Ang 159
ਭਗਤਿ ਕਰਹਿ ਮੂਰਖ; ਆਪੁ ਜਣਾਵਹਿ ॥
bhagat kareh moorakh; aap janaaveh |
Punjabi
ਬੇਵਕੂਫ ਸੇਵਾ ਕਮਾਉਂਦੇ ਹਨ ਅਤੇ ਆਪਣੇ ਆਪ ਦਾ ਮੁਜ਼ਾਹਰਾ ਕਰਦੇ ਹਨ।
English
The fools perform devotional worship by showing off;
ਨਚਿ ਨਚਿ ਟਪਹਿ; ਬਹੁਤੁ ਦੁਖੁ ਪਾਵਹਿ ॥
nach nach ttapeh; bahut dukh paaveh |
Punjabi
ਉਹ ਲਗਾਤਾਰ ਨਿਰਤਕਾਰੀ ਕਰਦੇ ਤੇ ਕੁੱਦਦੇ ਹਨ ਅਤੇ ਘਣੀ ਤਕਲੀਫ ਭੋਗਦੇ ਹਨ।
English
they dance and dance and jump all around, but they only suffer in terrible pain.
ਨਚਿਐ ਟਪਿਐ; ਭਗਤਿ. ਨ ਹੋਇ ॥
nachiai ttapiai; bhagat. na hoe |
Punjabi
ਨਿਰਤਕਾਰੀ ਕਰਨ ਤੇ ਕੁੱਦਣ ਨਾਲ ਪ੍ਰਭੂ ਦੀ ਪੂਜਾ ਨਹੀਂ ਹੁੰਦੀ।
English
By dancing and jumping, devotional worship is not performed.
ਸਬਦਿ ਮਰੈ; ਭਗਤਿ ਪਾਏ ਜਨੁ ਸੋਇ ॥੩॥
sabad marai; bhagat paae jan soe |3|
Punjabi
ਉਹ ਪੁਰਸ਼ ਜੋ ਰੱਬੀ ਕਲਾਮ ਨਾਲ ਮਰਦਾ ਹੈ, ਮਾਲਕ ਦੀ ਪ੍ਰੇਮ-ਮਈ ਸੇਵਾ ਨੂੰ ਪਾ ਲੈਂਦਾ ਹੈ।
English
But one who dies in the Word of the Shabad, obtains devotional worship. ||3||
ਭਗਤਿ ਵਛਲੁ; ਭਗਤਿ ਕਰਾਏ ਸੋਇ ॥
bhagat vachhal; bhagat karaae soe |
Punjabi
ਉਹ ਅਨੁਰਾਗ ਦਾ ਪਿਆਰ, ਆਦਮੀ ਪਾਸੋਂ ਖੁਦ ਆਪਣੀ ਬੰਦਗੀ ਕਰਵਾਉਂਦਾ ਹੈ।
English
The Lord is the Lover of His devotees; He inspires them to perform devotional worship.
ਸਚੀ ਭਗਤਿ; ਵਿਚਹੁ ਆਪੁ ਖੋਇ ॥
sachee bhagat; vichahu aap khoe |
Punjabi
ਸਚੀ ਪ੍ਰੇਮ-ਮਈ ਸੇਵਾ ਆਪਣੇ ਆਪ ਨੂੰ ਅੰਦਰੋਂ ਗੁਆਉਣ ਵਿੱਚ ਹੈ।
English
True devotional worship consists of eliminating selfishness and conceit from within.
ਮੇਰਾ ਪ੍ਰਭੁ ਸਾਚਾ; ਸਭ ਬਿਧਿ ਜਾਣੈ ॥
meraa prabh saachaa; sabh bidh jaanai |
Punjabi
ਮੇਰਾ ਸੱਚਾ ਸੁਆਮੀ ਸਾਰੇ ਢੰਗ ਜਾਣਦਾ ਹੈ।
English
My True God knows all ways and means.
ਨਾਨਕ ਬਖਸੇ; ਨਾਮੁ ਪਛਾਣੈ ॥੪॥੪॥੨੪॥
naanak bakhase; naam pachhaanai |4|4|24|
Punjabi
ਨਾਨਕ, ਸਾਹਿਬ ਉਨ੍ਹਾਂ ਨੂੰ ਮਾਫ ਕਰ ਦਿੰਦਾ ਹੈ ਜੋ ਉਸ ਦੇ ਨਾਮ ਨੂੰ ਸਿੰਞਾਣਦੇ ਹਨ।
English
O Nanak, He forgives those who recognize the Naam. ||4||4||24||
ਗਉੜੀ ਗੁਆਰੇਰੀ ਮਹਲਾ ੩ ॥
gaurree guaareree mahalaa 3 |
Punjabi
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
English
Gauree Gwaarayree, Third Mehl:
ਮਨੁ ਮਾਰੇ; ਧਾਤੁ ਮਰਿ ਜਾਇ ॥
man maare; dhaat mar jaae |
Punjabi
ਜਦ ਆਦਮੀ ਆਪਣੇ ਆਪ ਨੂੰ ਕਾਬੂ ਕਰ ਲੈਂਦਾ ਹੈ ਉਸ ਦੀ ਭਟਕਣ ਮੁਕ ਜਾਂਦੀ ਹੈ।
English
When someone kills and subdues his own mind, his wandering nature is also subdued.
ਬਿਨੁ ਮੂਏ; ਕੈਸੇ ਹਰਿ ਪਾਇ ॥
bin mooe; kaise har paae |
Punjabi
ਇਸ ਤਰ੍ਹਾਂ ਮਰਨ ਇਸ ਦੇ ਬਗੈਰ ਆਦਮੀ ਕਿਸ ਤਰ੍ਹਾਂ ਵਾਹਿਗੁਰੂ ਨੂੰ ਪਾ ਸਕਦਾ ਹੈ?
English
Without such a death, how can one find the Lord?
ਮਨੁ ਮਰੈ; ਦਾਰੂ ਜਾਣੈ ਕੋਇ ॥
man marai; daaroo jaanai koe |
Punjabi
ਵਿਰਲਾ ਹੀ ਮਨੁੰਏ ਨੂੰ ਕਾਬੂ ਕਰਨ ਦੀ ਦਵਾਈ ਨੂੰ ਜਾਣਦਾ ਹੈ।
English
Only a few know the medicine to kill the mind.
ਮਨੁ ਸਬਦਿ ਮਰੈ; ਬੂਝੈ ਜਨੁ ਸੋਇ ॥੧॥
man sabad marai; boojhai jan soe |1|
Punjabi
ਉਹ ਪੁਰਸ਼ ਜਿਸ ਦਾ ਮਨੂਆ ਵਾਹਿਗੁਰੂ ਦੇ ਨਾਮ ਨਾਲ ਮਰ ਜਾਂਦਾ ਹੈ, ਉਸ ਨੂੰ ਸਮਝ ਲੈਂਦਾ ਹੈ।
English
One whose mind dies in the Word of the Shabad, understands Him. ||1||
ਜਿਸ ਨੋ ਬਖਸੇ, ਦੇ ਵਡਿਆਈ ॥
jis no bakhase, de vaddiaaee |
Punjabi
ਸਾਹਿਬ ਉਸ ਨੂੰ ਸੋਭਾ ਬਖਸ਼ਦਾ ਹੈ ਜਿਸ ਨੂੰ ਉਹ ਮਾਫ ਕਰ ਦਿੰਦਾ ਹੈ।
English
He grants greatness to those whom He forgives.
ਗੁਰ ਪਰਸਾਦਿ; ਹਰਿ ਵਸੈ ਮਨਿ ਆਈ ॥੧॥ ਰਹਾਉ ॥
gur parasaad; har vasai man aaee |1| rahaau |
Punjabi
ਗੁਰਾਂ ਦੀ ਰਹਿਮਤ ਰਾਹੀਂ ਵਾਹਿਗੁਰੂ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ। ਠਹਿਰਾਉ।
English
By Guru's Grace, the Lord comes to dwell within the mind. ||1||Pause||
ਗੁਰਮੁਖਿ ਕਰਣੀ; ਕਾਰ ਕਮਾਵੈ ॥
guramukh karanee; kaar kamaavai |
Punjabi
ਜੇਕਰ ਪਵਿਤ੍ਰ ਪੁਰਸ਼ ਚੰਗੇ ਅਮਲਾ ਦੇ ਵਿਹਾਰ ਦੀ ਕਮਾਈ ਕਰੇ,
English
The Gurmukh practices doing good deeds;
ਤਾ ਇਸੁ ਮਨ ਕੀ ਸੋਝੀ ਪਾਵੈ ॥
taa is man kee sojhee paavai |
Punjabi
ਤਦ, ਉਹ ਇਸ ਮਨੂਏ ਨੂੰ ਸਮਝ ਲੈਂਦਾ ਹੈ।
English
thus he comes to understand this mind.
ਮਨੁ. ਮੈ ਮਤੁ; ਮੈਗਲ ਮਿਕਦਾਰਾ ॥
man. mai mat; maigal mikadaaraa |
Punjabi
ਮਨੂਆ ਸ਼ਰਾਬ ਨਾਲ ਮਤਵਾਲੇ ਹੋਏ ਹਾਥੀ ਦੀ ਮਾਨੰਦ ਹੈ।
English
The mind is like an elephant, drunk with wine.
ਗੁਰੁ. ਅੰਕਸੁ ਮਾਰਿ; ਜੀਵਾਲਣਹਾਰਾ ॥੨॥
gur. ankas maar; jeevaalanahaaraa |2|
Punjabi
ਗੁਰੂ ਲੋਹੇ ਦਾ ਕੁੰਡਾ ਵਰਤਦਾ ਹੈ। ਉਹ ਉਸ ਨੂੰ ਰਸਤਾ ਦਿਖਾਉਣ ਵਾਲਾ ਹੈ।
English
The Guru is the rod which controls it, and shows it the way. ||2||
ਮਨੁ ਅਸਾਧੁ; ਸਾਧੈ ਜਨੁ ਕੋਇ ॥
man asaadh; saadhai jan koe |
Punjabi
ਮਨੂਆਂ ਕਾਬੂ ਵਿੱਚ ਆਉਣ ਵਾਲਾ ਨਹੀਂ। ਕੋਈ ਵਿਰਲਾ ਪੁਰਸ਼ ਹੀ ਇਸ ਨੂੰ ਸਿੱਧਾ ਕਰਦਾ ਹੈ।
English
The mind is uncontrollable; how rare are those who subdue it.
ਅਚਰੁ ਚਰੈ; ਤਾ ਨਿਰਮਲੁ ਹੋਇ ॥
achar charai; taa niramal hoe |
Punjabi
ਜੇਕਰ ਇਹ ਮਨ ਦੇ ਅਮੋੜ-ਪਨ ਨੂੰ ਮੁਕਾ ਲਵੇ, ਕੇਵਲ ਤਦ ਹੀ ਇਹ ਪਵਿਤ੍ਰ ਹੁੰਦਾ ਹੈ।
English
Those who move the immovable become pure.
ਗੁਰਮੁਖਿ ਇਹੁ ਮਨੁ; ਲਇਆ ਸਵਾਰਿ ॥
guramukh ihu man; leaa savaar |
Punjabi
ਗੁਰੂ ਸਮਰਪਣ ਨੇ ਇਹ ਮਨੂਆਂ ਸਸ਼ੋਭਤ ਕਰ ਲਿਆ ਹੈ।
English
The Gurmukhs embellish and beautify this mind.
ਹਉਮੈ ਵਿਚਹੁ; ਤਜੇ ਵਿਕਾਰ ॥੩॥
haumai vichahu; taje vikaar |3|
Punjabi
ਆਪਣੇ ਅੰਦਰੋਂ ਉਸ ਨੇ ਮੰਦੇ ਹੰਕਾਰ ਨੂੰ ਬਾਹਰ ਕਢ ਦਿੱਤਾ ਹੈ।
English
They eradicate egotism and corruption from within. ||3||
ਜੋ ਧੁਰਿ ਰਾਖਿਅਨੁ; ਮੇਲਿ ਮਿਲਾਇ ॥
jo dhur raakhian; mel milaae |
Punjabi
ਜਿਨ੍ਹਾਂ ਨੂੰ ਉਸ ਨੇ ਐਨ ਆਰੰਭ ਤੋਂ ਸਾਧੂਆਂ ਦੇ ਮਿਲਾਪ ਨਾਲ ਮਿਲਾ ਰਖਿਆ ਹੈ,
English
Those who, by pre-ordained destiny, are united in the Lord's Union,
ਕਦੇ ਨ ਵਿਛੁੜਹਿ; ਸਬਦਿ ਸਮਾਇ ॥
kade na vichhurreh; sabad samaae |
Punjabi
ਉਹ ਕਦਾਚਿੱਤ ਵਖਰੇ ਨਹੀਂ ਹੁੰਦੇ ਅਤੇ ਸਾਹਿਬ ਦੇ ਅੰਦਰ ਲੀਨ ਰੰਹਿਦੇ ਹਨ।
English
are never separated from Him again; they are absorbed in the Shabad.
ਆਪਣੀ ਕਲਾ; ਆਪੇ ਹੀ ਜਾਣੈ ॥
aapanee kalaa; aape hee jaanai |
Punjabi
ਆਪਣੀ ਸ਼ਕਤੀ ਉਹ ਆਪ ਹੀ ਜਾਣਦਾ ਹੈ।
English
He Himself knows His Own Almighty Power.
ਨਾਨਕ; ਗੁਰਮੁਖਿ ਨਾਮੁ ਪਛਾਣੈ ॥੪॥੫॥੨੫॥
naanak; guramukh naam pachhaanai |4|5|25|
Punjabi
ਨਾਨਕ, ਗੁਰਾਂ ਦਾ ਅਨੁਸਾਰੀ ਹੀ ਕੇਵਲ ਨਾਮ ਨੂੰ ਸਿੰਞਾਣਦਾ ਹੈ।
English
O Nanak, the Gurmukh realizes the Naam, the Name of the Lord. ||4||5||25||
ਗਉੜੀ ਗੁਆਰੇਰੀ ਮਹਲਾ ੩ ॥
gaurree guaareree mahalaa 3 |
Punjabi
ਗਉੜੀ ਗੁਆਰੇਰਰੀ, ਪਾਤਸ਼ਾਹੀ ਤੀਜੀ।
English
Gauree Gwaarayree, Third Mehl:
ਹਉਮੈ ਵਿਚਿ; ਸਭੁ ਜਗੁ ਬਉਰਾਨਾ ॥
haumai vich; sabh jag bauraanaa |
Punjabi
ਹੰਕਾਰ ਅੰਦਰ, ਸਾਰਾ ਸੰਸਾਰ ਝਲਾ ਹੋਇਆ ਹੋਇਆ ਹੈ।
English
The entire world has gone insane in egotism.
ਦੂਜੈ ਭਾਇ; ਭਰਮਿ ਭੁਲਾਨਾ ॥
doojai bhaae; bharam bhulaanaa |
Punjabi
ਦਵੈਤ-ਭਾਵ ਦੇ ਜ਼ਰੀਏ, ਇਹ ਵਹਿਮ ਅੰਦਰ ਕੁਰਾਹੇ ਪਿਆ ਹੋਇਆ ਹੈ।
English
In the love of duality, it wanders deluded by doubt.
ਬਹੁ ਚਿੰਤਾ ਚਿਤਵੈ; ਆਪੁ ਨ ਪਛਾਨਾ ॥
bahu chintaa chitavai; aap na pachhaanaa |
Punjabi
ਉਹ ਘਣੋਰਿਆਂ ਫਿਕਰਾਂ ਦਾ ਖਿਆਲ ਕਰਦਾ ਹੈ, ਅਤੇ ਆਪਣੇ ਆਪ ਨੂੰ ਨਹੀਂ ਸਿੰਞਾਣਦਾ।
English
The mind is distracted by great anxiety; no one recognizes one's own self.
ਧੰਧਾ ਕਰਤਿਆ; ਅਨਦਿਨੁ ਵਿਹਾਨਾ ॥੧॥
dhandhaa karatiaa; anadin vihaanaa |1|
Punjabi
ਆਪਣੇ ਕਾਰ ਵਿਹਾਰ ਕਰਦਿਆਂ ਹੋਇਆਂ ਉਸ ਦੀਆਂ ਰਾਤਾਂ ਤੇ ਦਿਨ ਬੀਤ ਜਾਂਦੇ ਹਨ।
English
Occupied with their own affairs, their nights and days are passing away. ||1||
ਹਿਰਦੈ ਰਾਮੁ ਰਮਹੁ; ਮੇਰੇ ਭਾਈ ॥
hiradai raam ramahu; mere bhaaee |
Punjabi
ਵਿਅਪਕ ਪ੍ਰਭੂ ਦਾ ਆਪਣੇ ਮਨੁ ਅੰਦਰ ਸਿਮਰਨ ਕਰ, ਹੇ ਮੇਰੇ ਵੀਰ!
English
Meditate on the Lord in your hearts, O my Siblings of Destiny.
ਗੁਰਮੁਖਿ ਰਸਨਾ; ਹਰਿ ਰਸਨ ਰਸਾਈ ॥੧॥ ਰਹਾਉ ॥
guramukh rasanaa; har rasan rasaaee |1| rahaau |
Punjabi
ਗੁਰੂ ਸਮਰਪਣ ਦੀ ਜੀਭਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦੀ ਹੈ। ਠਹਿਰਾਉ।
English
The Gurmukh's tongue savors the sublime essence of the Lord. ||1||Pause||
ਗੁਰਮੁਖਿ ਹਿਰਦੈ; ਜਿਨਿ ਰਾਮੁ ਪਛਾਤਾ ॥
guramukh hiradai; jin raam pachhaataa |
Punjabi
ਨੇਕ ਪੁਰਸ਼ ਵਿਆਪਕ ਪ੍ਰਭੂ ਨੂੰ ਸੇਵਦੇ ਅਤੇ ਆਪਣੇ ਚਿੰਤ ਅੰਦਰ ਅਨੁਭਵ ਕਰਦੇ ਹਨ,
English
The Gurmukhs recognize the Lord in their own hearts;
ਜਗਜੀਵਨੁ ਸੇਵਿ; ਜੁਗ ਚਾਰੇ ਜਾਤਾ ॥
jagajeevan sev; jug chaare jaataa |
Punjabi
ਉਹ ਚਾਰਾਂ ਹੀ ਯੁਗਾਂ ਅੰਦਰ ਜਗਤ ਦੀ ਜਿੰਦ-ਜਾਂਨ ਜਾਣੇ ਜਾਂਦੇ ਹਨ।
English
they serve the Lord, the Life of the World. They are famous throughout the four ages.
ਹਉਮੈ ਮਾਰਿ; ਗੁਰ ਸਬਦਿ ਪਛਾਤਾ ॥
haumai maar; gur sabad pachhaataa |
Punjabi
ਉਹ ਆਪਣੀ ਸਵੈ-ਹੰਗਤਾ ਨੂੰ ਮੇਸ ਦਿੰਦੇ ਹਨ ਅਤੇ ਗੁਰਾਂ ਦੇ ਬਚਨ ਨੂੰ ਸਮਝਦੇ ਹਨ।
English
They subdue egotism, and realize the Word of the Guru's Shabad.
ਕ੍ਰਿਪਾ ਕਰੇ; ਪ੍ਰਭ ਕਰਮ ਬਿਧਾਤਾ ॥੨॥
kripaa kare; prabh karam bidhaataa |2|
Punjabi
ਕਰਮਾਂ ਦੇ ਫਲ ਦੇਣਹਾਰ ਸੁਆਮੀ ਉਨ੍ਹਾਂ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ।
English
God, the Architect of Destiny, showers His Mercy upon them. ||2||
ਸੇ ਜਨ ਸਚੇ; ਜੋ ਗੁਰ ਸਬਦਿ ਮਿਲਾਏ ॥
se jan sache; jo gur sabad milaae |
Punjabi
ਸੱਚੇ ਹਨ ਉਹ ਪੁਰਸ਼ ਜਿਹੜੇ ਗੁਰਾਂ ਦੀ ਬਾਣੀ ਦੇ ਜ਼ਰੀਏ ਸਾਹਿਬ ਨਾਲ ਅਭੇਦ ਹੁੰਦੇ ਹਨ,
English
True are those who merge into the Word of the Guru's Shabad;
ਧਾਵਤ ਵਰਜੇ; ਠਾਕਿ ਰਹਾਏ ॥
dhaavat varaje; tthaak rahaae |
Punjabi
ਅਤੇ ਆਪਣੇ ਦੌੜਦੇ ਮਨੂਏ ਨੂੰ ਰੋਕਦੇ ਹਨ ਤੇ ਹੋੜ ਕੇ ਇਸ ਨੂੰ ਅਸਥਿਰ ਰਖਦੇ ਹਨ।
English
they restrain their wandering mind and keep it steady.
ਨਾਮੁ ਨਵ ਨਿਧਿ; ਗੁਰ ਤੇ ਪਾਏ ॥
naam nav nidh; gur te paae |
Punjabi
ਨਾਮ ਦੇ ਨੌ ਖਜਾਨੇ, ਉਹ ਗੁਰਾਂ ਪਾਸੋਂ ਪ੍ਰਾਪਤ ਕਰਦੇ ਹਨ।
English
The Naam, the Name of the Lord, is the nine treasures. It is obtained from the Guru.
ਹਰਿ ਕਿਰਪਾ ਤੇ; ਹਰਿ ਵਸੈ ਮਨਿ ਆਏ ॥੩॥
har kirapaa te; har vasai man aae |3|
Punjabi
ਰੱਬ ਰੂਪ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਆ ਕੇ ਉਨ੍ਹਾਂ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
English
By the Lord's Grace, the Lord comes to dwell in the mind. ||3||
ਰਾਮ ਰਾਮ ਕਰਤਿਆ; ਸੁਖੁ ਸਾਂਤਿ ਸਰੀਰ ॥
raam raam karatiaa; sukh saant sareer |
Punjabi
ਸੁਆਮੀ ਦੇ ਨਾਮ ਦਾ ਉਚਾਰਣ ਕਰਨ ਨਾਲ ਦੇਹਿ ਨੂੰ ਆਰਾਮ ਤੇ ਠੰਢ-ਚੈਨ ਪ੍ਰਾਪਤ ਹੋ ਜਾਂਦੇ ਹਨ।
English
Chanting the Name of the Lord, Raam, Raam, the body becomes peaceful and tranquil.
ਅੰਤਰਿ ਵਸੈ; ਨ ਲਾਗੈ ਜਮ ਪੀਰ ॥
antar vasai; na laagai jam peer |
Punjabi
ਮਾਲਕ ਮਨ ਅੰਦਰ ਟਿਕ ਜਾਂਦਾ ਹੈ। ਉਸ ਨੂੰ ਮੌਤ ਦਾ ਦੁੱਖ ਨਹੀਂ ਪੁਹੰਚਦਾ।
English
He dwells deep within - the pain of death does not touch Him.
ਆਪੇ ਸਾਹਿਬੁ; ਆਪਿ ਵਜੀਰ ॥
aape saahib; aap vajeer |
Punjabi
ਵਾਹਿਗੁਰੂ ਖੁਦ ਮਾਲਕ ਹੈ ਅਤੇ ਖੁਦ ਹੀ ਮੰਤ੍ਰੀ।
English
He Himself is our Lord and Master; He is His Own Advisor.
ਨਾਨਕ ਸੇਵਿ ਸਦਾ; ਹਰਿ ਗੁਣੀ ਗਹੀਰ ॥੪॥੬॥੨੬॥
naanak sev sadaa; har gunee gaheer |4|6|26|
Punjabi
ਨਾਨਕ, ਤੂੰ ਸਦੀਵ ਹੀ ਵਾਹਿਗੁਰੂ ਦੀ ਖਿਦਮਤ ਕਰ, ਜੋ ਗੁਣਾ ਦਾ ਖਜਾਨਾ ਹੈ।
English
O Nanak, serve the Lord forever; He is the treasure of glorious virtue. ||4||6||26||
ਗਉੜੀ ਗੁਆਰੇਰੀ ਮਹਲਾ ੩ ॥
gaurree guaareree mahalaa 3 |
Punjabi
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
English
Gauree Gwaarayree, Third Mehl:
ਸੋ ਕਿਉ ਵਿਸਰੈ; ਜਿਸ ਕੇ ਜੀਅ ਪਰਾਨਾ ॥
so kiau visarai; jis ke jeea paraanaa |
Punjabi
ਉਸ ਨੂੰ ਕਿਵੇਂ ਭੁਲਾਈਏ ਜਿਸ ਦੀ ਮਲਕੀਅਤ ਆਤਮਾ ਤੇ ਜਿੰਦ ਜਾਨ ਹਨ?
English
Why forget Him, unto whom the soul and the breath of life belong?
ਸੋ ਕਿਉ ਵਿਸਰੈ; ਸਭ ਮਾਹਿ ਸਮਾਨਾ ॥
so kiau visarai; sabh maeh samaanaa |
Punjabi
ਉਸ ਨੂੰ ਕਿਉਂ ਭੁਲਾਈਏ, ਜੋ ਸਾਰਿਆਂ ਅੰਦਰ ਰਮਿਆ ਹੋਇਆ ਹੈ?
English
Why forget Him, who is all-pervading?
ਜਿਤੁ ਸੇਵਿਐ; ਦਰਗਹ ਪਤਿ ਪਰਵਾਨਾ ॥੧॥
jit seviai; daragah pat paravaanaa |1|
Punjabi
ਜਿਸ ਦੀ ਟਹਿਲ ਕਮਾਉਣ ਦੁਆਰਾ, ਪ੍ਰਾਣੀ ਦੀ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਤੇ ਪ੍ਰਵਾਨਗੀ ਹੁੰਦੀ ਹੈ।
English
Serving Him, one is honored and accepted in the Court of the Lord. ||1||
ਹਰਿ ਕੇ ਨਾਮ ਵਿਟਹੁ; ਬਲਿ ਜਾਉ ॥
har ke naam vittahu; bal jaau |
Punjabi
ਮੈਂ ਵਾਹਿਗੁਰੂ ਦੇ ਨਾਮ ਉਤੋਂ ਕੁਰਬਾਨ ਜਾਂਦਾ ਹਾਂ।
English
I am a sacrifice to the Name of the Lord.
ਤੂੰ ਵਿਸਰਹਿ; ਤਦਿ ਹੀ ਮਰਿ ਜਾਉ ॥੧॥ ਰਹਾਉ ॥
toon visareh; tad hee mar jaau |1| rahaau |
Punjabi
ਜਦੋਂ ਮੈਂ ਤੈਨੂੰ ਭੁਲਾਂ ਮੈਂ ਉਸੇ ਮੁਹਤ ਹੀ ਮਰ ਜਾਂਦਾ ਹਾਂ, ਹੇ ਮੇਰੇ ਮਾਲਕ! ਠਹਿਰਾਉ।
English
If I were to forget You, at that very instant, I would die. ||1||Pause||
ਤਿਨ ਤੂੰ ਵਿਸਰਹਿ; ਜਿ ਤੁਧੁ ਆਪਿ ਭੁਲਾਏ ॥
tin toon visareh; ji tudh aap bhulaae |
Punjabi
ਤੈਨੂੰ ਉਹ ਭੁਲਾਉਂਦੇ ਹਨ, ਜਿੈਨ੍ਹਾਂ ਨੂੰ ਖੁਦ ਹੀ ਕੁਰਾਹੇ ਪਾਉਂਦਾ ਹੈ, ਹੇ ਸੁਆਮੀ!
English
Those whom You Yourself have led astray, forget You.