Ekam
← Kirtans & Banis

Great compositions of the Guru Granth Sahib

Dakhani Oankaar

ਓਅੰਕਾਰੁ

Guru Nanak Dev Ji

Guru Granth Sahib · Ang 929–938 · 399 lines

A meditation opening with “Oankaar” — from the One sound, all creation came forth.

Listen to Dakhani OankaarSikhNet Play — professional kirtan & paath

The meaning

Guru Nanak begins “Oankaar” — it is from the One Creator that all forms, all wisdom, and the very letters of speech came forth. Composed, by tradition, for a learned pandit, it reflects on creation, the power of the Word, the emptiness of mere book-learning without love, and how only the Name ferries the soul across the world-ocean.

A story to unlock it

Camel-loads of books

A famous pandit named Brahmdas came to debate Guru Nanak, his learning piled high on camels behind him. Nanak asked gently what all those books had taught him of the One. The pandit fell silent, then humble. “Knowledge that only swells the head is a burden for camels,” Nanak said. “The wisdom that lightens the heart begins with a single sound — Oankaar.”

Traditional account · Traditional Sikh account (simplified retelling)

The lines

The exact lines of this composition, in recitation order.

Guru Granth SahibAng 929 · Line 34

ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ॥

raamakalee mahalaa 1 dakhanee oankaar |

Punjabi

ਰਾਮਕਲੀ ਪਹਿਲੀ ਪਾਤਿਸ਼ਾਹੀ ਦੱਖਣੀ ਓਅੰਕਾਰ।

Bhai Manmohan Singh (Shabad OS, CC BY-SA)

English

Raamkalee, First Mehl, Dakhanee, Ongkaar:

Dr. Sant Singh Khalsa (Shabad OS, CC BY-SA)
Guru Granth SahibAng 929 · Line 35

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਤੇ ਸਤਿ ਸਰੂਪ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Guru Granth SahibAng 929 · Line 36

ਓਅੰਕਾਰਿ; ਬ੍ਰਹਮਾ ਉਤਪਤਿ ॥

oankaar; brahamaa utapat |

Punjabi

ਬ੍ਰਹਮਾ ਵੀ ਓਅੰਕਾਰ ਪ੍ਰਭੂ ਰਾਹੀਂ ਹੀ ਰਚਿਆ ਗਿਆ।

Bhai Manmohan Singh (Shabad OS, CC BY-SA)

English

From Ongkaar, the One Universal Creator God, Brahma was created.

Dr. Sant Singh Khalsa (Shabad OS, CC BY-SA)
Guru Granth SahibAng 929 · Line 37

ਓਅੰਕਾਰੁ; ਕੀਆ ਜਿਨਿ ਚਿਤਿ ॥

oankaar; keea jin chit |

Punjabi

ਅਤੇ ਉਸ ਬ੍ਰਹਮਾ ਨੇ ਵੀ ਵਾਹਿਗੁਰੂ ਨੂੰ ਹੀ ਆਪਣੇ ਚਿੱਤ ਵਿੱਚ ਧਾਰਿਆ।

Bhai Manmohan Singh (Shabad OS, CC BY-SA)

English

He kept Ongkaar in his consciousness.

Dr. Sant Singh Khalsa (Shabad OS, CC BY-SA)
Guru Granth SahibAng 929 · Line 38

ਓਅੰਕਾਰਿ; ਸੈਲ ਜੁਗ ਭਏ ॥

oankaar; sail jug bhe |

Punjabi

ਇਕ ਪ੍ਰਭੂ ਤੋਂ ਹੀ ਪਹਾੜ ਅਤੇ ਯੁਗ ਉਤਪੰਨ ਹੋਏ ਹਨ।

Bhai Manmohan Singh (Shabad OS, CC BY-SA)

English

From Ongkaar, the mountains and the ages were created.

Dr. Sant Singh Khalsa (Shabad OS, CC BY-SA)
Guru Granth SahibAng 929 · Line 39

ਓਅੰਕਾਰਿ; ਬੇਦ ਨਿਰਮਏ ॥

oankaar; bed nirame |

Punjabi

ਇਕ ਪ੍ਰਭੂ ਨੇ ਹੀ ਵੇਦ ਰਹੇ ਹਨ।

Bhai Manmohan Singh (Shabad OS, CC BY-SA)

English

Ongkaar created the Vedas.

Dr. Sant Singh Khalsa (Shabad OS, CC BY-SA)
Guru Granth SahibAng 930 · Line 1

ਓਅੰਕਾਰਿ; ਸਬਦਿ ਉਧਰੇ ॥

oankaar; sabad udhare |

Punjabi

ਇਕ ਪ੍ਰਭੂ ਦੇ ਰਾਂਹੀਂ ਹੀ ਜਗਤ ਦਾ ਪਾਰ ਉਤਾਰਾ ਹੁੰਦਾ ਹੈ।

Bhai Manmohan Singh (Shabad OS, CC BY-SA)

English

Ongkaar saves the world through the Shabad.

Dr. Sant Singh Khalsa (Shabad OS, CC BY-SA)
Guru Granth SahibAng 930 · Line 2

ਓਅੰਕਾਰਿ; ਗੁਰਮੁਖਿ ਤਰੇ ॥

oankaar; guramukh tare |

Punjabi

ਇਕ ਪ੍ਰਭੂ ਦੇ ਰਾਹੀਂ ਹੀ ਵਾਹਿਗੁਰੂ ਨੂੰ ਜਾਣਨ ਵਾਲੇ ਜੀਵ ਮੋਖਸ਼ ਹੁੰਦੇ ਹਨ।

Bhai Manmohan Singh (Shabad OS, CC BY-SA)

English

Ongkaar saves the Gurmukhs.

Dr. Sant Singh Khalsa (Shabad OS, CC BY-SA)
Guru Granth SahibAng 930 · Line 3

ਓਨਮ ਅਖਰ; ਸੁਣਹੁ ਬੀਚਾਰੁ ॥

onam akhar; sunahu beechaar |

Punjabi

ਤੂੰ, ਨਮਸ਼ਕਾਰ ਕਰਨਯੋਗ ਅਬਿਨਾਸੀ ਸੁਆਮੀ ਦੀ ਕਥਾਵਾਰਤਾ ਸ੍ਰਵਣ ਕਰ।

Bhai Manmohan Singh (Shabad OS, CC BY-SA)

English

Listen to the Message of the Universal, Imperishable Creator Lord.

Dr. Sant Singh Khalsa (Shabad OS, CC BY-SA)
Guru Granth SahibAng 930 · Line 4

ਓਨਮ ਅਖਰੁ; ਤ੍ਰਿਭਵਣ ਸਾਰੁ ॥੧॥

onam akhar; tribhavan saar |1|

Punjabi

ਅਮਰ ਸੁਆਮੀ, ਤਿੰਨਾਂ ਹੀ ਜਹਾਨਾਂ ਦਾ ਜੌਹਰ ਹੈ।

Bhai Manmohan Singh (Shabad OS, CC BY-SA)

English

The Universal, Imperishable Creator Lord is the essence of the three worlds. ||1||

Dr. Sant Singh Khalsa (Shabad OS, CC BY-SA)
Guru Granth SahibAng 930 · Line 5

ਸੁਣਿ ਪਾਡੇ; ਕਿਆ ਲਿਖਹੁ ਜੰਜਾਲਾ ॥

sun paadde; kiaa likhahu janjaalaa |

Punjabi

ਸੁਣ ਹੇ ਪੰਡਤ! ਤੂੰ ਸੰਸਾਰੀ ਪੁਆੜੇ ਕਿਉਂ ਲਿਖਦਾ ਹੈ।

Bhai Manmohan Singh (Shabad OS, CC BY-SA)

English

Listen, O Pandit, O religious scholar, why are you writing about worldly debates?

Dr. Sant Singh Khalsa (Shabad OS, CC BY-SA)
Guru Granth SahibAng 930 · Line 6

ਲਿਖੁ ਰਾਮ ਨਾਮ; ਗੁਰਮੁਖਿ ਗੋਪਾਲਾ ॥੧॥ ਰਹਾਉ ॥

likh raam naam; guramukh gopaalaa |1| rahaau |

Punjabi

ਗੁਰਾਂ ਦੀ ਦਇਆ ਦੁਆਰਾ ਤੂੰ ਸੰਸਾਰ ਦੇ ਪਾਲਣਹਾਰ ਸੁਆਮੀ ਦਾ ਨਾਮ ਹੀ ਲਿਖ ਠਹਿਰਾਉ।

Bhai Manmohan Singh (Shabad OS, CC BY-SA)

English

As Gurmukh, write only the Name of the Lord, the Lord of the World. ||1||Pause||

Dr. Sant Singh Khalsa (Shabad OS, CC BY-SA)
Guru Granth SahibAng 930 · Line 7

ਸਸੈ. ਸਭੁ ਜਗੁ ਸਹਜਿ ਉਪਾਇਆ; ਤੀਨਿ ਭਵਨ ਇਕ ਜੋਤੀ ॥

sasai. sabh jag sehaj upaaeaa; teen bhavan ik jotee |

Punjabi

ਸ: ਹਰੀ ਨੇ ਸਾਰੇ ਸੰਸਾਰ ਨੂੰ ਸੁਖੈਨ ਹੀ ਸਾਜਿਆ ਹੈ। ਤਿੰਨਾਂ ਜਹਾਨਾਂ ਅੰਦਰ ਇਕ ਪ੍ਰਕਾਸ਼ਵਾਨ ਪ੍ਰਭੂ ਹੀ ਹੈ।

Bhai Manmohan Singh (Shabad OS, CC BY-SA)

English

Sassa: He created the entire universe with ease; His One Light pervades the three worlds.

Dr. Sant Singh Khalsa (Shabad OS, CC BY-SA)
Guru Granth SahibAng 930 · Line 8

ਗੁਰਮੁਖਿ ਵਸਤੁ ਪਰਾਪਤਿ ਹੋਵੈ; ਚੁਣਿ ਲੈ ਮਾਣਕ ਮੋਤੀ ॥

guramukh vasat paraapat hovai; chun lai maanak motee |

Punjabi

ਤੂੰ ਨਾਮ ਜਵਾਹਿਰਾਤ ਅਤੇ ਹੀਰਿਆਂ ਨੂੰ ਚੁੱਗ ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਵਾਹਿਗੁਰੂ ਰੂਪੀ ਅਸਲ ਵੱਖਰ ਨੂੰ ਪਾ ਲਵੇਗਾ।

Bhai Manmohan Singh (Shabad OS, CC BY-SA)

English

Become Gurmukh, and obtain the real thing; gather the gems and pearls.

Dr. Sant Singh Khalsa (Shabad OS, CC BY-SA)
Guru Granth SahibAng 930 · Line 9

ਸਮਝੈ ਸੂਝੈ ਪੜਿ ਪੜਿ ਬੂਝੈ; ਅੰਤਿ ਨਿਰੰਤਰਿ ਸਾਚਾ ॥

samajhai soojhai parr parr boojhai; ant nirantar saachaa |

Punjabi

ਜੇਕਰ ਬੰਦਾ, ਜਿਹੜਾ ਕੁੱਛ ਉਹ ਪੜ੍ਹਦਾ ਤੇ ਵਾਚਦਾ ਹੈ, ਉਸ ਨੂੰ ਜਾਣ। ਸੋਚ ਅਤੇ ਸਮਝ ਲਵੇ, ਤਦ ਉਹ ਓੜਕ ਨੂੰ ਅਨੁਭਵ ਕਰ ਲੈਂਦਾ ਹੈ ਕਿ ਸੱਚਾ ਸਾਈਂ ਸਾਰਿਆਂ ਦੇ ਅੰਦਰ ਹੈ।

Bhai Manmohan Singh (Shabad OS, CC BY-SA)

English

If one understands, realizes and comprehends what he reads and studies, in the end he shall realize that the True Lord dwells deep within his nucleus.

Dr. Sant Singh Khalsa (Shabad OS, CC BY-SA)
Guru Granth SahibAng 930 · Line 10

ਗੁਰਮੁਖਿ ਦੇਖੈ ਸਾਚੁ ਸਮਾਲੇ; ਬਿਨੁ ਸਾਚੇ. ਜਗੁ ਕਾਚਾ ॥੨॥

guramukh dekhai saach samaale; bin saache. jag kaachaa |2|

Punjabi

ਪਵਿੱਤਰ ਪੁਰਸ਼ ਸੱਚੇ ਸੁਆਮੀ ਨੂੰ ਵੇਖਦਾ ਅਤੇ ਸਿਮਰਦਾ ਹੈ। ਸੱਚੇ ਸੁਆਮੀ ਦੇ ਬਾਝੋਂ ਸੰਸਾਰ ਨਿਰਾਪੁਰਾ ਕੂੜਾ ਹੀ ਹੈ।

Bhai Manmohan Singh (Shabad OS, CC BY-SA)

English

The Gurmukh sees and contemplates the True Lord; without the True Lord, the world is false. ||2||

Dr. Sant Singh Khalsa (Shabad OS, CC BY-SA)
Guru Granth SahibAng 930 · Line 11

ਧਧੈ. ਧਰਮੁ ਧਰੇ, ਧਰਮਾ ਪੁਰਿ; ਗੁਣਕਾਰੀ ਮਨੁ ਧੀਰਾ ॥

dhadhai. dharam dhare, dharamaa pur; gunakaaree man dheeraa |

Punjabi

ਧ: ਦ੍ਰਿੜ੍ਹ ਚਿੱਤ ਵਾਲੇ ਨੇਕ ਬੰਦੇ ਇਸ ਜਗਤ, ਈਮਾਨ ਦੇ ਸ਼ਹਿਰ, ਅੰਦਰ ਈਸ਼ਵਰ ਭਗਤੀ ਨੂੰ ਇਖਤਿਆਰ ਕਰਦੇ ਹਨ।

Bhai Manmohan Singh (Shabad OS, CC BY-SA)

English

Dhadha: Those who enshrine Dharmic faith and dwell in the City of Dharma are worthy; their minds are steadfast and stable.

Dr. Sant Singh Khalsa (Shabad OS, CC BY-SA)
Guru Granth SahibAng 930 · Line 12

ਧਧੈ. ਧੂਲਿ ਪੜੈ ਮੁਖਿ ਮਸਤਕਿ; ਕੰਚਨ ਭਏ ਮਨੂਰਾ ॥

dhadhai. dhool parrai mukh masatak; kanchan bhe manooraa |

Punjabi

ਧ: ਜੇਕਰ ਐਸੇ ਸੰਤਾਂ ਦੇ ਪੈਰਾਂ ਦੀ ਧੂੜ ਇਨਸਾਨ ਦੇ ਚਿਹਰੇ ਅਤੇ ਮੱਥੇ ਤੇ ਪੈ ਜਾਵੇ, ਤਦ ਉਹ ਲੋਹੇ ਦੀ ਮੈਲ ਤੋਂ ਸੋਨਾ ਬਣ ਜਾਂਦਾ ਹੈ।

Bhai Manmohan Singh (Shabad OS, CC BY-SA)

English

Dhadha: If the dust of their feet touches one's face and forehead, he is transformed from iron into gold.

Dr. Sant Singh Khalsa (Shabad OS, CC BY-SA)
Guru Granth SahibAng 930 · Line 13

ਧਨੁ ਧਰਣੀਧਰੁ ਆਪਿ ਅਜੋਨੀ; ਤੋਲਿ ਬੋਲਿ ਸਚੁ ਪੂਰਾ ॥

dhan dharaneedhar aap ajonee; tol bol sach pooraa |

Punjabi

ਮੁਬਾਰਕ ਹੈ ਉਹ, ਧਰਤੀ ਨੂੰ ਆਸਰਾ ਦੇਣਹਾਰ, ਜੋ ਖ਼ੁਦ ਅਜਨਮਾ ਹੈ ਅਤੇ ਜਿਸ ਦਾ ਫੈਸਲਾ ਅਤੇ ਬਚਨ ਸੱਚੇ ਅਤੇ ਮੁਕੰਮਲ ਹਨ।

Bhai Manmohan Singh (Shabad OS, CC BY-SA)

English

Blessed is the Support of the Earth; He Himself is not born; His measure and speech are perfect and True.

Dr. Sant Singh Khalsa (Shabad OS, CC BY-SA)
Guru Granth SahibAng 930 · Line 14

ਕਰਤੇ ਕੀ ਮਿਤਿ. ਕਰਤਾ ਜਾਣੈ; ਕੈ ਜਾਣੈ ਗੁਰੁ ਸੂਰਾ ॥੩॥

karate kee mit. karataa jaanai; kai jaanai gur sooraa |3|

Punjabi

ਸਿਰਜਣਹਾਰ ਦੇ ਵਿਸਥਾਰ ਨੂੰ ਸਿਰਜਣਹਾਰ ਹੀ ਜਾਣਦਾ ਹੈ, ਜਾਂ ਜਾਣਦਾ ਹੈ ਸੂਰਬੀਰ ਗੁਰੂ।

Bhai Manmohan Singh (Shabad OS, CC BY-SA)

English

Only the Creator Himself knows His own extent; He alone knows the Brave Guru. ||3||

Dr. Sant Singh Khalsa (Shabad OS, CC BY-SA)
Guru Granth SahibAng 930 · Line 15

ਙਿਆਨੁ ਗਵਾਇਆ. ਦੂਜਾ ਭਾਇਆ; ਗਰਬਿ ਗਲੇ ਬਿਖੁ ਖਾਇਆ ॥

ngiaan gavaaeaa. doojaa bhaaeaa; garab gale bikh khaaeaa |

Punjabi

ਹੋਰਸ ਨਾਲ ਪਿਆਰ ਪਾ ਕੇ, ਬੰਦਾ ਬ੍ਰਹਮ ਗਿਆਤ ਨੂੰ ਵੰਝਾ ਲੈਂਦਾ ਹੈ। ਉਹ ਹੰਕਾਰ ਅੰਦਰ ਗਲ ਸੜ ਜਾਂਦਾ ਹੈ ਤੇ ਜ਼ਹਿਰ ਨੂੰ ਖਾਂਦਾ ਹੈ,

Bhai Manmohan Singh (Shabad OS, CC BY-SA)

English

In love with duality, spiritual wisdom is lost; the mortal rots away in pride, and eats poison.

Dr. Sant Singh Khalsa (Shabad OS, CC BY-SA)
Guru Granth SahibAng 930 · Line 16

ਗੁਰ ਰਸੁ ਗੀਤ ਬਾਦ. ਨਹੀ ਭਾਵੈ ਸੁਣੀਐ; ਗਹਿਰ ਗੰਭੀਰੁ ਗਵਾਇਆ ॥

gur ras geet baad. nahee bhaavai suneeai; gahir ganbheer gavaaeaa |

Punjabi

ਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਉਹ ਫਜੂਲ ਜਾਣਦਾ ਹੈ ਅਤੇ ਇਸ ਨੂੰ ਸੁਣਨਾ ਪਸੰਦ ਨਹੀਂ ਕਰਦਾ। ਐਕੁਰ ਉਹ ਡੂੰਘੇ ਤੇ ਅਥਾਹ ਸਾਈਂ ਨੂੰ ਗੁਆ ਲੈਂਦਾ ਹੈ।

Bhai Manmohan Singh (Shabad OS, CC BY-SA)

English

He thinks that the sublime essence of the Guru's song is useless, and he does not like to hear it. He loses the profound, unfathomable Lord.

Dr. Sant Singh Khalsa (Shabad OS, CC BY-SA)
Guru Granth SahibAng 930 · Line 17

ਗੁਰਿ. ਸਚੁ ਕਹਿਆ ਅੰਮ੍ਰਿਤੁ ਲਹਿਆ; ਮਨਿ ਤਨਿ ਸਾਚੁ ਸੁਖਾਇਆ ॥

gur. sach kahiaa amrit lahiaa; man tan saach sukhaaeaa |

Punjabi

ਜੇਕਰ ਪ੍ਰਾਣੀ ਯਕੀਨ ਮਰ ਲਵੇ ਕਿ ਗੁਰੂ ਜੀ ਸੱਚ ਆਖਦੇ ਹਨ ਦਾਂ ਉਹ ਅਮ੍ਰਿਤ ਨੂੰ ਪਾ ਲੈਂਦਾ ਹੈ ਅਤੇ ਉਸਦੀ ਆਤਮਾ ਅਤੇ ਦੇਹ ਨੂੰ ਸੱਚਾ ਸੁਆਮੀ ਚੰਗਾ ਲਗਦਾ ਹੈ।

Bhai Manmohan Singh (Shabad OS, CC BY-SA)

English

Through the Guru's Words of Truth, the Ambrosial Nectar is obtained, and the mind and body find joy in the True Lord.

Dr. Sant Singh Khalsa (Shabad OS, CC BY-SA)
Guru Granth SahibAng 930 · Line 18

ਆਪੇ ਗੁਰਮੁਖਿ ਆਪੇ ਦੇਵੈ; ਆਪੇ ਅੰਮ੍ਰਿਤੁ ਪੀਆਇਆ ॥੪॥

aape guramukh aape devai; aape amrit peeaeaa |4|

Punjabi

ਸੁਆਮੀ ਆਪ ਮੁਖੀ ਗੁਰਦੇਵ ਹੈ। ਆਪ ਹੀ ਉਹ ਆਦਮੀ ਨੂੰ ਇਸ ਅੰਮ੍ਰਿਤਮਈ ਨਾਮ ਬਖਸ਼ਤਦਾ ਹੈ ਅਤੇ ਆਪ ਹੀ ਉਸ ਨੂੰ ਇਸ ਅੰਮ੍ਰਿਤ ਨੂੰ ਛਕਾਉਂਦਾ ਹੈ।

Bhai Manmohan Singh (Shabad OS, CC BY-SA)

English

He Himself is the Gurmukh, and He Himself bestows the Ambrosial Nectar; He Himself leads us to drink it in. ||4||

Dr. Sant Singh Khalsa (Shabad OS, CC BY-SA)
Guru Granth SahibAng 930 · Line 19

ਏਕੋ ਏਕੁ ਕਹੈ ਸਭੁ ਕੋਈ; ਹਉਮੈ ਗਰਬੁ ਵਿਆਪੈ ॥

eko ek kahai sabh koee; haumai garab viaapai |

Punjabi

ਹਰ ਕੋਈ ਆਖਦਾ ਹੈ ਕਿ ਪ੍ਰਭੂ ਕੇਵਲ ਇਕੱ ਹੈ। ਪ੍ਰੰਤੂ ਹਰ ਜਣਾ ਹੀ ਹੰਕਾਰ ਤੇ ਹੰਗਤਾ ਅੰਦਰ ਗਲਤਾਨ ਹੈ।

Bhai Manmohan Singh (Shabad OS, CC BY-SA)

English

Everyone says that God is the One and only, but they are engrossed in egotism and pride.

Dr. Sant Singh Khalsa (Shabad OS, CC BY-SA)
Guru Granth SahibAng 930 · Line 20

ਅੰਤਰਿ ਬਾਹਰਿ ਏਕੁ ਪਛਾਣੈ; ਇਉ ਘਰੁ ਮਹਲੁ ਸਿਞਾਪੈ ॥

antar baahar ek pachhaanai; iau ghar mehal siyaapai |

Punjabi

ਅੰਦਰ ਅਤੇ ਬਾਹਰ ਇਨਸਾਨ ਇੱਕ ਸੁਆਮੀ ਨੂੰ ਹੀ ਜਾਣੇ; ਇਸ ਤਰ੍ਹਾਂ ਉਹ ਸੁਆਮੀ ਦੀ ਹਜੂਰੀ ਨੂੰ ਆਪਣੇ ਹਿਰਦੇ-ਘਰ ਅੰਦਰ ਹੀ ਅਨੁਭਵ ਕਰ ਲਵੇਗਾ।

Bhai Manmohan Singh (Shabad OS, CC BY-SA)

English

Realize that the One God is inside and outside; understand this, that the Mansion of His Presence is within the home of your heart.

Dr. Sant Singh Khalsa (Shabad OS, CC BY-SA)
Guru Granth SahibAng 930 · Line 21

ਪ੍ਰਭੁ ਨੇੜੈ ਹਰਿ. ਦੂਰਿ, ਨ ਜਾਣਹੁ; ਏਕੋ ਸ੍ਰਿਸਟਿ ਸਬਾਈ ॥

prabh nerrai har. door, na jaanahu; eko srisatt sabaaee |

Punjabi

ਸੁਆਮੀ ਨਜ਼ਦੀਕ ਹੈ। ਵਹਿਗੁਰੂ ਨੂੰ ਦੁਰੇਡੇ ਖ਼ਿਆਲ ਨਾਂ ਕਰ। ਕੇਵਲ ਉਹ ਹੀ ਸਾਰੇ ਸੰਸਾਰ ਅੰਦਰ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

God is near at hand; do not think that God is far away. The One Lord permeates the entire universe.

Dr. Sant Singh Khalsa (Shabad OS, CC BY-SA)
Guru Granth SahibAng 930 · Line 22

ਏਕੰਕਾਰੁ. ਅਵਰੁ ਨਹੀ ਦੂਜਾ; ਨਾਨਕ. ਏਕੁ ਸਮਾਈ ॥੫॥

ekankaar. avar nahee doojaa; naanak. ek samaaee |5|

Punjabi

ਪ੍ਰਭੂ ਕੇਵਲ ਇੱਕ ਹੈ। ਕੋਈ ਹੋਰ ਹੈ ਹੀ ਨਹੀਂ। ਨਾਨਕ ਇੱਕ ਪ੍ਰਭੂ ਅੰਦਰ ਹੀ ਲੀਨ ਰਹਿੰਦਾ ਹੈ।

Bhai Manmohan Singh (Shabad OS, CC BY-SA)

English

There in One Universal Creator Lord; there is no other at all. O Nanak, merge into the One Lord. ||5||

Dr. Sant Singh Khalsa (Shabad OS, CC BY-SA)
Guru Granth SahibAng 930 · Line 23

ਇਸੁ ਕਰਤੇ ਕਉ. ਕਿਉ ਗਹਿ ਰਾਖਉ; ਅਫਰਿਓ ਤੁਲਿਓ. ਨ ਜਾਈ ॥

eis karate kau. kiau geh raakhau; afario tulio. na jaaee |

Punjabi

ਇਸ ਨੱਟ ਮਨ ਨੂੰ ਤੂੰ ਕਿਸ ਤਰ੍ਹਾਂ ਪਕੜ ਕੇ ਰੱਖ ਸਕਦਾ ਹੈਂ? ਇਹ ਅਫੱੜ ਅਤੇ ਅਮਾਪ ਹੈ।

Bhai Manmohan Singh (Shabad OS, CC BY-SA)

English

How can you keep the Creator under your control? He cannot be seized or measured.

Dr. Sant Singh Khalsa (Shabad OS, CC BY-SA)
Guru Granth SahibAng 930 · Line 24

ਮਾਇਆ ਕੇ ਦੇਵਾਨੇ ਪ੍ਰਾਣੀ; ਝੂਠਿ ਠਗਉਰੀ ਪਾਈ ॥

maaeaa ke devaane praanee; jhootth tthgauree paaee |

Punjabi

ਕੂੜ ਦੀ ਨਸ਼ੀਲੀ ਬੂਟੀ ਪਾ ਕੇ, ਧਨ ਦੌਲਤ ਆਦਿ ਨੇ ਫਾਨੀ ਬੰਦੇ ਨੂੰ ਕਮਲਾ ਕੀਤਾ ਹੋਇਆ ਹੈ।

Bhai Manmohan Singh (Shabad OS, CC BY-SA)

English

Maya has made the mortal insane; she has administered the poisonous drug of falsehood.

Dr. Sant Singh Khalsa (Shabad OS, CC BY-SA)
Guru Granth SahibAng 930 · Line 25

ਲਬਿ ਲੋਭਿ ਮੁਹਤਾਜਿ ਵਿਗੂਤੇ; ਇਬ ਤਬ ਫਿਰਿ ਪਛੁਤਾਈ ॥

lab lobh muhataaj vigoote; ib tab fir pachhutaaee |

Punjabi

ਲਾਲਚ ਤੇ ਤਮ੍ਹਾਂ ਦਾ ਦੀਨ ਹੋ ਪ੍ਰਾਨੀ ਬਰਬਾਦ ਹੋ ਜਾਂਦਾ ਹੈ ਅਤੇ ਮਗਰੋਂ ਸਦਾ ਹੀ ਪਸਚਾਤਾਪ ਕਰਦਾ ਹੈ।

Bhai Manmohan Singh (Shabad OS, CC BY-SA)

English

Addicted to greed and avarice, the mortal is ruined, and then later, he regrets and repents.

Dr. Sant Singh Khalsa (Shabad OS, CC BY-SA)
Guru Granth SahibAng 930 · Line 26

ਏਕੁ ਸਰੇਵੈ ਤਾ ਗਤਿ ਮਿਤਿ ਪਾਵੈ; ਆਵਣੁ ਜਾਣੁ ਰਹਾਈ ॥੬॥

ek sarevai taa gat mit paavai; aavan jaan rahaaee |6|

Punjabi

ਜੇਕਰ ਬੰਦਾ ਇੱਕ ਸੁਆਮੀ ਦੀ ਸੇਵਾ ਕਮਾਵੇ, ਤਦ ਉਹ ਕਲਿਆਨ ਦੀ ਕਦਰ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਉਸ ਦੇ ਆਉਣੇ ਤੇ ਜਾਣ ਮੁੱਕ ਜਾਂਦੇ ਹਨ।

Bhai Manmohan Singh (Shabad OS, CC BY-SA)

English

So serve the One Lord, and attain the state of Salvation; your comings and goings shall cease. ||6||

Dr. Sant Singh Khalsa (Shabad OS, CC BY-SA)
Guru Granth SahibAng 930 · Line 27

ਏਕੁ ਅਚਾਰੁ ਰੰਗੁ ਇਕੁ ਰੂਪੁ ॥

ek achaar rang ik roop |

Punjabi

ਇਕ ਅਦੁੱਤੀ ਸਾਈਂ ਹੀ ਸਮੂਹ ਕੰਮਾਂ, ਵਰਨਾਂ ਤੇ ਸ਼ਕਲਾਂ-ਸੂਰਤਾਂ ਅੰਦਰ ਹੈ।

Bhai Manmohan Singh (Shabad OS, CC BY-SA)

English

The One Lord is in all actions, colors and forms.

Dr. Sant Singh Khalsa (Shabad OS, CC BY-SA)
Guru Granth SahibAng 930 · Line 28

ਪਉਣ ਪਾਣੀ ਅਗਨੀ; ਅਸਰੂਪੁ ॥

paun paanee aganee; asaroop |

Punjabi

ਉਹ ਹਵਾ, ਜਲ, ਅੱਗ ਤੇ ਅਨੇਕਾਂ ਸਰੂਪਾਂ ਰਾਹੀਂ ਕੰਮ ਕਰਦਾ ਹੈ।

Bhai Manmohan Singh (Shabad OS, CC BY-SA)

English

He manifests in many shapes through wind, water and fire.

Dr. Sant Singh Khalsa (Shabad OS, CC BY-SA)
Guru Granth SahibAng 930 · Line 29

ਏਕੋ ਭਵਰੁ; ਭਵੈ ਤਿਹੁ ਲੋਇ ॥

eko bhavar; bhavai tihu loe |

Punjabi

ਇੱਕ ਆਤਮਾ ਤਿੰਨਾਂ ਜਹਾਨਾਂ ਅੰਦਰ ਭਟਕਦੀ ਹੈ।

Bhai Manmohan Singh (Shabad OS, CC BY-SA)

English

The One Soul wanders through the three worlds.

Dr. Sant Singh Khalsa (Shabad OS, CC BY-SA)
Guru Granth SahibAng 930 · Line 30

ਏਕੋ ਬੂਝੈ ਸੂਝੈ; ਪਤਿ ਹੋਇ ॥

eko boojhai soojhai; pat hoe |

Punjabi

ਜੇਕਰ ਪ੍ਰਾਣੀ ਇੱਕ ਵਾਹਿਗੁਰੂ ਨੂੰ ਸਮਝ ਤੇ ਵੇਖ ਲਵੇਂ, ਤਾਂ ਉਹ ਇੱਜ਼ਤ ਆਬਰੂ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

One who understands and comprehends the One Lord is honored.

Dr. Sant Singh Khalsa (Shabad OS, CC BY-SA)
Guru Granth SahibAng 930 · Line 31

ਗਿਆਨੁ ਧਿਆਨੁ ਲੇ; ਸਮਸਰਿ ਰਹੈ ॥

giaan dhiaan le; samasar rahai |

Punjabi

ਜੋ ਈਸ਼ਵਰੀ ਗਿਆਤ ਅਤੇ ਸਿਮਰਨ ਨੂੰ ਪਾ ਲੈਂਦਾ ਹੈ, ਉਹ ਸਮਾਨਤਾ (ਟਿਕਾਅ) ਦੀ ਅਵਸਥਾ ਅੰਦਰ ਵਸਦਾ ਹੈ।

Bhai Manmohan Singh (Shabad OS, CC BY-SA)

English

One who gathers in spiritual wisdom and meditation, dwells in the state of balance.

Dr. Sant Singh Khalsa (Shabad OS, CC BY-SA)
Guru Granth SahibAng 930 · Line 32

ਗੁਰਮੁਖਿ ਏਕੁ ਵਿਰਲਾ ਕੋ ਲਹੈ ॥

guramukh ek viralaa ko lahai |

Punjabi

ਕੋਈ ਵਿਰਲਾ ਜਾਣਾ ਹੀ ਗੁਰਾਂ ਦੀ ਦਇਆ ਦੁਆਰਾ ਇੱਕ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

How rare are those who, as Gurmukh, attain the One Lord.

Dr. Sant Singh Khalsa (Shabad OS, CC BY-SA)
Guru Granth SahibAng 930 · Line 33

ਜਿਸ ਨੋ ਦੇਇ; ਕਿਰਪਾ ਤੇ ਸੁਖੁ ਪਾਏ ॥

jis no dee; kirapaa te sukh paae |

Punjabi

ਜਿਸ ਨੂੰ ਸੁਆਮੀ ਆਪਣੀ ਮਿਹਰ ਰਾਹੀਂ ਦਿੰਦਾ ਹੈ ਕੇਵਲ ਉਹ ਹੀ ਆਰਾਮ ਪਾਉੱਦਾ ਹੈ।

Bhai Manmohan Singh (Shabad OS, CC BY-SA)

English

They alone find peace, whom the Lord blesses with His Grace.

Dr. Sant Singh Khalsa (Shabad OS, CC BY-SA)
Guru Granth SahibAng 930 · Line 34

ਗੁਰੂ ਦੁਆਰੈ; ਆਖਿ ਸੁਣਾਏ ॥੭॥

guroo duaarai; aakh sunaae |7|

Punjabi

ਤਦ ਉਹ ਗੁਰਾਂ ਦੇ ਰਾਹੀਂ ਸੱਚੇ ਨਾਮ ਦਾ ਉਚਾਰਨ ਅਤੇ ਪ੍ਰਚਾਰ ਕਰਦਾ ਹੈ।

Bhai Manmohan Singh (Shabad OS, CC BY-SA)

English

In the Gurdwara, the Guru's Door, they speak and hear of the Lord. ||7||

Dr. Sant Singh Khalsa (Shabad OS, CC BY-SA)
Guru Granth SahibAng 930 · Line 35

ਊਰਮ ਧੂਰਮ; ਜੋਤਿ ਉਜਾਲਾ ॥

aooram dhooram; jot ujaalaa |

Punjabi

ਪ੍ਰਭੂ ਦਾ ਪ੍ਰਕਾਸ਼, ਸਮੁੰਦਰ ਅਤੇ ਧਰਤੀ ਨੂੰ ਰੌਸ਼ਨ ਕਰਦਾ ਹੈ।

Bhai Manmohan Singh (Shabad OS, CC BY-SA)

English

His Light illuminates the ocean and the earth.

Dr. Sant Singh Khalsa (Shabad OS, CC BY-SA)
Guru Granth SahibAng 930 · Line 36

ਤੀਨਿ ਭਵਣ ਮਹਿ; ਗੁਰ ਗੋਪਾਲਾ ॥

teen bhavan meh; gur gopaalaa |

Punjabi

ਵਿਸ਼ਾਲ ਸੰਸਾਰ ਦਾ ਪਾਲਣ ਪੋਸਣਹਾਰ, ਤਿੰਨਾਂ ਪੁਰੀਆਂ ਅੰਦਰ ਰਮਿਆ ਹੋਇਆ ਹੈ।

Bhai Manmohan Singh (Shabad OS, CC BY-SA)

English

Throughout the three worlds, is the Guru, the Lord of the World.

Dr. Sant Singh Khalsa (Shabad OS, CC BY-SA)
Guru Granth SahibAng 930 · Line 37

ਊਗਵਿਆ; ਅਸਰੂਪੁ ਦਿਖਾਵੈ ॥

aoogaviaa; asaroop dikhaavai |

Punjabi

ਜਦ ਐਹੋ ਜੇਹੀ ਬ੍ਰਹਮ ਗਿਆਤ ਉਤਪੰਨ ਹੋ ਜਾਂਦੀ ਹੈ ਤਦ ਵਾਹਿਗੁਰੂ ਆਪਣਾ ਦਰਸ਼ਨ ਵਿਖਾਲਦਾ ਹੈ,

Bhai Manmohan Singh (Shabad OS, CC BY-SA)

English

The Lord reveals His various forms;

Dr. Sant Singh Khalsa (Shabad OS, CC BY-SA)
Guru Granth SahibAng 930 · Line 38

ਕਰਿ ਕਿਰਪਾ; ਅਪੁਨੈ ਘਰਿ ਆਵੈ ॥

kar kirapaa; apunai ghar aavai |

Punjabi

ਅਤੇ ਮਿਹਰ ਧਾਰ ਕੇ ਪ੍ਰਾਨੀ ਦੇ ਆਪਣੇ ਹਿਰਦੇ-ਘਰ ਅੰਦਰ ਆ ਜਾਂਦਾ ਹੈ।

Bhai Manmohan Singh (Shabad OS, CC BY-SA)

English

granting His Grace, He enters the home of the heart.

Dr. Sant Singh Khalsa (Shabad OS, CC BY-SA)
Guru Granth SahibAng 930 · Line 39

ਊਨਵਿ ਬਰਸੈ ਨੀਝਰ ਧਾਰਾ ॥

aoonav barasai neejhar dhaaraa |

Punjabi

ਨੀਵੀਂ ਝੁਕ, ਅੰਮ੍ਰਿਤਮਈ ਵਰਸ਼ਾ ਇਕਰੱਸ ਹੋ ਰਹੀ ਹੈ।

Bhai Manmohan Singh (Shabad OS, CC BY-SA)

English

The clouds hang low, and the rain is pouring down.

Dr. Sant Singh Khalsa (Shabad OS, CC BY-SA)
Guru Granth SahibAng 930 · Line 40

ਊਤਮ ਸਬਦਿ ਸਵਾਰਣਹਾਰਾ ॥

aootam sabad savaaranahaaraa |

Punjabi

ਸ੍ਰੇਸ਼ਟ ਗੁਰਬਾਣੀ ਪ੍ਰਾਣੀ ਨੂੰ ਸ਼ਸ਼ੋਭਤ ਕਰ ਦਿੰਦੀ ਹੈ।

Bhai Manmohan Singh (Shabad OS, CC BY-SA)

English

The Lord embellishes and exalts with the Sublime Word of the Shabad.

Dr. Sant Singh Khalsa (Shabad OS, CC BY-SA)
Guru Granth SahibAng 930 · Line 41

ਇਸੁ ਏਕੇ ਕਾ ਜਾਣੈ ਭੇਉ ॥

eis eke kaa jaanai bheo |

Punjabi

ਜੋ ਇਸ ਇੱਕ ਵਾਹਿਗੁਰੂ ਦੇ ਭੇਤ ਨੂੰ ਜਾਣ ਲੈਂਦਾ ਹੈ,

Bhai Manmohan Singh (Shabad OS, CC BY-SA)

English

One who knows the mystery of the One God,

Dr. Sant Singh Khalsa (Shabad OS, CC BY-SA)
Guru Granth SahibAng 930 · Line 42

ਆਪੇ ਕਰਤਾ; ਆਪੇ ਦੇਉ ॥੮॥

aape karataa; aape deo |8|

Punjabi

ਉਹ ਖ਼ੁਦ ਸਿਰਜਣਹਾਰ ਹੈ ਅਤੇ ਖ਼ੁਦ ਹੀ ਪ੍ਰਕਾਸ਼ਵਾਨ ਪ੍ਰਭੂ।

Bhai Manmohan Singh (Shabad OS, CC BY-SA)

English

is Himself the Creator, Himself the Divine Lord. ||8||

Dr. Sant Singh Khalsa (Shabad OS, CC BY-SA)
Guru Granth SahibAng 930 · Line 43

ਉਗਵੈ ਸੂਰੁ; ਅਸੁਰ ਸੰਘਾਰੈ ॥

augavai soor; asur sanghaarai |

Punjabi

ਜਦ ਬ੍ਰਹਮ ਗਿਆਤ ਦਾ ਸੂਰਜ ਚੜ੍ਹ ਪੈਂਦਾ ਹੈ, ਪ੍ਰਾਣੀ ਭੂਤਨਿਆਂ ਨੂੰ ਮਾਰ ਲੈਂਦਾ ਹੈ,

Bhai Manmohan Singh (Shabad OS, CC BY-SA)

English

When the sun rises, the demons are slain;

Dr. Sant Singh Khalsa (Shabad OS, CC BY-SA)
Guru Granth SahibAng 930 · Line 44

ਊਚਉ ਦੇਖਿ; ਸਬਦਿ ਬੀਚਾਰੈ ॥

aoochau dekh; sabad beechaarai |

Punjabi

ਉੱਪਰ ਨੂੰ ਵੇਖਦਾ ਹੈ ਅਤੇ ਨਾਮ ਦਾ ਆਰਾਧਨ ਕਰਦਾ ਹੈ।

Bhai Manmohan Singh (Shabad OS, CC BY-SA)

English

the mortal looks upwards, and contemplates the Shabad.

Dr. Sant Singh Khalsa (Shabad OS, CC BY-SA)
Guru Granth SahibAng 930 · Line 45

ਊਪਰਿ ਆਦਿ ਅੰਤਿ. ਤਿਹੁ ਲੋਇ ॥

aoopar aad ant. tihu loe |

Punjabi

ਉੱਚਿਆਂ ਤੇ ਨੀਵਿਆਂ ਥਾਵਾਂ, ਆਰੰਭ ਅਤੇ ਅਖੀਰ ਅਤੇ ਤਿੰਨਾਂ ਜਹਾਨਾਂ ਅੰਦਰ ਤਦ ਉਹ ਇੱਕ ਸਾਈਂ ਨੂੰ ਹੀ ਵੇਖਦਾ ਹੈ।

Bhai Manmohan Singh (Shabad OS, CC BY-SA)

English

The Lord is beyond the beginning and the end, beyond the three worlds.

Dr. Sant Singh Khalsa (Shabad OS, CC BY-SA)
Guru Granth SahibAng 930 · Line 46

ਆਪੇ ਕਰੈ ਕਥੈ; ਸੁਣੈ ਸੋਇ ॥

aape karai kathai; sunai soe |

Punjabi

ਉਹ ਸਾਈਂ ਆਪ ਹੀ ਸਾਰਾ ਕੁੱਛ ਕਰਦਾ ਉਚਾਰਦਾ ਤੇ ਸੁਣਦਾ ਹੈ।

Bhai Manmohan Singh (Shabad OS, CC BY-SA)

English

He Himself acts, speaks and listens.

Dr. Sant Singh Khalsa (Shabad OS, CC BY-SA)
Guru Granth SahibAng 931 · Line 1

ਓਹੁ ਬਿਧਾਤਾ; ਮਨੁ ਤਨੁ ਦੇਇ ॥

ohu bidhaataa; man tan dee |

Punjabi

ਉਹ ਪ੍ਰਾਲਭਧ ਦਾ ਲਿਖਾਰੀ ਸਾਨੂੰ ਮਨ ਤੇ ਤਨ ਬਖਸ਼ਦਾ ਹੈ।

Bhai Manmohan Singh (Shabad OS, CC BY-SA)

English

He is the Architect of Destiny; He blesses us with mind and body.

Dr. Sant Singh Khalsa (Shabad OS, CC BY-SA)
Guru Granth SahibAng 931 · Line 2

ਓਹੁ ਬਿਧਾਤਾ; ਮਨਿ ਮੁਖਿ ਸੋਇ ॥

ohu bidhaataa; man mukh soe |

Punjabi

ਓਹ ਸ੍ਰੇਸ਼ਟ ਸਿਰਜਣਹਾਰ ਨੂੰ ਮੈਂ ਆਪਣੇ ਚਿੱਤ ਤੇ ਮੂੰਹ ਵਿੱਚ ਰਖਦਾ ਹਾਂ।

Bhai Manmohan Singh (Shabad OS, CC BY-SA)

English

That Architect of Destiny is in my mind and mouth.

Dr. Sant Singh Khalsa (Shabad OS, CC BY-SA)
Guru Granth SahibAng 931 · Line 3

ਪ੍ਰਭੁ ਜਗਜੀਵਨੁ; ਅਵਰੁ. ਨ ਕੋਇ ॥

prabh jagajeevan; avar. na koe |

Punjabi

ਸੁਆਮੀ ਸੰਸਾਰ ਦੀ ਜਿੰਦ ਜਾਨ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।

Bhai Manmohan Singh (Shabad OS, CC BY-SA)

English

God is the Life of the world; there is no other at all.

Dr. Sant Singh Khalsa (Shabad OS, CC BY-SA)
Guru Granth SahibAng 931 · Line 4

ਨਾਨਕ ਨਾਮਿ ਰਤੇ; ਪਤਿ ਹੋਇ ॥੯॥

naanak naam rate; pat hoe |9|

Punjabi

ਨਾਨਕ, ਵਾਹਿਗੁਰੂ ਦੇ ਨਾਮ ਨਾਲ ਰੰਗੀਜਣ ਦੁਆਰਾ, ਪ੍ਰਾਨੀ ਇੱਜ਼ਤ ਆਬਰੂ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, imbued with the Naam, the Name of the Lord, one is honored. ||9||

Dr. Sant Singh Khalsa (Shabad OS, CC BY-SA)
Guru Granth SahibAng 931 · Line 5

ਰਾਜਨ ਰਾਮ ਰਵੈ ਹਿਤਕਾਰਿ ॥

raajan raam ravai hitakaar |

Punjabi

ਜੋ ਪ੍ਰੇਮ ਨਾਲ ਪ੍ਰਭੂ ਪਾਤਿਸ਼ਾਹ ਦੇ ਨਾਮ ਦਾ ਉਚਾਰਨ ਕਰਦਾ ਹੈ,

Bhai Manmohan Singh (Shabad OS, CC BY-SA)

English

One who lovingly chants the Name of the Sovereign Lord King,

Dr. Sant Singh Khalsa (Shabad OS, CC BY-SA)
Guru Granth SahibAng 931 · Line 6

ਰਣ ਮਹਿ ਲੂਝੈ; ਮਨੂਆ ਮਾਰਿ ॥

ran meh loojhai; manooaa maar |

Punjabi

ਯੁੱਧ ਅੰਦਰ ਜੂਝ ਕੇ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ,

Bhai Manmohan Singh (Shabad OS, CC BY-SA)

English

fights the battle and conquers his own mind;

Dr. Sant Singh Khalsa (Shabad OS, CC BY-SA)
Guru Granth SahibAng 931 · Line 7

ਰਾਤਿ ਦਿਨੰਤਿ; ਰਹੈ ਰੰਗਿ ਰਾਤਾ ॥

raat dinant; rahai rang raataa |

Punjabi

ਅਤੇ ਰੈਣ ਦਿਹੁੰ ਆਪਣੇ ਪ੍ਰਭੂ ਦੀ ਪ੍ਰੀਤ ਅੰਦਰ ਰੰਗਿਆ ਰਹਿੰਦਾ ਹੈ।

Bhai Manmohan Singh (Shabad OS, CC BY-SA)

English

day and night, he remains imbued with the Lord's Love.

Dr. Sant Singh Khalsa (Shabad OS, CC BY-SA)
Guru Granth SahibAng 931 · Line 8

ਤੀਨਿ ਭਵਨ; ਜੁਗ ਚਾਰੇ ਜਾਤਾ ॥

teen bhavan; jug chaare jaataa |

Punjabi

ਉਹ ਤਿੰਨਾਂ ਜਹਾਨਾਂ ਅਤੇ ਚਾਰੇ ਹੀ ਯੁੱਗਾਂ ਅੰਦਰ ਮਸ਼ਹੂਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

He is famous throughout the three worlds and the four ages.

Dr. Sant Singh Khalsa (Shabad OS, CC BY-SA)
Guru Granth SahibAng 931 · Line 9

ਜਿਨਿ ਜਾਤਾ; ਸੋ ਤਿਸ ਹੀ ਜੇਹਾ ॥

jin jaataa; so tis hee jehaa |

Punjabi

ਜੋ ਸੁਆਮੀ ਨੂੰ ਜਾਣਦਾ ਹੈ, ਉਹ ਉਸ ਵਰਗਾ ਹੀ ਬੀ ਵੰਝਦਾ ਹੈ।

Bhai Manmohan Singh (Shabad OS, CC BY-SA)

English

One who knows the Lord, becomes like Him.

Dr. Sant Singh Khalsa (Shabad OS, CC BY-SA)
Guru Granth SahibAng 931 · Line 10

ਅਤਿ ਨਿਰਮਾਇਲੁ; ਸੀਝਸਿ ਦੇਹਾ ॥

at niramaaeil; seejhas dehaa |

Punjabi

ਉਹ ਪਰਮ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦਾ ਸਰੀਰ ਵੀ ਪਾਵਨ ਥੀ ਵੰਝਦਾ ਹੈ।

Bhai Manmohan Singh (Shabad OS, CC BY-SA)

English

He becomes absolutely immaculate, and his body is sanctified.

Dr. Sant Singh Khalsa (Shabad OS, CC BY-SA)
Guru Granth SahibAng 931 · Line 11

ਰਹਸੀ ਰਾਮੁ ਰਿਦੈ ਇਕ ਭਾਇ ॥

rahasee raam ridai ik bhaae |

Punjabi

ਇਕ ਪ੍ਰਭੂ ਦੇ ਪ੍ਰੇਮ ਅੰਦਰ ਉਹ ਆਪਣੇ ਮਨ ਵਿੱਚ ਪ੍ਰਸੰਨ ਰਹਿੰਦਾ ਹੈ।

Bhai Manmohan Singh (Shabad OS, CC BY-SA)

English

His heart is happy, in love with the One Lord.

Dr. Sant Singh Khalsa (Shabad OS, CC BY-SA)
Guru Granth SahibAng 931 · Line 12

ਅੰਤਰਿ ਸਬਦੁ; ਸਾਚਿ ਲਿਵ ਲਾਇ ॥੧੦॥

antar sabad; saach liv laae |10|

Punjabi

ਆਪਣੇ ਮਨ ਅੰਦਰ ਉਹ ਸਤਿਨਾਮ ਨਾਲ ਪ੍ਰੀਤ ਪਾਉਂਦਾ ਹੈ।

Bhai Manmohan Singh (Shabad OS, CC BY-SA)

English

He lovingly centers his attention deep within upon the True Word of the Shabad. ||10||

Dr. Sant Singh Khalsa (Shabad OS, CC BY-SA)
Guru Granth SahibAng 931 · Line 13

ਰੋਸੁ. ਨ ਕੀਜੈ, ਅੰਮ੍ਰਿਤੁ ਪੀਜੈ; ਰਹਣੁ ਨਹੀ ਸੰਸਾਰੇ ॥

ros. na keejai, amrit peejai; rehan nahee sansaare |

Punjabi

ਤੂੰ ਆਪਣੇ ਸੁਆਮੀ ਨਾਲ ਗੁੱਸੇ ਨਾਂ ਹੋ ਤੇ ਉਸ ਦੇ ਸੁਧਾਰਸ ਨੂੰ ਪਾਨ ਕਰ। ਇਸ ਜੱਗ ਵਿੱਚ ਤੂੰ ਬਹੁਤ ਚਿਰ ਨਹੀਂ ਠਹਿਰਾਨਾ।

Bhai Manmohan Singh (Shabad OS, CC BY-SA)

English

Don't be angry - drink in the Ambrosial Nectar; you shall not remain in this world forever.

Dr. Sant Singh Khalsa (Shabad OS, CC BY-SA)
Guru Granth SahibAng 931 · Line 14

ਰਾਜੇ ਰਾਇ ਰੰਕ. ਨਹੀ ਰਹਣਾ; ਆਇ ਜਾਇ ਜੁਗ ਚਾਰੇ ॥

raaje raae rank. nahee rahanaa; aae jaae jug chaare |

Punjabi

ਪਾਤਿਸ਼ਾਹਾਂ, ਸ਼ਹਿਨਸ਼ਾਹਾਂ ਅਤੇ ਕੰਗਾਲਾਂ ਨੇ ਨਹੀਂ ਰਹਿਣਾ। ਚੌਹਾਂ ਯੁੱਗਾਂ ਅੰਦਰ ਇਹ ਆਉਂਦੇ ਤੇ ਜਾਂਦੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

The ruling kings and the paupers shall not remain; they come and go, throughout the four ages.

Dr. Sant Singh Khalsa (Shabad OS, CC BY-SA)
Guru Granth SahibAng 931 · Line 15

ਰਹਣ ਕਹਣ ਤੇ. ਰਹੈ ਨ ਕੋਈ; ਕਿਸੁ ਪਹਿ ਕਰਉ ਬਿਨੰਤੀ ॥

rehan kehan te. rahai na koee; kis peh krau binantee |

Punjabi

ਹਰ ਕੋਈ ਆਖਦਾ ਹੈ, ਮੈਂ ਏਥੇ ਰਹਾਂਗਾ ਅਤੇ ਫਿਰ ਭੀ ਕੋਈ ਨਹੀਂ ਰਹਿੰਦਾ। ਤਾਂ ਮੈਂ ਕੀਹਦੇ ਅੱਗੇ ਪ੍ਰਾਰਥਨਾ ਕਰਾਂ, ਜਦ ਕੋਈ ਥਿਰ ਹੀ ਨਹੀਂ।

Bhai Manmohan Singh (Shabad OS, CC BY-SA)

English

Everyone says that they will remain, but none of them remain; unto whom should I offer my prayer?

Dr. Sant Singh Khalsa (Shabad OS, CC BY-SA)
Guru Granth SahibAng 931 · Line 16

ਏਕੁ ਸਬਦੁ ਰਾਮ ਨਾਮ ਨਿਰੋਧਰੁ; ਗੁਰੁ ਦੇਵੈ ਪਤਿ ਮਤੀ ॥੧੧॥

ek sabad raam naam nirodhar; gur devai pat matee |11|

Punjabi

ਸੁਆਮੀ ਮਾਲਕ ਦਾ ਕੇਵਲ ਨਾਮ ਸਦੀਵ ਹੀ ਗੁਣਕਾਰੀ ਹੈ। ਕੇਵਲ ਗੁਰੂ ਜੀ ਹੀ ਪ੍ਰਾਨੀ ਨੂੰ ਇੱਜ਼ਤ ਆਬਰੂ ਤੇ ਯਥਾਰਥ ਸਮਝ ਪ੍ਰਦਾਨ ਕਰਦੇ ਹਨ।

Bhai Manmohan Singh (Shabad OS, CC BY-SA)

English

The One Shabad, the Name of the Lord, will never fail you; the Guru grants honor and understanding. ||11||

Dr. Sant Singh Khalsa (Shabad OS, CC BY-SA)
Guru Granth SahibAng 931 · Line 17

ਲਾਜ ਮਰੰਤੀ ਮਰਿ ਗਈ; ਘੂਘਟੁ ਖੋਲਿ ਚਲੀ ॥

laaj marantee mar gee; ghooghatt khol chalee |

Punjabi

ਮੇਰਾ ਸ਼ਰਮੀਲਾਪਣ ਤੇ ਝਿਜਕ ਮਰ ਤੇ ਮਿੱਟ ਗਈ ਹੈ ਅਤੇ ਮੈਂ ਹੁਣ ਮੂੰਹ ਤੋਂ ਪੱਲਾ ਚੁਕ ਕੇ ਤੁਰਦੀ ਹਾਂ।

Bhai Manmohan Singh (Shabad OS, CC BY-SA)

English

My shyness and hesitation have died and gone, and I walk with my face unveiled.

Dr. Sant Singh Khalsa (Shabad OS, CC BY-SA)
Guru Granth SahibAng 931 · Line 18

ਸਾਸੁ ਦਿਵਾਨੀ ਬਾਵਰੀ; ਸਿਰ ਤੇ ਸੰਕ ਟਲੀ ॥

saas divaanee baavaree; sir te sank ttalee |

Punjabi

ਮੇਰੀ ਝੱਲੀ ਸੱਸ (ਮਾਇਆ) ਕਮਲੀ ਹੋ ਗਈ ਹੈ ਅਤੇ ਉਸ ਦਾ ਡਰ ਹੁਣ ਮੇਰੇ ਸੀਸ ਤੋਂ ਲਹਿ ਗਿਆ ਹੈ।

Bhai Manmohan Singh (Shabad OS, CC BY-SA)

English

The confusion and doubt from my crazy, insane mother-in-law has been removed from over my head.

Dr. Sant Singh Khalsa (Shabad OS, CC BY-SA)
Guru Granth SahibAng 931 · Line 19

ਪ੍ਰੇਮਿ ਬੁਲਾਈ ਰਲੀ ਸਿਉ; ਮਨ ਮਹਿ ਸਬਦੁ ਅਨੰਦੁ ॥

prem bulaaee ralee siau; man meh sabad anand |

Punjabi

ਲਾਡਲੇ ਪਿਆਰ ਨਾਲ ਮੇਰੇ ਪ੍ਰੀਤਮ ਨੇ ਮੈਨੂੰ ਸੱਦ ਘੱਲਿਆ ਹੈ ਅਤੇ ਮੇਰੇ ਰਿਦੇ ਅੰਦਰ ਉਸ ਦੇ ਨਾਮ ਦੀ ਖੁਸ਼ੀ ਹੈ।

Bhai Manmohan Singh (Shabad OS, CC BY-SA)

English

My Beloved has summoned me with joyful caresses; my mind is filled with the bliss of the Shabad.

Dr. Sant Singh Khalsa (Shabad OS, CC BY-SA)
Guru Granth SahibAng 931 · Line 20

ਲਾਲਿ ਰਤੀ. ਲਾਲੀ ਭਈ; ਗੁਰਮੁਖਿ ਭਈ ਨਿਚਿੰਦੁ ॥੧੨॥

laal ratee. laalee bhee; guramukh bhee nichind |12|

Punjabi

ਆਪਣੇ ਦਿਲਜਾਨੀ (ਪਿਆਰੇ) ਦੀ ਪ੍ਰੀਤ ਨਾਲ ਰੰਗੀਜ ਮੈਂ ਉਸ ਦੀ ਟਹਿਲਣ ਥੀ ਗਈ ਹਾਂ, ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਬੇiਫ਼ਕਰ ਹੋ ਗਈ ਹਾਂ।

Bhai Manmohan Singh (Shabad OS, CC BY-SA)

English

Imbued with the Love of my Beloved, I have become Gurmukh, and carefree. ||12||

Dr. Sant Singh Khalsa (Shabad OS, CC BY-SA)
Guru Granth SahibAng 931 · Line 21

ਲਾਹਾ ਨਾਮੁ ਰਤਨੁ; ਜਪਿ ਸਾਰੁ ॥

laahaa naam ratan; jap saar |

Punjabi

ਤੂੰ ਨਾਮ ਦੇ ਹੀਰੇ ਦੇ ਸਿਮਰਨ ਦਾ ਪਰਮ ਸ੍ਰੇਸ਼ਟ ਨਫਾ ਕਮਾ।

Bhai Manmohan Singh (Shabad OS, CC BY-SA)

English

Chant the jewel of the Naam, and earn the profit of the Lord.

Dr. Sant Singh Khalsa (Shabad OS, CC BY-SA)
Guru Granth SahibAng 931 · Line 22

ਲਬੁ ਲੋਭੁ ਬੁਰਾ ਅਹੰਕਾਰੁ ॥

lab lobh buraa ahankaar |

Punjabi

ਮੰਦੇ ਹਨ ਲਾਲਚ, ਤਮ੍ਹਾਂ ਅਤੇ ਤਕੱਬਰ।

Bhai Manmohan Singh (Shabad OS, CC BY-SA)

English

Greed, avarice, evil and egotism;

Dr. Sant Singh Khalsa (Shabad OS, CC BY-SA)
Guru Granth SahibAng 931 · Line 23

ਲਾੜੀ ਚਾੜੀ; ਲਾਇਤਬਾਰੁ ॥

laarree chaarree; laaeitabaar |

Punjabi

ਨਿੰਦਾ, ਉਸਤਤ ਅਤੇ ਚੁਗਲੀ ਕਰਨ ਦੁਆਰਾ,

Bhai Manmohan Singh (Shabad OS, CC BY-SA)

English

slander, inuendo and gossip;

Dr. Sant Singh Khalsa (Shabad OS, CC BY-SA)
Guru Granth SahibAng 931 · Line 24

ਮਨਮੁਖੁ ਅੰਧਾ ਮੁਗਧੁ ਗਵਾਰੁ ॥

manamukh andhaa mugadh gavaar |

Punjabi

ਅਧਰਮੀ, ਅੰਨ੍ਹਾ, ਮੂਰਖ ਅਤੇ ਬੇਸਮਝ ਥੀ ਗਿਆ ਹੈ।

Bhai Manmohan Singh (Shabad OS, CC BY-SA)

English

the self-willed manmukh is blind, foolish and ignorant.

Dr. Sant Singh Khalsa (Shabad OS, CC BY-SA)
Guru Granth SahibAng 931 · Line 25

ਲਾਹੇ ਕਾਰਣਿ ਆਇਆ ਜਗਿ ॥

laahe kaaran aaeaa jag |

Punjabi

ਨਫ਼ਾ ਕਮਾਉਣ ਲਈ, ਪ੍ਰਾਨੀ ਸੰਸਾਰ ਵਿੱਚ ਆਉਂਦਾ ਹੈ।

Bhai Manmohan Singh (Shabad OS, CC BY-SA)

English

For the sake of earning the profit of the Lord, the mortal comes into the world.

Dr. Sant Singh Khalsa (Shabad OS, CC BY-SA)
Guru Granth SahibAng 931 · Line 26

ਹੋਇ ਮਜੂਰੁ; ਗਇਆ ਠਗਾਇ ਠਗਿ ॥

hoe majoor; geaa tthagaae tthag |

Punjabi

ਉਹ ਕੁੱਲੀ ਬਣ ਜਾਂਦਾ ਹੈ ਅਤੇ ਛਲਨੀ ਮਾਇਆ ਉਸ ਨੂੰ ਛੱਲ ਲੈਂਦੀ ਹੈ।

Bhai Manmohan Singh (Shabad OS, CC BY-SA)

English

But he becomes a mere slave laborer, and is mugged by the mugger, Maya.

Dr. Sant Singh Khalsa (Shabad OS, CC BY-SA)
Guru Granth SahibAng 931 · Line 27

ਲਾਹਾ ਨਾਮੁ ਪੂੰਜੀ ਵੇਸਾਹੁ ॥

laahaa naam poonjee vesaahu |

Punjabi

ਜੇ ਸਿਦਕ ਦੀ ਰਾਸ ਨਾਲ ਨਾਮ ਦਾ ਮੁਨਾਫਾ ਕਮਾਉਂਦਾ ਹੈ,

Bhai Manmohan Singh (Shabad OS, CC BY-SA)

English

One who earns the profit of the Naam, with the capital of faith,

Dr. Sant Singh Khalsa (Shabad OS, CC BY-SA)
Guru Granth SahibAng 931 · Line 28

ਨਾਨਕ ਸਚੀ ਪਤਿ; ਸਚਾ ਪਾਤਿਸਾਹੁ ॥੧੩॥

naanak sachee pat; sachaa paatisaahu |13|

Punjabi

ਹੇ ਨਾਨਕ, ਉਹ ਸੱਚੀ ਇੱਜ਼ਤ ਆਬਰੂ ਪਾ ਲੈਂਦਾ ਹੈ ਅਤੇ ਸੱਚਾ ਸ਼ਹਿਨਸ਼ਾਹ ਹੈ।

Bhai Manmohan Singh (Shabad OS, CC BY-SA)

English

O Nanak, is truly honored by the True Supreme King. ||13||

Dr. Sant Singh Khalsa (Shabad OS, CC BY-SA)
Guru Granth SahibAng 931 · Line 29

ਆਇ ਵਿਗੂਤਾ ਜਗੁ; ਜਮ ਪੰਥੁ ॥

aae vigootaa jag; jam panth |

Punjabi

ਮੌਤ ਦਾ ਰਸਤਾ ਇਖਤਿਆਰ ਕਰਕੇ ਦੁਨੀਆਂ ਤਬਾਹ ਹੋ ਗਈ ਹੈ।

Bhai Manmohan Singh (Shabad OS, CC BY-SA)

English

The world is ruined on the path of Death.

Dr. Sant Singh Khalsa (Shabad OS, CC BY-SA)
Guru Granth SahibAng 931 · Line 30

ਆਈ; ਨ ਮੇਟਣ ਕੋ ਸਮਰਥੁ ॥

aaee; na mettan ko samarath |

Punjabi

ਮਾਇਆ ਦਾ ਅਸਰ ਜ਼ਾਇਲ ਕਰਨ ਨੂੰ ਕੋਈ ਭੀ ਬਲਵਾਨ ਨਹੀਂ।

Bhai Manmohan Singh (Shabad OS, CC BY-SA)

English

No one has the power to erase Maya's influence.

Dr. Sant Singh Khalsa (Shabad OS, CC BY-SA)
Guru Granth SahibAng 931 · Line 31

ਆਥਿ ਸੈਲ; ਨੀਚ ਘਰਿ ਹੋਇ ॥

aath sail; neech ghar hoe |

Punjabi

ਜੇਕਰ ਧਨ ਦੌਲਤ ਕਿਸੇ ਕਮੀਣ ਮੂਰਖ ਦੇ ਗ੍ਰਹਿ ਵਿੱਚ ਭੀ ਹੋਵੇ,

Bhai Manmohan Singh (Shabad OS, CC BY-SA)

English

If wealth visits the home of the lowliest clown,

Dr. Sant Singh Khalsa (Shabad OS, CC BY-SA)
Guru Granth SahibAng 931 · Line 32

ਆਥਿ ਦੇਖਿ; ਨਿਵੈ ਜਿਸੁ ਦੋਇ ॥

aath dekh; nivai jis doe |

Punjabi

ਤਾਂ ਉਸ ਧਨ-ਦੌਲਤ ਨੂੰ ਵੇਖ ਕੇ ਦੋਨੋਂ ਅਮੀਰ ਤੇ ਗਰੀਬ, ਉਸ ਨੂੰ ਸਲਾਮ ਕਰਦੇ ਹਨ।

Bhai Manmohan Singh (Shabad OS, CC BY-SA)

English

seeing that wealth, all pay their respects to him.

Dr. Sant Singh Khalsa (Shabad OS, CC BY-SA)
Guru Granth SahibAng 931 · Line 33

ਆਥਿ ਹੋਇ; ਤਾ ਮੁਗਧੁ ਸਿਆਨਾ ॥

aath hoe; taa mugadh siaanaa |

Punjabi

ਜੇਕਰ ਧਨ ਪਦਾਰਥ ਹੋਵੇ, ਤਦ ਇਕ ਬੁੱਧੂ ਭੀ ਅਕਲਮੰਦ ਜਾਣਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Even an idiot is thought of as clever, if he is rich.

Dr. Sant Singh Khalsa (Shabad OS, CC BY-SA)
Guru Granth SahibAng 931 · Line 34

ਭਗਤਿ ਬਿਹੂਨਾ; ਜਗੁ ਬਉਰਾਨਾ ॥

bhagat bihoonaa; jag bauraanaa |

Punjabi

ਪ੍ਰਭੂ ਦੀ ਪ੍ਰੇਮਮਈ ਸੇਵਾ ਬਾਝੋਂ ਸੰਸਾਰ ਸਰਾਸਰ ਕਮਲਾ ਹੈ।

Bhai Manmohan Singh (Shabad OS, CC BY-SA)

English

Without devotional worship, the world is insane.

Dr. Sant Singh Khalsa (Shabad OS, CC BY-SA)
Guru Granth SahibAng 931 · Line 35

ਸਭ ਮਹਿ ਵਰਤੈ ਏਕੋ ਸੋਇ ॥

sabh meh varatai eko soe |

Punjabi

ਉਹ ਇੱਕ ਸੁਆਮੀ ਹੀ ਸਾਰਿਆਂ ਅੰਦਰ ਵਿਆਪਕ ਹੈ।

Bhai Manmohan Singh (Shabad OS, CC BY-SA)

English

The One Lord is contained among all.

Dr. Sant Singh Khalsa (Shabad OS, CC BY-SA)
Guru Granth SahibAng 931 · Line 36

ਜਿਸ ਨੋ ਕਿਰਪਾ ਕਰੇ; ਤਿਸੁ ਪਰਗਟੁ ਹੋਇ ॥੧੪॥

jis no kirapaa kare; tis paragatt hoe |14|

Punjabi

ਉਹ ਆਪਣੇ ਆਪ ਨੂੰ ਉਸ ਉੱਤੇ ਜ਼ਾਹਰ ਕਰਦਾ ਹੈ ਜਿਸ ਉੱਤੇ ਉਸ ਦੀ ਰਹਿਮਤ ਹੈ।

Bhai Manmohan Singh (Shabad OS, CC BY-SA)

English

He reveals Himself, unto those whom He blesses with His Grace. ||14||

Dr. Sant Singh Khalsa (Shabad OS, CC BY-SA)
Guru Granth SahibAng 931 · Line 37

ਜੁਗਿ ਜੁਗਿ ਥਾਪਿ; ਸਦਾ ਨਿਰਵੈਰੁ ॥

jug jug thaap; sadaa niravair |

Punjabi

ਦੁਸ਼ਮਨੀ-ਰਹਿਤ ਸੁਆਮੀ ਸਾਰਿਆਂ ਯੁੱਗਾਂ ਅੰਦਰ ਸਦੀਵੀ ਸਥਿਰ ਹੈ।

Bhai Manmohan Singh (Shabad OS, CC BY-SA)

English

Throughout the ages, the Lord is eternally established; He has no vengeance.

Dr. Sant Singh Khalsa (Shabad OS, CC BY-SA)
Guru Granth SahibAng 931 · Line 38

ਜਨਮਿ ਮਰਣਿ ਨਹੀ ਧੰਧਾ ਧੈਰੁ ॥

janam maran nahee dhandhaa dhair |

Punjabi

ਉਹ ਬਖੇੜਿਆ ਵਿੱਚ ਨਹੀਂ ਉਲਝਦਾ, ਨਾਂ ਹੀ ਉਹ ਆਉਂਦਾ ਤੇ ਜਾਂਦਾ ਹੈ।

Bhai Manmohan Singh (Shabad OS, CC BY-SA)

English

He is not subject to birth and death; He is not entangled in worldly affairs.

Dr. Sant Singh Khalsa (Shabad OS, CC BY-SA)
Guru Granth SahibAng 931 · Line 39

ਜੋ ਦੀਸੈ; ਸੋ ਆਪੇ ਆਪਿ ॥

jo deesai; so aape aap |

Punjabi

ਜਿਹੜਾ ਕੁੱਛ ਨਜ਼ਰੀ ਪੈਂਦਾ ਹੈ, ਉਹ ਸਾਹਿਬ ਖ਼ੁਦ-ਬਖ਼ੁਦ ਹੀ ਹੈ।

Bhai Manmohan Singh (Shabad OS, CC BY-SA)

English

Whatever is seen, is the Lord Himself.

Dr. Sant Singh Khalsa (Shabad OS, CC BY-SA)
Guru Granth SahibAng 931 · Line 40

ਆਪਿ ਉਪਾਇ; ਆਪੇ ਘਟ ਥਾਪਿ ॥

aap upaae; aape ghatt thaap |

Punjabi

ਖ਼ੁਦ ਪੈਦਾ ਕਰ ਕੇ ਸੁਆਮੀ ਖ਼ੁਦ ਹੀ ਦੋਹਾਂ ਅੰਦਰ ਆਤਮਾ ਨੂੰ ਅਸਥਾਪਨ ਕਰਦਾ ਹੈ।

Bhai Manmohan Singh (Shabad OS, CC BY-SA)

English

Creating Himself, He establishes Himself in the heart.

Dr. Sant Singh Khalsa (Shabad OS, CC BY-SA)
Guru Granth SahibAng 931 · Line 41

ਆਪਿ ਅਗੋਚਰੁ; ਧੰਧੈ ਲੋਈ ॥

aap agochar; dhandhai loee |

Punjabi

ਉਹ ਆਪ ਸੋਚ ਵਿਚਾਰ ਤੋਂ ਪਰ੍ਹੇ ਹੈ ਅਤੇ ਲੁਕਾਈ ਸੰਸਾਰੀ ਵਿਹਾਰਾਂ ਅੰਦਰ ਉਲਝੀ ਹੋਈ ਹੈ।

Bhai Manmohan Singh (Shabad OS, CC BY-SA)

English

He Himself is unfathomable; He links people to their affairs.

Dr. Sant Singh Khalsa (Shabad OS, CC BY-SA)
Guru Granth SahibAng 931 · Line 42

ਜੋਗ ਜੁਗਤਿ; ਜਗਜੀਵਨੁ ਸੋਈ ॥

jog jugat; jagajeevan soee |

Punjabi

ਉਹ ਜਗਤ ਦੀ ਜਿੰਦ ਜਾਨ, ਖ਼ੁਦ ਹੀ ਆਪਣੇ ਨਾਲ ਮਿਲਾਪ ਦਾ ਮਾਰਗ ਵਿਖਾਲਦਾ ਹੈ।

Bhai Manmohan Singh (Shabad OS, CC BY-SA)

English

He is the Way of Yoga, the Life of the World.

Dr. Sant Singh Khalsa (Shabad OS, CC BY-SA)
Guru Granth SahibAng 931 · Line 43

ਕਰਿ ਆਚਾਰੁ; ਸਚੁ ਸੁਖੁ ਹੋਈ ॥

kar aachaar; sach sukh hoee |

Punjabi

ਪਵਿੱਤਰ ਕਰਮ ਕਮਾਉਣ ਦੁਆਰਾ ਪ੍ਰਾਨੀ ਸੱਚਾ ਆਰਾਮ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Living a righteous lifestyle, true peace is found.

Dr. Sant Singh Khalsa (Shabad OS, CC BY-SA)
Guru Granth SahibAng 931 · Line 44

ਨਾਮ ਵਿਹੂਣਾ; ਮੁਕਤਿ ਕਿਵ ਹੋਈ ॥੧੫॥

naam vihoonaa; mukat kiv hoee |15|

Punjabi

ਨਾਮ ਦੇ ਬਾਝੋਂ ਇਨਸਾਨ ਦੀ ਕਲਿਆਣ ਕਿਸ ਤਰ੍ਹਾਂ ਹੋ ਸਕਦੀ ਹੈ?

Bhai Manmohan Singh (Shabad OS, CC BY-SA)

English

Without the Naam, the Name of the Lord, how can anyone find liberation? ||15||

Dr. Sant Singh Khalsa (Shabad OS, CC BY-SA)
Guru Granth SahibAng 931 · Line 45

ਵਿਣੁ ਨਾਵੈ; ਵੇਰੋਧੁ ਸਰੀਰ ॥

vin naavai; verodh sareer |

Punjabi

ਨਾਮ ਦੇ ਬਾਝੋਂ ਦੇਹ ਭੀ ਵੈਰੀ ਹੈ।

Bhai Manmohan Singh (Shabad OS, CC BY-SA)

English

Without the Name, even one's own body is an enemy.

Dr. Sant Singh Khalsa (Shabad OS, CC BY-SA)
Guru Granth SahibAng 931 · Line 46

ਕਿਉ. ਨ ਮਿਲਹਿ; ਕਾਟਹਿ ਮਨ ਪੀਰ ॥

kiau. na mileh; kaatteh man peer |

Punjabi

ਆਪਣੀ ਆਤਮਾ ਦੀ ਪੀੜ ਨਵਿਰਤ ਕਰਨ ਲਈ ਤੂੰ ਆਪਣੀ ਮਾਲਕ ਨਾਲ ਕਿਉਂ ਨਹੀਂ ਮਿਲਦਾ।

Bhai Manmohan Singh (Shabad OS, CC BY-SA)

English

Why not meet the Lord, and take away the pain of your mind?

Dr. Sant Singh Khalsa (Shabad OS, CC BY-SA)
Guru Granth SahibAng 931 · Line 47

ਵਾਟ ਵਟਾਊ ਆਵੈ ਜਾਇ ॥

vaatt vattaaoo aavai jaae |

Punjabi

ਰਾਹੀਂ, ਰਾਹੇ ਰਾਹ, ਆਉਂਦਾ ਤੇ ਜਾਂਦਾ ਹੈ।

Bhai Manmohan Singh (Shabad OS, CC BY-SA)

English

The traveller comes and goes along the highway.

Dr. Sant Singh Khalsa (Shabad OS, CC BY-SA)
Guru Granth SahibAng 931 · Line 48

ਕਿਆ ਲੇ ਆਇਆ; ਕਿਆ ਪਲੈ ਪਾਇ ॥

kiaa le aaeaa; kiaa palai paae |

Punjabi

ਉਹ ਕੀ ਲੈ ਕੇ ਆਇਆ ਸੀ ਅਤੇ ਕੀ ਆਪਣੇ ਨਾਲ ਲੈ ਕੇ ਜਾਵੇਗਾ।

Bhai Manmohan Singh (Shabad OS, CC BY-SA)

English

What did he bring when he came, and what will he take away when he goes?

Dr. Sant Singh Khalsa (Shabad OS, CC BY-SA)
Guru Granth SahibAng 931 · Line 49

ਵਿਣੁ ਨਾਵੈ; ਤੋਟਾ ਸਭ ਥਾਇ ॥

vin naavai; tottaa sabh thaae |

Punjabi

ਨਾਮ ਦੇ ਬਾਝੋਂ ਬੰਦਾ ਹਰ ਥਾਂ ਨੁਕਸਾਨ ਉਠਾਉਂਦਾ ਹੈ।

Bhai Manmohan Singh (Shabad OS, CC BY-SA)

English

Without the Name, one loses everywhere.

Dr. Sant Singh Khalsa (Shabad OS, CC BY-SA)
Guru Granth SahibAng 931 · Line 50

ਲਾਹਾ ਮਿਲੈ; ਜਾ ਦੇਇ ਬੁਝਾਇ ॥

laahaa milai; jaa dee bujhaae |

Punjabi

ਜਦ ਸੁਆਮੀ ਬੰਦੇ ਪਾਸੋਂ ਆਪਣੇ ਆਪ ਨੂੰ ਅਨੁਭਵ ਕਰ ਲੈਂਦਾ ਹੈ, ਤਦ ਉਹ ਬੰਦਾ ਮੁਨਾਫ਼ਾ ਖੱਟ ਲੈਂਦਾ ਹੈ।

Bhai Manmohan Singh (Shabad OS, CC BY-SA)

English

The profit is earned, when the Lord grants understanding.

Dr. Sant Singh Khalsa (Shabad OS, CC BY-SA)
Guru Granth SahibAng 931 · Line 51

ਵਣਜੁ ਵਾਪਾਰੁ; ਵਣਜੈ ਵਾਪਾਰੀ ॥

vanaj vaapaar; vanajai vaapaaree |

Punjabi

ਸੁਦਾਗਰ, ਸੌਦੇ ਅਤੇ ਤਜਾਰਤ ਦੀ ਸੁਦਾਗਰੀ ਕਰਦਾ ਹੈ।

Bhai Manmohan Singh (Shabad OS, CC BY-SA)

English

In merchandise and trade, the merchant is trading.

Dr. Sant Singh Khalsa (Shabad OS, CC BY-SA)
Guru Granth SahibAng 931 · Line 52

ਵਿਣੁ ਨਾਵੈ; ਕੈਸੀ ਪਤਿ ਸਾਰੀ ॥੧੬॥

vin naavai; kaisee pat saaree |16|

Punjabi

ਨਾਮ ਦੇ ਬਾਝੋਂ ਉਹ ਅਸਲੀ ਇੱਜ਼ਤ ਕਿਸ ਤਰ੍ਹਾਂ ਪਾ ਸਕਦਾ ਹੈ।

Bhai Manmohan Singh (Shabad OS, CC BY-SA)

English

Without the Name, how can one find honor and nobility? ||16||

Dr. Sant Singh Khalsa (Shabad OS, CC BY-SA)
Guru Granth SahibAng 931 · Line 53

ਗੁਣ ਵੀਚਾਰੇ; ਗਿਆਨੀ ਸੋਇ ॥

gun veechaare; giaanee soe |

Punjabi

ਕੇਵਲ ਉਹ ਹੀ ਬ੍ਰਹਮਬੇਤਾ ਹੈ ਜੋ ਵਹਿਗੁਰੂ ਦੀਆਂ ਨੇਕੀਆਂ ਦਾ ਚਿੰਤਨ ਕਰਦਾ ਹੈ।

Bhai Manmohan Singh (Shabad OS, CC BY-SA)

English

One who contemplates the Lord's Virtues is spiritually wise.

Dr. Sant Singh Khalsa (Shabad OS, CC BY-SA)
Guru Granth SahibAng 931 · Line 54

ਗੁਣ ਮਹਿ; ਗਿਆਨੁ ਪਰਾਪਤਿ ਹੋਇ ॥

gun meh; giaan paraapat hoe |

Punjabi

ਸੁਆਮੀ ਦੀਆਂ ਖੂਬੀਆਂ ਦਾ ਆਰਾਧਨ ਕਰਨ ਰਾਹੀਂ ਬ੍ਰਹਮ ਵੀਚਾਰ ਦੀ ਦਾਤ ਮਿਲਦੀ ਹੈ।

Bhai Manmohan Singh (Shabad OS, CC BY-SA)

English

Through His Virtues, one receives spiritual wisdom.

Dr. Sant Singh Khalsa (Shabad OS, CC BY-SA)
Guru Granth SahibAng 931 · Line 55

ਗੁਣਦਾਤਾ ਵਿਰਲਾ ਸੰਸਾਰਿ ॥

gunadaataa viralaa sansaar |

Punjabi

ਕੋਈ ਟਾਵਾਂ ਪੁਰਸ਼ ਹੀ ਜਗਤ ਅੰਦਰ ਨੇਕੀਆਂ ਦਾ ਦਾਤਾਰ ਹੈ।

Bhai Manmohan Singh (Shabad OS, CC BY-SA)

English

How rare in this world, is the Giver of virtue.

Dr. Sant Singh Khalsa (Shabad OS, CC BY-SA)
Guru Granth SahibAng 931 · Line 56

ਸਾਚੀ ਕਰਣੀ; ਗੁਰ ਵੀਚਾਰਿ ॥

saachee karanee; gur veechaar |

Punjabi

ਸੱਚੀ ਜੀਵਨ-ਰਹੁ-ਰੀਤੀ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

The True way of life comes through contemplation of the Guru.

Dr. Sant Singh Khalsa (Shabad OS, CC BY-SA)
Guru Granth SahibAng 931 · Line 57

ਅਗਮ ਅਗੋਚਰੁ; ਕੀਮਤਿ. ਨਹੀ ਪਾਇ ॥

agam agochar; keemat. nahee paae |

Punjabi

ਪਹੁੰਚ ਤੋਂ ਪਰ੍ਹੇ ਅਤੇ ਸੋਚ ਸਮਝ ਤੋਂ ਉਚੇਰੇ ਪ੍ਰਭੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

The Lord is inaccessible and unfathomable. His worth cannot be estimated.

Dr. Sant Singh Khalsa (Shabad OS, CC BY-SA)
Guru Granth SahibAng 932 · Line 1

ਤਾ ਮਿਲੀਐ; ਜਾ ਲਏ ਮਿਲਾਇ ॥

taa mileeai; jaa le milaae |

Punjabi

ਕੇਵਲ ਤਾਂ ਹੀ ਇਨਸਾਨ ਉਸ (ਪ੍ਰਭੂ) ਨਾਲ ਮਿਲਦਾ ਹੈ ਜੇਕਰ ਉਹ ਇਨਸਾਨ ਨੂੰ ਆਪਣੇ ਨਾਲ ਮਿਲਾਉੱਦਾ ਹੈ।

Bhai Manmohan Singh (Shabad OS, CC BY-SA)

English

They alone meet Him, whom the Lord causes to meet.

Dr. Sant Singh Khalsa (Shabad OS, CC BY-SA)
Guru Granth SahibAng 932 · Line 2

ਗੁਣਵੰਤੀ; ਗੁਣ ਸਾਰੇ ਨੀਤ ॥

gunavantee; gun saare neet |

Punjabi

ਨੇਕ ਪਤਨੀ ਸਦਾ ਹੀ ਆਪਣੇ ਸੁਆਮੀ ਦੀਆਂ ਨੇਕੀਆਂ ਦਾ ਚਿੰਤਨ ਕਰਦੀ ਹੈ।

Bhai Manmohan Singh (Shabad OS, CC BY-SA)

English

The virtuous soul bride continually contemplates His Virtues.

Dr. Sant Singh Khalsa (Shabad OS, CC BY-SA)
Guru Granth SahibAng 932 · Line 3

ਨਾਨਕ; ਗੁਰਮਤਿ ਮਿਲੀਐ ਮੀਤ ॥੧੭॥

naanak; guramat mileeai meet |17|

Punjabi

ਨਾਨਕ, ਗੁਰਾਂ ਦੀ ਸਿਖਮਤ ਦੁਆਰਾ ਪ੍ਰਾਨੀ ਆਪਣੇ ਪ੍ਰਭੂ ਮਿੱਤਰ ਨਾਲ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, following the Guru's Teachings, one meets the Lord, the true friend. ||17||

Dr. Sant Singh Khalsa (Shabad OS, CC BY-SA)
Guru Granth SahibAng 932 · Line 4

ਕਾਮੁ ਕ੍ਰੋਧੁ; ਕਾਇਆ ਕਉ ਗਾਲੈ ॥

kaam krodh; kaaeaa kau gaalai |

Punjabi

ਵਿਸੇ ਭੋਗ ਤੇ ਗੁੱਸਾ ਦੇਹ ਨੂੰ ਨਾਸ ਕਰ ਦਿੰਦੇ ਹਨ,

Bhai Manmohan Singh (Shabad OS, CC BY-SA)

English

Unfulfilled sexual desire and unresolved anger waste the body away,

Dr. Sant Singh Khalsa (Shabad OS, CC BY-SA)
Guru Granth SahibAng 932 · Line 5

ਜਿਉ ਕੰਚਨ; ਸੋਹਾਗਾ ਢਾਲੈ ॥

jiau kanchan; sohaagaa dtaalai |

Punjabi

ਜਿਸ ਤਰ੍ਹਾਂ ਸੋਹਾਗਾ ਸੋਨੇ ਨੂੰ ਪਿਘਲਾ ਦਿੰਦਾ ਹੈ।

Bhai Manmohan Singh (Shabad OS, CC BY-SA)

English

as gold is dissolved by borax.

Dr. Sant Singh Khalsa (Shabad OS, CC BY-SA)
Guru Granth SahibAng 932 · Line 6

ਕਸਿ ਕਸਵਟੀ; ਸਹੈ ਸੁ ਤਾਉ ॥

kas kasavattee; sahai su taau |

Punjabi

ਸੋਨਾ ਘਸੌਟੀ ਤੇ ਰਗੜਿਆ ਜਾਂਦਾ ਅਤੇ ਅੱਗ ਨੂੰ ਸਹਾਰਦਾ ਹੈ।

Bhai Manmohan Singh (Shabad OS, CC BY-SA)

English

The gold is touched to the touchstone, and tested by fire;

Dr. Sant Singh Khalsa (Shabad OS, CC BY-SA)
Guru Granth SahibAng 932 · Line 7

ਨਦਰਿ ਸਰਾਫ; ਵੰਨੀ ਸਚੜਾਉ ॥

nadar saraaf; vanee sacharraau |

Punjabi

ਜਦ ਇਹ ਸੁੰਦਰ ਰੰਗ ਧਾਰਨ ਕਰ ਲੈਂਦਾ ਹੈ, ਤਦ ਇਹ ਜੌਹਰੀ ਦੀ ਅੱਖ ਅੰਦਰ ਕਬੂਲ ਥੀ ਵੰਝਦਾ ਹੈ।

Bhai Manmohan Singh (Shabad OS, CC BY-SA)

English

when its pure color shows through, it is pleasing to the eye of the assayer.

Dr. Sant Singh Khalsa (Shabad OS, CC BY-SA)
Guru Granth SahibAng 932 · Line 8

ਜਗਤੁ ਪਸੂ ਅਹੰ; ਕਾਲੁ ਕਸਾਈ ॥

jagat pasoo ahan; kaal kasaaee |

Punjabi

ਸੰਸਾਰ ਡੰਗਰ ਸਮਾਨ ਹੈ ਅਤੇ ਮਗਰੂਰ ਮੌਤ ਬੁੱਚੜ ਵਾਂਗ।

Bhai Manmohan Singh (Shabad OS, CC BY-SA)

English

The world is a beast, and arrogent Death is the butcher.

Dr. Sant Singh Khalsa (Shabad OS, CC BY-SA)
Guru Granth SahibAng 932 · Line 9

ਕਰਿ ਕਰਤੈ; ਕਰਣੀ ਕਰਿ ਪਾਈ ॥

kar karatai; karanee kar paaee |

Punjabi

ਰਚਨਹਾਰ ਦਾ ਰਚਿਆ ਹੋਇਆ ਜੀਵ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ।

Bhai Manmohan Singh (Shabad OS, CC BY-SA)

English

The created beings of the Creator receive the karma of their actions.

Dr. Sant Singh Khalsa (Shabad OS, CC BY-SA)
Guru Granth SahibAng 932 · Line 10

ਜਿਨਿ ਕੀਤੀ; ਤਿਨਿ ਕੀਮਤਿ ਪਾਈ ॥

jin keetee; tin keemat paaee |

Punjabi

ਜਿਸ ਨੇ ਸ਼੍ਰਿਸ਼ਟੀ ਸਾਜੀ ਹੈ, ਉਹ ਹੀ ਇਸ ਦਾ ਮੁੱਲ ਜਾਣਦਾ ਹੈ।

Bhai Manmohan Singh (Shabad OS, CC BY-SA)

English

He who created the world, knows its worth.

Dr. Sant Singh Khalsa (Shabad OS, CC BY-SA)
Guru Granth SahibAng 932 · Line 11

ਹੋਰ ਕਿਆ ਕਹੀਐ; ਕਿਛੁ ਕਹਣੁ. ਨ ਜਾਈ ॥੧੮॥

hor kiaa kaheeai; kichh kehan. na jaaee |18|

Punjabi

ਹੋਰ ਇਨਸਾਨ ਕੀ ਆਖ ਸਕਦਾ ਹੈ? ਇਨਸਾਨ ਕੁਝ ਭੀ ਆਖ ਨਹੀਂ ਸਕਦਾ।

Bhai Manmohan Singh (Shabad OS, CC BY-SA)

English

What else can be said? There is nothing at all to say. ||18||

Dr. Sant Singh Khalsa (Shabad OS, CC BY-SA)
Guru Granth SahibAng 932 · Line 12

ਖੋਜਤ ਖੋਜਤ ਅੰਮ੍ਰਿਤੁ ਪੀਆ ॥

khojat khojat amrit peea |

Punjabi

ਭਾਲਦਿਆਂ ਭਾਲਦਿਆਂ ਮੈਂ ਨਾਮ-ਅੰਮ੍ਰਿਤ ਨੂੰ ਪਾਨ ਕੀਤਾ ਹੈ।

Bhai Manmohan Singh (Shabad OS, CC BY-SA)

English

Searching, searching, I drink in the Ambrosial Nectar.

Dr. Sant Singh Khalsa (Shabad OS, CC BY-SA)
Guru Granth SahibAng 932 · Line 13

ਖਿਮਾ ਗਹੀ; ਮਨੁ ਸਤਗੁਰਿ ਦੀਆ ॥

khimaa gahee; man satagur deea |

Punjabi

ਮੈਂ ਸਹਿਨਸ਼ੀਲਤਾ ਦਾ ਰਸਤਾ ਪਕੜ ਲਿਆ ਹੈ ਅਤੇ ਆਪਣੀ ਜਿੰਦੜੀ ਸੱਚੇ ਗੁਰਾਂ ਨੂੰ ਸਮਰਪਨ ਕਰ ਦਿੱਤੀ ਹੈ।

Bhai Manmohan Singh (Shabad OS, CC BY-SA)

English

I have adopted the way of tolerance, and given my mind to the True Guru.

Dr. Sant Singh Khalsa (Shabad OS, CC BY-SA)
Guru Granth SahibAng 932 · Line 14

ਖਰਾ ਖਰਾ; ਆਖੈ ਸਭੁ ਕੋਇ ॥

kharaa kharaa; aakhai sabh koe |

Punjabi

ਹਰ ਕੋਈ ਆਪਣੇ ਆਪ ਨੂੰ ਸੱਚਾ, ਸੱਚਾ ਆਖਦਾ ਹੈ।

Bhai Manmohan Singh (Shabad OS, CC BY-SA)

English

Everyone calls himself true and genuine.

Dr. Sant Singh Khalsa (Shabad OS, CC BY-SA)
Guru Granth SahibAng 932 · Line 15

ਖਰਾ ਰਤਨੁ; ਜੁਗ ਚਾਰੇ ਹੋਇ ॥

kharaa ratan; jug chaare hoe |

Punjabi

ਪਰ ਕੇਵਲ ਉਹ ਹੀ ਚੌਹਾਂ ਜੁਗਾਂ ਅੰਦਰ ਸੱਚਾ ਹੈ, ਜੋ ਨਾਮ ਦੇ ਜਵੇਹਰ ਦਾ ਆਰਾਧਨ ਕਰਦਾ ਹੈ।

Bhai Manmohan Singh (Shabad OS, CC BY-SA)

English

He alone is true, who obtains the jewel throughout the four ages.

Dr. Sant Singh Khalsa (Shabad OS, CC BY-SA)
Guru Granth SahibAng 932 · Line 16

ਖਾਤ ਪੀਅੰਤ ਮੂਏ; ਨਹੀ ਜਾਨਿਆ ॥

khaat peeant mooe; nahee jaaniaa |

Punjabi

ਖਾਂਦਾ ਅਤੇ ਪੀਂਦਾ ਹੋਇਆ ਪ੍ਰਾਣੀ ਮਰ ਜਾਂਦਾ ਹੈ, ਪ੍ਰੰਤੂ ਆਪਣੇ ਪ੍ਰਭੂ ਨੂੰ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

Eating and drinking, one dies, but still does not know.

Dr. Sant Singh Khalsa (Shabad OS, CC BY-SA)
Guru Granth SahibAng 932 · Line 17

ਖਿਨ ਮਹਿ ਮੂਏ; ਜਾ ਸਬਦੁ ਪਛਾਨਿਆ ॥

khin meh mooe; jaa sabad pachhaaniaa |

Punjabi

ਉਹ ਇਕ ਮੁਹਤ ਵਿੱਚ ਜੀਉਂਦੇ ਜੀ ਮਰ ਜਾਂਦਾ ਹੈ, ਜਦ ਉਹ ਆਪਣੇ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

He dies in an instant, when he realizes the Word of the Shabad.

Dr. Sant Singh Khalsa (Shabad OS, CC BY-SA)
Guru Granth SahibAng 932 · Line 18

ਅਸਥਿਰੁ ਚੀਤੁ; ਮਰਨਿ ਮਨੁ ਮਾਨਿਆ ॥

asathir cheet; maran man maaniaa |

Punjabi

ਅਡੋਲ ਹੋ ਜਾਂਦਾ ਹੈ ਉਸ ਦਾ ਮਨ ਅਤੇ ਉਸ ਦੀ ਜਿੰਦੜੀ ਨੂੰ ਇਹ ਮੌਤ ਚੰਗੀ ਲਗਦੀ ਹੈ।

Bhai Manmohan Singh (Shabad OS, CC BY-SA)

English

His consciousness becomes permanently stable, and his mind accepts death.

Dr. Sant Singh Khalsa (Shabad OS, CC BY-SA)
Guru Granth SahibAng 932 · Line 19

ਗੁਰ ਕਿਰਪਾ ਤੇ; ਨਾਮੁ ਪਛਾਨਿਆ ॥੧੯॥

gur kirapaa te; naam pachhaaniaa |19|

Punjabi

ਗੁਰਾਂ ਦੀ ਦਇਆ ਦੁਆਰਾ ਬੰਦਾ ਨਾਮ ਨੂੰ ਅਨੁਭਵ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

By Guru's Grace, he realizes the Naam, the Name of the Lord. ||19||

Dr. Sant Singh Khalsa (Shabad OS, CC BY-SA)
Guru Granth SahibAng 932 · Line 20

ਗਗਨ ਗੰਭੀਰੁ; ਗਗਨੰਤਰਿ ਵਾਸੁ ॥

gagan ganbheer; gaganantar vaas |

Punjabi

ਜਦ ਅਨੰਤ ਸੁਆਮੀ ਮਨੁੱਖ ਦੇ ਮਨ ਦੇ ਆਕਾਸ਼ ਅੰਦਰ ਟਿਕਾ ਦਿੰਦਾ ਹੈ,

Bhai Manmohan Singh (Shabad OS, CC BY-SA)

English

The Profound Lord dwells in the sky of the mind, the Tenth Gate;

Dr. Sant Singh Khalsa (Shabad OS, CC BY-SA)
Guru Granth SahibAng 932 · Line 21

ਗੁਣ ਗਾਵੈ; ਸੁਖ ਸਹਜਿ ਨਿਵਾਸੁ ॥

gun gaavai; sukh sehaj nivaas |

Punjabi

ਤਾਂ ਉਹ ਸਾਈਂ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਬੈਕੁੰਠੀ ਆਰਾਮ ਅੰਦਰ ਵੱਸਦਾ ਹੈ।

Bhai Manmohan Singh (Shabad OS, CC BY-SA)

English

singing His Glorious Praises, one dwells in intuitive poise and peace.

Dr. Sant Singh Khalsa (Shabad OS, CC BY-SA)
Guru Granth SahibAng 932 · Line 22

ਗਇਆ ਨ ਆਵੈ; ਆਇ ਨ ਜਾਇ ॥

geaa na aavai; aae na jaae |

Punjabi

ਉੱਥੇ ਜਾ ਕੇ ਉਹ ਮੁੜ ਕੇ ਨਹੀਂ ਆਉਂਦਾ ਅਤੇ ਨਾਂ ਹੀ ਉਹ ਆਵਾਗਉਣ ਵਿੱਚ ਪੈਂਦਾ ਹੈ।

Bhai Manmohan Singh (Shabad OS, CC BY-SA)

English

He does not go to come, or come to go.

Dr. Sant Singh Khalsa (Shabad OS, CC BY-SA)
Guru Granth SahibAng 932 · Line 23

ਗੁਰ ਪਰਸਾਦਿ; ਰਹੈ ਲਿਵ ਲਾਇ ॥

gur parasaad; rahai liv laae |

Punjabi

ਗੁਰਾਂ ਦੀ ਮਿਹਰ ਸਦਕਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।

Bhai Manmohan Singh (Shabad OS, CC BY-SA)

English

By Guru's Grace, he remains lovingly focused on the Lord.

Dr. Sant Singh Khalsa (Shabad OS, CC BY-SA)
Guru Granth SahibAng 932 · Line 24

ਗਗਨੁ ਅਗੰਮੁ ਅਨਾਥੁ ਅਜੋਨੀ ॥

gagan agam anaath ajonee |

Punjabi

ਮੈਡੜਾ ਮਾਲਕ ਪਹੁੰਚ ਤੋਂ ਪਰੇ, ਸੁਤੰਤਰ ਅਤੇ ਅਜਨਮਾ ਹੈ।

Bhai Manmohan Singh (Shabad OS, CC BY-SA)

English

The Lord of the mind-sky is inaccessible, independent and beyond birth.

Dr. Sant Singh Khalsa (Shabad OS, CC BY-SA)
Guru Granth SahibAng 932 · Line 25

ਅਸਥਿਰੁ ਚੀਤੁ; ਸਮਾਧਿ ਸਗੋਨੀ ॥

asathir cheet; samaadh sagonee |

Punjabi

ਉਸ ਦੇ ਅੰਦਰ ਮਨ ਦਾ ਜੋੜਨਾ ਉੱਤਮ ਤਾੜੀ ਹੈ।

Bhai Manmohan Singh (Shabad OS, CC BY-SA)

English

The most worthy Samaadhi is to keep the consciousness stable, focused on Him.

Dr. Sant Singh Khalsa (Shabad OS, CC BY-SA)
Guru Granth SahibAng 932 · Line 26

ਹਰਿ ਨਾਮੁ ਚੇਤਿ; ਫਿਰਿ ਪਵਹਿ. ਨ ਜੂਨੀ ॥

har naam chet; fir paveh. na joonee |

Punjabi

ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਂਦਾ।

Bhai Manmohan Singh (Shabad OS, CC BY-SA)

English

Remembering the Lord's Name, one is not subject to reincarnation.

Dr. Sant Singh Khalsa (Shabad OS, CC BY-SA)
Guru Granth SahibAng 932 · Line 27

ਗੁਰਮਤਿ ਸਾਰੁ; ਹੋਰ ਨਾਮ ਬਿਹੂਨੀ ॥੨੦॥

guramat saar; hor naam bihoonee |20|

Punjabi

ਪਰਮ ਸ੍ਰੇਸ਼ਟ ਹੈ ਗੁਰਾਂ ਦਾ ਮਾਰਗ। ਹੋਰ ਸਾਰੇ ਰਸਤੇ ਨਾਮ ਤੋਂ ਸੱਖਣੇ ਹਨ।

Bhai Manmohan Singh (Shabad OS, CC BY-SA)

English

The Guru's Teachings are the most Excellent; all other ways lack the Naam, the Name of the Lord. ||20||

Dr. Sant Singh Khalsa (Shabad OS, CC BY-SA)
Guru Granth SahibAng 932 · Line 28

ਘਰ ਦਰ; ਫਿਰਿ ਥਾਕੀ ਬਹੁਤੇਰੇ ॥

ghar dar; fir thaakee bahutere |

Punjabi

ਮੈਂ ਘਣੇਰਿਆਂ ਘਰਾਂ ਅਤੇ ਬੂਹਿਆਂ ਤੇ ਭਟਕ ਕੇ ਹਾਰ ਹੰਭ ਗਈ ਹਾਂ।

Bhai Manmohan Singh (Shabad OS, CC BY-SA)

English

Wandering to countless doorsteps and homes, I have grown weary.

Dr. Sant Singh Khalsa (Shabad OS, CC BY-SA)
Guru Granth SahibAng 932 · Line 29

ਜਾਤਿ ਅਸੰਖ; ਅੰਤ ਨਹੀ ਮੇਰੇ ॥

jaat asankh; ant nahee mere |

Punjabi

ਅਣਗਿਣਤ ਹਨ ਮੈਂਡੇ ਜਨਮ, ਉਨ੍ਹਾਂ ਦਾ ਕੋਈ ਓੜਕ ਨਹੀਂ।

Bhai Manmohan Singh (Shabad OS, CC BY-SA)

English

My incarnations are countless, without limit.

Dr. Sant Singh Khalsa (Shabad OS, CC BY-SA)
Guru Granth SahibAng 932 · Line 30

ਕੇਤੇ; ਮਾਤ ਪਿਤਾ ਸੁਤ ਧੀਆ ॥

kete; maat pitaa sut dheea |

Punjabi

ਅਨੇਕਾਂ ਹੀ ਮੇਰੀਆਂ ਮਾਵਾਂ, ਪਿਓ, ਪੁੱਤ੍ਰ ਅਤੇ ਪੁਤਰੀਆਂ ਹੋ ਗੁਜ਼ਰੀਆਂ ਹਨ।

Bhai Manmohan Singh (Shabad OS, CC BY-SA)

English

I have had so many mothers and fathers, sons and daughters.

Dr. Sant Singh Khalsa (Shabad OS, CC BY-SA)
Guru Granth SahibAng 932 · Line 31

ਕੇਤੇ ਗੁਰ ਚੇਲੇ; ਫੁਨਿ ਹੂਆ ॥

kete gur chele; fun hooaa |

Punjabi

ਮੁੜ, ਬਹੁਤੇ ਹੀ ਹੋਏ ਹਨ ਮੇਰੇ ਮੁਰਸ਼ਦ ਤੇ ਮੁਰੀਦ।

Bhai Manmohan Singh (Shabad OS, CC BY-SA)

English

I have had so many gurus and disciples.

Dr. Sant Singh Khalsa (Shabad OS, CC BY-SA)
Guru Granth SahibAng 932 · Line 32

ਕਾਚੇ ਗੁਰ ਤੇ; ਮੁਕਤਿ. ਨ ਹੂਆ ॥

kaache gur te; mukat. na hooaa |

Punjabi

ਕੂੜੇ ਗੁਰਾਂ ਦੁਆਰਾ ਆਦਮੀ ਮੋਖਸ਼ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Through a false guru, liberation is not found.

Dr. Sant Singh Khalsa (Shabad OS, CC BY-SA)
Guru Granth SahibAng 932 · Line 33

ਕੇਤੀ ਨਾਰਿ; ਵਰੁ ਏਕੁ ਸਮਾਲਿ ॥

ketee naar; var ek samaal |

Punjabi

ਤੂੰ ਜਾਣ ਲੈ ਕਿ ਪਤੀ ਇੱਕ ਹੈ ਅਤੇ ਪਤਨੀਆ ਅਨੇਕਾਂ ਹੀ ਹਨ।

Bhai Manmohan Singh (Shabad OS, CC BY-SA)

English

There are so many brides of the One Husband Lord - consider this.

Dr. Sant Singh Khalsa (Shabad OS, CC BY-SA)
Guru Granth SahibAng 932 · Line 34

ਗੁਰਮੁਖਿ ਮਰਣੁ ਜੀਵਣੁ; ਪ੍ਰਭ ਨਾਲਿ ॥

guramukh maran jeevan; prabh naal |

Punjabi

ਪਵਿੱਤਰ ਪਤਨੀ ਆਪਣੇ ਸੁਆਮੀ ਦੀ ਰਜ਼ਾ ਅੰਦਰ ਹੀ ਜੀਉਂਦੀ ਅਤੇ ਮਰਦੀ ਹੈ,

Bhai Manmohan Singh (Shabad OS, CC BY-SA)

English

The Gurmukh dies, and lives with God.

Dr. Sant Singh Khalsa (Shabad OS, CC BY-SA)
Guru Granth SahibAng 932 · Line 35

ਦਹ ਦਿਸ ਢੂਢਿ; ਘਰੈ ਮਹਿ ਪਾਇਆ ॥

deh dis dtoodt; gharai meh paaeaa |

Punjabi

ਦਸੀਂ ਪਾਸੀਂ ਖੋਜ ਭਾਲ ਕਰ ਕੇ ਮੈਂ ਆਪਣੇ ਕੰਤ ਨੂੰ ਆਪਣੇ ਗ੍ਰਹਿ ਵਿੱਚ ਹੀ ਪਾ ਲਿਆ ਹੈ।

Bhai Manmohan Singh (Shabad OS, CC BY-SA)

English

Searching in the ten directions, I found Him within my own home.

Dr. Sant Singh Khalsa (Shabad OS, CC BY-SA)
Guru Granth SahibAng 932 · Line 36

ਮੇਲੁ ਭਇਆ; ਸਤਿਗੁਰੂ ਮਿਲਾਇਆ ॥੨੧॥

mel bheaa; satiguroo milaaeaa |21|

Punjabi

ਮੈਂ ਆਪਣੇ ਭਰਤੇ ਨੂੰ ਮਿਲ ਪਈ ਹਾਂ ਅਤੇ ਸੱਚੇ ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।

Bhai Manmohan Singh (Shabad OS, CC BY-SA)

English

I have met Him; the True Guru has led me to meet Him. ||21||

Dr. Sant Singh Khalsa (Shabad OS, CC BY-SA)
Guru Granth SahibAng 932 · Line 37

ਗੁਰਮੁਖਿ ਗਾਵੈ; ਗੁਰਮੁਖਿ ਬੋਲੈ ॥

guramukh gaavai; guramukh bolai |

Punjabi

ਪਵਿੱਤਰ ਪੁਰਸ਼ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹੈ। ਵਹਿਗੁਰੂ ਨੂੰ ਜਾਣਨ ਵਾਲਾ ਉਸ ਦੇ ਨਾਮ ਨੂੰ ਉਚਾਰਦਾ ਹੈ।

Bhai Manmohan Singh (Shabad OS, CC BY-SA)

English

The Gurmukh sings, and the Gurmukh speaks.

Dr. Sant Singh Khalsa (Shabad OS, CC BY-SA)
Guru Granth SahibAng 932 · Line 38

ਗੁਰਮੁਖਿ ਤੋਲਿ; ਤੋੁਲਾਵੈ ਤੋਲੈ ॥

guramukh tol; tuolaavai tolai |

Punjabi

ਗੁਰੂ-ਸਮਰਪਨ ਪ੍ਰਭੂ ਦੇ ਮੁੱਲ ਦਾ ਮੁੱਲ ਪਾਉਂਦਾ ਹੈ ਅਤੇ ਹੋਰਨਾਂ ਤੋਂ ਭੀ ਉਸ ਦਾ ਮੁੱਲ ਪਵਾਉਂਦਾ ਹੈ।

Bhai Manmohan Singh (Shabad OS, CC BY-SA)

English

The Gurmukh evaluates the value of the Lord, and inspires others to evaluate Him as well.

Dr. Sant Singh Khalsa (Shabad OS, CC BY-SA)
Guru Granth SahibAng 932 · Line 39

ਗੁਰਮੁਖਿ; ਆਵੈ ਜਾਇ ਨਿਸੰਗੁ ॥

guramukh; aavai jaae nisang |

Punjabi

ਵਾਹਿਗੁਰੂ ਨੂੰ ਜਾਣਨ ਵਾਲਾ ਬਿਨਾਂ ਡਰ ਦੇ ਆਉਂਦਾ ਤੇ ਜਾਂਦਾ ਹੈ।

Bhai Manmohan Singh (Shabad OS, CC BY-SA)

English

The Gurmukh comes and goes without fear.

Dr. Sant Singh Khalsa (Shabad OS, CC BY-SA)
Guru Granth SahibAng 932 · Line 40

ਪਰਹਰਿ ਮੈਲੁ; ਜਲਾਇ ਕਲੰਕੁ ॥

parahar mail; jalaae kalank |

Punjabi

ਉਹ ਅਪਾਣੀ ਗਿਲਾਜ਼ਤ ਨੂੰ ਧਸ ਸੁੱਟਦਾ ਹੈ ਤੇ ਬਦਨਾਮੀ ਨੂੰ ਸਾੜ ਦਿੰਦਾ ਹੈ।

Bhai Manmohan Singh (Shabad OS, CC BY-SA)

English

His filth is taken away, and his stains are burnt off.

Dr. Sant Singh Khalsa (Shabad OS, CC BY-SA)
Guru Granth SahibAng 932 · Line 41

ਗੁਰਮੁਖਿ; ਨਾਦ ਬੇਦ ਬੀਚਾਰੁ ॥

guramukh; naad bed beechaar |

Punjabi

ਨੇਕ ਬੰਦੇ ਦਾ ਸ਼ਬਦ ਹੀ ਵੇਦ ਦੀ ਸੋਚ ਵੀਚਾਰ ਹੈ।

Bhai Manmohan Singh (Shabad OS, CC BY-SA)

English

The Gurmukh contemplates the sound current of the Naad for his Vedas.

Dr. Sant Singh Khalsa (Shabad OS, CC BY-SA)
Guru Granth SahibAng 932 · Line 42

ਗੁਰਮੁਖਿ ਮਜਨੁ; ਚਜੁ ਅਚਾਰੁ ॥

guramukh majan; chaj achaar |

Punjabi

ਨੇਕ ਬੰਦੇ ਦਾ ਤੀਰਥਾਂ ਦਾ ਇਸ਼ਨਾਨ ਸੁਚੱਜੇ ਕਰਮ ਕਮਾਉਣਾ ਹੀ ਹੈ।

Bhai Manmohan Singh (Shabad OS, CC BY-SA)

English

The Gurmukh's cleansing bath is the performance of good deeds.

Dr. Sant Singh Khalsa (Shabad OS, CC BY-SA)
Guru Granth SahibAng 932 · Line 43

ਗੁਰਮੁਖਿ ਸਬਦੁ; ਅੰਮ੍ਰਿਤੁ ਹੈ ਸਾਰੁ ॥

guramukh sabad; amrit hai saar |

Punjabi

ਮੁਖੀ ਗੁਰਾਂ ਦੀ ਬਾਣੀ ਸ੍ਰੇਸ਼ਟ ਅੰਮ੍ਰਿਤ ਹੈ।

Bhai Manmohan Singh (Shabad OS, CC BY-SA)

English

For the Gurmukh, the Shabad is the most excellent Ambrosial Nectar.

Dr. Sant Singh Khalsa (Shabad OS, CC BY-SA)
Guru Granth SahibAng 932 · Line 44

ਨਾਨਕ; ਗੁਰਮੁਖਿ ਪਾਵੈ ਪਾਰੁ ॥੨੨॥

naanak; guramukh paavai paar |22|

Punjabi

ਨਾਨਕ, ਵਾਹਿਗੁਰੂ ਨੂੰ ਜਾਣਨ ਵਾਲਾ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, the Gurmukh crosses over. ||22||

Dr. Sant Singh Khalsa (Shabad OS, CC BY-SA)
Guru Granth SahibAng 932 · Line 45

ਚੰਚਲੁ ਚੀਤੁ; ਨ ਰਹਈ ਠਾਇ ॥

chanchal cheet; na rahee tthaae |

Punjabi

ਚੁਲਬੁਲਾ ਮਨੂਆ ਅਸਥਿਰ ਨਹੀਂ ਰਹਿੰਦਾ।

Bhai Manmohan Singh (Shabad OS, CC BY-SA)

English

The fickle consciousness does not remain stable.

Dr. Sant Singh Khalsa (Shabad OS, CC BY-SA)
Guru Granth SahibAng 932 · Line 46

ਚੋਰੀ ਮਿਰਗੁ ਅੰਗੂਰੀ ਖਾਇ ॥

choree mirag angooree khaae |

Punjabi

ਮਨ-ਹਰਨ ਲੁਕ ਕੇ ਪਾਪਾਂ ਦੀਆਂ ਹਰੀਆਂ ਕਰੂੰਬਲਾਂ ਨੂੰ ਖਾਂਦਾ ਹੈ।

Bhai Manmohan Singh (Shabad OS, CC BY-SA)

English

The deer secretly nibbles at the green sprouts.

Dr. Sant Singh Khalsa (Shabad OS, CC BY-SA)
Guru Granth SahibAng 932 · Line 47

ਚਰਨ ਕਮਲ; ਉਰ ਧਾਰੇ ਚੀਤ ॥

charan kamal; ur dhaare cheet |

Punjabi

ਜੋ ਪ੍ਰਭੂ ਦੇ ਕੰਵਲ ਚਰਨ ਆਪਣੇ ਮਨ ਤੇ ਦਿਲ ਵਿੱਚ ਟਿਕਾਉਂਦਾ ਹੈ,

Bhai Manmohan Singh (Shabad OS, CC BY-SA)

English

One who enshrines the Lord's lotus feet in his heart and consciousness

Dr. Sant Singh Khalsa (Shabad OS, CC BY-SA)
Guru Granth SahibAng 932 · Line 48

ਚਿਰੁ ਜੀਵਨੁ; ਚੇਤਨੁ ਨਿਤ ਨੀਤ ॥

chir jeevan; chetan nit neet |

Punjabi

ਅਤੇ ਹਮੇਸ਼ਾਂ ਹੀ ਸਾਹਿਬ ਨੂੰ ਸਿਮਰਦਾ ਹੈ, ਉਹ ਸਦੀਵਕਾਲ ਲਈ ਜੀਉਂਦਾ ਰਹਿੰਦਾ ਹੈ।

Bhai Manmohan Singh (Shabad OS, CC BY-SA)

English

lives long, always remembering the Lord.

Dr. Sant Singh Khalsa (Shabad OS, CC BY-SA)
Guru Granth SahibAng 932 · Line 49

ਚਿੰਤਤ ਹੀ; ਦੀਸੈ ਸਭੁ ਕੋਇ ॥

chintat hee; deesai sabh koe |

Punjabi

ਹਰ ਕੋਈ ਫਿਕਰਮੰਦ ਦਿਸਦਾ ਹੈ।

Bhai Manmohan Singh (Shabad OS, CC BY-SA)

English

Everyone has worries and cares.

Dr. Sant Singh Khalsa (Shabad OS, CC BY-SA)
Guru Granth SahibAng 932 · Line 50

ਚੇਤਹਿ ਏਕੁ; ਤਹੀ ਸੁਖੁ ਹੋਇ ॥

cheteh ek; tahee sukh hoe |

Punjabi

ਕੇਵਲ ਉਹ ਹੀ ਸੁਖ ਪਾਉਂਦਾ ਹੈ ਜੋ ਇਕ ਸਾਈਂ ਨੂੰ ਸਿਮਰਦਾ ਹੈ।

Bhai Manmohan Singh (Shabad OS, CC BY-SA)

English

He alone finds peace, who thinks of the One Lord.

Dr. Sant Singh Khalsa (Shabad OS, CC BY-SA)
Guru Granth SahibAng 932 · Line 51

ਚਿਤਿ ਵਸੈ; ਰਾਚੈ ਹਰਿ ਨਾਇ ॥

chit vasai; raachai har naae |

Punjabi

ਜਿਸ ਦੇ ਅੰਤਰ ਆਤਮੇ ਪ੍ਰਭੂ ਨਿਵਾਸ ਰਖਦਾ ਹੈ ਅਤੇ ਜੋ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋਇਆ ਹੋਇਆ ਹੈ,

Bhai Manmohan Singh (Shabad OS, CC BY-SA)

English

When the Lord dwells in the consciousness, and one is absorbed in the Lord's Name,

Dr. Sant Singh Khalsa (Shabad OS, CC BY-SA)
Guru Granth SahibAng 932 · Line 52

ਮੁਕਤਿ ਭਇਆ; ਪਤਿ ਸਿਉ ਘਰਿ ਜਾਇ ॥੨੩॥

mukat bheaa; pat siau ghar jaae |23|

Punjabi

ਉਹ ਮੋਖਸ਼ ਹੋ ਜਾਂਦਾ ਹੈ ਤੇ ਇੱਜ਼ਤ ਨਾਲ ਆਪਣੇ ਘਰ ਨੂੰ ਜਾਂਦਾ ਹੈ।

Bhai Manmohan Singh (Shabad OS, CC BY-SA)

English

one is liberated, and returns home with honor. ||23||

Dr. Sant Singh Khalsa (Shabad OS, CC BY-SA)
Guru Granth SahibAng 932 · Line 53

ਛੀਜੈ ਦੇਹ; ਖੁਲੈ ਇਕ ਗੰਢਿ ॥

chheejai deh; khulai ik gandt |

Punjabi

ਇਕ ਗੱਠ ਦੇ ਖੁਲ੍ਹ ਜਾਣ ਨਾਲ ਸਰੀਰ ਨਾਸ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The body falls apart, when one knot is untied.

Dr. Sant Singh Khalsa (Shabad OS, CC BY-SA)
Guru Granth SahibAng 932 · Line 54

ਛੇਆ ਨਿਤ ਦੇਖਹੁ; ਜਗਿ ਹੰਢਿ ॥

chheaa nit dekhahu; jag handt |

Punjabi

ਤੂੰ ਆਲੇ ਦੁਆਲੇ iਫ਼ਰ ਕੇ ਵੇਖ ਲੈ ਕਿ ਸੰਸਾਰ ਸਦੀਵੀ ਤੌਰ ਤੇ ਨਾਸਵੰਤ ਹੈ।

Bhai Manmohan Singh (Shabad OS, CC BY-SA)

English

Behold, the world is on the decline; it will be totally destroyed.

Dr. Sant Singh Khalsa (Shabad OS, CC BY-SA)
Guru Granth SahibAng 932 · Line 55

ਧੂਪ ਛਾਵ; ਜੇ ਸਮ ਕਰਿ ਜਾਣੈ ॥

dhoop chhaav; je sam kar jaanai |

Punjabi

ਜੋ ਧੁੱਪ ਅਤੇ ਛਾਂ ਨੂੰ ਇੱਕ ਸਮਾਨ ਜਾਣਦਾ ਹੈ,

Bhai Manmohan Singh (Shabad OS, CC BY-SA)

English

Only one who looks alike upon sunshine and shade

Dr. Sant Singh Khalsa (Shabad OS, CC BY-SA)
Guru Granth SahibAng 932 · Line 56

ਬੰਧਨ ਕਾਟਿ; ਮੁਕਤਿ ਘਰਿ ਆਣੈ ॥

bandhan kaatt; mukat ghar aanai |

Punjabi

ਉਹ ਆਪਣੀਆਂ ਬੇੜੀਆਂ ਕੱਟ ਸੁੱਟਦਾ ਹੈ ਅਤੇ ਮੋਕਸ਼ ਹੋ ਜਾਂਦਾ ਹੈ (ਜਾਂ ਮੋਕਸ਼ ਨੂੰ ਆਪਣੇ ਘਰ ਲੈ ਆਉਂਦਾ ਹੈ)।

Bhai Manmohan Singh (Shabad OS, CC BY-SA)

English

has his bonds shattered; he is liberated and returns home.

Dr. Sant Singh Khalsa (Shabad OS, CC BY-SA)
Guru Granth SahibAng 932 · Line 57

ਛਾਇਆ ਛੂਛੀ; ਜਗਤੁ ਭੁਲਾਨਾ ॥

chhaaeaa chhoochhee; jagat bhulaanaa |

Punjabi

ਸ਼ੁਹਦੀ ਮਾਇਆ ਨੇ ਸੰਸਾਰ ਨੂੰ ਭੁਲਾ ਦਿੱਤਾ ਹੈ।

Bhai Manmohan Singh (Shabad OS, CC BY-SA)

English

Maya is empty and petty; she has defrauded the world.

Dr. Sant Singh Khalsa (Shabad OS, CC BY-SA)
Guru Granth SahibAng 932 · Line 58

ਲਿਖਿਆ ਕਿਰਤੁ; ਧੁਰੇ ਪਰਵਾਨਾ ॥

likhiaa kirat; dhure paravaanaa |

Punjabi

ਐਹੋ ਜੇਹੀ ਲਿਖਤਾਕਾਰ, ਪ੍ਰਾਨੀ ਦੇ ਪੂਰਬਲੇ ਕਰਮਾਂ ਅਨੁਸਾਰ ਮੁੱਢ ਤੋਂ ਲਿਖੀ ਹੋਈ ਹੈ।

Bhai Manmohan Singh (Shabad OS, CC BY-SA)

English

Such destiny is pre-ordained by past actions.

Dr. Sant Singh Khalsa (Shabad OS, CC BY-SA)
Guru Granth SahibAng 932 · Line 59

ਛੀਜੈ ਜੋਬਨੁ; ਜਰੂਆ ਸਿਰਿ ਕਾਲੁ ॥

chheejai joban; jarooaa sir kaal |

Punjabi

ਉਸ ਦੀ ਜੁਆਨੀ ਸਤਿਆਨਾਸ਼ ਹੋ ਜਾਊਗੀ ਅਤੇ ਉਸ ਦੇ ਸਿਰ ਉੱਤੇ ਬੁਢੇਪਾ ਤੇ ਮੌਤ ਮੰਡਲਾ ਰਹੇ ਹਨ।

Bhai Manmohan Singh (Shabad OS, CC BY-SA)

English

Youth is wasting away; old age and death hover above the head.

Dr. Sant Singh Khalsa (Shabad OS, CC BY-SA)
Guru Granth SahibAng 933 · Line 1

ਕਾਇਆ ਛੀਜੈ; ਭਈ ਸਿਬਾਲੁ ॥੨੪॥

kaaeaa chheejai; bhee sibaal |24|

Punjabi

ਦੇਹ ਸੁੱਕ ਸੜ ਜਾਂਦੀ ਹੈ ਅਤੇ ਪਾਣੀ ਦੇ ਜਾਲੇ ਦੀ ਮਾਨੰਦ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

The body falls apart, like algae upon the water. ||24||

Dr. Sant Singh Khalsa (Shabad OS, CC BY-SA)
Guru Granth SahibAng 933 · Line 2

ਜਾਪੈ ਆਪਿ; ਪ੍ਰਭੂ ਤਿਹੁ ਲੋਇ ॥

jaapai aap; prabhoo tihu loe |

Punjabi

ਸੁਆਮੀ ਖ਼ੁਦ ਤਿੰਨਾਂ ਹੀ ਜਹਾਨਾਂ ਅੰਦਰ ਪ੍ਰਸਿੱਧ ਹੈ।

Bhai Manmohan Singh (Shabad OS, CC BY-SA)

English

God Himself appears throughout the three worlds.

Dr. Sant Singh Khalsa (Shabad OS, CC BY-SA)
Guru Granth SahibAng 933 · Line 3

ਜੁਗਿ ਜੁਗਿ ਦਾਤਾ; ਅਵਰੁ. ਨ ਕੋਇ ॥

jug jug daataa; avar. na koe |

Punjabi

ਸਾਰਿਆਂ ਯੁੱਗਾਂ ਅੰਦਰ ਕੇਵਲ ਪ੍ਰਭੂ ਹੀ ਦਾਤਾਰ ਹੈ ਹੋਰ ਕੋਈ ਹੈ ਹੀ ਨਹੀਂ।

Bhai Manmohan Singh (Shabad OS, CC BY-SA)

English

Throughout the ages, He is the Great Giver; there is no other at all.

Dr. Sant Singh Khalsa (Shabad OS, CC BY-SA)
Guru Granth SahibAng 933 · Line 4

ਜਿਉ ਭਾਵੈ; ਤਿਉ ਰਾਖਹਿ ਰਾਖੁ ॥

jiau bhaavai; tiau raakheh raakh |

Punjabi

ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ ਉਸੇ ਤਰ੍ਹਾਂ ਹੀ ਤੂੰ ਸਾਨੂੰ ਸਾਰਿਆਂ ਨੂੰ ਰੱਖਦਾ ਹੈ।

Bhai Manmohan Singh (Shabad OS, CC BY-SA)

English

As it pleases You, You protect and preserve us.

Dr. Sant Singh Khalsa (Shabad OS, CC BY-SA)
Guru Granth SahibAng 933 · Line 5

ਜਸੁ ਜਾਚਉ; ਦੇਵੈ ਪਤਿ ਸਾਖੁ ॥

jas jaachau; devai pat saakh |

Punjabi

ਮੈਂ ਸੁਆਮੀ ਦੀ ਸਿਫ਼ਤ-ਸਲਾਹ ਦੀ ਜਾਚਨਾ ਕਰਦਾ ਹਾਂ, ਜੋ ਮੈਨੂੰ ਇੱਜ਼ਤ ਅਤੇ ਇਤਬਾਰ ਪ੍ਰਦਾਨ ਕਰਦੀ ਹੈ।

Bhai Manmohan Singh (Shabad OS, CC BY-SA)

English

I ask for the Lord's Praises, which bless me with honor and credit.

Dr. Sant Singh Khalsa (Shabad OS, CC BY-SA)
Guru Granth SahibAng 933 · Line 6

ਜਾਗਤੁ ਜਾਗਿ ਰਹਾ; ਤੁਧੁ ਭਾਵਾ ॥

jaagat jaag rahaa; tudh bhaavaa |

Punjabi

ਪੂਰਨ ਸੁਚੇਤ ਰਹਿਣ ਦੁਆਰਾ ਮੈਂ ਤੈਨੂੰ ਚੰਗਾ ਲਗਣ ਲੱਗ ਜਾਂਦਾ ਹੈ।

Bhai Manmohan Singh (Shabad OS, CC BY-SA)

English

Remaining awake and aware, I am pleasing to You, O Lord.

Dr. Sant Singh Khalsa (Shabad OS, CC BY-SA)
Guru Granth SahibAng 933 · Line 7

ਜਾ ਤੂ ਮੇਲਹਿ; ਤਾ ਤੁਝੈ ਸਮਾਵਾ ॥

jaa too meleh; taa tujhai samaavaa |

Punjabi

ਜਦ ਤੂੰ ਮੈਨੂੰ ਮਿਲਾਉਂਦਾ ਹੈ ਤਦ ਮੈਂ ਤੇਰੇ ਵਿੱਚ ਲੀਨ ਹੋ ਜਾਂਦਾ ਹਾਂ।

Bhai Manmohan Singh (Shabad OS, CC BY-SA)

English

When You unite me with Yourself, then I am merged in You.

Dr. Sant Singh Khalsa (Shabad OS, CC BY-SA)
Guru Granth SahibAng 933 · Line 8

ਜੈ ਜੈ ਕਾਰੁ; ਜਪਉ ਜਗਦੀਸ ॥

jai jai kaar; jpau jagadees |

Punjabi

ਹੇ ਸ਼੍ਰਿਸ਼ਟੀ ਦੇ ਸੁਆਮੀ। ਮੈਂ ਸਦਾ ਹੀ ਤੇਰਾ ਜੱਸ ਉਚਾਰਨ ਕਰਦਾ ਹਾਂ।

Bhai Manmohan Singh (Shabad OS, CC BY-SA)

English

I chant Your Victorious Praises, O Life of the World.

Dr. Sant Singh Khalsa (Shabad OS, CC BY-SA)
Guru Granth SahibAng 933 · Line 9

ਗੁਰਮਤਿ ਮਿਲੀਐ; ਬੀਸ ਇਕੀਸ ॥੨੫॥

guramat mileeai; bees ikees |25|

Punjabi

ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਵੀਹ ਵਿਸਵੇਂ ਇਕ ਸੁਆਮੀ ਨਾਲ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

Accepting the Guru's Teachings, one is sure to merge in the One Lord. ||25||

Dr. Sant Singh Khalsa (Shabad OS, CC BY-SA)
Guru Granth SahibAng 933 · Line 10

ਝਖਿ ਬੋਲਣੁ; ਕਿਆ ਜਗ ਸਿਉ ਵਾਦੁ ॥

jhakh bolan; kiaa jag siau vaad |

Punjabi

ਤੂੰ ਕਿਉਂ ਬਕਵਾਸ ਬਕਦਾ ਹੈ ਅਤੇ ਸੰਸਾਰ ਨਾਲ ਬਖੇੜਾ ਕਰਦਾ ਹੈ?

Bhai Manmohan Singh (Shabad OS, CC BY-SA)

English

Why do you speak such nonsense, and argue with the world?

Dr. Sant Singh Khalsa (Shabad OS, CC BY-SA)
Guru Granth SahibAng 933 · Line 11

ਝੂਰਿ ਮਰੈ; ਦੇਖੈ ਪਰਮਾਦੁ ॥

jhoor marai; dekhai paramaad |

Punjabi

ਅਪਾਣੇ ਪਾਗਲਪਣੇ ਨੂੰ ਵੇਖ ਕੇ ਤੂੰ ਅੰਤ ਨੂੰ ਅਫਸੋਸ ਨਾਲ ਮਰ ਜਾਵੇਂਗਾ।

Bhai Manmohan Singh (Shabad OS, CC BY-SA)

English

You shall die repenting, when you see your own insanity.

Dr. Sant Singh Khalsa (Shabad OS, CC BY-SA)
Guru Granth SahibAng 933 · Line 12

ਜਨਮਿ ਮੂਏ; ਨਹੀ ਜੀਵਣ ਆਸਾ ॥

janam mooe; nahee jeevan aasaa |

Punjabi

ਪ੍ਰਾਣੀ ਜੰਮਦਾ ਹੈ ਅਤੇ ਆਖ਼ਰਕਾਰ ਮਰ ਜਾਂਦਾ ਹੈ, ਪ੍ਰੰਤੂ ਸਦੀਵੀ ਜਿੰਦਗੀ ਦੀ ਚਾਹਨਾ ਧਾਰਨ ਨਹੀਂ ਕਰਦਾ।

Bhai Manmohan Singh (Shabad OS, CC BY-SA)

English

He is born, only to die, but he does not wish to live.

Dr. Sant Singh Khalsa (Shabad OS, CC BY-SA)
Guru Granth SahibAng 933 · Line 13

ਆਇ ਚਲੇ; ਭਏ ਆਸ ਨਿਰਾਸਾ ॥

aae chale; bhe aas niraasaa |

Punjabi

ਉਹ ਆਉਂਦਾ ਹੈ ਅਤੇ ਸਾਰੀ ਉਮੈਦ ਲਾਹ ਕੇ ਅੰਤ ਨੂੰ ਨ-ਉਮੈਦ ਹੋ ਟੁਰ ਜਾਂਦਾ ਹੈ।

Bhai Manmohan Singh (Shabad OS, CC BY-SA)

English

He comes hopeful, and then goes, without hope.

Dr. Sant Singh Khalsa (Shabad OS, CC BY-SA)
Guru Granth SahibAng 933 · Line 14

ਝੁਰਿ ਝੁਰਿ ਝਖਿ; ਮਾਟੀ ਰਲਿ ਜਾਇ ॥

jhur jhur jhakh; maattee ral jaae |

Punjabi

ਝੁਰਦਾ, ਪਛਤਾਉਂਦਾ ਅਤੇ ਵਿਅਰਥ ਕੰਮ ਕਰਦਾ, ਉਹ ਆਖੀਰ ਨੂੰ ਮਿੱਟੀ ਵਿੱਚ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

Regretting, repenting and grieving, he is dust mixing with dust.

Dr. Sant Singh Khalsa (Shabad OS, CC BY-SA)
Guru Granth SahibAng 933 · Line 15

ਕਾਲੁ. ਨ ਚਾਂਪੈ; ਹਰਿ ਗੁਣ ਗਾਇ ॥

kaal. na chaanpai; har gun gaae |

Punjabi

ਵਾਹਿਗੁਰੂ ਦੀ ਮਹਿਮਾਂ ਗਾਇਨ ਕਰਨ ਦੁਆਰਾ, ਮੌਤ ਮਨੁੱਖ ਨੂੰ ਚਬਾਉਂਦੀ ਨਹੀਂ।

Bhai Manmohan Singh (Shabad OS, CC BY-SA)

English

Death does not chew up one who sings the Glorious Praises of the Lord.

Dr. Sant Singh Khalsa (Shabad OS, CC BY-SA)
Guru Granth SahibAng 933 · Line 16

ਪਾਈ ਨਵ ਨਿਧਿ; ਹਰਿ ਕੈ ਨਾਇ ॥

paaee nav nidh; har kai naae |

Punjabi

ਸੁਆਮੀ ਦੇ ਨਾਮ ਦੇ ਰਾਹੀਂ ਇਨਸਾਨ ਨੌਂ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ,

Bhai Manmohan Singh (Shabad OS, CC BY-SA)

English

The nine treasures are obtained through the Name of the Lord;

Dr. Sant Singh Khalsa (Shabad OS, CC BY-SA)
Guru Granth SahibAng 933 · Line 17

ਆਪੇ ਦੇਵੈ; ਸਹਜਿ ਸੁਭਾਇ ॥੨੬॥

aape devai; sehaj subhaae |26|

Punjabi

ਅਤੇ ਸੁਆਮੀ ਖੁਦ ਸੁਤੇ ਸਿੱਧ ਹੀ ਫਿਰ ਉਸ ਨੂੰ ਪ੍ਰਦਾਨ ਕਰਦਾ ਹੈ।

Bhai Manmohan Singh (Shabad OS, CC BY-SA)

English

the Lord bestows intuitive peace and poise. ||26||

Dr. Sant Singh Khalsa (Shabad OS, CC BY-SA)
Guru Granth SahibAng 933 · Line 18

ਞਿਆਨੋ ਬੋਲੈ; ਆਪੇ ਬੂਝੈ ॥

yiaano bolai; aape boojhai |

Punjabi

ਇਨਸਾਨ ਬ੍ਰਹਮ ਗਿਆਨ ਦਾ ਉਚਾਰਨ ਕਰਦਾ ਹੈ ਅਤੇ ਆਪ ਹੀ ਇਸ ਨੂੰ ਅਨੁਭਵ ਭੀ ਕਰਦਾ ਹੈ।

Bhai Manmohan Singh (Shabad OS, CC BY-SA)

English

He speaks spiritual wisdom, and He Himself understands it.

Dr. Sant Singh Khalsa (Shabad OS, CC BY-SA)
Guru Granth SahibAng 933 · Line 19

ਆਪੇ ਸਮਝੈ; ਆਪੇ ਸੂਝੈ ॥

aape samajhai; aape soojhai |

Punjabi

ਖ਼ੁਦ ਉਹ ਇਸ ਨੂੰ ਜਾਣਦਾ ਹੈ ਅਤੇ ਖ਼ੁਦ ਹੀ ਵੇਖਦਾ ਹੈ।

Bhai Manmohan Singh (Shabad OS, CC BY-SA)

English

He Himself knows it, and He Himself comprehends it.

Dr. Sant Singh Khalsa (Shabad OS, CC BY-SA)
Guru Granth SahibAng 933 · Line 20

ਗੁਰ ਕਾ ਕਹਿਆ; ਅੰਕਿ ਸਮਾਵੈ ॥

gur kaa kahiaa; ank samaavai |

Punjabi

ਗੁਰਾਂ ਦੇ ਉਪਦੇਸ਼ ਨੂੰ ਉਹ ਆਪਣੇ ਰਿਦੇ ਵਿੱਚ ਟਿਕਾ ਲੈਂਦਾ ਹੈ।

Bhai Manmohan Singh (Shabad OS, CC BY-SA)

English

One who takes the Words of the Guru into his very fiber,

Dr. Sant Singh Khalsa (Shabad OS, CC BY-SA)
Guru Granth SahibAng 933 · Line 21

ਨਿਰਮਲ ਸੂਚੇ ਸਾਚੋ ਭਾਵੈ ॥

niramal sooche saacho bhaavai |

Punjabi

ਪਵਿੱਤਰ ਅਤੇ ਸੱਚਾ ਹੋਣ ਕਾਰਨ ਉਹ ਸੱਚੇ ਸੁਆਮੀ ਨੂੰ ਚੰਗਾ ਲਗਦਾ ਹੇ।

Bhai Manmohan Singh (Shabad OS, CC BY-SA)

English

is immaculate and holy, and is pleasing to the True Lord.

Dr. Sant Singh Khalsa (Shabad OS, CC BY-SA)
Guru Granth SahibAng 933 · Line 22

ਗੁਰੁ ਸਾਗਰੁ ਰਤਨੀ; ਨਹੀ ਤੋਟ ॥

gur saagar ratanee; nahee tott |

Punjabi

ਗੁਰਾਂ ਦੇ ਸਮੁੰਦਰ ਵਿੱਚ, ਮੋਤੀਆਂ ਦੀ ਕੋਈ ਕਮੀ ਨਹੀਂ।

Bhai Manmohan Singh (Shabad OS, CC BY-SA)

English

In the ocean of the Guru, there is no shortage of pearls.

Dr. Sant Singh Khalsa (Shabad OS, CC BY-SA)
Guru Granth SahibAng 933 · Line 23

ਲਾਲ ਪਦਾਰਥ; ਸਾਚੁ ਅਖੋਟ ॥

laal padaarath; saach akhott |

Punjabi

ਉਸ ਵਿੱਚ ਖਰੇ ਜਵੇਹਰਾਂ ਦੀ ਅਮੁੱਕ ਦੌਲਤ ਹੈ।

Bhai Manmohan Singh (Shabad OS, CC BY-SA)

English

The treasure of jewels is truly inexhaustible.

Dr. Sant Singh Khalsa (Shabad OS, CC BY-SA)
Guru Granth SahibAng 933 · Line 24

ਗੁਰਿ ਕਹਿਆ; ਸਾ ਕਾਰ ਕਮਾਵਹੁ ॥

gur kahiaa; saa kaar kamaavahu |

Punjabi

ਤੂੰ ਉਹ ਕੰਮ ਕਰ ਜੋ ਗੁਰੂ ਜੀ ਆਖਦੇ ਹਨ।

Bhai Manmohan Singh (Shabad OS, CC BY-SA)

English

Do those deeds which the Guru has ordained.

Dr. Sant Singh Khalsa (Shabad OS, CC BY-SA)
Guru Granth SahibAng 933 · Line 25

ਗੁਰ ਕੀ ਕਰਣੀ; ਕਾਹੇ ਧਾਵਹੁ ॥

gur kee karanee; kaahe dhaavahu |

Punjabi

ਤੂੰ ਗੁਰਾਂ ਦੇ ਕੌਤਕਾਂ ਮਗਰ ਕਿਉਂ ਭੱਜਦਾ ਹੈਂ ਜੋ ਕਿ ਅਗਾਧ ਹਨ?

Bhai Manmohan Singh (Shabad OS, CC BY-SA)

English

Why are you chasing after the Guru's actions?

Dr. Sant Singh Khalsa (Shabad OS, CC BY-SA)
Guru Granth SahibAng 933 · Line 26

ਨਾਨਕ; ਗੁਰਮਤਿ ਸਾਚਿ ਸਮਾਵਹੁ ॥੨੭॥

naanak; guramat saach samaavahu |27|

Punjabi

ਹੇ ਨਾਨਕ! ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਸੱਚੇ ਸਾਹਿਬ ਅੰਦਰ ਲੀਨ ਹੋ ਜਾ।

Bhai Manmohan Singh (Shabad OS, CC BY-SA)

English

O Nanak, through the Guru's Teachings, merge in the True Lord. ||27||

Dr. Sant Singh Khalsa (Shabad OS, CC BY-SA)
Guru Granth SahibAng 933 · Line 27

ਟੂਟੈ ਨੇਹੁ; ਕਿ ਬੋਲਹਿ ਸਹੀ ॥

ttoottai nehu; ki boleh sahee |

Punjabi

ਸਾਹਮਣੇ ਬੋਲਣ ਦੁਆਰਾ ਪਿਆਰ ਟੁੱਟ ਜਾਂਦਾ ਹੈ।

Bhai Manmohan Singh (Shabad OS, CC BY-SA)

English

Love is broken, when one speaks in defiance.

Dr. Sant Singh Khalsa (Shabad OS, CC BY-SA)
Guru Granth SahibAng 933 · Line 28

ਟੂਟੈ ਬਾਹ; ਦੁਹੂ ਦਿਸ ਗਹੀ ॥

ttoottai baah; duhoo dis gahee |

Punjabi

ਦੋਨਾਂ ਪਾਸਿਆਂ ਤੋਂ ਖਿੱਚਣ ਦੁਆਰਾ ਬਾਂਹ ਟੁੱਟ ਜਾਂਦੀ ਹੈ।

Bhai Manmohan Singh (Shabad OS, CC BY-SA)

English

The arm is broken, when it is pulled from both sides.

Dr. Sant Singh Khalsa (Shabad OS, CC BY-SA)
Guru Granth SahibAng 933 · Line 29

ਟੂਟਿ ਪਰੀਤਿ ਗਈ; ਬੁਰ ਬੋਲਿ ॥

ttoott pareet gee; bur bol |

Punjabi

ਮੁਹੱਬਤ ਟੁੱਟ ਜਾਂਦੀ ਹੈ, ਜੇਕਰ ਬੋਲ ਬਾਣੀ ਕੌੜੀ ਹੋਵੇ।

Bhai Manmohan Singh (Shabad OS, CC BY-SA)

English

Love breaks, when the speech goes sour.

Dr. Sant Singh Khalsa (Shabad OS, CC BY-SA)
Guru Granth SahibAng 933 · Line 30

ਦੁਰਮਤਿ. ਪਰਹਰਿ ਛਾਡੀ ਢੋਲਿ ॥

duramat. parahar chhaaddee dtol |

Punjabi

ਖੱਟੀ ਬੱਧ ਵਾਲੀ ਵਹੁਟੀ ਨੂੰ ਪ੍ਰੀਤਮ ਤਿਆਗ ਅਤੇ ਕੱਢ ਦਿੰਦਾ ਹੈ।

Bhai Manmohan Singh (Shabad OS, CC BY-SA)

English

The Husband Lord abandons and leaves behind the evil-minded bride.

Dr. Sant Singh Khalsa (Shabad OS, CC BY-SA)
Guru Granth SahibAng 933 · Line 31

ਟੂਟੈ ਗੰਠਿ; ਪੜੈ ਵੀਚਾਰਿ ॥

ttoottai gantth; parrai veechaar |

Punjabi

ਖੁਲੀ ਹੋਈ ਗੰਢ, ਅਕਲਮੰਦੀ ਰਾਹੀਂ ਮੁੜ ਪੈ ਜਾਂਦੀ ਹੈ।

Bhai Manmohan Singh (Shabad OS, CC BY-SA)

English

The broken knot is tied again, through contemplation and meditation.

Dr. Sant Singh Khalsa (Shabad OS, CC BY-SA)
Guru Granth SahibAng 933 · Line 32

ਗੁਰਸਬਦੀ; ਘਰਿ ਕਾਰਜੁ ਸਾਰਿ ॥

gurasabadee; ghar kaaraj saar |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਦੇ ਕੰਮ ਉਸ ਦੇ ਆਪਣੇ ਗ੍ਰਹਿ ਵਿੱਚ ਹੀ ਰਾਸ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Through the Word of the Guru's Shabad, one's affairs are resolved in one's own home.

Dr. Sant Singh Khalsa (Shabad OS, CC BY-SA)
Guru Granth SahibAng 933 · Line 33

ਲਾਹਾ ਸਾਚੁ; ਨ ਆਵੈ ਤੋਟਾ ॥

laahaa saach; na aavai tottaa |

Punjabi

ਜੋ ਸੱਚੇ ਨਾਮ ਦਾ ਨਫਾ ਕਮਾ ਲੈਂਦਾ ਹੈ ਉਸ ਨੂੰ ਮੁੜ ਕੇ ਘਾਟਾ ਨਹੀਂ ਪੈਂਦਾ,

Bhai Manmohan Singh (Shabad OS, CC BY-SA)

English

One who earns the profit of the True Name, will not lose it again;

Dr. Sant Singh Khalsa (Shabad OS, CC BY-SA)
Guru Granth SahibAng 933 · Line 34

ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ ॥੨੮॥

tribhavan tthaakur preetam mottaa |28|

Punjabi

ਅਤੇ ਤਿੰਨਾਂ ਜਹਾਨਾਂ ਦਾ ਸੁਆਮੀ ਉਸ ਦਾ ਵੱਡਾ ਮਿੱਤ੍ਰ ਬਣ ਜਾਂਦਾ ਹੈ।

Bhai Manmohan Singh (Shabad OS, CC BY-SA)

English

the Lord and Master of the three worlds is your best friend. ||28||

Dr. Sant Singh Khalsa (Shabad OS, CC BY-SA)
Guru Granth SahibAng 933 · Line 35

ਠਾਕਹੁ ਮਨੂਆ; ਰਾਖਹੁ ਠਾਇ ॥

tthaakahu manooaa; raakhahu tthaae |

Punjabi

ਤੂੰ ਆਪਣੇ ਮਨ ਨੂੰ ਰੋਕ ਅਤੇ ਇਸ ਨੂੰ ਇਸ ਦੀ ਥਾਂ ਤੇ ਰੱਖ।

Bhai Manmohan Singh (Shabad OS, CC BY-SA)

English

Control your mind, and keep it in its place.

Dr. Sant Singh Khalsa (Shabad OS, CC BY-SA)
Guru Granth SahibAng 933 · Line 36

ਠਹਕਿ ਮੁਈ; ਅਵਗੁਣਿ ਪਛੁਤਾਇ ॥

tthehak muee; avagun pachhutaae |

Punjabi

ਦੁਨੀਆਂ ਬਖੇੜਿਆ ਅੰਦਰ ਬਰਬਾਦ ਹੋ ਗਈ ਹੈ ਅਤੇ ਕੀਤੇ ਹੋਏ ਪਾਪਾਂ ਉੱਤੇ ਪਸਚਾਤਾਪ ਕਰਦੀ ਹੈ।

Bhai Manmohan Singh (Shabad OS, CC BY-SA)

English

The world is destroyed by conflict, regretting its sinful mistakes.

Dr. Sant Singh Khalsa (Shabad OS, CC BY-SA)
Guru Granth SahibAng 933 · Line 37

ਠਾਕੁਰੁ ਏਕੁ; ਸਬਾਈ ਨਾਰਿ ॥

tthaakur ek; sabaaee naar |

Punjabi

ਕੰਤ ਕੇਵਲ ਇੱਕ ਹੈ ਅਤੇ ਹੋਰ ਸਾਰੀਆਂ ਉੱਸ ਦੀਆਂ ਪਤਨੀਆਂ ਹਨ।

Bhai Manmohan Singh (Shabad OS, CC BY-SA)

English

There is one Husband Lord, and all are His brides.

Dr. Sant Singh Khalsa (Shabad OS, CC BY-SA)
Guru Granth SahibAng 933 · Line 38

ਬਹੁਤੇ ਵੇਸ ਕਰੇ ਕੂੜਿਆਰਿ ॥

bahute ves kare koorriaar |

Punjabi

ਝੂਠੀ ਪਤਨੀ ਘਣੇਰੇ ਧਾਰਮਕ ਥਾਣੇ ਧਾਰਨ ਕਰਦੀ ਹੈ।

Bhai Manmohan Singh (Shabad OS, CC BY-SA)

English

The false bride wears many costumes.

Dr. Sant Singh Khalsa (Shabad OS, CC BY-SA)
Guru Granth SahibAng 933 · Line 39

ਪਰ ਘਰਿ ਜਾਤੀ; ਠਾਕਿ ਰਹਾਈ ॥

par ghar jaatee; tthaak rahaaee |

Punjabi

ਜਦ ਸੁਆਮੀ ਪਤਨੀ ਨੂੰ ਹੋਰਸ ਦੇ ਗ੍ਰਹਿ ਜਾਣ ਤੋਂ ਰੋਕ ਦਿੰਦਾ ਹੈ,

Bhai Manmohan Singh (Shabad OS, CC BY-SA)

English

He stops her from going into the homes of others;

Dr. Sant Singh Khalsa (Shabad OS, CC BY-SA)
Guru Granth SahibAng 933 · Line 40

ਮਹਲਿ ਬੁਲਾਈ; ਠਾਕ. ਨ ਪਾਈ ॥

mehal bulaaee; tthaak. na paaee |

Punjabi

ਤਾਂ ਬਿਨਾ ਕਿਸੇ ਰੋਕ ਟੋਕ ਦੇ ਉਹ ਆਪਣੇ ਸੁਆਮੀ ਦੇ ਮੰਦਰ ਅੰਦਰ ਬੁਲਾ ਲਈ ਜਾਂਦੀ ਹੈ।

Bhai Manmohan Singh (Shabad OS, CC BY-SA)

English

He summons her to the Mansion of His Presence, and no obstacles block her path.

Dr. Sant Singh Khalsa (Shabad OS, CC BY-SA)
Guru Granth SahibAng 933 · Line 41

ਸਬਦਿ ਸਵਾਰੀ; ਸਾਚਿ ਪਿਆਰੀ ॥

sabad savaaree; saach piaaree |

Punjabi

ਉਹ ਨਾਮ ਨਾਲ ਸਿੰਗਾਰੀ ਹੋਈ ਹੈ ਅਤੇ ਆਪਣੇ ਸੱਚੇ ਸਾਹਿਬ ਦੀ ਲਾਡਲੀ ਹੈ।

Bhai Manmohan Singh (Shabad OS, CC BY-SA)

English

She is embellished with the Word of the Shabad, and is loved by the True Lord.

Dr. Sant Singh Khalsa (Shabad OS, CC BY-SA)
Guru Granth SahibAng 933 · Line 42

ਸਾਈ ਸੋੁਹਾਗਣਿ; ਠਾਕੁਰਿ ਧਾਰੀ ॥੨੯॥

saaee suohaagan; tthaakur dhaaree |29|

Punjabi

ਕੇਵਲ ਉਹ ਹੀ ਸੱਚੀ ਪਤਨੀ ਹੈ ਅਤੇ ਸਾਹਿਬ ਉਸ ਨੂੰ ਆਪਣਾ ਆਸਰਾ ਦਿੰਦਾ ਹੈ।

Bhai Manmohan Singh (Shabad OS, CC BY-SA)

English

She is the happy soul bride, who takes the Support of her Lord and Master. ||29||

Dr. Sant Singh Khalsa (Shabad OS, CC BY-SA)
Guru Granth SahibAng 933 · Line 43

ਡੋਲਤ ਡੋਲਤ ਹੇ ਸਖੀ; ਫਾਟੇ ਚੀਰ ਸੀਗਾਰ ॥

ddolat ddolat he sakhee; faatte cheer seegaar |

Punjabi

ਹੇ ਮੇਰੀ ਸਹੇਲੀਏ, ਭਉਣ ਅਤੇ ਭਟਕਣ ਦੁਆਰਾ ਘਣੇਰੀਆਂ ਸੁੰਦਰ ਪੁਸ਼ਾਕਾਂ ਪਾਟ ਗਈਆਂ ਹਨ।

Bhai Manmohan Singh (Shabad OS, CC BY-SA)

English

Wandering and roaming around, O my companion, your beautiful robes are torn.

Dr. Sant Singh Khalsa (Shabad OS, CC BY-SA)
Guru Granth SahibAng 933 · Line 44

ਡਾਹਪਣਿ ਤਨਿ ਸੁਖੁ ਨਹੀ; ਬਿਨੁ ਡਰ. ਬਿਣਠੀ ਡਾਰ ॥

ddaahapan tan sukh nahee; bin ddar. binatthee ddaar |

Punjabi

ਈਰਖਾ ਅੰਦਰ ਦੇਹ ਨੂੰ ਆਰਾਮ ਨਹੀਂ ਹੁੰਦਾ ਸੁਆਮੀ ਦੇ ਭੈ ਦੇ ਬਗੈਰ ਝੰਡਾ ਦੇ ਝੰਡ ਨਾਸ ਹੋ ਗਏ ਹਨ।

Bhai Manmohan Singh (Shabad OS, CC BY-SA)

English

In jealousy, the body is not at peace; without the Fear of God, multitudes are ruined.

Dr. Sant Singh Khalsa (Shabad OS, CC BY-SA)
Guru Granth SahibAng 933 · Line 45

ਡਰਪਿ ਮੁਈ ਘਰਿ ਆਪਣੈ; ਡੀਠੀ ਕੰਤਿ ਸੁਜਾਣਿ ॥

ddarap muee ghar aapanai; ddeetthee kant sujaan |

Punjabi

ਜੋ ਹਰੀ ਦੇ ਡਰ ਰਾਹੀਂ ਆਪਣੀ ਦੇਹ ਦੇ ਗ੍ਰਹਿ ਅੰਦਰ ਮਰੀ ਰਹਿੰਦੀ ਹੈ ਸਿਆਣਾ ਪਤੀ ਉਸ ਨੂੰ ਮਿਹਰ ਨਾਲ ਤੱਕਦਾ ਹੈ।

Bhai Manmohan Singh (Shabad OS, CC BY-SA)

English

One who remains dead within her own home, through the Fear of God, is looked upon with favor by her all-knowing Husband Lord.

Dr. Sant Singh Khalsa (Shabad OS, CC BY-SA)
Guru Granth SahibAng 933 · Line 46

ਡਰੁ ਰਾਖਿਆ. ਗੁਰਿ ਆਪਣੈ; ਨਿਰਭਉ ਨਾਮੁ ਵਖਾਣਿ ॥

ddar raakhiaa. gur aapanai; nirbhau naam vakhaan |

Punjabi

ਉਹ ਆਪਣੇ ਗੁਰਾਂ ਦਾ ਭੈ ਧਾਰਨ ਕਰਦੀ ਹੈ ਅਤੇ ਨਿਡਰ ਨਾਮ ਨੂੰ ਉਚਾਰਦੀ ਹੈ।

Bhai Manmohan Singh (Shabad OS, CC BY-SA)

English

She maintains fear of her Guru, and chants the Name of the Fearless Lord.

Dr. Sant Singh Khalsa (Shabad OS, CC BY-SA)
Guru Granth SahibAng 933 · Line 47

ਡੂਗਰਿ ਵਾਸੁ ਤਿਖਾ ਘਣੀ; ਜਬ ਦੇਖਾ. ਨਹੀ ਦੂਰਿ ॥

ddoogar vaas tikhaa ghanee; jab dekhaa. nahee door |

Punjabi

ਸੰਸਾਰ ਰੂਪੀ ਪਹਾੜ ਅੰਦਰ ਵਸਦੀ ਹੋਈ ਨੂੰ ਮੈਨੂੰ ਆਪਣੇ ਸੁਆਮੀ ਦੀ ਬੜੀ ਪਿਆਸ ਲਗੀ ਹੋਈ ਹੈ, ਹੁਣ ਜਦ ਮੈਂ ਉਸ ਨੂੰ ਵੇਖਦੀ ਹਾਂ, ਤਾਂ ਮੈਨੂੰ ਪਤਾ ਲਗਦਾ ਹੈ ਕਿ ਉ ਦੁਰੇਡੇ ਨਹੀਂ।

Bhai Manmohan Singh (Shabad OS, CC BY-SA)

English

Living on the mountain, I suffer such great thirst; when I see Him, I know that He is not far away.

Dr. Sant Singh Khalsa (Shabad OS, CC BY-SA)
Guru Granth SahibAng 933 · Line 48

ਤਿਖਾ ਨਿਵਾਰੀ ਸਬਦੁ ਮੰਨਿ; ਅੰਮ੍ਰਿਤੁ ਪੀਆ ਭਰਪੂਰਿ ॥

tikhaa nivaaree sabad man; amrit peea bharapoor |

Punjabi

ਨਾਮ ਦਾ ਸਿਮਰਨ ਕਰਨ ਦੁਆਰਾ ਮੇਰੀ ਪਿਆਸ ਬੁੱਝ ਗਈ ਹੈ ਅਤੇ ਮੈਂ ਹੁਣ ਰੱਜ ਕੇ ਨਾਮ-ਸੁਧਾਰਸ ਨੂੰ ਪਾਨ ਕਰਦਾ ਹਾਂ।

Bhai Manmohan Singh (Shabad OS, CC BY-SA)

English

My thirst is quenched, and I have accepted the Word of the Shabad. I drink my fill of the Ambrosial Nectar.

Dr. Sant Singh Khalsa (Shabad OS, CC BY-SA)
Guru Granth SahibAng 933 · Line 49

ਦੇਹਿ ਦੇਹਿ ਆਖੈ ਸਭੁ ਕੋਈ; ਜੈ ਭਾਵੈ ਤੈ ਦੇਇ ॥

dehi dehi aakhai sabh koee; jai bhaavai tai dee |

Punjabi

ਹਰ ਕੋਈ ਆਖਦਾ ਹੈ, ਦੇਹ, ਹੇ ਸਾਈਂ ਦੇਹ, ਪਰ ਉਹ ਉਸ ਨੂੰ ਨਾਮ ਪ੍ਰਦਾਨ ਕਰਦਾ ਹੈ ਜਿਸ ਤੇ ਉਹ ਪ੍ਰਸੰਨ ਹੈ।

Bhai Manmohan Singh (Shabad OS, CC BY-SA)

English

Everyone says, "Give! Give!" As He pleases, He gives.

Dr. Sant Singh Khalsa (Shabad OS, CC BY-SA)
Guru Granth SahibAng 933 · Line 50

ਗੁਰੂ ਦੁਆਰੈ ਦੇਵਸੀ; ਤਿਖਾ ਨਿਵਾਰੈ ਸੋਇ ॥੩੦॥

guroo duaarai devasee; tikhaa nivaarai soe |30|

Punjabi

ਗੁਰਦੇਵ ਜੀ ਦੇ ਰਾਹੀਂ ਪ੍ਰਭੂ, ਨਾਮ, ਅੰਮ੍ਰਿਤ ਬਖਸ਼ਦਾ ਹੈ ਅਤੇ ਉਹ ਪਿਆਸ ਨੂੰ ਬੁਝਾ ਦਿੰਦਾ ਹੈ।

Bhai Manmohan Singh (Shabad OS, CC BY-SA)

English

Through the Gurdwara, the Guru's Door, He gives, and quenches the thirst. ||30||

Dr. Sant Singh Khalsa (Shabad OS, CC BY-SA)
Guru Granth SahibAng 933 · Line 51

ਢੰਢੋਲਤ ਢੂਢਤ ਹਉ ਫਿਰੀ; ਢਹਿ ਢਹਿ ਪਵਨਿ ਕਰਾਰਿ ॥

dtandtolat dtoodtat hau firee; dteh dteh pavan karaar |

Punjabi

ਮੈਂ ਆਪਣੇ ਸੁਆਮੀ ਨੂੰ ਭਾਲਦੀ ਅਤੇ ਲੱਭਦੀ iਫ਼ਰਦੀ ਸਾਂ ਜਦ ਕਿ ਮੈਂ ਜੀਵਨ ਦੇ ਦਰਿਆ ਦੇ ਕਿਨਾਰ ਤੇ ਹੀ ਢੱਠ ਅਤੇ ਡਿੱਗ ਪਈ।

Bhai Manmohan Singh (Shabad OS, CC BY-SA)

English

Searching and seeking, I fell down and collapsed upon the bank of the river of life.

Dr. Sant Singh Khalsa (Shabad OS, CC BY-SA)
Guru Granth SahibAng 933 · Line 52

ਭਾਰੇ ਢਹਤੇ ਢਹਿ ਪਏ; ਹਉਲੇ ਨਿਕਸੇ ਪਾਰਿ ॥

bhaare dtahate dteh pe; haule nikase paar |

Punjabi

ਪਾਪਾਂ ਨਾਲ ਬੋਝਲ ਪੁਰਸ਼ ਚਾਰੋਸਾਨੇ ਚਿੱਤ ਜਾ ਪੈਂਦੇ ਹਨ ਪ੍ਰੰਤੂ ਹਲਕੇ ਜਣੇ ਪਾਰ ਨਿਕਲ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who are heavy with sin sink down, but those who are light swim across.

Dr. Sant Singh Khalsa (Shabad OS, CC BY-SA)
Guru Granth SahibAng 933 · Line 53

ਅਮਰ ਅਜਾਚੀ ਹਰਿ ਮਿਲੇ; ਤਿਨ ਕੈ ਹਉ ਬਲਿ ਜਾਉ ॥

amar ajaachee har mile; tin kai hau bal jaau |

Punjabi

ਜੋ ਅਬਿਨਾਸੀ ਅਤੇਅਮਾਪ ਸੁਆਮੀ ਨੂੰ ਮਿਲ ਪੈਦੇ ਹਨ ਉਨ੍ਹਾਂ ਉੱਤੋਂ ਮੈਂ ਕੁਰਬਾਨ ਜਾਂਦਾ ਹਾਂ।

Bhai Manmohan Singh (Shabad OS, CC BY-SA)

English

I am a sacrifice to those who meet the immortal and immeasurable Lord.

Dr. Sant Singh Khalsa (Shabad OS, CC BY-SA)
Guru Granth SahibAng 933 · Line 54

ਤਿਨ ਕੀ ਧੂੜਿ. ਅਘੁਲੀਐ; ਸੰਗਤਿ ਮੇਲਿ ਮਿਲਾਉ ॥

tin kee dhoorr. aghuleeai; sangat mel milaau |

Punjabi

ਉਨ੍ਹਾਂ ਦੇ ਪੈਰਾਂ ਦੀ ਖਾਕ ਨਾਲ ਪ੍ਰਾਣੀ ਸੁਰਖਰੂ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਸੰਗਤ ਰਾਹੀਂ ਉਹ ਮਾਲਕ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

The dust of their feet brings emancipation; in their company, we are united in the Lord's Union.

Dr. Sant Singh Khalsa (Shabad OS, CC BY-SA)
Guru Granth SahibAng 933 · Line 55

ਮਨੁ ਦੀਆ ਗੁਰਿ ਆਪਣੈ; ਪਾਇਆ ਨਿਰਮਲ ਨਾਉ ॥

man deea gur aapanai; paaeaa niramal naau |

Punjabi

ਮੈਂ ਆਪਣੀ ਜਿੰਦੜੀ ਆਪਣੇ ਗੁਰਦੇਵ ਜੀ ਦੇ ਸਮਰਪਣ ਕਰ ਦਿੱਤੀ ਹੈ ਅਤੇ ਮੈਨੂੰ ਪਵਿੱਤਰ ਨਾਮ ਦੀ ਦਾਤ ਪ੍ਰਾਪਤ ਹੋਈ ਹੈ।

Bhai Manmohan Singh (Shabad OS, CC BY-SA)

English

I gave my mind to my Guru, and received the Immaculate Name.

Dr. Sant Singh Khalsa (Shabad OS, CC BY-SA)
Guru Granth SahibAng 934 · Line 1

ਜਿਨਿ ਨਾਮੁ ਦੀਆ. ਤਿਸੁ ਸੇਵਸਾ; ਤਿਸੁ ਬਲਿਹਾਰੈ ਜਾਉ ॥

jin naam deea. tis sevasaa; tis balihaarai jaau |

Punjabi

ਮੈਂ ਉਸ ਦੀ ਘਾਲ ਕਮਾਉਂਦਾ ਹਾਂ, ਜਿਸ ਨੇ ਮੈਨੂੰ ਨਾਮ ਬਖਸਿਆ ਹੈ ਉਸ ਉੱਤੋਂ ਮੈਂ ਕੁਰਬਾਨ ਵੰਝਦਾ ਹਾਂ।

Bhai Manmohan Singh (Shabad OS, CC BY-SA)

English

I serve the One who gave me the Naam; I am a sacrifice to Him.

Dr. Sant Singh Khalsa (Shabad OS, CC BY-SA)
Guru Granth SahibAng 934 · Line 2

ਜੋ ਉਸਾਰੇ ਸੋ ਢਾਹਸੀ; ਤਿਸੁ ਬਿਨੁ ਅਵਰੁ. ਨ ਕੋਇ ॥

jo usaare so dtaahasee; tis bin avar. na koe |

Punjabi

ਜੋ ਸਾਰਿਆਂ ਨੂੰ ਉਸਾਰਦਾ ਹੈ, ਢਾਹੁੰਦਾ ਭੀ ਉਹੀ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।

Bhai Manmohan Singh (Shabad OS, CC BY-SA)

English

He who builds, also demolishes; there is no other than Him.

Dr. Sant Singh Khalsa (Shabad OS, CC BY-SA)
Guru Granth SahibAng 934 · Line 3

ਗੁਰ ਪਰਸਾਦੀ ਤਿਸੁ ਸੰਮੑਲਾ; ਤਾ ਤਨਿ ਦੂਖੁ. ਨ ਹੋਇ ॥੩੧॥

gur parasaadee tis samalaa; taa tan dookh. na hoe |31|

Punjabi

ਜੇਕਰ ਗੁਰਾਂ ਦੀ ਦਇਆ ਦੁਆਰਾ, ਮੈਂ ਉਸ ਨੂੰ ਯਾਦ ਕਰਾਂ, ਤਦ ਮੇਰੀ ਦੇਹ ਨੂੰ ਕਸ਼ਟ ਨਹੀਂ ਹੋਵੇਗਾ।

Bhai Manmohan Singh (Shabad OS, CC BY-SA)

English

By Guru's Grace, I contemplate Him, and then my body does not suffer in pain. ||31||

Dr. Sant Singh Khalsa (Shabad OS, CC BY-SA)
Guru Granth SahibAng 934 · Line 4

ਣਾ ਕੋ ਮੇਰਾ. ਕਿਸੁ ਗਹੀ; ਣਾ ਕੋ ਹੋਆ. ਨ ਹੋਗੁ ॥

naa ko meraa. kis gahee; naa ko hoaa. na hog |

Punjabi

ਕੋਈ ਭੀ ਮੈਂਡਾ ਨਹੀਂ, ਮੈਂ ਕੀਹਦਾ ਪੱਲਾ ਪਕੜਾਂ ਨਾਂ ਕੋਈ ਮੇਰਾ ਸੀ, ਤੇ ਨਾਂ ਹੀ ਕਦੇ ਕੋਈ ਮੇਰਾ ਹੋਵੇਗਾ।

Bhai Manmohan Singh (Shabad OS, CC BY-SA)

English

No one is mine - whose gown should I grasp and hold? No one ever was, and no one shall ever be mine.

Dr. Sant Singh Khalsa (Shabad OS, CC BY-SA)
Guru Granth SahibAng 934 · Line 5

ਆਵਣਿ ਜਾਣਿ ਵਿਗੁਚੀਐ; ਦੁਬਿਧਾ ਵਿਆਪੈ ਰੋਗੁ ॥

aavan jaan vigucheeai; dubidhaa viaapai rog |

Punjabi

ਇਨਸਾਨ ਜੰਮਣ ਅਤੇ ਮਰਨ ਵਿੱਚ ਬਰਬਾਦ ਹੋ ਜਾਂਦਾ ਹੈ ਅਤੇ ਉਸ ਨੂੰ ਦਵੈਤ-ਭਾਵ ਦੀ ਬੀਮਾਰੀ ਚਿੰਮੜੀ ਹੋਈ ਹੈ।

Bhai Manmohan Singh (Shabad OS, CC BY-SA)

English

Coming and going, one is ruined, afflicted with the disease of dual-mindedness.

Dr. Sant Singh Khalsa (Shabad OS, CC BY-SA)
Guru Granth SahibAng 934 · Line 6

ਣਾਮ ਵਿਹੂਣੇ ਆਦਮੀ; ਕਲਰ ਕੰਧ ਗਿਰੰਤਿ ॥

naam vihoone aadamee; kalar kandh girant |

Punjabi

ਨਾਮ ਤੋਂ ਸੱਖਣੇ ਇਨਸਾਨ ਸ਼ੋਰੇ ਵਾਲੀ ਦੀਵਾਰ ਦੀ ਤਰ੍ਹਾਂ ਡਿੱਗ ਪੈਦੇ ਹਨ।

Bhai Manmohan Singh (Shabad OS, CC BY-SA)

English

Those beings who lack the Naam, the Name of the Lord, collapse like pillars of salt.

Dr. Sant Singh Khalsa (Shabad OS, CC BY-SA)
Guru Granth SahibAng 934 · Line 7

ਵਿਣੁ ਨਾਵੈ. ਕਿਉ ਛੂਟੀਐ; ਜਾਇ ਰਸਾਤਲਿ ਅੰਤਿ ॥

vin naavai. kiau chhootteeai; jaae rasaatal ant |

Punjabi

ਨਾਮ ਦੇ ਬਗੈਰ, ਬੰਦਾ ਕਿਸ ਤਰ੍ਹਾਂ ਬੰਦ ਖਲਾਸ ਹੋ ਸਕਦਾ ਹੈ? ਇਸ ਤਰ੍ਹਾਂ ਉਹ ਅਖੀਰ ਨੂੰ ਦੋਜ਼ਕ ਵਿੱਚ ਜਾ ਪੈਂਦਾ ਹੈ।

Bhai Manmohan Singh (Shabad OS, CC BY-SA)

English

Without the Name, how can they find release? They fall into hell in the end.

Dr. Sant Singh Khalsa (Shabad OS, CC BY-SA)
Guru Granth SahibAng 934 · Line 8

ਗਣਤ ਗਣਾਵੈ ਅਖਰੀ; ਅਗਣਤੁ ਸਾਚਾ ਸੋਇ ॥

ganat ganaavai akharee; aganat saachaa soe |

Punjabi

ਉਸ ਬੇਅੰਤ ਸੱਚੇ ਸੁਆਮੀ ਨੂੰ ਇਨਸਾਨ ਗਿਣਤੀ ਦੇ ਲਫਜਾਂ ਨਾਲ ਬਿਆਨ ਕਰਦਾ ਹੈ,

Bhai Manmohan Singh (Shabad OS, CC BY-SA)

English

Using a limited number of words, we describe the unlimited True Lord.

Dr. Sant Singh Khalsa (Shabad OS, CC BY-SA)
Guru Granth SahibAng 934 · Line 9

ਅਗਿਆਨੀ ਮਤਿਹੀਣੁ ਹੈ; ਗੁਰ ਬਿਨੁ ਗਿਆਨੁ. ਨ ਹੋਇ ॥

agiaanee matiheen hai; gur bin giaan. na hoe |

Punjabi

ਬੇਸਮਝ ਬੰਦਾ ਸੋਚ ਸਮਝ ਤੋਂ ਸੱਖਣਾ ਹੈ। ਗੁਰਾਂ ਦੇ ਬਾਝੋਂ ਈਸ਼ਵਰੀ ਗਿਆਤ ਪ੍ਰਾਪਤ ਕੀਤੀ ਨਹੀਂ ਜਾ ਸਕਦੀ।

Bhai Manmohan Singh (Shabad OS, CC BY-SA)

English

The ignorant lack understanding. Without the Guru, there is no spiritual wisdom.

Dr. Sant Singh Khalsa (Shabad OS, CC BY-SA)
Guru Granth SahibAng 934 · Line 10

ਤੂਟੀ ਤੰਤੁ ਰਬਾਬ ਕੀ; ਵਾਜੈ ਨਹੀ. ਵਿਜੋਗਿ ॥

toottee tant rabaab kee; vaajai nahee. vijog |

Punjabi

ਵਿਛੁੜੀ ਹੋਈ ਆਤਮਾ ਸਰੰਦੇ ਦੀ ਟੁਟੀ ਹੋਈ ਤਾਰ ਦੀ ਮਾਨੰਦ ਹੈ ਜੋ ਵਿਛਸੜੇ ਵਿੱਚ ਸੁਰ ਨਹੀਂ ਦਿੰਦੀ।

Bhai Manmohan Singh (Shabad OS, CC BY-SA)

English

The separated soul is like the broken string of a guitar, which does not vibrate its sound.

Dr. Sant Singh Khalsa (Shabad OS, CC BY-SA)
Guru Granth SahibAng 934 · Line 11

ਵਿਛੁੜਿਆ ਮੇਲੈ ਪ੍ਰਭੂ; ਨਾਨਕ. ਕਰਿ ਸੰਜੋਗ ॥੩੨॥

vichhurriaa melai prabhoo; naanak. kar sanjog |32|

Punjabi

ਉਨ੍ਹਾਂ ਦੀ ਪ੍ਰਾਲਭਧ ਨੂੰ ਜਗਾ ਕੇ, ਵਿਛੜੀਆਂ ਹੋਈਆਂ ਜਿੰਦੜੀਆਂ ਨੂੰ ਸਾਈਂ ਆਪਣੇ ਨਾਲ ਮਿਲਾ ਲੈਂਦਾ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

God unites the separated souls with Himself, awakening their destiny. ||32||

Dr. Sant Singh Khalsa (Shabad OS, CC BY-SA)
Guru Granth SahibAng 934 · Line 12

ਤਰਵਰੁ ਕਾਇਆ ਪੰਖਿ ਮਨੁ; ਤਰਵਰਿ ਪੰਖੀ ਪੰਚ ॥

taravar kaaeaa pankh man; taravar pankhee panch |

Punjabi

ਦੇਹ ਇਕ ਬਿਰਛ ਹੈ ਅਤੇ ਆਤਮਾ ਪੰਛੀ ਬਿਰਛ ਦੇ ਸ੍ਰੇਸ਼ਟ ਪੰਛੀ,

Bhai Manmohan Singh (Shabad OS, CC BY-SA)

English

The body is the tree, and the mind is the bird; the birds in the tree are the five senses.

Dr. Sant Singh Khalsa (Shabad OS, CC BY-SA)
Guru Granth SahibAng 934 · Line 13

ਤਤੁ ਚੁਗਹਿ. ਮਿਲਿ ਏਕਸੇ; ਤਿਨ ਕਉ ਫਾਸ. ਨ ਰੰਚ ॥

tat chugeh. mil ekase; tin kau faas. na ranch |

Punjabi

ਜੋ ਅਸਲੀਅਤ ਨੂੰ ਚੁਗਦੇ ਹਨ, ਇਕ ਸੁਆਮੀ ਨਾਲ ਮਿਲ ਜਾਂਦੇ ਹਨ ਅਤੇ ਉਹ ਇੱਕ ਭੋਰਾ ਭਰ ਭੀ ਫਾਹੀ ਵਿੱਚ ਨਹੀਂ ਫਸਦੇ।

Bhai Manmohan Singh (Shabad OS, CC BY-SA)

English

They peck at the essence of reality, and merge with the One Lord. They are never trapped at all.

Dr. Sant Singh Khalsa (Shabad OS, CC BY-SA)
Guru Granth SahibAng 934 · Line 14

ਉਡਹਿ ਤ ਬੇਗੁਲ ਬੇਗੁਲੇ; ਤਾਕਹਿ ਚੋਗ ਘਣੀ ॥

auddeh ta begul begule; taakeh chog ghanee |

Punjabi

ਪਾਪਾਂ ਦਾ ਬਹੁਤਾ ਚੋਗਾ ਵੇਖ ਕੇ, ਜਿਹੜੇ ਪਰਿੰਦੇ ਛੇਤੀ ਅਤੇ ਤੇਜੀ ਨਾਲ ਉਡ ਜਾਂਦੇ ਹਨ,

Bhai Manmohan Singh (Shabad OS, CC BY-SA)

English

But the others fly away in a hurry, when they see the food.

Dr. Sant Singh Khalsa (Shabad OS, CC BY-SA)
Guru Granth SahibAng 934 · Line 15

ਪੰਖ ਤੁਟੇ ਫਾਹੀ ਪੜੀ; ਅਵਗੁਣਿ ਭੀੜ ਬਣੀ ॥

pankh tutte faahee parree; avagun bheerr banee |

Punjabi

ਉਨ੍ਹਾਂ ਦੇ ਫੰਘ (ਪਰ) ਕੁਤਰ ਦਿੱਤੇ ਜਾਂਦੇ ਹਨ, ਉਹ ਕੁੜਿੱਕੀ ਵਿੱਚ ਕਾਬੂ ਆ ਜਾਂਦੇ ਹਨ ਅਤੇ ਕੁਕਰਮਾਂ ਦੇ ਰਾਹੀਂ ਮੁਸੀਬਤ ਵਿੱਚ ਫੱਸ ਜਾਂਦੇ ਹਨ।

Bhai Manmohan Singh (Shabad OS, CC BY-SA)

English

Their feathers are clipped, and they are caught in the noose; through their mistakes, they are caught in disaster.

Dr. Sant Singh Khalsa (Shabad OS, CC BY-SA)
Guru Granth SahibAng 934 · Line 16

ਬਿਨੁ ਸਾਚੇ. ਕਿਉ ਛੂਟੀਐ; ਹਰਿ ਗੁਣ ਕਰਮਿ ਮਣੀ ॥

bin saache. kiau chhootteeai; har gun karam manee |

Punjabi

ਸੱਚੇ ਸੁਆਮੀ ਦੇ ਬਗੈਰ ਬੰਦਾ ਬੰਦਖਲਾਸ ਕਿਸ ਤਰ੍ਹਾਂ ਹੋ ਸਕਦਾ ਹੈ? ਵਾਹਿਗੁਰੂ ਦੇ ਜੱਸ ਦਾ ਜਵੇਹਰ ਕੇਵਲ ਉਸ ਦੀ ਰਹਿਮਤ ਰਾਹੀਂ ਹੀ ਪ੍ਰਾਪਤ ਹੁੰਦਾ ਹੁੰਦਾ ਹੈ।

Bhai Manmohan Singh (Shabad OS, CC BY-SA)

English

Without the True Lord, how can anyone find release? The jewel of the Lord's Glorious Praises comes by the karma of good actions.

Dr. Sant Singh Khalsa (Shabad OS, CC BY-SA)
Guru Granth SahibAng 934 · Line 17

ਆਪਿ ਛਡਾਏ ਛੂਟੀਐ; ਵਡਾ ਆਪਿ ਧਣੀ ॥

aap chhaddaae chhootteeai; vaddaa aap dhanee |

Punjabi

ਜੇ ਉਹ ਖੁਦ ਰਿਹਾ ਕਰੋ ਕੇਵਲ ਤਾਂ ਹੀ ਇਨਸਾਨ ਰਿਹਾ ਹੁੰਦਾ ਹੈੌ। ਉਹ ਆਪੇ ਹੀ ਸਾਡਾ ਵਿਸ਼ਾਲ ਮਾਲਕ ਹੈ।

Bhai Manmohan Singh (Shabad OS, CC BY-SA)

English

When He Himself releases them, only then are they released. He Himself is the Great Master.

Dr. Sant Singh Khalsa (Shabad OS, CC BY-SA)
Guru Granth SahibAng 934 · Line 18

ਗੁਰ ਪਰਸਾਦੀ ਛੂਟੀਐ; ਕਿਰਪਾ ਆਪਿ ਕਰੇਇ ॥

gur parasaadee chhootteeai; kirapaa aap karee |

Punjabi

ਜਦ ਸੁਆਮੀ ਖੁਦ ਰਹਿਮਤ ਧਾਰਦਾ ਹੈ ਤਾਂ ਪ੍ਰਾਨੀ ਗੁਰਾਂ ਦੀ ਦਇਆ ਦੁਆਰਾ ਮੁਕਤ ਹੋ ਜਾਂਦਾ।

Bhai Manmohan Singh (Shabad OS, CC BY-SA)

English

By Guru's Grace, they are released, when He Himself grants His Grace.

Dr. Sant Singh Khalsa (Shabad OS, CC BY-SA)
Guru Granth SahibAng 934 · Line 19

ਅਪਣੈ ਹਾਥਿ ਵਡਾਈਆ; ਜੈ ਭਾਵੈ ਤੈ ਦੇਇ ॥੩੩॥

apanai haath vaddaaeea; jai bhaavai tai dee |33|

Punjabi

ਬੁਜ਼ਰਗੀਆ ਸਾਹਿਬ ਦੇ ਆਪਣੇ ਹੱਥ ਵਿੱਚ ਹਨ। ਉਨ੍ਹਾਂ ਨੂੰ ਉਹ ਉਸ ਪ੍ਰਾਨੀ ਨੂੰ ਬਖਸ਼ਦਾ ਹੈ। ਜਿਸ ਉੱਤੇ ਉਹ ਪ੍ਰਸੰਨ ਹੈ।

Bhai Manmohan Singh (Shabad OS, CC BY-SA)

English

Glorious greatness rests in His Hands. He blesses those with whom He is pleased. ||33||

Dr. Sant Singh Khalsa (Shabad OS, CC BY-SA)
Guru Granth SahibAng 934 · Line 20

ਥਰ ਥਰ ਕੰਪੈ ਜੀਅੜਾ; ਥਾਨ ਵਿਹੂਣਾ ਹੋਇ ॥

thar thar kanpai jeearraa; thaan vihoonaa hoe |

Punjabi

ਆਪਣੇ ਟਿਕਾਣੇ ਤੋਂ ਬਗੈਰ ਜਿੰਦੜੀ ਜ਼ੋਰ ਨਾਲ ਕੰਬਦੀ ਅਤੇ ਲੜਖੜਾਉਂਦੀ ਹੈ।

Bhai Manmohan Singh (Shabad OS, CC BY-SA)

English

The soul trembles and shakes, when it loses its mooring and support.

Dr. Sant Singh Khalsa (Shabad OS, CC BY-SA)
Guru Granth SahibAng 934 · Line 21

ਥਾਨਿ ਮਾਨਿ ਸਚੁ ਏਕੁ ਹੈ; ਕਾਜੁ. ਨ ਫੀਟੈ ਕੋਇ ॥

thaan maan sach ek hai; kaaj. na feettai koe |

Punjabi

ਕੇਵਲ ਸੱਚੇ ਸੁਆਮੀ ਦੀ ਪਨਾਹ ਹੀ ਇੱਜਤ ਆਬਰੂ ਬਖਸ਼ਣ ਵਾਲੀ ਹੈ। ਇਸ ਨੂੰ ਨੈਣ ਦੁਆਰਾ ਪ੍ਰਾਨੀ ਦਾ ਕੋਈ ਕੰਮ ਖਰਾਬ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Only the support of the True Lord brings honor and glory. Through it, one's works are never in vain.

Dr. Sant Singh Khalsa (Shabad OS, CC BY-SA)
Guru Granth SahibAng 934 · Line 22

ਥਿਰੁ ਨਾਰਾਇਣੁ ਥਿਰੁ ਗੁਰੂ; ਥਿਰੁ ਸਾਚਾ ਬੀਚਾਰੁ ॥

thir naaraaein thir guroo; thir saachaa beechaar |

Punjabi

ਸਦੀਵੀ ਸਥਿਰ ਹੈ ਵਾਹਿਗੁਰੂ, ਸਦੀਵੀ ਸਥਿਰ ਹਨ ਗੁਰਦੇਵ ਅਤੇ ਸਦੀਵੀ ਸਥਿਰ ਹੈ ਸੱਚੇ ਸੁਆਮੀ ਦਾ ਸਿਮਰਨ।

Bhai Manmohan Singh (Shabad OS, CC BY-SA)

English

The Lord is eternal and forever stable; the Guru is stable, and contemplation upon the True Lord is stable.

Dr. Sant Singh Khalsa (Shabad OS, CC BY-SA)
Guru Granth SahibAng 934 · Line 23

ਸੁਰਿ ਨਰ ਨਾਥਹ ਨਾਥੁ ਤੂ; ਨਿਧਾਰਾ ਆਧਾਰੁ ॥

sur nar naathah naath too; nidhaaraa aadhaar |

Punjabi

ਹੇ ਦੇਵਤਿਆ ਇਨਸਾਨਾਂ ਅਤੇ ਯੋਗੀਆਂ ਦੇ ਸੁਆਮੀ ਕੇਵਲ ਤੂੰ ਹੀ ਨਿਆਸਰਿਆਂ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

O Lord and Master of angels, men and Yogic masters, You are the support of the unsupported.

Dr. Sant Singh Khalsa (Shabad OS, CC BY-SA)
Guru Granth SahibAng 934 · Line 24

ਸਰਬੇ ਥਾਨ ਥਨੰਤਰੀ; ਤੂ ਦਾਤਾ ਦਾਤਾਰੁ ॥

sarabe thaan thanantaree; too daataa daataar |

Punjabi

ਤੂੰ ਹੇ ਸਾਈਂ! ਸਾਰਿਆਂ ਥਾਵਾਂ ਅਤੇ ਵਿਚਕਾਰਲੀਆਂ ਵਿੱਥਾਂ ਅੰਦਰ ਰਵ ਰਿਹਾ ਹੈ। ਕੇਵਲ ਤੂੰ ਹੀ ਦੇਣਹਾਰ ਅਤੇ ਦਾਨੀ ਹੈਂ।

Bhai Manmohan Singh (Shabad OS, CC BY-SA)

English

In all places and interspaces, You are the Giver, the Great Giver.

Dr. Sant Singh Khalsa (Shabad OS, CC BY-SA)
Guru Granth SahibAng 934 · Line 25

ਜਹ ਦੇਖਾ ਤਹ ਏਕੁ ਤੂ; ਅੰਤੁ ਨ ਪਾਰਾਵਾਰੁ ॥

jeh dekhaa teh ek too; ant na paaraavaar |

Punjabi

ਜਿੱਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਸਿਰਫ ਤੈਨੂੰ ਹੀ ਵੇਖਦਾ ਹਾਂ, ਹੇ ਸੁਆਮੀ। ਤੇਰਾ ਕੋਈ ਓੜਕ ਅਤੇ ਅਖੀਰ ਨਹੀਂ।

Bhai Manmohan Singh (Shabad OS, CC BY-SA)

English

Wherever I look, there I see You, Lord; You have no end or limitation.

Dr. Sant Singh Khalsa (Shabad OS, CC BY-SA)
Guru Granth SahibAng 934 · Line 26

ਥਾਨ ਥਨੰਤਰਿ ਰਵਿ ਰਹਿਆ; ਗੁਰਸਬਦੀ ਵੀਚਾਰਿ ॥

thaan thanantar rav rahiaa; gurasabadee veechaar |

Punjabi

ਤੂੰ ਥਾਵਾਂ ਤੇ ਵਿਚਕਾਰਲੀਆਂ ਵਿਥਾ ਅੰਦਰ ਵਿਆਪਦ ਹੋ ਰਿਹਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਸਿਮਰਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

You are pervading and permeating the places and interspaces; reflecting upon the Word of the Guru's Shabad, You are found.

Dr. Sant Singh Khalsa (Shabad OS, CC BY-SA)
Guru Granth SahibAng 934 · Line 27

ਅਣਮੰਗਿਆ ਦਾਨੁ ਦੇਵਸੀ; ਵਡਾ ਅਗਮ ਅਪਾਰੁ ॥੩੪॥

anamangiaa daan devasee; vaddaa agam apaar |34|

Punjabi

ਵਿਸ਼ਾਲ, ਅਥਾਹ ਅਤੇ ਬੇਅੰਤ ਪ੍ਰਭੂ ਅਣਮੰਗੀਆਂ ਦਾਤਾਂ ਦਿੰਦਾ ਹੈ।

Bhai Manmohan Singh (Shabad OS, CC BY-SA)

English

You give gifts even when they are not asked for; You are great, inaccessible and infinite. ||34||

Dr. Sant Singh Khalsa (Shabad OS, CC BY-SA)
Guru Granth SahibAng 934 · Line 28

ਦਇਆ ਦਾਨੁ ਦਇਆਲੁ ਤੂ; ਕਰਿ ਕਰਿ ਦੇਖਣਹਾਰੁ ॥

deaa daan deaal too; kar kar dekhanahaar |

Punjabi

ਮੇਰੇ ਮਿਹਰਬਾਨ ਮਾਲਕ, ਤੂੰ ਰਹਿਮਤ ਅਤੇ ਦਾਨ ਦਾ ਸਰੂਪ ਹੈਂ। ਰਚਨਾ ਨੂੰ ਰੱਚ ਕੇ ਤੂੰ ਇਸ ਨੂੰ ਵੇਖਦਾ ਹੈਂ।

Bhai Manmohan Singh (Shabad OS, CC BY-SA)

English

O Merciful Lord, You are the embodiment of mercy; creating the Creation, You behold it.

Dr. Sant Singh Khalsa (Shabad OS, CC BY-SA)
Guru Granth SahibAng 934 · Line 29

ਦਇਆ ਕਰਹਿ ਪ੍ਰਭ ਮੇਲਿ ਲੈਹਿ; ਖਿਨ ਮਹਿ ਢਾਹਿ ਉਸਾਰਿ ॥

deaa kareh prabh mel laihi; khin meh dtaeh usaar |

Punjabi

ਹੇ ਸੁਆਮੀ! ਆਪਣੀ ਮਿਹਰ ਧਾਰ ਕੇ ਤੂੰ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇਕ ਮੁਹਤ ਵਿੱਚ ਤੂੰ ਬਣਾਉਂਦਾ ਤੇ ਢਾਹ ਦਿੰਦਾ ਹੈ।

Bhai Manmohan Singh (Shabad OS, CC BY-SA)

English

Please shower Your Mercy upon me, O God, and unite me with Yourself. In an instant, You destroy and rebuild.

Dr. Sant Singh Khalsa (Shabad OS, CC BY-SA)
Guru Granth SahibAng 934 · Line 30

ਦਾਨਾ ਤੂ. ਬੀਨਾ ਤੁਹੀ; ਦਾਨਾ ਕੈ ਸਿਰਿ ਦਾਨੁ ॥

daanaa too. beenaa tuhee; daanaa kai sir daan |

Punjabi

ਤੂੰ ਸਰਬ-ਸਿਆਣਾ ਅਤੇ ਸਾਰਾ ਕੁੱਛ-ਵੇਖਣਹਾਰ ਹੈਂ। ਸਾਰਿਆਂ ਦਾਨੀਆਂ ਵਿਚੋਂ ਤੂੰ ਪਰਮ ਵਿਸ਼ਾਲ ਦਾਨੀ ਹੈ।

Bhai Manmohan Singh (Shabad OS, CC BY-SA)

English

You are all-wise and all-seeing; You are the Greatest Giver of all givers.

Dr. Sant Singh Khalsa (Shabad OS, CC BY-SA)
Guru Granth SahibAng 934 · Line 31

ਦਾਲਦ ਭੰਜਨ ਦੁਖ ਦਲਣ; ਗੁਰਮੁਖਿ ਗਿਆਨੁ ਧਿਆਨੁ ॥੩੫॥

daalad bhanjan dukh dalan; guramukh giaan dhiaan |35|

Punjabi

ਵਾਹਿਗੁਰੂ ਗਰੀਬੀ ਦੂਰ ਕਰਨਹਾਰ ਅਤੇ ਪੀੜ ਨੂੰ ਨਾਸ ਕਰਨ ਵਾਲਾ ਹੈ। ਮੁਖੀ ਗੁਰਦੇਵ ਜੀ ਬੰਦੇ ਨੂੰ ਬ੍ਰਹਮ ਵੀਚਾਰ ਅਤੇ ਸਿਮਰਨ ਬਖਸ਼ਦੇ ਹਨ।

Bhai Manmohan Singh (Shabad OS, CC BY-SA)

English

He is the Eradicator of poverty, and the Destroyer of pain; the Gurmukh realizes spiritual wisdom and meditation. ||35||

Dr. Sant Singh Khalsa (Shabad OS, CC BY-SA)
Guru Granth SahibAng 934 · Line 32

ਧਨਿ ਗਇਐ ਬਹਿ ਝੂਰੀਐ; ਧਨ ਮਹਿ ਚੀਤੁ ਗਵਾਰ ॥

dhan geiai beh jhooreeai; dhan meh cheet gavaar |

Punjabi

ਦੌਲਤ ਦੇ ਚਲੇ ਜਾਣ ਤੇ ਜੀਵ ਬਹੁਤ ਅਫਸੋਸ ਕਰਦਾ ਹੈ। ਮੂਰਖ ਦਾ ਮਨ, ਧਨ ਪਦਾਰਥ ਵਿੱਚ ਖੱਚਤ ਹੋਇਆ ਹੋਇਆ ਹੈ।

Bhai Manmohan Singh (Shabad OS, CC BY-SA)

English

Losing his wealth, he cries out in anguish; the fool's consciousness is engrossed in wealth.

Dr. Sant Singh Khalsa (Shabad OS, CC BY-SA)
Guru Granth SahibAng 934 · Line 33

ਧਨੁ ਵਿਰਲੀ ਸਚੁ ਸੰਚਿਆ; ਨਿਰਮਲੁ ਨਾਮੁ ਪਿਆਰਿ ॥

dhan viralee sach sanchiaa; niramal naam piaar |

Punjabi

ਬਹੁਤ ਥੋੜੇ ਸੱਚ ਦੀ ਦੌਲਤ ਨੂੰ ਇਕੱਤਰ ਕਰਦੇ ਅਤੇ ਪਵਿੱਤਰ ਨਾਮ ਨਾਲ ਪ੍ਰੇਮ ਪਾਉਂਦੇ ਹਨ।

Bhai Manmohan Singh (Shabad OS, CC BY-SA)

English

How rare are those who gather the wealth of Truth, and love the Immaculate Naam, the Name of the Lord.

Dr. Sant Singh Khalsa (Shabad OS, CC BY-SA)
Guru Granth SahibAng 934 · Line 34

ਧਨੁ ਗਇਆ ਤਾ ਜਾਣ ਦੇਹਿ; ਜੇ ਰਾਚਹਿ ਰੰਗਿ ਏਕ ॥

dhan geaa taa jaan dehi; je raacheh rang ek |

Punjabi

ਜੇਕਰ ਦੌਲਤ ਦੇ ਚਲੇ ਜਾਣ ਨਾਲ ਤੂੰ ਇੱਕ ਸਾਹਿਬ ਦੀ ਪ੍ਰੀਤ ਅੰਦਰ ਲੀਨ ਹੋ ਸਕਦਾ ਹੈ, ਤਦ ਤੂੰ ਇਸ ਨੂੰ ਚਲੀ ਜਾਣ ਦੇ।

Bhai Manmohan Singh (Shabad OS, CC BY-SA)

English

If by losing your wealth, you may become absorbed in the Love of the One Lord, then just let it go.

Dr. Sant Singh Khalsa (Shabad OS, CC BY-SA)
Guru Granth SahibAng 934 · Line 35

ਮਨੁ ਦੀਜੈ. ਸਿਰੁ ਸਉਪੀਐ; ਭੀ ਕਰਤੇ ਕੀ ਟੇਕ ॥

man deejai. sir saupeeai; bhee karate kee ttek |

Punjabi

ਆਪਣੇ ਸੁਆਮੀ ਨੂੰ ਤੂੰ ਆਪਣੀ ਆਤਮਾ ਭੇਟਾ ਧਰ ਦੇ, ਆਪਣਾ ਸੀਸ ਭੀ ਸਮਰਪਨ ਕਰ ਦੇ ਅਤੇ ਆਪਣੇ ਸਿਰਜਣਹਾਰ ਦਾ ਹੀ ਅਸਰਾ ਲੈ।

Bhai Manmohan Singh (Shabad OS, CC BY-SA)

English

Dedicate your mind, and surrender your head; seek only the Support of the Creator Lord.

Dr. Sant Singh Khalsa (Shabad OS, CC BY-SA)
Guru Granth SahibAng 934 · Line 36

ਧੰਧਾ ਧਾਵਤ ਰਹਿ ਗਏ; ਮਨ ਮਹਿ ਸਬਦੁ ਅਨੰਦੁ ॥

dhandhaa dhaavat reh ge; man meh sabad anand |

Punjabi

ਜਦ ਨਾਮ ਦੀ ਖੁਸ਼ੀ ਮਨੁੱਖ ਦੇ ਚਿੱਤ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤਾਂ ਸੰਸਾਰੀ ਵਿਹਾਰ ਅਤੇ ਭਟਕਣੇ ਮੁੱਕ ਜਾਂਦੇ ਹਨ।

Bhai Manmohan Singh (Shabad OS, CC BY-SA)

English

Worldly affairs and wanderings cease, when the mind is filled with the bliss of the Shabad.

Dr. Sant Singh Khalsa (Shabad OS, CC BY-SA)
Guru Granth SahibAng 934 · Line 37

ਦੁਰਜਨ ਤੇ ਸਾਜਨ ਭਏ; ਭੇਟੇ ਗੁਰ ਗੋਵਿੰਦ ॥

durajan te saajan bhe; bhette gur govind |

Punjabi

ਗੁਰੂ-ਪ੍ਰਮੇਸ਼ਰ ਨਾਲ ਮਿਲਣ ਦੁਆਰਾ ਵੈਰੀ ਭੀ ਮਿੱਤ੍ਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Even one's enemies become friends, meeting with the Guru, the Lord of the Universe.

Dr. Sant Singh Khalsa (Shabad OS, CC BY-SA)
Guru Granth SahibAng 934 · Line 38

ਬਨੁ ਬਨੁ ਫਿਰਤੀ ਢੂਢਤੀ; ਬਸਤੁ ਰਹੀ ਘਰਿ ਬਾਰਿ ॥

ban ban firatee dtoodtatee; basat rahee ghar baar |

Punjabi

ਜਿਹੜੀ ਚੀਜ਼ ਨੂੰ ਤੂੰ ਜੰਗਲ ਜੰਗਲ ਲੱਭਦੀ ਫਿਰਦੀ ਹੈਂ, ਉਹ ਤੇਰੇ ਆਪਣੇ ਗ੍ਰਹਿ ਅੰਦਰ ਹੀ ਵੱਸਦੀ ਹੈ।

Bhai Manmohan Singh (Shabad OS, CC BY-SA)

English

Wandering from forest to forest searching, you will find that those things are within the home of your own heart.

Dr. Sant Singh Khalsa (Shabad OS, CC BY-SA)
Guru Granth SahibAng 934 · Line 39

ਸਤਿਗੁਰਿ ਮੇਲੀ ਮਿਲਿ ਰਹੀ; ਜਨਮ ਮਰਣ ਦੁਖੁ ਨਿਵਾਰਿ ॥੩੬॥

satigur melee mil rahee; janam maran dukh nivaar |36|

Punjabi

ਸੱਚੇ ਗੁਰਾਂ ਦੀ ਮਿਲਾਈ ਹੋਈ ਤੂੰ ਪ੍ਰਭੂ ਨਾਲ ਅਭੇਦ ਹੋਈ ਰਹੇਗੀ ਅਤੇ ਤੇਰੀ ਜੰਮਣ ਤੇ ਮਰਨ ਦੀ ਪੀੜ ਮੁੱਕ ਜਾਊਗੀ।

Bhai Manmohan Singh (Shabad OS, CC BY-SA)

English

United by the True Guru, you shall remain united, and the pains of birth and death will be ended. ||36||

Dr. Sant Singh Khalsa (Shabad OS, CC BY-SA)
Guru Granth SahibAng 934 · Line 40

ਨਾਨਾ ਕਰਤ. ਨ ਛੂਟੀਐ; ਵਿਣੁ ਗੁਣ. ਜਮ ਪੁਰਿ ਜਾਹਿ ॥

naanaa karat. na chhootteeai; vin gun. jam pur jaeh |

Punjabi

ਅਨੇਕਾਂ ਕਰਮ ਕਾਂਡ ਕਰਨ ਦੁਆਰਾ ਜੀਵ ਦੀ ਖ਼ਲਾਸੀ ਨਹੀਂ ਹੁੰਦੀ ਨੇਕੀ ਦੇ ਬਗੈਰ ਉਹ ਮੌਤ ਦੇ ਸ਼ਹਿਰ ਨੂੰ ਜਾਂਦਾ ਹੈ।

Bhai Manmohan Singh (Shabad OS, CC BY-SA)

English

Through various rituals, one does not find release. Without virtue, one is sent to the City of Death.

Dr. Sant Singh Khalsa (Shabad OS, CC BY-SA)
Guru Granth SahibAng 934 · Line 41

ਨਾ ਤਿਸੁ ਏਹੁ. ਨ ਓਹੁ ਹੈ; ਅਵਗੁਣਿ ਫਿਰਿ ਪਛੁਤਾਹਿ ॥

naa tis ehu. na ohu hai; avagun fir pachhutaeh |

Punjabi

ਪਾਪ ਕਮਾ ਕੇ ਜੀਵ ਅਖੀਰ ਨੂੰ ਪਛਤਾਉਂਦਾ ਹੈ ਅਤੇ ਉਹ ਇਸ ਲੋਕ ਤੇ ਉਸ ਲੋਕ ਨੂੰ ਭੀ ਵੰਝਾ ਲੈਂਦਾ ਹੈ।

Bhai Manmohan Singh (Shabad OS, CC BY-SA)

English

One will not have this world or the next; committing sinful mistakes, one comes to regret and repent in the end.

Dr. Sant Singh Khalsa (Shabad OS, CC BY-SA)
Guru Granth SahibAng 935 · Line 1

ਨਾ ਤਿਸੁ ਗਿਆਨੁ. ਨ ਧਿਆਨੁ ਹੈ; ਨਾ ਤਿਸੁ ਧਰਮੁ ਧਿਆਨੁ ॥

naa tis giaan. na dhiaan hai; naa tis dharam dhiaan |

Punjabi

ਉਸ ਦੇ ਪੱਲੇ ਨਾਂ ਬ੍ਰਹਿਮ ਗਿਆਤ ਹੈ ਨਾਂ ਇਕਾਗਰਤਾ ਨਾਂ ਈਮਾਨ ਅਤੇ ਨਾਂ ਹੀ ਸਿਮਰਨ।

Bhai Manmohan Singh (Shabad OS, CC BY-SA)

English

He has neither spiritual wisdom or meditation; neither Dharmic faith mor meditation.

Dr. Sant Singh Khalsa (Shabad OS, CC BY-SA)
Guru Granth SahibAng 935 · Line 2

ਵਿਣੁ ਨਾਵੈ. ਨਿਰਭਉ ਕਹਾ; ਕਿਆ ਜਾਣਾ ਅਭਿਮਾਨੁ ॥

vin naavai. nirbhau kahaa; kiaa jaanaa abhimaan |

Punjabi

ਨਾਮ ਦੇ ਬਾਝੋਂ ਉਹ ਨਿਡਰ ਕਿਸ ਤਰ੍ਹਾਂ ਹੋ ਸਕਦਾ ਹੈ ਅਤੇ ਕਿਸ ਤਰ੍ਹਾਂ ਹੰਕਾਰ ਦੀ ਦੁਸ਼ਟਤਾ ਨੂੰ ਜਾਣ ਸਕਦਾ ਹੈ।

Bhai Manmohan Singh (Shabad OS, CC BY-SA)

English

Without the Name, how can one be fearless? How can he understand egotistical pride?

Dr. Sant Singh Khalsa (Shabad OS, CC BY-SA)
Guru Granth SahibAng 935 · Line 3

ਥਾਕਿ ਰਹੀ. ਕਿਵ ਅਪੜਾ; ਹਾਥ ਨਹੀ. ਨਾ ਪਾਰੁ ॥

thaak rahee. kiv aparraa; haath nahee. naa paar |

Punjabi

ਮੈਂ ਹਾਰ ਹੁੱਟ ਗਈ ਹਾਂ। ਆਪਣੇ ਸੁਆਮੀ ਕੋਲ ਜੋ ਬੇਥਾਹ ਅਤੇ ਅੰਤ-ਰਹਿਤ ਹੈ, ਮੈਂ ਕਿਸ ਤਰ੍ਹਾਂ ਪੁੱਜ ਸਕਦੀ ਹਾਂ?

Bhai Manmohan Singh (Shabad OS, CC BY-SA)

English

I am so tired - how can I get there? This ocean has no bottom or end.

Dr. Sant Singh Khalsa (Shabad OS, CC BY-SA)
Guru Granth SahibAng 935 · Line 4

ਨਾ ਸਾਜਨ ਸੇ ਰੰਗੁਲੇ; ਕਿਸੁ ਪਹਿ ਕਰੀ ਪੁਕਾਰ ॥

naa saajan se rangule; kis peh karee pukaar |

Punjabi

ਮੇਰੇ ਉਹ ਪਿਆਰੇ ਮਿੱਤ੍ਰ ਨਹੀਂ ਜਿਨ੍ਹਾਂ ਕੋਲ ਮੈਂ ਸਹਾਇਤਾ ਲਈ ਫ਼ਰਿਆਦ ਕਰਾਂ।

Bhai Manmohan Singh (Shabad OS, CC BY-SA)

English

I have no loving companions, whom I can ask for help.

Dr. Sant Singh Khalsa (Shabad OS, CC BY-SA)
Guru Granth SahibAng 935 · Line 5

ਨਾਨਕ. ਪ੍ਰਿਉ ਪ੍ਰਿਉ ਜੇ ਕਰੀ; ਮੇਲੇ ਮੇਲਣਹਾਰੁ ॥

naanak. priau priau je karee; mele melanahaar |

Punjabi

ਨਾਨਕ, ਜੇਕਰ ਮੈਂ ਆਪਣੇ ਪਿਆਰੇ ਕੰਤ ਦੇ ਨਾਮ ਦਾ ਉਚਾਰਨ ਕਰਾਂ ਤਾਂ ਮਿਲਾਉਣ ਵਾਲਾ ਵਾਹਿਗੁਰੂ ਮੈਨੂੰ ਆਪਣੇ ਨਾਲ ਮਿਲਾ ਲਵੇਗਾ।

Bhai Manmohan Singh (Shabad OS, CC BY-SA)

English

O Nanak, crying out, "Beloved, Beloved", we are united with the Uniter.

Dr. Sant Singh Khalsa (Shabad OS, CC BY-SA)
Guru Granth SahibAng 935 · Line 6

ਜਿਨਿ ਵਿਛੋੜੀ ਸੋ ਮੇਲਸੀ; ਗੁਰ ਕੈ ਹੇਤਿ ਅਪਾਰਿ ॥੩੭॥

jin vichhorree so melasee; gur kai het apaar |37|

Punjabi

ਜੇਕਰ ਮੇਰਾ ਗੁਰਾਂ ਨਾਲ ਬੇਅੰਤ ਹੀ ਪਿਆਰ ਪੈ ਜਾਵੇ, ਤਾਂ ਜਿਸ ਨੇ ਵਿਛੋੜਿਆ ਹੈ, ਉਹ ਹੀ ਮੈਨੂੰ ਆਪਣੇ ਨਾਲ ਮਿਲਾ ਲਵੇਗਾ।

Bhai Manmohan Singh (Shabad OS, CC BY-SA)

English

He who separated me, unites me again; my love for the Guru is infinite. ||37||

Dr. Sant Singh Khalsa (Shabad OS, CC BY-SA)
Guru Granth SahibAng 935 · Line 7

ਪਾਪੁ ਬੁਰਾ; ਪਾਪੀ ਕਉ ਪਿਆਰਾ ॥

paap buraa; paapee kau piaaraa |

Punjabi

ਗੁਨਾਹ ਮਾੜਾ ਹੈ ਪ੍ਰੰਤੂ ਇਹ ਗੁਨਹਗਾਰ ਨੂੰ ਮਿੱਠੜਾ ਲਗਦਾ ਹੈ।

Bhai Manmohan Singh (Shabad OS, CC BY-SA)

English

Sin is bad, but it is dear to the sinner.

Dr. Sant Singh Khalsa (Shabad OS, CC BY-SA)
Guru Granth SahibAng 935 · Line 8

ਪਾਪਿ ਲਦੇ; ਪਾਪੇ ਪਾਸਾਰਾ ॥

paap lade; paape paasaaraa |

Punjabi

ਉਹ ਗੁਨਾਹਾਂ ਨੂੰ ਲੱਦਦਾ ਤੇ ਗੁਨਾਹ ਦੇ ਰਾਹੀਂ ਹੀ ਅਡੰਬਰ ਰਚਦਾ ਹੈ।

Bhai Manmohan Singh (Shabad OS, CC BY-SA)

English

He loads himself with sin, and expands his world through sin.

Dr. Sant Singh Khalsa (Shabad OS, CC BY-SA)
Guru Granth SahibAng 935 · Line 9

ਪਰਹਰਿ ਪਾਪੁ; ਪਛਾਣੈ ਆਪੁ ॥

parahar paap; pachhaanai aap |

Punjabi

ਜੋ ਗੁਨਾਹ ਨੂੰ ਛੱਡ ਦਿੰਦਾ ਹੈ ਅਤੇ ਆਪਣੇ ਆਪ ਨੂੰ ਸਮਝਦਾ ਹੈ,

Bhai Manmohan Singh (Shabad OS, CC BY-SA)

English

Sin is far away from one who understands himself.

Dr. Sant Singh Khalsa (Shabad OS, CC BY-SA)
Guru Granth SahibAng 935 · Line 10

ਨਾ ਤਿਸੁ; ਸੋਗੁ ਵਿਜੋਗੁ ਸੰਤਾਪੁ ॥

naa tis; sog vijog santaap |

Punjabi

ਉਸ ਨੂੰ ਗਮ, ਵਿਛੋੜਾ ਤੇ ਕਲੇਸ਼ ਨਹੀਂ ਵਾਪਰਦੇ।

Bhai Manmohan Singh (Shabad OS, CC BY-SA)

English

He is not afflicted by sorrow or separation.

Dr. Sant Singh Khalsa (Shabad OS, CC BY-SA)
Guru Granth SahibAng 935 · Line 11

ਨਰਕਿ ਪੜੰਤਉ ਕਿਉ ਰਹੈ; ਕਿਉ ਬੰਚੈ ਜਮਕਾਲੁ ॥

narak parrantau kiau rahai; kiau banchai jamakaal |

Punjabi

ਬੰਦਾ ਦੋਜ਼ਕ ਵਿੱਚ ਪੈਣੋ ਕਿਸ ਤਰ੍ਹਾਂ ਬੱਚ ਸਕਦਾ ਹੈ? ਕਿਸ ਤਰ੍ਹਾਂ ਉਹ ਮੌਤ ਦੇ ਦੂਤ ਕੋਲੋਂ ਖਲਾਸ ਪਾ ਸਕਦਾ ਹੈ।

Bhai Manmohan Singh (Shabad OS, CC BY-SA)

English

How can one avoid falling into hell? How can he cheat the Messenger of Death?

Dr. Sant Singh Khalsa (Shabad OS, CC BY-SA)
Guru Granth SahibAng 935 · Line 12

ਕਿਉ. ਆਵਣ ਜਾਣਾ ਵੀਸਰੈ; ਝੂਠੁ ਬੁਰਾ. ਖੈ ਕਾਲੁ ॥

kiau. aavan jaanaa veesarai; jhootth buraa. khai kaal |

Punjabi

ਬੰਦਾ ਆਉਣ ਅਤੇ ਜਾਣ ਤੋਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦਾ ਹੈ? ਮਾੜਾ ਹੈ ਕੂੜ ਤੇ ਸਤਿਆਨਾਸ਼ ਕਰਨ ਵਾਲੀ ਹੈ ਮੌਤ।

Bhai Manmohan Singh (Shabad OS, CC BY-SA)

English

How can coming and going be forgotten? Falsehood is bad, and death is cruel.

Dr. Sant Singh Khalsa (Shabad OS, CC BY-SA)
Guru Granth SahibAng 935 · Line 13

ਮਨੁ ਜੰਜਾਲੀ ਵੇੜਿਆ; ਭੀ ਜੰਜਾਲਾ ਮਾਹਿ ॥

man janjaalee verriaa; bhee janjaalaa maeh |

Punjabi

ਮਨੁੱਖ ਪੁਆੜਿਆਂ ਨਾਲ ਘੇਰਿਆ ਹੋਇਆ ਹੈ ਅਤੇ ਪੁਆੜਿਆਂ ਵਿੱਚ ਹੀ ਉਹ ਹਮੇਸ਼ਾਂ ਪੈਂਦਾ ਹੈਂ।

Bhai Manmohan Singh (Shabad OS, CC BY-SA)

English

The mind is enveloped by entanglements, and into entanglements it falls.

Dr. Sant Singh Khalsa (Shabad OS, CC BY-SA)
Guru Granth SahibAng 935 · Line 14

ਵਿਣੁ ਨਾਵੈ. ਕਿਉ ਛੂਟੀਐ; ਪਾਪੇ ਪਚਹਿ ਪਚਾਹਿ ॥੩੮॥

vin naavai. kiau chhootteeai; paape pacheh pachaeh |38|

Punjabi

ਨਾਮ ਦੇ ਬਾਝੋਂ ਉਹ ਕਿਸ ਤਰ੍ਹਾਂ ਬਚ ਸਕਦਾ ਹੈ? ਗੁਨਾਹ ਵਿੱਚ ਹੀ ਉਹ ਗਲ ਸੜ ਜਾਂਦਾ ਹੈ।

Bhai Manmohan Singh (Shabad OS, CC BY-SA)

English

Without the Name, how can anyone be saved? They rot away in sin. ||38||

Dr. Sant Singh Khalsa (Shabad OS, CC BY-SA)
Guru Granth SahibAng 935 · Line 15

ਫਿਰਿ ਫਿਰਿ ਫਾਹੀ ਫਾਸੈ ਕਊਆ ॥

fir fir faahee faasai kaooaa |

Punjabi

ਮੁੜ ਮੁੜ ਕੇ ਕਾਂ ਜਾਲ ਵਿੱਚ ਫਸਦਾ ਹੈ।

Bhai Manmohan Singh (Shabad OS, CC BY-SA)

English

Again and again, the crow falls into the trap.

Dr. Sant Singh Khalsa (Shabad OS, CC BY-SA)
Guru Granth SahibAng 935 · Line 16

ਫਿਰਿ ਪਛੁਤਾਨਾ; ਅਬ ਕਿਆ ਹੂਆ ॥

fir pachhutaanaa; ab kiaa hooaa |

Punjabi

ਮੁੜ ਉਹ ਪਸਚਾਤਾਪ ਕਰਦਾ ਹੈ, ਪਰ ਹੁਣ ਉਹ ਕੀ ਕਰ ਸਕਦਾ ਹੈ?

Bhai Manmohan Singh (Shabad OS, CC BY-SA)

English

Then he regrets it, but what can he do now?

Dr. Sant Singh Khalsa (Shabad OS, CC BY-SA)
Guru Granth SahibAng 935 · Line 17

ਫਾਥਾ ਚੋਗ ਚੁਗੈ; ਨਹੀ ਬੂਝੈ ॥

faathaa chog chugai; nahee boojhai |

Punjabi

ਫਸਿਆ ਹੋਇਆ ਭੀ ਉਹ ਦਾਣਾ ਦੁਣਕਾ ਚੁਗਦਾ ਹੈ, ਅਤੇ ਸਮਝਦਾ ਨਹੀਂ।

Bhai Manmohan Singh (Shabad OS, CC BY-SA)

English

Even though he is trapped, he pecks at the food; he does not understand.

Dr. Sant Singh Khalsa (Shabad OS, CC BY-SA)
Guru Granth SahibAng 935 · Line 18

ਸਤਗੁਰੁ ਮਿਲੈ; ਤ ਆਖੀ ਸੂਝੈ ॥

satagur milai; ta aakhee soojhai |

Punjabi

ਜੇਕਰ ਉਹ ਸੱਚੇ ਗੁਰਾਂ ਨੂੰ ਮਿਲ ਪਵੇ ਤਦ ਹੀ ਉਹ ਆਪਣੀਆਂ ਅੱਖਾਂ ਨਾਲ ਵੇਖ ਸਕਦਾ ਹੈ।

Bhai Manmohan Singh (Shabad OS, CC BY-SA)

English

If he meets the True Guru, then he sees with his eyes.

Dr. Sant Singh Khalsa (Shabad OS, CC BY-SA)
Guru Granth SahibAng 935 · Line 19

ਜਿਉ ਮਛੁਲੀ; ਫਾਥੀ ਜਮ ਜਾਲਿ ॥

jiau machhulee; faathee jam jaal |

Punjabi

ਮੱਛੀ ਦੀ ਤਰ੍ਹਾਂ ਪ੍ਰਾਨੀ ਮੌਤ ਦੀ ਫਾਹੀ ਵਿੱਚ ਫਸਿਆ ਹੋਇਆ ਹੈ।

Bhai Manmohan Singh (Shabad OS, CC BY-SA)

English

Like a fish, he is caught in the noose of death.

Dr. Sant Singh Khalsa (Shabad OS, CC BY-SA)
Guru Granth SahibAng 935 · Line 20

ਵਿਣੁ ਗੁਰ ਦਾਤੇ; ਮੁਕਤਿ. ਨ ਭਾਲਿ ॥

vin gur daate; mukat. na bhaal |

Punjabi

ਦਾਤਾਰ ਗੁਰਾਂ ਦੇ ਬਾਝੋਂ ਤੂੰ ਹੋਰ ਕਿਧਰੇ ਮੋਖਸ਼ ਦੀ ਤਲਾਸ਼ ਨਾਂ ਕਰ।

Bhai Manmohan Singh (Shabad OS, CC BY-SA)

English

Do not seek liberation from anyone else, except the Guru, the Great Giver.

Dr. Sant Singh Khalsa (Shabad OS, CC BY-SA)
Guru Granth SahibAng 935 · Line 21

ਫਿਰਿ ਫਿਰਿ ਆਵੈ; ਫਿਰਿ ਫਿਰਿ ਜਾਇ ॥

fir fir aavai; fir fir jaae |

Punjabi

ਮੁੜ ਮੁੜ ਕੇ ਉਹ ਆਉਂਦਾ ਹੈ ਅਤੇ ਮੁੜ ਮੇੜ ਕੇ ਹੀ ਉਹ ਜਾਂਦਾ ਹੈ।

Bhai Manmohan Singh (Shabad OS, CC BY-SA)

English

Over and over again, he comes; over and over again, he goes.

Dr. Sant Singh Khalsa (Shabad OS, CC BY-SA)
Guru Granth SahibAng 935 · Line 22

ਇਕ ਰੰਗਿ ਰਚੈ; ਰਹੈ ਲਿਵ ਲਾਇ ॥

eik rang rachai; rahai liv laae |

Punjabi

ਜੇਕਰ ਉਹ ਇੱਕ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੋ ਜਾਵੇ ਤਾਂ ਉਹ ਆਪਣੀ ਬਿਰਤੀ ਉਸ ਵਿੱਚ ਜੋੜੀ ਰਖਦਾ ਹੈ।

Bhai Manmohan Singh (Shabad OS, CC BY-SA)

English

Be absorbed in love for the One Lord, and remain lovingly focused on Him.

Dr. Sant Singh Khalsa (Shabad OS, CC BY-SA)
Guru Granth SahibAng 935 · Line 23

ਇਵ ਛੂਟੈ; ਫਿਰਿ ਫਾਸ. ਨ ਪਾਇ ॥੩੯॥

eiv chhoottai; fir faas. na paae |39|

Punjabi

ਇਸ ਤਰ੍ਹਾਂ ਉਹ ਮੁਕਤ ਹੋ ਜਾਂਦਾ ਹੈ ਅਤੇ ਮੁੜ ਕੇ ਫਾਹੀ ਵਿੱਚ ਨਹੀਂ ਫਸਦਾ।

Bhai Manmohan Singh (Shabad OS, CC BY-SA)

English

In this way you shall be saved, and you shall not fall into the trap again. ||39||

Dr. Sant Singh Khalsa (Shabad OS, CC BY-SA)
Guru Granth SahibAng 935 · Line 24

ਬੀਰਾ ਬੀਰਾ ਕਰਿ ਰਹੀ; ਬੀਰ ਭਏ ਬੈਰਾਇ ॥

beeraa beeraa kar rahee; beer bhe bairaae |

Punjabi

ਉਹ ਪੁਕਾਰਦੀ ਹੈ, ਹੇ ਵੀਰ, ਠਹਿਰ ਜਾ, ਹੇ ਵੀਰ ਪ੍ਰੰਤੂ ਵੀਰ ਓਪਰਾ ਬਣ ਜਾਂਦਾ ਹੈ।

Bhai Manmohan Singh (Shabad OS, CC BY-SA)

English

She calls out, "Brother, O brother - stay, O brother!" But he becomes a stranger.

Dr. Sant Singh Khalsa (Shabad OS, CC BY-SA)
Guru Granth SahibAng 935 · Line 25

ਬੀਰ ਚਲੇ ਘਰਿ ਆਪਣੈ; ਬਹਿਣ ਬਿਰਹਿ ਜਲਿ ਜਾਇ ॥

beer chale ghar aapanai; bahin bireh jal jaae |

Punjabi

ਵੀਰ ਆਪਣੇ ਗ੍ਰਹਿ ਨੂੰ ਚਲਿਆ ਜਾਂਦਾ ਹੈ ਅਤੇ ਵਿਛੋੜੇ ਦੇ ਦੁੱਖ ਦੀ ਡੰਗੀ ਹੋਈ ਭੈਣ ਆਪਣੇ ਆਪ ਨੂੰ ਸਾੜ ਸੁੱਟਦੀ ਹੈ।

Bhai Manmohan Singh (Shabad OS, CC BY-SA)

English

Her brother departs for his own home, and his sister burns with the pain of separation.

Dr. Sant Singh Khalsa (Shabad OS, CC BY-SA)
Guru Granth SahibAng 935 · Line 26

ਬਾਬੁਲ ਕੈ ਘਰਿ ਬੇਟੜੀ; ਬਾਲੀ ਬਾਲੈ ਨੇਹਿ ॥

baabul kai ghar bettarree; baalee baalai nehi |

Punjabi

ਇਸ ਜਹਾਨ ਜਾਂ ਆਪਣੇ ਪਿਤਾ ਦੇ ਧਾਮ ਵਿੱਚ ਹੁੰਦੀ ਹੋਈ ਲੜਕੀ ਨੂੰ, ਆਪਣੇ ਆਪ ਨੂੰ ਉਸ ਜੁਆਨ ਪਤੀ ਦੀ ਨੌਜੁਆਨ ਪਤਨੀ ਜਾਣ ਕੇ, ਉਸ ਨੂੰ ਪਿਆਰ ਕਰਨਾ ਚਾਹੁੰਦਾ ਹੈ।

Bhai Manmohan Singh (Shabad OS, CC BY-SA)

English

In this world, her father's home, the daughter, the innocent soul bride, loves her Young Husband Lord.

Dr. Sant Singh Khalsa (Shabad OS, CC BY-SA)
Guru Granth SahibAng 935 · Line 27

ਜੇ ਲੋੜਹਿ ਵਰੁ ਕਾਮਣੀ; ਸਤਿਗੁਰੁ ਸੇਵਹਿ ਤੇਹਿ ॥

je lorreh var kaamanee; satigur seveh tehi |

Punjabi

ਹੇ ਸਹੇਲੀਏ! ਜੇਕਰ ਤੂੰ ਆਪਣੇ ਕੰਤ ਦੀ ਚਾਹਵਾਨ ਹੈਂ ਤਾਂ ਤੂੰ ਆਪਣੇ ਸੱਚੇ ਗੁਰਾਂ ਦੀ, ਪਿਆਰ ਨਾਲ ਸੇਵਾ ਕਰ।

Bhai Manmohan Singh (Shabad OS, CC BY-SA)

English

If you long for your Husband Lord, O soul bride, then serve the True Guru with love.

Dr. Sant Singh Khalsa (Shabad OS, CC BY-SA)
Guru Granth SahibAng 935 · Line 28

ਬਿਰਲੋ ਗਿਆਨੀ ਬੂਝਣਉ; ਸਤਿਗੁਰੁ ਸਾਚਿ ਮਿਲੇਇ ॥

biralo giaanee boojhnau; satigur saach milee |

Punjabi

ਕੋਈ ਟਾਵਾਂ ਟੱਲਾ ਬ੍ਰਹਿਮ ਬੇਤਾ ਹੀ ਸੱਚੇ ਸਤਿਗੁਰਾਂ ਨਾਲ ਮਿਲਣ ਦੁਆਰਾ ਇਸ ਨੂੰ ਸਮਝਦਾ ਹੈ।

Bhai Manmohan Singh (Shabad OS, CC BY-SA)

English

How rare are the spiritually wise, who meet the True Guru, and truly understand.

Dr. Sant Singh Khalsa (Shabad OS, CC BY-SA)
Guru Granth SahibAng 935 · Line 29

ਠਾਕੁਰ ਹਾਥਿ ਵਡਾਈਆ; ਜੈ ਭਾਵੈ ਤੈ ਦੇਇ ॥

tthaakur haath vaddaaeea; jai bhaavai tai dee |

Punjabi

ਬਜ਼ੁਰਗੀਆਂ ਸੁਆਮੀ ਦੇ ਹੱਥ ਵਿੱਚ ਹਨ ਕੇਵਲ ਉਸ ਨੂੰ ਹੀ ਉਹ ਉਨ੍ਹਾਂ ਦੀ ਦਾਤ ਦਿੰਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।

Bhai Manmohan Singh (Shabad OS, CC BY-SA)

English

All glorious greatness rests in the Lord and Master's Hands. He grants them, when He is pleased.

Dr. Sant Singh Khalsa (Shabad OS, CC BY-SA)
Guru Granth SahibAng 935 · Line 30

ਬਾਣੀ ਬਿਰਲਉ ਬੀਚਾਰਸੀ; ਜੇ ਕੋ ਗੁਰਮੁਖਿ ਹੋਇ ॥

baanee birlau beechaarasee; je ko guramukh hoe |

Punjabi

ਕੋਈ ਵਿਰਲਾ ਹੀ, ਜੇਕਰ ਉਹ ਗੁਰੂ-ਅਨੁਸਾਰੀ ਥੀ ਵੰਝੇ, ਗੁਰਾਂ ਦੀ ਬਾਣੀ ਨੂੰ ਸੋਚਦਾ ਵੀਚਾਰਦਾ ਹੈ।

Bhai Manmohan Singh (Shabad OS, CC BY-SA)

English

How rare are those who contemplate the Word of the Guru's Bani; they become Gurmukh.

Dr. Sant Singh Khalsa (Shabad OS, CC BY-SA)
Guru Granth SahibAng 935 · Line 31

ਇਹ ਬਾਣੀ ਮਹਾ ਪੁਰਖ ਕੀ; ਨਿਜ ਘਰਿ ਵਾਸਾ ਹੋਇ ॥੪੦॥

eih baanee mahaa purakh kee; nij ghar vaasaa hoe |40|

Punjabi

ਇਹ ਗੁਰਬਾਣੀ ਪਰਮ ਪੁਰਸ਼ਾਂ ਦੀ ਹੈ ਅਤੇ ਇਸ ਦੇ ਰਾਹੀਂ ਇਨਸਾਨ ਦਾ ਆਪਣੇ ਨਿੱਜ ਦੇ ਧਾਮ ਵਿੱਚ ਨਿਵਾਸ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

This is the Bani of the Supreme Being; through it, one dwells within the home of his inner being. ||40||

Dr. Sant Singh Khalsa (Shabad OS, CC BY-SA)
Guru Granth SahibAng 935 · Line 32

ਭਨਿ ਭਨਿ ਘੜੀਐ. ਘੜਿ ਘੜਿ ਭਜੈ; ਢਾਹਿ ਉਸਾਰੈ ਉਸਰੇ ਢਾਹੈ ॥

bhan bhan gharreeai. gharr gharr bhajai; dtaeh usaarai usare dtaahai |

Punjabi

ਤੋੜ ਭੰਨ ਕੇ ਸੁਆਮੀ ਸਾਜ ਦਿੰਦਾ ਹੈ ਅਤੇ ਸਾਜ ਬਣਾ ਕੇ ਉਹ ਮੁੜ ਮਰੋੜ ਸੁੱਟਦਾ ਹੈ। ਮਿਸਸਾਰ ਹੋਇਆਂ ਹੋਇਆਂ ਨੂੰ ਉਹ ਬਣਾ ਦਿੰਦਾ ਹੈ ਅਤੇ ਬਣਿਆਂ ਹੋਇਆਂ ਨੂੰ ਉਹ ਮਿਸਮਾਰ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

Shattering and breaking apart, He creates and re-creates; creating, He shatters again. He builds up what He has demolished, and demolishes what He has built.

Dr. Sant Singh Khalsa (Shabad OS, CC BY-SA)
Guru Granth SahibAng 935 · Line 33

ਸਰ ਭਰਿ. ਸੋਖੈ, ਭੀ. ਭਰਿ ਪੋਖੈ; ਸਮਰਥ ਵੇਪਰਵਾਹੈ ॥

sar bhar. sokhai, bhee. bhar pokhai; samarath veparavaahai |

Punjabi

ਸਰਬ ਸ਼ਕਤੀਵਾਨ, ਮੁਛੰਦਗੀ-ਰਹਿਤ ਸੁਆਮੀ ਭਰੇ ਹੋਏ ਸਰੋਵਰਾ ਨੂੰ ਸੁਕਾ ਦਿੰਦਾ ਹੈ ਅਤੇ ਫੇਰ ਉਨ੍ਹਾਂ ਨੂੰ ਪਰੀ ਪੂਰਨ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

He dries up the pools which are full, and fills the dried tanks again. He is all-powerful and independent.

Dr. Sant Singh Khalsa (Shabad OS, CC BY-SA)
Guru Granth SahibAng 935 · Line 34

ਭਰਮਿ ਭੁਲਾਨੇ. ਭਏ ਦਿਵਾਨੇ; ਵਿਣੁ ਭਾਗਾ. ਕਿਆ ਪਾਈਐ ॥

bharam bhulaane. bhe divaane; vin bhaagaa. kiaa paaeeai |

Punjabi

ਸੰਦੇਹ ਦੇ ਗੁਮਰਾਹ ਕੀਤੇ ਹੋਏ ਬੰਦੇ ਕਮਲੇ ਹੋਗਏ ਹਨ। ਪ੍ਰਾਲਬਧ ਦੇ ਬਾਝੋਂ ਉਹ ਕੀ ਪ੍ਰਾਪਤ ਕਰ ਸਕਦੇ ਹਨ?

Bhai Manmohan Singh (Shabad OS, CC BY-SA)

English

Deluded by doubt, they have gone insane; without destiny, what do they obtain?

Dr. Sant Singh Khalsa (Shabad OS, CC BY-SA)
Guru Granth SahibAng 935 · Line 35

ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ; ਜਿਨ ਖਿੰਚੈ ਤਿਨ ਜਾਈਐ ॥

guramukh giaan ddoree prabh pakarree; jin khinchai tin jaaeeai |

Punjabi

ਗੁਰੂ-ਸਮਰਪਨ ਜਾਣਦਾ ਹੈ ਕਿ ਸੁਆਮੀ ਨੇ ਰੱਸੀ ਫੜੀ ਹੋਈ ਹੈ। ਜਿਧਰ ਨੂੰ ਸੁਆਮੀ ਖਿਚਦਾ ਹੈ, ਉਧਰ ਨੂੰ ਹੀ ਪ੍ਰਾਨੀ ਜਾਂਦੇ ਹਨ।

Bhai Manmohan Singh (Shabad OS, CC BY-SA)

English

The Gurmukhs know that God holds the string; wherever He pulls it, they must go.

Dr. Sant Singh Khalsa (Shabad OS, CC BY-SA)
Guru Granth SahibAng 935 · Line 36

ਹਰਿ ਗੁਣ ਗਾਇ ਸਦਾ ਰੰਗਿ ਰਾਤੇ; ਬਹੁੜਿ. ਨ ਪਛੋਤਾਈਐ ॥

har gun gaae sadaa rang raate; bahurr. na pachhotaaeeai |

Punjabi

ਜੋ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੇ ਹਨ ਅਤੇ ਹਮੇਸ਼ਾਂ ਉਸ ਦੇ ਪ੍ਰੇਮ ਨਾਲ ਰੰਗੇ ਰਹਿੰਦੇ ਹਨ ਉਹ ਅੰਤ ਨੰ ਝੂਰਦੇ ਨਹੀਂ।

Bhai Manmohan Singh (Shabad OS, CC BY-SA)

English

Those who sing the Glorious Praises of the Lord, are forever imbued with His Love; they never again feel regret.

Dr. Sant Singh Khalsa (Shabad OS, CC BY-SA)
Guru Granth SahibAng 935 · Line 37

ਭਭੈ ਭਾਲਹਿ. ਗੁਰਮੁਖਿ ਬੂਝਹਿ; ਤਾ ਨਿਜ ਘਰਿ ਵਾਸਾ ਪਾਈਐ ॥

bhabhai bhaaleh. guramukh boojheh; taa nij ghar vaasaa paaeeai |

Punjabi

ਭ: ਜੇਕਰ ਉਹ ਗੁਰਾਂ ਰਾਹੀਂ ਸੁਆਮੀ ਨੂੰ ਖੋਜਣ ਅਤੇ ਅਨੁਭਵ ਕਰ ਲੈਣ, ਤਦ ਉਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦੇ ਹਨ।

Bhai Manmohan Singh (Shabad OS, CC BY-SA)

English

Bhabha: If someone seeks, and then becomes Gurmukh, then he comes to dwell in the home of his own heart.

Dr. Sant Singh Khalsa (Shabad OS, CC BY-SA)
Guru Granth SahibAng 935 · Line 38

ਭਭੈ. ਭਉਜਲੁ ਮਾਰਗੁ ਵਿਖੜਾ; ਆਸ ਨਿਰਾਸਾ ਤਰੀਐ ॥

bhabhai. bhaujal maarag vikharraa; aas niraasaa tareeai |

Punjabi

ਭ: ਕਠਨ ਹੈ ਭਿਆਨਕ ਸੰਸਾਰ ਸਮੁੰਦਰ ਦਾ ਰਸਤਾ ਸੰਸਾਰੀ ਖਾਹਿਸ਼ਾਂ ਅੰਦਰ ਖਾਹਿਸ਼-ਰਹਿਤ ਰਹਿਣ ਦੁਆਰਾ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Bhabha: The way of the terrifying world-ocean is treacherous. Remain free of hope, in the midst of hope, and you shall cross over.

Dr. Sant Singh Khalsa (Shabad OS, CC BY-SA)
Guru Granth SahibAng 935 · Line 39

ਗੁਰ ਪਰਸਾਦੀ ਆਪੋ ਚੀਨੑੈ; ਜੀਵਤਿਆ ਇਵ ਮਰੀਐ ॥੪੧॥

gur parasaadee aapo cheenai; jeevatiaa iv mareeai |41|

Punjabi

ਗੁਰਾਂ ਦੀ ਦਇਆ ਦੁਆਰਾ ਪ੍ਰਾਨੀ ਆਪਣੇ ਆਪ ਨੂੰ ਸਮਝ ਲੈਂਦਾ ਹੈ ਤੇ ਇਸ ਤਰ੍ਹਾਂ ਜੀਉਂਦੇ ਜੀ ਮਰਿਆ ਰਹਿੰਦਾ ਹੈ।

Bhai Manmohan Singh (Shabad OS, CC BY-SA)

English

By Guru's Grace, one comes to understand himself; in this way, he remains dead while yet alive. ||41||

Dr. Sant Singh Khalsa (Shabad OS, CC BY-SA)
Guru Granth SahibAng 935 · Line 40

ਮਾਇਆ ਮਾਇਆ ਕਰਿ ਮੁਏ; ਮਾਇਆ. ਕਿਸੈ ਨ ਸਾਥਿ ॥

maaeaa maaeaa kar mue; maaeaa. kisai na saath |

Punjabi

ਧਨ ਜਾਇਦਾਦ ਲਈ ਕੂਕਦੇ ਘਣੇਰੇ ਮਰ ਖੱਪ ਗਏ ਹਨ; ਪ੍ਰੰਤੂ ਦੌਲਤ ਕਿਸੇ ਦੇ ਭੀ ਨਾਲ ਨਹੀਂ ਜਾਂਦੀ।

Bhai Manmohan Singh (Shabad OS, CC BY-SA)

English

Crying out for the wealth and riches of Maya, they die; but Maya does not go along with them.

Dr. Sant Singh Khalsa (Shabad OS, CC BY-SA)
Guru Granth SahibAng 935 · Line 41

ਹੰਸੁ ਚਲੈ ਉਠਿ ਡੁਮਣੋ; ਮਾਇਆ ਭੂਲੀ ਆਥਿ ॥

hans chalai utth ddumano; maaeaa bhoolee aath |

Punjabi

ਭਉਰ-ਰਾਜ ਹੰਸ ਉਠ ਕੇ ਨਿੰਮੋਝੂਣੀ ਟੁਰ ਵੰਝਦੀ ਹੈ, ਤੇ ਧਨ ਦੌਲਤ ਏਥੇ ਹੀ ਛੱਡੀ ਛੱਡਾਈ ਰਹਿ ਜਾਂਦੀ ਹੈ।

Bhai Manmohan Singh (Shabad OS, CC BY-SA)

English

The soul-swan arises and departs, sad and depressed, leaving its wealth behind.

Dr. Sant Singh Khalsa (Shabad OS, CC BY-SA)
Guru Granth SahibAng 935 · Line 42

ਮਨੁ ਝੂਠਾ ਜਮਿ ਜੋਹਿਆ; ਅਵਗੁਣ ਚਲਹਿ ਨਾਲਿ ॥

man jhootthaa jam johiaa; avagun chaleh naal |

Punjabi

ਕੂੜੀ ਆਤਮਾ ਨੂੰ ਮੌਤ ਦਾ ਦੂਤ ਦੁਖੀ ਕਰਦਾ ਹੈ ਅਤੇ ਇਨਸਾਨ ਦੀਆਂ ਬਦੀਆਂ ਉਸ ਦੇ ਨਾਲ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

The false mind is hunted by the Messenger of Death; it carries its faults along when it goes.

Dr. Sant Singh Khalsa (Shabad OS, CC BY-SA)
Guru Granth SahibAng 935 · Line 43

ਮਨ ਮਹਿ ਮਨੁ ਉਲਟੋ ਮਰੈ; ਜੇ ਗੁਣ ਹੋਵਹਿ ਨਾਲਿ ॥

man meh man ulatto marai; je gun hoveh naal |

Punjabi

ਜੇਕਰ ਬੰਦਾ ਨੇਕੀਆਂ ਸੰਯੁਕਤ ਹੋਵੇ, ਤਾਂ ਉਸ ਦਾ ਮਨੁਆ, ਦੁਨੀਆਂ ਵੱਲੋਂ ਮੋੜਾ ਪਾ ਕੇ ਮਨ ਦੇ ਅੰਦਰ ਹੀ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The mind turns inward, and merges with mind, when it is with virtue.

Dr. Sant Singh Khalsa (Shabad OS, CC BY-SA)
Guru Granth SahibAng 936 · Line 1

ਮੇਰੀ ਮੇਰੀ ਕਰਿ ਮੁਏ; ਵਿਣੁ ਨਾਵੈ. ਦੁਖੁ ਭਾਲਿ ॥

meree meree kar mue; vin naavai. dukh bhaal |

Punjabi

ਹੰਕਾਰ ਨਾਲ ਆਫ਼ਰ ਕੇ ਘਣੇਰੇ ਮਰ ਮੁਕ ਗਏ ਹਨ। ਨਾਮ ਦੇ ਬਾਝੋਂ ਇਨਸਾਨ ਰੰਜ ਗਮ ਉਠਾਉਂਦਾ ਹੈ।

Bhai Manmohan Singh (Shabad OS, CC BY-SA)

English

Crying out, "Mine, mine!", they have died, but without the Name, they find only pain.

Dr. Sant Singh Khalsa (Shabad OS, CC BY-SA)
Guru Granth SahibAng 936 · Line 2

ਗੜ ਮੰਦਰ ਮਹਲਾ ਕਹਾ; ਜਿਉ ਬਾਜੀ ਦੀਬਾਣੁ ॥

garr mandar mahalaa kahaa; jiau baajee deebaan |

Punjabi

ਕਿੱਥੇ ਹਨ ਕੋਟ, ਰਾਜਭਵਨ, ਸ਼ਾਹੀ ਇਮਾਰਤਾ ਅਤੇ ਕਚਹਿਰੀਆਂ? ਉਹ ਥੋੜਾ ਸਮਾਂ ਰਹਿਣ ਵਾਲੀ ਖੇਡ ਦੀ ਨਿਆਈਂ ਹਨ।

Bhai Manmohan Singh (Shabad OS, CC BY-SA)

English

So where are their forts, mansions, palaces and courts? They are like a short story.

Dr. Sant Singh Khalsa (Shabad OS, CC BY-SA)
Guru Granth SahibAng 936 · Line 3

ਨਾਨਕ. ਸਚੇ ਨਾਮ ਵਿਣੁ; ਝੂਠਾ ਆਵਣ ਜਾਣੁ ॥

naanak. sache naam vin; jhootthaa aavan jaan |

Punjabi

ਨਾਨਕ, ਸੱਚੇ ਨਾਮ ਦੇ ਬਾਝੋਂ ਕੂੜਾ ਇਨਸਾਨ ਆਉਂਦਾ ਤੇ ਜਾਂਦਾ ਰਹਿੰਦਾ ਹੈ।

Bhai Manmohan Singh (Shabad OS, CC BY-SA)

English

O Nanak, without the True Name, the false just come and go.

Dr. Sant Singh Khalsa (Shabad OS, CC BY-SA)
Guru Granth SahibAng 936 · Line 4

ਆਪੇ ਚਤੁਰੁ ਸਰੂਪੁ ਹੈ; ਆਪੇ ਜਾਣੁ ਸੁਜਾਣੁ ॥੪੨॥

aape chatur saroop hai; aape jaan sujaan |42|

Punjabi

ਸੁਆਮੀ ਆਪ ਸਿਆਣਾ ਤੇ ਸੁੰਦਰ ਹੈ ਅਤੇ ਆਪ ਹੀ ਜਾਣਕਾਰ ਅਤੇ ਸਰਬ-ਗਿਆਤਾ।

Bhai Manmohan Singh (Shabad OS, CC BY-SA)

English

He Himself is clever and so very beautiful; He Himself is wise and all-knowing. ||42||

Dr. Sant Singh Khalsa (Shabad OS, CC BY-SA)
Guru Granth SahibAng 936 · Line 5

ਜੋ ਆਵਹਿ. ਸੇ ਜਾਹਿ ਫੁਨਿ; ਆਇ ਗਏ ਪਛੁਤਾਹਿ ॥

jo aaveh. se jaeh fun; aae ge pachhutaeh |

Punjabi

ਜਿਹੜੇ ਆਏ ਹਨ ਉਹ ਆਖ਼ਰਕਾਰ ਚਲੇ ਜਾਣਗੇ ਆਉਂਦੇ ਅਤੇ ਜਾਂਦੇ ਉਹ ਪਸਚਾਤਾਪ ਕਰਦੇ ਰਹਿਣਗੇ।

Bhai Manmohan Singh (Shabad OS, CC BY-SA)

English

Those who come, must go in the end; they come and go, regretting and repenting.

Dr. Sant Singh Khalsa (Shabad OS, CC BY-SA)
Guru Granth SahibAng 936 · Line 6

ਲਖ ਚਉਰਾਸੀਹ ਮੇਦਨੀ; ਘਟੈ ਨ ਵਧੈ ਉਤਾਹਿ ॥

lakh chauraaseeh medanee; ghattai na vadhai utaeh |

Punjabi

ਉਹ ਚੁਰਾਸੀ ਲੱਖ ਜੂਨੀਆਂ ਅੰਦਰ ਚੱਕਰ ਕੱਟਣਗੇ। ਇਹ ਗਿਣਤੀ ਨਾਂ ਘਟਦੀ ਹੈ ਨਾਂ ਹੀ ਉਤੇ ਨੂੰ ਵਧਦੀ ਹੈ।

Bhai Manmohan Singh (Shabad OS, CC BY-SA)

English

They will pass through 8.4 millions species; this number does not decrease or rise.

Dr. Sant Singh Khalsa (Shabad OS, CC BY-SA)
Guru Granth SahibAng 936 · Line 7

ਸੇ ਜਨ ਉਬਰੇ; ਜਿਨ ਹਰਿ ਭਾਇਆ ॥

se jan ubare; jin har bhaaeaa |

Punjabi

ਕੇਵਲ ਉਨ੍ਹਾਂ ਪਰਸ਼ਾਂ ਦਾ ਹੀ ਪਾਰ ਉਤਾਰਾ ਹੁੰਦਾ ਹੈ ਜੋ ਆਪਣੇ ਪ੍ਰਭੂ ਨੂੰ ਪਿਆਰ ਕਰਦੇ ਹਨ।

Bhai Manmohan Singh (Shabad OS, CC BY-SA)

English

They alone are saved, who love the Lord.

Dr. Sant Singh Khalsa (Shabad OS, CC BY-SA)
Guru Granth SahibAng 936 · Line 8

ਧੰਧਾ ਮੁਆ; ਵਿਗੂਤੀ ਮਾਇਆ ॥

dhandhaa muaa; vigootee maaeaa |

Punjabi

ਉਨ੍ਹਾਂ ਦਾ ਬਖੇੜਾ ਮੁੱਕ ਜਾਂਦਾ ਹੈ ਅਤੇ ਉਨ੍ਹਾਂ ਦੀ ਸੰਸਾਰੀ ਪਦਾਰਥਾ ਦੀ ਲਾਲਸਾ ਨਵਿਰਤ ਥੀ ਵੰਝਦੀ ਹੈ।

Bhai Manmohan Singh (Shabad OS, CC BY-SA)

English

Their worldly entanglements are ended, and Maya is conquered.

Dr. Sant Singh Khalsa (Shabad OS, CC BY-SA)
Guru Granth SahibAng 936 · Line 9

ਜੋ ਦੀਸੈ ਸੋ ਚਾਲਸੀ; ਕਿਸ ਕਉ ਮੀਤੁ ਕਰੇਉ ॥

jo deesai so chaalasee; kis kau meet kareo |

Punjabi

ਜਿਹੜਾ ਕੋਈ ਭੀ ਦਿਸਦਾ ਹੈ ਉਹ ਟੁਰ ਜਾਊਗਾ ਤਦ ਮੈਂ ਕੀਹਦੇ ਨਾਲ ਦੋਸਤੀ ਪਾਵਾਂ।

Bhai Manmohan Singh (Shabad OS, CC BY-SA)

English

Whoever is seen, shall depart; who should I make my friend?

Dr. Sant Singh Khalsa (Shabad OS, CC BY-SA)
Guru Granth SahibAng 936 · Line 10

ਜੀਉ ਸਮਪਉ ਆਪਣਾ; ਤਨੁ ਮਨੁ ਆਗੈ ਦੇਉ ॥

jeeo sampau aapanaa; tan man aagai deo |

Punjabi

ਮੈਂ ਆਪਣਾ ਮਨ ਸੁਆਮੀ ਦੇ ਸਮਰਪਨ ਕਰਦਾ ਹਾਂ ਅਤੇ ਆਪਣੀ ਦੇਹ ਤੇ ਆਤਮਾ ਭੀ ਉਸ ਦੇ ਮੂਹਰੇ ਰੱਖਦਾ ਹਾਂ।

Bhai Manmohan Singh (Shabad OS, CC BY-SA)

English

I dedicate my soul, and place my body and mind in offering before Him.

Dr. Sant Singh Khalsa (Shabad OS, CC BY-SA)
Guru Granth SahibAng 936 · Line 11

ਅਸਥਿਰੁ ਕਰਤਾ ਤੂ ਧਣੀ; ਤਿਸ ਹੀ ਕੀ ਮੈ ਓਟ ॥

asathir karataa too dhanee; tis hee kee mai ott |

Punjabi

ਸਦੀਵੀ ਸਥਿਰ ਤੂੰ ਹੈ, ਹੇ ਮੈਡੜੇ ਸਿਰਜਣਹਾਰ ਸੁਆਮੀ। ਮੈਨੂੰ ਕੇਵਲ ਤੇਰਾ ਹੀ ਆਸਰਾ ਹੈ।

Bhai Manmohan Singh (Shabad OS, CC BY-SA)

English

You are eternally stable, O Creator, Lord and Master; I lean on Your Support.

Dr. Sant Singh Khalsa (Shabad OS, CC BY-SA)
Guru Granth SahibAng 936 · Line 12

ਗੁਣ ਕੀ ਮਾਰੀ ਹਉ ਮੁਈ; ਸਬਦਿ ਰਤੀ ਮਨਿ ਚੋਟ ॥੪੩॥

gun kee maaree hau muee; sabad ratee man chott |43|

Punjabi

ਨੇਕੀ ਨਾਲ ਮਾਰੀ ਹੋਈ ਹੰਗਤਾ ਮਰ ਜਾਂਦੀ ਹੈ ਅਤੇ ਨਾਮ ਨਾਲ ਰੰਗੀਜਣ ਦੁਆਰਾ ਆਤਮਾ ਨੂੰ ਸੰਸਾਰ ਵਲੋਂ ਘਿਰਣਾ ਪੈਦਾ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Conquered by virtue, egotism is killed; imbued with the Word of the Shabad, the mind rejects the world. ||43||

Dr. Sant Singh Khalsa (Shabad OS, CC BY-SA)
Guru Granth SahibAng 936 · Line 13

ਰਾਣਾ ਰਾਉ. ਨ ਕੋ ਰਹੈ; ਰੰਗੁ ਨ ਤੁੰਗੁ ਫਕੀਰੁ ॥

raanaa raau. na ko rahai; rang na tung fakeer |

Punjabi

ਨਾਂ ਕਿਸੇ ਰਾਜੇ ਅਤੇ ਸਰਦਾਰ ਅਤੇ ਨਾਂ ਹੀ ਕਿਸੇ ਰੰਕ, ਅਮੀਰ ਤੇ ਮੰਗਤੇ ਨੇ ਏਥੇ ਠਹਿਰਨਾ ਹੈ।

Bhai Manmohan Singh (Shabad OS, CC BY-SA)

English

Neither the kings nor the nobles will remain; neither the rich nor the poor will remain.

Dr. Sant Singh Khalsa (Shabad OS, CC BY-SA)
Guru Granth SahibAng 936 · Line 14

ਵਾਰੀ ਆਪੋ ਆਪਣੀ; ਕੋਇ. ਨ ਬੰਧੈ ਧੀਰ ॥

vaaree aapo aapanee; koe. na bandhai dheer |

Punjabi

ਜਦ ਆਦਮੀ ਦੀ ਆਪਣੀ ਵਾਰੀ ਆ ਜਾਂਦੀ ਹੈ ਤਾਂ ਏਥੇ ਕੋਈ ਭੀ ਸਥਿਰ ਨਹੀਂ ਰਹਿੰਦਾ।

Bhai Manmohan Singh (Shabad OS, CC BY-SA)

English

When one's turn comes, no one can stay here.

Dr. Sant Singh Khalsa (Shabad OS, CC BY-SA)
Guru Granth SahibAng 936 · Line 15

ਰਾਹੁ ਬੁਰਾ ਭੀਹਾਵਲਾ; ਸਰ ਡੂਗਰ ਅਸਗਾਹ ॥

raahu buraa bheehaavalaa; sar ddoogar asagaah |

Punjabi

ਨਾਂ ਪਾਰ ਕੀਤੇ ਜਾਣ ਵਾਲ ਸਮੁੰਦਰ ਅਤੇ ਪਹਾੜਾਂ ਵਿੱਚ ਦੀ ਗੁਜ਼ਰਦਾ ਹੋਇਆ ਰਸਤਾ ਗੰਦਾ ਅਤੇ ਭਿਆਨਕ ਹੈ।

Bhai Manmohan Singh (Shabad OS, CC BY-SA)

English

The path is difficult and treacherous; the pools and mountains are impassable.

Dr. Sant Singh Khalsa (Shabad OS, CC BY-SA)
Guru Granth SahibAng 936 · Line 16

ਮੈ ਤਨਿ ਅਵਗਣ ਝੁਰਿ ਮੁਈ; ਵਿਣੁ ਗੁਣ. ਕਿਉ ਘਰਿ ਜਾਹ ॥

mai tan avagan jhur muee; vin gun. kiau ghar jaah |

Punjabi

ਆਪਣੀ ਦੇਹ ਅੰਦਰ ਪਾਪ ਹੋਣ ਦੇ ਕਾਰਨ ਮੈਂ ਅਫਸੋਸ ਨਾਲ ਮਰ ਰਹੀ ਹਾਂ। ਨੇਕੀਆਂ ਦੇ ਬਾਝੋਂ ਮੈਂ ਆਪਣੇ ਧਾਮ ਅੰਦਰ ਕਿਸ ਤਰ੍ਹਾਂ ਪ੍ਰਵੇਸ਼ ਕਰਾਂਗੀ।

Bhai Manmohan Singh (Shabad OS, CC BY-SA)

English

My body is filled with faults; I am dying of grief. Without virtue, how can I enter my home?

Dr. Sant Singh Khalsa (Shabad OS, CC BY-SA)
Guru Granth SahibAng 936 · Line 17

ਗੁਣੀਆ ਗੁਣ ਲੇ ਪ੍ਰਭ ਮਿਲੇ; ਕਿਉ ਤਿਨ ਮਿਲਉ ਪਿਆਰਿ ॥

guneea gun le prabh mile; kiau tin milau piaar |

Punjabi

ਆਪਣੇ ਨਾਲ ਨੇਕੀਆਂ ਲੈ ਕੇ, ਨੇਕ ਬੰਦੇ ਸੁਆਮੀ ਨੂੰ ਮਿਲ ਪੈਂਦੇ ਹਨ। ਉਨ੍ਹਾਂ ਨੇਕ ਬੰਦਿਆਂ ਨੂੰ ਮੈਂ ਪ੍ਰੇਮ ਨਾਲ ਕਿਸ ਤਰ੍ਹਾਂ ਮਿਲ ਸਕਦੀ ਹਾਂ?

Bhai Manmohan Singh (Shabad OS, CC BY-SA)

English

The virtuous take virtue, and meet God; how can I meet them with love?

Dr. Sant Singh Khalsa (Shabad OS, CC BY-SA)
Guru Granth SahibAng 936 · Line 18

ਤਿਨ ਹੀ ਜੈਸੀ ਥੀ ਰਹਾਂ; ਜਪਿ ਜਪਿ ਰਿਦੈ ਮੁਰਾਰਿ ॥

tin hee jaisee thee rahaan; jap jap ridai muraar |

Punjabi

ਆਪਣੇ ਚਿੱਤ ਅੰਦਰ ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਸਿਮਰਨ ਅਤੇ ਚਿੰਤਨ ਕਰਨ ਦੁਆਰਾ ਮੈਂ ਭੀ ਹਮੇਸ਼ਾਂ ਰੱਬ ਕਰੇ, ਉਨ੍ਹਾਂ ਵਰਗੀ ਬਣੀ ਰਹਾਂ।

Bhai Manmohan Singh (Shabad OS, CC BY-SA)

English

If ony I could be like them, chanting and meditating within my heart on the Lord.

Dr. Sant Singh Khalsa (Shabad OS, CC BY-SA)
Guru Granth SahibAng 936 · Line 19

ਅਵਗੁਣੀ ਭਰਪੂਰ ਹੈ; ਗੁਣ ਭੀ ਵਸਹਿ ਨਾਲਿ ॥

avagunee bharapoor hai; gun bhee vaseh naal |

Punjabi

ਪ੍ਰਾਨੀ ਪਾਪਾਂ ਨਾਲ ਭਰਿਆ ਹੋਇਆ ਹੈ, ਪ੍ਰੰਤੂ ਨੇਕੀਆਂ ਭੀ ਉਸ ਦੇ ਨਾਲ ਹੀ ਰਹਿੰਦੀਆਂ ਹਨ।

Bhai Manmohan Singh (Shabad OS, CC BY-SA)

English

He is overflowing with faults and demerits, but virtue dwells within him as well.

Dr. Sant Singh Khalsa (Shabad OS, CC BY-SA)
Guru Granth SahibAng 936 · Line 20

ਵਿਣੁ ਸਤਗੁਰ. ਗੁਣ, ਨ ਜਾਪਨੀ; ਜਿਚਰੁ ਸਬਦਿ. ਨ ਕਰੇ ਬੀਚਾਰੁ ॥੪੪॥

vin satagur. gun, na jaapanee; jichar sabad. na kare beechaar |44|

Punjabi

ਸੱਚੇ ਗੁਰਾਂ ਦੇ ਬਾਝੋਂ ਅਤੇ ਜਦ ਤਾਂਈ ਉਹ ਨਾਮ ਦਾ ਆਰਾਧਨ ਨਹੀਂ ਕਰਦਾ, ਉਸ ਨੂੰ ਨੇਕੀਆਂ ਨਹੀਂ ਦਿਸਦੀਆਂ।

Bhai Manmohan Singh (Shabad OS, CC BY-SA)

English

Without the True Guru, he does not see God's Virtues; he does not chant the Glorious Virtues of God. ||44||

Dr. Sant Singh Khalsa (Shabad OS, CC BY-SA)
Guru Granth SahibAng 936 · Line 21

ਲਸਕਰੀਆ ਘਰ ਸੰਮਲੇ; ਆਏ ਵਜਹੁ ਲਿਖਾਇ ॥

lasakareea ghar samale; aae vajahu likhaae |

Punjabi

ਸੁਆਮੀ ਦੇ ਸਿਪਾਹੀ ਆਪਣੇ ਗ੍ਰਹਿਆਂ ਦੀ ਰਖਵਾਲੀ ਕਰਦੇ ਹਨ। ਉਨ੍ਹਾਂ ਦੀ ਤਲਬ ਉਨ੍ਹਾਂ ਦੇ ਇਸ ਜਹਾਨ ਵਿੱਚ ਆਗਮਨ ਤੋਂ ਪਹਿਲਾਂ ਦੀ ਹੀ ਨਿਯਤ ਹੋਈ ਹੋਈ ਹੈ।

Bhai Manmohan Singh (Shabad OS, CC BY-SA)

English

God's soldiers take care of their homes; their pay is pre-ordained, before they come into the world.

Dr. Sant Singh Khalsa (Shabad OS, CC BY-SA)
Guru Granth SahibAng 936 · Line 22

ਕਾਰ ਕਮਾਵਹਿ ਸਿਰਿ ਧਣੀ; ਲਾਹਾ ਪਲੈ ਪਾਇ ॥

kaar kamaaveh sir dhanee; laahaa palai paae |

Punjabi

ਉਹ ਆਪਣੇ ਸ੍ਰੋਮਣੀ ਸਾਹਿਬ ਦੀ ਸੇਵਾ ਕਰਦੇ ਹਨ ਅਤੇ ਲਾਭ ਉਠਾਉਂਦੇ ਹਨ।

Bhai Manmohan Singh (Shabad OS, CC BY-SA)

English

They serve their Supreme Lord and Master, and obtain the profit.

Dr. Sant Singh Khalsa (Shabad OS, CC BY-SA)
Guru Granth SahibAng 936 · Line 23

ਲਬੁ ਲੋਭੁ ਬੁਰਿਆਈਆ; ਛੋਡੇ ਮਨਹੁ ਵਿਸਾਰਿ ॥

lab lobh buriaaeea; chhodde manahu visaar |

Punjabi

ਆਪਣੇ ਚਿੱਤ ਤੋਂ ਉਹ ਲਾਲਚ, ਤਮ੍ਹਾਂ ਅਤੇ ਬਦੀ ਨੂੰ ਤਿਆਗ ਅਤੇ ਭੁਲਾ ਦਿੰਦੇ ਹਨ।

Bhai Manmohan Singh (Shabad OS, CC BY-SA)

English

They renounce greed, avarice and evil, and forget them from their minds.

Dr. Sant Singh Khalsa (Shabad OS, CC BY-SA)
Guru Granth SahibAng 936 · Line 24

ਗੜਿ ਦੋਹੀ ਪਾਤਿਸਾਹ ਕੀ; ਕਦੇ. ਨ ਆਵੈ ਹਾਰਿ ॥

garr dohee paatisaah kee; kade. na aavai haar |

Punjabi

ਆਪਣੀ ਦੇਹ-ਕੱਟ ਅੰਦਰ ਉਹ ਆਪਣੇ ਸ਼ਹਿਨਸ਼ਾਹ ਦੀ ਫ਼ਤਿਹ ਦਾ ਹੋਕਾ ਦਿੰਦਾ ਹਨ ਅਤੇ ਕਦਾ ਚਿੱਤ ਹਾਰ ਖਾ ਕੇ ਨਹੀਂ ਮੁੜਦੇ।

Bhai Manmohan Singh (Shabad OS, CC BY-SA)

English

In the fortress of the body, they announce the victory of their Supreme King; they are never ever vanquished.

Dr. Sant Singh Khalsa (Shabad OS, CC BY-SA)
Guru Granth SahibAng 936 · Line 25

ਚਾਕਰੁ ਕਹੀਐ ਖਸਮ ਕਾ; ਸਉਹੇ ਉਤਰ ਦੇਇ ॥

chaakar kaheeai khasam kaa; sauhe utar dee |

Punjabi

ਜੋ ਆਪਣੇ ਆਪ ਨੂੰ ਸੁਆਮੀ ਦਾ ਨੌਕਰ ਅਖਵਾਉਂਦਾ ਹੈ ਅਤੇ ਸਾਮ੍ਹਣੇ ਬੋਲਦਾ ਹੈ,

Bhai Manmohan Singh (Shabad OS, CC BY-SA)

English

One who calls himself a servant of his Lord and Master, and yet speaks defiantly to Him,

Dr. Sant Singh Khalsa (Shabad OS, CC BY-SA)
Guru Granth SahibAng 936 · Line 26

ਵਜਹੁ ਗਵਾਏ ਆਪਣਾ; ਤਖਤਿ. ਨ ਬੈਸਹਿ ਸੇਇ ॥

vajahu gavaae aapanaa; takhat. na baiseh see |

Punjabi

ਉਹ ਆਪਣਾ ਰੋਜ਼ੀਨਾ ਵੰਞਾ ਲੈਂਦਾ ਹੈ ਅਤੇ ਉਹ ਰਾਜ ਸਿੰਘਾਸਨ ਉੱਤੇ ਨਹੀਂ ਬਹਿੰਦਾ।

Bhai Manmohan Singh (Shabad OS, CC BY-SA)

English

shall forfeit his pay, and not be seated upon the throne.

Dr. Sant Singh Khalsa (Shabad OS, CC BY-SA)
Guru Granth SahibAng 936 · Line 27

ਪ੍ਰੀਤਮ ਹਥਿ ਵਡਿਆਈਆ; ਜੈ ਭਾਵੈ ਤੈ ਦੇਇ ॥

preetam hath vaddiaaeea; jai bhaavai tai dee |

Punjabi

ਬਜ਼ੁਰਗੀਆਂ ਮੇਰੇ ਪਿਆਰੇ ਦੇ ਹੱਥ ਵਿੱਚ ਹਨ ਜਿਹੜਾ ਉਸ ਨੂੰ ਚੰਗਾ ਲਗਦਾ ਹੈ, ਉਸ ਨੂੰ ਉਹ ਇਹੋ ਵਡਿਆਈਆਂ ਦਿੰਦਾ ਹੈ।

Bhai Manmohan Singh (Shabad OS, CC BY-SA)

English

Glorious greatness rests in the hands of my Beloved; He gives, according to the Pleasure of His Will.

Dr. Sant Singh Khalsa (Shabad OS, CC BY-SA)
Guru Granth SahibAng 936 · Line 28

ਆਪਿ ਕਰੇ ਕਿਸੁ ਆਖੀਐ; ਅਵਰੁ. ਨ ਕੋਇ ਕਰੇਇ ॥੪੫॥

aap kare kis aakheeai; avar. na koe karee |45|

Punjabi

ਖ਼ੁਦ ਹੀ ਸੁਆਮੀ ਸਭ ਕੁਝ ਕਰਦਾ ਹੈ, ਅਸੀਂ ਹੋਰ ਕਿਸ ਨੂੰ ਬੇਨਤੀ ਕਰੀਏ? ਹੋਰ ਕੋਈ ਜਣਾ ਕੁੱਝ ਕਰਦਾ ਹੀ ਨਹੀਂ।

Bhai Manmohan Singh (Shabad OS, CC BY-SA)

English

He Himself does everything; who else should we address? No one else does anything. ||45||

Dr. Sant Singh Khalsa (Shabad OS, CC BY-SA)
Guru Granth SahibAng 936 · Line 29

ਬੀਜਉ ਸੂਝੈ ਕੋ ਨਹੀ; ਬਹੈ ਦੁਲੀਚਾ ਪਾਇ ॥

beejau soojhai ko nahee; bahai duleechaa paae |

Punjabi

ਮੈਨੂੰ ਹੋਰ ਕਿਸੇ ਦੂਜੇ ਦਾ ਖਿਆਲ ਨਹੀਂ ਆਉਂਦਾ ਜੋ ਵਿਛੇ ਹੋਏ ਗਲੀਚੇ ਉੱਤੇ ਬੈਠ ਕੇ ਫੁਰਮਾਨ ਜਾਰੀ ਕਰਦਾ ਹੋਵੇ।

Bhai Manmohan Singh (Shabad OS, CC BY-SA)

English

I cannot conceive of any other, who could be seated upon the royal cushions.

Dr. Sant Singh Khalsa (Shabad OS, CC BY-SA)
Guru Granth SahibAng 936 · Line 30

ਨਰਕ ਨਿਵਾਰਣੁ ਨਰਹ ਨਰੁ; ਸਾਚਉ ਸਾਚੈ ਨਾਇ ॥

narak nivaaran narah nar; saachau saachai naae |

Punjabi

ਉਹ ਮਰਦਾਂ ਦਾ ਮਰਦ, ਦੋਜ਼ਕ ਨੂੰ ਪਰ੍ਹੇ ਹਟਾ ਦਿੰਦਾ ਹੈ। ਸੱਚਾ ਹੈ ਉਹ ਅਤੇ ਸੱਚਾ ਹੈ ਉਸ ਦਾ ਨਾਮ।

Bhai Manmohan Singh (Shabad OS, CC BY-SA)

English

The Supreme Man of men eradicates hell; He is True, and True is His Name.

Dr. Sant Singh Khalsa (Shabad OS, CC BY-SA)
Guru Granth SahibAng 936 · Line 31

ਵਣੁ ਤ੍ਰਿਣੁ ਢੂਢਤ ਫਿਰਿ ਰਹੀ; ਮਨ ਮਹਿ ਕਰਉ ਬੀਚਾਰੁ ॥

van trin dtoodtat fir rahee; man meh krau beechaar |

Punjabi

ਮੈਂ ਜੰਗਲਾਂ ਤੇ ਘਾਅ ਵਾਲੀਆਂ ਥਾਵਾਂ ਵਿੱਚ ਉਸ ਨੂੰ ਭਾਲਦੀ ਫਿਰਦੀ ਰਹੀ, ਪਰ ਹੁਣ ਮੈਂ ਆਪਣੇ ਚਿੱਤ ਵਿੱਚ ਹੀ ਉਸ ਦਾ ਚਿੰਤਨ ਕਰਦੀ ਹਾਂ।

Bhai Manmohan Singh (Shabad OS, CC BY-SA)

English

I wandered around searching for Him in the forests and meadows; I contemplate Him within my mind.

Dr. Sant Singh Khalsa (Shabad OS, CC BY-SA)
Guru Granth SahibAng 936 · Line 32

ਲਾਲ ਰਤਨ ਬਹੁ ਮਾਣਕੀ; ਸਤਿਗੁਰ ਹਾਥਿ ਭੰਡਾਰੁ ॥

laal ratan bahu maanakee; satigur haath bhanddaar |

Punjabi

ਕ੍ਰੋੜਾਂ ਹੀ ਮੋਤੀਆਂ, ਜਵੇਹਰਾਂ ਅਤੇ ਹੀਰਿਆਂ ਦਾ ਖਜ਼ਾਨਾ ਸੱਚੇ ਗੁਰਦੇਵ ਜੀ ਦੇ ਹੱਥ ਵਿੱਚ ਹੈ।

Bhai Manmohan Singh (Shabad OS, CC BY-SA)

English

The treasures of myriads of pearls, jewels and emeralds are in the hands of the True Guru.

Dr. Sant Singh Khalsa (Shabad OS, CC BY-SA)
Guru Granth SahibAng 936 · Line 33

ਊਤਮੁ ਹੋਵਾ ਪ੍ਰਭੁ ਮਿਲੈ; ਇਕ ਮਨਿ ਏਕੈ ਭਾਇ ॥

aootam hovaa prabh milai; ik man ekai bhaae |

Punjabi

ਇਕ ਚਿੱਤ ਨਾਲ ਇੱਕ ਸਾਹਿਬ ਨੂੰ ਪਿਆਰ ਕਰਨ ਦੁਆਰਾ ਮੈਂ ਸ੍ਰੇਸ਼ਟ ਥੀ ਵੰਝਦੀ ਹਾਂ ਤੇ ਉਸ ਨਾਲ ਮਿਲ ਜਾਂਦੀ ਹਾਂ।

Bhai Manmohan Singh (Shabad OS, CC BY-SA)

English

Meeting with God, I am exalted and elevated; I love the One Lord single-mindedly.

Dr. Sant Singh Khalsa (Shabad OS, CC BY-SA)
Guru Granth SahibAng 936 · Line 34

ਨਾਨਕ. ਪ੍ਰੀਤਮ ਰਸਿ ਮਿਲੇ; ਲਾਹਾ ਲੈ ਪਰਥਾਇ ॥

naanak. preetam ras mile; laahaa lai parathaae |

Punjabi

ਨਾਨਕ, ਜੋ ਪਿਆਰ ਨਾਲ ਆਪਣੇ ਦਿਲਬਰ ਨੂੰ ਮਿਲ ਪੈਂਦਾ ਹੈ, ਉਹ ਪ੍ਰਲੋਕ ਲਈ ਨਫ਼ਾ ਕਮਾ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, one who lovingly meets with his Beloved, earns profit in the world hereafter.

Dr. Sant Singh Khalsa (Shabad OS, CC BY-SA)
Guru Granth SahibAng 936 · Line 35

ਰਚਨਾ ਰਾਚਿ ਜਿਨਿ ਰਚੀ; ਜਿਨਿ ਸਿਰਿਆ ਆਕਾਰੁ ॥

rachanaa raach jin rachee; jin siriaa aakaar |

Punjabi

ਜਿਸ ਨੇ ਆਦਮ ਉਤਪੰਨ ਕੀਤਾ ਤੇ ਬਣਾਇਆ ਹੈ ਅਤੇ ਜਿਸ ਨੇ ਤੇਰਾ ਸਰੂਪ ਸਾਜਿਆ ਹੈ;

Bhai Manmohan Singh (Shabad OS, CC BY-SA)

English

He who created and formed the creation, made your form as well.

Dr. Sant Singh Khalsa (Shabad OS, CC BY-SA)
Guru Granth SahibAng 936 · Line 36

ਗੁਰਮੁਖਿ ਬੇਅੰਤੁ ਧਿਆਈਐ; ਅੰਤੁ ਨ ਪਾਰਾਵਾਰੁ ॥੪੬॥

guramukh beant dhiaaeeai; ant na paaraavaar |46|

Punjabi

ਗੁਰਾਂ ਦੀ ਦਇਆ ਦੁਆਰਾ, ਤੂੰ ਉਸ ਅਨੰਤ ਸੁਆਮੀ ਦਾ ਸਿਮਰਨ ਕਰ ਜਿਸ ਦਾ ਕੋਈ ਅਖੀਰ ਤੇ ਓੜਕ ਨਹੀਂ।

Bhai Manmohan Singh (Shabad OS, CC BY-SA)

English

As Gurmukh, meditate on the Infinite Lord, who has no end or limitation. ||46||

Dr. Sant Singh Khalsa (Shabad OS, CC BY-SA)
Guru Granth SahibAng 936 · Line 37

ੜਾੜੈ; ਰੂੜਾ ਹਰਿ ਜੀਉ ਸੋਈ ॥

rraarrai; roorraa har jeeo soee |

Punjabi

ੜ: ਸੁੰਦਰ ਹੈ ਉਹ ਮਹਾਰਾਜ ਮਾਲਕ।

Bhai Manmohan Singh (Shabad OS, CC BY-SA)

English

Rharha: The Dear Lord is beautiful;

Dr. Sant Singh Khalsa (Shabad OS, CC BY-SA)
Guru Granth SahibAng 936 · Line 38

ਤਿਸੁ ਬਿਨੁ ਰਾਜਾ; ਅਵਰੁ. ਨ ਕੋਈ ॥

tis bin raajaa; avar. na koee |

Punjabi

ਉਸ ਦੇ ਬਾਝੋਂ ਹੋਰ ਕੋਈ ਪਾਤਿਸ਼ਾਹ ਨਹੀਂ।

Bhai Manmohan Singh (Shabad OS, CC BY-SA)

English

There is no other king, except Him.

Dr. Sant Singh Khalsa (Shabad OS, CC BY-SA)
Guru Granth SahibAng 936 · Line 39

ੜਾੜੈ. ਗਾਰੁੜੁ ਤੁਮ ਸੁਣਹੁ; ਹਰਿ ਵਸੈ ਮਨ ਮਾਹਿ ॥

rraarrai. gaarurr tum sunahu; har vasai man maeh |

Punjabi

ਤੂੰ ਗੁਰਾਂ ਦਾ ਮੰਤ੍ਰ ਸ੍ਰਵਣ ਕਰ ਤਾਂ ਜੋ ਤੇਰਾ ਵਾਹਿਗੁਰੂ ਆ ਕੇ ਤੇਰੇ ਚਿੱਤ ਅੰਦਰ ਟਿੱਕ ਜਾਵੇ।

Bhai Manmohan Singh (Shabad OS, CC BY-SA)

English

Rharha: Listen to the spell, and the Lord will come to dwell in your mind.

Dr. Sant Singh Khalsa (Shabad OS, CC BY-SA)
Guru Granth SahibAng 936 · Line 40

ਗੁਰ ਪਰਸਾਦੀ ਹਰਿ ਪਾਈਐ; ਮਤੁ ਕੋ ਭਰਮਿ ਭੁਲਾਹਿ ॥

gur parasaadee har paaeeai; mat ko bharam bhulaeh |

Punjabi

ਗੁਰਾਂ ਦੀ ਰਹਿਮਤ ਸਦਕਾ ਪ੍ਰਭੂ ਪਰਾਪਤ ਹੁੰਦਾ ਹੈ, ਕੋਈ ਜਣਾ ਸ਼ੱਕ ਸ਼ੁਭੇ ਅੰਦਰ ਭਟਕਦਾ ਨਾਂ ਫਿਰੇ।

Bhai Manmohan Singh (Shabad OS, CC BY-SA)

English

By Guru's Grace, one finds the Lord; do not be deluded by doubt.

Dr. Sant Singh Khalsa (Shabad OS, CC BY-SA)
Guru Granth SahibAng 936 · Line 41

ਸੋ ਸਾਹੁ ਸਾਚਾ; ਜਿਸੁ ਹਰਿ ਧਨੁ ਰਾਸਿ ॥

so saahu saachaa; jis har dhan raas |

Punjabi

ਕੇਵਲ ਉਹ ਹੀ ਸੱਚਾ ਸ਼ਾਹੂਕਾਰ ਹੈ ਜਿਸ ਦੇ ਪੱਲੇ ਵਾਹਿਗੁਰੂ ਦੀ ਦੌਲਤ ਦੀ ਪੂੰਜੀ ਹੈ।

Bhai Manmohan Singh (Shabad OS, CC BY-SA)

English

He alone is the true banker, who has the capital of the wealth of the Lord.

Dr. Sant Singh Khalsa (Shabad OS, CC BY-SA)
Guru Granth SahibAng 936 · Line 42

ਗੁਰਮੁਖਿ ਪੂਰਾ; ਤਿਸੁ ਸਾਬਾਸਿ ॥

guramukh pooraa; tis saabaas |

Punjabi

ਗੁਰਾਂ ਦੀ ਦਇਆ ਦੁਆਰਾ ਉਹ ਪੂਰਨ ਹੋ ਜਾਂਦਾ ਹੈ ਅਤੇ ਸਮੂਹ-ਸ਼ਲਾਘਾ ਯੋਗ ਹੈ ਉਹ।

Bhai Manmohan Singh (Shabad OS, CC BY-SA)

English

The Gurmukh is perfect - applaud him!

Dr. Sant Singh Khalsa (Shabad OS, CC BY-SA)
Guru Granth SahibAng 936 · Line 43

ਰੂੜੀ ਬਾਣੀ ਹਰਿ ਪਾਇਆ; ਗੁਰਸਬਦੀ ਬੀਚਾਰਿ ॥

roorree baanee har paaeaa; gurasabadee beechaar |

Punjabi

ਸੁੰਦਰ ਹੈ ਗੁਰਾਂ ਦੀ ਬਾਣੀ। ਗੁਰਾਂ ਦੀ ਬਾਣੀ ਦਾ ਚਿੰਤਨ ਕਰਨ ਦੁਆਰਾ ਪ੍ਰਭੂ ਪਰਾਪਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the beautiful Word of the Guru's Bani, the Lord is obtained; contemplate the Word of the Guru's Shabad.

Dr. Sant Singh Khalsa (Shabad OS, CC BY-SA)
Guru Granth SahibAng 937 · Line 1

ਆਪੁ ਗਇਆ ਦੁਖੁ ਕਟਿਆ; ਹਰਿ ਵਰੁ ਪਾਇਆ ਨਾਰਿ ॥੪੭॥

aap geaa dukh kattiaa; har var paaeaa naar |47|

Punjabi

ਜਦ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ ਤਾਂ ਉਸ ਦੀ ਪੀੜ ਦੂਰ ਹੋ ਜਾਂਦੀ ਹੈ ਅਤੇ ਪਤਨੀ ਆਪਣੇ ਪਤੀ ਵਾਹਿਗੁਰੂ ਨੂੰ ਪਾ ਲੈਂਦੀ ਹੈ।

Bhai Manmohan Singh (Shabad OS, CC BY-SA)

English

Self-conceit is eliminated, and pain is eradicated; the soul bride obtains her Husband Lord. ||47||

Dr. Sant Singh Khalsa (Shabad OS, CC BY-SA)
Guru Granth SahibAng 937 · Line 2

ਸੁਇਨਾ ਰੁਪਾ ਸੰਚੀਐ; ਧਨੁ ਕਾਚਾ ਬਿਖੁ ਛਾਰੁ ॥

sueinaa rupaa sancheeai; dhan kaachaa bikh chhaar |

Punjabi

ਬੰਦਾ ਸੋਨੇ ਅਤੇ ਚਾਂਦੀ ਨੂੰ ਇਕੱਤਰ ਕਰਦਾ ਹੈ; ਪ੍ਰੰਤੂ ਇਹ ਕੂੜੀ ਅਤੇ ਜ਼ਹਿਰੀਲੀ ਦੌਲਤ ਸੁਆਹ ਦੀ ਮਾਨੰਦ ਹੈ।

Bhai Manmohan Singh (Shabad OS, CC BY-SA)

English

He hoards gold and silver, but this wealth is false and poisonous, nothing more than ashes.

Dr. Sant Singh Khalsa (Shabad OS, CC BY-SA)
Guru Granth SahibAng 937 · Line 3

ਸਾਹੁ ਸਦਾਏ ਸੰਚਿ ਧਨੁ; ਦੁਬਿਧਾ ਹੋਇ ਖੁਆਰੁ ॥

saahu sadaae sanch dhan; dubidhaa hoe khuaar |

Punjabi

ਧਨ-ਦੌਲਤ ਇਕੱਤਰ ਕਰਕੇ ਬੰਦਾ ਆਪਣੇ ਆਪ ਨੂੰ ਸ਼ਾਹੂਕਾਰ ਅਖਵਾਉਂਦਾ ਹੈ, ਪ੍ਰੰਤੂ ਦਵੈਤ-ਪਾਵ ਉਸ ਨੂੰ ਬਰਬਾਦ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

He calls himself a banker, gathering wealth, but he is ruined by his dual-mindedness.

Dr. Sant Singh Khalsa (Shabad OS, CC BY-SA)
Guru Granth SahibAng 937 · Line 4

ਸਚਿਆਰੀ ਸਚੁ ਸੰਚਿਆ; ਸਾਚਉ ਨਾਮੁ ਅਮੋਲੁ ॥

sachiaaree sach sanchiaa; saachau naam amol |

Punjabi

ਸੱਚੇ ਇਨਸਾਨ ਸੱਚ ਨੂੰ ਇਕੱਤਰ ਕਰਦੇ ਹਨ ਕਿਉਂਕਿ ਅਣਮੁੱਲਾ ਹੈ ਸੱਚਾ ਨਾਮ।

Bhai Manmohan Singh (Shabad OS, CC BY-SA)

English

The truthful ones gather Truth; the True Name is priceless.

Dr. Sant Singh Khalsa (Shabad OS, CC BY-SA)
Guru Granth SahibAng 937 · Line 5

ਹਰਿ ਨਿਰਮਾਇਲੁ ਊਜਲੋ; ਪਤਿ ਸਾਚੀ ਸਚੁ ਬੋਲੁ ॥

har niramaaeil aoojalo; pat saachee sach bol |

Punjabi

ਉਹ ਪਵਿੱਤਰ ਅਤੇ ਪਾਵਨ ਪ੍ਰਭੂ ਨੂੰ ਸਿਮਰਦੇ ਹਨ। ਸੱਚੀ ਹੈ ਉਨ੍ਹਾਂ ਦੀ ਇੱਜ਼ਤ ਆਬਰੂ ਤੇ ਸੱਚੇ ਹਨ ਉਨ੍ਹਾਂ ਦੇ ਬਚਨ ਬਿਲਾਸ।

Bhai Manmohan Singh (Shabad OS, CC BY-SA)

English

The Lord is immaculate and pure; through Him, their honor is true, and their speech is true.

Dr. Sant Singh Khalsa (Shabad OS, CC BY-SA)
Guru Granth SahibAng 937 · Line 6

ਸਾਜਨੁ ਮੀਤੁ ਸੁਜਾਣੁ ਤੂ; ਤੂ ਸਰਵਰੁ ਤੂ ਹੰਸੁ ॥

saajan meet sujaan too; too saravar too hans |

Punjabi

ਹੇ ਮੇਰੇ ਸਰਵੱਗ ਸੁਆਮੀ! ਤੂੰ ਮੇਰਾ ਮਿੱਤਰ ਅਤੇ ਯਾਰ ਹੈਂ। ਤੂੰ ਮੇਰਾ ਤਲਾਬ ਹੈਂ ਅਤੇ। ਤੂੰ ਹੀ ਮੇਰਾ ਰਾਜਹੰਸ।

Bhai Manmohan Singh (Shabad OS, CC BY-SA)

English

You are my friend and companion, all-knowing Lord; You are the lake, and You are the swan.

Dr. Sant Singh Khalsa (Shabad OS, CC BY-SA)
Guru Granth SahibAng 937 · Line 7

ਸਾਚਉ ਠਾਕੁਰੁ ਮਨਿ ਵਸੈ; ਹਉ ਬਲਿਹਾਰੀ ਤਿਸੁ ॥

saachau tthaakur man vasai; hau balihaaree tis |

Punjabi

ਜਿਸ ਦੇ ਰਿਦੇ ਅੰਦਰ ਸੱਚਾ ਸੁਆਮੀ ਨਿਵਾਸ ਰੱਖਦਾ ਹੈ, ਉਸ ਉੱਤੋਂ ਮੈਂ ਕੁਰਬਾਨ ਵੰਝਦਾ ਹਾਂ।

Bhai Manmohan Singh (Shabad OS, CC BY-SA)

English

I am a sacrifice to that being, whose mind is filled with the True Lord and Master.

Dr. Sant Singh Khalsa (Shabad OS, CC BY-SA)
Guru Granth SahibAng 937 · Line 8

ਮਾਇਆ ਮਮਤਾ ਮੋਹਣੀ; ਜਿਨਿ ਕੀਤੀ ਸੋ ਜਾਣੁ ॥

maaeaa mamataa mohanee; jin keetee so jaan |

Punjabi

ਤੂੰ ਉਸ ਨੂੰ ਸਮਝ ਸੋਚ, ਜਿਸ ਨੇ ਮੋਹ ਲੈਣ ਵਾਲੀ ਦੌਲਤ ਲਈ ਪਿਆਰ ਪੈਦਾ ਕੀਤਾ ਹੈ।

Bhai Manmohan Singh (Shabad OS, CC BY-SA)

English

Know the One who created love and attachment to Maya, the Enticer.

Dr. Sant Singh Khalsa (Shabad OS, CC BY-SA)
Guru Granth SahibAng 937 · Line 9

ਬਿਖਿਆ ਅੰਮ੍ਰਿਤੁ ਏਕੁ ਹੈ; ਬੂਝੈ ਪੁਰਖੁ ਸੁਜਾਣੁ ॥੪੮॥

bikhiaa amrit ek hai; boojhai purakh sujaan |48|

Punjabi

ਜੋ ਸਿਆਣੇ ਸਾਹਿਬ ਨੂੰ ਅਨੁਭਵ ਕਰਦਾ ਹੈ, ਉਹ ਜ਼ਹਿਰ ਅਤੇ ਆਬਿਹਿਯਾਤ ਨੂੰ ਇੱਕੋ ਜੇਹਾ ਜਾਣਦਾ ਹੈ।

Bhai Manmohan Singh (Shabad OS, CC BY-SA)

English

One who realizes the all-knowing Primal Lord, looks alike upon poison and nectar. ||48||

Dr. Sant Singh Khalsa (Shabad OS, CC BY-SA)
Guru Granth SahibAng 937 · Line 10

ਖਿਮਾ ਵਿਹੂਣੇ ਖਪਿ ਗਏ; ਖੂਹਣਿ ਲਖ ਅਸੰਖ ॥

khimaa vihoone khap ge; khoohan lakh asankh |

Punjabi

ਸਹਿਣਸ਼ੀਲਤਾ ਦੇ ਬਿਨਾਂ ਕਰੋੜਾਂ, ਲੱਖਾਂ (ਲੱਖਾਂ) ਅਤੇ ਅਣਗਿਣਤ ਪੁਰਸ਼ ਮਰ ਖੱਪ ਗਏ ਹਨ।

Bhai Manmohan Singh (Shabad OS, CC BY-SA)

English

Without patience and forgiveness, countless hundreds of thousands have perished.

Dr. Sant Singh Khalsa (Shabad OS, CC BY-SA)
Guru Granth SahibAng 937 · Line 11

ਗਣਤ ਨ ਆਵੈ, ਕਿਉ ਗਣੀ; ਖਪਿ ਖਪਿ ਮੁਏ ਬਿਸੰਖ ॥

ganat na aavai, kiau ganee; khap khap mue bisankh |

Punjabi

ਉਨ੍ਹਾਂ ਦੀ ਗਿਣਤੀ ਜਾਣੀ ਨਹੀਂ ਜਾ ਸਕਦੀ। ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਗਿਣ ਸਕਦਾ ਹਾਂ ਦੁਖੀ ਤੇ ਵਿਆਕੁਲ ਹੋ ਅਣਗਿਣਤ ਹੀ ਮਰ ਮੁਕ ਗਏ ਹਨ।

Bhai Manmohan Singh (Shabad OS, CC BY-SA)

English

Their numbers cannot be counted; how could I count them? Bothered and bewildered, uncounted numbers have died.

Dr. Sant Singh Khalsa (Shabad OS, CC BY-SA)
Guru Granth SahibAng 937 · Line 12

ਖਸਮੁ ਪਛਾਣੈ ਆਪਣਾ; ਖੂਲੈ. ਬੰਧੁ, ਨ ਪਾਇ ॥

khasam pachhaanai aapanaa; khoolai. bandh, na paae |

Punjabi

ਜੋ ਆਪਣੇ ਸੁਆਮੀ ਨੂੰ ਜਾਣਦਾ ਹੈ ਉਹ ਆਜ਼ਾਦ ਹੋ ਜਾਂਦਾ ਹੈ ਅਤੇ ਉਸ ਦੇ ਬੇੜੀਆਂ ਨਹੀਂ ਪੈਂਦੀਆਂ।

Bhai Manmohan Singh (Shabad OS, CC BY-SA)

English

One who realizes his Lord and Master is set free, and not bound by chains.

Dr. Sant Singh Khalsa (Shabad OS, CC BY-SA)
Guru Granth SahibAng 937 · Line 13

ਸਬਦਿ ਮਹਲੀ ਖਰਾ ਤੂ; ਖਿਮਾ ਸਚੁ ਸੁਖ ਭਾਇ ॥

sabad mahalee kharaa too; khimaa sach sukh bhaae |

Punjabi

ਨਾਮ ਦੇ ਰਾਹੀਂ ਪਵਿੱਤਰ ਹੋ ਤੂੰ ਪ੍ਰਭੂ ਦੇ ਮੰਦਰ ਅੰਦਰ ਦਾਖ਼ਲ ਹੋ ਜਾਵੇਗਾਂ ਅਤੇ ਤੈਨੂੰ ਮੁਆਫ਼ੀ ਅਤੇ ਸੱਚ ਦੀ ਦਾਤ ਸੁਧੇ ਸਿੱਧ ਹੀ ਮਿਲ ਜਾਵੇਗੀ।

Bhai Manmohan Singh (Shabad OS, CC BY-SA)

English

Through the Word of the Shabad, enter the Mansion of the Lord's Presence; you shall be blessed with patience, forgiveness, truth and peace.

Dr. Sant Singh Khalsa (Shabad OS, CC BY-SA)
Guru Granth SahibAng 937 · Line 14

ਖਰਚੁ ਖਰਾ ਧਨੁ ਧਿਆਨੁ ਤੂ; ਆਪੇ ਵਸਹਿ ਸਰੀਰਿ ॥

kharach kharaa dhan dhiaan too; aape vaseh sareer |

Punjabi

ਜੇਕਰ ਤੇਰੇ ਪੱਲੇ ਸਿਮਰਨ ਦੀ ਸਚੀ ਦੌਲਤ ਦਾ ਸਫਰ ਖਰਚ ਹੈ ਤਾਂ ਸੁਆਮੀ ਖ਼ੁਦ ਹੀ ਤੇਰੀ ਦੇਹ ਅੰਦਰ ਟਿਕ ਜਾਵੇਗਾ।

Bhai Manmohan Singh (Shabad OS, CC BY-SA)

English

Partake of the true wealth of meditation, and the Lord Himself shall abide within your body.

Dr. Sant Singh Khalsa (Shabad OS, CC BY-SA)
Guru Granth SahibAng 937 · Line 15

ਮਨਿ ਤਨਿ ਮੁਖਿ ਜਾਪੈ ਸਦਾ; ਗੁਣ ਅੰਤਰਿ ਮਨਿ ਧੀਰ ॥

man tan mukh jaapai sadaa; gun antar man dheer |

Punjabi

ਆਪਣੀ ਆਤਮਾ, ਦੇਹ ਅਤੇ ਮੂੰਹ ਨਾਲ ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ, ਤਦ ਨੇਕੀ ਅਤੇ ਧੀਰਜ ਤੇਰੇ ਹਿਰਦੇ ਅੰਦਰ ਪ੍ਰਵੇਸ਼ ਕਰ ਜਾਣਗੇ।

Bhai Manmohan Singh (Shabad OS, CC BY-SA)

English

With mind, body and mouth, chant His Glorious Virtues forever; courage and composure shall enter deep within your mind.

Dr. Sant Singh Khalsa (Shabad OS, CC BY-SA)
Guru Granth SahibAng 937 · Line 16

ਹਉਮੈ ਖਪੈ ਖਪਾਇਸੀ; ਬੀਜਉ ਵਥੁ ਵਿਕਾਰੁ ॥

haumai khapai khapaaeisee; beejau vath vikaar |

Punjabi

ਸਵੈ-ਹੰਗਤਾ ਅੰਦਰ ਪ੍ਰਾਨੀ ਵਿਆਕੁਲ ਤੇ ਤਬਾਹ ਹੋ ਜਾਂਦਾ ਹੈ। ਵਹਿਗੁਰੂ ਦੇ ਬਾਝੋਂ ਹੋਰ ਹਰ ਸ਼ੈ ਮੰਦੀ ਹੈ।

Bhai Manmohan Singh (Shabad OS, CC BY-SA)

English

Through egotism, one is distracted and ruined; other than the Lord, all things are corrupt.

Dr. Sant Singh Khalsa (Shabad OS, CC BY-SA)
Guru Granth SahibAng 937 · Line 17

ਜੰਤ ਉਪਾਇ ਵਿਚਿ ਪਾਇਅਨੁ; ਕਰਤਾ ਅਲਗੁ ਅਪਾਰੁ ॥੪੯॥

jant upaae vich paaeian; karataa alag apaar |49|

Punjabi

ਜੀਵਾਂ ਨੂੰ ਪੈਦਾ ਕਰ ਕੇ, ਪ੍ਰਭੂ ਨੇ ਆਪਣੇ ਆਪ ਨੂੰ ਉਨ੍ਹਾਂ ਦੇ ਅੰਦਰ ਟਿਕਾਇਆ ਹੈ। ਪ੍ਰਭੂ, ਸਿਰਜਣਹਾਰ ਸੁਆਮੀ ਨਿਰਲੇਪ ਅਤੇ ਬੇਅੰਤ ਹੈ।

Bhai Manmohan Singh (Shabad OS, CC BY-SA)

English

Forming His creatures, He placed Himself within them; the Creator is unattached and infinite. ||49||

Dr. Sant Singh Khalsa (Shabad OS, CC BY-SA)
Guru Granth SahibAng 937 · Line 18

ਸ੍ਰਿਸਟੇ ਭੇਉ; ਨ ਜਾਣੈ ਕੋਇ ॥

srisatte bheo; na jaanai koe |

Punjabi

ਸ਼੍ਰਿਸ਼ਟੀ ਦੇ ਸੁਆਮੀ ਦੇ ਭੇਤ ਨੂੰ ਕੋਈ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

No one knows the mystery of the Creator of the World.

Dr. Sant Singh Khalsa (Shabad OS, CC BY-SA)
Guru Granth SahibAng 937 · Line 19

ਸ੍ਰਿਸਟਾ ਕਰੈ; ਸੁ ਨਿਹਚਉ ਹੋਇ ॥

srisattaa karai; su nihchau hoe |

Punjabi

ਜੋ ਕੁੱਛ ਭੀ ਸ਼੍ਰਿਸ਼ਟੀ ਦਾ ਸੁਆਮੀ ਕਰਦਾ ਹੈ ਉਹ ਨਿਸਚਿਤ ਹੀ ਹੋ ਆਉਂਦਾ ਹੈ।

Bhai Manmohan Singh (Shabad OS, CC BY-SA)

English

Whatever the Creator of the World does, is certain to occur.

Dr. Sant Singh Khalsa (Shabad OS, CC BY-SA)
Guru Granth SahibAng 937 · Line 20

ਸੰਪੈ ਕਉ; ਈਸਰੁ ਧਿਆਈਐ ॥

sanpai kau; eesar dhiaaeeai |

Punjabi

ਧਨ-ਦੌਲਤ ਵਾਸਤੇ ਪ੍ਰਾਨੀ ਸਾਹਿਬ ਨੂੰ ਸਿਮਰਦੇ ਹਨ।

Bhai Manmohan Singh (Shabad OS, CC BY-SA)

English

For wealth, some meditate on the Lord.

Dr. Sant Singh Khalsa (Shabad OS, CC BY-SA)
Guru Granth SahibAng 937 · Line 21

ਸੰਪੈ; ਪੁਰਬਿ ਲਿਖੇ ਕੀ ਪਾਈਐ ॥

sanpai; purab likhe kee paaeeai |

Punjabi

ਪੂਰਬਲੀ ਲਿਖਤਾਕਾਰ ਦੇ ਅਨੁਸਾਰ ਦੌਲਤ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

By pre-ordained destiny, wealth is obtained.

Dr. Sant Singh Khalsa (Shabad OS, CC BY-SA)
Guru Granth SahibAng 937 · Line 22

ਸੰਪੈ ਕਾਰਣਿ; ਚਾਕਰ ਚੋਰ ॥

sanpai kaaran; chaakar chor |

Punjabi

ਧਨ ਦੌਲਤ ਦੀ ਖਾਤਰ, ਪ੍ਰਾਨੀ ਨੌਕਰ ਅਤੇ ਚੋਰ ਬਣ ਜਾਂਦੇ ਹਨ।

Bhai Manmohan Singh (Shabad OS, CC BY-SA)

English

For the sake of wealth, some become servants or thieves.

Dr. Sant Singh Khalsa (Shabad OS, CC BY-SA)
Guru Granth SahibAng 937 · Line 23

ਸੰਪੈ ਸਾਥਿ; ਨ ਚਾਲੈ. ਹੋਰ ॥

sanpai saath; na chaalai. hor |

Punjabi

ਦੌਲਤ ਪ੍ਰਾਨੀ ਦੇ ਨਾਲ ਨਹੀਂ ਜਾਂਦੀ ਅਤੇ ਕਿਸੇ ਹੋਰਸ ਦੀ ਮਲਕੀਅਤ ਬਣ ਜਾਂਦੀ ਹੈ।

Bhai Manmohan Singh (Shabad OS, CC BY-SA)

English

Wealth does not go along with them when they die; it passes into the hands of others.

Dr. Sant Singh Khalsa (Shabad OS, CC BY-SA)
Guru Granth SahibAng 937 · Line 24

ਬਿਨੁ ਸਾਚੇ; ਨਹੀ ਦਰਗਹ ਮਾਨੁ ॥

bin saache; nahee daragah maan |

Punjabi

ਸਤਿਨਾਮ ਦੇ ਬਾਝੋਂ ਬੰਦੇ ਨੂੰ ਸਾਈਂ ਦੇ ਦਰਬਾਰ ਵਿੱਚ ਇੱਜ਼ਤ ਨਹੀਂ ਮਿਲਦੀ।

Bhai Manmohan Singh (Shabad OS, CC BY-SA)

English

Without Truth, honor is not obtained in the Court of the Lord.

Dr. Sant Singh Khalsa (Shabad OS, CC BY-SA)
Guru Granth SahibAng 937 · Line 25

ਹਰਿ ਰਸੁ ਪੀਵੈ; ਛੁਟੈ ਨਿਦਾਨਿ ॥੫੦॥

har ras peevai; chhuttai nidaan |50|

Punjabi

ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ, ਉਹ ਅੰਤ ਨੂੰ ਮੁਕਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Drinking in the subtle essence of the Lord, one is emancipated in the end. ||50||

Dr. Sant Singh Khalsa (Shabad OS, CC BY-SA)
Guru Granth SahibAng 937 · Line 26

ਹੇਰਤ ਹੇਰਤ ਹੇ ਸਖੀ; ਹੋਇ ਰਹੀ ਹੈਰਾਨੁ ॥

herat herat he sakhee; hoe rahee hairaan |

Punjabi

ਵੇਖ ਅਤੇ ਤੱਕ ਕੇ, ਹੇ ਮੇਰੀ ਸਹੇਲੀਏ। ਮੈਂ ਚਕ੍ਰਿਤ ਹੋ ਗਈ ਹਾਂ।

Bhai Manmohan Singh (Shabad OS, CC BY-SA)

English

Seeing and perceiving, O my companions, I am wonder-struck and amazed.

Dr. Sant Singh Khalsa (Shabad OS, CC BY-SA)
Guru Granth SahibAng 937 · Line 27

ਹਉ ਹਉ ਕਰਤੀ ਮੈ ਮੁਈ; ਸਬਦਿ ਰਵੈ ਮਨਿ ਗਿਆਨੁ ॥

hau hau karatee mai muee; sabad ravai man giaan |

Punjabi

ਮੇਰੀ ਸਵੈ-ਹੰਗਤਾ, ਜਿਹੜੀ ਮੈਂ, ਮੇਰੀ ਮੇਰੀ ਪੁਕਾਰਦੀ ਸੀ, ਹੁਣ ਮਰ ਮੁੱਕ ਗਈ ਹੈ ਅਤੇ ਬ੍ਰਹਿਮ ਵੀਚਾਰ ਰਾਹੀਂ ਪ੍ਰਕਾਸ਼ ਹੋ ਮੇਰਾ ਮਨ ਹੁਣ ਨਾਮ ਦਾ ਉਚਾਰਨ ਕਰਦਾ ਹੈ।

Bhai Manmohan Singh (Shabad OS, CC BY-SA)

English

My egotism, which proclaimed itself in possessiveness and self-conceit, is dead. My mind chants the Word of the Shabad, and attains spiritual wisdom.

Dr. Sant Singh Khalsa (Shabad OS, CC BY-SA)
Guru Granth SahibAng 937 · Line 28

ਹਾਰ ਡੋਰ ਕੰਕਨ ਘਣੇ; ਕਰਿ ਥਾਕੀ ਸੀਗਾਰੁ ॥

haar ddor kankan ghane; kar thaakee seegaar |

Punjabi

ਮੈਂ ਅਨੇਕਾਂ ਕੰਠ-ਮਾਲਾਂ, ਪਰਾਂਦੀਆਂ ਅਤੇ ਕੜੇ ਅਤੇ ਹਾਰ ਸ਼ਿੰਗਾਰ ਲਾ ਕੇ ਹਾਰ ਹੁੱਟ ਗਈ ਹਾਂ।

Bhai Manmohan Singh (Shabad OS, CC BY-SA)

English

I am so tired of wearing all these necklaces, hair-ties and bracelets, and decorating myself.

Dr. Sant Singh Khalsa (Shabad OS, CC BY-SA)
Guru Granth SahibAng 937 · Line 29

ਮਿਲਿ ਪ੍ਰੀਤਮ ਸੁਖੁ ਪਾਇਆ; ਸਗਲ ਗੁਣਾ ਗਲਿ ਹਾਰੁ ॥

mil preetam sukh paaeaa; sagal gunaa gal haar |

Punjabi

ਆਪਣੇ ਪਿਆਰੇ ਨੂੰ ਭੇਟ ਕੇ ਮੈਨੂੰ ਆਰਾਮ ਪ੍ਰਾਪਤ ਹੁੰਦਾ ਹੈ ਅਤੇ ਮੈਂ ਸਮੂਹ ਨੇਕੀਆਂ ਦੀ ਫੂਲਮਾਲਾ ਪਹਿਰਦੀ ਹਾਂ।

Bhai Manmohan Singh (Shabad OS, CC BY-SA)

English

Meeting with my Beloved, I have found peace; now, I wear the necklace of total virtue.

Dr. Sant Singh Khalsa (Shabad OS, CC BY-SA)
Guru Granth SahibAng 937 · Line 30

ਨਾਨਕ. ਗੁਰਮੁਖਿ ਪਾਈਐ; ਹਰਿ ਸਿਉ ਪ੍ਰੀਤਿ ਪਿਆਰੁ ॥

naanak. guramukh paaeeai; har siau preet piaar |

Punjabi

ਨਾਨਕ ਗੁਰਾਂ ਦੀ ਦਇਆ ਪ੍ਰਭੂ ਦਾ ਪ੍ਰੇਮ ਅਤੇ ਸਨੇਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

O Nanak, the Gurmukh attains the Lord, with love and affection.

Dr. Sant Singh Khalsa (Shabad OS, CC BY-SA)
Guru Granth SahibAng 937 · Line 31

ਹਰਿ ਬਿਨੁ. ਕਿਨਿ ਸੁਖੁ ਪਾਇਆ; ਦੇਖਹੁ ਮਨਿ ਬੀਚਾਰਿ ॥

har bin. kin sukh paaeaa; dekhahu man beechaar |

Punjabi

ਹਰੀ ਦੇ ਬਗੈਰ ਕਿਸੇ ਨੂੰ ਠੰਢ ਚੈਨ ਪ੍ਰਾਪਤ ਹੋਈ ਹੈ। ਤੂੰ ਆਪਣੇ ਚਿੱਤ ਅੰਦਰ ਸੋਚ ਸਮਝ ਕੇ ਵੇਖ ਲੈ।

Bhai Manmohan Singh (Shabad OS, CC BY-SA)

English

Without the Lord, who has found peace? Reflect upon this in your mind, and see.

Dr. Sant Singh Khalsa (Shabad OS, CC BY-SA)
Guru Granth SahibAng 937 · Line 32

ਹਰਿ ਪੜਣਾ ਹਰਿ ਬੁਝਣਾ; ਹਰਿ ਸਿਉ ਰਖਹੁ ਪਿਆਰੁ ॥

har parranaa har bujhanaa; har siau rakhahu piaar |

Punjabi

ਤੂੰ ਕੇਵਲ ਵਾਹਿਗੁਰੂ ਬਾਰੇ ਪੜ੍ਹ, ਤੂੰ ਉਸੇ ਨੂੰ ਹੀ ਸਮਝ ਅਤੇ ਤੂੰ ਆਪਣੇ ਵਾਹਿਗੁਰੂ ਨਾਲ ਹੀ ਪ੍ਰੀਤੀ ਪਾ।

Bhai Manmohan Singh (Shabad OS, CC BY-SA)

English

Read about the Lord, understand the Lord, and enshrine love for the Lord.

Dr. Sant Singh Khalsa (Shabad OS, CC BY-SA)
Guru Granth SahibAng 937 · Line 33

ਹਰਿ ਜਪੀਐ ਹਰਿ ਧਿਆਈਐ; ਹਰਿ ਕਾ ਨਾਮੁ ਅਧਾਰੁ ॥੫੧॥

har japeeai har dhiaaeeai; har kaa naam adhaar |51|

Punjabi

ਤੂੰ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਤੂੰ ਉਸੇ ਨੂੰ ਹੀ ਯਾਦ ਕਰ ਅਤੇ ਸਿਰਫ਼ ਸਾਈਂ ਦੇ ਨਾਮ ਦਾ ਹੀ ਅਸਰ ਲੈ।

Bhai Manmohan Singh (Shabad OS, CC BY-SA)

English

Chant the Lord's Name, and meditate on the Lord; hold tight to the Support of the Name of the Lord. ||51||

Dr. Sant Singh Khalsa (Shabad OS, CC BY-SA)
Guru Granth SahibAng 937 · Line 34

ਲੇਖੁ. ਨ ਮਿਟਈ ਹੇ ਸਖੀ; ਜੋ ਲਿਖਿਆ ਕਰਤਾਰਿ ॥

lekh. na mittee he sakhee; jo likhiaa karataar |

Punjabi

ਸਿਰਜਣਹਾਰ ਦੀ ਲਿਖੀ ਹੋਈ ਲਿਖਤਾਕਾਰ, ਹੋ ਮੇਰੀ ਸਹੇਲੀਏ। ਮੇਟੀ ਨਹੀਂ ਜਾ ਸਕਦੀ।

Bhai Manmohan Singh (Shabad OS, CC BY-SA)

English

The inscription inscribed by the Creator Lord cannot be erased, O my companions.

Dr. Sant Singh Khalsa (Shabad OS, CC BY-SA)
Guru Granth SahibAng 937 · Line 35

ਆਪੇ ਕਾਰਣੁ ਜਿਨਿ ਕੀਆ; ਕਰਿ ਕਿਰਪਾ ਪਗੁ ਧਾਰਿ ॥

aape kaaran jin keea; kar kirapaa pag dhaar |

Punjabi

ਸਿਰਜਣਹਾਰ, ਜਿਸ ਨੇ ਖ਼ੁਦ ਆਲਮ ਸਿਰਜਿਆ ਹੈ, ਮਿਹਰ ਧਾਰ ਕੇ ਆਪਣਾ ਪੈਰ (ਚਿੰਤਨ, ਸੂਝ) ਮਨੁਸ਼ ਦੇ ਮਨ ਅੰਦਰ ਟੇਕਦਾ।

Bhai Manmohan Singh (Shabad OS, CC BY-SA)

English

He who created the universe, in His Mercy, installs His Feet within us.

Dr. Sant Singh Khalsa (Shabad OS, CC BY-SA)
Guru Granth SahibAng 937 · Line 36

ਕਰਤੇ ਹਥਿ ਵਡਿਆਈਆ; ਬੂਝਹੁ ਗੁਰ ਬੀਚਾਰਿ ॥

karate hath vaddiaaeea; boojhahu gur beechaar |

Punjabi

ਬਜ਼ੁਰਗੀਆਂ ਕਰਤਾਰ ਦੇ ਹੱਥ ਵਿੱਚ ਹਨ। ਗੁਰਾਂ ਦੀ ਬਾਣੀ ਨੂੰ ਸੋਚਣ ਸਮਝਣ ਦੁਆਰਾ, ਤੂੰ ਇਸ ਗਲ ਨੂੰ ਸਮਝ।

Bhai Manmohan Singh (Shabad OS, CC BY-SA)

English

Glorious greatness rests in the Hands of the Creator; reflect upon the Guru, and understand this.

Dr. Sant Singh Khalsa (Shabad OS, CC BY-SA)
Guru Granth SahibAng 937 · Line 37

ਲਿਖਿਆ ਫੇਰਿ. ਨ ਸਕੀਐ; ਜਿਉ ਭਾਵੀ ਤਿਉ ਸਾਰਿ ॥

likhiaa fer. na sakeeai; jiau bhaavee tiau saar |

Punjabi

ਪ੍ਰਭੂ ਦੀ ਲਿਖਤਾਕਾਰ ਤੇ ਉਜ਼ਰ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰਖਿਆ ਕਰ ਹੇ ਸੁਆਮੀ।

Bhai Manmohan Singh (Shabad OS, CC BY-SA)

English

This inscription cannot be challenged. As it pleases You, You care for me.

Dr. Sant Singh Khalsa (Shabad OS, CC BY-SA)
Guru Granth SahibAng 937 · Line 38

ਨਦਰਿ ਤੇਰੀ ਸੁਖੁ ਪਾਇਆ; ਨਾਨਕ. ਸਬਦੁ ਵੀਚਾਰਿ ॥

nadar teree sukh paaeaa; naanak. sabad veechaar |

Punjabi

ਤੇਰੀ ਰਹਿਮਤ ਦੀ ਨਜ਼ਰ ਦੁਆਰਾ ਤੇਰੇ ਨਾਮ ਦਾ ਸਿਮਰਨ ਕਰਕੇ ਨਾਨਕ ਨੂੰ ਆਰਾਮ ਪ੍ਰਪਾਤ ਹੋਇਆ ਹੈ।

Bhai Manmohan Singh (Shabad OS, CC BY-SA)

English

By Your Glance of Grace, I have found peace; O Nanak, reflect upon the Shabad.

Dr. Sant Singh Khalsa (Shabad OS, CC BY-SA)
Guru Granth SahibAng 937 · Line 39

ਮਨਮੁਖ ਭੂਲੇ ਪਚਿ ਮੁਏ; ਉਬਰੇ ਗੁਰ ਬੀਚਾਰਿ ॥

manamukh bhoole pach mue; ubare gur beechaar |

Punjabi

ਭੁਲੇਖੇ ਰਾਹੀਂ ਅਧਰਮੀ ਗਲ ਸੜ ਕੇ ਮਰ ਜਾਂਦੇ ਹਨ। ਗੁਰਾਂ ਦੀ ਬਾਣੀ ਨੂੰ ਵੀਚਾਰਨ ਦੁਆਰਾ ਬੰਦਾ ਬਚ ਜਾਂਦਾ ਹੈ।

Bhai Manmohan Singh (Shabad OS, CC BY-SA)

English

The self-willed manmukhs are confused; they rot away and die. Only by reflecting upon the Guru can they be saved.

Dr. Sant Singh Khalsa (Shabad OS, CC BY-SA)
Guru Granth SahibAng 937 · Line 40

ਜਿ ਪੁਰਖੁ ਨਦਰਿ. ਨ ਆਵਈ; ਤਿਸ ਕਾ ਕਿਆ ਕਰਿ ਕਹਿਆ ਜਾਇ ॥

ji purakh nadar. na aavee; tis kaa kiaa kar kahiaa jaae |

Punjabi

ਪ੍ਰਭੂ, ਜਿਸ ਨੂੰ ਇਨਸਾਨ ਵੇਖ ਨਹੀਂ ਸਕਦਾ, ਉਸ ਬਾਰੇ ਉਹ ਕੀ ਆਖ ਸਕਦਾ ਹੈ?

Bhai Manmohan Singh (Shabad OS, CC BY-SA)

English

What can anyone say, about that Primal Lord, who cannot be seen?

Dr. Sant Singh Khalsa (Shabad OS, CC BY-SA)
Guru Granth SahibAng 937 · Line 41

ਬਲਿਹਾਰੀ ਗੁਰ ਆਪਣੇ; ਜਿਨਿ ਹਿਰਦੈ ਦਿਤਾ ਦਿਖਾਇ ॥੫੨॥

balihaaree gur aapane; jin hiradai ditaa dikhaae |52|

Punjabi

ਕੁਰਾਬਾਨ ਹਾਂ ਮੈਂ ਆਪਣੇ ਗੁਰਦੇਵ ਜੀ ਉਤੋਂ, ਜਿਨ੍ਹਾਂ ਨੇ ਮੈਨੂੰ ਮੇਰੇ ਮਨ ਅੰਦਰ ਮੈਡੜਾ ਮਾਲਕ ਵਿਖਾਲ ਦਿੱਤਾ ਹੈ।

Bhai Manmohan Singh (Shabad OS, CC BY-SA)

English

I am a sacrifice to my Guru, who has revealed Him to me, within my own heart. ||52||

Dr. Sant Singh Khalsa (Shabad OS, CC BY-SA)
Guru Granth SahibAng 937 · Line 42

ਪਾਧਾ ਪੜਿਆ ਆਖੀਐ; ਬਿਦਿਆ ਬਿਚਰੈ ਸਹਜਿ ਸੁਭਾਇ ॥

paadhaa parriaa aakheeai; bidiaa bicharai sehaj subhaae |

Punjabi

ਕੇਵਲ ਤਾਂ ਹੀ ਪੰਡਤ ਵਿਦਾਵਾਨ ਕਹਿਆ ਜਾਂਦਾ ਹੈ, ਜੇਕਰ ਉਹ ਸ਼ਾਂਤ ਸੁਭਾਅ ਨਾਲ ਬ੍ਰਹਮ ਗਿਆਨ ਦਾ ਵੀਚਾਰ ਕਰੇ।

Bhai Manmohan Singh (Shabad OS, CC BY-SA)

English

That Pandit, that religious scholar, is said to be well-educated, if he contemplates knowledge with intuitive ease.

Dr. Sant Singh Khalsa (Shabad OS, CC BY-SA)
Guru Granth SahibAng 938 · Line 1

ਬਿਦਿਆ ਸੋਧੈ ਤਤੁ ਲਹੈ; ਰਾਮ ਨਾਮ ਲਿਵ ਲਾਇ ॥

bidiaa sodhai tat lahai; raam naam liv laae |

Punjabi

ਉਸ ਨੂੰ ਸਾਹਿਬ ਦੇ ਇਲਮ ਨੂੰ ਵੀਚਾਰਨਾ, ਇਸ ਦੀ ਅਸਲੀਅਤ ਨੂੰ ਖੋਜਣਾ ਅਤੇ ਸੁਆਮੀ ਦੇ ਨਾਮ ਨਾਲ ਪਿਆਰ ਪਾਉਣਾ ਚਾਹੀਦਾ ਹੈ।

Bhai Manmohan Singh (Shabad OS, CC BY-SA)

English

Considering his knowledge, he finds the essence of reality, and lovingly focuses his attention on the Name of the Lord.

Dr. Sant Singh Khalsa (Shabad OS, CC BY-SA)
Guru Granth SahibAng 938 · Line 2

ਮਨਮੁਖੁ. ਬਿਦਿਆ ਬਿਕ੍ਰਦਾ; ਬਿਖੁ ਖਟੇ ਬਿਖੁ ਖਾਇ ॥

manamukh. bidiaa bikradaa; bikh khatte bikh khaae |

Punjabi

ਆਪ ਹੁਦਰਾ ਪੁਰਸ਼ ਆਪਣੇ ਇਲਮ ਨੂੰ ਵੇਚਦਾ ਹੈ। ਉਹ ਜ਼ਹਿਰ ਕਮਾਉਂਦਾ ਹੈ ਅਤੇ ਜ਼ਹਿਰ ਹੀ ਖਾਂਦਾ ਹੈ।

Bhai Manmohan Singh (Shabad OS, CC BY-SA)

English

The self-willed manmukh sells his knowledge; he earns poison, and eats poison.

Dr. Sant Singh Khalsa (Shabad OS, CC BY-SA)
Guru Granth SahibAng 938 · Line 3

ਮੂਰਖੁ. ਸਬਦੁ, ਨ ਚੀਨਈ; ਸੂਝ ਬੂਝ. ਨਹ ਕਾਇ ॥੫੩॥

moorakh. sabad, na cheenee; soojh boojh. neh kaae |53|

Punjabi

ਮੂੜ੍ਹ, ਨਾਮ ਦਾ ਸਿਮਰਨ ਨਹੀਂ ਕਰਦਾ। ਉਸ ਨੂੰ ਕੋਈ ਸਮਝ ਅਤੇ ਗਿਆਤ ਨਹੀਂ।

Bhai Manmohan Singh (Shabad OS, CC BY-SA)

English

The fool does not think of the Word of the Shabad. He has no understanding, no comprehension. ||53||

Dr. Sant Singh Khalsa (Shabad OS, CC BY-SA)
Guru Granth SahibAng 938 · Line 4

ਪਾਧਾ ਗੁਰਮੁਖਿ ਆਖੀਐ; ਚਾਟੜਿਆ ਮਤਿ ਦੇਇ ॥

paadhaa guramukh aakheeai; chaattarriaa mat dee |

Punjabi

ਉਹ ਪੁੰਨ-ਆਤਮਾ ਉਸਤਾਦ ਆਖਿਆ ਜਾਂਦਾ ਹੈ; ਜੇਕਰ ਉਹ ਆਪਣੇ ਸ਼ਗਿਰਦਾ ਨੂੰ ਸੱਚੀ ਸਿੱਖਿਆ ਦਿੰਦਾ ਹੈ।

Bhai Manmohan Singh (Shabad OS, CC BY-SA)

English

That Pandit is called Gurmukh, who imparts understanding to his students.

Dr. Sant Singh Khalsa (Shabad OS, CC BY-SA)
Guru Granth SahibAng 938 · Line 5

ਨਾਮੁ ਸਮਾਲਹੁ. ਨਾਮੁ ਸੰਗਰਹੁ; ਲਾਹਾ ਜਗ ਮਹਿ ਲੇਇ ॥

naam samaalahu. naam sangarahu; laahaa jag meh lee |

Punjabi

ਤੂੰ ਨਾਮ ਦਾ ਸਿਮਰਨ ਕਰ, ਤੂੰ ਨਾਮ ਨੂੰ ਹੀ ਇਕੱਤਰ ਕਰ ਅਤੇ ਇਸ ਤਰ੍ਹਾਂ ਤੂੰ ਇਸ ਜਹਾਨ ਅੰਦਰ ਲਾਹਾ ਖੱਟ।

Bhai Manmohan Singh (Shabad OS, CC BY-SA)

English

Contemplate the Naam, the Name of the Lord; gather in the Naam, and earn the true profit in this world.

Dr. Sant Singh Khalsa (Shabad OS, CC BY-SA)
Guru Granth SahibAng 938 · Line 6

ਸਚੀ ਪਟੀ ਸਚੁ ਮਨਿ; ਪੜੀਐ ਸਬਦੁ, ਸੁ ਸਾਰੁ ॥

sachee pattee sach man; parreeai sabad, su saar |

Punjabi

ਸੱਚੇ ਚਿੱਤ ਦੀ ਸੱਚੀ ਫਟੀ ਨਾਲ ਤੂੰ ਪਰਮ ਸ੍ਰੇਸ਼ਟ ਗੁਰਬਾਣੀ ਨੂੰ ਵਾਚ।

Bhai Manmohan Singh (Shabad OS, CC BY-SA)

English

With the true notebook of the true mind, study the most sublime Word of the Shabad.

Dr. Sant Singh Khalsa (Shabad OS, CC BY-SA)
Guru Granth SahibAng 938 · Line 7

ਨਾਨਕ. ਸੋ ਪੜਿਆ ਸੋ ਪੰਡਿਤੁ ਬੀਨਾ; ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥

naanak. so parriaa so panddit beenaa; jis raam naam gal haar |54|1|

Punjabi

ਨਾਨਕ, ਕੇਵਲ ਉਹ ਹੀ ਪੜਿਆ ਹੈ ਅਤੇ ਉਹ ਹੀ ਸਿਆਣਾ ਵਿਦਵਾਨ ਜੋ ਸੁਆਮੀ ਦੇ ਨਾਮ ਦੀ ਗਲ-ਮਾਲਾ ਪਹਿਰਦਾ ਹੈ।

Bhai Manmohan Singh (Shabad OS, CC BY-SA)

English

O Nanak, he alone is learned, and he alone is a wise Pandit, who wears the necklace of the Lord's Name. ||54||1||

Dr. Sant Singh Khalsa (Shabad OS, CC BY-SA)