Ang 1407
ਗੁਰ ਅਰਜੁਨ; ਗੁਣ ਸਹਜਿ ਬਿਚਾਰੰ ॥
gur arajun; gun sehaj bichaaran |
Punjabi
ਅਡੋਲਤਾ ਅੰਦਰ, ਮੈਂ ਗੁਰੂ ਅਰਜਨ ਦੇਵ ਜੀ ਦੀਆਂ ਨੇਕੀਆਂ ਦਾ ਧਿਆਨ ਧਰਦਾ ਹਾਂ।
English
With intuitive peace and poise, I contemplate the Glorious Virtues of Guru Arjun.
ਗੁਰ ਰਾਮਦਾਸ ਘਰਿ; ਕੀਅਉ ਪ੍ਰਗਾਸਾ ॥
gur raamadaas ghar; keeo pragaasaa |
Punjabi
ਉਹ ਗੁਰੂ ਰਾਮਦਾਸ ਦੇ ਧਾਮ ਅੰਦਰ ਪ੍ਰਗਟ ਹੋਏ,
English
He was revealed in the House of Guru Raam Daas,
ਸਗਲ ਮਨੋਰਥ. ਪੂਰੀ ਆਸਾ ॥
sagal manorath. pooree aasaa |
Punjabi
ਅਤੇ ਸਾਰੀਆਂ ਖਾਹਿਸ਼ਾਂ ਤੇ ਊਮੈਦਾਂ ਪੂਰੀਆਂ ਹੋ ਗਈਆਂ।
English
and all hopes and desires were fulfilled.
ਤੈ ਜਨਮਤ; ਗੁਰਮਤਿ ਬ੍ਰਹਮੁ ਪਛਾਣਿਓ ॥
tai janamat; guramat braham pachhaanio |
Punjabi
ਗੁਰਾਂ ਦੇ ਉਪਦੇਸ਼ ਰਾਹੀਂ, ਤੂੰ ਹੇ ਗੁਰਦੇਵ! ਆਪਣੀ ਪੈਦਾਇਸ਼ ਵੇਲੇ ਤੋਂ ਹੀ ਸਾਈਂ ਨੂੰ ਅਨੁਭਵ ਕੀਤਾ ਹੋਇਆ ਹੈ।
English
From birth, He realized God through the Guru's Teachings.
ਕਲੵ ਜੋੜਿ ਕਰ; ਸੁਜਸੁ ਵਖਾਣਿਓ ॥
kalay jorr kar; sujas vakhaanio |
Punjabi
ਆਪਣੇ ਹੱਥ ਬੰਨ੍ਹ ਕੇ, ਕਲ, ਭਟ ਤੇਰੀਆਂ ਸ਼੍ਰੇਸ਼ਟ ਕੀਰਤੀ ਉਚਾਰਨ ਕਰਦਾ ਹੈ।
English
With palms pressed together, KALL the poet speaks His praises.
ਭਗਤਿ ਜੋਗ ਕੌ, ਜੈਤਵਾਰੁ; ਹਰਿ ਜਨਕੁ ਉਪਾਯਉ ॥
bhagat jog kau, jaitavaar; har janak upaayau |
Punjabi
ਵਾਹਿਗੁਰੂ ਨੇ ਤੈਨੂੰ ਆਪਣੇ ਸਿਮਰਨ ਦੇ ਯੋਗ ਦੀ ਕਮਾਈ ਕਰਨ ਦੇ ਲਈ ਜਨਕ ਦੀ ਮਾਨੰਦ, ਇਸ ਸੰਸਾਰ ਅੰਦਰ ਲਿਆਦਾ ਹੈ।
English
The Lord brought Him into the world, to practice the Yoga of devotional worship.
ਸਬਦੁ ਗੁਰੂ ਪਰਕਾਸਿਓ; ਹਰਿ ਰਸਨ ਬਸਾਯਉ ॥
sabad guroo parakaasio; har rasan basaayau |
Punjabi
ਤੇਰੇ ਰਾਹੀਂ, ਗੁਰਾਂ ਦੀ ਬਾਣੀ ਪਰਗਟ ਹੁੰਦੀ ਹੈ ਅਤੇ ਪ੍ਰਭੂ ਤੇਰੀ ਜੀਭ੍ਹਾ ਉਤੇ ਵਸਦਾ ਹੈ।
English
The Word of the Guru's Shabad has been revealed, and the Lord dwells on His tongue.
ਗੁਰ ਨਾਨਕ, ਅੰਗਦ ਅਮਰ ਲਾਗਿ; ਉਤਮ ਪਦੁ ਪਾਯਉ ॥
gur naanak, angad amar laag; utam pad paayau |
Punjabi
ਆਪਣੇ ਆਪ ਨੂੰ ਗੁਰੂ ਨਾਨਕ, ਅੰਗਦ ਅਤੇ ਅਮਰਦਾਸ ਨਾਲ ਜੋੜ ਕੇ, ਤੂੰ ਸ਼੍ਰੇਸ਼ਟ ਮਰਤਬੇ ਨੂੰ ਪਰਾਪਤ ਕਰ ਲਿਆ ਹੈ।
English
Attached to Guru Nanak, Guru Angad and Guru Amar Daas, He attained the supreme status.
ਗੁਰੁ ਅਰਜੁਨੁ, ਘਰਿ ਗੁਰ ਰਾਮਦਾਸ; ਭਗਤ ਉਤਰਿ ਆਯਉ ॥੧॥
gur arajun, ghar gur raamadaas; bhagat utar aayau |1|
Punjabi
ਗੁਰੂ ਰਾਮਦਾਸ ਦੇ ਗ੍ਰਹਿ ਅੰਦਰ, ਗੁਰੂ ਅਰਜਨ ਦੇਵ ਜੀ ਸੁਆਮੀ ਦੇ ਸੰਤ ਪੈਦਾ ਹੋਏ।
English
In the House of Guru Raam Daas, the devotee of the Lord, Guru Arjun was born. ||1||
ਬਡਭਾਗੀ ਉਨਮਾਨਿਅਉ; ਰਿਦਿ ਸਬਦੁ ਬਸਾਯਉ ॥
baddabhaagee unamaaniaau; rid sabad basaayau |
Punjabi
ਭਾਰੇ ਨਸੀਬਾਂ ਵਾਲੇ ਹੋ ਤੁਸੀਂ ਜਿਨ੍ਹਾਂ ਦਾ ਮਨ ਪਰਸੰਨਤਾ ਦੀ ਪਰਮ ਅਵਸਥਾ ਅੰਦਰ ਵਸਦਾ ਹੈ। ਸਾਈਂ ਦੇ ਨਾਮ ਨੂੰ ਤੁਸੀਂ ਆਪਣੇ ਹਿਰਦੇ ਅੰਦਰ ਟਿਕਾਇਆ ਹੋਇਆ ਹੈ।
English
By great good fortune, the mind is uplifted and exalted, and the Word of the Shabad dwells in the heart.
ਮਨੁ ਮਾਣਕੁ ਸੰਤੋਖਿਅਉ; ਗੁਰਿ. ਨਾਮੁ ਦ੍ਰਿੜੑਾਯਉ ॥
man maanak santokhiaau; gur. naam drirraayau |
Punjabi
ਤੇਰੇ ਚਿੱਤ ਦਾ ਜਵੇਹਰ ਸੰਤੁਸ਼ਟ ਹੈ ਅਤੇ ਗੁਰਾਂ ਨੇ ਤੇਰੇ ਅੰਦਰ ਨਾਮ ਪੱਕਾ ਕਰ ਦਿਤਾ ਹੈ।
English
The jewel of the mind is contented; the Guru has implanted the Naam, the Name of the Lord, within.
ਅਗਮੁ ਅਗੋਚਰੁ ਪਾਰਬ੍ਰਹਮੁ; ਸਤਿਗੁਰਿ ਦਰਸਾਯਉ ॥
agam agochar paarabraham; satigur darasaayau |
Punjabi
ਪਹੁੰਚ ਤੋਂ ਪਰੇ ਅਤੇ ਅਲਖ ਪਰਮ ਪ੍ਰਭੁ ਤੇਰੇ ਰਾਹੀਂ ਵੇਖਿਆ ਜਾਂਦਾ ਹੈ, ਹੇ ਸੱਚੇ ਗੁਰਦੇਵ!
English
The Inaccessible and Unfathomable, Supreme Lord God is revealed through the True Guru.
ਗੁਰੁ ਅਰਜੁਨੁ. ਘਰਿ ਗੁਰ ਰਾਮਦਾਸ; ਅਨਭਉ ਠਹਰਾਯਉ ॥੨॥
gur arajun. ghar gur raamadaas; anbhau tthaharaayau |2|
Punjabi
ਗੁਰੂ ਰਾਮਦਾਸ ਦੇ ਘਰਰਾਣੇ ਵਿੱਚ ਗੁਰੂ ਅਰਜਨ ਦੇਵ ਜੀ ਨਿੱਡਰ ਪ੍ਰਭੂ ਦੇ ਸਰੂਪ ਵਲੋ ਥਾਪੇ ਗਏ ਹਨ।
English
In the House of Guru Raam Daas, Guru Arjun has appeared as the Embodiment of the Fearless Lord. ||2||
ਜਨਕ ਰਾਜੁ ਬਰਤਾਇਆ; ਸਤਜੁਗੁ ਆਲੀਣਾ ॥
janak raaj barataaeaa; satajug aaleenaa |
Punjabi
ਕਲਜੁਗ ਅੰਦਰ, ਗੁਰਾਂ ਨੇ ਰਾਜੇ ਜਨਕ ਦੀ ਪਾਤਿਸ਼ਾਹੀ ਕਾਇਮ ਕੀਤੀ ਹੈ ਅਤੇ ਸੱਚਾ ਯੁਗ ਉਂਦੇ ਹੋ ਆਇਆ ਹੈ।
English
The benign rule of Raja Janak has been established, and the Golden Age of Sat Yuga has begun.
ਗੁਰਸਬਦੇ ਮਨੁ ਮਾਨਿਆ; ਅਪਤੀਜੁ ਪਤੀਣਾ ॥
gurasabade man maaniaa; apateej pateenaa |
Punjabi
ਗੁਰਾਂ ਦੀ ਬਾਣੀ ਰਾਹੀਂ ਚਿੱਤ ਪ੍ਰਸੰਨ ਹੋ ਜਾਂਦਾ ਹੈ ਅਤੇ ਭੁਖੀ ਆਤਮਾ ਤ੍ਰਿਪਤ ਥੀ ਵੰਞਦੀ ਹੈ।
English
Through the Word of the Guru's Shabad, the mind is pleased and appeased; the unsatisfied mind is satisfied.
ਗੁਰੁ ਨਾਨਕੁ. ਸਚੁ ਨੀਵ ਸਾਜਿ; ਸਤਿਗੁਰ ਸੰਗਿ ਲੀਣਾ ॥
gur naanak. sach neev saaj; satigur sang leenaa |
Punjabi
ਸੱਚੀ ਬੁਨਿਆਦ ਰਖ ਕੇ, ਗੁਰੂ ਨਾਨਕ ਦੇਵ ਜੀ ਸੱਚੇ ਗੁਰੂ ਆਪਣੇ ਪ੍ਰਭੂ ਨਾਲ ਅਭੇਦ ਹੋ ਗਏ ਹਨ।
English
Guru Nanak laid the foundation of Truth; He is blended with the True Guru.
ਗੁਰੁ ਅਰਜੁਨੁ. ਘਰਿ ਗੁਰ ਰਾਮਦਾਸ; ਅਪਰੰਪਰੁ ਬੀਣਾ ॥੩॥
gur arajun. ghar gur raamadaas; aparanpar beenaa |3|
Punjabi
ਗੁਰੂ ਰਾਮਦਾਸ ਦੇ ਘਰਾਣੇ ਅੰਦਰ, ਗੁਰੂ ਅਰਜਨ ਦੇਵ ਹਦ ਬੰਨਾ-ਰਹਿਤ ਸੁਆਮੀ ਦਾ ਰੂਪ ਵੇਖਿਆ ਜਾਂਦਾ ਹੈ।
English
In the House of Guru Raam Daas, Guru Arjun has appeared as the Embodiment of the Infinite Lord. ||3||
ਖੇਲੁ ਗੂੜੑਉ ਕੀਅਉ. ਹਰਿ ਰਾਇ, ਸੰਤੋਖਿ ਸਮਾਚਰੵਿਓ; ਬਿਮਲ ਬੁਧਿ, ਸਤਿਗੁਰਿ ਸਮਾਣਉ ॥
khel goorrau keeo. har raae, santokh samaacharayio; bimal budh, satigur samaanau |
Punjabi
ਵਾਹਿਗੁਰੂ, ਪਾਤਿਸ਼ਾਹ ਨੇ ਅਸਚਰਜ ਖੇਡ ਰਚੀ ਹੈ ਅਤੇ ਸੰਚੇ ਗੁਰਾਂ ਅੰਦਰ ਸੰਤੁਸ਼ਟਤਾ ਤੇ ਪਵਿੱਤਰ ਸਮਝ ਫੂਕੀ ਤੇ ਇਕੱਤਰ ਕਰ ਦਿੱਤੀ ਹੈ।
English
The Sovereign Lord King has staged this wondrous play; contentment was gathered together, and pure understanding was infused in the True Guru.
ਆਜੋਨੀ ਸੰਭਵਿਅਉ; ਸੁਜਸੁ. ਕਲੵ ਕਵੀਅਣਿ ਬਖਾਣਿਅਉ ॥
aajonee sanbhaviaau; sujas. kalay kaveean bakhaaniaau |
Punjabi
ਕਲ ਵਰਗੇ ਕਵੀਸ਼ਰ, ਅਜਨਮੇ ਅਤੇ ਸਵੈ-ਪ੍ਰਕਾਸ਼ਵਾਨ ਪ੍ਰਭੂ ਦੇ ਸਰੂਪ, ਗੁਰਾਂ ਦੀ ਸ਼੍ਰੇਸ਼ਟ ਕੀਰਤੀ ਉਚਾਰਨ ਕਰਦੇ ਹਨ।
English
KALL the poet utters the Praises of the Unborn, Self-existent Lord.
ਗੁਰਿ ਨਾਨਕਿ. ਅੰਗਦੁ ਵਰੵਉ; ਗੁਰਿ ਅੰਗਦਿ ਅਮਰ ਨਿਧਾਨੁ ॥
gur naanak. angad varyau; gur angad amar nidhaan |
Punjabi
ਗੁਰੂ ਨਾਨਕ ਨੇ ਅੰਗਦ ਨੂੰ ਵਰੋਸਾਇਆ ਤੇ ਗੁਰੂ ਅੰਗਦ ਨੇ ਅਮਰਦਾਸ ਨੂੰ ਨਾਮ ਦਾ ਖਜਾਨਾ ਬਖਸ਼ਿਆ।
English
Guru Nanak blessed Guru Angad, and Guru Angad blessed Guru Amar Daas with the treasure.
ਗੁਰਿ ਰਾਮਦਾਸ. ਅਰਜੁਨੁ ਵਰੵਉ; ਪਾਰਸੁ ਪਰਸੁ ਪ੍ਰਮਾਣੁ ॥੪॥
gur raamadaas. arajun varyau; paaras paras pramaan |4|
Punjabi
ਗੁਰੂ ਰਾਮਦਾਸ ਨੇ ਅਰਜਨ ਦੇਵ ਨੂੰ ਵਰੋਸਾਇਆ ਜੋ ਰਸਾਇਣ ਨਾਲ ਲਗ ਕੇ ਪ੍ਰਮਾਣੀਕ ਥੀ ਗਿਆ।
English
Guru Raam Daas blessed Guru Arjun, who touched the Philosopher's Stone, and was certified. ||4||
ਸਦ ਜੀਵਣੁ ਅਰਜੁਨੁ ਅਮੋਲੁ; ਆਜੋਨੀ ਸੰਭਉ ॥
sad jeevan arajun amol; aajonee sanbhau |
Punjabi
ਤੂੰ ਹੇ ਗੁਰੂ ਅਰਜਨ, ਸਦੀਵੀ-ਸੁਰਜੀਤ, ਅਮੋਲਕ, ਅਜਨਮਾ, ਖੁਦ-ਬ-ਖੁਦ ਹੋਣ ਵਾਲਾ,
English
O Guru Arjun, You are Eternal, Invaluable, Unborn, Self-existent,
ਭਯ ਭੰਜਨੁ, ਪਰ ਦੁਖ ਨਿਵਾਰੁ; ਅਪਾਰੁ ਅਨੰਭਉ ॥
bhay bhanjan, par dukh nivaar; apaar ananbhau |
Punjabi
ਡਰ ਨਾਸ ਕਰਨਹਾਰ, ਹੋਰਨਾ ਦੀ ਪੀੜ ਦੂਰ ਕਰਨ ਵਾਲਾ ਬੇਅੰਤ ਅਤੇ ਭੈ-ਰਹਿਤ ਹੈ।
English
the Destroyer of fear, the Dispeller of pain, Infinite and Fearless.
ਅਗਹ ਗਹਣੁ, ਭ੍ਰਮੁ ਭ੍ਰਾਂਤਿ ਦਹਣੁ; ਸੀਤਲੁ ਸੁਖ ਦਾਤਉ ॥
agah gehan, bhram bhraant dehan; seetal sukh daatau |
Punjabi
ਤੂੰ ਅਪਕੜ ਸੁਆਮੀ ਨੂੰ ਪਕੜ ਲਿਆ ਹੈ ਅਤੇ ਸੰਦੇਹ ਤੇ ਗਲਤ-ਫਹਿਮੀ ਨੂੰ ਸਾੜ ਸੁਟਿਆ ਹੈ ਅਤੇ ਤੂੰ ਪ੍ਰਾਣੀਆਂ ਨੂੰ ਠੰਢਾ ਆਰਾਮ ਬਖਸ਼ਦਾ ਹੈ।
English
You have grasped the Ungraspable, and burnt away doubt and skepticism. You bestow cooling and soothing peace.
ਆਸੰਭਉ ਉਦਵਿਅਉ; ਪੁਰਖੁ ਪੂਰਨ ਬਿਧਾਤਉ ॥
aasanbhau udaviaau; purakh pooran bidhaatau |
Punjabi
ਤੇਰੇ ਸਰੂਪ ਅੰਦਰ, ਸਵੈ-ਪ੍ਰਕਾਸ਼ਵਾਨ ਕਰਤਾਰ ਅਤੇ ਮੁਕੰਮਲ ਮਾਲਕ ਨੇ ਅਵਤਾਰ ਧਾਰਿਆ ਹੈ।
English
The Self-existent, Perfect Primal Lord God Creator has taken birth.
ਨਾਨਕ ਆਦਿ ਅੰਗਦ ਅਮਰ; ਸਤਿਗੁਰ ਸਬਦਿ ਸਮਾਇਅਉ ॥
naanak aad angad amar; satigur sabad samaaeaau |
Punjabi
ਆਦੀ ਗੁਰੂ ਨਾਨਕ ਅੰਗਦ ਦੇਵ, ਅਮਰਦਾਸ ਅਤੇ ਸੱਚੇ ਗੁਰਦੇਵ ਜੀ ਸਾਰੇ ਸੁਆਮੀ ਅੰਦਰ ਲੀਨ ਹੋ ਗਏ ਹਨ।
English
First, Guru Nanak, then Guru Angad and Guru Amar Daas, the True Guru, have been absorbed into the Word of the Shabad.
ਧਨੁ ਧੰਨੁ ਗੁਰੂ ਰਾਮਦਾਸ ਗੁਰੁ; ਜਿਨਿ ਪਾਰਸੁ ਪਰਸਿ, ਮਿਲਾਇਅਉ ॥੫॥
dhan dhan guroo raamadaas gur; jin paaras paras, milaaeaau |5|
Punjabi
ਮੁਬਾਰਕ ਸਚ ਮੁਚ ਮੁਬਾਰਕ ਹਨ ਵਿਸ਼ਾਲ ਗੁਰੂ ਰਾਮਦਾਸ ਜੀ ਜਿਨ੍ਹਾ ਨੇ ਰਸਾਇਣ ਦੀ ਮਾਨੰਦ ਅਰਜਨ ਦੇਵ ਨੂੰ ਛੂਹ ਕੇ, ਉਸ ਨੂੰ ਆਪਣੇ ਵਰਗਾ ਬਣਾ ਲਿਆ ਹੈ।
English
Blessed, blessed is Guru Raam Daas, the Philosopher's Stone, who transformed Guru Arjun unto Himself. ||5||
ਜੈ ਜੈ ਕਾਰੁ, ਜਾਸੁ ਜਗ ਅੰਦਰਿ; ਮੰਦਰਿ ਭਾਗੁ. ਜੁਗਤਿ ਸਿਵ ਰਹਤਾ ॥
jai jai kaar, jaas jag andar; mandar bhaag. jugat siv rahataa |
Punjabi
ਜਿਸ ਦੀ ਫਤਹ ਸੰਸਾਰ ਵਿੱਚ ਗੂੰਜਦੀ ਹੈ, ਉੱਚੀ ਹੈ ਜਿਸ ਦੀ ਪ੍ਰਾਲਭਧ ਆਪਣੇ ਗ੍ਰਹਿ ਅੰਦਰ ਅਤੇ ਜੋ ਆਪਣੇ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ।
English
His victory is proclaimed all over the world; His Home is blessed with good fortune; He remains united with the Lord.
ਗੁਰੁ ਪੂਰਾ ਪਾਯਉ ਬਡ ਭਾਗੀ; ਲਿਵ ਲਾਗੀ. ਮੇਦਨਿ ਭਰੁ ਸਹਤਾ ॥
gur pooraa paayau badd bhaagee; liv laagee. medan bhar sahataa |
Punjabi
ਭਾਰੇ ਚੰਗੇ ਨਸੀਬਾਂ ਰਾਹੀਂ, ਮੈਂ ਉਨ੍ਹਾਂ ਪੂਰਨ ਗੁਰਾਂ ਨੂੰ ਪਾ ਲਿਆ ਹੈ, ਜਿਨ੍ਹਾਂ ਦੀ ਪ੍ਰੀਤ ਪ੍ਰਭੂ ਨਾਲ ਪਈ ਹੋਈ ਹੈ ਅਤੇ ਜੋ ਧਰਤੀ ਦੇ ਬੋਝ ਨੂੰ ਸਹਾਰਦੇ ਹਨ।
English
By great good fortune, He has found the Perfect Guru; He remains lovingly attuned to Him, and endures the load of the earth.
ਭਯ ਭੰਜਨੁ ਪਰ ਪੀਰ ਨਿਵਾਰਨੁ; ਕਲੵ ਸਹਾਰੁ ਤੋਹਿ ਜਸੁ ਬਕਤਾ ॥
bhay bhanjan par peer nivaaran; kalay sahaar tohi jas bakataa |
Punjabi
ਗੁਰੂ ਜੀ ਡਰ ਨਾਸ ਕਰਨਹਾਰ ਅਤੇ ਹੋਰਨਾ ਦੀ ਪੀੜ ਨੂੰ ਦੂਰ ਕਰਨਹਾਰ ਹਨ। ਭੱਟ ਕਲਸਹਾਰ, ਹੇ ਗੁਰਦੇਵ! ਤੇਰੀ ਕੀਰਤੀ ਉਚਾਰਨ ਕਰਦਾ ਹੈ।
English
He is the Destroyer of fear, the Eradicator of the pains of others. Kall Sahaar the poet utters Your Praise, O Guru.
ਕੁਲਿ ਸੋਢੀ, ਗੁਰ ਰਾਮਦਾਸ ਤਨੁ; ਧਰਮ ਧੁਜਾ ਅਰਜੁਨੁ ਹਰਿ ਭਗਤਾ ॥੬॥
kul sodtee, gur raamadaas tan; dharam dhujaa arajun har bhagataa |6|
Punjabi
ਸੋਢੀਆਂ ਦੀ ਵੰਸ਼ ਵਿੱਚ, ਗੁਰੂ ਰਾਮਦਾਸ ਜੀ ਦਾ ਪੁਤ੍ਰ ਅਰਜਨ, ਵਾਹਿਗੁਰੂ ਦਾ ਸੰਤ ਹੋ ਪੈਦਾ ਹੋਇਆ ਹੈ ਤੇ ਉਹ ਪਵਿੱਤਰਤਾ ਦਾ ਝੰਡਾ ਹੈ।
English
In the Sodhi family, is born Arjun, the son of Guru Raam Daas, the holder of the banner of Dharma and the devotee of God. ||6||
ਧ੍ਰੰਮ ਧੀਰੁ ਗੁਰਮਤਿ ਗਭੀਰੁ; ਪਰ ਦੁਖ ਬਿਸਾਰਣੁ ॥
dhram dheer guramat gabheer; par dukh bisaaran |
Punjabi
ਉਹ ਈਸ਼ਵਰੀ ਈਮਾਨ ਦਾ ਆਸਰਾ, ਗੁਰਾਂ ਦੀ ਸਿਆਣਪ ਵਿੱਚ ਡੂੰਘੇ ਅਤੇ ਹੋਰਨਾ ਦੀ ਤਕਲੀਫ ਦੂਰ ਕਰਨ ਵਾਲੇ ਹਨ।
English
The Support of the Dharma, immersed in the deep and profound Teachings of the Guru, the Remover of the pains of others.
ਸਬਦ ਸਾਰੁ. ਹਰਿ ਸਮ ਉਦਾਰੁ; ਅਹੰਮੇਵ ਨਿਵਾਰਣੁ ॥
sabad saar. har sam udaar; ahamev nivaaran |
Punjabi
ਸ਼੍ਰੇਸ਼ਟ ਹੈ ਉਨ੍ਹਾਂ ਦੀ ਬਾਣੀ, ਵਾਹਿਗੁਰੂ ਦੀ ਤਰ੍ਹਾਂ ਉਹ ਦਾਤਾਰ ਅਤੇ ਹੰਕਾਰ ਨੂੰ ਵੀ ਨਾਸ ਕਰਨ ਵਾਲੇ ਹਨ।
English
The Shabad is excellent and sublime, kind and generous like the Lord, the Destroyer of egotism.
ਮਹਾ ਦਾਨਿ ਸਤਿਗੁਰ ਗਿਆਨਿ; ਮਨਿ ਚਾਉ. ਨ ਹੁਟੈ ॥
mahaa daan satigur giaan; man chaau. na huttai |
Punjabi
ਉਹ ਭਾਰੇ ਦਾਨੀ ਤੇ ਸੱਚੇ ਗੁਰਾਂ ਦੀ ਗਿਆਤ ਵਾਲੇ ਹਨ। ਆਪਣੇ ਸੁਆਮੀ ਦਾ ਸਿਮਰਨ ਕਰਨ ਦੀ ਉਨ੍ਹਾਂ ਦੇ ਚਿੱਤ ਦੀ ਚਾਹਨਾ ਥਕਦੀ ਨਹੀਂ।
English
The Great Giver, the spiritual wisdom of the True Guru, His mind does not grow weary of its yearning for the Lord.
ਸਤਿਵੰਤੁ ਹਰਿ ਨਾਮੁ ਮੰਤ੍ਰੁ; ਨਵ ਨਿਧਿ. ਨ ਨਿਖੁਟੈ ॥
sativant har naam mantru; nav nidh. na nikhuttai |
Punjabi
ਉਨ੍ਹਾਂ ਦੇ ਪਾਸ ਪ੍ਰਭੂ ਦੇ ਨਾਮ ਅਤੇ ਗੁਰਬਾਣੀ ਦੇ ਪਵਿੱਤਰ ਨੌ ਖਜਾਨੇ ਹਨ ਅਤੇ ਉਹ ਕਦੇ ਭੀ ਮੁਕਦੇ ਨਹੀਂ।
English
The Embodiment of Truth, the Mantra of the Lord's Name, the nine treasures are never exhausted.
ਗੁਰ ਰਾਮਦਾਸ ਤਨੁ, ਸਰਬ ਮੈ; ਸਹਜਿ ਚੰਦੋਆ ਤਾਣਿਅਉ ॥
gur raamadaas tan, sarab mai; sehaj chandoaa taaniaau |
Punjabi
ਹੇ ਗੁਰੂ ਰਾਮਦਾਸ ਦੇ ਪੁੱਤਰ! ਤੂੰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਬ੍ਰਹਿਮ-ਗਿਆਨ ਦੀ ਚਾਨਣੀ ਤੇਰੇ ਸਿਰ ਤੇ ਤਣੀ ਹੋਈ ਹੈ।
English
O Son of Guru Raam Daas, You are contained amidst all; the canopy of intuitive wisdom is spread above You.
ਗੁਰ ਅਰਜੁਨ. ਕਲੵੁਚਰੈ; ਤੈ. ਰਾਜ ਜੋਗ ਰਸੁ ਜਾਣਿਅਉ ॥੭॥
gur arajun. kalayucharai; tai. raaj jog ras jaaniaau |7|
Punjabi
ਕਲ, ਭੱਟ, ਉਚਾਰਨ ਕਰਦਾ ਹੈ, ਹੇ ਗੁਰੂ ਅਰਜਨ ਦੇਵ! ਤੂੰ ਸੰਸਾਰੀ ਅਤੇ ਰੂਹਾਨੀ ਦੋਹਾਂ ਪਾਤਿਸ਼ਾਹੀਆਂ ਦੇ ਸੁਆਦਾ ਨੂੰ ਜਾਣਦਾ ਹੈ।
English
So speaks KALL the poet: O Guru Arjun, You know the sublime essence of Raja Yoga, the Yoga of meditation and success. ||7||