Ang 1135
ਮਧੁਸੂਦਨੁ ਜਪੀਐ; ਉਰ ਧਾਰਿ ॥
madhusoodan japeeai; ur dhaar |
Punjabi
ਆਪਣੇ ਦਿਲ ਅੰਦਰ ਟਿਕ ਕੇ, ਹੇ ਜੀਵ! ਤੂੰ ਅੰਮ੍ਰਿਤ ਦੇ ਪਿਆਰੇ ਆਪਣੇ ਵਾਹਿਗੁਰੂ ਦਾ ਸਿਮਰਨ ਕਰ।
English
Enshrine Him in your heart, and meditate on the Lord.
ਦੇਹੀ ਨਗਰਿ ਤਸਕਰ ਪੰਚ ਧਾਤੂ; ਗੁਰਸਬਦੀ ਹਰਿ ਕਾਢੇ ਮਾਰਿ ॥੧॥ ਰਹਾਉ ॥
dehee nagar tasakar panch dhaatoo; gurasabadee har kaadte maar |1| rahaau |
Punjabi
ਸਰੀਰ ਦੇ ਸ਼ਹਿਰ ਅੰਦਰ ਪੰਜ ਭਜ ਜਾਣ ਵਾਲੇ ਚੋਰ ਵੱਸਦੇ ਹਨ। ਗੁਰਾਂ ਦੇ ਈਸ਼ਵਰੀ ਊਪਦੇਸ਼ਾਂ ਦੁਆਰਾ ਮੈਂ ਊਨ੍ਹਾਂ ਨੂੰ ਮਾਰ ਕੱਢ ਦਿੱਤਾ ਹੈ। ਠਹਿਰਾਉ।
English
The five plundering thieves are in the body-village; through the Word of the Guru's Shabad, the Lord has beaten them and driven them out. ||1||Pause||
ਜਿਨ ਕਾ ਹਰਿ ਸੇਤੀ ਮਨੁ ਮਾਨਿਆ; ਤਿਨ ਕਾਰਜ ਹਰਿ ਆਪਿ ਸਵਾਰਿ ॥
jin kaa har setee man maaniaa; tin kaaraj har aap savaar |
Punjabi
ਜਿਨ੍ਹਾਂ ਦਾ ਚਿੱਤ ਆਪਣੇ ਵਾਹਿਗੁਰੂ ਨਾਲ ਪਤੀਜ ਗਿਆ ਹੈ ਊਨ੍ਹਾਂ ਦੇ ਕੰਮ ਵਾਹਿਗੁਰੂ ਰਾਸ ਕਰਦਾ ਹੈ।
English
Those whose minds are satisfied with the Lord - the Lord Himself resolves their affairs.
ਤਿਨ ਚੂਕੀ ਮੁਹਤਾਜੀ ਲੋਕਨ ਕੀ; ਹਰਿ ਅੰਗੀਕਾਰੁ ਕੀਆ ਕਰਤਾਰਿ ॥੨॥
tin chookee muhataajee lokan kee; har angeekaar keea karataar |2|
Punjabi
ਜਿਨ੍ਹਾਂ ਦਾ ਪੱਖ ਸਿਰਜਣਹਾਰ ਸੁਆਮੀ ਲੈਂਦਾ ਹੈ, ਉਨ੍ਹਾਂ ਦੀ ਲੋਕਾਂ ਦੀ ਮੁਛੰਦਗੀ ਮੁਕ ਜਾਂਦੀ ਹੈ।
English
Their subservience and their dependence on other people is ended; the Creator Lord is on their side. ||2||
ਮਤਾ ਮਸੂਰਤਿ ਤਾਂ ਕਿਛੁ ਕੀਜੈ; ਜੇ ਕਿਛੁ ਹੋਵੈ. ਹਰਿ ਬਾਹਰਿ ॥
mataa masoorat taan kichh keejai; je kichh hovai. har baahar |
Punjabi
ਜੇਕਰ ਕੁਝ ਭੀ ਸੁਆਮੀ ਦੇ ਇਖਤਿਆਰ ਤੋਂ ਬਾਹਰ ਹੋਵੇ, ਕੇਵਲ ਤਦ ਹੀ ਸਾਨੂੰ ਕੋਈ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।
English
If something were beyond the realm of the Lord's Power, only then would we have recourse to consult someone else.
ਜੋ ਕਿਛੁ ਕਰੇ. ਸੋਈ ਭਲ ਹੋਸੀ; ਹਰਿ ਧਿਆਵਹੁ ਅਨਦਿਨੁ ਨਾਮੁ ਮੁਰਾਰਿ ॥੩॥
jo kichh kare. soee bhal hosee; har dhiaavahu anadin naam muraar |3|
Punjabi
ਜਿਹੜਾ ਕੁਝ ਸੁਆਮੀ ਕਰਦਾ ਹੈ, ਕੇਵਲ ਉਹ ਹੀ ਚੰਗਾ ਹੈ। ਹੇ ਪ੍ਰਾਣੀ ਰੈਣ ਅਤੇ ਦਿਨ ਤੂੰ ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
English
Whatever the Lord does is good. Meditate on the Name of the Lord, night and day. ||3||
ਹਰਿ ਜੋ ਕਿਛੁ ਕਰੇ. ਸੁ ਆਪੇ ਆਪੇ; ਓਹੁ. ਪੂਛਿ ਨ ਕਿਸੈ ਕਰੇ ਬੀਚਾਰਿ ॥
har jo kichh kare. su aape aape; ohu. poochh na kisai kare beechaar |
Punjabi
ਜਿਹੜਾ ਕੁਝ ਸਾਈਂ ਕਰਦਾ ਹੈ ਉਸ ਨੂੰ ਉਹ ਆਪਣੇ ਆਪ ਹੀ ਕਰਦਾ ਹੈ। ਉਹ ਕਿਸੇ ਨੂੰ ਪੁਛਦਾ ਅਤੇ ਕਿਸੇ ਨਾਲ ਸਲਾਹ ਨਹੀਂ ਕਰਦਾ।
English
Whatever the Lord does, He does by Himself. He does not ask or consult anyone else.
ਨਾਨਕ ਸੋ ਪ੍ਰਭੁ ਸਦਾ ਧਿਆਈਐ; ਜਿਨਿ ਮੇਲਿਆ ਸਤਿਗੁਰੁ ਕਿਰਪਾ ਧਾਰਿ ॥੪॥੧॥੫॥
naanak so prabh sadaa dhiaaeeai; jin meliaa satigur kirapaa dhaar |4|1|5|
Punjabi
ਸਦੀਵ ਹੀ ਹੇ ਨਾਨਕ! ਤੂੰ ਉਸ ਸੁਆਮੀ ਦਾ ਸਿਮਰਨ ਕਰ, ਜਿਸ ਨੇ ਆਪਣੀ ਰਹਿਮਤ ਦੁਆਰਾ ਤੈਨੂੰ ਤੋਰ ਸੱਚੇ ਗੁਰਾਂ ਨਾਲ ਮਿਲਾ ਦਿੱਤਾ ਹੈ।
English
O Nanak, meditate forever on God; granting His Grace, He unites us with the True Guru. ||4||1||5||
ਭੈਰਉ ਮਹਲਾ ੪ ॥
bhairau mahalaa 4 |
Punjabi
ਭੈਰਉ ਚੌਥੀ ਪਾਤਿਸ਼ਾਹੀ।
English
Bhairao, Fourth Mehl:
ਤੇ ਸਾਧੂ. ਹਰਿ ਮੇਲਹੁ ਸੁਆਮੀ; ਜਿਨ ਜਪਿਆ. ਗਤਿ ਹੋਇ ਹਮਾਰੀ ॥
te saadhoo. har melahu suaamee; jin japiaa. gat hoe hamaaree |
Punjabi
ਮੇਰੇ ਹਰੀ ਸਾਈਂ! ਮੈਨੂੰ ਊਨ੍ਹਾਂ ਸੰਤਾਂ ਨਾਲ ਮਿਲਾ ਦੇ ਜਿਨ੍ਹਾਂ ਨਾਲ ਮਿਲ ਕੇ ਤੇਰਾ ਸਿਮਰਨ ਕਰਨ ਦੁਆਰਾ ਮੇਰੀ ਕਲਿਆਣ ਹੁੰਦੀ ਹੈ।
English
O my Lord and Master, please unite me with the Holy people; meditating on You, I am saved.
ਤਿਨ ਕਾ ਦਰਸੁ ਦੇਖਿ. ਮਨੁ ਬਿਗਸੈ; ਖਿਨੁ ਖਿਨੁ ਤਿਨ ਕਉ. ਹਉ ਬਲਿਹਾਰੀ ॥੧॥
tin kaa daras dekh. man bigasai; khin khin tin kau. hau balihaaree |1|
Punjabi
ਉਨ੍ਹਾਂ ਦਾ ਦਰਸ਼ਨ ਵੇਖ ਮੇਰਾ ਚਿੱਤ ਪ੍ਰਫੁਲਤ ਹੋ ਗਿਆ ਹੈ। ਹਰ ਮੁਹਤ ਤੇ ਛਿਨ ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ।
English
Gazing upon the Blessed Vision of their Darshan, my mind blossoms forth. Each and every moment, I am a sacrifice to them. ||1||
ਹਰਿ ਹਿਰਦੈ ਜਪਿ ਨਾਮੁ ਮੁਰਾਰੀ ॥
har hiradai jap naam muraaree |
Punjabi
ਆਪਣੇ ਮਨ ਅੰਦਰ ਤੂੰ ਮੁਰ ਰਾਖਸ਼ ਨੂੰ ਮਾਰਨ ਵਾਲੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
English
Meditate within your heart on the Name of the Lord.
ਕ੍ਰਿਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ; ਹਮ ਦਾਸਨਿ ਦਾਸ ਕੀਜੈ ਪਨਿਹਾਰੀ ॥੧॥ ਰਹਾਉ ॥
kripaa kripaa kar jagat pit suaamee; ham daasan daas keejai panihaaree |1| rahaau |
Punjabi
ਹੇ ਆਲਮ ਦੇ ਸਾਈਂ! ਹੇ ਬਾਬਲ! ਤੂੰ ਮੇਰੇ ਉਤੇ ਮਿਹਰ, ਮਿਹਰ ਧਾਰ ਅਤੇ ਮੈਨੂੰ ਆਪਣੇ ਗੋਲਿਆਂ ਦੇ ਗੋਲਿਆਂ ਦਾ ਪਾਣੀ ਢੋਣ ਵਾਲਾ ਬਣਾ ਦੇ। ਠਹਿਰਾਉ।
English
Show Mercy, Mercy to me, O Father of the World, O my Lord and Master; make me the water-carrier of the slave of Your slaves. ||1||Pause||
ਤਿਨ ਮਤਿ ਊਤਮ. ਤਿਨ ਪਤਿ ਊਤਮ; ਜਿਨ ਹਿਰਦੈ ਵਸਿਆ ਬਨਵਾਰੀ ॥
tin mat aootam. tin pat aootam; jin hiradai vasiaa banavaaree |
Punjabi
ਸਰੇਸ਼ਟ ਹੈ ਉਨ੍ਹਾਂ ਦੀ ਅਕਲ ਅਤੇ ਸਰੇਸ਼ਟ ਊਨ੍ਹਾਂ ਦੀ ਇੱਜਤ ਆਬਰੂ, ਜਿਨ੍ਹਾਂ ਦੇ ਮਨ ਅੰਦਰ ਫੁਲਾਂ ਨਾਲ ਗੁੰਦਿਆ ਹੋਇਆ ਸਾਈਂ ਵੱਸਦਾ ਹੈ।
English
Their intellect is sublime and exalted, and so is their honor; the Lord, the Lord of the forest, abides within their hearts.
ਤਿਨ ਕੀ ਸੇਵਾ ਲਾਇ ਹਰਿ ਸੁਆਮੀ; ਤਿਨ ਸਿਮਰਤ ਗਤਿ ਹੋਇ ਹਮਾਰੀ ॥੨॥
tin kee sevaa laae har suaamee; tin simarat gat hoe hamaaree |2|
Punjabi
ਮੇਰੇ ਹਰੀ ਸਾਂਈਂ, ਤੂੰ ਮੈਨੂੰ ਉਹਨਾਂ ਦੀ ਟਹਿਲ ਅੰਦਰ ਜੋੜ ਦੇ ਉਹਨਾਂ ਦੀ ਸੰਗਤ ਅੰਦਰ ਤੇਰਾ ਆਰਾਧਨ ਕਰ ਨ ਦੁਆਰਾ ਮੈਂ ਮੁਕਤ ਹੋ ਜਾਊਗਾਂ।
English
O my Lord and Master, please link me to the service of those who meditate in remembrance on You, and are saved. ||2||
ਜਿਨ. ਐਸਾ ਸਤਿਗੁਰੁ ਸਾਧੁ, ਨ ਪਾਇਆ; ਤੇ ਹਰਿ ਦਰਗਹ ਕਾਢੇ ਮਾਰੀ ॥
jin. aisaa satigur saadh, na paaeaa; te har daragah kaadte maaree |
Punjabi
ਜੋ ਇਹੋ ਜਿਹੇ ਸੰਤ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦੇ ਉਹ ਵਾਹਿਗੁਰੂ ਦੇ ਦਰਬਾਰ ਵਿੱਚੋਂ ਮਾਰ ਕੁਟ ਕੇ ਕੱਢ ਦਿੱਤੇ ਜਾਂਦੇ ਹਨ।
English
Those who do not find such a Holy True Guru are beaten, and driven out of the Court of the Lord.
ਤੇ ਨਰ ਨਿੰਦਕ ਸੋਭ. ਨ ਪਾਵਹਿ; ਤਿਨ ਨਕ ਕਾਟੇ. ਸਿਰਜਨਹਾਰੀ ॥੩॥
te nar nindak sobh. na paaveh; tin nak kaatte. sirajanahaaree |3|
Punjabi
ਉਹ ਬਦਖੋਈ ਕਰਨ ਵਾਲੇ ਪੁਰਸ਼ ਪ੍ਰਤਭਾ ਨਹੀਂ ਪਾਉਂਦੇ। ਉਹਨਾਂ ਦੇ ਨੱਕ ਕਰਤਾਰ ਵੱਢ ਸੁਟਦਾ ਹੈ।
English
These slanderous people have no honor or reputation; their noses are cut by the Creator Lord. ||3||
ਹਰਿ ਆਪਿ ਬੁਲਾਵੈ. ਆਪੇ ਬੋਲੈ; ਹਰਿ ਆਪਿ ਨਿਰੰਜਨੁ ਨਿਰੰਕਾਰੁ ਨਿਰਾਹਾਰੀ ॥
har aap bulaavai. aape bolai; har aap niranjan nirankaar niraahaaree |
Punjabi
ਵਾਹਿਗੁਰੂ ਖੁਦ ਬੋਲਦਾ ਅਤੇ ਖੁਦ ਹੀ ਬੰਦਿਆਂ ਨੂੰ ਬੁਲਾਉਂਦਾ ਹੈ ਭੋਜਨ ਨੂੰ ਛਕਣਹਾਰ ਸੁਆਮੀ ਖੁਦ ਪਵਿਛਰ ਅਤੇ ਸਰੂਪ ਰਹਿਤ ਹੈ।
English
The Lord Himself speaks, and the Lord Himself inspires all to speak; He is Immaculate and Formless, and needs no sustenance.
ਹਰਿ. ਜਿਸੁ ਤੂ ਮੇਲਹਿ, ਸੋ ਤੁਧੁ ਮਿਲਸੀ; ਜਨ ਨਾਨਕ. ਕਿਆ ਏਹਿ ਜੰਤ ਵਿਚਾਰੀ ॥੪॥੨॥੬॥
har. jis too meleh, so tudh milasee; jan naanak. kiaa ehi jant vichaaree |4|2|6|
Punjabi
ਹੇ ਹਰੀ! ਕੇਵਲ ਉਹ ਹੀ ਤੇਰੇ ਨਾਲ ਮਿਲਦਾ ਹੈ, ਜਿਸ ਨੂੰ ਤੂੰ ਮਿਲਾਉਂਦਾ ਹੈ। ਗੋਲਾ ਨਾਨਕ ਆਖਦਾ ਹੈ: ਇਹ ਗਰੀਬੜਾ ਜੀਵ ਤੇਰੇ ਮੂਹਰੇ ਕੀ ਹੈ?
English
O Lord, he alone meets You, whom You cause to meet. Says servant Nanak, I am a wretched creature. What can I do? ||4||2||6||
ਭੈਰਉ ਮਹਲਾ ੪ ॥
bhairau mahalaa 4 |
Punjabi
ਭੈਰਉ ਚੌਥੀ ਪਾਤਿਸ਼ਾਹੀ।
English
Bhairao, Fourth Mehl:
ਸਤਸੰਗਤਿ. ਸਾਈ ਹਰਿ ਤੇਰੀ; ਜਿਤੁ ਹਰਿ ਕੀਰਤਿ ਹਰਿ ਸੁਨਣੇ ॥
satasangat. saaee har teree; jit har keerat har sunane |
Punjabi
ਹੇ ਵਾਹਿਗੁਰੂ! ਕੇਵਲ ਓਹੀ ਹੀ ਹੈ ਤੇਰੀ ਸਾਧ ਸੰਗਤ ਜਿਥੇ ਸੁਆਮੀ ਵਾਹਿਗੁਰੂ ਦਾ ਜੱਸ ਸੁਣਿਆਂ ਜਾਂਦਾ ਹੈ।
English
That is Your True Congregation, Lord, where the Kirtan of the Lord's Praises are heard.
ਜਿਨ ਹਰਿ ਨਾਮੁ ਸੁਣਿਆ. ਮਨੁ ਭੀਨਾ; ਤਿਨ ਹਮ ਸ੍ਰੇਵਹ ਨਿਤ ਚਰਣੇ ॥੧॥
jin har naam suniaa. man bheenaa; tin ham srevah nit charane |1|
Punjabi
ਜੋ ਰੱਬ ਦਾ ਨਾਮ ਸੁਣਦੇ ਹਨ, ਉਹਨਾਂ ਦਾ ਹਿਰਦਾ ਖੁਸ਼ੀ ਨਾਲ ਗੱਚ ਹੋ ਜਾਂਦਾ ਹੈ। ਉਹਨਾ ਦੇ ਪੈਰ ਮੈਂ ਸਦਾ ਹੀ ਪੂਜਦਾ ਹਾਂ।
English
The minds of those who listen to the Lord's Name are drenched with bliss; I worship their feet continually. ||1||
ਜਗਜੀਵਨੁ ਹਰਿ; ਧਿਆਇ ਤਰਣੇ ॥
jagajeevan har; dhiaae tarane |
Punjabi
ਜਗਤ ਦੀ ਜਿੰਦ ਜਾਨ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ।
English
Meditating on the Lord, the Life of the World, the mortals cross over.
ਅਨੇਕ ਅਸੰਖ ਨਾਮ ਹਰਿ ਤੇਰੇ; ਨ ਜਾਹੀ ਜਿਹਵਾ ਇਤੁ ਗਨਣੇ ॥੧॥ ਰਹਾਉ ॥
anek asankh naam har tere; na jaahee jihavaa it ganane |1| rahaau |
Punjabi
ਕ੍ਰੋੜਾਂ ਹੀ ਅਤੇ ਅਣਗਿਣਤ ਹਨ ਤੇਰੇ ਨਾਮ ਹੇ ਸੁਆਮੀ! ਮੇਰੀ ਇਹ ਜੀਭ ਉਨ੍ਹਾਂ ਨੂੰ ਗਿਣ ਨਹੀਂ ਸਕਦੀ। ਠਹਿਰਾਉ।
English
Your Names are so many, they are countless, O Lord. This tongue of mine cannot even count them. ||1||Pause||
ਗੁਰਸਿਖ ਹਰਿ ਬੋਲਹੁ. ਹਰਿ ਗਾਵਹੁ; ਲੇ ਗੁਰਮਤਿ ਹਰਿ ਜਪਣੇ ॥
gurasikh har bolahu. har gaavahu; le guramat har japane |
Punjabi
ਹੇ ਗੁਰੂ ਦਿਓ ਸਿਖੋ! ਗੁਰਾਂ ਤੋਂ ਉਪਦੇਸ਼ ਲੈ ਕੇ ਤੁਸੀਂ ਸਾਈਂ ਦੇ ਨਾਮ ਦਾ ਉਚਾਰਨ ਕਰੋ। ਤੁਸੀਂ ਸਾਈਂ ਦੀ ਕੀਰਤੀ ਗਾਓ ਅਤੇ ਤੁਸੀਂ ਸਾਈਂ ਨੂੰ ਹੀ ਆਰਾਧੋ।
English
O Gursikhs, chant the Lord's Name, and sing the Praises of the Lord. Take the Guru's Teachings, and meditate on the Lord.
ਜੋ ਉਪਦੇਸੁ ਸੁਣੇ ਗੁਰ ਕੇਰਾ; ਸੋ ਜਨੁ ਪਾਵੈ. ਹਰਿ ਸੁਖ ਘਣੇ ॥੨॥
jo upades sune gur keraa; so jan paavai. har sukh ghane |2|
Punjabi
ਜੋ ਕੋਈ ਭੀ ਗੁਰਾਂ ਦੀ ਸਿਖ ਮਤ ਸੁਣਦਾ ਹੈ, ਉਸ ਜੀਵ ਨੂੰ ਸਾਈਂ ਪਾਸੋਂ ਬਹੁਤੇ ਆਰਾਮ ਪ੍ਰਾਪਤ ਹੁੰਦੇ ਹਨ।
English
Whoever listens to the Guru's Teachings - that humble being receives countless comforts and pleasures from the Lord. ||2||
ਧੰਨੁ ਸੁ ਵੰਸੁ. ਧੰਨੁ ਸੁ ਪਿਤਾ; ਧੰਨੁ ਸੁ ਮਾਤਾ. ਜਿਨਿ ਜਨ ਜਣੇ ॥
dhan su vans. dhan su pitaa; dhan su maataa. jin jan jane |
Punjabi
ਮੁਬਾਬਿਕ ਹੈ ਉਹ ਕੁਲ, ਮੁਬਾਰਿਕ ਉਹ ਪਿਓ ਤੇ ਮੁਬਾਰਿਕ ਊਹ ਮਾਂ ਜਿਸ ਨੇ ਰੱਬ ਦੇ ਗੋਲੇ ਨੂੰ ਜਨਮ ਦਿੱਤਾ ਹੈ।
English
Blessed is the ancestry, blessed is the father, and blessed is that mother who gave birth to this humble servant.
ਜਿਨ ਸਾਸਿ ਗਿਰਾਸਿ ਧਿਆਇਆ. ਮੇਰਾ ਹਰਿ ਹਰਿ; ਸੇ ਸਾਚੀ ਦਰਗਹ. ਹਰਿ ਜਨ ਬਣੇ ॥੩॥
jin saas giraas dhiaaeaa. meraa har har; se saachee daragah. har jan bane |3|
Punjabi
ਜੋ ਹਰ ਸਾਹ ਅਤੇ ਬੁਰਕੀ ਨਾਲ ਮੇਰੇ ਹਰੀ ਸਾਈਂ ਨੂੰ ਸਿਮਰਦੇ ਹਨ ਊਹ ਰੱਬ ਦੇ ਬੰਦੇ ਸੱਚੇ ਦਰਬਾਰ ਅੰਦਰ ਸੁਨੱਖੇ ਲੱਗਦੇ ਹਨ।
English
Those who meditate on my Lord, Har, Har, with every breath and morsel of food - those humble servants of the Lord look beautiful in the True Court of the Lord. ||3||
ਹਰਿ ਹਰਿ ਅਗਮ ਨਾਮ ਹਰਿ ਤੇਰੇ; ਵਿਚਿ ਭਗਤਾ ਹਰਿ ਧਰਣੇ ॥
har har agam naam har tere; vich bhagataa har dharane |
Punjabi
ਹੇ ਸੁਆਮੀ ਵਾਹਿਗੁਰੂ! ਹੇ ਮੇਰੇ ਸੁਆਮੀ ਵਾਹਿਗੁਰੂ ਬੇਅੰਤ ਹਨ ਤੇਰੇ ਨਾਮ। ਤੇਰਿਆਂ ਸੰਤਾਂ ਨੇ ਉਹਨਾਂ ਨੂੰ ਆਪਣੇ ਅੰਤਰ ਆਤਮੇ ਟਿਕਾਇਆ ਹੋਇਆ ਹੈ।
English
O Lord, Har, Har, Your Names are profound and infinite; Your devotees cherish them deep within.
ਨਾਨਕ ਜਨਿ ਪਾਇਆ ਮਤਿ ਗੁਰਮਤਿ; ਜਪਿ ਹਰਿ ਹਰਿ ਪਾਰਿ ਪਵਣੇ ॥੪॥੩॥੭॥
naanak jan paaeaa mat guramat; jap har har paar pavane |4|3|7|
Punjabi
ਊਪਦੇਸ਼ ਗੁਰਾਂ ਦੇ ਉਪਦੇਸ਼ ਰਾਹੀਂ ਨਫਰ ਨਾਨਕ ਨੇ ਨਾਮ ਨੂੰ ਪਾ ਲਿਆ ਹੈ ਅਤੇ ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਉਹ ਪਾਰ ਉਤਰ ਗਿਆਹੈ।
English
Servant Nanak has obained the wisdom of the Guru's Teachings; meditating on the Lord, Har, Har, he crosses over to the other side. ||4||3||7||