Ang 176
ਹਸਤੀ ਘੋੜੇ; ਦੇਖਿ ਵਿਗਾਸਾ ॥
hasatee ghorre; dekh vigaasaa |
Punjabi
ਉਹ ਖੁਸ਼ ਹੁੰਦਾ ਹੈ ਆਪਣੇ ਹਾਥੀਆਂ ਤੇ ਘੋੜਿਆਂ ਨੂੰ ਵੇਖ ਕੇ,
English
He is pleased at the sight of his elephants and horses
ਲਸਕਰ ਜੋੜੇ; ਨੇਬ ਖਵਾਸਾ ॥
lasakar jorre; neb khavaasaa |
Punjabi
ਤੇ ਸੈਨਾ ਦੇ ਸਮੁਦਾਇ, ਚੋਬਦਾਰ ਅਤੇ ਨੌਕਰਾ ਨੂੰ ਵੇਖ ਕੇ।
English
and his armies assembled, his servants and his soldiers.
ਗਲਿ ਜੇਵੜੀ; ਹਉਮੈ ਕੇ ਫਾਸਾ ॥੨॥
gal jevarree; haumai ke faasaa |2|
Punjabi
ਉਸ ਦੀ ਗਰਦਨ ਦੁਆਲੇ ਇਹ ਹੰਕਾਰ ਦੀ ਰੱਸੀ ਅਤੇ ਫਾਹੀ ਦੀ ਮਾਨੰਦ ਹਨ।
English
But the noose of egotism is tightening around his neck. ||2||
ਰਾਜੁ ਕਮਾਵੈ; ਦਹ ਦਿਸ ਸਾਰੀ ॥
raaj kamaavai; deh dis saaree |
Punjabi
ਸਮੂਹ ਦਸਾ ਹੀ ਪਾਸਿਆਂ ਉਤੇ ਪਾਤਸ਼ਾਹੀ ਕਰਨੀ,
English
His rule may extend in all ten directions;
ਮਾਣੈ ਰੰਗ; ਭੋਗ ਬਹੁ ਨਾਰੀ ॥
maanai rang; bhog bahu naaree |
Punjabi
ਖੁਸ਼ੀਆਂ ਵਿੱਚ ਬਹਾਰਾ ਲੁਟਣੀਆਂ ਅਤੇ ਘਨੇਰੀਆਂ ਇਸਤਰੀਆਂ ਮਾਨਣੀਆਂ,
English
he may revel in pleasures, and enjoy many women
ਜਿਉ ਨਰਪਤਿ; ਸੁਪਨੈ ਭੇਖਾਰੀ ॥੩॥
jiau narapat; supanai bhekhaaree |3|
Punjabi
ਇਹ ਇਕ ਮੰਗਤੇ ਦੇ ਸੁਪਨੇ ਵਿੱਚ ਰਾਜਾ ਬਨਣ ਦੇ ਮਾਨਿੰਦ ਹੈ।
English
- but he is just a beggar, who in his dream, is a king. ||3||
ਏਕੁ ਕੁਸਲੁ; ਮੋ ਕਉ ਸਤਿਗੁਰੂ ਬਤਾਇਆ ॥
ek kusal; mo kau satiguroo bataaeaa |
Punjabi
ਇਕ ਸੁਖ ਮੈਨੂੰ ਸੱਚੇ ਗੁਰਦੇਵ ਜੀ ਨੇ ਦਰਸਾ ਦਿੱਤਾ ਹੈ।
English
The True Guru has shown me that there is only one pleasure.
ਹਰਿ ਜੋ ਕਿਛੁ ਕਰੇ; ਸੁ ਹਰਿ ਕਿਆ ਭਗਤਾ ਭਾਇਆ ॥
har jo kichh kare; su har kiaa bhagataa bhaaeaa |
Punjabi
ਜੋ ਕੁਝ ਭੀ ਵਾਹਿਗੁਰੂ ਕਰਦਾ ਹੈ, ਉਹ ਵਾਹਿਗੁਰੂ ਦੇ ਜਾਨਿਸਾਰ ਗੋਲਿਆਂ ਨੂੰ ਚੰਗਾ ਲਗਦਾ ਹੈ।
English
Whatever the Lord does, is pleasing to the Lord's devotee.
ਜਨ ਨਾਨਕ; ਹਉਮੈ ਮਾਰਿ. ਸਮਾਇਆ ॥੪॥
jan naanak; haumai maar. samaaeaa |4|
Punjabi
ਆਪਣੇ ਹੰਕਾਰ ਨੂੰ ਮੇਸ ਕੇ ਗੁਲਾਮ ਨਾਨਕ! ਪ੍ਰਭੂ ਅੰਦਰ ਲੀਨ ਹੋ ਗਿਆ ਹੈ।
English
Servant Nanak has abolished his ego, and he is absorbed in the Lord. ||4||
ਇਨਿ ਬਿਧਿ ਕੁਸਲ ਹੋਤ; ਮੇਰੇ ਭਾਈ ॥
ein bidh kusal hot; mere bhaaee |
Punjabi
ਇਸ ਤਰੀਕੇ ਨਾਲ ਬੈਕੁੰਠੀ ਪਰਸੰਨਤਾ ਪਾਈ ਜਾਂਦੀ ਹੈ, ਹੇ ਮੇਰੇ ਵੀਰ!
English
This is the way to find happiness, O my Siblings of Destiny.
ਇਉ ਪਾਈਐ; ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥
eiau paaeeai; har raam sahaaee |1| rahaau doojaa |
Punjabi
ਏਸ ਤਰ੍ਹਾਂ ਸਹਾਇਕ ਵਾਹਿਗੁਰੂ ਸੁਆਮੀ ਮਿਲਦਾ ਹੈ। ਠਹਿਰਾਉ ਦੂਜਾ।
English
This is the way to find the Lord, our Help and Support. ||1||Second Pause||
ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Punjabi
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
English
Gauree Gwaarayree, Fifth Mehl:
ਕਿਉ ਭ੍ਰਮੀਐ; ਭ੍ਰਮੁ ਕਿਸ ਕਾ ਹੋਈ ॥
kiau bhrameeai; bhram kis kaa hoee |
Punjabi
ਕਿਉਂ ਸੰਦੇਹ ਕਰੀਏ? ਕਾਹਦਾ ਸੰਦੇਹ ਕਰਨਾ ਹੋਇਆ?
English
Why do you doubt? What do you doubt?
ਜਾ ਜਲਿ ਥਲਿ ਮਹੀਅਲਿ; ਰਵਿਆ ਸੋਈ ॥
jaa jal thal maheeal; raviaa soee |
Punjabi
ਜਦ ਉਹ ਸਾਹਿਬ ਪਾਣੀ, ਸੁੱਕੀ ਧਰਤੀ ਜਮੀਨ ਅਤੇ ਅਸਮਾਨ ਅੰਦਰ ਵਿਆਪਕ ਹੋ ਰਿਹਾ ਹੈ।
English
God is pervading the water, the land and the sky.
ਗੁਰਮੁਖਿ ਉਬਰੇ; ਮਨਮੁਖ ਪਤਿ ਖੋਈ ॥੧॥
guramukh ubare; manamukh pat khoee |1|
Punjabi
ਗੁਰੂ-ਅਨੁਸਾਰੀ ਬਚ ਜਾਂਦੇ ਹਨ ਅਤੇ ਮਲ-ਮਤੀਏ ਆਪਣੀ ਇੱਜਤ ਗੁਆ ਲੈਂਦੇ ਹਨ।
English
The Gurmukhs are saved, while the self-willed manmukhs lose their honor. ||1||
ਜਿਸੁ ਰਾਖੈ ਆਪਿ; ਰਾਮੁ ਦਇਆਰਾ ॥
jis raakhai aap; raam deaaraa |
Punjabi
ਜਿਸ ਦੀ ਸਰਬ-ਵਿਆਪਕ ਮਿਹਰਬਾਨ ਸੁਆਮੀ ਖੁਦ ਰਖਿਆ ਕਰਦਾ ਹੈ,
English
One who is protected by the Merciful Lord
ਤਿਸੁ; ਨਹੀ ਦੂਜਾ ਕੋ ਪਹੁਚਨਹਾਰਾ ॥੧॥ ਰਹਾਉ ॥
tis; nahee doojaa ko pahuchanahaaraa |1| rahaau |
Punjabi
ਉਸ ਦੀ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ। ਠਹਿਰਾਉ।
English
- no one else can rival him. ||1||Pause||
ਸਭ ਮਹਿ ਵਰਤੈ; ਏਕੁ ਅਨੰਤਾ ॥
sabh meh varatai; ek anantaa |
Punjabi
ਸਾਰਿਆਂ ਅੰਦਰ ਇਕ ਬੇਅੰਤ ਸਾਈਂ ਵਿਆਪਕ ਹੋ ਰਿਹਾ ਹੈ।
English
The Infinite One is pervading among all.
ਤਾ ਤੂੰ ਸੁਖਿ ਸੋਉ; ਹੋਇ ਅਚਿੰਤਾ ॥
taa toon sukh soau; hoe achintaa |
Punjabi
ਇਸ ਲਈ ਤੂੰ ਬੇਫਿਕਰ ਹੋ ਕੇ ਆਰਾਮ ਨਾਲ ਸੌ ਜਾਂ।
English
So sleep in peace, and don't worry.
ਓਹੁ ਸਭੁ ਕਿਛੁ ਜਾਣੈ; ਜੋ ਵਰਤੰਤਾ ॥੨॥
ohu sabh kichh jaanai; jo varatantaa |2|
Punjabi
ਉਹ ਸਭ ਕੁਝ ਜਾਣਦਾ ਹੈ ਜੋ ਹੋ ਰਿਹਾ ਹੈ।
English
He knows everything which happens. ||2||
ਮਨਮੁਖ ਮੁਏ; ਜਿਨ ਦੂਜੀ ਪਿਆਸਾ ॥
manamukh mue; jin doojee piaasaa |
Punjabi
ਆਪ-ਹੁਦਰੇ ਦੁਨੀਆਦਾਰੀ ਦੀ ਤ੍ਰੇਹਿ ਨਾਲ ਮਰ ਰਹੇ ਹਨ।
English
The self-willed manmukhs are dying in the thirst of duality.
ਬਹੁ ਜੋਨੀ ਭਵਹਿ; ਧੁਰਿ ਕਿਰਤਿ ਲਿਖਿਆਸਾ ॥
bahu jonee bhaveh; dhur kirat likhiaasaa |
Punjabi
ਉਹ ਬੜੇ ਜਨਮਾ ਅੰਦਰ ਭਟਕਦੇ ਹਨ। ਉਨ੍ਹਾਂ ਦੀ ਕਿਸਮਤ ਮੁਢ ਤੋਂ ਹੀ ਐਸੀ ਲਿਖੀ ਹੋਈ ਹੈ।
English
They wander lost through countless incarnations; this is their pre-ordained destiny.
ਜੈਸਾ ਬੀਜਹਿ; ਤੈਸਾ ਖਾਸਾ ॥੩॥
jaisaa beejeh; taisaa khaasaa |3|
Punjabi
ਜਿਹੋ ਜਿਹਾ ਉਹ ਬੀਜਦੇ ਹਨ, ਉਹੋ ਜਿਹਾ ਹੀ ਖਾਣਗੇ।
English
As they plant, so shall they harvest. ||3||
ਦੇਖਿ ਦਰਸੁ; ਮਨਿ ਭਇਆ ਵਿਗਾਸਾ ॥
dekh daras; man bheaa vigaasaa |
Punjabi
ਸਾਹਿਬ ਦਾ ਦੀਦਾਰ ਵੇਖ ਕੇ ਮੇਰਾ ਚਿੱਤ ਖਿੜ ਗਿਆ ਹੈ।
English
Beholding the Blessed Vision of the Lord's Darshan, my mind has blossomed forth.
ਸਭੁ ਨਦਰੀ ਆਇਆ; ਬ੍ਰਹਮੁ ਪਰਗਾਸਾ ॥
sabh nadaree aaeaa; braham paragaasaa |
Punjabi
ਹਰ ਥਾਂ ਹੁਣ ਮੈਂ ਵਿਆਪਕ ਵਾਹਿਗੁਰੂ ਦਾ ਪ੍ਰਕਾਸ਼ ਵੇਖਦਾ ਹਾਂ।
English
And now everywhere I look, God is revealed to me.
ਜਨ ਨਾਨਕ ਕੀ; ਹਰਿ ਪੂਰਨ ਆਸਾ ॥੪॥੨॥੭੧॥
jan naanak kee; har pooran aasaa |4|2|71|
Punjabi
ਗੋਲੇ ਨਾਨਕ ਦੀ ਵਾਹਿਗੁਰੂ ਨੇ ਅਭਿਲਾਸ਼ਾ ਪੂਰੀ ਕਰ ਦਿੱਤੀ ਹੈ।
English
Servant Nanak's hopes have been fulfilled by the Lord. ||4||2||71||
ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Punjabi
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
English
Gauree Gwaarayree, Fifth Mehl:
ਕਈ ਜਨਮ; ਭਏ ਕੀਟ ਪਤੰਗਾ ॥
kee janam; bhe keett patangaa |
Punjabi
ਅਨੇਕਾਂ ਪੈਦਾਇਸ਼ਾਂ ਵਿੱਚ ਤੂੰ ਕੀੜਾ ਅਤੇ ਪਰਵਾਨਾ ਹੋਇਆ ਸੈਂ।
English
In so many incarnations, you were a worm and an insect;
ਕਈ ਜਨਮ; ਗਜ ਮੀਨ ਕੁਰੰਗਾ ॥
kee janam; gaj meen kurangaa |
Punjabi
ਅਨੇਕਾਂ ਜਨਮਾ ਅੰਦਰ ਤੂੰ ਹਾਥੀ ਮੱਛੀ ਅਤੇ ਹਰਨ ਸੈਂ।
English
in so many incarnations, you were an elephant, a fish and a deer.
ਕਈ ਜਨਮ; ਪੰਖੀ ਸਰਪ ਹੋਇਓ ॥
kee janam; pankhee sarap hoeo |
Punjabi
ਅਨੇਕਾਂ ਜੂਨਾ ਅੰਦਰ ਪੰਛੀ ਅਤੇ ਸੱਪ ਹੋਇਆ ਸੈਂ।
English
In so many incarnations, you were a bird and a snake.
ਕਈ ਜਨਮ; ਹੈਵਰ ਬ੍ਰਿਖ ਜੋਇਓ ॥੧॥
kee janam; haivar brikh joeo |1|
Punjabi
ਕਈ ਜੂਨੀਆਂ ਅੰਦਰ ਤੂੰ ਘੋੜਾ ਤੇ ਬਲਦ ਕਰਕੇ ਜੋਤਿਆ ਗਿਆ ਸੈਂ।
English
In so many incarnations, you were yoked as an ox and a horse. ||1||
ਮਿਲੁ ਜਗਦੀਸ; ਮਿਲਨ ਕੀ ਬਰੀਆ ॥
mil jagadees; milan kee bareea |
Punjabi
ਸ੍ਰਿਸ਼ਟੀ ਦੇ ਸੁਆਮੀ ਨਾਲ ਜੁੜ। ਇਹ ਹੈ ਵੇਲਾ ਜੁੜਨ ਦਾ।
English
Meet the Lord of the Universe - now is the time to meet Him.
ਚਿਰੰਕਾਲ; ਇਹ ਦੇਹ ਸੰਜਰੀਆ ॥੧॥ ਰਹਾਉ ॥
chirankaal; ih deh sanjareea |1| rahaau |
Punjabi
ਬੜੀ ਦੇਰ ਦੇ ਮਗਰੋਂ ਇਹ ਮਨੁੱਖੀ-ਕਾਇਆ ਸਾਜੀ ਗਈ ਹੈ। ਠਹਿਰਾਉ।
English
After so very long, this human body was fashioned for you. ||1||Pause||
ਕਈ ਜਨਮ; ਸੈਲ ਗਿਰਿ ਕਰਿਆ ॥
kee janam; sail gir kariaa |
Punjabi
ਕਈ ਜਨਮਾ ਅੰਦਰ ਤੂੰ ਚਿਟਾਨਾ ਅਤੇ ਪਹਾੜਾਂ ਵਿੱਚ ਪੈਦਾ ਕੀਤਾ ਗਿਆ ਸੈਂ।
English
In so many incarnations, you were rocks and mountains;
ਕਈ ਜਨਮ; ਗਰਭ ਹਿਰਿ ਖਰਿਆ ॥
kee janam; garabh hir khariaa |
Punjabi
ਅਨੇਕਾਂ ਜੂਨੀਆਂ ਅੰਦਰ ਤੂੰ ਬੱਚੇਦਾਨੀ ਵਿਚੋਂ ਕੱਚਾ ਹੀ ਨਿਕਲ ਗਿਆ ਸੈ।
English
in so many incarnations, you were aborted in the womb;
ਕਈ ਜਨਮ; ਸਾਖ ਕਰਿ ਉਪਾਇਆ ॥
kee janam; saakh kar upaaeaa |
Punjabi
ਕਈਆਂ ਜਨਮਾਂ ਅੰਦਰ ਤੂੰ ਟਹਿਣੀ (ਬਨਸਪਤੀ) ਕਰ ਕੇ ਪੈਦਾ ਕੀਤਾ ਗਿਆ ਸੈਂ।
English
in so many incarnations, you developed branches and leaves;
ਲਖ ਚਉਰਾਸੀਹ; ਜੋਨਿ ਭ੍ਰਮਾਇਆ ॥੨॥
lakh chauraaseeh; jon bhramaaeaa |2|
Punjabi
ਚੁਰਾਸੀ ਲੱਖ ਜੂਨੀਆਂ ਅੰਦਰ ਤੈਨੂੰ ਭਟਕਾਇਆ ਗਿਆ ਸੀ।
English
you wandered through 8.4 million incarnations. ||2||
ਸਾਧਸੰਗਿ; ਭਇਓ ਜਨਮੁ ਪਰਾਪਤਿ ॥
saadhasang; bheo janam paraapat |
Punjabi
ਸਤਿ-ਸੰਗਤਿ ਦੀ ਬਰਕਤ ਦੁਆਰਾ ਤੈਨੂੰ ਮਨੁੱਖੀ-ਜੀਵਨ ਹੱਥ ਲੱਗਾ ਹੈ।
English
Through the Saadh Sangat, the Company of the Holy, you obtained this human life.
ਕਰਿ ਸੇਵਾ; ਭਜੁ ਹਰਿ ਹਰਿ ਗੁਰਮਤਿ ॥
kar sevaa; bhaj har har guramat |
Punjabi
ਗੁਰਾਂ ਦੀ ਅਗਵਾਈ ਤਾਬੇ, ਸਾਹਿਬ ਦੀ ਟਹਿਲ ਕਮਾ ਅਤੇ ਵਾਹਿਗੁਰੂ ਦਾ ਨਾਮ ਜਪ।
English
Do seva - selfless service; follow the Guru's Teachings, and vibrate the Lord's Name, Har, Har.
ਤਿਆਗਿ ਮਾਨੁ; ਝੂਠੁ ਅਭਿਮਾਨੁ ॥
tiaag maan; jhootth abhimaan |
Punjabi
ਹੰਕਾਰ, ਕੂੜ ਤੇ ਆਕੜ ਮੜਕ ਨੂੰ ਛਡ ਦੇ।
English
Abandon pride, falsehood and arrogance.
ਜੀਵਤ ਮਰਹਿ; ਦਰਗਹ ਪਰਵਾਨੁ ॥੩॥
jeevat mareh; daragah paravaan |3|
Punjabi
ਜੀਊਂਦੇ ਜੀ ਮਰ ਕੇ, ਤੂੰ ਸਾਈਂ ਦੇ ਦਰਬਾਰ ਅੰਦਰ ਕਬੂਲ ਪੈ ਜਾਵੇਗਾ।
English
Remain dead while yet alive, and you shall be welcomed in the Court of the Lord. ||3||
ਜੋ ਕਿਛੁ ਹੋਆ; ਸੁ ਤੁਝ ਤੇ ਹੋਗੁ ॥
jo kichh hoaa; su tujh te hog |
Punjabi
ਜਿਹੜਾ ਕੁਝ ਭੀ ਹੋਇਆ ਹੈ, ਜਾ ਹੋਵੇਗਾ, ਉਹ ਤੇਰੇ ਤੋਂ ਹੀ ਹੈ।
English
Whatever has been, and whatever shall be, comes from You, Lord.
ਅਵਰੁ; ਨ ਦੂਜਾ ਕਰਣੈ ਜੋਗੁ ॥
avar; na doojaa karanai jog |
Punjabi
ਹੋਰ ਕੋਈ ਉਸ ਨੂੰ ਕਰਨ ਦੇ ਸਮਰਥ ਨਹੀਂ।
English
No one else can do anything at all.
ਤਾ ਮਿਲੀਐ; ਜਾ ਲੈਹਿ ਮਿਲਾਇ ॥
taa mileeai; jaa laihi milaae |
Punjabi
ਜੇਕਰ ਤੂੰ ਮਿਲਾਵੇ ਕੇਵਲ ਤਾਂ ਹੀ ਆਦਮੀ ਤੈਨੂੰ ਮਿਲਦਾ ਹੈ।
English
We are united with You, when You unite us with Yourself.
ਕਹੁ ਨਾਨਕ; ਹਰਿ ਹਰਿ ਗੁਣ ਗਾਇ ॥੪॥੩॥੭੨॥
kahu naanak; har har gun gaae |4|3|72|
Punjabi
ਗੁਰੂ ਜੀ ਆਖਦੇ ਹਨ ਹੇ ਬੰਦੇ! ਤੂੰ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰ।
English
Says Nanak, sing the Glorious Praises of the Lord, Har, Har. ||4||3||72||
ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Punjabi
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
English
Gauree Gwaarayree, Fifth Mehl:
ਕਰਮ ਭੂਮਿ ਮਹਿ; ਬੋਅਹੁ ਨਾਮੁ ॥
karam bhoom meh; boahu naam |
Punjabi
ਅਮਲਾ ਦੀ ਧਰਤੀ ਅੰਦਰ ਤੂੰ ਨਾਮ ਨੂੰ ਬੀਜ।
English
In the field of karma, plant the seed of the Naam.
ਪੂਰਨ ਹੋਇ; ਤੁਮਾਰਾ ਕਾਮੁ ॥
pooran hoe; tumaaraa kaam |
Punjabi
ਤੇਰਾ ਕਾਰਜ ਪੂਰਾ ਹੋ ਜਾਵੇਗਾ।
English
Your works shall be brought to fruition.
ਫਲ ਪਾਵਹਿ; ਮਿਟੈ ਜਮ ਤ੍ਰਾਸ ॥
fal paaveh; mittai jam traas |
Punjabi
ਤੂੰ ਮੇਵਾ ਪ੍ਰਾਪਤ ਕਰ ਲਵੇਗਾ ਅਤੇ ਤੇਰਾ ਮੌਤ ਦਾ ਡਰ ਦੂਰ ਹੋ ਜਾਵੇਗਾ।
English
You shall obtain these fruits, and the fear of death shall be dispelled.
ਨਿਤ ਗਾਵਹਿ; ਹਰਿ ਹਰਿ ਗੁਣ ਜਾਸ ॥੧॥
nit gaaveh; har har gun jaas |1|
Punjabi
ਹਮੇਸ਼ਾਂ, ਵਾਹਿਗੁਰੂ ਸੁਆਮੀ ਦੀਆਂ ਵਡਿਆਈਆਂ ਅਤੇ ਉਪਮਾ ਗਾਇਨ ਕਰ।
English
Sing continually the Glorious Praises of the Lord, Har, Har. ||1||
ਹਰਿ ਹਰਿ ਨਾਮੁ; ਅੰਤਰਿ ਉਰਿ ਧਾਰਿ ॥
har har naam; antar ur dhaar |
Punjabi
ਵਾਹਿਗੁਰੂ ਸੁਆਮੀ ਦੇ ਨਾਮ ਨੂੰ ਤੂੰ ਆਪਣੇ ਦਿਲ ਤੇ ਮਨ ਨਾਲ ਲਾਈ ਰਖ,
English
Keep the Name of the Lord, Har, Har, enshrined in your heart,
ਸੀਘਰ; ਕਾਰਜੁ ਲੇਹੁ ਸਵਾਰਿ ॥੧॥ ਰਹਾਉ ॥
seeghar; kaaraj lehu savaar |1| rahaau |
Punjabi
ਅਤੇ (ਇਸ ਤਰ੍ਹਾਂ) ਛੇਤੀ ਹੀ ਆਪਣੇ ਕੰਮ ਨੇਪਰੇ ਚਾੜ੍ਹ ਲੈ। ਠਹਿਰਾਉ।
English
and your affairs shall be quickly resolved. ||1||Pause||
ਅਪਨੇ ਪ੍ਰਭ ਸਿਉ; ਹੋਹੁ ਸਾਵਧਾਨੁ ॥
apane prabh siau; hohu saavadhaan |
Punjabi
ਆਪਣੇ ਸੁਆਮੀ ਦੀ ਸੇਵਾ ਕਮਾਉਣ ਲਈ ਸਦਾ ਤਿਆਰ-ਬਰ-ਤਿਆਰ ਰਹੁ।
English
Be always attentive to your God;
ਤਾ ਤੂੰ; ਦਰਗਹ ਪਾਵਹਿ ਮਾਨੁ ॥
taa toon; daragah paaveh maan |
Punjabi
ਤਦ ਤੈਨੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪ੍ਰਾਪਤ ਹੋਵੇਗੀ।
English
thus you shall be honored in His Court.