Ceremonial & devotional banis
Mundavani
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ (ਮੁੰਦਾਵਣੀ)Guru Arjan Dev Ji
Guru Granth Sahib · Ang 8–1429 · 169 lines
“The Seal” — Guru Arjan's closing of the Granth: a platter set with truth, contentment and contemplation.
Listen to MundavaniSikhNet Play — professional kirtan & paathThe meaning
Mundavani means a seal that closes and safeguards. As he completed the Adi Granth, Guru Arjan set upon it this final dish: “In this platter lie three things — truth, contentment and contemplation — and the Ambrosial Name, the support of all.” He ends with a salok of utter humility, giving thanks for the boundless gift. It is read at the bhog, the conclusion of a complete recitation.
A story to unlock it
The sealing of the Granth
In 1604, by the pool at Ramsar, Guru Arjan finished compiling the words of the Gurus and the saints into one volume. He sealed it not with wax but with these closing verses — a platter of truth, contentment and contemplation — and installed it in the Harmandir Sahib, with the aged Baba Buddha as its first attendant. The Word itself was now enthroned.
Traditional account · Traditional Sikh account (simplified retelling)
The lines
The exact lines of this composition, in recitation order.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੇ।
English
One Universal Creator God. By The Grace Of The True Guru:
ਸਲੋਕ ਮਹਲਾ ੯ ॥
salok mahalaa 9 |
Punjabi
ਸਲੋਕ ਨੌਵੀ ਪਾਤਿਸ਼ਾਹੀ।
English
Salok, Ninth Mehl:
ਗੁਨ ਗੋਬਿੰਦ ਗਾਇਓ ਨਹੀ; ਜਨਮੁ ਅਕਾਰਥ ਕੀਨੁ ॥
gun gobind gaaeo nahee; janam akaarath keen |
Punjabi
ਜੇ ਤੂੰ ਸੰਸਾਰ ਦੇ ਸੁਆਮੀ ਦੀਆਂ ਸਿਫਤਾਂ ਗਾਇਨ ਨਹੀਂ ਕੀਤੀਆਂ ਤਾਂ ਤੂੰ ਆਪਣੇ ਜੀਵਨ ਨੂੰ ਨਿਸਫਲ ਗਵਾ ਦਿਤਾ ਹੈ।
English
If you do not sing the Praises of the Lord, your life is rendered useless.
ਕਹੁ ਨਾਨਕ. ਹਰਿ ਭਜੁ ਮਨਾ; ਜਿਹ ਬਿਧਿ ਜਲ ਕਉ ਮੀਨੁ ॥੧॥
kahu naanak. har bhaj manaa; jih bidh jal kau meen |1|
Punjabi
ਗੁਰੂ ਜੀ ਆਖਦੇ ਹਨ, ਤੂੰ ਹੇ ਬੰਦੇ! ਇਸ ਤਰੀਮੇ ਨਾਲ ਵਾਹਿਗੁਰੂ ਦਾ ਸਿਮਰਨ ਕਰ, ਜਿਸ ਤਰ੍ਹਾਂ ਮਛੀ ਪਾਣੀ ਨੂੰ ਪਿਆਰਦੀ ਹੈ।
English
Says Nanak, meditate, vibrate upon the Lord; immerse your mind in Him, like the fish in the water. ||1||
ਬਿਖਿਅਨ ਸਿਉ ਕਾਹੇ ਰਚਿਓ; ਨਿਮਖ. ਨ ਹੋਹਿ ਉਦਾਸੁ ॥
bikhian siau kaahe rachio; nimakh. na hohi udaas |
Punjabi
ਤੂੰ ਪ੍ਰਾਣ-ਨਾਸ਼ਕ ਪਾਪਾਂ ਅੰਦਰ ਕਿਉਂ ਖਚਤ ਹੋਇਆ ਹੋਇਆ ਹੈ ਅਤੇ ਇਕ ਮੁਹਤ ਭਰ ਲਈ ਭੀ ਤੂੰ ਉਪਰਾਮ ਨਹੀਂ ਹੁੰਦਾ।
English
Why are you engrossed in sin and corruption? You are not detached, even for a moment!
ਕਹੁ ਨਾਨਕ. ਭਜੁ ਹਰਿ ਮਨਾ; ਪਰੈ ਨ. ਜਮ ਕੀ ਫਾਸ ॥੨॥
kahu naanak. bhaj har manaa; parai na. jam kee faas |2|
Punjabi
ਗੁਰੂ ਜੀ ਆਖਦੇ ਹਨ, ਤੂੰ ਆਪਣੇ ਹਰੀ ਦਾ ਭਜਨ ਕਰ, ਹੇ ਬੰਦੇ! ਤਾਂ ਜੋ ਮੌਤ ਦੀ ਫਾਹੀ ਤੈਨੂੰ ਨਾਂ ਪਵੇ।
English
Says Nanak, meditate, vibrate upon the Lord, and you shall not be caught in the noose of death. ||2||
ਤਰਨਾਪੋ. ਇਉ ਹੀ ਗਇਓ; ਲੀਓ ਜਰਾ ਤਨੁ ਜੀਤਿ ॥
taranaapo. iau hee geo; leeo jaraa tan jeet |
Punjabi
ਤੇਰੀ ਜੁਆਨੀ ਐਵੇ ਹੀ ਬੀਤ ਗਈ ਹੈ ਅਤੇ ਬੁਢੇਪੇ ਲੇ ਤੇਰੇ ਸਰੀਰ ਉਤੇ ਕਬਜਾ ਕਰ ਲਿਆ ਹੈ।
English
Your youth has passed away like this, and old age has overtaken your body.
ਕਹੁ ਨਾਨਕ. ਭਜੁ ਹਰਿ ਮਨਾ; ਅਉਧ ਜਾਤੁ ਹੈ ਬੀਤਿ ॥੩॥
kahu naanak. bhaj har manaa; aaudh jaat hai beet |3|
Punjabi
ਗੁਰੂ ਜੀ ਫੁਰਮਾਉਂਦੇ ਹਨ ਤੂੰ ਆਪਣੇ ਹਰੀ ਦਾ ਚਿੰਤਨ ਕਰ, ਹੇ ਬੰਦੇ! ਤੇਰੀ ਜਿੰਦਗੀ ਭੱਜੀ ਜਾ ਰਹੀ ਹੈ।
English
Says Nanak, meditate, vibrate upon the Lord; your life is fleeting away! ||3||
ਬਿਰਧਿ ਭਇਓ. ਸੂਝੈ ਨਹੀ; ਕਾਲੁ ਪਹੂਚਿਓ ਆਨਿ ॥
biradh bheo. soojhai nahee; kaal pahoochio aan |
Punjabi
ਤੂੰ ਬੁੱਢਾ ਹੋ ਗਿਆ ਹੈ ਅਤੇ ਤੈਨੂੰ ਦਿਸਦਾ ਨਹੀਂ ਕਿ ਮੌਤ ਨੇ ਤੈਨੂੰ ਆ ਪਕੜਿਆ ਹੈ।
English
You have become old, and you do not understand that death is overtaking you.
ਕਹੁ ਨਾਨਕ. ਨਰ ਬਾਵਰੇ; ਕਿਉ. ਨ ਭਜੈ ਭਗਵਾਨੁ ॥੪॥
kahu naanak. nar baavare; kiau. na bhajai bhagavaan |4|
Punjabi
ਗੁਰੂ ਜੀ ਆਖਦੇ ਹਨ, ਹੇ ਝੱਲੇ ਬੰਦੇ! ਤੂੰ ਕਿਉਂ ਆਪਣੇ ਕੀਰਤੀਮਾਨ ਮਾਲਕ ਦਾ ਆਰਾਧਨ ਨਹੀਂ ਕਰਦਾ?
English
Says Nanak, you are insane! Why do you not remember and meditate on God? ||4||
ਧਨੁ ਦਾਰਾ ਸੰਪਤਿ ਸਗਲ; ਜਿਨਿ ਅਪੁਨੀ ਕਰਿ ਮਾਨਿ ॥
dhan daaraa sanpat sagal; jin apunee kar maan |
Punjabi
ਦੌਲਤ, ਵਹੁਟੀ ਅਤੇ ਹੋਰ ਸਾਰੀ ਜਾਇਦਾਦ, ਜਿਸ ਨੂੰ ਤੂੰ ਆਪਣੀ ਨਿੱਜ ਦੀ ਜਾਣਦਾ ਹੈ।
English
Your wealth, spouse, and all the possessions which you claim as your own
ਇਨ ਮੈ ਕਛੁ ਸੰਗੀ ਨਹੀ; ਨਾਨਕ. ਸਾਚੀ ਜਾਨਿ ॥੫॥
ein mai kachh sangee nahee; naanak. saachee jaan |5|
Punjabi
ਇਨ੍ਹਾਂ ਵਿਚੋਂ ਕੋਈ ਭੀ ਤੇਰਾ ਸਾਥੀ ਨਹੀਂ ਹੋਣਾ। ਤੂੰ ਇਸ ਨੂੰ ਸਚ ਕਰਕੇਜਾਣ ਹੇ ਨਾਨਕ!
English
- none of these shall go along with you in the end. O Nanak, know this as true. ||5||
ਪਤਿਤ. ਉਧਾਰਨ ਭੈ ਹਰਨ; ਹਰਿ. ਅਨਾਥ ਕੇ ਨਾਥ ॥
patit. udhaaran bhai haran; har. anaath ke naath |
Punjabi
ਵਾਹਿਗੁਰੂ ਪਾਪੀਆਂ ਨੂੰ ਪਾਰ ਕਰਨ ਵਾਲਾ, ਡਰ ਨਾਸ ਕਰਨਹਾਰ ਅਤੇ ਨਿਖਸਮਿਆਂ ਦਾ ਖਸਮ ਹੈ।
English
He is the Saving Grace of sinners, the Destroyer of fear, the Master of the masterless.
ਕਹੁ ਨਾਨਕ. ਤਿਹ ਜਾਨੀਐ; ਸਦਾ ਬਸਤੁ ਤੁਮ ਸਾਥਿ ॥੬॥
kahu naanak. tih jaaneeai; sadaa basat tum saath |6|
Punjabi
ਗੁਰੂ ਜੀ ਆਖਦੇ ਹਨ, ਤੂੰ ਉਸ ਨੂੰ ਅਨੁਭਵ ਕਰ, ਜੋ ਸਦੀਵ ਹੀ ਤੇਰੇ ਨਾਲ ਵਸਦਾ ਹੈ।
English
Says Nanak, realize and know Him, who is always with you. ||6||
ਤਨੁ ਧਨੁ ਜਿਹ ਤੋ ਕਉ ਦੀਓ; ਤਾਂ ਸਿਉ ਨੇਹੁ. ਨ ਕੀਨ ॥
tan dhan jih to kau deeo; taan siau nehu. na keen |
Punjabi
ਤੂੰ ਉਸ ਨਾਲ ਪਿਆਰ ਨਹੀਂ ਪਾਉਂਦਾ, ਜਿਸ ਨੇ ਤੈਨੂੰ ਮਨੁਸ਼ੀ-ਦੇਹ ਅਤੇ ਦੌਲਤਾਂ ਬਖਸ਼ੀਆਂ ਹਨ।
English
He has given you your body and wealth, but you are not in love with Him.
ਕਹੁ ਨਾਨਕ. ਨਰ ਬਾਵਰੇ; ਅਬ ਕਿਉ ਡੋਲਤ ਦੀਨ ॥੭॥
kahu naanak. nar baavare; ab kiau ddolat deen |7|
Punjabi
ਗੁਰੂ ਜੀ ਆਖਦੇ ਹਨ, ਹੇ ਪਗਲੇ ਪ੍ਰਾਣੀ! ਤੂੰ ਹੁਣ ਕਿਉਂ ਇਕ ਨੀਚ ਪੁਰਸ਼ ਦੀ ਮਾਨੰਦ ਡਿਕਡੋਲੇ ਖਾਂਦਾ ਹੈ?
English
Says Nanak, you are insane! Why do you now shake and tremble so helplessly? ||7||
ਤਨੁ ਧਨੁ ਸੰਪੈ ਸੁਖ ਦੀਓ; ਅਰੁ ਜਿਹ ਨੀਕੇ ਧਾਮ ॥
tan dhan sanpai sukh deeo; ar jih neeke dhaam |
Punjabi
ਜਿਸ ਨੇ ਤੈਨੂੰ ਦੇਹ, ਦੌਲਤ, ਜਾਇਦਾਦ, ਖੁਸ਼ੀ ਅਤੇ ਸੁੰਦਰ ਮੰਦਰ ਬਖਸ਼ੇ ਹਨ।
English
He has given you your body, wealth, property, peace and beautiful mansions.
ਕਹੁ ਨਾਨਕ. ਸੁਨੁ ਰੇ ਮਨਾ; ਸਿਮਰਤ ਕਾਹਿ ਨ. ਰਾਮੁ ॥੮॥
kahu naanak. sun re manaa; simarat kaeh na. raam |8|
Punjabi
ਗੁਰੂ ਜੀ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਮੇਰੀ ਜਿੰਦੇ! ਤੂੰ ਕਿਉਂ ਆਪਦੇ ਸੁਆਮੀ ਦਾ ਸਿਮਰਨ ਨਹੀਂ ਕਰਦੀ?
English
Says Nanak, listen, mind: why don't you remember the Lord in meditation? ||8||
ਸਭ ਸੁਖ ਦਾਤਾ ਰਾਮੁ ਹੈ; ਦੂਸਰ ਨਾਹਿਨ ਕੋਇ ॥
sabh sukh daataa raam hai; doosar naahin koe |
Punjabi
ਸੁਆਮੀ ਸਾਰੇ ਆਰਾਮ ਦੇਣ ਵਾਲਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
English
The Lord is the Giver of all peace and comfort. There is no other at all.
ਕਹੁ ਨਾਨਕ. ਸੁਨਿ ਰੇ ਮਨਾ; ਤਿਹ ਸਿਮਰਤ. ਗਤਿ ਹੋਇ ॥੯॥
kahu naanak. sun re manaa; tih simarat. gat hoe |9|
Punjabi
ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੜੀਏ! ਉਸ ਦਾ ਆਰਾਧਨ ਕਰਨ ਦੁਆਰਾ, ਮੁਕਤੀ ਪਰਾਪਤ ਹੋ ਜਾਂਦੀ ਹੈ।
English
Says Nanak, listen, mind: meditating in remembrance on Him, salvation is attained. ||9||
ਜਿਹ ਸਿਮਰਤ. ਗਤਿ ਪਾਈਐ; ਤਿਹ ਭਜੁ ਰੇ ਤੈ ਮੀਤ ॥
jih simarat. gat paaeeai; tih bhaj re tai meet |
Punjabi
ਤੂੰ ਉਸ ਨੂੰ ਚੇਤੇ ਕਰ, ਹੇ ਮੇਰੇ ਮਿੱਤਰ! ਜਿਸ ਦਾ ਚਿੰਤਨ ਕਰਨ ਦੁਆਰਾ, ਜੀਵ ਮੋਖਸ਼ ਹੋ ਜਾਂਦਾ ਹੈ।
English
Remembering Him in meditation, salvation is attained; vibrate and meditate on Him, O my friend.
ਕਹੁ ਨਾਨਕ. ਸੁਨੁ ਰੇ ਮਨਾ; ਅਉਧ ਘਟਤ ਹੈ ਨੀਤ ॥੧੦॥
kahu naanak. sun re manaa; aaudh ghattat hai neet |10|
Punjabi
ਗੁਰੂ ਜੀ ਫਰਮਾਉਂਦੇ ਹਨ, ਸੁਣ ਹੇ ਪ੍ਰਾਣੀ! ਤੇਰੀ ਉਮਰ ਸਦਾ ਹੀ ਘਟਦੀ ਜਾ ਰਹੀ ਹੈ।
English
Says Nanak, listen, mind: your life is passing away! ||10||
ਪਾਂਚ ਤਤ ਕੋ ਤਨੁ ਰਚਿਓ; ਜਾਨਹੁ ਚਤੁਰ ਸੁਜਾਨ ॥
paanch tat ko tan rachio; jaanahu chatur sujaan |
Punjabi
ਹੇ ਸੁਘੜ ਅਤੇ ਸਿਆਣੇ ਬੰਦੇ! ਜਾਣ ਲੈ ਕਿ ਤੇਰਾ ਸਰੀਰ ਪੰਜਾਂ ਮੁਖ ਅੰਸ਼ਾਂ ਦਾ ਬਣਿਆ ਹੋਇਆ ਹੈ।
English
Your body is made up of the five elements; you are clever and wise - know this well.
ਜਿਹ ਤੇ ਉਪਜਿਓ ਨਾਨਕਾ; ਲੀਨ ਤਾਹਿ ਮੈ ਮਾਨੁ ॥੧੧॥
jih te upajio naanakaa; leen taeh mai maan |11|
Punjabi
ਤੂੰ ਚੰਗੀ ਤਰ੍ਹਾਂ ਜਾਣ ਲੈ, ਹੇ ਨਾਨਕ! ਕਿ ਤੈਨੂੰ ਉਸ ਨਾਲ ਅਭੇਦ ਹੋਣਾ ਹੈ, ਜਿਸ ਤੋਂ ਤੂੰ ਉਤਪੰਨ ਹੋਇਆ ਹੈਂ।
English
Believe it - you shall merge once again into the One, O Nanak, from whom you originated. ||11||
ਘਟ ਘਟ ਮੈ ਹਰਿ ਜੂ ਬਸੈ; ਸੰਤਨ; ਕਹਿਓ ਪੁਕਾਰਿ ॥
ghatt ghatt mai har joo basai; santan; kahio pukaar |
Punjabi
ਸਾਧੂ ਉਚੀ ਬੋਲ ਕੇ ਆਖਦੇ ਹਨ ਕਿ ਪੂਜਯ ਪ੍ਰਭੂ ਸਾਰਿਆਂ ਦਿਲਾਂ ਅੰਦਰ ਵੱਸਦਾ ਹੈ।
English
The Dear Lord abides in each and every heart; the Saints proclaim this as true.
ਕਹੁ ਨਾਨਕ. ਤਿਹ ਭਜੁ ਮਨਾ; ਭਉ ਨਿਧਿ ਉਤਰਹਿ ਪਾਰਿ ॥੧੨॥
kahu naanak. tih bhaj manaa; bhau nidh utareh paar |12|
Punjabi
ਗੁਰੂ ਜੀ ਆਖਦੇ ਹਨ, ਤੂੰ ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਤਾਂ ਜੋ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂ।
English
Says Nanak, meditate and vibrate upon Him, and you shall cross over the terrifying world-ocean. ||12||
ਸੁਖੁ ਦੁਖੁ ਜਿਹ ਪਰਸੈ ਨਹੀ; ਲੋਭੁ ਮੋਹੁ ਅਭਿਮਾਨੁ ॥
sukh dukh jih parasai nahee; lobh mohu abhimaan |
Punjabi
ਜਿਸ ਨੂੰ ਖੁਸ਼ੀ, ਪੀੜ, ਲਾਲਚ, ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਛੂੰਹਦੇ ਨਹੀਂ।
English
One who is not touched by pleasure or pain, greed, emotional attachment and egotistical pride
ਕਹੁ ਨਾਨਕ. ਸੁਨੁ ਰੇ ਮਨਾ; ਸੋ ਮੂਰਤਿ ਭਗਵਾਨ ॥੧੩॥
kahu naanak. sun re manaa; so moorat bhagavaan |13|
Punjabi
ਗੁਰੂ ਜੀ ਆਖਦੇ ਹਨ, ਸੁਣ ਹੇ ਇਨਸਾਨ! ਉਹ ਸੁਆਮੀ ਦੀ ਹੀ ਤਸਵੀਰ ਹੈ।
English
- says Nanak, listen, mind: he is the very image of God. ||13||
ਉਸਤਤਿ ਨਿੰਦਿਆ ਨਾਹਿ ਜਿਹਿ; ਕੰਚਨ ਲੋਹ ਸਮਾਨਿ ॥
ausatat nindiaa naeh jihi; kanchan loh samaan |
Punjabi
ਜੋ ਵਡਿਆਈ ਅਤੇ ਬਦਖੋਈ ਤੋਂ ਉਚੇਰੇ ਹੈ ਅਤੇ ਜਿਸ ਲਈ ਸੋਨਾ ਤੇ ਲੋਹਾ ਇਕ ਬਰਾਬਰ ਹਨ।
English
One who is beyond praise and slander, who looks upon gold and iron alike
ਕਹੁ ਨਾਨਕ. ਸੁਨਿ ਰੇ ਮਨਾ; ਮੁਕਤਿ ਤਾਹਿ ਤੈ ਜਾਨਿ ॥੧੪॥
kahu naanak. sun re manaa; mukat taeh tai jaan |14|
Punjabi
ਗੁਰੂ ਜੀ ਫਰਮਾਉਂਦੇ ਹਨ, ਤੂੰ ਸੁਣ ਹੇ ਬੰਦੇ! ਕਿ ਉਸ ਨੂੰ ਤੂੰ ਮੋਖਸ਼ ਹੋਇਆ ਹੋਇਆ ਸਮਝ ਲੈ।
English
- says Nanak, listen, mind: know that such a person is liberated. ||14||
ਹਰਖੁ ਸੋਗੁ ਜਾ ਕੈ ਨਹੀ; ਬੈਰੀ ਮੀਤ ਸਮਾਨਿ ॥
harakh sog jaa kai nahee; bairee meet samaan |
Punjabi
ਜੋ ਖੁਸ਼ੀ ਅਤੇ ਗਮੀ ਨੂੰ ਮਹਿਸੂਸ ਨਹੀਂ ਕਰਦਾ ਅਤੇ ਜਿਸ ਲਈ ਦੁਸ਼ਮਨ ਅਤੇ ਮਿੱਤਰ ਇੱਕ ਤੁੱਲ ਹਨ।
English
One who is not affected by pleasure or pain, who looks upon friend and enemy alike
ਕਹੁ ਨਾਨਕ. ਸੁਨਿ ਰੇ ਮਨਾ; ਮੁਕਤਿ ਤਾਹਿ ਤੈ ਜਾਨਿ ॥੧੫॥
kahu naanak. sun re manaa; mukat taeh tai jaan |15|
Punjabi
ਗੁਰੂ ਜੀ ਫਰਮਾਉਂਦੇ ਹਨ, ਤੂੰ ਸ੍ਰਵਣ ਕਰ, ਹੇ ਮੇਰੀ ਜਿੰਦੇ! ਉਸ ਇਨਸਾਨ ਨੂੰ ਤੂੰ ਮੋਖਸ਼ ਹੋਇਆ ਹੋਇਆ ਖਿਆਲ ਕਰ।
English
- says Nanak, listen, mind: know that such a person is liberated. ||15||
ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥
bhai kaahoo kau det neh; neh bhai maanat aan |
Punjabi
ਜੋ ਕਿਸੇ ਨੂੰ ਡਰਾਉਂਦਾ ਨਹੀਂ, ਨਾਂ ਹੀ ਹੋਰਸ ਕਿਸੇ ਕੋਲੋਂ ਡਰਦਾ ਹੈ।
English
One who does not frighten anyone, and who is not afraid of anyone else
ਕਹੁ ਨਾਨਕ. ਸੁਨਿ ਰੇ ਮਨਾ; ਗਿਆਨੀ ਤਾਹਿ ਬਖਾਨਿ ॥੧੬॥
kahu naanak. sun re manaa; giaanee taeh bakhaan |16|
Punjabi
ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੜੀਏ! ਤੂੰ ਉਸ ਨੂੰ ਬ੍ਰਹਮ ਬੇਤਾ ਆਖ।
English
- says Nanak, listen, mind: call him spiritually wise. ||16||
ਜਿਹਿ ਬਿਖਿਆ ਸਗਲੀ ਤਜੀ; ਲੀਓ ਭੇਖ ਬੈਰਾਗ ॥
jihi bikhiaa sagalee tajee; leeo bhekh bairaag |
Punjabi
ਜਿਸ ਨੇ ਸਾਰੇ ਪਾਪ ਛੱਡ ਦਿੱਤੇ ਹਨ ਅਤੇ ਉਪਰਾਮਤਾ ਦੀ ਪੁਸ਼ਾਕ ਪਾ ਲਈ ਹੈ।
English
One who has forsaken all sin and corruption, who wears the robes of neutral detachment
ਕਹੁ ਨਾਨਕ. ਸੁਨੁ ਰੇ ਮਨਾ; ਤਿਹ ਨਰ ਮਾਥੈ ਭਾਗੁ ॥੧੭॥
kahu naanak. sun re manaa; tih nar maathai bhaag |17|
Punjabi
ਗੁਰੂ ਜੀ ਫਰਮਾਉਂਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੇ! ਚੰਗੀ ਪ੍ਰਾਲਬਧ ਉਸ ਪ੍ਰਾਣੀ ਦੇ ਮੱਥੇ ਤੇ ਲਿਖੀ ਹੋਈ ਹੈ।
English
- says Nanak, listen, mind: good destiny is written on his forehead. ||17||
ਜਿਹਿ ਮਾਇਆ ਮਮਤਾ ਤਜੀ; ਸਭ ਤੇ ਭਇਓ ਉਦਾਸੁ ॥
jihi maaeaa mamataa tajee; sabh te bheo udaas |
Punjabi
ਜੋ ਧਨ ਦੌਲਤ ਅਤੇ ਸੰਸਾਰੀ ਮੋਹ ਨੂੰ ਤਿਆਗ ਦਿੰਦਾ ਹੈ ਅਤੇ ਹਰ ਵਸਤੂ ਵੱਲੋਂ ਉਪਰਾਮ ਹੋ ਜਾਂਦਾ ਹੈ।
English
One who renounces Maya and possessiveness and is detached from everything
ਕਹੁ ਨਾਨਕ. ਸੁਨੁ ਰੇ ਮਨਾ; ਤਿਹ ਘਟਿ ਬ੍ਰਹਮ ਨਿਵਾਸੁ ॥੧੮॥
kahu naanak. sun re manaa; tih ghatt braham nivaas |18|
Punjabi
ਗੁਰੂ ਜੀ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਬੰਦੇ! ਉਸ ਦੇ ਹਿਰਦੇ ਅੰਦਰ ਪ੍ਰਭੂ ਵੱਸਦਾ ਹੈ।
English
- says Nanak, listen, mind: God abides in his heart. ||18||
ਜਿਹਿ ਪ੍ਰਾਨੀ ਹਉਮੈ ਤਜੀ; ਕਰਤਾ ਰਾਮੁ ਪਛਾਨਿ ॥
jihi praanee haumai tajee; karataa raam pachhaan |
Punjabi
ਜਿਹੜਾ ਜੀਵ ਹੰਗਤਾ ਨੂੰ ਛੱਡ ਦਿੰਦਾ ਹੈ ਅਤੇ ਆਪਣੇ ਸਿਰਜਣਹਾਰ ਸੁਆਮੀ ਨੂੰ ਅਨੁਭਵ ਕਰਦਾ ਹੈ।
English
That mortal, who forsakes egotism, and realizes the Creator Lord
ਕਹੁ ਨਾਨਕ. ਵਹੁ ਮੁਕਤਿ ਨਰੁ; ਇਹ ਮਨ ਸਾਚੀ ਮਾਨੁ ॥੧੯॥
kahu naanak. vahu mukat nar; ih man saachee maan |19|
Punjabi
ਗੁਰੂ ਜੀ ਆਖਦੇ ਹਨ, ਮੋਖਸ਼ ਹੈ ਉਹ ਇਨਸਾਨ। ਇਸ ਨੂੰ ਸੱਚ ਕਰ ਕੇ ਜਾਣ, ਹੇ ਮੇਰੀ ਜਿੰਦੜੀਏ!
English
- says Nanak, that person is liberated; O mind, know this as true. ||19||
ਭੈ ਨਾਸਨ. ਦੁਰਮਤਿ ਹਰਨ; ਕਲਿ ਮੈ ਹਰਿ ਕੋ ਨਾਮੁ ॥
bhai naasan. duramat haran; kal mai har ko naam |
Punjabi
ਕਲਯੁਗ ਦੇ ਅੰਦਰ ਵਾਹਿਗੁਰੂ ਦਾ ਨਾਮ ਤ੍ਰਾਸ ਨਾਸ ਕਰਨਹਾਰ ਅਤੇ ਖੋਟੀ ਅਕਲ ਨੂੰ ਦੂਰ ਕਰਨ ਵਾਲਾ ਹੈ।
English
In this Dark Age of Kali Yuga, the Name of the Lord is the Destroyer of fear, the Eradicator of evil-mindedness.
ਨਿਸਿ ਦਿਨੁ ਜੋ ਨਾਨਕ ਭਜੈ; ਸਫਲ ਹੋਹਿ ਤਿਹ ਕਾਮ ॥੨੦॥
nis din jo naanak bhajai; safal hohi tih kaam |20|
Punjabi
ਰੈਣ ਅਤੇ ਦਿਹੁੰ, ਜੋ ਨਾਮ ਦਾ ਉਚਾਰਨ ਕਰਦਾ ਹੈ, ਹੇ ਨਾਨਕ! ਉਸ ਦੇ ਕਾਰਜ ਨੇਪਰੇ ਚੜ੍ਹ ਜਾਂਦੇ ਹਨ।
English
Night and day, O Nanak, whoever vibrates and meditates on the Lord's Name, sees all of his works brought to fruition. ||20||
ਜਿਹਬਾ ਗੁਨ ਗੋਬਿੰਦ ਭਜਹੁ; ਕਰਨ ਸੁਨਹੁ ਹਰਿ ਨਾਮੁ ॥
jihabaa gun gobind bhajahu; karan sunahu har naam |
Punjabi
ਆਪਣੀ ਰਸਨਾ ਨਾਲ ਤੂੰ ਪ੍ਰਭੂ ਦਾ ਜੱਸ ਉਚਾਰਨ ਕਰ ਅਤੇ ਆਪਦੇ ਕੰਨਾਂ ਨਾਲ ਵਾਹਿਗੁਰੂ ਦਾ ਨਾਮ ਸੁਣ।
English
Vibrate with your tongue the Glorious Praises of the Lord of the Universe; with your ears, hear the Lord's Name.
ਕਹੁ ਨਾਨਕ. ਸੁਨਿ ਰੇ ਮਨਾ; ਪਰਹਿ ਨ ਜਮ ਕੈ ਧਾਮ ॥੨੧॥
kahu naanak. sun re manaa; pareh na jam kai dhaam |21|
Punjabi
ਗੁਰੂ ਜੀ ਫਰਮਾਉਂਦੇ ਹਨ, ਤੂੰ ਸ੍ਰਵਣ ਕਰ, ਹੇ ਬੰਦੇ! ਇਸ ਤਰ੍ਹਾਂ ਤੂੰ ਯਮ ਦੇ ਘਰ ਨੂੰ ਨਹੀਂ ਜਾਵੇਗਾਂ।
English
Says Nanak, listen, man: you shall not have to go to the house of Death. ||21||
ਜੋ ਪ੍ਰਾਨੀ ਮਮਤਾ ਤਜੈ; ਲੋਭ ਮੋਹ ਅਹੰਕਾਰ ॥
jo praanee mamataa tajai; lobh moh ahankaar |
Punjabi
ਜਿਹੜਾ ਜੀਵ ਅਪਣੱਤ, ਲਾਲਚ, ਸੰਸਾਰੀ ਲਗਨ ਅਤੇ ਸਵੈ-ਹੰਗਤਾ ਨੂੰ ਛੱਡ ਦਿੰਦਾ ਹੈ।
English
That mortal who renounces possessiveness, greed, emotional attachment and egotism
ਕਹੁ ਨਾਨਕ. ਆਪਨ ਤਰੈ; ਅਉਰਨ ਲੇਤ ਉਧਾਰ ॥੨੨॥
kahu naanak. aapan tarai; aauran let udhaar |22|
Punjabi
ਗੁਰੂ ਜੀ ਆਖਦੇ ਹਨ, ਊਹ ਖੁਦ ਬਚ ਜਾਂਣਾ ਹੈ ਅਤੇ ਹੋਰਨਾਂ ਨੂੰ ਬਚਾ ਲੈਂਦਾ ਹੈ।
English
- says Nanak, he himself is saved, and he saves many others as well. ||22||
ਜਿਉ ਸੁਪਨਾ ਅਰੁ ਪੇਖਨਾ; ਐਸੇ ਜਗ ਕਉ ਜਾਨਿ ॥
jiau supanaa ar pekhanaa; aise jag kau jaan |
Punjabi
ਜਿਸ ਤਰ੍ਹਾਂ ਦਾ ਇੱਕ ਸੁਫਨਾ ਅਤੇ ਖੁਲਾਸਾ ਹੈ, ਉਸੇ ਤਰ੍ਹਾਂ ਦਾ ਹੀ ਤੂੰ ਇਸ ਸੰਸਾਰ ਨੂੰ ਸਮਝ।
English
Like a dream and a show, so is this world, you must know.
ਇਨ ਮੈ ਕਛੁ ਸਾਚੋ ਨਹੀ; ਨਾਨਕ. ਬਿਨੁ ਭਗਵਾਨ ॥੨੩॥
ein mai kachh saacho nahee; naanak. bin bhagavaan |23|
Punjabi
ਨਾਨਕ, ਸੁਆਮੀ ਦੇ ਬਗੈਰ ਇਨ੍ਹਾਂ ਦੇ ਵਿੱਚ ਕੁਝ ਭੀ ਸੱਚ ਨਹੀਂ।
English
None of this is true, O Nanak, without God. ||23||
ਨਿਸਿ ਦਿਨੁ ਮਾਇਆ ਕਾਰਨੇ; ਪ੍ਰਾਨੀ ਡੋਲਤ ਨੀਤ ॥
nis din maaeaa kaarane; praanee ddolat neet |
Punjabi
ਰੈਣ ਅਤੇ ਦਿਹੁੰ, ਧਨ ਦੌਲਤ ਦੀ ਖਾਤਰ ਫਾਨੀ ਬੰਦਾ ਭਟਕਦਾ ਫਿਰਦਾ ਹੈ।
English
Night and day, for the sake of Maya, the mortal wanders constantly.
ਕੋਟਨ ਮੈ. ਨਾਨਕ ਕੋਊ; ਨਾਰਾਇਨੁ ਜਿਹ ਚੀਤਿ ॥੨੪॥
kottan mai. naanak koaoo; naaraaein jih cheet |24|
Punjabi
ਪਰ ਕਰੋੜਾਂ ਵਿਚੋਂ ਕੋਈ ਵਿਰਲਾ ਹੀ ਹੈ, ਹੇ ਨਾਨਕ! ਜੋ ਆਪਣੇ ਮਨ ਅੰਦਰ ਪ੍ਰਭੂ ਨੂੰ ਵਸਾਉਂਦਾ ਹੈ।
English
Among millions, O Nanak, there is scarcely anyone, who keeps the Lord in his consciousness. ||24||
ਜੈਸੇ ਜਲ ਤੇ ਬੁਦਬੁਦਾ; ਉਪਜੈ ਬਿਨਸੈ ਨੀਤ ॥
jaise jal te budabudaa; upajai binasai neet |
Punjabi
ਜਿਸ ਤਰ੍ਹਾਂ ਪ੍ਰਾਣੀ ਉਤੇ ਬੁਲਬੁਲ ਹਮੇਸ਼ਾਂ ਬਣਦਾ ਅਤੇ ਬਿਨਸਦਾ ਰਹਿੰਦਾ ਹੈ।
English
As the bubbles in the water well up and disappear again,
ਜਗ ਰਚਨਾ ਤੈਸੇ ਰਚੀ; ਕਹੁ ਨਾਨਕ. ਸੁਨਿ ਮੀਤ ॥੨੫॥
jag rachanaa taise rachee; kahu naanak. sun meet |25|
Punjabi
ਏਸੇ ਤਰ੍ਹਾਂ ਹੀ ਇਸ ਸੰਸਾਰ ਦੀ ਉਤਪਤੀ ਕੀਤੀ ਗਈ ਹੈ, ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੇ ਮਿੱਤਰ!
English
so is the universe created; says Nanak, listen, O my friend! ||25||
ਪ੍ਰਾਨੀ ਕਛੂ. ਨ ਚੇਤਈ; ਮਦਿ ਮਾਇਆ ਕੈ ਅੰਧੁ ॥
praanee kachhoo. na chetee; mad maaeaa kai andh |
Punjabi
ਸੰਸਾਰੀ ਪਦਾਰਥਾਂ ਦੀ ਸ਼ਰਾਬ ਦਾ ਅੰਨ੍ਹਾ ਕੀਤਾ ਹੋਇਆ, ਫਾਨੀ ਬੰਦਾ ਥੋੜ੍ਹਾ ਜਿਹਾ ਭੀ ਆਪਣੇ ਸਾਈਂ ਦਾ ਸਿਮਰਨ ਨਹੀਂ ਕਰਦਾ।
English
The mortal does not remember the Lord, even for a moment; he is blinded by the wine of Maya.
ਕਹੁ ਨਾਨਕ. ਬਿਨੁ ਹਰਿ ਭਜਨ; ਪਰਤ ਤਾਹਿ ਜਮ ਫੰਧ ॥੨੬॥
kahu naanak. bin har bhajan; parat taeh jam fandh |26|
Punjabi
ਗੁਰੂ ਜੀ ਫਰਮਾਉਂਦੇ ਹਨ, ਵਾਹਿਗੁਰੂ ਦੀ ਬੰਦਗੀ ਦੇ ਬਗੈਰ, ਮੌਤ ਦੀ ਫਾਹੀ ਉਸ ਦੁਆਲੇ ਆ ਪੈਦੀ ਹੈ।
English
Says Nanak, without meditating on the Lord, he is caught by the noose of Death. ||26||
ਜਉ ਸੁਖ ਕਉ ਚਾਹੈ ਸਦਾ; ਸਰਨਿ ਰਾਮ ਕੀ ਲੇਹ ॥
jau sukh kau chaahai sadaa; saran raam kee leh |
Punjabi
ਜੇਕਰ ਤੂੰ ਕਾਲਸਥਾਈ ਆਰਾਮ ਚਾਹੁੰਦਾ ਹੈਂ, ਤਾਂ ਤੂੰ ਆਪਣੇ ਪ੍ਰਭੂ ਦੀ ਪਨਾਹ ਲੈ।
English
If you yearn for eternal peace, then seek the Sanctuary of the Lord.
ਕਹੁ ਨਾਨਕ. ਸੁਨਿ ਰੇ ਮਨਾ; ਦੁਰਲਭ ਮਾਨੁਖ ਦੇਹ ॥੨੭॥
kahu naanak. sun re manaa; duralabh maanukh deh |27|
Punjabi
ਗੁਰੂ ਜੀ ਫਰਮਾਉਂਦੇ ਹਨ, ਤੂੰ ਸ੍ਰਵਣ ਕਰ, ਹੇ ਬੰਦੇ! ਮੁਸ਼ਕਲ ਨਾਲ ਹੱਥ ਲੱਗਣ ਵਾਲੀ ਹੈ, ਇਹ ਮਨੁਸ਼ੀ ਕਾਇਆ।
English
Says Nanak, listen, mind: this human body is difficult to obtain. ||27||
ਮਾਇਆ ਕਾਰਨਿ ਧਾਵਹੀ; ਮੂਰਖ ਲੋਗ ਅਜਾਨ ॥
maaeaa kaaran dhaavahee; moorakh log ajaan |
Punjabi
ਧਨ-ਦੌਲਤ ਦੀ ਖਾਤਰ, ਬੇਵਕੂਫ ਅਤੇ ਬੇਸਮਝ ਬੰਦੇ ਭੱਜੇ ਫਿਰਦੇ ਹਨ।
English
For the sake of Maya, the fools and ignorant people run all around.
ਕਹੁ ਨਾਨਕ. ਬਿਨੁ ਹਰਿ ਭਜਨ ਬਿਰਥਾ; ਜਨਮੁ ਸਿਰਾਨ ॥੨੮॥
kahu naanak. bin har bhajan birathaa; janam siraan |28|
Punjabi
ਗੁਰੂ ਜੀ ਆਖਦੇ ਹਨ, ਸੁਆਮੀ ਦੇ ਸਿਮਰਨ ਦੇ ਬਗੈਰ, ਉਨ੍ਹਾਂ ਦੀ ਉਮਰ ਬੇਅਰਥ ਬੀਤ ਜਾਂਦੀ ਹੈ।
English
Says Nanak, without meditating on the Lord, life passes away uselessly. ||28||
ਜੋ ਪ੍ਰਾਨੀ. ਨਿਸਿ ਦਿਨੁ ਭਜੈ; ਰੂਪ ਰਾਮ ਤਿਹ ਜਾਨੁ ॥
jo praanee. nis din bhajai; roop raam tih jaan |
Punjabi
ਜੋ ਜੀਵ ਰੈਣ ਅਤੇ ਦਿਹੁੰ ਆਪਣੈ ਸਾਈਂ ਦਾ ਆਰਾਧਨ ਕਰਦਾ ਹੈ, ਤੂੰ ਉਸ ਨੂੰ ਉਸ ਦਾ ਸਰੂਪ ਹੀ ਸਮਝ।
English
That mortal who meditates and vibrates upon the Lord night and day - know him to be the embodiment of the Lord.
ਹਰਿ ਜਨ ਹਰਿ ਅੰਤਰੁ ਨਹੀ; ਨਾਨਕ. ਸਾਚੀ ਮਾਨੁ ॥੨੯॥
har jan har antar nahee; naanak. saachee maan |29|
Punjabi
ਰੱਬ ਦੇ ਗੋਲੇ ਅਤੇ ਰੱਬ ਦੇ ਵਿਚਕਾਰ, ਕੋਈ ਫਰਕ ਨਹੀਂ ਹੇ ਨਾਨਕ! ਤੂੰ ਇਸ ਨੂੰ ਸੱਚ ਕਰ ਕੇ ਸਮਝ।
English
There is no difference between the Lord and the humble servant of the Lord; O Nanak, know this as true. ||29||
ਮਨੁ ਮਾਇਆ ਮੈ ਫਧਿ ਰਹਿਓ; ਬਿਸਰਿਓ ਗੋਬਿੰਦ ਨਾਮੁ ॥
man maaeaa mai fadh rahio; bisario gobind naam |
Punjabi
ਇਨਸਾਨ ਧਨ ਦੌਲਤ ਅੰਦਰ ਫਾਥਾ ਹੋਇਆ ਹੈ ਅਤੇ ਉਸ ਨੇ ਪ੍ਰਭੂ ਦੇ ਨਾਮ ਨੂੰ ਭੁਲਾ ਦਿੱਤਾ ਹੈ।
English
The mortal is entangled in Maya; he has forgotten the Name of the Lord of the Universe.
ਕਹੁ ਨਾਨਕ. ਬਿਨੁ ਹਰਿ ਭਜਨ; ਜੀਵਨ ਕਉਨੇ ਕਾਮ ॥੩੦॥
kahu naanak. bin har bhajan; jeevan kaune kaam |30|
Punjabi
ਗੁਰੂ ਜੀ ਆਖਦੇ ਹਨ, ਸੁਆਮੀ ਦੇ ਸਿਮਰਨ ਦੇ ਬਗੈਰ ਇਹ ਮਨੁਸ਼ੀ ਜਿੰਦੜੀ ਕਿਹੜੇ ਕੰਮ ਦੀ ਹੈ?
English
Says Nanak, without meditating on the Lord, what is the use of this human life? ||30||
ਪ੍ਰਾਨੀ ਰਾਮੁ. ਨ ਚੇਤਈ; ਮਦਿ ਮਾਇਆ ਕੈ ਅੰਧੁ ॥
praanee raam. na chetee; mad maaeaa kai andh |
Punjabi
ਧਨ-ਦੌਲਤ ਦੀ ਸ਼ਰਾਬ ਦਾ ਅੰਨ੍ਹਾਂ ਕੀਤਾ ਹੋਇਆ, ਫਾਨੀ ਬੰਦਾ ਆਪਣੇ ਸਾਹਿਬ ਨੂੰ ਨਹੀਂ ਸਿਮਰਦਾ।
English
The mortal does not think of the Lord; he is blinded by the wine of Maya.
ਕਹੁ ਨਾਨਕ. ਹਰਿ ਭਜਨ ਬਿਨੁ; ਪਰਤ ਤਾਹਿ ਜਮ ਫੰਧ ॥੩੧॥
kahu naanak. har bhajan bin; parat taeh jam fandh |31|
Punjabi
ਗੁਰੂ ਜੀ ਆਖਦੇ ਹਨ, ਵਾਹਿਗੁਰੂ ਦੀ ਬੰਦਗੀ ਦੇ ਬਗੈਰ, ਮੌਤ ਦੀ ਫਾਹੀ ਉਸ ਦੁਆਲੇ ਆ ਪੈਦੀ ਹੈ।
English
Says Nanak, without meditating on the Lord, he is caught in the noose of Death. ||31||
ਸੁਖ ਮੈ ਬਹੁ ਸੰਗੀ ਭਏ; ਦੁਖ ਮੈ ਸੰਗਿ. ਨ ਕੋਇ ॥
sukh mai bahu sangee bhe; dukh mai sang. na koe |
Punjabi
ਲਹਿਰ ਬਹਿਰ ਅੰਦਰ ਆਦਮੀ ਦੇ ਬਹੁਤੇ ਬੇਲੀ ਹੁੰਦੇ ਹਨ, ਪ੍ਰੰਤੂ ਬਿਪਤਾ ਅੰਦਰ ਉਸ ਦਾ ਕੋਈ ਬੇਲੀ ਨਹੀਂ ਬਣਦਾ।
English
In good times, there are many companions around, but in bad times, there is no one at all.
ਕਹੁ ਨਾਨਕ. ਹਰਿ ਭਜੁ ਮਨਾ; ਅੰਤਿ ਸਹਾਈ ਹੋਇ ॥੩੨॥
kahu naanak. har bhaj manaa; ant sahaaee hoe |32|
Punjabi
ਗੁਰੂ ਜੀ ਆਖਦੇ ਹਨ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ ਦਾ ਚਿੰਤਨ ਕਰ, ਜੋ ਅਖੀਰ ਨੂੰ ਤੇਰਾ ਸਹਾਇਥ ਹੋਵੇਗਾ।
English
Says Nanak, vibrate, and meditate on the Lord; He shall be your only Help and Support in the end. ||32||
ਜਨਮ ਜਨਮ ਭਰਮਤ ਫਿਰਿਓ; ਮਿਟਿਓ ਨ. ਜਮ ਕੋ ਤ੍ਰਾਸੁ ॥
janam janam bharamat firio; mittio na. jam ko traas |
Punjabi
ਇਨਸਾਨ ਦੇ ਘਣੇਰਿਆਂ ਜਨਮਾਂ ਅੰਦਰ ਭਟਕਦਾ ਫਿਰਦਾ ਹੈ ਅਤੇ ਉਸ ਦਾ ਮੌਤ ਦਾ ਡਰ ਦੂਰ ਨਹੀਂ ਹੁੰਦਾ।
English
Mortals wander lost and confused through countless lifetimes; their fear of death is never removed.
ਕਹੁ ਨਾਨਕ. ਹਰਿ ਭਜੁ ਮਨਾ; ਨਿਰਭੈ ਪਾਵਹਿ ਬਾਸੁ ॥੩੩॥
kahu naanak. har bhaj manaa; nirabhai paaveh baas |33|
Punjabi
ਗੁਰੂ ਜੀ ਆਖਦੇ ਹਨ, ਹੇ ਬੰਦੇ! ਤੂੰ, ਆਪਣੇ ਸਾਈਂ ਦਾ ਆਰਾਧਨ ਕਰ, ਤਾਂ ਜੋ ਤੈਨੂੰ ਨਿਡਰ ਹਰੀ ਵਿੱਚ ਵਾਸਾ ਮਿਲ ਜਾਵੇ।
English
Says Nanak, vibrate and meditate on the Lord, and you shall dwell in the Fearless Lord. ||33||
ਜਤਨ ਬਹੁਤੁ ਮੈ ਕਰਿ ਰਹਿਓ; ਮਿਟਿਓ ਨ. ਮਨ ਕੋ ਮਾਨੁ ॥
jatan bahut mai kar rahio; mittio na. man ko maan |
Punjabi
ਮੈਂ ਘਣੇਰੇ ਉਪਰਾਲੇ ਕਰਕੇ ਹੰਭ ਗਿਆ ਹਾਂ, ਪ੍ਰੰਤੂ ਮੇਰੇ ਚਿੱਤ ਦੀ ਹੰਗਤਾ ਮਿਟਦੀ ਨਹੀਂ।
English
I have tried so many things, but the pride of my mind has not been dispelled.
ਦੁਰਮਤਿ ਸਿਉ. ਨਾਨਕ ਫਧਿਓ; ਰਾਖਿ ਲੇਹੁ ਭਗਵਾਨ ॥੩੪॥
duramat siau. naanak fadhio; raakh lehu bhagavaan |34|
Punjabi
ਖੋਟੀਆਂ-ਰੁਚੀਆਂ ਨਾਲ ਨਾਨਕ ਜਕੜਿਆ ਹੋਇਆ ਹੈ, ਹੇ ਕੀਰਤੀਮਾਨ ਪ੍ਰਭੂ, ਤੂੰ ਮੇਰੀ ਰੱਖਿਆ ਕਰ।
English
I am engrossed in evil-mindedness, Nanak. O God, please save me! ||34||
ਬਾਲ ਜੁਆਨੀ ਅਰੁ ਬਿਰਧਿ ਫੁਨਿ; ਤੀਨਿ ਅਵਸਥਾ ਜਾਨਿ ॥
baal juaanee ar biradh fun; teen avasathaa jaan |
Punjabi
ਤੂੰ ਜਾਣ ਲੈ ਕਿ ਜੀਵਨ ਦੀਆਂ ਤਿੰਨ ਦਸ਼ਾਂ ਹਨ, ਬਚਪਨ, ਯੁਵਾ ਅਵਸਥਾ ਅਤੇ ਫਿਰ ਬੁਢੇਪਾ।
English
Childhood, youth and old age - know these as the three stages of life.
ਕਹੁ ਨਾਨਕ. ਹਰਿ ਭਜਨ ਬਿਨੁ; ਬਿਰਥਾ ਸਭ ਹੀ ਮਾਨੁ ॥੩੫॥
kahu naanak. har bhajan bin; birathaa sabh hee maan |35|
Punjabi
ਗੁਰੂ ਜੀ ਆਖਦੇ ਹਨ, ਤੂੰ ਜਾਣ ਲੈ ਕਿ ਸੁਆਮੀ ਦੇ ਸਿਮਰਨ ਦੇ ਬਗੈਰ ਸਾਰੀਆਂ ਹੀ ਬੇਅਰਥ ਹਨ।
English
Says Nanak, without meditating on the Lord, everything is useless; you must appreciate this. ||35||
ਕਰਣੋ ਹੁਤੋ. ਸੁ ਨਾ ਕੀਓ; ਪਰਿਓ ਲੋਭ ਕੈ ਫੰਧ ॥
karano huto. su naa keeo; pario lobh kai fandh |
Punjabi
ਜਿਹੜਾ ਕੁਛ ਤੈਨੂੰ ਕਰਨਾ ਚਾਹੀਦਾ ਸੀ, ਉਹ ਤੂੰ ਨਹੀਂ ਕੀਤਾ। ਤੂੰ ਲਾਲਚ ਦੇ ਜਾਲ ਵਿੱਚ ਫਸ ਗਿਆ ਹੈਂ।
English
You have not done what you should have done; you are entangled in the web of greed.
ਨਾਨਕ. ਸਮਿਓ ਰਮਿ ਗਇਓ; ਅਬ ਕਿਉ ਰੋਵਤ ਅੰਧ ॥੩੬॥
naanak. samio ram geo; ab kiau rovat andh |36|
Punjabi
ਨਾਨਕ, ਤੇਰਾ ਵੇਲਾ ਬੀਤ ਗਿਆ ਹੈ। ਤੂੰ ਹੁਣ ਕਿਉਂ ਵਿਰਲਾਪ ਕਰਦਾ ਹੈ, ਹੇ ਅੰਨ੍ਹੇ ਇਨਸਾਨ!
English
Nanak, your time is past and gone; why are you crying now, you blind fool? ||36||
ਮਨੁ ਮਾਇਆ ਮੈ ਰਮਿ ਰਹਿਓ; ਨਿਕਸਤ ਨਾਹਿਨ. ਮੀਤ ॥
man maaeaa mai ram rahio; nikasat naahin. meet |
Punjabi
ਹੇ ਮਿਤ੍ਰ, ਮਨੂਆ ਧਨ-ਦੌਲਤ ਅੰਦਰ ਲੀਨ ਹੋਇਆ ਹੋਇਆ ਹੈ ਅਤੇ ਇਹ ਇਸ ਤੋਂ ਬਾਹਰ ਨਹੀਂ ਨਿਕਲ ਸਕਦਾ,
English
The mind is absorbed in Maya - it cannot escape it, my friend.
ਨਾਨਕ. ਮੂਰਤਿ ਚਿਤ੍ਰ ਜਿਉ; ਛਾਡਿਤ ਨਾਹਿਨ ਭੀਤਿ ॥੩੭॥
naanak. moorat chitr jiau; chhaaddit naahin bheet |37|
Punjabi
ਜਿਸ ਤਰ੍ਹਾਂ ਕੰਧ ਉਤੇ ਖਿੱਚੀ ਹੋਈ ਤਸਵੀਰ, ਇਸ ਨੂੰ ਛੱਡ ਨਹੀਂ ਸਕਦੀ, ਹੇ ਨਾਨਕ।
English
Nanak, it is like a picture painted on the wall - it cannot leave it. ||37||
ਨਰ ਚਾਹਤ ਕਛੁ ਅਉਰ; ਅਉਰੈ ਕੀ ਅਉਰੈ ਭਈ ॥
nar chaahat kachh aaur; aaurai kee aaurai bhee |
Punjabi
ਆਦਮੀ ਕੁਝ ਹੋਰ ਚਾਹੁੰਦਾ ਹੈ, ਪ੍ਰੰਤੂ ਬਿਲਕੁਲ ਹੋਰ ਹੀ ਹੋ ਜਾਂਦਾ ਹੈ।
English
The man wishes for something, but something different happens.
ਚਿਤਵਤ ਰਹਿਓ ਠਗਉਰ; ਨਾਨਕ. ਫਾਸੀ ਗਲਿ ਪਰੀ ॥੩੮॥
chitavat rahio tthgaur; naanak. faasee gal paree |38|
Punjabi
ਉਹ ਹੋਰਨਾਂ ਨੂੰ ਧੋਖਾ ਦੇਣ ਦਾ ਖਿਆਲ ਕਰਦਾ ਹੈ, ਪ੍ਰੰਤੂ ਹੇ ਨਾਨਕ! ਉਸ ਦੀ ਗਰਦਨ ਦੁਆਲੇ ਫਾਹੀ ਪੈ ਜਾਂਦੀ ਹੈ।
English
He plots to deceive others, O Nanak, but he places the noose around his own neck instead. ||38||
ਜਤਨ ਬਹੁਤ ਸੁਖ ਕੇ ਕੀਏ; ਦੁਖ ਕੋ ਕੀਓ. ਨ ਕੋਇ ॥
jatan bahut sukh ke kee; dukh ko keeo. na koe |
Punjabi
ਆਦਮੀ ਆਰਾਮ ਪ੍ਰਾਪਤ ਕਰਨ ਲਈ ਘਣੇਰੇ ਉਪਰਾਲੇ ਕਰਦਾ ਹੈ ਪ੍ਰੰਤੂ ਪੀੜ ਹਰਨ ਲਈ ਕੋਈ ਭੀ ਨਹੀਂ ਕਰਦਾ।
English
People make all sorts of efforts to find peace and pleasure, but no one tries to earn pain.
ਕਹੁ ਨਾਨਕ. ਸੁਨਿ ਰੇ ਮਨਾ; ਹਰਿ ਭਾਵੈ ਸੋ ਹੋਇ ॥੩੯॥
kahu naanak. sun re manaa; har bhaavai so hoe |39|
Punjabi
ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਇਨਸਾਨ! ਜਿਹੜਾ ਕੁਝ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ।
English
Says Nanak, listen, mind: whatever pleases God comes to pass. ||39||
ਜਗਤੁ ਭਿਖਾਰੀ ਫਿਰਤੁ ਹੈ; ਸਭ ਕੋ ਦਾਤਾ ਰਾਮੁ ॥
jagat bhikhaaree firat hai; sabh ko daataa raam |
Punjabi
ਸੰਸਾਰ ਮੰਗਤੇ ਦੀ ਮਾਨੰਦ ਭਟਕਦਾ ਫਿਰਦਾ ਹੈ ਅਤੇ ਕੇਵਲ ਸੁਆਮੀ ਹੀ ਸਾਰਿਆਂ ਦਾ ਦਾਤਾਰ ਹੈ।
English
The world wanders around begging, but the Lord is the Giver of all.
ਕਹੁ ਨਾਨਕ. ਮਨ ਸਿਮਰੁ ਤਿਹ; ਪੂਰਨ ਹੋਵਹਿ ਕਾਮ ॥੪੦॥
kahu naanak. man simar tih; pooran hoveh kaam |40|
Punjabi
ਗੁਰੂ ਜੀ ਆਖਦੇ ਹਨ, ਤੂੰ ਉਸ ਦਾ ਭਜਨ ਕਰ, ਹੇ ਬੰਦੇ! ਤਾਂ ਜੋ ਤੇਰੇ ਕਾਰਜ ਸੰਪੂਰਨ ਥੀ ਵੰਞਣ।
English
Says Nanak, meditate in remembrance on Him, and all your works will be successful. ||40||
ਝੂਠੈ ਮਾਨੁ. ਕਹਾ ਕਰੈ; ਜਗੁ ਸੁਪਨੇ ਜਿਉ ਜਾਨੁ ॥
jhootthai maan. kahaa karai; jag supane jiau jaan |
Punjabi
ਤੂੰ ਕੂੜਾ ਹੰਕਾਰ ਕਿਉਂ ਕਰਦਾ ਹੈਂ? ਤੂੰ ਸੰਸਾਰ ਨੂੰ ਸੁਫਨੇ ਦੀ ਮਾਨੰਦ ਸਮਝ।
English
Why do you take such false pride in yourself? You must know that the world is just a dream.
ਇਨ ਮੈ ਕਛੁ ਤੇਰੋ ਨਹੀ; ਨਾਨਕ. ਕਹਿਓ ਬਖਾਨਿ ॥੪੧॥
ein mai kachh tero nahee; naanak. kahio bakhaan |41|
Punjabi
ਇਸ ਵਿੱਚ ਕੁਝ ਭੀ ਨਹੀਂ, ਜੋ ਤੈਡਾਂ ਹੈ। ਨਾਨਕ ਇਸ ਸੱਚ ਨੂੰ ਆਖਦਾ ਅਤੇ ਉਚਾਰਦਾ ਹੈ।
English
None of this is yours; Nanak proclaims this truth. ||41||
ਗਰਬੁ ਕਰਤੁ ਹੈ ਦੇਹ ਕੋ; ਬਿਨਸੈ ਛਿਨ ਮੈ ਮੀਤ ॥
garab karat hai deh ko; binasai chhin mai meet |
Punjabi
ਤੂੰ ਅਪਣੇ ਸਰੀਰ ਦਾ ਹੰਕਾਰ ਕਰਦਾ ਹੈਂ, ਜੋ ਕਿ ਇਕ ਮੁਹਤ ਵਿੱਚ ਨਾਸ ਹੋ ਜਾਂਦਾ ਹੈ, ਹੇ ਮਿੱਤਰ!
English
You are so proud of your body; it shall perish in an instant, my friend.
ਜਿਹਿ ਪ੍ਰਾਨੀ. ਹਰਿ ਜਸੁ ਕਹਿਓ; ਨਾਨਕ. ਤਿਹਿ ਜਗੁ ਜੀਤਿ ॥੪੨॥
jihi praanee. har jas kahio; naanak. tihi jag jeet |42|
Punjabi
ਜੋ ਜੀਵ ਸੁਆਮੀ ਦੀ ਮਹਿਮਾਂ ਉਚਾਰਨ ਕਰਦਾ ਹੈ, ਉਹ ਹੇ ਨਾਨਕ! ਸੰਸਾਰ ਨੂੰ ਜਿੱਤ ਲੈਂਦਾ ਹੈ।
English
That mortal who chants the Praises of the Lord, O Nanak, conquers the world. ||42||
ਜਿਹ ਘਟਿ ਸਿਮਰਨੁ ਰਾਮ ਕੋ; ਸੋ ਨਰੁ ਮੁਕਤਾ ਜਾਨੁ ॥
jih ghatt simaran raam ko; so nar mukataa jaan |
Punjabi
ਜਿਸ ਦੇ ਹਿਰਦੇ ਅੰਦਰ ਪ੍ਰਭੂ ਦੀ ਬੰਦਗੀ ਹੈ, ਤੂੰ ਉਸ ਇਨਸਾਨ ਨੂੰ ਮੋਖਸ਼ ਹੋਇਆ ਹੋਇਆ ਸਮਝ।
English
That person, who meditates in remembrance on the Lord in his heart, is liberated - know this well.
ਤਿਹਿ ਨਰ ਹਰਿ ਅੰਤਰੁ ਨਹੀ; ਨਾਨਕ. ਸਾਚੀ ਮਾਨੁ ॥੪੩॥
tihi nar har antar nahee; naanak. saachee maan |43|
Punjabi
ਉਸ ਇਨਸਾਨ ਅਤੇ ਹਰੀ ਦੇ ਵਿਚਕਾਰ, ਕੋਈ ਫਰਕ ਨਹੀਂ, ਤੂੰ ਇਸ ਨੂੰ ਸੱਚ ਜਾਣ ਕੇ ਕਬੂਲ ਕਰ, ਹੇ ਨਾਨਕ!
English
There is no difference between that person and the Lord: O Nanak, accept this as the Truth. ||43||
ਏਕ ਭਗਤਿ ਭਗਵਾਨ; ਜਿਹ ਪ੍ਰਾਨੀ ਕੈ ਨਾਹਿ ਮਨਿ ॥
ek bhagat bhagavaan; jih praanee kai naeh man |
Punjabi
ਜਿਸ ਜੀਵ ਦੇ ਅੰਤਰ ਆਤਮੇ ਇਕ ਪ੍ਰਭੂ ਦਾ ਅਨੁਰਾਗ ਨਹੀਂ,
English
That person, who does not feel devotion to God in his mind
ਜੈਸੇ ਸੂਕਰ ਸੁਆਨ; ਨਾਨਕ. ਮਾਨੋ ਤਾਹਿ ਤਨੁ ॥੪੪॥
jaise sookar suaan; naanak. maano taeh tan |44|
Punjabi
ਹੇ ਨਾਨਕ! ਤੂੰ ਉਸ ਦੀ ਦੇਹ ਨੂੰ ਸੂਰ ਅਤੇ ਕੁੱਤੇ ਦੀ ਦੇਹ ਵਰਗੀ ਜਾਣ।
English
- O Nanak, know that his body is like that of a pig, or a dog. ||44||
ਸੁਆਮੀ ਕੋ ਗ੍ਰਿਹੁ ਜਿਉ ਸਦਾ; ਸੁਆਨ ਤਜਤ ਨਹੀ ਨਿਤ ॥
suaamee ko grihu jiau sadaa; suaan tajat nahee nit |
Punjabi
ਜਿਸ ਤਰ੍ਹਾਂ ਕੁੱਤਾ ਸਦੀਵ ਹੀ ਆਪਣੈ ਮਾਲਕ ਦੇ ਘਰ ਨੂੰ ਕਦਾਚਿੱਤ ਨਹੀਂ ਛੱਡਦਾ।
English
A dog never abandons the home of his master.
ਨਾਨਕ. ਇਹ ਬਿਧਿ ਹਰਿ ਭਜਉ; ਇਕ ਮਨਿ ਹੁਇ ਇਕ ਚਿਤਿ ॥੪੫॥
naanak. ih bidh har bhjau; ik man hue ik chit |45|
Punjabi
ਨਾਨਕ ਇਸ ਤਰੀਕੇ ਨਾਲ ਤੂੰ ਇਕ ਮਨੂਏ ਅਤੇ ਇਕ ਦਿਲ ਨਾਲ ਆਪਣੇ ਵਾਹਿਗੁਰੂ ਦਾ ਸਿਮਰਨ ਕਰ।
English
O Nanak, in just the same way, vibrate, and meditate on the Lord, single-mindedly, with one-pointed consciousness. ||45||
ਤੀਰਥ ਬਰਤ ਅਰੁ ਦਾਨ ਕਰਿ; ਮਨ ਮੈ ਧਰੈ ਗੁਮਾਨੁ ॥
teerath barat ar daan kar; man mai dharai gumaan |
Punjabi
ਜੋ ਕੋਈ ਯਾਤਰਾ ਕਰ, ਉਪਹਾਸ ਰੱਖ ਅਤੇ ਪੁੰਨ ਦਾਨ ਕਰਕੇ ਆਪਦੇ ਚਿੱਤ ਵਿੱਚ ਹੰਕਾਰ ਕਰਦਾ ਹੈ,
English
Those who make pilgrimages to sacred shrines, observe ritualistic fasts and make donations to charity while still taking pride in their minds
ਨਾਨਕ. ਨਿਹਫਲ ਜਾਤ ਤਿਹ; ਜਿਉ ਕੁੰਚਰ ਇਸਨਾਨੁ ॥੪੬॥
naanak. nihafal jaat tih; jiau kunchar isanaan |46|
Punjabi
ਨਾਨਕ ਉਸ ਦੇ ਇਹ ਕਰਮ, ਹਾਥੀ ਦੇ ਨ੍ਹਾਉਣ ਦੀ ਮਾਨੰਦ ਬੇਅਰਥ ਜਾਂਦੇ ਹਨ।
English
- O Nanak, their actions are useless, like the elephant, who takes a bath, and then rolls in the dust. ||46||
ਸਿਰੁ ਕੰਪਿਓ, ਪਗ ਡਗਮਗੇ; ਨੈਨ ਜੋਤਿ. ਤੇ ਹੀਨ ॥
sir kanpio, pag ddagamage; nain jot. te heen |
Punjabi
ਮੂੰਢ ਕੰਬਦਾ ਹੈ, ਪੈਰ ਥਿੜਕਦੇ ਹਨ ਅਤੇ ਅੱਖਾਂ ਨੂਰ ਤੋਂ ਸੱਖਣੀਆਂ ਹੋ ਜਾਂਦੀਆਂ ਹਨ।
English
The head shakes, the feet stagger, and the eyes become dull and weak.
ਕਹੁ ਨਾਨਕ. ਇਹ ਬਿਧਿ ਭਈ; ਤਊ. ਨ ਹਰਿ ਰਸਿ ਲੀਨ ॥੪੭॥
kahu naanak. ih bidh bhee; taoo. na har ras leen |47|
Punjabi
ਗੁਰੂ ਜੀ ਆਖਦੇ ਹਨ, ਇਹ ਹੋ ਗਈ ਹੈ ਤੇਰੀ ਹਾਲਤ, ਹੇ ਬੰਦੇ! ਤਾਂ ਭੀ ਤੂੰ ਪ੍ਰਭੂ ਦੇ ਨਾਮ ਅੰਮ੍ਰਿਤ ਅੰਦਰ ਅਭੇਦ ਨਹੀਂ ਹੁੰਦਾ।
English
Says Nanak, this is your condition. And even now, you have not savored the sublime essence of the Lord. ||47||
ਨਿਜ ਕਰਿ ਦੇਖਿਓ. ਜਗਤੁ ਮੈ; ਕੋ ਕਾਹੂ ਕੋ ਨਾਹਿ ॥
nij kar dekhio. jagat mai; ko kaahoo ko naeh |
Punjabi
ਲੋਕਾਂ ਨੂੰ ਆਪਣੇ ਨਿੱਜ ਦੇ ਬਣਾ ਕੇ ਮੈਂ ਵੇਖ ਲਿਆ ਹੈ ਕਿ ਇਸ ਸੰਸਾਰ ਅੰਦਰ, ਕੋਈ ਕਿਸੇ ਦਾ ਮਿੱਤਰ ਨਹੀਂ।
English
I had looked upon the world as my own, but no one belongs to anyone else.
ਨਾਨਕ. ਥਿਰੁ ਹਰਿ ਭਗਤਿ ਹੈ; ਤਿਹ ਰਾਖੋ ਮਨ ਮਾਹਿ ॥੪੮॥
naanak. thir har bhagat hai; tih raakho man maeh |48|
Punjabi
ਨਾਨਕ, ਸਦੀਵੀ ਸਥਿਰ ਹੈ ਕੇਵਲ ਇਕ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਹੀ, ਤੂੰ ਉਸ ਨੂੰ ਆਪਣੇ ਚਿੱਤ ਅੰਦਰ ਟਿਕਾਈ ਰੱਖ।
English
O Nanak, only devotional worship of the Lord is permanent; enshrine this in your mind. ||48||
ਜਗ ਰਚਨਾ ਸਭ ਝੂਠ ਹੈ; ਜਾਨਿ ਲੇਹੁ ਰੇ ਮੀਤ ॥
jag rachanaa sabh jhootth hai; jaan lehu re meet |
Punjabi
ਸਮੂਹ ਕੂੜੀ ਹੈ ਸੰਸਾਰ ਦੀ ਬਨਾਵਟ। ਤੂੰ ਇਸ ਨੂੰ ਜਾਣ ਲੈ, ਹੇ ਮੇਰੇ ਮਿੱਤਰ।
English
The world and its affairs are totally false; know this well, my friend.
ਕਹਿ ਨਾਨਕ. ਥਿਰੁ ਨਾ ਰਹੈ; ਜਿਉ ਬਾਲੂ ਕੀ ਭੀਤਿ ॥੪੯॥
keh naanak. thir naa rahai; jiau baaloo kee bheet |49|
Punjabi
ਨਾਨਕ, ਰੇਤੇ ਦੀ ਮਾਨੱਦ, ਇਹ ਮੁਸਤਕਿਲ ਨਹੀਂ ਰਹਿੰਦੀ।
English
Says Nanak, it is like a wall of sand; it shall not endure. ||49||
ਰਾਮੁ ਗਇਓ; ਰਾਵਨੁ ਗਇਓ; ਜਾ ਕਉ ਬਹੁ ਪਰਵਾਰੁ ॥
raam geo; raavan geo; jaa kau bahu paravaar |
Punjabi
ਰਾਮ ਚੰਦਰ ਟੁਰ ਗਿਆ ਅਤੇ ਰਾਵਣ, ਜਿਸ ਦਾ ਭਾਰਾ ਟੱਬਰ ਕਬੀਲਾ ਸੀ, ਭੀ ਕੂਚ ਕਰ ਗਿਆ।
English
Raam Chand passed away, as did Raawan, even though he had lots of relatives.
ਕਹੁ ਨਾਨਕ. ਥਿਰੁ ਕਛੁ ਨਹੀ; ਸੁਪਨੇ ਜਿਉ ਸੰਸਾਰੁ ॥੫੦॥
kahu naanak. thir kachh nahee; supane jiau sansaar |50|
Punjabi
ਗੁਰੂ ਜੀ ਆਖਦੇ ਹਨ, ਕੋਈ ਸ਼ੈ ਭੀ ਸਦਾ ਸਲਾਮਤ ਨਹੀਂ। ਦੁਨੀਆਂ ਇਕ ਸੁਫਨੇ ਦੀ ਮਾਨੰਦ ਹੈ।
English
Says Nanak, nothing lasts forever; the world is like a dream. ||50||
ਚਿੰਤਾ. ਤਾ ਕੀ ਕੀਜੀਐ; ਜੋ ਅਨਹੋਨੀ ਹੋਇ ॥
chintaa. taa kee keejeeai; jo anahonee hoe |
Punjabi
ਕੇਵਲ ਤਦ ਹੀ ਆਦਮੀ ਨੂੰ ਫਿਕਰ ਕਰਨਾ ਚਾਹੀਦਾ ਹੈ, ਜੇਕਰ ਕੋਈ ਨਾਂ ਹੋਣ ਵਾਲੀ ਗੱਲ ਹੋ ਜਾਵੇ।
English
People become anxious, when something unexpected happens.
ਇਹੁ ਮਾਰਗੁ ਸੰਸਾਰ ਕੋ; ਨਾਨਕ. ਥਿਰੁ ਨਹੀ ਕੋਇ ॥੫੧॥
eihu maarag sansaar ko; naanak. thir nahee koe |51|
Punjabi
ਇਹ ਜਗਤ ਦਾ ਰਸਤਾ ਹੈ। ਕੋਈ ਭੀ ਸਦੀਵੀ ਸਥਿਰ ਨਹੀਂ, ਹੇ ਨਾਨਕ!
English
This is the way of the world, O Nanak; nothing is stable or permanent. ||51||
ਜੋ ਉਪਜਿਓ. ਸੋ ਬਿਨਸਿ ਹੈ; ਪਰੋ ਆਜੁ ਕੈ ਕਾਲਿ ॥
jo upajio. so binas hai; paro aaj kai kaal |
Punjabi
ਜਿਹੜਾ ਕੋਈ ਜੰਮਿਆ ਹੈ, ਉਹ ਨਾਸ ਹੋ ਜਾਊਗਾ। ਹਰ ਕੋਈ ਅੱਜ ਹੀ ਜਾਂ ਭਲਕੇ ਡਿੱਗ ਪਵੇਗਾ।
English
Whatever has been created shall be destroyed; everyone shall perish, today or tomorrow.
ਨਾਨਕ. ਹਰਿ ਗੁਨ ਗਾਇ ਲੇ; ਛਾਡਿ ਸਗਲ ਜੰਜਾਲ ॥੫੨॥
naanak. har gun gaae le; chhaadd sagal janjaal |52|
Punjabi
ਨਾਨਕ, ਤੂੰ ਸਾਹਿਬ ਦੀਆਂ ਸਿਫਤਾਂ ਗਾਇਨ ਕਰ ਅਤੇ ਹੋਰ ਸਾਰੇ ਅਲਸੇਟੇ ਤਿਆਗ ਦੇ।
English
O Nanak, sing the Glorious Praises of the Lord, and give up all other entanglements. ||52||
ਦੋਹਰਾ ॥
doharaa |
Punjabi
ਦੋਹਰਾ।
English
Dohraa:
ਬਲੁ ਛੁਟਕਿਓ, ਬੰਧਨ ਪਰੇ; ਕਛੂ ਨ ਹੋਤ ਉਪਾਇ ॥
bal chhuttakio, bandhan pare; kachhoo na hot upaae |
Punjabi
ਮੇਰੀ ਸਤਿਆ ਖਤਮ ਹੋ ਗਈ ਹੈ, ਮੈਨੂੰ ਬੇੜੀਆਂ ਪਈਆਂ ਹੋਈਆਂ ਹਨ ਅਤੇ ਮੈਂ ਕੋਈ ਭੀ ਉਪਰਾਲਾ ਨਹੀਂ ਕਰ ਸਕਦਾ।
English
My strength is exhausted, and I am in bondage; I cannot do anything at all.
ਕਹੁ ਨਾਨਕ. ਅਬ ਓਟ ਹਰਿ; ਗਜ ਜਿਉ ਹੋਹੁ ਸਹਾਇ ॥੫੩॥
kahu naanak. ab ott har; gaj jiau hohu sahaae |53|
Punjabi
ਗੁਰੂ ਜੀ ਆਖਦੇ ਹਨ, ਹੁਣ ਕੇਵਲ ਵਾਹਿਗੁਰੂ ਹੀ ਮੇਰੀ ਪਨਾਹ ਹੈ। ਉਹ ਮੇਰੀ ਸਹਾਇਤਾ ਕਰੇਗਾ, ਜਿਸ ਤਰ੍ਹਾਂ ਉਸ ਨੇ ਹਾਥੀ ਦੀ ਕੀਤੀ ਸੀ।
English
Says Nanak, now, the Lord is my Support; He will help me, as He did the elephant. ||53||
ਬਲੁ ਹੋਆ ਬੰਧਨ ਛੁਟੇ; ਸਭੁ ਕਿਛੁ ਹੋਤ ਉਪਾਇ ॥
bal hoaa bandhan chhutte; sabh kichh hot upaae |
Punjabi
ਸਾਰੀ ਸਤਿਆ ਮੁੜ ਮੇਰੇ ਵਿੱਚ ਆ ਗਈ ਹੈ। ਮੇਰੀਆਂ ਬੇੜੀਆਂ ਕੱਟੀਆਂ ਗਈਆਂ ਹਨ ਅਤੇ ਹੁਣ ਸਾਰੇ ਉਪਰਾਲੇ ਕਰ ਸਕਦਾ ਹਾਂ।
English
My strength has been restored, and my bonds have been broken; now, I can do everything.
ਨਾਨਕ. ਸਭੁ ਕਿਛੁ ਤੁਮਰੈ ਹਾਥ ਮੈ; ਤੁਮ ਹੀ ਹੋਤ ਸਹਾਇ ॥੫੪॥
naanak. sabh kichh tumarai haath mai; tum hee hot sahaae |54|
Punjabi
ਨਾਨਕ ਸਾਰਾ ਕੁਝ ਤੁਹਾਡੇ ਆਪਣੇ ਹੱਥਾਂ ਵਿੱਚ ਹੈ। ਤੁਸੀਂ ਆਪ ਹੀ ਆਪਣੀ ਸਹਾਇਤਾ ਕਰ ਸਕਦੇ ਹੋ।
English
Nanak: everything is in Your hands, Lord; You are my Helper and Support. ||54||
ਸੰਗ ਸਖਾ ਸਭਿ ਤਜਿ ਗਏ; ਕੋਊ. ਨ ਨਿਬਹਿਓ ਸਾਥਿ ॥
sang sakhaa sabh taj ge; koaoo. na nibahio saath |
Punjabi
ਮੇਰੇ ਸੰਗੀ ਅਤੇ ਸਾਥੀ ਸਾਰੇ ਮੈਨੂੰ ਛੱਡ ਗਏ ਹਨ। ਕੋਈ ਭੀ ਅਖੀਰ ਤਾਂਈ ਮੇਰੇ ਨਾਲ ਨਹੀਂ ਰਿਹਾ।
English
My associates and companions have all deserted me; no one remains with me.
ਕਹੁ ਨਾਨਕ. ਇਹ ਬਿਪਤਿ ਮੈ; ਟੇਕ ਏਕ ਰਘੁਨਾਥ ॥੫੫॥
kahu naanak. ih bipat mai; ttek ek raghunaath |55|
Punjabi
ਗੁਰੂ ਜੀ ਆਖਦੇ ਹਨ ਬਿਪਤਾ ਅੰਦਰ ਕੇਵਲ ਪ੍ਰਭੂ ਹੀ ਮੇਰਾ ਆਸਰਾ ਹੈ।
English
Says Nanak, in this tragedy, the Lord alone is my Support. ||55||
ਨਾਮੁ ਰਹਿਓ. ਸਾਧੂ ਰਹਿਓ; ਰਹਿਓ ਗੁਰੁ ਗੋਬਿੰਦੁ ॥
naam rahio. saadhoo rahio; rahio gur gobind |
Punjabi
ਕੇਵਲ ਗੁਰੂ-ਪ੍ਰਮੇਸ਼ਰ ਸਦੀਵੀ ਤੌਰ ਤੇ ਅਸਥਿਰ ਹਨ ਅਤੇ ਅਸਥਿਰ ਹੈ ਉਸ ਦਾ ਨਾਮ ਅਤੇ ਉਸ ਦੇ ਸੰਤ।
English
The Naam remains; the Holy Saints remain; the Guru, the Lord of the Universe, remains.
ਕਹੁ ਨਾਨਕ. ਇਹ ਜਗਤ ਮੈ; ਕਿਨ ਜਪਿਓ ਗੁਰ ਮੰਤੁ ॥੫੬॥
kahu naanak. ih jagat mai; kin japio gur mant |56|
Punjabi
ਗੁਰੂ ਜੀ ਆਖਦੇ ਹਨ, ਕੋਈ ਵਿਰਲਾ ਜਣਾ ਹੀ ਇਸ ਸੰਸਾਰ ਵਿੱਚ ਗੁਰਾਂ ਦੀ ਬਾਣੀ ਨੂੰ ਵੀਚਾਰਦਾ ਹੈ।
English
Says Nanak, how rare are those who chant the Guru's Mantra in this world. ||56||
ਰਾਮ ਨਾਮੁ ਉਰ ਮੈ ਗਹਿਓ; ਜਾ ਕੈ ਸਮ. ਨਹੀ ਕੋਇ ॥
raam naam ur mai gahio; jaa kai sam. nahee koe |
Punjabi
ਪ੍ਰਭੂ ਦੇ ਨਾਮ ਨੂੰ, ਜਿਸ ਦਾ ਕੋਈ ਸਾਨੀ ਨਹੀਂ, ਮੈਂ ਆਪਣੇ ਹਿਰਦੇ ਨਾਲ ਘੁੱਟ ਕੇ ਲਾ ਲਿਆ ਹੈ।
English
I have enshrined the Lord's Name within my heart; there is nothing equal to it.
ਜਿਹ ਸਿਮਰਤ. ਸੰਕਟ ਮਿਟੈ; ਦਰਸੁ ਤੁਹਾਰੋ ਹੋਇ ॥੫੭॥੧॥
jih simarat. sankatt mittai; daras tuhaaro hoe |57|1|
Punjabi
ਐਹੋ ਜਿਹਾ ਹੈ ਤੇਰਾ ਨਾਮ, ਹੇ ਸੁਆਮੀ! ਜਿਸ ਦਾ ਆਰਾਧਨ ਕਰਨ ਦੁਆਰਾ, ਮੇਰੇ ਦੁੱਖੜੇ ਮੁਕ ਜਾਂਦੇ ਹਨ ਅਤੇ ਮੈਨੂੰ ਤੇਰੇ ਦਰਸ਼ਨ ਦੀ ਦਾਤ ਪ੍ਰਾਪਤ ਹੁੰਦੀ ਹੈ।
English
Meditating in remembrance on it, my troubles are taken away; I have received the Blessed Vision of Your Darshan. ||57||1||
ਮੁੰਦਾਵਣੀ ਮਹਲਾ ੫ ॥
mundaavanee mahalaa 5 |
Punjabi
ਮੁਹਰ ਛਾਪ ਪੰਜਵੀਂ ਪਾਤਿਸ਼ਾਹੀ।
English
Mundaavanee, Fifth Mehl:
ਥਾਲ ਵਿਚਿ. ਤਿੰਨਿ ਵਸਤੂ ਪਈਓ; ਸਤੁ ਸੰਤੋਖੁ ਵੀਚਾਰੋ ॥
thaal vich. tin vasatoo peeo; sat santokh veechaaro |
Punjabi
ਪਲੇਟ ਵਿੱਚ ਤਿੰਨ ਚੀਜ਼ਾਂ ਪਾਈਆਂ ਗਈਆਂ ਹਨ, ਸੱਚ ਸੰਤੁਸ਼ਟਤਾ ਅਤੇ ਸਿਮਰਨ।
English
Upon this Plate, three things have been placed: Truth, Contentment and Contemplation.
ਅੰਮ੍ਰਿਤ ਨਾਮੁ. ਠਾਕੁਰ ਕਾ ਪਇਓ; ਜਿਸ ਕਾ ਸਭਸੁ ਅਧਾਰੋ ॥
amrit naam. tthaakur kaa peo; jis kaa sabhas adhaaro |
Punjabi
ਸੁਆਮੀ ਦਾ ਸੁਧਾ ਸਰੂਪ ਨਾਮ, ਜੋ ਸਾਰਿਆਂ ਦਾ ਆਸਰਾ ਭੀ ਹੈ, ਉਸ ਅੰਦਰ ਪਾਇਆ ਗਿਆ ਹੈ।
English
The Ambrosial Nectar of the Naam, the Name of our Lord and Master, has been placed upon it as well; it is the Support of all.
ਜੇ ਕੋ ਖਾਵੈ. ਜੇ ਕੋ ਭੁੰਚੈ; ਤਿਸ ਕਾ ਹੋਇ ਉਧਾਰੋ ॥
je ko khaavai. je ko bhunchai; tis kaa hoe udhaaro |
Punjabi
ਜੇਕਰ ਕੋਈ ਜਣਾ ਇਸ ਭੋਜਨ ਨੂੰ ਖਾਂਦਾ ਹੈ, ਜੇਕਰ ਕੋਈ ਜਣਾ ਇਸ ਸਵਾਦ ਨੂੰ ਮਾਣਦਾ ਹੈ, ਉਸ ਦੀ ਕਲਿਆਣ ਹੋ ਜਾਂਦੀ ਹੈ।
English
One who eats it and enjoys it shall be saved.
ਏਹ ਵਸਤੁ. ਤਜੀ ਨਹ ਜਾਈ; ਨਿਤ ਨਿਤ ਰਖੁ ਉਰਿ ਧਾਰੋ ॥
eeh vasat. tajee neh jaaee; nit nit rakh ur dhaaro |
Punjabi
ਇਹ ਚੀਜ਼ ਤਿਆਗੀ ਨਹੀਂ ਜਾ ਸਕਦੀ, ਸ਼ੲਸ ਲਈ ਸਦੀਵ ਸਦੀਵ ਹੀ ਤੂੰ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖ।
English
This thing can never be forsaken; keep this always and forever in your mind.
ਤਮ ਸੰਸਾਰੁ. ਚਰਨ ਲਗਿ ਤਰੀਐ; ਸਭੁ ਨਾਨਕ ਬ੍ਰਹਮ ਪਸਾਰੋ ॥੧॥
tam sansaar. charan lag tareeai; sabh naanak braham pasaaro |1|
Punjabi
ਪ੍ਰਭੂ ਦੇ ਪੈਰਾਂ ਨਾਲ ਜੁੜ ਜਾਣ ਦੁਆਰਾ, ਅਨ੍ਹੇਰਾ ਜਗਤ ਸਮੁੰਦਰ ਪਾਰ ਕੀਤਾ ਜਾਂਦਾ ਹੈ, ਹੇ ਨਾਨਕ! ਹਰ ਵਸਤੂ ਪ੍ਰਭੂ ਦਾ ਹੀ ਵਿਸਥਾਰ ਹੈ।
English
The dark world-ocean is crossed over, by grasping the Feet of the Lord; O Nanak, it is all the extension of God. ||1||
ਸਲੋਕ ਮਹਲਾ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Fifth Mehl:
ਤੇਰਾ ਕੀਤਾ. ਜਾਤੋ ਨਾਹੀ; ਮੈਨੋ ਜੋਗੁ ਕੀਤੋਈ ॥
teraa keetaa. jaato naahee; maino jog keetoee |
Punjabi
ਜਿਹੜਾ ਕੁਝ ਤੂੰ ਮੇਰੇ ਲਈ ਕੀਤਾ ਹੈ, ਮੈਂ ਉਸ ਦੀ ਕਦਰ ਨਹੀਂ ਪਾਈ, ਹੇ ਪ੍ਰਭੂ! ਤੂੰ ਮੈਨੂੰ ਆਪਣੀ ਸੇਵਾ ਦੇ ਲਾਇਕ ਬਣਾਇਆ ਹੈ।
English
I have not appreciated what You have done for me, Lord; only You can make me worthy.
ਮੈ ਨਿਰਗੁਣਿਆਰੇ. ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ॥
mai niraguniaare. ko gun naahee; aape taras peoee |
Punjabi
ਮੈਂ ਗੁਣ ਵਿਹੂਣ ਵਿੱਚ ਕੋਈ ਨੇਕੀ ਨਹੀਂ। ਤੂੰ ਹੇ ਮੇਰੇ ਸਾਈਂ! ਖੁਦ-ਬ-ਖੁਦ ਹੀ ਮੇਰੇ ਉਤੇ ਰਹਿਮਤ ਧਾਰੀ ਹੈ।
English
I am unworthy - I have no worth or virtues at all. You have taken pity on me.
ਤਰਸੁ ਪਇਆ. ਮਿਹਰਾਮਤਿ ਹੋਈ; ਸਤਿਗੁਰੁ ਸਜਣੁ ਮਿਲਿਆ ॥
taras peaa. miharaamat hoee; satigur sajan miliaa |
Punjabi
ਤੂੰ ਮੇਰੇ ਉਤੇ ਕਿਰਪਾਲਤਾ ਕੀਤੀ ਹੈ ਅਤੇ ਆਪਣੀ ਮਿਹਰ ਮੇਰੇ ਤੇ ਬਰਸਾਈ ਹੈ। ਮੈਂ ਹੁਣ ਸੱਚੇ ਗੁਰਦੇਵ, ਆਪਣੇ ਮਿੱਤਰ ਨੂੰ ਮਿਲ ਪਿਆ ਹਾਂ।
English
You took pity on me, and blessed me with Your Mercy, and I have met the True Guru, my Friend.
ਨਾਨਕ. ਨਾਮੁ ਮਿਲੈ ਤਾਂ ਜੀਵਾਂ; ਤਨੁ ਮਨੁ ਥੀਵੈ ਹਰਿਆ ॥੧॥
naanak. naam milai taan jeevaan; tan man theevai hariaa |1|
Punjabi
ਨਾਨਕ, ਜੇਕਰ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਮਿਲਦੀ ਹੈ, ਕੇਵਲ ਤਦ ਹੀ ਮੈਂ ਜੀਉਂਦਾ ਹਾਂ ਅਤੇ ਮੇਰੀ ਦੇਹ ਤੇ ਆਤਮਾਂ ਪ੍ਰਫੁਲਤ ਹੁੰਦੇ ਹਨ।
English
O Nanak, if I am blessed with the Naam, I live, and my body and mind blossom forth. ||1||
ਰਾਮਕਲੀ ਮਹਲਾ ੩ ਅਨੰਦੁ ॥
raamakalee mahalaa 3 anand |
Punjabi
ਰਾਮਕਲੀ ਤੀਜੀ ਪਾਤਿਸ਼ਾਹੀ। ਅੰਨਦ।
English
Raamkalee, Third Mehl, Anand ~ The Song Of Bliss:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਅਨੰਦੁ ਭਇਆ ਮੇਰੀ ਮਾਏ; ਸਤਿਗੁਰੂ. ਮੈ ਪਾਇਆ ॥
anand bheaa meree maae; satiguroo. mai paaeaa |
Punjabi
ਸੱਚੀ ਖੁਸ਼ੀ ਉਤਪੰਨ ਹੋ ਆਈ ਹੈ, ਮੇ ਮੇਰੀ ਮਾਤਾਂ ਕਿਉਂ ਜੋ ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ।
English
I am in ecstasy, O my mother, for I have found my True Guru.
ਸਤਿਗੁਰੁ. ਤ ਪਾਇਆ ਸਹਜ ਸੇਤੀ; ਮਨਿ ਵਜੀਆ ਵਾਧਾਈਆ ॥
satigur. ta paaeaa sehaj setee; man vajeea vaadhaaeea |
Punjabi
ਸੱਚੇ ਗੁਰਾਂ ਨੂੰ ਮੈਂ ਸੋਖ ਨਾਲ ਹੀ ਪਾ ਲਿਆ ਹੈ ਅਤੇ ਮੇਰੇ ਹਿਰਦੇ ਅੰਦਰ ਪ੍ਰੰਸਨਤਾ ਦਾ ਰਾਗ ਗੂੰਜਦਾ ਹੈ।
English
I have found the True Guru, with intuitive ease, and my mind vibrates with the music of bliss.
ਰਾਗ ਰਤਨ ਪਰਵਾਰ ਪਰੀਆ; ਸਬਦ ਗਾਵਣ ਆਈਆ ॥
raag ratan paravaar pareea; sabad gaavan aaeea |
Punjabi
ਹੀਰੇ ਵਰਗੇ ਰਾਗਾਂ ਨੂੰ ਅਤੇ ਉਨ੍ਹਾਂ ਦੀਆਂ ਰਾਗਨੀਆਂ ਗੁਰਬਾਣੀ ਦਾ ਕੀਰਤਨ ਕਰਨ ਲਈ ਆਏ ਹਨ।
English
The jewelled melodies and their related celestial harmonies have come to sing the Word of the Shabad.
ਸਬਦੋ ਤ ਗਾਵਹੁ ਹਰੀ ਕੇਰਾ; ਮਨਿ ਜਿਨੀ ਵਸਾਇਆ ॥
sabado ta gaavahu haree keraa; man jinee vasaaeaa |
Punjabi
ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ, ਉਹ ਪ੍ਰਭੂ ਦੀ ਗਰੁਬਾਣੀ ਨੂੰ ਗਾਉਂਦੇ ਹਨ।
English
The Lord dwells within the minds of those who sing the Shabad.
ਕਹੈ ਨਾਨਕੁ. ਅਨੰਦੁ ਹੋਆ; ਸਤਿਗੁਰੂ ਮੈ ਪਾਇਆ ॥੧॥
kahai naanak. anand hoaa; satiguroo mai paaeaa |1|
Punjabi
ਗੁਰੂ ਜੀ ਆਖਦੇ ਹਨ, ਖੁਸ਼ੀ ਉਤਪੰਨ ਹੋ ਗਈ ਹੈ ਅਤੇ ਮੈਂ ਸੱਚੇ ਗੁਰਦੇਵ ਜੀ ਨੂੰ ਪਾ ਲਿਆ ਹੈ।
English
Says Nanak, I am in ecstasy, for I have found my True Guru. ||1||
ਏ ਮਨ ਮੇਰਿਆ; ਤੂ ਸਦਾ ਰਹੁ ਹਰਿ ਨਾਲੇ ॥
e man meriaa; too sadaa rahu har naale |
Punjabi
ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਪ੍ਰਭੂ ਦੇ ਨਾਲ ਵੱਸ।
English
O my mind, remain always with the Lord.
ਹਰਿ ਨਾਲਿ ਰਹੁ ਤੂ ਮੰਨ ਮੇਰੇ; ਦੂਖ ਸਭਿ ਵਿਸਾਰਣਾ ॥
har naal rahu too man mere; dookh sabh visaaranaa |
Punjabi
ਤੂੰ ਹਮੇਸ਼ਾਂ ਆਪਣੇ ਵਾਹਿਗੁਰੂ ਦੇ ਨਾਲ ਵੱਜ, ਹੇ ਮੇਰੀ ਜਿੰਦੇ। ਅਤੇ ਉਹ ਤੈਨੂੰ ਸਾਰੇ ਹੀ ਦੁੱਖੜੇ ਭੁਲਾ ਦੇਵੇਗਾ।
English
Remain always with the Lord, O my mind, and all sufferings will be forgotten.
ਅੰਗੀਕਾਰੁ ਓਹੁ ਕਰੇ ਤੇਰਾ; ਕਾਰਜ ਸਭਿ ਸਵਾਰਣਾ ॥
angeekaar ohu kare teraa; kaaraj sabh savaaranaa |
Punjabi
ਉਹ ਤੈਨੂੰ ਆਪਣਾ ਲਵੇਗਾ ਅਤੇ ਤੇਰੇ ਸਾਰੇ ਕੰਮਕਾਜ ਰਾਸ ਕਰ ਦੇਵੇਗਾ।
English
He will accept You as His own, and all your affairs will be perfectly arranged.
ਸਭਨਾ ਗਲਾ ਸਮਰਥੁ ਸੁਆਮੀ; ਸੋ. ਕਿਉ ਮਨਹੁ ਵਿਸਾਰੇ ॥
sabhanaa galaa samarath suaamee; so. kiau manahu visaare |
Punjabi
ਸਾਹਿਬ ਸਾਰੀਆਂ ਚੀਜ਼ਾਂ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਤੂੰ ਉਸ ਨੂੰ ਆਪਣੇ ਚਿੱਤੋਂ ਕਿਉਂ ਭੁਲਾਉਂਦਾ ਹੈਂ।
English
Our Lord and Master is all-powerful to do all things, so why forget Him from your mind?
ਕਹੈ ਨਾਨਕੁ. ਮੰਨ ਮੇਰੇ; ਸਦਾ ਰਹੁ ਹਰਿ ਨਾਲੇ ॥੨॥
kahai naanak. man mere; sadaa rahu har naale |2|
Punjabi
ਗੁਰੂ ਜੀ ਫਰਮਾਉਂਦੇ ਹਨ ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਵਾਹਿਗੁਰੂ ਨਾਲ ਵੱਸ।
English
Says Nanak, O my mind, remain always with the Lord. ||2||
ਸਾਚੇ ਸਾਹਿਬਾ; ਕਿਆ ਨਾਹੀ. ਘਰਿ ਤੇਰੈ ॥
saache saahibaa; kiaa naahee. ghar terai |
Punjabi
ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਭੰਡਾਰੇ ਵਿੱਚ ਨਹੀਂ।
English
O my True Lord and Master, what is there which is not in Your celestial home?
ਘਰਿ ਤ ਤੇਰੈ. ਸਭੁ ਕਿਛੁ ਹੈ; ਜਿਸੁ ਦੇਹਿ ਸੁ ਪਾਵਏ ॥
ghar ta terai. sabh kichh hai; jis dehi su paave |
Punjabi
ਤੇਰੇ ਘਰ ਅੰਦਰ ਹਰ ਪਸਤੂ ਹੈ, ਪਰ ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ ਜਿਸ ਨੂੰ ਤੂੰ ਦਿੰਦਾ ਹੈ।
English
Everything is in Your home; they receive, unto whom You give.
ਸਦਾ ਸਿਫਤਿ ਸਲਾਹ ਤੇਰੀ; ਨਾਮੁ ਮਨਿ ਵਸਾਵਏ ॥
sadaa sifat salaah teree; naam man vasaave |
Punjabi
ਜੋ ਤੇਰੇ ਨਾਮ ਨੂੰ ਆਪਣੇ ਅੰਤਰ-ਆਤਮੇ ਟਿਕਾਉਦਾਂ ਹੈ, ਉਹ ਹਮੇਸ਼ਾਂ ਹੀ ਤੇਰੀ ਮਹਿਮਾ ਅਤੇ ਗੁਣਾਂ ਨੂੰ ਗਾਇਨ ਕਰਦਾ ਹੈ, ਹੇ ਸੁਆਮੀ।
English
Constantly singing Your Praises and Glories, Your Name is enshrined in the mind.
ਨਾਮੁ ਜਿਨ ਕੈ ਮਨਿ ਵਸਿਆ; ਵਾਜੇ ਸਬਦ ਘਨੇਰੇ ॥
naam jin kai man vasiaa; vaaje sabad ghanere |
Punjabi
ਅਨੇਕਾਂ ਹੀ ਖੁਸ਼ੀ ਦੇ ਰਾਗ ਉਸ ਲਈ ਅਲਾਪੇ ਜਾਂਦੇ ਹਨ ਜਿਸ ਦੇ ਚਿੱਤ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ।
English
The divine melody of the Shabad vibrates for those, within whose minds the Naam abides.
ਕਹੈ ਨਾਨਕੁ. ਸਚੇ ਸਾਹਿਬ; ਕਿਆ ਨਾਹੀ. ਘਰਿ ਤੇਰੈ ॥੩॥
kahai naanak. sache saahib; kiaa naahee. ghar terai |3|
Punjabi
ਗੁਰੂ ਜੀ ਆਖਦੇ ਹਨ, ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਘਰ ਵਿੱਚ ਨਹੀਂ।
English
Says Nanak, O my True Lord and Master, what is there which is not in Your home? ||3||
ਸਾਚਾ ਨਾਮੁ; ਮੇਰਾ ਆਧਾਰੋ ॥
saachaa naam; meraa aadhaaro |
Punjabi
ਕੇਵਲ ਸੱਚਾ ਨਾਮ ਹੀ ਮੇਰਾ ਆਸਰਾ ਹੈ।
English
The True Name is my only support.
ਸਾਚੁ ਨਾਮੁ ਅਧਾਰੁ ਮੇਰਾ; ਜਿਨਿ ਭੁਖਾ ਸਭਿ ਗਵਾਈਆ ॥
saach naam adhaar meraa; jin bhukhaa sabh gavaaeea |
Punjabi
ਸਤਿਨਾਮ, ਜਿਸ ਨੇ ਮੇਰੀ ਸਾਰੀ ਭੁਖ ਨਵਿਰਤ ਕਰ ਦਿੱਤੀ ਹੈ, ਹੀ ਮੇਰਾ ਇੱਕੋ ਇੱਕ ਆਸਰਾ ਹੈ।
English
The True Name is my only support; it satisfies all hunger.
ਕਰਿ ਸਾਂਤਿ ਸੁਖ ਮਨਿ ਆਇ ਵਸਿਆ; ਜਿਨਿ ਇਛਾ ਸਭਿ ਪੁਜਾਈਆ ॥
kar saant sukh man aae vasiaa; jin ichhaa sabh pujaaeea |
Punjabi
ਮੇਰੇ ਚਿੱਤ ਅੰਦਰ ਵਸ ਕੇ ਨਾਮ ਨੇ ਮੈਨੂੰ ਠੰਢ ਚੈਨ ਤੇ ਅਨੰਦ ਬਖਸ਼ਿਆ ਹੈ ਅਤੇ ਮੇਰੀਆਂ ਸਾਰੀਆਂ ਖ਼ਾਹਿਸਾਂ ਪੂਰੀਆਂ ਕਰ ਦਿੱਤੀਆ ਹਨ।
English
It has brought peace and tranquility to my mind; it has fulfilled all my desires.
ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ; ਜਿਸ ਦੀਆ ਏਹਿ ਵਡਿਆਈਆ ॥
sadaa kurabaan keetaa guroo vittahu; jis deea ehi vaddiaaeea |
Punjabi
ਮੈਂ ਹਮੇਸ਼ਾਂ ਹੀ ਆਪਣੇ ਗੁਰਦੇਵ ਜੀ ਉੱਤਸ ਵਾਰਨੇ ਜਾਂਦਾ ਹਾਂ ਜਿਨ੍ਹਾਂ ਵਿੱਚ ਐਹੋ ਜੇਹੀਆਂ ਖੂਬੀਆਂ ਹਨ।
English
I am forever a sacrifice to the Guru, who possesses such glorious greatness.
ਕਹੈ ਨਾਨਕੁ. ਸੁਣਹੁ ਸੰਤਹੁ; ਸਬਦਿ ਧਰਹੁ ਪਿਆਰੋ ॥
kahai naanak. sunahu santahu; sabad dharahu piaaro |
Punjabi
ਗੁਰੂ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ ਤੁਸੀਂ ਪ੍ਰਭੂ ਦੀ ਗਰਬਾਣੀ ਨਾਲ ਪ੍ਰੇਮ ਕਰੋ।
English
Says Nanak, listen, O Saints; enshrine love for the Shabad.
ਸਾਚਾ ਨਾਮੁ; ਮੇਰਾ ਆਧਾਰੋ ॥੪॥
saachaa naam; meraa aadhaaro |4|
Punjabi
ਸਤਿਨਾਮ ਹੀ ਮੇਰਾ ਇੱਕੋ ਇੱਕ ਆਸਰਾ ਹੈ।
English
The True Name is my only support. ||4||
ਵਾਜੇ ਪੰਚ ਸਬਦ; ਤਿਤੁ ਘਰਿ ਸਭਾਗੈ ॥
vaaje panch sabad; tith ghar sabhaagai |
Punjabi
ਉਸੁ ਪਰਮ ਸ੍ਰੇਸ਼ਟ ਕਰਮਾਂ ਵਾਲੇ ਹਿਰਦੇ ਅੰਦਰ ਪੰਜ ਕਿਸਮਾਂ ਦੇ ਰਾਗ ਗੂੰਜਦੇ ਹਨ।
English
The Panch Shabad, the five primal sounds, vibrate in that blessed house.
ਘਰਿ ਸਭਾਗੈ ਸਬਦ ਵਾਜੇ; ਕਲਾ ਜਿਤੁ ਘਰਿ ਧਾਰੀਆ ॥
ghar sabhaagai sabad vaaje; kalaa jit ghar dhaareea |
Punjabi
ਉਸ ਪਰਮ ਸ੍ਰੇਸ਼ਟ ਕਰਮਾਂ ਵਾਲੇ ਰਿਦੈ-ਘਰ ਵਿੱਚ ਜਿਸ ਅੰਦਰ ਸਾਈਂ ਨੇ ਆਪਣੀ ਸੱਤਿਆ ਸੰਚਾਰੀ ਹੈ ਕੀਰਤਨ ਆਲਾਪੇ ਜਾ ਰਹੇ ਹਨ।
English
In that blessed house, the Shabad vibrates; He infuses His almighty power into it.
ਪੰਚ ਦੂਤ ਤੁਧੁ ਵਸਿ ਕੀਤੇ; ਕਾਲੁ ਕੰਟਕੁ ਮਾਰਿਆ ॥
panch doot tudh vas keete; kaal kanttak maariaa |
Punjabi
ਹੇ ਸਾਂਈਂ! ਤੇਰੇ ਆਸਰੇ ਬੰਦਾ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦਾਂ ਹੈ ਅਤੇ ਤੂੰ ਦੁਖਦਾਈ ਮੌਤ ਨੂੰ ਮਾਰ ਸੁਟਦਾ ਹੈਂ।
English
Through You, we subdue the five demons of desire, and slay Death, the torturer.
ਧੁਰਿ ਕਰਮਿ ਪਾਇਆ ਤੁਧੁ. ਜਿਨ ਕਉ; ਸਿ. ਨਾਮਿ ਹਰਿ ਕੈ ਲਾਗੇ ॥
dhur karam paaeaa tudh. jin kau; si. naam har kai laage |
Punjabi
ਜਿਨ੍ਹਾਂ ਦੀ ਤੂੰ ਮੁੱਢ ਤੋਂ ਐਹੋ ਜੇਹੀ ਪ੍ਰਾਲਭਧ ਲਿਖੀ ਹੋਈ ਹੈ, ਹੇ ਸੁਆਮੀ। ਉਹ ਹੀ ਤੇਰੇ ਨਾਮ ਨਾਲ ਜੁੜਦੇ ਹਨ।
English
Those who have such pre-ordained destiny are attached to the Lord's Name.
ਕਹੈ ਨਾਨਕੁ. ਤਹ ਸੁਖੁ ਹੋਆ; ਤਿਤੁ ਘਰਿ ਅਨਹਦ ਵਾਜੇ ॥੫॥
kahai naanak. teh sukh hoaa; tith ghar anahad vaaje |5|
Punjabi
ਗੁਰੂ ਜੀ ਆਖਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਉਨ੍ਹਾਂ ਦੇ ਹਿਰਦੇ-ਘਰ ਅੰਦਰ ਬੈਕੁੰਠੀ ਕੀਰਤਨ ਹੁੰਦਾ ਹੈ।
English
Says Nanak, they are at peace, and the unstruck sound current vibrates within their homes. ||5||
ਅਨਦੁ ਸੁਣਹੁ ਵਡਭਾਗੀਹੋ; ਸਗਲ ਮਨੋਰਥ ਪੂਰੇ ॥
anad sunahu vaddabhaageeho; sagal manorath poore |
Punjabi
ਤੁਸੀਂ ਖੁਸ਼ੀ ਦੀ ਬਾਣੀ ਨੂੰ ਸ੍ਰਵਣ ਕਰੋ, ਹੇ ਭਾਰੋ ਭਾਗਾਂ ਵਾਲਿਓ! ਅਤੇ ਤੁਹਾਡੀਆਂ ਸਾਰੀਆਂ ਅਭਿਆਸ਼ਾ ਪੂਰੀਆਂ ਹੋ ਜਾਣਗੀਆਂ।
English
Listen to the song of bliss, O most fortunate ones; all your longings shall be fulfilled.
ਪਾਰਬ੍ਰਹਮੁ ਪ੍ਰਭੁ ਪਾਇਆ; ਉਤਰੇ ਸਗਲ ਵਿਸੂਰੇ ॥
paarabraham prabh paaeaa; utare sagal visoore |
Punjabi
ਮੈਂ ਸੁਆਮੀ, ਸ਼੍ਰੋਮਣੀ ਸਾਹਿਬ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਮੇਰੇ ਸਾਰੇ ਗਮ ਦੂਰ ਹੋ ਗਏ ਸਨ।
English
I have obtained the Supreme Lord God, and all sorrows have been forgotten.
ਦੂਖ ਰੋਗ ਸੰਤਾਪ ਉਤਰੇ; ਸੁਣੀ ਸਚੀ ਬਾਣੀ ॥
dookh rog santaap utare; sunee sachee baanee |
Punjabi
ਸੱਚੀ ਗੁਰਬਾਣੀ ਨੂੰ ਸ਼੍ਰਵਣ ਕਰਨ ਦੁਆਰਾ ਮੈਂ ਤਕਲੀਫਾਂ ਬੀਮਾਰੀਆਂ ਤੇ ਕਸ਼ਟਾਂ ਤੋਂ ਖ਼ਲਾਸੀ ਪਾ ਗਿਆ ਹਾਂ।
English
Pain, illness and suffering have departed, listening to the True Bani.
ਸੰਤ ਸਾਜਨ ਭਏ ਸਰਸੇ; ਪੂਰੇ ਗੁਰ ਤੇ ਜਾਣੀ ॥
sant saajan bhe sarase; poore gur te jaanee |
Punjabi
ਸਾਧੂ ਤੇ ਮਿੱਤ੍ਰ ਇਸ ਨੂੰ ਪੂਰਨ ਗੁਰਾਂ ਪਾਸੋਂ ਜਾਣਨ ਦੁਆਰਾ ਪ੍ਰਸੰਨ ਹੋ ਗਏ ਹਨ।
English
The Saints and their friends are in ecstasy, knowing the Perfect Guru.
ਸੁਣਤੇ ਪੁਨੀਤ. ਕਹਤੇ ਪਵਿਤੁ; ਸਤਿਗੁਰੁ ਰਹਿਆ ਭਰਪੂਰੇ ॥
sunate puneet. kahate pavit; satigur rahiaa bharapoore |
Punjabi
ਪਵਿੱਤਰ ਹਨ ਸ੍ਰੋਤੇ ਅਤੇ ਨਿਰਮਲ ਹਨ ਬਕਤੇ, ਉਹ ਸੱਚੇ ਗੁਰਾਂ ਨੂੰ ਸਾਰੇ ਵਿਆਪਕ ਵੇਖਦੇ ਹਨ।
English
Pure are the listeners, and pure are the speakers; the True Guru is all-pervading and permeating.
ਬਿਨਵੰਤਿ ਨਾਨਕੁ. ਗੁਰ ਚਰਣ ਲਾਗੇ; ਵਾਜੇ ਅਨਹਦ ਤੂਰੇ ॥੪੦॥੧॥
binavant naanak. gur charan laage; vaaje anahad toore |40|1|
Punjabi
ਗੁਰੂ ਜੀ ਬੇਨਤੀ ਕਰਦੇ ਹਨ, ਗੁਰਾਂ ਦੇ ਪੈਰੀਂ ਪੈਣ ਨਾਲ ਪ੍ਰਾਣੀ ਲਈ ਬਿਨ ਵਜਾਏ ਵਾਜੇ ਵਜਦੇ ਹਨ।
English
Prays Nanak, touching the Guru's Feet, the unstruck sound current of the celestial bugles vibrates and resounds. ||40||1||
ਸਲੋਕੁ ॥
salok |
Punjabi
ਸਲੋਕ (ਅਖੀਰਲਾ ਉਪਦੇਸ)।
English
Salok:
ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ ॥
pavan guroo, paanee pitaa; maataa dharat mehat |
Punjabi
ਹਵਾ ਗੁਰੂ ਹੈ, ਜਲ ਬਾਬਲ, ਧਰਤੀ ਵੱਡੀ ਅੰਮੜੀ,
English
Air is the Guru, Water is the Father, and Earth is the Great Mother of all.
ਦਿਵਸੁ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ ॥
divas raat due, daaee daaeaa; khelai sagal jagat |
Punjabi
ਅਤੇ ਦਿਨ ਤੇ ਰੈਣ ਦੋਨੋ, ਉਪ-ਪਿਤਾ ਤੇ ਉਪ-ਮਾਤਾ ਹਨ, ਜਿਨ੍ਹਾਂ ਦੀ ਗੋਦੀ ਵਿੱਚ ਸਾਰਾ ਜਹਾਨ ਖੇਡਦਾ ਹੈ।
English
Day and night are the two nurses, in whose lap all the world is at play.
ਚੰਗਿਆਈਆ ਬੁਰਿਆਈਆ; ਵਾਚੈ ਧਰਮੁ ਹਦੂਰਿ ॥
changiaaeea buriaaeea; vaachai dharam hadoor |
Punjabi
ਨੇਕੀਆਂ ਤੇ ਬਦੀਆਂ, ਧਰਮ ਰਾਜ ਦੀ ਹਜ਼ੂਰੀ ਵਿੱਚ ਪੜ੍ਹੀਆਂ ਜਾਣਗੀਆਂ।
English
Good deeds and bad deeds-the record is read out in the Presence of the Lord of Dharma.
ਕਰਮੀ ਆਪੋ ਆਪਣੀ; ਕੇ ਨੇੜੈ ਕੇ ਦੂਰਿ ॥
karamee aapo aapanee; ke nerrai ke door |
Punjabi
ਆਪੋ ਆਪਣੇ ਅਮਲਾਂ ਅਨੁਸਾਰ ਕਈ ਸੁਆਮੀ ਦੇ ਨਜ਼ਦੀਕ ਤੇ ਕਈ ਦੁਰੇਡੇ ਹੋਣਗੇ।
English
According to their own actions, some are drawn closer, and some are driven farther away.
ਜਿਨੀ. ਨਾਮੁ ਧਿਆਇਆ; ਗਏ ਮਸਕਤਿ ਘਾਲਿ ॥
jinee. naam dhiaaeaa; ge masakat ghaal |
Punjabi
ਜਿਨ੍ਹਾਂ ਨੇ ਨਾਮ ਸਿਮਰਿਆ ਹੈ ਤੇ ਜੋ ਕਰੜੀ ਘਾਲ ਕਮਾ ਕੇ ਤੁਰੇ ਹਨ,
English
Those who have meditated on the Naam, the Name of the Lord, and departed after having worked by the sweat of their brows
ਨਾਨਕ. ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥੧॥
naanak. te mukh ujale; ketee chhuttee naal |1|
Punjabi
ਹੇ ਨਾਨਕ! ਉਨ੍ਹਾਂ ਦੇ ਚੇਹਰੇ ਰੋਸ਼ਨ ਹੋਣਗੇ, ਅਤੇ ਅਨੇਕਾਂ ਹੀ ਉਨ੍ਹਾਂ ਦੇ ਸਾਥ ਖਲਾਸੀ ਪਾ ਜਾਣਗੇ।
English
-O Nanak, their faces are radiant in the Court of the Lord, and many are saved along with them! ||1||