Ang 1141
ਰੋਗ ਬੰਧ; ਰਹਨੁ ਰਤੀ. ਨ ਪਾਵੈ ॥
rog bandh; rehan ratee. na paavai |
Punjabi
ਬੀਮਾਰੀ ਅੰਦਰ ਫਾਥੇ ਹੋਏ ਨੂੰ ਉਸ ਨੂੰ ਕਿਤੇ ਮੁਹਤ ਭਰ ਭੀ ਠਹਿਰਨ ਨਹੀਂ ਮਿਲਦਾ।
English
Entangled in disease, they cannot stay still, even for an instant.
ਬਿਨੁ ਸਤਿਗੁਰ; ਰੋਗੁ ਕਤਹਿ. ਨ ਜਾਵੈ ॥੩॥
bin satigur; rog kateh. na jaavai |3|
Punjabi
ਸੱਚੇ ਗੁਰਾਂ ਦੇ ਬਗੈਰ, ਬੀਮਾਰੀ ਕਦਾਚਿਤ ਦੂਰ ਨਹੀਂ ਹੁੰਦੀ।
English
Without the True Guru, the disease is never cured. ||3||
ਪਾਰਬ੍ਰਹਮਿ ਜਿਸੁ ਕੀਨੀ ਦਇਆ ॥
paarabraham jis keenee deaa |
Punjabi
ਜਿਸ ਉਤੇ ਪਰਮ ਪ੍ਰਭੂ ਮਿਹਰ ਧਾਰਦਾ ਹੈ,
English
When the Supreme Lord God grants His Mercy,
ਬਾਹ ਪਕੜਿ; ਰੋਗਹੁ ਕਢਿ ਲਇਆ ॥
baah pakarr; rogahu kadt leaa |
Punjabi
ਉਸ ਦੀ ਭੁਜਾ ਫੜ ਕੇ ਉਸ ਨੂੰ ਉਹ ਬੀਮਾਰੀ ਤੋਂ ਬਾਹਰ ਧੂ ਲੈਂਦਾ ਹੈ।
English
He grabs hold of the mortal's arm, and pulls him up and out of the disease.
ਤੂਟੇ ਬੰਧਨ; ਸਾਧਸੰਗੁ ਪਾਇਆ ॥
tootte bandhan; saadhasang paaeaa |
Punjabi
ਜੋ ਸਤਿਸੰਗਤ ਨੂੰ ਪ੍ਰਾਪਤ ਹੋ ਜਾਂਦਾ ਹੈ, ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
English
Reaching the Saadh Sangat, the Company of the Holy, the mortal's bonds are broken.
ਕਹੁ ਨਾਨਕ; ਗੁਰਿ. ਰੋਗੁ ਮਿਟਾਇਆ ॥੪॥੭॥੨੦॥
kahu naanak; gur. rog mittaaeaa |4|7|20|
Punjabi
ਗੁਰੂ ਜੀ ਫੁਰਮਾਉਂਦੇ ਹਨ, ਗੁਰਦੇਵ ਜੀ ਉਸ ਦੀ ਬੀਮਾਰੀ ਕੱਟ ਦਿੰਦੇ ਹਨ।
English
Says Nanak, the Guru cures him of the disease. ||4||7||20||
ਭੈਰਉ ਮਹਲਾ ੫ ॥
bhairau mahalaa 5 |
Punjabi
ਭੈਰਉ ਪੰਜਵੀਂ ਪਾਤਿਸ਼ਾਹੀ।
English
Bhairao, Fifth Mehl:
ਚੀਤਿ ਆਵੈ; ਤਾਂ ਮਹਾ ਅਨੰਦ ॥
cheet aavai; taan mahaa anand |
Punjabi
ਜਦ ਮੈਂ ਆਪਣੇ ਸਾਈਂ ਨੂੰ ਚੇਤੇ ਕਰਦਾ ਹਾਂ ਤਦ ਮੈਨੂੰ ਪਰਮ ਖੁਸ਼ੀ ਹੁੰਦੀ ਹੈ।
English
When He comes to mind, then I am in supreme bliss.
ਚੀਤਿ ਆਵੈ; ਤਾਂ ਸਭਿ ਦੁਖ ਭੰਜ ॥
cheet aavai; taan sabh dukh bhanj |
Punjabi
ਜਦ ਮੈਂ ਆਪਣੇ ਸੁਆਮੀ ਨੂੰ ਚੇਤੇ ਕਰਦਾ ਹਾਂ, ਤਾਂ ਮੇਰੇ ਸਾਰੇ ਦੁੱਖੜੇ ਨਸ਼ਟ ਹੋ ਜਾਂਦੇ ਹਨ।
English
When He comes to mind, then all my pains are shattered.
ਚੀਤਿ ਆਵੈ; ਤਾਂ ਸਰਧਾ ਪੂਰੀ ॥
cheet aavai; taan saradhaa pooree |
Punjabi
ਜਦ ਮੈਂ ਆਪਣੇ ਸਾਈਂ ਨੂੰ ਚੇਤੇ ਕਰਦਾ ਹਾਂ, ਤਦ ਮੇਰੀ ਅਭਿਲਾਸ਼ਾ ਪੂਰੀ ਹੋ ਜਾਂਦੀ ਹੈ।
English
When He comes to mind, my hopes are fulfilled.
ਚੀਤਿ ਆਵੈ; ਤਾਂ ਕਬਹਿ. ਨ ਝੂਰੀ ॥੧॥
cheet aavai; taan kabeh. na jhooree |1|
Punjabi
ਜਦ ਮੈਂ ਆਪਣੇ ਸੁਆਮੀ ਨੂੰ ਚੇਤੇ ਕਰਦਾ ਹਾਂ ਤਾਂ ਮੈਨੂੰ ਕਦੇ ਭੀ ਸ਼ੋਕ ਨਹੀਂ ਹੁੰਦਾ।
English
When He comes to mind, I never feel sadness. ||1||
ਅੰਤਰਿ ਰਾਮ ਰਾਇ ਪ੍ਰਗਟੇ ਆਇ ॥
antar raam raae pragatte aae |
Punjabi
ਮੇਰੇ ਹਿਰਦੇ ਅੰਦਰ ਪ੍ਰਭੂ, ਪਾਤਿਸ਼ਾਹ ਪਰਤੱਖ ਹੋ ਗਿਆ ਹੈ।
English
Deep within my being, my Sovereign Lord King has revealed Himself to me.
ਗੁਰਿ ਪੂਰੈ; ਦੀਓ ਰੰਗੁ ਲਾਇ ॥੧॥ ਰਹਾਉ ॥
gur poorai; deeo rang laae |1| rahaau |
Punjabi
ਪੂਰਨ ਗੁਰਾਂ ਨੇ ਪ੍ਰਭੂ ਨਾਲ ਪਿਆਰ ਪਾ ਦਿੱਤਾ ਹੈ। ਠਹਿਰਾਓ।
English
The Perfect Guru has inspired me to love Him. ||1||Pause||
ਚੀਤਿ ਆਵੈ; ਤਾਂ ਸਰਬ ਕੋ ਰਾਜਾ ॥
cheet aavai; taan sarab ko raajaa |
Punjabi
ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੈਂ ਸਮੂਹ ਦਾ ਪਤਿਸ਼ਾਹ ਹਾਂ।
English
When He comes to mind, I am the king of all.
ਚੀਤਿ ਆਵੈ; ਤਾਂ ਪੂਰੇ ਕਾਜਾ ॥
cheet aavai; taan poore kaajaa |
Punjabi
ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੇਰੇ ਸਾਰੇ ਕੰਮ ਸੌਰ ਜਾਂਦੇ ਹਨ।
English
When He comes to mind, all my affairs are completed.
ਚੀਤਿ ਆਵੈ; ਤਾਂ ਰੰਗਿ ਗੁਲਾਲ ॥
cheet aavai; taan rang gulaal |
Punjabi
ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੇਰਾ ਗੂੜ੍ਹਾ ਲਾਲ ਰੰਗ ਹੋ ਜਾਂਦਾ ਹੈ।
English
When He comes to mind, I am dyed in the deep crimson of His Love.
ਚੀਤਿ ਆਵੈ; ਤਾਂ ਸਦਾ ਨਿਹਾਲ ॥੨॥
cheet aavai; taan sadaa nihaal |2|
Punjabi
ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ, ਤਦ ਮੈਂ ਹਮੇਸ਼ਾਂ ਲਈ ਖੁਸ਼ ਹੋ ਜਾਂਦਾ ਹਾਂ।
English
When He comes to mind, I am ecstatic forever. ||2||
ਚੀਤਿ ਆਵੈ; ਤਾਂ ਸਦ ਧਨਵੰਤਾ ॥
cheet aavai; taan sad dhanavantaa |
Punjabi
ਜੇਕਰ ਤੂੰ ਹੇ ਸੁਆਮੀ! ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੈਂ ਹਮੇਸ਼ਾਂ ਹੀ ਅਮੀਰ ਹਾਂ।
English
When He comes to mind, I am wealthy forever.
ਚੀਤਿ ਆਵੈ; ਤਾਂ ਸਦ ਨਿਭਰੰਤਾ ॥
cheet aavai; taan sad nibharantaa |
Punjabi
ਜੇਕਰ ਤੂੰ ਮੇਰੇ ਚਿੱਤ ਵਿੰਚ ਆ ਜਾਵੇ, ਤਦ ਮੈਂ ਸਦੀਵ ਸੰਦੇਹ-ਰਹਿਤ ਹੋ ਜਾਂਦਾ ਹਾਂ।
English
When He comes to mind, I am free of doubt forever.
ਚੀਤਿ ਆਵੈ; ਤਾਂ ਸਭਿ ਰੰਗ ਮਾਣੇ ॥
cheet aavai; taan sabh rang maane |
Punjabi
ਜੇਕਰ ਤੂੰ ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੈਂ ਸਮੂਹ ਖੁਸ਼ੀਆਂ ਭੋਗਦਾ ਹਾਂ।
English
When He comes to mind, then I enjoy all pleasures.
ਚੀਤਿ ਆਵੈ; ਤਾਂ ਚੂਕੀ ਕਾਣੇ ॥੩॥
cheet aavai; taan chookee kaane |3|
Punjabi
ਜੇਕਰ ਤੂੰ ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੇਰਾ ਡਰ ਦੂਰ ਹੋ ਜਾਂਦਾ ਹੈ।
English
When He comes to mind, I am rid of fear. ||3||
ਚੀਤਿ ਆਵੈ; ਤਾਂ ਸਹਜ ਘਰੁ ਪਾਇਆ ॥
cheet aavai; taan sehaj ghar paaeaa |
Punjabi
ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਨੂੰ ਆਰਾਮ ਦਾ ਗ੍ਰਹਿ ਪ੍ਰਾਪਤ ਹੋ ਜਾਂਦਾ ਹੈ।
English
When He comes to mind, I find the home of peace and poise.
ਚੀਤਿ ਆਵੈ; ਤਾਂ ਸੁੰਨਿ ਸਮਾਇਆ ॥
cheet aavai; taan sun samaaeaa |
Punjabi
ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਂ ਤੇਰੇ ਵਿੱਚ ਲੀਨ ਹੋ ਜਾਂਦਾ ਹਾਂ, ਹੇ ਪ੍ਰਭੂ!
English
When He comes to mind, I am absorbed in the Primal Void of God.
ਚੀਤਿ ਆਵੈ; ਸਦ ਕੀਰਤਨੁ ਕਰਤਾ ॥
cheet aavai; sad keeratan karataa |
Punjabi
ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਂ ਸਜੀਵ ਹੀ ਤੇਰਾ ਜੱਸ ਗਾਇਨ ਕਰਦਾ ਹਾਂ।
English
When He comes to mind, I continually sing the Kirtan of His Praises.
ਮਨੁ ਮਾਨਿਆ; ਨਾਨਕ ਭਗਵੰਤਾ ॥੪॥੮॥੨੧॥
man maaniaa; naanak bhagavantaa |4|8|21|
Punjabi
ਨਾਨਕ ਦਾ ਚਿੱਤ ਭਾਗਾਂ ਵਾਲੇ ਪ੍ਰਭੂ ਨਾਲ ਪ੍ਰਸੰਨ ਹੋ ਗਿਆ ਹੈ।
English
Nanak's mind is pleased and satisfied with the Lord God. ||4||8||21||
ਭੈਰਉ ਮਹਲਾ ੫ ॥
bhairau mahalaa 5 |
Punjabi
ਪੈਰਉ ਪੰਜਵੀਂ ਪਾਤਿਸ਼ਾਹੀ।
English
Bhairao, Fifth Mehl:
ਬਾਪੁ ਹਮਾਰਾ. ਸਦ ਚਰੰਜੀਵੀ ॥
baap hamaaraa. sad charanjeevee |
Punjabi
ਸਦੀਵ ਹੀ ਸਦਾ ਜੀਊਦਾ ਰਹਿਣ ਵਾਲਾ ਹੈ ਮੇਰਾ ਪਿਤਾ।
English
My Father is Eternal, forever alive.
ਭਾਈ ਹਮਾਰੇ; ਸਦ ਹੀ ਜੀਵੀ ॥
bhaaee hamaare; sad hee jeevee |
Punjabi
ਮੇਰੇ ਭਰਾ ਭੀ ਕਾਲ-ਸਥਾਈ ਹੋ ਗਏ ਹਨ।
English
My brothers live forever as well.
ਮੀਤ ਹਮਾਰੇ; ਸਦਾ ਅਬਿਨਾਸੀ ॥
meet hamaare; sadaa abinaasee |
Punjabi
ਸਦੀਵੀ ਅਮਰ ਹਨ ਮੇਰੇ ਮਿੱਤਰ।
English
My friends are permanent and imperishable.
ਕੁਟੰਬੁ ਹਮਾਰਾ; ਨਿਜ ਘਰਿ ਵਾਸੀ ॥੧॥
kuttanb hamaaraa; nij ghar vaasee |1|
Punjabi
ਮੇਰਾ ਟੱਬਰ, ਕਬੀਲਾ ਆਪਣੇ ਨਿੱਜ ਦੇ ਘਰ ਅੰਦਰ ਵੱਸਦਾ ਹੈ।
English
My family abides in the home of the self within. ||1||
ਹਮ ਸੁਖੁ ਪਾਇਆ; ਤਾਂ ਸਭਹਿ ਸੁਹੇਲੇ ॥
ham sukh paaeaa; taan sabheh suhele |
Punjabi
ਮੈਂ ਆਰਾਮ ਪਾ ਲਿਆ ਹੈ ਤਦ ਹਰ ਕੋਈ ਸੁਖੀ ਹੋ ਗਿਆ ਹੈ।
English
I have found peace, and so all are at peace.
ਗੁਰਿ ਪੂਰੈ; ਪਿਤਾ ਸੰਗਿ ਮੇਲੇ ॥੧॥ ਰਹਾਉ ॥
gur poorai; pitaa sang mele |1| rahaau |
Punjabi
ਪੂਰਨ ਗੁਰਦੇਵ ਜੀ ਨੇ ਮੈਨੂੰ ਮੇਰੇ ਪਿਓ ਨਾਲ ਮਿਲਾ ਦਿੱਤਾ ਹੈ। ਠਹਿਰਾਓ।
English
The Perfect Guru has united me with my Father. ||1||Pause||
ਮੰਦਰ ਮੇਰੇ; ਸਭ ਤੇ ਊਚੇ ॥
mandar mere; sabh te aooche |
Punjabi
ਸਾਰਿਆਂ ਤੋਂ ਬੁਲੰਦ ਹਨ ਮੇਰੇ ਮਹਿਲ।
English
My mansions are the highest of all.
ਦੇਸ ਮੇਰੇ; ਬੇਅੰਤ ਅਪੂਛੇ ॥
des mere; beant apoochhe |
Punjabi
ਮੇਰੇ ਮੁਲਕ ਬਿਨਾਂ ਪੁਛੇ ਅਨੰਤ ਹਨ।
English
My countries are infinite and uncountable.
ਰਾਜੁ ਹਮਾਰਾ; ਸਦ ਹੀ ਨਿਹਚਲੁ ॥
raaj hamaaraa; sad hee nihachal |
Punjabi
ਸਦੀਵੀ ਸਥਿਰ ਹੈ ਮੇਰੀ ਪਾਤਸ਼ਾਹੀ।
English
My kingdom is eternally stable.
ਮਾਲੁ ਹਮਾਰਾ; ਅਖੂਟੁ ਅਬੇਚਲੁ ॥੨॥
maal hamaaraa; akhoott abechal |2|
Punjabi
ਮੇਰੀ ਦੌਲਤ ਅਮੁੱਕ ਅਤੇ ਸਦਾ ਰਹਿਣ ਵਾਲੀ ਹੈ।
English
My wealth is inexhaustible and permanent. ||2||
ਸੋਭਾ ਮੇਰੀ ਸਭ ਜੁਗ ਅੰਤਰਿ ॥
sobhaa meree sabh jug antar |
Punjabi
ਮੇਰੀ ਪ੍ਰਭਤਾ ਸਾਰਿਆਂ ਯੁੱਗਾਂ ਅੰਦਰ ਗੂੰਜਦੀ ਹੈ।
English
My glorious reputation resounds throughout the ages.
ਬਾਜ ਹਮਾਰੀ ਥਾਨ ਥਨੰਤਰਿ ॥
baaj hamaaree thaan thanantar |
Punjabi
ਸਾਰੀਆਂ ਥਾਵਾਂ ਤੇ ਵਿੱਥ ਮੇਰੀ ਨਾਮਵਰੀ ਨਾਲ ਭਰਪੂਰ ਹਨ।
English
My fame has spread in all places and interspaces.
ਕੀਰਤਿ ਹਮਰੀ; ਘਰਿ ਘਰਿ ਹੋਈ ॥
keerat hamaree; ghar ghar hoee |
Punjabi
ਮੇਰਾ ਜੱਸ ਸਾਰਿਆਂ ਧਾਮਾਂ ਅੰਦਰ ਗੂੰਜਦਾ ਹੈ।
English
My praises echo in each and every house.
ਭਗਤਿ ਹਮਾਰੀ; ਸਭਨੀ ਲੋਈ ॥੩॥
bhagat hamaaree; sabhanee loee |3|
Punjabi
ਮੇਰੀ ਪਿਆਰੀ ਉਪਾਸਨਾ ਸਾਰਿਆਂ ਲੋਕਾਂ ਵਿੱਚ ਉਘੀ ਹੈ।
English
My devotional worship is known to all people. ||3||
ਪਿਤਾ ਹਮਾਰੇ; ਪ੍ਰਗਟੇ ਮਾਝ ॥
pitaa hamaare; pragatte maajh |
Punjabi
ਮੇਰਾ ਬਾਬਾਲ ਮੇਰੇ ਮਨ ਅੰਦਰ ਹੀ ਹਾਜਰ ਹੋ ਗਿਆ ਹੈ।
English
My Father has revealed Himself within me.
ਪਿਤਾ ਪੂਤ ਰਲਿ. ਕੀਨੀ ਸਾਂਝ ॥
pitaa poot ral. keenee saanjh |
Punjabi
ਪਿਓ ਅਤੇ ਪੁੱਤਰ ਨੇ ਮਿਲ ਕੇ ਭਾਈਵਾਲੀ ਕਰ ਲਈ ਹੈ।
English
The Father and son have joined together in partnership.
ਕਹੁ ਨਾਨਕ; ਜਉ ਪਿਤਾ ਪਤੀਨੇ ॥
kahu naanak; jau pitaa pateene |
Punjabi
ਗੁਰੂ ਜੀ ਆਖਦੇ ਹਨ ਜਦ ਬਾਬਾਲ ਮੇਰੇ ਤੇ ਖੁਸ਼ ਹੋ ਜਾਂਦਾ ਹੈ,
English
Says Nanak, when my Father is pleased,
ਪਿਤਾ ਪੂਤ; ਏਕੈ ਰੰਗਿ ਲੀਨੇ ॥੪॥੯॥੨੨॥
pitaa poot; ekai rang leene |4|9|22|
Punjabi
ਤਾਂ ਪਿਓ ਅਤੇ ਪੁੱਤਰ ਇਕੋ ਹੀ ਪਿਆਰ ਅੰਦਰ ਸਮਾਂ ਜਾਂਦੇ ਹਨ।
English
then the Father and son are joined together in love, and become one. ||4||9||22||
ਭੈਰਉ ਮਹਲਾ ੫ ॥
bhairau mahalaa 5 |
Punjabi
ਭੈਰਉ ਪੰਜਵੀਂ ਪਾਤਿਸ਼ਾਹੀ।
English
Bhairao, Fifth Mehl:
ਨਿਰਵੈਰ ਪੁਰਖ. ਸਤਿਗੁਰ ਪ੍ਰਭ ਦਾਤੇ ॥
niravair purakh. satigur prabh daate |
Punjabi
ਹੇ ਮੇਰੇ ਦੁਸ਼ਮਨੀ ਰਹਿਤ, ਸਰਬ-ਸ਼ਕਤੀਮਾਨ, ਰੱਬ ਰੂਪ ਅਤੇ ਦਾਤਾਰ, ਸੱਚੇ ਗੁਰਦੇਵ ਜੀ!
English
The True Guru, the Primal Being, is free of revenge and hate; He is God, the Great Giver.
ਹਮ ਅਪਰਾਧੀ; ਤੁਮੑ ਬਖਸਾਤੇ ॥
ham aparaadhee; tuma bakhasaate |
Punjabi
ਮੈਂ ਪਾਪੀ ਹਾਂ ਅਤੇ ਤੂੰ ਬਖਸ਼ਣਹਾਰ।
English
I am a sinner; You are my Forgiver.
ਜਿਸੁ ਪਾਪੀ ਕਉ. ਮਿਲੈ ਨ ਢੋਈ ॥
jis paapee kau. milai na dtoee |
Punjabi
ਗੁਨਾਹਗਾਰ, ਜਿਸ ਨੂੰ ਕੋਈ ਭੀ ਪਨਾਹ ਨਹੀਂ ਦਿੰਦਾ।
English
That sinner, who finds no protection anywhere
ਸਰਣਿ ਆਵੈ; ਤਾਂ ਨਿਰਮਲੁ ਹੋਈ ॥੧॥
saran aavai; taan niramal hoee |1|
Punjabi
ਜੇਕਰ ਉਹ ਤੇਰੀ ਛਤਰ ਛਾਇਆ ਹੇਠ ਆ ਜਾਵੇ, ਤਦ ਉਹ ਪਵਿੱਤਰ ਹੋ ਜਾਂਦਾ ਹੈ।
English
- if he comes seeking Your Sanctuary, then he becomes immaculate and pure. ||1||
ਸੁਖੁ ਪਾਇਆ ਸਤਿਗੁਰੂ ਮਨਾਇ ॥
sukh paaeaa satiguroo manaae |
Punjabi
ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ ਮੈਂ ਆਰਾਮ ਪਾ ਲਿਆ ਹੈ।
English
Pleasing the True Guru, I have found peace.
ਸਭ ਫਲ ਪਾਏ; ਗੁਰੂ ਧਿਆਇ ॥੧॥ ਰਹਾਉ ॥
sabh fal paae; guroo dhiaae |1| rahaau |
Punjabi
ਆਪਣੇ ਗੁਰਾਂ ਦਾ ਸਿਮਰਨ ਕਰਨ ਦੁਆਰਾ ਮੈਨੂੰ ਸਾਰੇ ਮੇਵੇ ਪ੍ਰਾਪਤ ਹੋ ਗਏ ਹਨ। ਠਹਿਰਾਓ।
English
Meditating on the Guru, I have obtained all fruits and rewards. ||1||Pause||
ਪਾਰਬ੍ਰਹਮ ਸਤਿਗੁਰ ਆਦੇਸੁ ॥
paarabraham satigur aades |
Punjabi
ਮੈਂ ਆਪਣੇ ਪਰਮ ਪ੍ਰਭੂ ਸੱਚੇ ਗੁਰਾਂ ਨੂੰ ਨਮਸਕਾਰ ਕਰਦਾ ਹਾਂ।
English
I humbly bow to the Supreme Lord God, the True Guru.
ਮਨੁ ਤਨੁ ਤੇਰਾ; ਸਭੁ ਤੇਰਾ ਦੇਸੁ ॥
man tan teraa; sabh teraa des |
Punjabi
ਮੇਰੀ ਆਤਮਾ ਤੇ ਦੇਹ ਤੇਰੀ ਮਲਕੀਅਤ ਹਨ ਅਤੇ ਸਾਰਾ ਸੰਸਾਰ ਤੇਰਾ ਹੈ।
English
My mind and body are Yours; all the world is Yours.
ਚੂਕਾ ਪੜਦਾ; ਤਾਂ ਨਦਰੀ ਆਇਆ ॥
chookaa parradaa; taan nadaree aaeaa |
Punjabi
ਜਦ ਪਰਦਾ ਦੂਰ ਹੋ ਜਾਂਦਾ ਹੈ, ਕੇਵਲ ਤਦ ਹੀ ਮੈਂ ਤੈਨੂੰ ਵੇਖਦਾ ਹਾਂ।
English
When the veil of illusion is removed, then I come to see You.
ਖਸਮੁ ਤੂਹੈ; ਸਭਨਾ ਕੇ ਰਾਇਆ ॥੨॥
khasam toohai; sabhanaa ke raaeaa |2|
Punjabi
ਹੇ ਸਾਰਿਆਂ ਦੇ ਪਾਤਸ਼ਾਹ ਕੇਵਲ ਤੂੰ ਹੀ ਮੇਰਾ ਸੁਆਮੀ ਹੈ।
English
You are my Lord and Master; You are the King of all. ||2||
ਤਿਸੁ ਭਾਣਾ; ਸੂਕੇ ਕਾਸਟ ਹਰਿਆ ॥
tis bhaanaa; sooke kaasatt hariaa |
Punjabi
ਜਦ ਉਸ ਸਾਹਿਬ ਨੂੰ ਚੰਗਾ ਲੱਗਦਾ ਹੈ ਤਾਂ ਸੁੱਕੀ ਲਕੜੀ ਭੀ ਹਰੀ ਹੋ ਜਾਂਦੀ ਹੈ।
English
When it pleases Him, even dry wood becomes green.
ਤਿਸੁ ਭਾਣਾ; ਤਾਂ ਥਲ ਸਿਰਿ ਸਰਿਆ ॥
tis bhaanaa; taan thal sir sariaa |
Punjabi
ਜਦ ਉਸ ਨੂੰ ਭਾਉਂਦਾ ਹੈ ਤਦ ਰੇਤਲੇ ਮੈਦਾਨ ਉਤੇ ਦਰਿਆ ਵਗ ਪੈਂਦਾ ਹੈ।
English
When it pleases Him, rivers flow across the desert sands.
ਤਿਸੁ ਭਾਣਾ; ਤਾਂ ਸਭਿ ਫਲ ਪਾਏ ॥
tis bhaanaa; taan sabh fal paae |
Punjabi
ਜਦ ਉਸ ਨੂੰ ਭਾਉਂਦਾ ਹੈ ਤਦ ਸਾਰੇ ਮੇਵੇ ਪ੍ਰਾਪਤ ਹੋ ਜਾਂਦੇ ਹਨ।
English
When it pleases Him, all fruits and rewards are obtained.
ਚਿੰਤ ਗਈ; ਲਗਿ ਸਤਿਗੁਰ ਪਾਏ ॥੩॥
chint gee; lag satigur paae |3|
Punjabi
ਸੱਚੇ ਗੁਰਾਂ ਦੇ ਪੈਰੀਂ ਪੈਣ ਦੁਆਰਾ ਫਿਕਰ ਦੂਰ ਹੋ ਜਾਂਦਾ ਹੈ।
English
Grasping hold of the Guru's feet, my anxiety is dispelled. ||3||