Ekam
Guru Granth Sahib

Ang 76

Ang 76 · Line 1

ਅੰਤਿ ਕਾਲਿ ਪਛੁਤਾਸੀ ਅੰਧੁਲੇ; ਜਾ ਜਮਿ ਪਕੜਿ ਚਲਾਇਆ ॥

ant kaal pachhutaasee andhule; jaa jam pakarr chalaaeaa |

Punjabi

ਹੇ ਮੁਨਾਖੇ! ਤੂੰ ਅਖੀਰ ਦੇ ਵੇਲੇ ਅਫ਼ਸੋਸ ਕਰੇਗਾ ਜਦ ਮੌਤ ਦਾ ਦੂਤ ਤੈਨੂੰ ਫੜ ਕੇ ਅੱਗੇ ਨੂੰ ਧੱਕ ਦੇਵੇਗਾ।

Bhai Manmohan Singh (Shabad OS, CC BY-SA)

English

At the last moment, you repent-you are so blind!-when the Messenger of Death seizes you and carries you away.

Dr. Sant Singh Khalsa (Shabad OS, CC BY-SA)
Ang 76 · Line 2

ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ; ਖਿਨ ਮਹਿ ਭਇਆ ਪਰਾਇਆ ॥

sabh kichh apunaa kar kar raakhiaa; khin meh bheaa paraaeaa |

Punjabi

ਆਪਣੀ ਨਿੱਜ ਦੀ ਜਾਣ ਕੇ, ਆਦਮੀ ਹਰ ਸ਼ੈ ਆਪਣੇ ਕੋਲ ਰੱਖਦਾ ਹੈ ਪ੍ਰੰਤੂ ਇਕ ਮੁਹਤ ਵਿੱਚ ਇਹ ਪਰਾਈ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

You kept all your things for yourself, but in an instant, they are all lost.

Dr. Sant Singh Khalsa (Shabad OS, CC BY-SA)
Ang 76 · Line 3

ਬੁਧਿ ਵਿਸਰਜੀ. ਗਈ ਸਿਆਣਪ; ਕਰਿ ਅਵਗਣ ਪਛੁਤਾਇ ॥

budh visarajee. gee siaanap; kar avagan pachhutaae |

Punjabi

ਉਸ ਦੀ ਮੱਤ ਮਾਰੀ ਗਈ ਹੈ ਤੇ ਅਕਲਮੰਦੀ ਟੁਰ ਗਈ ਹੈ। ਉਸ ਨੂੰ ਕੁਕਰਮ ਕੀਤਿਆਂ ਬਦਲੇ ਪਸਚਾਤਾਪ ਕਰਨਾ ਪਵੇਗਾ।

Bhai Manmohan Singh (Shabad OS, CC BY-SA)

English

Your intellect left you, your wisdom departed, and now you repent for the evil deeds you committed.

Dr. Sant Singh Khalsa (Shabad OS, CC BY-SA)
Ang 76 · Line 4

ਕਹੁ ਨਾਨਕ. ਪ੍ਰਾਣੀ ਤੀਜੈ ਪਹਰੈ; ਪ੍ਰਭੁ ਚੇਤਹੁ ਲਿਵ ਲਾਇ ॥੩॥

kahu naanak. praanee teejai paharai; prabh chetahu liv laae |3|

Punjabi

ਗੁਰੂ ਜੀ ਆਖਦੇ ਹਨ, ਹੇ ਫ਼ਾਨੀ! ਤੀਸਰੇ ਹਿੱਸੇ ਅੰਦਰ ਪਿਆਰ ਨਾਲ ਸੁਆਮੀ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

Says Nanak, O mortal, in the third watch of the night, let your consciousness be lovingly focused on God. ||3||

Dr. Sant Singh Khalsa (Shabad OS, CC BY-SA)
Ang 76 · Line 5

ਚਉਥੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਬਿਰਧਿ ਭਇਆ ਤਨੁ ਖੀਣੁ ॥

chauthai paharai rain kai, vanajaariaa mitraa; biradh bheaa tan kheen |

Punjabi

ਰਾਤ੍ਰੀ ਦੇ ਚੌਥੇ ਪਹਿਰ ਅੰਦਰ, ਹੇ ਮੇਰੇ ਸੁਦਾਗਰ ਬੇਲੀਆਂ! ਆਦਮੀ ਦੀ ਦੇਹਿ ਬੁੱਢੀ ਤੇ ਲਿੱਸੀ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

In the fourth watch of the night, O my merchant friend, your body grows old and weak.

Dr. Sant Singh Khalsa (Shabad OS, CC BY-SA)
Ang 76 · Line 6

ਅਖੀ ਅੰਧੁ. ਨ ਦੀਸਈ, ਵਣਜਾਰਿਆ ਮਿਤ੍ਰਾ; ਕੰਨੀ. ਸੁਣੈ ਨ ਵੈਣ ॥

akhee andh. na deesee, vanajaariaa mitraa; kanee. sunai na vain |

Punjabi

ਉਸ ਦੇ ਨੇਤ੍ਰ ਅੰਨ੍ਹੇ ਹੋ ਜਾਂਦੇ ਹਨ ਤੇ ਵੇਖਦੇ ਨਹੀਂ, ਅਤੇ ਉਸਦੇ ਕੰਨ ਸ਼ਬਦਾਂ ਨੂੰ ਸ੍ਰਵਣ ਨਹੀਂ ਕਰਦੇ, ਹੈ ਮੇਰੇ ਸੁਦਾਗਰ ਬੇਲੀਆਂ!

Bhai Manmohan Singh (Shabad OS, CC BY-SA)

English

Your eyes go blind, and cannot see, O my merchant friend, and your ears do not hear any words.

Dr. Sant Singh Khalsa (Shabad OS, CC BY-SA)
Ang 76 · Line 7

ਅਖੀ ਅੰਧੁ. ਜੀਭ ਰਸੁ ਨਾਹੀ; ਰਹੇ ਪਰਾਕਉ ਤਾਣਾ ॥

akhee andh. jeebh ras naahee; rahe paraakau taanaa |

Punjabi

ਅੰਨ੍ਹੇ ਲੋਚਨ ਅਤੇ ਸੁਆਦ-ਸੱਖਣੀ ਜੀਭਾ ਨਾਲ ਉਹ ਹੋਰਨਾ ਦੇ ਬਲ (ਆਸਰੇ) ਦੁਆਰਾ ਜੀਉਂਦਾ ਹੈ।

Bhai Manmohan Singh (Shabad OS, CC BY-SA)

English

Your eyes go blind, and your tongue is unable to taste; you live only with the help of others.

Dr. Sant Singh Khalsa (Shabad OS, CC BY-SA)
Ang 76 · Line 8

ਗੁਣ ਅੰਤਰਿ ਨਾਹੀ. ਕਿਉ ਸੁਖੁ ਪਾਵੈ; ਮਨਮੁਖ ਆਵਣ ਜਾਣਾ ॥

gun antar naahee. kiau sukh paavai; manamukh aavan jaanaa |

Punjabi

ਜਿਸ ਦੇ ਅੰਦਰ ਨੇਕੀ ਨਹੀਂ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ? ਅਧਰਮੀ ਆਉਂਦਾ ਤੇ ਜਾਂਦਾ ਹੈ।

Bhai Manmohan Singh (Shabad OS, CC BY-SA)

English

With no virtue within, how can you find peace? The self-willed manmukh comes and goes in reincarnation.

Dr. Sant Singh Khalsa (Shabad OS, CC BY-SA)
Ang 76 · Line 9

ਖੜੁ ਪਕੀ. ਕੁੜਿ ਭਜੈ ਬਿਨਸੈ; ਆਇ ਚਲੈ. ਕਿਆ ਮਾਣੁ ॥

kharr pakee. kurr bhajai binasai; aae chalai. kiaa maan |

Punjabi

ਜਦ ਦੇਹਿ ਰੂਪੀ ਖੇਤੀ ਪੱਕ ਜਾਂਦੀ ਹੈ, ਇਹ ਲਿਫ ਕੇ ਟੁਟਦੀ ਤੇ ਨਾਸ ਹੋ ਜਾਂਦੀ ਹੈ। ਇਸ ਦੇਹਿ ਤੇ ਜੋ ਆਉਣ ਤੇ ਜਾਣ ਦੇ ਅਧੀਨ ਹੈ, ਕੀ ਫ਼ਖ਼ਰ ਕਰਨਾ ਹੋਇਆ?

Bhai Manmohan Singh (Shabad OS, CC BY-SA)

English

When the crop of life has matured, it bends, breaks and perishes; why take pride in that which comes and goes?

Dr. Sant Singh Khalsa (Shabad OS, CC BY-SA)
Ang 76 · Line 10

ਕਹੁ ਨਾਨਕ. ਪ੍ਰਾਣੀ ਚਉਥੈ ਪਹਰੈ; ਗੁਰਮੁਖਿ ਸਬਦੁ ਪਛਾਣੁ ॥੪॥

kahu naanak. praanee chauthai paharai; guramukh sabad pachhaan |4|

Punjabi

ਗੁਰੂ ਜੀ ਫੁਰਮਾਉਂਦੇ ਹਨ, ਚੋਥੇ ਭਾਗ ਅੰਦਰ, ਹੇ ਫ਼ਾਨੀ ਬੰਦੇ! ਗੁਰਾਂ ਦੀ ਸਿਖਿਆ ਤਾਬੇ ਹਰੀ ਨਾਮ ਨੂੰ ਸਿੰਞਾਣ।

Bhai Manmohan Singh (Shabad OS, CC BY-SA)

English

Says Nanak, O mortal, in the fourth watch of the night, the Gurmukh recognizes the Word of the Shabad. ||4||

Dr. Sant Singh Khalsa (Shabad OS, CC BY-SA)
Ang 76 · Line 11

ਓੜਕੁ ਆਇਆ. ਤਿਨ ਸਾਹਿਆ, ਵਣਜਾਰਿਆ ਮਿਤ੍ਰਾ; ਜਰੁ ਜਰਵਾਣਾ ਕੰਨਿ ॥

orrak aaeaa. tin saahiaa, vanajaariaa mitraa; jar jaravaanaa kan |

Punjabi

ਤੇਰੇ ਸੁਆਸਾਂ ਦਾ ਅਖੀਰ ਆ ਜਾਂਦਾ ਹੈ, ਹੇ ਮੇਰੇ ਸੁਦਾਗਰ ਬੇਲੀਆਂ! ਅਤੇ ਜਾਲਮ ਬੁਢੇਪਾ ਤੇਰੇ ਮੋਢਿਆਂ ਤੇ ਚੜਿ੍ਹਆ ਆਉਂਦਾ ਹੈ।

Bhai Manmohan Singh (Shabad OS, CC BY-SA)

English

Your breath comes to its end, O my merchant friend, and your shoulders are weighed down by the tyrant of old age.

Dr. Sant Singh Khalsa (Shabad OS, CC BY-SA)
Ang 76 · Line 12

ਇਕ ਰਤੀ ਗੁਣ. ਨ ਸਮਾਣਿਆ, ਵਣਜਾਰਿਆ ਮਿਤ੍ਰਾ; ਅਵਗਣ ਖੜਸਨਿ ਬੰਨਿ ॥

eik ratee gun. na samaaniaa, vanajaariaa mitraa; avagan kharrasan ban |

Punjabi

ਤੇਰੇ ਵਿੱਚ ਇਕ ਭੋਰਾ ਭਰ ਭੀ ਨੇਕੀ ਨਹੀਂ ਆਈ ਅਤੇ ਬਦੀਆਂ ਦਾ ਜਕੜਿਆਂ ਹੋਇਆ ਤੂੰ ਅਗੇ ਤੌਰ ਦਿਤਾ ਜਾਵੇਗਾ, ਹੈ ਸੁਦਾਗਰ ਬੇਲੀਆਂ!

Bhai Manmohan Singh (Shabad OS, CC BY-SA)

English

Not one iota of virtue came into you, O my merchant friend; bound and gagged by evil, you are driven along.

Dr. Sant Singh Khalsa (Shabad OS, CC BY-SA)
Ang 76 · Line 13

ਗੁਣ ਸੰਜਮਿ ਜਾਵੈ. ਚੋਟ ਨ ਖਾਵੈ; ਨਾ ਤਿਸੁ ਜੰਮਣੁ ਮਰਣਾ ॥

gun sanjam jaavai. chott na khaavai; naa tis jaman maranaa |

Punjabi

ਜੋ ਨੇਕੀ ਸੰਯੁਕਤ ਚਾਲੇ ਪਾਉਂਦਾ ਹੈ, ਉਹ ਸੱਟ ਨਹੀਂ ਖਾਂਦਾ ਅਤੇ ਉਸ ਦੇ ਆਉਣ ਤੇ ਜਾਣ ਮੁਕ ਜਾਂਦੇ ਹਨ।

Bhai Manmohan Singh (Shabad OS, CC BY-SA)

English

One who departs with virtue and self-discipline is not struck down, and is not consigned to the cycle of birth and death.

Dr. Sant Singh Khalsa (Shabad OS, CC BY-SA)
Ang 76 · Line 14

ਕਾਲੁ ਜਾਲੁ ਜਮੁ ਜੋਹਿ. ਨ ਸਾਕੈ; ਭਾਇ ਭਗਤਿ ਭੈ ਤਰਣਾ ॥

kaal jaal jam johi. na saakai; bhaae bhagat bhai taranaa |

Punjabi

ਮੌਤ ਦਾ ਫੰਧਾ ਤੇ ਉਸ ਦਾ ਫ਼ਰਿਸ਼ਤਾ ਉਸ ਨੂੰ ਛੂਹ ਨਹੀਂ ਸਕਦੇ, ਅਤੇ ਪ੍ਰੇਮ ਤੇ ਅਨੁਰਾਗ ਰਾਹੀਂ ਉਹ ਡਰ ਦੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The Messenger of Death and his trap cannot touch him; through loving devotional worship, he crosses over the ocean of fear.

Dr. Sant Singh Khalsa (Shabad OS, CC BY-SA)
Ang 76 · Line 15

ਪਤਿ ਸੇਤੀ ਜਾਵੈ. ਸਹਜਿ ਸਮਾਵੈ; ਸਗਲੇ ਦੂਖ ਮਿਟਾਵੈ ॥

pat setee jaavai. sehaj samaavai; sagale dookh mittaavai |

Punjabi

ਉਹ ਇੱਜ਼ਤ ਨਾਲ ਜਾਂਦਾ ਹੈ, ਪ੍ਰਮ-ਅਨੰਦ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

He departs with honor, and merges in intuitive peace and poise; all his pains depart.

Dr. Sant Singh Khalsa (Shabad OS, CC BY-SA)
Ang 76 · Line 16

ਕਹੁ ਨਾਨਕ. ਪ੍ਰਾਣੀ ਗੁਰਮੁਖਿ ਛੂਟੈ; ਸਾਚੇ ਤੇ. ਪਤਿ ਪਾਵੈ ॥੫॥੨॥

kahu naanak. praanee guramukh chhoottai; saache te. pat paavai |5|2|

Punjabi

ਗੁਰੂ ਜੀ ਆਖਦੇ ਹਨ, ਗੁਰਾਂ ਦੇ ਰਾਹੀਂ ਜੀਵ ਖਲਾਸੀ ਪਾਉਂਦਾ ਹੈ ਅਤੇ ਸੱਚੇ ਸਾਹਿਬ ਪਾਸੋਂ ਇੱਜ਼ਤ ਆਬਰੂ ਹਾਸਲ ਕਰਦਾ ਹੈ।

Bhai Manmohan Singh (Shabad OS, CC BY-SA)

English

Says Nanak, when the mortal becomes Gurmukh, he is saved and honored by the True Lord. ||5||2||

Dr. Sant Singh Khalsa (Shabad OS, CC BY-SA)
Ang 76 · Line 17

ਸਿਰੀਰਾਗੁ ਮਹਲਾ ੪ ॥

sireeraag mahalaa 4 |

Punjabi

ਸਿਰੀ ਰਾਗ, ਚਉਥੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Siree Raag, Fourth Mehl:

Dr. Sant Singh Khalsa (Shabad OS, CC BY-SA)
Ang 76 · Line 18

ਪਹਿਲੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਹਰਿ ਪਾਇਆ ਉਦਰ ਮੰਝਾਰਿ ॥

pahilai paharai rain kai, vanajaariaa mitraa; har paaeaa udar manjhaar |

Punjabi

ਰਾਤ ਦੇ ਪਹਿਲੇ ਹਿਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਵਾਹਿਗੁਰੂ ਨੇ ਜੀਵ ਨੂੰ ਕੁਖ ਅੰਦਰ ਪਾ ਦਿੱਤਾ ਹੈ।

Bhai Manmohan Singh (Shabad OS, CC BY-SA)

English

In the first watch of the night, O my merchant friend, the Lord places you in the womb.

Dr. Sant Singh Khalsa (Shabad OS, CC BY-SA)
Ang 76 · Line 19

ਹਰਿ ਧਿਆਵੈ ਹਰਿ ਉਚਰੈ. ਵਣਜਾਰਿਆ ਮਿਤ੍ਰਾ; ਹਰਿ ਹਰਿ ਨਾਮੁ ਸਮਾਰਿ ॥

har dhiaavai har ucharai. vanajaariaa mitraa; har har naam samaar |

Punjabi

ਉਹ ਵਾਹਿਗੁਰੂ ਨੂੰ ਅਰਾਧਦਾ ਹੈ, ਉਸ ਦੇ ਨਾਮ ਦਾ ਜਾਪ ਕਰਦਾ ਹੈ ਅਤੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਹੀ ਉਹ ਧਿਆਨ ਧਾਰਦਾ ਹੈ, ਹੇ ਸੁਦਾਗਰ ਬੇਲੀਆਂ!

Bhai Manmohan Singh (Shabad OS, CC BY-SA)

English

You meditate on the Lord, and chant the Lord's Name, O my merchant friend. You contemplate the Name of the Lord, Har, Har.

Dr. Sant Singh Khalsa (Shabad OS, CC BY-SA)
Ang 76 · Line 20

ਹਰਿ ਹਰਿ ਨਾਮੁ ਜਪੇ ਆਰਾਧੇ; ਵਿਚਿ ਅਗਨੀ. ਹਰਿ ਜਪਿ ਜੀਵਿਆ ॥

har har naam jape aaraadhe; vich aganee. har jap jeeviaa |

Punjabi

ਵਾਹਿਗੁਰੂ ਸੁਆਮੀ ਦੇ ਨਾਮ ਨੂੰ ਉਹ ਉਚਾਰਦਾ ਤੇ ਧਿਆਉਂਦਾ ਹੈ ਅਤੇ ਰਹਿਮ ਦੀ ਅੱਗ ਅੰਦਰ ਹਰੀ ਨੂੰ ਯਾਦ ਕਰਕੇ ਜੀਉਂਦਾ ਹੈ।

Bhai Manmohan Singh (Shabad OS, CC BY-SA)

English

Chanting the Name of the Lord, Har, Har, and meditating on it within the fire of the womb, your life is sustained by dwelling on the Naam.

Dr. Sant Singh Khalsa (Shabad OS, CC BY-SA)
Ang 76 · Line 21

ਬਾਹਰਿ ਜਨਮੁ ਭਇਆ. ਮੁਖਿ ਲਾਗਾ; ਸਰਸੇ ਪਿਤਾ ਮਾਤ ਥੀਵਿਆ ॥

baahar janam bheaa. mukh laagaa; sarase pitaa maat theeviaa |

Punjabi

ਇਹ ਬਾਹਰ ਆਉਂਦਾ ਹੈ ਅਤੇ ਜੰਮ ਪੈਦਾ ਹੈ। ਬਾਬਲ ਤੇ ਅੰਮੜੀ ਇਸ ਦਾ ਮੂੰਹ ਦੇਖ ਕੇ ਪ੍ਰਸੰਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

You are born and you come out, and your mother and father are delighted to see your face.

Dr. Sant Singh Khalsa (Shabad OS, CC BY-SA)
Ang 76 · Line 22

ਜਿਸ ਕੀ ਵਸਤੁ. ਤਿਸੁ ਚੇਤਹੁ ਪ੍ਰਾਣੀ; ਕਰਿ ਹਿਰਦੈ ਗੁਰਮੁਖਿ ਬੀਚਾਰਿ ॥

jis kee vasat. tis chetahu praanee; kar hiradai guramukh beechaar |

Punjabi

ਉਸ ਦਾ ਚਿੰਤਨ ਕਰ, ਹੇ ਜੀਵ! ਜਿਸ ਦੀ ਮਲਕੀਅਤ ਇਹ ਚੀਜ਼ (ਬੱਚਾ) ਹੈ। ਗੁਰਾਂ ਦੀ ਦਇਆ ਦੁਆਰਾ ਆਪਣੇ ਦਿਲ ਅੰਦਰ ਹਰੀ ਦਾ ਸਿਮਰਨ ਧਾਰਨ ਕਰ।

Bhai Manmohan Singh (Shabad OS, CC BY-SA)

English

Remember the One, O mortal, to whom the child belongs. As Gurmukh, reflect upon Him within your heart.

Dr. Sant Singh Khalsa (Shabad OS, CC BY-SA)
Ang 76 · Line 23

ਕਹੁ ਨਾਨਕ. ਪ੍ਰਾਣੀ ਪਹਿਲੈ ਪਹਰੈ; ਹਰਿ ਜਪੀਐ ਕਿਰਪਾ ਧਾਰਿ ॥੧॥

kahu naanak. praanee pahilai paharai; har japeeai kirapaa dhaar |1|

Punjabi

ਗੁਰੂ ਜੀ ਆਖਦੇ ਹਨ, (ਰਾਤ ਦੇ) ਪਹਿਲੇ ਹਿੱਸੇ ਵਿੱਚ, ਵਾਹਿਗੁਰੂ ਦਾ ਅਰਾਧਨ ਕਰ ਅਤੇ ਉਹ ਤੇਰੇ ਤੇ ਤਰਸ ਕਰੇਗਾ ਹੇ ਬੰਦੇ!

Bhai Manmohan Singh (Shabad OS, CC BY-SA)

English

Says Nanak, O mortal, in the first watch of the night, dwell upon the Lord, who shall shower you with His Grace. ||1||

Dr. Sant Singh Khalsa (Shabad OS, CC BY-SA)
Ang 76 · Line 24

ਦੂਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਮਨੁ ਲਾਗਾ ਦੂਜੈ ਭਾਇ ॥

doojai paharai rain kai, vanajaariaa mitraa; man laagaa doojai bhaae |

Punjabi

ਰਾਤ੍ਰੀ ਦੇ ਦੂਸਰੇ ਹਿੱਸੇ ਵਿੱਚ, ਹੇ ਸੁਦਾਗਰ ਬੇਲੀਆਂ! ਚਿੱਤ ਦਵੈਤ-ਭਾਵ ਨਾਲ ਜੁੜਿਆ ਹੋਇਆ ਹੈ।

Bhai Manmohan Singh (Shabad OS, CC BY-SA)

English

In the second watch of the night, O my merchant friend, the mind is attached to the love of duality.

Dr. Sant Singh Khalsa (Shabad OS, CC BY-SA)
Ang 76 · Line 25

ਮੇਰਾ ਮੇਰਾ ਕਰਿ ਪਾਲੀਐ, ਵਣਜਾਰਿਆ ਮਿਤ੍ਰਾ; ਲੇ ਮਾਤ ਪਿਤਾ ਗਲਿ ਲਾਇ ॥

meraa meraa kar paaleeai, vanajaariaa mitraa; le maat pitaa gal laae |

Punjabi

ਉਹ ਮੇਰਾ ਹੈ, ਉਹ ਮੇਰਾ ਹੈ ਆਖ ਕੇ, ਉਹ ਪਾਲਿਆ ਪੋਸਿਆ ਜਾਂਦਾ ਹੈ। ਮਾਂ ਤੇ ਪਿਓ ਉਸ ਨੂੰ ਆਪਣੀ ਛਾਤੀ ਨਾਲ ਲਾਉਂਦੇ ਹਨ।

Bhai Manmohan Singh (Shabad OS, CC BY-SA)

English

Mother and father hug you close in their embrace, claiming, "He is mine, he is mine"; so is the child brought up, O my merchant friend.

Dr. Sant Singh Khalsa (Shabad OS, CC BY-SA)
Ang 76 · Line 26

ਲਾਵੈ ਮਾਤ ਪਿਤਾ. ਸਦਾ ਗਲ ਸੇਤੀ; ਮਨਿ ਜਾਣੈ. ਖਟਿ ਖਵਾਏ ॥

laavai maat pitaa. sadaa gal setee; man jaanai. khatt khavaae |

Punjabi

ਮਾਂ ਤੇ ਪਿਓ ਸਦੀਵ ਹੀ ਉਸ ਨੂੰ ਆਪਣੀ ਹਿੱਕ ਨਾਲ ਲਾਉਂਦੇ ਹਨ। ਆਪਣੇ ਰਿਦੇ ਵਿੱਚ ਉਹ ਜਾਣਦੇ ਹਨ ਕਿ ਕਮਾਈ ਕਰ ਕੇ ਉਹ ਉਨ੍ਹਾਂ ਨੂੰ ਖੁਆੲੈਗਾ।

Bhai Manmohan Singh (Shabad OS, CC BY-SA)

English

Your mother and father constantly hug you close in their embrace; in their minds, they believe that you will provide for them and support them.

Dr. Sant Singh Khalsa (Shabad OS, CC BY-SA)
Ang 76 · Line 27

ਜੋ ਦੇਵੈ. ਤਿਸੈ ਨ ਜਾਣੈ ਮੂੜਾ; ਦਿਤੇ ਨੋ ਲਪਟਾਏ ॥

jo devai. tisai na jaanai moorraa; dite no lapattaae |

Punjabi

ਮੂਰਖ ਜੋ ਦਿੰਦਾ ਹੈ ਉਸ (ਦਾਤਾਰ) ਨੂੰ ਨਹੀਂ ਜਾਂਦਾ ਅਤੇ ਦਿਤੇ ਹੋਏ (ਦਾਤ) ਨੂੰ ਚਿਮੜਦਾ ਹੈ।

Bhai Manmohan Singh (Shabad OS, CC BY-SA)

English

The fool does not know the One who gives; instead, he clings to the gift.

Dr. Sant Singh Khalsa (Shabad OS, CC BY-SA)
Ang 76 · Line 28

ਕੋਈ ਗੁਰਮੁਖਿ ਹੋਵੈ. ਸੁ ਕਰੈ ਵੀਚਾਰੁ; ਹਰਿ ਧਿਆਵੈ ਮਨਿ ਲਿਵ ਲਾਇ ॥

koee guramukh hovai. su karai veechaar; har dhiaavai man liv laae |

Punjabi

ਕੋਈ ਵਿਰਲਾ ਹੀ ਪੁਰਸ਼ ਹੈ ਜੋ ਗੁਰਾਂ ਦੇ ਰਾਹੀਂ ਬੰਦਗੀ ਕਰਦਾ ਹੈ ਅਤੇ ਆਪਣਾ ਦਿਲ ਤੇ ਪ੍ਰੀਤ ਵਾਹਿਗੁਰੂ ਨਾਲ ਜੋੜ ਕੇ ਉਸ ਨੂੰ ਸਿਮਰਦਾ ਹੈ।

Bhai Manmohan Singh (Shabad OS, CC BY-SA)

English

Rare is the Gurmukh who reflects upon, meditates upon, and within his mind, is lovingly attached to the Lord.

Dr. Sant Singh Khalsa (Shabad OS, CC BY-SA)
Ang 76 · Line 29

ਕਹੁ ਨਾਨਕ. ਦੂਜੈ ਪਹਰੈ ਪ੍ਰਾਣੀ; ਤਿਸੁ. ਕਾਲੁ ਨ ਕਬਹੂੰ ਖਾਇ ॥੨॥

kahu naanak. doojai paharai praanee; tis. kaal na kabahoon khaae |2|

Punjabi

ਗੁਰੂ ਜੀ ਆਖਦੇ ਹਨ ਦੂਸਰੇ ਹਿੱਸੇ ਅੰਦਰ, ਹੇ ਫ਼ਾਨੀ ਬੰਦੇ! ਉਸ ਨੂੰ ਮੌਤ ਕਦਾਚਿੱਤ ਨਹੀਂ ਨਿਗਲਦੀ।

Bhai Manmohan Singh (Shabad OS, CC BY-SA)

English

Says Nanak, in the second watch of the night, O mortal, death never devours you. ||2||

Dr. Sant Singh Khalsa (Shabad OS, CC BY-SA)
Ang 76 · Line 30

ਤੀਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਮਨੁ ਲਗਾ ਆਲਿ ਜੰਜਾਲਿ ॥

teejai paharai rain kai, vanajaariaa mitraa; man lagaa aal janjaal |

Punjabi

ਰਾਤ੍ਰੀ ਦੇ ਤੀਜੇ ਭਾਗ ਅੰਦਰ, ਹੈ ਮੇਰੇ ਸੁਦਾਗਰ ਸੱਜਣਾ! ਮਨੁਖ ਦਾ ਮਨੁਆ ਘਰੋਗੀ ਪੁਆੜਿਆਂ ਅੰਦਰ ਰੁਝਿਆ ਹੋਇਆ ਹੈ।

Bhai Manmohan Singh (Shabad OS, CC BY-SA)

English

In the third watch of the night, O my merchant friend, your mind is entangled in worldly and household affairs.

Dr. Sant Singh Khalsa (Shabad OS, CC BY-SA)
Ang 76 · Line 31

ਧਨੁ ਚਿਤਵੈ ਧਨੁ ਸੰਚਵੈ, ਵਣਜਾਰਿਆ ਮਿਤ੍ਰਾ; ਹਰਿ ਨਾਮਾ ਹਰਿ. ਨ ਸਮਾਲਿ ॥

dhan chitavai dhan sanchavai, vanajaariaa mitraa; har naamaa har. na samaal |

Punjabi

ਉਹ ਦੌਲਤ ਦਾ ਖਿਆਲ ਕਰਦਾ ਹੈ ਅਤੇ ਦੌਲਤ ਹੀ ਜਮ੍ਹਾਂ ਕਰਦਾ ਹੈ, ਹੈ ਮੇਰੇ ਸੁਦਾਗਰ ਸੰਜਣਾ! ਪ੍ਰੰਤੂ ਵਾਹਿਗੁਰੂ ਦੇ ਨਾਮ ਅਤੇ ਵਾਹਿਗੁਰੂ ਦਾ ਚਿੰਤਨ ਨਹੀਂ ਕਰਦਾ।

Bhai Manmohan Singh (Shabad OS, CC BY-SA)

English

You think of wealth, and gather wealth, O my merchant friend, but you do not contemplate the Lord or the Lord's Name.

Dr. Sant Singh Khalsa (Shabad OS, CC BY-SA)
Ang 76 · Line 32

ਹਰਿ ਨਾਮਾ. ਹਰਿ ਹਰਿ ਕਦੇ ਨ ਸਮਾਲੈ; ਜਿ ਹੋਵੈ ਅੰਤਿ ਸਖਾਈ ॥

har naamaa. har har kade na samaalai; ji hovai ant sakhaaee |

Punjabi

ਉਹ ਕਦਾਚਿਤ ਵਾਹਿਗੁਰੂ ਦੇ ਨਾਮ ਅਤੇ ਸੁਆਮੀ ਮਾਲਕ ਨੂੰ ਯਾਦ ਨਹੀਂ ਕਰਦਾ, ਜੋ ਅਖੀਰ ਨੂੰ ਉਸ ਦਾ ਸਹਾਇਕ ਹੋਣਾ ਹੈ।

Bhai Manmohan Singh (Shabad OS, CC BY-SA)

English

You never dwell upon the Name of the Lord, Har, Har, who will be your only Helper and Support in the end.

Dr. Sant Singh Khalsa (Shabad OS, CC BY-SA)