Ang 135
ਮਨਿ ਤਨਿ ਪਿਆਸ ਦਰਸਨ ਘਣੀ; ਕੋਈ ਆਣਿ ਮਿਲਾਵੈ ਮਾਇ ॥
man tan piaas darasan ghanee; koee aan milaavai maae |
Punjabi
ਮੇਰੀ ਆਤਮਾ ਦੇ ਦੇਹਿ ਅੰਦਰ ਸਾਹਿਬ ਦੇ ਦੀਦਾਰ ਦੀ ਬਹੁਤੀ ਤ੍ਰੇਹ ਹੈ। ਕੋਈ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ, ਹੇ ਮਾਤਾ!
English
My mind and body are so thirsty for the Blessed Vision of His Darshan. Won't someone please come and lead me to him, O my mother.
ਸੰਤ ਸਹਾਈ ਪ੍ਰੇਮ ਕੇ; ਹਉ. ਤਿਨ ਕੈ ਲਾਗਾ ਪਾਇ ॥
sant sahaaee prem ke; hau. tin kai laagaa paae |
Punjabi
ਮੇਰੀ ਪ੍ਰੀਤ ਦੀ ਮੰਜਲ ਅੰਦਰ ਸਾਧੂ ਮੇਰੇ ਸਹਾਇਕ ਹਨ। ਮੈਂ ਉਨ੍ਹਾਂ ਦੇ ਪੈਰੀ ਪੈਦਾ ਹਾਂ।
English
The Saints are the helpers of the Lord's lovers; I fall and touch their feet.
ਵਿਣੁ ਪ੍ਰਭ. ਕਿਉ ਸੁਖੁ ਪਾਈਐ; ਦੂਜੀ ਨਾਹੀ ਜਾਇ ॥
vin prabh. kiau sukh paaeeai; doojee naahee jaae |
Punjabi
ਸੁਆਮੀ ਦੇ ਬਗੈਰ ਆਰਾਮ ਕਿਸ ਤਰ੍ਰਾਂ ਪਾਇਆ ਜਾ ਸਕਦਾ ਹੈ? ਹੋਰ ਕੋਈ ਜਗ੍ਰਾ ਹੈ ਹੀ ਨਹੀਂ।
English
Without God, how can I find peace? There is nowhere else to go.
ਜਿੰਨੑੀ ਚਾਖਿਆ ਪ੍ਰੇਮ ਰਸੁ; ਸੇ ਤ੍ਰਿਪਤਿ ਰਹੇ ਆਘਾਇ ॥
jinaee chaakhiaa prem ras; se tripat rahe aaghaae |
Punjabi
ਜਿਨ੍ਹਾਂ ਨੇ ਪ੍ਰੀਤ ਦਾ ਅੰਮ੍ਰਿਤ ਪਾਨ ਕੀਤਾ ਹੈ, ਉਹ ਰਜੇ ਅਤੇ ਧ੍ਰਾਪੇ ਰਹਿੰਦੇ ਹਨ।
English
Those who have tasted the sublime essence of His Love, remain satisfied and fulfilled.
ਆਪੁ ਤਿਆਗਿ ਬਿਨਤੀ ਕਰਹਿ; ਲੇਹੁ ਪ੍ਰਭੂ ਲੜਿ ਲਾਇ ॥
aap tiaag binatee kareh; lehu prabhoo larr laae |
Punjabi
ਸਵੈ-ਹੰਗਤਾ ਨੂੰ ਨਵਿਰਤ ਕਰਕੇ, ਉਹ ਪ੍ਰਾਰਥਨਾ ਕਰਦੇ ਹਨ, ਹੇ ਸੁਆਮੀ ਸਾਨੂੰ ਆਪਣੇ ਪੱਲੇ ਨਾਲ ਜੋੜ ਲੈ।
English
They renounce their selfishness and conceit, and they pray, "God, please attach me to the hem of Your robe."
ਜੋ ਹਰਿ ਕੰਤਿ ਮਿਲਾਈਆ; ਸਿ ਵਿਛੁੜਿ. ਕਤਹਿ ਨ ਜਾਇ ॥
jo har kant milaaeea; si vichhurr. kateh na jaae |
Punjabi
ਜਿਹੜੀਆਂ ਭਗਵਾਨ ਪਤੀ ਨੇ ਆਪਣੇ ਨਾਲ ਮਿਲਾ ਲਈਆਂ ਹਨ ਉਹ ਕਦੇ ਭੀ ਜੂਦਾ ਹੋ ਕੇ ਹੋਰ ਕਿਧਰੇ ਨਹੀਂ ਜਾਂਦੀਆਂ।
English
Those whom the Husband Lord has united with Himself, shall not be separated from Him again.
ਪ੍ਰਭ ਵਿਣੁ ਦੂਜਾ ਕੋ ਨਹੀ; ਨਾਨਕ ਹਰਿ ਸਰਣਾਇ ॥
prabh vin doojaa ko nahee; naanak har saranaae |
Punjabi
ਸਾਹਿਬ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਨਾਨਕ ਨੇ ਵਾਹਿਗੁਰੂ ਦੀ ਸ਼ਰਣਾਗਤ ਸੰਭਾਲੀ ਹੈ।
English
Without God, there is no other at all. Nanak has entered the Sanctuary of the Lord.
ਅਸੂ ਸੁਖੀ ਵਸੰਦੀਆ; ਜਿਨਾ. ਮਇਆ ਹਰਿ ਰਾਇ ॥੮॥
asoo sukhee vasandeea; jinaa. meaa har raae |8|
Punjabi
ਅੱਸੂ ਵਿੱਚ ਜਿਨ੍ਹਾਂ ਉਤੇ ਵਾਹਿਗੁਰੂ ਪਾਤਸ਼ਾਹ ਦੀ ਮਿਹਰ ਹੈ, ਉਹ ਆਰਾਮ ਅੰਦਰ ਰਹਿੰਦੀਆਂ ਹਨ।
English
In Assu, the Lord, the Sovereign King, has granted His Mercy, and they dwell in peace. ||8||
ਕਤਿਕਿ ਕਰਮ ਕਮਾਵਣੇ; ਦੋਸੁ. ਨ ਕਾਹੂ ਜੋਗੁ ॥
katik karam kamaavane; dos. na kaahoo jog |
Punjabi
ਕੱਤਕ ਵਿੱਚ ਤੂੰ ਚੰਗੇ ਅਮਲ ਕਰ। ਕਿਸੇ ਹੋਰ ਉਤੇ ਇਲਜਾਮ ਲਾਉਣਾ ਮੁਨਾਸਬ ਨਹੀਂ।
English
In the month of Katak, do good deeds. Do not try to blame anyone else.
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
paramesar te bhuliaan viaapan sabhe rog |
Punjabi
ਪਾਰਬ੍ਰਹਿਮ ਨੂੰ ਭੁਲਾਉਣ ਕਰਕੇ ਇਨਸਾਨ ਨੂੰ ਸਾਰੀਆਂ ਬੀਮਾਰੀਆਂ ਚਿਮੜ ਜਾਂਦੀਆਂ ਹਨ।
English
Forgetting the Transcendent Lord, all sorts of illnesses are contracted.
ਵੇਮੁਖ ਹੋਏ ਰਾਮ ਤੇ; ਲਗਨਿ ਜਨਮ ਵਿਜੋਗ ॥
vemukh hoe raam te; lagan janam vijog |
Punjabi
ਸਰਬ-ਵਿਆਪਕ ਸੁਆਮੀ ਵਿੱਚ ਭਰੋਸਾ ਨਾਂ ਰਖਣ ਵਾਲੇ ਉਸ ਨਾਲੋਂ ਜਨਮ ਜਨਮਾਤ੍ਰਾਂ ਲਈ ਵਿਛੜ ਜਾਂਦੇ ਹਨ।
English
Those who turn their backs on the Lord shall be separated from Him and consigned to reincarnation, over and over again.
ਖਿਨ ਮਹਿ ਕਉੜੇ ਹੋਇ ਗਏ; ਜਿਤੜੇ ਮਾਇਆ ਭੋਗ ॥
khin meh kaurre hoe ge; jitarre maaeaa bhog |
Punjabi
ਇਕ ਮੁਹਤ ਵਿੱਚ ਧਨ ਦੌਲਤ ਦੇ ਸਾਰੇ ਰੰਗ ਰਸ ਤਲਖ ਹੋ ਜਾਂਦੇ ਹਨ।
English
In an instant, all of Maya's sensual pleasures turn bitter.
ਵਿਚੁ. ਨ ਕੋਈ ਕਰਿ ਸਕੈ; ਕਿਸ ਥੈ ਰੋਵਹਿ ਰੋਜ ॥
vich. na koee kar sakai; kis thai roveh roj |
Punjabi
ਉਨ੍ਹਾਂ ਲਈ ਕੋਈ ਭੀ ਵਿਚੋਲਗੀ ਨਹੀਂ ਕਰ ਸਕਦਾ। ਉਹ ਨਿਤਾ ਪ੍ਰਤੀ ਕੀਹਦੇ ਮੂਹਰੇ ਜਾ ਕੇ ਵਿਰਲਾਪ ਕਰਨਗੇ?
English
No one can then serve as your intermediary. Unto whom can we turn and cry?
ਕੀਤਾ. ਕਿਛੂ ਨ ਹੋਵਈ; ਲਿਖਿਆ ਧੁਰਿ ਸੰਜੋਗ ॥
keetaa. kichhoo na hovee; likhiaa dhur sanjog |
Punjabi
ਆਦਮੀ ਦੇ ਕਰਨ ਨਾਲ ਕੁਝ ਭੀ ਨਹੀਂ ਹੋ ਸਕਦਾ, ਐਨ ਆਰੰਭ ਵਿੱਚ ਹੀ ਕਿਸਮਤ ਲਿਖੀ ਗਈ ਸੀ।
English
By one's own actions, nothing can be done; destiny was pre-determined from the very beginning.
ਵਡਭਾਗੀ ਮੇਰਾ ਪ੍ਰਭੁ ਮਿਲੈ; ਤਾਂ ਉਤਰਹਿ ਸਭਿ ਬਿਓਗ ॥
vaddabhaagee meraa prabh milai; taan utareh sabh biog |
Punjabi
ਭਾਰੇ ਚੰਗੇ ਕਰਮਾਂ ਰਾਹੀਂ ਮੇਰਾ ਮਾਲਕ ਮਿਲਦਾ ਹੈ। ਤਦ ਵਿਛੋੜੇ ਦੇ ਦੁਖੜੇ ਸਮੂਹ ਦੂਰ ਹੋ ਜਾਂਦੇ ਹਨ।
English
By great good fortune, I meet my God, and then all pain of separation departs.
ਨਾਨਕ ਕਉ. ਪ੍ਰਭ ਰਾਖਿ ਲੇਹਿ; ਮੇਰੇ ਸਾਹਿਬ ਬੰਦੀ ਮੋਚ ॥
naanak kau. prabh raakh lehi; mere saahib bandee moch |
Punjabi
ਤੂੰ ਨਾਨਕ ਦੀ ਰਖਿਆ ਕਰ, ਹੇ ਮੇਰੀਆਂ ਬੇੜੀਆਂ ਕੱਟਣ ਵਾਲੇ ਸੁਆਮੀ ਮਾਲਕ!
English
Please protect Nanak, God; O my Lord and Master, please release me from bondage.
ਕਤਿਕ ਹੋਵੈ ਸਾਧਸੰਗੁ; ਬਿਨਸਹਿ ਸਭੇ ਸੋਚ ॥੯॥
katik hovai saadhasang; binaseh sabhe soch |9|
Punjabi
ਕੱਤਕ ਵਿੱਚ ਸਤਿਸੰਗਤ ਪਰਾਪਤ ਕਰਨ ਦੁਆਰਾ ਪ੍ਰਾਣੀ ਦੇ ਸਮੂਹ ਫਿਕਰ ਅੰਦੇਸੇ ਦੂਰ ਹੋ ਜਾਂਦੇ ਹਨ।
English
In Katak, in the Company of the Holy, all anxiety vanishes. ||9||
ਮੰਘਿਰਿ ਮਾਹਿ ਸੋਹੰਦੀਆ; ਹਰਿ ਪਿਰ ਸੰਗਿ ਬੈਠੜੀਆਹ ॥
manghir maeh sohandeea; har pir sang baittharreeaah |
Punjabi
ਮੱਘਰ ਵਿੱਚ ਸੁੰਦਰ ਉਹ ਹਨ ਜੋ ਆਪਣੇ ਵਾਹਿਗੁਰੂ ਪ੍ਰੀਤਮ ਦੇ ਨਾਲ ਬਹਿੰਦੀਆਂ ਹਨ।
English
In the month of Maghar, those who sit with their Beloved Husband Lord are beautiful.
ਤਿਨ ਕੀ ਸੋਭਾ ਕਿਆ ਗਣੀ; ਜਿ ਸਾਹਿਬਿ ਮੇਲੜੀਆਹ ॥
tin kee sobhaa kiaa ganee; ji saahib melarreeaah |
Punjabi
ਉਨ੍ਹਾਂ ਦੀ ਮਹਿਮਾ ਪਰਤਾਪ ਕਿਸ ਤਰ੍ਹਾਂ ਮਿਣਿਆਂ ਜਾ ਸਕਦਾ ਹੈ ਜਿਨ੍ਹਾਂ ਨੂੰ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ?
English
How can their glory be measured? Their Lord and Master blends them with Himself.
ਤਨੁ ਮਨੁ ਮਉਲਿਆ ਰਾਮ ਸਿਉ; ਸੰਗਿ ਸਾਧ ਸਹੇਲੜੀਆਹ ॥
tan man mauliaa raam siau; sang saadh sahelarreeaah |
Punjabi
ਜਿਨ੍ਹਾਂ ਦਾ ਸਹੇਲਪਣਾ ਸੰਤਾਂ ਦੇ ਨਾਲ ਹੈ, ਉਨ੍ਹਾਂ ਦੀ ਦੇਹਿ ਤੇ ਆਤਮਾ ਵਿਆਪਕ ਵਾਹਿਗੁਰੂ ਨਾਲ ਪਰਫੂਲਤ ਹੁੰਦੀਆਂ ਹਨ।
English
Their bodies and minds blossom forth in the Lord; they have the companionship of the Holy Saints.
ਸਾਧ ਜਨਾ ਤੇ ਬਾਹਰੀ; ਸੇ ਰਹਨਿ ਇਕੇਲੜੀਆਹ ॥
saadh janaa te baaharee; se rehan ikelarreeaah |
Punjabi
ਜੋ ਪਵਿੱਤ੍ਰ ਪੁਰਸ਼ਾ ਦੀ ਸੰਗਤ ਤੋਂ ਵਾਂਞੇ ਹੋਏ ਹਨ ਉਹ ਕੱਲਮਕੱਲੇ ਹੀ ਵਸਦੇ ਹਨ।
English
Those who lack the Company of the Holy, remain all alone.
ਤਿਨ ਦੁਖੁ. ਨ ਕਬਹੂ ਉਤਰੈ; ਸੇ ਜਮ ਕੈ ਵਸਿ ਪੜੀਆਹ ॥
tin dukh. na kabahoo utarai; se jam kai vas parreeaah |
Punjabi
ਉਨ੍ਹਾਂ ਦੀ ਤਕਲੀਫ ਕਦਾਚਿੱਤ ਦੁਰ ਨਹੀਂ ਹੁੰਦੀ ਅਤੇ ਉਹ ਮੌਤ ਦੇ ਦੂਤ ਦੇ ਪੰਜੇ ਵਿੱਚ ਫਸ ਜਾਂਦੇ ਹਨ।
English
Their pain never departs, and they fall into the grip of the Messenger of Death.
ਜਿਨੀ ਰਾਵਿਆ ਪ੍ਰਭੁ ਆਪਣਾ; ਸੇ ਦਿਸਨਿ ਨਿਤ ਖੜੀਆਹ ॥
jinee raaviaa prabh aapanaa; se disan nit kharreeaah |
Punjabi
ਜਿਨ੍ਹਾਂ ਨੇ ਆਪਣੇ ਸਾਹਿਬ ਨੂੰ ਮਾਣਿਆ ਹੈ, ਉਹ ਉਸ ਦੀ ਸੇਵਾ ਅੰਦਰ ਸਦਾ ਹੀ ਖਲੋਤੀਆਂ ਦਿਸਦੀਆਂ ਹਨ।
English
Those who have ravished and enjoyed their God, are seen to be continually exalted and uplifted.
ਰਤਨ ਜਵੇਹਰ ਲਾਲ ਹਰਿ; ਕੰਠਿ ਤਿਨਾ ਜੜੀਆਹ ॥
ratan javehar laal har; kantth tinaa jarreeaah |
Punjabi
ਉਨ੍ਹਾਂ ਦਾ ਗਲਾ ਵਾਹਿਗੁਰੂ ਦੇ ਨਾਮ ਦੇ ਜਵਾਹਿਰਾਤ, ਮਾਣਕਾ ਤੇ ਹੀਰਿਆਂ ਨਾਲ ਜੜਿਆ ਹੋਇਆ ਹੈ।
English
They wear the Necklace of the jewels, emeralds and rubies of the Lord's Name.
ਨਾਨਕ ਬਾਂਛੈ ਧੂੜਿ ਤਿਨ; ਪ੍ਰਭ ਸਰਣੀ ਦਰਿ ਪੜੀਆਹ ॥
naanak baanchhai dhoorr tin; prabh saranee dar parreeaah |
Punjabi
ਨਾਨਕ ਉਨ੍ਹਾਂ ਦੇ ਪੈਰਾਂ ਦੀ ਖਾਕ ਲੋੜਦਾ ਹੈ ਜੋ ਪਨਾਹ ਲੈਣ ਲਈ ਸਾਹਿਬ ਦੇ ਬੂਹੇ ਤੇ ਡਿਗਦੇ ਹਨ।
English
Nanak seeks the dust of the feet of those who take to the Sanctuary of the Lord's Door.
ਮੰਘਿਰਿ ਪ੍ਰਭੁ ਆਰਾਧਣਾ; ਬਹੁੜਿ. ਨ ਜਨਮੜੀਆਹ ॥੧੦॥
manghir prabh aaraadhanaa; bahurr. na janamarreeaah |10|
Punjabi
ਜੋ ਮਘਰ ਦੇ ਮਹੀਨੇ ਅੰਦਰ ਮਾਲਕ ਦਾ ਸਿਮਰਣ ਕਰਦੇ ਹਨ ਉਹ ਮੁੜ ਕੇ ਜਨਮ ਨਹੀਂ ਧਾਰਦੇ।
English
Those who worship and adore God in Maghar, do not suffer the cycle of reincarnation ever again. ||10||
ਪੋਖਿ. ਤੁਖਾਰੁ ਨ ਵਿਆਪਈ; ਕੰਠਿ ਮਿਲਿਆ ਹਰਿ ਨਾਹੁ ॥
pokh. tukhaar na viaapee; kantth miliaa har naahu |
Punjabi
ਪੋਹ ਵਿੱਚ ਪਾਲਾ ਉਹਨਾਂ ਨੂੰ ਨਹੀਂ ਪੋਹੰਦਾ, ਜਿਨ੍ਹਾਂ ਨੂੰ ਵਾਹਿਗੁਰੂ ਪਤੀ ਆਪਣੀ ਛਾਤੀ ਨਾਲ ਲਾਉਂਦਾ ਹੈ।
English
In the month of Poh, the cold does not touch those, whom the Husband Lord hugs close in His Embrace.
ਮਨੁ ਬੇਧਿਆ ਚਰਨਾਰਬਿੰਦ; ਦਰਸਨਿ ਲਗੜਾ ਸਾਹੁ ॥
man bedhiaa charanaarabind; darasan lagarraa saahu |
Punjabi
ਜਿਨ੍ਹਾਂ ਦੀ ਆਤਮਾ ਉਸਦੇ ਕੰਵਲ ਰੂਪੀ ਪੈਰਾਂ ਨਾਲ ਵਿੰਨ੍ਹੀ ਗਈ ਹੈ ਉਹ ਪਾਤਸ਼ਾਹ ਦੇ ਦੀਦਾਰ ਨਾਲ ਜੁੜੇ ਰਹਿੰਦੇ ਹਨ।
English
Their minds are transfixed by His Lotus Feet. They are attached to the Blessed Vision of the Lord's Darshan.
ਓਟ ਗੋਵਿੰਦ ਗੋਪਾਲ ਰਾਇ; ਸੇਵਾ ਸੁਆਮੀ ਲਾਹੁ ॥
ott govind gopaal raae; sevaa suaamee laahu |
Punjabi
ਵਾਹਿਗੁਰੂ ਰਾਜੇ ਦੀ ਪਨਾਹ ਲੈ ਜੋ ਜਗਤ ਦਾ ਮਾਲਕ ਅਤੇ ਆਲਮ ਦਾ ਪਾਲਣ-ਪੋਸਣਹਾਰ ਹੈ। ਸਾਹਿਬ ਦੀ ਟਹਿਲ ਸੇਵਾ ਲਾਭਦਾਇਕ ਹੈ।
English
Seek the Protection of the Lord of the Universe; His service is truly profitable.
ਬਿਖਿਆ. ਪੋਹਿ ਨ ਸਕਈ; ਮਿਲਿ ਸਾਧੂ. ਗੁਣ ਗਾਹੁ ॥
bikhiaa. pohi na sakee; mil saadhoo. gun gaahu |
Punjabi
ਸੰਤਾਂ ਨੂੰ ਭੇਟ ਕੇ ਪ੍ਰਭੂ ਦੀ ਸਿਫ਼ਤ-ਸ਼ਲਾਘਾ ਗਾਇਨ ਕਰ ਅਤੇ ਪਾਪ ਤੈਨੂੰ ਛੂਹ ਨਹੀਂ ਸਕੇਗਾ।
English
Corruption shall not touch you, when you join the Holy Saints and sing the Lord's Praises.
ਜਹ ਤੇ ਉਪਜੀ. ਤਹ ਮਿਲੀ; ਸਚੀ ਪ੍ਰੀਤਿ ਸਮਾਹੁ ॥
jeh te upajee. teh milee; sachee preet samaahu |
Punjabi
ਸੱਚੇ ਸਨੇਹ ਅੰਦਰ ਲੀਨ ਹੋਣ ਦੁਆਰਾ, ਆਤਮਾ ਉਸ ਅੰਦਰ ਅਭੇਦ ਹੋ ਜਾਂਦੀ ਹੈ ਜਿਥੋਂ ਇਹ ਪੈਦਾ ਹੋਈ ਹੈ।
English
From where it originated, there the soul is blended again. It is absorbed in the Love of the True Lord.
ਕਰੁ ਗਹਿ ਲੀਨੀ ਪਾਰਬ੍ਰਹਮਿ; ਬਹੁੜਿ. ਨ ਵਿਛੁੜੀਆਹੁ ॥
kar geh leenee paarabraham; bahurr. na vichhurreeaahu |
Punjabi
ਸ਼੍ਰੋਮਣੀ ਸਾਹਿਬ ਨੇ ਜਿਸ ਦਾ ਹੱਥ ਪਕੜ ਲਿਆ ਹੈ, ਉਹ ਮੁੜ ਕੇ ਜੁਦਾ ਨਹੀਂ ਹੁੰਦਾ।
English
When the Supreme Lord God grasps someone's hand, he shall never again suffer separation from Him.
ਬਾਰਿ ਜਾਉ. ਲਖ ਬੇਰੀਆ; ਹਰਿ ਸਜਣੁ. ਅਗਮ ਅਗਾਹੁ ॥
baar jaau. lakh bereea; har sajan. agam agaahu |
Punjabi
ਲੱਖਾਂ ਵਾਰੀ ਮੈਂ ਪਹੁੰਚ ਤੋਂ ਪਰੇ ਅਤੇ ਅਤੇ ਅਥਾਹ ਦੋਸਤ ਵਾਹਿਗੁਰੂ ਉਤੋਂ ਕੁਰਬਾਨ ਜਾਂਦਾ ਹਾਂ।
English
I am a sacrifice, 100,000 times, to the Lord, my Friend, the Unapproachable and Unfathomable.
ਸਰਮ ਪਈ ਨਾਰਾਇਣੈ; ਨਾਨਕ ਦਰਿ ਪਈਆਹੁ ॥
saram pee naaraaeinai; naanak dar peeaahu |
Punjabi
ਨਾਨਕ ਪ੍ਰਿਥਮ ਪੁਰਖ ਦੇ ਬੂਹੇ ਤੇ ਢਹਿ ਪਿਆ ਹੈ ਅਤੇ ਉਸ ਨੂੰ ਆਪਣੇ ਦਰਵਾਜੇ ਤੇ ਢੱਠੇ ਹੋਏ ਦੀ ਲਜਿਆ ਪਾਲਣੀ ਪਈ ਹੈ।
English
Please preserve my honor, Lord; Nanak begs at Your Door.
ਪੋਖੁ ਸੋੁਹੰਦਾ ਸਰਬ ਸੁਖ; ਜਿਸੁ ਬਖਸੇ ਵੇਪਰਵਾਹੁ ॥੧੧॥
pokh suohandaa sarab sukh; jis bakhase veparavaahu |11|
Punjabi
ਪੋਹ ਉਸ ਲਈ ਸੁੰਦਰ ਤੇ ਸਾਰੇ ਆਰਾਮ ਦੇਣਹਾਰ ਹੈ, ਜਿਸ ਨੂੰ ਬੇਮੁਥਾਜ ਸੁਆਮੀ ਮਾਫੀ ਦੇ ਦਿੰਦਾ ਹੈ।
English
Poh is beautiful, and all comforts come to that one, whom the Carefree Lord has forgiven. ||11||
ਮਾਘਿ. ਮਜਨੁ ਸੰਗਿ ਸਾਧੂਆ; ਧੂੜੀ ਕਰਿ ਇਸਨਾਨੁ ॥
maagh. majan sang saadhooaa; dhoorree kar isanaan |
Punjabi
ਮਾਘ ਵਿੱਚ ਸਤਿਸੰਗਤ ਦੀ ਰੈਣ ਅੰਦਰ ਨ੍ਹਾਉਣ ਨੂੰ ਧਰਮ ਅਸਥਾਨਾਂ ਦੇ ਗੁਸਲ ਸਮਾਨ ਜਾਣ।
English
In the month of Maagh, let your cleansing bath be the dust of the Saadh Sangat, the Company of the Holy.
ਹਰਿ ਕਾ ਨਾਮੁ ਧਿਆਇ ਸੁਣਿ; ਸਭਨਾ ਨੋ ਕਰਿ ਦਾਨੁ ॥
har kaa naam dhiaae sun; sabhanaa no kar daan |
Punjabi
ਵਾਹਿਗੁਰੂ ਦੇ ਨਾਮ ਨੂੰ ਸਿਮਰ ਤੇ ਸਰਵਣ ਕਰ ਅਤੇ ਖੈਰਾਤ ਵਜੋਂ ਇਸ ਨੂੰ ਸਾਰਿਆਂ ਨੂੰ ਦੇ।
English
Meditate and listen to the Name of the Lord, and give it to everyone.
ਜਨਮ ਕਰਮ ਮਲੁ ਉਤਰੈ; ਮਨ ਤੇ ਜਾਇ ਗੁਮਾਨੁ ॥
janam karam mal utarai; man te jaae gumaan |
Punjabi
ਇਸ ਤਰ੍ਹਾਂ ਤੇਰੀ ਅਨੇਕਾਂ ਜਨਮਾਂ ਦੀ ਮੰਦੇ ਅਮਲਾ ਦੀ ਗਿਲਾਜਤ ਲਹਿ ਜਾਉਗੀ ਅਤੇ ਹੰਕਾਰ ਤੇਰੇ ਦਿਲ ਤੋਂ ਦੂਰ ਹੋ ਜਾਵੇਗੀ।
English
In this way, the filth of lifetimes of karma shall be removed, and egotistical pride shall vanish from your mind.