Ekam
← Raags

Raag Vadhans

ਰਾਗੁ ਵਡਹੰਸੁ

Ang 557–594 · 1,424 lines

Associated with both rejoicing and mourning; it carries the Alahniyan, the songs of grief turned toward acceptance.

Hymns in this raag

A selection in reading order. The remaining 1,408 lines can be read in the full Guru Granth Sahib.

Guru Granth SahibAng 557 · Line 1

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ। ਉਹ ਡਰ-ਰਹਿਤ, ਕੀਨਾ-ਰਹਿਤ ਅਤੇ ਅਮਰ ਉਸ ਦਾ ਸਰੂਪ ਹੈ ਉਹ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

Dr. Sant Singh Khalsa (Shabad OS, CC BY-SA)
Guru Granth SahibAng 557 · Line 2

ਰਾਗੁ ਵਡਹੰਸੁ ਮਹਲਾ ੧ ਘਰੁ ੧ ॥

raag vaddahans mahalaa 1 ghar 1 |

Punjabi

ਰਾਗ ਵਡਹੰਸ। ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raag Wadahans, First Mehl, First House:

Dr. Sant Singh Khalsa (Shabad OS, CC BY-SA)
Guru Granth SahibAng 557 · Line 3

ਅਮਲੀ. ਅਮਲੁ ਨ ਅੰਬੜੈ; ਮਛੀ. ਨੀਰੁ ਨ ਹੋਇ ॥

amalee. amal na anbarrai; machhee. neer na hoe |

Punjabi

ਅਫ਼ੀਮੀ ਨੂੰ ਕੋਈ ਚੀਜ਼ ਭੀ ਅਫ਼ੀਮ ਦੇ ਤੁੱਲ ਨਹੀਂ ਪੁੱਜਦੀ ਤੇ ਮੱਛਲੀ ਨੂੰ ਪਾਣੀ ਦੇ ਤੁੱਲ ਕੋਈ ਸ਼ੈ ਨਹੀਂ।

Bhai Manmohan Singh (Shabad OS, CC BY-SA)

English

To the addict, there is nothing like the drug; to the fish, there is nothing else like water.

Dr. Sant Singh Khalsa (Shabad OS, CC BY-SA)
Guru Granth SahibAng 557 · Line 4

ਜੋ ਰਤੇ ਸਹਿ ਆਪਣੈ; ਤਿਨ ਭਾਵੈ ਸਭੁ ਕੋਇ ॥੧॥

jo rate seh aapanai; tin bhaavai sabh koe |1|

Punjabi

ਪਰ ਜਿਹੜੇ ਆਪਣੇ ਸੁਆਮੀ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਸਾਰੇ ਹੀ ਚੰਗੇ ਲੱਗਦੇ ਹਨ।

Bhai Manmohan Singh (Shabad OS, CC BY-SA)

English

Those who are attuned to their Lord - everyone is pleasing to them. ||1||

Dr. Sant Singh Khalsa (Shabad OS, CC BY-SA)
Guru Granth SahibAng 557 · Line 5

ਹਉ ਵਾਰੀ ਵੰਞਾ ਖੰਨੀਐ. ਵੰਞਾ ਤਉ; ਸਾਹਿਬ ਕੇ ਨਾਵੈ ॥੧॥ ਰਹਾਉ ॥

hau vaaree vanyaa khaneeai. vanyaa tau; saahib ke naavai |1| rahaau |

Punjabi

ਮੈਂ ਕੁਰਬਾਨ ਹੋ ਜਾਵਾਂ, ਮੈਂ ਟੁਕੜੇ ਟੁਕੜੇ ਕੱਟਿਆ ਜਾਵਾਂ, ਹੇ ਸੁਆਮੀ ਤੇਰੇ ਨਾਮ ਵਾਸਤੇ। ਠਹਿਰਾਉ।

Bhai Manmohan Singh (Shabad OS, CC BY-SA)

English

I am a sacrifice, cut apart into pieces, a sacrifice to Your Name, O Lord Master. ||1||Pause||

Dr. Sant Singh Khalsa (Shabad OS, CC BY-SA)
Guru Granth SahibAng 557 · Line 6

ਸਾਹਿਬੁ ਸਫਲਿਓ ਰੁਖੜਾ; ਅੰਮ੍ਰਿਤੁ ਜਾ ਕਾ ਨਾਉ ॥

saahib safalio rukharraa; amrit jaa kaa naau |

Punjabi

ਸੁਆਮੀ ਫਲਦਾਰ ਬ੍ਰਿਛ ਹੈ, ਜਿਸ ਦਾ ਨਾਮ ਅੰਮ੍ਰਿਤ ਹੈ।

Bhai Manmohan Singh (Shabad OS, CC BY-SA)

English

The Lord is the fruitful tree; His Name is ambrosial nectar.

Dr. Sant Singh Khalsa (Shabad OS, CC BY-SA)
Guru Granth SahibAng 557 · Line 7

ਜਿਨ ਪੀਆ. ਤੇ ਤ੍ਰਿਪਤ ਭਏ; ਹਉ ਤਿਨ ਬਲਿਹਾਰੈ ਜਾਉ ॥੨॥

jin peea. te tripat bhe; hau tin balihaarai jaau |2|

Punjabi

ਜੋ ਨਾਮ ਅੰਮ੍ਰਿਤ ਨੂੰ ਪਾਨ ਕਰਦੇ ਹਨ, ਉਹ ਰੱਜ ਜਾਂਦੇ ਹਨ, ਮੈਂ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹਾਂ।

Bhai Manmohan Singh (Shabad OS, CC BY-SA)

English

Those who drink it in are satisfied; I am a sacrifice to them. ||2||

Dr. Sant Singh Khalsa (Shabad OS, CC BY-SA)
Guru Granth SahibAng 557 · Line 8

ਮੈ ਕੀ. ਨਦਰਿ ਨ ਆਵਹੀ; ਵਸਹਿ ਹਭੀਆਂ ਨਾਲਿ ॥

mai kee. nadar na aavahee; vaseh habheean naal |

Punjabi

ਤੂੰ ਮੈਨੂੰ ਨਜ਼ਰ ਨਹੀਂ ਆਉਂਦਾ, ਭਾਵੇਂ ਤੂੰ ਸਾਰਿਆਂ ਦੇ ਸਾਥ ਰਹਿੰਦਾ ਹੈਂ।

Bhai Manmohan Singh (Shabad OS, CC BY-SA)

English

You are not visible to me, although You dwell with everyone.

Dr. Sant Singh Khalsa (Shabad OS, CC BY-SA)
Guru Granth SahibAng 557 · Line 9

ਤਿਖਾ ਤਿਹਾਇਆ. ਕਿਉ ਲਹੈ; ਜਾ ਸਰ ਭੀਤਰਿ. ਪਾਲਿ ॥੩॥

tikhaa tihaaeaa. kiau lahai; jaa sar bheetar. paal |3|

Punjabi

ਮੈਂ ਪਿਆਸੇ ਦੀ ਪਿਆਸ ਕਿਸ ਤਰ੍ਹਾਂ ਬੁਝ ਸਕਦੀ ਹੈ, ਜਦ ਕਿ ਸਰੋਵਰ ਅਤੇ ਮੇਰੇ ਵਿਚਕਾਰ ਪੜਦਾ (ਕੰਧ) ਹੈ?

Bhai Manmohan Singh (Shabad OS, CC BY-SA)

English

How can the thirst of the thirsty be quenched, with that wall between me and the pond? ||3||

Dr. Sant Singh Khalsa (Shabad OS, CC BY-SA)
Guru Granth SahibAng 557 · Line 10

ਨਾਨਕੁ ਤੇਰਾ ਬਾਣੀਆ; ਤੂ ਸਾਹਿਬੁ ਮੈ ਰਾਸਿ ॥

naanak teraa baaneea; too saahib mai raas |

Punjabi

ਨਾਨਕ ਤੇਰਾ ਵਣਜਾਰਾ ਹੈ ਅਤੇ ਤੂੰ, ਹੇ ਪ੍ਰਭੂ! ਮੇਰੀ ਪੂੰਜੀ ਹੈਂ।

Bhai Manmohan Singh (Shabad OS, CC BY-SA)

English

Nanak is Your merchant; You, O Lord Master, are my merchandise.

Dr. Sant Singh Khalsa (Shabad OS, CC BY-SA)
Guru Granth SahibAng 557 · Line 11

ਮਨ ਤੇ ਧੋਖਾ ਤਾ ਲਹੈ; ਜਾ ਸਿਫਤਿ ਕਰੀ ਅਰਦਾਸਿ ॥੪॥੧॥

man te dhokhaa taa lahai; jaa sifat karee aradaas |4|1|

Punjabi

ਕੇਵਲ ਤਦ ਹੀ ਮੇਰੇ ਚਿੱਤ ਤੋਂ ਸੰਦੇਹ ਦੂਰ ਹੁੰਦਾ ਹੈ, ਜਦ ਮੈਂ ਤੇਰਾ ਜੱਸ ਤੇ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ।

Bhai Manmohan Singh (Shabad OS, CC BY-SA)

English

My mind is cleansed of doubt, only when I praise You, and pray to You. ||4||1||

Dr. Sant Singh Khalsa (Shabad OS, CC BY-SA)
Guru Granth SahibAng 557 · Line 12

ਵਡਹੰਸੁ ਮਹਲਾ ੧ ॥

vaddahans mahalaa 1 |

Punjabi

ਵਡਹੰਸ ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Wadahans, First Mehl:

Dr. Sant Singh Khalsa (Shabad OS, CC BY-SA)
Guru Granth SahibAng 557 · Line 13

ਗੁਣਵੰਤੀ ਸਹੁ ਰਾਵਿਆ; ਨਿਰਗੁਣਿ ਕੂਕੇ ਕਾਇ ॥

gunavantee sahu raaviaa; niragun kooke kaae |

Punjabi

ਨੇਕੀ ਨਿਪੁੰਨ ਪਤਨੀ ਆਪਣੇ ਕੰਤ ਨੂੰ ਮਾਣਦੀ ਹੈ। ਅਪ੍ਰਾਧਣ ਕਿਉਂ ਚੀਕ-ਚਿਹਾੜਾ ਪਾਉਂਦੀ ਹੈ?

Bhai Manmohan Singh (Shabad OS, CC BY-SA)

English

The virtuous bride enjoys her Husband Lord; why does the unworthy one cry out?

Dr. Sant Singh Khalsa (Shabad OS, CC BY-SA)
Guru Granth SahibAng 557 · Line 14

ਜੇ ਗੁਣਵੰਤੀ ਥੀ ਰਹੈ; ਤਾ ਭੀ ਸਹੁ ਰਾਵਣ ਜਾਇ ॥੧॥

je gunavantee thee rahai; taa bhee sahu raavan jaae |1|

Punjabi

ਜੇਕਰ ਉਹ ਖੂਬੀਆਂ ਵਾਲੀ ਹੋ ਵੰਞੇ, ਤਦ ਉਹ ਭੀ ਜਾ ਕੇ ਆਪਣੇ ਭਰਤੇ ਨੂੰ ਮਾਣ ਲਵੇਗੀ।

Bhai Manmohan Singh (Shabad OS, CC BY-SA)

English

If she were to become virtuous, then she too could enjoy her Husband Lord. ||1||

Dr. Sant Singh Khalsa (Shabad OS, CC BY-SA)
Guru Granth SahibAng 557 · Line 15

ਮੇਰਾ ਕੰਤੁ ਰੀਸਾਲੂ; ਕੀ ਧਨ ਅਵਰਾ ਰਾਵੇ ਜੀ ॥੧॥ ਰਹਾਉ ॥

meraa kant reesaaloo; kee dhan avaraa raave jee |1| rahaau |

Punjabi

ਮੈਂਡਾਂ ਭਰਤਾ ਅੰਮ੍ਰਿਤ ਦਾ ਖ਼ਜਾਨਾ ਹੈ। ਸੁਆਣੀ ਕਿਉਂ ਕਿਸੇ ਹੋਰ ਨਾਲ ਰੰਗ-ਰਲੀਆਂ ਕਰੇ? ਠਹਿਰਾਉ।

Bhai Manmohan Singh (Shabad OS, CC BY-SA)

English

My Husband Lord is loving and playful; why should the soul-bride enjoy anyone else? ||1||Pause||

Dr. Sant Singh Khalsa (Shabad OS, CC BY-SA)
Guru Granth SahibAng 557 · Line 16

ਕਰਣੀ ਕਾਮਣ ਜੇ ਥੀਐ; ਜੇ ਮਨੁ ਧਾਗਾ ਹੋਇ ॥

karanee kaaman je theeai; je man dhaagaa hoe |

Punjabi

ਜੇਕਰ ਪਤਨੀ ਨੇਕ ਅਮਲ ਕਰੇ ਅਤੇ ਜੇਕਰ ਉਹ ਆਪਣੇ ਦਿਲ ਨੂੰ ਧਾਗਾ ਬਣਾ ਲਵੇ,

Bhai Manmohan Singh (Shabad OS, CC BY-SA)

English

If the soul-bride does good deeds, and strings them on the thread of her mind,

Dr. Sant Singh Khalsa (Shabad OS, CC BY-SA)