Ang 1119
ਅੰਤਰ ਕਾ ਅਭਿਮਾਨੁ ਜੋਰੁ, ਤੂ ਕਿਛੁ ਕਿਛੁ, ਕਿਛੁ ਜਾਨਤਾ; ਇਹੁ ਦੂਰਿ ਕਰਹੁ, ਆਪਨ ਗਹੁ ਰੇ ॥
antar kaa abhimaan jor, too kichh kichh, kichh jaanataa; ihu door karahu, aapan gahu re |
Punjabi
ਆਪਣੇ ਮਨ ਦੀ ਹੰਗਤਾ ਅਤੇ ਤਾਕਤ, ਜਿਸ ਨੂੰ ਤੂੰ ਆਪਣੇ ਅੰਦਰ ਚੋਖੀ ਖਿਆਲ ਕਰਦਾ ਹੈ ਇਨ੍ਹਾਂ ਨੂੰ ਛੱਡ ਦੇ ਅਤੇ ਆਪਣੇ ਆਪ ਨੂੰ ਕਾਬੂ ਕਰ।
English
So you think that the egotistical pride in power which you harbor deep within is everything. Let it go, and restrain your self-conceit.
ਜਨ ਨਾਨਕ ਕਉ. ਹਰਿ ਦਇਆਲ ਹੋਹੁ ਸੁਆਮੀ; ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥
jan naanak kau. har deaal hohu suaamee; har santan kee dhoor kar hare |2|1|2|
Punjabi
ਹੇ ਮੇਰੇ ਹਰੀ ਸੁਆਮੀ ਮਾਲਕ! ਤੂੰ ਗੋਲੇ ਨਾਨਕ ਉਤੇ ਦਇਆਵਾਨ ਹੋ ਅਤੇ ਉਸ ਨੂੰ ਆਪਣੇ ਸਾਧੂਆਂ ਦੇ ਪੈਰਾ ਦੀ ਧੂੜ ਬਣਾ ਦੇ।
English
Please be kind to servant Nanak, O Lord, my Lord and Master; please make him the dust of the Feet of the Saints. ||2||1||2||
ਕੇਦਾਰਾ ਮਹਲਾ ੫ ਘਰੁ ੨ ॥
kedaaraa mahalaa 5 ghar 2 |
Punjabi
ਕੇਦਾਰਾ ਪੰਜਵੀਂ ਪਾਤਿਸ਼ਾਹੀ।
English
Kaydaaraa, Fifth Mehl, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਮਾਈ. ਸੰਤਸੰਗਿ ਜਾਗੀ ॥ ਪ੍ਰਿਅ ਰੰਗ ਦੇਖੈ; ਜਪਤੀ ਨਾਮੁ ਨਿਧਾਨੀ ॥ ਰਹਾਉ ॥
maaee. santasang jaagee | pria rang dekhai; japatee naam nidhaanee | rahaau |
Punjabi
ਹੇ ਮੇਰੀ ਮਾਤਾ! ਸੰਤਾਂ ਦੀ ਸੰਗਤ ਅੰਦਰ ਮੈਂ ਜਾਗ ਪਈ ਹਾਂ। ਆਪਣੇ ਪ੍ਰੀਤਮ ਦੇ ਪਿਆਰ ਨੂੰ ਵੇਖ ਮੈਂ ਉਸ ਦੇ ਨਾਮ ਨੂੰ ਉਚਾਰਦੀ ਹਾਂ ਜੋ ਕਿ ਖੁਸ਼ੀ ਦਾ ਖ਼ਜ਼ਾਨਾ ਹੈ। ਠਹਿਰਾਉ।
English
O mother, I have awakened in the Society of the Saints. Seeing the Love of my Beloved, I chant His Name, the greatest treasure ||Pause||
ਦਰਸਨ ਪਿਆਸ. ਲੋਚਨ ਤਾਰ ਲਾਗੀ ॥
darasan piaas. lochan taar laagee |
Punjabi
ਉਸ ਦੇ ਦੀਦਾਰ ਦੀ ਤ੍ਰੇਹ ਅੰਦਰ ਮੇਰਾ ਨੇਤ੍ਰਾਂ ਦੀ ਇਕ-ਟਕ ਨੀਝ ਉਸ ਦੇ ਉਤੇ ਲੱਗੀ ਹੋਈ ਹੈ।
English
I am so thirsty for the Blessed Vision of His Darshan. my eyes are focused on Him;
ਬਿਸਰੀ. ਤਿਆਸ ਬਿਡਾਨੀ ॥੧॥
bisaree. tiaas biddaanee |1|
Punjabi
ਮੈਨੂੰ ਹੁਣ ਹੋਰ ਤਰੇਹਾਂ (ਪਿਆਸਾਂ) ਭੁਲ ਗਈਆਂ ਹਨ।
English
I have forgotten other thirsts. ||1||
ਅਬ ਗੁਰੁ ਪਾਇਓ ਹੈ. ਸਹਜ ਸੁਖਦਾਇਕ; ਦਰਸਨੁ ਪੇਖਤ ਮਨੁ ਲਪਟਾਨੀ ॥
ab gur paaeo hai. sehaj sukhadaaeik; darasan pekhat man lapattaanee |
Punjabi
ਮੈਂ ਹੁਣ ਆਪਣੇ ਅਡੋਲਤਾ ਅਤੇ ਆਰਾਮ ਦੇਣਹਾਰ ਗੁਰਦੇਵ ਜੀ ਨੂੰ ਪਾ ਲਿਆ ਹੈ। ਉਨ੍ਹਾਂ ਦਾ ਦੀਦਾਰ ਦੇਖ ਮੇਰਾ ਮਨੂਆ ਉਨ੍ਹਾਂ ਨਾਲ ਚਿਮੜ ਗਿਆ ਹੈ।
English
Now, I have found my Peace-giving Guru with ease; seeing His Darshan, my mind clings to Him.
ਦੇਖਿ ਦਮੋਦਰ. ਰਹਸੁ ਮਨਿ ਉਪਜਿਓ; ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥
dekh damodar. rehas man upajio; naanak pria amrit baanee |2|1|
Punjabi
ਆਪਣੇ ਸੁਆਮੀ ਨੂੰ ਵੇਖ ਕੇ, ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ। ਨਾਨਕ, ਆਬਿ-ਹਿਯਾਤ ਵਰਗੀ ਮਿੱਠੜੀ ਹੈ ਮੇਰੇ ਪਿਆਰੇ ਪਤੀ ਦੀ ਬੋਲਬਾਣੀ।
English
Seeing my Lord, joy has welled up in my mind; O Nanak, the speech of my Beloved is so sweet! ||2||1||
ਕੇਦਾਰਾ ਮਹਲਾ ੫ ਘਰੁ ੩ ॥
kedaaraa mahalaa 5 ghar 3 |
Punjabi
ਕੇਦਾਰਾ ਪੰਜਵੀਂ ਪਾਤਿਸ਼ਾਹੀ।
English
Kaydaaraa, Fifth Mehl, Third House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਦੀਨ ਬਿਨਉ ਸੁਨੁ, ਦਇਆਲ ॥
deen binau sun, deaal |
Punjabi
ਮੈਂ ਮਸਕੀਨ ਦੀ ਤੂੰ ਪ੍ਰਾਰਥਨਾ ਸੁਦ, ਹੈ ਮੇਰੇ ਮਿਹਰਬਾਨ ਮਾਲਕ।
English
Please listen to the prayers of the humble, O Merciful Lord.
ਪੰਚ ਦਾਸ. ਤੀਨਿ ਦੋਖੀ; ਏਕ ਮਨੁ. ਅਨਾਥ ਨਾਥ ॥
panch daas. teen dokhee; ek man. anaath naath |
Punjabi
ਪੰਜ ਭੂਤਨੇ ਅਤੇ ਤਿੰਨੇ ਵਿਰੋਧੀ ਸੁਪਾ, ਮੇਰੀ ਇਕ ਆਤਮਾ ਨੂੰ ਦੁਖ ਦਿੰਦੇ ਹਨ। ਹੇ ਨਿਖਸਮਿਆਂ ਦੇ ਖਸਮ, ਦਇਆਵਾਨ ਪ੍ਰਭੂ,
English
The five thieves and the three dispositions torment my mind.
ਰਾਖੁ; ਹੋ ਕਿਰਪਾਲ ॥ ਰਹਾਉ ॥
raakh; ho kirapaal | rahaau |
Punjabi
ਤੂੰ ਮੇਰੀ ਉਨ੍ਹਾਂ ਪਾਸੋ ਰੱਖਿਆ ਕਰ। ਠਹਿਰਾਉ।
English
O Merciful Lord, Master of the masterless, please save me from them. ||Pause||
ਅਨਿਕ ਜਤਨ; ਗਵਨੁ ਕਰਉ ॥
anik jatan; gavan krau |
Punjabi
ਮੈਂ ਘਣੇਰੇ ਉਪਰਾਲੇ ਕਰਦਾ ਤੇ ਯਾਤਾ ਕਰਨ ਜਾਂਦਾ ਹਾਂ।
English
I make all sorts of efforts and go on pilgrimages;
ਖਟੁ ਕਰਮ ਜੁਗਤਿ; ਧਿਆਨੁ ਧਰਉ ॥
khatt karam jugat; dhiaan dhrau |
Punjabi
ਮੈਂ ਛੇ ਕਰਮ ਕਾਂਡ ਕਰਦਾ ਅਤੇ ਠੀਕ ਤਰੀਕੇ ਨਾਲ ਸੋਚਦਾ ਵੀਚਾਰਦਾ ਹਾਂ।
English
I perform the six rituals, and meditate in the right way.
ਉਪਾਵ ਸਗਲ ਕਰਿ. ਹਾਰਿਓ; ਨਹ ਨਹ ਹੁਟਹਿ, ਬਿਕਰਾਲ ॥੧॥
aupaav sagal kar. haario; neh neh hutteh, bikaraal |1|
Punjabi
ਮੈਂ ਸਾਰੇ ਉਪਰਾਲੇ ਕਰਦਾ ਹੰਭ ਗਿਆ ਹਾਂ, ਪ੍ਰੰਤੂ ਭਿਆਨਕ ਪਾਪ ਮੇਰਾ ਖਹਿਡਾ ਛਡਦੇ ਨਹੀਂ, ਕਦੇ ਭੀ ਨਹੀਂ।
English
I am so tired of making all these efforts, but the horrible demons still do not leave me. ||1||
ਸਰਣਿ ਬੰਦਨ; ਕਰੁਣਾ ਪਤੇ ॥
saran bandan; karunaa pate |
Punjabi
ਹੇ ਰਹਿਮਤ ਦੇ ਸੁਆਮੀ! ਮੈਂ ਤੇਰੀ ਪਨਾਹ ਲੋੜਦਾ ਹਾਂ ਅਤੇ ਤੈਨੂੰ ਨਮਸਕਾਰ ਕਰਦਾ ਹਾਂ।
English
I seek Your Sanctuary, and bow to You, O Compassionate Lord.
ਭਵ ਹਰਣ; ਹਰਿ ਹਰਿ ਹਰਿ ਹਰੇ ॥
bhav haran; har har har hare |
Punjabi
ਹੇ ਵਾਹਿਗੁਰੂ ਸੁਅਮੀ! ਆਬਿਨਾਸੀ ਮਾਲਕ! ਤੂੰ ਡਰ ਦੂਰ ਕਰਨਹਾਰ ਹੈ।
English
You are the Destroyer of fear, O Lord, Har, Har, Har, Har.
ਏਕ ਤੂਹੀ. ਦੀਨ ਦਇਆਲ ॥
ek toohee. deen deaal |
Punjabi
ਕੇਵਲ ਤੂੰ ਹੀ ਮਸਕੀਨ ਉਤੇ ਮਿਹਰਬਾਨ ਹੈ।
English
You alone are Merciful to the meek.
ਪ੍ਰਭ ਚਰਨ; ਨਾਨਕ ਆਸਰੋ ॥
prabh charan; naanak aasaro |
Punjabi
ਨਾਨਕ ਨੂੰ ਕੇਵਲ ਸੁਆਮੀ ਦੇ ਚਰਨਾਂ ਦਾ ਆਸਰਾ ਹੈ।
English
Nanak takes the Support of God's Feet.
ਉਧਰੇ; ਭ੍ਰਮ ਮੋਹ ਸਾਗਰ ॥
audhare; bhram moh saagar |
Punjabi
ਮੈਂ ਸੰਦੇਹ ਅਤੇ ਸੰਸਾਰੀ ਮਮਤਾ ਦੇ ਸਮੁੰਦਰ ਤੋਂ ਪਾਰ ਉਤਰ ਗਿਆ ਹਾਂ,
English
I have been rescued from the ocean of doubt,
ਲਗਿ ਸੰਤਨਾ; ਪਗ ਪਾਲ ॥੨॥੧॥੨॥
lag santanaa; pag paal |2|1|2|
Punjabi
ਸਾਧੂਆਂ ਦੇ ਪੈਰਾਂ ਅਤੇ ਪੱਲੇ ਨਾਲ ਚਿਮੜਾ ਕੇ।
English
holding tight to the feet and the robes of the Saints. ||2||1||2||
ਕੇਦਾਰਾ ਮਹਲਾ ੫ ਘਰੁ ੪ ॥
kedaaraa mahalaa 5 ghar 4 |
Punjabi
ਕੇਦਾਰਾ ਪੰਜਵੀਂ ਪਾਤਿਸ਼ਾਹੀ।
English
Kaydaaraa, Fifth Mehl, Fourth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੰਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸਰਨੀ ਆਇਓ. ਨਾਥ ਨਿਧਾਨ ॥
saranee aaeo. naath nidhaan |
Punjabi
ਹੇ ਖੁਸ਼ੀ ਦੇ ਖ਼ਜ਼ਾਨੇ ਸੁਆਮੀ, ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।
English
I have come to Your Sanctuary, O Lord, O Supreme Treasure.
ਨਾਮ ਪ੍ਰੀਤਿ ਲਾਗੀ. ਮਨ ਭੀਤਰਿ; ਮਾਗਨ ਕਉ ਹਰਿ ਦਾਨ ॥੧॥ ਰਹਾਉ ॥
naam preet laagee. man bheetar; maagan kau har daan |1| rahaau |
Punjabi
ਮੇਰੇ ਚਿੱਤ ਅੰਦਰ ਤੇਰਾ ਪਿਆਰ ਟਿਕਿਆਂ ਹੋਇਆ ਹੈ ਅਤੇ ਮੈਂ ਤੇਰੇ ਲਾਮ ਦੀ ਖੈਰ ਦੀ ਯਾਚਨਾ ਕਰਦਾ ਹਾਂ, ਹੇ ਵਾਹਿਗੁਰੂ! ਠਹਿਰਾਓ।
English
Love for the Naam, the Name of the Lord, is enshrined within my mind; I beg for the gift of Your Name. ||1||Pause||
ਸੁਖਦਾਈ ਪੂਰਨ ਪਰਮੇਸੁਰ; ਕਰਿ ਕਿਰਪਾ ਰਾਖਹੁ ਮਾਨ ॥
sukhadaaee pooran paramesur; kar kirapaa raakhahu maan |
Punjabi
ਹੇ ਮੇਰੇ ਆਰਾਮ-ਬਖਸ਼ਣਹਾਰ ਪੁਰੇ ਪ੍ਰਭੂ! ਦਇਆ ਧਾਰ ਕੇ ਤੂੰ ਮੇਰੀ ਪਤਿ ਆਬਰੂ ਰੱਖ।
English
O Pefect Transcendent Lord, Giver of Peace, please grant Your Grace and save my honor.
ਦੇਹੁ ਪ੍ਰੀਤਿ. ਸਾਧੂ ਸੰਗਿ ਸੁਆਮੀ; ਹਰਿ ਗੁਨ ਰਸਨ ਬਖਾਨ ॥੧॥
dehu preet. saadhoo sang suaamee; har gun rasan bakhaan |1|
Punjabi
ਮੈਨੂੰ ਐਹੋ ਜੇਹੀ ਪਿਰਹੜੀ ਪਰਦਾਨ ਕਰ, ਹੈ ਮੇਰੇ ਸਾਈਂ ਵਾਹਿਗੁਰੂ! ਕਿ ਸਤਿਸੰਗਤ ਅੰਦਰ ਆਪਣੀ ਜੀਹਭਾ ਨਾਲ ਤੇਰਾ ਜੱਸ ਉਚਾਰਨ ਕਰਾਂ।
English
Please bless me with such love, O my Lord and Master, that in the Saadh Sangat, the Company of the Holy, I may chant the Glorious Praises of the Lord with my tongue. ||1||
ਗੋਪਾਲ ਦਇਆਲ ਗੋਬਿਦ ਦਮੋਦਰ; ਨਿਰਮਲ ਕਥਾ ਗਿਆਨ ॥
gopaal deaal gobid damodar; niramal kathaa giaan |
Punjabi
ਹੇ ਸੰਸਾਰ ਦੇ ਪਾਲਣ-ਪੋਸਣਹਾਰ ਆਲਮ ਦੇ ਸੁਆਮੀ! ਅਤੇ ਆਪਣੇ ਪੇਟ ਉਦਾਲੇ ਰੱਸੀ ਵਾਲੇ ਮੇਰੇ ਮਿਹਰਬਾਨ ਵਾਹਿਗੁਰੂ! ਪਵਿੱਤਰ ਹੈ ਤੇਰੀ ਕਥਾ ਵਾਰਤਾ ਅਤੇ ਬ੍ਰਹਮ ਵੀਚਾਰ।
English
O Lord of the World, Merciful Lord of the Universe, Your sermon and spiritual wisdom are immaculate and pure.
ਨਾਨਕ ਕਉ. ਹਰਿ ਕੈ ਰੰਗਿ ਰਾਗਹੁ; ਚਰਨ ਕਮਲ ਸੰਗਿ ਧਿਆਨ ॥੨॥੧॥੩॥
naanak kau. har kai rang raagahu; charan kamal sang dhiaan |2|1|3|
Punjabi
ਤੂੰ ਨਾਨਕ ਨੂੰ ਆਪਣੇ ਪਿਆਰ ਨਾਲ ਰੰਗ ਦੇ, ਹੇ ਸੁਆਮੀ! ਅਤੇ ਉਸ ਦੀ ਬਿਰਤੀ ਆਪਣੇ ਕੰਵਲ ਰੂਪੀ ਪੈਰਾ ਨਾਲ ਜੋੜ ਲੈ।
English
Please attune Nanak to Your Love, O Lord, and focus his meditation on Your Lotus Feet. ||2||1||3||
ਕੇਦਾਰਾ ਮਹਲਾ ੫ ॥
kedaaraa mahalaa 5 |
Punjabi
ਕੇਦਾਰਾ ਪੰਜਵੀਂ ਪਾਤਿਸ਼ਾਹੀ।
English
Kaydaaraa, Fifth Mehl:
ਹਰਿ ਕੇ ਦਰਸਨ ਕੋ, ਮਨਿ ਚਾਉ ॥
har ke darasan ko, man chaau |
Punjabi
ਮੈਨੂੰ ਆਪਣੇ ਵਾਹਿਗੁਰੂ ਦੇ ਦੀਦਾਰ ਦੀ ਆਪਣੇ ਚਿੱਤ ਅੰਦਰ ਉਮੰਗ ਹੈ।
English
My mind yearns for the Blessed Vision of the Lord's Darshan.
ਕਰਿ ਕਿਰਪਾ ਸਤਸੰਗਿ ਮਿਲਾਵਹੁ; ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥
kar kirapaa satasang milaavahu; tum devahu apano naau | rahaau |
Punjabi
ਆਪਣੀ ਰਹਿਮਤ ਧਾਰ ਕੇ ਤੂੰ ਮੈਨੂੰ ਸਤਿਸੰਗਤ ਨਾਲ ਜੋੜ ਦੇ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ। ਠਹਿਰਾਓ।
English
Please grant Your Grace, and unite me with the Society of the Saints; please bless me with Your Name. ||Pause||
ਕਰਉ ਸੇਵਾ. ਸਤ ਪੁਰਖ ਪਿਆਰੇ; ਜਤ ਸੁਨੀਐ. ਤਤ ਮਨਿ ਰਹਸਾਉ ॥
krau sevaa. sat purakh piaare; jat suneeai. tat man rahasaau |
Punjabi
ਮੈਂ ਆਪਣੇ ਲਾਡਲੇ ਸਚੇ ਸੁਆਮੀ ਦੀ ਟਹਿਲ ਕਮਾਉਂਦਾ ਹਾ। ਜਿਥੇ ਭੀ ਮੈਂ ਉਸ ਦਾ ਜੱਸ ਸੁਣਦਾ ਹਾਂ, ਉਕੇ ਹੀ ਮੇਰਾ ਚਿੱਤ ਖਿੜ ਜਾਂਦਾ ਹੈ।
English
I serve my True Beloved Lord. Wherever I hear His Praise, there my mind is in ecstasy.