Ekam
Guru Granth Sahib

Ang 62

Ang 62 · Line 1

ਸਰਬੇ ਥਾਈ ਏਕੁ ਤੂੰ; ਜਿਉ ਭਾਵੈ ਤਿਉ ਰਾਖੁ ॥

sarabe thaaee ek toon; jiau bhaavai tiau raakh |

Punjabi

ਸਾਰੀਆਂ ਥਾਵਾਂ ਤੇ ਕੇਵਲ ਤੂੰ ਹੀ ਹੈ, ਹੈ ਮਾਲਕ! ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਮੇਰੀ ਰਖਿਆ ਕਰ।

Bhai Manmohan Singh (Shabad OS, CC BY-SA)

English

In all places, You are the One and Only. As it pleases You, Lord, please save and protect me!

Dr. Sant Singh Khalsa (Shabad OS, CC BY-SA)
Ang 62 · Line 2

ਗੁਰਮਤਿ ਸਾਚਾ ਮਨਿ ਵਸੈ; ਨਾਮੁ ਭਲੋ ਪਤਿ ਸਾਖੁ ॥

guramat saachaa man vasai; naam bhalo pat saakh |

Punjabi

ਗੁਰਾਂ ਦੇ ਉਪਦੇਸ਼ ਤਾਬੇ, ਸਤਿਨਾਮ ਇਨਸਾਨ ਦੇ ਅੰਤਸ਼-ਕਰਣ ਅੰਦਰ ਨਿਵਾਸ ਕਰਦਾ ਹੈ। ਨਾਮ ਦੀ ਸੰਗਤ ਅੰਦਰ ਉਸ ਦੀ ਸ਼੍ਰੇਸ਼ਟ ਇੱਜ਼ਤ ਹੁੰਦੀ ਹੈ।

Bhai Manmohan Singh (Shabad OS, CC BY-SA)

English

Through the Guru's Teachings, the True One abides within the mind. The Companionship of the Naam brings the most excellent honor.

Dr. Sant Singh Khalsa (Shabad OS, CC BY-SA)
Ang 62 · Line 3

ਹਉਮੈ ਰੋਗੁ ਗਵਾਈਐ; ਸਬਦਿ ਸਚੈ ਸਚੁ ਭਾਖੁ ॥੮॥

haumai rog gavaaeeai; sabad sachai sach bhaakh |8|

Punjabi

ਹੰਗਤਾ ਦੀ ਬੀਮਾਰੀ ਨੂੰ ਦੂਰ ਕਰ ਕੇ, ਉਹ ਸੱਚੇ ਸਾਈਂ ਦੇ ਸਤਿਨਾਮ ਦਾ ਜਾਪ ਕਰਦਾ ਹੈ।

Bhai Manmohan Singh (Shabad OS, CC BY-SA)

English

Eradicate the disease of egotism, and chant the True Shabad, the Word of the True Lord. ||8||

Dr. Sant Singh Khalsa (Shabad OS, CC BY-SA)
Ang 62 · Line 4

ਆਕਾਸੀ ਪਾਤਾਲਿ ਤੂੰ; ਤ੍ਰਿਭਵਣਿ ਰਹਿਆ ਸਮਾਇ ॥

aakaasee paataal toon; tribhavan rahiaa samaae |

Punjabi

ਤੂੰ ਹੈ ਸਾਹਿਬ! ਅਸਮਾਨ ਪਇਆਲ ਅਤੇ ਤਿੰਨਾਂ ਜਹਾਨਾਂ ਅੰਦਰ ਪਰੀ-ਪੂਰਨ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

You are pervading throughout the Akaashic Ethers, the nether regions and the three worlds.

Dr. Sant Singh Khalsa (Shabad OS, CC BY-SA)
Ang 62 · Line 5

ਆਪੇ ਭਗਤੀ ਭਾਉ ਤੂੰ; ਆਪੇ ਮਿਲਹਿ ਮਿਲਾਇ ॥

aape bhagatee bhaau toon; aape mileh milaae |

Punjabi

ਤੂੰ ਆਪ ਹੀ ਅਨੁਰਾਗ ਅਤੇ ਪ੍ਰੀਤ ਹੈ ਅਤੇ ਆਪ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।

Bhai Manmohan Singh (Shabad OS, CC BY-SA)

English

You Yourself are bhakti, loving devotional worship. You Yourself unite us in Union with Yourself.

Dr. Sant Singh Khalsa (Shabad OS, CC BY-SA)
Ang 62 · Line 6

ਨਾਨਕ ਨਾਮੁ. ਨ ਵੀਸਰੈ; ਜਿਉ ਭਾਵੈ ਤਿਵੈ ਰਜਾਇ ॥੯॥੧੩॥

naanak naam. na veesarai; jiau bhaavai tivai rajaae |9|13|

Punjabi

ਨਾਨਕ ਤੇਰੇ ਨਾਮ ਨੂੰ ਕਦਾਚਿਤ ਨਾਂ ਭੁਲੇ, ਹੇ ਸੁਆਮੀ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੇਰੀ ਰਜ਼ਾ ਕੰਮ ਕਰਦੀ ਹੈ।

Bhai Manmohan Singh (Shabad OS, CC BY-SA)

English

O Nanak, may I never forget the Naam! As is Your Pleasure, so is Your Will. ||9||13||

Dr. Sant Singh Khalsa (Shabad OS, CC BY-SA)
Ang 62 · Line 7

ਸਿਰੀਰਾਗੁ ਮਹਲਾ ੧ ॥

sireeraag mahalaa 1 |

Punjabi

ਸਿਰੀ ਰਾਗ, ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Siree Raag, First Mehl:

Dr. Sant Singh Khalsa (Shabad OS, CC BY-SA)
Ang 62 · Line 8

ਰਾਮ ਨਾਮਿ ਮਨੁ ਬੇਧਿਆ; ਅਵਰੁ ਕਿ ਕਰੀ ਵੀਚਾਰੁ ॥

raam naam man bedhiaa; avar ki karee veechaar |

Punjabi

ਵਿਆਪਕ ਸੁਆਮੀ ਦੇ ਨਾਮ ਨਾਲ ਮੇਰਾ ਮਨੂਆ ਵਿੰਨ੍ਹਿਆ ਗਿਆ ਹੈ। ਮੈਂ ਹੋਰ ਕਿਸ ਦਾ ਧਿਆਨ ਧਾਰਾਂ?

Bhai Manmohan Singh (Shabad OS, CC BY-SA)

English

My mind is pierced through by the Name of the Lord. What else should I contemplate?

Dr. Sant Singh Khalsa (Shabad OS, CC BY-SA)
Ang 62 · Line 9

ਸਬਦ ਸੁਰਤਿ ਸੁਖੁ ਊਪਜੈ; ਪ੍ਰਭ ਰਾਤਉ ਸੁਖ ਸਾਰੁ ॥

sabad surat sukh aoopajai; prabh raatau sukh saar |

Punjabi

ਰਬੀ ਕਲਾਮ ਤੇ ਬ੍ਰਿਤੀ ਜੋੜਨ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ। ਸਾਈਂ ਨਾਲ ਰੰਗੀਜਣ ਦੁਆਰਾ ਸ਼੍ਰੇਸ਼ਟ ਅਨੰਦ ਉਤਪੰਨ ਹੁੰਦਾ ਹੈ।

Bhai Manmohan Singh (Shabad OS, CC BY-SA)

English

Focusing your awareness on the Shabad, happiness wells up. Attuned to God, the most excellent peace is found.

Dr. Sant Singh Khalsa (Shabad OS, CC BY-SA)
Ang 62 · Line 10

ਜਿਉ ਭਾਵੈ ਤਿਉ ਰਾਖੁ ਤੂੰ; ਮੈ. ਹਰਿ ਨਾਮੁ ਅਧਾਰੁ ॥੧॥

jiau bhaavai tiau raakh toon; mai. har naam adhaar |1|

Punjabi

ਜਿਸ ਤਰ੍ਹਾ ਤੈਨੂੰ ਚੰਗਾ ਲਗਦਾ ਹੈ, ਉਸ ਤਰ੍ਹਾਂ ਮੇਰੀ ਰਖਿਆ ਕਰ, ਹੈ ਵਾਹਿਗੁਰੂ! ਤੇਰਾ ਨਾਮ ਮੇਰਾ ਆਸਰਾ ਹੈ।

Bhai Manmohan Singh (Shabad OS, CC BY-SA)

English

As it pleases You, please save me, Lord. The Name of the Lord is my Support. ||1||

Dr. Sant Singh Khalsa (Shabad OS, CC BY-SA)
Ang 62 · Line 11

ਮਨ ਰੇ; ਸਾਚੀ ਖਸਮ ਰਜਾਇ ॥

man re; saachee khasam rajaae |

Punjabi

ਹੈ ਮੇਰੀ ਜਿੰਦੇ! ਮਾਲਕ ਦਾ ਭਾਣਾ ਬਿਲਕੁਲ ਠੀਕ ਹੈ।

Bhai Manmohan Singh (Shabad OS, CC BY-SA)

English

O mind, the Will of our Lord and Master is true.

Dr. Sant Singh Khalsa (Shabad OS, CC BY-SA)
Ang 62 · Line 12

ਜਿਨਿ ਤਨੁ ਮਨੁ ਸਾਜਿ ਸੀਗਾਰਿਆ; ਤਿਸੁ ਸੇਤੀ ਲਿਵ ਲਾਇ ॥੧॥ ਰਹਾਉ ॥

jin tan man saaj seegaariaa; tis setee liv laae |1| rahaau |

Punjabi

ਉਸ ਨਾਲ ਨੇਹੁੰ ਗੰਢ ਜਿਸ ਨੇ ਤਰੀ ਦੇਹਿ ਤੇ ਆਤਮਾ ਬਣਾਏ ਅਤੇ ਸੰਵਾਰੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

Focus your love upon the One who created and adorned your body and mind. ||1||Pause||

Dr. Sant Singh Khalsa (Shabad OS, CC BY-SA)
Ang 62 · Line 13

ਤਨੁ. ਬੈਸੰਤਰਿ ਹੋਮੀਐ; ਇਕ ਰਤੀ ਤੋਲਿ ਕਟਾਇ ॥

tan. baisantar homeeai; ik ratee tol kattaae |

Punjabi

ਜੇਕਰ ਮੈਂ ਆਪਣੇ ਸਰੀਰ ਨੂੰ ਇਕ ਰਤਕ ਦੇ ਵਜ਼ਨ ਦੇ ਜ਼ਰਿਆ ਜਿੱਡਾ ਵੱਢ ਸੁਟਾ ਤੇ ਇਸ ਨੂੰ ਅੱਗ ਵਿੱਚ ਸਾੜ ਦਿਆ।

Bhai Manmohan Singh (Shabad OS, CC BY-SA)

English

If I cut my body into pieces, and burn them in the fire,

Dr. Sant Singh Khalsa (Shabad OS, CC BY-SA)
Ang 62 · Line 14

ਤਨੁ ਮਨੁ ਸਮਧਾ ਜੇ ਕਰੀ; ਅਨਦਿਨੁ ਅਗਨਿ ਜਲਾਇ ॥

tan man samadhaa je karee; anadin agan jalaae |

Punjabi

ਜੇਕਰ ਮੈਂ ਆਪਣੀ ਦੇਹਿ ਤੇ ਆਤਮਾ ਨੂੰ ਬਾਲਣ ਬਣਾ ਲਵਾ, ਅਤੇ ਰੈਣ ਦਿਹੁੰ ਇਨ੍ਹਾਂ ਨੂੰ ਅੱਗ ਵਿੱਚ ਮਚਾਵਾਂ,

Bhai Manmohan Singh (Shabad OS, CC BY-SA)

English

and if I make my body and mind into firewood, and night and day burn them in the fire,

Dr. Sant Singh Khalsa (Shabad OS, CC BY-SA)
Ang 62 · Line 15

ਹਰਿ ਨਾਮੈ ਤੁਲਿ. ਨ ਪੁਜਈ; ਜੇ ਲਖ ਕੋਟੀ ਕਰਮ ਕਮਾਇ ॥੨॥

har naamai tul. na pujee; je lakh kottee karam kamaae |2|

Punjabi

ਅਤੇ ਜੇਕਰ ਮੈਂ ਲੱਖਾਂ ਤੇ ਕਰੋੜਾਂ ਹੀ ਧਾਰਮਕ ਸੰਸਕਾਰ ਕਰਾਂ, ਇਹ ਸਾਰੇ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁੱਜਦੇ।

Bhai Manmohan Singh (Shabad OS, CC BY-SA)

English

and if I perform hundreds of thousands and millions of religious rituals-still, all these are not equal to the Name of the Lord. ||2||

Dr. Sant Singh Khalsa (Shabad OS, CC BY-SA)
Ang 62 · Line 16

ਅਰਧ ਸਰੀਰੁ ਕਟਾਈਐ; ਸਿਰਿ ਕਰਵਤੁ ਧਰਾਇ ॥

aradh sareer kattaaeeai; sir karavat dharaae |

Punjabi

ਜੇਕਰ ਮੈਰੀ ਦੇਹਿ ਹਿਮਾਲੀਆ (ਦੀ ਬਰਫ) ਵਿੱਚ ਗਾਲ ਦਿਤੀ ਜਾਵੇ ਤਾਂ ਭੀ ਬੀਮਾਰੀ ਆਤਮਾ ਤੋਂ ਦੂਰ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

If my body were cut in half, if a saw was put to my head,

Dr. Sant Singh Khalsa (Shabad OS, CC BY-SA)
Ang 62 · Line 17

ਤਨੁ. ਹੈਮੰਚਲਿ ਗਾਲੀਐ; ਭੀ ਮਨ ਤੇ. ਰੋਗੁ ਨ ਜਾਇ ॥

tan. haimanchal gaaleeai; bhee man te. rog na jaae |

Punjabi

ਜੇਕਰ ਮੇਰੇ ਸੀਸ ਉਤੇ ਆਰਾ ਰੱਖ ਕੇ ਮੇਰੀ ਦੇਹਿ ਨੂੰ ਦੋ ਅੱਧੇ ਅੱਧੇ ਟੋਟਿਆ ਵਿੱਚ ਵੱਢ ਦਿਤਾ ਜਾਵੇ,

Bhai Manmohan Singh (Shabad OS, CC BY-SA)

English

and if my body were frozen in the Himalayas-even then, my mind would not be free of disease.

Dr. Sant Singh Khalsa (Shabad OS, CC BY-SA)
Ang 62 · Line 18

ਹਰਿ ਨਾਮੈ ਤੁਲਿ. ਨ ਪੁਜਈ; ਸਭ ਡਿਠੀ ਠੋਕਿ ਵਜਾਇ ॥੩॥

har naamai tul. na pujee; sabh dditthee tthok vajaae |3|

Punjabi

ਇਹ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁਜਦੇ। ਇਹ ਸਾਰਾ ਕੁਝ ਮੈਂ ਤਜਰਬਾ ਤੇ ਨਿਰਣੇ ਕਰਕੇ ਵੇਖ ਲਿਆ ਹੈ।

Bhai Manmohan Singh (Shabad OS, CC BY-SA)

English

None of these are equal to the Name of the Lord. I have seen and tried and tested them all. ||3||

Dr. Sant Singh Khalsa (Shabad OS, CC BY-SA)
Ang 62 · Line 19

ਕੰਚਨ ਕੇ ਕੋਟ, ਦਤੁ ਕਰੀ; ਬਹੁ ਹੈਵਰ ਗੈਵਰ ਦਾਨੁ ॥

kanchan ke kott, dat karee; bahu haivar gaivar daan |

Punjabi

ਜੇਕਰ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ ਅਤੇ ਬਹੁਤ ਸਾਰੇ ਉਮਦਾ ਘੋੜੇ ਅਤੇ ਵਧੀਆਂ ਹਾਥੀ ਖੈਰਾਤ ਵਜੋ ਦੇਵਾਂ,

Bhai Manmohan Singh (Shabad OS, CC BY-SA)

English

If I made a donation of castles of gold, and gave lots of fine horses and wondrous elephants in charity,

Dr. Sant Singh Khalsa (Shabad OS, CC BY-SA)
Ang 62 · Line 20

ਭੂਮਿ ਦਾਨੁ ਗਊਆ ਘਣੀ; ਭੀ ਅੰਤਰਿ ਗਰਬੁ ਗੁਮਾਨੁ ॥

bhoom daan gaooaa ghanee; bhee antar garab gumaan |

Punjabi

ਅਤੇ ਜੇਕਰ ਮੈਂ ਜਮੀਨ ਅਤੇ ਘਣੇਰੀਆਂ ਗਾਈਆਂ ਬਖਸ਼ੀਸ਼ ਕਰਾਂ, ਤਾਂ ਭੀ ਮੇਰੇ ਮਨ ਅੰਦਰ ਹਉਮੇ ਤੇ ਹੰਕਾਰ ਰਹੇਗਾ।

Bhai Manmohan Singh (Shabad OS, CC BY-SA)

English

and if I made donations of land and cows-even then, pride and ego would still be within me.

Dr. Sant Singh Khalsa (Shabad OS, CC BY-SA)
Ang 62 · Line 21

ਰਾਮ ਨਾਮਿ ਮਨੁ ਬੇਧਿਆ; ਗੁਰਿ ਦੀਆ ਸਚੁ ਦਾਨੁ ॥੪॥

raam naam man bedhiaa; gur deea sach daan |4|

Punjabi

ਵਿਆਪਕ-ਵਾਹਿਗੁਰੂ ਦੇ ਨਾਮ ਨੇ ਮੇਰਾ ਚਿੱਤ ਵਿੰਨ੍ਹ ਲਿਆ ਹੈ। ਇਹ ਸੱਚੀ ਦਾਤ ਗੁਰਾਂ ਨੇ ਮੈਨੂੰ ਪ੍ਰਦਾਨ ਕੀਤੀ ਹੈ।

Bhai Manmohan Singh (Shabad OS, CC BY-SA)

English

The Name of the Lord has pierced my mind; the Guru has given me this true gift. ||4||

Dr. Sant Singh Khalsa (Shabad OS, CC BY-SA)
Ang 62 · Line 22

ਮਨਹਠ ਬੁਧੀ ਕੇਤੀਆ; ਕੇਤੇ ਬੇਦ ਬੀਚਾਰ ॥

manahatth budhee keteea; kete bed beechaar |

Punjabi

ਕਿੰਨੇ ਹੀ ਮਨੁਖ ਦ੍ਰਿੜ-ਇਰਾਦੇ ਤੇ ਪ੍ਰਬੀਨ ਅਕਲ ਵਾਲੇ ਹਨ ਅਤੇ ਕਿੰਨੇ ਹੀ ਹਨ ਵੇਦਾਂ ਨੂੰ ਸੋਚਣ ਤੇ ਸਮਝਣ ਵਾਲੇ?

Bhai Manmohan Singh (Shabad OS, CC BY-SA)

English

There are so many stubborn-minded intelligent people, and so many who contemplate the Vedas.

Dr. Sant Singh Khalsa (Shabad OS, CC BY-SA)
Ang 62 · Line 23

ਕੇਤੇ ਬੰਧਨ ਜੀਅ ਕੇ; ਗੁਰਮੁਖਿ ਮੋਖ ਦੁਆਰ ॥

kete bandhan jeea ke; guramukh mokh duaar |

Punjabi

ਕਿੰਨੇ ਹੀ ਉਲਝੇਵੇ ਹਨ ਆਤਮਾ ਲਈ? ਕੇਵਲ ਗੁਰਾਂ ਦੇ ਰਾਹੀਂ ਹੀ ਮੋਖਸ਼ ਦਾ ਦਰਵਾਜ਼ਾ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

There are so many entanglements for the soul. Only as Gurmukh do we find the Gate of Liberation.

Dr. Sant Singh Khalsa (Shabad OS, CC BY-SA)
Ang 62 · Line 24

ਸਚਹੁ ਓਰੈ ਸਭੁ ਕੋ; ਉਪਰਿ ਸਚੁ ਆਚਾਰੁ ॥੫॥

sachahu orai sabh ko; upar sach aachaar |5|

Punjabi

(ਕਿਉਂਕਿ) ਹਰ ਸ਼ੈ ਸਚ ਦੇ ਹੇਠਾਂ ਹੈ, (ਸੋ) ਸਚਾ ਆਚਰਣ ਸਮੂਹ ਤੋਂ ਉੱਚਾ ਹੈ।

Bhai Manmohan Singh (Shabad OS, CC BY-SA)

English

Truth is higher than everything; but higher still is truthful living. ||5||

Dr. Sant Singh Khalsa (Shabad OS, CC BY-SA)
Ang 62 · Line 25

ਸਭੁ ਕੋ ਊਚਾ ਆਖੀਐ; ਨੀਚੁ. ਨ ਦੀਸੈ ਕੋਇ ॥

sabh ko aoochaa aakheeai; neech. na deesai koe |

Punjabi

ਹਰ ਕਿਸ ਨੂੰ ਉਤਕ੍ਰਿਸ਼ਟ ਕਹੁ, ਕੋਈ ਭੀ ਮਾੜਾ ਨਜ਼ਰੀ ਨਹੀਂ ਪੈਦਾ।

Bhai Manmohan Singh (Shabad OS, CC BY-SA)

English

Call everyone exalted; no one seems lowly.

Dr. Sant Singh Khalsa (Shabad OS, CC BY-SA)
Ang 62 · Line 26

ਇਕਨੈ ਭਾਂਡੇ ਸਾਜਿਐ; ਇਕੁ ਚਾਨਣੁ ਤਿਹੁ ਲੋਇ ॥

eikanai bhaandde saajiai; ik chaanan tihu loe |

Punjabi

ਇਕ ਸਾਹਿਬ ਨੇ ਬਰਤਨ ਘੜੇ ਹਨ ਅਤੇ ਇਕ ਨੂਰ ਹੀ ਤਿੰਨਾਂ ਜਹਾਨਾਂ ਵਿੱਚ ਵਿਆਪਕ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

The One Lord has fashioned the vessels, and His One Light pervades the three worlds.

Dr. Sant Singh Khalsa (Shabad OS, CC BY-SA)
Ang 62 · Line 27

ਕਰਮਿ ਮਿਲੈ. ਸਚੁ ਪਾਈਐ; ਧੁਰਿ ਬਖਸ. ਨ ਮੇਟੈ ਕੋਇ ॥੬॥

karam milai. sach paaeeai; dhur bakhas. na mettai koe |6|

Punjabi

ਵਾਹਿਗੁਰੂ ਦੀ ਰਹਿਮਤ ਰਾਹੀਂ ਸਚ ਪਰਾਪਤ ਹੁੰਦਾ ਹੈ। ਪਰਾ-ਪੂਰਬਲੀ ਦਾਤ ਨੂੰ ਕੋਈ ਮੇਸ ਨਹੀਂ ਸਕਦਾ।

Bhai Manmohan Singh (Shabad OS, CC BY-SA)

English

Receiving His Grace, we obtain Truth. No one can erase His Primal Blessing. ||6||

Dr. Sant Singh Khalsa (Shabad OS, CC BY-SA)
Ang 62 · Line 28

ਸਾਧੁ ਮਿਲੈ ਸਾਧੂ ਜਨੈ; ਸੰਤੋਖੁ ਵਸੈ ਗੁਰ ਭਾਇ ॥

saadh milai saadhoo janai; santokh vasai gur bhaae |

Punjabi

ਜਦ ਸੰਤ ਸੰਤ ਨੂੰ ਮਿਲਦਾ ਹੈ, ਤਾਂ ਗੁਰਾਂ ਦੀ ਪਰੀਤ ਰਾਹੀਂ, ਉਹ ਸੰਤੁਸ਼ਟਤਾ ਪਰਾਪਤ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

When one Holy person meets another Holy person, they abide in contentment, through the Love of the Guru.

Dr. Sant Singh Khalsa (Shabad OS, CC BY-SA)
Ang 62 · Line 29

ਅਕਥ ਕਥਾ ਵੀਚਾਰੀਐ; ਜੇ ਸਤਿਗੁਰ ਮਾਹਿ ਸਮਾਇ ॥

akath kathaa veechaareeai; je satigur maeh samaae |

Punjabi

ਜੇਕਰ ਬੰਦਾ ਸਚੇ ਗੁਰਾਂ ਦੇ ਅੰਦਰ ਲੀਨ ਹੋ ਜਾਵੇ ਤਾਂ ਉਹ ਅਕਹਿ ਸੁਆਮੀ ਦੀ ਵਾਰਤਾ ਨੂੰ ਸੋਚਣ ਸਮਝਣ ਲੱਗ ਜਾਂਦਾ ਹੈ।

Bhai Manmohan Singh (Shabad OS, CC BY-SA)

English

They contemplate the Unspoken Speech, merging in absorption in the True Guru.

Dr. Sant Singh Khalsa (Shabad OS, CC BY-SA)
Ang 62 · Line 30

ਪੀ ਅੰਮ੍ਰਿਤੁ ਸੰਤੋਖਿਆ; ਦਰਗਹਿ ਪੈਧਾ ਜਾਇ ॥੭॥

pee amrit santokhiaa; darageh paidhaa jaae |7|

Punjabi

ਸੁਧਾ ਰਸ ਪਾਨ ਕਰਨ ਦੁਆਰਾ ਉਹ ਸੰਤੁਸ਼ਟ ਹੋ ਜਾਂਦਾ ਹੈ ਅਤੇ ਪੱਤ ਆਬਰੂ ਦੀ ਪੁਸ਼ਾਕ ਪਹਿਨ ਕੇ ਵਾਹਿਗੁਰੂ ਦੇ ਦਰਬਾਰ ਨੂੰ ਜਾਂਦਾ ਹੈ।

Bhai Manmohan Singh (Shabad OS, CC BY-SA)

English

Drinking in the Ambrosial Nectar, they are contented; they go to the Court of the Lord in robes of honor. ||7||

Dr. Sant Singh Khalsa (Shabad OS, CC BY-SA)
Ang 62 · Line 31

ਘਟਿ ਘਟਿ ਵਾਜੈ ਕਿੰਗੁਰੀ; ਅਨਦਿਨੁ ਸਬਦਿ ਸੁਭਾਇ ॥

ghatt ghatt vaajai kinguree; anadin sabad subhaae |

Punjabi

ਰੈਣ ਦਿਹੁੰ ਵੀਣਾ ਉਨ੍ਹਾਂ ਸਾਰਿਆਂ ਦਿਲਾਂ ਅੰਦਰ ਗੂੰਜਦੀ ਹੈ ਜੋ ਰੱਬ ਦੇ ਨਾਮ ਨੂੰ ਸ਼ੇਸ਼ਟ ਪਿਆਰ ਕਰਦੇ ਹਨ।

Bhai Manmohan Singh (Shabad OS, CC BY-SA)

English

In each and every heart the Music of the Lord's Flute vibrates, night and day, with sublime love for the Shabad.

Dr. Sant Singh Khalsa (Shabad OS, CC BY-SA)
Ang 62 · Line 32

ਵਿਰਲੇ ਕਉ ਸੋਝੀ ਪਈ; ਗੁਰਮੁਖਿ ਮਨੁ ਸਮਝਾਇ ॥

virale kau sojhee pee; guramukh man samajhaae |

Punjabi

ਉਹ ਬਹੁਤ ਹੀ ਥੋੜੇ ਹਨ ਜੋ ਗੁਰਾਂ ਦੇ ਰਾਹੀਂ ਆਪਣੀ ਆਤਮਾ ਨੂੰ ਠੀਕ ਰਾਹੇ ਪਾ ਕੇ ਸਮਝ ਪਰਾਪਤ ਕਰਦੇ ਹਨ।

Bhai Manmohan Singh (Shabad OS, CC BY-SA)

English

Only those few who become Gurmukh understand this by instructing their minds.

Dr. Sant Singh Khalsa (Shabad OS, CC BY-SA)
Ang 62 · Line 33

ਨਾਨਕ. ਨਾਮੁ ਨ ਵੀਸਰੈ; ਛੂਟੈ ਸਬਦੁ ਕਮਾਇ ॥੮॥੧੪॥

naanak. naam na veesarai; chhoottai sabad kamaae |8|14|

Punjabi

ਨਾਨਕ ਜੋ, ਵਾਹਿਗੁਰੂ ਦੇ ਨਾਮ ਨੂੰ ਨਹੀਂ ਭੁਲਾਉਂਦੇ ਅਤੇ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦੇ ਹਨ, ਉਹ ਬੰਦ-ਖਲਾਸ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, do not forget the Naam. Practicing the Shabad you shall be saved. ||8||14||

Dr. Sant Singh Khalsa (Shabad OS, CC BY-SA)
Ang 62 · Line 34

ਸਿਰੀਰਾਗੁ ਮਹਲਾ ੧ ॥

sireeraag mahalaa 1 |

Punjabi

ਸਿਰੀ ਰਾਗ, ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Siree Raag, First Mehl:

Dr. Sant Singh Khalsa (Shabad OS, CC BY-SA)
Ang 62 · Line 35

ਚਿਤੇ ਦਿਸਹਿ ਧਉਲਹਰ; ਬਗੇ ਬੰਕ ਦੁਆਰ ॥

chite diseh dhaulahar; bage bank duaar |

Punjabi

ਕਲੀ ਕੀਤੇ ਹੋਏ ਸੁੰਦਰ ਦਰਵਾਜ਼ਿਆਂ ਸਣੇ ਅਸੀਂ ਚਿਤ੍ਰੇ ਹੋਏ ਮੰਦਰ ਵੇਖਦੇ ਹਾਂ।

Bhai Manmohan Singh (Shabad OS, CC BY-SA)

English

There are painted mansions to behold, white-washed, with beautiful doors;

Dr. Sant Singh Khalsa (Shabad OS, CC BY-SA)
Ang 62 · Line 36

ਕਰਿ ਮਨ ਖੁਸੀ ਉਸਾਰਿਆ; ਦੂਜੈ ਹੇਤਿ ਪਿਆਰਿ ॥

kar man khusee usaariaa; doojai het piaar |

Punjabi

ਉਹ ਚਿੱਤ ਨੂੰ ਆਨੰਦ ਦੇਣ ਲਈ ਬਣਾਏ ਗਏ ਸਨ। ਪਰ ਇਹ ਸਭ ਕੁਝ ਮਾਇਆ ਦੀ ਮੁਹੱਬਤ ਤੇ ਲਗਨ ਹੈ।

Bhai Manmohan Singh (Shabad OS, CC BY-SA)

English

they were constructed to give pleasure to the mind, but this is only for the sake of the love of duality.

Dr. Sant Singh Khalsa (Shabad OS, CC BY-SA)
Ang 62 · Line 37

ਅੰਦਰੁ ਖਾਲੀ ਪ੍ਰੇਮ ਬਿਨੁ; ਢਹਿ ਢੇਰੀ ਤਨੁ ਛਾਰੁ ॥੧॥

andar khaalee prem bin; dteh dteree tan chhaar |1|

Punjabi

ਅੰਦਰੋ ਪ੍ਰਭੂ ਦੀ ਪ੍ਰੀਤ ਬਗੈਰ ਸੰਖਣਾ ਹੈ। ਸਰੀਰ ਡਿੱਗ-ਢਹਿ ਕੇ ਸੁਆਹ ਦਾ ਢੇਰ ਹੋ ਜਾਵੇਗਾ।

Bhai Manmohan Singh (Shabad OS, CC BY-SA)

English

The inner being is empty without love. The body shall crumble into a heap of ashes. ||1||

Dr. Sant Singh Khalsa (Shabad OS, CC BY-SA)
Ang 62 · Line 38

ਭਾਈ ਰੇ; ਤਨੁ ਧਨੁ ਸਾਥਿ. ਨ ਹੋਇ ॥

bhaaee re; tan dhan saath. na hoe |

Punjabi

ਹੇ ਵੀਰ! ਦੇਹਿ ਤੇ ਦੌਲਤ ਤੇਰੇ ਨਾਲ ਨਹੀਂ ਜਾਣਗੀਆਂ।

Bhai Manmohan Singh (Shabad OS, CC BY-SA)

English

O Siblings of Destiny, this body and wealth shall not go along with you.

Dr. Sant Singh Khalsa (Shabad OS, CC BY-SA)
Ang 62 · Line 39

ਰਾਮ ਨਾਮੁ ਧਨੁ ਨਿਰਮਲੋ; ਗੁਰੁ ਦਾਤਿ ਕਰੇ ਪ੍ਰਭੁ ਸੋਇ ॥੧॥ ਰਹਾਉ ॥

raam naam dhan niramalo; gur daat kare prabh soe |1| rahaau |

Punjabi

ਵਿਆਪਕ ਸਾਈਂ ਦਾ ਨਾਮ ਪਵਿੱਤਰ ਦੌਲਤ ਹੈ। ਉਹ ਸਾਹਿਬ, ਗੁਰਾਂ ਦੇ ਰਾਹੀਂ ਇਹ ਬਖ਼ਸ਼ੀਸ਼ ਦਿੰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Lord's Name is the pure wealth; through the Guru, God bestows this gift. ||1||Pause||

Dr. Sant Singh Khalsa (Shabad OS, CC BY-SA)
Ang 62 · Line 40

ਰਾਮ ਨਾਮੁ. ਧਨੁ ਨਿਰਮਲੋ; ਜੇ ਦੇਵੈ ਦੇਵਣਹਾਰੁ ॥

raam naam. dhan niramalo; je devai devanahaar |

Punjabi

ਸੁਆਮੀ ਦਾ ਨਾਮ ਮੁਲ-ਰਹਿਤ ਪਦਾਰਥ ਹੈ, ਜੇਕਰ ਦਾਤਾਰ ਬੰਦੇ ਨੂੰ ਇਸ ਦੀ ਦਾਤ ਬਖਸ਼ੇ।

Bhai Manmohan Singh (Shabad OS, CC BY-SA)

English

The Lord's Name is the pure wealth; it is given only by the Giver.

Dr. Sant Singh Khalsa (Shabad OS, CC BY-SA)
Ang 62 · Line 41

ਆਗੈ. ਪੂਛ ਨ ਹੋਵਈ; ਜਿਸੁ ਬੇਲੀ ਗੁਰੁ ਕਰਤਾਰੁ ॥

aagai. poochh na hovee; jis belee gur karataar |

Punjabi

ਜਿਸ ਦਾ ਮਿਤ੍ਰ ਵਿਸ਼ਾਨ ਸਿਰਜਣਹਾਰ ਹੈ, ਉਸ ਪਾਸੋਂ ਅੱਗੇ ਪੁਛ-ਗਿਛ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

One who has the Guru, the Creator, as his Friend, shall not be questioned hereafter.

Dr. Sant Singh Khalsa (Shabad OS, CC BY-SA)
Ang 62 · Line 42

ਆਪਿ ਛਡਾਏ ਛੁਟੀਐ; ਆਪੇ ਬਖਸਣਹਾਰੁ ॥੨॥

aap chhaddaae chhutteeai; aape bakhasanahaar |2|

Punjabi

ਜੇਕਰ ਵਾਹਿਗੁਰੂ ਖੁਦ ਬੰਦੇ ਨੂੰ ਰਿਹਾ ਕਰੇ, ਉਹ ਰਿਹਾ ਹੋ ਜਾਂਦਾ ਹੈ ਕਿਉਂਕਿ ਉਹ ਆਪ ਹੀ ਮਾਫੀ ਦੇਣਹਾਰ ਹੈ।

Bhai Manmohan Singh (Shabad OS, CC BY-SA)

English

He Himself delivers those who are delivered. He Himself is the Forgiver. ||2||

Dr. Sant Singh Khalsa (Shabad OS, CC BY-SA)