹਾਂ ਨੇ (ਹੇ ਪ੍ਰਭੂ!) ਤੈਨੂੰ ਜਪਿਆ ਹੈ, ਉਨ੍ਹਾਂ ਨੇ (ਤੇਰਾ) ਪੂਰਾ ਪ੍ਰਤਾਪ ਪਾ ਲਿਆ ਹੈ ਅਤੇ ਉਨ੍ਹਾਂ ਦਾ ਘਰ ਬਾਹਰ ਫੁਲਾਂ ਫਲਾਂ ਅਤੇ ਧਨ ਨਾਲ ਭਰਪੂਰ ਹੋ ਗਿਆ ਹੈ ॥੩॥੨੫੫॥
English
Those who meditated on Thee, they obtained perfect Glory, they obtained perfect Glory, they prosper greatly with wealth, fruit and flowers in their homes.3.255.
ਦੇਵ ਦੇਵਤਾਨ ਕੌ, ਸੁਰੇਸ ਦਾਨਵਾਨ ਕੌ; ਮਹੇਸ ਗੰਗ ਧਾਨ ਕੌ, ਅਭੇਸ ਕਹੀਅਤੁ ਹੈਂ ॥
dev devataan kau, sures daanavaan kau; mahes gang dhaan kau, abhes kaheeat hain |
Punjabi
(ਤੂੰ) ਦੇਵਿਤਿਆਂ (ਨੂੰ ਸਿਖਿਆ ਦੇਣ ਲਈ) ਬ੍ਰਹਸਪਤੀ, ਦੈਂਤਾਂ (ਨੂੰ ਮਾਰਨ ਲਈ) ਇੰਦਰ, ਗੰਗਾ ਨੂੰ ਧਾਰਨ ਕਰਨ ਲਈ ਸ਼ਿਵ ਬਣ ਜਾਂਦਾ ਹੈਂ, (ਤੈਨੂੰ) ਉਂਜ ਭੇਸ-ਰਹਿਤ ਹੀ ਕਿਹਾ ਜਾਂਦਾ ਹੈ।
English
Thou art called Indra among gods, Shiva among the donors and also garbless though he wears the Ganges.
ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਬੀਨ ਔਰ ਕਾਹੂ ਪੈ ਨ ਦੀਨ ਸਾਧ ਅਧੀਨ ਕਹੀਅਤੁ ਹੈਂ ॥
rang main rangeen raag roop main prabeen aauar kaahoo pai na deen saadh adheen kaheeat hain |
Punjabi
(ਤੂੰ) ਰੰਗ ਵਿਚ ਰੰਗਤ ਹੈਂ, ਰਾਗ ਰੂਪ ਵਿਚ ਬਹੁਤ ਪ੍ਰਬੀਨ ਹੈਂ ਅਤੇ ਕਿਸੇ ਦੇ ਅਧੀਨ ਨਹੀਂ ਹੈਂ, ਪਰ ਸੰਤਾਂ ਦੇ ਵਸ ਵਿਚ ਦਸਿਆ ਜਾਂਦਾ ਹੈ।
English
Thou art the brightness in colour, adept in sound and beauty, and not low before anybody, but obedient to the saint.
ਪਾਈਐ ਨ ਪਾਰ, ਤੇਜ ਪੁੰਜ ਮੈਂ ਅਪਾਰ; ਸਰਬ ਬਿਦਿਆ ਕੇ ਉਦਾਰ ਹੈਂ, ਅਪਾਰ ਕਹੀਅਤੁ ਹੈਂ ॥
paaeeai na paar, tej punj main apaar; sarab bidiaa ke udaar hain, apaar kaheeat hain |
Punjabi
(ਤੇਰਾ) ਪਾਰ ਨਹੀਂ ਪਾਇਆ ਜਾ ਸਕਦਾ, (ਤੂੰ) ਅਪਾਰ ਤੇਜ ਦਾ ਸਮੁੱਚ ਹੈਂ, ਸਾਰੀ ਵਿਦਿਆ ਦਾ ਉਦਾਰ (ਸੁਆਮੀ) ਹੈਂ, ਅਤੇ (ਤੈਨੂੰ) ਅਪਾਰ ਕਿਹਾ ਜਾਂਦਾ ਹੈ।
English
One cannot know Thy limit, O Infinitely Glorious Lord! Thou art the Giver of all learning, therefore Thou art called Boundless.
ਹਾਥੀ ਕੀ ਪੁਕਾਰ, ਪਲ ਪਾਛੈ ਪਹੁਚਤ ਤਾਹਿ; ਚੀਟੀ ਕੀ ਚਿੰਘਾਰ, ਪਹਿਲੇ ਹੀ ਸੁਨੀਅਤੁ ਹੈਂ ॥੪॥੨੫੬॥
haathee kee pukaar, pal paachhai pahuchat taeh; cheettee kee chinghaar, pahile hee suneeat hain |4|256|
Punjabi
(ਤੇਰੇ ਕੋਲ) ਹਾਥੀ ਦੀ ਚਿੰਘਾੜ ਪਲ ਭਰ ਬਾਦ ਪਹੁੰਚਦੀ ਹੈ, ਪਰ ਕੀੜੀ ਦੀ ਪੁਕਾਰ ਪਹਿਲਾਂ ਸੁਣੀ ਜਾਂਦੀ ਹੈ ॥੪॥੨੫੬॥
English
The cry of an elephant reaches Thee after some time, but the trumpet of an ant is heard by Thee before it.4.256
ਕੇਤੇ ਇੰਦ੍ਰ ਦੁਆਰ, ਕੇਤੇ ਬ੍ਰਹਮਾ ਮੁਖ ਚਾਰ; ਕੇਤੇ ਕ੍ਰਿਸਨਾ ਅਵਤਾਰ, ਕੇਤੇ ਰਾਮ ਕਹੀਅਤੁ ਹੈਂ ॥
kete indr duaar, kete brahamaa mukh chaar; kete krisanaa avataar, kete raam kaheeat hain |
Punjabi
(ਤੇਰੇ) ਦੁਆਰ ਉਤੇ ਕਿਤਨੇ ਇੰਦਰ, ਕਿਤਨੇ ਹੀ ਚਾਰ ਮੁਖਾਂ ਵਾਲੇ ਬ੍ਰਹਮੇ, ਕਿਤਨੇ ਹੀ ਕ੍ਰਿਸ਼ਨ ਅਵਤਾਰ ਅਤੇ ਕਿਤਨੇ ਹੀ ਰਾਮ ਅਵਤਾਰ (ਖੜੋਤੇ) ਦਸੇ ਜਾਂਦੇ ਹਨ।
English
There are many Indras, many four-headded Brahmas, many incarnations of Krishna and many called Ram at His Gate.
ਕੇਤੇ ਸਸਿ ਰਾਸੀ, ਕੇਤੇ ਸੂਰਜ ਪ੍ਰਕਾਸੀ; ਕੇਤੇ ਮੁੰਡੀਆ ਉਦਾਸੀ, ਜੋਗ ਦੁਆਰ ਦਹੀਅਤੁ ਹੈਂ ॥
kete sas raasee, kete sooraj prakaasee; kete munddeea udaasee, jog duaar daheeat hain |
Punjabi
ਕਿਤਨੇ ਹੀ ਚੰਦ੍ਰਮੇ (ਅਤੇ ਉਨ੍ਹਾਂ ਦੀਆਂ) ਰਾਸ਼ੀਆਂ, ਕਿਤਨੇ ਹੀ ਪ੍ਰਕਾਸ਼ ਕਰਨ ਵਾਲੇ ਸੂਰਜ, ਕਿਤਨੇ ਹੀ ਉਦਾਸੀ, ਸੰਨਿਆਸੀ, ਜੋਗੀ (ਤੇਰੇ) ਦੁਆਰ (ਉਤੇ ਬੈਠੇ) ਧੂਣੀ ਬਾਲ ਰਹੇ ਹਨ।
English
There are many moons, many signs of Zodiac and many illuminating suns, there are many ascetics, stoics and Yogis consuming their bodies with austerity at His Gate.
ਕੇਤੇ ਮਹਾਦੀਨ, ਕੇਤੇ ਬਿਆਸ ਸੇ ਪ੍ਰਬੀਨ; ਕੇਤੇ ਕੁਮੇਰ ਕੁਲੀਨ, ਕੇਤੇ ਜਛ ਕਹੀਅਤੁ ਹੈਂ ॥
kete mahaadeen, kete biaas se prabeen; kete kumer kuleen, kete jachh kaheeat hain |
Punjabi
ਕਿਤਨੇ ਹੀ ਮੁਹੰਮਦ (ਮਹਾਦੀਨ) ਹਨ, ਕਿਤਨੇ ਹੀ ਵਿਆਸ ਵਰਗੇ ਨਿਪੁਣ ਹਨ, ਕਿਤਨੇ ਹੀ ਕੁਬੇਰੇ, ਕਿਤਨੇ ਹੀ ਕੁਲੀਨ ਅਤੇ ਕਿਤਨੇ ਹੀ ਯਕਸ਼ ਅਖਵਾਉਂਦੇ ਹਨ।
English
There are many Muhammads, many adepts like Vyas, many Kumars (Kubers) and many belonging to high clans and many are called Yakshas.
ਕਰਤ ਹੈਂ ਬਿਚਾਰ, ਪੈ ਨ ਪੂਰਨ ਕੋ ਪਾਵੈ ਪਾਰ; ਤਾਹੀ ਤੇ, ਅਪਾਰ ਨਿਰਾਧਾਰ ਲਹੀਅਤੁ ਹੈਂ ॥੫॥੨੫੭॥
karat hain bichaar, pai na pooran ko paavai paar; taahee te, apaar niraadhaar laheeat hain |5|257|
Punjabi
(ਇਹ ਸਭ ਤੇਰਾ) ਵਿਚਾਰ ਕਰਦੇ ਹਨ, ਪਰ ਪੂਰਨ (ਬ੍ਰਹਮ) ਦਾ ਪਾਰ ਨਹੀਂ ਪਾ ਸਕਦੇ, ਇਸੇ ਕਰ ਕੇ (ਤੈਨੂੰ) ਅਪਾਰ ਅਤੇ ਨਿਰਾਧਾਰ ਸਮਝਿਆ ਜਾਂਦਾ ਹੈ ॥੫॥੨੫੭॥
English
All of them reflect upon Him, but none can know His limit, therefore they consider the Infinite Lord Supportless.5.257.
ਪੂਰਨ ਅਵਤਾਰ, ਨਿਰਾਧਾਰ ਹੈ ਨ ਪਾਰਾਵਾਰ; ਪਾਈਐ ਨ ਪਾਰ, ਪੈ ਅਪਾਰ ਕੈ ਬਖਾਨੀਐ ॥
pooran avataar, niraadhaar hai na paaraavaar; paaeeai na paar, pai apaar kai bakhaaneeai |
Punjabi
(ਹੇ ਪਰਮਾਤਮਾ! ਤੂੰ) ਪੂਰਨ ਅਵਤਾਰ ਹੋ ਕੇ ਵੀ ਨਿਰਾਧਾਰ ਹੈਂ (ਕਿਉਂਕਿ ਤੇਰਾ) ਆਰ-ਪਾਰ ਨਹੀਂ ਪਾਇਆ ਜਾ ਸਕਦਾ, ਨਾ ਹੀ ਤੇਰਾ ਕੋਈ (ਪਰਲੇ ਪਾਸੇ ਦਾ) ਕੰਢਾ ਹੈ, (ਇਸ ਲਈ ਤੈਨੂੰ) ਅਪਾਰ ਕਿਹਾ ਜਾਂਦਾ ਹੈ।
English
He is Perfect Entity, Supportless and without Limits, His end is unknown, therefore He is described as Infinite.
ਅਦ੍ਵੈ ਅਬਿਨਾਸੀ, ਪਰਮ ਪੂਰਨ ਪ੍ਰਕਾਸੀ; ਮਹਾ ਰੂਪ ਹੂੰ ਕੇ ਰਾਸੀ, ਹੈਂ ਅਨਾਸੀ ਕੈ ਕੈ ਮਾਨੀਐ ॥
advai abinaasee, param pooran prakaasee; mahaa roop hoon ke raasee, hain anaasee kai kai maaneeai |
Punjabi
(ਤੂੰ) ਅਦ੍ਵੈਤ, ਅਵਿਨਾਸ਼ੀ, ਸ੍ਰੇਸ਼ਠ ਅਤੇ ਪੂਰਨ ਪ੍ਰਕਾਸ਼ ਵਾਲਾ ਹੈਂ, (ਤੂੰ) ਮਹਾਨ ਰੂਪ ਦਾ ਭੰਡਾਰ ਹੈਂ, (ਇਸ ਲਈ ਤੈਨੂੰ) ਨਾਸ-ਰਹਿਤ ਸਮਝਣਾ ਚਾਹੀਦਾ ਹੈ।
English
He is Non-dual, Immortal, Supreme, Perfectly Lustrous, Treasure of Supreme Beauty and deemed eternal.
ਜੰਤ੍ਰ ਹੂੰ ਨ ਜਾਤ ਜਾ ਕੀ, ਬਾਪ ਹੂੰ ਨ ਮਾਇ ਤਾ ਕੀ; ਪੂਰਨ ਪ੍ਰਭਾ ਕੀ, ਸੁ ਛਟਾ ਕੈ ਅਨੁਮਾਨੀਐ ॥
jantr hoon na jaat jaa kee, baap hoon na maae taa kee; pooran prabhaa kee, su chhattaa kai anumaaneeai |
Punjabi
ਜਿਸ ਦਾ ਕੋਈ ਢਾਂਚਾ (ਯੰਤ੍ਰ) ਨਹੀਂ ਹੈ, ਨਾ ਜਾਤਿ ਹੈ, ਨਾ ਹੀ ਉਸ ਦਾ ਪਿਤਾ ਅਤੇ ਮਾਤਾ ਹੈ। (ਉਸ ਨੂੰ) ਪੂਰਨ ਜੋਤਿ ਹੀ ਝਲਕ ਅਨੁਮਾਨਣਾ ਚਾਹੀਦਾ ਹੈ।
English
He is without Yantra (mystical diagram) and caste, without father and mother and presumed as the splash of Perfect beauty.
ਤੇਜ ਹੂੰ ਕੋ ਤੰਤ੍ਰ ਹੈਂ, ਕਿ ਰਾਜਸੀ ਕੋ ਜੰਤ੍ਰ ਹੈਂ; ਕਿ ਮੋਹਨੀ ਕੋ ਮੰਤ੍ਰ ਹੈਂ, ਨਿਜੰਤ੍ਰ ਕੈ ਕੈ ਜਾਨੀਐ ॥੬॥੨੫੮॥
tej hoon ko tantr hain, ki raajasee ko jantr hain; ki mohanee ko mantr hain, nijantr kai kai jaaneeai |6|258|
Punjabi
(ਉਹ) ਤੇਜ ਦਾ ਤੰਤ੍ਰ ਹੈ, ਰਾਜਨੀਤੀ ਦਾ ਯੰਤ੍ਰ ਹੈ, ਜਾਂ ਮੋਹਿਤ ਕਰਨ ਵਾਲੀ ਸ਼ਕਤੀ ਦਾ ਮੰਤ੍ਰ ਹੈ, ਜਾਂ ਸਭ ਦੇ ਪ੍ਰੇਰਕ ਵਜੋਂ ਸਮਝਿਆ ਜਾਂਦਾ ਹੈ ॥੬॥੨੫੮॥
English
It cannot be said whether He is the Abode of Splendour of political mechanism or the incantaion of an enchantress or the inspiration of all of them. 6.258.
ਤੇਜ ਹੂੰ ਕੋ ਤਰੁ ਹੈਂ, ਕਿ ਰਾਜਸੀ ਕੋ ਸਰੁ ਹੈਂ; ਕਿ ਸੁਧਤਾ ਕੋ ਘਰੁ ਹੈਂ, ਕਿ ਸਿਧਤਾ ਕੀ ਸਾਰ ਹੈਂ ॥
tej hoon ko tar hain, ki raajasee ko sar hain; ki sudhataa ko ghar hain, ki sidhataa kee saar hain |
Punjabi
(ਹੇ ਪ੍ਰਭੂ! ਤੂੰ) ਤੇਜ ਦਾ ਮਹਾਨ ਬ੍ਰਿਛ ਹੈਂ, ਜਾਂ ਰਾਜਨੀਤੀ ਦਾ ਗਤਿਸ਼ੀਲ ਸਰੋਵਰ ਹੈਂ, ਜਾਂ ਸ਼ੁੱਧਤਾ ਦਾ ਘਰ ਹੈਂ ਜਾਂ ਸਿੱਧੀਆਂ ਦਾ ਸਾਰ-ਤੱਤ੍ਵ ਹੈਂ।
English
Is He the tree of Splendour? Is He the tank of activity? Is He the Abode of Purity? Is He the essence of Powers?
ਕਾਮਨਾ ਕੀ ਖਾਨ ਹੈਂ, ਕਿ ਸਾਧਨਾ ਕੀ ਸਾਨ ਹੈਂ; ਬਿਰਕਤਤਾ ਕੀ ਬਾਨ ਹੈਂ, ਕਿ ਬੁਧਿ ਕੋ ਉਦਾਰ ਹੈਂ ॥
kaamanaa kee khaan hain, ki saadhanaa kee saan hain; birakatataa kee baan hain, ki budh ko udaar hain |
Punjabi
(ਤੂੰ) ਕਾਮਨਾ ਦੀ ਖਾਣ ਹੈਂ, ਜਾਂ ਸਾਧਨਾ ਦੀ ਸ਼ੋਭਾ ਹੈਂ, ਜਾਂ ਵੈਰਾਗ ਦਾ ਸੁਭਾ ਹੈਂ, ਜਾਂ ਉਦਾਰ ਬੁੱਧੀ ਵਾਲਾ ਹੈਂ।
English
Is He the treasure of he fulfillment of desires? Is He the Glory of discipline? Is He the dignity of asceticism? Is He the master of generous intellect?
ਸੁੰਦਰ ਸਰੂਪ ਹੈਂ, ਕਿ ਭੂਪਨ ਕੋ ਭੂਪ ਹੈਂ; ਕਿ ਰੂਪ ਹੂੰ ਕੋ ਰੂਪ ਹੈਂ, ਕੁਮਤਿ ਕੋ ਪ੍ਰਹਾਰੁ ਹੈਂ ॥
sundar saroop hain, ki bhoopan ko bhoop hain; ki roop hoon ko roop hain, kumat ko prahaar hain |
Punjabi
(ਤੂੰ) ਸੁੰਦਰ ਸਰੂਪ ਵਾਲਾ ਹੈਂ, ਜਾਂ ਰਾਜਿਆਂ ਦਾ ਰਾਜਾ ਹੈਂ, ਜਾਂ ਰੂਪ ਦਾ ਵੀ ਰੂਪ ਹੈਂ, ਜਾਂ ਕੁਬੁੱਧੀ ਨੂੰ ਨਸ਼ਟ ਕਰਨ ਵਾਲਾ ਹੈਂ।
English
Doth He contain beautiful form? Is He the king of kings? Is He the beauty? Is He the Destroyer of bad intellect?
ਦੀਨਨ ਕੋ ਦਾਤਾ ਹੈਂ, ਗਨੀਮਨ ਕੋ ਗਾਰਕ ਹੈਂ; ਸਾਧਨ ਕੋ ਰਛਕ ਹੈਂ, ਗੁਨਨ ਕੋ ਪਹਾਰੁ ਹੈਂ ॥੭॥੨੫੯॥
deenan ko daataa hain, ganeeman ko gaarak hain; saadhan ko rachhak hain, gunan ko pahaar hain |7|259|
Punjabi
(ਤੂੰ) ਦੀਨਾਂ ਨੂੰ ਦੇਣ ਵਾਲਾ ਹੈਂ, ਜਾਂ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈਂ ਜਾਂ ਸਾਧੂਆਂ ਦਾ ਰਖਿਅਕ ਹੈਂ, ਜਾਂ ਗੁਣਾਂ ਦਾ ਪਹਾੜ ਹੈਂ ॥੭॥੨੫੯॥
English
Is He the Donor of the poor? Is He the perisher of the enemies? Is he the Protector of the saints? Is He the mountain of qualities? 7.259.
ਸਿਧ ਕੋ ਸਰੂਪ ਹੈਂ, ਕਿ ਬੁਧਿ ਕੋ ਬਿਭੂਤਿ ਹੈਂ; ਕਿ ਕ੍ਰੁਧ ਕੋ ਅਭੂਤ ਹੈਂ, ਕਿ ਅਛੈ ਅਬਿਨਾਸੀ ਹੈਂ ॥
sidh ko saroop hain, ki budh ko bibhoot hain; ki krudh ko abhoot hain, ki achhai abinaasee hain |
Punjabi
(ਤੂੰ) ਮੁਕਤੀ (ਸਿੱਧੀ) ਦਾ ਸਰੂਪ ਹੈਂ, ਜਾਂ ਬੁੱਧੀ ਦੀ ਸੰਪਦਾ ਹੈਂ, ਜਾਂ ਕ੍ਰੋਧ ਨੂੰ ਖ਼ਤਮ ਕਰਨ ਵਾਲਾ ਹੈਂ, ਜਾਂ ਅਮਰ ਅਤੇ ਅਵਿਨਾਸ਼ੀ ਹੈਂ।
English
He is the salvation-incarnate, He is the wealth of intellect, He is the destroyer of anger, He is Unassailable and eternal.
ਕਾਮ ਕੋ ਕੁਨਿੰਦਾ ਹੈਂ, ਕਿ ਖੂਬੀ ਕੋ ਦਹਿੰਦਾ ਹੈਂ; ਗਨੀਮ ਕੋ ਗਰਿੰਦਾ ਹੈਂ, ਕਿ ਤੇਜ ਕੋ ਪ੍ਰਕਾਸੀ ਹੈਂ ॥
kaam ko kunindaa hain, ki khoobee ko dahindaa hain; ganeem ko garindaa hain, ki tej ko prakaasee hain |
Punjabi
(ਤੂੰ) ਕਾਰਜ ਕਰਨ ਵਾਲਾ ਹੈਂ, ਜਾਂ ਵਿਸ਼ਿਸ਼ਟਤਾ ਦੇਣ ਵਾਲਾ ਹੈਂ, ਜਾਂ ਵੈਰੀਆਂ ਨੂੰ ਗ਼ਰਕ ਕਰਨ ਵਾਲਾ ਹੈਂ, ਜਾਂ ਤੇਜ ਨੂੰ ਪ੍ਰਕਾਸ਼ਿਤ ਕਰਨ ਵਾਲਾ ਹੈਂ।
English
He is the doer of errand and the giver of qualities. He is the perisher of enemies and igniter of fire.;
ਕਾਲ ਹੂੰ ਕੋ ਕਾਲ ਹੈਂ, ਕਿ ਸਤ੍ਰਨ ਕੋ ਸਾਲ ਹੈਂ; ਕਿ ਮਿਤ੍ਰਨ ਕੋ ਪੋਖਤ ਹੈਂ, ਕਿ ਬ੍ਰਿਧਤਾ ਕੋ ਬਾਸੀ ਹੈਂ ॥
kaal hoon ko kaal hain, ki satran ko saal hain; ki mitran ko pokhat hain, ki bridhataa ko baasee hain |
Punjabi
(ਤੂੰ) ਕਾਲ ਦਾ ਵੀ ਕਾਲ ਹੈਂ, ਜਾਂ ਵੈਰੀਆਂ ਨੂੰ ਦੁਖ ਦੇਣ ਵਾਲਾ ਹੈਂ, ਜਾਂ ਮਿਤਰਾਂ ਨੂੰ ਪੁਸ਼ਟ ਕਰਨ ਵਾਲਾ ਹੈਂ, ਜਾਂ ਵਾਧੇ (ਵਿਕਾਸ) ਦੀ ਖਾਣ ('ਬਾਸੀ') ਹੈਂ।
English
He is the death of death and smasher of enemies; He is the Protector of Friends and subduer of excellence.
ਜੋਗ ਹੂੰ ਕੋ ਜੰਤ੍ਰ ਹੈਂ, ਕਿ ਤੇਜ ਹੂੰ ਕੋ ਤੰਤ੍ਰ ਹੈਂ; ਕਿ ਮੋਹਨੀ ਕੋ ਮੰਤ੍ਰ ਹੈਂ, ਕਿ ਪੂਰਨ ਪ੍ਰਕਾਸੀ ਹੈਂ ॥੮॥੨੬੦॥
jog hoon ko jantr hain, ki tej hoon ko tantr hain; ki mohanee ko mantr hain, ki pooran prakaasee hain |8|260|
Punjabi
(ਤੂੰ) ਜੋਗ ਦਾ ਯੰਤ੍ਰ ਹੈਂ, ਜਾਂ ਤੇਜ ਦਾ ਤੰਤ੍ਰ ਹੈਂ, ਜਾਂ ਮੋਹਿਤ ਕਰ ਲੈਣ ਵਾਲਾ ਮੰਤ੍ਰ ਹੈਂ, ਜਾਂ ਪੂਰਨ ਪ੍ਰਕਾਸ਼ ਹੈਂ ॥੮॥੨੬੦॥
English
He is the mystical diagram of gaining control over Yoga, He is the mystical formula of overpowering glory; He is the incantation of bewitching the enchantress and perfect enlightener.8.260.
ਰੂਪ ਕੋ ਨਿਵਾਸ ਹੈਂ, ਕਿ ਬੁਧਿ ਕੋ ਪ੍ਰਕਾਸ ਹੈਂ; ਕਿ ਸਿਧਤਾ ਕੋ ਬਾਸ ਹੈਂ, ਕਿ ਬੁਧਿ ਹੂੰ ਕੋ ਘਰੁ ਹੈਂ ॥
roop ko nivaas hain, ki budh ko prakaas hain; ki sidhataa ko baas hain, ki budh hoon ko ghar hain |
Punjabi
(ਤੂੰ) ਰੂਪ ਦਾ ਘਰ ਹੈਂ, ਜਾਂ ਬੁੱਧੀ ਦਾ ਪ੍ਰਕਾਸ਼ ਹੈਂ, ਜਾਂ ਮੁਕਤੀ ('ਸਿਧਤਾ') ਦਾ ਨਿਵਾਸ ਹੈਂ, ਜਾਂ ਬੁੱਧੀ ਦਾ ਠਿਕਾਣਾ ਹੈਂ।
English
He is the Abode of Beauty and enlightener of intellect; He is the home of salvation and the dwelling of intelligence.
ਦੇਵਨ ਕੋ ਦੇਵ ਹੈਂ, ਨਿਰੰਜਨ ਅਭੇਵ ਹੈਂ; ਅਦੇਵਨ ਕੋ ਦੇਵ ਹੈਂ, ਕਿ ਸੁਧਤਾ ਕੋ ਸਰੁ ਹੈਂ ॥
devan ko dev hain, niranjan abhev hain; adevan ko dev hain, ki sudhataa ko sar hain |
Punjabi
(ਤੂੰ) ਦੇਵਤਿਆਂ ਦਾ ਦੇਵਤਾ ਹੈਂ, ਜਾਂ ਮਾਇਆ-ਰਹਿਤ ਅਤੇ ਭੇਦ-ਰਹਿਤ ਹੈਂ, ਜਾਂ ਦੈਂਤਾਂ (ਅਦੇਵਾਂ) ਦਾ ਵੀ ਦੇਵਤਾ ਹੈਂ, ਜਾਂ ਸ਼ੁੱਧਤਾ ਦਾ ਸਰੋਵਰ ਹੈਂ।
English
He is the god of gods and the Indiscriminate Transcendent Lord; He is the Deity of the demons and the tank of Purity.
ਜਾਨ ਕੋ ਬਚਯਾ ਹੈਂ, ਇਮਾਨ ਕੋ ਦਿਵਯਾ ਹੈਂ; ਜਮ ਜਾਲ ਕੋ ਕਟਯਾ ਹੈਂ, ਕਿ ਕਾਮਨਾ ਕੋ ਕਰੁ ਹੈਂ ॥
jaan ko bachayaa hain, imaan ko divayaa hain; jam jaal ko kattayaa hain, ki kaamanaa ko kar hain |
Punjabi
(ਤੂੰ ਭਗਤਾਂ ਦੀ) ਜਾਨ ਨੂੰ ਬਚਾਉਣ ਵਾਲਾ ਹੈਂ, ਜਾਂ ਈਮਾਨ ਨੂੰ ਦੇਣ ਵਾਲਾ ਹੈਂ, ਜਾਂ ਯਮ-ਕਾਲ ਨੂੰ ਕੱਟਣ ਵਾਲਾ ਹੈਂ, ਜਾਂ ਕਾਮਨਾਵਾਂ ਨੂੰ ਪੂਰਾ ਕਰਨ ਵਾਲਾ ਹੈਂ।
English
He is the Saviour of life and giver of faith; He is the chopper of the god of Death and the fulfiller of desires.
ਤੇਜ ਕੋ ਪ੍ਰਚੰਡ ਹੈਂ, ਅਖੰਡਣ ਕੋ ਖੰਡ ਹੈਂ; ਮਹੀਪਨ ਕੋ ਮੰਡ ਹੈਂ, ਕਿ ਇਸਤ੍ਰੀ ਹੈਂ ਨ ਨਰੁ ਹੈਂ ॥੯॥੨੬੧॥
tej ko prachandd hain, akhanddan ko khandd hain; maheepan ko mandd hain, ki isatree hain na nar hain |9|261|
Punjabi
(ਤੂੰ) ਤੇਜ ਨੂੰ ਪ੍ਰਚੰਡ ਕਰਨ ਵਾਲਾ ਹੈਂ, ਜਾਂ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡਿਤ ਕਰਨ ਵਾਲਾ ਹੈਂ, ਜਾਂ ਰਾਜਿਆਂ ਨੂੰ ਸਥਾਪਿਤ ਕਰਨ ਵਾਲਾ ਹੈਂ, ਜਾਂ ਨਾ ਇਸਤਰੀ ਹੈਂ ਨਾ ਪੁਰਸ਼ ॥੯॥੨੬੧॥
English
He is the intensifier of Glory and breaker of the unbreakable; He is the establisher of kings, but Himself He is neither male nor female.9.261.
ਬਿਸ੍ਵ ਕੋ ਭਰਨ ਹੈਂ, ਕਿ ਅਪਦਾ ਕੋ ਹਰਨ ਹੈਂ; ਕਿ ਸੁਖ ਕੋ ਕਰਨ ਹੈਂ, ਕਿ ਤੇਜ ਕੋ ਪ੍ਰਕਾਸ ਹੈਂ ॥
bisv ko bharan hain, ki apadaa ko haran hain; ki sukh ko karan hain, ki tej ko prakaas hain |
Punjabi
(ਤੂੰ) ਵਿਸ਼ਵ ਦਾ ਭਰਨ-ਪੋਸ਼ਣ ਕਰਨ ਵਾਲਾ ਹੈਂ, ਜਾਂ ਬਿਪਤਾ ਨੂੰ ਹਰਨ ਵਾਲਾ ਹੈਂ, ਜਾਂ ਸੁਖ ਦਾ ਕਾਰਨ ਰੂਪ ਹੈਂ ਜਾਂ ਤੇਜ ਦਾ ਪ੍ਰਕਾਸ਼ ਹੈਂ।
English
He is the Sustainer of the Universe and remover of the trouble; He is the giver of comfort and igniter of the fire.
ਪਾਈਐ ਨ ਪਾਰ, ਪਾਰਾਵਾਰ ਹੂੰ ਕੋ ਪਾਰ ਜਾਂ ਕੋ; ਕੀਜਤ ਬਿਚਾਰ, ਸੁਬਿਚਾਰ ਕੋ ਨਿਵਾਸ ਹੈਂ ॥
paaeeai na paar, paaraavaar hoon ko paar jaan ko; keejat bichaar, subichaar ko nivaas hain |
Punjabi
ਜਿਸ ਦਾ ਪਾਰ ਉਰਾਰ ਜਾਂ ਪਰਲਾ ਕੰਢਾ ਜਾਣਿਆ ਨਹੀਂ ਜਾ ਸਕਦਾ, ਜੇ ਵਿਚਾਰ ਕਰੀਏ ਤਾਂ (ਤੂੰ) ਵਿਚਾਰਾਂ ਦਾ ਵੀ ਘਰ ਹੈਂ।
English
His limits and bounds cannot be known; if we reflect on Him, He is the Abode of all thoughts.
ਹਿੰਗੁਲਾ ਹਿਮਾਲੈ ਗਾਵੈ, ਹਬਸੀ ਹਲਬੀ ਧਿਆਵੈ; ਪੂਰਬੀ ਨ ਪਾਰ ਪਾਵੈ, ਆਸਾ ਤੇ ਅਨਾਸ ਹੈਂ ॥
hingulaa himaalai gaavai, habasee halabee dhiaavai; poorabee na paar paavai, aasaa te anaas hain |
Punjabi
ਹਿੰਗਲਾਜ ਅਤੇ ਹਿਮਾਲੇ (ਦੇ ਨਿਵਾਸੀ ਤੈਨੂੰ) ਗਾਉਂਦੇ ਹਨ, ਹਬਸ਼ੀ ਅਤੇ ਹਲਬੀ (ਹਲਬ-ਈਰਾਨ ਨਗਰ ਦੇ ਵਾਸੀ) ਧਿਆਉਂਦੇ ਹਨ, ਪੂਰਬ ਦੇ ਨਿਵਾਸੀਆਂ ਨੇ ਵੀ (ਤੇਰਾ) ਅੰਤ ਨਹੀਂ ਪਾਇਆ, (ਤੂੰ ਹਰ ਪ੍ਰਕਾਰ ਦੀਆਂ) ਆਸ਼ਾਵਾਂ ਤੋਂ ਰਹਿਤ ਹੈਂ।
English
The beings of Hingala and Himalaya sing His Praises; the people of Habash country and Halb city meditate on Him. The residents of the East do not know His end and losing all hope they have become disappointed.
ਦੇਵਨ ਕੋ ਦੇਵ, ਮਹਾਦੇਵ ਹੂੰ ਕੇ ਦੇਵ ਹੈਂ; ਨਿਰੰਜਨ ਅਭੇਵ, ਨਾਥ ਅਦ੍ਵੈ ਅਬਿਨਾਸ ਹੈਂ ॥੧੦॥੨੬੨॥
devan ko dev, mahaadev hoon ke dev hain; niranjan abhev, naath advai abinaas hain |10|262|
Punjabi
(ਤੂੰ) ਦੇਵਤਿਆਂ ਦਾ ਵੀ ਦੇਵਤਾ, ਮਹਾਦੇਵ ਦਾ ਵੀ ਦੇਵ ਹੈਂ, (ਤੂੰ) ਮਾਇਆ-ਰਹਿਤ, ਭੇਦ-ਰਹਿਤ, ਦ੍ਵੈਤ-ਰਹਿਤ, ਵਿਨਾਸ਼-ਰਹਿਤ ਸੁਆਮੀ ਹੈਂ ॥੧੦॥੨੬੨॥
English
He is the god of gods and god of Supreme gods, He is Transcendent, Indiscriminate, Non-dual and Immortal Lord. 10.262.;
ਅੰਜਨ ਬਿਹੀਨ ਹੈਂ, ਨਿਰੰਜਨ ਪ੍ਰਬੀਨ ਹੈਂ; ਕਿ ਸੇਵਕ ਅਧੀਨ ਹੈਂ, ਕਟਯਾ ਜਮ ਜਾਲ ਕੇ ॥
anjan biheen hain, niranjan prabeen hain; ki sevak adheen hain, kattayaa jam jaal ke |
Punjabi
(ਤੂੰ) ਕਾਲਿਮਾ ਤੋਂ ਰਹਿਤ ਹੈਂ ਅਤੇ ਮਾਇਆ ਤੋਂ ਰਹਿਤ ਨਿਪੁਣ ਹੈਂ, (ਤੂੰ) ਸੇਵਕਾਂ ਦੇ ਅਧੀਨ ਹੈਂ ਅਤੇ (ਉਨ੍ਹਾਂ ਦੇ) ਜਮ-ਜਾਲ ਨੂੰ ਕਟਣ ਵਾਲਾ ਹੈਂ।
English
He is without the impact of maya, He is adept and Transcendent Lord; He is obedient to his servant and is the chopper of the snare of Yama (god of death).
ਦੇਵਨ ਕੇ ਦੇਵ, ਮਹਾਦੇਵ ਹੂੰ ਕੇ ਦੇਵਨਾਥ; ਭੂਮ ਕੇ ਭੁਜਯਾ ਹੈਂ, ਮੁਹਯਾ ਮਹਾ ਬਾਲ ਕੇ ॥
devan ke dev, mahaadev hoon ke devanaath; bhoom ke bhujayaa hain, muhayaa mahaa baal ke |
Punjabi
(ਤੂੰ) ਦੇਵਤਿਆਂ ਦਾ ਦੇਵਤਾ ਅਤੇ ਮਹਾਦੇਵ ਦਾ ਦੇਵਤਾ ਹੈ, (ਤੂੰ) ਧਰਤੀ ਨੂੰ ਭੋਗਣ ਵਾਲਾ ਅਤੇ ਮਹਾਨ ਬਾਲਿਕਾਵਾਂ ਨੂੰ ਵੀ ਮੋਹ ਲੈਣ ਵਾਲਾ ਹੈਂ।
English
He is the god of gods and the Lord-God of the Supreme gods, He is Enjoyer of the earth and the Provider of the great power.;
ਰਾਜਨ ਕੇ ਰਾਜਾ, ਮਹਾ ਸਾਜ ਹੂੰ ਕੇ ਸਾਜਾ; ਮਹਾ ਜੋਗ ਹੂੰ ਕੋ ਜੋਗ ਹੈਂ, ਧਰਯਾ ਦ੍ਰੁਮ ਛਾਲ ਕੇ ॥
raajan ke raajaa, mahaa saaj hoon ke saajaa; mahaa jog hoon ko jog hain, dharayaa drum chhaal ke |
Punjabi
(ਤੂੰ) ਰਾਜਿਆਂ ਦਾ ਵੀ ਰਾਜਾ, ਮਹਾਨ ਸਾਜ ਸਜਾਵਟਾਂ ਦਾ ਸਾਜ ਹੈਂ। ਮਹਾਨ ਜੋਗੀਆਂ ਦਾ ਵੀ ਜੋਗੀ ਹੈਂ ਅਤੇ ਬ੍ਰਿਛਾਂ ਦੀ ਛਿਲ (ਦੇ ਬਸਤ੍ਰ) ਧਾਰਨ ਕਰਨ ਵਾਲਾ ਹੈਂ।
English
He is the king of kings and the decoration of the supreme decorations, He is the Supreme Yogi of the yogis wearing the bark of trees.;
ਕਾਮਨਾ ਕੇ ਕਰੁ ਹੈਂ, ਕੁਬਿਧਿਤਾ ਕੋ ਹਰੁ ਹੈਂ; ਕਿ ਸਿਧਤਾ ਕੇ ਸਾਥੀ ਹੈਂ, ਕਿ ਕਾਲ ਹੈਂ ਕੁਚਾਲ ਕੇ ॥੧੧॥੨੬੩॥
kaamanaa ke kar hain, kubidhitaa ko har hain; ki sidhataa ke saathee hain, ki kaal hain kuchaal ke |11|263|
Punjabi
(ਤੂੰ) ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈਂ, ਜਾਂ ਕੁਬੁੱਧਤਾ ਨੂੰ ਹਰਨ ਵਾਲਾ ਹੈਂ, ਜਾਂ ਸਿੱਧੀਆਂ ਦਾ ਸਾਥੀ (ਮਾਲਕ) ਹੈਂ, ਜਾਂ ਸਾਰੀਆਂ ਕੁਚਾਲਾਂ ਨੂੰ ਖ਼ਤਮ ਕਰਨ ਵਾਲਾ ਹੈਂ ॥੧੧॥੨੬੩॥
English
He is the fulfiller of desire and remover of vicious intellect; He is the comrade of perfection and the destroyer of bad conduct.11.263.
ਛੀਰ ਕੈਸੀ ਛੀਰਾਵਧ, ਛਾਛ ਕੈਸੀ ਛਤ੍ਰਾਨੇਰ; ਛਪਾਕਰ ਕੈਸੀ ਛਬਿ, ਕਾਲਿੰਦ੍ਰੀ ਕੇ ਕੂਲ ਕੈ ॥
chheer kaisee chheeraavadh, chhaachh kaisee chhatraaner; chhapaakar kaisee chhab, kaalindree ke kool kai |
Punjabi
(ਤੇਰੀ ਕੀਰਤੀ) ਛੀਰ-ਸਮੁੰਦਰ ਵਿਚ ਦੁੱਧ ਵਰਗੀ, ਛਤ੍ਰਪੁਰ ਵਿਚ ਲੱਸੀ ਵਰਗੀ, ਜਮਨਾ ਦੇ ਕੰਢੇ ਉਤੇ ਚੰਦ੍ਰਮਾ ਦੀ ਸੁੰਦਰਤਾ ਵਰਗੀ,
English
Awadh is like milk and the town of Chhatraner is like buttermilk; the banks of Yamuna are beautiful like the brilliance of the moon.
ਹੰਸਨੀ ਸੀ ਸੀਹਾ ਰੂਮ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਲੀ ਸਾਤੋ ਸਿੰਧ ਰੂਲ ਕੈ ॥
hansanee see seehaa room heeraa see husainaabaad gangaa kaisee dhaar chalee saato sindh rool kai |
Punjabi
ਸੀਹਾ-ਰੂਮ (ਨਗਰੀ) ਵਿਚ ਹੰਸਨੀ ਜਿਹੀ, ਹੁਸੈਨਾਬਾਦ ਵਿਚ ਹੀਰੇ ਜਿਹੀ ਅਤੇ ਸੱਤਾਂ ਸਮੁੰਦਰਾਂ ਦੇ ਸਮੁੱਚ ਨੂੰ (ਲਜਾਉਣ ਵਾਲੀ) ਗੰਗਾ ਦੀ ਧਾਰਾ ਜਿਹੀ,
English
The country of rum is like the beautiful Hansani (damsel), the town of Husainabad is like a diamond; the winsome current of the Ganges make the seven seas diffident.
ਪਾਰਾ ਸੀ ਪਲਾਊਗਢ, ਰੂਪਾ ਕੈਸੀ ਰਾਮਪੁਰ; ਸੋਰਾ ਸੀ ਸੁਰੰਗਾਬਾਦ, ਨੀਕੈ ਰਹੀ ਝੂਲ ਕੈ ॥
paaraa see palaaoogadt, roopaa kaisee raamapur; soraa see surangaabaad, neekai rahee jhool kai |
Punjabi
ਪਲਾਊਗੜ ਵਿਚ ਪਾਰੇ ਵਰਗੀ, ਰਾਮਪੁਰ ਵਿਚ ਚਾਂਦੀ ਜਿਹੀ, ਸਾਰੰਗਪੁਰ ਵਿਚ ਸ਼ੋਰੇ ਜਿਹੀ (ਸਫ਼ੈਦ ਤੇਰੀ ਕੀਰਤੀ) ਚੰਗੀ ਤਰ੍ਹਾਂ ਵਿਆਪਤ ਹੋ ਰਹੀ ਹੈ।
English
Palayugarh is like mercury and Rampur is like siver; Surangabad is like nitre (swinging elegantly).
ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ੍ਹ ਕੀਰਤਿ ਤਿਹਾਰੀ ਰਹੀ ਮਾਲਤੀ ਸੀ ਫੂਲ ਕੈ ॥੧੨॥੨੬੪॥
chanpaa see chanderee kott chaandanee see chaandaagarrh keerat tihaaree rahee maalatee see fool kai |12|264|
Punjabi
ਚੰਦੇਰੀ ਦੇ ਕਿਲੇ ਵਿਚ ਚੰਬੇ ਦੇ ਸਮਾਨ, ਚਾਂਦਾਗੜ੍ਹ ਵਿਚ ਚਾਂਦਨੀ ਵਰਗੀ, ਤੇਰੀ ਕੀਰਤੀ ਮਾਲਤੀ ਦੇ ਫੁਲ ਵਾਂਗ (ਹਰ ਥਾਂ ਪਸਰ ਰਹੀ ਹੈ) ॥੧੨॥੨੬੪॥
English
Kot Chanderi is like Champa flower (Michelia Champacca), Chandagarh is like moonlight, but Thy Glory, O Lord! is like the beautiful flower of Malti (a creeper). 12.264.;
ਫਟਕ ਸੀ, ਕੈਲਾਸ ਕਮਾਂਊਗੜ੍ਹ ਕਾਂਸੀਪੁਰ; ਸੀਸਾ ਸੀ ਸੁਰੰਗਾਬਾਦ ਨੀਕੈ ਸੋਹੀਅਤੁ ਹੈ ॥
fattak see, kailaas kamaanaoogarrh kaanseepur; seesaa see surangaabaad neekai soheeat hai |
Punjabi
ਕੈਲਾਸ਼, ਕਮਾਊਗੜ ਅਤੇ ਕਾਸ਼ੀਪੁਰ ਵਿਚ ਸਫਟਿਕ ਵਾਂਗ, ਸੁਰੰਗਾਬਾਦ ਵਿਚ ਸ਼ੀਸ਼ੇ ਵਾਂਗ (ਤੇਰੀ ਕੀਰਤੀ) ਸ਼ੁਭਾਇਮਾਨ ਹੈ।
English
The places like Kaiilash, Kumayun and Kashipur are clear like crystal, and Surangabad looks graceful like glass.;
ਹਿੰਮਾ ਸੀ ਹਿਮਾਲੈ, ਹਰ ਹਾਰ ਸੀ ਹਲਬਾ ਨੇਰ; ਹੰਸ ਕੈਸੀ ਹਾਜੀਪੁਰ, ਦੇਖੇ ਮੋਹੀਅਤੁ ਹੈ ॥
hinmaa see himaalai, har haar see halabaa ner; hans kaisee haajeepur, dekhe moheeat hai |
Punjabi
ਹਿਮਾਲਾ ਪਰਬਤ ਵਿਚ ਬਰਫ਼ ਵਾਂਗ, ਹਲਬ ਨਗਰ ਵਿਚ ਸ਼ਿਵ ਦੇ (ਚਿੱਟੇ ਸੱਪ ਦੇ) ਹਾਰ ਵਾਂਗ, ਹਾਜੀਪੁਰ ਵਿਚ ਹੰਸ ਵਾਂਗ (ਤੇਰੀ ਕੀਰਤੀ ਕੇਵਲ) ਵੇਖਣ ਨਾਲ ਹੀ ਮੋਹਿਤ ਕਰ ਲੈਂਦੀ ਹੈ।
English
Himalaya bewitches the mind with whiteness of snow, Halbaner like milkyway and Hajipur like swan.;
ਚੰਦਨ ਸੀ ਚੰਪਾਵਤੀ, ਚੰਦ੍ਰਮਾ ਸੀ ਚੰਦ੍ਰਾਗਿਰ; ਚਾਂਦਨੀ ਸੀ ਚਾਂਦਾਗੜ੍ਹ, ਜੌਨ ਜੋਹੀਅਤੁ ਹੈ ॥
chandan see chanpaavatee, chandramaa see chandraagir; chaandanee see chaandaagarrh, jauan joheeat hai |
Punjabi
ਚੰਪਾਵਤੀ ਵਿਚ ਚੰਦਨ ਜਿਹੀ, ਚੰਦ੍ਰਾਗਿਰੀ ਵਿਚ ਚੰਦ੍ਰਮਾ ਜਿਹੀ ਅਤੇ ਚਾਂਦਗੜ੍ਹ ਵਿਚ ਚਾਂਦਨੀ ਵਰਗੀ (ਸਫ਼ੇਦ ਤੇਰੀ) ਸ਼ੋਭਾ ਵੇਖੀ ਜਾਂਦੀ ਹੈ।
English
Champawati looks like sandalwood, Chandragiri like moon and Chandagarh town like moonlight.;
ਗੰਗਾ ਸਮ ਗੰਗਧਾਰ, ਬਕਾਨ ਸੀ ਬਲਿੰਦਾਵਾਦ; ਕੀਰਤਿ ਤਿਹਾਰੀ ਕੀ ਉਜਿਆਰੀ ਸੋਹੀਅਤੁ ਹੈ ॥੧੩॥੨੬੫॥
gangaa sam gangadhaar, bakaan see balindaavaad; keerat tihaaree kee ujiaaree soheeat hai |13|265|
Punjabi
ਗੰਗਾ ਦੀ ਧਾਰ ਵਿਚ ਗੰਗਾ ਵਾਂਗ (ਸ਼ੁੱਧ) ਬਿਲੰਦਾਬਾਦ ਵਿਚ ਬਗਲਿਆਂ ਵਾਂਗ ਤੇਰੀ ਕੀਰਤੀ ਦੀ ਸੋਭਾ ਸੋਭ ਰਹੀ ਹੈ ॥੧੩॥੨੬੫॥
English
Gangadhar (Gandhar) seems like the Ganges and Bulandabad like a crane; all of them are the symbols of the splendour of Thy Praise.13.265.
ਫਰਾ ਸੀ ਫਿਰੰਗੀ, ਫਰਾਸੀਸ ਕੇ ਦੁਰੰਗੀ; ਮਕਰਾਨ ਕੇ ਮ੍ਰਿਦੰਗੀ, ਤੇਰੇ ਗੀਤ ਗਾਈਅਤੁ ਹੈ ॥
faraa see firangee, faraasees ke durangee; makaraan ke mridangee, tere geet gaaeeat hai |
Punjabi
ਪਾਰਸੀ, ਫਰੰਗੀ, ਫਰਾਂਸ ਦੇ ਦੋਰੰਗੇ ਲੋਕ, ਮਕਰਾਨ ਦੇਸ਼ ਦੇ ਨਿਵਾਸੀ (ਮ੍ਰਿਦੰਗੀ) ਆਦਿ ਤੇਰੇ ਹੀ ਗੀਤ ਗਾਉਂਦੇ ਹਨ।
English
The Persians and the residents of Firangistan and France, people of two different colours and the Mridangis (inhabitants) of Makran sing the songs of Thy Praise.
ਭਖਰੀ ਕੰਧਾਰੀ, ਗੋਰ ਗਖਰੀ ਗਰਦੇਜਾ ਚਾਰੀ; ਪਉਨ ਕੇ ਅਹਾਰੀ, ਤੇਰੋ ਨਾਮੁ ਧਿਆਈਅਤੁ ਹੈ ॥
bhakharee kandhaaree, gor gakharee garadejaa chaaree; paun ke ahaaree, tero naam dhiaaeeat hai |
Punjabi
ਭਖਰੀ (ਭਖਰ ਦੇ ਨਿਵਾਸੀ) ਕੰਧਾਰੀ, ਗੋਰੀ, ਗਖੜੀ ਅਤੇ 'ਗਰਦੇਜ਼' ਦੇਸ਼ ਵਿਚ ਵਿਚਰਨ ਵਾਲੇ ਅਤੇ ਪੌਣ ਦਾ ਆਹਾਰ ਕਰਨ ਵਾਲੇ ਤੇਰੇ ਨਾਮ ਦੀ ਆਰਾਧਨਾ ਕਰਦੇ ਹਨ।
English
The people of Bhakkhar, Kandhar, Gakkhar and Arabia and others living only on air remember Thy Name.
ਪੂਰਬ ਪਲਾਊਂ, ਕਾਮ ਰੂਪ ਔ ਕਮਾਊਂ; ਸਰਬ ਠਉਰ ਮੈ ਬਿਰਾਜੈ, ਜਹਾਂ ਜਹਾਂ ਜਾਈਅਤੁ ਹੈ ॥
poorab palaaoon, kaam roop aau kamaaoon; sarab tthaur mai biraajai, jahaan jahaan jaaeeat hai |
Punjabi
ਪੂਰਬ ਦੇ ਪਲਾਊ, ਕਾਮਰੂਪ ਅਤੇ ਕੁਮਾਊ ਪ੍ਰਦੇਸ਼, ਜਿਥੇ ਜਿਥੇ ਵੀ ਜਾਈਦਾ ਹੈ, ਉਨ੍ਹਾਂ ਸਾਰੀਆਂ ਥਾਂਵਾਂ ਤੇ (ਤੂੰ ਹੀ) ਬਿਰਾਜ ਰਿਹਾ ਹੈਂ।
English
At all the places including Palayu in the East, Kamrup and Kumayun, wherever we go, Thou art there.
ਪੂਰਨ ਪ੍ਰਤਾਪੀ, ਜੰਤ੍ਰ ਮੰਤ੍ਰ ਤੇ ਅਤਾਪੀ ਨਾਥ; ਕੀਰਤਿ ਤਿਹਾਰੀ ਕੋ, ਨ ਪਾਰ ਪਾਈਅਤੁ ਹੈ ॥੧੪॥੨੬੬॥
pooran prataapee, jantr mantr te ataapee naath; keerat tihaaree ko, na paar paaeeat hai |14|266|
Punjabi
(ਹੇ) ਪੂਰਨ ਪ੍ਰਤਾਪ ਵਾਲੇ ਅਤੇ ਯੰਤ੍ਰਾਂ-ਮੰਤ੍ਰਾਂ ਦੇ ਪ੍ਰਭਾਵ ਤੋਂ ਰਹਿਤ ਸੁਆਮੀ! ਤੇਰੀ ਕੀਰਤੀ ਦਾ ਕੋਈ ਪਾਰ ਨਹੀਂ ਪਾ ਸਕਦਾ ॥੧੪॥੨੬੬॥
English
Thou art perfectly Glorious, without any impact of Yantras and mantras, O Lord! The limits of Thy Praise cannot be known.14.266.
ਤ੍ਵ ਪ੍ਰਸਾਦਿ ॥ ਪਾਧੜੀ ਛੰਦ ॥
tv prasaad | paadharree chhand |
Punjabi
ਤੇਰੀ ਕ੍ਰਿਪਾ ਨਾਲ: ਪਾਧੜੀ ਛੰਦ:
English
BY THY GRACE PAADHARI STANZA
ਅਦ੍ਵੈ ਅਨਾਸ ਆਸਨ ਅਡੋਲ ॥
advai anaas aasan addol |
Punjabi
(ਤੂੰ) ਦ੍ਵੈਤ-ਰਹਿਤ, ਨਾਸ਼-ਰਹਿਤ, ਅਡੋਲ ਆਸਨ ਵਾਲਾ ਹੈਂ;
English
He is Non-dual, Indestructible, and hath Steady Seat.!
ਅਦ੍ਵੈ ਅਨੰਤ ਉਪਮਾ ਅਤੋਲ ॥
advai anant upamaa atol |
Punjabi
ਦ੍ਵੈਤ ਤੋਂ ਮੁਕਤ, ਅੰਤ ਤੋਂ ਬਿਨਾ ਅਤੇ ਅਤੁਲ ਉਪਮਾ ਵਾਲਾ ਹੈਂ।
English
He is Non-dual, Endless and of Immeasurable (Unweighable) Praise
ਅਛੈ ਸਰੂਪ ਅਬ੍ਯਕਤ ਨਾਥ ॥
achhai saroop abayakat naath |
Punjabi
(ਤੂੰ) ਨਸ਼ਟ ਨਾ ਹੋਣ ਵਾਲਾ ਅਵਿਅਕਤ ਨਾਥ ਹੈਂ।
English
He is Unassailable Entity and Unmanifested Lord,!
ਆਜਾਨ ਬਾਹੁ ਸਰਬਾ ਪ੍ਰਮਾਥ ॥੧॥੨੬੭॥
aajaan baahu sarabaa pramaath |1|267|
Punjabi
ਅਜਾਨਬਾਹੁ ਅਤੇ ਹੋਰ ਸਾਰਿਆਂ ਨੂੰ ਮਿਧਣ ਵਾਲਾ ਹੈਂ ॥੧॥੨੬੭॥
English
He is the Motivator of gods and destroyer of all. 1. 267;
ਜਹ ਤਹ ਮਹੀਪ ਬਨ ਤਿਨ ਪ੍ਰਫੁਲ ॥
jeh teh maheep ban tin praful |
Punjabi
ਜਿਥੇ ਕਿਥੇ ਬਨ, ਤ੍ਰਿਣ ਆਦਿ ਪ੍ਰਫੁਲਿਤ ਹਨ (ਉਨ੍ਹਾਂ ਦਾ ਤੂੰ) ਰਾਜਾ ਹੈਂ।
English
He is the Sovereign here, there, everywhere; He blossoms in forests and blades of grass.!
ਸੋਭਾ ਬਸੰਤ ਜਹ ਤਹ ਪ੍ਰਡੁਲ ॥
sobhaa basant jeh teh praddul |
Punjabi
ਜਿਥੇ ਕਿਥੇ ਤੂੰ ਬਸੰਤ ਦੀ ਸ਼ੋਭਾ ਵਾਂਗ ਚਮਕ ਰਿਹਾ ਹੈਂ।
English
Like the Splendour of the spring He is scattered here and there
ਬਨ ਤਨ ਦੁਰੰਤ ਖਗ ਮ੍ਰਿਗ ਮਹਾਨ ॥
ban tan durant khag mrig mahaan |
Punjabi
ਬੇਸ਼ੁਮਾਰ ਬਨਾਂ ਅਤੇ ਤ੍ਰਿਣਾਂ ਅਤੇ ਪੰਛੀਆਂ ਤੇ ਜੰਗਲੀ ਪਸ਼ੂਆਂ ਵਿਚ ਤੂੰ ਮਹਾਨ (ਮੌਜੂਦ) ਹੈਂ।
English
He, the Infinite and Supreme Lord is within the forest, blade of grass, bird and deer. !
ਜਹ ਤਹ ਪ੍ਰਫੁਲ ਸੁੰਦਰ ਸੁਜਾਨ ॥੨॥੨੬੮॥
jeh teh praful sundar sujaan |2|268|
Punjabi
(ਤੂੰ) ਸੁੰਦਰ ਸੁਜਾਨ ਜਿਥੇ ਕਿਥੇ ਪ੍ਰਫੁਲਿਤ ਹੋ ਰਿਹਾ ਹੈਂ ॥੨॥੨੬੮॥
English
He blossoms here, there and everywhere, the Beautiful and All-Knowing. 2. 268
ਫੁਲਤੰ ਪ੍ਰਫੁਲ ਲਹਿ ਲਹਿਤ ਮੌਰ ॥
fulatan praful leh lahit mauar |
Punjabi
ਪ੍ਰਫੁਲਿਤ ਫੁਲਾਂ (ਅਤੇ ਉਸ ਵਿਚ ਚਮਕਦੀ ਪੁਸ਼ਪ-ਧੂਲ) ਦਾ ਮੁਕਟ (ਤੇਰੇ ਸਿਰ ਉਤੇ) ਸੁਸ਼ੋਭਿਤ ਹੈ,
English
The peacocks are delighted to see the blossoming flowers. !
ਸਿਰ ਢੁਲਹਿ ਜਾਨ ਮਨ ਮਥਹਿ ਚੌਰ ॥
sir dtuleh jaan man matheh chauar |
Punjabi
ਮਾਨੋ ਕਾਮਦੇਵ ਸਿਰ ਉਤੇ ਚੌਰ ਕਰ ਰਿਹਾ ਹੋਵੇ।
English
With bowed heads they are accepting the impact of Cupid
ਕੁਦਰਤ ਕਮਾਲ ਰਾਜਕ ਰਹੀਮ ॥
kudarat kamaal raajak raheem |
Punjabi
(ਤੂੰ) ਕਮਾਲ ਕੁਦਰਤ ਵਾਲਾ, ਰਹਿਮ ਕਰਨ ਵਾਲਾ, ਸਭ ਨੂੰ ਰੋਜ਼ੀ ਦੇਣ ਵਾਲਾ,
English
O Sustainer and Merciful Lord! Thy Nature is Marvellous, !
ਕਰੁਣਾ ਨਿਧਾਨ ਕਾਮਲ ਕਰੀਮ ॥੩॥੨੬੯॥
karunaa nidhaan kaamal kareem |3|269|
Punjabi
ਦਇਆ ਦਾ ਭੰਡਾਰ ਅਤੇ ਪੂਰਨ ਬਖ਼ਸ਼ਿਸ਼ ਕਰਨ ਵਾਲਾ ਹੈਂ ॥੩॥੨੬੯॥
English
O the Treasure of Mercy, Perfect and Gracious Lord! 3. 269
ਜਂਹ ਤਂਹ ਬਿਲੋਕ ਤਂਹ ਤਂਹ ਪ੍ਰਸੋਹ ॥
janh tanh bilok tanh tanh prasoh |
Punjabi
(ਮੈਂ) ਜਿਥੇ ਕਿਥੇ ਵੇਖਦਾ ਹਾਂ, ਉਥੇ ਉਥੇ ਹੀ (ਤੂੰ) ਫਬ ਰਿਹਾ ਹੈਂ।
English
Wherever I see, I feel Thy Touch there, O Motivator of gods.!
ਅਜਾਨੁ ਬਾਹੁ ਅਮਿਤੋਜ ਮੋਹ ॥
ajaan baahu amitoj moh |
Punjabi
(ਤੂੰ) ਲੰਬੀਆਂ ਭੁਜਾਵਾਂ ਵਾਲਾ, ਅਮਿਤ ਬਲ ਵਾਲਾ ਅਤੇ ਮੋਹ ਲੈਣ ਵਾਲਾ ਹੈਂ।
English
Thy Unlimited Glory is bewitching the mind
ਰੋਸੰ ਬਿਰਹਤ ਕਰਣਾ ਨਿਧਾਨ ॥
rosan birahat karanaa nidhaan |
Punjabi
(ਤੂੰ) ਕ੍ਰੋਧ ਤੋਂ ਰਹਿਤ ਅਤੇ ਦਇਆ ਦਾ ਭੰਡਾਰ ਹੈਂ।
English
Thou art devoid of anger, O Treasure of Mercy! Thou blossomest here, there and everywhere, !
ਜਂਹ ਤਂਹ ਪ੍ਰਫੁਲ ਸੁੰਦਰ ਸੁਜਾਨ ॥੪॥੨੭੦॥
janh tanh praful sundar sujaan |4|270|
Punjabi
(ਹੇ) ਸੁੰਦਰ ਸੁਜਾਨ! (ਤੂੰ) ਜਿਥੇ ਕਿਥੇ ਪ੍ਰਫੁਲਿਤ ਹੋ ਰਿਹਾ ਹੈਂ ॥੪॥੨੭੦॥
English
O Beautiful and All-Knowing Lord! 4. 270
ਬਨ ਤਿਨ ਮਹੀਪ ਜਲ ਥਲ ਮਹਾਨ ॥
ban tin maheep jal thal mahaan |
Punjabi
(ਤੂੰ) ਬਨਾਂ ਅਤੇ ਤਿਨਕਿਆਂ ਦਾ ਰਾਜਾ ਹੈਂ ਅਤੇ ਜਲ-ਥਲ ਵਿਚ ਮਹਾਨ ਹੇਂ।
English
Thou art the king of forests and blades of grass, O Supreme Lorrd of waters and land! !
ਜਂਹ ਤਂਹ ਪ੍ਰਸੋਹ ਕਰੁਣਾ ਨਿਧਾਨ ॥
janh tanh prasoh karunaa nidhaan |
Punjabi
ਜਿਥੇ ਕਿਥੇ ਹੇ ਕਰੁਣਾ-ਨਿਧਾਨ! (ਤੇਰੀ) ਸੋਭਾ (ਪਸਰੀ ਹੋਈ ਹੈ)।
English
O the Treasure of Mercy, I feel Thy touch everywhere
ਜਗਮਗਤ ਤੇਜ ਪੂਰਨ ਪ੍ਰਤਾਪ ॥
jagamagat tej pooran prataap |
Punjabi
(ਤੇਰਾ) ਪੂਰਨ ਤੇਜ ਅਤੇ ਪ੍ਰਤਾਪ ਜਗਮਗਾ ਰਿਹਾ ਹੈ।
English
The Light is glittering, O perfectly Glorious Lord!!
ਅੰਬਰ ਜਿਮੀਨ ਜਿਹ ਜਪਤ ਜਾਪ ॥੫॥੨੭੧॥
anbar jimeen jih japat jaap |5|271|
Punjabi
ਆਕਾਸ਼ ਅਤੇ ਧਰਤੀ ਵਿਚ (ਤੇਰਾ ਹੀ) ਜਾਪ ਜਪਿਆ ਜਾ ਰਿਹਾ ਹੈ ॥੫॥੨੭੧॥
English
The Heaven and Earth are repeating Thy Name. 5. 271
ਸਾਤੋ ਅਕਾਸ ਸਾਤੋ ਪਤਾਰ ॥
saato akaas saato pataar |
Punjabi
ਸੱਤਾਂ ਆਕਾਸ਼ਾਂ ਅਤੇ ਸੱਤਾਂ ਪਾਤਾਲਾਂ ਵਿਚ
English
In all the seven Heavens and seven nether-worlds !
ਬਿਥਰਿਓ ਅਦਿਸਟ ਜਿਹ ਕਰਮ ਜਾਰਿ ॥
bithario adisatt jih karam jaar |
Punjabi
ਤੇਰੀ ਕ੍ਰਿਪਾ ਦਾ ਜਾਲ ਅਦ੍ਰਿਸ਼ਟ ਰੂਪ ਵਿਚ ਫੈਲਿਆ ਹੋਇਆ ਹੈ ॥੬॥੨੭੨॥
English
His net of karmas (actions) is invisibly spread.
ਉਸਤਤ ਸੰਪੂਰਣੰ ॥
ausatat sanpooranan |
Punjabi
ਉਸਤਤਿ ਸੰਪੂਰਨ ਹੋਈ ਹੈ ॥
English
Praise is complete.