Ang 137
ਸਸੁਰੈ ਪੇਈਐ. ਤਿਸੁ ਕੰਤ ਕੀ; ਵਡਾ ਜਿਸੁ ਪਰਵਾਰੁ ॥
sasurai peeeai. tis kant kee; vaddaa jis paravaar |
Punjabi
ਪ੍ਰਲੋਕ ਅਤੇ ਇਸ ਜਹਾਨ ਅੰਦਰ ਪਤਨੀ, ਉਸ ਪਤੀ ਦੀ ਮਲਕੀਅਤ ਹੈ, ਜਿਸ ਦਾ ਭਾਰਾ ਟੱਬਰ ਕਬੀਲਾ ਹੈ।
English
In this world and in the next, the soul-bride belongs to her Husband Lord, who has such a vast family.
ਊਚਾ ਅਗਮ ਅਗਾਧਿ ਬੋਧ; ਕਿਛੁ. ਅੰਤੁ ਨ ਪਾਰਾਵਾਰੁ ॥
aoochaa agam agaadh bodh; kichh. ant na paaraavaar |
Punjabi
ਪ੍ਰਭੂ ਬੁਲੰਦ ਅਤੇ ਪਹੁੰਚ ਤੋਂ ਪਰੇ ਹੈ। ਉਸ ਦੀ ਗਿਆਤ ਬੇ-ਥਾਹ ਹੈ ਅਤੇ ਉਸ ਦੇ ਉਰਲੇ ਤੇ ਪਰਲੇ ਕਿਨਾਰੇ ਦਾ ਕੋਈ ਓੜਕ ਨਹੀਂ।
English
He is Lofty and Inaccessible. His Wisdom is Unfathomable.
ਸੇਵਾ ਸਾ ਤਿਸੁ ਭਾਵਸੀ; ਸੰਤਾ ਕੀ ਹੋਇ ਛਾਰੁ ॥
sevaa saa tis bhaavasee; santaa kee hoe chhaar |
Punjabi
ਟਹਿਲ ਸੇਵਾ ਉਹੀ ਉਸ ਨੂੰ ਚੰਗੀ ਲੱਗਦੀ ਹੈ ਜੋ ਸਾਧੂਆਂ ਦੀ ਚਰਨ ਧੂੜੀ ਹੋ ਕੇ ਕੀਤੀ ਜਾਂਦੀ ਹੈ।
English
He has no end or limitation. That service is pleasing to Him, which makes one humble, like the dust of the feet of the Saints.
ਦੀਨਾ ਨਾਥ ਦੈਆਲ ਦੇਵ; ਪਤਿਤ. ਉਧਾਰਣਹਾਰੁ ॥
deenaa naath daiaal dev; patit. udhaaranahaar |
Punjabi
ਮਿਹਰਬਾਨ ਪ੍ਰਕਾਸ਼ਵਾਨ ਪ੍ਰਭੂ ਗਰੀਬਾਂ ਦਾ ਮਾਲਕ ਅਤੇ ਪਾਪੀਆਂ ਨੂੰ ਤਾਰਣ ਵਾਲਾ ਹੈ।
English
He is the Patron of the poor, the Merciful, Luminous Lord, the Redeemer of sinners.
ਆਦਿ ਜੁਗਾਦੀ ਰਖਦਾ; ਸਚੁ ਨਾਮੁ ਕਰਤਾਰੁ ॥
aad jugaadee rakhadaa; sach naam karataar |
Punjabi
ਐਨ ਆਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਸਿਰਜਣਹਾਰ ਦਾ ਸੱਚਾ ਨਾਮ ਪ੍ਰਾਣੀਆਂ ਦੀ ਰਖਿਆ ਕਰਦਾ ਰਿਹਾ ਹੈ।
English
From the very beginning, and throughout the ages, the True Name of the Creator has been our Saving Grace.
ਕੀਮਤਿ. ਕੋਇ ਨ ਜਾਣਈ; ਕੋ ਨਾਹੀ ਤੋਲਣਹਾਰੁ ॥
keemat. koe na jaanee; ko naahee tolanahaar |
Punjabi
ਮਾਲਕ ਦੇ ਮੁੱਲ ਨੂੰ ਕੋਈ ਨਹੀਂ ਜਾਣਦਾ ਅਤੇ ਨਾਂ ਹੀ ਕੋਈ ਇਸ ਨੂੰ ਵਜ਼ਨ ਕਰਨ ਵਾਲਾ ਹੈ।
English
No one can know His Value; no one can weigh it.
ਮਨ ਤਨ ਅੰਤਰਿ ਵਸਿ ਰਹੇ; ਨਾਨਕ. ਨਹੀ ਸੁਮਾਰੁ ॥
man tan antar vas rahe; naanak. nahee sumaar |
Punjabi
ਨਾਨਕ ਜੋ ਗਿਣਤੀ ਤੋਂ ਪਰੇ ਹੈ, ਉਹ ਆਤਮਾ ਤੇ ਦੇਹਿ ਅੰਦਰ ਨਿਵਾਸ ਕਰ ਰਿਹਾ ਹੈ।
English
He dwells deep within the mind and body. O Nanak, He cannot be measured.
ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ; ਤਿਨ ਕੈ ਸਦ ਬਲਿਹਾਰ ॥੨॥
din rain ji prabh knau sevade; tin kai sad balihaar |2|
Punjabi
ਮੈਂ ਸਦੀਵ ਹੀ ਉਨ੍ਰਾਂ ਉਤੋਂ ਘੋਲੀ ਜਾਂਦਾ ਹਾਂ, ਜੋ ਆਪਣੇ ਸਾਹਿਬ ਦੀ ਦਿਨ ਰਾਤ ਟਹਿਲ ਕਮਾਉਂਦੇ ਹਨ।
English
I am forever a sacrifice to those who serve God, day and night. ||2||
ਸੰਤ ਅਰਾਧਨਿ ਸਦ ਸਦਾ; ਸਭਨਾ ਕਾ ਬਖਸਿੰਦੁ ॥
sant araadhan sad sadaa; sabhanaa kaa bakhasind |
Punjabi
ਹਮੇਸ਼ਾਂ ਲਈ ਸਾਧੂ ਉਸ ਦਾ ਸਿਮਰਨ ਕਰਦੇ ਹਨ, ਜੋ ਸਾਰਿਆਂ ਨੂੰ ਮਾਫੀ ਦੇਣ ਵਾਲਾ ਹੈ,
English
The Saints worship and adore Him forever and ever; He is the Forgiver of all.
ਜੀਉ ਪਿੰਡੁ. ਜਿਨਿ ਸਾਜਿਆ; ਕਰਿ ਕਿਰਪਾ ਦਿਤੀਨੁ ਜਿੰਦੁ ॥
jeeo pindd. jin saajiaa; kar kirapaa diteen jind |
Punjabi
ਅਤੇ ਜਿਸ ਨੇ ਆਤਮਾ ਤੇ ਦੇਹਿ ਰਚੇ ਹਨ ਅਤੇ ਮਿਹਰ ਧਾਰ ਕੇ ਜਿੰਦ-ਜਾਨ ਬਖਸ਼ੀ ਹੈ।
English
He fashioned the soul and the body, and by His Kindness, He bestowed the soul.
ਗੁਰਸਬਦੀ ਆਰਾਧੀਐ; ਜਪੀਐ ਨਿਰਮਲ ਮੰਤੁ ॥
gurasabadee aaraadheeai; japeeai niramal mant |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦਾ ਸਿਮਰਨ ਕਰ ਅਤੇ ਪਵਿੱਤ੍ਰ ਨਾਮ ਨੂੰ ਉਚਾਰ।
English
Through the Word of the Guru's Shabad, worship and adore Him, and chant His Pure Mantra.
ਕੀਮਤਿ. ਕਹਣੁ ਨ ਜਾਈਐ; ਪਰਮੇਸੁਰੁ ਬੇਅੰਤੁ ॥
keemat. kehan na jaaeeai; paramesur beant |
Punjabi
ਅਨੰਤ ਉਤਕ੍ਰਿਸ਼ਟ ਸੁਆਮੀ ਦਾ ਮੁੱਲ ਬਿਆਨ ਕੀਤਾ ਨਹੀਂ ਜਾ ਸਕਦਾ।
English
His Value cannot be evaluated. The Transcendent Lord is endless.
ਜਿਸੁ ਮਨਿ ਵਸੈ ਨਰਾਇਣੋ; ਸੋ ਕਹੀਐ ਭਗਵੰਤੁ ॥
jis man vasai naraaeino; so kaheeai bhagavant |
Punjabi
ਜਿਸ ਦੇ ਦਿਲ ਅੰਦਰ ਵਿਆਪਕ ਵਾਹਿਗੁਰੂ ਵਸਦਾ ਹੈ ਉਹ ਪਰਮ ਚੰਗੇ ਭਾਗਾਂ ਵਾਲਾ ਆਖਿਆ ਜਾਂਦਾ ਹੈ।
English
That one, within whose mind the Lord abides, is said to be most fortunate.
ਜੀਅ ਕੀ ਲੋਚਾ ਪੂਰੀਐ; ਮਿਲੈ ਸੁਆਮੀ ਕੰਤੁ ॥
jeea kee lochaa pooreeai; milai suaamee kant |
Punjabi
ਪ੍ਰਭੂ ਪਤੀ ਨੂੰ ਭੇਟਣ ਦੁਆਰਾ ਚਿੱਤ ਦੀਆਂ ਚਾਹਨਾ ਪੂਰੀਆਂ ਹੋ ਜਾਂਦੀਆਂ ਹਨ।
English
The soul's desires are fulfilled, upon meeting the Master, our Husband Lord.
ਨਾਨਕੁ ਜੀਵੈ ਜਪਿ ਹਰੀ; ਦੋਖ ਸਭੇ ਹੀ ਹੰਤੁ ॥
naanak jeevai jap haree; dokh sabhe hee hant |
Punjabi
ਨਾਨਕ ਵਾਹਿਗੁਰੂ ਦਾ ਅਰਾਧਨ ਕਰਨ ਦੁਆਰਾ ਜੀਉਂਦਾ ਹੈ ਤੇ ਉਸ ਦੇ ਸਾਰੇ ਪਾਪ ਮਿਟ ਗਏ ਹਨ।
English
Nanak lives by chanting the Lord's Name; all sorrows have been erased.
ਦਿਨੁ ਰੈਣਿ ਜਿਸੁ. ਨ ਵਿਸਰੈ; ਸੋ ਹਰਿਆ ਹੋਵੈ ਜੰਤੁ ॥੩॥
din rain jis. na visarai; so hariaa hovai jant |3|
Punjabi
ਦਿਨ ਰਾਤ੍ਰੀ ਜੋ ਵਾਹਿਗੁਰੂ ਨੂੰ ਨਹੀਂ ਭੁਲਾਉਂਦਾ ਉਹ ਜੀਵ ਸਰਸਬਜ ਹੋ ਜਾਂਦਾ ਹੈ।
English
One who does not forget Him, day and night, is continually rejuvenated. ||3||
ਸਰਬ ਕਲਾ ਪ੍ਰਭ ਪੂਰਣੋ; ਮੰਞੁ ਨਿਮਾਣੀ ਥਾਉ ॥
sarab kalaa prabh poorano; many nimaanee thaau |
Punjabi
ਸਾਰੀਆਂ ਤਾਕਤਾ ਨਾਲ ਸਾਹਿਬ ਪਰੀ ਪੂਰਨ ਹੈ। ਮੈਂ ਬੇਇਜਤ ਦਾ ਉਹ ਆਰਾਮ ਦਾ ਟਿਕਾਣਾ ਹੈ।
English
God is overflowing with all powers. I have no honor-He is my resting place.
ਹਰਿ ਓਟ ਗਹੀ. ਮਨ ਅੰਦਰੇ; ਜਪਿ ਜਪਿ ਜੀਵਾਂ ਨਾਉ ॥
har ott gahee. man andare; jap jap jeevaan naau |
Punjabi
ਆਪਣੇ ਚਿੱਤ ਅੰਦਰ ਮੈਂ ਵਾਹਿਗੁਰੂ ਦਾ ਆਸਰਾ ਪਕੜਿਆਂ ਹੈ ਤੇ ਮੈਂ ਨਾਮ ਦਾ ਉਚਾਰਨ ਤੇ ਚਿੰਤਨ ਕਰਨ ਨਾਲ ਜੀਉਂਦਾ ਹਾਂ।
English
I have grasped the Support of the Lord within my mind; I live by chanting and meditating on His Name.
ਕਰਿ ਕਿਰਪਾ ਪ੍ਰਭ ਆਪਣੀ; ਜਨ ਧੂੜੀ ਸੰਗਿ ਸਮਾਉ ॥
kar kirapaa prabh aapanee; jan dhoorree sang samaau |
Punjabi
ਆਪਣੀ ਰਹਿਮਤ ਧਾਰ, ਹੇ ਸੁਆਮੀ! ਤਾਂ ਜੋ ਮੈਂ ਤੇਰੇ ਗੋਲਿਆਂ ਦੀ ਪੈਰਾਂ ਦੀ ਖਾਕ ਦੇ ਨਾਲ ਮਿਲ ਜਾਵਾ।
English
Grant Your Grace, God, and bless me, that I may merge into the dust of the feet of the humble.
ਜਿਉ ਤੂੰ ਰਾਖਹਿ ਤਿਉ ਰਹਾ; ਤੇਰਾ ਦਿਤਾ ਪੈਨਾ ਖਾਉ ॥
jiau toon raakheh tiau rahaa; teraa ditaa painaa khaau |
Punjabi
ਜਿਸ ਤਰ੍ਰਾਂ ਤੂੰ ਮੈਨੂੰ ਰੰਖਦਾ ਹੈ ਉਸ ਤਰ੍ਹਾਂ ਹੀ ਮੈਂ ਰਹਿੰਦਾ ਹਾਂ, ਮੈਂ ਉਹੀ ਪਹਿਨਦਾ ਤੇ ਖਾਂਦਾ ਹਾਂ ਜੋ ਤੂੰ ਮੈਨੂੰ ਦਿੰਦਾ ਹੈਂ।
English
As You keep me, so do I live. I wear and eat whatever You give me.
ਉਦਮੁ ਸੋਈ ਕਰਾਇ ਪ੍ਰਭ; ਮਿਲਿ ਸਾਧੂ ਗੁਣ ਗਾਉ ॥
audam soee karaae prabh; mil saadhoo gun gaau |
Punjabi
ਮੈਨੂੰ ਉਹ ਉਪਰਾਲਾ ਬਖਸ਼ ਹੇ ਸਾਹਿਬ! ਜਿਸ ਦੁਆਰਾ ਮੈਂ ਸੰਤਾ ਨੂੰ ਭੇਟ ਕੇ ਤੇਰਾ ਜੱਸ ਗਾਇਨ ਕਰਾਂ।
English
May I make the effort, O God, to sing Your Glorious Praises in the Company of the Holy.
ਦੂਜੀ ਜਾਇ. ਨ ਸੁਝਈ; ਕਿਥੈ ਕੂਕਣ ਜਾਉ ॥
doojee jaae. na sujhee; kithai kookan jaau |
Punjabi
ਮੈਂ ਕਿਸੇ ਹੋਰਸ ਥਾਂ ਦਾ ਖਿਆਲ ਹੀ ਨਹੀਂ ਕਰ ਸਕਦਾ। ਮੈਂ ਫਰਿਆਦ ਕਰਨ ਲਈ ਕਿਧਰ ਜਾਵਾਂ?
English
I can conceive of no other place; where could I go to lodge a complaint?
ਅਗਿਆਨ ਬਿਨਾਸਨ. ਤਮ ਹਰਣ; ਊਚੇ ਅਗਮ ਅਮਾਉ ॥
agiaan binaasan. tam haran; aooche agam amaau |
Punjabi
ਉੱਚਾ ਪਹੁੰਚ ਤੋਂ ਪਰੇਡੇ ਅਤੇ ਅਮਾਪ ਪ੍ਰਭੂ ਬੇਸਮਝੀ ਨੂੰ ਨਾਸ ਕਰਨ ਵਾਲਾ ਅਤੇ ਅਨ੍ਹੇਰੇ ਨੂੰ ਦੂਰ ਕਰਨਹਾਰ ਹੈ।
English
You are the Dispeller of ignorance, the Destroyer of darkness, O Lofty, Unfathomable and Unapproachable Lord.
ਮਨੁ ਵਿਛੁੜਿਆ. ਹਰਿ ਮੇਲੀਐ; ਨਾਨਕ ਏਹੁ ਸੁਆਉ ॥
man vichhurriaa. har meleeai; naanak ehu suaau |
Punjabi
ਵਿਛੁੰਨੀ ਹੋਈ ਆਤਮਾ ਨੂੰ ਆਪਣੇ ਨਾਲ ਮਿਲਾ ਲੈ, ਹੇ ਵਾਹਿਗੁਰੂ! ਕੇਵਲ ਇਹ ਹੀ ਨਾਨਕ ਦਾ ਪ੍ਰਯੋਜਨ ਹੈ।
English
Please unite this separated one with Yourself; this is Nanak's yearning.
ਸਰਬ ਕਲਿਆਣਾ ਤਿਤੁ ਦਿਨਿ; ਹਰਿ ਪਰਸੀ ਗੁਰ ਕੇ ਪਾਉ ॥੪॥੧॥
sarab kaliaanaa tith din; har parasee gur ke paau |4|1|
Punjabi
ਉਹ ਦਿਹਾੜੇ ਸਮੁਹ ਖੁਸ਼ੀ ਹੋਵੇਗੀ, ਹੇ ਵਾਹਿਗੁਰੂ, ਜਦ ਮੈਂ ਗੁਰਾਂ ਦੇ ਚਰਨ ਪਕੜਾਗਾਂ।
English
That day shall bring every joy, O Lord, when I take to the Feet of the Guru. ||4||1||
ਵਾਰ ਮਾਝ ਕੀ. ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥
vaar maajh kee. tathaa salok mahalaa 1 malak mureed tathaa chandraharraa soheea kee dhunee gaavanee |
Punjabi
ਮਾਝ ਰਾਗ ਦੀ ਜੱਸਮਈ ਕਵਿਤਾ ਅਤੇ ਪਹਿਲੀ ਪਾਤਸ਼ਾਹੀ ਦੀ ਪਰਿਭਾਸ਼ਾ ਮਲਕ ਮੁਰੀਦ ਅਤੇ ਚੰਦ੍ਰਹੜਾ ਸੂਹੀਆਂ ਦੀ ਸੁਰਤਾਲ ਤੇ ਗਾਇਨ ਕਰਨੀ।
English
Vaar In Maajh, And Saloks Of The First Mehl: To Be Sung To The Tune Of "Malik Mureed And Chandrahraa Sohee-Aa"
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ik oankaar sat naam karataa purakh gur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ ਗੁਰਾਂ ਦੀ ਮਿਹਰ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. Truth Is The Name. Creative Being Personified. By Guru's Grace:
ਸਲੋਕੁ ਮਃ ੧ ॥
salok mahalaa 1 |
Punjabi
ਸਲੋਕ, ਪਹਿਲੀ ਪਾਤਸ਼ਾਹੀ।
English
Salok, First Mehl:
ਗੁਰੁ ਦਾਤਾ. ਗੁਰੁ ਹਿਵੈ ਘਰੁ; ਗੁਰੁ ਦੀਪਕੁ. ਤਿਹ ਲੋਇ ॥
gur daataa. gur hivai ghar; gur deepak. tih loe |
Punjabi
ਗੁਰੂ ਦਾਤਾਰ ਹੈ, ਗੁਰੂ ਬਰਫ ਦਾ ਗ੍ਰਹਿ (ਠੰਡ ਪਾਣ ਵਾਲਾ) ਹੈ ਅਤੇ ਗੁਰੂ ਹੀ ਤਿੰਨਾਂ ਜਹਾਨਾਂ ਦਾ ਦੀਵਾ (ਚਾਨਣ) ਹੈ।
English
The Guru is the Giver; the Guru is the House of ice. The Guru is the Light of the three worlds.
ਅਮਰ ਪਦਾਰਥੁ ਨਾਨਕਾ; ਮਨਿ ਮਾਨਿਐ ਸੁਖੁ ਹੋਇ ॥੧॥
amar padaarath naanakaa; man maaniai sukh hoe |1|
Punjabi
ਗੁਰਾਂ ਦੇ ਪਾਸ ਸਦੀਵੀ ਸਥਿਰ ਧਨ ਦੌਲਤ ਹੈ, ਹੇ ਨਾਨਕ! ਤੇ ਉਨ੍ਹਾਂ ਵਿੱਚ ਦਿਲੀ ਭਰੋਸਾ ਧਾਰਨ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ।
English
O Nanak, He is everlasting wealth. Place your mind's faith in Him, and you shall find peace. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਸ਼ਾਹੀ।
English
First Mehl:
ਪਹਿਲੈ; ਪਿਆਰਿ ਲਗਾ. ਥਣ ਦੁਧਿ ॥
pahilai; piaar lagaa. than dudh |
Punjabi
ਅੱਵਲ, ਇਨਸਾਨ ਬਣ ਦੇ ਦੁੱਧ ਨਾਲ ਪ੍ਰੀਤ ਪਾਉਂਦਾ ਹੈ।
English
First, the baby loves mother's milk;
ਦੂਜੈ; ਮਾਇ ਬਾਪ ਕੀ ਸੁਧਿ ॥
doojai; maae baap kee sudh |
Punjabi
ਦੂਸਰੇ ਉਸ ਨੂੰ ਆਪਣੇ ਮਾਤਾ ਅਤੇ ਪਿਤਾ ਦੀ ਗਿਆਤ ਹੋ ਜਾਂਦੀ ਹੈ।
English
second, he learns of his mother and father;
ਤੀਜੈ; ਭਯਾ ਭਾਭੀ ਬੇਬ ॥
teejai; bhayaa bhaabhee beb |
Punjabi
ਤੀਸਰੇ ਉਹ ਆਪਣੇ ਭਾਈ, ਭਰਜਾਈ ਅਤੇ ਆਪਣੀ ਭੈਣ ਨੂੰ ਸਿੰਞਾਣ ਲੈਂਦਾ ਹੈ।
English
third, his brothers, sisters-in-law and sisters;
ਚਉਥੈ; ਪਿਆਰਿ ਉਪੰਨੀ ਖੇਡ ॥
chauthai; piaar upanee khedd |
Punjabi
ਚੋਥੀ ਹਾਲਤ ਅੰਦਰ ਉਸ ਵਿੱਚ ਖੇਲਣ ਦੀ ਪ੍ਰੀਤ ਪੈਦਾ ਹੋ ਜਾਂਦੀ ਹੈ।
English
fourth, the love of play awakens.
ਪੰਜਵੈ; ਖਾਣ ਪੀਅਣ ਕੀ ਧਾਤੁ ॥
panjavai; khaan peean kee dhaat |
Punjabi
ਪੰਜਵੇ ਉਹ ਖਾਣ ਅਤੇ ਪੀਣ ਵੱਲ ਦੌੜਦਾ ਹੈ।
English
Fifth, he runs after food and drink;
ਛਿਵੈ; ਕਾਮੁ ਨ ਪੁਛੈ ਜਾਤਿ ॥
chhivai; kaam na puchhai jaat |
Punjabi
ਛੇਵੀ ਦਸ਼ਾ ਅੰਦਰ ਉਹ ਭੋਗ ਬਿਲਾਸ ਦੀ ਚੇਸ਼ਟਾ ਵਿੱਚ ਇਸਤ੍ਰੀ ਦੀ ਜਾਤੀ ਦਾ ਪਤਾ ਹੀ ਨਹੀਂ ਕਰਦਾ,
English
sixth, in his sexual desire, he does not respect social customs.
ਸਤਵੈ; ਸੰਜਿ ਕੀਆ. ਘਰ ਵਾਸੁ ॥
satavai; sanj keea. ghar vaas |
Punjabi
ਸਤਵੇ ਉਹ ਧਨ ਦੌਲਤ ਇਕੱਤਰ ਕਰਦਾ ਹੈ ਅਤੇ ਆਪਣੇ ਗ੍ਰਹਿ ਅੰਦਰ ਵਸੇਬਾ ਕਰ ਲੈਂਦਾ ਹੈ।
English
Seventh, he gathers wealth and dwells in his house;
ਅਠਵੈ; ਕ੍ਰੋਧੁ ਹੋਆ ਤਨ ਨਾਸੁ ॥
atthavai; krodh hoaa tan naas |
Punjabi
ਅਠਵੀਂ ਹਾਲਤ ਵਿੱਚ ਉਸ ਦੀ ਦੇਹਿ ਗੁੱਸੇ ਅੰਦਰ ਬਰਬਾਦ ਹੋ ਜਾਂਦੀ ਹੈ।
English
eighth, he becomes angry, and his body is consumed.
ਨਾਵੈ; ਧਉਲੇ ਉਭੇ ਸਾਹ ॥
naavai; dhaule ubhe saah |
Punjabi
ਨੌਵੀ ਦਸ਼ਾ ਅੰਦਰ ਉਸ ਦੇ ਵਾਲਾ ਚਿੱਟੇ ਹੋ ਜਾਂਦੇ ਹਨ ਅਤੇ ਉਸ ਨੂੰ ਸੁਆਸ ਲੈਣਾ ਔਖਾ ਹੋ ਜਾਂਦਾ ਹੈ।
English
Ninth, he turns grey, and his breathing becomes labored;
ਦਸਵੈ; ਦਧਾ ਹੋਆ ਸੁਆਹ ॥
dasavai; dadhaa hoaa suaah |
Punjabi
ਦਸਵੀ ਅਵਸਥਾ ਅੰਦਰ ਉਹ ਸੜ ਬਲ ਜਾਂਦਾ ਹੈ ਅਤੇ ਭਸਮ ਹੋ ਜਾਂਦਾ ਹੈ।
English
tenth, he is cremated, and turns to ashes.
ਗਏ. ਸਿਗੀਤ; ਪੁਕਾਰੀ ਧਾਹ ॥
ge. sigeet; pukaaree dhaah |
Punjabi
ਉਸ ਦੇ ਸੰਗੀ ਸਾਥੀ ਚਿਖਾ ਤਾਈਂ ਉਸ ਦੇ ਨਾਲ ਜਾਂਦੇ ਹਨ ਅਤੇ ਭੁੱਬਾਂ ਮਾਰਦੇ ਹਨ।
English
His companions send him off, crying out and lamenting.
ਉਡਿਆ ਹੰਸੁ; ਦਸਾਏ ਰਾਹ ॥
auddiaa hans; dasaae raah |
Punjabi
ਰਾਜ-ਹੰਸ (ਆਤਮਾ) ਉਡ ਜਾਂਦੀ ਹੈ ਅਤੇ ਜਾਣ ਦਾ ਰਸਤਾ ਪੁਛਦੀ ਹੈ।
English
The swan of the soul takes flight, and asks which way to go.