Ang 157
ਕਰਮਾ ਉਪਰਿ ਨਿਬੜੈ; ਜੇ ਲੋਚੈ ਸਭੁ ਕੋਇ ॥੩॥
karamaa upar nibarrai; je lochai sabh koe |3|
Punjabi
ਭਾਵੇਂ ਸਾਰੇ ਭਾਗਾਂ ਵਾਲਾ ਹੋਣਾ ਲੋੜਦੇ ਹਨ, ਪਰ ਉਨ੍ਹਾਂ ਦੀ ਪ੍ਰਾਲਬਧ ਦਾ ਉਨ੍ਹਾਂ ਦੇ ਅਮਲਾ ਅਨੁਸਾਰ ਹੀ ਫੈਸਲਾ ਹੁੰਦਾ ਹੈ।
English
According to the karma of past actions, one's destiny unfolds, even though everyone wants to be so lucky. ||3||
ਨਾਨਕ. ਕਰਣਾ ਜਿਨਿ ਕੀਆ; ਸੋਈ ਸਾਰ ਕਰੇਇ ॥
naanak. karanaa jin keea; soee saar karee |
Punjabi
ਨਾਨਕ ਜਿਸ ਨੇ ਰਚਨਾ ਰਚੀ ਹੈ, ਉਹੀ ਇਸ ਦੀ ਸੰਭਾਲ ਕਰਦਾ ਹੈ।
English
O Nanak, the One who created the creation - He alone takes care of it.
ਹੁਕਮੁ. ਨ ਜਾਪੀ ਖਸਮ ਕਾ; ਕਿਸੈ ਵਡਾਈ ਦੇਇ ॥੪॥੧॥੧੮॥
hukam. na jaapee khasam kaa; kisai vaddaaee dee |4|1|18|
Punjabi
ਮਾਲਕ ਦਾ ਫੁਰਮਾਨ ਜਾਣਿਆ ਨਹੀਂ ਜਾ ਸਕਦਾ। ਜਿਸ ਨੂੰ ਉਹ ਚਾਹੁੰਦਾ ਹੈ, ਉਚਤਾ ਬਖਸ਼ ਦਿੰਦਾ ਹੈ।
English
The Hukam of our Lord and Master's Command cannot be known; He Himself blesses us with greatness. ||4||1||18||
ਗਉੜੀ ਬੈਰਾਗਣਿ ਮਹਲਾ ੧ ॥
gaurree bairaagan mahalaa 1 |
Punjabi
ਗਊੜੀ ਬੈਰਾਗਣਿ ਪਾਤiਾਹੀ ਪਹਿਲੀ।
English
Gauree Bairaagan, First Mehl:
ਹਰਣੀ ਹੋਵਾ ਬਨਿ ਬਸਾ; ਕੰਦ ਮੂਲ ਚੁਣਿ ਖਾਉ ॥
haranee hovaa ban basaa; kand mool chun khaau |
Punjabi
ਜੇਕਰ ਮੈਂ ਮਿਰਗਣੀ ਹੋਵਾਂ, ਜੰਗਲ ਵਿੱਚ ਰਹਾਂ ਅਤੇ ਫਲ ਤੇ ਜੜਾਂ ਚੁਗ ਕੇ ਖਾਵਾਂ।
English
What if I were to become a deer, and live in the forest, picking and eating fruits and roots
ਗੁਰ ਪਰਸਾਦੀ ਮੇਰਾ ਸਹੁ ਮਿਲੈ; ਵਾਰਿ ਵਾਰਿ ਹਉ ਜਾਉ ਜੀਉ ॥੧॥
gur parasaadee meraa sahu milai; vaar vaar hau jaau jeeo |1|
Punjabi
ਮੈਂ ਆਪਣੇ ਮਾਲਕ ਉਤੋਂ ਸਦੀਵ ਹੀ ਕੁਰਬਾਨ ਹਾਂ, ਜੋ ਗੁਰਾਂ ਦੀ ਦਇਆਂ ਦੁਆਰਾ ਪ੍ਰਾਪਤ ਹੁੰਦਾ ਹੈ।
English
- by Guru's Grace, I am a sacrifice to my Master. Again and again, I am a sacrifice, a sacrifice. ||1||
ਮੈ ਬਨਜਾਰਨਿ. ਰਾਮ ਕੀ ॥
mai banajaaran. raam kee |
Punjabi
ਮੈਂ ਆਪਣੇ ਸਰਬ-ਵਿਆਪਕ ਸਾਈਂ ਦੀ ਵਾਪਾਰਣ ਹਾਂ।
English
I am the shop-keeper of the Lord.
ਤੇਰਾ ਨਾਮੁ ਵਖਰੁ; ਵਾਪਾਰੁ ਜੀ ॥੧॥ ਰਹਾਉ ॥
teraa naam vakhar; vaapaar jee |1| rahaau |
Punjabi
ਤੇਰਾ ਨਾਮ ਮੇਰਾ ਸੌਦਾ-ਸੂਤ ਅਤੇ ਸੁਦਾਗਰੀ ਹੈ। ਠਹਿਰਾਉ।
English
Your Name is my merchandise and trade. ||1||Pause||
ਕੋਕਿਲ ਹੋਵਾ ਅੰਬਿ ਬਸਾ; ਸਹਜਿ ਸਬਦ ਬੀਚਾਰੁ ॥
kokil hovaa anb basaa; sehaj sabad beechaar |
Punjabi
ਜੇਕਰ ਮੈਂ ਕੋਇਲ ਹੋ ਜਾਂਵਾਂ ਅਤੇ ਅੰਬ ਦੇ ਬੂਟੇ ਉਤੇ ਰਹਾ, ਤਾਂ ਭੀ ਮੈਂ ਆਪਣੇ ਮਾਲਕ ਦੇ ਸ਼ਬਦ ਦਾ ਆਰਾਧਨ ਕਰਾਂਗੀ।
English
If I were to become a cuckoo, living in a mango tree, I would still contemplate the Word of the Shabad.
ਸਹਜਿ ਸੁਭਾਇ ਮੇਰਾ ਸਹੁ ਮਿਲੈ; ਦਰਸਨਿ ਰੂਪਿ ਅਪਾਰੁ ॥੨॥
sehaj subhaae meraa sahu milai; darasan roop apaar |2|
Punjabi
ਤਦ ਮੈਂ ਸੁਖੈਨ ਹੀ ਆਪਣੇ ਕੰਤ ਨੂੰ ਮਿਲ ਪਵਾਂਗੀ, ਜਿਸ ਦਾ ਦੀਦਾਰ ਅਤੇ ਸੁੰਦਰਤਾ ਲਾਸਾਨੀ ਹੈ।
English
I would still meet my Lord and Master, with intuitive ease; the Darshan, the Blessed Vision of His Form, is incomparably beautiful. ||2||
ਮਛੁਲੀ ਹੋਵਾ ਜਲਿ ਬਸਾ; ਜੀਅ ਜੰਤ ਸਭਿ ਸਾਰਿ ॥
machhulee hovaa jal basaa; jeea jant sabh saar |
Punjabi
ਜੇਕਰ ਮੈਂ ਮੱਛੀ ਹੋ ਜਾਵਾਂ ਅਤੇ ਪਾਣੀ ਵਿੱਚ ਵੱਸਾਂ, ਤਾਂ ਭੀ ਮੈਂ ਉਸ ਦਾ ਆਰਾਧਨ ਕਰਾਂਗੀ ਜੋ ਸਮੂਹ ਪ੍ਰਾਣ-ਧਾਰੀਆਂ ਦੀ ਨਿਗਾਹਬਾਨੀ ਕਰਦਾ ਹੈ।
English
If I were to become a fish, living in the water, I would still remember the Lord, who watches over all beings and creatures.
ਉਰਵਾਰਿ ਪਾਰਿ. ਮੇਰਾ ਸਹੁ ਵਸੈ; ਹਉ ਮਿਲਉਗੀ ਬਾਹ ਪਸਾਰਿ ॥੩॥
auravaar paar. meraa sahu vasai; hau milaugee baah pasaar |3|
Punjabi
ਉਰਲੇ ਤੇ ਪਾਰਲੇ ਪਾਸੇ ਮੇਰਾ ਖਸਮ ਨਿਵਾਸ ਰੱਖਦਾ ਹੈ। ਆਪਣੀਆਂ ਭੁਜਾ ਫੈਲਾ ਕੇ ਮੈਂ ਉਸ ਨੂੰ ਮਿਲ ਪਵਾਂਗੀ।
English
My Husband Lord dwells on this shore, and on the shore beyond; I would still meet Him, and hug Him close in my embrace. ||3||
ਨਾਗਨਿ ਹੋਵਾ ਧਰ ਵਸਾ; ਸਬਦੁ ਵਸੈ ਭਉ ਜਾਇ ॥
naagan hovaa dhar vasaa; sabad vasai bhau jaae |
Punjabi
ਜੇਕਰ ਮੈਂ ਸ੍ਰਪਣੀ ਹੋ ਜਾਵਾਂ ਅਤੇ ਧਰਤੀ ਅੰਦਰ ਰਹਾਂ, ਤਾਂ ਭੀ ਮੈਂ ਆਪਣੇ ਸੁਆਮੀ ਦੇ ਨਾਮ ਅੰਦਰ ਨਿਵਾਸ ਕਰਾਂਗੀ ਤੇ ਮੇਰਾ ਡਰ ਦੂਰ ਹੋ ਜਾਵੇਗਾ।
English
If I were to become a snake, living in the ground, the Shabad would still dwell in my mind, and my fears would be dispelled.
ਨਾਨਕ. ਸਦਾ ਸੋਹਾਗਣੀ; ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥
naanak. sadaa sohaaganee; jin jotee jot samaae |4|2|19|
Punjabi
ਨਾਨਕ ਉਹ ਸਦੀਵ ਹੀ ਖੁਸਬਾਸ਼ ਵਿਆਹੁਤਾ ਪਤਨੀਆਂ ਹਨ, ਜਿਨ੍ਹਾਂ ਨੂੰ ਪ੍ਰਕਾਸ਼ਵਾਨ ਪ੍ਰਭੂ ਆਪਣੇ ਪ੍ਰਕਾਸ਼ ਨਾਲ ਅਭੇਦ ਕਰ ਲੈਂਦਾ ਹੈ।
English
O Nanak, they are forever the happy soul-brides, whose light merges into His Light. ||4||2||19||
ਗਉੜੀ ਪੂਰਬੀ ਦੀਪਕੀ ਮਹਲਾ ੧ ॥
gaurree poorabee deepakee mahalaa 1 |
Punjabi
ਗਊੜੀ ਪੂਰਬੀ ਦੀਪਕੀ, ਪਹਿਲੀ ਪਾਤਸ਼ਾਹੀ।
English
Gauree Poorbee Deepkee, First Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਜੈ ਘਰਿ ਕੀਰਤਿ ਆਖੀਐ; ਕਰਤੇ ਕਾ ਹੋਇ ਬੀਚਾਰੋ ॥
jai ghar keerat aakheeai; karate kaa hoe beechaaro |
Punjabi
ਜਿਸ ਗ੍ਰਹਿ ਅੰਦਰ ਸਿਰਜਣਹਾਰ ਦਾ ਸਿਮਰਣ ਹੁੰਦਾ ਹੈ, ਅਤੇ ਉਸ ਦਾ ਜੱਸ ਉਚਾਰਣ ਕੀਤਾ ਜਾਂਦਾ ਹੈ।
English
In that house where the Praises of the Creator are chanted
ਤਿਤੁ ਘਰਿ ਗਾਵਹੁ ਸੋਹਿਲਾ; ਸਿਵਰਹੁ ਸਿਰਜਣਹਾਰੋ ॥੧॥
tit ghar gaavahu sohilaa; sivarahu sirajanahaaro |1|
Punjabi
ਉਸ ਗ੍ਰਹਿ ਅੰਦਰ ਜੱਸ ਦੇ ਗੀਤ ਗਾਇਨ ਕਰੋ ਅਤੇ ਰਚਣਹਾਰ ਨੂੰ ਆਰਾਧੇ।
English
- in that house, sing the Songs of Praise, and meditate in remembrance on the Creator Lord. ||1||
ਤੁਮ ਗਾਵਹੁ; ਮੇਰੇ ਨਿਰਭਉ ਕਾ ਸੋਹਿਲਾ ॥
tum gaavahu; mere nirbhau kaa sohilaa |
Punjabi
ਤੂੰ ਮੇਰੇ ਨਿਡੱਰ ਸੁਆਮੀ ਦੇ ਜੱਸ ਦੇ ਗੀਤ ਗਾਇਨ ਕਰ।
English
Sing the Songs of Praise of my Fearless Lord.
ਹਉ ਵਾਰੀ ਜਾਉ; ਜਿਤੁ ਸੋਹਿਲੈ. ਸਦਾ ਸੁਖੁ ਹੋਇ ॥੧॥ ਰਹਾਉ ॥
hau vaaree jaau; jit sohilai. sadaa sukh hoe |1| rahaau |
Punjabi
ਮੈਂ ਉਸ ਖੁਸ਼ੀ ਦੇ ਗਾਉਣੇ ਉਤੋਂ ਕੁਰਬਾਨ ਜਾਂਦਾ ਹਾਂ, ਜਿਸ ਦੁਆਰਾ ਸਦੀਵੀ ਠੰਢ-ਚੈਨ ਪਰਾਪਤ ਹੁੰਦੀ ਹੈ। ਠਹਿਰਾਉ।
English
I am a sacrifice to that Song of Praise which brings eternal peace. ||1||Pause||
ਨਿਤ ਨਿਤ ਜੀਅੜੇ ਸਮਾਲੀਅਨਿ; ਦੇਖੈਗਾ ਦੇਵਣਹਾਰੁ ॥
nit nit jeearre samaaleean; dekhaigaa devanahaar |
Punjabi
ਸਦੀਵ ਸਦੀਵ ਹੀ ਪ੍ਰਭੂ ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ, ਅਤੇ ਦੇਣ ਵਾਲਾ ਸਾਰਿਆਂ ਨੂੰ ਵੇਖ ਰਿਹਾ ਹੈ।
English
Day after day, He cares for His beings; the Great Giver watches over all.
ਤੇਰੇ ਦਾਨੈ. ਕੀਮਤਿ ਨਾ ਪਵੈ; ਤਿਸੁ ਦਾਤੇ. ਕਵਣੁ ਸੁਮਾਰੁ ॥੨॥
tere daanai. keemat naa pavai; tis daate. kavan sumaar |2|
Punjabi
ਤੇਰੀਆਂ ਦਾਤਾਂ ਦਾ ਮੂਲ ਨਹੀਂ ਪਾਇਆ ਜਾ ਸਕਦਾ ਤਾਂ ਫਿਰ ਤੇਰਾ (ਉਸ ਦਾਤੇ ਦਾ) ਅੰਦਾਜ਼ਾ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
English
Your gifts cannot be appraised; how can anyone compare to the Giver? ||2||
ਸੰਬਤਿ ਸਾਹਾ ਲਿਖਿਆ; ਮਿਲਿ ਕਰਿ ਪਾਵਹੁ ਤੇਲੁ ॥
sanbat saahaa likhiaa; mil kar paavahu tel |
Punjabi
ਵਿਆਹ ਦਾ ਸਾਲ ਅਤੇ ਦਿਹਾੜਾ ਲਿਖਿਆ ਹੋਇਆ (ਮੁਕੱਰਰ) ਹੈ। (ਮੇਰੀ-ਓ-ਸਖੀਓ!) ਇਕੱਠੀਆਂ ਹੋ ਕੇ (ਬੂਹੇ ਉਤੇ) ਤੇਲ ਚੋਵੋ।
English
The day of my wedding is pre-ordained. Come - let's gather together and pour the oil over the threshold.
ਦੇਹੁ ਸਜਣ ਆਸੀਸੜੀਆ; ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥
dehu sajan aaseesarreea; jiau hovai saahib siau mel |3|
Punjabi
ਮੈਨੂੰ ਆਪਣੀਆਂ ਅਸ਼ੀਰਵਾਦਾਂ ਦਿਉ, ਹੈ ਮਿਤਰੋ! ਤਾਂ ਜੋ ਮੇਰਾ ਆਪਣੇ ਮਾਲਕ ਨਾਲ ਮਿਲਾਪ ਹੋ ਜਾਵੇ।
English
My friends, give me your blessings, that I may merge with my Lord and Master. ||3||
ਘਰਿ ਘਰਿ ਏਹੋ ਪਾਹੁਚਾ; ਸਦੜੇ ਨਿਤ ਪਵੰਨਿ ॥
ghar ghar eho paahuchaa; sadarre nit pavan |
Punjabi
ਇਹ ਸਮਨ ਹਰ ਗ੍ਰਹਿ ਵਿੱਚ ਭੇਜਿਆ ਜਾਂਦਾ ਹੈ, ਅਤੇ ਐਸੀਆਂ ਹਾਕਾ ਰੋਜ ਹੀ ਪੈਂਦੀਆਂ ਰਹਿੰਦੀਆਂ ਹਨ।
English
Unto each and every home, into each and every heart, this summons is sent out; the call comes each and every day.
ਸਦਣਹਾਰਾ ਸਿਮਰੀਐ; ਨਾਨਕ. ਸੇ ਦਿਹ ਆਵੰਨਿ ॥੪॥੧॥੨੦॥
sadanahaaraa simareeai; naanak. se dih aavan |4|1|20|
Punjabi
ਬੁਲਾਉਣ ਵਾਲੇ ਦਾ ਆਰਾਧ ਕਰ, ਹੇ ਨਾਨਕ! ਉਹ ਦਿਹਾੜਾ ਨੇੜੇ ਢੁਕ ਰਿਹਾ ਹੈ।
English
Remember in meditation the One who summons us; O Nanak, that day is drawing near! ||4||1||20||
ਰਾਗੁ ਗਉੜੀ ਗੁਆਰੇਰੀ ॥ ਮਹਲਾ ੩ ਚਉਪਦੇ ॥
raag gaurree guaareree | mahalaa 3 chaupade |
Punjabi
ਰਾਗ ਗਊੜੀ ਗੁਆਰੇਰੀ। ਤੀਜੀ ਪਾਤਸ਼ਾਹੀ ਚਉਪਦੇ।
English
Raag Gauree Gwaarayree: Third Mehl, Chau-Padhay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਗੁਰਿ ਮਿਲਿਐ; ਹਰਿ ਮੇਲਾ ਹੋਈ ॥
gur miliai; har melaa hoee |
Punjabi
ਗੁਰਾਂ ਨੂੰ ਭੇਟਣ ਦੁਆਰਾ ਵਾਹਿਗੁਰੂ ਮਿਲ ਪੈਂਦਾ ਹੈ।
English
Meeting the Guru, we meet the Lord.
ਆਪੇ ਮੇਲਿ ਮਿਲਾਵੈ ਸੋਈ ॥
aape mel milaavai soee |
Punjabi
ਉਹ ਮਾਲਕ ਆਪ ਹੀ ਆਪਣੇ ਮਿਲਾਪ ਵਿੱਚ ਮਿਲਾ ਲੈਂਦਾ ਹੈ।
English
He Himself unites us in His Union.
ਮੇਰਾ ਪ੍ਰਭੁ; ਸਭ ਬਿਧਿ ਆਪੇ ਜਾਣੈ ॥
meraa prabh; sabh bidh aape jaanai |
Punjabi
ਮੇਰਾ ਸਾਈਂ ਸਾਰੀਆਂ ਯੁਕਤੀਆਂ ਆਪ ਹੀ ਜਾਣਦਾ ਹੈ।
English
My God knows all His Own Ways.
ਹੁਕਮੇ ਮੇਲੇ; ਸਬਦਿ ਪਛਾਣੈ ॥੧॥
hukame mele; sabad pachhaanai |1|
Punjabi
ਆਪਣੇ ਫੁਰਮਾਨ ਦੁਆਰਾ, ਉਹ ਉਨ੍ਹਾਂ ਨੂੰ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ, ਜੋ ਉਸ ਦੇ ਨਾਮ ਨੂੰ ਸਿੰਞਾਣਦੇ ਹਨ।
English
By the Hukam of His Command, He unites those who recognize the Word of the Shabad. ||1||
ਸਤਿਗੁਰ ਕੈ ਭਇ; ਭ੍ਰਮੁ ਭਉ ਜਾਇ ॥
satigur kai bhe; bhram bhau jaae |
Punjabi
ਸੱਚੇ ਗੁਰਾਂ ਦੇ ਡਰ ਰਾਹੀਂ ਸੰਦੇਹ ਤੇ ਹੋਰਸੁ ਦਾ ਖੌਫ ਅਲੋਪ ਹੋ ਜਾਂਦੇ ਹਨ।
English
By the Fear of the True Guru, doubt and fear are dispelled.
ਭੈ ਰਾਚੈ; ਸਚ ਰੰਗਿ ਸਮਾਇ ॥੧॥ ਰਹਾਉ ॥
bhai raachai; sach rang samaae |1| rahaau |
Punjabi
ਜੋ ਗੁਰਾਂ ਦੇ ਤ੍ਰਾਂਸ ਅੰਦਰ ਡੁੱਬਿਆ ਰਹਿੰਦਾ ਹੈ, ਉਹ ਸਤਿਪੁਰਖ ਦੀ ਪ੍ਰੀਤ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
English
Imbued with His Fear, we are absorbed in the Love of the True One. ||1||Pause||
ਗੁਰਿ ਮਿਲਿਐ; ਹਰਿ. ਮਨਿ ਵਸੈ ਸੁਭਾਇ ॥
gur miliai; har. man vasai subhaae |
Punjabi
ਗੁਰਾਂ ਨੂੰ ਭੇਟਣ ਤੇ, ਵਾਹਿਗੁਰੂ, ਸੁਖੈਨ ਹੀ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
English
Meeting the Guru, the Lord naturally dwells within the mind.
ਮੇਰਾ ਪ੍ਰਭੁ ਭਾਰਾ; ਕੀਮਤਿ ਨਹੀ ਪਾਇ ॥
meraa prabh bhaaraa; keemat nahee paae |
Punjabi
ਮੇਰਾ ਮਾਲਕ ਵਿਸ਼ਾਲ ਹੈ, ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
English
My God is Great and Almighty; His value cannot be estimated.
ਸਬਦਿ ਸਾਲਾਹੈ; ਅੰਤੁ ਨ ਪਾਰਾਵਾਰੁ ॥
sabad saalaahai; ant na paaraavaar |
Punjabi
ਗੁਰਾਂ ਦੇ ਉਪਦੇਸ਼ ਤਾਂਬੇ ਮੈਂ ਉਸ ਦੀ ਪਰਸੰਸਾ ਕਰਦਾ ਹਾਂ, ਜਿਸ ਦਾ ਕੋਈ ਓੜਕ, ਇਹ ਜਾਂ ਉਹ ਕਿਨਾਰਾ ਨਹੀਂ।
English
Through the Shabad, I praise Him; He has no end or limitations.
ਮੇਰਾ ਪ੍ਰਭੁ ਬਖਸੇ; ਬਖਸਣਹਾਰੁ ॥੨॥
meraa prabh bakhase; bakhasanahaar |2|
Punjabi
ਮੇਰਾ ਸੁਆਮੀ ਮੁਆਫੀ-ਦੇਣਹਾਰ ਹੈ। ਰੱਬ ਕਰੇ, ਉਹ ਮੈਨੂੰ ਮਾਫ ਕਰ ਦੇਵੇ।
English
My God is the Forgiver. I pray that He may forgive me. ||2||
ਗੁਰਿ ਮਿਲਿਐ; ਸਭ ਮਤਿ ਬੁਧਿ ਹੋਇ ॥
gur miliai; sabh mat budh hoe |
Punjabi
ਗੁਰਾਂ ਦੇ ਮਿਲ ਪੈਣ ਤੇ ਸਮੂਹ ਸਿਆਣਪ ਅਤੇ ਸਮਝ ਆ ਜਾਂਦੀ ਹੈ।
English
Meeting the Guru, all wisdom and understanding are obtained.