Ang 69
ਸਿਰੀਰਾਗੁ ਮਹਲਾ ੩ ॥
sireeraag mahalaa 3 |
Punjabi
ਸਿਰੀ ਰਾਗ, ਤੀਜੀ ਪਾਤਸ਼ਾਹੀ।
English
Siree Raag, Third Mehl:
ਸਤਿਗੁਰਿ ਮਿਲਿਐ. ਫੇਰੁ ਨ ਪਵੈ; ਜਨਮ ਮਰਣ ਦੁਖੁ ਜਾਇ ॥
satigur miliai. fer na pavai; janam maran dukh jaae |
Punjabi
ਸੱਚੇ ਗੁਰਾਂ ਨੂੰ ਪੇਟਣ ਦੁਆਰਾ ਆਦਮੀ ਗੇੜੇ ਵਿੱਚ ਨਹੀਂ ਪੈਦਾ ਅਤੇ ਉਸ ਦੀ ਪੈਦਾਇਸ਼ ਤੇ ਮੌਤ ਦੀ ਪੀੜ ਦੂਰ ਹੋ ਜਾਂਦੀ ਹੈ।
English
Meeting with the True Guru, you shall not have to go through the cycle of reincarnation again; the pains of birth and death will be taken away.
ਪੂਰੈ ਸਬਦਿ ਸਭ ਸੋਝੀ ਹੋਈ; ਹਰਿ ਨਾਮੈ ਰਹੈ ਸਮਾਇ ॥੧॥
poorai sabad sabh sojhee hoee; har naamai rahai samaae |1|
Punjabi
ਪੂਰਨ ਗੁਰਾਂ ਦੇ ਸ਼ਬਦ ਦੁਆਰਾ ਸਾਰੀ ਸਮਝ ਆ ਜਾਂਦੀ ਹੈ ਅਤੇ ਆਦਮੀ ਵਾਹਿਗੁਰੂ ਦੇ ਨਾਮ ਵਿੱਚ ਲੀਨ ਰਹਿੰਦਾ ਹੈ।
English
Through the Perfect Word of the Shabad, all understanding is obtained; remain absorbed in the Name of the Lord. ||1||
ਮਨ ਮੇਰੇ; ਸਤਿਗੁਰ ਸਿਉ ਚਿਤੁ ਲਾਇ ॥
man mere; satigur siau chit laae |
Punjabi
ਹੈ ਮੇਰੀ ਜਿੰਦੜੀਏ! ਆਪਣੀ ਬ੍ਰਿਤੀ ਸੱਚੇ ਗੁਰਾਂ ਨਾਲ (ਉਤੇ) ਜੋੜ।
English
O my mind, focus your consciousness on the True Guru.
ਨਿਰਮਲੁ ਨਾਮੁ ਸਦ ਨਵਤਨੋ; ਆਪਿ ਵਸੈ ਮਨਿ ਆਇ ॥੧॥ ਰਹਾਉ ॥
niramal naam sad navatano; aap vasai man aae |1| rahaau |
Punjabi
ਪਵਿੱਤ੍ਰ ਅਤੇ ਸਦੀਵੀ ਤਰੋਤਾਜ਼ਾ ਨਾਮ, ਖੁਦ-ਬ-ਖੁਦ ਆ ਕੇ ਸਾਧੂ ਦੇ ਚਿੱਤ ਅੰਦਰ ਟਿਕ ਜਾਂਦਾ ਹੈ। ਠਹਿਰਾਉ।
English
The Immaculate Naam itself, ever-fresh, comes to abide within the mind. ||1||Pause||
ਹਰਿ ਜੀਉ. ਰਾਖਹੁ ਅਪੁਨੀ ਸਰਣਾਈ; ਜਿਉ ਰਾਖਹਿ. ਤਿਉ ਰਹਣਾ ॥
har jeeo. raakhahu apunee saranaaee; jiau raakheh. tiau rahanaa |
Punjabi
ਹੇ ਮਾਣਨੀਯ ਵਾਹਿਗੁਰੂ! ਮੈਨੂੰ ਆਪਣੀ ਸ਼ਰਣਾਗਤ ਵਿੱਚ ਰੱਖ, ਜਿਸ ਅੰਦਰ ਮੈਂ ਉਸ ਤਰ੍ਹਾਂ ਰਹਾਂਗਾ, ਜਿਸ ਤਰ੍ਰਾਂ ਤੂੰ ਮੈਨੂੰ ਰਖੇਗਾ।
English
O Dear Lord, please protect and preserve me in Your Sanctuary. As You keep me, so do I remain.
ਗੁਰ ਕੈ ਸਬਦਿ. ਜੀਵਤੁ ਮਰੈ; ਗੁਰਮੁਖਿ. ਭਵਜਲੁ ਤਰਣਾ ॥੨॥
gur kai sabad. jeevat marai; guramukh. bhavajal taranaa |2|
Punjabi
ਗੁਰਾਂ ਦੇ ਉਪਦੇਸ਼ ਦੁਆਰਾ ਪਵਿੱਤ੍ਰ ਪੁਰਸ਼ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਇਸ ਤਰ੍ਹਾਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
English
Through the Word of the Guru's Shabad, the Gurmukh remains dead while yet alive, and swims across the terrifying world-ocean. ||2||
ਵਡੈ ਭਾਗਿ ਨਾਉ ਪਾਈਐ; ਗੁਰਮਤਿ ਸਬਦਿ ਸੁਹਾਈ ॥
vaddai bhaag naau paaeeai; guramat sabad suhaaee |
Punjabi
ਭਾਰੇ ਚੰਗੇ ਨਸੀਬਾਂ ਦੁਆਰਾ ਬੰਦੇ ਨੂੰ ਨਾਮ ਪਰਾਪਤ ਹੁੰਦਾ ਹੈ ਅਤੇ ਗੁਰਾਂ ਦੀ ਅਕਲ ਦੁਆਰਾ ਗੁਰਬਾਣੀ ਅੰਦਰ ਟਿਕਿਆ ਹੋਇਆ, ਉਹ ਸੁੰਦਰ ਦਿਸਦਾ ਹੈ।
English
By great good fortune, the Name is obtained. Following the Guru's Teachings, through the Shabad, you shall be exalted.
ਆਪੇ ਮਨਿ ਵਸਿਆ ਪ੍ਰਭੁ ਕਰਤਾ; ਸਹਜੇ ਰਹਿਆ ਸਮਾਈ ॥੩॥
aape man vasiaa prabh karataa; sahaje rahiaa samaaee |3|
Punjabi
ਸਾਹਿਬ ਸਿਰਜਣਹਾਰ, ਮੁਖ ਉਸਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਉਹ ਬੈਕੁੰਠੀ ਪਰਮ ਅਨੰਦ ਵਿੱਚ ਲੀਨ ਰਹਿੰਦਾ ਹੈ।
English
God, the Creator Himself, dwells within the mind; remain absorbed in the state of intuitive balance. ||3||
ਇਕਨਾ ਮਨਮੁਖਿ. ਸਬਦੁ ਨ ਭਾਵੈ; ਬੰਧਨਿ ਬੰਧਿ ਭਵਾਇਆ ॥
eikanaa manamukh. sabad na bhaavai; bandhan bandh bhavaaeaa |
Punjabi
ਕਈਆਂ ਆਪ-ਹੁਦਰਿਆਂ ਨੂੰ ਸਾਈਂ ਦਾ ਨਾਮ ਚੰਗਾ ਨਹੀਂ ਲੱਗਦਾ। ਸੰਗਲਾਂ ਨਾਲ ਨਰੜ ਕੇ ਉਹ ਜੂਨੀਆਂ ਅੰਦਰ ਧਕੇ ਜਾਂਦੇ ਹਨ।
English
Some are self-willed manmukhs; they do not love the Word of the Shabad. Bound in chains, they wander lost in reincarnation.
ਲਖ ਚਉਰਾਸੀਹ ਫਿਰਿ ਫਿਰਿ ਆਵੈ; ਬਿਰਥਾ ਜਨਮੁ ਗਵਾਇਆ ॥੪॥
lakh chauraaseeh fir fir aavai; birathaa janam gavaaeaa |4|
Punjabi
ਉਹ ਚੁਰਾਸੀ ਲਖ ਜੂਨੀਆਂ ਅੰਦਰ ਬਾਰੰਬਾਰ ਭਟਕ ਕੇ ਆਏ ਹਨ ਅਤੇ ਆਪਣਾ ਜੀਵਨ ਬੇਅਰਥ ਵੰਞਾ ਲੈਂਦੇ ਹਨ।
English
Through 8.4 million lifetimes, they wander over and over again; they waste away their lives in vain. ||4||
ਭਗਤਾ ਮਨਿ ਆਨੰਦੁ ਹੈ; ਸਚੈ ਸਬਦਿ ਰੰਗਿ ਰਾਤੇ ॥
bhagataa man aanand hai; sachai sabad rang raate |
Punjabi
ਉਸ ਦੇ ਅਨੁਰਾਗੀਆਂ ਦੇ ਹਿਰਦੇ ਅੰਦਰ ਖੁਸ਼ੀ ਹੈ। ਉਹ ਸੱਚੇ ਸੁਆਮੀ ਦੀ ਪ੍ਰੀਤ ਨਾਲ ਰੰਗੀਜੇ ਹੋਏ ਹਨ।
English
In the minds of the devotees there is bliss; they are attuned to the Love of the True Word of the Shabad.
ਅਨਦਿਨੁ ਗੁਣ ਗਾਵਹਿ. ਸਦ. ਨਿਰਮਲ; ਸਹਜੇ; ਨਾਮਿ ਸਮਾਤੇ ॥੫॥
anadin gun gaaveh. sad. niramal; sahaje; naam samaate |5|
Punjabi
ਰੈਣ ਦਿਹੁੰ ਉਹ ਪਵਿੱਤ੍ਰ ਪੁਰਸ਼ ਹਮੇਸ਼ਾਂ ਕੀਰਤੀ ਗਾਇਨ ਕਰਦੇ ਹਨ। ਅਤੇ ਸੁਖੈਨ ਹੀ ਉਸ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
English
Night and day, they constantly sing the Glories of the Immaculate Lord; with intuitive ease, they are absorbed into the Naam, the Name of the Lord. ||5||
ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ; ਸਭ ਆਤਮ ਰਾਮੁ ਪਛਾਣੀ ॥
guramukh amrit baanee boleh; sabh aatam raam pachhaanee |
Punjabi
ਗੁਰਾਂ ਦੇ ਸਚੇ ਸਿਖ, ਅੰਮ੍ਰਿਤਮਈ ਸ਼ਬਦ ਦਾ ਪਾਠ ਕਰਦੇ ਹਨ ਅਤੇ ਸਾਰਿਆਂ ਦੇ ਦਿਲਾਂ ਅੰਦਰ ਵਿਆਪਕ ਸਾਹਿਬ ਨੂੰ ਸਿੰਞਾਣਦੇ ਹਨ।
English
The Gurmukhs speak the Ambrosial Bani; they recognize the Lord, the Supreme Soul in all.
ਏਕੋ ਸੇਵਨਿ ਏਕੁ ਅਰਾਧਹਿ; ਗੁਰਮੁਖਿ ਅਕਥ ਕਹਾਣੀ ॥੬॥
eko sevan ek araadheh; guramukh akath kahaanee |6|
Punjabi
ਕੇਵਲ ਇਕ (ਵਾਹਿਗੁਰੂ) ਦੀ ਉਹ ਟਹਿਲ ਕਮਾਉਂਦੇ ਹਨ ਤੇ ਇਕੋ ਦਾ ਹੀ ਉਹ ਸਿਮਰਨ ਕਰਦੇ ਹਨ। ਅਕਹਿ ਹੈ ਕਥਾ ਗੁਰਾਂ ਦੇ ਸੱਚੇ ਸਿੱਖਾਂ ਦੀ।
English
They serve the One; they worship and adore the One. The Gurmukhs speak the Unspoken Speech. ||6||
ਸਚਾ ਸਾਹਿਬੁ ਸੇਵੀਐ; ਗੁਰਮੁਖਿ ਵਸੈ ਮਨਿ ਆਇ ॥
sachaa saahib seveeai; guramukh vasai man aae |
Punjabi
ਗੁਰੂ-ਅਨੁਸਾਰੀ ਸਚੇ ਸੁਆਮੀ ਦੀ ਸੇਵ ਕਮਾਉਂਦੇ ਹਨ, ਜੋ ਆ ਕੇ ਉਨ੍ਹਾਂ ਦੇ ਦਿਲ ਅੰਦਰ ਟਿਕ ਜਾਂਦਾ ਹੈ।
English
The Gurmukhs serve their True Lord and Master, who comes to dwell in the mind.
ਸਦਾ ਰੰਗਿ ਰਾਤੇ. ਸਚ ਸਿਉ; ਅਪੁਨੀ ਕਿਰਪਾ ਕਰੇ ਮਿਲਾਇ ॥੭॥
sadaa rang raate. sach siau; apunee kirapaa kare milaae |7|
Punjabi
ਉਹ ਹਮੇਸ਼ਾਂ ਹੀ ਸਤਿਪੁਰਖ ਦੇ ਪਿਆਰ ਨਾਲ ਰੰਗੇ ਰਹਿੰਦੇ ਹਨ, ਜੋ ਆਪਣੀ ਰਹਿਮਤ ਨਿਛਾਵਰ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
English
They are forever attuned to the Love of the True One, who bestows His Mercy and unites them with Himself. ||7||
ਆਪੇ ਕਰੇ. ਕਰਾਏ ਆਪੇ; ਇਕਨਾ. ਸੁਤਿਆ ਦੇਇ ਜਗਾਇ ॥
aape kare. karaae aape; ikanaa. sutiaa dee jagaae |
Punjabi
ਆਪ ਉਹ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਕਈਆਂ ਨੂੰ ਉਹ ਨੀਦਰੇ ਜਗਾ ਕੇ ਦਾਤ ਬਖਸ਼ਦਾ ਹੈ।
English
He Himself does, and He Himself causes others to do; He wakes some from their sleep.
ਆਪੇ ਮੇਲਿ ਮਿਲਾਇਦਾ; ਨਾਨਕ ਸਬਦਿ ਸਮਾਇ ॥੮॥੭॥੨੪॥
aape mel milaaeidaa; naanak sabad samaae |8|7|24|
Punjabi
ਆਦਮੀ ਨੂੰ ਆਪਣੇ ਨਾਮ ਅੰਦਰ ਲੀਨ ਕਰਕੇ ਵਾਹਿਗੁਰੂ ਖੁਦ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
English
He Himself unites us in Union; Nanak is absorbed in the Shabad. ||8||7||24||
ਸਿਰੀਰਾਗੁ ਮਹਲਾ ੩ ॥
sireeraag mahalaa 3 |
Punjabi
ਸਿਰੀ ਰਾਗ ਤੀਜੀ ਪਾਤਸ਼ਾਹੀ।
English
Siree Raag, Third Mehl:
ਸਤਿਗੁਰਿ ਸੇਵਿਐ ਮਨੁ ਨਿਰਮਲਾ; ਭਏ ਪਵਿਤੁ ਸਰੀਰ ॥
satigur seviai man niramalaa; bhe pavit sareer |
Punjabi
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਚਿੱਤ ਬੇ-ਦਾਗ ਹੋ ਜਾਂਦਾ ਹੈ ਤੇ ਦੇਹਿ ਪਵਿੱਤ੍ਰ ਹੋ ਜਾਂਦੀ ਹੈ।
English
Serving the True Guru, the mind becomes immaculate, and the body becomes pure.
ਮਨਿ ਆਨੰਦੁ ਸਦਾ ਸੁਖੁ ਪਾਇਆ; ਭੇਟਿਆ ਗਹਿਰ ਗੰਭੀਰੁ ॥
man aanand sadaa sukh paaeaa; bhettiaa gahir ganbheer |
Punjabi
ਡੂੰਘੇ ਅਤੇ ਅਥਾਹ ਮਾਲਕ ਨੂੰ ਮਿਲਣ ਦੁਆਰਾ, ਖੁਸ਼ੀ ਤੇ ਸਦੀਵੀ ਆਰਾਮ, ਦਿਲ ਅੰਦਰ ਪ੍ਰਾਪਤ ਹੋ ਜਾਂਦੇ ਹਨ।
English
The mind obtains bliss and eternal peace, meeting with the Deep and Profound Lord.
ਸਚੀ ਸੰਗਤਿ ਬੈਸਣਾ; ਸਚਿ ਨਾਮਿ ਮਨੁ ਧੀਰ ॥੧॥
sachee sangat baisanaa; sach naam man dheer |1|
Punjabi
ਸੱਚੇ ਸਤਿਸੰਗ ਅੰਦਰ ਬੈਠਣ ਦੁਆਰਾ ਸਤਿਲਾਮ ਦਾ ਮਾਨਸਕ ਧੀਰਜ ਪ੍ਰਾਪਤ ਹੋ ਜਾਂਦਾ ਹੈ।
English
Sitting in the Sangat, the True Congregation, the mind is comforted and consoled by the True Name. ||1||
ਮਨ ਰੇ; ਸਤਿਗੁਰੁ ਸੇਵਿ ਨਿਸੰਗੁ ॥
man re; satigur sev nisang |
Punjabi
ਹੇ ਮੇਰੀ ਜਿੰਦੜੀਏ! ਤੂੰ ਨਿਧੜਕ ਹੋ ਕੇ ਸੱਚੇ ਗੁਰਾਂ ਦੀ ਘਾਲ ਕਮਾ।
English
O mind, serve the True Guru without hesitation.
ਸਤਿਗੁਰੁ ਸੇਵਿਐ ਹਰਿ ਮਨਿ ਵਸੈ; ਲਗੈ ਨ ਮੈਲੁ ਪਤੰਗੁ ॥੧॥ ਰਹਾਉ ॥
satigur seviai har man vasai; lagai na mail patang |1| rahaau |
Punjabi
ਸੱਚੇ ਗੁਰਾ ਦੀ ਟਹਿਲ ਕਮਾਉਣ ਦੁਆਰਾ ਵਾਹਿਗੁਰੂ ਤੇਰੇ ਚਿੱਤ ਅੰਦਰ ਟਿਕ ਜਾਵੇਗਾ ਅਤੇ ਤੈਨੂੰ ਭੋਰਾ ਭਰ ਭੀ ਗਿਲਾਜ਼ਤ ਨਹੀਂ ਚਮੜੇਗੀ। ਠਹਿਰਾਉ।
English
Serving the True Guru, the Lord abides within the mind, and no trace of filth shall attach itself to you. ||1||Pause||
ਸਚੈ ਸਬਦਿ ਪਤਿ ਊਪਜੈ; ਸਚੇ ਸਚਾ ਨਾਉ ॥
sachai sabad pat aoopajai; sache sachaa naau |
Punjabi
ਸੱਚੇ ਸ਼ਬਦ ਰਾਹੀਂ ਇਜ਼ਤ ਪੈਦਾ ਹੁੰਦੀ ਹੈ। ਸੱਚੇ ਸੁਆਮੀ ਦਾ ਨਾਮ ਸੱਚਾ ਹੈ।
English
From the True Word of the Shabad comes honor. True is the Name of the True One.
ਜਿਨੀ ਹਉਮੈ ਮਾਰਿ ਪਛਾਣਿਆ; ਹਉ ਤਿਨ ਬਲਿਹਾਰੈ ਜਾਉ ॥
jinee haumai maar pachhaaniaa; hau tin balihaarai jaau |
Punjabi
ਮੈਂ ਉਨ੍ਹਾ ਉਤੋਂ ਕੁਰਬਾਨ ਜਾਂਦਾ ਹਾਂ ਜੋ ਆਪਣੀ ਹੰਗਤਾ ਨੂੰ ਨਵਿਰਤ ਕਰਦੇ ਅਤੇ ਸਾਹਿਬ ਨੂੰ ਸਿੰਞਾਣਦੇ ਹਨ।
English
I am a sacrifice to those who conquer their ego and recognize the Lord.
ਮਨਮੁਖ. ਸਚੁ ਨ ਜਾਣਨੀ; ਤਿਨ ਠਉਰ ਨ ਕਤਹੂ ਥਾਉ ॥੨॥
manamukh. sach na jaananee; tin tthaur na katahoo thaau |2|
Punjabi
ਪ੍ਰਤੀਕੂਲ ਸੱਚੇ ਮਾਲਕ ਨੂੰ ਨਹੀਂ ਜਾਣਦੇ। ਉਨ੍ਹਾਂ ਨੂੰ ਕੋਈ ਪਨਾਹ ਜਾਂ ਜਗ੍ਹਾ ਕਿਧਰੇ ਨਹੀਂ ਲੱਭਦੀ।
English
The self-willed manmukhs do not know the True One; they find no shelter, and no place of rest anywhere. ||2||
ਸਚੁ ਖਾਣਾ ਸਚੁ ਪੈਨਣਾ; ਸਚੇ ਹੀ ਵਿਚਿ ਵਾਸੁ ॥
sach khaanaa sach painanaa; sache hee vich vaas |
Punjabi
ਸੱਚ ਹੈ ਭੋਜਨ ਤੇ ਸੱਚ ਹੀ ਹੈ ਪੁਸ਼ਾਕ ਜਗਿਆਸੂਆਂ ਦੀ, ਅਤੇ ਸਤਿਪੁਰਖਾਂ ਅੰਦਰ ਹੀ ਹੈ ਉਨ੍ਹਾਂ ਦਾ ਵਸੇਬਾ।
English
Those who take the Truth as their food and the Truth as their clothing, have their home in the True One.
ਸਦਾ ਸਚਾ ਸਾਲਾਹਣਾ; ਸਚੈ ਸਬਦਿ ਨਿਵਾਸੁ ॥
sadaa sachaa saalaahanaa; sachai sabad nivaas |
Punjabi
ਉਹ ਹਮੇਸ਼ਾਂ ਸੱਚੇ ਸੁਆਮੀ ਦੀ ਪ੍ਰਸੰਸਾ ਕਰਦੇ ਹਨ ਅਤੇ ਸੱਚੇ ਨਾਮ ਅੰਦਰ ਉਨ੍ਹਾਂ ਦਾ ਟਿਕਾਣਾ ਹੈ।
English
They constantly praise the True One, and in the True Word of the Shabad they have their dwelling.
ਸਭੁ ਆਤਮ ਰਾਮੁ ਪਛਾਣਿਆ; ਗੁਰਮਤੀ ਨਿਜ ਘਰਿ ਵਾਸੁ ॥੩॥
sabh aatam raam pachhaaniaa; guramatee nij ghar vaas |3|
Punjabi
ਸਾਰਿਆਂ ਅੰਦਰ ਉਹ ਵਿਆਪਕ ਰੂਹ ਨੂੰ ਸਿੰਞਾਣਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਪਣੇ ਨਿਜ ਦੇ ਗ੍ਰਹਿ ਅੰਦਰ ਰਹਿੰਦੇ ਹਨ।
English
They recognize the Lord, the Supreme Soul in all, and through the Guru's Teachings they dwell in the home of their own inner self. ||3||
ਸਚੁ ਵੇਖਣੁ ਸਚੁ ਬੋਲਣਾ; ਤਨੁ ਮਨੁ ਸਚਾ ਹੋਇ ॥
sach vekhan sach bolanaa; tan man sachaa hoe |
Punjabi
ਸੱਚ ਉਹ ਦੇਖਦੇ ਹਨ, ਸੱਚ ਦੀ ਉਹ ਆਖਦੇ ਹਨ ਅਤੇ ਉਨ੍ਰਾ ਦੀ ਦੇਹਿ ਤੇ ਆਤਮਾ ਅੰਦਰ ਉਹ ਸੱਚਾ ਮਾਲਕ ਹੀ ਹੈ।
English
They see the Truth, and they speak the Truth; their bodies and minds are True.
ਸਚੀ ਸਾਖੀ ਉਪਦੇਸੁ ਸਚੁ; ਸਚੇ ਸਚੀ ਸੋਇ ॥
sachee saakhee upades sach; sache sachee soe |
Punjabi
ਸੱਚੀ ਹੈ ਉਨ੍ਹਾਂ ਦੀ ਵਾਰਤਾ ਅਤੇ ਸੱਚੀ ਉਨ੍ਹਾਂ ਦੀ ਸਿੱਖ-ਮਤ। ਐਸੇ ਸਚਿਆਰਿਆਂ ਦੀ ਸ਼ੁਹਰਤ ਸੱਚੀ ਹੈ।
English
True are their teachings, and True are their instructions; True are the reputations of the true ones.
ਜਿੰਨੀ ਸਚੁ ਵਿਸਾਰਿਆ; ਸੇ ਦੁਖੀਏ ਚਲੇ ਰੋਇ ॥੪॥
jinee sach visaariaa; se dukhee chale roe |4|
Punjabi
ਜਿਨ੍ਹਾਂ ਨੇ ਸਤਿਪੁਰਖ ਨੂੰ ਭੁਲਾ ਦਿਤਾ ਹੈ, ਉਹ ਦੁਖਾਂਤ੍ਰ ਹਨ ਅਤੇ ਵਿਰਲਾਪ ਕਰਦੇ ਟੁਰ ਜਾਂਦੇ ਹਨ।
English
Those who have forgotten the True One are miserable-they depart weeping and wailing. ||4||
ਸਤਿਗੁਰੁ. ਜਿਨੀ ਨ ਸੇਵਿਓ; ਸੇ ਕਿਤੁ ਆਏ ਸੰਸਾਰਿ ॥
satigur. jinee na sevio; se kit aae sansaar |
Punjabi
ਜਿਨ੍ਹਾਂ ਨੇ ਸੱਚੇ ਗੁਰਾਂ ਦੀ ਘਾਲ ਨਹੀਂ ਘਾਲੀ ਉਹ ਕਾਹਦੇ ਲਈਂ ਇਸ ਜਹਾਨ ਵਿੱਚ ਆਏ ਹਨ?
English
Those who have not served the True Guru-why did they even bother to come into the world?
ਜਮ ਦਰਿ ਬਧੇ ਮਾਰੀਅਹਿ; ਕੂਕ ਨ ਸੁਣੈ ਪੂਕਾਰ ॥
jam dar badhe maareeeh; kook na sunai pookaar |
Punjabi
ਮੌਤ ਦੇ ਬੂਹੇ ਉਤੇ ਉਹ ਨਰੜ ਕੇ ਪਟਕੇ ਜਾਂਦੇ ਹਨ ਅਤੇ ਕੋਈ ਭੀ ਉਨ੍ਹਾਂ ਦੀਆਂ ਚੀਕਾਂ ਤੇ ਵਿਰਲਾਪ ਨਹੀਂ ਸੁਣਦਾ।
English
They are bound and gagged and beaten at Death's door, but no one hears their shrieks and cries.
ਬਿਰਥਾ ਜਨਮੁ ਗਵਾਇਆ; ਮਰਿ ਜੰਮਹਿ ਵਾਰੋ ਵਾਰ ॥੫॥
birathaa janam gavaaeaa; mar jameh vaaro vaar |5|
Punjabi
ਉਹ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ, ਅਤੇ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ।
English
They waste their lives uselessly; they die and are reincarnated over and over again. ||5||