Ang 102
ਠਾਕੁਰ ਕੇ ਸੇਵਕ; ਹਰਿ ਰੰਗ ਮਾਣਹਿ ॥
tthaakur ke sevak; har rang maaneh |
Punjabi
ਸਾਹਿਬ ਦੇ ਨਫਰ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਭੋਗਦੇ ਹਨ।
English
The servant of the Lord and Master enjoys the Love and Affection of the Lord.
ਜੋ ਕਿਛੁ ਠਾਕੁਰ ਕਾ. ਸੋ ਸੇਵਕ ਕਾ; ਸੇਵਕੁ. ਠਾਕੁਰ ਹੀ ਸੰਗਿ ਜਾਹਰੁ ਜੀਉ ॥੩॥
jo kichh tthaakur kaa. so sevak kaa; sevak. tthaakur hee sang jaahar jeeo |3|
Punjabi
ਜਿਹੜਾ ਕੁਝ ਸੁਆਮੀ ਦਾ ਹੈ, ਉਹ ਉਸ ਦੇ ਗੁਮਾਸ਼ਤੇ ਦਾ ਹੈ। ਗੁਮਾਸ਼ਤਾ ਆਪਣੇ ਸੁਆਮੀ ਦੀ ਸੰਗਤ ਅੰਦਰ ਹੀ ਉਘਾ ਤੇ ਉਜਾਗਰ ਹੁੰਦਾ ਹੈ।
English
That which belongs to the Lord and Master, belongs to His servant. The servant becomes distinguished in association with his Lord and Master. ||3||
ਅਪੁਨੈ ਠਾਕੁਰਿ; ਜੋ ਪਹਿਰਾਇਆ ॥
apunai tthaakur; jo pahiraaeaa |
Punjabi
ਜਿਸ ਨੂੰ ਉਸ ਦਾ ਮਾਲਕ ਇੱਜ਼ਤ ਦੀ ਪੁਸ਼ਾਕ ਪਹਿਨਾਉਂਦਾ ਹੈ,
English
He, whom the Lord and Master dresses in the robes of honor,
ਬਹੁਰਿ; ਨ ਲੇਖਾ ਪੁਛਿ ਬੁਲਾਇਆ ॥
bahur; na lekhaa puchh bulaaeaa |
Punjabi
ਉਸ ਨੂੰ ਮੁੜ ਕੇ ਲੇਖੇ ਪਤੇ ਲਈ ਨਹੀਂ ਸੱਦਦਾ।
English
Is not called to answer for his account any longer.
ਤਿਸੁ ਸੇਵਕ ਕੈ. ਨਾਨਕ ਕੁਰਬਾਣੀ; ਸੋ ਗਹਿਰ ਗਭੀਰਾ ਗਉਹਰੁ ਜੀਉ ॥੪॥੧੮॥੨੫॥
tis sevak kai. naanak kurabaanee; so gahir gabheeraa gauhar jeeo |4|18|25|
Punjabi
ਉਸ ਨੌਕਰ ਤੋਂ, ਨਾਨਕ ਬਲਿਹਾਰੇ ਜਾਂਦਾ ਹੈ। ਉਹ ਡੂੰਘੇ ਤੇ ਬੇਅੰਤ ਸੁਆਮੀ ਦਾ ਮੋਤੀ ਹੈ।
English
Nanak is a sacrifice to that servant. He is the pearl of the deep and unfathomable Ocean of God. ||4||18||25||
ਮਾਝ ਮਹਲਾ ੫ ॥
maajh mahalaa 5 |
Punjabi
ਮਾਝ, ਪੰਜਵੀਂ ਪਾਤਸ਼ਾਹੀ।
English
Maajh, Fifth Mehl:
ਸਭ ਕਿਛੁ ਘਰ ਮਹਿ; ਬਾਹਰਿ ਨਾਹੀ ॥
sabh kichh ghar meh; baahar naahee |
Punjabi
ਹਰ ਸ਼ੈ ਗ੍ਰਹਿ ਦੇ ਵਿੱਚ ਹੈ, ਇਕ ਭੀ ਬਾਹਰਵਾਰ ਨਹੀਂ।
English
Everything is within the home of the self; there is nothing beyond.
ਬਾਹਰਿ ਟੋਲੈ; ਸੋ ਭਰਮਿ ਭੁਲਾਹੀ ॥
baahar ttolai; so bharam bhulaahee |
Punjabi
ਜੋ ਬਾਹਰਵਾਰ ਢੂੰਡਦਾ ਹੈ, ਉਹ ਸੰਸੇ ਅੰਦਰ ਘੁਸ ਜਾਂਦਾ ਹੈ।
English
One who searches outside is deluded by doubt.
ਗੁਰ ਪਰਸਾਦੀ ਜਿਨੀ ਅੰਤਰਿ ਪਾਇਆ; ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥
gur parasaadee jinee antar paaeaa; so antar baahar suhelaa jeeo |1|
Punjabi
ਗੁਰਾਂ ਦੀ ਦਹਿਆ ਦੁਆਰਾ ਜਿਸ ਨੇ ਪ੍ਰਭੂ ਨੂੰ ਆਪਣੇ ਅੰਤਸ਼ਕਰਨ ਅੰਦਰ ਭਾਲ ਲਿਆ ਹੈ, ਉਹ ਅੰਦਰੋਂ ਤੇ ਬਾਹਰੋਂ ਸੁਖੀ ਹੈ।
English
By Guru's Grace, one who has found the Lord within is happy, inwardly and outwardly. ||1||
ਝਿਮਿ ਝਿਮਿ ਵਰਸੈ; ਅੰਮ੍ਰਿਤ ਧਾਰਾ ॥
jhim jhim varasai; amrit dhaaraa |
Punjabi
ਉਸ ਦੇ ਅੰਦਰ ਸੁਧਾਰਸ ਦੀ ਨਦੀ ਇਕ ਰਸ ਵਰ੍ਹਦੀ ਹੈ।
English
Slowly, gently, drop by drop, the stream of nectar trickles down within.
ਮਨੁ ਪੀਵੈ; ਸੁਨਿ ਸਬਦੁ ਬੀਚਾਰਾ ॥
man peevai; sun sabad beechaaraa |
Punjabi
ਆਤਮਾ ਨਾਮ ਨੂੰ ਪੀਦੀ, ਸੁਣਦੀ ਤੇ ਵੀਚਾਰਦੀ ਹੈ।
English
The mind drinks it in, hearing and reflecting on the Word of the Shabad.
ਅਨਦ ਬਿਨੋਦ ਕਰੇ ਦਿਨ ਰਾਤੀ; ਸਦਾ ਸਦਾ ਹਰਿ ਕੇਲਾ ਜੀਉ ॥੨॥
anad binod kare din raatee; sadaa sadaa har kelaa jeeo |2|
Punjabi
ਇਹ ਦਿਨ ਰੈਣ ਖੁਸ਼ੀਆਂ ਤੇ ਮੌਜਾਂ ਕਰਦੀ ਹੈ ਅਤੇ ਸਦੀਵ ਤੇ ਹਮੇਸ਼ਾਂ ਲਈ ਵਾਹਿਗੁਰੂ ਨਾਲ ਖੇਡਦੀ ਹੈ।
English
It enjoys bliss and ecstasy day and night, and plays with the Lord forever and ever. ||2||
ਜਨਮ ਜਨਮ ਕਾ; ਵਿਛੁੜਿਆ ਮਿਲਿਆ ॥
janam janam kaa; vichhurriaa miliaa |
Punjabi
ਅਨੇਕਾਂ ਜਨਮਾਂ ਤੋਂ ਵਿਛੁੰਨਾ, ਮੈਂ ਹੁਣ ਵਾਹਿਗੁਰੂ ਨੂੰ ਮਿਲ ਪਿਆ ਹਾਂ,
English
I have now been united with the Lord after having been separated and cut off from Him for so many lifetimes;
ਸਾਧ ਕ੍ਰਿਪਾ ਤੇ; ਸੂਕਾ ਹਰਿਆ ॥
saadh kripaa te; sookaa hariaa |
Punjabi
ਅਤੇ ਸੰਤ ਗੁਰਾਂ ਦੀ ਰਹਿਮਤ ਦਾ ਸਦਕਾ, ਸੁੱਕਾ ਸੜਿਆ ਹੋਣ ਦੇ ਬਾਵਜੂਦ ਹਰਾ-ਭਰਾ ਹੋ ਗਿਆ ਹਾਂ।
English
by the Grace of the Holy Saint, the dried-up branches have blossomed forth again in their greenery.
ਸੁਮਤਿ ਪਾਏ, ਨਾਮੁ ਧਿਆਏ; ਗੁਰਮੁਖਿ ਹੋਏ ਮੇਲਾ ਜੀਉ ॥੩॥
sumat paae, naam dhiaae; guramukh hoe melaa jeeo |3|
Punjabi
ਗੁਰਾਂ ਦੇ ਰਾਹੀਂ ਮੈਨੂੰ ਸਰੇਸ਼ਟ ਸਮਝ ਪਰਾਪਤ ਹੋ ਗਈ ਹੈ, ਮੈਂ ਨਾਮ ਦਾ ਸਿਮਰਨ ਕੀਤਾ ਹੈ ਅਤੇ ਮੇਰਾ ਸੁਆਮੀ ਨਾਲ ਮਿਲਾਪ ਹੋ ਗਿਆ ਹੈ।
English
I have obtained this sublime understanding, and I meditate on the Naam; as Gurmukh, I have met the Lord. ||3||
ਜਲ ਤਰੰਗੁ ਜਿਉ; ਜਲਹਿ ਸਮਾਇਆ ॥
jal tarang jiau; jaleh samaaeaa |
Punjabi
ਜਿਸ ਤਰਾਂ ਪਾਣੀ ਦੀਆਂ ਲਹਿਰਾਂ ਪਾਣੀ ਨਾਲ ਮਿਲ ਜਾਂਦੀਆਂ ਹਨ,
English
As the waves of water merge again with the water,
ਤਿਉ ਜੋਤੀ ਸੰਗਿ; ਜੋਤਿ ਮਿਲਾਇਆ ॥
tiau jotee sang; jot milaaeaa |
Punjabi
ਏਸੇ ਤਰ੍ਹਾਂ ਮੇਰਾ ਨੂਰ ਸਾਈਂ ਦੇ ਨੂਰ ਨਾਲ ਮਿਲ ਗਿਆ ਹੈ।
English
so does my light merge again into the Light.
ਕਹੁ ਨਾਨਕ. ਭ੍ਰਮ ਕਟੇ ਕਿਵਾੜਾ; ਬਹੁੜਿ ਨ ਹੋਈਐ. ਜਉਲਾ ਜੀਉ ॥੪॥੧੯॥੨੬॥
kahu naanak. bhram katte kivaarraa; bahurr na hoeeai. jaulaa jeeo |4|19|26|
Punjabi
ਗੁਰੂ ਜੀ ਆਖਦੇ ਹਨ, ਸੰਦੇਹ ਦੇ ਤਖਤੇ ਵਢੇ ਗਏ ਹਨ, ਅਤੇ ਮੁੜ ਕੇ ਭਟਕਣਾ ਨਹੀਂ ਹੋਵੇਗਾ।
English
Says Nanak, the veil of illusion has been cut away, and I shall not go out wandering any more. ||4||19||26||
ਮਾਝ ਮਹਲਾ ੫ ॥
maajh mahalaa 5 |
Punjabi
ਮਾਝ, ਪੰਜਵੀਂ ਪਾਤਸ਼ਾਹੀ।
English
Maajh, Fifth Mehl:
ਤਿਸੁ ਕੁਰਬਾਣੀ; ਜਿਨਿ ਤੂੰ ਸੁਣਿਆ ॥
tis kurabaanee; jin toon suniaa |
Punjabi
ਘੋਲੀ ਜਾਂਦਾ ਹਾਂ ਮੈਂ ਉਸ ਉਤੋਂ ਜਿਸ ਨੇ ਤੇਰੇ ਬਾਰੇ ਸਰਵਣ ਕੀਤਾ ਹੈ,
English
I am a sacrifice to those who have heard of You.
ਤਿਸੁ ਬਲਿਹਾਰੀ; ਜਿਨਿ ਰਸਨਾ ਭਣਿਆ ॥
tis balihaaree; jin rasanaa bhaniaa |
Punjabi
ਘੋਲੀ ਜਾਂਦਾ ਹਾਂ ਮੈਂ ਉਸ ਤੋਂ ਜਿਸ ਨੇ ਆਪਣੀ ਜਿਹਭਾ ਨਾਲ ਤੇਰਾ ਨਾਮ ਦਾ ਉਚਾਰਣ ਕੀਤਾ ਹੈ।
English
I am a sacrifice to those whose tongues speak of You.
ਵਾਰਿ ਵਾਰਿ ਜਾਈ ਤਿਸੁ ਵਿਟਹੁ; ਜੋ ਮਨਿ ਤਨਿ. ਤੁਧੁ ਆਰਾਧੇ ਜੀਉ ॥੧॥
vaar vaar jaaee tis vittahu; jo man tan. tudh aaraadhe jeeo |1|
Punjabi
ਮੈਂ ਸਦੀਵ ਹੀ ਸਦਕੇ ਜਾਂਦਾ ਹਾਂ ਉਸ ਉਤੋਂ ਜਿਹੜਾ ਆਪਣੀ ਆਤਮਾ ਤੇ ਦੇਹਿ ਨਾਲ ਤੇਰਾ ਸਿਮਰਨ ਕਰਦਾ ਹੈ, ਹੇ ਸਾਹਿਬ!
English
Again and again, I am a sacrifice to those who meditate on You with mind and body. ||1||
ਤਿਸੁ ਚਰਣ ਪਖਾਲੀ; ਜੋ ਤੇਰੈ ਮਾਰਗਿ ਚਾਲੈ ॥
tis charan pakhaalee; jo terai maarag chaalai |
Punjabi
ਮੈਂ ਉਸ ਦੇ ਪੈਰ ਧੌਦਾ ਹਾਂ ਜਿਹੜੇ ਤੇਰੇ ਰਸਤੇ ਤੇ ਟੁਰਦਾ ਹੈ।
English
I wash the feet of those who walk upon Your Path.
ਨੈਨ ਨਿਹਾਲੀ; ਤਿਸੁ ਪੁਰਖ ਦਇਆਲੈ ॥
nain nihaalee; tis purakh deaalai |
Punjabi
ਆਪਣਿਆਂ ਨੇਤ੍ਰਾਂ ਨਾਲ ਮੈਂ ਉਸ ਮਿਹਰਬਾਨ ਪੁਰਸ਼ ਨੂੰ ਵੇਖਣ ਲਈ ਲੋਚਦਾ ਹਾਂ।
English
With my eyes, I long to behold those kind people.
ਮਨੁ ਦੇਵਾ. ਤਿਸੁ ਅਪੁਨੇ ਸਾਜਨ; ਜਿਨਿ ਗੁਰ ਮਿਲਿ. ਸੋ ਪ੍ਰਭੁ ਲਾਧੇ ਜੀਉ ॥੨॥
man devaa. tis apune saajan; jin gur mil. so prabh laadhe jeeo |2|
Punjabi
ਮੈਂ ਆਪਣੀ ਜਿੰਦੜੀ ਉਸ, ਆਪਣੇ ਮਿਤ੍ਰ ਨੂੰ ਅਰਪਣ ਕਰਦਾ ਹਾਂ, ਜਿਸ ਨੇ ਗੁਰਾਂ ਨਾਲ ਮਿਲ ਕੇ ਉਸ ਸੁਆਮੀ ਨੂੰ ਭਾਲ ਲਿਆ ਹੈ।
English
I offer my mind to those friends, who have met the Guru and found God. ||2||
ਸੇ ਵਡਭਾਗੀ; ਜਿਨਿ ਤੁਮ ਜਾਣੇ ॥
se vaddabhaagee; jin tum jaane |
Punjabi
ਭਾਰੇ ਚੰਗੇ ਕਰਮਾਂ ਵਾਲੇ ਹਨ ਉਹ ਜੋ ਤੈਨੂੰ ਜਾਣਦੇ ਹਨ।
English
Very fortunate are those who know You.
ਸਭ ਕੈ ਮਧੇ; ਅਲਿਪਤ ਨਿਰਬਾਣੇ ॥
sabh kai madhe; alipat nirabaane |
Punjabi
ਸਾਰਿਆਂ ਦੇ ਵਿਚਕਾਰ ਉਹ ਅਟੰਕ ਤੇ ਨਿਰਲੇਪ ਰਹਿੰਦਾ ਹੈ।
English
In the midst of all, they remain detached and balanced in Nirvaanaa.
ਸਾਧ ਕੈ ਸੰਗਿ. ਉਨਿ ਭਉਜਲੁ ਤਰਿਆ; ਸਗਲ ਦੂਤ. ਉਨਿ ਸਾਧੇ ਜੀਉ ॥੩॥
saadh kai sang. un bhaujal tariaa; sagal doot. un saadhe jeeo |3|
Punjabi
ਸਤਿਸੰਗਤ ਅੰਦਰ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਅਤੇ ਆਪਣੇ ਸਮੂਹ ਮੰਦ ਵਿਸ਼ੇ ਵੇਗਾਂ ਤੇ ਜਿੱਤ ਪਾ ਲੈਂਦੇ ਹਨ।
English
In the Saadh Sangat, the Company of the Holy, they cross over the terrifying world-ocean, and conquer all their evil passions. ||3||
ਤਿਨ ਕੀ ਸਰਣਿ ਪਰਿਆ; ਮਨੁ ਮੇਰਾ ॥
tin kee saran pariaa; man meraa |
Punjabi
ਉਨ੍ਹਾਂ ਦੀ ਸ਼ਰਣਾਗਤ ਮੇਰੀ ਜਿੰਦੜੀ ਨੇ ਸੰਭਾਲੀ ਹੈ।
English
My mind has entered their Sanctuary.
ਮਾਣੁ ਤਾਣੁ ਤਜਿ ਮੋਹੁ ਅੰਧੇਰਾ ॥
maan taan taj mohu andheraa |
Punjabi
ਇਸ ਨੇ ਆਪਣੀ ਸਵੈ-ਹੰਗਤਾ, ਸਵੈ-ਬਲ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਛੱਡ ਦਿੱਤਾ ਹੈ।
English
I have renounced my pride in my own strength, and the darkness of emotional attachment.
ਨਾਮੁ ਦਾਨੁ ਦੀਜੈ ਨਾਨਕ ਕਉ; ਤਿਸੁ ਪ੍ਰਭ ਅਗਮ ਅਗਾਧੇ ਜੀਉ ॥੪॥੨੦॥੨੭॥
naam daan deejai naanak kau; tis prabh agam agaadhe jeeo |4|20|27|
Punjabi
(ਹੇ ਮੇਰੇ ਸੰਤ ਸਰੂਪ ਗੁਰੂ ਜੀ!) ਨਾਨਕ ਨੂੰ ਉਸ ਪਹੁੰਚ ਤੋਂ ਪਰੇ ਅਤੇ ਥਾਹ-ਰਹਿਤ ਸਾਹਿਬ ਦੇ ਨਾਮ ਦੀ ਦਾਤ ਪ੍ਰਦਾਨ ਕਰੋ।
English
Please bless Nanak with the Gift of the Naam, the Name of the Inaccessible and Unfathomable God. ||4||20||27||
ਮਾਝ ਮਹਲਾ ੫ ॥
maajh mahalaa 5 |
Punjabi
ਮਾਝ, ਪੰਜਵੀਂ ਪਾਤਸ਼ਾਹੀ।
English
Maajh, Fifth Mehl:
ਤੂੰ ਪੇਡੁ; ਸਾਖ ਤੇਰੀ ਫੂਲੀ ॥
toon pedd; saakh teree foolee |
Punjabi
ਤੂੰ ਬ੍ਰਿਛ ਹੈ, ਤੇਰੀ ਟਹਿਣੀ ਪ੍ਰਫੁਲਤ ਹੋਈ ਹੈ।
English
You are the tree; Your branches have blossomed forth.
ਤੂੰ ਸੂਖਮੁ; ਹੋਆ ਅਸਥੂਲੀ ॥
toon sookham; hoaa asathoolee |
Punjabi
ਨਿਹਾਇਤ ਹੀ ਮਹੀਨ ਤੋਂ ਤੂੰ ਬਹੁਤ ਹੀ ਵੱਡਾ ਹੋਇਆ ਹੈ।
English
From the very small and subtle, You have become huge and manifest.
ਤੂੰ ਜਲਨਿਧਿ. ਤੂੰ ਫੇਨੁ ਬੁਦਬੁਦਾ; ਤੁਧੁ ਬਿਨੁ ਅਵਰੁ. ਨ ਭਾਲੀਐ ਜੀਉ ॥੧॥
toon jalanidh. toon fen budabudaa; tudh bin avar. na bhaaleeai jeeo |1|
Punjabi
ਤੂੰ ਪਾਣੀ ਦਾ ਸਮੁੰਦਰ ਹੈ ਅਤੇ ਤੂੰ ਹੀ ਇਸ ਦੀ ਝੱਗ ਤੇ ਬੁਲਬੁਲਾ। ਤੇਰੇ ਬਾਝੋਂ ਮੈਨੂੰ ਹੋਰ ਕੋਈ ਦਿਸ ਨਹੀਂ ਆਉਂਦਾ।
English
You are the Ocean of Water, and You are the foam and the bubbles on its surface. I cannot see any other except You, Lord. ||1||
ਤੂੰ ਸੂਤੁ; ਮਣੀਏ ਭੀ ਤੂੰਹੈ ॥
toon soot; manee bhee toonhai |
Punjabi
ਮਾਲਾ ਦਾ ਤੂੰ ਧਾਗਾ ਹੈਂ ਅਤੇ ਇਯ ਦੇ ਮਣਕੇ ਭੀ ਤੂੰ ਹੀ।
English
You are the thread, and You are also the beads.
ਤੂੰ ਗੰਠੀ; ਮੇਰੁ ਸਿਰਿ ਤੂੰਹੈ ॥
toon gantthee; mer sir toonhai |
Punjabi
ਤੂੰ ਇਸ ਦੀਆਂ ਗੰਢਾਂ ਹੈਂ ਅਤੇ ਤੂੰ ਹੀ ਹਿਯ ਦਾ ਸਿਖਰਲਾ ਵੱਡਾ ਮਣਕਾ।
English
You are the knot, and You are the primary bead of the maalaa.
ਆਦਿ ਮਧਿ ਅੰਤਿ. ਪ੍ਰਭੁ ਸੋਈ; ਅਵਰੁ. ਨ ਕੋਇ ਦਿਖਾਲੀਐ ਜੀਉ ॥੨॥
aad madh ant. prabh soee; avar. na koe dikhaaleeai jeeo |2|
Punjabi
ਆਰੰਭ, ਵਿਚਕਾਰ ਤੇ ਅਖੀਰ ਵਿੱਚ ਉਹੀ ਸਾਹਿਬ ਹੈ। ਕੋਈ ਹੋਰ ਮੈਨੂੰ ਨਜ਼ਰੀ ਨਹੀਂ ਪੈਦਾ।
English
In the beginning, in the middle and in the end, there is God. I cannot see any other except You, Lord. ||2||
ਤੂੰ ਨਿਰਗੁਣੁ ਸਰਗੁਣੁ; ਸੁਖਦਾਤਾ ॥
toon niragun saragun; sukhadaataa |
Punjabi
ਤੂੰ ਲਛਣਾ-ਰਹਿਤ, ਲਛਣਾ-ਸਹਿਤ ਅਤੇ ਆਰਾਮ ਬਖਸ਼ਣਹਾਰ ਹੈਂ।
English
You transcend all qualities, and You possess the supreme qualities. You are the Giver of peace.
ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥
toon nirabaan raseea rang raataa |
Punjabi
ਤੂੰ ਨਿਰਲੇਪ, ਆਨੰਦ-ਮਾਨਣਹਾਰ ਅਤੇ ਪ੍ਰੀਤ ਅੰਦਰ ਰੰਗਿਆ ਹੋਇਆ ਹੈ।
English
You are detached in Nirvaanaa, and You are the Enjoyer, imbued with love.
ਅਪਣੇ ਕਰਤਬ, ਆਪੇ ਜਾਣਹਿ; ਆਪੇ ਤੁਧੁ ਸਮਾਲੀਐ ਜੀਉ ॥੩॥
apane karatab, aape jaaneh; aape tudh samaaleeai jeeo |3|
Punjabi
ਆਪਣੇ ਹੁਨਰ ਤੂੰ ਆਪ ਖੁਦ ਹੀ ਜਾਣਦਾ ਹੈ। ਤੂੰ ਆਪ ਹੀ ਆਪਣਾ ਸਿਮਰਨ ਕਰਦਾ ਹੈ।
English
You Yourself know Your Own Ways; You dwell upon Yourself. ||3||
ਤੂੰ ਠਾਕੁਰੁ; ਸੇਵਕੁ ਫੁਨਿ ਆਪੇ ॥
toon tthaakur; sevak fun aape |
Punjabi
ਤੂੰ ਮਾਲਕ ਹੈਂ ਅਤੇ ਫਿਰ ਤੂੰ ਆਪ ਹੀ ਨੌਕਰ।
English
You are the Master, and then again, You are the servant.
ਤੂੰ ਗੁਪਤੁ ਪਰਗਟੁ; ਪ੍ਰਭ ਆਪੇ ॥
toon gupat paragatt; prabh aape |
Punjabi
ਤੂੰ ਹੇ ਸਾਈਂ! ਪੋਸ਼ੀਦਾ ਹੈਂ ਅਤੇ ਆਪ ਹੀ ਪਰਤੱਖ।
English
O God, You Yourself are the Manifest and the Unmanifest.
ਨਾਨਕ ਦਾਸੁ. ਸਦਾ ਗੁਣ ਗਾਵੈ; ਇਕ ਭੋਰੀ ਨਦਰਿ ਨਿਹਾਲੀਐ ਜੀਉ ॥੪॥੨੧॥੨੮॥
naanak daas. sadaa gun gaavai; ik bhoree nadar nihaaleeai jeeo |4|21|28|
Punjabi
ਨਫਰ ਨਾਨਕ ਸਦੀਵ ਹੀ ਤੇਰੀ ਕੀਰਤੀ ਗਾਇਨ ਕਰਦਾ ਹੈ। ਇਕ ਮੁਹਤ ਲਈ ਉਸ ਵਲ ਆਪਣੀ ਦਹਿਆ ਦ੍ਰਿਸ਼ਟੀ ਨਾਲ ਤੱਕ।
English
Slave Nanak sings Your Glorious Praises forever. Please, just for a moment, bless him with Your Glance of Grace. ||4||21||28||