Ang 161
ਇਸੁ ਕਲਿਜੁਗ ਮਹਿ; ਕਰਮ ਧਰਮੁ. ਨ ਕੋਈ ॥
eis kalijug meh; karam dharam. na koee |
Punjabi
ਏਸ ਕਾਲੇ ਸਮੇ ਅੰਦਰ ਕੋਈ ਜਣਾ ਨੇਕ ਅਮਲਾ ਅਤੇ ਸਚਾਈ ਨਾਲ ਜੁੜਿਆ ਹੋਇਆ ਨਹੀਂ।
English
In this Dark Age of Kali Yuga, no one is interested in good karma, or Dharmic faith.
ਕਲੀ ਕਾ ਜਨਮੁ; ਚੰਡਾਲ ਕੈ ਘਰਿ ਹੋਈ ॥
kalee kaa janam; chanddaal kai ghar hoee |
Punjabi
ਕਾਲੇ ਸਮੇ ਦੀ ਪੈਦਾਇਸ਼ ਨੀਚ ਦੇ ਗ੍ਰਹਿ ਵਿੱਚ ਹੋਈ ਹੈ।
English
This Dark Age was born in the house of evil.
ਨਾਨਕ. ਨਾਮ ਬਿਨਾ; ਕੋ ਮੁਕਤਿ ਨ ਹੋਈ ॥੪॥੧੦॥੩੦॥
naanak. naam binaa; ko mukat na hoee |4|10|30|
Punjabi
ਨਾਨਕ ਸੁਆਮੀ ਦੇ ਨਾਮ ਦੇ ਬਗੈਰ ਕੋਈ ਭੀ ਮੋਖ਼ਸ਼ ਨਹੀਂ ਪਾ ਸਕਦਾ।
English
O Nanak, without the Naam, the Name of the Lord, no one is liberated. ||4||10||30||
ਗਉੜੀ ਮਹਲਾ ੩ ਗੁਆਰੇਰੀ ॥
gaurree mahalaa 3 guaareree |
Punjabi
ਗਊੜੀ ਪਾਤਸ਼ਾਹੀ ਤੀਜੀ, ਗੁਆਰੇਰੀ।
English
Gauree, Third Mehl, Gwaarayree:
ਸਚਾ ਅਮਰੁ; ਸਚਾ ਪਾਤਿਸਾਹੁ ॥
sachaa amar; sachaa paatisaahu |
Punjabi
ਸੱਚਾ ਹੈ ਬਾਦਸ਼ਾਹ ਅਤੇ ਸੱਚਾ ਉਸ ਦਾ ਹੁਕਮ।
English
True is the Lord King, True is His Royal Command.
ਮਨਿ ਸਾਚੈ ਰਾਤੇ; ਹਰਿ ਵੇਪਰਵਾਹੁ ॥
man saachai raate; har veparavaahu |
Punjabi
ਜਿਨ੍ਹਾਂ ਦਾ ਚਿੱਤ ਸੱਚੇ ਅਤੇ ਫਿਕਰ-ਰਹਿਤ ਵਾਹਿਗੁਰੂ ਨਾਲ ਰੰਗੀਜਿਆਂ ਹੋਇਆ ਹੈ,
English
Those whose minds are attuned to the True,
ਸਚੈ ਮਹਲਿ; ਸਚਿ ਨਾਮਿ ਸਮਾਹੁ ॥੧॥
sachai mehal; sach naam samaahu |1|
Punjabi
ਉਹ ਸੱਚੇ ਮੰਦਰ ਅੰਦਰ ਪ੍ਰਵੇਸ਼ ਕਰਦੇ ਤੇ ਸਤਿਨਾਮ ਵਿੱਚ ਲੀਨ ਹੋ ਜਾਂਦੇ ਹਨ।
English
Carefree Lord enter the True Mansion of His Presence, and merge in the True Name. ||1||
ਸੁਣਿ ਮਨ ਮੇਰੇ; ਸਬਦੁ ਵੀਚਾਰਿ ॥
sun man mere; sabad veechaar |
Punjabi
ਸ੍ਰਵਣ ਕਰ ਤੂੰ ਹੇ ਮੇਰੀ ਆਤਮਾ! ਸਾਹਿਬ ਦਾ ਚਿੰਤਨ ਕਰ।
English
Listen, O my mind: contemplate the Word of the Shabad.
ਰਾਮ ਜਪਹੁ; ਭਵਜਲੁ. ਉਤਰਹੁ ਪਾਰਿ ॥੧॥ ਰਹਾਉ ॥
raam japahu; bhavajal. utarahu paar |1| rahaau |
Punjabi
ਵਿਆਪਕ ਵਾਹਿਗੁਰੂ ਦਾ ਆਰਾਧਨ ਕਰ ਅਤੇ ਇੰਜ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ। ਠਹਿਰਾਉ।
English
Chant the Lord's Name, and cross over the terrifying world-ocean. ||1||Pause||
ਭਰਮੇ ਆਵੈ; ਭਰਮੇ ਜਾਇ ॥
bharame aavai; bharame jaae |
Punjabi
ਵਹਿਮ ਅੰਦਰ ਜੀਵ ਆਉਂਦਾ ਹੈ ਤੇ ਵਹਿਮ ਵਿੱਚ ਹੀ ਚਲਿਆ ਜਾਂਦਾ ਹੈ।
English
In doubt he comes, and in doubt he goes.
ਇਹੁ ਜਗੁ ਜਨਮਿਆ; ਦੂਜੈ ਭਾਇ ॥
eihu jag janamiaa; doojai bhaae |
Punjabi
ਇਹ ਜਹਾਨ ਮਾਇਆ ਦੀ ਮਮਤਾ ਵਿਚੋਂ ਪੈਦਾ ਹੋਇਆ ਹੈ।
English
This world is born out of the love of duality.
ਮਨਮੁਖਿ. ਨ ਚੇਤੈ; ਆਵੈ ਜਾਇ ॥੨॥
manamukh. na chetai; aavai jaae |2|
Punjabi
ਆਪ-ਹੁਦਰਾ ਪੁਰਸ਼ ਪ੍ਰਭੂ ਨੂੰ ਯਾਦ ਨਹੀਂ ਕਰਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
English
The self-willed manmukh does not remember the Lord; he continues coming and going in reincarnation. ||2||
ਆਪਿ ਭੁਲਾ ਕਿ; ਪ੍ਰਭਿ ਆਪਿ ਭੁਲਾਇਆ ॥
aap bhulaa ki; prabh aap bhulaaeaa |
Punjabi
ਕੀ ਆਦਮੀ ਖੁਦ ਕੁਰਾਹੇ ਪੈਦਾ ਹੈ ਜਾਂ ਕਿ ਸੁਆਮੀ ਖੁਦ ਉਸ ਨੂੰ ਕੁਰਾਹੇ ਪਾਉਂਦਾ ਹੈ?
English
Does he himself go astray, or does God lead him astray?
ਇਹੁ ਜੀਉ; ਵਿਡਾਣੀ ਚਾਕਰੀ ਲਾਇਆ ॥
eihu jeeo; viddaanee chaakaree laaeaa |
Punjabi
ਇਹ ਆਤਮਾ ਹੋਰਸੁ ਦੀ ਸੇਵਾ ਅੰਦਰ ਜੁੜੀ ਹੋਈ ਹੈ।
English
This soul is enjoined to the service of someone else.
ਮਹਾ ਦੁਖੁ ਖਟੇ; ਬਿਰਥਾ ਜਨਮੁ ਗਵਾਇਆ ॥੩॥
mahaa dukh khatte; birathaa janam gavaaeaa |3|
Punjabi
ਇਹ ਵਡਾ ਕਸ਼ਟ ਕਮਾਉਂਦੀ ਹੈ ਅਤੇ ਆਪਣਾ ਜੀਵਨ ਬੇ-ਅਰਥ ਗੁਆ ਲੈਂਦੀ ਹੈ।
English
It earns only terrible pain, and this life is lost in vain. ||3||
ਕਿਰਪਾ ਕਰਿ; ਸਤਿਗੁਰੂ ਮਿਲਾਏ ॥
kirapaa kar; satiguroo milaae |
Punjabi
ਆਪਣੀ ਰਹਿਮਤ ਨਿਛਾਵਰ ਕਰਕੇ ਸਾਹਿਬ, ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ।
English
Granting His Grace, He leads us to meet the True Guru.
ਏਕੋ ਨਾਮੁ ਚੇਤੇ; ਵਿਚਹੁ ਭਰਮੁ ਚੁਕਾਏ ॥
eko naam chete; vichahu bharam chukaae |
Punjabi
ਉਹ ਤਦ, ਕੇਵਲ ਨਾਮ ਦਾ ਹੀ ਸਿਮਰਨ ਕਰਦਾ ਹੈ ਅਤੇ ਆਪਣੇ ਸੰਦੇਹ ਨੂੰ ਆਪਣੇ ਅੰਦਰੋਂ ਪਰੇ ਸੁਟ ਪਾਉਂਦਾ ਹੈ।
English
Remembering the One Name, doubt is cast out from within.
ਨਾਨਕ. ਨਾਮੁ ਜਪੇ; ਨਾਉ. ਨਉ ਨਿਧਿ ਪਾਏ ॥੪॥੧੧॥੩੧॥
naanak. naam jape; naau. nau nidh paae |4|11|31|
Punjabi
ਨਾਨਕ ਉਹ ਨਾਮ ਦਾ ਉਚਾਰਨ ਕਰਦਾ ਹੈ ਅਤੇ ਸਾਹਿਬ ਦੇ ਨਾਮ ਦੇ ਨੌ ਖਜਾਨੇ ਪ੍ਰਾਪਤ ਕਰ ਲੈਂਦਾ ਹੈ।
English
O Nanak, chanting the Naam, the Name of the Lord, the nine treasures of the Name are obtained. ||4||11||31||
ਗਉੜੀ ਗੁਆਰੇਰੀ ਮਹਲਾ ੩ ॥
gaurree guaareree mahalaa 3 |
Punjabi
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
English
Gauree Gwaarayree, Third Mehl:
ਜਿਨਾ ਗੁਰਮੁਖਿ ਧਿਆਇਆ; ਤਿਨ ਪੂਛਉ ਜਾਇ ॥
jinaa guramukh dhiaaeaa; tin poochhau jaae |
Punjabi
ਜਾ ਕੇ ਉਨ੍ਹਾਂ ਗੁਰੂ-ਸਮਰਪਣਾ ਤੋਂ ਪਤਾ ਕਰ, ਜੋ ਸਾਹਿਬ ਦਾ ਸਿਮਰਨ ਕਰਦੇ ਹਨ।
English
Go and ask the Gurmukhs, who meditate on the Lord.
ਗੁਰ ਸੇਵਾ ਤੇ; ਮਨੁ ਪਤੀਆਇ ॥
gur sevaa te; man pateeae |
Punjabi
ਗੁਰਾਂ ਦੀ ਟਹਿਲ ਸੇਵਾ ਰਾਹੀਂ ਮਨੂਆਂ ਸੰਤੁਸ਼ਟ ਹੋ ਜਾਂਦਾ ਹੈ।
English
Serving the Guru, the mind is satisfied.
ਸੇ ਧਨਵੰਤ; ਹਰਿ ਨਾਮੁ ਕਮਾਇ ॥
se dhanavant; har naam kamaae |
Punjabi
ਅਮੀਰ ਉਹ ਹਨ, ਜੋ ਰਬ ਦਾ ਨਾਮ ਖਟਦੇ ਹਨ।
English
Those who earn the Lord's Name are wealthy.
ਪੂਰੇ ਗੁਰ ਤੇ; ਸੋਝੀ ਪਾਇ ॥੧॥
poore gur te; sojhee paae |1|
Punjabi
ਪੂਰਨ ਗੁਰਾਂ ਪਾਸੋਂ ਗਿਆਤ ਪ੍ਰਾਪਤ ਹੁੰਦੀ ਹੈ।
English
Through the Perfect Guru, understanding is obtained. ||1||
ਹਰਿ ਹਰਿ ਨਾਮੁ; ਜਪਹੁ ਮੇਰੇ ਭਾਈ ॥
har har naam; japahu mere bhaaee |
Punjabi
ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰੋ, ਹੇ ਮੇਰੇ ਭਰਾਓ!
English
Chant the Name of the Lord, Har, Har, O my Siblings of Destiny.
ਗੁਰਮੁਖਿ ਸੇਵਾ; ਹਰਿ. ਘਾਲ ਥਾਇ ਪਾਈ ॥੧॥ ਰਹਾਉ ॥
guramukh sevaa; har. ghaal thaae paaee |1| rahaau |
Punjabi
ਗੁਰੂ-ਸਮਰਪਣ ਦੀ ਟਹਿਲ ਅਤੇ ਮੁੱਸ਼ਕਤ ਨੂੰ ਵਾਹਿਗੁਰੂ ਕਬੂਲ ਕਰ ਲੈਂਦਾ ਹੈ। ਠਹਿਰਾਉ।
English
The Gurmukhs serve the Lord, and so they are accepted. ||1||Pause||
ਆਪੁ ਪਛਾਣੈ; ਮਨੁ ਨਿਰਮਲੁ ਹੋਇ ॥
aap pachhaanai; man niramal hoe |
Punjabi
ਪਵਿੱਤ੍ਰ ਹੋ ਜਾਂਦਾ ਹੈ ਉਸ ਦਾ ਚਿੱਤ, ਜੋ ਆਪਣੇ ਆਪ ਸਿੰਞਾਣ ਲੈਂਦਾ ਹੈ।
English
Those who recognize the self - their minds become pure.
ਜੀਵਨ ਮੁਕਤਿ; ਹਰਿ ਪਾਵੈ ਸੋਇ ॥
jeevan mukat; har paavai soe |
Punjabi
ਉਹ ਜੀਉਂਦੇ ਜੀ ਮੁਕਤ ਹੈ ਅਤੇ ਸਾਈਂ ਨੂੰ ਪਾ ਲੈਂਦਾ ਹੈ।
English
They become Jivan-mukta, liberated while yet alive, and they find the Lord.
ਹਰਿ ਗੁਣ ਗਾਵੈ; ਮਤਿ ਊਤਮ ਹੋਇ ॥
har gun gaavai; mat aootam hoe |
Punjabi
ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਉਸ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ।
English
Singing the Glorious Praises of the Lord, the intellect becomes pure and sublime,
ਸਹਜੇ ਸਹਜਿ; ਸਮਾਵੈ ਸੋਇ ॥੨॥
sahaje sehaj; samaavai soe |2|
Punjabi
ੳਹ ਸੁਤੇ ਸਿਧ ਹੀ, ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
English
and they are easily and intuitively absorbed in the Lord. ||2||
ਦੂਜੈ ਭਾਇ; ਨ ਸੇਵਿਆ ਜਾਇ ॥
doojai bhaae; na seviaa jaae |
Punjabi
ਦਵੈਤ-ਭਾਵ ਵਿੱਚ ਸਾਹਿਬ ਦੀ ਸੇਵਾ ਨਹੀਂ ਕੀਤੀ ਜਾ ਸਕਦੀ।
English
In the love of duality, no one can serve the Lord.
ਹਉਮੈ ਮਾਇਆ; ਮਹਾ ਬਿਖੁ ਖਾਇ ॥
haumai maaeaa; mahaa bikh khaae |
Punjabi
ਹੰਕਾਰ ਤੇ ਸੰਸਾਰੀ ਪਦਾਰਥਾ ਅੰਦਰ ਪ੍ਰਾਣੀ ਪ੍ਰਾਣ ਨਾਸਕ ਜ਼ਹਿਰ ਖਾਂਦਾ ਹੈ।
English
In egotism and Maya, they are eating toxic poison.
ਪੁਤਿ ਕੁਟੰਬਿ ਗ੍ਰਿਹਿ; ਮੋਹਿਆ ਮਾਇ ॥
put kuttanb grihi; mohiaa maae |
Punjabi
ਪੁਤ੍ਰਾਂ ਪਰਵਾਰ ਘਰ ਅਤੇ ਧਨ-ਦੌਲਤ ਨੇ ਇਨਸਾਨ ਨੂੰ ਫ਼ਰੇਫ਼ਤਾ ਕਰ ਲਿਆ ਹੈ।
English
They are emotionally attached to their children, family and home.
ਮਨਮੁਖਿ ਅੰਧਾ; ਆਵੈ ਜਾਇ ॥੩॥
manamukh andhaa; aavai jaae |3|
Punjabi
ਅੰਨ੍ਹਾ ਆਪ-ਹੁਦਰਾ ਪੁਰਸ਼ ਆਉਂਦਾ ਤੇ ਜਾਂਦਾ ਹੈ।
English
The blind, self-willed manmukhs come and go in reincarnation. ||3||
ਹਰਿ ਹਰਿ ਨਾਮੁ ਦੇਵੈ; ਜਨੁ ਸੋਇ ॥
har har naam devai; jan soe |
Punjabi
ਜਿਸ ਮਨੁੱਖ ਨੂੰ ਵਾਹਿਗੁਰੂ ਸੁਆਮੀ ਆਪਣਾ ਨਾਮ ਦਿੰਦਾ ਹੈ,
English
Those, unto whom the Lord bestows His Name,
ਅਨਦਿਨੁ ਭਗਤਿ ਗੁਰਸਬਦੀ ਹੋਇ ॥
anadin bhagat gurasabadee hoe |
Punjabi
ਉਹ ਗੁਰਾਂ ਦੇ ਉਪਦੇਸ਼ ਤਾਬੇ ਰਾਤ ਦਿਨ ਉਸ ਦੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ।
English
Worship Him night and day, through the Word of the Guru's Shabad.
ਗੁਰਮਤਿ ਵਿਰਲਾ; ਬੂਝੈ ਕੋਇ ॥
guramat viralaa; boojhai koe |
Punjabi
ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਹੈ।
English
How rare are those who understand the Guru's Teachings!
ਨਾਨਕ. ਨਾਮਿ ਸਮਾਵੈ ਸੋਇ ॥੪॥੧੨॥੩੨॥
naanak. naam samaavai soe |4|12|32|
Punjabi
ਨਾਨਕ ਉਹ ਸਾਹਿਬ ਦੇ ਨਾਮ ਨਾਲ ਅਭੇਦ ਹੋ ਜਾਂਦਾ ਹੈ।
English
O Nanak, they are absorbed in the Naam, the Name of the Lord. ||4||12||32||
ਗਉੜੀ ਗੁਆਰੇਰੀ ਮਹਲਾ ੩ ॥
gaurree guaareree mahalaa 3 |
Punjabi
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
English
Gauree Gwaarayree, Third Mehl:
ਗੁਰ ਸੇਵਾ; ਜੁਗ ਚਾਰੇ ਹੋਈ ॥
gur sevaa; jug chaare hoee |
Punjabi
ਗੁਰਾਂ ਦੀ ਟਹਿਲ ਸੇਵਾ ਚੋਹਾਂ ਯੁਗਾਂ ਵਿੱਚ ਸਫਲੀ ਹੋਈ ਹੈ।
English
The Guru's service has been performed throughout the four ages.
ਪੂਰਾ ਜਨੁ; ਕਾਰ ਕਮਾਵੈ ਕੋਈ ॥
pooraa jan; kaar kamaavai koee |
Punjabi
ਬਹੁਤ ਹੀ ਥੋੜੇ ਪਵਿੱਤ੍ਰ ਪੁਰਸ਼ ਇਸ ਕੰਮ ਨੂੰ ਕਰਦੇ ਹਨ।
English
Very few are those perfect ones who do this good deed.
ਅਖੁਟੁ ਨਾਮ ਧਨੁ ਹਰਿ; ਤੋਟਿ ਨ ਹੋਈ ॥
akhutt naam dhan har; tott na hoee |
Punjabi
ਨਾਂ-ਮੁਕਣ ਵਾਲਾ ਹੈ, ਵਾਹਿਗੁਰੂ ਦੇ ਨਾਮ ਦਾ ਪਦਾਰਥ ਜਿਸ ਵਿੱਚ ਕਦੇ ਕਮੀ ਨਹੀਂ ਹੁੰਦੀ।
English
The wealth of the Lord's Name is inexhaustible; it shall never be exhausted.
ਐਥੈ ਸਦਾ ਸੁਖੁ; ਦਰਿ ਸੋਭਾ ਹੋਈ ॥੧॥
aithai sadaa sukh; dar sobhaa hoee |1|
Punjabi
ਇਹ ਏਥੇ ਸਦੀਵ ਹੀ ਆਰਾਮ ਅਤੇ ਰਬ ਦੇ ਦਰਬਾਰ ਅੰਦਰ ਇੱਜ਼ਤ ਬਖਸ਼ਦਾ ਹੈ।
English
In this world, it brings a constant peace, and at the Lord's Gate, it brings honor. ||1||
ਏ ਮਨ ਮੇਰੇ; ਭਰਮੁ ਨ ਕੀਜੈ ॥
e man mere; bharam na keejai |
Punjabi
ਹੇ ਮੇਰੀ ਜਿੰਦੇ! ਇਸ ਦੇ ਬਾਰੇ ਕੋਈ ਸ਼ੰਕਾ ਨਾਂ ਕਰ।
English
O my mind, have no doubt about this.
ਗੁਰਮੁਖਿ ਸੇਵਾ; ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥
guramukh sevaa; amrit ras peejai |1| rahaau |
Punjabi
ਉੱਚੇ ਗੁਰਾਂ ਦੀ ਟਹਿਲ ਸੇਵਾ ਰਾਹੀਂ ਤੂੰ ਸੁਰਜੀਤ ਕਰਨ ਵਾਲਾ ਸੁਧਾਰਸ ਪਾਨ ਕਰੇਗੀ! ਠਹਿਰਾਉਂ।
English
Those Gurmukhs who serve, drink in the Ambrosial Nectar. ||1||Pause||
ਸਤਿਗੁਰੁ ਸੇਵਹਿ; ਸੇ ਮਹਾਪੁਰਖ ਸੰਸਾਰੇ ॥
satigur seveh; se mahaapurakh sansaare |
Punjabi
ਜੋ ਸੱਚੇ ਗੁਰਾਂ ਦੀ ਖਿਦਮਤ ਕਰਦੇ ਹਨ ਉਹ ਇਸ ਜਹਾਨ ਵਿੱਚ ਵਡੇ ਪੁਰਸ਼ ਹਨ।
English
Those who serve the True Guru are the greatest people of the world.
ਆਪਿ ਉਧਰੇ; ਕੁਲ ਸਗਲ ਨਿਸਤਾਰੇ ॥
aap udhare; kul sagal nisataare |
Punjabi
ਉਹ ਖੁਦ ਤਰ ਜਾਂਦੇ ਹਨ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਤਾਰ ਦਿੰਦੇ ਹਨ।
English
They save themselves, and they redeem all their generations as well.
ਹਰਿ ਕਾ ਨਾਮੁ; ਰਖਹਿ ਉਰ ਧਾਰੇ ॥
har kaa naam; rakheh ur dhaare |
Punjabi
ਵਾਹਿਗੁਰੂ ਦੇ ਨਾਮ ਨੂੰ ਉਹ ਆਪਣੇ ਦਿਲ ਨਾਲ ਲਾਈ ਰਖਦੇ ਹਨ।
English
They keep the Name of the Lord clasped tightly to their hearts.
ਨਾਮਿ ਰਤੇ; ਭਉਜਲ ਉਤਰਹਿ ਪਾਰੇ ॥੨॥
naam rate; bhaujal utareh paare |2|
Punjabi
ਸਾਈਂ ਦੇ ਨਾਮ ਨਾਲ ਰੰਗੇ ਹੋਏ ਉਹ ਡਰਾਉਣੇ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
English
Attuned to the Naam, they cross over the terrifying world-ocean. ||2||
ਸਤਿਗੁਰੁ ਸੇਵਹਿ; ਸਦਾ ਮਨਿ ਦਾਸਾ ॥
satigur seveh; sadaa man daasaa |
Punjabi
ਮਸਕੀਨ ਮਨੁੱਖ ਜੋ ਹਮੇਸ਼ਾਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ,
English
Serving the True Guru, the mind becomes humble forever.
ਹਉਮੈ ਮਾਰਿ; ਕਮਲੁ ਪਰਗਾਸਾ ॥
haumai maar; kamal paragaasaa |
Punjabi
ਆਪਣੇ ਹੰਕਾਰ ਨੂੰ ਦੁਰ ਕਰ ਦਿੰਦੇ ਹਨ ਅਤੇ ਉਨ੍ਹਾਂ ਦਾ ਦਿਲ ਕੰਵਲ ਖਿੜ ਜਾਂਦਾ ਹੈ।
English
Egotism is subdued, and the heart-lotus blossoms forth.
ਅਨਹਦੁ ਵਾਜੈ; ਨਿਜ ਘਰਿ ਵਾਸਾ ॥
anahad vaajai; nij ghar vaasaa |
Punjabi
ਉਹ ਆਪਣੀ ਨਿਜ ਦੇ ਗ੍ਰਹਿ ਅੰਦਰ ਵਸਦੇ ਹਨ, ਜਿਥੇ ਉਨ੍ਹਾਂ ਲਈ ਬੈਕੁੰਠੀ ਕੀਰਤਨ ਹੁੰਦਾ ਹੈ।
English
The Unstruck Melody vibrates, as they dwell within the home of the self.
ਨਾਮਿ ਰਤੇ; ਘਰ ਮਾਹਿ ਉਦਾਸਾ ॥੩॥
naam rate; ghar maeh udaasaa |3|
Punjabi
ਨਾਮ ਨਾਲ ਰੰਗੇ ਹੋਏ ਉਹ ਆਪਣੇ ਝੁਗੇ ਅੰਦਰਿ ਨਿਰਲੇਪ ਵਿਚਰਦੇ ਹਨ।
English
Attuned to the Naam, they remain detached within their own home. ||3||
ਸਤਿਗੁਰੁ ਸੇਵਹਿ; ਤਿਨ ਕੀ ਸਚੀ ਬਾਣੀ ॥
satigur seveh; tin kee sachee baanee |
Punjabi
ਸੱਚੀ ਹੈ ਉਨ੍ਹਾਂ ਦੀ ਬੋਲ-ਬਾਣੀ ਜੋ ਸਚੇ ਗੁਰਾਂ ਦੀ ਸੇਵਾ ਕਮਾਉਂਦੇ ਹਨ।
English
Serving the True Guru, their words are true.
ਜੁਗੁ ਜੁਗੁ; ਭਗਤੀ ਆਖਿ ਵਖਾਣੀ ॥
jug jug; bhagatee aakh vakhaanee |
Punjabi
ਸਾਰਿਆਂ ਯੁਗਾਂ ਅੰਦਰ ਅਨੁਰਾਗੀ ਉਨ੍ਹਾਂ ਦੇ ਬਚਨ ਬਿਲਾਸ ਕਹਿੰਦੇ ਤੇ ਉਚਾਰਦੇ ਹਨ।
English
Throughout the ages, the devotees chant and repeat these words.
ਅਨਦਿਨੁ ਜਪਹਿ; ਹਰਿ ਸਾਰੰਗਪਾਣੀ ॥
anadin japeh; har saarangapaanee |
Punjabi
ਰੈਣ ਦਿਹੁੰ ਉਹ ਧਰਤੀ ਨੂੰ ਥਮਣਹਾਰ ਵਾਹਿਗੁਰੂ ਦੀ ਆਰਾਧਨਾ ਕਰਦੇ ਹਨ।
English
Night and day, they meditate on the Lord, the Sustainer of the Earth.