Ang 942
ਬਿਨੁ ਸਬਦੈ. ਸਭਿ ਦੂਜੈ ਲਾਗੇ; ਦੇਖਹੁ ਰਿਦੈ ਬੀਚਾਰਿ ॥
bin sabadai. sabh doojai laage; dekhahu ridai beechaar |
Punjabi
ਨਾਮ ਦੇ ਬਗ਼ੈਰ ਸਾਰ ਦਵੈਤ-ਭਾਵ ਨਾਲ ਜੁੜੇ ਹੋਏ ਹਨ। ਤੂੰ ਆਪਣੇ ਮਨ ਅੰਦਰ ਸੋਚ ਸਮਝ ਕੇ ਵੇਖ ਲੈ।
English
Without the Shabad, all are attached to duality. Contemplate this in your heart, and see.
ਨਾਨਕ. ਵਡੇ ਸੇ ਵਡਭਾਗੀ; ਜਿਨੀ ਸਚੁ ਰਖਿਆ ਉਰ ਧਾਰਿ ॥੩੪॥
naanak. vadde se vaddabhaagee; jinee sach rakhiaa ur dhaar |34|
Punjabi
ਵਿਸ਼ਾਲ ਅਤੇ ਪਰਮ ਚੰਗੇ ਨਸੀਬਾਂ ਵਾਲੇ ਹਨ ਉਹ ਨਾਨਕ, ਜੋ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
English
O Nanak, blessed and very fortunate are those who keep the True Lord enshrined in their hearts. ||34||
ਗੁਰਮੁਖਿ ਰਤਨੁ ਲਹੈ; ਲਿਵ ਲਾਇ ॥
guramukh ratan lahai; liv laae |
Punjabi
ਉਸ ਨਾਲ ਪਿਰਹੜੀ ਪਾ, ਨੇਕ ਬੰਦਾ ਵਾਹਿਗੁਰੂ ਰੂਪੀ ਜਵੇਹਰ ਨੂੰ ਪਾ ਲੈਂਦਾ ਹੈ।
English
The Gurmukh obtains the jewel, lovingly focused on the Lord.
ਗੁਰਮੁਖਿ; ਪਰਖੈ ਰਤਨੁ ਸੁਭਾਇ ॥
guramukh; parakhai ratan subhaae |
Punjabi
ਨੇਕ ਬੰਦਾ ਸੁਤੇ ਸਿੱਧ ਹੀ, ਵਾਹਿਗੁਰੂ ਜਵੇਹਰ ਦੀ ਕਦਰ ਨੂੰ ਪਛਾਣ ਲੈਂਦਾ ਹੈ।
English
The Gurmukh intuitively recognizes the value of this jewel.
ਗੁਰਮੁਖਿ; ਸਾਚੀ ਕਾਰ ਕਮਾਇ ॥
guramukh; saachee kaar kamaae |
Punjabi
ਪਵਿੱਤਰ ਪੁਰਸ਼ ਸੱਚੇ ਅਮਲਾਂ ਦੀ ਕਮਾਈ ਕਰਦਾ ਹੈ।
English
The Gurmukh practices Truth in action.
ਗੁਰਮੁਖਿ; ਸਾਚੇ ਮਨੁ ਪਤੀਆਇ ॥
guramukh; saache man pateeae |
Punjabi
ਗੁਰੂ-ਸਮਰਪਨ ਦੀ ਆਤਮਾ ਸੱਚੇ ਪੁਰਖ ਨਾਲ ਪਤੀਜ ਜਾਂਦੀ ਹੈ।
English
The mind of the Gurmukh is pleased with the True Lord.
ਗੁਰਮੁਖਿ ਅਲਖੁ ਲਖਾਏ; ਤਿਸੁ ਭਾਵੈ ॥
guramukh alakh lakhaae; tis bhaavai |
Punjabi
ਜਦ ਹਰੀ ਨੂੰ ਭਾਉਂਦਾ ਹੈ, ਗੁਰੂ-ਸਮਰਪਨ ਅਦ੍ਰਿਸ਼ਟ ਸੁਆਮੀ ਨੂੰ ਦੇਖ ਲੈਂਦਾ ਹੈ।
English
The Gurmukh sees the unseen, when it pleases the Lord.
ਨਾਨਕ ਗੁਰਮੁਖਿ; ਚੋਟ. ਨ ਖਾਵੈ ॥੩੫॥
naanak guramukh; chott. na khaavai |35|
Punjabi
ਨਾਨਕ, ਵਾਹਿਗੁਰੂ ਨੂੰ ਜਾਣਨ ਵਾਲਾ ਜੀਵ ਸੱਟਾਂ ਨਹੀਂ ਸਹਾਰਦਾ।
English
O Nanak, the Gurmukh does not have to endure punishment. ||35||
ਗੁਰਮੁਖਿ; ਨਾਮੁ ਦਾਨੁ ਇਸਨਾਨੁ ॥
guramukh; naam daan isanaan |
Punjabi
ਪਵਿੱਤਰ ਪੁਰਸ਼ ਨੂੰ ਨਾਮ, ਦਾਨ ਪੁੰਨ ਅਤੇ ਪਵਿੱਤਰ ਦੀ ਦਾਤ ਮਿਲਦੀ ਹੈ।
English
The Gurmukh is blessed with the Name, charity and purification.
ਗੁਰਮੁਖਿ; ਲਾਗੈ ਸਹਜਿ ਧਿਆਨੁ ॥
guramukh; laagai sehaj dhiaan |
Punjabi
ਪਵਿੱਤਰ ਪੁਰਸ਼ ਦੀ ਬਿਰਤੀ ਸੁਆਮੀ ਅੰਦਰ ਜੁੜੀ ਰਹਿੰਦੀ ਹੈ।
English
The Gurmukh centers his meditation on the celestial Lord.
ਗੁਰਮੁਖਿ; ਪਾਵੈ ਦਰਗਹ ਮਾਨੁ ॥
guramukh; paavai daragah maan |
Punjabi
ਪਵਿੱਤਰ ਪੁਰਸ਼ ਸਾਈਂ ਦੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ।
English
The Gurmukh obtains honor in the Court of the Lord.
ਗੁਰਮੁਖਿ; ਭਉ ਭੰਜਨੁ ਪਰਧਾਨੁ ॥
guramukh; bhau bhanjan paradhaan |
Punjabi
ਪਵਿੱਤਰ ਪੁਰਸ਼, ਡਰ ਦੇ ਨਾਸ ਕਰਨ ਵਾਲੇ ਸ੍ਰੋਮਣੀ ਸੁਆਮੀ ਨੂੰ ਪਾ ਲੈਂਦਾ ਹੈ।
English
The Gurmukh obtains the Supreme Lord, the Destroyer of fear.
ਗੁਰਮੁਖਿ; ਕਰਣੀ ਕਾਰ ਕਰਾਏ ॥
guramukh; karanee kaar karaae |
Punjabi
ਪਵਿੱਤਰ ਪੁਰਸ਼ ਨੇਕ ਕਰਮ ਅਤੇ ਅਮਲ ਕਮਾਉਂਦਾ ਹੈ।
English
The Gurmukh does good deeds, an inspires others to do so.
ਨਾਨਕ ਗੁਰਮੁਖਿ; ਮੇਲਿ ਮਿਲਾਏ ॥੩੬॥
naanak guramukh; mel milaae |36|
Punjabi
ਨਾਨਕ, ਪਵਿੱਤਰ ਪੁਰਸ਼ ਪ੍ਰਭੂ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।
English
O Nanak, the Gurmukh unites in the Lord's Union. ||36||
ਗੁਰਮੁਖਿ; ਸਾਸਤ੍ਰ ਸਿਮ੍ਰਿਤਿ ਬੇਦ ॥
guramukh; saasatr simrit bed |
Punjabi
ਗੁਰੂ-ਸਮਰਪਨ ਨੂੰ ਸ਼ਾਸਤਰਾਂ, ਸਿਮਰਤੀਆਂ ਅਤੇ ਵੇਦਾਂ ਦੀ ਗਿਆਤ ਹੁੰਦੀ ਹੈ।
English
The Gurmukh understands the Simritees, the Shaastras and the Vedas.
ਗੁਰਮੁਖਿ ਪਾਵੈ; ਘਟਿ ਘਟਿ ਭੇਦ ॥
guramukh paavai; ghatt ghatt bhed |
Punjabi
ਗੁਰੂ-ਸਮਰਪਨ ਦੁਸ਼ਮਨੀ ਤੇ ਈਰਖਾ ਨੂੰ ਮੇਟ ਸੁੱਟਦਾ ਹੈ।
English
The Gurmukh knows the secrets of each and every heart.
ਗੁਰਮੁਖਿ; ਵੈਰ ਵਿਰੋਧ ਗਵਾਵੈ ॥
guramukh; vair virodh gavaavai |
Punjabi
ਗੁਰੂ-ਸਮਰਪਨ ਦੁਸ਼ਮਨੀ ਤੇ ਈਰਖਾ ਨੂੰ ਮੇਟ ਸੁੱਟਦਾ ਹੈ।
English
The Gurmukh eliminates hate and envy.
ਗੁਰਮੁਖਿ; ਸਗਲੀ ਗਣਤ ਮਿਟਾਵੈ ॥
guramukh; sagalee ganat mittaavai |
Punjabi
ਗੁਰੂ-ਸਮਰਪਨ ਸਾਰੇ ਲੇਖੇ ਪਤੇ ਛੱਡ ਦਿੰਦਾ ਹੈ।
English
The Gurmukh erases all accounting.
ਗੁਰਮੁਖਿ; ਰਾਮ ਨਾਮ ਰੰਗਿ ਰਾਤਾ ॥
guramukh; raam naam rang raataa |
Punjabi
ਗੁਰੂ-ਸਮਰਪਨ, ਪ੍ਰਭੂ ਦੇ ਨਾਮ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ।
English
The Gurmukh is imbued with love for the Lord's Name.
ਨਾਨਕ. ਗੁਰਮੁਖਿ ਖਸਮੁ ਪਛਾਤਾ ॥੩੭॥
naanak. guramukh khasam pachhaataa |37|
Punjabi
ਨਾਨਕ, ਗੁਰੂ-ਸਮਰਪਨ ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ।
English
O Nanak, the Gurmukh realizes his Lord and Master. ||37||
ਬਿਨੁ ਗੁਰ; ਭਰਮੈ ਆਵੈ ਜਾਇ ॥
bin gur; bharamai aavai jaae |
Punjabi
ਗੁਰਾਂ ਦੇ ਬਾਝੋਂ ਬੰਦਾ ਆਵਾਗਉਣ ਅੰਦਰ ਭਟਕਦਾ ਹੈ।
English
Without the Guru, one wanders, coming and going in reincarnation.
ਬਿਨੁ ਗੁਰ; ਘਾਲ. ਨ ਪਵਈ ਥਾਇ ॥
bin gur; ghaal. na pavee thaae |
Punjabi
ਗੁਰਾਂ ਦੇ ਬਾਝੋਂ ਟਹਿਲ ਸੇਵਾ ਸਫ਼ਲ ਨਹੀਂ ਹੁੰਦੀ।
English
Without the Guru, one's work is useless.
ਬਿਨੁ ਗੁਰ; ਮਨੂਆ ਅਤਿ ਡੋਲਾਇ ॥
bin gur; manooaa at ddolaae |
Punjabi
ਗੁਰਾਂ ਦੇ ਬਾਝੋਂ ਮਨ ਬਹੁਤ ਡਿੱਕੋਡੋਲੇ ਖਾਦਾ ਹੈ।
English
Without the Guru, the mind is totally unsteady.
ਬਿਨੁ ਗੁਰ. ਤ੍ਰਿਪਤਿ ਨਹੀ; ਬਿਖੁ ਖਾਇ ॥
bin gur. tripat nahee; bikh khaae |
Punjabi
ਗੁਰਾਂ ਦੇ ਬਾਝੋਂ ਬੰਦੇ ਨੂੰ ਰੱਜ ਨਹੀਂ ਆਉਂਦਾ ਤੇ ਉਹ ਜ਼ਹਿਰ ਖਾਂਦਾ ਹੈ।
English
Without the Guru, one is unsatisfied, and eats poison.
ਬਿਨੁ ਗੁਰ; ਬਿਸੀਅਰੁ ਡਸੈ, ਮਰਿ ਵਾਟ ॥
bin gur; biseear ddasai, mar vaatt |
Punjabi
ਗੁਰਾਂ ਦੇ ਬਾਝੋਂ, ਮਾਇਆ ਦਾ ਜ਼ਹਿਰੀਲਾ ਸੰਪ ਬੰਦੇ ਨੂੰ ਡੰਗ ਮਾਰਦਾ ਹੈ ਤੇ ਉਹ ਰਾਹ ਵਿੱਚ ਹੀ ਮਰ ਜਾਂਦਾ ਹੈ।
English
Without the Guru, one is stung by the poisonous snake of Maya, and dies.
ਨਾਨਕ. ਗੁਰ ਬਿਨੁ; ਘਾਟੇ ਘਾਟ ॥੩੮॥
naanak. gur bin; ghaatte ghaatt |38|
Punjabi
ਨਾਨਕ, ਗੁਰਾਂ ਦੇ ਬਾਝੋਂ ਪ੍ਰਾਨੀ ਭਾਰੀ ਨੁਕਸਾਨ ਉਠਾਉਂਦਾ ਹੈ।
English
O Nanak without the Guru, all is lost. ||38||
ਜਿਸੁ ਗੁਰੁ ਮਿਲੈ; ਤਿਸੁ ਪਾਰਿ ਉਤਾਰੈ ॥
jis gur milai; tis paar utaarai |
Punjabi
ਜਿਸ ਨੂੰ ਗੁਰੂ ਜੀ ਮਿਲ ਪੈਂਦੇ ਹਨ; ਉਸ ਨੂੰ ਤਾਰ ਦਿੰਦੇ ਹਨ।
English
One who meets the Guru is carried across.
ਅਵਗਣ ਮੇਟੈ; ਗੁਣਿ ਨਿਸਤਾਰੈ ॥
avagan mettai; gun nisataarai |
Punjabi
ਗੁਰੂ ਜੀ ਉਸ ਦੇ ਪਾਪ ਧੋ ਸੁਟਦੇ ਹਨ ਅਤੇ ਉਸ ਦੀ ਨੇਕੀ ਉਸ ਦਾ ਪਾਰ ਉਤਾਰਾ ਕਰ ਦਿੰਦੀ ਹੈ।
English
His sins are erased, and he is emancipated through virtue.
ਮੁਕਤਿ ਮਹਾ ਸੁਖ; ਗੁਰਸਬਦੁ ਬੀਚਾਰਿ ॥
mukat mahaa sukh; gurasabad beechaar |
Punjabi
ਗੁਰਾਂ ਦੀ ਬਾਣੀ ਨੂੰ ਸੋਚਣ ਵੀਚਾਰਨ ਦੁਆਰਾ, ਕਲਿਆਣ ਦੀ ਪਰਮ ਖ਼ੁਸ਼ੀ ਪ੍ਰਾਪਤ ਹੋ ਜਾਂਦੀ ਹੈ।
English
The supreme peace of liberation is attained, contemplating the Word of the Guru's Shabad.
ਗੁਰਮੁਖਿ; ਕਦੇ. ਨ ਆਵੈ ਹਾਰਿ ॥
guramukh; kade. na aavai haar |
Punjabi
ਗੁਰੂ-ਸਮਰਪਨ ਕਦਾਚਿੱਤ ਸ਼ਿਕਸਤ ਨਹੀਂ ਖਾਂਦਾ।
English
The Gurmukh is never defeated.
ਤਨੁ ਹਟੜੀ; ਇਹੁ ਮਨੁ ਵਣਜਾਰਾ ॥
tan hattarree; ihu man vanajaaraa |
Punjabi
ਇਸ ਦੇਹ ਦੀ ਦੁਕਾਨ ਵਿੰਚ, ਇਹ ਮਨੂਆ ਇੱਕ ਵਾਪਾਰੀ ਹੈ,
English
In the store of the body, this mind is the merchant;
ਨਾਨਕ; ਸਹਜੇ ਸਚੁ ਵਾਪਾਰਾ ॥੩੯॥
naanak; sahaje sach vaapaaraa |39|
Punjabi
ਜੋ ਅਡੋਲਤਾ ਦੇ ਰਾਹੀਂ ਸੱਚ ਦਾ ਵਣਜ ਕਰਦਾ ਹੈ।
English
O Nanak, it deals intuitively in Truth. ||39||
ਗੁਰਮੁਖਿ; ਬਾਂਧਿਓ ਸੇਤੁ ਬਿਧਾਤੈ ॥
guramukh; baandhio set bidhaatai |
Punjabi
ਨੇਕ ਬੰਦਾ, ਕਿਸਮਤ ਦੇ ਲਿਖਾਰੀ, ਵਾਹਿਗੁਰੂ ਦਾ ਬਣਾਇਆ ਹੋਇਆ ਇਕ ਪੁੱਲ ਹੈ।
English
The Gurmukh is the bridge, built by the Architect of Destiny.
ਲੰਕਾ ਲੂਟੀ; ਦੈਤ ਸੰਤਾਪੈ ॥
lankaa loottee; dait santaapai |
Punjabi
ਉਸ ਦੇ ਰਾਹੀਂ ਦੇਹ ਦੀ ਲੰਕਾ ਦੀ ਬਦੀ ਨੂੰ ਲੁੱਟੀ ਪੁੱਟੀ ਜਾਂਦੀ ਹੈ ਅਤੇ ਦੈਂਤ ਮਲੀਆਮੇਟ ਹੋ ਜਾਂਦੇ ਹਨ।
English
The demons of passion which plundered Sri Lanka - the body - have been conquered.
ਰਾਮਚੰਦਿ; ਮਾਰਿਓ ਅਹਿ ਰਾਵਣੁ ॥
raamachand; maario eh raavan |
Punjabi
ਮਨ ਦਾ ਰਾਮ ਚੰਦ ਹੰਕਾਰ ਦੇ ਰਾਵਨ ਨੂੰ ਮਾਰ ਮੁਕਾਉਂਦਾ ਹੈ,
English
Ram Chand - the mind - has slaughtered Raawan - pride;
ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥
bhed babheekhan guramukh parachaaein |
Punjabi
ਅਤੇ ਗੁਰਾਂ ਦੇ ਰਾਹੀਂ ਬਭੀਖਨ ਦਾ ਦਰਸਾਇਆ ਹੋਇਆ ਰਾਜ਼ ਅਨੁਭਵ ਕੀਤਾ ਜਾਂਦਾ ਹੈ।
English
the Gurmukh understands the secret revealed by Babheekhan.
ਗੁਰਮੁਖਿ; ਸਾਇਰਿ ਪਾਹਣ ਤਾਰੇ ॥
guramukh; saaeir paahan taare |
Punjabi
ਨੇਕ ਬੰਦਾ ਪੱਥਰਾਂ ਨੂੰ ਭੀ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
English
The Gurmukh carries even stones across the ocean.
ਗੁਰਮੁਖਿ; ਕੋਟਿ ਤੇਤੀਸ ਉਧਾਰੇ ॥੪੦॥
guramukh; kott tetees udhaare |40|
Punjabi
ਨੇਕ ਬੰਦਾ ਤੇਤੀ ਕਰੋੜ (ਅਣਗਿਣਤ) ਇਨਸਾਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
English
The Gurmukh saves millions of people. ||40||
ਗੁਰਮੁਖਿ; ਚੂਕੈ ਆਵਣ ਜਾਣੁ ॥
guramukh; chookai aavan jaan |
Punjabi
ਪਵਿੱਤਰ ਪੁਰਸ਼ ਦੇ ਆਉਣੇ (ਜੰਮਣ) ਅਤੇ ਜਾਣੇ (ਮਰਨ) ਮੁੱਕ ਜਾਂਦੇ ਹਨ।
English
The comings and goings in reincarnation are ended for the Gurmukh.
ਗੁਰਮੁਖਿ; ਦਰਗਹ ਪਾਵੈ ਮਾਣੁ ॥
guramukh; daragah paavai maan |
Punjabi
ਪਵਿੱਤਰ ਪੁਰਸ਼ ਸਾਈਂ ਦੇ ਦਰਬਾਰ ਵਿੱਚ ਇੱਜ਼ਤ ਆਬਰੂ ਪਾਉਂਦਾ ਹੈ।
English
The Gurmukh is honored in the Court of the Lord.
ਗੁਰਮੁਖਿ; ਖੋਟੇ ਖਰੇ ਪਛਾਣੁ ॥
guramukh; khotte khare pachhaan |
Punjabi
ਪਵਿੱਤਰ ਪੁਰਸ਼ ਖੋਟਿਆ ਅਤੇ ਖਰਿਆਂ ਦੀ ਸਿੰਝਾਣ ਕਰ ਲੈਂਦਾ ਹੈ।
English
The Gurmukh distinguishes the true from the false.
ਗੁਰਮੁਖਿ; ਲਾਗੈ ਸਹਜਿ ਧਿਆਨੁ ॥
guramukh; laagai sehaj dhiaan |
Punjabi
ਪਵਿੱਤਰ ਪੁਰਸ਼ ਆਪਣੀ ਬਿਰਤੀ ਸਿਰਜਣਹਾਰ ਸੁਆਮੀ ਅੰਦਰ ਜੋੜਦਾ ਹੈ।
English
The Gurmukh focuses his meditation on the celestial Lord.
ਗੁਰਮੁਖਿ; ਦਰਗਹ ਸਿਫਤਿ ਸਮਾਇ ॥
guramukh; daragah sifat samaae |
Punjabi
ਸੁਆਮੀ ਦੀ ਸਿਫ਼ਤ ਸ਼ਲਾਘਾ ਕਰਨ ਦੁਆਰਾ ਪਵਿੱਤਰ ਪੁਰਸ਼ ਉਸ ਦੇ ਦਰਬਾਰ ਅੰਦਰ ਲੀਨ ਹੋ ਜਾਂਦਾ ਹੈ।
English
In the Court of the Lord, the Gurmukh is absorbed in His Praises.
ਨਾਨਕ ਗੁਰਮੁਖਿ; ਬੰਧੁ. ਨ ਪਾਇ ॥੪੧॥
naanak guramukh; bandh. na paae |41|
Punjabi
ਨਾਨਕ, ਪਵਿੱਤਰ ਪੁਰਸ਼ ਨੂੰ ਬੇੜੀਆਂ ਨਹੀਂ ਪੈਂਦੀਆਂ।
English
O Nanak, the Gurmukh is not bound by bonds. ||41||
ਗੁਰਮੁਖਿ; ਨਾਮੁ ਨਿਰੰਜਨ ਪਾਏ ॥
guramukh; naam niranjan paae |
Punjabi
ਗੁਰੂ ਸਮਰਪਨ ਨੂੰ ਪਵਿੱਤਰ ਪ੍ਰਭੂ ਦੇ ਨਾਮ ਦੀ ਦਾਤ ਮਿਲਦੀ ਹੈ।
English
The Gurmukh obtains the Name of the Immaculate Lord.
ਗੁਰਮੁਖਿ; ਹਉਮੈ ਸਬਦਿ ਜਲਾਏ ॥
guramukh; haumai sabad jalaae |
Punjabi
ਗੁਰੂ-ਸਮਰਪਨ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਸਾੜ ਸੁੱਟਦਾ ਹੈ।
English
Through the Shabad, the Gurmukh burns away his ego.
ਗੁਰਮੁਖਿ; ਸਾਚੇ ਕੇ ਗੁਣ ਗਾਏ ॥
guramukh; saache ke gun gaae |
Punjabi
ਗੁਰੂ-ਸਮਰਪਲ ਸੱਚੇ ਸੁਆਮੀ ਦੀ ਸਿਫ਼ਤ ਸਲਾਹ ਗਾਇਨ ਕਰਦਾ ਹੈ।
English
The Gurmukh sings the Glorious Praises of the True Lord.
ਗੁਰਮੁਖਿ; ਸਾਚੈ ਰਹੈ ਸਮਾਏ ॥
guramukh; saachai rahai samaae |
Punjabi
ਗੁਰੂ-ਸਮਰਪਨ ਸਤਿਪੁਰਖ ਅੰਦਰ ਲੀਨ ਹੋਇਆ ਰਹਿੰਦਾ ਹੈ।
English
The Gurmukh remains absorbed in the True Lord.
ਗੁਰਮੁਖਿ. ਸਾਚਿ ਨਾਮਿ; ਪਤਿ ਊਤਮ ਹੋਇ ॥
guramukh. saach naam; pat aootam hoe |
Punjabi
ਸੱਚੇ ਨਾਮ ਦੇ ਰਾਹੀਂ, ਗੁਰੂ-ਸਮਰਪਨ ਨੂੰ ਸ੍ਰੇਸ਼ਟ ਇੱਜ਼ਤ ਪ੍ਰਦਾਨ ਹੁੰਦੀ ਹੈ।
English
Through the True Name, the Gurmukh is honored and exalted.
ਨਾਨਕ; ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ ॥੪੨॥
naanak; guramukh sagal bhavan kee sojhee hoe |42|
Punjabi
ਨਾਨਕ, ਗੁਰੂ-ਸਮਰਪਨ ਨੂੰ ਸਾਰਿਆਂ ਜਹਾਨਾਂ ਦੀ ਗਿਆਤ ਹੁੰਦੀ ਹੈ।
English
O Nanak, the Gurmukh understands all the worlds. ||42||
ਕਵਣ ਮੂਲੁ; ਕਵਣ ਮਤਿ ਵੇਲਾ ॥
kavan mool; kavan mat velaa |
Punjabi
(ਯੋਗੀ ਪੁਛਦੇ ਹਨ) ਪ੍ਰ. 45: ਜੀਵਨ ਦਾ ਆਰੰਭ ਕੀ ਹੈ?
English
"What is the root, the source of all? What teachings hold for these times?
ਤੇਰਾ ਕਵਣੁ ਗੁਰੂ; ਜਿਸ ਕਾ ਤੂ ਚੇਲਾ ॥
teraa kavan guroo; jis kaa too chelaa |
Punjabi
ਪ੍ਰ. 46: ਹੁਣ ਦੇ ਸਮੇਂ ਅੰਦਰ ਕਿਸ ਧਰਮ ਦੀ ਹਕੂਮਤ ਹੈ?
English
Who is your guru? Whose disciple are you?
ਕਵਣ ਕਥਾ ਲੇ; ਰਹਹੁ ਨਿਰਾਲੇ ॥
kavan kathaa le; rahahu niraale |
Punjabi
ਪ੍ਰ. 47: ਤੇਰਾ ਗੁਰੂ ਕੌਣ ਹੈ, ਜਿਸ ਦਾ ਤੂੰ ਮੁਰੀਦ ਹੈਂ?
English
What is that speech, by which you remain unattached?
ਬੋਲੈ ਨਾਨਕੁ; ਸੁਣਹੁ ਤੁਮ ਬਾਲੇ ॥
bolai naanak; sunahu tum baale |
Punjabi
ਪ੍ਰ. 48: ਉਹ ਕਿਹੜੀ ਧਰਮ-ਵਾਰਤਾ ਹੈ ਜਿਸ ਨੂੰ ਉਚਾਰ ਕੇ ਤੂੰ ਨਿਰਲੇਪ ਵਿਚਰਦਾ ਹੈਂ?
English
Listen to what we say, O Nanak, you little boy.
ਏਸੁ ਕਥਾ ਕਾ; ਦੇਇ ਬੀਚਾਰੁ ॥
es kathaa kaa; dee beechaar |
Punjabi
ਜੋ ਕੁਝ ਅਸੀਂ ਆਖਦੇ ਹਾਂ, ਤੂੰ ਉਸ ਨੂੰ ਸੁਣ, ਹੇ ਬਾਲਕੇ ਨਾਨਕ!
English
Give us your opinion on what we have said.
ਭਵਜਲੁ; ਸਬਦਿ ਲੰਘਾਵਣਹਾਰੁ ॥੪੩॥
bhavajal; sabad langhaavanahaar |43|
Punjabi
ਪ੍ਰ. 49: ਤੂੰ ਇਸ ਕਥਾ ਵਾਰਤਾ ਦੀ ਵਿਆਖਿਆ ਦੇ, ਪ੍ਰਭੂ ਕਿਸ ਤਰ੍ਹਾਂ ਬੰਦੇ ਨੂੰ ਭਿਆਨਕ ਸਮੁੰਦਰ ਤੋਂ ਪਾਰ ਕਰਦਾ ਹੈ।
English
How can the Shabad carry us across the terrifying world-ocean?" ||43||