Compositions of the Dasam Granth
Chandi Di Var
ਚੰਡੀ ਦੀ ਵਾਰGuru Gobind Singh Ji
Dasam Granth · Panna 119–127 · 389 lines
“The Ballad of Chandi” — a stirring war-ballad whose opening line begins the Sikh Ardaas.
Listen to Chandi Di VarSikhNet Play — professional kirtan & paathThe meaning
A heroic ballad in the Dasam Granth retelling, in vivid Punjabi, the mythic battle of the goddess Durga (Chandi) against tyranny — read by the tenth Guru as an allegory of the struggle, of the soul and of the community, against injustice and inner evil. Its opening pauri, “Pritham Bhagauti simar kai,” begins the Sikh Ardaas. It is treasured for the courage its cadence kindles.
A story to unlock it
Remember first the Power
Before any great undertaking, the Sikhs begin by remembering — not their own strength, but the Divine Power that upholds the just. The opening words of this ballad became the opening of the daily Ardaas for exactly this reason: courage that forgets its source turns to arrogance, but courage that bows first to the One can face any field unafraid.
Illustrative parable · Ekam (illustrative parable)
The lines
The exact lines of this composition, in recitation order.
ੴ ਵਾਹਿਗੁਰੂ ਜੀ ਕੀ ਫ਼ਤਹ ॥
ik oankaar vaahiguroo jee kee fatah |
English
The Lord is One and the Victory is of the True Guru.
Punjabi meaning coming soon
ਸ੍ਰੀ ਭਗਉਤੀ ਜੀ ਸਹਾਇ ॥
sree bhgautee jee sahaae |
Punjabi
ਸ੍ਰੀ ਭਗਉਤੀ ਜੀ ਸਹਾਇ:
English
May SRI BHAGAUTI JI (The Sword) be Helpful.
ਵਾਰ ਸ੍ਰੀ ਭਗਉਤੀ ਜੀ ਕੀ ॥
vaar sree bhgautee jee kee |
Punjabi
ਹੁਣ ਵਾਰ ਸ੍ਰੀ ਭਗਉਤੀ ਜੀ ਕੀ ਲਿਖਦੇ ਹਾ:
English
The Heroic Poem of Sri Bhagauti Ji
ਪਾਤਿਸਾਹੀ ੧੦ ॥
paatisaahee 10 |
Punjabi
ਪਾਤਸ਼ਾਹੀ ੧੦:
English
(By) TheTenth King (Guru).
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥
pritham bhagauatee simar kai gur naanak leen dhiaae |
Punjabi
(ਸਭ ਤੋਂ) ਪਹਿਲਾਂ ਭਗੌਤੀ ਨੂੰ ਸਿਮਰਦਾ ਹਾਂ ਅਤੇ ਫਿਰ ਗੁਰੂ ਨਾਨਕ ਦੇਵ ਨੂੰ ਯਾਦ ਕਰਦਾ ਹਾਂ।
English
In the beginning I remember Bhagauti, the Lord (Whose symbol is the sword and then I remember Guru Nanak.
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥
fir angad gur te amaradaas raamadaasai hoeen sahaae |
Punjabi
(ਫਿਰ) ਗੁਰੂ ਅੰਗਦ, (ਗੁਰੂ) ਅਮਰਦਾਸ ਅਤੇ (ਗੁਰੂ) ਰਾਮਦਾਸ (ਨੂੰ ਸਿਮਰਦਾ ਹਾਂ ਕਿ ਮੇਰੇ) ਸਹਾਈ ਹੋਣ।
English
Then I remember Guru Arjan, Guru Amar Das and Guru Ram Das, may they be helpful to me.
ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥
arajan harigobind no simarau sree hariraae |
Punjabi
(ਗੁਰੂ) ਅਰਜਨ ਦੇਵ, (ਗੁਰੂ) ਹਰਿਗੋਬਿੰਦ ਅਤੇ (ਗੁਰੂ) ਸ੍ਰੀ ਹਰਿ ਰਾਇ ਨੂੰ ਸਿਮਰਦਾ ਹਾਂ।
English
Then I remember Guru Arjan, Guru Hargobind and Guru Har Rai.
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥
sree harikrishan dhiaaeeai jis dditthe sabh dukh jaae |
Punjabi
(ਫਿਰ ਗੁਰੂ) ਸ੍ਰੀ ਹਰਿਕ੍ਰਿਸ਼ਨ ਨੂੰ ਆਰਾਧਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਹਨ।
English
(After them) I remember Guru Har Kishan, by whose sight all the sufferings vanish.
ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥
teg bahaadar simariai ghar nau nidh aavai dhaae |
Punjabi
(ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾਂ (ਖ਼ਜ਼ਾਨੇ) (ਘਰ ਵਿਚ) ਭਜਦੀਆਂ ਚਲੀਆਂ ਆਉਂਦੀਆਂ ਹਨ।
English
Then I do remember Guru Tegh Bahadur, though whose Grace the nine treasures come running to my house.
ਸਭ ਥਾਈਂ ਹੋਇ ਸਹਾਇ ॥੧॥
sabh thaaeen hoe sahaae |1|
Punjabi
(ਸਾਰੇ ਗੁਰੂ ਮੈਨੂੰ) ਸਭ ਥਾਈਂ ਸਹਾਇਕ ਹੋਣ ॥੧॥
English
May they be helpful to me everywhere.1.
ਪਉੜੀ ॥
paurree |
Punjabi
ਪਉੜੀ:
English
PAURI
ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥
khanddaa prithamai saaj kai jin sabh saisaar upaaeaa |
Punjabi
ਪਰਮ-ਸੱਤਾ ਨੇ (ਸਭ ਤੋਂ) ਪਹਿਲਾਂ ਖੜਗ (ਰੂਪੀ ਸ਼ਕਤੀ) ਨੂੰ ਸਿਰਜ ਕੇ (ਫਿਰ) ਸਾਰੇ ਸੰਸਾਰ ਦੀ ਰਚਨਾ ਕੀਤੀ।
English
At first the Lord created the double-edged sword and then He created the whole world.
ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਰਚਾਇ ਬਣਾਇਆ ॥
brahamaa bisan mahes saaj kudarat daa khel rachaae banaaeaa |
Punjabi
ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਨੂੰ ਪੈਦਾ ਕਰਕੇ (ਫਿਰ) ਕੁਦਰਤ ਦੀ ਖੇਡ ਰਚ ਕੇ ਬਣਾਈ।
English
He created Brahma, Vishnu and Shiva and then created the play of Nature.
ਸਿੰਧ ਪਰਬਤ ਮੇਦਨੀ ਬਿਨੁ ਥੰਮ੍ਹਾ ਗਗਨਿ ਰਹਾਇਆ ॥
sindh parabat medanee bin thamhaa gagan rahaaeaa |
Punjabi
ਸਮੁੰਦਰ, ਪਰਬਤ ਅਤੇ ਧਰਤੀ (ਬਣਾਈ ਅਤੇ) ਬਿਨਾ ਥੰਮਾਂ ਦੇ ਆਕਾਸ਼ ਨੂੰ ਸਥਿਤ (ਕਰਨ ਦੀ ਵਿਵਸਥਾ ਕੀਤੀ)।
English
He created the oceans, mountains and the earth made the sky stable without columns.
ਸਿਰਜੇ ਦਾਨੋ ਦੇਵਤੇ; ਤਿਨ ਅੰਦਰਿ ਬਾਦੁ ਰਚਾਇਆ ॥
siraje daano devate; tin andar baad rachaaeaa |
Punjabi
(ਫਿਰ) ਦੈਂਤ ਅਤੇ ਦੇਵਤੇ ਸਿਰਜੇ ਅਤੇ ਉਨ੍ਹਾਂ ਅੰਦਰ ਵੈਰ-ਵਿਵਾਦ ਪੈਦਾ ਕੀਤਾ।
English
He created the demons and gods and caused strife between them.
ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸੁ ਕਰਾਇਆ ॥
tai hee duragaa saaj kai daitaa daa naas karaaeaa |
Punjabi
ਤੂੰ ਹੀ ਦੁਰਗਾ ਦੀ ਸਿਰਜਨਾ ਕਰਕੇ (ਉਸ ਤੋਂ) ਦੈਂਤਾਂ ਦਾ ਨਾਸ਼ ਕਰਵਾਇਆ।
English
O Lord! By creating Durga, Thou hast caused the destruction of demons.
ਤੈਥੋਂ ਹੀ ਬਲੁ ਰਾਮ ਲੈ ਨਾਲ ਬਾਣਾ ਦਹਸਿਰੁ ਘਾਇਆ ॥
taithon hee bal raam lai naal baanaa dahasir ghaaeaa |
Punjabi
ਤੇਰੇ ਤੋਂ ਹੀ ਰਾਮ ਚੰਦਰ ਨੇ ਬਲ ਪ੍ਰਾਪਤ ਕਰ ਕੇ ਬਾਣਾਂ ਨਾਲ ਰਾਵਣ ਦਾ ਵੱਧ ਕੀਤਾ।
English
Rama received power from Thee and he killed the ten-headed Ravana with arrows.
ਤੈਥੋਂ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀ ਪਕੜਿ ਗਿਰਾਇਆ ॥
taithon hee bal krisan lai kans kesee pakarr giraaeaa |
Punjabi
ਤੇਰੇ ਤੋਂ ਹੀ ਬਲ ਲੈ ਕੇ ਕ੍ਰਿਸ਼ਨ ਨੇ ਕੰਸ ਨੂੰ ਵਾਲਾਂ ਤੋਂ ਪਕੜ ਕੇ (ਅਰਥਾਂਤਰ ਕੇਸੀ ਪਹਿਲਵਾਨ ਨੂੰ) ਡਿਗਾਇਆ ਸੀ।
English
Krishna received power from Thee and he threw down Kansa by catching his hair.
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ ॥
badde badde mun devate kee jug tinee tan taaeaa |
Punjabi
ਵਡਿਆਂ ਵਡਿਆਂ ਮੁਨੀਆਂ ਅਤੇ ਦੇਵਤਿਆਂ ਨੇ ਕਈ ਯੁਗਾਂ ਤਕ ਤਪਸਿਆ ਕੀਤੀ,
English
The great sages and gods, even practising great austerities for several ages
ਕਿਨੀ ਤੇਰਾ ਅੰਤੁ ਨ ਪਾਇਆ ॥੨॥
kinee teraa ant na paaeaa |2|
Punjabi
(ਪਰ ਉਨ੍ਹਾਂ ਵਿਚੋਂ) ਕਿਸੇ ਨੇ ਤੇਰਾ ਅੰਤ ਪ੍ਰਾਪਤ ਨਹੀਂ ਕੀਤਾ ॥੨॥
English
None could know Thy end.2.
ਸਾਧੂ ਸਤਜੁਗੁ ਬੀਤਿਆ ਅਧ ਸੀਲੀ ਤ੍ਰੇਤਾ ਆਇਆ ॥
saadhoo satajug beetiaa adh seelee tretaa aaeaa |
Punjabi
ਸਾਧੂ ਰੁਚੀਆਂ ਵਾਲਾ ਸਤਿਯੁਗ ਬੀਤ ਗਿਆ ਅਤੇ ਅੱਧੇ ਸ਼ੀਲ (ਉੱਤਮਤਾ) ਵਾਲਾ ਤ੍ਰੇਤਾ-ਯੁਗ ਆ ਗਿਆ।
English
The saintly Satyuga (the age of Truth) passed away and the Treta age of semi-righteousness came.
ਨਚੀ ਕਲ ਸਰੋਸਰੀ; ਕਲ ਨਾਰਦ ਡਉਰੂ ਵਾਇਆ ॥
nachee kal sarosaree; kal naarad ddauroo vaaeaa |
Punjabi
(ਹਰ ਇਕ ਦੇ) ਸਿਰ ਉਤੇ ਕਲਹ-ਕਲੇਸ਼ ਸਵਾਰ ਹੋ ਗਿਆ ਅਤੇ ਕਲ ਅਤੇ ਨਾਰਦ ਨੇ ਡਉਰੂ ਵਜਾ ਦਿੱਤਾ।
English
The discord danced over all the heads and Kal and Narad sounded their tabor.
ਅਭਿਮਾਨੁ ਉਤਾਰਨ ਦੇਵਤਿਆਂ ਮਹਿਖਾਸੁਰ ਸੁੰਭ ਉਪਾਇਆ ॥
abhimaan utaaran devatiaan mahikhaasur sunbh upaaeaa |
Punjabi
ਦੇਵਤਿਆਂ ਦਾ ਅਭਿਮਾਨ ਉਤਾਰਨ ਲਈ (ਪਰਮ-ਸੱਤਾ ਨੇ) ਮਹਿਖਾਸੁਰ ਅਤੇ ਸ਼ੁੰਭ (ਨਾਂ ਦੇ ਦੈਂਤਾਂ) ਨੂੰ ਪੈਦਾ ਕਰ ਦਿੱਤਾ।
English
Mahishasura and Sumbh were created for removing the pride of the gods.
ਜੀਤਿ ਲਏ ਤਿਨ ਦੇਵਤੇ; ਤਿਹ ਲੋਕੀ ਰਾਜੁ ਕਮਾਇਆ ॥
jeet le tin devate; tih lokee raaj kamaaeaa |
Punjabi
(ਉਨ੍ਹਾਂ ਨੇ) ਦੇਵਤਿਆਂ ਨੂੰ ਜਿਤ ਲਿਆ ਅਤੇ ਤਿੰਨਾਂ ਲੋਕਾਂ ਵਿਚ (ਆਪਣਾ) ਰਾਜ ਸਥਾਪਿਤ ਕਰ ਦਿੱਤਾ।
English
They conquered the gods and ruled over the three worlds.
ਵਡਾ ਬੀਰੁ ਅਖਾਇ ਕੈ ਸਿਰ ਉਪਰ ਛਤ੍ਰੁ ਫਿਰਾਇਆ ॥
vaddaa beer akhaae kai sir upar chhatru firaaeaa |
Punjabi
(ਮਹਿਖਾਸੁਰ ਨੇ ਆਪਣੇ ਆਪ ਨੂੰ) ਵੱਡਾ ਸੂਰਵੀਰ ਅਖਵਾ ਕੇ ਸਿਰ ਉਤੇ ਛਤਰ ਧਾਰਨ ਕਰ ਲਿਆ।
English
He was called a great hero and had a canopy moving over his head.
ਦਿਤਾ ਇੰਦ੍ਰੁ ਨਿਕਾਲ ਕੈ ਤਿਨ ਗਿਰ ਕੈਲਾਸੁ ਤਕਾਇਆ ॥
ditaa indru nikaal kai tin gir kailaas takaaeaa |
Punjabi
(ਉਸ ਨੇ) ਇੰਦਰ ਨੂੰ (ਇੰਦਰਪੁਰੀ ਤੋਂ) ਕਢ ਦਿੱਤਾ। ਉਹ (ਆਪਣੀ ਸਹਾਇਤਾ ਲਈ) ਕੈਲਾਸ਼ ਪਰਬਤ (ਸਥਿਤ ਦੇਵੀ ਦੁਰਗਾ) ਵਲ ਵੇਖਣ ਲਗਾ।
English
Indra was turned out of his kingdom and he looked towards the Kailash mountain.
ਡਰਿ ਕੈ ਹਥੋ ਦਾਨਵੀ ਦਿਲ ਅੰਦਰਿ ਤ੍ਰਾਸੁ ਵਧਾਇਆ ॥
ddar kai hatho daanavee dil andar traas vadhaaeaa |
Punjabi
ਦੈਂਤਾ ਦੇ ਹੱਥੋਂ ਡਰ ਕੇ (ਇੰਦਰ ਨੇ ਆਪਣੇ) ਹਿਰਦੇ ਵਿਚ (ਦੈਂਤਾਂ ਦਾ) ਡਰ ਬਹੁਤ ਵਧਾ ਲਿਆ।
English
Frightened by the demons, the element of fear grew enormously in his heart
ਪਾਸ ਦੁਰਗਾ ਦੇ ਇੰਦ੍ਰੁ ਆਇਆ ॥੩॥
paas duragaa de indru aaeaa |3|
Punjabi
(ਫਰਿਆਦ ਅਥਵਾ ਸਹਾਇਤਾ ਨਿਮਿਤ) ਇੰਦਰ ਦੁਰਗਾ ਕੋਲ ਆਇਆ ॥੩॥
English
He came, therefore to Durga.3.
ਪਉੜੀ ॥
paurree |
Punjabi
ਪਉੜੀ:
English
PAURI
ਇਕ ਦਿਹਾੜੇ ਨਾਵਣ ਆਈ ਦੁਰਗਸਾਹ ॥
eik dihaarre naavan aaee duragasaah |
Punjabi
ਇਕ ਦਿਨ (ਜਦੋਂ) ਦੁਰਗਾ ਦੇਵੀ ਨਹਾਉਣ ਲਈ ਆਈ,
English
One day Durga came for a bath.
ਇੰਦ੍ਰ ਬਿਰਥਾ ਸੁਣਾਈ, ਅਪਣੇ ਹਾਲ ਦੀ ॥
eindr birathaa sunaaee, apane haal dee |
Punjabi
(ਤਦੋਂ) ਇੰਦਰ ਨੇ ਆਪਣੇ ਹਾਲ ਦੀ (ਦੁਖ ਭਰੀ) ਵਿਥਿਆ ਸੁਣਾਈ।
English
Indra related to her the story agony:
ਛੀਨ ਲਈ ਠਕੁਰਾਈ, ਸਾਤੇ ਦਾਨਵੀ ॥
chheen lee tthakuraaee, saate daanavee |
Punjabi
(ਕਿ) ਸਾਡੇ ਤੋਂ ਦੈਂਤਾਂ ਨੇ ਰਾਜ ਖੋਹ ਲਿਆ ਹੈ।
English
“The demons have seized from us our kingdom."
ਲੋਕੀ ਤਿਹੀ ਫਿਰਾਈ, ਦੋਹੀ ਆਪਣੀ ॥
lokee tihee firaaee, dohee aapanee |
Punjabi
(ਉਨ੍ਹਾਂ ਨੇ) ਤਿੰਨਾਂ ਲੋਕਾਂ ਵਿਚ ਆਪਣੀ ਦੁਹਾਈ ਫਿਰਾ ਦਿੱਤੀ ਹੈ।
English
“They have proclaimed their authority over all the three worlds."
ਬੈਠੇ ਵਾਇ ਵਧਾਈ, ਤੇ ਅਮਰਾਵਤੀ ॥
baitthe vaae vadhaaee, te amaraavatee |
Punjabi
(ਉਹ) ਅਮਰਾਵਤੀ (ਸੁਅਰਗਪੁਰੀ) ਵਿਚ ਬੈਠੇ (ਖੁਸ਼ੀ ਦੇ) ਵਾਜੇ ਵਜਾ ਰਹੇ ਹਨ।
English
“They have played musical instruments in their rejoicings in Amaravati, the city of gods."
ਦਿਤੇ ਦੇਵ ਭਜਾਈ ਸਭਨਾ ਰਾਕਸਾਂ ॥
dite dev bhajaaee sabhanaa raakasaan |
Punjabi
ਰਾਖਸ਼ਾਂ ਨੇ ਸਾਰੇ ਦੇਵਤੇ (ਅਮਰਾਪੁਰੀ ਤੋਂ) ਭਜਾ ਦਿੱਤੇ ਹਨ।
English
“All the demons have caused the flight of the gods."
ਕਿਨੇ ਨ ਜਿਤਾ ਜਾਈ ਮਹਖੇ ਦੈਤ ਨੂੰ ॥
kine na jitaa jaaee mahakhe dait noo |
Punjabi
(ਕਿਉਂਕਿ) ਕਿਸੇ ਤੋਂ ਵੀ ਮਹਿਖਾਸੁਰ ਜਿਤਿਆ ਨਹੀਂ ਜਾ ਸਕਿਆ।
English
“None hath gone and conquered Mahikha, the demon."
ਤੇਰੀ ਸਾਮ ਤਕਾਈ, ਦੇਵੀ ਦੁਰਗਸਾਹ ॥੪॥
teree saam takaaee, devee duragasaah |4|
Punjabi
ਹੇ ਦੁਰਗਾ ਦੇਵੀ! ਇਸ ਕਰਕੇ (ਮੈਂ ਹੁਣ) ਤੇਰੀ ਸ਼ਰਨ ਵਿਚ ਆਇਆ ਹਾਂ ॥੪॥
English
“O goddess Durga, I have come under Thy refuge.”4.
ਪਉੜੀ ॥
paurree |
Punjabi
ਪਉੜੀ:
English
PAURI
ਦੁਰਗਾ ਬੈਣ ਸੁਣੰਦੀ, ਹਸੀ ਹੜਹੜਾਇ ॥
duragaa bain sunandee, hasee harraharraae |
Punjabi
ਦੁਰਗਾ (ਇੰਦਰ ਦੇ) ਬੋਲ ਸੁਣ ਕੇ ਖਿੜ-ਖਿੜ ਹਸਣ ਲਗ ਪਈ।
English
Listening to these words (of Indra), Durga laughed heartily.
ਓਹੀ ਸੀਹੁ ਮੰਗਾਇਆ ਰਾਕਸ ਭਖਣਾ ॥
ohee seehu mangaaeaa raakas bhakhanaa |
Punjabi
ਉਸ ਨੇ ਰਾਖਸ਼ਾਂ ਨੂੰ ਖਾਣ ਵਾਲਾ ਸ਼ੇਰ ਮੰਗਵਾ ਲਿਆ
English
She sent for that lion, who was she devourer of demons.
ਚਿੰਤਾ ਕਰਹੁ ਨ ਕਾਈ, ਦੇਵਾ ਨੂੰ ਆਖਿਆ ॥
chintaa karahu na kaaee, devaa noo aakhiaa |
Punjabi
ਅਤੇ ਦੇਵਤਿਆਂ ਨੂੰ ਕਿਹਾ ਕਿ (ਤੁਸੀਂ) ਕੋਈ ਚਿੰਤਾ ਨਾ ਕਰੋ।
English
She said to gods, “Do not worry mother any more.”
ਰੋਹ ਹੋਈ ਮਹਾ ਮਾਈ, ਰਾਕਸਿ ਮਾਰਣੇ ॥੫॥
roh hoee mahaa maaee, raakas maarane |5|
Punjabi
ਦੁਰਗਾ ਦੇਵੀ ਰਾਖਸ਼ਾਂ ਨੂੰ ਮਾਰਨ ਲਈ ਕ੍ਰੋਧਵਾਨ ਹੋ ਗਈ ॥੫॥
English
For killing the demons, the great mother exhibited great fury.5.
ਦੋਹਰਾ ॥
doharaa |
Punjabi
ਦੋਹਰਾ:
English
DOHRA
ਰਾਕਸਿ ਆਏ ਰੋਹਲੇ; ਖੇਤ ਭਿੜਨ ਕੇ ਚਾਇ ॥
raakas aae rohale; khet bhirran ke chaae |
Punjabi
ਕ੍ਰੋਧਵਾਨ ਰਾਖਸ਼ ਯੁੱਧ ਕਰਨ ਦੀ ਚਾਹ ਨਾਲ ਰਣ-ਭੂਮੀ ਵਿਚ ਆ ਗਏ।
English
The infuriated demons came with the desire of fighting in the battlefield.
ਲਸਕਨ ਤੇਗਾਂ ਬਰਛੀਆਂ; ਸੂਰਜੁ ਨਦਰਿ ਨ ਪਾਇ ॥੬॥
lasakan tegaan barachheean; sooraj nadar na paae |6|
Punjabi
(ਉਨ੍ਹਾਂ ਦੀ ਫੌਜ ਦੀਆਂ) ਤਲਵਾਰਾਂ ਅਤੇ ਬਰਛੀਆਂ (ਇਤਨੀਆਂ) ਲਿਸ਼ਕ ਰਹੀਆਂ ਸਨ ਕਿ ਸੂਰਜ ਵੀ ਨਜ਼ਰ ਨਹੀਂ ਸੀ ਆਉਂਦਾ ॥੬॥
English
The swords and daggers glisten with such brilliance that the sun cannot be seen.6.
ਪਉੜੀ ॥
paurree |
Punjabi
ਪਉੜੀ:
English
PAURI
ਦੁਹਾਂ ਕੰਧਾਰਾ ਮੁਹਿ ਜੁੜੇ; ਢੋਲ ਸੰਖ ਨਗਾਰੇ ਬਜੇ ॥
duhaan kandhaaraa muhi jurre; dtol sankh nagaare baje |
Punjabi
ਦੋਹਾਂ (ਧਿਰਾਂ ਦੀਆਂ ਮੂਹਰਲੀਆਂ) ਕਤਾਰਾਂ ਆਹਮਣੇ ਸਾਹਮਣੇ ਡੱਟ ਗਈਆਂ ਅਤੇ ਢੋਲ, ਸੰਖ ਤੇ ਨਗਾਰੇ ਵਜਣ ਲਗੇ।
English
Both the armies faced each other and the drums, conches and trumpets sounded.
ਰਾਕਸਿ ਆਏ ਰੋਹਲੇ; ਤਰਵਾਰੀ ਬਖਤਰ ਸਜੇ ॥
raakas aae rohale; taravaaree bakhatar saje |
Punjabi
ਰਾਖਸ਼ ਕ੍ਰੋਧ ਨਾਲ ਭਰੇ ਹੋਏ ਅਤੇ ਤਲਵਾਰਾ ਤੇ ਕਵਚਾ ਨਾਲ ਸਜੇ ਹੋਏ (ਯੁੱਧ-ਭੂਮੀ ਵਿਚ) ਆ ਗਏ।
English
The demons came in great rage, decorated with swords and armour.
ਜੁਟੇ ਸਉਹੇ ਜੁਧ ਨੂੰ; ਇਕ ਜਾਤ ਨ ਜਾਣਨ ਭਜੇ ॥
jutte sauhe judh noo; ik jaat na jaanan bhaje |
Punjabi
ਇਕੋ ਤਰ੍ਹਾਂ ('ਜਾਤਿ') ਦੇ (ਸੂਰਮੇ) ਆਹਮੋ-ਸਾਹਮਣੇ ਯੁੱਧ ਵਿਚ ਜੁਟੇ ਹੋਏ ਸਨ, (ਜੋ) ਭਜਣਾ ਨਹੀਂ ਸਨ ਜਾਣਦੇ।
English
The warriors were facing the war-front and none of them knows to retrace his steps.
ਖੇਤ ਅੰਦਰਿ ਜੋਧੇ ਗਜੇ ॥੭॥
khet andar jodhe gaje |7|
Punjabi
ਮੈਦਾਨੇ ਜੰਗ ਵਿਚ ਯੋਧੇ ਗੱਜ ਰਹੇ ਸਨ ॥੭॥
English
The brave fighters were roaring in the battlefield.7.
ਪਉੜੀ ॥
paurree |
Punjabi
ਪਉੜੀ:
English
PAURI
ਜੰਗ ਮੁਸਾਫਾ ਬਜਿਆ; ਰਣ ਘੁਰੇ ਨਗਾਰੇ ਚਾਵਲੇ ॥
jang musaafaa bajiaa; ran ghure nagaare chaavale |
Punjabi
ਯੁੱਧ ਦਾ ਘੰਟਾ (ਜੰਗ) ਖੜਕਿਆ ਅਤੇ ਰਣ ਵਿਚ ਚਾਉ ਨੂੰ ਵਧਾਉਣ ਵਾਲੇ ਨਗਾਰੇ ਵੱਜਣ ਲਗ ਗਏ।
English
The war-trumpet sounded and the enthusiastic drums thundered in the battlefield.
ਝੂਲਣ ਨੇਜੇ ਬੈਰਕਾ; ਨੀਸਾਣ ਲਸਨਿ ਲਿਸਾਵਲੇ ॥
jhoolan neje bairakaa; neesaan lasan lisaavale |
Punjabi
ਨੇਜ਼ਿਆਂ ਨਾਲ ਬੰਨ੍ਹੀਆਂ ਝੰਡੀਆਂ ਅਥਵਾ ਫੁੰਮਣ ਝੂਲਣ ਲਗੇ ਸਨ ਅਤੇ ਚਮਕੀਲੇ ਨਿਸ਼ਾਨ (ਝੰਡੇ) ਲਿਸ਼ਕਾਂ ਮਾਰਦੇ ਸਨ।
English
The lances swung and the lustrous tassels of the banners glistened.
ਢੋਲ ਨਗਾਰੇ ਪਉਣ ਦੇ; ਊਂਘਨ ਜਾਣ ਜਟਾਵਲੇ ॥
dtol nagaare paun de; aoonghan jaan jattaavale |
Punjabi
ਢੋਲ ਅਤੇ ਨਗਾਰੇ ਗੂੰਜਦੇ (ਪਉਣਦੇ) ਸਨ; (ਇੰਜ ਪ੍ਰਤੀਤ ਹੁੰਦਾ ਸੀ) ਮਾਨੋਂ ਬਬਰ ਸ਼ੇਰ ('ਜਟਾਵਲੇ') ਬੁਕ ਰਹੇ ਹੋਣ।
English
The drums and trumpets echoed and the worriors were dozing like the drunkard with matted hair.
ਦੁਰਗਾ ਦਾਨੋ ਡਹੇ ਰਣ; ਨਾਦ ਵਜਨ ਖੇਤੁ ਭੀਹਾਵਲੇ ॥
duragaa daano ddahe ran; naad vajan khet bheehaavale |
Punjabi
ਦੁਰਗਾ ਅਤੇ ਦੈਂਤ ਯੁੱਧ ਵਿਚ ਜੁਟ ਗਏ ਸਨ ਅਤੇ ਰਣ-ਭੂਮੀ ਵਿਚ ਭਿਆਨਕ ਧੌਂਸੇ (ਨਾਦ) ਵੱਜ ਰਹੇ ਸਨ।
English
Durga and demons waged war in the battlefield where dreadful music is being played.
ਬੀਰ ਪਰੋਤੇ ਬਰਛੀਏਂ; ਜਣ ਡਾਲ ਚਮੁਟੇ ਆਵਲੇ ॥
beer parote barachheen; jan ddaal chamutte aavale |
Punjabi
(ਯੁੱਧ ਵਿਚ) ਵੀਰ-ਯੋਧੇ ਬਰਛੀਆਂ ਨਾਲ ਇੰਜ ਪਰੁਚੇ ਹੋਏ ਸਨ ਮਾਨੋ ਡਾਲੀ ਨਾਲ ਆਂਵਲੇ ਚਮੁਟੇ ਹੋਏ ਹੋਣ।
English
The brave fighters were pierced by daggers like the phylianthus emblica sticking with the bough.
ਇਕ ਵਢੇ ਤੇਗੀ ਤੜਫੀਅਨ; ਮਦ ਪੀਤੇ ਲੋਟਨਿ ਬਾਵਲੇ ॥
eik vadte tegee tarrafeean; mad peete lottan baavale |
Punjabi
ਇਕ ਤਲਵਾਰ ਨਾਲ ਵੱਢੇ ਹੋਏ (ਧਰਤੀ ਉਤੇ ਇਸ ਤਰ੍ਹਾਂ) ਤੜਫ ਰਹੇ ਸਨ, ਮਾਨੋ ਸ਼ਰਾਬ ਪੀ ਕੇ ਮਤਵਾਲੇ ਵਾਂਗ ਲੋਟ-ਪੋਟ ਹੋ ਰਹੇ ਹੋਣ।
English
Some writhe being chopped by the sword like the rolling mad drunkards.
ਇਕ ਚੁਣ ਚੁਣ ਝਾੜਉ ਕਢੀਅਨ ਰੇਤ ਵਿਚੋਂ ਸੁਇਨਾ ਡਾਵਲੇ ॥
eik chun chun jhaarrau kadteean ret vichon sueinaa ddaavale |
Punjabi
ਇਕਨਾਂ ਨੂੰ ਝਾੜੀਆਂ ਵਿਚੋਂ ਚੁਣ-ਚੁਣ ਕੇ (ਇੰਜ) ਕਢਿਆ ਜਾ ਰਿਹਾ ਸੀ (ਜਿਵੇਂ) ਰੇਤ ਵਿਚ ਨਿਆਰੀਏ ਸੋਨਾ ਕਢਦੇ ਹਨ।
English
Some are picked up from the bushes like the process of panning out gold from the sand.
ਗਦਾ ਤ੍ਰਿਸੂਲਾਂ ਬਰਛੀਆਂ; ਤੀਰ ਵਗਨ ਖਰੇ ਉਤਾਵਲੇ ॥
gadaa trisoolaan barachheean; teer vagan khare utaavale |
Punjabi
ਗਦਾ, ਤ੍ਰਿਸ਼ੂਲ, ਤੀਰ, ਬਰਛੀਆਂ ਬਹੁਤ ਤੇਜ਼ੀ ਨਾਲ ਚਲ ਰਹੀਆਂ ਸਨ,
English
The maces, tridents, daggers and arrows are being struck with real hurry.
ਜਣ ਡਸੇ ਭੁਜੰਗਮ ਸਾਵਲੇ; ਮਰ ਜਾਵਨ ਬੀਰ ਰੁਹਾਵਲੇ ॥੮॥
jan ddase bhujangam saavale; mar jaavan beer ruhaavale |8|
Punjabi
ਮਾਨੋ ਕਾਲੇ ਨਾਗ ਡੰਗਦੇ ਹੋਣ, (ਜਿੰਨ੍ਹਾਂ ਦੇ ਲਗਣ ਨਾਲ) ਰੋਹ ਵਾਲੇ ਵੀਰ ਮਰਦੇ ਜਾ ਰਹੇ ਸਨ ॥੮॥
English
It appears that black snakes are stinging and the furious heroes are dying.8.
ਪਉੜੀ ॥
paurree |
Punjabi
ਪਉੜੀ:
English
PAURI
ਦੇਖਨ ਚੰਡ ਪ੍ਰਚੰਡ ਨੂੰ; ਰਣ ਘੁਰੇ ਨਗਾਰੇ ॥
dekhan chandd prachandd noo; ran ghure nagaare |
Punjabi
ਪ੍ਰਚੰਡ ਚੰਡੀ ਨੂੰ ਵੇਖਦਿਆਂ ਹੀ ਰਣ-ਭੂਮੀ ਵਿਚ (ਦੈਂਤਾਂ ਦੇ) ਨਗਾਰੇ ਗੂੰਜਣ ਲਗੇ।
English
Seeing the intense glory of Chandi, the trumpets souded in the battlefield.
ਧਾਏ ਰਾਕਸਿ ਰੋਹਲੇ; ਚਉਗਿਰਦੋ ਭਾਰੇ ॥
dhaae raakas rohale; chaugirado bhaare |
Punjabi
ਕ੍ਰੋਧਵਾਨ ਰਾਖਸ਼ਾਂ ਨੇ ਚੌਹਾਂ ਪਾਸਿਆਂ ਤੋਂ ਦੌੜ ਕੇ ਚੰਡੀ ਨੂੰ ਘੇਰ ਲਿਆ।
English
The highly furious demons ran on all four sides.
ਹਥੀਂ ਤੇਗਾਂ ਪਕੜਿ ਕੈ; ਰਣ ਭਿੜੇ ਕਰਾਰੇ ॥
hatheen tegaan pakarr kai; ran bhirre karaare |
Punjabi
(ਰਾਖਸ਼) ਹੱਥਾਂ ਵਿਚ ਤਲਾਵਾਰਾਂ ਲੈ ਕੇ ਰਣ ਵਿਚ ਕਰੜੇ ਹੋ ਕੇ ਲੜ ਰਹੇ ਸਨ।
English
Holding their swords in their hands they fought very bravely in the battlefield.
ਕਦੇ ਨ ਨਠੇ ਜੁਧ ਤੇ; ਜੋਧੇ ਜੁਝਾਰੇ ॥
kade na natthe judh te; jodhe jujhaare |
Punjabi
(ਉਹ) ਜੁਝਾਰੂ ਯੋਧੇ ਕਦੇ ਵੀ ਯੁੱਧ ਤੋਂ ਭਜੇ ਨਹੀਂ ਸਨ।
English
These militant fighters never ran away from war-arena.
ਦਿਲ ਵਿਚ ਰੋਹ ਬਢਾਇ ਕੈ; ਮਾਰਿ ਮਾਰਿ ਪੁਕਾਰੇ ॥
dil vich roh badtaae kai; maar maar pukaare |
Punjabi
ਦਿਲ ਵਿਚ (ਅਥਵਾ ਦਲ ਵਿਚ) ਕ੍ਰੋਧ ਵਧਾ ਕੇ 'ਮਾਰੋ' 'ਮਾਰੋ' ਪੁਕਾਰਦੇ ਸਨ।
English
Highly infuriated they shouted “kill, kill” in their ranks.
ਮਾਰੇ ਚੰਡ ਪ੍ਰਚੰਡ ਨੈ; ਬੀਰ ਖੇਤ ਉਤਾਰੇ ॥
maare chandd prachandd nai; beer khet utaare |
Punjabi
ਪ੍ਰਚੰਡ ਚੰਡੀ ਨੇ (ਰਾਖਸ਼) ਸੂਰਮਿਆਂ ਨੂੰ ਮਾਰ ਕੇ ਸਥਰ ਲਾਹ ਦਿੱਤੇ ਸਨ,
English
The intensely glorious Chandi killed the warriors and threw them in the field.
ਮਾਰੇ ਜਾਪਨ ਬਿਜੁਲੀ; ਸਿਰਭਾਰ ਮੁਨਾਰੇ ॥੯॥
maare jaapan bijulee; sirabhaar munaare |9|
Punjabi
ਮਾਨੋ ਬਿਜਲੀ ਦੇ ਮਾਰੇ ਹੋਏ ਮੁਨਾਰੇ ਸਿਰ ਭਾਰ (ਡਿਗੇ ਪਏ) ਹੋਣ ॥੯॥
English
It appeared that the lightning had eradicated the minarets and thrown them headlong.9.
ਪਉੜੀ ॥
paurree |
Punjabi
ਪਉੜੀ:
English
PAURI
ਚੋਟ ਪਈ ਦਮਾਮੇ, ਦਲਾਂ ਮੁਕਾਬਲਾ ॥
chott pee damaame, dalaan mukaabalaa |
Punjabi
ਧੌਂਸੇ ਉਤੇ ਸਟ ਵਜਦੇ ਸਾਰ ਫ਼ੌਜਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।
English
The drum was beaten and the armies attacked each other.
ਦੇਵੀ ਦਸਤ ਨਚਾਈ, ਸੀਹਣ ਸਾਰਦੀ ॥
devee dasat nachaaee, seehan saaradee |
Punjabi
(ਉਸ ਵੇਲੇ) ਦੇਵੀ ਨੇ ਹੱਥ ਵਿਚ ਲੋਹੇ ਦੀ ਸ਼ੇਰਨੀ (ਤਲਵਾਰ) ਨੂੰ ਨਚਾਇਆ
English
The goddess caused the dancing of the lioness of steel (sword)
ਪੇਟ ਮਲੰਦੇ ਲਾਈ, ਮਹਖੇ ਦੈਤ ਨੂੰ ॥
pett malande laaee, mahakhe dait noo |
Punjabi
ਅਤੇ ਆਕੀ ਹੋਏ ('ਮਲੰਦੇ') ਮਹਿਖਾਸੁਰ ਦੇ ਪੇਟ ਵਿਚ ਮਾਰ ਦਿੱਤੀ
English
And gave a blow to the demon Mahisha who was rubbing his belly.
ਗੁਰਦੇ ਆਂਦਾ ਖਾਈ ਨਾਲੇ ਰੁਕੜੇ ॥
gurade aandaa khaaee naale rukarre |
Punjabi
(ਜੋ) ਗੁਰਦੇ, ਆਂਦਰਾਂ ਅਤੇ ਪਸਲੀਆਂ ('ਰੁਕੜੇ') ਨੂੰ ਖਾਂਦੀ (ਚੀਰਦੀ) ਹੋਈ (ਦੂਜੇ ਪਾਸੇ ਨਿਕਲ ਗਈ)।
English
(The sword) pierced the kindneys, intestines and the ribs.
ਜੇਹੀ ਦਿਲ ਵਿਚ ਆਈ, ਕਹੀ ਸੁਣਾਇ ਕੈ ॥
jehee dil vich aaee, kahee sunaae kai |
Punjabi
(ਉਸ ਨੂੰ ਵੇਖ ਕੇ) ਜਿਹੋ ਜਿਹੀ ਗੱਲ (ਮੇਰੇ) ਦਿਲ ਵਿਚ ਫੁਰੀ (ਉਹੀ) ਸੁਣਾ ਕੇ ਕਹਿੰਦਾ ਹਾਂ,
English
Whatever hath come in my mind, I have related that.
ਚੋਟੀ ਜਾਣ ਦਿਖਾਈ, ਤਾਰੇ ਧੂਮਕੇਤ ॥੧੦॥
chottee jaan dikhaaee, taare dhoomaket |10|
Punjabi
ਮਾਨੋ ਬੋਦੀ ਵਾਲੇ (ਧੂਮ ਕੇਤੂ) ਤਾਰੇ ਨੇ ਚੋਟੀ ਵਿਖਾਈ ਹੋਵੇ ॥੧੦॥
English
It appears that Dhumketu (the shooting star) had displayed its top-knot.10.
ਪਉੜੀ ॥
paurree |
Punjabi
ਪਉੜੀ:
English
PAURI
ਚੋਟਾਂ ਪਵਨ ਨਗਾਰੇ, ਅਣੀਆਂ ਜੁਟੀਆਂ ॥
chottaan pavan nagaare, aneean jutteean |
Punjabi
ਨਗਾਰੇ ਉਤੇ ਸੱਟਾਂ ਵਜਦਿਆਂ ਹੀ ਸੈਨਿਕ ਕਤਾਰਾਂ ('ਅਣੀਆਂ') ਆਪਸ ਵਿਚ ਉਲਝ ਗਈਆਂ।
English
The drums are being beaten and the armies are engaged in close fight with each other.
ਧੂਹ ਲਈਆਂ ਤਰਵਾਰੀ, ਦੇਵਾਂ ਦਾਨਵੀ ॥
dhooh leean taravaaree, devaan daanavee |
Punjabi
ਦੇਵਤਿਆਂ ਅਤੇ ਦੈਂਤਾਂ ਨੇ ਤਲਵਾਰਾਂ ਖਿਚ ਲਈਆਂ ਸਨ
English
The gods and demons have drawn their swords.
ਵਾਹਨ ਵਾਰੋ ਵਾਰੀ, ਸੂਰੇ ਸੰਘਰੇ ॥
vaahan vaaro vaaree, soore sanghare |
Punjabi
ਅਤੇ (ਉਨ੍ਹਾਂ ਨੂੰ) ਯੁੱਧ-ਭੂਮੀ ਵਿਚ ਸੂਰਵੀਰ ਵਾਰੋ ਵਾਰੀ ਚਲਾਉਂਦੇ ਸਨ।
English
And strike them again and again killing warriors.
ਵਗੈ ਰਤੁ ਝੁਲਾਰੀ, ਜਿਉ ਗੇਰੂ ਬਾਬਤ੍ਰਾ ॥
vagai rat jhulaaree, jiau geroo baabatraa |
Punjabi
ਲਹੂ ਦੇ ਪਰਨਾਲੇ (ਇੰਜ) ਵਗਦੇ ਸਨ ਜਿਵੇਂ ਗੇਰੂ ਰੰਗਾ ਪਾਣੀ ਡਿਗਦਾ ਹੈ (ਬ+ਆਬ+ਉਤਰਾ)।
English
The blood flows like waterfall in the same manner as the red ochre colour is washed off from clothes.
ਦੇਖਨ ਬੈਠ ਅਟਾਰੀ, ਨਾਰੀ ਰਾਕਸਾਂ ॥
dekhan baitth attaaree, naaree raakasaan |
Punjabi
ਰਾਖਸ਼ਾਂ ਦੀਆਂ ਇਸਤਰੀਆਂ ਅਟਾਰੀਆਂ ਵਿਚ ਬੈਠ ਕੇ (ਯੁੱਧ ਦਾ ਰੰਗ-ਢੰਗ) ਦੇਖ ਰਹੀਆਂ ਸਨ।
English
The ladies of demons see the fight, while sitting in their lofts.
ਪਾਈ ਧੂਮ ਸਵਾਰੀ, ਦੁਰਗਾ ਦਾਨਵੀ ॥੧੧॥
paaee dhoom savaaree, duragaa daanavee |11|
Punjabi
ਦੁਰਗਾ ਅਤੇ ਦੈਂਤਾਂ ਦੀਆਂ ਸਵਾਰੀਆਂ ਨੇ ਵੀ ਧੁੰਮ ਮਚਾਈ ਹੋਈ ਸੀ ॥੧੧॥
English
The carriage of the goddess Durga hath raised a tumult amongst the demons.11.
ਪਉੜੀ ॥
paurree |
Punjabi
ਪਉੜੀ:
English
PAURI
ਲਖ ਨਗਾਰੇ ਵਜਨ, ਆਮ੍ਹੋ ਸਾਮ੍ਹਣੇ ॥
lakh nagaare vajan, aamho saamhane |
Punjabi
(ਯੁੱਧ-ਭੂਮੀ ਵਿਚ) ਲਖਾਂ ਧੌਂਸੇ ਆਹਮੋ ਸਾਹਮਣੇ ਵਜਦੇ ਸਨ।
English
A hundred thousand trumpets resound facing one another.
ਰਾਕਸ ਰਣੋ ਨ ਭਜਨ, ਰੋਹੇ ਰੋਹਲੇ ॥
raakas rano na bhajan, rohe rohale |
Punjabi
ਕ੍ਰੋਧ ਨਾਲ ਭਰੇ ਹੋਏ ਗੁਸੈਲ ਰਾਖਸ਼ ਰਣ-ਭੂਮੀ ਵਿਚੋਂ ਭਜਦੇ ਨਹੀਂ ਸਨ।
English
The highly infuriated demons do not flee from the battlefield.
ਸੀਹਾਂ ਵਾਂਗੂ ਗਜਣ, ਸਭੇ ਸੂਰਮੇ ॥
seehaan vaangoo gajan, sabhe soorame |
Punjabi
ਸਾਰੇ ਸੂਰਮੇ ਸ਼ੇਰਾਂ ਵਾਂਗ ਗਜ ਰਹੇ ਸਨ
English
All the warriors roar like lions.
ਤਣਿ ਤਣਿ ਕੈਬਰ ਛਡਨ, ਦੁਰਗਾ ਸਾਮਣੇ ॥੧੨॥
tan tan kaibar chhaddan, duragaa saamane |12|
Punjabi
ਅਤੇ ਦੁਰਗਾ ਉਤੇ (ਪੂਰੀ ਤਰ੍ਹਾਂ) ਤਣ-ਤਣ ਕੇ ਤੀਰ ਛਡ ਰਹੇ ਸਨ ॥੧੨॥
English
They stretch their bows and shoot the arrows in front it Durga.12.
ਪਉੜੀ ॥
paurree |
Punjabi
ਪਉੜੀ:
English
PAURI
ਘੁਰੇ ਨਗਾਰੇ ਦੋਹਰੇ; ਰਣ ਸੰਗਲੀਆਲੇ ॥
ghure nagaare dohare; ran sangaleeaale |
Punjabi
ਸੰਗਲਾਂ ਨਾਲ ਬੰਨ੍ਹੇ ਦੋਹਰੇ ਧੌਂਸੇ ਯੁੱਧ-ਭੂਮੀ ਵਿਚ ਵਜ ਰਹੇ ਸਨ।
English
The dual chained trumpets sounded in the battlefield.
ਧੂੜਿ ਲਪੇਟੇ ਧੂਹਰੇ; ਸਿਰਦਾਰ ਜਟਾਲੇ ॥
dhoorr lapette dhoohare; siradaar jattaale |
Punjabi
ਜਟਾ-ਧਾਰੀ (ਰਾਖਸ਼) ਸੈਨਾ ਨਾਇਕ ਧੂੜ ਨਾਲ ਧੂਸਰਿਤ ਹੋਏ ਪਏ ਸਨ,
English
The demon chieftains having matted locks are enveloped in dust.
ਉਖਲੀਆਂ ਨਾਸਾ ਜਿਨਾ ਮੁਹਿ ਜਾਪਨ ਆਲੇ ॥
aukhaleean naasaa jinaa muhi jaapan aale |
Punjabi
ਜਿਨ੍ਹਾਂ ਦੀਆਂ ਨਾਸਾਂ ਉਖਲੀਆਂ ਅਤੇ ਮੂੰਹ ਆਲੇ ਜਾਪਦੇ ਸਨ।
English
Their nostrils are like mortars and the mouths seem like niches.
ਧਾਏ ਦੇਵੀ ਸਾਹਮਣੇ; ਬੀਰ ਮੁਛਲੀਆਲੇ ॥
dhaae devee saahamane; beer muchhaleeaale |
Punjabi
(ਉਹ) ਮੁਛੈਲ ਸੂਰਵੀਰ ਦੇਵੀ ਦੇ ਸਾਹਮਣੇ ਭਜ ਕੇ ਆਏ ਸਨ।
English
The brave fighters bearing long moustaches ran in front of the goddess.
ਸੁਰਪਤ ਜੇਹੇ ਲੜ ਹਟੇ; ਬੀਰ ਟਲੇ ਨ ਟਾਲੇ ॥
surapat jehe larr hatte; beer ttale na ttaale |
Punjabi
(ਉਨ੍ਹਾਂ ਨਾਲ) ਇੰਦਰ (ਸੁਰਪਤਿ) ਵਰਗੇ ਲੜ ਹਟੇ ਸਨ, ਪਰ (ਉਹ) ਵੀਰ (ਯੁੱਧ ਭੂਮੀ ਵਿਚੋਂ ਕਿਸੇ ਤੋਂ) ਹਟਾਇਆਂ ਹਟਦੇ ਨਹੀਂ ਹਨ।
English
The warriors like the king of gods (Indra) had become tired of fighting, but the brave fighters could not be averted from their stand.
ਗਜੇ ਦੁਰਗਾ ਘੇਰਿ ਕੈ; ਜਣੁ ਘਣੀਅਰ ਕਾਲੇ ॥੧੩॥
gaje duragaa gher kai; jan ghaneear kaale |13|
Punjabi
(ਉਹ) ਦੁਰਗਾ ਨੂੰ ਘੇਰ ਕੇ (ਇੰਜ) ਗੱਜ ਰਹੇ ਹਨ ਮਾਨੋ ਕਾਲੇ ਬਦਲ (ਗਰਜ ਰਹੇ) ਹੋਣ ॥੧੩॥
English
They roared. On besieging Durga, like dark clouds.13.
ਪਉੜੀ ॥
paurree |
Punjabi
ਪਉੜੀ:
English
PAURI
ਚੋਟ ਪਈ ਖਰਚਾਮੀ, ਦਲਾਂ ਮੁਕਾਬਲਾ ॥
chott pee kharachaamee, dalaan mukaabalaa |
Punjabi
ਖੋਤੇ ਦੇ ਚੰਮ ਨਾਲ ਮੜ੍ਹੇ ਹੋਏ ਧੌਂਸੇ ਉਤੇ ਚੋਟ ਪਈ (ਅਰਥਾਂਤਰ-ਚੰਮ ਦੇ ਬਣੇ ਹੋਏ ਡੰਡੇ ਨਾਲ ਧੌਂਸੇ ਉਤੇ ਸਟ ਪਈ) ਤਾਂ ਦਲਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।
English
The drum, wrapped in donkey’s hide, was beaten and the armies attacked each other.
ਘੇਰ ਲਈ ਵਰਿਆਮੀ, ਦੁਰਗਾ ਆਇ ਕੈ ॥
gher lee variaamee, duragaa aae kai |
Punjabi
ਸੂਰਵੀਰਾਂ ਨੇ ਆ ਕੇ ਦੁਰਗਾ ਨੂੰ ਘੇਰ ਲਿਆ।
English
The brave demon-warriors besieged Durga.
ਰਾਕਸ ਵਡੇ ਅਲਾਮੀ, ਭਜ ਨ ਜਾਣਦੇ ॥
raakas vadde alaamee, bhaj na jaanade |
Punjabi
ਰਾਖਸ਼ ਬਹੁਤ ਬਲਸ਼ਾਲੀ ਸਨ (ਜੋ ਯੁੱਧ ਵਿਚੋਂ) ਭਜਣਾ ਜਾਣਦੇ ਹੀ ਨਹੀਂ ਸਨ।
English
They are greatly knowledgeable in warfare and do not know running back.
ਅੰਤ ਹੋਏ ਸੁਰਗਾਮੀ, ਮਾਰੇ ਦੇਵਤਾ ॥੧੪॥
ant hoe suragaamee, maare devataa |14|
Punjabi
ਦੇਵੀ ਦੇ ਮਾਰੇ ਹੋਏ ਰਾਖਸ਼ ਅੰਤ ਵਿਚ ਸੁਅਰਗ ਨੂੰ ਚਲੇ ਗਏ ॥੧੪॥
English
They ultimately went to heaven on being killed by the goddess.14.
ਪਉੜੀ ॥
paurree |
Punjabi
ਪਉੜੀ:
English
PAURI
ਅਗਣਤ ਘੁਰੇ ਨਗਾਰੇ, ਦਲਾਂ ਭਿੜੰਦਿਆਂ ॥
aganat ghure nagaare, dalaan bhirrandiaan |
Punjabi
ਸੈਨਿਕ ਦਲਾਂ ਦੇ ਲੜਦਿਆਂ ਹੀ ਅਣਗਿਣਤ ਨਗਾਰੇ ਗੂੰਜਣ ਲਗ ਗਏ।
English
With the flaring up of fight between the armies, innumerable trumpets sounded.
ਪਾਏ ਮਹਖਲ ਭਾਰੇ, ਦੇਵਾਂ ਦਾਨਵਾਂ ॥
paae mahakhal bhaare, devaan daanavaan |
Punjabi
ਦੇਵਤਿਆਂ ਅਤੇ ਦੈਂਤਾਂ ਨੇ ਝੋਟਿਆਂ (ਵਾਂਗ) ਭਾਰੀ ਊਧਮ ਮਚਾਇਆ ਹੋਇਆ ਸੀ।
English
The gods and demons both have raised great tumult like male buffalos.
ਵਾਹਨ ਫਟ ਕਰਾਰੇ, ਰਾਕਸਿ ਰੋਹਲੇ ॥
vaahan fatt karaare, raakas rohale |
Punjabi
ਗੁੱਸੇ ਨਾਲ ਭਰੇ ਹੋਏ ਰਾਖਸ਼ ਕਰਾਰੇ ਫੱਟ ਲਗਾ ਰਹੇ ਹਨ।
English
The infuriated demons strike strong blows causing wounds.
ਜਾਪਣ ਤੇਗੀ ਆਰੇ, ਮਿਆਨੋ ਧੂਹੀਆਂ ॥
jaapan tegee aare, miaano dhooheean |
Punjabi
(ਉਨ੍ਹਾਂ ਦੁਆਰਾ) ਮਿਆਨਾ ਵਿਚੋਂ ਕੱਢੀਆਂ ਹੋਈਆਂ ਤਲਵਾਰਾ ਆਰੇ ਪ੍ਰਤੀਤ ਹੋ ਰਹੀਆਂ ਸਨ।
English
It appears that the sword pulled from the scabbards are like saws.
ਜੋਧੇ ਵਡੇ ਮੁਨਾਰੇ, ਜਾਪਨ ਖੇਤ ਵਿਚ ॥
jodhe vadde munaare, jaapan khet vich |
Punjabi
ਯੁੱਧ-ਭੂਮੀ ਵਿਚ (ਡਿਗੇ ਹੋਏ ਸੂਰਵੀਰ) ਵਡਿਆਂ ਮੁਨਾਰਿਆਂ ਵਰਗੇ (ਡਿਗੇ ਹੋਏ) ਲਗਦੇ ਸਨ।
English
The warriors look like high minarets in the battlefield.
ਦੇਵੀ ਆਪ ਸਵਾਰੇ, ਪਬ ਜਵੇਹਣੇ ॥
devee aap savaare, pab javehane |
Punjabi
ਪਰਬਤਾਂ ਵਰਗੇ (ਦੈਂਤਾਂ ਨੂੰ) ਦੇਵੀ ਨੇ ਆਪ ਮਾਰਿਆ ਸੀ
English
The goddess herself killed these mountain-like demons.
ਕਦੇ ਨ ਆਖਨ ਹਾਰੇ, ਧਾਵਨ ਸਾਹਮਣੇ ॥
kade na aakhan haare, dhaavan saahamane |
Punjabi
(ਜੋ) ਕਦੇ ਵੀ ਮੂੰਹ ਵਿਚੋਂ 'ਹਾਰ ਗਏ' ਨਹੀਂ ਕਹਿੰਦੇ ਸਨ (ਅਤੇ ਦੇਵੀ ਦੇ) ਸਾਹਮਣੇ (ਸਦਾ) ਡਟਦੇ ਸਨ।
English
They never uttered the word ‘defeat’ and ran in front of the goddess.
ਦੁਰਗਾ ਸਭ ਸੰਘਾਰੇ, ਰਾਕਸਿ ਖੜਗ ਲੈ ॥੧੫॥
duragaa sabh sanghaare, raakas kharrag lai |15|
Punjabi
ਦੁਰਗਾ ਨੇ ਸਾਰਿਆਂ ਰਾਖਸ਼ਾਂ ਨੂੰ ਖੜਗ ਲੈ ਕੇ ਮਾਰ ਦਿੱਤਾ ॥੧੫॥
English
Durga, holding her sword, killed all the demons.15.
ਪਉੜੀ ॥
paurree |
Punjabi
ਪਉੜੀ:
English
PAURI
ਉਮਲ ਲਥੇ ਜੋਧੇ, ਮਾਰੂ ਬਜਿਆ ॥
aumal lathe jodhe, maaroo bajiaa |
Punjabi
ਜੰਗੀ ਨਗਾਰੇ (ਮਾਰੂ) ਦੇ ਵਜਣ ਕਰ ਕੇ ਚਾਉ ਨਾਲ ਭਰੇ ਯੋਧੇ (ਯੁੱਧ-ਭੂਮੀ ਵਿਚ) ਨਿਤਰ ਆਏ।
English
The fatal martial music sounded and the warriors came in the battlefield with enthusiasm.
ਬਦਲ ਜਿਉ ਮਹਿਖਾਸੁਰ, ਰਣ ਵਿਚਿ ਗਜਿਆ ॥
badal jiau mahikhaasur, ran vich gajiaa |
Punjabi
ਬਦਲ ਵਾਂਗ ਮਹਿਖਾਸੁਰ ਰਣ ਵਿਚ ਗਜਿਆ (ਅਤੇ ਬੜਕ ਮਾਰਨ ਲਗਾ ਕਿ)
English
Mahishasura thundered in the field like the cloud
ਇੰਦ੍ਰ ਜੇਹਾ ਜੋਧਾ, ਮੈਥਉ ਭਜਿਆ ॥
eindr jehaa jodhaa, maithau bhajiaa |
Punjabi
ਇੰਦਰ ਵਰਗਾ ਯੋਧਾ ਮੇਰੇ ਕੋਲੋਂ ਭਜ ਗਿਆ ਹੈ।
English
“The warrior like Indra fled from me
ਕਉਣ ਵਿਚਾਰੀ ਦੁਰਗਾ, ਜਿਨ ਰਣੁ ਸਜਿਆ ॥੧੬॥
kaun vichaaree duragaa, jin ran sajiaa |16|
Punjabi
(ਫਿਰ) ਵਿਚਾਰੀ ਦੁਰਗਾ ਕੌਣ ਹੈ? ਜਿਸ ਨੇ (ਮੇਰੇ ਨਾਲ) ਯੁੱਧ ਕਰਨ (ਦੀ ਹਿੰਮਤ ਕੀਤੀ ਹੈ) ॥੧੬॥
English
“Who is this wretched Durga, who hath come to srart war with me?”16.
ਵਜੇ ਢੋਲ ਨਗਾਰੇ, ਦਲਾਂ ਮੁਕਾਬਲਾ ॥
vaje dtol nagaare, dalaan mukaabalaa |
Punjabi
ਢੋਲ ਅਤੇ ਨਗਾਰੇ ਵਜੇ ਅਤੇ ਦਲਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।
English
The drums and trumpets have sounded and the armies have attacked each other.
ਤੀਰ ਫਿਰੈ ਰੈਬਾਰੇ, ਆਮ੍ਹੋ ਸਾਮ੍ਹਣੇ ॥
teer firai raibaare, aamho saamhane |
Punjabi
ਆਹਮੋ ਸਾਹਮਣੇ ਹੋ ਕੇ ਤੀਰ ਅਗਵਾਈ ('ਰੈਬਾਰੇ') ਕਰ ਰਹੇ ਸਨ।
English
The arrows move opposite to each other guidingly.
ਅਗਣਤ ਬੀਰ ਸੰਘਾਰੇ, ਲਗਦੀ ਕੈਬਰੀ ॥
aganat beer sanghaare, lagadee kaibaree |
Punjabi
ਤੀਰਾਂ ਦੇ ਲਗਣ ਨਾਲ ਅਣਗਿਣਤ ਵੀਰ ਮਾਰੇ ਗਏ ਸਨ।
English
With the infliction of arrows countless warriors have been killed.
ਡਿਗੇ ਜਾਣਿ ਮੁਨਾਰੇ, ਮਾਰੇ ਬਿਜੁ ਦੇ ॥
ddige jaan munaare, maare bij de |
Punjabi
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਿਜਲੀ ਦੇ ਮਾਰੇ ਹੋਏ ਮੁਨਾਰੇ ਡਿਗੇ ਪਏ ਹੋਣ।
English
Falling like the minarets smote by lightning.
ਖੁਲੀ ਵਾਲੀਂ ਦੈਤ ਅਹਾੜੇ, ਸਭੇ ਸੂਰਮੇ ॥
khulee vaaleen dait ahaarre, sabhe soorame |
Punjabi
ਸਾਰੇ ਦੈਂਤ ਸੂਰਮੇ ਖੁਲ੍ਹੇ ਹੋਏ ਵਾਲਾਂ ਨਾਲ ਹਾ-ਹਾ-ਕਾਰ ਮਚਾ ਰਹੇ ਸਨ,
English
All the demon-fighters with untied hair shouted in agony.
ਸੁਤੇ ਜਾਣਿ ਜਟਾਲੇ, ਭੰਗਾਂ ਖਾਇ ਕੈ ॥੧੭॥
sute jaan jattaale, bhangaan khaae kai |17|
Punjabi
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਜਟਾਵਾਂ ਵਾਲੇ ਸਾਧ ਭੰਗਾਂ ਖਾ ਕੇ ਸੁਤੇ ਪਏ ਹੋਣ ॥੧੭॥
English
It seems that the hermits with matted locks are sleeping after eating the intoxicating hemps.17.
ਪਉੜੀ ॥
paurree |
Punjabi
ਪਉੜੀ:
English
PAURI
ਦੁਹਾਂ ਕੰਧਾਰਾਂ ਮੁਹਿ ਜੁੜੇ ਨਾਲਿ ਧਉਸਾ ਭਾਰੀ ॥
duhaan kandhaaraan muhi jurre naal dhausaa bhaaree |
Punjabi
ਭਾਰੀ ਧੌਂਸਿਆ (ਦੇ ਵਜਦਿਆਂ ਹੀ) ਦੋਹਾਂ ਪਾਸਿਆਂ ਦੀਆਂ ਕਤਾਰਾਂ ਆਹਮੋ ਸਾਹਮਣੇ ਡਟ ਗਈਆਂ।
English
Both the armies are facing each other alongwith the resounding big trumpet.
ਕੜਕ ਉਠਿਆ ਫਉਜ ਤੇ; ਵਡਾ ਅਹੰਕਾਰੀ ॥
karrak utthiaa fauj te; vaddaa ahankaaree |
Punjabi
ਫ਼ੌਜ ਵਿਚੋਂ ਵੱਡਾ ਹੰਕਾਰੀ (ਸੂਰਮਾ ਮਹਿਖਾਸੁਰ) ਕੜਕ ਉਠਿਆ
English
The highly egoist warrior of the army thundered.
ਲੈ ਕੈ ਚਲਿਆ ਸੂਰਮੇ; ਨਾਲਿ ਵਡੇ ਹਜਾਰੀ ॥
lai kai chaliaa soorame; naal vadde hajaaree |
Punjabi
ਅਤੇ (ਆਪਣੇ) ਨਾਲ ਹਜ਼ਾਰਾਂ ਵਡੇ ਵਡੇ ਸੂਰਮੇ ਲੈ ਕੇ ਚਲ ਪਿਆ (ਹਜ਼ਾਰੀ ਦਾ ਅਰਥ ਹਜ਼ਾਰ-ਹਜ਼ਾਰ ਸੈਨਿਕਾਂ ਉਤੇ ਕਮਾਨ ਕਰਨ ਵਾਲੇ ਸੈਨਾ-ਨਾਇਕ ਵੀ ਹੋ ਸਕਦਾ ਹੈ)।
English
He is moving towards the war-arena with thousands of mighty warriors.
ਮਿਆਨੋ ਖੰਡਾ ਧੂਹਿਆ; ਮਹਖਾਸੁਰ ਭਾਰੀ ॥
miaano khanddaa dhoohiaa; mahakhaasur bhaaree |
Punjabi
ਮਹਿਖਾਸੁਰ ਨੇ ਮਿਆਨ ਵਿਚੋਂ ਭਾਰੀ ਖੰਡਾ ਖਿਚ ਲਿਆ।
English
Mahishasura pulled out his huge double-edged sword from his scabbard.
ਉਮਲ ਲਥੇ ਸੂਰਮੇ; ਮਾਰ ਮਚੀ ਕਰਾਰੀ ॥
aumal lathe soorame; maar machee karaaree |
Punjabi
(ਯੁੱਧ-ਭੂਮੀ ਵਿਚ) ਉਤਸਾਹ ਨਾਲ ਭਰੇ ਹੋਏ ਸੂਰਮੇ ਉਤਰ ਆਏ ਅਤੇ ਤਕੜੀ ਮਾਰ-ਕਾਟ ਸ਼ੁਰੂ ਹੋ ਗਈ।
English
The fighters entered the field enthusiastically and there occurred formidable fighting.
ਜਾਪੇ ਚਲੇ ਰਤ ਦੇ; ਸਲਲੇ ਜਟਧਾਰੀ ॥੧੮॥
jaape chale rat de; salale jattadhaaree |18|
Punjabi
(ਉਨ੍ਹਾਂ ਦੇ ਸਿਰਾਂ ਵਿਚੋਂ ਇਉਂ) ਲਹੂ ਵਗ ਰਿਹਾ ਸੀ (ਜਿਉਂ) ਸ਼ਿਵ ਦੀਆਂ ਜਟਾਵਾਂ ਵਿਚੋਂ (ਗੰਗਾ ਦੇ) ਜਲ ਦੀਆਂ ਧਾਰਾਂ ਵਗ ਰਹੀਆਂ ਹੋਣ ॥੧੮॥
English
It appears that the blood flows like the water (of Ganges) from the tangled hair of Shiva.18.
ਪਉੜੀ ॥
paurree |
Punjabi
ਪਉੜੀ:
English
PAURI
ਸਟ ਪਈ ਜਮਧਾਣੀ; ਦਲਾਂ ਮੁਕਾਬਲਾ ॥
satt pee jamadhaanee; dalaan mukaabalaa |
Punjabi
ਦੋਹਰੇ ਨਗਾਰੇ (ਜਮਧਾਣੀ) ਉਤੇ ਸੱਟ ਵਜੀ ਅਤੇ ਦਲਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।
English
When the trumpet, enveloped by the hide of the male buffalo, the vehicle of Yama, sounded, the armies attacked each other.
ਧੂਹਿ ਲਈ ਕ੍ਰਿਪਾਣੀ; ਦੁਰਗਾ ਮਿਆਨ ਤੇ ॥
dhoohi lee kripaanee; duragaa miaan te |
Punjabi
ਦੇਵੀ ਦੁਰਗਾ ਨੇ ਮਿਆਨ ਤੋਂ ਕ੍ਰਿਪਾਨ ਧੂਹ ਲਈ।
English
Durga pulled her sword from the scabbard.
ਚੰਡੀ ਰਾਕਸਿ ਖਾਣੀ; ਵਾਹੀ ਦੈਤ ਨੂੰ ॥
chanddee raakas khaanee; vaahee dait noo |
Punjabi
ਚੰਡੀ ਨੇ ਰਾਖਸ਼ਾਂ ਦਾ ਨਾਸ਼ ਕਰਨ ਵਾਲੀ (ਤਲਵਾਰ) ਦੈਂਤ ਉਤੇ ਚਲਾਈ।
English
She struck the demon with that Chandi, the devourer of demons (that is the sword).
ਕੋਪਰ ਚੂਰ ਚਵਾਣੀ; ਲਥੀ ਕਰਗ ਲੈ ॥
kopar choor chavaanee; lathee karag lai |
Punjabi
(ਉਹ ਤਲਵਾਰ ਦੈਂਤ ਦੀ) ਖੋਪਰੀ ਅਤੇ ਮੂੰਹ ਨੂੰ ਚੂਰ-ਚੂਰ ਕਰਦੀ ਪਿੰਜਰ ('ਕਰਗ') ਤਕ ਧਸ ਗਈ।
English
It broke the skull and face into pieces and pierced through the skeleton.
ਪਾਖਰ ਤੁਰਾ ਪਲਾਣੀ; ਰੜਕੀ ਧਰਤ ਜਾਇ ॥
paakhar turaa palaanee; rarrakee dharat jaae |
Punjabi
(ਫਿਰ) (ਘੋੜੇ ਉਪਰ ਪਾਈ ਹੋਈ ਲੋਹੇ ਦੀ) ਝੁਲ ਅਤੇ ਕਾਠੀ (ਨੂੰ ਚੀਰਦੀ ਹੋਈ) ਧਰਤੀ ਉਤੇ ਜਾ ਵਜੀ।
English
And it further pierced through the saddle and caparison of the horse, and struck on the earth supported by the Bull (Dhaul).
ਲੈਦੀ ਅਘਾ ਸਿਧਾਣੀ; ਸਿੰਗਾਂ ਧਉਲ ਦਿਆਂ ॥
laidee aghaa sidhaanee; singaan dhaul diaan |
Punjabi
(ਉਥੋਂ) ਲਹਿੰਦੀ ਹੋਈ (ਧਰਤੀ ਨੂੰ ਚੁਕੀ ਖੜੇ) ਬਲਦ ਦੇ ਸਿੰਗਾਂ ਤਕ ਜਾ ਪਹੁੰਚੀ।
English
It moved further and struck the horns of the Bull.
ਕੂਰਮ ਸਿਰ ਲਹਿਲਾਣੀ; ਦੁਸਮਨ ਮਾਰਿ ਕੈ ॥
kooram sir lahilaanee; dusaman maar kai |
Punjabi
(ਇਸ ਤਰ੍ਹਾਂ) ਦੁਸ਼ਮਨ ਨੂੰ ਮਾਰ ਕੇ ਕਛੂਏ ਦੇ ਸਿਰ ਵਿਚ ਚਮਕੀ।
English
Then it struck on the Tortoise supporting the Bull and thus killing the enemy.
ਵਢੇ ਗਨ ਤਿਖਾਣੀ; ਮੂਏ ਖੇਤ ਵਿਚ ॥
vadte gan tikhaanee; mooe khet vich |
Punjabi
(ਦੈਂਤ ਇਸ ਤਰ੍ਹਾਂ) ਯੁੱਧ-ਭੂਮੀ ਵਿਚ ਮਰੇ ਪਏ ਸਨ (ਜਿਵੇਂ) ਤਿਖਾਣ ਨੇ (ਲਕੜੀ ਦੇ) ਮੋਛੇ ਵੱਢ ਦੇ (ਸੁਟੇ ਹਨ)।
English
The demons are lying dead in the battlefield like the pieces of wood sawed by the carpenter.
ਰਣ ਵਿਚ ਘਤੀ ਘਾਣੀ; ਲੋਹੂ ਮਿਝ ਦੀ ॥
ran vich ghatee ghaanee; lohoo mijh dee |
Punjabi
ਰਣ-ਭੂਮੀ ਵਿਚ ਲਹੂ ਅਤੇ ਮਿਝ ਦੀ ਘਾਣੀ ਬਣੀ ਪਈ ਸੀ।
English
The press of blood and marrow has been set in motion in the battlefield.
ਚਾਰੇ ਜੁਗ ਕਹਾਣੀ; ਚਲਗ ਤੇਗ ਦੀ ॥
chaare jug kahaanee; chalag teg dee |
Punjabi
(ਦੇਵੀ ਦੀ) ਤਲਵਾਰ ਦੀ ਕਹਾਣੀ ਚੌਂਹਾਂ ਯੁਗਾਂ ਤਕ ਚਲੇਗੀ।
English
The story of the sword will be related in all the four ages.
ਬਿਧਣ ਖੇਤ ਵਿਹਾਣੀ; ਮਹਖੇ ਦੈਤ ਨੂੰ ॥੧੯॥
bidhan khet vihaanee; mahakhe dait noo |19|
Punjabi
ਮਹਿਖਾਸੁਰ ਨੂੰ ਯੁੱਧ-ਭੂਮੀ ਵਿਚ ਦੁਖਦਾਇਕ ਸਮਾਂ (ਬਿੱਧਣ) ਕਟਣਾ ਪਿਆ ॥੧੯॥
English
On the demon Mahisha the period of agony occurred in the battlefield.19.
ਇਤੀ ਮਹਖਾਸੁਰ ਦੈਤ ਮਾਰੇ ਦੁਰਗਾ ਆਇਆ ॥
eitee mahakhaasur dait maare duragaa aaeaa |
Punjabi
ਇਸ ਤਰ੍ਹਾਂ ਮਹਿਖਾਸੁਰ ਦੈਂਤ ਨੂੰ ਮਾਰ ਕੇ ਦੁਰਗਾ ਆ ਗਈ।
English
In this way the demon Mahishasura was killed on the arrival of Durga.
ਚਉਦਹ ਲੋਕਾਂ ਰਾਣੀ ਸਿੰਘ ਨਚਾਇਆ ॥
chaudah lokaan raanee singh nachaaeaa |
Punjabi
ਚੌਦਾਂ ਲੋਕਾਂ ਦੀ ਰਾਣੀ (ਦੇਵੀ ਨੇ ਪ੍ਰਸੰਨ ਹੋ ਕੇ ਆਪਣੇ ਵਾਹਨ) ਸ਼ੇਰ ਨੂੰ ਨਚਾਇਆ। ਦੇਵੀ ਦੁਰਗਾ ਨੇ ਚਉਦਹ ਲੋਕਾਂ ਰਾਣੀ ਸਿੰਘ ਨਚਾਇਆ।
English
The queen caused the lion to dance in the fourteen worlds.
ਮਾਰੇ ਬੀਰ ਜਟਾਣੀ; ਦਲ ਵਿਚ ਅਗਲੇ ॥
maare beer jattaanee; dal vich agale |
Punjabi
(ਦੈਂਤਾਂ ਦੇ) ਦਲਾਂ ਵਿਚੋਂ ਬਹੁਤ ਸਾਰੇ ਜਟਾਧਾਰੀ ਵੀਰ (ਦੈਂਤਾਂ ਨੂੰ) ਦਲ ਵਿਚ ਮਾਰ ਦਿੱਤਾ।
English
She killed a great number of brave demons with matted locks in the battlefield.
ਮੰਗਨ ਨਾਹੀ ਪਾਣੀ; ਦਲੀ ਹੰਘਾਰ ਕੈ ॥
mangan naahee paanee; dalee hanghaar kai |
Punjabi
(ਰਣ ਵਿਚ ਵੈਰੀ) ਦਲ ਨੂੰ ਲਲਕਾਰਦੇ ਹੋਏ (ਸੂਰਵੀਰ) ਪਾਣੀ ਤਕ ਨਹੀਂ ਮੰਗਦੇ ਸਨ।
English
Challenging the armies, these warriors do not even ask for water.
ਜਣ ਕਰੀ ਸਮਾਇ ਪਠਾਣੀ; ਸੁਣਿ ਕੈ ਰਾਗ ਨੂੰ ॥
jan karee samaae patthaanee; sun kai raag noo |
Punjabi
(ਉਹ ਯੁੱਧ ਵਿਚ ਇਤਨੇ ਮਗਨ ਸਨ) ਮਾਨੋ ਪਠਾਣ ਰਾਗ ਨੂੰ ਸੁਣ ਕੇ ਮਸਤ (ਸਮਾਇ) ਹੋ ਗਿਆ ਹੋਵੇ।
English
It seems that listening to the music, the Pathans have realized the state of ecstasy.
ਰਤੂ ਦੇ ਹੜਵਾਣੀ; ਚਲੇ ਬੀਰ ਖੇਤ ॥
ratoo de harravaanee; chale beer khet |
Punjabi
ਰਣ-ਭੂਮੀ ਵਿਚ ਵੀਰ ਯੋਧਿਆਂ ਦੇ ਲਹੂ ਦਾ ਹੜ੍ਹ ਆ ਗਿਆ।
English
The flood of the blood of the fighters is flowing.
ਪੀਤਾ ਫੁਲੁ ਇਆਣੀ; ਘੁਮਨ ਸੂਰਮੇ ॥੨੦॥
peetaa ful eaanee; ghuman soorame |20|
Punjabi
ਇਆਣਾ (ਵਿਅਕਤੀ) ਫੁਲ ਪੀਣ ਤੇ (ਜਿਵੇਂ ਝੂਮਦਾ ਹੈ, ਉਸ ਤਰ੍ਹਾਂ) ਸੂਰਮੇ ਝੂਮ ਰਹੇ ਸਨ ॥੨੦॥
English
The brave warriors are roaming as if they have ignorantly consumed the intoxicating poppy.20.
ਹੋਈ ਅਲੋਪ ਭਵਾਨੀ; ਦੇਵਾਂ ਨੂੰ ਰਾਜ ਦੇ ॥
hoee alop bhavaanee; devaan noo raaj de |
Punjabi
ਦੇਵਤਿਆਂ ਨੂੰ ਰਾਜ ਦੇ ਕੇ ਭਵਾਨੀ ਲੋਪ ਹੋ ਗਈ।
English
Bhavani (Durga) disappeard after bestowing kingdom on the gods.
ਈਸਰ ਦੀ ਬਰਦਾਨੀ; ਹੋਈ ਜਿਤ ਦਿਨ ॥
eesar dee baradaanee; hoee jit din |
Punjabi
ਉਧਰ ਜਿਸ ਦਿਨ ਸ਼ਿਵ ਦੀ ਵਰਦਾਨੀ (ਘੜੀ) ਆ ਪਹੁੰਚੀ,
English
The day for which Shiva granted the boon.
ਸੁੰਭ ਨਿਸੁੰਭ ਗੁਮਾਨੀ; ਜਨਮੇ ਸੂਰਮੇ ॥
sunbh nisunbh gumaanee; janame soorame |
Punjabi
ਤਦੋਂ ਸ਼ੁੰਭ-ਨਿਸ਼ੁੰਭ (ਨਾਂ ਦੇ) ਅਭਿਮਾਨੀ ਸੂਰਮੇ ਪੈਦਾ ਹੋ ਗਏ,
English
The proud warriors Sumbh and Nisumbh were born.
ਇੰਦ੍ਰ ਦੀ ਰਾਜਧਾਨੀ; ਤਕੀ ਜਿਤਨੀ ॥੨੧॥
eindr dee raajadhaanee; takee jitanee |21|
Punjabi
(ਜਿਨ੍ਹਾਂ ਨੇ) ਇੰਦਰ ਦੀ ਰਾਜਧਾਨੀ ਨੂੰ ਜਿਤਣ ਦੀ ਇੱਛਾ ਨਾਲ ਵੇਖਿਆ ॥੨੧॥
English
They planned to conquer the capital of Indra.21.
ਇੰਦ੍ਰਪੁਰੀ ਤੇ ਧਾਵਣਾ; ਵਡ ਜੋਧੀ ਮਤਾ ਪਕਾਇਆ ॥
eindrapuree te dhaavanaa; vadd jodhee mataa pakaaeaa |
Punjabi
ਵਡਿਆਂ (ਰਾਖਸ਼) ਯੋਧਿਆਂ ਨੇ ਇੰਦਰਪੁਰੀ ਉਤੇ ਹਮਲਾ ਕਰਨ ਦਾ ਵਿਚਾਰ ਕੀਤਾ (ਯੋਜਨਾ ਬਣਾਈ)।
English
The great fighters decided to rush towards the kingdom of Indra.
ਸੰਜ ਪਟੇਲਾ ਪਾਖਰਾ; ਭੇੜ ਸੰਦਾ ਸਾਜੁ ਬਣਾਇਆ ॥
sanj pattelaa paakharaa; bherr sandaa saaj banaaeaa |
Punjabi
ਕਵਚ, ਪਟੇਲਾਂ (ਮੂੰਹ ਨੂੰ ਢਕਣ ਦੀ ਲੋਹੇ ਦੀ ਜਾਲੀ) ਅਤੇ ਪਾਖਰਾਂ (ਲੋਹੇ ਦੀ ਜਾਲੀ ਦੀਆਂ ਬਣੀਆਂ ਘੋੜਿਆਂ ਦੀਆਂ ਝੁਲਾਂ) (ਨੂੰ ਲੈ ਕੇ) ਲੜਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ।
English
They began to prepare the war-material consisting of armour with belts and saddle-gear.
ਜੰਮੇ ਕਟਕ ਅਛੂਹਣੀ; ਅਸਮਾਨੁ ਗਰਦੀ ਛਾਇਆ ॥
jame kattak achhoohanee; asamaan garadee chhaaeaa |
Punjabi
ਅਛੂਹਣੀ ਸੈਨਾ (ਇਕੱਠੀ ਹੋ ਕੇ) ਚਲ ਪਈ, (ਉਸ ਦੇ ਚਲਣ ਨਾਲ) ਘਟਾ ਨੇ ਆਕਾਸ਼ ਨੂੰ ਢਕ ਲਿਆ।
English
An army of lakhs of warriors gathered and the dust rose to sky.
ਰੋਹ ਸੁੰਭ ਨਿਸੁੰਭ ਸਿਧਾਇਆ ॥੨੨॥
roh sunbh nisunbh sidhaaeaa |22|
Punjabi
ਰੋਹ ਨਾਲ ਭਰੇ ਹੋਏ ਸ਼ੁੰਭ ਅਤੇ ਨਿਸ਼ੁੰਭ (ਯੁੱਧ ਲਈ) ਤੁਰ ਪਏ ॥੨੨॥
English
Sumbh and Nisumbh, full of rage, have marched forward.22.
ਪਉੜੀ ॥
paurree |
Punjabi
ਪਉੜੀ:
English
PAURI
ਸੁੰਭ ਨਿਸੁੰਭ ਅਲਾਇਆ; ਵਡ ਜੋਧੀ ਸੰਘਰੁ ਵਾਏ ॥
sunbh nisunbh alaaeaa; vadd jodhee sanghar vaae |
Punjabi
ਸ਼ੁੰਭ ਅਤੇ ਨਿਸ਼ੁੰਭ ਨੇ ਆਦੇਸ਼ ਦਿੱਤਾ (ਤਾਂ) ਵੱਡੇ ਸੂਰਮਿਆਂ ਨੇ (ਯੁੱਧ ਦਾ) ਬਿਗਲ ਵਜਾ ਦਿੱਤਾ।
English
Sumbh and Nisumbh ordered the great warriors to sound the bugle of war.
ਰੋਹ ਦਿਖਾਲੀ ਦਿਤੀਆ; ਵਰਿਆਮੀ ਤੁਰੇ ਨਚਾਏ ॥
roh dikhaalee diteea; variaamee ture nachaae |
Punjabi
(ਹਰ ਪਾਸੇ) ਰੋਹ ਦਾ ਵਾਤਾਵਰਨ ਬਣ ਗਿਆ ਅਤੇ ਸੂਰਵੀਰਾ ਨੇ ਘੋੜੇ ਨਚਾਉਣੇ ਸ਼ੁਰੂ ਕਰ ਦਿੱਤੇ।
English
Great fury was visulised and the brave fighters caused the horses to dance.
ਘੁਰੇ ਦਮਾਮੇ ਦੋਹਰੇ; ਜਮ ਬਾਹਣ ਜਿਉ ਅਰੜਾਏ ॥
ghure damaame dohare; jam baahan jiau ararraae |
Punjabi
ਦੋਹਰੇ ਨਗਾਰੇ ਗੂੰਜਣ ਲਗੇ ਜਿਵੇਂ ਝੋਟਾ ('ਜਮ-ਬਾਹਣ') ਅਰੜਾਉਂਦਾ ਹੈ।
English
The double-trumpets sounded like the loud voice of the male buffalo, the vehicle of Yama.
ਦੇਉ ਦਾਨੋ ਲੁਝਣ ਆਏ ॥੨੩॥
deo daano lujhan aae |23|
Punjabi
ਦੇਵਤੇ ਅਤੇ ਦੈਂਤ ਯੁੱਧ ਕਰਨ ਲਈ ਆਣ ਢੁਕੇ ॥੨੩॥
English
The gods and demons have gathered to fight.23.
ਪਉੜੀ ॥
paurree |
Punjabi
ਪਉੜੀ:
English
PAURI
ਦਾਨੋ ਦੇਉ ਅਨਾਗੀ, ਸੰਘਰੁ ਰਚਿਆ ॥
daano deo anaagee, sanghar rachiaa |
Punjabi
ਦੈਂਤਾਂ ਅਤੇ ਦੇਵਤਿਆਂ ਨੇ ਨਿਰੰਤਰ (ਬਿਨਾ ਨਾਗ਼ੇ ਦੇ) ਯੁੱਧ ਮਚਾ ਦਿੱਤਾ।
English
The demons and gods have started a continuous war.
ਫੁਲ ਖਿੜੇ ਜਣ ਬਾਗੀਂ, ਬਾਣੇ ਜੋਧਿਆਂ ॥
ful khirre jan baageen, baane jodhiaan |
Punjabi
ਯੋਧਿਆਂ ਦੇ ਬਾਣੇ (ਇਸ ਤਰ੍ਹਾਂ ਪ੍ਰਤੀਤ ਹੁੰਦੇ ਹਨ) ਮਾਨੋ ਬਾਗ ਵਿਚ ਫੁਲ ਖਿੜੇ ਹੋਣ।
English
The garments of the warriors appear like flowers in the garden.
ਭੂਤਾਂ ਇਲਾਂ ਕਾਗੀਂ, ਗੋਸਤ ਭਖਿਆ ॥
bhootaan ilaan kaageen, gosat bhakhiaa |
Punjabi
ਭੂਤਾਂ, ਇਲਾਂ ਤੇ ਕਾਵਾਂ ਨੇ (ਖ਼ੂਬ) ਮਾਸ ਖਾਇਆ ਸੀ।
English
The ghosts, vultures and crows have eaten the flesh.
ਹੁੰਮੜ ਧੁੰਮੜ ਜਾਗੀ, ਘਤੀ ਸੂਰਿਆਂ ॥੨੪॥
hunmarr dhunmarr jaagee, ghatee sooriaan |24|
Punjabi
ਸੂਰਮਿਆਂ ਨੇ ਸ਼ੋਰ ਮਚਾਇਆ ਹੋਇਆ ਸੀ ॥੨੪॥
English
The brave fighters have begun to run about.24.
ਸਟ ਪਈ ਨਗਾਰੇ, ਦਲਾਂ ਮੁਕਾਬਲਾ ॥
satt pee nagaare, dalaan mukaabalaa |
Punjabi
ਨਗਾਰੇ ਉਤੇ ਚੋਟ ਵਜੀ ਤਾਂ ਸੈਨਿਕ ਦਲਾਂ ਦਾ ਯੁੱਧ ਆਰੰਭ ਹੋ ਗਿਆ।
English
The trumpet was beaten and the armies attack each other.
ਦਿਤੇ ਦੇਉ ਭਜਾਈ, ਮਿਲਿ ਕੈ ਰਾਕਸੀਂ ॥
dite deo bhajaaee, mil kai raakaseen |
Punjabi
ਰਾਖਸ਼ਾਂ ਨੇ ਮਿਲ ਕੇ ਦੇਵਤਿਆਂ ਨੂੰ (ਯੁੱਧ-ਭੂਮੀ ਵਿਚੋਂ) ਭਜਾ ਦਿੱਤਾ।
English
The demons have gathered together and have caused the gods to flee.
ਲੋਕੀ ਤਿਹੀ ਫਿਰਾਹੀ, ਦੋਹੀ ਆਪਣੀ ॥
lokee tihee firaahee, dohee aapanee |
Punjabi
(ਦੈਂਤਾ ਨੇ) ਤਿੰਨਾਂ ਲੋਕਾਂ ਵਿਚ ਆਪਣੀ ਦੁਹਾਈ ਫਿਰਾ ਦਿੱਤੀ।
English
They exhibited their authority in the three worlds.
ਦੁਰਗਾ ਦੀ ਸਾਮ ਤਕਾਈ, ਦੇਵਾਂ ਡਰਦਿਆਂ ॥
duragaa dee saam takaaee, devaan ddaradiaan |
Punjabi
ਭੈ-ਭੀਤ ਹੋਏ ਦੇਵਤਿਆਂ ਨੂੰ ਦੁਰਗਾ ਦੀ ਸ਼ਰਨ (ਸਾਮ) ਵਿਚ ਜਾਣਾ ਪਿਆ।
English
The gods, having been frightened went under the refuge of Durga.
ਆਂਦੀ ਚੰਡਿ ਚੜਾਈ; ਉਤੇ ਰਾਕਸਾ ॥੨੫॥
aandee chandd charraaee; ute raakasaa |25|
Punjabi
(ਅਤੇ) ਰਾਖਸ਼ਾਂ ਉਤੇ ਚੰਡੀ ਚੜ੍ਹਾ ਲਿਆਂਦੀ ॥੨੫॥
English
They caused the goddess Chandi to wage war with demons.25.
ਪਉੜੀ ॥
paurree |
Punjabi
ਪਉੜੀ:
English
PAURI
ਆਈ ਫੇਰ ਭਵਾਨੀ, ਖਬਰੀ ਪਾਈਆ ॥
aaee fer bhavaanee, khabaree paaeea |
Punjabi
ਭਵਾਨੀ ਫਿਰ ਆ ਗਈ। (ਇਸ ਪ੍ਰਕਾਰ ਦਾ) ਸਮਾਚਾਰ (ਜਦੋਂ ਦੈਂਤਾਂ ਨੂੰ) ਪ੍ਰਾਪਤ ਹੋਇਆ
English
The demons hear the news that the goddess Bhavani has come again.
ਦੈਤ ਵਡੇ ਅਭਿਮਾਨੀ, ਹੋਏ ਏਕਠੇ ॥
dait vadde abhimaanee, hoe ekatthe |
Punjabi
(ਤਾਂ ਸਾਰੇ) ਵੱਡੇ ਅਭਿਮਾਨੀ ਦੈਂਤ ਇਕੱਠੇ ਹੋ ਗਏ।
English
The highly egoist demons gathered together.
ਲੋਚਨ ਧੂਮ ਗੁਮਾਨੀ, ਰਾਇ ਬੁਲਾਇਆ ॥
lochan dhoom gumaanee, raae bulaaeaa |
Punjabi
(ਰਾਖਸ਼ਾਂ ਦੇ) ਰਾਜੇ (ਸੁੰਭ) ਨੇ ਅਭਿਮਾਨੀ ਧੂਮ੍ਰ-ਲੋਚਨ ਨੂੰ ਬੁਲਾਇਆ
English
The king Sumbh sent for the egoist Lochan Dhum.
ਜਗ ਵਿਚ ਵਡਾ ਦਾਨੋ, ਆਪ ਕਹਾਇਆ ॥
jag vich vaddaa daano, aap kahaaeaa |
Punjabi
(ਜੋ) ਜਗਤ ਵਿਚ ਆਪਣੇ ਆਪ ਨੂੰ ਵੱਡਾ ਦੈਂਤ ਅਖਵਾਉਂਦਾ ਸੀ।
English
He caused himself to be called the great demon.
ਸਟ ਪਈ ਖਰਚਾਮੀ, ਦੁਰਗਾ ਲਿਆਵਣੀ ॥੨੬॥
satt pee kharachaamee, duragaa liaavanee |26|
Punjabi
(ਧੂਮ੍ਰਲੋਚਨ ਨੇ) ਦੂਹਰੇ ਨਗਾਰੇ (ਖਰਚਾਮੀ) ਉਤੇ ਸਟ ਮਾਰ ਕੇ (ਕਿਹਾ ਕਿ ਮੈਂ) ਦੁਰਗਾ ਨੂੰ (ਬੰਨ੍ਹ ਕੇ) ਲਿਆਉਣਾ ਹੈ ॥੨੬॥
English
The drum enveloped with the hide of donkey was struck and it was proclaimed that Durga would be brought.26.
ਪਉੜੀ ॥
paurree |
Punjabi
ਪਉੜੀ:
English
PAURI
ਕੜਕ ਉਠੀ ਰਣ ਚੰਡੀ, ਫਉਜਾਂ ਦੇਖ ਕੈ ॥
karrak utthee ran chanddee, faujaan dekh kai |
Punjabi
ਰਣ-ਭੂਮੀ ਵਿਚ (ਦੈਂਤਾਂ ਦੀਆਂ) ਫ਼ੌਜਾਂ ਵੇਖ ਕੇ ਚੰਡੀ ਕੜਕ ਉਠੀ।
English
Seeing the armies in the battlefield, Chandi shouted loudly.
ਧੂਹਿ ਮਿਆਨੋ ਖੰਡਾ, ਹੋਈ ਸਾਹਮਣੇ ॥
dhoohi miaano khanddaa, hoee saahamane |
Punjabi
ਮਿਆਨ ਵਿਚੋਂ ਖੰਡਾ ਖਿਚ ਕੇ (ਦੈਂਤ ਦੇ) ਸਾਹਮਣੇ ਹੋ ਗਈ।
English
She pulled her double-edged sword from her scabbard and came before the enemy.
ਸਭੇ ਬੀਰ ਸੰਘਾਰੇ, ਧੂਮਰਨੈਣ ਦੇ ॥
sabhe beer sanghaare, dhoomaranain de |
Punjabi
(ਉਸ ਨੇ) ਧੂਮ੍ਰ ਨੈਨ ਦੇ ਸਾਰੇ ਸੂਰਮੇ ਮਾਰ ਦਿੱਤੇ; (ਇੰਜ ਪ੍ਰਤੀਤ ਹੁੰਦਾ ਹੈ)
English
She killed all the warriors of Dhumar Nain.
ਜਣ ਲੈ ਕਟੇ ਆਰੇ, ਦਰਖਤ ਬਾਢੀਆਂ ॥੨੭॥
jan lai katte aare, darakhat baadteean |27|
Punjabi
ਮਾਨੋ ਤ੍ਰਖਾਣਾਂ ਨੇ ਆਰੇ ਲੈ ਕੇ ਬ੍ਰਿਛ ਕਟ ਦਿੱਤੇ ਹੋਣ ॥੨੭॥
English
It seems that the carpenters have chopped the trees with the saw.27.
ਪਉੜੀ ॥
paurree |
Punjabi
ਪਉੜੀ:
English
PAURI
ਚੋਬੀਂ ਧਉਂਸ ਬਜਾਈ, ਦਲਾਂ ਮੁਕਾਬਲਾ ॥
chobeen dhauns bajaaee, dalaan mukaabalaa |
Punjabi
ਨਗਾਰਚੀ ('ਚੋਬੀ') ਨੇ ਧੌਂਸਾ ਵਜਾਇਆ, ਦਲਾਂ ਦਾ ਮੁਕਾਬਲਾ (ਸ਼ੁਰੂ ਹੋ ਗਿਆ)।
English
The drummers sounded the drums and the armies attacked each other.
ਰੋਹ ਭਵਾਨੀ ਆਈ, ਉਤੇ ਰਾਕਸਾਂ ॥
roh bhavaanee aaee, ute raakasaan |
Punjabi
ਦੁਰਗਾ ਵੀ ਕ੍ਰੋਧਿਤ ਹੋ ਕੇ ਰਾਖਸਾਂ ਉਪਰ ਆ ਚੜ੍ਹੀ।
English
The infuriated Bhavani lodged the attack over the demons.
ਖਬੈ ਦਸਤ ਨਚਾਈ, ਸੀਹਣ ਸਾਰ ਦੀ ॥
khabai dasat nachaaee, seehan saar dee |
Punjabi
(ਦੇਵੀ ਨੇ) ਖਬੇ ਹੱਥ ਵਿਚ ਲੋਹੇ ਦੀ ਸ਼ੇਰਨੀ (ਤਲਵਾਰ) ਨਚਾਈ
English
With her left hand, she caused the dance of the lionss of steel (sword).
ਬਹੁਤਿਆਂ ਦੇ ਤਨ ਲਾਈ, ਕੀਤੀ ਰੰਗੁਲੀ ॥
bahutiaan de tan laaee, keetee rangulee |
Punjabi
ਅਤੇ ਬਹੁਤਿਆਂ ਦੇ ਸ਼ਰੀਰਾ ਉਤੇ ਮਾਰ ਕੇ (ਉਸ ਨੂੰ) ਰਾਗਲਾ ਕਰ ਦਿੱਤਾ।
English
She struck it on the bodies of many worriors and made it colourful.
ਭਾਈਆਂ ਮਾਰਨ ਭਾਈ, ਦੁਰਗਾ ਜਾਣਿ ਕੈ ॥
bhaaeean maaran bhaaee, duragaa jaan kai |
Punjabi
(ਘਮਸਾਨ ਯੁੱਧ ਵਿਚ ਅਤਿਅੰਤ ਮਗਨ ਪਰ ਘਬਰਾਏ ਹੋਏ) ਰਾਖਸ਼ ਆਪਣੇ ਭਰਾ ਰਾਖਸ਼ਾਂ ਨੂੰ ਹੀ ਦੇਵੀ ਸਮਝ ਕੇ ਮਾਰੀ ਜਾਂਦੇ ਸਨ।
English
The brothers kill brothers mistaking them for Durga.
ਰੋਹ ਹੋਇ ਚਲਾਈ, ਰਾਕਸਿ ਰਾਇ ਨੂੰ ॥
roh hoe chalaaee, raakas raae noo |
Punjabi
(ਦੇਵੀ ਨੇ) ਗੁੱਸੇ ਵਿਚ ਆ ਕੇ ਰਾਖਸ਼ ਰਾਜੇ (ਧੂਮ੍ਰ-ਨੈਨ) ਉਤੇ ਤਲਵਾਰ ਚਲਾ ਦਿੱਤੀ।
English
Having been infuriated, she struck it on the king of the demons.
ਜਮ ਪੁਰ ਦੀਆ ਪਠਾਈ, ਲੋਚਨ ਧੂਮ ਨੂੰ ॥
jam pur deea patthaaee, lochan dhoom noo |
Punjabi
(ਫਲਸਰੂਪ) ਧੂਮ੍ਰ। ਨੈਨ ਨੂੰ ਯਮ-ਪੁਰੀ ਵਲ ਭੇਜ ਦਿੱਤਾ।
English
Lochan Dhum was sent to the city of Yama.
ਜਾਪੇ ਦਿਤੀ ਸਾਈ, ਮਾਰਨ ਸੁੰਭ ਦੀ ॥੨੮॥
jaape ditee saaee, maaran sunbh dee |28|
Punjabi
ਇੰਜ ਪ੍ਰਤੀਤ ਹੁੰਦਾ ਹੈ ਕਿ ਸ਼ੁੰਭ ਨੂੰ ਮਾਰਨ ਦੀ ਸਾਈ ਦਿੱਤੀ ਹੋਵੇ ॥੨੮॥
English
It seems the she gave the advance money for the killing of Sumbh.28.
ਪਉੜੀ ॥
paurree |
Punjabi
ਪਉੜੀ:
English
PAURI
ਭੰਨੇ ਦੈਤ ਪੁਕਾਰੇ, ਰਾਜੇ ਸੁੰਭ ਥੈ ॥
bhane dait pukaare, raaje sunbh thai |
Punjabi
(ਰਣ-ਭੂਮੀ ਤੋਂ) ਭਜੇ ਹੋਏ ਰਾਖਸ਼ ਰਾਜੇ ਸ਼ੁੰਭ ਕੋਲ (ਜਾ ਕੇ) ਪੁਕਾਰਨ ਲਗੇ
English
The demons ran to their king Sumbh and beseeched
ਲੋਚਨ ਧੂਮ ਸੰਘਾਰੇ, ਸਣੇ ਸਿਪਾਹੀਆਂ ॥
lochan dhoom sanghaare, sane sipaaheean |
Punjabi
ਕਿ (ਦੇਵੀ ਨੇ) ਧੂਮ੍ਰ-ਨੈਨ ਨੂੰ ਸਿਪਾਹੀਆਂ ਸਮੇਤ ਮਾਰ ਦਿੱਤਾ ਹੈ।
English
“Lochan Dhum has been killed alongwith his soldiers
ਚੁਣਿ ਚੁਣਿ ਜੋਧੇ ਮਾਰੇ, ਅੰਦਰ ਖੇਤ ਦੈ ॥
chun chun jodhe maare, andar khet dai |
Punjabi
(ਇਸ ਤੋਂ ਇਲਾਵਾ ਉਸ ਨੇ) ਰਣ ਖੇਤਰ ਵਿਚ ਚੁਣ ਚੁਣ ਕੇ (ਹੋਰ ਵੀ ਬਹੁਤ ਸਾਰੇ) ਯੋਧੇ ਮਾਰੇ ਹਨ।
English
“She hath seleted the warriors and killed them in the battlefield
ਜਾਪਨ ਅੰਬਰਿ ਤਾਰੇ, ਡਿਗਨਿ ਸੂਰਮੇ ॥
jaapan anbar taare, ddigan soorame |
Punjabi
(ਉਥੇ) ਸੂਰਮੇ ਆਕਾਸ਼ ਤੋਂ ਡਿਗਦੇ ਹੋਏ ਤਾਰਿਆ ਜਿਹੇ ਪ੍ਰਤੀਤ ਹੁੰਦੇ ਸਨ।
English
“It seems that the warriors have fallen like the stars from the sky
ਗਿਰੇ ਪਰਬਤ ਭਾਰੇ, ਮਾਰੇ ਬਿਜੁ ਦੇ ॥
gire parabat bhaare, maare bij de |
Punjabi
(ਜਾਂ ਫਿਰ) ਬਿਜਲੀ ਦੇ ਮਾਰੇ ਹੋਏ ਵਡੇ ਵਡੇ ਪਰਬਤ ਡਿਗੇ ਪਏ ਸਨ।
English
“The huge mountains have fallen, having been smote by the lightning
ਦੈਤਾਂ ਦੇ ਦਲ ਹਾਰੇ, ਦਹਸਤ ਖਾਇ ਕੈ ॥
daitaan de dal haare, dahasat khaae kai |
Punjabi
(ਚੰਡੀ ਦੀ) ਦਹਿਸ਼ਤ ਨਾਲ ਹੀ ਦੈਂਤਾਂ ਦੇ ਦਲ ਹਾਰ ਗਏ ਸਨ।
English
“The forces of the demons have been defeated on becoming panicky
ਬਚੇ ਸੁ ਮਾਰੇ ਮਾਰੇ ਰਹਦੇ ਰਾਇ ਥੈ ॥੨੯॥
bache su maare maare rahade raae thai |29|
Punjabi
(ਉਹੀ) ਬਚੇ ਸਨ ਜੋ ਮਾੜੇ ਸਨ (ਕਿਉਂਕਿ ਉਹ) ਮਾੜੇ ਰਾਖਸ਼ ਰਾਜੇ ਦੀ ਸ਼ਰਨ ਵਿਚ ਰਹਿੰਦੇ ਸਨ (ਨਹੀਂ ਤਾਂ ਉਹ ਵੀ ਮਾਰੇ ਜਾਂਦੇ) ॥੨੯॥
English
“Those who were left have also been killed and the remaining have come to the king.”29.
ਪਉੜੀ ॥
paurree |
Punjabi
ਪਉੜੀ:
English
PAURI
ਰੋਹ ਹੋਇ ਬੁਲਾਏ, ਰਾਕਸਿ ਰਾਇ ਨੇ ॥
roh hoe bulaae, raakas raae ne |
Punjabi
ਰਾਖਸ਼ ਰਾਜੇ (ਸ਼ੁੰਭ) ਨੇ ਗੁੱਸੇ ਨਾਲ ਭਰ ਕੇ (ਸਭ ਨੂੰ) ਬੋਲਾਇਆ।
English
Highly enraged, the king called the demons.
ਬੈਠੇ ਮਤਾ ਪਕਾਏ, ਦੁਰਗਾ ਲਿਆਵਣੀ ॥
baitthe mataa pakaae, duragaa liaavanee |
Punjabi
(ਸਾਰਿਆਂ ਨੇ) ਬੈਠ ਕੇ ਸਲਾਹ ਕੀਤੀ ਕਿ ਦੁਰਗਾ (ਨੂੰ ਬੰਨ੍ਹ ਕੇ) ਲਿਆਂਦਾ ਜਾਏ।
English
They decided to capture Durga.
ਚੰਡ ਅਰ ਮੁੰਡ ਪਠਾਏ, ਬਹੁਤਾ ਕਟਕੁ ਦੈ ॥
chandd ar mundd patthaae, bahutaa kattak dai |
Punjabi
(ਫਿਰ) ਚੰਡ ਅਤੇ ਮੁੰਡ ਨੂੰ ਬਹੁਤ ਸਾਰੀ ਸੈਨਾ ਦੇ ਕੇ (ਰਣ-ਭੂਮੀ ਵਲ) ਭੇਜਿਆ ਗਿਆ
English
Chand and Mund were sent with huge forces.
ਜਾਪੇ ਛਪਰ ਛਾਏ, ਬਣੀਆ ਕੇਜਮਾ ॥
jaape chhapar chhaae, baneea kejamaa |
Punjabi
(ਜਿਨ੍ਹਾਂ ਦੀਆਂ ਅਣਗਿਣਤ) ਤਲਵਾਰਾਂ (ਨੂੰ ਵੇਖ ਕੇ ਇਉਂ) ਪ੍ਰਤੀਤ ਹੋਇਆ ਮਾਨੋ ਛਪਰਾਂ ਦਾ ਪਸਾਰਾ ਕਰ ਦਿੱਤਾ ਗਿਆ ਹੋਵੇ।
English
It seemed that the swords coming together were like the thatched roofs.
ਜੇਤੇ ਰਾਇ ਬੁਲਾਏ, ਚਲੇ ਜੁਧ ਨੋ ॥
jete raae bulaae, chale judh no |
Punjabi
ਰਾਜੇ ਨੇ ਜਿਤਨੇ ਰਾਖਸ਼ ਬੁਲਾਏ ਸਨ, (ਉਹ) ਸਾਰੇ ਯੁੱਧ ਨੂੰ ਚਲ ਪਏ
English
All those who were called, marched for war.
ਜਣ ਜਮ ਪੁਰ ਪਕੜ ਚਲਾਏ, ਸਭੇ ਮਾਰਣੇ ॥੩੦॥
jan jam pur pakarr chalaae, sabhe maarane |30|
Punjabi
ਮਾਨੋ ਸਾਰਿਆ ਨੂੰ ਮਾਰਨ ਲਈ ਯਮਪੁਰੀ ਨੂੰ ਭੇਜ ਦਿੱਤਾ ਗਿਆ ਹੋਵੇ ॥੩੦॥
English
It appear that they were all caught and sent to the city of Yama for killing.30.
ਪਉੜੀ ॥
paurree |
Punjabi
ਪਉੜੀ:
English
PAURI
ਢੋਲ ਨਗਾਰੇ ਵਾਏ, ਦਲਾਂ ਮੁਕਾਬਲਾ ॥
dtol nagaare vaae, dalaan mukaabalaa |
Punjabi
(ਨਗਾਰਚੀਆਂ ਨੇ) ਢੋਲ ਅਤੇ ਨਗਾਰੇ ਵਜਾਏ ਅਤੇ ਦਲਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।
English
The drums and trumpets were sounded and the armies attacked each other.
ਰੋਹ ਰੁਹੇਲੇ ਆਏ, ਉਤੇ ਰਾਕਸਾਂ ॥
roh ruhele aae, ute raakasaan |
Punjabi
ਰੋਹ ਨਾਲ ਭਰੇ ਹੋਏ ਰਾਖਸ਼ ਉਥੇ ਚੜ੍ਹ ਆਏ।
English
The enraged warriors marched against the demons.
ਸਭਨੀ ਤੁਰੇ ਨਚਾਏ, ਬਰਛੇ ਪਕੜਿ ਕੈ ॥
sabhanee ture nachaae, barachhe pakarr kai |
Punjabi
ਸਭ ਨੇ ਬਰਛੀਆਂ ਪਕੜ ਕੇ ਘੋੜੇ ਨਚਾਏ।
English
All of them holding their daggers, caused their horses to dance.
ਬਹੁਤੇ ਮਾਰ ਗਿਰਾਏ, ਅੰਦਰ ਖੇਤ ਦੈ ॥
bahute maar giraae, andar khet dai |
Punjabi
(ਦੇਵੀ ਨੇ ਉਨ੍ਹਾਂ ਵਿਚੋਂ) ਬਹੁਤੇ ਯੁੱਧ-ਭੂਮੀ ਵਿਚ ਮਾਰ ਕੇ ਡਿਗਾ ਦਿੱਤੇ।
English
Many were killed and thrown in the battlefield.
ਤੀਰੀ ਛਹਬਰ ਲਾਈ, ਬੁਠੀ ਦੇਵਤਾ ॥੩੧॥
teeree chhahabar laaee, butthee devataa |31|
Punjabi
ਦੇਵੀ ਨੇ ਪ੍ਰਸੰਨ ਹੋ ਕੇ ਤੀਰਾਂ ਦੀ ਝੜੀ ਲਾਈ ਹੋਈ ਸੀ ॥੩੧॥
English
The arrows shot by the goddess came in showers.31.
ਭੇਰੀ ਸੰਖ ਵਜਾਏ, ਸੰਘਰਿ ਰਚਿਆ ॥
bheree sankh vajaae, sanghar rachiaa |
Punjabi
ਦੁਰਗਾ ਨੇ ਭੇਰੀਆਂ ਸੰਖ ਵਜਾ ਕੇ ਯੁੱਧ ਸ਼ੁਰੂ ਕਰ ਦਿੱਤਾ
English
The drums and conches were sounded and the war began.
ਤਣਿ ਤਣਿ ਤੀਰ ਚਲਾਏ, ਦੁਰਗਾ ਧਨਖ ਲੈ ॥
tan tan teer chalaae, duragaa dhanakh lai |
Punjabi
ਅਤੇ ਧਨੁਸ਼ ਲੈ ਕੇ ਖਿਚ ਖਿਚ ਕੇ ਤੀਰ ਚਲਾਏ।
English
Durga, taking her bow, stretched it again and again for shooting arrows.
ਜਿਨੀ ਦਸਤ ਉਠਾਏ, ਰਹੇ ਨ ਜੀਵਦੇ ॥
jinee dasat utthaae, rahe na jeevade |
Punjabi
ਜਿਨ੍ਹਾਂ ਨੇ (ਦੇਵੀ ਵਲ) ਹੱਥ ਉਲ੍ਹਾਰਿਆ, (ਉਨ੍ਹਾਂ ਵਿਚੋਂ ਕੋਈ ਵੀ) ਜੀਉਂਦਾ ਨਾ ਰਿਹਾ।
English
Those who raised their hands against the goddess, did not survive.
ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ॥੩੨॥
chandd ar mundd khapaae dono devataa |32|
Punjabi
ਦੇਵੀ ਨੇ ਚੰਡ ਅਤੇ ਮੁੰਡ ਨੂੰ ਨਸ਼ਟ ਕਰ ਦਿੱਤਾ ॥੩੨॥
English
She destroyed both Chand and Mund.32.
ਸੁੰਭ ਨਿਸੁੰਭ ਰਿਸਾਏ, ਮਾਰੇ ਦੈਤ ਸੁਣ ॥
sunbh nisunbh risaae, maare dait sun |
Punjabi
ਦੈਂਤਾਂ ਦੇ ਮਾਰੇ ਜਾਣ (ਦੀ ਗੱਲ) ਸੁਣ ਕੇ ਸ਼ੁੰਭ ਅਤੇ ਨਿਸੁੰਭ ਕ੍ਰੋਧਿਤ ਹੋ ਗਏ।
English
Sumbh and Nisumbh were highly enraged on hearing this killing.
ਜੋਧੇ ਸਭ ਬੁਲਾਏ, ਆਪਣੀ ਮਜਲਸੀ ॥
jodhe sabh bulaae, aapanee majalasee |
Punjabi
(ਉਨ੍ਹਾਂ ਨੇ) ਆਪਣੀ ਮਜਲਸ ਵਿਚ ਸਾਰੇ ਯੋਧੇ ਬੁਲਾ ਲਏ
English
They called all the brave fighters, who were their advisers.
ਜਿਨੀ ਦੇਉ ਭਜਾਏ, ਇੰਦ੍ਰ ਜੇਵਹੇ ॥
jinee deo bhajaae, indr jevahe |
Punjabi
(ਅਤੇ ਕਿਹਾ ਕਿ) ਜਿਨ੍ਹਾਂ ਨੇ ਇੰਦਰ ਵਰਗੇ ਦੇਵਤੇ ਭਜਾਏ ਹੋਏ ਸਨ,
English
Those who had caused the gods like Indra run away.
ਤੇਈ ਮਾਰ ਗਿਰਾਏ, ਪਲ ਵਿਚ ਦੇਵਤਾ ॥
teee maar giraae, pal vich devataa |
Punjabi
ਉਨ੍ਹਾਂ (ਚੰਡ ਅਤੇ ਮੁੰਡ) ਨੂੰ ਵੀ ਦੇਵੀ ਨੇ ਪਲ ਵਿਚ ਮਾਰ ਸੁਟਿਆ ਹੈ।
English
The goddess killed them in an instant.
ਓਨੀ ਦਸਤੀ ਦਸਤ ਵਜਾਏ, ਤਿਨਾ ਚਿਤ ਕਰਿ ॥
onee dasatee dasat vajaae, tinaa chit kar |
Punjabi
ਉਨ੍ਹਾਂ ਦਾ ਧਿਆਨ ਕਰਕੇ (ਮਜਲਸ ਵਿਚ ਇਕੱਠੇ ਹੋਏ ਯੋਧਿਆਂ ਨੇ ਗਮ ਵਿਚ ਡੁਬ ਕੇ) ਹੱਥ ਤੇ ਹੱਥ ਮਾਰੇ।
English
Keeping Chand Mund in their mind, they rubbed their hands in sorrow.
ਫਿਰ ਸ੍ਰਣਵਤ ਬੀਜ ਚਲਾਏ, ਬੀੜੇ ਰਾਇ ਦੇ ॥
fir sranavat beej chalaae, beerre raae de |
Punjabi
ਫਿਰ ਰਾਜੇ (ਸ਼ੁੰਭ) ਨੇ ਰਕਤ-ਬੀਜ ਨੂੰ (ਪਾਨ ਦਾ) ਬੀੜਾ ਦੇ ਕੇ (ਯੁੱਧ-ਭੂਮੀ ਵਲ) ਤੋਰਿਆ।
English
Then Sranwat Beej was prepared and sent by the king.
ਸੰਜ ਪਟੋਲਾ ਪਾਏ, ਚਿਲਕਤ ਟੋਪੀਆਂ ॥
sanj pattolaa paae, chilakat ttopeean |
Punjabi
(ਰਾਖਸ਼ਾਂ ਨੇ) ਕਵਚ ਅਤੇ ਪਟੇਲੇ (ਮੂੰਹ ਨੂੰ ਢਕਣ ਲਈ ਲੋਹੇ ਦੀਆਂ ਜਾਲੀਆਂ) ਨੂੰ ਧਾਰਨ ਕੀਤਾ ਹੋਇਆ ਸੀ (ਅਤੇ ਉਨ੍ਹਾਂ ਦੀਆਂ) ਟੋਪੀਆਂ ਚਮਕ ਰਹੀਆਂ ਸਨ।
English
He wore the armour with belts and the helmet which glistened.
ਲੁਝਣ ਨੋ ਅਰੜਾਏ, ਰਾਕਸ ਰੋਹਲੇ ॥
lujhan no ararraae, raakas rohale |
Punjabi
(ਉਹ) ਕ੍ਰੋਧਵਾਨ ਰਾਖਸ਼ ਯੁੱਧ ਕਰਨ ਲਈ ਅਰੜਾ ਰਹੇ ਸਨ।
English
The infuriated demons shouted loudly for war.
ਕਦੇ ਨ ਕਿਨੇ ਹਟਾਏ, ਜੁਧ ਮਚਾਇ ਕੈ ॥
kade na kine hattaae, judh machaae kai |
Punjabi
(ਜਿਨ੍ਹਾਂ ਯੋਧਿਆਂ ਨੂੰ) ਯੁੱਧ ਮਚਾ ਦੇਣ (ਤੋਂ ਬਾਦ) ਕੋਈ ਹਟਾ ਨਹੀਂ ਸਕਿਆ,
English
After waging war, none could get their retreat.
ਮਿਲ ਤੇਈ ਦਾਨੋ ਆਏ, ਹੁਣ ਸੰਘਰਿ ਦੇਖਣਾ ॥੩੩॥
mil teee daano aae, hun sanghar dekhanaa |33|
Punjabi
ਉਹੀ ਰਾਖਸ਼ ਮਿਲ ਕੇ (ਯੁੱਧ ਮਚਾਉਣ ਲਈ) ਆ ਗਏ ਸਨ, ਹੁਣ ਯੁੱਧ (ਦਾ ਦ੍ਰਿਸ਼) ਵੇਖਣਾ ॥੩੩॥
English
Such demons have gathered together and come, now see the ensuing war.33.
ਪਉੜੀ ॥
paurree |
Punjabi
ਪਉੜੀ:
English
PAURI
ਦੈਤੀ ਡੰਡ ਉਭਾਰੀ ਨੇੜੈ, ਆਇ ਕੈ ॥
daitee ddandd ubhaaree nerrai, aae kai |
Punjabi
ਦੈਂਤਾਂ ਨੇ ਨੇੜੇ ਆ ਕੇ ਬਹੁਤ ਰੌਲਾ (ਪਾ ਦਿੱਤਾ)।
English
On coming near, the demons raised the din.
ਸਿੰਘ ਕਰੀ ਅਸਵਾਰੀ, ਦੁਰਗਾ ਸੋਰ ਸੁਣ ॥
singh karee asavaaree, duragaa sor sun |
Punjabi
(ਉਨ੍ਹਾਂ ਦੀ ਆਮਦ ਦਾ) ਸ਼ੋਰ ਸੁਣ ਕੇ ਦੁਰਗਾ ਸ਼ੇਰ ਉਤੇ ਸਵਾਰ ਹੋ ਗਈ।
English
Hearing this clamour, Durga mounted her lion.
ਖਬੇ ਦਸਤ ਉਭਾਰੀ, ਗਦਾ ਫਿਰਾਇ ਕੈ ॥
khabe dasat ubhaaree, gadaa firaae kai |
Punjabi
(ਉਸ ਨੇ) ਗਦਾਂ ਨੂੰ ਘੁੰਮਾ ਕੇ ਖਬੇ ਹੱਥ ਵਿਚ ਉਲਾਰਿਆ
English
She twirled her mace, raising it with her left hand.
ਸੈਨਾ ਸਭ ਸੰਘਾਰੀ, ਸ੍ਰਣਵਤ ਬੀਜ ਦੀ ॥
sainaa sabh sanghaaree, sranavat beej dee |
Punjabi
ਅਤੇ ਰਕਤ-ਬੀਜ ਦੀ ਸਾਰੀ ਸੈਨਾ ਮਾਰ ਦਿੱਤੀ।
English
She killed all the army of Sranwat Beej.
ਜਣ ਮਦ ਖਾਇ ਮਦਾਰੀ, ਘੂਮਨ ਸੂਰਮੇ ॥
jan mad khaae madaaree, ghooman soorame |
Punjabi
ਸੂਰਮੇ ਰਣ ਵਿਚ (ਇਉਂ) ਘੁੰਮ ਰਹੇ ਹਨ ਮਾਨੋ ਅਮਲੀ ('ਮਦਾਰੀ') ਨਸ਼ਾ ਕਰ ਕੇ (ਘੁੰਮ ਰਿਹਾ ਹੋਵੇ)।
English
It appears that the warriors were roaming like the drug addicts taking drugs.
ਅਗਣਤ ਪਾਉ ਪਸਾਰੀ, ਰੁਲੇ ਅਹਾੜ ਵਿਚਿ ॥
aganat paau pasaaree, rule ahaarr vich |
Punjabi
ਅਣਗਿਣਤ (ਦੈਂਤ) ਪੈਰ ਪਸਾਰੇ ਹੋਇਆਂ ਜੰਗ ਦੇ ਮੈਦਾਨ ਵਿਚ ਰੁਲ ਰਹੇ ਸਨ।
English
Innumerable warriors are lying neglected in the battlefield, stretching their legs.
ਜਾਪੇ ਖੇਡ ਖਿਡਾਰੀ, ਸੁਤੇ ਫਾਗ ਨੂੰ ॥੩੪॥
jaape khedd khiddaaree, sute faag noo |34|
Punjabi
(ਇੰਜ) ਪ੍ਰਤੀਤ ਹੁੰਦਾ ਹੈ ਕਿ ਖਿਡਾਰੀ ਹੋਲੀ ਖੇਡ ਕੇ ਸੁਤੇ ਪਏ ਹੋਣ ॥੩੪॥
English
It seems that the revelers playing Holi are sleeping.34.
ਸ੍ਰਣਵਤ ਬੀਜ ਹਕਾਰੇ, ਰਹਿੰਦੇ ਸੂਰਮੇ ॥
sranavat beej hakaare, rahinde soorame |
Punjabi
ਰਕਤ-ਬੀਜ ਨੇ ਬਾਕੀ ਬਚੇ ਸੂਰਮਿਆਂ ਨੂੰ ਬੁਲਾ ਲਿਆ।
English
Sranwat Beej called all the remaining warriors.
ਜੋਧੇ ਜੇਡ ਮੁਨਾਰੇ, ਦਿਸਨ ਖੇਤ ਵਿਚਿ ॥
jodhe jedd munaare, disan khet vich |
Punjabi
ਰਣ-ਭੂਮੀ ਵਿਚ ਮੁਨਾਰਿਆਂ ਵਰਗੇ ਯੋਧਿਆਂ ਨੇ
English
They seem like minarets in the battlefield.
ਸਭਨੀ ਦਸਤ ਉਭਾਰੇ, ਤੇਗਾਂ ਧੂਹਿ ਕੈ ॥
sabhanee dasat ubhaare, tegaan dhoohi kai |
Punjabi
ਤਲਵਾਰਾਂ ਖਿਚ ਕੇ ਹੱਥਾਂ (ਬਾਂਹਵਾਂ) ਨੂੰ ਉਲਾਰ ਲਿਆ।
English
All of them pulling their swords, raised their hands.
ਮਾਰੋ ਮਾਰ ਪੁਕਾਰੇ, ਆਏ ਸਾਹਮਣੇ ॥
maaro maar pukaare, aae saahamane |
Punjabi
(ਉਹ ਸਾਰੇ) ਮਾਰੋ-ਮਾਰੋ ਕਹਿੰਦੇ ਦੇਵੀ ਦੇ ਸਾਹਮਣੇ ਆਣ (ਡਟੇ)।
English
They came in front shouting “kill, kill”.
ਸੰਜਾਤੇ ਠਣਿਕਾਰੇ ਤੇਗੀਂ ਉਬਰੇ ॥
sanjaate tthanikaare tegeen ubare |
Punjabi
ਉਲਰੀਆਂ ਹੋਈਆਂ ਤਲਵਾਰਾ ਕਵਚਾ (ਉਪਰ ਵਜਣ ਤੇ ਇੰਜ) ਠਣਕਾਰ (ਦੀ ਧੁਨੀ) ਕਰ ਰਹੀਆਂ ਸਨ
English
With the striking of swords on the armour, the clatter arises.
ਘਾੜ ਘੜਨਿ ਠਠਿਆਰੇ, ਜਾਣਿ ਬਣਾਇ ਕੈ ॥੩੫॥
ghaarr gharran tthatthiaare, jaan banaae kai |35|
Punjabi
ਮਾਨੋ ਠਠਿਆਰ ਭਾਂਡੇ ਬਣਾਉਣ ਦੀ ਕ੍ਰਿਆ ਕਰ ਰਹੇ ਹੋਣ ॥੩੫॥
English
It seems that the tinkers are fashioning the vessels with the blows of hammer.35.
ਸਟ ਪਈ ਜਮਧਾਣੀ, ਦਲਾਂ ਮੁਕਾਬਲਾ ॥
satt pee jamadhaanee, dalaan mukaabalaa |
Punjabi
ਦੂਹਰੇ ਧੌਂਸਿਆਂ ਉਪਰ ਸਟ ਪਈ ਅਤੇ ਫੌਜਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।
English
When the trumpet enveloped by the hide of the male buffalo, the vehicle of Yama, sounded, the armies attacked each other.
ਘੂਮਰ ਬਰਗ ਸਤਾਣੀ, ਦਲ ਵਿਚਿ ਘਤੀਓ ॥
ghoomar barag sataanee, dal vich ghateeo |
Punjabi
(ਦੇਵੀ ਨੇ ਦੈਂਤਾਂ ਦੇ) ਦਲ ਵਿਚ (ਅਜਿਹੀ) ਉਧੜ-ਧੁੰਮੀ ('ਘੁਮਰ') ਮਚਾਈ (ਕਿ) ਭਾਜੜਾਂ ('ਬਰਗਸਤਾਣੀ') ਪੈ ਗਈਆਂ।
English
(The goddess) was the cause of flight and consternation in the battlefield.
ਸਣੇ ਤੁਰਾ ਪਲਾਣੀ, ਡਿਗਣ ਸੂਰਮੇ ॥
sane turaa palaanee, ddigan soorame |
Punjabi
(ਯੁੱਧ-ਭੂਮੀ) ਵਿਚ ਸੂਰਮੇ ਘੋੜਿਆਂ ਅਤੇ ਪਲਾਣਿਆਂ (ਲੋਹੇ ਦੀਆਂ ਝੁਲਾਂ) ਸਹਿਤ ਡਿਗ ਰਹੇ ਸਨ।
English
The warriors fall alongwith their horses and saddles.
ਉਠਿ ਉਠਿ ਮੰਗਣਿ ਪਾਣੀ, ਘਾਇਲ ਘੂਮਦੇ ॥
autth utth mangan paanee, ghaaeil ghoomade |
Punjabi
ਘਾਇਲ ਹੋਏ ਘੁੰਮਦੇ ਫਿਰਦੇ ਸੂਰਮੇ ਉਠ ਉਠ ਕੇ ਪਾਣੀ ਮੰਗ ਰਹੇ ਸਨ।
English
The wounded ones arise and ask for water while roaming.
ਏਵਡੁ ਮਾਰਿ ਵਿਹਾਣੀ, ਉਪਰ ਰਾਕਸਾਂ ॥
evadd maar vihaanee, upar raakasaan |
Punjabi
ਰਾਖਸ਼ਾਂ ਉਤੇ ਇਤਨੀ ਮਾਰ ਪਈ
English
Such a great calamity fell on the demons.
ਬਿਜਲ ਜਿਉ ਝਰਲਾਣੀ, ਉਠੀ ਦੇਵਤਾ ॥੩੬॥
bijal jiau jharalaanee, utthee devataa |36|
Punjabi
ਜਿਵੇਂ ਦੇਵੀ ਬਿਜਲੀ ਬਣ ਕੇ (ਦੈਂਤਾ ਦੇ ਦਲ ਉਤੇ) ਕੜਕ ਕੇ ਡਿਗੀ ਹੈ ॥੩੬॥
English
From this side the goddess rose like thundering lightning.36.
ਪਉੜੀ ॥
paurree |
Punjabi
ਪਉੜੀ:
English
PAURI
ਚੋਬੀ ਧਉਸ ਉਭਾਰੀ, ਦਲਾਂ ਮੁਕਾਬਲਾ ॥
chobee dhaus ubhaaree, dalaan mukaabalaa |
Punjabi
ਨਗਾਰਚੀ ਨੇ ਨਗਾਰਾ ਗੁੰਜਾਇਆ ('ਉਭਾਰੀ') ਅਤੇ ਫ਼ੌਜਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।
English
The drummer sounded the trumpet and the armies attacked each other.
ਸਭੋ ਸੈਨਾ ਮਾਰੀ, ਪਲ ਵਿਚਿ ਦਾਨਵੀ ॥
sabho sainaa maaree, pal vich daanavee |
Punjabi
ਪਲ ਵਿਚ ਦੈਂਤਾਂ ਦੀ ਸਾਰੀ ਸੈਨਾ ਮਾਰੀ ਗਈ।
English
All the army of the demons was killed in an instant.
ਦੁਰਗਾ ਦਾਨੋ ਮਾਰੇ, ਰੋਹ ਬਢਾਇ ਕੈ ॥
duragaa daano maare, roh badtaae kai |
Punjabi
ਦੁਰਗਾ ਨੇ ਰੋਹ ਵਧਾ ਕੇ ਦੈਂਤਾਂ ਨੂੰ ਮਾਰਿਆ (ਅਤੇ ਆਖੀਰ ਵਿਚ)
English
Highly infuriated, Durga killed the demons.
ਸਿਰ ਵਿਚ ਤੇਗ ਵਗਾਈ, ਸ੍ਰਣਵਤ ਬੀਜ ਦੇ ॥੩੭॥
sir vich teg vagaaee, sranavat beej de |37|
Punjabi
ਰਕਤ-ਬੀਜ ਦੇ ਸਿਰ ਵਿਚ ਵੀ ਤਲਵਾਰ ਦੇ ਮਾਰੀ ॥੩੭॥
English
She struck the sword on the head of Sranwat Beej.37.
ਅਗਣਤ ਦਾਨੋ ਭਾਰੇ, ਹੋਏ ਲੋਹੂਆ ॥
aganat daano bhaare, hoe lohooaa |
Punjabi
ਅਣਗਿਣਤ ਵਡੇ ਦੈਂਤ ਲਹੂ-ਲੁਹਾਨ ਹੋ ਗਏ।
English
Innumerable mighty demons were steeped in blood.
ਜੋਧੇ ਜੇਡ ਮੁਨਾਰੇ, ਅੰਦਰਿ ਖੇਤ ਦੈ ॥
jodhe jedd munaare, andar khet dai |
Punjabi
ਰਣ-ਖੇਤਰ ਵਿਚ ਯੋਧੇ ਮੁਨਾਰਿਆਂ ਜੇਡੇ (ਦਿਸ ਪੈਂਦੇ ਸਨ)।
English
Those minarets-like demons in the battlefield
ਦੁਰਗਾ ਨੋ ਲਲਕਾਰੇ, ਆਵਣ ਸਾਹਮਣੇ ॥
duragaa no lalakaare, aavan saahamane |
Punjabi
(ਉਹ) ਸਾਹਮਣੇ ਆ ਕੇ ਦੁਰਗਾ ਨੂੰ ਲਲਕਾਰਦੇ ਸਨ।
English
They challenged Durga and came in front of her.
ਦੁਰਗਾ ਸਭ ਸੰਘਾਰੇ, ਰਾਕਸ ਆਂਵਦੇ ॥
duragaa sabh sanghaare, raakas aanvade |
Punjabi
(ਇਸ ਤਰ੍ਹਾਂ) ਆਉਂਦੇ ਹੋਏ ਸਾਰਿਆਂ ਰਾਖਸ਼ਾਂ ਨੂੰ ਦੁਰਗਾ ਨੇ ਮਾਰ ਦਿੱਤਾ।
English
Durga killed all the coming demons.
ਰਤੂ ਦੇ ਪਰਨਾਲੇ, ਤਿਨ ਤੇ ਭੁਇ ਪਏ ॥
ratoo de paranaale, tin te bhue pe |
Punjabi
ਉਨ੍ਹਾਂ ਦੇ (ਸ਼ਰੀਰਾਂ ਵਿਚੋਂ ਨਿਕਲਦੇ) ਲਹੂ ਦੇ ਪਰਨਾਲੇ ਧਰਤੀ ਉਤੇ ਪੈ ਰਹੇ ਸਨ
English
From their bodies the drains of blood fell on the ground.
ਉਠੇ ਕਾਰਣਿਆਰੇ, ਰਾਕਸ ਹੜਹੜਾਇ ॥੩੮॥
autthe kaaraniaare, raakas harraharraae |38|
Punjabi
(ਅਤੇ ਉਨ੍ਹਾਂ ਦੇ ਲਹੂ ਵਿਚੋਂ ਹੋਰ) ਲੜਾਕੂ ਰਾਖਸ਼ ਠਾਹ ਠਾਹ ਹਸਦੇ ਹੋਏ ਉਠ ਰਹੇ ਸਨ ॥੩੮॥
English
Some of the active demons arise out of them laughingly.38.
ਧਗਾ ਸੰਗਲੀਆਲੀ, ਸੰਘਰ ਵਾਇਆ ॥
dhagaa sangaleeaalee, sanghar vaaeaa |
Punjabi
ਸੰਗਲਾਂ ਨਾਲ ਬੰਨ੍ਹੇ ਨਗਾਰਿਆਂ ਤੋਂ ਜੰਗ ਦਾ ਨਾਦ ਨਿਕਲਿਆ।
English
The enchained trumpets and bugles sounded.
ਬਰਛੀ ਬੰਬਲੀਆਲੀ, ਸੂਰੇ ਸੰਘਰੇ ॥
barachhee banbaleeaalee, soore sanghare |
Punjabi
ਫੁੰਮਣਾਂ ਵਾਲੀਆਂ ਬਰਛੀਆਂ ਲੈ ਕੇ ਸੂਰਮੇ ਯੁੱਧ ਕਰਨ ਲਗੇ।
English
The warriors fought with daggers bedecked with tassels.
ਭੇੜਿ ਮਚਿਆ ਬੀਰਾਲੀ, ਦੁਰਗਾ ਦਾਨਵੀਂ ॥
bherr machiaa beeraalee, duragaa daanaveen |
Punjabi
ਦੇਵੀ ਅਤੇ ਦੈਂਤਾਂ ਵਿਚਾਲੇ ਬਹਾਦਰੀ ('ਬੀਰਾਲੀ') ਵਾਲਾ ਯੁੱਧ ਮਚਿਆ ਹੋਇਆ ਸੀ।
English
The war of bravery was waged between Durga and demos.
ਮਾਰ ਮਚੀ ਮੁਹਰਾਲੀ, ਅੰਦਰਿ ਖੇਤ ਦੈ ॥
maar machee muharaalee, andar khet dai |
Punjabi
ਯੁੱਧ-ਭੂਮੀ ਵਿਚ ਅਤਿ ਅਧਿਕ ਮਾਰ ਮਚੀ ਹੋਈ ਸੀ,
English
There had been extreme destruction in the battlefield.
ਜਣ ਨਟ ਲਥੇ ਛਾਲੀ, ਢੋਲਿ ਬਜਾਇ ਕੈ ॥
jan natt lathe chhaalee, dtol bajaae kai |
Punjabi
ਮਾਨੋ (ਸੂਰਮੇ) ਨਟਾਂ ਵਾਂਗ ਢੋਲ ਵਜਾ ਕੇ ਛਾਲਾਂ ਮਾਰ ਰਹੇ ਹੋਣ।
English
It appears that the actors, sounding their drum, have jumped into the war-arena.
ਲੋਹੂ ਫਾਥੀ ਜਾਲੀ, ਲੋਥੀ ਜਮਧੜੀ ॥
lohoo faathee jaalee, lothee jamadharree |
Punjabi
ਲੋਥਾਂ ਵਿਚ ਕਟਾਰਾਂ (ਜਮਧੜ) ਖੁਭੀਆਂ ਹੋਈਆਂ ਇੰਜ ਪ੍ਰਤੀਤ ਹੋ ਰਹੀਆਂ ਹਨ ਜਿਵੇਂ ਲਾਲ ਰੰਗ ਦੀ ਮੱਛਲੀ ਜਾਲੀ ਵਿਚ ਫਸੀ ਹੋਵੇ।
English
The dagger penetrated in the corpse seems like a blood stained fish entrapped in the net.
ਘਣ ਵਿਚਿ ਜਿਉ ਛੰਛਾਲੀ ਤੇਗਾਂ ਹਸੀਆਂ ॥
ghan vich jiau chhanchhaalee tegaan haseean |
Punjabi
ਤਲਵਾਰਾਂ (ਇਉਂ) ਚਮਕ ਰਹੀਆਂ ਸਨ ਜਿਵੇਂ ਬਦਲਾਂ ਵਿਚ ਬਿਜਲੀ (ਲਿਸ਼ਕਦੀ ਹੈ)। (ਜਾਂ ਫਿਰ ਯੁੱਧ-ਭੂਮੀ ਵਿਚ ਵੀਰਾਂ ਦੀਆਂ) ਤਲਵਾਰਾਂ (ਇਸ ਤਰ੍ਹਾਂ) ਸੋਭ ਰਹੀਆਂ ਸਨ
English
The swords glistened like the lightning in the clouds.
ਘੁਮਰਆਰ ਸਿਆਲੀ, ਬਣੀਆਂ ਕੇਜਮਾਂ ॥੩੯॥
ghumaraar siaalee, baneean kejamaan |39|
Punjabi
(ਜਿਵੇਂ) ਸਿਆਲ ਦੀ ਰੁਤ ਵਿਚ (ਆਕਾਸ਼ ਵਿਚ) ਧੁੰਧ (ਘੁੰਮਰ ਆਰਿ) ਪਸਰੀ ਹੋਈ ਹੈ ॥੩੯॥
English
The swords have covered (the battlefield) like the winter-fog.39.
ਧਗਾ ਸੂਲੀ ਬਜਾਈਆਂ, ਦਲਾਂ ਮੁਕਾਬਲਾ ॥
dhagaa soolee bajaaeean, dalaan mukaabalaa |
Punjabi
ਡੱਗੇ ਨਾਲ ਨਗਾਰਾ ਵਜਾਇਆ ਗਿਆ ਅਤੇ ਦਲਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।
English
The trumpets were sounded with the beating of drum-stick and the armies attacked each other.
ਧੂਹਿ ਮਿਆਨੋ ਲਈਆਂ, ਜੁਆਨੀ ਸੂਰਮੀ ॥
dhoohi miaano leean, juaanee sooramee |
Punjabi
ਬਲਵਾਨ ਸੂਰਮਿਆਂ ਨੇ (ਤਲਵਾਰਾਂ) ਮਿਆਨਾਂ ਵਿਚੋਂ ਖਿਚ ਲਈਆਂ।
English
The youthful warriors pulled out their swords from their scabbards.
ਸ੍ਰਣਵਤ ਬੀਜ ਬਧਾਈਆਂ, ਅਗਣਤ ਸੂਰਤਾਂ ॥
sranavat beej badhaaeean, aganat soorataan |
Punjabi
ਰਕਤ-ਬੀਜ ਨੇ (ਆਪਣੀਆਂ) ਅਣਗਿਣਤ ਸੂਰਤਾਂ ਵਧਾ ਲਈਆਂ।
English
Sranwat Beej increased himself into innumerable forms.
ਦੁਰਗਾ ਸਉਹੇਂ ਆਈਆਂ, ਰੋਹ ਬਢਾਇ ਕੈ ॥
duragaa sauhen aaeean, roh badtaae kai |
Punjabi
(ਉਹ ਸਾਰੀਆਂ ਸੂਰਤਾਂ) ਗੁੱਸਾ ਵਧਾ ਕੇ ਦੁਰਗਾ ਦੇ ਸਾਹਮਣੇ ਆ ਰਹੀਆਂ ਸਨ।
English
Which came in front of Durga, highly enraged.
ਸਭਨੀ ਆਣ ਵਗਾਈਆਂ, ਤੇਗਾਂ ਧੂਹ ਕੈ ॥
sabhanee aan vagaaeean, tegaan dhooh kai |
Punjabi
(ਉਨ੍ਹਾਂ) ਸਾਰੀਆਂ ਨੇ ਤਲਵਾਰਾਂ ਖਿਚ ਕੇ (ਦੇਵੀ ਉਤੇ) ਚਲਾ ਦਿੱਤੀਆਂ।
English
All of them pulled out their swords and struck.
ਦੁਰਗਾ ਸਭ ਬਚਾਈਆਂ, ਢਾਲ ਸੰਭਾਲ ਕੈ ॥
duragaa sabh bachaaeean, dtaal sanbhaal kai |
Punjabi
ਦੁਰਗਾ ਨੇ ਢਾਲ ਲੈ ਕੇ ਸਭ ਤੋਂ (ਆਪਣੇ ਆਪ ਨੂੰ) ਬਚਾ ਲਿਆ।
English
Durga saved herself from all, holding her shield carefully.
ਦੇਵੀ ਆਪ ਚਲਾਈਆਂ, ਤਕਿ ਤਕਿ ਦਾਨਵੀ ॥
devee aap chalaaeean, tak tak daanavee |
Punjabi
(ਫਿਰ) ਦੇਵੀ ਨੇ (ਦੈਂਤ-ਸੂਰਤਾਂ ਨੂੰ) ਵੇਖ ਵੇਖ ਕੇ (ਤਲਵਾਰਾਂ) ਚਲਾਈਆਂ।
English
The goddess herself then struck her sword looking carefully toward the demons.
ਲੋਹੂ ਨਾਲਿ ਡੁਬਾਈਆਂ, ਤੇਗਾਂ ਨੰਗੀਆਂ ॥
lohoo naal ddubaaeean, tegaan nangeean |
Punjabi
(ਉਸ ਨੇ ਦੈਂਤਾਂ ਦੇ) ਲਹੂ ਨਾਲ ਨੰਗੀਆਂ ਤਲਵਾਰਾਂ ਭਿਉਂ ਲਈਆਂ।
English
She steeped her naked swords in blood.
ਸਾਰਸੁਤੀ ਜਨੁ ਨਾਈਆਂ, ਮਿਲ ਕੈ ਦੇਵੀਆਂ ॥
saarasutee jan naaeean, mil kai deveean |
Punjabi
(ਇਉਂ ਪ੍ਰਤੀਤ ਹੁੰਦਾ ਹੈ) ਮਾਨੋ ਦੇਵੀਆਂ ਨੇ ਮਿਲ ਕੇ ਸਰਸਵਤੀ ਨਦੀ ਵਿਚ ਇਸ਼ਨਾਨ ਕੀਤਾ ਹੋਵੇ।
English
It appeared that the goddesses gathering together, took their bath in river Saraswati.
ਸਭੇ ਮਾਰ ਗਿਰਾਈਆਂ, ਅੰਦਰਿ ਖੇਤ ਦੈ ॥
sabhe maar giraaeean, andar khet dai |
Punjabi
(ਦੇਵੀ ਨੇ ਰਕਤਬੀਜ ਦੀਆਂ ਸਾਰੀਆਂ ਸੂਰਤਾਂ ਨੂੰ) ਯੁੱਧ-ਭੂਮੀ ਵਿਚ ਮਾਰ ਕੇ ਡਿਗਾ ਦਿੱਤਾ ਹੈ।
English
The goddess hath killed and thrown on the ground in the battlefield (all the forms of Sranwat Beej).
ਤਿਦੂੰ ਫੇਰਿ ਸਵਾਈਆਂ, ਹੋਈਆਂ ਸੂਰਤਾਂ ॥੪੦॥
tidoon fer savaaeean, hoeean soorataan |40|
Punjabi
(ਪਰ ਰਕਤ-ਬੀਜ ਦੀਆਂ ਸੂਰਤਾਂ) ਅਗੇ ਨਾਲੋਂ ਵੀ ਸਵਾਈਆਂ ਹੋ ਗਈਆਂ ॥੪੦॥
English
Immediately then the forms again increased greatly.40.
ਪਉੜੀ ॥
paurree |
Punjabi
ਪਉੜੀ:
English
PAURI
ਸੂਰੀ ਸੰਘਰਿ ਰਚਿਆ; ਢੋਲ ਸੰਖ ਨਗਾਰੇ ਵਾਇ ਕੈ ॥
sooree sanghar rachiaa; dtol sankh nagaare vaae kai |
Punjabi
ਸੂਰਵੀਰਾਂ ਨੇ ਢੋਲ, ਸੰਖ ਅਤੇ ਨਗਾਰੇ ਵਜਾ ਕੇ ਯੁੱਧ ਸ਼ੁਰੂ ਕਰ ਦਿੱਤਾ ਹੈ।
English
Sounding their drums, conches and trumpets, the warriors have begun the war.
ਚੰਡ ਚਿਤਾਰੀ ਕਾਲਕਾ; ਮਨ ਬਾਹਲਾ ਰੋਸ ਬਢਾਇ ਕੈ ॥
chandd chitaaree kaalakaa; man baahalaa ros badtaae kai |
Punjabi
ਚੰਡੀ ਨੇ (ਆਪਣੇ) ਮਨ ਵਿਚ ਬਹਤੁ ਰੋਹ ਵਧਾ ਕੇ ਕਾਲਕਾ ਦਾ ਧਿਆਨ ਕੀਤਾ।
English
Chandi, being highly enraged, remembered Kali in her mind.
ਨਿਕਲੀ ਮਥਾ ਫੋੜਿ ਕੈ; ਜਨ ਫਤੇ ਨੀਸਾਣ ਬਜਾਇ ਕੈ ॥
nikalee mathaa forr kai; jan fate neesaan bajaae kai |
Punjabi
(ਚੰਡੀ ਦਾ) ਮੱਥਾ ਫੋੜ ਕੇ (ਕਾਲਕਾ ਉਸ ਵਿਚੋਂ ਇਉਂ) ਨਿਕਲੀ ਮਾਨੋ ਜਿਤ ਦਾ ਧੌਂਸਾ ਵਜਾ ਕੇ ਨਿਕਲੀ ਹੋਵੇ।
English
She came out shattering the forehead of Chandi, sounding the trumpet and flying flag of victory.
ਜਾਗ ਸੁ ਜੰਮੀ ਜੁਧ ਨੂੰ; ਜਰਵਾਣਾ ਜਣ ਮਰੜਾਇ ਕੈ ॥
jaag su jamee judh noo; jaravaanaa jan mararraae kai |
Punjabi
ਅਗਨੀ ('ਜਾਗਿ') ਰੂਪੀ ਕਾਲਕਾ ਯੁੱਧ ਕਰਨ ਲਈ ਚਲ ਪਈ ਮਾਨੋ ਸ਼ਿਵ (ਮਰੜਾਇ) ਤੋਂ ਵੀਰ ਭਦ੍ਰ (ਪੈਦਾ ਹੋਇਆ ਹੋਵੇ)।
English
On manifesting herself, she marched for war, like Bir Bhadra manifesting from Shiva.
ਦਲ ਵਿਚਿ ਘੇਰਾ ਘਤਿਆ ਜਣ ਸੀਂਹ ਤੁਰਿਆ ਗਣਿਣਾਇ ਕੈ ॥
dal vich gheraa ghatiaa jan seenh turiaa ganinaae kai |
Punjabi
(ਕਾਲਕਾ ਨੇ) ਰਣ ਵਿਚ ਅਜਿਹਾ ਘੇਰਾ ਪਾ ਦਿੱਤਾ (ਜਾਂ ਰੌਲਾ ਪਾ ਦਿੱਤਾ ਹੈ) ਮਾਨੋ ਸ਼ੇਰ ਗਰਜਦਾ ਹੋਵੇ।
English
The battlefield was surrounded by her and she seemed moving like a roaring lion.
ਆਪ ਵਿਸੂਲਾ ਹੋਇਆ, ਤਿਹੁ ਲੋਕਾਂ ਤੇ ਖੁਨਸਾਇ ਕੈ ॥
aap visoolaa hoeaa, tihu lokaan te khunasaae kai |
Punjabi
ਤਿੰਨਾਂ ਲੋਕਾਂ ਉਤੇ ਖਿਝ ਕੇ ਆਪ ਬਹੁਤ ਕ੍ਰੋਧਵਾਨ ਹੋ ਗਿਆ।
English
(The demon-king) himself was in great anguish, while exhibiting his anger over the three worlds.
ਰੋਹ ਸਿਧਾਇਆਂ ਚਕ੍ਰ ਪਾਨ; ਕਰ ਨਿੰਦਾ ਖੜਗ ਉਠਾਇ ਕੈ ॥
roh sidhaaeaan chakr paan; kar nindaa kharrag utthaae kai |
Punjabi
(ਦੁਰਗਾ ਅਤੇ ਕਾਲਕਾ) ਹੱਥ ਵਿਚ ਚਕਰ ਅਤੇ ਨੰਦਗ ਨਾਂ ਦੀ ਤਲਵਾਰ ਚੁਕ ਕੇ ਗੁੱਸੇ ਨਾਲ ਭਰੀਆਂ ਚਲ ਪਈਆਂ।
English
Durga, being enraged, hath marched, holding her disc in her hand and raising her sword.
ਅਗੈ ਰਾਕਸ ਬੈਠੇ ਰੋਹਲੇ; ਤੀਰੀ ਤੇਗੀ ਛਹਬਰ ਲਾਇ ਕੈ ॥
agai raakas baitthe rohale; teeree tegee chhahabar laae kai |
Punjabi
ਅਗੇ ਕ੍ਰੋਧਵਾਨ ਰਾਖਸ਼ ਤੀਰਾਂ ਅਤੇ ਤਲਵਾਰਾਂ ਦੀ ਝੜੀ ਲਾਈ ਬੈਠੇ ਸਨ।
English
There before her there were infuriated demons, she caught and knocked down the demons.
ਪਕੜ ਪਛਾੜੇ ਰਾਕਸਾਂ; ਦਲ ਦੈਤਾਂ ਅੰਦਰਿ ਜਾਇ ਕੈ ॥
pakarr pachhaarre raakasaan; dal daitaan andar jaae kai |
Punjabi
ਦੈਂਤਾਂ ਦੇ ਦਲ ਦੇ ਅੰਦਰ ਜਾ ਕੇ (ਦੁਰਗਾ ਅਤੇ ਕਾਲਕਾ ਨੇ) ਰਾਖਸ਼ਾਂ ਨੂੰ ਪਕੜ ਕੇ ਪਛਾੜ ਸੁਟਿਆ।
English
Going within the forces of demons, she caught and knocked down the demons.
ਬਹੁ ਕੇਸੀ ਪਕੜਿ ਪਛਾੜਿਅਨਿ; ਤਿਨ ਅੰਦਰਿ ਧੂਮ ਰਚਾਇ ਕੈ ॥
bahu kesee pakarr pachhaarrian; tin andar dhoom rachaae kai |
Punjabi
ਬਹੁਤਿਆਂ ਨੂੰ ਵਾਲਾਂ ਤੋਂ ਪਕੜ ਕੇ ਪਟਕਾ ਸੁਟਿਆ ਅਤੇ ਉਨ੍ਹਾਂ (ਦੇ ਦਲ ਵਿਚ) ਊਧਮ ਮਚਾ ਦਿੱਤਾ।
English
She threw down by catching them from their hair and raising a tumult among their forces.
ਬਡੇ ਬਡੇ ਚੁਣ ਸੂਰਮੇ; ਗਹਿ ਕੋਟੀ ਦਏ ਚਲਾਇ ਕੈ ॥
badde badde chun soorame; geh kottee de chalaae kai |
Punjabi
ਵੱਡੇ ਵੱਡੇ ਸੂਰਮਿਆਂ ਨੂੰ ਚੁਣ ਕੇ ਅਤੇ ਕਰੋੜਾਂ ਨੂੰ ਪਕੜ ਕੇ ਦੂਰ ਸੁਟ ਦਿੱਤਾ।
English
She picked up mighty fighters by catching them with the corner of her bow and throwing them
ਰਣ ਕਾਲੀ ਗੁਸਾ ਖਾਇ ਕੈ ॥੪੧॥
ran kaalee gusaa khaae kai |41|
Punjabi
ਰਣਭੂਮੀ ਵਿਚ ਗੁੱਸਾ ਖਾ ਕੇ (ਕਾਲਕਾ ਨੇ ਅਜਿਹਾ ਕੁਝ ਕੀਤਾ) ॥੪੧॥
English
In her fury, Kali hath done this in the battlefield.41.
ਪਉੜੀ ॥
paurree |
Punjabi
ਪਉੜੀ:
English
PAURI
ਦੁਹਾ ਕੰਧਾਰਾ ਮੁਹਿ ਜੁੜੇ, ਅਣੀਆਰਾਂ ਚੋਈਆ ॥
duhaa kandhaaraa muhi jurre, aneeaaraan choeea |
Punjabi
(ਸੂਰਮਿਆਂ ਦੀਆਂ) ਦੋਵੇਂ ਕਤਾਰਾਂ ਆਹਮੋ ਸਾਹਮਣੇ ਡਟ ਗਈਆਂ ਸਨ ਅਤੇ ਤਿਖੀਆਂ ਬਰਛੀਆਂ ਵਿਚੋਂ ਲਹੂ ਚੋ ਰਿਹਾ ਸੀ।
English
Both the armies are facing each other and the blood is dripping from the tips of arrows.
ਧੂਹਿ ਕਿਰਪਾਣਾਂ ਤਿਖੀਆ ਨਾਲ ਲੋਹੂ ਧੋਈਆਂ ॥
dhoohi kirapaanaan tikheea naal lohoo dhoeean |
Punjabi
(ਸੂਰਮਿਆਂ ਨੇ) ਤੇਜ਼ ਤਲਵਾਰਾਂ ਖਿਚ ਕੇ ਲਹੂ ਨਾਲ ਧੋਈਆਂ ਸਨ।
English
Pulling the sharp swords, they have been washed with blood.
ਹੂਰਾਂ ਸ੍ਰਣਤ ਬੀਜ ਨੂੰ, ਘਤਿ ਘੇਰਿ ਖਲੋਈਆਂ ॥
hooraan sranat beej noo, ghat gher khaloeean |
Punjabi
(ਇੰਜ ਪ੍ਰਤੀਤ ਹੁੰਦਾ ਹੈ ਕਿ) ਹੂਰਾਂ ਰਕਤ-ਬੀਜ ਨੂੰ ਘੇਰ ਕੇ ਖਲੋ ਗਈਆਂ ਹਨ,
English
The heavenly damsels (houris), surrounding Sranwat Beej, are standing
ਲਾੜਾ ਦੇਖਣ ਲਾੜੀਆਂ ਚਉਗਿਰਦੇ ਹੋਈਆਂ ॥੪੨॥
laarraa dekhan laarreean chaugirade hoeean |42|
Punjabi
(ਜਿਵੇਂ) ਲਾੜੇ ਨੂੰ ਵੇਖਣ ਲਈ ਸੁੰਦਰੀਆਂ ਚੌਹਾਂ ਪਾਸੇ ਹੋ ਗਈਆਂ ਹੋਣ ॥੪੨॥
English
Like the brides surrounding the bridegroom in order to see him.42.
ਚੋਬੀ ਧਉਸਾ ਪਾਈਆਂ, ਦਲਾਂ ਮੁਕਾਬਲਾ ॥
chobee dhausaa paaeean, dalaan mukaabalaa |
Punjabi
ਨਗਾਰਚੀ ਨੇ ਧੌਂਸੇ (ਉਤੇ ਚੋਟ ਮਾਰੀ ਅਤੇ) ਦੋਹਾਂ ਦਲਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।
English
The drummer beat the trumpet and armies attacked each other.
ਦਸਤੀ ਧੂਹ ਨਚਾਈਆਂ ਤੇਗਾਂ ਨੰਗੀਆਂ ॥
dasatee dhooh nachaaeean tegaan nangeean |
Punjabi
(ਸੂਰਵੀਰਾਂ ਨੇ) ਹੱਥਾਂ ਵਿਚ ਤਿਖੀਆਂ ਤਲਵਾਰਾਂ ਖਿਚ ਕੇ ਨੰਗੀਆਂ ਨਚਾਈਆਂ
ਸੂਰਿਆਂ ਦੇ ਤਨ ਲਾਈਆਂ ਗੋਸਤ ਗਿਧੀਆਂ ॥
sooriaan de tan laaeean gosat gidheean |
Punjabi
ਅਤੇ ਮਾਸ (ਨੂੰ ਖਾਣ ਲਈ) ਗਿਝੀਆਂ ਹੋਈਆਂ ਨੂੰ ਸੂਰਮਿਆਂ ਦੇ ਸ਼ਰੀਰਾਂ ਵਿਚ ਲਗਾ ਦਿੱਤਾ।
English
With their hands they pulled the naked sword and caused their dance.
ਬਿਧਣ ਰਾਤੀ ਆਈਆਂ ਮਰਦਾਂ ਘੋੜਿਆਂ ॥
bidhan raatee aaeean maradaan ghorriaan |
Punjabi
ਮਰਦਾਂ ਅਤੇ ਘੋੜਿਆਂ ਨੂੰ ਦੁਖਦਾਇਕ ਰਾਤਾਂ ਆ ਗਈਆਂ।
English
These devourers of meat were struck on the bodies of the warriors.
ਜੋਗਣੀਆਂ ਮਿਲਿ ਧਾਈਆਂ ਲੋਹੂ ਭਖਣਾ ॥
joganeean mil dhaaeean lohoo bhakhanaa |
Punjabi
ਜੋਗਣਾਂ ਮਿਲ ਕੇ ਭਜੀਆਂ ਆ ਰਹੀਆਂ ਸਨ ਕਿਉਂਕਿ (ਉਨ੍ਹਾਂ ਨੇ) ਲਹੂ ਪੀਣਾ ਸੀ।
English
The nights of agony have come for the men and horses.
ਫਉਜਾਂ ਮਾਰ ਹਟਾਈਆਂ, ਦੇਵਾਂ ਦਾਨਵਾਂ ॥
faujaan maar hattaaeean, devaan daanavaan |
Punjabi
ਦੇਵੀ ਨੇ ਦੈਂਤਾਂ ਦੀਆਂ ਫ਼ੌਜਾਂ ਮਾਰ ਕੇ ਹਟਾ ਦਿੱਤੀਆਂ ਸਨ।
English
The Yoginis have come together speedily in order to drink the blood.
ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ ॥
bhajadee kathaa sunaaeean raaje sunbh thai |
Punjabi
(ਉਨ੍ਹਾਂ ਨੇ) ਭਜ ਕੇ ਰਾਜੇ ਸ਼ੁੰਭ ਨੂੰ ਸਾਰੀਆਂ ਗੱਲਾਂ ਦਸੀਆਂ ਸਨ
English
They told the story of their repulsion before the king Sumbh.
ਭੁਈਂ ਨ ਪਉਣੈ ਪਾਈਆਂ ਬੂੰਦਾ ਰਕਤ ਦੀਆ ॥
bhueen na paunai paaeean boondaa rakat deea |
Punjabi
(ਕਿ ਕਾਲਕਾ ਨੇ ਰਕਤ-ਬੀਜ ਦੇ) ਲਹੂ ਦੀਆਂ ਬੂੰਦਾ ਧਰਤੀ ਉਤੇ ਪੈਣ ਹੀ ਨਹੀਂ ਦਿੱਤੀਆਂ।
English
The drops of blood (of Sranwat Beej) could not fall on the earth.
ਕਾਲੀ ਖੇਤ ਖਪਾਈਆਂ ਸਭੇ ਸੂਰਤਾਂ ॥
kaalee khet khapaaeean sabhe soorataan |
Punjabi
ਕਾਲਕਾ ਨੇ ਯੁੱਧ-ਭੂਮੀ ਵਿਚ (ਰਕਤ-ਬੀਜ ਦੇ ਲਹੂ ਤੋਂ ਪੈਦਾ ਹੋਈਆਂ) ਸੂਰਤਾਂ ਨਸ਼ਟ ਕਰ ਦਿੱਤੀਆਂ।
English
Kali destroyed all the manifestations of (Sranwat Beej) in the battlefield.
ਬਹੁਤੀ ਸਿਰੀ ਬਿਹਾਈਆਂ, ਘੜੀਆਂ ਕਾਲ ਕੀਆਂ ॥
bahutee siree bihaaeean, gharreean kaal keean |
Punjabi
ਬਹੁਤਿਆਂ ਦੇ ਸਿਰ ਤੇ ਕਾਲ ਦੀ ਘੜੀਆਂ ਬੀਤੀਆਂ ਸਨ।
English
The last moments of death came over the heads of many fighters.
ਜਾਣਿ ਨ ਜਾਏ ਮਾਈਆਂ, ਜੂਝੇ ਸੂਰਮੇ ॥੪੩॥
jaan na jaae maaeean, joojhe soorame |43|
Punjabi
(ਇਤਨੇ ਸੂਰਮੇ ਮਾਰੇ ਗਏ ਹਨ ਕਿ) ਲਗਦਾ ਹੈ (ਉਨ੍ਹਾਂ ਨੂੰ) ਮਾਂਵਾਂ ਨੇ ਜੰਮਿਆ ਹੀ ਨਹੀਂ ਸੀ ॥੪੩॥
English
The brave fighters could not even be recognized by their mothers, who gave birth to them.43.
ਸੁੰਭ ਸੁਣੀ ਕਰਹਾਲੀ, ਸ੍ਰਣਵਤ ਬੀਜ ਦੀ ॥
sunbh sunee karahaalee, sranavat beej dee |
Punjabi
ਸ਼ੁੰਭ ਨੇ ਰਕਤ-ਬੀਜ ਦੀ ਮਾੜੀ ਖ਼ਬਰ ਸੁਣੀ।
English
Sumbh heard the bad news about the death of Sranwat Beej
ਰਣ ਵਿਚਿ ਕਿਨੈ ਨ ਝਾਲੀ, ਦੁਰਗਾ ਆਂਵਦੀ ॥
ran vich kinai na jhaalee, duragaa aanvadee |
Punjabi
(ਇਹ ਵੀ ਸੁਣਿਆ ਕਿ) ਰਣਭੂਮੀ ਵਿਚ ਆਉਂਦੀ ਹੋਈ ਦੁਰਗਾ ਦੀ ਝਾਲ ਕਿਸੇ ਨਾ ਝਲੀ।
English
And that none could withstand the marching Durga in the battlefield.
ਬਹੁਤੇ ਬੀਰ ਜਟਾਲੀ, ਉਠੇ ਆਖ ਕੈ ॥
bahute beer jattaalee, utthe aakh kai |
Punjabi
(ਉਦੋਂ ਹੀ) ਬਹੁਤ ਜਟਾਧਾਰੀ ਵੀਰ (ਰਾਖਸ਼ ਇਹ) ਕਹਿੰਦੇ ਹੋਏ ਉਠੇ
English
Many brave fighters with matted hair got up saing
ਚੋਟਾ ਪਾਨ ਤਬਾਲੀ ਜਾਸਨ ਜੁਧ ਨੂੰ ॥
chottaa paan tabaalee jaasan judh noo |
Punjabi
ਕਿ ਨਗਾਰਿਆਂ ਉਤੇ ਚੋਟਾਂ ਲਾ ਦਿਓ (ਕਿਉਂਕਿ ਉਹ) ਯੁੱਧ ਨੂੰ ਜਾਣਗੇ।
English
That drummers should sound the drums because they would go for war.
ਥਰਿ ਥਰਿ ਪ੍ਰਿਥਮੀ ਚਾਲੀ ਦਲਾਂ ਚੜੰਦਿਆਂ ॥
thar thar prithamee chaalee dalaan charrandiaan |
Punjabi
(ਰਾਖਸ਼ਾਂ ਦੇ) ਦਲਾਂ ਦੀ ਚੜ੍ਹਤ ਨਾਲ ਧਰਤੀ ਥਰ-ਥਰ ਕੰਬਣ ਲਗ ਗਈ
English
When the armies marched, the earth trembled
ਨਾਉ ਜਿਵੇ ਹੈ ਹਾਲੀ, ਸਹੁ ਦਰੀਆਉ ਵਿਚਿ ॥
naau jive hai haalee, sahu dareeaau vich |
Punjabi
ਜਿਵੇਂ ਸ਼ਹੁ ਦਰਿਆ ਵਿਚ ਨੌਕਾ ਹਿਲਦੀ ਹੈ।
English
Like the shaking boat, which is still in the river.
ਧੂੜਿ ਉਤਾਹਾਂ ਘਾਲੀ, ਛੜੀ ਤੁਰੰਗਮਾਂ ॥
dhoorr utaahaan ghaalee, chharree turangamaan |
Punjabi
ਘੋੜਿਆਂ ਦੇ ਖੁਰਾਂ ਨੇ ਧੂੜ ਉਪਰ ਵਲ ਉਡਾ ਦਿੱਤੀ
English
The dust arose with the hooves of the horses
ਜਾਣਿ ਪੁਕਾਰੂ ਚਾਲੀ, ਧਰਤੀ ਇੰਦ੍ਰ ਥੈ ॥੪੪॥
jaan pukaaroo chaalee, dharatee indr thai |44|
Punjabi
ਮਾਨੋ ਧਰਤੀ ਪੁਕਾਰ ਕਰਨ ਲਈ ਇੰਦਰ ਕੋਲ ਚਲੀ ਹੋਵੇ ॥੪੪॥
English
And it seemed that the earth is going to Indra for a complaint.44.
ਪਉੜੀ ॥
paurree |
Punjabi
ਪਉੜੀ:
English
PAURI
ਆਹਰਿ ਮਿਲਿਆ ਆਹਰੀਆਂ, ਸੈਣ ਸੂਰਿਆਂ ਸਾਜੀ ॥
aahar miliaa aahareean, sain sooriaan saajee |
Punjabi
ਉਦਮੀਆਂ ਨੂੰ ਰੁਝੇਵਾ ਮਿਲ ਗਿਆ ਅਤੇ ਸੂਰਮਿਆਂ ਨੇ ਸੈਨਾ ਸਜਾ ਲਈ।
English
The willing workers got engaged in work and as warriors they equipped the army.
ਚਲੇ ਸਉਹੇ ਦੁਰਗਸਾਹ, ਜਣ ਕਾਬੈ ਹਾਜੀ ॥
chale sauhe duragasaah, jan kaabai haajee |
Punjabi
(ਉਹ) ਦੁਰਗਾ ਦੇ ਸਾਹਮਣੇ ਇਸ ਤਰ੍ਹਾਂ ਚਲੇ ਸਨ ਮਾਨੋ ਹਾਜੀ ਕਾਬੇ (ਵਲ ਜਾਂਦੇ ਹੋਣ)।
English
They marched in front of Durga, like pilgrims going for Haj to Kaabah (Mecca).
ਤੀਰੀ ਤੇਗੀ ਜਮਧੜੀ, ਰਣ ਵੰਡੀ ਭਾਜੀ ॥
teeree tegee jamadharree, ran vanddee bhaajee |
Punjabi
ਤੀਰਾਂ, ਤਲਵਾਰਾਂ ਅਤੇ ਕਟਾਰਾਂ ('ਜਮਧੜੀ') ਦੀ ਰਣ ਵਿਚ ਭਾਜੀ ਵੰਡੀ ਗਈ।
English
They are inviting the warriors in the battlefield through the medium of arrows, swords and daggers.
ਇਕ ਘਾਇਲ ਘੂਮਨ ਸੂਰਮੇ, ਜਣ ਮਕਤਬ ਕਾਜੀ ॥
eik ghaaeil ghooman soorame, jan makatab kaajee |
Punjabi
ਇਕ ਜ਼ਖਮੀ ਹੋਏ ਸੂਰਮੇ (ਰਣ ਵਿਚ ਇਉਂ) ਘੁੰਮ ਰਹੇ ਸਨ ਮਾਨੋ ਮਦਰਸੇ ਵਿਚ ਕਾਜ਼ੀ (ਕੁਰਾਨ ਪੜ੍ਹਾਉਂਦਾ ਘੁੰਮ ਰਿਹਾ ਹੋਵੇ)।
English
Some wounded warriors are swinging like the Quadis in the school, reciting the holy Quran.
ਇਕ ਬੀਰ ਪਰੋਤੇ ਬਰਛੀਏ, ਜਿਉ ਝੁਕ ਪਉਨ ਨਿਵਾਜੀ ॥
eik beer parote barachhee, jiau jhuk paun nivaajee |
Punjabi
ਇਕ ਵੀਰ ਯੋਧੇ ਬਰਛੀਆਂ ਨਾਲ ਪਰੁਚੇ (ਇਉਂ ਅਗੇ ਨੂੰ ਝੁਕੇ ਹੋਏ ਸਨ) ਜਿਵੇਂ ਨਮਾਜ਼ੀ (ਨਮਾਜ਼ ਪੜ੍ਹਨ ਵੇਲੇ) ਝੁਕਦੇ ਹਨ।
English
Some brave fighters are pierced by daggers and lining like a devout Muslim performing prayer.
ਇਕ ਦੁਰਗਾ ਸਉਹੇ ਖੁਨਸ ਕੈ, ਖੁਨਸਾਇਨ ਤਾਜੀ ॥
eik duragaa sauhe khunas kai, khunasaaein taajee |
Punjabi
ਇਕ (ਸੂਰਮੇ) ਕ੍ਰੋਧਵਾਨ ਹੋ ਕੇ ਘੋੜੇ ਨੂੰ ਚਮਕਾ ਦੇ ਦੁਰਗਾ ਦੇ ਸਾਹਮਣੇ ਜਾਂਦੇ ਸਨ,
English
Some go in front of Durga in great fury by inciting their malicious horses.
ਇਕ ਧਾਵਨ ਦੁਰਗਾ ਸਾਮ੍ਹਣੇ, ਜਿਉ ਭੁਖਿਆਏ ਪਾਜੀ ॥
eik dhaavan duragaa saamhane, jiau bhukhiaae paajee |
Punjabi
ਇਕ ਦੁਰਗਾ ਦੇ ਸਾਹਮਣੇ ਇਸ ਤਰ੍ਹਾਂ ਧਾ ਕੇ ਜਾਂਦੇ ਹਨ, ਜਿਵੇਂ ਭੁਖੇ ਪਾਜੀ ਹਨ।
English
Some run in front of Durga like the hungry scoundrels
ਕਦੇ ਨ ਰਜੇ ਜੁਧ ਤੇ, ਰਜ ਹੋਏ ਰਾਜੀ ॥੪੫॥
kade na raje judh te, raj hoe raajee |45|
Punjabi
(ਉਹ ਯੋਧੇ) ਕਦੇ ਵੀ ਯੁੱਧ ਕਰਕੇ ਰਜਦੇ ਨਹੀਂ ਸਨ ਅਤੇ ਨਾ ਹੀ ਖੁਸ਼ ਹੁੰਦੇ ਸਨ ॥੪੫॥
English
Who had never been satisfied in the war, but now they are satiated and pleased.45.
ਬਜੇ ਸੰਗਲੀਆਲੇ, ਸੰਘਰ ਡੋਹਰੇ ॥
baje sangaleeaale, sanghar ddohare |
Punjabi
ਸੰਗਲਾਂ ਵਾਲੇ ਦੂਹਰੇ ਨਗਾਰੇ ('ਸੰਘਰਿ') ਵਜ ਰਹੇ ਸਨ।
English
The enchained double trumpets sounded.
ਡਹੇ ਜੁ ਖੇਤ ਜਟਾਲੇ, ਹਾਠਾਂ ਜੋੜਿ ਕੈ ॥
ddahe ju khet jattaale, haatthaan jorr kai |
Punjabi
ਜਟਾਧਾਰੀ ਯੋਧੇ ਕਤਾਰਾਂ ਬੰਨ੍ਹ ਕੇ ਯੁੱਧ ਵਿਚ ਜੁਟ ਗਏ ਸਨ।
English
Gathering together in ranks, the warriors with matted hair are engaged in war in the battlefield.
ਨੇਜੇ ਬੰਬਲੀਆਲੇ, ਦਿਸਨ ਓਰੜੇ ॥
neje banbaleeaale, disan orarre |
Punjabi
ਫੁੰਮਣਾਂ ਵਾਲੇ ਨੇਜ਼ੇ (ਇਉਂ) ਉਲਰੇ ਹੋਏ ਦਿਸ ਰਹੇ ਸਨ
English
The lances bedecked with tassels seem leaning
ਚਲੇ ਜਾਣ ਜਟਾਲੇ, ਨਾਵਣ ਗੰਗ ਨੂੰ ॥੪੬॥
chale jaan jattaale, naavan gang noo |46|
Punjabi
ਮਾਨੋ ਸਾਧੂ ਲੋਕ ('ਜਟਾਲੇ') ਗੰਗਾ ਨਹਾਉਣ ਨੂੰ ਚਲੇ ਹੋਣ ॥੪੬॥
English
Like the hermits with matted locks going towards the Ganges for taking a bath.46.
ਪਉੜੀ ॥
paurree |
Punjabi
ਪਉੜੀ:
English
PAURI
ਦੁਰਗਾ ਅਤੈ ਦਾਨਵੀ ਸੂਲ ਹੋਈਆਂ ਕੰਗਾਂ ॥
duragaa atai daanavee sool hoeean kangaan |
Punjabi
ਦੁਰਗਾ ਅਤੇ ਦੈਂਤਾਂ ਦੇ ਦਲ (ਇਕ ਦੂਜੇ ਦੇ ਸਾਹਮਣੇ) ਡਟ ਗਏ (ਅਰਥਾਤ ਸੂਲ ਵਾਂਗ ਚੁੱਭਣ ਲਗ ਗਏ)।
English
The forces of Durga and demons are piercing each other like sharp thorns.
ਵਾਛੜ ਘਤੀ ਸੂਰਿਆਂ ਵਿਚ ਖੇਤ ਖਤੰਗਾਂ ॥
vaachharr ghatee sooriaan vich khet khatangaan |
Punjabi
ਸੂਰਮਿਆਂ ਨੇ ਰਣ-ਭੂਮੀ ਵਿਚ ਤੀਰਾਂ ('ਖਤੰਗਾਂ') ਦੀ ਵਾਛੜ ਲਗਾ ਦਿੱਤੀ।
English
The warriors showered arrows in the battlefield.
ਧੂਹਿ ਕ੍ਰਿਪਾਣਾ ਤਿਖੀਆਂ ਬਢ ਲਾਹਨਿ ਅੰਗਾਂ ॥
dhoohi kripaanaa tikheean badt laahan angaan |
Punjabi
ਤਿਖੀਆਂ ਤਲਵਾਰਾਂ ਨੂੰ ਖਿਚ ਕੇ ਅੰਗਾਂ ਨੂੰ ਲਗਾਉਂਦੇ ਸਨ ਅਤੇ ਵਢ ਦਿੰਦੇ ਸਨ।
English
Pulling their sharp swords, they chop the limbs.
ਪਹਲਾ ਦਲਾਂ ਮਿਲੰਦਿਆਂ ਭੇੜ ਪਾਇਆ ਨਿਹੰਗਾ ॥੪੭॥
pahalaa dalaan milandiaan bherr paaeaa nihangaa |47|
Punjabi
ਫ਼ੌਜਾਂ ਦੇ ਮਿਲਦਿਆਂ ਹੀ ਪਹਿਲਾਂ ਭੇੜ ਬਹੁਤ ਦਲੇਰ ਯੋਧਿਆਂ ('ਨਿਹੰਗਾਂ') ਵਿਚ ਹੋਇਆ ॥੪੭॥
English
When the forces met, at first there was war with swords.47.
ਪਉੜੀ ॥
paurree |
Punjabi
ਪਉੜੀ:
English
PAURI
ਓਰੜ ਫਉਜਾਂ ਆਈਆਂ ਬੀਰ ਚੜੇ ਕੰਧਾਰੀ ॥
orarr faujaan aaeean beer charre kandhaaree |
Punjabi
ਫ਼ੌਜਾਂ ਉਲਰ ਕੇ ਆ ਗਈਆਂ ਸਨ ਅਤੇ ਵੀਰ ਯੋਧਿਆਂ ਨੇ ਕਤਾਰਾਂ ਬੰਨ੍ਹ ਕੇ ਚੜ੍ਹਾਈ ਕੀਤੀ ਸੀ।
English
The forces came in great numbers and the ranks of warriors marched forward
ਸੜਕ ਮਿਆਨੋ ਕਢੀਆਂ, ਤਿਖੀਆਂ ਤਰਵਾਰੀ ॥
sarrak miaano kadteean, tikheean taravaaree |
Punjabi
(ਉਨ੍ਹਾਂ ਨੇ) ਸੜਕ ਸੜਕ ਕਰਦੀਆਂ ਤਿਖੀਆਂ ਤਲਵਾਰਾਂ ਮਿਆਨਾਂ ਵਿਚੋਂ ਖਿਚ ਲਈਆਂ।
English
They pulled their sharp swords from their scabbards.
ਕੜਕ ਉਠੇ ਰਣ ਮਚਿਆ ਵਡੇ ਹੰਕਾਰੀ ॥
karrak utthe ran machiaa vadde hankaaree |
Punjabi
ਵੱਡੇ ਹੰਕਾਰ ਵਾਲੇ ਸੂਰਮੇ ਕੜਕ ਉਠੇ ਅਤੇ (ਘੋਰ) ਯੁੱਧ ਸ਼ੁਰੂ ਹੋ ਗਿਆ।
English
With the blazing of the war, the great egoist warriors shouted loudly.
ਸਿਰ ਧੜ ਬਾਹਾਂ ਗਨ ਲੇ, ਫੁਲ ਜੇਹੈ ਬਾੜੀ ॥
sir dharr baahaan gan le, ful jehai baarree |
Punjabi
ਸਿਰ, ਧੜ ਅਤੇ ਬਾਂਹਵਾਂ ਦੇ ਟੁਕੜੇ (ਯੁੱਧ-ਭੂਮੀ ਵਿਚ ਇੰਜ ਪਏ ਹਨ) ਜਿਵੇਂ ਬਗੀਚੀ ਵਿਚ ਫੁਲ ਖਿੜੇ ਹੋਏ ਹੋਣ।
English
The pieces of head, trunk and arms look like garden-flowers.
ਜਾਪੇ ਕਟੇ ਬਾਢੀਆਂ ਰੁਖ ਚੰਦਨ ਆਰੀ ॥੪੮॥
jaape katte baadteean rukh chandan aaree |48|
Punjabi
(ਜਾਂ) ਇੰਜ ਪ੍ਰਤੀਤ ਹੁੰਦਾ ਹੈ ਕਿ ਤ੍ਰਖਾਣਾਂ ਨੇ ਆਰੀਆਂ ਨਾਲ ਚੰਦਨ ਦੇ ਬ੍ਰਿਛ ਕਟ-ਕਟ ਕੇ (ਸੁਟੇ ਹੋਣ) ॥੪੮॥
English
And (the bodies) appear like the trees of sandalwood cut and sawed by the carpenters.48.
ਦੁਹਾਂ ਕੰਧਾਰਾਂ ਮੁਹਿ ਜੁੜੇ; ਜਾ ਸਟ ਪਈ ਖਰਵਾਰ ਕਉ ॥
duhaan kandhaaraan muhi jurre; jaa satt pee kharavaar kau |
Punjabi
ਜਦੋਂ ਵੱਡੇ ਨਗਾਰੇ ('ਖਰਵਾਰ') ਉਤੇ ਸੱਟ ਪਈ ਤਾ ਦੋਹਾਂ ਪਾਸਿਆਂ ਦੀਆਂ ਸੈਨਿਕ) ਟੁਕੜੀਆਂ ਆਹਮੋ ਸਾਹਮਣੇ ਹੋ ਗਈਆਂ।
English
When the trumpet, enveloped by the hide of a donkey, was beaten, both the forces faced each other.
ਤਕ ਤਕ ਕੈਬਰਿ ਦੁਰਗਸਾਹ; ਤਕ ਮਾਰੇ ਭਲੇ ਜੁਝਾਰ ਕਉ ॥
tak tak kaibar duragasaah; tak maare bhale jujhaar kau |
Punjabi
ਦੁਰਗਾ ਨੇ ਤਕ ਤਕ ਕੇ ਚੰਗਿਆਂ ਸੂਰਮਿਆਂ ਨੂੰ ਤੀਰ ਮਾਰੇ।
English
Looking at the warriors, Durga pointedly shot her arrows on the brave fighters.
ਪੈਦਲ ਮਾਰੇ ਹਾਥੀਆਂ; ਸੰਗਿ ਰਥ ਗਿਰੇ ਅਸਵਾਰ ਕਉ ॥
paidal maare haatheean; sang rath gire asavaar kau |
Punjabi
ਪੈਦਲਾਂ ਨੂੰ ਮਾਰਿਆ ਅਤੇ ਹਾਥੀਆਂ ਅਤੇ ਰਥਾਂ ਸਮੇਤ (ਉਨ੍ਹਾਂ ਦੇ) ਸਵਾਰਾਂ ਨੂੰ ਮਾਰਿਆ।
English
The warriors on foot were killed, the elephants were killed alongwith the fall of the chariots and horse- riders.
ਸੋਹਨ ਸੰਜਾ ਬਾਗੜਾ; ਜਣੁ ਲਗੇ ਫੁਲ ਅਨਾਰ ਕਉ ॥
sohan sanjaa baagarraa; jan lage ful anaar kau |
Punjabi
(ਸੂਰਮਿਆਂ ਦੇ) ਕਵਚਾਂ ਵਿਚ (ਤੀਰਾਂ ਦੀਆਂ) ਬਾਗੜਾਂ ਇਉਂ ਸ਼ੋਭ ਰਹੀਆਂ ਹਨ, ਮਾਨੋ ਅਨਾਰ (ਦੇ ਬ੍ਰਿਛ) ਨੂੰ ਫੁਲ ਲਗੇ ਹੋਣ।
English
The tips of arrows penetrated in the armour like the flowers on pomegranate-plants.
ਗੁਸੇ ਆਈ ਕਾਲਕਾ; ਹਥਿ ਸਜੇ ਲੈ ਤਰਵਾਰ ਕਉ ॥
guse aaee kaalakaa; hath saje lai taravaar kau |
Punjabi
ਸਜੇ ਹੱਥ ਵਿਚ ਤਲਵਾਰ ਲੈ ਕੇ ਕਾਲਕਾ ਗੁੱਸੇ ਵਿਚ ਆਈ।
English
The goddess Kali got enraged, holding her sword in her right hand
ਏਦੂ ਪਾਰਉ ਓਤ ਪਾਰ; ਹਰਨਾਕਸਿ ਕਈ ਹਜਾਰ ਕਉ ॥
edoo paarau ot paar; haranaakas kee hajaar kau |
Punjabi
(ਦੈਂਤ ਫ਼ੌਜ ਦੇ) ਇਕ ਪਾਸਿਓਂ ਦੂਜੇ ਪਾਸੇ ਵਲ (ਨਿਕਲਦੀ ਗਈ ਅਤੇ) ਹਰਨਾਕਸ਼ ਵਰਗੇ ਕਈ ਹਜ਼ਾਰਾਂ ਰਾਖਸ਼ਾਂ ਨੂੰ ਨਸ਼ਟ ਕਰ ਦਿੱਤਾ।
English
She destroyed several thousand demons (Hiranayakashipus) from this end of the field to the other end.
ਜਿਣ ਇਕਾ ਰਹੀ, ਕੰਧਾਰ ਕਉ ॥
jin ikaa rahee, kandhaar kau |
Punjabi
ਇਕਲਿਆਂ ਹੀ ਦੇਵੀ (ਦੈਂਤਾਂ ਦੇ) ਦਲ ਨੂੰ ਜਿਤ ਰਹੀ ਸੀ।
English
The only one is conquering the army
ਸਦ ਰਹਮਤ, ਤੇਰੇ ਵਾਰ ਕਉ ॥੪੯॥
sad rahamat, tere vaar kau |49|
Punjabi
(ਦੇਵੀ ਦੇ) ਵਾਰ ਨੂੰ ਸਦਾ ਸ਼ਾਬਾਸ਼ ਹੈ (ਜਾਂ ਕਵੀ ਦੇਵੀ ਦੇ ਵਾਰ ਤੋਂ ਕੁਰਬਾਨ ਹੈ) ॥੪੯॥
English
O goddess! Hail, hail to Thy blow.49.
ਪਉੜੀ ॥
paurree |
Punjabi
ਪਉੜੀ:
English
PAURI
ਦੁਹਾਂ ਕੰਧਾਰਾਂ ਮੁਹਿ ਜੁੜੇ; ਸਟ ਪਈ ਜਮਧਾਣ ਕਉ ॥
duhaan kandhaaraan muhi jurre; satt pee jamadhaan kau |
Punjabi
(ਜਦੋਂ ਨਗਾਰੇ ਉਤੇ ਸਟ ਵਜੀ ਤਦੋਂ) ਦੋਹਾਂ (ਪਾਸਿਆਂ ਦੀਆਂ) ਫੌਜਾਂ ਆਹਮਣੇ ਸਾਹਮਣੇ ਹੋ ਗਈਆਂ।
English
The trumpet, enveloped by the hide of the male buffalo, the vehicle of Yama, was beaten and both the armies faced each other.
ਤਦ ਖਿੰਗ ਨਸੁੰਭ ਨਚਾਇਆ; ਡਾਲ ਉਪਰਿ ਬਰਗਸਤਾਣ ਕਉ ॥
tad khing nasunbh nachaaeaa; ddaal upar baragasataan kau |
Punjabi
ਤਦੋਂ ਨਿਸ਼ੁੰਭ ਨੇ (ਆਪਣੇ) ਨੁਕਰੇ ਘੋੜੇ ਉਤੇ ਲੋਹੇ ਦਾ ਝੁਲ ('ਬਰਗਸਤਾਣ') ਪਾ ਕੇ ਨਚਾਇਆ।
English
Then Nisumbh caused the horse to dance, putting on his back the saddle-armour.
ਫੜੀ ਬਿਲੰਦ ਮਗਾਇਉਸ; ਫੁਰਮਾਇਸ ਕਰਿ ਮੁਲਤਾਨ ਕਉ ॥
farree biland magaaeiaus; furamaaeis kar mulataan kau |
Punjabi
ਚੌੜੀ ਫਟੀ ਵਾਲੀ ਵੱਡੀ ਕਮਾਨ (ਉਸ ਨੇ) ਹੱਥ ਵਿਚ ਪਕੜ ਲਈ (ਜੋ ਉਸ ਨੇ) ਉਚੇਚੀ ਫੁਰਮਾਇਸ਼ ਕਰ ਕੇ ਮੁਲਤਾਨ ਤੋਂ ਮੰਗਵਾਈ ਸੀ।
English
She held the big bow, which was caused to be brought on order form Musltan.
ਗੁਸੇ ਆਈ ਸਾਹਮਣੇ; ਰਣ ਅੰਦਰਿ ਘਤਣ ਘਾਣ ਕਉ ॥
guse aaee saahamane; ran andar ghatan ghaan kau |
Punjabi
(ਉਧਰੋਂ) ਗੁੱਸੇ ਨਾਲ ਭਰੀ ਹੋਈ (ਦੁਰਗਾ) ਰਣ ਵਿਚ ਘਮਸਾਨ ਮਚਾਉਣ ਲਈ (ਰਾਖਸ਼ ਦੇ) ਸਾਹਮਣੇ ਆ ਗਈ।
English
In her fury, she came in front in order to fill the battlefield with the mud of blood and fat.
ਅਗੈ ਤੇਗ ਵਗਾਈ ਦੁਰਗਸਾਹ; ਬਢ ਸੁੰਭਨ ਬਹੀ ਪਲਾਣ ਕਉ ॥
agai teg vagaaee duragasaah; badt sunbhan bahee palaan kau |
Punjabi
ਦੁਰਗਾ ਨੇ ਅਗੋਂ ਹੋ ਕੇ ਅਜਿਹੀ ਤਲਵਾਰ ਚਲਾਈ ਕਿ (ਉਹ) ਨਿਸ਼ੁੰਭ ਨੂੰ ਵੱਢ ਕੇ ਕਾਠੀ ('ਪਲਾਣੋ') ਤੋਂ ਵੀ ਪਾਰ ਨਿਕਲ ਗਈ।
English
Durga struck the sword in front of her, cutting the demon-king, penetrated through the horse-saddle.
ਰੜਕੀ ਜਾਇ ਕੈ ਧਰਤ ਕਉ; ਬਢ ਪਾਖਰ ਬਢ ਕਿਕਾਣ ਕਉ ॥
rarrakee jaae kai dharat kau; badt paakhar badt kikaan kau |
Punjabi
(ਅਤੇ ਫਿਰ) ਪਾਖਰ (ਲੋਹੇ ਦੀਆਂ ਤਾਰਾਂ ਦੀ ਬਣੀ ਝੁਲ) ਨੂੰ ਫਾੜ ਕੇ ਅਤੇ ਘੋੜੇ ਨੂੰ ਵਢ ਕੇ ਧਰਤੀ ਵਿਚ ਜਾ ਵਜੀ।
English
Then it penetrated further and struck the earth after cutting the saddle-armour and the horse.
ਬੀਰ ਪਲਾਣੋ ਡਿਗਿਆ; ਕਰਿ ਸਿਜਦਾ ਸੁੰਭ ਸੁਜਾਣ ਕਉ ॥
beer palaano ddigiaa; kar sijadaa sunbh sujaan kau |
Punjabi
ਵੀਰ-ਯੋਧਾ (ਨਿਸੁੰਭ) ਕਾਠੀ ਤੋਂ (ਇਸ ਤਰ੍ਹਾਂ ਹੇਠਾਂ ਨੂੰ) ਡਿਗਿਆ ਮਾਨੋ ਸੂਝਵਾਨ ਸ਼ੁੰਭ ਨੂੰ ਸਿਜਦਾ ਕਰਦਾ ਹੋਵੇ।
English
The great hero (Nisumbh) fell down from the horse-saddle, offering salutation to the wise Sumbh.
ਸਾਬਾਸ, ਸਲੋਣੇ ਖਾਣ ਕਉ ॥
saabaas, salone khaan kau |
Punjabi
(ਕਾਵਿ-ਨਿਆਂ ਅਧੀਨ ਕਵੀ ਨੇ ਦੈਂਤ ਨਾਇਕ ਨੂੰ ਅਸੀਸ ਦਿੱਤੀ) ਸਾਂਵਲੇ ਰੰਗ ਵਾਲੇ ਖ਼ਾਨ ਨੂੰ ਸ਼ਾਬਾਸ਼ ਹੈ (ਸਲੋਣੇ ਖਾਨ ਦਾ ਅਰਥਾਂਤਰ 'ਸਲੂਣੇ ਖਾਣ ਵਾਲਾ')
English
Hail, hail, to the winsome chieftain (Khan).
ਸਦਾ ਸਾਬਾਸ, ਤੇਰੇ ਤਾਣ ਕਉ ॥
sadaa saabaas, tere taan kau |
Punjabi
ਤੇਰੇ ਤ੍ਰਾਣ ਨੂੰ ਵੀ ਸ਼ਾਬਾਸ਼ ਹੈ,
English
Hail, hail, ever to thy strength.
ਤਾਰੀਫਾਂ, ਪਾਨ ਚਬਾਣ ਕਉ ॥
taareefaan, paan chabaan kau |
Punjabi
ਤੇਰਾ ਪਾਨ ਚਬਾਉਣਾ ਵੀ ਸ਼ਲਾਘਾ ਯੋਗ ਹੈ,
English
Praises are offered for the chewing of betel.
ਸਦ ਰਹਮਤ, ਕੈਫਾਂ ਖਾਨ ਕਉ ॥
sad rahamat, kaifaan khaan kau |
Punjabi
ਤੇਰੇ ਨਸ਼ੇ ਕਰਨ ਦੀ (ਬਾਣ) ਨੂੰ ਵੀ ਸ਼ਾਬਾਸ਼ ਹੈ,
English
Hail, hail to thy addiction.
ਸਦ ਰਹਮਤ, ਤੁਰੇ ਨਚਾਣ ਕਉ ॥੫੦॥
sad rahamat, ture nachaan kau |50|
Punjabi
ਤੇਰੇ ਘੋੜਾ ਨਚਾਉਣ (ਦੀ ਵਿਧੀ) ਨੂੰ ਵੀ ਸ਼ਾਬਾਸ਼ ਹੈ ॥੫੦॥
English
Hail hail, to thy horse-control.50.
ਪਉੜੀ ॥
paurree |
Punjabi
ਪਉੜੀ:
English
PAURI
ਦੁਰਗਾ ਅਤੈ ਦਾਨਵੀ, ਗਹ ਸੰਘਰਿ ਕਥੇ ॥
duragaa atai daanavee, geh sanghar kathe |
Punjabi
ਦੁਰਗਾ ਅਤੇ ਦੈਂਤਾਂ ਦਾ ਯੁੱਧ-ਭੂਮੀ ਨੂੰ ਗਾਂਹਦਿਆਂ ਫਿਰਨਾ ਕਥਨ-ਯੋਗ ਹੈ (ਸ਼ਲਾਘਾ ਯੋਗ ਹੈ)।
English
Durga and demons sounded their trumpets, in the remarkable war.
ਓਰੜ ਉਠੇ ਸੂਰਮੇ, ਆਇ ਡਾਹੇ ਮਥੇ ॥
orarr utthe soorame, aae ddaahe mathe |
Punjabi
ਸੂਰਮਿਆਂ ਨੇ ਉਲਰ ਕੇ ਲੜਨ ਲਈ ਮੱਥੇ ਆਣ ਡਾਹੇ ਹਨ।
English
The warriors arose in great numbers and have come to fight.
ਕਟ ਤੁਫੰਗੀ ਕੈਬਰੀ, ਦਲ ਗਾਹਿ ਨਿਕਥੇ ॥
katt tufangee kaibaree, dal gaeh nikathe |
Punjabi
(ਇਹ ਸ਼ੂਰਵੀਰ) ਬੰਦੂਕਾਂ ਅਤੇ ਬਾਣਾਂ ('ਕੈਬਰੀ') ਨਾਲ ਕਟ ਕੇ ਦਲ ਨੂੰ ਗਾਂਹਣ ਲਈ ਨਿਕਲੇ ਹਨ।
English
They have come to tread through the forces in order to destroy (the enemy) with guns and arrows.
ਦੇਖਣਿ ਜੰਗ ਫਰੇਸਤੇ, ਅਸਮਾਨੋ ਲਥੇ ॥੫੧॥
dekhan jang faresate, asamaano lathe |51|
Punjabi
(ਅਜਿਹਾ ਅਦੁੱਤੀ) ਯੁੱਧ ਵੇਖਣ ਲਈ ਫਰਿਸ਼ਤੇ ਆਸਮਾਨ ਤੋਂ (ਹੇਠਾਂ ਉਤਰ ਆਏ ਹਨ) ॥੫੧॥
English
The angels come down (to the earth) from the sky in order to see the war.51.
ਪਉੜੀ ॥
paurree |
Punjabi
ਪਉੜੀ:
English
PAURI
ਦੋਹਾਂ ਕੰਧਾਰਾਂ ਮੁਹ ਜੁੜੇ, ਦਲ ਘੁਰੇ ਨਗਾਰੇ ॥
dohaan kandhaaraan muh jurre, dal ghure nagaare |
Punjabi
ਨਗਾਰਿਆਂ ਦੇ ਗੂੰਜਣ ਨਾਲ ਦੋਹਾਂ ਦਲਾਂ ਦੀਆਂ ਕਤਾਰਾਂ ਆਹਮੋ ਸਾਹਮਣੇ ਹੋ ਗਈਆਂ।
English
The trumpets have sounded in the army and both the forces face each other.
ਓਰੜ ਆਏ ਸੂਰਮੇ, ਸਿਰਦਾਰ ਅਣਿਆਰੇ ॥
orarr aae soorame, siradaar aniaare |
Punjabi
ਵੱਡੇ ਵੱਡੇ ਜੁਝਾਰੂ ਸੈਨਾ-ਨਾਇਕ ਉਲਰ ਕੇ (ਯੁੱਧ ਵਿਚ) ਆ ਗਏ।
English
The chief and brave warriors swayed in the field.
ਲੈ ਕੇ ਤੇਗਾਂ ਬਰਛੀਆਂ, ਹਥਿਆਰ ਉਭਾਰੇ ॥
lai ke tegaan barachheean, hathiaar ubhaare |
Punjabi
(ਉਨ੍ਹਾਂ ਨੇ) ਤਲਵਾਰਾਂ ਅਤੇ ਬਰਛੀਆਂ ਆਦਿ ਹਥਿਆਰਾਂ ਨੂੰ ਉਲਾਰ ਲਿਆ ਸੀ।
English
They raised their weapons including the swords and daggers.
ਟੋਪ ਪਟੇਲਾ ਪਾਖਰਾਂ, ਗਲਿ ਸੰਜ ਸਵਾਰੇ ॥
ttop pattelaa paakharaan, gal sanj savaare |
Punjabi
ਅਤੇ (ਸਿਰਾਂ ਉਤੇ) ਟੋਪ, (ਮੂੰਹ ਤੇ) ਪਟੇਲ, (ਘੋੜੇ ਉਤੇ) ਪਾਖਰ ਅਤੇ ਗਲ ਵਿਚ ਕਵਚ ਪਾਏ ਹੋਏ ਸਨ।
English
They have bedecked themselves with helmets on their heads, and armour around their necks alongwith their horse-sddles with belts.
ਲੈ ਕੇ ਬਰਛੀ ਦੁਰਗਸਾਹ, ਬਹੁ ਦਾਨਵ ਮਾਰੇ ॥
lai ke barachhee duragasaah, bahu daanav maare |
Punjabi
ਦੁਰਗਾ ਨੇ ਬਰਛੀ ਲੈ ਬਹੁਤ ਸਾਰੇ ਦੈਂਤ ਮਾਰ ਦਿੱਤੇ ਸਨ।
English
Durga holding her dagger, killed many demons.
ਚੜੇ ਰਥੀ ਗਜ ਘੋੜਿਈ, ਮਾਰ ਭੁਇ ਤੇ ਡਾਰੇ ॥
charre rathee gaj ghorriee, maar bhue te ddaare |
Punjabi
ਰਥਾਂ, ਹਾਥੀਆਂ ਅਤੇ ਘੋੜਿਆਂ ਉਪਰ ਚੜ੍ਹਿਆਂ ਹੋਇਆਂ ਨੂੰ ਮਾਰ ਕੇ ਧਰਤੀ ਉਤੇ ਸੁੱਟ ਦਿੱਤਾ ਸੀ।
English
She killed and threw those on the round who were riding chariots, elephants and horses.
ਜਣੁ ਹਲਵਾਈ ਸੀਖ ਨਾਲ, ਵਿੰਨ੍ਹ ਵੜੇ ਉਤਾਰੇ ॥੫੨॥
jan halavaaee seekh naal, vinh varre utaare |52|
Punjabi
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਹਲਵਾਈ ਨੇ ਸੀਖ ਨਾਲ ਵਿੰਨ੍ਹ ਕੇ ਵੜੇ ਲਾਹੇ ਹੋਣ ॥੫੨॥
English
It appear that the confectioner has cooked small round cakes of grounded pulse, piercing them with a spike.52.
ਪਉੜੀ ॥
paurree |
Punjabi
ਪਉੜੀ:
English
PAURI
ਦੁਹਾਂ ਕੰਧਾਰਾਂ ਮੁਹਿ ਜੁੜੇ, ਨਾਲ ਧਉਸਾ ਭਾਰੀ ॥
duhaan kandhaaraan muhi jurre, naal dhausaa bhaaree |
Punjabi
ਭਾਰੀ ਨਗਾਰੇ ਦੇ ਵਜਣ ਨਾਲ ਦੋਹਾਂ ਧਿਰਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹੋਈਆਂ।
English
Alongwith the sounding of the large trumpet, both the forces faced each other.
ਲਈ ਭਗਉਤੀ ਦੁਰਗਸਾਹ, ਵਰ ਜਾਗਨ ਭਾਰੀ ॥
lee bhgautee duragasaah, var jaagan bhaaree |
Punjabi
ਦੁਰਗਾ ਨੇ ਹੱਥ ਵਿਚ ਬਰਛੀ (ਭਗਉਤੀ) ਲੈ ਲਈ ਜੋ ਦਗਦੀ ਹੋਈ ਅਗਨੀ 'ਵਰਜਾਗਨਿ' ਦੇ ਸਮਾਨ ਚਮਕਦੀ ਸੀ।
English
Durga held out her sword, appearing like great lustrous fire
ਲਾਈ ਰਾਜੇ ਸੁੰਭ ਨੋ, ਰਤੁ ਪੀਐ ਪਿਆਰੀ ॥
laaee raaje sunbh no, rat peeai piaaree |
Punjabi
(ਉਹ) ਬਰਛੀ (ਦੇਵੀ ਨੇ) ਰਾਜੇ ਸ਼ੁੰਭ ਨੂੰ ਮਾਰ ਦਿੱਤੀ (ਜੋ) ਪਿਆਰੀ (ਉਸ ਦੇ) ਲਹੂ ਨੂੰ ਪੀ ਰਹੀ ਸੀ।
English
She struck it on the king Sumbh and this lovely weapon drinks blood.
ਸੁੰਭ ਪਾਲਾਣੋ ਡਿਗਿਆ, ਉਪਮਾ ਬੀਚਾਰੀ ॥
sunbh paalaano ddigiaa, upamaa beechaaree |
Punjabi
ਸ਼ੁੰਭ ਕਾਠੀ ਤੋਂ ਡਿਗ ਪਿਆ, (ਉਹ ਦ੍ਰਿਸ਼ ਨੂੰ ਵੇਖ ਕੇ ਕਵੀ ਨੂੰ ਇੰਜ) ਉਪਮਾ ਸੁਝੀ
English
Sumbh fell down from the saddle for which the following simile hath been thought.
ਡੁਬ ਰਤੂ ਨਾਲਹੁ ਨਿਕਲੀ, ਬਰਛੀ ਦੁਧਾਰੀ ॥
ddub ratoo naalahu nikalee, barachhee dudhaaree |
Punjabi
(ਕਿ ਜੋ) ਦੋ ਧਾਰੀ ਬਰਛੀ ਲਹੂ ਨਾਲ ਲਿਬੜ ਕੇ ਬਾਹਰ ਨਿਕਲੀ ਹੈ,
English
That the double-edged dagger, smeared with blood, which hath come out (from the body of Sumbh)
ਜਾਣ ਰਜਾਦੀ ਉਤਰੀ, ਪੈਨ ਸੂਹੀ ਸਾਰੀ ॥੫੩॥
jaan rajaadee utaree, pain soohee saaree |53|
Punjabi
(ਉਹ) ਮਾਨੋ ਰਾਜ-ਕੁਮਾਰੀ ('ਰਜਾਦੀ') ਲਾਲ ਰੰਗ ਦੀ ਸਾੜ੍ਹੀ ਪਾ ਕੇ (ਮਹੱਲ ਤੋਂ) ਉਤਰੀ ਹੋਵੇ ॥੫੩॥
English
Seems like a princess coming down from her loft, wearing the red sari.53.
ਪਉੜੀ ॥
paurree |
Punjabi
ਪਉੜੀ:
English
PAURI
ਦੁਰਗਾ ਅਤੈ ਦਾਨਵੀ ਭੇੜ ਪਇਆ ਸਬਾਹੀਂ ॥
duragaa atai daanavee bherr peaa sabaaheen |
Punjabi
ਦੁਰਗਾ ਅਤੇ ਦੈਂਤਾਂ ਦਾ ਤੜਕਸਾਰ ਯੁੱਧ ਸ਼ੁਰੂ ਹੋਇਆ।
English
The war between Durga and the demons started early in the morning.
ਸਸਤ੍ਰ ਪਜੂਤੇ ਦੁਰਗਸਾਹ ਗਹ ਸਭਨੀਂ ਬਾਹੀਂ ॥
sasatr pajoote duragasaah geh sabhaneen baaheen |
Punjabi
ਦੁਰਗਾ ਨੇ ਸਾਰਿਆਂ ਹੱਥਾਂ ਵਿਚ ਮਜ਼ਬੂਤੀ ਨਾਲ ਸ਼ਸਤ੍ਰ ਪਕੜ ਲਏ।
English
Durga held her weapons firmly in all her arms.
ਸੁੰਭ ਨਿਸੁੰਭ ਸੰਘਾਰਿਆ ਵਥ ਜੇਹੇ ਸਾਹੀਂ ॥
sunbh nisunbh sanghaariaa vath jehe saaheen |
Punjabi
ਸ਼ੁੰਭ ਨਿਸ਼ੁੰਭ ਵਰਗੇ ਨਾਮੀ ਯੋਧਿਆਂ ਨੂੰ ਮਾਰ ਸੁਟਿਆ।
English
She killed both Sumbh and Nisumbh, who were the masters of all the materials.
ਫਉਜਾਂ ਰਾਕਸਿ ਆਰੀਆਂ ਦੇਖਿ ਰੋਵਨਿ ਧਾਹੀਂ ॥
faujaan raakas aareean dekh rovan dhaaheen |
Punjabi
ਅਸਮਰਥ ਦੈਂਤ ਫ਼ੌਜਾਂ (ਹਾਰ ਨੂੰ) ਵੇਖ ਕੇ ਧਾਹਾਂ (ਮਾਰ ਕੇ) ਰੋ ਰਹੇ ਸਨ।
English
Seeing this, the helpless forces of the demons, weep bitterly.
ਮੁਹਿ ਕੁੜੂਚੇ ਘਾਹ ਦੇ ਛਡ ਘੋੜੇ ਰਾਹੀਂ ॥
muhi kurrooche ghaah de chhadd ghorre raaheen |
Punjabi
(ਬਹੁਤੇ ਦੈਂਤ) ਮੂੰਹ ਵਿਚ ਘਾਹ ਦੇ ਤੀਲੇ ਦੇ ਕੇ ਅਤੇ ਘੋੜਿਆਂ ਨੂੰ ਰਾਹ ਵਿਚ ਹੀ ਛਡ ਕੇ (ਦੇਵੀ ਦੇ ਸਾਹਮਣੇ ਆਪਣੀ ਅਸਮਰਥਾ ਪ੍ਰਗਟ ਕਰਨ ਲਗੇ)।
English
Accepting their defeat (by putting the straws of grass in their mouth), and leaving their horses in the way
ਭਜਦੇ ਹੋਏ ਮਾਰੀਅਨ ਮੁੜ ਝਾਕਨ ਨਾਹੀਂ ॥੫੪॥
bhajade hoe maareean murr jhaakan naaheen |54|
Punjabi
ਭਜਦੇ ਜਾਂਦੇ ਦੈਂਤ ਵੀ (ਦੇਵੀ ਦੁਆਰਾ ਮਾਰੇ ਜਾ ਰਹੇ ਸਨ, (ਪਰ ਉਹ) ਪਿਛੇ ਮੁੜ ਕੇ ਝਾਕਦੇ ਤਕ ਨਹੀਂ ਸਨ ॥੫੪॥
English
They are being killed, while fleeing, without looking back.54.
ਪਉੜੀ ॥
paurree |
Punjabi
ਪਉੜੀ:
English
PAURI
ਸੁੰਭ ਨਿਸੁੰਭ ਪਠਾਇਆ, ਜਮ ਦੇ ਧਾਮ ਨੋ ॥
sunbh nisunbh patthaaeaa, jam de dhaam no |
Punjabi
(ਦੇਵੀ ਨੇ) ਸ਼ੁੰਭ ਅਤੇ ਨਿਸ਼ੁੰਭ ਨੂੰ ਯਮ-ਲੋਕ ਨੂੰ ਤੋਰ ਦਿੱਤਾ
English
Sumbh and Nisumbh were dispatched to the abode of Yama
ਇੰਦ੍ਰ ਸਦ ਬੁਲਾਇਆ, ਰਾਜ ਅਭਿਸੇਖ ਨੋ ॥
eindr sad bulaaeaa, raaj abhisekh no |
Punjabi
ਅਤੇ ਇੰਦਰ ਨੂੰ ਰਾਜਤਿਲਕ ('ਅਭਿਖੇਖ') ਦੇਣ ਲਈ ਸਦ ਲਿਆ।
English
And Indra was called for crowning him.
ਸਿਰ ਪਰ ਛਤ੍ਰ ਫਿਰਾਇਆ, ਰਾਜੇ ਇੰਦ੍ਰ ਦੈ ॥
sir par chhatr firaaeaa, raaje indr dai |
Punjabi
ਰਾਜੇ ਇੰਦਰ ਦੇ ਸਿਰ ਉਤੇ ਛਤ੍ਰ ਫਿਰਾ ਦਿੱਤਾ।
English
The canopy was held up over the head of king Indra.
ਚਉਦਹ ਲੋਕਾਂ ਛਾਇਆ, ਜਸੁ ਜਗਮਾਤ ਦਾ ॥
chaudah lokaan chhaaeaa, jas jagamaat daa |
Punjabi
(ਇਸ ਤਰ੍ਹਾਂ) ਚੌਦਾਂ ਲੋਕਾਂ ਵਿਚ ਜਗਤ-ਮਾਤਾ (ਦੁਰਗਾ) ਦਾ ਯਸ਼ ਛਾ ਗਿਆ।
English
The praise of the mother of the universe spread over all the fourteen worlds.
ਦੁਰਗਾ ਪਾਠ ਬਣਾਇਆ, ਸਭੇ ਪਉੜੀਆਂ ॥
duragaa paatth banaaeaa, sabhe paurreean |
Punjabi
ਦੁਰਗਾ (ਸਪਤਸ਼ਤੀ) ਦਾ ਪਾਠ (ਇਸ ਵਾਰ ਦੀਆਂ) ਸਾਰੀਆਂ ਪਉੜੀਆਂ ਵਿਚ ਰਚਿਆ ਹੈ।
English
All the Pauris (stanza) of this DURGA PATH (The text about the exploits of Durga) have been composed
ਫੇਰ ਨ ਜੂਨੀ ਆਇਆ, ਜਿਨ ਇਹ ਗਾਇਆ ॥੫੫॥
fer na joonee aaeaa, jin ih gaaeaa |55|
Punjabi
ਜੋ ਇਸ (ਪਾਠ) ਨੂੰ ਗਾਏਗਾ (ਉਹ) ਫਿਰ ਆਵਾਗਵਣ ਦੇ ਚਕਰਾਂ ਵਿਚ ਨਹੀਂ ਪਏਗਾ ॥੫੫॥
English
And that person who sings it, will not take birth again.55.