Ekam
← Raags

Raag Saarang

ਰਾਗੁ ਸਾਰੰਗ

Ang 1197–1253 · 2,205 lines

A bright midday mode expressing the thirst of the soul for the Divine.

Hymns in this raag

A selection in reading order. The remaining 2,189 lines can be read in the full Guru Granth Sahib.

Guru Granth SahibAng 1197 · Line 1

ਰਾਗੁ ਸਾਰਗ ਚਉਪਦੇ ਮਹਲਾ ੧ ਘਰੁ ੧ ॥

raag saarag chaupade mahalaa 1 ghar 1 |

Punjabi

ਰਾਗ ਸਾਰੰਗ। ਚਉਪਦੇ। ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raag Saarang, Chau-Padhay, First Mehl, First House:

Dr. Sant Singh Khalsa (Shabad OS, CC BY-SA)
Guru Granth SahibAng 1197 · Line 2

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

Dr. Sant Singh Khalsa (Shabad OS, CC BY-SA)
Guru Granth SahibAng 1197 · Line 3

ਅਪੁਨੇ ਠਾਕੁਰ ਕੀ; ਹਉ ਚੇਰੀ ॥

apune tthaakur kee; hau cheree |

Punjabi

ਮੈਂ ਆਪਣੇ ਸੁਆਮੀ ਦੀ ਟਹਿਲਣ ਹਾਂ।

Bhai Manmohan Singh (Shabad OS, CC BY-SA)

English

I am the hand-maiden of my Lord and Master.

Dr. Sant Singh Khalsa (Shabad OS, CC BY-SA)
Guru Granth SahibAng 1197 · Line 4

ਚਰਨ ਗਹੇ ਜਗਜੀਵਨ ਪ੍ਰਭ ਕੇ; ਹਉਮੈ ਮਾਰਿ ਨਿਬੇਰੀ ॥੧॥ ਰਹਾਉ ॥

charan gahe jagajeevan prabh ke; haumai maar niberee |1| rahaau |

Punjabi

ਮੈਂ ਜਗਤ ਦੀ ਜਿੰਦ-ਜਾਨ, ਆਪਣੇ ਸੁਆਮੀ ਦੇ ਪੈਰ ਪਕੜੇ ਹਨ, ਜਿਸਨੇ ਮੇਰੀ ਸਵੈ-ਹੰਗਤਾ ਨੂੰ ਮਾਰ ਮੁਕਾ ਦਿੱਤਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

I have grasped the Feet of God, the Life of the world. He has killed and eradicated my egotism. ||1||Pause||

Dr. Sant Singh Khalsa (Shabad OS, CC BY-SA)
Guru Granth SahibAng 1197 · Line 5

ਪੂਰਨ ਪਰਮ ਜੋਤਿ ਪਰਮੇਸਰ; ਪ੍ਰੀਤਮ ਪ੍ਰਾਨ ਹਮਾਰੇ ॥

pooran param jot paramesar; preetam praan hamaare |

Punjabi

ਸਰਬ-ਵਿਆਪਕ ਮਹਾਨ ਪ੍ਰਕਾਸ਼ ਸਰੂਪ ਅਤੇ ਪਿਆਰਾ ਪਾਰਬ੍ਰਹਮ, ਮੇਰੀ ਜਿੰਦ-ਜਾਨ ਹੈ।

Bhai Manmohan Singh (Shabad OS, CC BY-SA)

English

He is the Perfect, Supreme Light, the Supreme Lord God, my Beloved, my Breath of Life.

Dr. Sant Singh Khalsa (Shabad OS, CC BY-SA)
Guru Granth SahibAng 1197 · Line 6

ਮੋਹਨ. ਮੋਹਿ ਲੀਆ ਮਨੁ ਮੇਰਾ; ਸਮਝਸਿ ਸਬਦੁ ਬੀਚਾਰੇ ॥੧॥

mohan. mohi leea man meraa; samajhas sabad beechaare |1|

Punjabi

ਮੋਹਤ ਕਰ ਲੈਣ ਵਾਲੇ ਮਾਲਕ ਨੇ ਮੇਰੀ ਮਨੂਏ ਨੂੰ ਮੋਹਤ ਕਰ ਲਿਆ ਹੈ ਅਤੇ ਗੁਰਾਂ ਦੀ ਬਾਣੀ ਦੀ ਸੋਚ-ਵਿਚਾਰ ਕਰਨ ਦੁਆਰਾ, ਇਸ ਨੂੰ ਆਪਣੇ ਮਾਲਕ ਦੀ ਸਮਝ ਪੈਦੀ ਹੈ।

Bhai Manmohan Singh (Shabad OS, CC BY-SA)

English

The Fascinating Lord has fascinated my mind; contemplating the Word of the Shabad, I have come to understand. ||1||

Dr. Sant Singh Khalsa (Shabad OS, CC BY-SA)
Guru Granth SahibAng 1197 · Line 7

ਮਨਮੁਖ ਹੀਨ ਹੋਛੀ ਮਤਿ ਝੂਠੀ; ਮਨਿ ਤਨਿ ਪੀਰ ਸਰੀਰੇ ॥

manamukh heen hochhee mat jhootthee; man tan peer sareere |

Punjabi

ਸ਼ੁਹਦੀ ਅਤੇ ਕੂੜੀ ਹੈ ਸਮਝ ਨਿਕੰਮੇ ਆਪ-ਹੁਦਰੇ ਪੁਰਸ਼ ਦੀ। ਉਸ ਦੇ ਚਿੱਤ ਅਤੇ ਦੇਹਿ ਦੇ ਢਾਂਚੇ ਨੂੰ ਪੀੜ ਨੇ ਪਕੜਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The worthless self-willed manmukh, with false and shallow understanding - his mind and body are held in pain's grip.

Dr. Sant Singh Khalsa (Shabad OS, CC BY-SA)
Guru Granth SahibAng 1197 · Line 8

ਜਬ ਕੀ. ਰਾਮ ਰੰਗੀਲੈ ਰਾਤੀ; ਰਾਮ ਜਪਤ. ਮਨ ਧੀਰੇ ॥੨॥

jab kee. raam rangeelai raatee; raam japat. man dheere |2|

Punjabi

ਜਿਸ ਵੇਲੇ ਦੀ ਮੈਂ ਸੁੰਦਰ ਸੁਆਮੀ ਦੀ ਪ੍ਰੀਤ ਨਾਲ ਰੰਗੀਜੀ ਹਾਂ, ਆਪਣੇ ਮਾਲਕ ਦਾ ਸਿਮਰਨ ਕਰਨ ਦੁਆਰਾ ਮੇਰਾ ਚਿੱਤ ਸੁਖੀ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Since I came to be imbued with the Love of my Beautiful Lord, I meditate on the Lord, and my mind is encouraged. ||2||

Dr. Sant Singh Khalsa (Shabad OS, CC BY-SA)
Guru Granth SahibAng 1197 · Line 9

ਹਉਮੈ ਛੋਡਿ. ਭਈ ਬੈਰਾਗਨਿ; ਤਬ ਸਾਚੀ ਸੁਰਤਿ ਸਮਾਨੀ ॥

haumai chhodd. bhee bairaagan; tab saachee surat samaanee |

Punjabi

ਹੰਗਤਾ ਨੂੰ ਤਿਆਗ, ਜਦ ਇਸਤਰੀ ਨਿਰਲੇਪ ਹੋ ਜਾਂਦੀ ਹੈ, ਤਦ ਉਸ ਦੇ ਮਨ ਵਿੱਚ ਸੱਚੀ ਸਮਝ ਪ੍ਰਵੇਸ਼ ਕਰ ਜਾਂਦੀ ਹੈ।

Bhai Manmohan Singh (Shabad OS, CC BY-SA)

English

Abandoning egotism, I have become detached. And now, I absorb true intuitive understanding.

Dr. Sant Singh Khalsa (Shabad OS, CC BY-SA)
Guru Granth SahibAng 1197 · Line 10

ਅਕੁਲ ਨਿਰੰਜਨ ਸਿਉ. ਮਨੁ ਮਾਨਿਆ; ਬਿਸਰੀ ਲਾਜ ਲੋੁਕਾਨੀ ॥੩॥

akul niranjan siau. man maaniaa; bisaree laaj luokaanee |3|

Punjabi

ਉਸ ਦੀ ਆਤਮਾ ਵਰਨ-ਰਹਿਤ ਪਵਿੱਤ੍ਰ ਪ੍ਰਭੂ ਨਾਲ ਪ੍ਰਸੰਨ ਹੋ ਜਾਂਦੀ ਹੈ ਅਤੇ ਉਹ ਲੋਕ-ਲਾਜ ਨੂੰ ਛੱਡ ਦਿੰਦੀ ਹੈ।

Bhai Manmohan Singh (Shabad OS, CC BY-SA)

English

The mind is pleased and appeased by the Pure, Immaculate Lord; the opinions of other people are irrelevant. ||3||

Dr. Sant Singh Khalsa (Shabad OS, CC BY-SA)
Guru Granth SahibAng 1197 · Line 11

ਭੂਰ ਭਵਿਖ. ਨਾਹੀ ਤੁਮ ਜੈਸੇ; ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥

bhoor bhavikh. naahee tum jaise; mere preetam praan adhaaraa |

Punjabi

ਭੂਤ ਅਤੇ ਭਵਿੱਖਤ ਕਾਲ ਵਿੱਚ ਤੇਰੇ ਵਰਗਾ ਕੋਈ ਨਹੀਂ, ਹੇ ਮੇਰੀ ਜਿੰਦ-ਜਾਨ ਦੇ ਆਸਰੇ ਪਿਆਰੇ ਪ੍ਰਭੂ।

Bhai Manmohan Singh (Shabad OS, CC BY-SA)

English

There is no other like You, in the past or in the future, O my Beloved, my Breath of Life, my Support.

Dr. Sant Singh Khalsa (Shabad OS, CC BY-SA)
Guru Granth SahibAng 1197 · Line 12

ਹਰਿ ਕੈ ਨਾਮਿ ਰਤੀ ਸੋਹਾਗਨਿ; ਨਾਨਕ ਰਾਮ ਭਤਾਰਾ ॥੪॥੧॥

har kai naam ratee sohaagan; naanak raam bhataaraa |4|1|

Punjabi

ਨਾਨਕ, ਕੇਵਲ ਉਹ ਹੀ ਸੱਚੀ ਪਤਨੀ ਹੈ ਜਿਸ ਦਾ ਕੰਤ, ਵਾਹਿਗੁਰੂ ਸੁਆਮੀ ਹੈ ਅਤੇ ਜੋ ਉਸ ਦੇ ਨਾਮ ਨਾਲ ਰੰਗੀ ਹੋਈ ਹੈ।

Bhai Manmohan Singh (Shabad OS, CC BY-SA)

English

The soul-bride is imbued with the Name of the Lord; O Nanak, the Lord is her Husband. ||4||1||

Dr. Sant Singh Khalsa (Shabad OS, CC BY-SA)
Guru Granth SahibAng 1197 · Line 13

ਸਾਰਗ ਮਹਲਾ ੧ ॥

saarag mahalaa 1 |

Punjabi

ਸਾਰੰਗ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, First Mehl:

Dr. Sant Singh Khalsa (Shabad OS, CC BY-SA)
Guru Granth SahibAng 1197 · Line 14

ਹਰਿ ਬਿਨੁ. ਕਿਉ ਰਹੀਐ; ਦੁਖੁ ਬਿਆਪੈ ॥

har bin. kiau raheeai; dukh biaapai |

Punjabi

ਮੈਂ ਆਪਣੇ ਵਾਹਿਗੁਰੂ ਦੇ ਬਗੈਰ ਕਿਸ ਤਰ੍ਹਾਂ ਰਹਿ ਸਕਦਾ ਹਾਂ? ਉਸ ਦੇ ਬਗੈਰ ਮੈਨੂੰ ਪੀੜ ਪੈ ਜਾਂਦੀ ਹੈ।

Bhai Manmohan Singh (Shabad OS, CC BY-SA)

English

How can I survive without the Lord? I am suffering in pain.

Dr. Sant Singh Khalsa (Shabad OS, CC BY-SA)
Guru Granth SahibAng 1197 · Line 15

ਜਿਹਵਾ ਸਾਦੁ ਨ. ਫੀਕੀ ਰਸ ਬਿਨੁ; ਬਿਨੁ ਪ੍ਰਭ. ਕਾਲੁ ਸੰਤਾਪੈ ॥੧॥ ਰਹਾਉ ॥

jihavaa saad na. feekee ras bin; bin prabh. kaal santaapai |1| rahaau |

Punjabi

ਜੀਭ ਬੇ-ਸੁਆਦੀ ਹੈ। ਸ਼ੁਹਦੀ ਹੈ ਇਹ ਬਗੈਰ ਸੁਆਮੀ ਦੇ ਅੰਮ੍ਰਿਤ ਦੇ। ਸੁਆਮੀ ਦੇ ਬਾਝੋਂ ਮੌਤ ਪ੍ਰਾਣੀ ਨੂੰ ਦੁੱਖ ਦਿੰਦੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

My tongue does not taste - all is bland without the Lord's sublime essence. Without God, I suffer and die. ||1||Pause||

Dr. Sant Singh Khalsa (Shabad OS, CC BY-SA)
Guru Granth SahibAng 1197 · Line 16

ਜਬ ਲਗੁ. ਦਰਸੁ, ਨ ਪਰਸੈ ਪ੍ਰੀਤਮ; ਤਬ ਲਗੁ. ਭੂਖ ਪਿਆਸੀ ॥

jab lag. daras, na parasai preetam; tab lag. bhookh piaasee |

Punjabi

ਜਦ ਤਾਂਈ ਮੈਨੂੰ ਆਪਣੇ ਪਿਆਰੇ ਦਾ ਦੀਦਾਰ ਪਰਾਪਤ ਨਹੀਂ ਹੁੰਦਾ, ਉਦੋਂ ਤਾਂਈ ਮੈਂ ਭੁੱਖੀ ਤੇ ਤਿਹਾਈ ਰਹਿੰਦੀ ਹਾਂ।

Bhai Manmohan Singh (Shabad OS, CC BY-SA)

English

As long as I do not attain the Blessed Vision of my Beloved, I remain hungry and thirsty.

Dr. Sant Singh Khalsa (Shabad OS, CC BY-SA)