Ang 117
ਸਬਦਿ ਮਰੈ. ਮਨੁ ਮਾਰੈ ਅਪੁਨਾ; ਮੁਕਤੀ ਕਾ ਦਰੁ ਪਾਵਣਿਆ ॥੩॥
sabad marai. man maarai apunaa; mukatee kaa dar paavaniaa |3|
Punjabi
ਜੋ ਰੱਬ ਦੇ ਨਾਮ ਨਾਲ ਮਰਦਾ ਤੇ ਆਪਣੇ ਮਨੂਏ ਨੂੰ ਕਾਬੂ ਕਰਦਾ ਹੈ, ਉਹ ਕਲਿਆਣ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
English
Those who die in the Shabad and subdue their own minds, obtain the door of liberation. ||3||
ਕਿਲਵਿਖ ਕਾਟੈ; ਕ੍ਰੋਧੁ ਨਿਵਾਰੇ ॥
kilavikh kaattai; krodh nivaare |
Punjabi
ਉਹ ਆਪਣੇ ਪਾਪ ਮੇਸ ਸੁੱਟਦਾ ਹੈ ਤੇ ਗੁੱਸੇ ਨੂੰ ਮੇਟ ਦਿੰਦਾ ਹੈ,
English
They erase their sins, and eliminate their anger;
ਗੁਰ ਕਾ ਸਬਦੁ; ਰਖੈ ਉਰ ਧਾਰੇ ॥
gur kaa sabad; rakhai ur dhaare |
Punjabi
ਜੋ ਗੁਰਬਾਣੀ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹੈ।
English
they keep the Guru's Shabad clasped tightly to their hearts.
ਸਚਿ ਰਤੇ ਸਦਾ ਬੈਰਾਗੀ; ਹਉਮੈ ਮਾਰਿ ਮਿਲਾਵਣਿਆ ॥੪॥
sach rate sadaa bairaagee; haumai maar milaavaniaa |4|
Punjabi
ਜੋ ਸੱਚ ਨਾਲ ਰੰਗੀਜੇ ਹਨ, ਉਹ ਹਮੇਸ਼ਾਂ ਹੀ ਨਿਰਲੇਪ ਰਹਿੰਦੇ ਹਨ ਅਤੇ ਆਪਣੀ ਆਤਮਾ ਨੂੰ ਸਾਈਂ ਨਾਲ ਜੋੜ ਲੈਂਦੇ ਹਨ।
English
Those who are attuned to Truth, remain balanced and detached forever. Subduing their egotism, they are united with the Lord. ||4||
ਅੰਤਰਿ ਰਤਨੁ; ਮਿਲੈ ਮਿਲਾਇਆ ॥
antar ratan; milai milaaeaa |
Punjabi
ਪ੍ਰਾਣੀ ਦੇ ਅੰਦਰ ਨਾਮ ਦਾ ਜਵੇਹਰ ਹੈ। ਜੇਕਰ ਗੁਰੂ ਜੀ ਪ੍ਰਾਪਤ ਕਰਾਉਣ ਤਾਂ ਇਹ ਮਿਲਦਾ ਹੈ।
English
Deep within the nucleus of the self is the jewel; we receive it only if the Lord inspires us to receive it.
ਤ੍ਰਿਬਿਧਿ ਮਨਸਾ; ਤ੍ਰਿਬਿਧਿ ਮਾਇਆ ॥
tribidh manasaa; tribidh maaeaa |
Punjabi
ਨਹੀਂ ਤਾਂ ਤਿੰਨਾਂ ਸੁਭਾਵਾਂ ਵਾਲਾ ਮਨੂਆ ਤਿੰਨਾਂ ਗੁਣਾਂ ਵਾਲੀ ਮੋਹਨੀ ਅੰਦਰ ਖਚਤ ਹੋ ਜਾਂਦਾ ਹੈ।
English
The mind is bound by the three dispositions-the three modes of Maya.
ਪੜਿ ਪੜਿ ਪੰਡਿਤ ਮੋਨੀ ਥਕੇ; ਚਉਥੇ ਪਦ ਕੀ ਸਾਰ. ਨ ਪਾਵਣਿਆ ॥੫॥
parr parr panddit monee thake; chauthe pad kee saar. na paavaniaa |5|
Punjabi
ਪੜ੍ਹ ਵਾਚ ਕੇ ਪੰਡਤ ਤੇ ਖਾਮੋਸ਼ ਰਿਸ਼ੀ ਹਾਰ ਗਏ ਗਏ ਹਨ ਪ੍ਰੰਤੂ ਊਹ ਚੌਥੀ ਅਵਸਥਾ ਦੀ ਕਦਰ ਨੂੰ ਨਹੀਂ ਜਾਣਤੇ।
English
Reading and reciting, the Pandits, the religious scholars, and the silent sages have grown weary, but they have not found the supreme essence of the fourth state. ||5||
ਆਪੇ ਰੰਗੇ. ਰੰਗੁ ਚੜਾਏ ॥
aape range. rang charraae |
Punjabi
ਸਾਈਂ ਆਪ ਹੀ ਆਪਣੇ ਪ੍ਰੇਮ ਦੀ ਪਾਹ ਦੇ ਕੇ ਰੰਗਦਾ ਹੈ।
English
The Lord Himself dyes us in the color of His Love.
ਸੇ ਜਨ ਰਾਤੇ; ਗੁਰ ਸਬਦਿ ਰੰਗਾਏ ॥
se jan raate; gur sabad rangaae |
Punjabi
ਕੇਵਲ ਉਹੀ ਪੁਰਸ਼, ਜੋ ਗੁਰਬਾਣੀ ਨਾਲ ਰੰਗੀਜੇ ਹਨ, ਇਸ ਤਰ੍ਹਾਂ ਰੰਗੇ ਜਾਂਦੇ ਹਨ।
English
Only those who are steeped in the Word of the Guru's Shabad are so imbued with His Love.
ਹਰਿ ਰੰਗੁ ਚੜਿਆ ਅਤਿ ਅਪਾਰਾ; ਹਰਿ ਰਸਿ ਰਸਿ ਗੁਣ ਗਾਵਣਿਆ ॥੬॥
har rang charriaa at apaaraa; har ras ras gun gaavaniaa |6|
Punjabi
ਜਿਸ ਨੇ ਪਰਮ-ਸੁੰਦਰ ਸੁਆਮੀ ਦੇ ਪ੍ਰੇਮ ਦੀ ਰੰਗਤ ਅਖਤਿਆਰ ਕਰ ਲਈ ਹੈ, ਉਹ ਬੜੇ ਸੁਆਦ ਨਾਲ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
English
Imbued with the most beautiful color of the Lord's Love, they sing the Glorious Praises of the Lord, with great pleasure and joy. ||6||
ਗੁਰਮੁਖਿ ਰਿਧਿ ਸਿਧਿ; ਸਚੁ ਸੰਜਮੁ ਸੋਈ ॥
guramukh ridh sidh; sach sanjam soee |
Punjabi
ਗੁਰੂ ਸਮਰਪਣ ਲਈ ਉਹ ਸਤਿਪੁਰਖ ਹੀ ਧਨ ਸੰਪਦਾ, ਕਰਾਮਾਤ ਤੇ ਸਵੈ-ਰਿਆਜਤ ਹੈ।
English
To the Gurmukh, the True Lord is wealth, miraculous spiritual powers and strict self-discipline.
ਗੁਰਮੁਖਿ ਗਿਆਨੁ; ਨਾਮਿ ਮੁਕਤਿ ਹੋਈ ॥
guramukh giaan; naam mukat hoee |
Punjabi
ਗੁਰੂ ਸਮਰਪਣ ਬ੍ਰਹਿਮ ਬੋਧ ਨੂੰ ਪ੍ਰਾਪਤ ਹੁੰਦਾ ਹੈ ਅਤੇ ਹਰੀ ਨਾਮ ਦੇ ਰਾਹੀਂ ਮੁਕਤ ਹੋ ਜਾਂਦਾ ਹੈ।
English
Through the spiritual wisdom of the Naam, the Name of the Lord, the Gurmukh is liberated.
ਗੁਰਮੁਖਿ ਕਾਰ ਸਚੁ ਕਮਾਵਹਿ; ਸਚੇ ਸਚਿ ਸਮਾਵਣਿਆ ॥੭॥
guramukh kaar sach kamaaveh; sache sach samaavaniaa |7|
Punjabi
ਪਵਿੱਤਰ ਪੁਰਸ਼ ਸੱਚੇ ਅਮਲ ਕਮਾਉਂਦਾ ਹੈ ਅਤੇ ਸੱਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਜਾਂਦਾ ਹੈ।
English
The Gurmukh practices Truth, and is absorbed in the Truest of the True. ||7||
ਗੁਰਮੁਖਿ ਥਾਪੇ; ਥਾਪਿ ਉਥਾਪੇ ॥
guramukh thaape; thaap uthaape |
Punjabi
ਸੱਚਾ ਗੁਰਸਿੱਖ ਅਨੁਭਵ ਕਰਦਾ ਹੈ ਕਿ ਸਾਹਿਬ ਰਚਦਾ ਹੈ ਅਤੇ ਰਚ ਰਚ ਕੇ ਖੁਦ ਹੀ ਨਾਸ ਕਰਦਾ ਹੈ।
English
The Gurmukh realizes that the Lord alone creates, and having created, He destroys.
ਗੁਰਮੁਖਿ ਜਾਤਿ ਪਤਿ; ਸਭੁ ਆਪੇ ॥
guramukh jaat pat; sabh aape |
Punjabi
ਗੁਰੂ ਸਮਰਪਣ ਦਾ ਸਾਈਂ ਆਪ ਹੀ ਜਾਤੀ ਤੇ ਸਮੂਹ ਇੱਜਤ ਹੈ।
English
To the Gurmukh, the Lord Himself is social class, status and all honor.
ਨਾਨਕ. ਗੁਰਮੁਖਿ ਨਾਮੁ ਧਿਆਏ; ਨਾਮੇ ਨਾਮਿ ਸਮਾਵਣਿਆ ॥੮॥੧੨॥੧੩॥
naanak. guramukh naam dhiaae; naame naam samaavaniaa |8|12|13|
Punjabi
ਨਾਨਕ ਗੁਰੂ ਅਨੁਸਾਰੀ ਸਿੱਖ ਨਾਮ ਅਰਾਧਨ ਕਰਦਾ ਹੈ ਅਤੇ ਨਾਮ-ਸਰੂਪ ਸਾਹਿਬ ਦੇ ਨਾਮ ਵਿੰਚ ਹੀ ਲੀਨ ਹੋ ਜਾਂਦਾ ਹੈ।
English
O Nanak, the Gurmukhs meditate on the Naam; through the Naam, they merge in the Naam. ||8||12||13||
ਮਾਝ ਮਹਲਾ ੩ ॥
maajh mahalaa 3 |
Punjabi
ਮਾਝ, ਤੀਜੀ ਪਾਤਸ਼ਾਹੀ।
English
Maajh, Third Mehl:
ਉਤਪਤਿ ਪਰਲਉ; ਸਬਦੇ ਹੋਵੈ ॥
autapat parlau; sabade hovai |
Punjabi
ਰਚਨਾ ਤੇ ਕਿਆਮਤ ਸੁਆਮੀ ਦੇ ਬਚਨ ਰਾਹੀਂ ਹੁੰਦੀ ਹੈ।
English
Creation and destruction happen through the Word of the Shabad.
ਸਬਦੇ ਹੀ ਫਿਰਿ ਓਪਤਿ ਹੋਵੈ ॥
sabade hee fir opat hovai |
Punjabi
ਬਚਨ ਰਾਹੀਂ ਹੀ ਉਤਪਤੀ ਮੁੜ ਪ੍ਰਕਾਸ਼ਦੀ ਹੈ।
English
Through the Shabad, creation happens again.
ਗੁਰਮੁਖਿ ਵਰਤੈ ਸਭੁ ਆਪੇ ਸਚਾ; ਗੁਰਮੁਖਿ ਉਪਾਇ ਸਮਾਵਣਿਆ ॥੧॥
guramukh varatai sabh aape sachaa; guramukh upaae samaavaniaa |1|
Punjabi
ਗੁਰਾਂ ਦਾ ਗੋਲਾ ਜਾਣਦਾ ਹੈ ਕਿ ਸੱਚਾ ਸਾਹਿਬ ਆਪ ਹੀ ਸਾਰਾ ਕੁਝ ਕਰਦਾ ਹੈ। ਗੁਰੂ-ਸਮਰਪਣ ਅਨੁਭਵ ਕਰਦਾ ਹੈ ਕਿ ਸਭਸ ਨੂੰ ਪੈਦਾ ਕਰਕੇ ਉਹ ਆਪਣੇ ਵਿੱਚ ਹੀ ਲੀਨ ਕਰ ਲੈਂਦਾ ਹੈ।
English
The Gurmukh knows that the True Lord is all-pervading. The Gurmukh understands creation and merger. ||1||
ਹਉ ਵਾਰੀ ਜੀਉ ਵਾਰੀ; ਗੁਰੁ ਪੂਰਾ ਮੰਨਿ ਵਸਾਵਣਿਆ ॥
hau vaaree jeeo vaaree; gur pooraa man vasaavaniaa |
Punjabi
ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਪੂਰਨ ਗੁਰੂ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।
English
I am a sacrifice, my soul is a sacrifice, to those who enshrine the Perfect Guru within their minds.
ਗੁਰ ਤੇ. ਸਾਤਿ ਭਗਤਿ ਕਰੇ ਦਿਨੁ ਰਾਤੀ; ਗੁਣ ਕਹਿ. ਗੁਣੀ ਸਮਾਵਣਿਆ ॥੧॥ ਰਹਾਉ ॥
gur te. saat bhagat kare din raatee; gun keh. gunee samaavaniaa |1| rahaau |
Punjabi
ਗੁਰਾਂ ਦੇ ਰਾਹੀਂ ਬੰਦਾ ਠੰਢ-ਚੈਨ ਪਾਉਂਦਾ ਤੇ ਸਾਹਿਬ ਦੀ ਦਿਹੁੰ ਰੈਣ ਪਰੇਮ-ਮਈ ਸੇਵਾ ਕਰਦਾ ਹੈ। ਉਸ ਦੀ ਸਲਾਘਾ-ਯੋਗ ਪੁਰਖ ਵਿੱਚ ਲੀਨ ਹੋ ਜਾਂਦਾ ਹੈ। ਠਹਿਰਾਉ।
English
From the Guru comes peace and tranquility; worship Him with devotion, day and night. Chanting His Glorious Praises, merge into the Glorious Lord. ||1||Pause||
ਗੁਰਮੁਖਿ ਧਰਤੀ; ਗੁਰਮੁਖਿ ਪਾਣੀ ॥
guramukh dharatee; guramukh paanee |
Punjabi
ਗੁਰੂ-ਸਮਰਪਣ ਹਰੀ ਨੂੰ ਜਮੀਨ ਤੇ ਦੇਖਦਾ ਹੈ। ਗੁਰਾ ਦਾ ਗੋਲਾ ਉਸ ਨੂੰ ਜਲ ਅੰਦਰ ਸਿੰਞਾਣਦਾ ਹੈ।
English
The Gurmukh sees the Lord on the earth, and the Gurmukh sees Him in the water.
ਗੁਰਮੁਖਿ ਪਵਣੁ ਬੈਸੰਤਰੁ; ਖੇਲੈ ਵਿਡਾਣੀ ॥
guramukh pavan baisantar; khelai viddaanee |
Punjabi
ਗੁਰਾਂ ਦਾ ਗੋਲਾ ਉਸ ਨੂੰ ਹਵਾ ਤੇ ਅੱਗ ਦੇ ਰਾਹੀਂ ਅਸਚਰਜ ਖੇਡਾਂ ਖੇਡਦਾ ਹੋਇਆ ਅਨੁਭਵ ਕਰਦਾ ਹੈ।
English
The Gurmukh sees Him in wind and fire; such is the wonder of His Play.
ਸੋ ਨਿਗੁਰਾ. ਜੋ ਮਰਿ ਮਰਿ ਜੰਮੈ; ਨਿਗੁਰੇ ਆਵਣ ਜਾਵਣਿਆ ॥੨॥
so niguraa. jo mar mar jamai; nigure aavan jaavaniaa |2|
Punjabi
ਜੋ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ, ਉਹ ਗੁਰੂ ਵਿਹੂਣ ਹੈ। ਜੋ ਗੁਰੂ ਵਿਹੂਣ ਪ੍ਰਾਣੀ ਹੈ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
English
One who has no Guru, dies over and over again, only to be re-born. One who has no Guru continues coming and going in reincarnation. ||2||
ਤਿਨਿ ਕਰਤੈ; ਇਕੁ ਖੇਲੁ ਰਚਾਇਆ ॥
tin karatai; ik khel rachaaeaa |
Punjabi
ਉਸ ਸਿਰਜਣਹਾਰ ਨੇ ਇੱਕ ਨਾਟਕ ਸਾਜਿਆ ਹੈ।
English
The One Creator has set this play in motion.
ਕਾਇਆ ਸਰੀਰੈ ਵਿਚਿ; ਸਭੁ ਕਿਛੁ ਪਾਇਆ ॥
kaaeaa sareerai vich; sabh kichh paaeaa |
Punjabi
ਮਨੁੱਖੀ ਦੇਹਿ ਦੇ ਕਲਬੂਤ ਅੰਦਰ, ਉਸ ਨੇ ਸਾਰੀਆਂ ਵਸਤੂਆਂ ਪਾਈਆਂ ਹਨ।
English
In the frame of the human body, He has placed all things.
ਸਬਦਿ ਭੇਦਿ. ਕੋਈ ਮਹਲੁ ਪਾਏ; ਮਹਲੇ ਮਹਲਿ ਬੁਲਾਵਣਿਆ ॥੩॥
sabad bhed. koee mehal paae; mahale mehal bulaavaniaa |3|
Punjabi
ਉਸ ਦੇ ਨਾਮ ਨਾਲ ਵਿਨਿੱਆ ਜਾ ਕੇ ਕੋਈ ਵਿਰਲਾ ਪੁਰਸ਼ ਹੀ ਸਾਈਂ ਦੀ ਹਜੂਰੀ ਨੂੰ ਪਰਾਪਤ ਹੁੰਦਾ ਹੈ। ਐਸੀ ਵਹੁਟੀ ਨੂੰ ਮਾਲਕ ਆਪਣੇ ਮੰਦਰ ਅੰਦਰ ਬੁਲਾ ਲੈਂਦਾ ਹੈ।
English
Those few who are pierced through by the Word of the Shabad, obtain the Mansion of the Lord's Presence. He calls them into His Wondrous Palace. ||3||
ਸਚਾ ਸਾਹੁ; ਸਚੇ ਵਣਜਾਰੇ ॥
sachaa saahu; sache vanajaare |
Punjabi
ਸੱਚਾ ਹੈ ਸ਼ਾਹੂਕਾਰ ਤੇ ਸੱਚੇ ਹਨ ਊਸ ਦੇ ਵਾਪਾਰੀ।
English
True is the Banker, and true are His traders.
ਸਚੁ ਵਣੰਜਹਿ; ਗੁਰ ਹੇਤਿ ਅਪਾਰੇ ॥
sach vananjeh; gur het apaare |
Punjabi
ਗੁਰਾਂ ਦੇ ਅਨੰਤ ਪ੍ਰੇਮ ਰਾਹੀਂ ਉਹ ਸਤਿਨਾਮ ਨੂੰ ਖਰੀਦਦੇ ਹਨ।
English
They purchase Truth, with infinite love for the Guru.
ਸਚੁ ਵਿਹਾਝਹਿ ਸਚੁ ਕਮਾਵਹਿ; ਸਚੋ ਸਚੁ ਕਮਾਵਣਿਆ ॥੪॥
sach vihaajheh sach kamaaveh; sacho sach kamaavaniaa |4|
Punjabi
ਸੱਚ ਦਾ ਉਹ ਵਪਾਰ ਕਰਦੇ ਹਨ, ਸੱਚ ਦਾ ਊਹ ਅਭਿਆਸ ਕਰਦੇ ਹਨ ਤੇ ਨਿਰੋਲ ਸੱਚ ਦੀ ਉਹ ਖੱਟੀ ਖੱਟਦੇ ਹਨ।
English
They deal in Truth, and they practice Truth. They earn Truth, and only Truth. ||4||
ਬਿਨੁ ਰਾਸੀ; ਕੋ ਵਥੁ ਕਿਉ ਪਾਏ ॥
bin raasee; ko vath kiau paae |
Punjabi
ਪੂੰਜੀ ਦੇ ਬਾਝੋਂ ਕੋਈ ਜਣਾ ਵਸਤੂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ?
English
Without investment capital, how can anyone acquire merchandise?
ਮਨਮੁਖ ਭੂਲੇ; ਲੋਕ ਸਬਾਏ ॥
manamukh bhoole; lok sabaae |
Punjabi
ਆਪ-ਹੁਦਰੇ ਪੁਰਸ਼ ਸਭ ਕੁਰਾਹੇ ਪਏ ਹੋਏ ਹਨ।
English
The self-willed manmukhs have all gone astray.
ਬਿਨੁ ਰਾਸੀ. ਸਭ ਖਾਲੀ ਚਲੇ; ਖਾਲੀ ਜਾਇ ਦੁਖੁ ਪਾਵਣਿਆ ॥੫॥
bin raasee. sabh khaalee chale; khaalee jaae dukh paavaniaa |5|
Punjabi
ਨਾਮ ਪਦਾਰਥ ਦੇ ਬਗੈਰ ਸਾਰੇ ਸੱਖਣੇ-ਹੱਥੀਂ ਜਾਂਦੇ ਹਨ ਅਤੇ ਸੱਖਣੇ-ਹੱਥੀਂ ਜਾ ਕੇ ਉਹ ਤਕਲੀਫ ਊਠਾਉਂਦੇ ਹਨ।
English
Without true wealth, everyone goes empty-handed; going empty-handed, they suffer in pain. ||5||
ਇਕਿ ਸਚੁ ਵਣੰਜਹਿ; ਗੁਰ ਸਬਦਿ ਪਿਆਰੇ ॥
eik sach vananjeh; gur sabad piaare |
Punjabi
ਕਈ ਗੁਰਬਾਣੀ ਦੀ ਪੀਤ੍ਰ ਰਾਹੀਂ ਸੱਚੇ ਨਾਮ ਦਾ ਵਪਾਰ ਕਰਦੇ ਹਨ।
English
Some deal in Truth, through love of the Guru's Shabad.
ਆਪਿ ਤਰਹਿ; ਸਗਲੇ ਕੁਲ ਤਾਰੇ ॥
aap tareh; sagale kul taare |
Punjabi
ਊਹ ਖੁਦ ਪਾਰ ਉਤਰ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਤਾਰ ਲੈਂਦੇ ਹਨ।
English
They save themselves, and save all their ancestors as well.
ਆਏ ਸੇ ਪਰਵਾਣੁ ਹੋਏ; ਮਿਲਿ ਪ੍ਰੀਤਮ. ਸੁਖੁ ਪਾਵਣਿਆ ॥੬॥
aae se paravaan hoe; mil preetam. sukh paavaniaa |6|
Punjabi
ਪ੍ਰਮਾਣੀਕ ਹੈ ਉਨ੍ਹਾਂ ਦਾ ਆਗਮਨ ਜੋ ਆਪਣੇ ਦਿਲਬਰ ਨੂੰ ਮਿਲ ਕੇ ਆਰਾਮ ਪਾਉਂਦੇ ਹਨ।
English
Very auspicious is the coming of those who meet their Beloved and find peace. ||6||
ਅੰਤਰਿ ਵਸਤੁ; ਮੂੜਾ ਬਾਹਰੁ ਭਾਲੇ ॥
antar vasat; moorraa baahar bhaale |
Punjabi
ਐਨ ਅੰਦਰਵਾਰ ਹੈ ਵੱਥ ਪ੍ਰੰਤੂ ਮੂਰਖ ਇਸ ਨੂੰ ਬਾਹਰਵਾਰ ਲੱਭਦਾ ਹੈ।
English
Deep within the self is the secret, but the fool looks for it outside.
ਮਨਮੁਖ ਅੰਧੇ; ਫਿਰਹਿ ਬੇਤਾਲੇ ॥
manamukh andhe; fireh betaale |
Punjabi
ਅੰਨ੍ਹੇ ਅਧਰਮੀ ਭੂਤਨਿਆਂ ਵਾਂਙੂੰ ਭਟਕਦੇ ਫਿਰਦੇ ਹਨ।
English
The blind self-willed manmukhs wander around like demons;
ਜਿਥੈ ਵਥੁ ਹੋਵੈ. ਤਿਥਹੁ ਕੋਇ ਨ ਪਾਵੈ; ਮਨਮੁਖ ਭਰਮਿ ਭੁਲਾਵਣਿਆ ॥੭॥
jithai vath hovai. tithahu koe na paavai; manamukh bharam bhulaavaniaa |7|
Punjabi
ਜਿਥੇ ਚੀਜ ਹੈ, ਉਥੋਂ ਇਸ ਨੂੰ ਕੋਈ ਪ੍ਰਾਪਤ ਨਹੀਂ ਕਰ ਕਰਦਾ। ਆਪ-ਹੁਦਰੇ ਸ਼ੱਕ ਸ਼ੁਭੇ ਅੰਦਰ ਘੁਸੇ ਹੋਏ ਹਨ।
English
but where the secret is, there, they do not find it. The manmukhs are deluded by doubt. ||7||
ਆਪੇ ਦੇਵੈ; ਸਬਦਿ ਬੁਲਾਏ ॥
aape devai; sabad bulaae |
Punjabi
ਸਾਈਂ ਖੁਦ ਸੱਦ ਕੇ ਆਪਣੇ ਨਾਮ ਦੀ ਦਾਤ ਦਿੰਦਾ ਹੈ।
English
He Himself calls us, and bestows the Word of the Shabad.
ਮਹਲੀ ਮਹਲਿ; ਸਹਜ ਸੁਖੁ ਪਾਏ ॥
mahalee mehal; sehaj sukh paae |
Punjabi
ਵਹੁਟੀ ਆਪਣੇ ਲਾੜੇ ਦੇ ਮੰਦਰ ਅੰਦਰ ਸਦੀਵੀ ਆਰਾਮ ਨੂੰ ਪ੍ਰਾਪਤ ਹੁੰਦੀ ਹੈ।
English
The soul-bride finds intuitive peace and poise in the Mansion of the Lord's Presence.
ਨਾਨਕ. ਨਾਮਿ ਮਿਲੈ ਵਡਿਆਈ; ਆਪੇ ਸੁਣਿ ਸੁਣਿ ਧਿਆਵਣਿਆ ॥੮॥੧੩॥੧੪॥
naanak. naam milai vaddiaaee; aape sun sun dhiaavaniaa |8|13|14|
Punjabi
ਨਾਨਕ, ਜੋ ਖੁਦ ਹਰੀ ਨਾਮ ਇੱਕ-ਰਸ ਸੁਣਦਾ ਤੇ ਸਿਮਰਦਾ ਹੈ, ਉਹ ਨਾਮ ਦੀ ਬਜੁਰਗੀ ਨੂੰ ਪਾ ਲੈਂਦਾ ਹੈ।
English
O Nanak, she obtains the glorious greatness of the Naam; she hears it again and again, and she meditates on it. ||8||13||14||
ਮਾਝ ਮਹਲਾ ੩ ॥
maajh mahalaa 3 |
Punjabi
ਮਾਝ, ਤੀਜੀ ਪਾਤਸ਼ਾਹੀ।
English
Maajh, Third Mehl:
ਸਤਿਗੁਰ; ਸਾਚੀ ਸਿਖ ਸੁਣਾਈ ॥
satigur; saachee sikh sunaaee |
Punjabi
ਸੱਚੇ ਗੁਰਾਂ ਨੇ ਸੱਚੀ ਸਿੱਖ-ਮਤ ਦਿੱਤੀ ਹੈ।
English
The True Guru has imparted the True Teachings.