Ekam
← Raags

Raag Kalyaan

ਰਾਗੁ ਕਲਿਆਨ

Ang 1319–1326 · 258 lines

A peaceful evening mode of praise and serenity.

Hymns in this raag

A selection in reading order. The remaining 242 lines can be read in the full Guru Granth Sahib.

Guru Granth SahibAng 1319 · Line 1

ਰਾਗੁ ਕਲਿਆਨ ਮਹਲਾ ੪ ॥

raag kaliaan mahalaa 4 |

Punjabi

ਰਾਗੁ ਕਲਿਆਨ। ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raag Kalyaan, Fourth Mehl:

Dr. Sant Singh Khalsa (Shabad OS, CC BY-SA)
Guru Granth SahibAng 1319 · Line 2

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ ਰਹਿਤ, ਅਜਨਮਾਂ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

Dr. Sant Singh Khalsa (Shabad OS, CC BY-SA)
Guru Granth SahibAng 1319 · Line 3

ਰਾਮਾ. ਰਮ ਰਾਮੈ; ਅੰਤੁ. ਨ ਪਾਇਆ ॥

raamaa. ram raamai; ant. na paaeaa |

Punjabi

ਸੁੰਦਰ ਅਤੇ ਸਰਬ-ਵਿਆਪਕ ਸੁਆਮੀ ਦੇ ਓੜਕ ਦਾ ਕਿਸੇ ਨੂੰ ਭੀ ਪਤਾ ਨਹੀਂ ਲੱਗਾ।

Bhai Manmohan Singh (Shabad OS, CC BY-SA)

English

The Lord, the Beauteous Lord - no one has found His limits.

Dr. Sant Singh Khalsa (Shabad OS, CC BY-SA)
Guru Granth SahibAng 1319 · Line 4

ਹਮ ਬਾਰਿਕ ਪ੍ਰਤਿਪਾਰੇ ਤੁਮਰੇ; ਤੂ ਬਡ ਪੁਰਖੁ. ਪਿਤਾ ਮੇਰਾ ਮਾਇਆ ॥੧॥ ਰਹਾਉ ॥

ham baarik pratipaare tumare; too badd purakh. pitaa meraa maaeaa |1| rahaau |

Punjabi

ਹੇ ਵਿਸ਼ਾਲ ਵਾਹਿਗੁਰੂ! ਤੂੰ ਮੇਰਾ ਬਾਬਲ ਅਤੇ ਅੰਮੜੀ ਹੈਂ। ਮੈਂ ਤੇਰਾ ਬੱਚਾ ਹਾਂ ਅਤੇ ਤੂੰ ਹੀ ਮੇਰੀ ਪਾਲਣਾ ਪੋਸਣਾ ਕਰਦਾ ਹੈਂ। ਠਹਿਰਾਓ।

Bhai Manmohan Singh (Shabad OS, CC BY-SA)

English

I am a child - You cherish and sustain me. You are the Great Primal Being, my Mother and Father. ||1||Pause||

Dr. Sant Singh Khalsa (Shabad OS, CC BY-SA)
Guru Granth SahibAng 1319 · Line 5

ਹਰਿ ਕੇ ਨਾਮ ਅਸੰਖ ਅਗਮ ਹਹਿ; ਅਗਮ ਅਗਮ ਹਰਿ ਰਾਇਆ ॥

har ke naam asankh agam heh; agam agam har raaeaa |

Punjabi

ਅਣਗਿਣਤ ਹਨ ਅਤੇ ਅਜੋਖੇ ਹਨ, ਵਾਹਿਗੁਰੂ ਦੇ ਨਾਮ, ਮੇਰਾ ਵਾਹਿਗੁਰੂ, ਪਾਤਿਸ਼ਾਹ, ਪਹੁੰਚ ਤੋਂ ਪਰ੍ਹੇ ਅਤੇ ਅਥਾਹ ਹੈ।

Bhai Manmohan Singh (Shabad OS, CC BY-SA)

English

The Names of the Lord are Countless and Unfathomable. My Sovereign Lord is Unfathomable and Incomprehensible.

Dr. Sant Singh Khalsa (Shabad OS, CC BY-SA)
Guru Granth SahibAng 1319 · Line 6

ਗੁਣੀ ਗਿਆਨੀ ਸੁਰਤਿ ਬਹੁ ਕੀਨੀ; ਇਕੁ ਤਿਲੁ. ਨਹੀ ਕੀਮਤਿ ਪਾਇਆ ॥੧॥

gunee giaanee surat bahu keenee; ik til. nahee keemat paaeaa |1|

Punjabi

ਨੇਕ ਅਤੇ ਗਿਆਨਵਾਨ ਬੰਦਿਆਂ ਨੇ ਤੇਰੇ ਬਾਰੇ ਬਹੁਤਾ ਹੀ ਸੋਚਿਆ ਵੀਚਾਰਿਆ ਹੈ, ਪ੍ਰੰਤੂ ਤੇਰੇ ਮੁੱਲ ਦਾ ਉਹਨਾਂ ਨੂੰ ਇੱਕ ਭੋਰਾ ਭਰ ਭੀ ਪਤਾ ਨਹੀਂ ਲੱਗ ਸਕਿਆ।

Bhai Manmohan Singh (Shabad OS, CC BY-SA)

English

The virtuous and the spiritual teachers have given it great thought, but they have not found even an iota of His Value. ||1||

Dr. Sant Singh Khalsa (Shabad OS, CC BY-SA)
Guru Granth SahibAng 1319 · Line 7

ਗੋਬਿਦ ਗੁਣ ਗੋਬਿਦ ਸਦ ਗਾਵਹਿ; ਗੁਣ ਗੋਬਿਦ ਅੰਤੁ. ਨ ਪਾਇਆ ॥

gobid gun gobid sad gaaveh; gun gobid ant. na paaeaa |

Punjabi

ਉਹ ਸਦੀਵ ਦੀ ਸੰਸਾਰ ਦੇ ਸੁਆਮੀ, ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ, ਪ੍ਰੰਤੂ ਸੁਆਮੀ ਦੀਆਂ ਸਿਫਤਾਂ ਦੇ ਓੜਕ ਦਾ ਉਨ੍ਹਾਂ ਨੂੰ ਪਤਾ ਨਹੀਂ ਲਗ ਸਕਿਆ।

Bhai Manmohan Singh (Shabad OS, CC BY-SA)

English

They sing the Glorious Praises of the Lord, the Lord of the Universe forever. They sing the Glorious Praises of the Lord of the Universe, but they do not find His limits.

Dr. Sant Singh Khalsa (Shabad OS, CC BY-SA)
Guru Granth SahibAng 1319 · Line 8

ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ; ਬਹੁ ਜਪੀਐ ਥਾਹ. ਨ ਪਾਇਆ ॥੨॥

too amit atol aparanpar suaamee; bahu japeeai thaah. na paaeaa |2|

Punjabi

ਅਮਾਪ, ਅਜੋਖ ਅਤੇ ਹੱਦ ਬੰਨਾ-ਰਹਿਤ ਹੈਂ ਤੂੰ, ਹੇ ਸਾਹਿਬ! ਜਿੰਨਾ ਭੀ ਜਿਆਦਾ ਬੰਦਾ ਭਜਨ ਪਿਆ ਕਰੇ, ਉਸ ਨੂੰ ਤੇਰੀ ਡੂੰਘਾਈ ਦਾ ਪਤਾ ਨਹੀਂ ਲੱਗਦਾ।

Bhai Manmohan Singh (Shabad OS, CC BY-SA)

English

You are Immeasurable, Unweighable, and Infinite, O Lord and Master; no matter how much one may meditate on You, Your Depth cannot be fathomed. ||2||

Dr. Sant Singh Khalsa (Shabad OS, CC BY-SA)
Guru Granth SahibAng 1319 · Line 9

ਉਸਤਤਿ ਕਰਹਿ ਤੁਮਰੀ ਜਨ ਮਾਧੌ; ਗੁਨ ਗਾਵਹਿ ਹਰਿ ਰਾਇਆ ॥

ausatat kareh tumaree jan maadhau; gun gaaveh har raaeaa |

Punjabi

ਹੇ ਮਾਇਆ ਦੇ ਪਤੀ! ਸਾਧੂ ਤੇਰੀ ਪ੍ਰਸੰਸਾ ਕਰਦੇ ਹਨ ਅਤੇ ਤੇਰੀਆਂ ਨੇਕੀਆਂ ਗਾਉਂਦੇ ਹਨ, ਹੇ ਵਾਹਿਗੁਰੂ, ਪਾਤਿਸ਼ਾਹ!

Bhai Manmohan Singh (Shabad OS, CC BY-SA)

English

Lord, Your humble servants praise You, singing Your Glorious Praises, O Sovereign Lord.

Dr. Sant Singh Khalsa (Shabad OS, CC BY-SA)
Guru Granth SahibAng 1319 · Line 10

ਤੁਮੑ ਜਲ ਨਿਧਿ. ਹਮ ਮੀਨੇ ਤੁਮਰੇ; ਤੇਰਾ ਅੰਤੁ. ਨ ਕਤਹੂ ਪਾਇਆ ॥੩॥

tuma jal nidh. ham meene tumare; teraa ant. na katahoo paaeaa |3|

Punjabi

ਤੂੰ ਪਾਣੀ ਦਾ ਸਮੁੰਦਰ ਹੈਂ ਅਤੇ ਮੈਂ ਤੇਰੀ ਮੱਛੀ ਹਾਂ। ਤੇਰੇ ਅਖੀਰ ਦਾ ਕਦੇ ਕਿਸੇ ਨੂੰ ਪਤਾ ਨਹੀਂ ਲੱਗਿਆ।

Bhai Manmohan Singh (Shabad OS, CC BY-SA)

English

You are the ocean of water, and I am Your fish. No one has ever found Your limits. ||3||

Dr. Sant Singh Khalsa (Shabad OS, CC BY-SA)
Guru Granth SahibAng 1319 · Line 11

ਜਨ ਕਉ ਕ੍ਰਿਪਾ ਕਰਹੁ ਮਧਸੂਦਨ; ਹਰਿ ਦੇਵਹੁ ਨਾਮੁ ਜਪਾਇਆ ॥

jan kau kripaa karahu madhasoodan; har devahu naam japaaeaa |

Punjabi

ਤੂੰ, ਮੈਂ, ਆਪਣੇ ਗੋਲੇ ਉਤੇ ਮਿਹਰ ਧਾਰ, ਹੇ ਹਰੀ! ਨਾਮ ਅੰਮ੍ਰਿਤ ਦੇ ਪ੍ਰੀਤਮ ਅਤੇ ਮੇਰੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾ।

Bhai Manmohan Singh (Shabad OS, CC BY-SA)

English

Please be Kind to Your humble servant, Lord; please bless me with the meditation of Your Name.

Dr. Sant Singh Khalsa (Shabad OS, CC BY-SA)
Guru Granth SahibAng 1319 · Line 12

ਮੈ ਮੂਰਖ ਅੰਧੁਲੇ. ਨਾਮੁ ਟੇਕ ਹੈ; ਜਨ ਨਾਨਕ. ਗੁਰਮੁਖਿ ਪਾਇਆ ॥੪॥੧॥

mai moorakh andhule. naam ttek hai; jan naanak. guramukh paaeaa |4|1|

Punjabi

ਮੈਂ, ਅੰਨ੍ਹੇ ਮੂੜ੍ਹ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ। ਗੁਰਾਂ ਦੀ ਦਇਆ ਰਾਹੀਂ, ਗੋਲੇ ਨਾਨਕ ਨੂੰ ਪ੍ਰਭੂ ਦਾ ਨਾਮ ਪ੍ਰਦਾਨ ਹੋ ਗਿਆ ਹੈ।

Bhai Manmohan Singh (Shabad OS, CC BY-SA)

English

I am a blind fool; Your Name is my only Support. Servant Nanak, as Gurmukh, has found it. ||4||1||

Dr. Sant Singh Khalsa (Shabad OS, CC BY-SA)
Guru Granth SahibAng 1319 · Line 13

ਕਲਿਆਨੁ ਮਹਲਾ ੪ ॥

kaliaan mahalaa 4 |

Punjabi

ਕਲਿਆਨ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kalyaan, Fourth Mehl:

Dr. Sant Singh Khalsa (Shabad OS, CC BY-SA)
Guru Granth SahibAng 1319 · Line 14

ਹਰਿ ਜਨੁ; ਗੁਨ ਗਾਵਤ ਹਸਿਆ ॥

har jan; gun gaavat hasiaa |

Punjabi

ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ, ਸੁਆਮੀ ਦਾ ਗੋਲਾ ਪ੍ਰਫੁਲਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The humble servant of the Lord sings the Lord's Praise, and blossoms forth.

Dr. Sant Singh Khalsa (Shabad OS, CC BY-SA)
Guru Granth SahibAng 1319 · Line 15

ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ; ਧੁਰਿ ਮਸਤਕਿ ਪ੍ਰਭਿ ਲਿਖਿਆ ॥੧॥ ਰਹਾਉ ॥

har har bhagat banee mat guramat; dhur masatak prabh likhiaa |1| rahaau |

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਵਾਹਿਗੁਰੂ ਦੇ ਸਿਮਰਨ ਨਾਲ ਮੇਰਾ ਮਨ ਸ਼ਸ਼ੋਭਤ ਹੋ ਗਿਆ ਹੈ। ਐਹੋ ਜਿਹੀ ਹੈ ਸੁਆਮੀ ਦੀ ਪਰਾਪੂਰਬਲੀ ਲਿਖਤਾਕਾਰ ਮੇਰੇ ਮੱਥੇ ਉਤੇ। ਠਹਿਰਾਓ।

Bhai Manmohan Singh (Shabad OS, CC BY-SA)

English

My intellect is embellished with devotion to the Lord, Har, Har, through the Guru's Teachings. This is the destiny which God has recorded on my forehead. ||1||Pause||

Dr. Sant Singh Khalsa (Shabad OS, CC BY-SA)
Guru Granth SahibAng 1319 · Line 16

ਗੁਰ ਕੇ ਪਗ ਸਿਮਰਉ ਦਿਨੁ ਰਾਤੀ; ਮਨਿ ਹਰਿ ਹਰਿ ਹਰਿ ਬਸਿਆ ॥

gur ke pag simrau din raatee; man har har har basiaa |

Punjabi

ਦਿਹੁੰ ਰੈਣ ਮੈਂ ਗੁਰਾਂ ਦੇ ਪੈਰਾਂ ਦਾ ਆਰਾਧਨ ਕਰਦਾ ਹਾਂ ਅਤੇ ਇਸ ਲਈ ਵਾਹਿਗੁਰੂ ਸੁਆਮੀ ਮਾਲਕ ਆ ਕੇ ਮੇਰੇ ਚਿੱਤ ਵਿੱਚ ਟਿਕ ਗਿਆ ਹੈ।

Bhai Manmohan Singh (Shabad OS, CC BY-SA)

English

I meditate in remembrance on the Guru's Feet, day and night. The Lord, Har, Har, Har, comes to dwell in my mind.

Dr. Sant Singh Khalsa (Shabad OS, CC BY-SA)