Ekam
Guru Granth Sahib

Ang 174

Ang 174 · Line 1

ਸੰਤ ਜਨਾ ਮਿਲਿ ਪਾਇਆ. ਮੇਰੇ ਗੋਵਿਦਾ; ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥

sant janaa mil paaeaa. mere govidaa; meraa har prabh sajan sainee jeeo |

Punjabi

ਸਾਧ ਰੂਪ ਪੁਰਸ਼ਾਂ ਨੂੰ ਮਿਲ ਕੇ, ਹੇ ਮੇਰੇ ਵਾਹਿਗੁਰੂ ਮੈਂ ਮਿਤ੍ਰ ਤੇ ਸਾਥੀ, ਆਪਣੇ ਸੁਆਮੀ ਮਾਲਕ ਨੂੰ ਪਾ ਲਿਆ ਹੈ।

Bhai Manmohan Singh (Shabad OS, CC BY-SA)

English

Meeting the Saints, O my Lord of the Universe, I have found my Lord God, my Companion, my Best Friend.

Dr. Sant Singh Khalsa (Shabad OS, CC BY-SA)
Ang 174 · Line 2

ਹਰਿ ਆਇ ਮਿਲਿਆ ਜਗਜੀਵਨੁ. ਮੇਰੇ ਗੋਵਿੰਦਾ; ਮੈ ਸੁਖਿ ਵਿਹਾਣੀ. ਰੈਣੀ ਜੀਉ ॥੨॥

har aae miliaa jagajeevan. mere govindaa; mai sukh vihaanee. rainee jeeo |2|

Punjabi

ਜਗਤ ਦੀ ਜਿੰਦ ਜਾਨ ਹਰੀ ਆ ਕੇ ਮੈਨੂੰ ਮਿਲ ਪਿਆ ਹੈ, ਹੇ ਮੇਰੇ ਮਾਲਕ! ਅਤੇ ਮੇਰੀ ਰਾਤ੍ਰੀ ਹੁਣ ਆਰਾਮ ਅੰਦਰ ਬੀਤ ਰਹੀ ਹੈ।

Bhai Manmohan Singh (Shabad OS, CC BY-SA)

English

The Lord, the Life of the World, has come to meet me, O my Lord of the Universe. The night of my life now passes in peace. ||2||

Dr. Sant Singh Khalsa (Shabad OS, CC BY-SA)
Ang 174 · Line 3

ਮੈ ਮੇਲਹੁ ਸੰਤ. ਮੇਰਾ ਹਰਿ ਪ੍ਰਭੁ ਸਜਣੁ; ਮੈ ਮਨਿ ਤਨਿ ਭੁਖ ਲਗਾਈਆ ਜੀਉ ॥

mai melahu sant. meraa har prabh sajan; mai man tan bhukh lagaaeea jeeo |

Punjabi

ਹੇ ਸਾਧੂਓ! ਮੈਨੂੰ ਮੇਰੇ ਵਾਹਿਗੁਰੂ ਸੁਆਮੀ, ਮਿਤ੍ਰ ਨਾਲ ਜੋੜ ਦਿਓ। ਮੇਰੀ ਆਤਮਾ ਤੇ ਦੇਹਿ ਨੂੰ ਉਸ ਦੀ ਭੁੱਖ ਲੱਗੀ ਹੋਈ ਹੈ।

Bhai Manmohan Singh (Shabad OS, CC BY-SA)

English

O Saints, unite me with my Lord God, my Best Friend; my mind and body are hungry for Him.

Dr. Sant Singh Khalsa (Shabad OS, CC BY-SA)
Ang 174 · Line 4

ਹਉ. ਰਹਿ ਨ ਸਕਉ, ਬਿਨੁ ਦੇਖੇ ਮੇਰੇ ਪ੍ਰੀਤਮ; ਮੈ ਅੰਤਰਿ ਬਿਰਹੁ. ਹਰਿ ਲਾਈਆ ਜੀਉ ॥

hau. reh na skau, bin dekhe mere preetam; mai antar birahu. har laaeea jeeo |

Punjabi

ਮੈਂ ਆਪਣੇ ਪਿਆਰੇ ਨੂੰ ਵੇਖਣ ਦੇ ਬਗੈਰ ਜੀਊ ਨਹੀਂ ਸਕਦਾ। ਮੇਰੇ ਮਨ ਵਿੱਚ ਵਾਹਿਗੁਰੂ ਨਾਲੋ ਵਿਛੋੜੇ ਦੀ ਪੀੜ ਹੈ।

Bhai Manmohan Singh (Shabad OS, CC BY-SA)

English

I cannot survive without seeing my Beloved; deep within, I feel the pain of separation from the Lord.

Dr. Sant Singh Khalsa (Shabad OS, CC BY-SA)
Ang 174 · Line 5

ਹਰਿ ਰਾਇਆ ਮੇਰਾ ਸਜਣੁ ਪਿਆਰਾ; ਗੁਰੁ ਮੇਲੇ. ਮੇਰਾ ਮਨੁ ਜੀਵਾਈਆ ਜੀਉ ॥

har raaeaa meraa sajan piaaraa; gur mele. meraa man jeevaaeea jeeo |

Punjabi

ਪਾਤਸ਼ਾਹ ਪ੍ਰਭੂ ਮੇਰਾ ਲਾਡਲਾ ਯਾਰ ਹੈ। ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿਤਾ ਹੈ ਅਤੇ ਮੇਰੀ ਆਤਮਾ ਸੁਰਜੀਤ ਹੋ ਕੇ ਈਸ਼ਵਰ-ਪਰਾਇਣ ਹੋ ਗਈ ਹੈ।

Bhai Manmohan Singh (Shabad OS, CC BY-SA)

English

The Sovereign Lord King is my Beloved, my Best Friend. Through the Guru, I have met Him, and my mind has been rejuvenated.

Dr. Sant Singh Khalsa (Shabad OS, CC BY-SA)
Ang 174 · Line 6

ਮੇਰੈ ਮਨਿ ਤਨਿ ਆਸਾ ਪੂਰੀਆ. ਮੇਰੇ ਗੋਵਿੰਦਾ; ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥

merai man tan aasaa pooreea. mere govindaa; har miliaa man vaadhaaeea jeeo |3|

Punjabi

ਮੇਰੇ ਚਿੱਤ ਤੇ ਦੇਹਿ ਦੀਆਂ ਸੱਧਰਾ ਪੂਰਨ ਹੋ ਗਈਆਂ ਹਨ। ਵਾਹਿਗੁਰੂ ਨਾਲ ਮਿਲ ਪੈਣ ਤੇ ਮੇਰੀ ਆਤਮਾ ਨੂੰ ਮੁਬਾਰਕ ਯਾਦਾ ਮਿਲ ਰਹੀਆਂ ਹਨ, ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ!

Bhai Manmohan Singh (Shabad OS, CC BY-SA)

English

The hopes of my mind and body have been fulfilled, O my Lord of the Universe; meeting the Lord, my mind vibrates with joy. ||3||

Dr. Sant Singh Khalsa (Shabad OS, CC BY-SA)
Ang 174 · Line 7

ਵਾਰੀ ਮੇਰੇ ਗੋਵਿੰਦਾ. ਵਾਰੀ ਮੇਰੇ ਪਿਆਰਿਆ; ਹਉ ਤੁਧੁ ਵਿਟੜਿਅਹੁ. ਸਦ ਵਾਰੀ ਜੀਉ ॥

vaaree mere govindaa. vaaree mere piaariaa; hau tudh vittarriahu. sad vaaree jeeo |

Punjabi

ਕੁਰਬਾਨ ਮੇਰੇ ਸ੍ਰਿਸ਼ਟੀ ਦੇ ਸੁਆਮੀ! ਕੁਰਬਾਨ ਮੇਰੇ ਦਿਲਬਰ ਮੈਂ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਹਾਂ।

Bhai Manmohan Singh (Shabad OS, CC BY-SA)

English

A sacrifice, O my Lord of the Universe, a sacrifice, O my Beloved; I am forever a sacrifice to You.

Dr. Sant Singh Khalsa (Shabad OS, CC BY-SA)
Ang 174 · Line 8

ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ. ਮੇਰੇ ਗੋਵਿਦਾ; ਹਰਿ ਪੂੰਜੀ ਰਾਖੁ. ਹਮਾਰੀ ਜੀਉ ॥

merai man tan prem piram kaa. mere govidaa; har poonjee raakh. hamaaree jeeo |

Punjabi

ਮੇਰੇ ਅੰਤਹਕਰਣ ਅਤੇ ਸਰੀਰ ਅੰਦਰ ਮੇਰੇ ਮਹਿਬੁਬ ਕੰਤ ਦੀ ਪ੍ਰੀਤ ਹੈ, ਹੇ ਮੇਰੇ ਸੁਆਮੀ! ਮੇਰੀ ਰਾਸਿ ਦੀ ਰਖਵਾਲੀ ਕਰ, ਹੇ ਵਾਹਿਗੁਰੂ।

Bhai Manmohan Singh (Shabad OS, CC BY-SA)

English

My mind and body are filled with love for my Husband Lord; O my Lord of the Universe, please preserve my assets.

Dr. Sant Singh Khalsa (Shabad OS, CC BY-SA)
Ang 174 · Line 9

ਸਤਿਗੁਰੁ ਵਿਸਟੁ ਮੇਲਿ. ਮੇਰੇ ਗੋਵਿੰਦਾ; ਹਰਿ ਮੇਲੇ. ਕਰਿ ਰੈਬਾਰੀ ਜੀਉ ॥

satigur visatt mel. mere govindaa; har mele. kar raibaaree jeeo |

Punjabi

ਹੇ ਮੇਰੇ ਸੁਆਮੀ, ਮੈਨੂੰ ਸਤਿਗੁਰੂ ਸਲਾਹਕਾਰ ਨਾਲ ਮਿਲਾ ਦੇ, ਜੋ ਆਪਣੀ ਰਹਿਬਰੀ ਰਾਹੀਂ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇਗਾ।

Bhai Manmohan Singh (Shabad OS, CC BY-SA)

English

Unite me with the True Guru, Your Advisor, O my Lord of the Universe; through His guidance, He shall lead me to the Lord.

Dr. Sant Singh Khalsa (Shabad OS, CC BY-SA)
Ang 174 · Line 10

ਹਰਿ ਨਾਮੁ ਦਇਆ ਕਰਿ ਪਾਇਆ. ਮੇਰੇ ਗੋਵਿੰਦਾ; ਜਨ ਨਾਨਕੁ. ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥

har naam deaa kar paaeaa. mere govindaa; jan naanak. saran tumaaree jeeo |4|3|29|67|

Punjabi

ਤੇਰੀ ਮਿਹਰ ਰਾਹੀਂ ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ ਮੈਂ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ ਹੈ। ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ।

Bhai Manmohan Singh (Shabad OS, CC BY-SA)

English

I have obtained the Lord's Name, by Your Mercy, O my Lord of the Universe; servant Nanak has entered Your Sanctuary. ||4||3||29||67||

Dr. Sant Singh Khalsa (Shabad OS, CC BY-SA)
Ang 174 · Line 11

ਗਉੜੀ ਮਾਝ ਮਹਲਾ ੪ ॥

gaurree maajh mahalaa 4 |

Punjabi

ਗਊੜੀ ਮਾਝ ਪਾਤਸ਼ਾਹੀ ਚੋਥੀ।

Bhai Manmohan Singh (Shabad OS, CC BY-SA)

English

Gauree Maajh, Fourth Mehl:

Dr. Sant Singh Khalsa (Shabad OS, CC BY-SA)
Ang 174 · Line 12

ਚੋਜੀ ਮੇਰੇ ਗੋਵਿੰਦਾ. ਚੋਜੀ ਮੇਰੇ ਪਿਆਰਿਆ; ਹਰਿ ਪ੍ਰਭੁ ਮੇਰਾ ਚੋਜੀ ਜੀਉ ॥

chojee mere govindaa. chojee mere piaariaa; har prabh meraa chojee jeeo |

Punjabi

ਖਿਲੰਦੜਾ ਮੇਰਾ ਮਾਲਕ, ਖਿਲੰਦੜਾ ਮੇਰਾ ਮਹਿਬੂਬ ਖਿਲੰਦੜਾ ਹੈ ਮੇਰਾ ਵਾਹਿਗੁਰੂ ਸੁਆਮੀ!

Bhai Manmohan Singh (Shabad OS, CC BY-SA)

English

Playful is my Lord of the Universe; playful is my Beloved. My Lord God is wondrous and playful.

Dr. Sant Singh Khalsa (Shabad OS, CC BY-SA)
Ang 174 · Line 13

ਹਰਿ ਆਪੇ. ਕਾਨੑੁ ਉਪਾਇਦਾ. ਮੇਰੇ ਗੋਵਿਦਾ; ਹਰਿ ਆਪੇ. ਗੋਪੀ ਖੋਜੀ ਜੀਉ ॥

har aape. kaanau upaaeidaa. mere govidaa; har aape. gopee khojee jeeo |

Punjabi

ਵਾਹਿਗੁਰੂ ਖੁਦ ਕ੍ਰਿਸ਼ਨ ਨੂੰ ਰਚਦਾ ਹੈ, ਹੇ ਮੇਰੇ ਸ੍ਰਿਸ਼ਟੀ ਦੇ ਸਾਂਈ, ਅਤੇ ਵਾਹਿਗੁਰੂ ਖੁਦ ਹੀ ਲੱਭਣ ਵਾਲੀ ਗੁਆਲਣ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The Lord Himself created Krishna, O my Lord of the Universe; the Lord Himself is the milkmaids who seek Him.

Dr. Sant Singh Khalsa (Shabad OS, CC BY-SA)
Ang 174 · Line 14

ਹਰਿ ਆਪੇ ਸਭ ਘਟ ਭੋਗਦਾ, ਮੇਰੇ ਗੋਵਿੰਦਾ; ਆਪੇ ਰਸੀਆ ਭੋਗੀ ਜੀਉ ॥

har aape sabh ghatt bhogadaa, mere govindaa; aape raseea bhogee jeeo |

Punjabi

ਭਗਵਾਨ ਆਪੇ ਸਾਰਿਆਂ ਦਿਲਾਂ ਨੂੰ ਮਾਣਦਾ ਹੈ, ਹੇ ਮੇਰੇ ਸਾਹਿਬ! ਅਤੇ ਆਪ ਹੀ ਸੁਆਦ ਮਾਨਣਹਾਰ ਅਨੰਦ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

The Lord Himself enjoys every heart, O my Lord of the Universe; He Himself is the Ravisher and the Enjoyer.

Dr. Sant Singh Khalsa (Shabad OS, CC BY-SA)
Ang 174 · Line 15

ਹਰਿ ਸੁਜਾਣੁ. ਨ ਭੁਲਈ, ਮੇਰੇ ਗੋਵਿੰਦਾ; ਆਪੇ ਸਤਿਗੁਰੁ ਜੋਗੀ ਜੀਉ ॥੧॥

har sujaan. na bhulee, mere govindaa; aape satigur jogee jeeo |1|

Punjabi

ਪ੍ਰਭੂ ਸਿਆਣਾ ਅਤੇ ਅਚੂਕ ਹੈ। ਉਹ ਖੁਦ ਹੀ ਉਸ ਨਾਲ ਜੁੜਿਆ ਹੋਇਆ ਸੱਚਾ ਗੁਰੂ ਹੈ, ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ!

Bhai Manmohan Singh (Shabad OS, CC BY-SA)

English

The Lord is All-knowing - He cannot be fooled, O my Lord of the Universe. He is the True Guru, the Yogi. ||1||

Dr. Sant Singh Khalsa (Shabad OS, CC BY-SA)
Ang 174 · Line 16

ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ; ਹਰਿ ਆਪਿ ਖੇਲੈ. ਬਹੁ ਰੰਗੀ ਜੀਉ ॥

aape jagat upaaeidaa mere govidaa; har aap khelai. bahu rangee jeeo |

Punjabi

ਹੇ ਮੇਰੇ ਸੁਆਮੀ! ਵਾਹਿਗੁਰੂ ਖੁਦ ਸ੍ਰਿਸ਼ਟੀ ਨੂੰ ਸਾਜਦਾ ਹੈ, ਅਤੇ ਖੁਦ ਹੀ ਅਨੇਕਾ ਢੰਗ ਨਾਲ ਖੇਡਦਾ ਹੈ।

Bhai Manmohan Singh (Shabad OS, CC BY-SA)

English

He Himself created the world, O my Lord of the Universe; the Lord Himself plays in so many ways!

Dr. Sant Singh Khalsa (Shabad OS, CC BY-SA)
Ang 174 · Line 17

ਇਕਨਾ ਭੋਗ ਭੋਗਾਇਦਾ. ਮੇਰੇ ਗੋਵਿੰਦਾ; ਇਕਿ ਨਗਨ ਫਿਰਹਿ. ਨੰਗ ਨੰਗੀ ਜੀਉ ॥

eikanaa bhog bhogaaeidaa. mere govindaa; ik nagan fireh. nang nangee jeeo |

Punjabi

ਹੇ ਮੇਰੇ ਸੁਆਮੀ! ਕਈਆਂ ਨੂੰ ਉਹ ਨਿਆਮਤਾ ਭੁੰਚਾਉਂਦਾ ਹੈ, ਅਤੇ ਕਈ ਨੰਗਾ ਦੇ ਨੰਗ ਹੋ ਨੰਗ-ਧੜਗੇ ਭਟਕਦੇ ਫਿਰਦੇ ਹਨ।

Bhai Manmohan Singh (Shabad OS, CC BY-SA)

English

Some enjoy enjoyments, O my Lord of the Universe, while others wander around naked, the poorest of the poor.

Dr. Sant Singh Khalsa (Shabad OS, CC BY-SA)
Ang 174 · Line 18

ਆਪੇ ਜਗਤੁ ਉਪਾਇਦਾ. ਮੇਰੇ ਗੋਵਿਦਾ; ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥

aape jagat upaaeidaa. mere govidaa; har daan devai sabh mangee jeeo |

Punjabi

ਹੇ ਮੇਰੇ ਸੁਆਮੀ! ਵਾਹਿਗੁਰੂ ਆਪ ਜਹਾਨ ਨੂੰ ਬਣਾਉਂਦਾ ਹੈ, ਅਤੇ ਸਾਰਿਆਂ ਨੂੰ ਬਖਸ਼ਸ਼ਾ ਕਰਦਾ ਹੈ, ਜੋ ਉਸ ਪਾਸੋਂ ਯਾਚਨਾ ਕਰਦੇ ਹਨ।

Bhai Manmohan Singh (Shabad OS, CC BY-SA)

English

He Himself created the world, O my Lord of the Universe; the Lord gives His gifts to all who beg for them.

Dr. Sant Singh Khalsa (Shabad OS, CC BY-SA)
Ang 174 · Line 19

ਭਗਤਾ ਨਾਮੁ ਆਧਾਰੁ ਹੈ. ਮੇਰੇ ਗੋਵਿੰਦਾ; ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥

bhagataa naam aadhaar hai. mere govindaa; har kathaa mangeh har changee jeeo |2|

Punjabi

ਸੰਤਾ ਨੂੰ ਨਾਮ ਦਾ ਹੀ ਆਸਰਾ ਹੈ, ਹੇ ਮੇਰੇ ਸੁਆਮੀ! ਉਹ ਵਾਹਿਗੁਰੂ ਸਾਹਿਬ ਦੀ ਸੁਹਣੀ ਧਰਮ ਵਾਰਤਾ ਦੀ ਹੀ ਯਾਚਨਾ ਕਰਦੇ ਹਨ।

Bhai Manmohan Singh (Shabad OS, CC BY-SA)

English

His devotees have the Support of the Naam, O my Lord of the Universe; they beg for the sublime sermon of the Lord. ||2||

Dr. Sant Singh Khalsa (Shabad OS, CC BY-SA)
Ang 174 · Line 20

ਹਰਿ ਆਪੇ ਭਗਤਿ ਕਰਾਇਦਾ. ਮੇਰੇ ਗੋਵਿੰਦਾ; ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥

har aape bhagat karaaeidaa. mere govindaa; har bhagataa loch man pooree jeeo |

Punjabi

ਵਾਹਿਗੁਰੂ ਆਪ ਸਾਧੂਆਂ ਪਾਸੋਂ ਆਪਣੀ ਉਪਾਸਨਾ ਕਰਾਉਣਾ ਹੈ, ਹੇ ਮੇਰੇ ਸੁਆਮੀ ਅਤੇ ਆਪਣੇ ਸਾਧੂਆਂ ਦੀਆਂ ਚਿੱਤ ਦੀਆਂ ਚਾਹਨਾ ਪੂਰੀਆਂ ਕਰਦਾ ਹੈ।

Bhai Manmohan Singh (Shabad OS, CC BY-SA)

English

The Lord Himself inspires His devotees to worship Him, O my Lord of the Universe; the Lord fulfills the desires of the minds of His devotees.

Dr. Sant Singh Khalsa (Shabad OS, CC BY-SA)
Ang 174 · Line 21

ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ; ਰਵਿ ਰਹਿਆ. ਨਹੀ ਦੂਰੀ ਜੀਉ ॥

aape jal thal varatadaa mere govidaa; rav rahiaa. nahee dooree jeeo |

Punjabi

ਸੁਆਮੀ ਖੁਦ ਪਾਣੀ ਤੇ ਧਰਤੀ ਅੰਦਰ ਰਮਿਆ ਹੋਇਆ ਹੈ, ਹੇ ਮੇਰੇ ਮਾਲਕ! ਉਹ ਸਰਬ-ਵਿਆਪਕ ਹੈ ਅਤੇ ਦੁਰੇਡੇ ਨਹੀਂ।

Bhai Manmohan Singh (Shabad OS, CC BY-SA)

English

He Himself is permeating and pervading the waters and the lands, O my Lord of the Universe; He is All-pervading - He is not far away.

Dr. Sant Singh Khalsa (Shabad OS, CC BY-SA)
Ang 174 · Line 22

ਹਰਿ ਅੰਤਰਿ ਬਾਹਰਿ ਆਪਿ ਹੈ. ਮੇਰੇ ਗੋਵਿਦਾ; ਹਰਿ ਆਪਿ ਰਹਿਆ ਭਰਪੂਰੀ ਜੀਉ ॥

har antar baahar aap hai. mere govidaa; har aap rahiaa bharapooree jeeo |

Punjabi

ਅੰਦਰ ਤੇ ਬਾਹਰਵਾਰ ਸਾਹਿਬ ਖ਼ੁਦ ਹੀ ਹੈ ਹੇ ਮੇਰੇ ਮਾਲਕ! ਵਾਹਿਗੁਰੂ ਆਪੇ ਹੀ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ।

Bhai Manmohan Singh (Shabad OS, CC BY-SA)

English

The Lord Himself is within the self, and outside as well, O my Lord of the Universe; the Lord Himself is fully pervading everywhere.

Dr. Sant Singh Khalsa (Shabad OS, CC BY-SA)
Ang 174 · Line 23

ਹਰਿ ਆਤਮ ਰਾਮੁ ਪਸਾਰਿਆ. ਮੇਰੇ ਗੋਵਿੰਦਾ; ਹਰਿ ਵੇਖੈ ਆਪਿ ਹਦੂਰੀ ਜੀਉ ॥੩॥

har aatam raam pasaariaa. mere govindaa; har vekhai aap hadooree jeeo |3|

Punjabi

ਆਪਣੀ ਵਿਆਪਕ ਰੂਹ, ਪ੍ਰਭੂ ਨੇ ਸਾਰੇ ਫੈਲਾਈ ਹੋਈ ਹੈ, ਹੇ ਮੇਰੇ ਮਾਲਕ! ਹਰੀ ਖ਼ੁਦ ਲਾਗਿਊ ਹੀ ਸਾਰਿਆਂ ਨੂੰ ਦੇਖ ਰਿਹਾ ਹੈ।

Bhai Manmohan Singh (Shabad OS, CC BY-SA)

English

The Lord, the Supreme Soul, is diffused everywhere, O my Lord of the Universe. The Lord Himself beholds all; His Immanent Presence is pervading everywhere. ||3||

Dr. Sant Singh Khalsa (Shabad OS, CC BY-SA)
Ang 174 · Line 24

ਹਰਿ ਅੰਤਰਿ ਵਾਜਾ ਪਉਣੁ ਹੈ. ਮੇਰੇ ਗੋਵਿੰਦਾ; ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥

har antar vaajaa paun hai. mere govindaa; har aap vajaae tiau vaajai jeeo |

Punjabi

ਹੇ ਵਾਹਿਗੁਰੂ! ਮੇਰੇ ਸੁਆਮੀ, ਜੀਵਾ ਦੇ ਅੰਦਰ ਹਵਾ ਦਾ ਨਾਦ ਹੈ। ਜਿਸ ਤਰ੍ਹਾਂ ਵਾਹਿਗੁਰੂ ਖੁਦ ਇਸ ਨੂੰ ਅਲਾਪਦਾ ਹੈ, ਉਵੇ ਹੀ ਇਹ ਗੁੰਜਦਾ ਹੈ।

Bhai Manmohan Singh (Shabad OS, CC BY-SA)

English

O Lord, the music of the praanic wind is deep within, O my Lord of the Universe; as the Lord Himself plays this music, so does it vibrate and resound.

Dr. Sant Singh Khalsa (Shabad OS, CC BY-SA)
Ang 174 · Line 25

ਹਰਿ ਅੰਤਰਿ ਨਾਮੁ ਨਿਧਾਨੁ ਹੈ, ਮੇਰੇ ਗੋਵਿੰਦਾ; ਗੁਰਸਬਦੀ ਹਰਿ ਪ੍ਰਭੁ ਗਾਜੈ ਜੀਉ ॥

har antar naam nidhaan hai, mere govindaa; gurasabadee har prabh gaajai jeeo |

Punjabi

ਹੇ ਵਾਹਿਗੁਰੂ! ਮੇਰੇ ਸੁਆਮੀ! ਸਾਡੇ ਅੰਦਰ ਨਾਮ ਦਾ ਖ਼ਜਾਨਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਸੁਆਮੀ ਪ੍ਰਗਟ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

O Lord, the treasure of the Naam is deep within, O my Lord of the Universe; through the Word of the Guru's Shabad, the Lord God is revealed.

Dr. Sant Singh Khalsa (Shabad OS, CC BY-SA)
Ang 174 · Line 26

ਆਪੇ ਸਰਣਿ ਪਵਾਇਦਾ. ਮੇਰੇ ਗੋਵਿੰਦਾ; ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥

aape saran pavaaeidaa. mere govindaa; har bhagat janaa raakh laajai jeeo |

Punjabi

ਹੇ ਮੇਰੇ ਸੁਆਮੀ! ਵਾਹਿਗੁਰੂ ਖ਼ੁਦ ਹੀ ਬੰਦੇ ਨੂੰ ਆਪਣੀ ਸ਼ਰਦਾਗਤ ਅੰਦਰ ਪ੍ਰਵੇਸ਼ ਕਰਾਉਂਦਾ ਅਤੇ ਅਨੁਰਾਗੀ ਪੁਰਸ਼ਾ ਦੀ ਇੱਜਤ ਰਖਦਾ ਹੈ।

Bhai Manmohan Singh (Shabad OS, CC BY-SA)

English

He Himself leads us to enter His Sanctuary, O my Lord of the Universe; the Lord preserves the honor of His devotees.

Dr. Sant Singh Khalsa (Shabad OS, CC BY-SA)