Ang 139
ਸੋਭਾ ਸੁਰਤਿ ਸੁਹਾਵਣੀ; ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥
sobhaa surat suhaavanee; jin har setee chit laaeaa |2|
Punjabi
ਸੁਭਾਇਮਾਨ ਹੈ ਉਸ ਦੀ ਨਾਮਵਰੀ ਅਤੇ ਸੋਚ ਸਮਝ ਜੋ ਵਾਹਿਗੁਰੂ ਦੇ ਨਾਲ ਆਪਣੇ ਮਨ ਨੂੰ ਜੋੜਦਾ ਹੈ।
English
Beautiful and sublime is the glory and the understanding of those who focus their consciousness on the Lord. ||2||
ਸਲੋਕੁ ਮਃ ੨ ॥
salok mahalaa 2 |
Punjabi
ਸਲੋਕ, ਦੂਜੀ ਪਾਤਸ਼ਾਹੀ।
English
Salok, Second Mehl:
ਅਖੀ ਬਾਝਹੁ ਵੇਖਣਾ; ਵਿਣੁ ਕੰਨਾ ਸੁਨਣਾ ॥
akhee baajhahu vekhanaa; vin kanaa sunanaa |
Punjabi
ਦੀਦਿਆਂ ਬਿਨਾ ਦੇਖਣਾ, ਕੰਨਾਂ ਦੇ ਬਗੈਰ ਸਰਵਣ ਕਰਨਾ,
English
To see without eyes; to hear without ears;
ਪੈਰਾ ਬਾਝਹੁ ਚਲਣਾ; ਵਿਣੁ ਹਥਾ ਕਰਣਾ ॥
pairaa baajhahu chalanaa; vin hathaa karanaa |
Punjabi
ਪੈਰਾਂ ਦੇ ਬਿਨਾ ਤੁਰਨਾ, ਹੱਥਾਂ ਦੇ ਬਗੈਰ ਕੰਮ ਕਰਨਾ,
English
to walk without feet; to work without hands;
ਜੀਭੈ ਬਾਝਹੁ ਬੋਲਣਾ; ਇਉ ਜੀਵਤ ਮਰਣਾ ॥
jeebhai baajhahu bolanaa; iau jeevat maranaa |
Punjabi
ਅਤੇ ਜੀਭ ਦੇ ਬਗੈਰ ਬਚਨ-ਬਿਲਾਸ ਕਰਨਾ, ਇਸ ਤਰ੍ਹਾਂ ਆਦਮੀ ਜੀਊਦੇ ਜੀ ਮਰਿਆ ਰਹਿੰਦਾ ਹੈ।
English
to speak without a tongue-like this, one remains dead while yet alive.
ਨਾਨਕ. ਹੁਕਮੁ ਪਛਾਣਿ ਕੈ; ਤਉ ਖਸਮੈ ਮਿਲਣਾ ॥੧॥
naanak. hukam pachhaan kai; tau khasamai milanaa |1|
Punjabi
ਹੇ ਨਾਨਕ! ਤਦ ਪ੍ਰਾਣੀ ਉਸ ਦੀ ਰਜਾ ਨੂੰ ਸਿੰਞਾਣ ਕੇ ਆਪਣੇ ਕੰਤ ਨੂੰ ਮਿਲ ਪੈਦਾ ਹੈ।
English
O Nanak, recognize the Hukam of the Lord's Command, and merge with your Lord and Master. ||1||
ਮਃ ੨ ॥
mahalaa 2 |
Punjabi
ਦੂਜੀ ਪਾਤਸ਼ਾਹੀ।
English
Second Mehl:
ਦਿਸੈ ਸੁਣੀਐ ਜਾਣੀਐ; ਸਾਉ. ਨ ਪਾਇਆ ਜਾਇ ॥
disai suneeai jaaneeai; saau. na paaeaa jaae |
Punjabi
ਸੁਆਮੀ ਵੇਖਿਆ, ਸਰਵਣ ਕੀਤਾ ਅਤੇ ਜਾਣਿਆ ਜਾਂਦਾ ਹੈ ਪ੍ਰੰਤੂ ਉਸ ਦੇ ਸੁਆਦ ਦੀ ਪਰਾਪਤੀ ਨਹੀਂ ਹੁੰਦੀ।
English
He is seen, heard and known, but His subtle essence is not obtained.
ਰੁਹਲਾ ਟੁੰਡਾ ਅੰਧੁਲਾ; ਕਿਉ ਗਲਿ ਲਗੈ. ਧਾਇ ॥
ruhalaa ttunddaa andhulaa; kiau gal lagai. dhaae |
Punjabi
ਇਕ ਲੰਗੜਾ, ਲੁੰਜਾ ਅਤੇ ਅੰਨ੍ਹਾ ਪੁਰਸ਼ ਕਿਸ ਤਰ੍ਰਾਂ ਦੌੜ ਕੇ ਸਾਹਿਬ ਨੂੰ ਜੱਫੀ ਪਾ ਸਕਦਾ ਹੈ?
English
How can the lame, armless and blind person run to embrace the Lord?
ਭੈ ਕੇ ਚਰਣ. ਕਰ ਭਾਵ ਕੇ; ਲੋਇਣ ਸੁਰਤਿ ਕਰੇਇ ॥
bhai ke charan. kar bhaav ke; loein surat karee |
Punjabi
ਵਾਹਿਗੁਰੂ ਦੇ ਡਰ ਨੂੰ ਆਪਣੇ ਪੈਰ ਉਸ ਦੀ ਪ੍ਰੀਤ ਨੂੰ ਆਪਣੇ ਹੱਥ ਅਤੇ ਉਸ ਦੀ ਗਿਆਤ ਨੂੰ ਆਪਣੀਆਂ ਅੱਖਾਂ ਬਣਾ।
English
Let the Fear of God be your feet, and let His Love be your hands; let His Understanding be your eyes.
ਨਾਨਕੁ ਕਹੈ ਸਿਆਣੀਏ; ਇਵ ਕੰਤ ਮਿਲਾਵਾ ਹੋਇ ॥੨॥
naanak kahai siaanee; iv kant milaavaa hoe |2|
Punjabi
ਨਾਨਕ ਆਖਦਾ ਹੈ, ਇਸ ਤਰ੍ਹਾਂ ਹੇ ਅਕਲਮੰਦ ਔਰਤ! ਖਸਮ ਨਾਲ ਮਿਲਾਪ ਹੋ ਜਾਂਦਾ ਹੈ।
English
Says Nanak, in this way, O wise soul-bride, you shall be united with your Husband Lord. ||2||
ਪਉੜੀ ॥
paurree |
Punjabi
ਪਊੜੀ।
English
Pauree:
ਸਦਾ ਸਦਾ ਤੂੰ ਏਕੁ ਹੈ; ਤੁਧੁ. ਦੂਜਾ ਖੇਲੁ ਰਚਾਇਆ ॥
sadaa sadaa toon ek hai; tudh. doojaa khel rachaaeaa |
Punjabi
ਸਦੀਵ ਤੇ ਹਮੇਸ਼ਾਂ ਲਈਂ ਤੂੰ ਹੇ ਸਾਹਿਬ! ਕੇਵਲ ਇਕ ਹੈ। ਦੂਸਰੇ ਥਾਂ ਤੇ ਤੈਂ ਜਗਤ ਖੇਡ ਜਾਰੀ ਕੀਤੀ ਹੈ।
English
Forever and ever, You are the only One; You set the play of duality in motion.
ਹਉਮੈ ਗਰਬੁ ਉਪਾਇ ਕੈ; ਲੋਭੁ ਅੰਤਰਿ ਜੰਤਾ ਪਾਇਆ ॥
haumai garab upaae kai; lobh antar jantaa paaeaa |
Punjabi
ਤੂੰ ਸਵੈ-ਹੰਗਤਾ ਅਤੇ ਘੁੰਮਡ ਰਚੇ ਹਨ ਅਤੇ ਪ੍ਰਾਣੀਆਂ ਦੇ ਅੰਦਰ ਤਮ੍ਹਾ ਪਾ ਦਿੱਤੀ ਹੈ।
English
You created egotism and arrogant pride, and You placed greed within our beings.
ਜਿਉ ਭਾਵੈ ਤਿਉ ਰਖੁ ਤੂ; ਸਭ ਕਰੇ ਤੇਰਾ ਕਰਾਇਆ ॥
jiau bhaavai tiau rakh too; sabh kare teraa karaaeaa |
Punjabi
ਤੂੰ ਮੈਨੂੰ ਉਸ ਤਰ੍ਹਾਂ ਰੱਖ ਜਿਸ ਤਰ੍ਰਾਂ ਤੈਨੂੰ ਚੰਗਾ ਲੱਗਦਾ ਹੈ। ਹਰ ਕੋਈ ਉਸ ਤਰ੍ਹਾਂ ਕਰਦਾ ਹੈ ਜਿਸ ਤਰ੍ਹਾਂ ਤੂੰ ਕਰਾਉਂਦਾ ਹੈ।
English
Keep me as it pleases Your Will; everyone acts as You cause them to act.
ਇਕਨਾ ਬਖਸਹਿ ਮੇਲਿ ਲੈਹਿ; ਗੁਰਮਤੀ ਤੁਧੈ ਲਾਇਆ ॥
eikanaa bakhaseh mel laihi; guramatee tudhai laaeaa |
Punjabi
ਕਈਆਂ ਨੂੰ ਤੂੰ ਗੁਰਾਂ ਦੀ ਸਿਖ-ਮਤ ਨਾਲ ਜੋੜ ਦਿੰਦਾ ਹੈਂ, ਮਾਫੀ ਦੇ ਦਿੰਦਾ ਹੈਂ ਅਤੇ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ।
English
Some are forgiven, and merge with You; through the Guru's Teachings, we are joined to You.
ਇਕਿ ਖੜੇ ਕਰਹਿ ਤੇਰੀ ਚਾਕਰੀ; ਵਿਣੁ ਨਾਵੈ. ਹੋਰੁ ਨ ਭਾਇਆ ॥
eik kharre kareh teree chaakaree; vin naavai. hor na bhaaeaa |
Punjabi
ਕਈ ਤੇਰੇ ਬੂਹੇ ਤੇ ਖਲੋਤੇ ਹਨ ਅਤੇ ਤੇਰੀ ਘਾਲ ਕਮਾਉਂਦੇ ਹਨ। ਨਾਮ ਦੇ ਬਿਨਾਂ ਉਹਨਾਂ ਨੂੰ ਹੋਰ ਕੁਛ ਚੰਗਾ ਨਹੀਂ ਲੱਗਦਾ।
English
Some stand and serve You; without the Name, nothing else pleases them.
ਹੋਰੁ ਕਾਰ ਵੇਕਾਰ ਹੈ; ਇਕਿ ਸਚੀ ਕਾਰੈ ਲਾਇਆ ॥
hor kaar vekaar hai; ik sachee kaarai laaeaa |
Punjabi
ਕਈਆਂ ਨੂੰ ਤੂੰ ਆਪਣੀ ਸੱਚੀ ਨੌਕਰੀ ਵਿੱਚ ਲਾਇਆ ਹੋਇਆ ਹੈ। ਕੋਈ ਹੋਰ ਨੌਕਰੀ ਉਨ੍ਹਾਂ ਲਈ ਬੇਫਾਇਦਾ ਹੈ।
English
Any other task would be worthless to them-You have enjoined them to Your True Service.
ਪੁਤੁ ਕਲਤੁ ਕੁਟੰਬੁ ਹੈ; ਇਕਿ ਅਲਿਪਤੁ ਰਹੇ. ਜੋ ਤੁਧੁ ਭਾਇਆ ॥
put kalat kuttanb hai; ik alipat rahe. jo tudh bhaaeaa |
Punjabi
ਕਈ ਜਿਹੜੇ ਤੈਨੂੰ ਚੰਗੇ ਲੱਗਦੇ ਹਨ ਆਪਣੇ ਪੁੱਤਰਾਂ ਵਹੁਟੀ ਤੇ ਹੋਰ ਸਨਬੰਧੀਆਂ ਅੰਦਰ ਨਿਰਲੇਪ ਵਿਚਰਦੇ ਹਨ।
English
In the midst of children, spouse and relations, some still remain detached; they are pleasing to Your Will.
ਓਹਿ ਅੰਦਰਹੁ ਬਾਹਰਹੁ ਨਿਰਮਲੇ; ਸਚੈ ਨਾਇ ਸਮਾਇਆ ॥੩॥
ohi andarahu baaharahu niramale; sachai naae samaaeaa |3|
Punjabi
ਅੰਦਰੋਂ ਤੇ ਬਾਹਰੋਂ ਉਹ ਪਵਿੱਤ੍ਰ ਹਨ ਅਤੇ ਸੱਚੇ ਨਾਮ ਵਿੱਚ ਲੀਨ ਰਹਿੰਦੇ ਹਨ।
English
Inwardly and outwardly, they are pure, and they are absorbed in the True Name. ||3||
ਸਲੋਕੁ ਮਃ ੧ ॥
salok mahalaa 1 |
Punjabi
ਸਲੋਕ, ਪਹਿਲੀ ਪਾਤਸ਼ਾਹੀ।
English
Salok, First Mehl:
ਸੁਇਨੇ ਕੈ ਪਰਬਤਿ. ਗੁਫਾ ਕਰੀ; ਕੈ ਪਾਣੀ ਪਇਆਲਿ ॥
sueine kai parabat. gufaa karee; kai paanee peaal |
Punjabi
ਮੈਂ ਸੋਨੇ ਦੇ ਪਹਾੜ ਵਿੱਚ ਜਾ ਪਾਤਾਲ ਦੇ ਜਲ ਅੰਦਰ ਕੰਦਰਾਂ ਬਣਾ ਲਵਾਂ।
English
I may make a cave, in a mountain of gold, or in the water of the nether regions;
ਕੈ ਵਿਚਿ ਧਰਤੀ. ਕੈ ਆਕਾਸੀ; ਉਰਧਿ ਰਹਾ ਸਿਰਿ ਭਾਰਿ ॥
kai vich dharatee. kai aakaasee; uradh rahaa sir bhaar |
Punjabi
ਜਾਂ ਜ਼ਮੀਨ ਜਾਂ ਅਸਮਾਨ ਅੰਦਰ ਮੈਂ ਪੁੱਠਾ ਹੋ ਸੀਸ ਦੇ ਬਲ ਖੜਾ ਰਹਾਂ।
English
I may remain standing on my head, upside-down, on the earth or up in the sky;
ਪੁਰੁ ਕਰਿ ਕਾਇਆ ਕਪੜੁ ਪਹਿਰਾ; ਧੋਵਾ ਸਦਾ ਕਾਰਿ ॥
pur kar kaaeaa kaparr pahiraa; dhovaa sadaa kaar |
Punjabi
ਮੈਂ ਬਸਤਰ ਪਹਿਨ ਕੇ ਆਪਣੀ ਦੇਹਿ ਨੂੰ ਪੂਰੀ ਤਰ੍ਹਾਂ ਢਕ ਲਵਾਂ, ਅਤੇ ਉਹਨਾਂ ਨੂੰ ਧੋਣਾ ਹਰ ਰੋਜ ਦਾ ਕੰਮ ਹੋਵੇ।
English
I may totally cover my body with clothes, and wash them continually;
ਬਗਾ ਰਤਾ. ਪੀਅਲਾ ਕਾਲਾ; ਬੇਦਾ ਕਰੀ ਪੁਕਾਰ ॥
bagaa rataa. peealaa kaalaa; bedaa karee pukaar |
Punjabi
ਮੈਂ ਚਿੱਟੇ (ਸ਼ਾਮ) ਲਾਲ (ਰਿਗ) ਪੀਲੇ (ਯਜੁਰ) ਅਤੇ ਕਾਲੇ (ਅਥਰਵਣ) ਵੇਦਾਂ ਨੂੰ ਉਚੀ ਉਚੀ ਪੜ੍ਹਾ।
English
I may shout out loud, the white, red, yellow and black Vedas;
ਹੋਇ ਕੁਚੀਲੁ. ਰਹਾ ਮਲੁ ਧਾਰੀ; ਦੁਰਮਤਿ ਮਤਿ ਵਿਕਾਰ ॥
hoe kucheel. rahaa mal dhaaree; duramat mat vikaar |
Punjabi
ਮੈਂ ਗੰਦਾ ਅਤੇ ਮਲੀਣ ਰਹਾਂ। ਪ੍ਰੰਤੂ ਇਹ ਸਾਰਾ ਕੁਛ ਮੰਦੀ ਅਕਲ ਅਤੇ ਪਲੀਤ ਸੁਰਤ ਹੀ ਹੈ।
English
I may even live in dirt and filth. And yet, all this is just a product of evil-mindedness, and intellectual corruption.
ਨਾ ਹਉ. ਨਾ ਮੈ, ਨਾ ਹਉ ਹੋਵਾ; ਨਾਨਕ ਸਬਦੁ ਵੀਚਾਰਿ ॥੧॥
naa hau. naa mai, naa hau hovaa; naanak sabad veechaar |1|
Punjabi
ਨਾਨਕ, ਮੈਂ ਕੇਵਲ ਹਰੀ ਦੇ ਨਾਮ ਦਾ ਚਿੰਤਨ ਕਰਦਾ ਹਾਂ, ਜਿਸ ਦੇ ਬਗੈਰ ਕਿਸੇ ਮੁੱਲ ਦਾ ਨਾਂ ਮੈਂ ਸੀ, ਨਾਂ ਮੈਂ ਹਾਂ ਤੇ ਨਾਂ ਹੀ ਮੈਂ ਹੋਵਾਂਗਾ।
English
I was not, I am not, and I will never be anything at all! O Nanak, I dwell only on the Word of the Shabad. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਸ਼ਾਹੀ।
English
First Mehl:
ਵਸਤ੍ਰ ਪਖਾਲਿ. ਪਖਾਲੇ ਕਾਇਆ; ਆਪੇ ਸੰਜਮਿ ਹੋਵੈ ॥
vasatr pakhaal. pakhaale kaaeaa; aape sanjam hovai |
Punjabi
ਬੰਦਾ ਆਪਣੇ ਕਪੜੇ ਧੋਦਾਂ ਹੈ ਤੇ ਆਪਣੀ ਦੇਹਿ ਧੋਦਾਂ ਹੈ ਅਤੇ ਖਿਆਲ ਕਰਦਾ ਹੈ ਕਿ ਉਹ ਖੁਦ-ਬ-ਖੁਦ ਹੀ ਪਵਿੱਤ੍ਰ ਹੋ ਗਿਆ ਹੈ।
English
They wash their clothes, and scrub their bodies, and try to practice self-discipline.
ਅੰਤਰਿ ਮੈਲੁ ਲਗੀ. ਨਹੀ ਜਾਣੈ; ਬਾਹਰਹੁ ਮਲਿ ਮਲਿ ਧੋਵੈ ॥
antar mail lagee. nahee jaanai; baaharahu mal mal dhovai |
Punjabi
ਇਹ ਨਾਂ ਜਾਣਦਾ ਹੋਇਆ ਕਿ ਉਸ ਦੇ ਅੰਦਰਵਾਰ ਮਲੀਣਤਾ ਲੱਗੀ ਹੋਈ ਹੈ, ਉਹ ਆਪਣਾ ਬਾਹਰਵਾਰ ਰਗੜਦਾ ਤੇ ਸਾਫ ਕਰਦਾ ਹੈ।
English
But they are not aware of the filth staining their inner being, while they try and try to wash off the outer dirt.
ਅੰਧਾ ਭੂਲਿ; ਪਇਆ ਜਮ ਜਾਲੇ ॥
andhaa bhool; peaa jam jaale |
Punjabi
ਮੁਨਾਖਾ ਮਨੁੱਖ ਕੁਰਾਹੇ ਪੈ ਗਿਆ ਹੈ ਅਤੇ ਮੌਤ ਦੀ ਫਾਹੀ ਵਿੱਚ ਆ ਫਸਦਾ ਹੈ।
English
The blind go astray, caught by the noose of Death.
ਵਸਤੁ ਪਰਾਈ ਅਪੁਨੀ ਕਰਿ ਜਾਨੈ; ਹਉਮੈ ਵਿਚਿ ਦੁਖੁ ਘਾਲੇ ॥
vasat paraaee apunee kar jaanai; haumai vich dukh ghaale |
Punjabi
ਹੋਰਸ ਦੇ ਮਾਲ ਨੂੰ ਉਹ ਆਪਣਾ ਕਰਕੇ ਜਾਣਦਾ ਹੈ ਅਤੇ ਹੰਕਾਰ ਅੰਦਰ ਤਕਲੀਫ ਉਠਾਉਂਦਾ ਹੈ।
English
They see other people's property as their own, and in egotism, they suffer in pain.
ਨਾਨਕ. ਗੁਰਮੁਖਿ ਹਉਮੈ ਤੁਟੈ; ਤਾ ਹਰਿ ਹਰਿ ਨਾਮੁ ਧਿਆਵੈ ॥
naanak. guramukh haumai tuttai; taa har har naam dhiaavai |
Punjabi
ਨਾਨਕ, ਜਦ ਗੁਰਾਂ ਦੀ ਅਗਵਾਈ ਤਾਬੇ ਹੰਕਾਰ ਦੂਰ ਹੋ ਜਾਂਦਾ ਹੈ, ਤਦ ਆਦਮੀ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦਾ ਹੈ।
English
O Nanak, the egotism of the Gurmukhs is broken, and then, they meditate on the Name of the Lord, Har, Har.
ਨਾਮੁ ਜਪੇ ਨਾਮੋ ਆਰਾਧੇ; ਨਾਮੇ ਸੁਖਿ ਸਮਾਵੈ ॥੨॥
naam jape naamo aaraadhe; naame sukh samaavai |2|
Punjabi
ਉਹ ਨਾਮ ਦਾ ਉਚਾਰਨ ਕਰਦਾ ਹੈ, ਨਾਮ ਨੂੰ ਸਿਮਰਦਾ ਹੈ, ਅਤੇ ਨਾਮ ਦੇ ਰਾਹੀਂ ਆਰਾਮ ਵਿੱਚ ਲੀਨ ਹੋ ਜਾਂਦਾ ਹੈ।
English
They chant the Naam, meditate on the Naam, and through the Naam, they are absorbed in peace. ||2||
ਪਵੜੀ ॥
pavarree |
Punjabi
ਪਊੜੀ।
English
Pauree:
ਕਾਇਆ ਹੰਸਿ ਸੰਜੋਗੁ; ਮੇਲਿ ਮਿਲਾਇਆ ॥
kaaeaa hans sanjog; mel milaaeaa |
Punjabi
ਭਾਵੀ ਨੇ ਦੇਹਿ ਤੇ ਆਤਮਾ ਦਾ ਮਿਲਾਪ ਰਚ ਦਿੱਤਾ ਹੈ।
English
Destiny has brought together and united the body and the soul-swan.
ਤਿਨ ਹੀ ਕੀਆ ਵਿਜੋਗੁ; ਜਿਨਿ ਉਪਾਇਆ ॥
tin hee keea vijog; jin upaaeaa |
Punjabi
ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ, ਉਸੇ ਨੇ ਹੀ ਉਨ੍ਹਾਂ ਦੀ ਜੁਦਾਇਗੀ ਕੀਤੀ ਹੈ।
English
He who created them, also separates them.
ਮੂਰਖੁ ਭੋਗੇ ਭੋਗੁ; ਦੁਖ ਸਬਾਇਆ ॥
moorakh bhoge bhog; dukh sabaaeaa |
Punjabi
ਮੂੜ੍ਹ ਰੰਗ ਰਲੀਆਂ ਮਾਣਦਾ ਹੈ ਅਤੇ ਸਮੂਹ ਕਸ਼ਟ ਸਹਾਰਦਾ ਹੈ।
English
The fools enjoy their pleasures; they must also endure all their pains.
ਸੁਖਹੁ ਉਠੇ ਰੋਗ; ਪਾਪ ਕਮਾਇਆ ॥
sukhahu utthe rog; paap kamaaeaa |
Punjabi
ਸੰਸਾਰੀ ਭੋਗ ਬਿਲਾਸ ਅਤੇ ਗੁਨਾਹ ਕਰਨ ਤੋਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ।
English
From pleasures, arise diseases and the commission of sins.
ਹਰਖਹੁ ਸੋਗੁ ਵਿਜੋਗੁ; ਉਪਾਇ ਖਪਾਇਆ ॥
harakhahu sog vijog; upaae khapaaeaa |
Punjabi
ਪਾਪਾਂ ਭਰੀਆਂ ਮੌਜ-ਬਹਾਰਾ ਤੋਂ ਅਫਸੋਸ, ਸਾਈਂ ਨਾਲੋਂ ਜੁਦਾਇਗੀ, ਜਨਮ ਤੇ ਮੌਤ ਉਤਪੰਨ ਹੁੰਦੇ ਹਨ।
English
From sinful pleasures come sorrow, separation, birth and death.
ਮੂਰਖ ਗਣਤ ਗਣਾਇ; ਝਗੜਾ ਪਾਇਆ ॥
moorakh ganat ganaae; jhagarraa paaeaa |
Punjabi
ਕੁਕਰਮਾਂ ਦੇ ਹਿਸਾਬ ਕਿਤਾਬ ਅੰਦਰ ਪੈ ਕੇ ਬੇਵਕੂਫ ਗੋਰਖ-ਧੰਦੇ ਅੰਦਰ ਫਸ ਜਾਂਦਾ ਹੈ।
English
The fools try to account for their misdeeds, and argue uselessly.
ਸਤਿਗੁਰ ਹਥਿ ਨਿਬੇੜੁ; ਝਗੜੁ ਚੁਕਾਇਆ ॥
satigur hath niberr; jhagarr chukaaeaa |
Punjabi
ਫੈਸਲਾ ਸੱਚੇ ਗੁਰਾਂ ਦੇ ਹੱਥਾਂ ਵਿੱਚ ਹੈ, ਜੋ ਬਖੇੜੇ ਨੂੰ ਖਤਮ ਕਰ ਦਿੰਦੇ ਹਨ।
English
The judgement is in the Hands of the True Guru, who puts an end to the argument.
ਕਰਤਾ ਕਰੇ. ਸੁ ਹੋਗੁ; ਨ ਚਲੈ ਚਲਾਇਆ ॥੪॥
karataa kare. su hog; na chalai chalaaeaa |4|
Punjabi
ਜੋ ਕੁਛ ਸਿਰਜਣਹਾਰ ਕਰਦਾ ਹੈ, ਉਹੀ ਹੁੰਦਾ ਹੈ। ਇਨਸਾਨ ਦੇ ਹਟਾਉਣ ਨਾਲ ਇਹ ਹਟ ਨਹੀਂ ਸਕਦਾ।
English
Whatever the Creator does, comes to pass. It cannot be changed by anyone's efforts. ||4||
ਸਲੋਕੁ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਸ਼ਾਹੀ।
English
Salok, First Mehl:
ਕੂੜੁ ਬੋਲਿ. ਮੁਰਦਾਰੁ ਖਾਇ ॥
koorr bol. muradaar khaae |
Punjabi
ਝੂਠ ਬੋਲ ਕੇ ਆਦਮੀ ਜਿਵੇ ਮੁਰਦੇ ਨੂੰ ਖਾਂਦਾ ਹੈ।
English
Telling lies, they eat dead bodies.