Ang 113
ਤੂੰ ਆਪੇ ਹੀ ਘੜਿ ਭੰਨਿ ਸਵਾਰਹਿ; ਨਾਨਕ ਨਾਮਿ ਸੁਹਾਵਣਿਆ ॥੮॥੫॥੬॥
toon aape hee gharr bhan savaareh; naanak naam suhaavaniaa |8|5|6|
Punjabi
ਤੂੰ ਆਪ ਹੀ ਰਚਦਾ, ਨਾਸ ਕਰਦਾ ਤੇ ਸਜਾਉਂਦਾ ਹੈਂ। ਨਾਨਕ ਤੇਰੇ ਨਾਮ ਨਾਲ ਪ੍ਰਾਣੀ ਸੁਸ਼ੋਭਤ ਹੋ ਜਾਂਦਾ ਹੈ।
English
You Yourself create, destroy and adorn. O Nanak, we are adorned and embellished with the Naam. ||8||5||6||
ਮਾਝ ਮਹਲਾ ੩ ॥
maajh mahalaa 3 |
Punjabi
ਮਾਝ, ਤੀਜੀ ਪਾਤਸ਼ਾਹੀ।
English
Maajh, Third Mehl:
ਸਭ ਘਟ ਆਪੇ ਭੋਗਣਹਾਰਾ ॥
sabh ghatt aape bhoganahaaraa |
Punjabi
ਸਾਰਿਆਂ ਦਿਲਾਂ ਦਾ ਸੁਆਮੀ ਖੁਦ ਹੀ ਅਨੰਦ ਮਾਨਣਹਾਰ ਹੈ।
English
He is the Enjoyer of all hearts.
ਅਲਖੁ ਵਰਤੈ ਅਗਮ ਅਪਾਰਾ ॥
alakh varatai agam apaaraa |
Punjabi
ਅਦ੍ਰਿਸ਼ਟ, ਅਪਹੁੰਚ ਤੇ ਬੇਹੱਦ ਸਾਹਿਬ ਹਰ ਥਾਂ ਵਿਆਪਕ ਹੋ ਰਿਹਾ ਹੈ।
English
The Invisible, Inaccessible and Infinite is pervading everywhere.
ਗੁਰ ਕੈ ਸਬਦਿ. ਮੇਰਾ ਹਰਿ ਪ੍ਰਭੁ ਧਿਆਈਐ; ਸਹਜੇ ਸਚਿ ਸਮਾਵਣਿਆ ॥੧॥
gur kai sabad. meraa har prabh dhiaaeeai; sahaje sach samaavaniaa |1|
Punjabi
ਗੁਰਾਂ ਦੀ ਅਗਵਾਈ ਤਾਬੇ, ਮੇਰੇ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਇਨਸਾਨ ਸੁਖੈਨ ਹੀ ਸੱਚੇ ਸਾਹਿਬ ਵਿੱਚ ਲੀਨ ਹੋ ਜਾਂਦਾ ਹੈ।
English
Meditating on my Lord God, through the Word of the Guru's Shabad, I am intuitively absorbed in the Truth. ||1||
ਹਉ ਵਾਰੀ; ਜੀਉ ਵਾਰੀ; ਗੁਰਸਬਦੁ ਮੰਨਿ ਵਸਾਵਣਿਆ ॥
hau vaaree; jeeo vaaree; gurasabad man vasaavaniaa |
Punjabi
ਮੈਂ ਬਲਿਹਾਰਨੇ ਹਾਂ, ਮੇਰੀ ਜਿੰਦੜੀ ਬਲਿਹਾਰਨੇ ਹੈ ਉਨ੍ਹਾ ਉਤੋਂ ਜੋ ਗੁਰਾਂ ਦੀ ਬਾਣੀ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।
English
I am a sacrifice, my soul is a sacrifice, to those who implant the Word of the Guru's Shabad in their minds.
ਸਬਦੁ ਸੂਝੈ. ਤਾ ਮਨ ਸਿਉ ਲੂਝੈ; ਮਨਸਾ ਮਾਰਿ ਸਮਾਵਣਿਆ ॥੧॥ ਰਹਾਉ ॥
sabad soojhai. taa man siau loojhai; manasaa maar samaavaniaa |1| rahaau |
Punjabi
ਜੇਕਰ ਇਨਸਾਨ ਗੁਰਬਾਣੀ ਨੂੰ ਸਮਝੇ, ਤਦ ਉਹ ਆਪਣੇ ਮਨੂਏ ਨਾਲ ਯੁੱਧ ਕਰਦਾ ਹੈ ਅਤੇ ਆਪਣੀ ਖਾਹਿਸ਼ ਨੂੰ ਨਵਿਰਤ ਕਰਕੇ ਬੰਦਾ ਸਾਹਿਬ ਅੰਦਰ ਸਮਾਂ ਜਾਂਦਾ ਹੈ। ਠਹਿਰਾਉ।
English
When someone understands the Shabad, then he wrestles with his own mind; subduing his desires, he merges with the Lord. ||1||Pause||
ਪੰਚ ਦੂਤ; ਮੁਹਹਿ ਸੰਸਾਰਾ ॥
panch doot; muheh sansaaraa |
Punjabi
ਪੰਜ ਕੱਟੜ ਵੈਰੀ ਜਗਤ ਨੂੰ ਠੱਗ ਰਹੇ ਹਨ।
English
The five enemies are plundering the world.
ਮਨਮੁਖ ਅੰਧੇ; ਸੁਧਿ ਨ ਸਾਰਾ ॥
manamukh andhe; sudh na saaraa |
Punjabi
ਅੰਨ੍ਹੇ ਅਧਰਮੀ ਨੂੰ ਇਸ ਦੀ ਕੋਈ ਗਿਆਤ ਜਾਂ ਖਬਰ ਨਹੀਂ।
English
The blind, self-willed manmukhs do not understand or appreciate this.
ਗੁਰਮੁਖਿ ਹੋਵੈ. ਸੁ ਅਪਣਾ ਘਰੁ ਰਾਖੈ; ਪੰਚ ਦੂਤ. ਸਬਦਿ ਪਚਾਵਣਿਆ ॥੨॥
guramukh hovai. su apanaa ghar raakhai; panch doot. sabad pachaavaniaa |2|
Punjabi
ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਆਪਣੇ ਗ੍ਰਹਿ ਨੂੰ ਬਚਾ ਲੈਂਦਾ ਹੈ। ਪੰਜੇ ਕੱਟੜ ਦੁਸ਼ਮਨ ਗੁਰਾਂ ਦੇ ਉਪਦੇਸ਼ ਨਾਲ ਨਾਸ ਕੀਤੇ ਜਾਂਦੇ ਹਨ।
English
Those who become Gurmukh-their houses are protected. The five enemies are destroyed by the Shabad. ||2||
ਇਕਿ ਗੁਰਮੁਖਿ; ਸਦਾ ਸਚੈ ਰੰਗਿ ਰਾਤੇ ॥
eik guramukh; sadaa sachai rang raate |
Punjabi
ਕਈ ਪਵਿੱਤਰ ਪੁਰਸ਼ ਹਮੇਸ਼ਾਂ ਸੱਚੇ ਸੁਆਮੀ ਦੀ ਪ੍ਰੀਤ ਅੰਦਰ ਰੰਗੇ ਹਨ।
English
The Gurmukhs are forever imbued with love for the True One.
ਸਹਜੇ ਪ੍ਰਭੁ ਸੇਵਹਿ; ਅਨਦਿਨੁ ਮਾਤੇ ॥
sahaje prabh seveh; anadin maate |
Punjabi
ਸੁਭਾਵਕ ਹੀ ਉਹ ਆਪਣੇ ਸੁਆਮੀ ਦੀ ਸੇਵਾ ਕਰਦੇ ਹਨ ਅਤੇ ਰੈਣ ਦਿਨ ਉਸ ਦੀ ਪ੍ਰੀਤ ਅੰਦਰ ਮਤਵਾਲੇ ਰਹਿੰਦੇ ਹਨ।
English
They serve God with intuitive ease. Night and day, they are intoxicated with His Love.
ਮਿਲਿ ਪ੍ਰੀਤਮ ਸਚੇ ਗੁਣ ਗਾਵਹਿ; ਹਰਿ ਦਰਿ ਸੋਭਾ ਪਾਵਣਿਆ ॥੩॥
mil preetam sache gun gaaveh; har dar sobhaa paavaniaa |3|
Punjabi
ਜੋ ਪਿਆਰੇ ਗੁਰਾਂ ਨੂੰ ਮਿਲ ਕੇ, ਸੱਚੇ ਸੁਆਮੀ ਦਾ ਜੱਸ ਗਾਇਨ ਕਰਦੇ ਹਨ, ਉਹ ਰੱਬ ਦੇ ਦਰਬਾਰ ਵਿੱਚ ਇੱਜਤ ਪਾਉਂਦੇ ਹਨ।
English
Meeting with their Beloved, they sing the Glorious Praises of the True one; they are honored in the Court of the Lord. ||3||
ਏਕਮ; ਏਕੈ ਆਪੁ ਉਪਾਇਆ ॥
ekam; ekai aap upaaeaa |
Punjabi
ਪਹਿਲਾਂ ਇੱਕ ਸੁਆਮੀ ਨੇ ਆਪਣੇ ਆਪ ਨੂੰ ਰਚਿਆ,
English
First, the One created Himself;
ਦੁਬਿਧਾ ਦੂਜਾ; ਤ੍ਰਿਬਿਧਿ ਮਾਇਆ ॥
dubidhaa doojaa; tribidh maaeaa |
Punjabi
ਦੂਸਰੇ ਵੈਤ-ਭਾਵ ਦੀ ਸੂਝ ਨੂੰ ਅਤੇ ਤੀਸਰੇ ਤਿੰਨ ਤਰ੍ਹਾਂ ਦੀ ਮੋਹਨੀ ਨੂੰ।
English
second, the sense of duality; third, the three-phased Maya.
ਚਉਥੀ ਪਉੜੀ. ਗੁਰਮੁਖਿ ਊਚੀ; ਸਚੋ ਸਚੁ ਕਮਾਵਣਿਆ ॥੪॥
chauthee paurree. guramukh aoochee; sacho sach kamaavaniaa |4|
Punjabi
ਪਰਮ-ਬੁਲੰਦ ਚੌਥੀ ਮੰਜਲ ਨੂੰ ਨਿਰੋਲ ਸੱਚ ਦੀ ਕਮਾਈ ਕਰਨ ਵਾਲੇ ਗੁਰੂ ਸਮਰਪਣ ਹੀ ਪਹੁੰਚਦੇ ਹਨ।
English
The fourth state, the highest, is obtained by the Gurmukh, who practices Truth, and only Truth. ||4||
ਸਭੁ ਹੈ ਸਚਾ; ਜੇ ਸਚੇ ਭਾਵੈ ॥
sabh hai sachaa; je sache bhaavai |
Punjabi
ਸਾਰਾ ਕੁਝ ਜਿਹੜਾ ਸੱਚੇ ਸਾਈਂ ਨੂੰ ਚੰਗਾ ਲੱਗਦਾ ਹੈ, ਸੱਚ ਹੈ।
English
Everything which is pleasing to the True Lord is true.
ਜਿਨਿ ਸਚੁ ਜਾਤਾ; ਸੋ ਸਹਜਿ ਸਮਾਵੈ ॥
jin sach jaataa; so sehaj samaavai |
Punjabi
ਜੋ ਸੱਚ ਨੂੰ ਸਿੰਞਾਣਦਾ ਹੈ, ਉਹ ਸਾਹਿਬ ਵਿੱਚ ਲੀਨ ਹੋ ਜਾਂਦਾ ਹੈ।
English
Those who know the Truth merge in intuitive peace and poise.
ਗੁਰਮੁਖਿ ਕਰਣੀ ਸਚੇ ਸੇਵਹਿ; ਸਾਚੇ ਜਾਇ ਸਮਾਵਣਿਆ ॥੫॥
guramukh karanee sache seveh; saache jaae samaavaniaa |5|
Punjabi
ਗੁਰੂ ਸਮਰਪਣ ਦੀ ਜੀਵਨ ਮਰਿਆਦਾ ਸਤਿਪੁਰਖ ਦੀ ਜੀਵਨ ਮਰਿਆਦਾ ਸਤਿਪੁਰਖ ਅੰਦਰ ਸਮਾਂ ਜਾਂਦੇ ਹਨ।
English
The life-style of the Gurmukh is to serve the True Lord. He goes and blends with the True Lord. ||5||
ਸਚੇ ਬਾਝਹੁ; ਕੋ ਅਵਰੁ ਨ ਦੂਆ ॥
sache baajhahu; ko avar na dooaa |
Punjabi
ਸੱਚੇ ਸੁਆਮੀ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ।
English
Without the True One, there is no other at all.
ਦੂਜੈ ਲਾਗਿ ਜਗੁ; ਖਪਿ ਖਪਿ ਮੂਆ ॥
doojai laag jag; khap khap mooaa |
Punjabi
ਸੰਸਾਰੀ ਮਮਤਾ ਨਾਲ ਚਿਮੜ ਕੇ ਦੁਨੀਆਂ, ਘਣੀ ਵਿਆਕੁਲ ਹੋ ਮਰਦੀ ਹੈ।
English
Attached to duality, the world is distracted and distressed to death.
ਗੁਰਮੁਖਿ ਹੋਵੈ. ਸੁ ਏਕੋ ਜਾਣੈ; ਏਕੋ ਸੇਵਿ ਸੁਖੁ ਪਾਵਣਿਆ ॥੬॥
guramukh hovai. su eko jaanai; eko sev sukh paavaniaa |6|
Punjabi
ਜੋ ਗੁਰੂ ਅਨੁਸਾਰੀ ਹੁੰਦਾ ਹੈ, ਉਹ ਕੇਵਲ ਇੱਕ ਪ੍ਰਭੂ ਨੂੰ ਹੀ ਜਾਣਦਾ ਹੈ ਤੇ ਇਕਸ ਦੀ ਘਾਲ ਘਾਲ ਕੇ ਆਰਾਮ ਪਾਉਂਦਾ ਹੈ।
English
One who becomes Gurmukh knows only the One. Serving the One, peace is obtained. ||6||
ਜੀਅ ਜੰਤ ਸਭਿ; ਸਰਣਿ ਤੁਮਾਰੀ ॥
jeea jant sabh; saran tumaaree |
Punjabi
ਸਾਰੇ ਇਨਸਾਨ ਤੇ ਹੋਰ ਪ੍ਰਾਣਧਾਰੀ ਜੀਵ ਤੇਰੀ ਪਨਾਹ ਹੇਠਾਂ ਹਨ।
English
All beings and creatures are in the Protection of Your Sanctuary.
ਆਪੇ ਧਰਿ ਦੇਖਹਿ; ਕਚੀ ਪਕੀ ਸਾਰੀ ॥
aape dhar dekheh; kachee pakee saaree |
Punjabi
ਨਰਦਾਂ ਨੂੰ ਸ਼ਤਰੰਜ ਦੇ ਤਖਤੇ ਤੇ ਰੱਖ ਕੇ, ਤੂੰ ਆਪ ਹੀ ਨਾਂ-ਮੁਕੰਮਲ ਤੇ ਮੁਕੰਮਲਾਂ ਨੂੰ ਵੇਖਦਾ ਹੈ।
English
You place the chessmen on the board; You see the imperfect and the perfect as well.
ਅਨਦਿਨੁ ਆਪੇ ਕਾਰ ਕਰਾਏ; ਆਪੇ ਮੇਲਿ ਮਿਲਾਵਣਿਆ ॥੭॥
anadin aape kaar karaae; aape mel milaavaniaa |7|
Punjabi
ਤੂੰ ਖੁਦ ਹੀ ਬੰਦਿਆਂ ਤੋਂ ਰਾਤ ਦਿਨ ਮੁਖਤਲਿਫ ਕੰਮ ਕਰਵਾਉਂਦਾ ਹੈਂ ਤੇ ਖੁਦ ਹੀ ਉਨ੍ਹਾਂ ਨੂੰ ਸਤਿਸੰਗਤ ਨਾਲ ਜੋੜਦਾ ਹੈਂ।
English
Night and day, You cause people to act; You unite them in Union with Yourself. ||7||
ਤੂੰ ਆਪੇ ਮੇਲਹਿ; ਵੇਖਹਿ ਹਦੂਰਿ ॥
toon aape meleh; vekheh hadoor |
Punjabi
ਤੂੰ ਆਪ ਹੀ ਮਿਲਾਉਂਦਾ ਹੈਂ ਤੇ ਐਨ ਲਾਗੇ ਹੀ ਦੇਖਦਾ ਹੈਂ।
English
You Yourself unite, and You see Yourself close at hand.
ਸਭ ਮਹਿ ਆਪਿ; ਰਹਿਆ ਭਰਪੂਰਿ ॥
sabh meh aap; rahiaa bharapoor |
Punjabi
ਆਪੇ ਹੀ ਤੂੰ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈਂ।
English
You Yourself are totally pervading amongst all.
ਨਾਨਕ. ਆਪੇ ਆਪਿ ਵਰਤੈ; ਗੁਰਮੁਖਿ ਸੋਝੀ ਪਾਵਣਿਆ ॥੮॥੬॥੭॥
naanak. aape aap varatai; guramukh sojhee paavaniaa |8|6|7|
Punjabi
ਨਾਨਕ, ਤੂੰ ਆਪਣੇ ਆਪ ਤੋਂ ਹੀ ਵਿਆਪਕ ਹੋ ਰਿਹਾ ਹੈਂ। ਗੁਰੂ ਸਮਰਪਣ ਹੀ ਇਸ ਸਮਝ ਨੂੰ ਪ੍ਰਾਪਤ ਕਰਦੇ ਹਨ।
English
O Nanak, God Himself is pervading and permeating everywhere; only the Gurmukhs understand this. ||8||6||7||
ਮਾਝ ਮਹਲਾ ੩ ॥
maajh mahalaa 3 |
Punjabi
ਮਾਝ, ਤੀਜੀ ਪਾਤਸ਼ਾਹੀ।
English
Maajh, Third Mehl:
ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥
amrit baanee gur kee meetthee |
Punjabi
ਸੁਧਾ ਸਰੂਪ ਗੁਰਬਾਣੀ ਮਿੱਠੀ ਹੈ।
English
The Nectar of the Guru's Bani is very sweet.
ਗੁਰਮੁਖਿ ਵਿਰਲੈ ਕਿਨੈ; ਚਖਿ ਡੀਠੀ ॥
guramukh viralai kinai; chakh ddeetthee |
Punjabi
ਗੁਰਾਂ ਦੇ ਰਾਹੀਂ, ਕੋਈ ਟਾਵਾਂ ਹੀ ਇਸ ਨੂੰ ਖਾ ਕੇ ਵੇਖਦਾ ਹੈ।
English
Rare are the Gurmukhs who see and taste it.
ਅੰਤਰਿ ਪਰਗਾਸੁ ਮਹਾ ਰਸੁ ਪੀਵੈ; ਦਰਿ ਸਚੈ ਸਬਦੁ ਵਜਾਵਣਿਆ ॥੧॥
antar paragaas mahaa ras peevai; dar sachai sabad vajaavaniaa |1|
Punjabi
ਉਸ ਦੇ ਅੰਦਰ ਰੱਬੀ ਨੂਰ ਉਦੈ ਹੋ ਆਉਂਦਾ ਹੈ, ਉਹ ਪਰਮ ਅੰਮ੍ਰਿਤ ਨੂੰ ਪਾਨ ਕਰਦਾ ਤੇ ਸੱਚੇ ਦਰਬਾਰ ਅੰਦਰ ਈਸ਼ਵਰੀ ਬਚਨ ਅਲਾਪਦਾ ਹੈ।
English
The Divine Light dawns within, and the supreme essence is found. In the True Court, the Word of the Shabad vibrates. ||1||
ਹਉ ਵਾਰੀ ਜੀਉ ਵਾਰੀ; ਗੁਰ ਚਰਣੀ ਚਿਤੁ ਲਾਵਣਿਆ ॥
hau vaaree jeeo vaaree; gur charanee chit laavaniaa |
Punjabi
ਮੈਂ ਘੋਲੀ ਹਾਂ, ਮੇਰੀ ਜਿੰਦ ਜਾਨ ਘੋਲੀ ਹੈ, ਉਨ੍ਹਾਂ ਉਤੋਂ ਜੋ ਗੁਰਾਂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜਦੇ ਹਨ।
English
I am a sacrifice, my soul is a sacrifice, to those who focus their consciousness on the Guru's Feet.
ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ; ਮਨੁ ਨਾਵੈ. ਮੈਲੁ ਚੁਕਾਵਣਿਆ ॥੧॥ ਰਹਾਉ ॥
satigur hai amrit sar saachaa; man naavai. mail chukaavaniaa |1| rahaau |
Punjabi
ਸੱਚਾ ਗੁਰੂ ਆਬਿ-ਹਿਯਾਤ ਦਾ ਸੱਚਾ ਸਰੋਵਰ ਹੈ। ਉਸ ਵਿੱਚ ਇਸ਼ਨਾਨ ਕਰ ਕੇ, ਆਦਮੀ ਦੀ ਪਾਪਾਂ ਦੀ ਮਲੀਨਤਾ ਲਹਿ ਜਾਂਦੀ ਹੈ। ਠਹਿਰਾਉ।
English
The True Guru is the True Pool of Nectar; bathing in it, the mind is washed clean of all filth. ||1||Pause||
ਤੇਰਾ ਸਚੇ; ਕਿਨੈ. ਅੰਤੁ ਨ ਪਾਇਆ ॥
teraa sache; kinai. ant na paaeaa |
Punjabi
ਤੇਰਾ ਓੜਕ, ਹੇ ਸੱਚੇ ਸੁਆਮੀ! ਕੋਈ ਨਹੀਂ ਜਾਣਦਾ।
English
Your limits, O True Lord, are not known to anyone.
ਗੁਰ ਪਰਸਾਦਿ; ਕਿਨੈ ਵਿਰਲੈ. ਚਿਤੁ ਲਾਇਆ ॥
gur parasaad; kinai viralai. chit laaeaa |
Punjabi
ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਪੁਰਸ਼ ਹੀ ਤੇਰੇ ਨਾਲ ਆਪਣਾ ਮਨ ਜੋੜਦਾ ਹੈ।
English
Rare are those who, by Guru's Grace, focus their consciousness on You.
ਤੁਧੁ ਸਾਲਾਹਿ. ਨ ਰਜਾ ਕਬਹੂੰ; ਸਚੇ ਨਾਵੈ ਕੀ ਭੁਖ ਲਾਵਣਿਆ ॥੨॥
tudh saalaeh. na rajaa kabahoon; sache naavai kee bhukh laavaniaa |2|
Punjabi
ਤੇਰੀ ਉਪਮਾ ਕਰਨ ਦੁਆਰਾ ਮੈਨੂੰ ਕਦਾਚਿਤ ਰੱਜ ਨਹੀਂ ਆਉਂਦਾ, ਐਨੀ ਬਹੁਤੀ ਖੁਦਿਆ ਸਤਿਨਾਮ ਦੀ ਮੈਨੂੰ ਲੱਗੀ ਹੋਈ ਹੈ।
English
Praising You, I am never satisfied; such is the hunger I feel for the True Name. ||2||
ਏਕੋ ਵੇਖਾ; ਅਵਰੁ ਨ ਬੀਆ ॥
eko vekhaa; avar na beea |
Punjabi
ਮੈਂ ਕੇਵਲ ਇੱਕ ਪ੍ਰਭੂ ਨੂੰ ਦੇਖਦਾ ਹਾਂ ਤੇ ਕਿਸੇ ਹੋਰ ਦੂਸਰੇ ਨੂੰ ਨਹੀਂ।
English
I see only the One, and no other.
ਗੁਰ ਪਰਸਾਦੀ; ਅੰਮ੍ਰਿਤੁ ਪੀਆ ॥
gur parasaadee; amrit peea |
Punjabi
ਗੁਰਾਂ ਦੀ ਮਿਹਰ ਦੁਆਰਾ ਮੈਂ ਨਾਮ ਦਾ ਆਬਿ-ਹਿਯਾਤ ਪਾਨ ਕਰਦਾ ਹਾਂ।
English
By Guru's Grace, I drink in the Ambrosial Nectar.
ਗੁਰ ਕੈ ਸਬਦਿ ਤਿਖਾ ਨਿਵਾਰੀ; ਸਹਜੇ ਸੂਖਿ ਸਮਾਵਣਿਆ ॥੩॥
gur kai sabad tikhaa nivaaree; sahaje sookh samaavaniaa |3|
Punjabi
ਗੁਰਬਾਣੀ ਨਾਲ ਮੇਰੀ ਤੇਹ ਬੁਝ ਗਈ ਹੈ ਅਤੇ ਮੈਂ ਸੁਭਾਵਕ ਹੀ ਸਦੀਵੀ ਆਰਾਮ ਅੰਦਰ ਲੀਨ ਹੋ ਗਿਆ ਹਾਂ।
English
My thirst is quenched by the Word of the Guru's Shabad; I am absorbed in intuitive peace and poise. ||3||
ਰਤਨੁ ਪਦਾਰਥੁ; ਪਲਰਿ ਤਿਆਗੈ ॥
ratan padaarath; palar tiaagai |
Punjabi
ਹਰੀ ਨਾਮ ਦੀ ਅਣਮੁੱਲੀ ਦੌਲਤ ਨੂੰ ਉਹ ਪਰਾਲੀ ਸਮਝ ਕੇ ਛੱਡ ਦਿੰਦਾ ਹੈ।
English
The Priceless Jewel is discarded like straw;
ਮਨਮੁਖੁ ਅੰਧਾ; ਦੂਜੈ ਭਾਇ ਲਾਗੈ ॥
manamukh andhaa; doojai bhaae laagai |
Punjabi
ਅੰਨ੍ਹਾ ਪ੍ਰਤੀਕੂਲ ਪੁਰਸ਼ ਹੋਰਸ ਦੇ ਪਿਆਰ ਨਾਲ ਚਿਮੜਿਆ ਹੋਇਆ ਹੈ।
English
the blind self-willed manmukhs are attached to the love of duality.
ਜੋ ਬੀਜੈ ਸੋਈ ਫਲੁ ਪਾਏ; ਸੁਪਨੈ. ਸੁਖੁ ਨ ਪਾਵਣਿਆ ॥੪॥
jo beejai soee fal paae; supanai. sukh na paavaniaa |4|
Punjabi
ਜੇਹੋ ਜੇਹਾ ਉਹ ਬੋਂਦਾ ਹੈ, ਉਹੋ ਜੇਹਾ ਮੇਵਾ ਹੀ ਉਹ ਪਾਉਂਦਾ ਹੈ। ਸੁਫਨੇ ਵਿੱਚ ਭੀ ਉਸ ਨੂੰ ਆਰਾਮ ਨਹੀਂ ਮਿਲਣਾ।
English
As they plant, so do they harvest. They shall not obtain peace, even in their dreams. ||4||
ਅਪਨੀ ਕਿਰਪਾ ਕਰੇ; ਸੋਈ ਜਨੁ ਪਾਏ ॥
apanee kirapaa kare; soee jan paae |
Punjabi
ਜਿਸ ਪੁਰਸ਼ ਤੇ ਪ੍ਰਭੂ ਆਪਣੀ ਮਿਹਰ ਧਾਰਦਾ, ਓਹੀ ਉਸ ਨੂੰ ਪ੍ਰਾਪਤ ਹੁੰਦਾ ਹੈ।
English
Those who are blessed with His Mercy find the Lord.
ਗੁਰ ਕਾ ਸਬਦੁ; ਮੰਨਿ ਵਸਾਏ ॥
gur kaa sabad; man vasaae |
Punjabi
ਗੁਰਾਂ ਦੀ ਬਾਣੀ ਨੂੰ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
English
The Word of the Guru's Shabad abides in the mind.