Ekam
← Kirtans & Banis

Ceremonial & devotional banis

Lavan — The Wedding Hymns

ਲਾਵਾਂ (ਅਨੰਦ ਕਾਰਜ)

Guru Ram Das Ji

Guru Granth Sahib · Ang 773–774 · 25 lines

The four hymns of Anand Karaj — and the soul's four rounds toward union with the Divine.

Listen to Lavan — The Wedding HymnsSikhNet Play — professional kirtan & paath

The meaning

Sung as the couple circles the Guru Granth Sahib four times, the four “laav” are at once a marriage song and a map of the soul's marriage to God: the first round sets duty and the Name as the foundation; the second is awe and love that burns away ego; the third is detachment and the company of the holy; the fourth is the serene bliss of union. Human love and divine love are blessed as one path.

A story to unlock it

Four times around the Light

Why, a child asked, do the couple walk around the holy book and not simply stand still and promise? Because, came the answer, a marriage is not one vow but a journey of four turns — first learning to live rightly, then to love past the ego, then to loosen one's grip on the world, and finally to rest in shared peace. Each round, the couple circles the Light that will guide all four.

Illustrative parable · Ekam (illustrative parable)

The lines

The exact lines of this composition, in recitation order.

Guru Granth SahibAng 773 · Line 27

ਸੂਹੀ ਮਹਲਾ ੪ ॥

soohee mahalaa 4 |

Punjabi

ਸੂਹੀ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Soohee, Fourth Mehl:

Dr. Sant Singh Khalsa (Shabad OS, CC BY-SA)
Guru Granth SahibAng 773 · Line 28

ਹਰਿ ਪਹਿਲੜੀ ਲਾਵ; ਪਰਵਿਰਤੀ ਕਰਮ ਦ੍ਰਿੜਾਇਆ, ਬਲਿ ਰਾਮ ਜੀਉ ॥

har pahilarree laav; paraviratee karam drirraaeaa, bal raam jeeo |

Punjabi

ਪਹਿਲੇ ਫੇਰੇ ਦੁਆਰਾ ਸੁਆਮੀ ਨੇ ਗ੍ਰਹਿਸਥ ਦੇ ਜੀਵਨ ਦੇ ਫਰਜ਼ ਪੱਕੇ ਕੀਤੇ ਹਨ।

Bhai Manmohan Singh (Shabad OS, CC BY-SA)

English

In the first round of the marriage ceremony, the Lord sets out His Instructions for performing the daily duties of married life.

Dr. Sant Singh Khalsa (Shabad OS, CC BY-SA)
Guru Granth SahibAng 773 · Line 29

ਬਾਣੀ ਬ੍ਰਹਮਾ ਵੇਦੁ, ਧਰਮੁ ਦ੍ਰਿੜਹੁ; ਪਾਪ ਤਜਾਇਆ, ਬਲਿ ਰਾਮ ਜੀਉ ॥

baanee brahamaa ved, dharam drirrahu; paap tajaaeaa, bal raam jeeo |

Punjabi

ਤੂੰ ਬ੍ਰਹਮ ਦੇ ਵੇਦਾਂ ਦੀ ਥਾਂ ਤੇ ਗੁਰਾਂ ਦੀ ਬਾਣੀ ਦਾ ਉਚਾਰਨ ਕਰ ਅਤੇ ਆਪਣੇ ਕਸਮਲ ਮਿਟਾਉਣ ਲਈ ਇਸ ਈਮਾਨ ਨੂੰ ਪੱਕਾ ਕਰ।

Bhai Manmohan Singh (Shabad OS, CC BY-SA)

English

Instead of the hymns of the Vedas to Brahma, embrace the righteous conduct of Dharma, and renounce sinful actions.

Dr. Sant Singh Khalsa (Shabad OS, CC BY-SA)
Guru Granth SahibAng 773 · Line 30

ਧਰਮੁ ਦ੍ਰਿੜਹੁ. ਹਰਿ ਨਾਮੁ ਧਿਆਵਹੁ; ਸਿਮ੍ਰਿਤਿ ਨਾਮੁ ਦ੍ਰਿੜਾਇਆ ॥

dharam drirrahu. har naam dhiaavahu; simrit naam drirraaeaa |

Punjabi

ਸੱਚਾਈ ਗ੍ਰਹਿਣ ਕਰ ਅਤੇ ਸਾਈਂ ਦੇ ਨਾਮ ਨੂੰ ਆਰਾਧ। ਸਿਮਰਤੀਆ ਭੀ ਨਾਮ ਨੂੰ ਹੀ ਦਰਸਾਉਂਦੀਆਂ ਹਨ।

Bhai Manmohan Singh (Shabad OS, CC BY-SA)

English

Meditate on the Lord's Name; embrace and enshrine the contemplative remembrance of the Naam.

Dr. Sant Singh Khalsa (Shabad OS, CC BY-SA)
Guru Granth SahibAng 773 · Line 31

ਸਤਿਗੁਰੁ ਗੁਰੁ ਪੂਰਾ ਆਰਾਧਹੁ; ਸਭਿ ਕਿਲਵਿਖ ਪਾਪ ਗਵਾਇਆ ॥

satigur gur pooraa aaraadhahu; sabh kilavikh paap gavaaeaa |

Punjabi

ਤੂੰ ਸੱਚੇ ਗੁਰਾਂ, ਆਪਣੇ ਪੂਰਨ ਗੁਰਾਂ, ਦਾ ਚਿੰਤਨ ਕਰ ਅਤੇ ਤੇਰੇ ਸਾਰੇ ਪਾਪ ਤੇ ਕੁਕਰਮ ਕੱਟੇ ਜਾਣਗੇ।

Bhai Manmohan Singh (Shabad OS, CC BY-SA)

English

Worship and adore the Guru, the Perfect True Guru, and all your sins shall be dispelled.

Dr. Sant Singh Khalsa (Shabad OS, CC BY-SA)
Guru Granth SahibAng 773 · Line 32

ਸਹਜ ਅਨੰਦੁ ਹੋਆ ਵਡਭਾਗੀ; ਮਨਿ ਹਰਿ ਹਰਿ ਮੀਠਾ ਲਾਇਆ ॥

sehaj anand hoaa vaddabhaagee; man har har meetthaa laaeaa |

Punjabi

ਪਰਮ ਚੰਗੇ ਨਸੀਬਾਂ ਰਾਹੀਂ ਬੈਕੁੰਠੀ ਖੁਸ਼ੀ ਪਰਾਪਤ ਹੁੰਦੀ ਹੈ ਅਤੇ ਸੁਆਮੀ ਵਾਹਿਗੁਰੂ ਚਿੱਤ ਨੂੰ ਮਿੱਠਾ ਲੱਗਦਾ ਹੈ।

Bhai Manmohan Singh (Shabad OS, CC BY-SA)

English

By great good fortune, celestial bliss is attained, and the Lord, Har, Har, seems sweet to the mind.

Dr. Sant Singh Khalsa (Shabad OS, CC BY-SA)
Guru Granth SahibAng 774 · Line 1

ਜਨੁ ਕਹੈ ਨਾਨਕੁ. ਲਾਵ ਪਹਿਲੀ; ਆਰੰਭੁ ਕਾਜੁ ਰਚਾਇਆ ॥੧॥

jan kahai naanak. laav pahilee; aaranbh kaaj rachaaeaa |1|

Punjabi

ਗੋਲਾ ਨਾਨਕ ਆਖਦਾ ਹੈ ਕਿ ਪਹਿਲੇ ਫੇਰੇ ਦੁਆਰਾ ਅਨੰਦ ਕਾਰਜ ਸ਼ੁਰੂ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Servant Nanak proclaims that, in this, the first round of the marriage ceremony, the marriage ceremony has begun. ||1||

Dr. Sant Singh Khalsa (Shabad OS, CC BY-SA)
Guru Granth SahibAng 774 · Line 2

ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ. ਬਲਿ ਰਾਮ ਜੀਉ ॥

har doojarree laav; satigur purakh milaaeaa. bal raam jeeo |

Punjabi

ਦੂਜੇ ਫੇਰੇ ਵਿੱਚ ਪ੍ਰਭੂ ਨੇ ਮੈਨੂੰ ਰੱਬ-ਰੂਪ ਸੱਚੇ ਗੁਰਾਂ ਦੇ ਨਾਲ ਮਿਲਾ ਦਿੱਤਾ ਹੈ।

Bhai Manmohan Singh (Shabad OS, CC BY-SA)

English

In the second round of the marriage ceremony, the Lord leads you to meet the True Guru, the Primal Being.

Dr. Sant Singh Khalsa (Shabad OS, CC BY-SA)
Guru Granth SahibAng 774 · Line 3

ਨਿਰਭਉ. ਭੈ ਮਨੁ ਹੋਇ; ਹਉਮੈ ਮੈਲੁ ਗਵਾਇਆ. ਬਲਿ ਰਾਮ ਜੀਉ ॥

nirbhau. bhai man hoe; haumai mail gavaaeaa. bal raam jeeo |

Punjabi

ਰੱਬ ਦੇ ਡਰ ਦੁਆਰਾ ਮੇਰਾ ਚਿੱਤ ਡਰ-ਰਹਿਤ ਹੋ ਗਿਆ ਹੈ ਅਤੇ ਮੇਰੀ ਸਵੈ-ਹੰਗਤਾ ਦੀ ਮਲੀਨਤਾ ਧੋਤੀ ਗਈ ਹੈ।

Bhai Manmohan Singh (Shabad OS, CC BY-SA)

English

With the Fear of God, the Fearless Lord in the mind, the filth of egotism is eradicated.

Dr. Sant Singh Khalsa (Shabad OS, CC BY-SA)
Guru Granth SahibAng 774 · Line 4

ਨਿਰਮਲੁ ਭਉ ਪਾਇਆ. ਹਰਿ ਗੁਣ ਗਾਇਆ; ਹਰਿ ਵੇਖੈ ਰਾਮੁ ਹਦੂਰੇ ॥

niramal bhau paaeaa. har gun gaaeaa; har vekhai raam hadoore |

Punjabi

ਪਵਿੱਤਰ ਵਾਹਿਗੁਰੂ ਸੁਆਮੀ ਮਾਲਕ ਦਾ ਡਰ ਧਾਰਨ ਅਤੇ ਉਸ ਦੀ ਕੀਰਤੀ ਗਾਇਨ ਕਰਨ ਦੁਅਰਾ, ਮੈਂ ਉਸ ਨੂੰ ਹਾਜ਼ਰ ਨਾਜਰ ਦੇਖਦਾ ਹਾਂ।

Bhai Manmohan Singh (Shabad OS, CC BY-SA)

English

In the Fear of God, the Immaculate Lord, sing the Glorious Praises of the Lord, and behold the Lord's Presence before you.

Dr. Sant Singh Khalsa (Shabad OS, CC BY-SA)
Guru Granth SahibAng 774 · Line 5

ਹਰਿ ਆਤਮ ਰਾਮੁ ਪਸਾਰਿਆ ਸੁਆਮੀ; ਸਰਬ ਰਹਿਆ ਭਰਪੂਰੇ ॥

har aatam raam pasaariaa suaamee; sarab rahiaa bharapoore |

Punjabi

ਜਗਤ ਦੀ ਰੂਹ, ਵਾਹਿਗੁਰੂ ਸੁਆਮੀ ਮਾਲਕ, ਹਰ ਥਾਂ ਵਿਆਪਕ ਹੋ ਅਤੇ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ।

Bhai Manmohan Singh (Shabad OS, CC BY-SA)

English

The Lord, the Supreme Soul, is the Lord and Master of the Universe; He is pervading and permeating everywhere, fully filling all spaces.

Dr. Sant Singh Khalsa (Shabad OS, CC BY-SA)
Guru Granth SahibAng 774 · Line 6

ਅੰਤਰਿ ਬਾਹਰਿ ਹਰਿ ਪ੍ਰਭੁ ਏਕੋ; ਮਿਲਿ ਹਰਿ ਜਨ ਮੰਗਲ ਗਾਏ ॥

antar baahar har prabh eko; mil har jan mangal gaae |

Punjabi

ਅੰਦਰ ਅਤੇ ਬਾਹਰ ਇਕ ਸੁਆਮੀ ਮਾਲਕ ਹੀ ਹੈ। ਪ੍ਰਭੂ ਦੇ ਗੋਲਿਆਂ ਨਾਲ ਮਿਲ ਕੇ ਮੈਂ ਖੁਸ਼ੀ ਦੇ ਗੀਤ ਗਾਇਨ ਕਰਦਾ ਹਾਂ।

Bhai Manmohan Singh (Shabad OS, CC BY-SA)

English

Deep within, and outside as well, there is only the One Lord God. Meeting together, the humble servants of the Lord sing the songs of joy.

Dr. Sant Singh Khalsa (Shabad OS, CC BY-SA)
Guru Granth SahibAng 774 · Line 7

ਜਨ ਨਾਨਕ. ਦੂਜੀ ਲਾਵ ਚਲਾਈ; ਅਨਹਦ ਸਬਦ ਵਜਾਏ ॥੨॥

jan naanak. doojee laav chalaaee; anahad sabad vajaae |2|

Punjabi

ਗੋਲਾ ਨਾਨਕ ਆਖਦਾ ਹੈ, ਦੂਜਾ ਫੇਰਾ ਖਤਮ ਹੋ ਗਿਆ ਅਤੇ ਈਸ਼ਵਰੀ ਕੀਰਤਨ ਗੂੰਜਦਾ ਹੈ।

Bhai Manmohan Singh (Shabad OS, CC BY-SA)

English

Servant Nanak proclaims that, in this, the second round of the marriage ceremony, the unstruck sound current of the Shabad resounds. ||2||

Dr. Sant Singh Khalsa (Shabad OS, CC BY-SA)
Guru Granth SahibAng 774 · Line 8

ਹਰਿ ਤੀਜੜੀ ਲਾਵ; ਮਨਿ ਚਾਉ ਭਇਆ ਬੈਰਾਗੀਆ. ਬਲਿ ਰਾਮ ਜੀਉ ॥

har teejarree laav; man chaau bheaa bairaageea. bal raam jeeo |

Punjabi

ਤੀਜੇ ਫੇਰੇ ਅੰਦਰ ਮੇਰੇ ਚਿੱਤ ਅੰਦਰ ਸੁਆਮੀ ਦੇ ਪਿਆਰ ਦੀ ਖੁਸ਼ੀ ਉਤਪੰਨ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

In the third round of the marriage ceremony, the mind is filled with Divine Love.

Dr. Sant Singh Khalsa (Shabad OS, CC BY-SA)
Guru Granth SahibAng 774 · Line 9

ਸੰਤ ਜਨਾ ਹਰਿ ਮੇਲੁ; ਹਰਿ ਪਾਇਆ ਵਡਭਾਗੀਆ. ਬਲਿ ਰਾਮ ਜੀਉ ॥

sant janaa har mel; har paaeaa vaddabhaageea. bal raam jeeo |

Punjabi

ਨੇਕ ਪੁਰਸ਼ਾਂ ਨਾਲ ਮਿਲ ਕੇ, ਪਰਮ ਚੰਗੇ ਭਾਗਾਂ ਰਾਹੀਂ, ਮੈਂ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ।

Bhai Manmohan Singh (Shabad OS, CC BY-SA)

English

Meeting with the humble Saints of the Lord, I have found the Lord, by great good fortune.

Dr. Sant Singh Khalsa (Shabad OS, CC BY-SA)
Guru Granth SahibAng 774 · Line 10

ਨਿਰਮਲੁ ਹਰਿ ਪਾਇਆ. ਹਰਿ ਗੁਣ ਗਾਇਆ; ਮੁਖਿ ਬੋਲੀ ਹਰਿ ਬਾਣੀ ॥

niramal har paaeaa. har gun gaaeaa; mukh bolee har baanee |

Punjabi

ਵਾਹਿਗੁਰੂ ਦਾ ਜੱਸ ਗਾਇਨ ਅਤੇ ਈਸ਼ਵਰੀ ਗੁਰਬਾਣੀ ਦਾ ਆਪਣੇ ਮੂੰਹ ਨਾਲ ਉਚਾਰਨ ਕਰਨ ਦੁਆਰਾ ਮੈਂ ਪਵਿੱਤਰ ਪ੍ਰਭੂ ਨੂੰ ਪਰਾਪਤ ਕਰ ਲਿਆ ਹੈ।

Bhai Manmohan Singh (Shabad OS, CC BY-SA)

English

I have found the Immaculate Lord, and I sing the Glorious Praises of the Lord. I speak the Word of the Lord's Bani.

Dr. Sant Singh Khalsa (Shabad OS, CC BY-SA)
Guru Granth SahibAng 774 · Line 11

ਸੰਤ ਜਨਾ ਵਡਭਾਗੀ ਪਾਇਆ; ਹਰਿ ਕਥੀਐ ਅਕਥ ਕਹਾਣੀ ॥

sant janaa vaddabhaagee paaeaa; har katheeai akath kahaanee |

Punjabi

ਮਹਾਨ ਚੰਗੇ ਕਰਮਾਂ ਦੁਆਰਾ ਪਵਿੱਤਰ ਪੁਰਸ਼ ਵਾਹਿਗੁਰੂ ਨੂੰ ਪਾ ਲੈਂਦੇ ਹਨ ਅਤੇ ਉਸ ਦੀ ਅਕਹਿ ਵਾਰਤਾ ਨੂੰ ਕਹਿੰਦੇ ਹਨ।

Bhai Manmohan Singh (Shabad OS, CC BY-SA)

English

By great good fortune, I have found the humble Saints, and I speak the Unspoken Speech of the Lord.

Dr. Sant Singh Khalsa (Shabad OS, CC BY-SA)
Guru Granth SahibAng 774 · Line 12

ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ; ਹਰਿ ਜਪੀਐ ਮਸਤਕਿ ਭਾਗੁ ਜੀਉ ॥

hiradai har har har dhun upajee; har japeeai masatak bhaag jeeo |

Punjabi

ਮੇਰੇ ਹਿਰਦੇ ਅੰਦਰ ਵਾਹਿਗੁਰੂ ਸੁਆਮੀ ਮਾਲਕ ਦਾ ਕੀਰਤਨ ਉਤਪੰਨ ਹੋ ਗਿਆ ਹੈ ਅਤੇ ਮੇਰੇ ਮੱਥੇ ਉਤੇ ਲਿਖੀ ਹੋਈ ਪ੍ਰਾਲਭਧ ਦੁਆਰਾ ਮੈਂ ਸੁਆਮੀ ਨੂੰ ਸਿਮਰਦਾ ਹਾਂ।

Bhai Manmohan Singh (Shabad OS, CC BY-SA)

English

The Name of the Lord, Har, Har, Har, vibrates and resounds within my heart; meditating on the Lord, I have realized the destiny inscribed upon my forehead.

Dr. Sant Singh Khalsa (Shabad OS, CC BY-SA)
Guru Granth SahibAng 774 · Line 13

ਜਨੁ ਨਾਨਕੁ ਬੋਲੇ ਤੀਜੀ ਲਾਵੈ; ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥

jan naanak bole teejee laavai; har upajai man bairaag jeeo |3|

Punjabi

ਨਫਰ ਨਾਨਕ ਆਖਦਾ ਹੈ, ਕਿ ਤੀਜੇ ਫੇਰੇ ਵਿੱਚ ਵਾਹਿਗੁਰੂ ਦਾ ਪ੍ਰੇਮ ਮੇਰੇ ਹਿਰਦੇ ਅਦਰ ਪੈਦਾ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Servant Nanak proclaims that, in this, the third round of the marriage ceremony, the mind is filled with Divine Love for the Lord. ||3||

Dr. Sant Singh Khalsa (Shabad OS, CC BY-SA)
Guru Granth SahibAng 774 · Line 14

ਹਰਿ ਚਉਥੜੀ ਲਾਵ. ਮਨਿ ਸਹਜੁ ਭਇਆ; ਹਰਿ ਪਾਇਆ. ਬਲਿ ਰਾਮ ਜੀਉ ॥

har chautharree laav. man sehaj bheaa; har paaeaa. bal raam jeeo |

Punjabi

ਚੌਥੇ ਫੇਰੇ ਅੰਦਰ ਮੇਰੇ ਚਿੱਤ ਅੰਦਰ ਬ੍ਰਹਮ ਗਿਆਨ ਉਤਪੰਨ ਹੋ ਗਿਆ ਹੈ ਅਤੇ ਮੈਂ ਆਪਣੇ ਸੁਆਮੀ ਨੂੰ ਪਰਾਪਤ ਕਰ ਲਿਆ ਹੈ।

Bhai Manmohan Singh (Shabad OS, CC BY-SA)

English

In the fourth round of the marriage ceremony, my mind has become peaceful; I have found the Lord.

Dr. Sant Singh Khalsa (Shabad OS, CC BY-SA)
Guru Granth SahibAng 774 · Line 15

ਗੁਰਮੁਖਿ ਮਿਲਿਆ ਸੁਭਾਇ; ਹਰਿ ਮਨਿ ਤਨਿ ਮੀਠਾ ਲਾਇਆ. ਬਲਿ ਰਾਮ ਜੀਉ ॥

guramukh miliaa subhaae; har man tan meetthaa laaeaa. bal raam jeeo |

Punjabi

ਗੁਰਾਂ ਦੀ ਰਹਿਮਤ ਸਦਕਾ, ਮੈਂ ਸੁਖੈਨ ਹੀ ਆਪਣੇ ਸੁਆਮੀ ਨੂੰ ਮਿਲ ਪਿਆ ਹਾਂ, ਜੋ ਮੇਰੇ ਜਿੰਦੜੀ ਤੇ ਦੇਹ ਨੂੰ ਮਿੱਠੜਾ ਲੱਗਦਾ ਹੈ। ਆਪਣੇ ਸਾਈਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।

Bhai Manmohan Singh (Shabad OS, CC BY-SA)

English

As Gurmukh, I have met Him, with intuitive ease; the Lord seems so sweet to my mind and body.

Dr. Sant Singh Khalsa (Shabad OS, CC BY-SA)
Guru Granth SahibAng 774 · Line 16

ਹਰਿ ਮੀਠਾ ਲਾਇਆ. ਮੇਰੇ ਪ੍ਰਭ ਭਾਇਆ; ਅਨਦਿਨੁ ਹਰਿ ਲਿਵ ਲਾਈ ॥

har meetthaa laaeaa. mere prabh bhaaeaa; anadin har liv laaee |

Punjabi

ਵਾਹਿਗੁਰੂ ਮੈਨੂੰ ਮਿੱਠਾ ਲੱਗਦਾ ਹੈ ਅਤੇ ਆਪਣੇ ਮਾਲਕ ਨੂੰ ਮੈਂ ਚੰਗਾ ਲੱਗਣ ਲੱਗ ਗਿਆ ਹਾਂ। ਰਾਤ ਦਿਨ ਮੈਂ ਆਪਣੀ ਬਿਰਤੀ ਸਾਈਂ ਨਾਲ ਜੋੜਦਾ ਹਾਂ।

Bhai Manmohan Singh (Shabad OS, CC BY-SA)

English

The Lord seems so sweet; I am pleasing to my God. Night and day, I lovingly focus my consciousness on the Lord.

Dr. Sant Singh Khalsa (Shabad OS, CC BY-SA)
Guru Granth SahibAng 774 · Line 17

ਮਨ ਚਿੰਦਿਆ ਫਲੁ ਪਾਇਆ ਸੁਆਮੀ; ਹਰਿ ਨਾਮਿ ਵਜੀ ਵਾਧਾਈ ॥

man chindiaa fal paaeaa suaamee; har naam vajee vaadhaaee |

Punjabi

ਮੈਂ ਆਪਣਾ ਚਿੱਤ-ਚਾਹੁੰਦਾ ਮੇਵਾ, ਆਪਣਾ ਪ੍ਰਭੂ, ਪਰਾਪਤ ਕਰ ਲਿਆ ਹੈ। ਵਾਹਿਗੁਰੂ ਦੇ ਨਾਮ ਦੀ ਸਿਫ਼ਤ ਕਰਨ ਦੁਆਰਾ ਮੈਨੂੰ ਮੁਬਾਰਕਾਂ ਮਿਲਦੀਆਂ ਹਨ।

Bhai Manmohan Singh (Shabad OS, CC BY-SA)

English

I have obtained my Lord and Master, the fruit of my mind's desires. The Lord's Name resounds and resonates.

Dr. Sant Singh Khalsa (Shabad OS, CC BY-SA)
Guru Granth SahibAng 774 · Line 18

ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ; ਧਨ ਹਿਰਦੈ ਨਾਮਿ ਵਿਗਾਸੀ ॥

har prabh tthaakur kaaj rachaaeaa; dhan hiradai naam vigaasee |

Punjabi

ਵਾਹਿਗੁਰੂ ਸੁਆਮੀ ਮਾਲਕ ਨੇ ਆਨੰਦ ਕਾਰਜ ਸੰਪੂਰਨ ਕਰ ਦਿੱਤਾ ਹੈ ਅਤੇ ਮੁੰਧ ਦਾਮਨ ਸਾਹਿਬ ਦੇ ਨਾਮ ਨਾਲ ਪ੍ਰਫੁਲਤ ਹੋ ਗਿਆ ਹੈ।

Bhai Manmohan Singh (Shabad OS, CC BY-SA)

English

The Lord God, my Lord and Master, blends with His bride, and her heart blossoms forth in the Naam.

Dr. Sant Singh Khalsa (Shabad OS, CC BY-SA)
Guru Granth SahibAng 774 · Line 19

ਜਨੁ ਨਾਨਕੁ ਬੋਲੇ ਚਉਥੀ ਲਾਵੈ; ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥

jan naanak bole chauthee laavai; har paaeaa prabh avinaasee |4|2|

Punjabi

ਗੋਲਾ ਨਾਨਕ ਆਖਦਾ ਹੈ, ਚੌਥੇ ਫੇਰੇ ਅੰਦਰ ਮੈਂ ਆਪਣੇ ਅਮਰ ਵਾਹਿਗੁਰੂ ਸੁਆਮੀ ਨੂੰ ਪਰਾਪਤ ਕਰ ਲਿਆ ਹੈ।

Bhai Manmohan Singh (Shabad OS, CC BY-SA)

English

Servant Nanak proclaims that, in this, the fourth round of the marriage ceremony, we have found the Eternal Lord God. ||4||2||

Dr. Sant Singh Khalsa (Shabad OS, CC BY-SA)