Ang 938
ਬਿਦਿਆ ਸੋਧੈ ਤਤੁ ਲਹੈ; ਰਾਮ ਨਾਮ ਲਿਵ ਲਾਇ ॥
bidiaa sodhai tat lahai; raam naam liv laae |
Punjabi
ਉਸ ਨੂੰ ਸਾਹਿਬ ਦੇ ਇਲਮ ਨੂੰ ਵੀਚਾਰਨਾ, ਇਸ ਦੀ ਅਸਲੀਅਤ ਨੂੰ ਖੋਜਣਾ ਅਤੇ ਸੁਆਮੀ ਦੇ ਨਾਮ ਨਾਲ ਪਿਆਰ ਪਾਉਣਾ ਚਾਹੀਦਾ ਹੈ।
English
Considering his knowledge, he finds the essence of reality, and lovingly focuses his attention on the Name of the Lord.
ਮਨਮੁਖੁ. ਬਿਦਿਆ ਬਿਕ੍ਰਦਾ; ਬਿਖੁ ਖਟੇ ਬਿਖੁ ਖਾਇ ॥
manamukh. bidiaa bikradaa; bikh khatte bikh khaae |
Punjabi
ਆਪ ਹੁਦਰਾ ਪੁਰਸ਼ ਆਪਣੇ ਇਲਮ ਨੂੰ ਵੇਚਦਾ ਹੈ। ਉਹ ਜ਼ਹਿਰ ਕਮਾਉਂਦਾ ਹੈ ਅਤੇ ਜ਼ਹਿਰ ਹੀ ਖਾਂਦਾ ਹੈ।
English
The self-willed manmukh sells his knowledge; he earns poison, and eats poison.
ਮੂਰਖੁ. ਸਬਦੁ, ਨ ਚੀਨਈ; ਸੂਝ ਬੂਝ. ਨਹ ਕਾਇ ॥੫੩॥
moorakh. sabad, na cheenee; soojh boojh. neh kaae |53|
Punjabi
ਮੂੜ੍ਹ, ਨਾਮ ਦਾ ਸਿਮਰਨ ਨਹੀਂ ਕਰਦਾ। ਉਸ ਨੂੰ ਕੋਈ ਸਮਝ ਅਤੇ ਗਿਆਤ ਨਹੀਂ।
English
The fool does not think of the Word of the Shabad. He has no understanding, no comprehension. ||53||
ਪਾਧਾ ਗੁਰਮੁਖਿ ਆਖੀਐ; ਚਾਟੜਿਆ ਮਤਿ ਦੇਇ ॥
paadhaa guramukh aakheeai; chaattarriaa mat dee |
Punjabi
ਉਹ ਪੁੰਨ-ਆਤਮਾ ਉਸਤਾਦ ਆਖਿਆ ਜਾਂਦਾ ਹੈ; ਜੇਕਰ ਉਹ ਆਪਣੇ ਸ਼ਗਿਰਦਾ ਨੂੰ ਸੱਚੀ ਸਿੱਖਿਆ ਦਿੰਦਾ ਹੈ।
English
That Pandit is called Gurmukh, who imparts understanding to his students.
ਨਾਮੁ ਸਮਾਲਹੁ. ਨਾਮੁ ਸੰਗਰਹੁ; ਲਾਹਾ ਜਗ ਮਹਿ ਲੇਇ ॥
naam samaalahu. naam sangarahu; laahaa jag meh lee |
Punjabi
ਤੂੰ ਨਾਮ ਦਾ ਸਿਮਰਨ ਕਰ, ਤੂੰ ਨਾਮ ਨੂੰ ਹੀ ਇਕੱਤਰ ਕਰ ਅਤੇ ਇਸ ਤਰ੍ਹਾਂ ਤੂੰ ਇਸ ਜਹਾਨ ਅੰਦਰ ਲਾਹਾ ਖੱਟ।
English
Contemplate the Naam, the Name of the Lord; gather in the Naam, and earn the true profit in this world.
ਸਚੀ ਪਟੀ ਸਚੁ ਮਨਿ; ਪੜੀਐ ਸਬਦੁ, ਸੁ ਸਾਰੁ ॥
sachee pattee sach man; parreeai sabad, su saar |
Punjabi
ਸੱਚੇ ਚਿੱਤ ਦੀ ਸੱਚੀ ਫਟੀ ਨਾਲ ਤੂੰ ਪਰਮ ਸ੍ਰੇਸ਼ਟ ਗੁਰਬਾਣੀ ਨੂੰ ਵਾਚ।
English
With the true notebook of the true mind, study the most sublime Word of the Shabad.
ਨਾਨਕ. ਸੋ ਪੜਿਆ ਸੋ ਪੰਡਿਤੁ ਬੀਨਾ; ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥
naanak. so parriaa so panddit beenaa; jis raam naam gal haar |54|1|
Punjabi
ਨਾਨਕ, ਕੇਵਲ ਉਹ ਹੀ ਪੜਿਆ ਹੈ ਅਤੇ ਉਹ ਹੀ ਸਿਆਣਾ ਵਿਦਵਾਨ ਜੋ ਸੁਆਮੀ ਦੇ ਨਾਮ ਦੀ ਗਲ-ਮਾਲਾ ਪਹਿਰਦਾ ਹੈ।
English
O Nanak, he alone is learned, and he alone is a wise Pandit, who wears the necklace of the Lord's Name. ||54||1||
ਰਾਮਕਲੀ ਮਹਲਾ ੧ ਸਿਧ ਗੋਸਟਿ ॥
raamakalee mahalaa 1 sidh gosatt |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ ਸਿੱਧ ਗੋਸ਼ਟ।
English
Raamkalee, First Mehl, Sidh Gosht ~ Conversations With The Siddhas:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸਿਧ ਸਭਾ, ਕਰਿ ਆਸਣਿ ਬੈਠੇ; ਸੰਤ ਸਭਾ ਜੈਕਾਰੋ ॥
sidh sabhaa, kar aasan baitthe; sant sabhaa jaikaaro |
Punjabi
ਕਰਾਮਾਤੀ ਬੰਦੇ ਮਜਲਸ ਬਣਾ ਕੇ ਆਪਣਿਆਂ ਅਸਥਾਨਾਂ ਉੱਤੇ ਬਹਿ ਗਏ ਅਤੇ ਗੁਰੂ ਜੀ ਨੂੰ ਆਖਿਆ, "ਤੂੰ ਇਸ ਸਾਧੂਆਂ ਦੀ ਮਜਲਸ ਨੂੰ ਪ੍ਰਣਾਮ ਕਰ।"
English
The Siddhas formed an assembly; sitting in their Yogic postures, they shouted, "Salute this gathering of Saints."
ਤਿਸੁ ਆਗੈ ਰਹਰਾਸਿ ਹਮਾਰੀ; ਸਾਚਾ ਅਪਰ ਅਪਾਰੋ ॥
tis aagai raharaas hamaaree; saachaa apar apaaro |
Punjabi
(ਗੁਰੂ ਜੀ ਉੱਤਰ ਦਿੰਦੇ ਹਨ) "ਮੇਰੀ ਪ੍ਰਣਾਮ ਉਸ ਦੇ ਮੂਹਰੇ ਹੈ ਜੋ ਸੱਚਾ, ਬੇਅੰਤ ਤੇ ਪਰਮ ਉਤਕ੍ਰਿਸ਼ਟ ਹੈ।
English
I offer my salutation to the One who is true, infinite and incomparably beautiful.
ਮਸਤਕੁ ਕਾਟਿ ਧਰੀ ਤਿਸੁ ਆਗੈ; ਤਨੁ ਮਨੁ ਆਗੈ ਦੇਉ ॥
masatak kaatt dharee tis aagai; tan man aagai deo |
Punjabi
ਮੈਂ ਆਪਣਾ ਸਿਰ ਵੱਢ ਕੇ ਉਸ ਦੇ ਮੂਹਰੇ ਰਖਦਾ ਹਾਂ ਅਤੇ ਆਪਣੀ ਦੇਹ ਤੇ ਆਤਮਾ ਉਸ ਨੂੰ ਸਮਰਪਣ ਕਰਦਾ ਹਾਂ।"
English
I cut off my head, and offer it to Him; I dedicate my body and mind to Him.
ਨਾਨਕ. ਸੰਤੁ ਮਿਲੈ, ਸਚੁ ਪਾਈਐ; ਸਹਜ ਭਾਇ ਜਸੁ ਲੇਉ ॥੧॥
naanak. sant milai, sach paaeeai; sehaj bhaae jas leo |1|
Punjabi
ਨਾਨਕ, ਸਾਧੂ ਗਰਦੇਵ ਜੀ ਨੂੰ ਭੇਟਣ ਦੁਆਰਾ, ਸੱਚਾ ਸੁਆਮੀ ਪ੍ਰਾਪਤ ਹੋ ਜਾਂਦਾ ਹੈ ਅਤੇ ਜੀਵ ਨੂੰ ਸੁਤੇ ਸਿੱਧ ਹੀ ਪ੍ਰਭਤਾ ਦੀ ਦਾਤ ਮਿਲ ਜਾਂਦੀ ਹੈ।
English
O Nanak, meeting with the Saints, Truth is obtained, and one is spontaneously blessed with distinction. ||1||
ਕਿਆ ਭਵੀਐ; ਸਚਿ ਸੂਚਾ ਹੋਇ ॥
kiaa bhaveeai; sach soochaa hoe |
Punjabi
ਭਾਉਂਦੇ ਫਿਰਨ ਦਾ ਕੀ ਲਾਭ ਹੈ? ਸੱਚੇ ਨਾਮ ਦੇ ਰਾਹੀਂ ਹੀ ਇਨਸਾਨ ਪਵਿੱਤਰ ਹੁੰਦਾ ਹੈ।
English
What is the use of wandering around? Purity comes only through Truth.
ਸਾਚ ਸਬਦ ਬਿਨੁ; ਮੁਕਤਿ. ਨ ਕੋਇ ॥੧॥ ਰਹਾਉ ॥
saach sabad bin; mukat. na koe |1| rahaau |
Punjabi
ਸਤਿਨਾਮ ਦੇ ਬਾਝੋਂ ਕਿਸੇ ਦੀ ਭੀ ਕਲਿਆਣ ਨਹੀਂ ਹੁੰਦੀ।
English
Without the True Word of the Shabad, no one finds liberation. ||1||Pause||
ਕਵਨ ਤੁਮੇ. ਕਿਆ ਨਾਉ ਤੁਮਾਰਾ; ਕਉਨੁ ਮਾਰਗੁ. ਕਉਨੁ ਸੁਆਓ ॥
kavan tume. kiaa naau tumaaraa; kaun maarag. kaun suaao |
Punjabi
(ਯੋਗੀ ਪੁਛਦੇ ਹਨ) ਪ੍ਰ. 1: ਤੂੰ ਕਉਣ ਹੈਂ? ਪ੍ਰ. 2: ਤੇਰਾ ਨਾਮ ਕੀ ਹੈ? ਪ੍ਰ. 3: ਤੇਰਾ ਮੱਤ ਕੀ ਹੈ? ਪ੍ਰ. 4: ਤੇਰਾ ਜੀਵਨ ਮਨੋਰਥ ਕੀ ਹੈ?
English
Who are you? What is your name? What is your way? What is your goal?
ਸਾਚੁ ਕਹਉ ਅਰਦਾਸਿ ਹਮਾਰੀ; ਹਉ. ਸੰਤ ਜਨਾ ਬਲਿ ਜਾਓ ॥
saach khau aradaas hamaaree; hau. sant janaa bal jaao |
Punjabi
ਸਾਡੀ ਬੇਨਤੀ ਹੈ ਕਿ ਤੂੰ ਸਾਨੂੰ ਸੱਚੋ ਸੱਚ ਦੱਸ। ਅਸੀਂ ਨੇਕ ਪੁਰਸ਼ਾਂ ਉੱਤੋਂ ਕੁਰਬਾਨ ਜਾਂਦੇ ਹਾ।
English
We pray that you will answer us truthfully; we are a sacrifice to the humble Saints.
ਕਹ ਬੈਸਹੁ. ਕਹ ਰਹੀਐ ਬਾਲੇ; ਕਹ ਆਵਹੁ. ਕਹ ਜਾਹੋ ॥
keh baisahu. keh raheeai baale; keh aavahu. keh jaaho |
Punjabi
ਪ੍ਰ. 5: ਤੇਰਾ ਟਿਕਾਣਾ ਕਿੱਥੇ ਹੈ? ਪ੍ਰ. 6: ਤੂੰ ਕਿੱਥੇ ਵਸਦਾ ਹੈਂ, ਹੇ ਬਾਲਕੇ?
English
Where is your seat? Where do you live, boy? Where did you come from, and where are you going?
ਨਾਨਕੁ ਬੋਲੈ. ਸੁਣਿ ਬੈਰਾਗੀ; ਕਿਆ ਤੁਮਾਰਾ ਰਾਹੋ ॥੨॥
naanak bolai. sun bairaagee; kiaa tumaaraa raaho |2|
Punjabi
ਪ੍ਰ. 7: ਤੂੰ ਕਿੱਥੇ ਆਇਆ ਹੈਂ? ਪ੍ਰ. 8: ਤੂੰ ਕਿਧਰ ਨੂੰ ਜਾਣਾ ਹੈ? ਤਿਆਗੀ ਸਿੱਧ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਨਾਨਕ! ਪ੍ਰ. 9: ਤੇਰਾ ਰਸਤਾ ਕਿਹੜਾ ਹੈ?
English
Tell us, Nanak - the detached Siddhas wait to hear your reply. What is your path?" ||2||
ਘਟਿ ਘਟਿ ਬੈਸਿ. ਨਿਰੰਤਰਿ ਰਹੀਐ; ਚਾਲਹਿ ਸਤਿਗੁਰ ਭਾਏ ॥
ghatt ghatt bais. nirantar raheeai; chaaleh satigur bhaae |
Punjabi
(ਗੁਰੂ ਜੀ ਜੁਆਬ ਦਿੰਦੇ ਹਨ) ਸਾਹਿਬ ਸਾਰਿਆਂ ਦਿਲਾਂ ਅੰਦਰ ਹੈ। ਉ. 5: ਉਸ ਦੇ ਵਿੱਚ ਹੈ ਮੇਰਾ ਟਿਕਾਣਾ। ਉ. 6: ਉਸ ਦੇ ਅੰਦਰ ਹੈ ਮੇਰਾ ਵਾਸਾ। ਉ. 3: ਮੈਂ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹਾਂ ਅਤੇ ਇਹ ਹੀ ਹੈ ਮੇਰਾ ਮੱਤ।
English
He dwells deep within the nucleus of each and every heart. This is my seat and my home. I walk in harmony with the Will of the True Guru.
ਸਹਜੇ ਆਏ. ਹੁਕਮਿ ਸਿਧਾਏ; ਨਾਨਕ. ਸਦਾ ਰਜਾਏ ॥
sahaje aae. hukam sidhaae; naanak. sadaa rajaae |
Punjabi
ਉ. 7: ਮੈਂ ਵਾਹਿਗੁਰੂ ਕੋਲੋਂ ਆਇਆ ਹਾਂ। ਉ. 8: ਮੈਂ ਓਥੇ ਨੂੰ ਜਾਵਾਂਗਾ ਜਿਥੇ ਨੂੰ ਉਹ ਮੈਨੂੰ ਆਪਣੀ ਰਜ਼ਾ ਅੰਦਰ ਟੋਰੇਗਾ। ਉ. 2: ਮੇਰਾ ਨਾਮ ਨਾਨਕ ਹੈ। ਉ. 1: ਮੈਂ ਸਦੀਵ ਹੀ ਹਰੀ ਦੇ ਹੁਕਮ ਦਾ ਫ਼ਰਮਾਂਬਰਦਾਰ ਹਾਂ।
English
I came from the Celestial Lord God; I go wherever He orders me to go. I am Nanak, forever under the Command of His Will.
ਆਸਣਿ ਬੈਸਣਿ ਥਿਰੁ ਨਾਰਾਇਣੁ; ਐਸੀ ਗੁਰਮਤਿ ਪਾਏ ॥
aasan baisan thir naaraaein; aisee guramat paae |
Punjabi
ਉ. 9: ਅਬਿਨਾਸੀ ਸੁਆਮੀ ਦੀ ਧਿਆਨ ਅਸਥਾ ਵਿੱਚ ਟਿਕੇ ਰਹਿਣਾ ਹੀ ਮੇਰਾ ਰਸਤਾ ਹੈ। ਉ. 4: ਐਹੋ ਜੇਹੀ ਵਿਸ਼ਾਲ ਗਿਆਤ ਦੀ ਪ੍ਰਾਪਤੀ ਮੇਰਾ ਜੀਵਨ ਮਨੋਰਥ ਹੈ।
English
I sit in the posture of the eternal, imperishable Lord. These are the Teachings I have received from the Guru.
ਗੁਰਮੁਖਿ ਬੂਝੈ. ਆਪੁ ਪਛਾਣੈ; ਸਚੇ ਸਚਿ ਸਮਾਏ ॥੩॥
guramukh boojhai. aap pachhaanai; sache sach samaae |3|
Punjabi
ਗੁਰਾ ਦੀ ਦਇਆ ਦੁਆਰਾ ਆਪਣੇ ਆਪ ਨੂੰ ਜਾਣ ਅਤੇ ਸਿੰਝਾਣ ਕੇ, ਮੈਂ ਸਚਿਆਰਾਂ ਦੇ ਪਰਮ ਸੱਚਿਆਰ ਵਿੰਚ ਲੀਨ ਹੋ ਗਿਆ ਹਾਂ।
English
As Gurmukh, I have come to understand and realize myself; I merge in the Truest of the True. ||3||
ਦੁਨੀਆ ਸਾਗਰੁ. ਦੁਤਰੁ ਕਹੀਐ; ਕਿਉ ਕਰਿ ਪਾਈਐ ਪਾਰੋ ॥
duneea saagar. dutar kaheeai; kiau kar paaeeai paaro |
Punjabi
(ਯੋਗੀ ਪੁਛਦੇ ਹਨ) ਪ੍ਰ. 10: ਜਗਤ ਇਕ ਪਾਰ ਨਾਂ ਕੀਤਾ ਜਾਣ ਵਾਲਾ ਸਮੁੰਦਰ ਆਖਿਆ ਜਾਂਦਾ ਹੈ। ਬੰਦਾ ਇਸ ਤੋਂ ਕਿਸ ਤਰ੍ਹਾਂ ਪਾਰ ਹੋ ਸਕਦਾ ਹੈ?
English
"The world-ocean is treacherous and impassable; how can one cross over?"
ਚਰਪਟੁ ਬੋਲੈ, ਅਉਧੂ ਨਾਨਕ; ਦੇਹੁ ਸਚਾ ਬੀਚਾਰੋ ॥
charapatt bolai, aaudhoo naanak; dehu sachaa beechaaro |
Punjabi
ਚਰਪਟ ਆਖਦਾ ਹੈ: "ਹੇ ਨਿਰਲੇਪ ਨਾਨਕ! ਯੋਗ ਸੋਚ ਵਿਚਾਰ ਮਗਰੋਂ ਤੂੰ ਇਸ ਦਾ ਸੱਚਾ ਉੱਤਰ ਦੇ।"
English
Charpat the Yogi says, "O Nanak, think it over, and give us your true reply."
ਆਪੇ ਆਖੈ ਆਪੇ ਸਮਝੈ; ਤਿਸੁ ਕਿਆ ਉਤਰੁ ਦੀਜੈ ॥
aape aakhai aape samajhai; tis kiaa utar deejai |
Punjabi
ਜੋ ਕਹਿੰਦਾ ਹੈ ਕਿ ਉਹ ਖ਼ੁਦ ਹੀ ਸਮਝਦਾ ਹੈ, ਉਸ ਨੂੰ ਮੈਂ ਕੀ ਜਵਾਬ ਦੇ ਸਕਦਾ ਹਾਂ? He who says that he himself understands; what answer can I give him?
English
What answer can I give to someone, who claims to understand himself?
ਸਾਚੁ ਕਹਹੁ. ਤੁਮ ਪਾਰਗਰਾਮੀ; ਤੁਝੁ. ਕਿਆ ਬੈਸਣੁ ਦੀਜੈ ॥੪॥
saach kahahu. tum paaragaraamee; tujh. kiaa baisan deejai |4|
Punjabi
ਮੈਂ ਤੈਨੂੰ ਸੱਚ ਆਖਦਾ ਹਾਂ ਕਿ ਮੈਂ ਤੇਰੇ ਨਾਲ ਕਿਸ ਤਰ੍ਹਾਂ ਬਹਿਸ ਕਰ ਸਕਦਾ ਹਾਂ, ਜਦ ਤੂੰ ਸਮਝਦਾ ਹੈ ਕਿ ਤੂੰ ਪਰਲੇ ਕਿਨਾਰੇ ਪੁੱਜ ਚੁੱਕਾ ਹੈ।" (ਗੁਰੂ ਨਾਨਕ ਕਹਿੰਦੇ ਹਨ)।
English
I speak the Truth; if you have already crossed over, how can I argue with you? ||4||
ਜੈਸੇ ਜਲ ਮਹਿ. ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ ॥
jaise jal meh. kamal niraalam; muragaaee nai saane |
Punjabi
ਉ. 10: ਜਿਸ ਤਰ੍ਹਾਂ ਕੰਵਲ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ, ਜਿਸ ਤਰ੍ਹਾਂ ਮੁਰਗਾਬੀ ਨਦੀ ਦੇ ਬਹਾਉਂਦੇ ਸਾਮ੍ਹਣੇ ਤਰਦੀ ਹੈ ਅਤੇ ਗਿੱਲੀ ਨਹੀਂ ਹੁੰਦੀ,
English
The lotus flower floats untouched upon the surface of the water, and the duck swims through the stream;
ਸੁਰਤਿ ਸਬਦਿ. ਭਵ ਸਾਗਰੁ ਤਰੀਐ; ਨਾਨਕ. ਨਾਮੁ ਵਖਾਣੇ ॥
surat sabad. bhav saagar tareeai; naanak. naam vakhaane |
Punjabi
ਏਸੇ ਤਰ੍ਹਾਂ ਗੁਰਾਂ ਦੀ ਬਾਣੀ ਉੱਤੇ ਬਿਰਤੀ ਜੋੜਨ ਅਤੇ ਨਾਮ ਦਾ ਉਚਾਰਨ ਕਰਨ ਨਾਲ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ, ਹੇ ਨਾਨਕ!
English
with one's consciousness focused on the Word of the Shabad, one crosses over the terrifying world-ocean. O Nanak, chant the Naam, the Name of the Lord.
ਰਹਹਿ ਇਕਾਂਤਿ. ਏਕੋ ਮਨਿ ਵਸਿਆ; ਆਸਾ ਮਾਹਿ ਨਿਰਾਸੋ ॥
raheh ikaant. eko man vasiaa; aasaa maeh niraaso |
Punjabi
ਜੋ ਇਕ ਸੁਆਮੀ ਨੂੰ ਆਪਣੇ ਹਿਰਦੇ ਟਿਕਾ, ਖ਼ਾਹਿਸ਼ਾ ਅੰਦਰ ਖ਼ਾਹਿਸ਼-ਰਹਿਤ ਰਹਿ ਕੱਲਮਕੱਲਾ ਵਿਚਰਦਾ ਹੈ,
English
One who lives alone, as a hermit, enshrining the One Lord in his mind, remaining unaffected by hope in the midst of hope,
ਅਗਮੁ ਅਗੋਚਰੁ ਦੇਖਿ ਦਿਖਾਏ; ਨਾਨਕੁ. ਤਾ ਕਾ ਦਾਸੋ ॥੫॥
agam agochar dekh dikhaae; naanak. taa kaa daaso |5|
Punjabi
ਅਤੇ ਪਹੁੰਚ ਤੋਂ ਪਰ੍ਹੇ ਤੇ ਸੋਚ ਸਮਝ ਤੋਂ ਉਚੇਰੇ ਸੁਆਮੀ ਨੂੰ ਵੇਖਦਾ ਅਤੇ ਹੋਰਨਾਂ ਨੂੰ ਵਿਖਾਲਦਾ ਹੈ, ਉਸਦਾ ਨਾਨਕ ਦਾਸ (ਸੇਵਕ) ਹੈ।
English
sees and inspires others to see the inaccessible, unfathomable Lord. Nanak is his slave. ||5||
ਸੁਣਿ ਸੁਆਮੀ ਅਰਦਾਸਿ ਹਮਾਰੀ; ਪੂਛਉ ਸਾਚੁ ਬੀਚਾਰੋ ॥
sun suaamee aradaas hamaaree; poochhau saach beechaaro |
Punjabi
(ਯੋਗੀ ਆਖਦੇ ਹਨ) ਹੇ ਸਾਈਂ! ਤੂੰ ਸਾਡੀ ਬੇਨਤੀ ਸੁਣ। ਅਸੀਂ ਤੈਨੂੰ ਤੇਰੀ ਸੱਚੀ ਰਾਏ ਪੁੱਛਦੇ ਹਾਂ।
English
"Listen, Lord, to our prayer. We seek your true opinion.
ਰੋਸੁ. ਨ ਕੀਜੈ, ਉਤਰੁ ਦੀਜੈ; ਕਿਉ ਪਾਈਐ ਗੁਰ ਦੁਆਰੋ ॥
ros. na keejai, utar deejai; kiau paaeeai gur duaaro |
Punjabi
ਇਸ ਨੂੰ ਬੁਰਾ ਨਾਂ ਮਨਾਉਣਾ ਤੇ ਯੋਗ ਜਵਾਬ ਦੇਣਾ। ਪ੍ਰ. 11: ਇਨਸਾਨ ਕਿਸ ਤਰ੍ਹਾਂ ਵਿਸ਼ਾਲ ਵਾਹਿਗੁਰੂ ਦੇ ਦਰ ਉੱਤੇ ਪੁੱਜ ਸਕਦਾ ਹੈਂ?
English
Don't be angry with us - please tell us: How can we find the Guru's Door?"
ਇਹੁ ਮਨੁ ਚਲਤਉ. ਸਚ ਘਰਿ ਬੈਸੈ; ਨਾਨਕ ਨਾਮੁ ਅਧਾਰੋ ॥
eihu man chaltau. sach ghar baisai; naanak naam adhaaro |
Punjabi
ਗੁਰੂ ਜੀ ਜਵਾਬ ਦਿੰਦੇ ਹਨ: ਉ. 11: ਨਾਮ ਦੇ ਆਸਰੇ ਰਾਹੀਂ, ਇਹ ਚੰਚਲ ਮਨੂਆ ਆਪਣੇ ਸੱਚੇ ਧਾਮ (ਟਿਕਾਣੇ) ਅੰਦਰ ਬੈਠ ਜਾਂਦਾ ਹੈ, ਹੇ ਨਾਨਕ!
English
This fickle mind sits in its true home, O Nanak, through the Support of the Naam, the Name of the Lord.
ਆਪੇ ਮੇਲਿ ਮਿਲਾਏ ਕਰਤਾ; ਲਾਗੈ ਸਾਚਿ ਪਿਆਰੋ ॥੬॥
aape mel milaae karataa; laagai saach piaaro |6|
Punjabi
ਅਤੇ ਸੱਚੇ ਸਾਈਂ ਨਾਲ ਪ੍ਰੇਮ ਪਾ ਲੈਂਦਾ ਹੈ, ਤਾਂ ਸਿਰਜਣਹਾਰ ਖ਼ੁਦ ਹੀ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
English
The Creator Himself unites us in Union, and inspires us to love the Truth. ||6||
ਹਾਟੀ ਬਾਟੀ ਰਹਹਿ ਨਿਰਾਲੇ; ਰੂਖਿ ਬਿਰਖਿ ਉਦਿਆਨੇ ॥
haattee baattee raheh niraale; rookh birakh udiaane |
Punjabi
ਅਸੀਂ ਦੁਕਾਨ ਅਤੇ ਰਸਤਿਆਂ ਤੋਂ ਨਿਵੇਕਲੇ ਜੰਗਲਾਂ ਵਿੱਚ, ਦਰੱਖਤਾਂ ਤੇ ਪੌਦਿਆਂ ਦੇ ਹੇਠਾਂ ਵਸਦੇ ਹਾਂ। Detached from and high ways, we abide in woods under the trees and plants.
English
"Away from stores and highways, we live in the woods, among plants and trees.
ਕੰਦ ਮੂਲੁ ਅਹਾਰੋ ਖਾਈਐ; ਅਉਧੂ ਬੋਲੈ ਗਿਆਨੇ ॥
kand mool ahaaro khaaeeai; aaudhoo bolai giaane |
Punjabi
ਅਸੀਂ ਫਲ ਅਤੇ ਜੜ੍ਹ ਆਪਣੇ ਭੋਜਨ ਵਜੋਂ ਛਕਦੇ ਹਾਂ। ਇਹ ਹੈ ਬ੍ਰਹਮ ਵੀਚਾਰ, ਜੋ ਯੋਗੀ ਉਚਾਰਨ ਕਰਦੇ ਹਨ।
English
For food, we take fruits and roots. This is the spiritual wisdom spoken by the renunciates.