Ang 66
ਸਿਰੀਰਾਗੁ ਮਹਲਾ ੩ ॥
sireeraag mahalaa 3 |
Punjabi
ਸਿਰੀ ਰਾਗ, ਤੀਜੀ ਪਾਤਸ਼ਾਹੀ।
English
Siree Raag, Third Mehl:
ਪੰਖੀ ਬਿਰਖਿ ਸੁਹਾਵੜਾ; ਸਚੁ ਚੁਗੈ ਗੁਰ ਭਾਇ ॥
pankhee birakh suhaavarraa; sach chugai gur bhaae |
Punjabi
ਦਿਲ ਵਿੱਚ ਗੁਰਾਂ ਦੀ ਪ੍ਰੀਤ ਨਾਲ, ਦਰਖਤ ਉਪਰ ਬੈਠਾ ਸੁੰਦਰ ਪੰਛੀ ਸੱਚ ਦਾ ਚੋਗਾ ਚੁਗਦਾ ਹੈ।
English
The soul-bird in the beautiful tree of the body pecks at Truth, with love for the Guru.
ਹਰਿ ਰਸੁ ਪੀਵੈ. ਸਹਜਿ ਰਹੈ; ਉਡੈ ਨ ਆਵੈ ਜਾਇ ॥
har ras peevai. sehaj rahai; uddai na aavai jaae |
Punjabi
ਇਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ, ਬੈਕੁੰਠੀ ਆਨੰਦ ਵਿੱਚ ਰਹਿੰਦਾ ਹੈ ਅਤੇ ਨਾਂ ਹੀ ਉਡਦਾ, ਆਉਂਦਾ ਜਾਂ ਜਾਂਦਾ ਹੈ।
English
She drinks in the Sublime Essence of the Lord, and abides in intuitive ease; she does not fly around coming and going.
ਨਿਜ ਘਰਿ ਵਾਸਾ ਪਾਇਆ; ਹਰਿ ਹਰਿ ਨਾਮਿ ਸਮਾਇ ॥੧॥
nij ghar vaasaa paaeaa; har har naam samaae |1|
Punjabi
ਇਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਹਾਸਲ ਕਰ ਲੈਂਦਾ ਹੈ ਅਤੇ ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
English
She obtains her home within her own heart; she is absorbed into the Name of the Lord, Har, Har. ||1||
ਮਨ ਰੇ; ਗੁਰ ਕੀ ਕਾਰ ਕਮਾਇ ॥
man re; gur kee kaar kamaae |
Punjabi
ਹੈ ਮੇਰੀ ਜਿੰਦੜੀਏ! ਤੂੰ ਗੁਰਾਂ ਦੀ ਟਹਿਲ ਸੇਵਾ ਕਰ।
English
O mind, work to serve the Guru.
ਗੁਰ ਕੈ ਭਾਣੈ ਜੇ ਚਲਹਿ; ਤਾ ਅਨਦਿਨੁ ਰਾਚਹਿ ਹਰਿ ਨਾਇ ॥੧॥ ਰਹਾਉ ॥
gur kai bhaanai je chaleh; taa anadin raacheh har naae |1| rahaau |
Punjabi
ਜੇਕਰ ਤੂੰ ਗੁਰਾਂ ਦੀ ਰਜਾ ਅਨੁਸਾਰ ਟੁਰੇਗੀ, ਤਦ ਤੂੰ ਰੈਣ ਦਿਹੁੰ ਵਾਹਿਗੁਰੂ ਦੇ ਨਾਮ ਅੰਦਰ ਲੀਨ ਰਹੇਗੀ। ਠਹਿਰਾਉ।
English
If you walk in harmony with the Guru's Will, you shall remain immersed in the Lord's Name, night and day. ||1||Pause||
ਪੰਖੀ ਬਿਰਖ ਸੁਹਾਵੜੇ; ਊਡਹਿ ਚਹੁ ਦਿਸਿ ਜਾਹਿ ॥
pankhee birakh suhaavarre; aooddeh chahu dis jaeh |
Punjabi
ਸੁਹਣੇ ਦਰਖਤਾਂ ਦੇ ਪਰਿੰਦੇ ਉਡਾਰੀ ਮਾਰ ਚੌਹੀਂ ਪਾਸੀਂ ਜਾਂਦੇ ਹਨ।
English
The birds in the beautiful trees fly around in all four directions.
ਜੇਤਾ ਊਡਹਿ ਦੁਖ ਘਣੇ; ਨਿਤ ਦਾਝਹਿ ਤੈ ਬਿਲਲਾਹਿ ॥
jetaa aooddeh dukh ghane; nit daajheh tai bilalaeh |
Punjabi
ਜਿਨ੍ਹਾਂ ਬਹੁਤਾ ਉਹ (ਉਤੇ) ਉਡਦੇ ਹਨ, ਉਨ੍ਹਾਂ ਬਹੁਤਾ ਉਹ ਕਸ਼ਟ ਪਾਉਂਦੇ ਹਨ, ਉਹ ਸਦਾ ਹੀ ਸੜਦੇ ਤੇ ਰੋਂਦੇ ਹਨ।
English
The more they fly around, the more they suffer; they burn and cry out in pain.
ਬਿਨੁ ਗੁਰ. ਮਹਲੁ ਨ ਜਾਪਈ; ਨਾ ਅੰਮ੍ਰਿਤ ਫਲ ਪਾਹਿ ॥੨॥
bin gur. mehal na jaapee; naa amrit fal paeh |2|
Punjabi
ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਵਾਹਿਗੁਰੂ ਦਾ ਮੰਦਰ ਨਹੀਂ ਦਿਸਦਾ, ਨਾਂ ਹੀ ਉਹ ਆਬਿ-ਹਿਯਾਤੀ ਮੇਵੇ ਨੂੰ ਹਾਸਲ ਕਰਦੇ ਹਨ।
English
Without the Guru, they do not find the Mansion of the Lord's Presence, and they do not obtain the Ambrosial Fruit. ||2||
ਗੁਰਮੁਖਿ ਬ੍ਰਹਮੁ ਹਰੀਆਵਲਾ; ਸਾਚੈ ਸਹਜਿ ਸੁਭਾਇ ॥
guramukh braham hareeaavalaa; saachai sehaj subhaae |
Punjabi
ਗੁਰਾਂ ਦਾ ਸੱਚਾ ਸਿੱਖ ਵਾਹਿਗੁਰੂ ਦੇ ਸਦੀਵੀ ਹਰੇ-ਭਰੇ ਬਿਰਛ ਵਰਗਾ ਹੈ। ਉਸ ਨੂੰ ਸੁਭਾਵਕ ਹੀ, ਸੱਚੇ ਸਾਹਿਬ ਦੀ ਪ੍ਰੀਤ ਦੀ ਦਾਤ ਮਿਲਦੀ ਹੈ।
English
The Gurmukh is like God's tree, always green, blessed with the Sublime Love of the True One, with intuitive peace and poise.
ਸਾਖਾ ਤੀਨਿ ਨਿਵਾਰੀਆ; ਏਕ ਸਬਦਿ ਲਿਵ ਲਾਇ ॥
saakhaa teen nivaareea; ek sabad liv laae |
Punjabi
ਉਹ ਤਿੰਨਾਂ ਟਹਿਣੀਆਂ ਜਾਂ (ਗੁਣਾ) ਨੂੰ ਕਟ ਸੁਟਦਾ ਹੈ ਅਤੇ ਇਕ ਸ਼ਬਦ ਨਾਲ ਪ੍ਰੀਤ ਪਾਉਂਦਾ ਹੈ।
English
He cuts off the three branches of the three qualities, and embraces love for the One Word of the Shabad.
ਅੰਮ੍ਰਿਤ ਫਲੁ ਹਰਿ ਏਕੁ ਹੈ; ਆਪੇ ਦੇਇ ਖਵਾਇ ॥੩॥
amrit fal har ek hai; aape dee khavaae |3|
Punjabi
ਕੇਵਲ ਭਗਵਾਨ ਦਾ ਨਾਮ ਹੀ ਅੰਮ੍ਰਿਤਮਈ ਮੇਵਾ ਹੈ। ਉਹ ਆਪ ਹੀ ਇਸ ਨੂੰ ਖਾਣ ਲਈ ਦਿੰਦਾ ਹੈ।
English
The Lord alone is the Ambrosial Fruit; He Himself gives it to us to eat. ||3||
ਮਨਮੁਖ ਊਭੇ ਸੁਕਿ ਗਏ; ਨਾ ਫਲੁ ਤਿੰਨਾ ਛਾਉ ॥
manamukh aoobhe suk ge; naa fal tinaa chhaau |
Punjabi
ਪ੍ਰਤੀਕੂਲ ਖੜੇ ਖੜੋਤੇ ਖੁਸ਼ਕ ਹੋ ਜਾਂਦੇ ਹਨ। ਉਨ੍ਹਾਂ ਦਾ ਕੋਈ ਮੇਵਾ ਜਾਂ ਛਾਂ ਨਹੀਂ।
English
The self-willed manmukhs stand there and dry up; they do not bear any fruit, and they do not provide any shade.
ਤਿੰਨਾ ਪਾਸਿ. ਨ ਬੈਸੀਐ; ਓਨਾ. ਘਰੁ ਨ ਗਿਰਾਉ ॥
tinaa paas. na baiseeai; onaa. ghar na giraau |
Punjabi
ਉਨ੍ਹਾਂ ਕੋਲਿ ਨਾਂ ਬੈਠ, ਉਨ੍ਹਾਂ ਦਾ ਕੋਈ ਗ੍ਰਹਿ ਜਾਂ ਪਿੰਡ ਨਹੀਂ।
English
Don't even bother to sit near them-they have no home or village.
ਕਟੀਅਹਿ ਤੈ ਨਿਤ ਜਾਲੀਅਹਿ; ਓਨਾ. ਸਬਦੁ ਨ ਨਾਉ ॥੪॥
katteeeh tai nit jaaleeeh; onaa. sabad na naau |4|
Punjabi
ਉਹ ਸਦਾ ਹੀ ਵੱਢੇ ਤੇ ਸਾੜੇ ਜਾਂਦੇ ਹਨ। ਉਨ੍ਹਾਂ ਦੇ ਪੱਲੇ ਨਾਂ ਸ਼ਬਦ ਹੈ ਤੇ ਨਾਂ ਹੀ ਹਰੀ ਦਾ ਨਾਮ।
English
They are cut down and burnt each day; they have neither the Shabad, nor the Lord's Name. ||4||
ਹੁਕਮੇ ਕਰਮ ਕਮਾਵਣੇ; ਪਇਐ ਕਿਰਤਿ ਫਿਰਾਉ ॥
hukame karam kamaavane; peiai kirat firaau |
Punjabi
ਬੰਦੇ ਸਾਹਿਬ ਦੇ ਫੁਰਮਾਨ ਅਨੁਸਾਰ ਕੰਮ ਕਰਦੇ ਹਨ ਅਤੇ ਆਪਣੇ ਪੂਰਬਲੇ ਅਮਲਾਂ ਦੇ ਅਨੂਕੂਲ ਭਟਕਦੇ ਫਿਰਦੇ ਹਨ।
English
According to the Lord's Command, people perform their actions; they wander around, driven by the karma of their past actions.
ਹੁਕਮੇ ਦਰਸਨੁ ਦੇਖਣਾ; ਜਹ ਭੇਜਹਿ ਤਹ ਜਾਉ ॥
hukame darasan dekhanaa; jeh bhejeh teh jaau |
Punjabi
ਵਾਹਿਗੁਰੂ ਦੇ ਅਮਰ ਦੁਆਰਾ ਉਹ ਉਸ ਦਾ ਦੀਦਾਰ ਵੇਖਦੇ ਹਨ ਅਤੇ ਜਿਥੇ ਉਹ ਉਨ੍ਹਾਂ ਨੂੰ ਘਲਦਾ ਹੈ, ਉਕੇ ਉਹ ਜਾਂਦੇ ਹਨ।
English
By the Lord's Command, they behold the Blessed Vision of His Darshan. Wherever He sends them, there they go.
ਹੁਕਮੇ. ਹਰਿ ਹਰਿ ਮਨਿ ਵਸੈ; ਹੁਕਮੇ ਸਚਿ ਸਮਾਉ ॥੫॥
hukame. har har man vasai; hukame sach samaau |5|
Punjabi
ਆਪਣੇ ਹੁਕਮ ਦੁਆਰਾ ਵਾਹਿਗੁਰੁ ਸੁਆਮੀ ਬੰਦੇ ਦੇ ਚਿੱਤ ਅੰਦਰ ਟਿਕਦਾ ਹੈ ਅਤੇ ਉਸ ਦੇ ਹੁਕਮ ਦੁਆਰਾ ਹੀ ਉਹ ਸੱਚ ਅੰਦਰ ਲੀਨ ਹੋ ਜਾਂਦਾ ਹੈ।
English
By His Command, the Lord, Har, Har, abides within our minds; by His Command we merge in Truth. ||5||
ਹੁਕਮੁ. ਨ ਜਾਣਹਿ ਬਪੁੜੇ; ਭੂਲੇ ਫਿਰਹਿ ਗਵਾਰ ॥
hukam. na jaaneh bapurre; bhoole fireh gavaar |
Punjabi
ਬੇਸਮਝ ਬਦਬਖ਼ਤ ਸਾਹਿਬ ਦੀ ਰਜ਼ਾ ਨੂੰ ਨਹੀਂ ਸਮਝਦੇ ਅਤੇ ਗਲਤ-ਫਹਿਮੀ ਅੰਦਰ ਭਟਕਦੇ ਹਨ।
English
The wretched fools do not know the Lord's Will; they wander around making mistakes.
ਮਨਹਠਿ ਕਰਮ ਕਮਾਵਦੇ; ਨਿਤ ਨਿਤ ਹੋਹਿ ਖੁਆਰੁ ॥
manahatth karam kamaavade; nit nit hohi khuaar |
Punjabi
ਚਿੱਤ ਦੀ ਜ਼ਿੱਦ ਨਾਲ ਉਹ ਕੰਮ ਕਰਦੇ ਹਨ ਅਤੇ ਸਦੀਵ ਤੇ ਹਮੇਸ਼ਾਂ ਹੀ ਬੇਇਜ਼ਤ ਹੁੰਦੇ ਹਨ।
English
They go about their business stubborn-mindedly; they are disgraced forever and ever.
ਅੰਤਰਿ. ਸਾਂਤਿ ਨ ਆਵਈ; ਨਾ ਸਚਿ ਲਗੈ ਪਿਆਰੁ ॥੬॥
antar. saant na aavee; naa sach lagai piaar |6|
Punjabi
ਉਨ੍ਹਾਂ ਦੇ ਅੰਦਰ ਠੰਢ-ਚੈਨ ਨਹੀਂ ਪੈਦੀ ਅਤੇ ਉਨ੍ਹਾਂ ਦਾ ਸੱਚੇ ਸਾਹਿਬ ਨਾਲ ਨੇਹੂੰ ਨਹੀਂ ਲੱਗਦਾ।
English
Inner peace does not come to them; they do not embrace love for the True Lord. ||6||
ਗੁਰਮੁਖੀਆ ਮੁਹ ਸੋਹਣੇ; ਗੁਰ ਕੈ ਹੇਤਿ ਪਿਆਰਿ ॥
guramukheea muh sohane; gur kai het piaar |
Punjabi
ਸੁੰਦਰ ਹਨ ਚਿਹਰੇ ਗੁਰੂ ਦੇ ਸੇਵਕਾਂ ਦੇ, ਜੋ ਗੁਰਾਂ ਨਾਲ ਪ੍ਰੀਤ ਤੇ ਮੁਹੱਬਤ ਕਰਦੇ ਹਨ।
English
Beautiful are the faces of the Gurmukhs, who bear love and affection for the Guru.
ਸਚੀ ਭਗਤੀ ਸਚਿ ਰਤੇ; ਦਰਿ ਸਚੈ ਸਚਿਆਰ ॥
sachee bhagatee sach rate; dar sachai sachiaar |
Punjabi
ਉਨ੍ਹਾਂ ਦੀ ਅਸਲੀ ਉਪਾਸ਼ਨਾ ਹੈ, ਉਹ ਸੱਚ ਨਾਲ ਰੰਗੀਜੇ ਹੋਏ ਹਨ ਅਤੇ ਸਚੇ ਬੂਹੇ ਉਤੇ ਉਹ ਸੱਚੇ ਪਾਏ ਜਾਂਦੇ ਹਨ।
English
Through true devotional worship, they are attuned to Truth; at the True Door, they are found to be true.
ਆਏ ਸੇ ਪਰਵਾਣੁ ਹੈ; ਸਭ ਕੁਲ ਕਾ ਕਰਹਿ ਉਧਾਰੁ ॥੭॥
aae se paravaan hai; sabh kul kaa kareh udhaar |7|
Punjabi
ਪਰਵਾਣਿਤ (ਸੁਭਾਇਮਾਨ) ਹੈ ਆਗਮਨ (ਜਨਮ) ਉਨ੍ਹਾਂ ਦਾ, ਉਹ ਆਪਣੀ ਸਮੂਹ ਵੰਸ ਦਾ ਪਾਰ-ਉਤਾਰਾ ਕਰ ਦਿੰਦੇ ਹਨ।
English
Blessed is their coming into being; they redeem all their ancestors. ||7||
ਸਭ ਨਦਰੀ ਕਰਮ ਕਮਾਵਦੇ; ਨਦਰੀ ਬਾਹਰਿ. ਨ ਕੋਇ ॥
sabh nadaree karam kamaavade; nadaree baahar. na koe |
Punjabi
ਹਰ ਕੋਈ ਸੁਆਮੀ ਦੀ ਨਜ਼ਰ ਹੇਠਾਂ ਕੰਮ ਕਰਦਾ ਹੈ। ਕੋਈ ਭੀ ਉਸ ਦੀ ਨਜ਼ਰ ਤੋਂ ਪਰੇਡੇ ਨਹੀਂ।
English
All do their deeds under the Lord's Glance of Grace; no one is beyond His Vision.
ਜੈਸੀ ਨਦਰਿ ਕਰਿ ਦੇਖੈ ਸਚਾ; ਤੈਸਾ ਹੀ ਕੋ ਹੋਇ ॥
jaisee nadar kar dekhai sachaa; taisaa hee ko hoe |
Punjabi
ਜੇਹੋ ਜੇਹੀ ਮਿਹਰ ਦੀ ਨਜ਼ਰ ਨਾਲ ਸੱਚਾ ਸੁਆਮੀ ਇਨਸਾਨ ਨੂੰ ਵੇਖਦਾ ਹੈ, ਉਹੋ ਜੇਹਾ ਹੀ ਉਹ ਹੋ ਜਾਂਦਾ ਹੈ।
English
According to the Glance of Grace with which the True Lord beholds us, so do we become.
ਨਾਨਕ ਨਾਮਿ ਵਡਾਈਆ; ਕਰਮਿ ਪਰਾਪਤਿ ਹੋਇ ॥੮॥੩॥੨੦॥
naanak naam vaddaaeea; karam paraapat hoe |8|3|20|
Punjabi
ਨਾਨਕ ਬਜ਼ੁਰਗੀਆਂ ਵਾਹਿਗੁਰੂ ਦੇ ਨਾਮ ਵਿੱਚ ਹਨ। ਸਾਹਿਬ ਦੀ ਰਹਿਮਤ ਸਦਕਾ ਨਾਮ ਪਾਇਆ ਜਾਂਦਾ ਹੈ।
English
O Nanak, the Glorious Greatness of the Naam, the Name of the Lord, is received only by His Mercy. ||8||3||20||
ਸਿਰੀਰਾਗੁ ਮਹਲਾ ੩ ॥
sireeraag mahalaa 3 |
Punjabi
ਸਿਰੀ ਰਾਗ, ਤੀਜੀ ਪਾਤਸ਼ਾਹੀ।
English
Siree Raag, Third Mehl:
ਗੁਰਮੁਖਿ ਨਾਮੁ ਧਿਆਈਐ; ਮਨਮੁਖਿ. ਬੂਝ ਨ ਪਾਇ ॥
guramukh naam dhiaaeeai; manamukh. boojh na paae |
Punjabi
ਗੁਰੂ ਅਨੁਸਾਰੀ ਨਾਮ ਦਾ ਅਰਾਧਨ ਕਰਦੇ ਹਨ ਅਤੇ ਮਨ ਮਗਰ ਲੱਗਣ ਵਾਲਿਆਂ ਨੂੰ ਕੋਈ ਸਮਝ ਨਹੀਂ ਆਉਂਦੀ।
English
The Gurmukhs meditate on the Naam; the self-willed manmukhs do not understand.
ਗੁਰਮੁਖਿ ਸਦਾ ਮੁਖ ਊਜਲੇ; ਹਰਿ ਵਸਿਆ ਮਨਿ ਆਇ ॥
guramukh sadaa mukh aoojale; har vasiaa man aae |
Punjabi
ਹਮੇਸ਼ਾਂ ਰੋਸ਼ਨ ਹਨ ਚਿਹਰੇ ਗੁਰੂ-ਅਠੁਰਾਗੀਆਂ ਦੇ। ਵਾਹਿਗੁਰੂ ਆ ਕੇ ਉਨ੍ਹਾਂ ਦੇ ਚਿੱਤ ਅੰਦਰ ਟਿਕ ਗਿਆ ਹੈ।
English
The faces of the Gurmukhs are always radiant; the Lord has come to dwell within their minds.
ਸਹਜੇ ਹੀ ਸੁਖੁ ਪਾਈਐ; ਸਹਜੇ ਰਹੈ ਸਮਾਇ ॥੧॥
sahaje hee sukh paaeeai; sahaje rahai samaae |1|
Punjabi
ਈਸ਼ਵਰੀ ਗਿਆਤ ਰਾਹੀਂ ਹੀ ਉਹ ਬੈਕੁੰਠੀ ਆਰਾਮ ਪਾਉਂਦੇ ਹਨ ਤੇ ਈਸ਼ਵਰੀ ਗਿਆਤ ਰਾਹੀਂ ਹੀ ਉਹ ਸਾਹਿਬ ਅੰਦਰ ਲੀਨ ਰਹਿੰਦੇ ਹਨ।
English
Through intuitive understanding they are at peace, and through intuitive understanding they remain absorbed in the Lord. ||1||
ਭਾਈ ਰੇ; ਦਾਸਨਿ ਦਾਸਾ ਹੋਇ ॥
bhaaee re; daasan daasaa hoe |
Punjabi
ਹੇ ਵੀਰ! ਤੂੰ ਰੱਬ ਦੇ ਗੋਲਿਆਂ ਦਾ ਗੋਲਾ ਹੋ ਜਾ।
English
O Siblings of Destiny, be the slaves of the Lord's slaves.
ਗੁਰ ਕੀ ਸੇਵਾ. ਗੁਰ ਭਗਤਿ ਹੈ; ਵਿਰਲਾ ਪਾਏ ਕੋਇ ॥੧॥ ਰਹਾਉ ॥
gur kee sevaa. gur bhagat hai; viralaa paae koe |1| rahaau |
Punjabi
ਗੁਰਾਂ ਦੀ ਟਹਿਲ ਸੇਵਾ ਹੀ ਗੁਰਾਂ ਦੀ ਪੂਜਾ ਹੈ। ਕੋਈ ਟਾਵਾਂ ਹੀ ਇਸ ਨੂੰ ਪਰਾਪਤ ਕਰਦਾ ਹੈ। ਠਹਿਰਾਉ।
English
Service to the Guru is worship of the Guru. How rare are those who obtain it! ||1||Pause||
ਸਦਾ ਸੁਹਾਗੁ ਸੁਹਾਗਣੀ; ਜੇ ਚਲਹਿ ਸਤਿਗੁਰ ਭਾਇ ॥
sadaa suhaag suhaaganee; je chaleh satigur bhaae |
Punjabi
ਜੇਕਰ ਖੁਸ਼ ਬਾਸ਼ ਪਤਨੀ ਗੁਰਾਂ ਦੀ ਰਜ਼ਾ ਅਨੁਸਾਰ ਟੁਰੇ ਤਾਂ ਉਹ ਹਮੇਸ਼ਾਂ ਹੀ ਆਪਣੇ ਪਤੀ ਨੂੰ ਮਾਣੇਗੀ।
English
The happy soul-bride is always with her Husband Lord, if she walks in harmony with the Will of the True Guru.
ਸਦਾ ਪਿਰੁ ਨਿਹਚਲੁ ਪਾਈਐ; ਨਾ ਓਹੁ ਮਰੈ. ਨ ਜਾਇ ॥
sadaa pir nihachal paaeeai; naa ohu marai. na jaae |
Punjabi
ਅਮਰ ਤੇ ਅਹਿੱਲ ਕੰਤ ਨੂੰ ਉਹ ਪਰਾਪਤ ਹੋ ਜਾਂਦੀ ਹੈ। ਨਾਂ ਉਹ ਮਰਦਾ ਹੈ ਤੇ ਨਾਂ ਹੀ ਜਾਂਦਾ ਹੈ।
English
She attains her Eternal, Ever-stable Husband, who never dies or goes away.
ਸਬਦਿ ਮਿਲੀ. ਨਾ ਵੀਛੁੜੈ; ਪਿਰ ਕੈ ਅੰਕਿ ਸਮਾਇ ॥੨॥
sabad milee. naa veechhurrai; pir kai ank samaae |2|
Punjabi
ਸੁਆਮੀ ਨਾਲ ਜੁੜੀ ਹੋਈ ਉਹ ਵੱਖਰੀ ਨਹੀਂ ਹੁੰਦੀ, ਸਗੋਂ ਆਪਣੇ ਪ੍ਰੀਤਮ ਦੀ ਗੋਦੀ ਅੰਦਰ ਲੀਨ ਹੋ ਜਾਂਦੀ ਹੈ।
English
United with the Word of the Shabad, she shall not be separated again. She is immersed in the Lap of her Beloved. ||2||
ਹਰਿ ਨਿਰਮਲੁ ਅਤਿ ਊਜਲਾ; ਬਿਨੁ ਗੁਰ. ਪਾਇਆ ਨ ਜਾਇ ॥
har niramal at aoojalaa; bin gur. paaeaa na jaae |
Punjabi
ਸਾਈਂ ਪਵਿੱਤ੍ਰ ਤੇ ਪਰਮ ਚਮਕੀਲਾ ਹੈ। ਗੁਰਾਂ ਦੇ ਬਾਝੋਂ ਉਹ ਪਰਾਪਤ ਨਹੀਂ ਹੁੰਦਾ।
English
The Lord is Immaculate and Radiantly Bright; without the Guru, He cannot be found.
ਪਾਠੁ ਪੜੈ. ਨਾ ਬੂਝਈ; ਭੇਖੀ ਭਰਮਿ ਭੁਲਾਇ ॥
paatth parrai. naa boojhee; bhekhee bharam bhulaae |
Punjabi
ਧਾਰਮਕ ਗ੍ਰੰਥ ਵਾਚਣ ਦੁਆਰਾ ਮਨੁੱਖ ਉਸ ਨੂੰ ਨਹੀਂ ਸਮਝਦਾ। ਦਿਖਾਵਾ ਕਰਨ ਵਾਲੇ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ।
English
He cannot be understood by reading scriptures; the deceitful pretenders are deluded by doubt.
ਗੁਰਮਤੀ ਹਰਿ ਸਦਾ ਪਾਇਆ; ਰਸਨਾ ਹਰਿ ਰਸੁ ਸਮਾਇ ॥੩॥
guramatee har sadaa paaeaa; rasanaa har ras samaae |3|
Punjabi
ਗੁਰਾਂ ਦੇ ਉਪਦੇਸ਼ ਦੁਆਰਾ ਅਕਾਲ ਵਾਹਿਗੁਰੂ ਪ੍ਰਾਪਤ ਹੁੰਦਾ ਹੈ ਅਤੇ ਜੀਹਭਾ ਸੁਆਮੀ ਦੇ ਅੰਮ੍ਰਿਤ ਨਾਲ ਸਿੰਚਰੀ ਰਹਿੰਦੀ ਹੈ।
English
Through the Guru's Teachings, the Lord is always found, and the tongue is permeated with the Sublime Essence of the Lord. ||3||
ਮਾਇਆ ਮੋਹੁ ਚੁਕਾਇਆ; ਗੁਰਮਤੀ ਸਹਜਿ ਸੁਭਾਇ ॥
maaeaa mohu chukaaeaa; guramatee sehaj subhaae |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਧਨ-ਦੌਲਤ ਦੀ ਮਮਤਾ ਨੂੰ ਨਿਰਯਤਨ ਹੀ ਨਵਿਰਤ ਕਰ ਦਿੰਦਾ ਹੈ।
English
Emotional attachment to Maya is shed with intuitive ease, through the Guru's Teachings.