Ang 1172
ਜਿਨ ਕਉ ਤਖਤਿ ਮਿਲੈ ਵਡਿਆਈ; ਗੁਰਮੁਖਿ ਸੇ ਪਰਧਾਨ ਕੀਏ ॥
jin kau takhat milai vaddiaaee; guramukh se paradhaan kee |
Punjabi
ਜਿਨ੍ਹਾਂ ਨੂੰ ਪ੍ਰਭੂ ਦੇ ਰਾਜ ਸਿੰਘਾਸਨ ਤੇ ਟਿਕਾਣਾ ਮਿਲਣ ਦੀ ਪ੍ਰਭਤਾ ਪ੍ਰਾਪਤ ਹੋ ਜਾਂਦੀ ਹੈ ਗੁਰਾਂ ਦੀ ਦਇਆ ਦੁਆਰਾ ਉਹ ਮੁਖੀ ਹੋ ਜਾਂਦੇ ਹਨ।
English
Those who are blessed with the glory of the Lord's Throne - those Gurmukhs are renowned as supreme.
ਪਾਰਸੁ ਭੇਟਿ. ਭਏ ਸੇ ਪਾਰਸ; ਨਾਨਕ ਹਰਿ ਗੁਰ ਸੰਗਿ ਥੀਏ ॥੪॥੪॥੧੨॥
paaras bhett. bhe se paaras; naanak har gur sang thee |4|4|12|
Punjabi
ਰਸਾਇਣ ਨਾਲ ਮਿਲ ਕੇ ਉਹ ਖੁਦ ਰਸਾਇਣ ਹੋ ਜਾਣੇ ਹਨ ਅਤੇ ਰੱਬ ਰੂਪ ਗੁਰਾਂ ਦੇ ਸਾਥੀ ਹੋ ਜਾਂਦੇ ਹਨ।
English
Touching the philosopher's stone, they themselves becomes the philosopher's stone; they become the companions of the Lord, the Guru. ||4||4||12||
ਬਸੰਤੁ ਮਹਲਾ ੩ ਘਰੁ ੧ ਦੁਤੁਕੇ ॥
basant mahalaa 3 ghar 1 dutuke |
Punjabi
ਬਸੰਤੁ ਤੀਜੀ ਪਾਤਿਸ਼ਾਹੀ ਦੋ ਤੁਕੇ।
English
Basant, Third Mehl, First House, Dho-Thukay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਮਾਹਾ ਰੁਤੀ ਮਹਿ; ਸਦ ਬਸੰਤੁ ॥
maahaa rutee meh; sad basant |
Punjabi
ਸਾਰਿਆਂ ਮਹੀਨਿਆਂ ਅਤੇ ਮੌਸਮਾਂ ਅੰਦਰ, ਪ੍ਰਭੂ ਸਦੀਵ ਹੀ ਪ੍ਰਫੁਲਤਾ ਰਹਿੰਦਾ ਹੈ।
English
Throughout the months and the seasons, the Lord is always in bloom.
ਜਿਤੁ ਹਰਿਆ; ਸਭੁ ਜੀਅ ਜੰਤੁ ॥
jit hariaa; sabh jeea jant |
Punjabi
ਉਸ ਦੇ ਰਾਹੀਂ ਹੀ ਸਮੂਹ ਜੀਵ ਜੰਤੂ ਹਰੇ ਭਰੇ ਹੁੰਦੇ ਹਨ।
English
He rejuvenates all beings and creatures.
ਕਿਆ ਹਉ ਆਖਾ; ਕਿਰਮ ਜੰਤੁ ॥
kiaa hau aakhaa; kiram jant |
Punjabi
ਮੈਂ ਕੀੜੇ ਵਰਗਾ ਜੀਵ ਕੀ ਕਹਿ ਸਕਦਾ ਹਾਂ?
English
What can I say? I am just a worm.
ਤੇਰਾ ਕਿਨੈ. ਨ ਪਾਇਆ ਆਦਿ ਅੰਤੁ ॥੧॥
teraa kinai. na paaeaa aad ant |1|
Punjabi
ਕਿਸੇ ਜਣੇ ਨੂੰ ਭੀ ਤੇਰੇ ਅਰੰਭ ਅਤੇ ਅਖੀਰ ਦਾ ਪਤਾ ਨਹੀਂ ਲੱਗਾ, ਹੇ ਮੇਰੇ ਸੁਆਮੀ!
English
No one has found Your beginning or Your end, O Lord. ||1||
ਤੈ ਸਾਹਿਬ ਕੀ; ਕਰਹਿ ਸੇਵ ॥
tai saahib kee; kareh sev |
Punjabi
ਜੋ ਤੇਰੀ ਘਾਲ ਕਮਾਉਂਦੇ ਹਨ, ਹੇ ਸੁਆਮੀ!
English
Those who serve You, Lord,
ਪਰਮ ਸੁਖ ਪਾਵਹਿ; ਆਤਮ ਦੇਵ ॥੧॥ ਰਹਾਉ ॥
param sukh paaveh; aatam dev |1| rahaau |
Punjabi
ਉਹ ਮਹਾਨ ਆਰਾਮ ਪਾਉਂਦੇ ਹਨ ਅਤੇ ਉਹਨਾਂ ਦੀ ਆਤਮਾ ਰੌਸ਼ਨ ਹੋ ਜਾਂਦੀ ਹੈ। ਠਹਿਰਾਉ।
English
obtain the greatest peace; their souls are so divine. ||1||Pause||
ਕਰਮੁ ਹੋਵੈ; ਤਾਂ ਸੇਵਾ ਕਰੈ ॥
karam hovai; taan sevaa karai |
Punjabi
ਜੇਕਰ ਮਾਲਕ ਮਇਆਵਾਨ ਹੋਵੇ, ਤਦ ਬੰਦਾ ਉਸ ਦੀ ਟਹਿਲ ਕਰਦਾ ਹੈ,
English
If the Lord is merciful, then the mortal is allowed to serve Him.
ਗੁਰ ਪਰਸਾਦੀ; ਜੀਵਤ ਮਰੈ ॥
gur parasaadee; jeevat marai |
Punjabi
ਅਤੇ ਗੁਰਾਂ ਦੀ ਦਇਆ ਦੁਆਰਾ, ਜੀਉਂਦੇ ਜੀ ਮਰਿਆ ਰਹਿੰਦਾ ਹੈ।
English
By Guru's Grace, he remains dead while yet alive.
ਅਨਦਿਨੁ; ਸਾਚੁ ਨਾਮੁ ਉਚਰੈ ॥
anadin; saach naam ucharai |
Punjabi
ਜੋ ਰੈਣ ਤੇ ਦਿਨ, ਬੰਦਾ ਸਤਿਨਾਮ ਦਾ ਜਾਪ ਕਰਦਾ ਹੈ,
English
Night and day, he chants the True Name;
ਇਨ ਬਿਧਿ ਪ੍ਰਾਣੀ; ਦੁਤਰੁ ਤਰੈ ॥੨॥
ein bidh praanee; dutar tarai |2|
Punjabi
ਉਹ ਇਸ ਤਰ੍ਹਾਂ ਨਾਂ-ਤਰੇ ਜਾਣ ਵਾਲੇ ਜਗ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
English
in this way, he crosses over the treacherous world-ocean. ||2||
ਬਿਖੁ ਅੰਮ੍ਰਿਤੁ; ਕਰਤਾਰਿ ਉਪਾਏ ॥
bikh amrit; karataar upaae |
Punjabi
ਜ਼ਹਿਰ ਤੇ ਆਬਿ-ਹਿਯਾਤ, ਰਚਨਹਾਰ ਨੇ ਰਚੇ ਹਨ।
English
The Creator created both poison and nectar.
ਸੰਸਾਰ ਬਿਰਖ ਕਉ; ਦੁਇ ਫਲ ਲਾਏ ॥
sansaar birakh kau; due fal laae |
Punjabi
ਜਗਤ ਦੇ ਬ੍ਰਿਛ ਨੂੰ ਉਸ ਨੇ ਦੋ ਮੇਵੇ ਲਾ ਦਿਤੇ ਹਨ।
English
He attached these two fruits to the world-plant.
ਆਪੇ ਕਰਤਾ ਕਰੇ ਕਰਾਏ ॥
aape karataa kare karaae |
Punjabi
ਕਰਤਾਰ ਆਪ ਹੀ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
English
The Creator Himself is the Doer, the Cause of all.
ਜੋ ਤਿਸੁ ਭਾਵੈ; ਤਿਸੈ ਖਵਾਏ ॥੩॥
jo tis bhaavai; tisai khavaae |3|
Punjabi
ਜੋ ਉਸ ਨੂੰ ਚੰਗਾ ਲਗਦਾ ਹੈ, ਉਸ ਨੂੰ ਹੀ ਉਹ ਖੁਆਲਦਾ ਹੈ।
English
He feeds all as He pleases. ||3||
ਨਾਨਕ; ਜਿਸ ਨੋ ਨਦਰਿ ਕਰੇਇ ॥
naanak; jis no nadar karee |
Punjabi
ਜਿਸ ਕਿਸੇ ਤੇ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ,
English
O Nanak, when He casts His Glance of Grace,
ਅੰਮ੍ਰਿਤ ਨਾਮੁ; ਆਪੇ ਦੇਇ ॥
amrit naam; aape dee |
Punjabi
ਉਸ ਨੂੰ ਉਹ ਖੁਦ ਹੀ ਅੰਮ੍ਰਿਤਮਈ ਨਾਮ ਬਖਸ਼ ਦਿੰਦਾ ਹੈ।
English
He Himself bestows His Ambrosial Naam.
ਬਿਖਿਆ ਕੀ ਬਾਸਨਾ; ਮਨਹਿ ਕਰੇਇ ॥
bikhiaa kee baasanaa; maneh karee |
Punjabi
ਉਸ ਦੀ ਪਾਪਾਂ ਦੀ ਜ਼ਾਹਿਸ਼ ਨੂੰ ਸਾਈਂ ਮੇਟ ਦਿੰਦਾ ਹੈ।
English
Thus, the desire for sin and corruption is ended.
ਅਪਣਾ ਭਾਣਾ; ਆਪਿ ਕਰੇਇ ॥੪॥੧॥
apanaa bhaanaa; aap karee |4|1|
Punjabi
ਆਪਣੀ ਰਜਾ ਨੂੰ ਪ੍ਰਭੂ ਆਪੇ ਹੀ ਅਮਲ ਵਿੱਚ ਲਿਆਉਂਦਾ ਹੈ।
English
The Lord Himself carries out His Own Will. ||4||1||
ਬਸੰਤੁ ਮਹਲਾ ੩ ॥
basant mahalaa 3 |
Punjabi
ਬਸੰਤ ਤੀਜੀ ਪਾਤਿਸ਼ਾਹੀ।
English
Basant, Third Mehl:
ਰਾਤੇ ਸਾਚਿ. ਹਰਿ ਨਾਮਿ ਨਿਹਾਲਾ ॥
raate saach. har naam nihaalaa |
Punjabi
ਖੁਸ਼ ਹਨ ਉਹ, ਜੋ ਪ੍ਰਭੂ ਦੇ ਸੱਚੇ ਨਾਮ ਨਾਲ ਰੰਗੀਜੇ ਹਨ।
English
Those who are attuned to the True Lord's Name are happy and exalted.
ਦਇਆ ਕਰਹੁ; ਪ੍ਰਭ ਦੀਨ ਦਇਆਲਾ ॥
deaa karahu; prabh deen deaalaa |
Punjabi
ਹੇ ਗਰੀਬਾਂ ਦੇ ਮਇਆਵਾਨ ਮਾਲਕ! ਤੂੰ ਮੇਰੇ ਉਤੇ ਤਰਸ ਕਰ।
English
Take pity on me, O God, Merciful to the meek.
ਤਿਸੁ ਬਿਨੁ; ਅਵਰੁ. ਨਹੀ ਮੈ ਕੋਇ ॥
tis bin; avar. nahee mai koe |
Punjabi
ਉਸ ਦੇ ਬਾਝੋਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ।
English
Without Him, I have no other at all.
ਜਿਉ ਭਾਵੈ; ਤਿਉ ਰਾਖੈ ਸੋਇ ॥੧॥
jiau bhaavai; tiau raakhai soe |1|
Punjabi
ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਮੈਨੂੰ ਰਖਦਾ ਹੈ।
English
As it pleases His Will, He keeps me. ||1||
ਗੁਰ ਗੋਪਾਲ; ਮੇਰੈ ਮਨਿ ਭਾਏ ॥
gur gopaal; merai man bhaae |
Punjabi
ਗੁਰੂ-ਪ੍ਰਮੇਸ਼ਰ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
English
The Guru, the Lord, is pleasing to my mind.
ਰਹਿ. ਨ ਸਕਉ, ਦਰਸਨ ਦੇਖੇ ਬਿਨੁ; ਸਹਜਿ ਮਿਲਉ ਗੁਰੁ ਮੇਲਿ ਮਿਲਾਏ ॥੧॥ ਰਹਾਉ ॥
reh. na skau, darasan dekhe bin; sehaj milau gur mel milaae |1| rahaau |
Punjabi
ਪ੍ਰਭੂ ਦਾ ਦੀਦਾਰ ਵੇਖਣ ਦੇ ਬਗੇਰ ਮੈਂ ਰਹਿ ਨਹੀਂ ਸਕਦਾ। ਜੇਕਰ ਗੁਰੂ ਜੀ ਮੈਨੂੰ ਸੁਆਮੀ ਦੇ ਮਿਲਾਪ ਅੰਦਰ ਮਿਲਾ ਦੇਣ, ਮੈਂ ਸੁਖੈਨ ਹੀ ਉਸ ਨੂੰ ਮਿਲ ਪਵਾਂਗਾ। ਠਹਿਰਾਉ।
English
I cannot even survive, without the Blessed Vision of His Darshan. But I shall easily unite with the Guru, if He unites me in His Union. ||1||Pause||
ਇਹੁ ਮਨੁ ਲੋਭੀ; ਲੋਭਿ ਲੁਭਾਨਾ ॥
eihu man lobhee; lobh lubhaanaa |
Punjabi
ਇਹ ਲਾਲਚੀ ਆਤਮਾ ਤਮ੍ਹਾ ਦੇ ਬਹਿਕਾਈ ਹੋਈ ਹੈ।
English
The greedy mind is enticed by greed.
ਰਾਮ ਬਿਸਾਰਿ; ਬਹੁਰਿ ਪਛੁਤਾਨਾ ॥
raam bisaar; bahur pachhutaanaa |
Punjabi
ਪ੍ਰਭੂ ਨੂੰ ਭੁਲਾ ਕੇ ਇਹ ਅਖੀਰ ਨੂੰ ਪਛਤਾਉਂਦੀ ਹੈ।
English
Forgetting the Lord, it regrets and repents in the end.
ਬਿਛੁਰਤ ਮਿਲਾਇ; ਗੁਰ ਸੇਵ ਰਾਂਗੇ ॥
bichhurat milaae; gur sev raange |
Punjabi
ਵਿਛੁੰਨੀਆਂ ਹੋਈਆਂ ਰੂਹਾਂ, ਜੋ ਗੁਰਾਂ ਦੀ ਸੇਵਾ ਟਹਿਲ ਨਾਲ ਰੰਗੀਜ ਜਾਂਦੀਆਂ ਹਨ, ਉਨ੍ਹਾਂ ਨੂੰ ਸੁਆਮੀ ਨਾਲ ਮਿਲਾ ਲੈਂਦਾ ਹੈ।
English
The separated ones are reunited, when they are inspired to serve the Guru.
ਹਰਿ ਨਾਮੁ ਦੀਓ; ਮਸਤਕਿ ਵਡਭਾਗੇ ॥੨॥
har naam deeo; masatak vaddabhaage |2|
Punjabi
ਜਿਨ੍ਹਾਂ ਦੇ ਮੱਥੇ ਉਤੇ ਭਾਰੇ ਭਾਗ ਲਿਖੇ ਹੋਏ ਹਨ ਉਨ੍ਹਾਂ ਨੂੰ ਰੱਬ ਦੇ ਨਾਮ ਦੀ ਦਾਤ ਦਿੰਦੇ ਹਨ।
English
They are blessed with the Lord's Name - such is the destiny written on their foreheads. ||2||
ਪਉਣ ਪਾਣੀ ਕੀ; ਇਹ ਦੇਹ ਸਰੀਰਾ ॥
paun paanee kee; ih deh sareeraa |
Punjabi
ਇਹ ਜਿਸਮ ਦਾ ਢਾਂਚਾ ਹਵਾ ਅਤੇ ਜਲ ਦਾ ਬਣਿਆ ਹੋਇਆ ਹੈ।
English
This body is built of air and water.
ਹਉਮੈ ਰੋਗੁ. ਕਠਿਨ ਤਨਿ ਪੀਰਾ ॥
haumai rog. katthin tan peeraa |
Punjabi
ਸਰੀਰ ਸਵੈ-ਹੰਗਤਾ ਦੀ ਸਖਤ, ਬੀਮਾਰੀ ਦੀ ਪੀੜਾ ਨਾਲ ਪਕੜਿਆਂ ਹੋਇਆ ਹੈ।
English
The body is afflicted with the terribly painful illness of egotism.
ਗੁਰਮੁਖਿ ਰਾਮ ਨਾਮ ਦਾਰੂ; ਗੁਣ ਗਾਇਆ ॥
guramukh raam naam daaroo; gun gaaeaa |
Punjabi
ਗੁਰਾਂ ਦੀ ਦਇਆ ਦੁਆਰਾ, ਮੈਂ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕਰਨ ਦੀ ਦਵਾਈ ਲਈ ਹੈ,
English
The Gurmukh has the Medicine: singing the Glorious Praises of the Lord's Name.
ਕਰਿ ਕਿਰਪਾ; ਗੁਰਿ. ਰੋਗੁ ਗਵਾਇਆ ॥੩॥
kar kirapaa; gur. rog gavaaeaa |3|
Punjabi
ਅਤੇ ਗੁਰਾਂ ਨੇ ਮਿਹਰ ਧਾਰ ਕੇ ਮੇਰੀ ਬੀਮਾਰੀ ਕਟ ਦਿੱਤੀ ਹੈ।
English
Granting His Grace, the Guru has cured the illness. ||3||
ਚਾਰਿ ਨਦੀਆ ਅਗਨੀ; ਤਨਿ ਚਾਰੇ ॥
chaar nadeea aganee; tan chaare |
Punjabi
(ਬੇ-ਰਹਿਮੀ, ਮੋਹ, ਲੋਭ ਤੇ ਗੁੱਸੇ) ਚਾਰ ਬਦੀਆਂ ਦੀਆਂ ਚਾਰੇ ਅੱਗਾਂ ਦੇ ਦਰਿਆ ਸਰੀਰ ਵਿੱਚ ਹਨ।
English
The four evils are the four rivers of fire flowing through the body.
ਤ੍ਰਿਸਨਾ ਜਲਤ; ਜਲੇ ਅਹੰਕਾਰੇ ॥
trisanaa jalat; jale ahankaare |
Punjabi
ਬੰਦਾ ਖਾਹਿਸ਼ ਅੰਦਰ ਸੜਦਾ ਹੈ ਅਤੇ ਸੜਦਾ ਹੈ ਉਹ ਹੰਗਤਾ ਅੰਦਰ ਭੀ।
English
It is burning in desire, and burning in egotism.
ਗੁਰਿ ਰਾਖੇ; ਵਡਭਾਗੀ ਤਾਰੇ ॥
gur raakhe; vaddabhaagee taare |
Punjabi
ਭਾਰੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਗੁਰੂ ਜੀ ਬਚਾਉਂਦੇ ਅਤੇ ਪਾਰ ਉਤਾਰਦੇ ਹਨ।
English
Those whom the Guru protects and saves are very fortunate.
ਜਨ ਨਾਨਕ; ਉਰਿ ਹਰਿ ਅੰਮ੍ਰਿਤੁ ਧਾਰੇ ॥੪॥੨॥
jan naanak; ur har amrit dhaare |4|2|
Punjabi
ਐਹੋ ਜੇਹੇ ਗੋਲੇ, ਹੇ ਨਾਨਕ! ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਨੂੰ ਹਿਰਦੇ ਅੰਦਰ ਟਿਕਾਉਂਦੇ ਹਨ।
English
Servant Nanak enshrines the Ambrosial Name of the Lord in his heart. ||4||2||
ਬਸੰਤੁ ਮਹਲਾ ੩ ॥
basant mahalaa 3 |
Punjabi
ਬਸੰਤ ਤੀਜੀ ਪਾਤਿਸ਼ਾਹੀ।
English
Basant, Third Mehl:
ਹਰਿ ਸੇਵੇ; ਸੋ ਹਰਿ ਕਾ ਲੋਗੁ ॥
har seve; so har kaa log |
Punjabi
ਜੋ ਕੋਈ ਭੀ ਵਾਹਿਗੁਰੂ ਦੀ ਘਾਲ ਕਮਾਉਂਦਾ ਹੈ, ਕੇਵਲ ਉਹ ਹੀ ਵਾਹਿਗੁਰੂ ਦਾ ਬੰਦਾ ਹੈ।
English
One who serves the Lord is the Lord's person.
ਸਾਚੁ ਸਹਜੁ; ਕਦੇ. ਨ ਹੋਵੈ ਸੋਗੁ ॥
saach sehaj; kade. na hovai sog |
Punjabi
ਉਹ ਸੱਚ ਅਤੇ ਅਡੋਲਤਾ ਅੰਦਰ ਵਸਦਾ ਹੈ ਅਤੇ ਉਸ ਨੂੰ ਕਦਾਚਿਤ ਰੰਜ ਗਮ ਨਹੀਂ ਵਿਆਪਣਾ।
English
He dwells in intuitive peace, and never suffers in sorrow.
ਮਨਮੁਖ ਮੁਏ; ਨਾਹੀ ਹਰਿ ਮਨ ਮਾਹਿ ॥
manamukh mue; naahee har man maeh |
Punjabi
ਆਪ-ਹੁਦਰੇ ਮੁਰਦਾ ਹਨ ਕਿਉਂ ਜੋ ਹਿਰਦੇ ਅੰਦਰ ਉਹ ਸੁਆਮੀ ਦਾ ਸਿਮਰਨ ਨਹੀਂ ਕਰਦੇ।
English
The self-willed manmukhs are dead; the Lord is not within their minds.
ਮਰਿ ਮਰਿ ਜੰਮਹਿ; ਭੀ ਮਰਿ ਜਾਹਿ ॥੧॥
mar mar jameh; bhee mar jaeh |1|
Punjabi
ਉਹ ਮਰ ਜਾਂਦੇ ਹਨ, ਆਵਾਗਉਣ ਵਿੱਚ ਪੈਦੇ ਹਨ ਅਤੇ ਮੁੜ ਬਿਨਸ ਜਾਂਦੇ ਹਨ।
English
They die and die again and again, and are reincarnated, only to die once more. ||1||
ਸੇ ਜਨ ਜੀਵੇ; ਜਿਨ ਹਰਿ ਮਨ ਮਾਹਿ ॥
se jan jeeve; jin har man maeh |
Punjabi
ਕੇਵਲ ਉਹ ਪੁਰਸ਼ ਹੀ ਜੀਉਂਦੇ ਹਨ ਜੋ ਹਿਰਦੇ ਅੰਦਰ ਵਾਹਿਗੁਰੂ ਨੂੰ ਟਿਕਾਉਂਦੇ ਹਨ।
English
They alone are alive, whose minds are filled with the Lord.
ਸਾਚੁ ਸਮੑਾਲਹਿ; ਸਾਚਿ ਸਮਾਹਿ ॥੧॥ ਰਹਾਉ ॥
saach samaaleh; saach samaeh |1| rahaau |
Punjabi
ਉਹ ਸੱਚੇ ਸਾਹਿਬ ਦਾ ਸਿਮਰਨ ਕਰਦੇ ਹਨ ਅਤੇ ਸੱਚੇ ਸਾਹਿਬ ਅੰਦਰ ਹੀ ਲੀਨ ਹੋ ਜਾਂਦੇ ਹਨ। ਠਹਿਰਾਉ।
English
They contemplate the True Lord, and are absorbed in the True Lord. ||1||Pause||
ਹਰਿ. ਨ ਸੇਵਹਿ; ਤੇ ਹਰਿ ਤੇ ਦੂਰਿ ॥
har. na seveh; te har te door |
Punjabi
ਉਹ ਜੋ ਹਰੀ ਦੀ ਟਹਿਲ ਨਹੀਂ ਕਮਾਉਂਦੇ ਅਤੇ ਹਰੀ ਤੋਂ ਦੁਰੇਡੇ ਹਨ।
English
Those who do not serve the Lord are far away from the Lord.
ਦਿਸੰਤਰੁ ਭਵਹਿ; ਸਿਰਿ ਪਾਵਹਿ ਧੂਰਿ ॥
disantar bhaveh; sir paaveh dhoor |
Punjabi
ਬੇਫਾਇਦਾ ਹੀ ਉਹ ਪ੍ਰਦੇਸ਼ਾਂ ਅੰਦਰ ਭਟਕਦੇ ਹਨ ਅਤੇ ਸਿਰ ਤੇ ਖੇਹ ਪਾਉਂਦੇ ਹਨ।
English
They wander in foreign lands, with dust thrown on their heads.
ਹਰਿ ਆਪੇ; ਜਨ ਲੀਏ ਲਾਇ ॥
har aape; jan lee laae |
Punjabi
ਆਪਣਿਆਂ ਦਾਸਾਂ ਨੂੰ ਵਾਹਿਗੁਰੂ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ।
English
The Lord Himself enjoins His humble servants to serve Him.
ਤਿਨ ਸਦਾ ਸੁਖੁ ਹੈ; ਤਿਲੁ. ਨ ਤਮਾਇ ॥੨॥
tin sadaa sukh hai; til. na tamaae |2|
Punjabi
ਉਹ ਹਮੇਸ਼ਾਂ ਖੁਸ਼ੀ ਅੰਦਰ ਵਸਦੇ ਹਨ ਅਤੇ ਉਹਨਾਂ ਨੂੰ ਇਕ ਭੋਰਾ ਭਰ ਭੀ ਲਾਲਚ ਨਹੀਂ।
English
They live in peace forever, and have no greed at all. ||2||