Ang 181
ਇਸ ਹੀ ਮਧੇ; ਬਸਤੁ ਅਪਾਰ ॥
eis hee madhe; basat apaar |
Punjabi
ਇਸ ਦੇ ਅੰਦਰ ਲਾਸਾਨੀ ਵੱਖਰ ਹੈ।
English
The infinite substance is within it.
ਇਸ ਹੀ ਭੀਤਰਿ; ਸੁਨੀਅਤ ਸਾਹੁ ॥
eis hee bheetar; suneeat saahu |
Punjabi
ਇਸ ਦੇ ਵਿੱਚ, ਸੁਣੀਂਦਾ ਹੈ ਕਿ ਵਡਾ ਵਣਜਾਰਾ ਵਸਦਾ ਹੈ।
English
Within it, the great merchant is said to dwell.
ਕਵਨੁ ਬਾਪਾਰੀ; ਜਾ ਕਾ ਊਹਾ ਵਿਸਾਹੁ ॥੧॥
kavan baapaaree; jaa kaa aoohaa visaahu |1|
Punjabi
ਉਹ ਕਿਹੜਾ ਵਪਾਰੀ ਹੈ, ਜਿਸਦੀ ਓਥੇ ਸਾਖ ਹੈ?
English
Who is the trader who deals there? ||1||
ਨਾਮ ਰਤਨ; ਕੋ ਕੋ ਬਿਉਹਾਰੀ ॥
naam ratan; ko ko biauhaaree |
Punjabi
ਕੋਈ ਵਿਰਲਾ ਹੀ ਵਪਾਰੀ ਹੈ ਜੋ ਨਾਮ ਹੀਰੇ ਦਾ ਵਪਾਰ ਕਰਦਾ ਹੈ।
English
How rare is that trader who deals in the jewel of the Naam, the Name of the Lord.
ਅੰਮ੍ਰਿਤ ਭੋਜਨੁ; ਕਰੇ ਆਹਾਰੀ ॥੧॥ ਰਹਾਉ ॥
amrit bhojan; kare aahaaree |1| rahaau |
Punjabi
ਉਹ ਸੁਧਾਰਸ ਨੂੰ ਆਪਣੇ ਖਾਣੇ ਵਜੋਂ ਛਕਦਾ ਹੈ। ਠਹਿਰਾਉ।
English
He takes the Ambrosial Nectar as his food. ||1||Pause||
ਮਨੁ ਤਨੁ ਅਰਪੀ; ਸੇਵ ਕਰੀਜੈ ॥
man tan arapee; sev kareejai |
Punjabi
ਉਹ ਆਪਣੀ ਆਤਮਾ ਤੇ ਦੇਹਿ ਸੁਆਮੀ ਨੂੰ ਸਮਰਪਣ ਕਰ ਦਿੰਦਾ ਹੈ ਅਤੇ ਉਸ ਦੀ ਟਹਿਲ ਕਮਾਉਂਦਾ ਹੈ।
English
He dedicates his mind and body to serving the Lord.
ਕਵਨ ਸੁ ਜੁਗਤਿ; ਜਿਤੁ ਕਰਿ ਭੀਜੈ ॥
kavan su jugat; jit kar bheejai |
Punjabi
ਉਹ ਕਿਹੜਾ ਢੰਗ ਹੈ ਜਿਸ ਦੁਆਰਾ ਸਾਹਿਬ ਖੁਸ਼ ਹੁੰਦਾ ਹੈ।
English
How can we please the Lord?
ਪਾਇ ਲਗਉ; ਤਜਿ ਮੇਰਾ ਤੇਰੈ ॥
paae lgau; taj meraa terai |
Punjabi
ਆਪਣਾ ਮੇਰ ਤੇਰ ਗੁਆ, ਕੇ ਮੈਂ ਉਸ ਦੇ ਪੈਰੀ ਪੈਂਦਾ ਹਾਂ।
English
I fall at His Feet, and I renounce all sense of 'mine and yours'.
ਕਵਨੁ ਸੁ ਜਨੁ; ਜੋ ਸਉਦਾ ਜੋਰੈ ॥੨॥
kavan su jan; jo saudaa jorai |2|
Punjabi
ਉਹ ਕਿਹੜਾ ਆਦਮੀ ਹੈ ਜੋ ਸੌਦਾ ਕਰਾ ਦੇਵੇ।
English
Who can settle this bargain? ||2||
ਮਹਲੁ ਸਾਹ ਕਾ; ਕਿਨ ਬਿਧਿ ਪਾਵੈ ॥
mehal saah kaa; kin bidh paavai |
Punjabi
ਕਿਸ ਢੰਗ ਨਾਲ ਮੈਂ ਵਣਜਾਰੇ ਦੇ ਮੰਦਰ ਪੁਜ ਸਕਦਾ ਹਾਂ?
English
How can I attain the Mansion of the Lord's Presence?
ਕਵਨ ਸੁ ਬਿਧਿ; ਜਿਤੁ ਭੀਤਰਿ ਬੁਲਾਵੈ ॥
kavan su bidh; jit bheetar bulaavai |
Punjabi
ਉਹ ਕਿਹੜਾ ਤਰੀਕਾ ਹੈ ਜਿਸ ਦੁਆਰਾ ਉਹ ਮੈਨੂੰ ਅੰਦਰ ਸੱਦ ਲਵੇ?
English
How can I get Him to call me inside?
ਤੂੰ ਵਡ ਸਾਹੁ; ਜਾ ਕੇ ਕੋਟਿ ਵਣਜਾਰੇ ॥
toon vadd saahu; jaa ke kott vanajaare |
Punjabi
ਤੂੰ ਵਡਾ ਵਣਜਾਰਾ ਹੈ ਜਿਸ ਦੇ ਕਰੋੜਾਂ ਹੀ ਹਟਵਾਣੀਏ ਹਨ।
English
You are the Great Merchant; You have millions of traders.
ਕਵਨੁ ਸੁ ਦਾਤਾ; ਲੇ ਸੰਚਾਰੇ ॥੩॥
kavan su daataa; le sanchaare |3|
Punjabi
ਉਹ ਕਿਹੜਾ ਦਾਤਾਰ ਹੈ ਜਿਹੜਾ ਮੈਨੂੰ ਹੱਥੋਂ ਪਕੜ ਕੇ ਉਸ ਦੇ ਮੰਦਰ ਤੇ ਪੁਚਾ ਦੇਵੇ?
English
Who is the benefactor? Who can take me to Him? ||3||
ਖੋਜਤ ਖੋਜਤ; ਨਿਜ ਘਰੁ ਪਾਇਆ ॥
khojat khojat; nij ghar paaeaa |
Punjabi
ਲਭਦਿਆਂ ਤੇ ਭਾਲਦਿਆਂ ਮੈਂ ਆਪਣਾ ਨਿੱਜ ਦਾ ਧਾਮ ਪਾ ਲਿਆ ਹੈ।
English
Seeking and searching, I have found my own home, deep within my own being.
ਅਮੋਲ ਰਤਨੁ; ਸਾਚੁ ਦਿਖਲਾਇਆ ॥
amol ratan; saach dikhalaaeaa |
Punjabi
ਸੱਚੇ ਸਾਹਿਬ ਨੇ ਮੈਨੂੰ ਅਮੋਲਕ ਜਵੇਹਰ ਵਿਖਾਲ ਦਿਤਾ ਹੈ।
English
The True Lord has shown me the priceless jewel.
ਕਰਿ ਕਿਰਪਾ; ਜਬ ਮੇਲੇ ਸਾਹਿ ॥
kar kirapaa; jab mele saeh |
Punjabi
ਜਦ ਵਣਜਾਰਾ ਮਿਹਰ ਧਾਰਦਾ ਹੈ, ਉਹ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
English
When the Great Merchant shows His Mercy, He blends us into Himself.
ਕਹੁ ਨਾਨਕ; ਗੁਰ ਕੈ ਵੇਸਾਹਿ ॥੪॥੧੬॥੮੫॥
kahu naanak; gur kai vesaeh |4|16|85|
Punjabi
ਗੁਰੂ ਨਾਨਕ ਜੀ ਫੁਰਮਾਉਂਦੇ ਹਨ ਇਹ ਹੋ ਆਉਂਦਾ ਹੈ, ਜਦ ਜੀਵ ਗੁਰਾਂ ਵਿੱਚ ਭਰੋਸਾ ਧਾਰ ਲੈਂਦਾ ਹੈ।
English
Says Nanak, place your faith in the Guru. ||4||16||85||
ਗਉੜੀ ਮਹਲਾ ੫ ਗੁਆਰੇਰੀ ॥
gaurree mahalaa 5 guaareree |
Punjabi
ਗਊੜੀ ਪਾਤਸ਼ਾਹੀ ਪੰਜਵੀਂ ਗੁਆਰੇਰੀ।
English
Gauree, Fifth Mehl, Gwaarayree:
ਰੈਣਿ ਦਿਨਸੁ; ਰਹੈ ਇਕ ਰੰਗਾ ॥
rain dinas; rahai ik rangaa |
Punjabi
ਰਾਤ੍ਰੀ ਅਤੇ ਦਿਹੁੰ ਸੰਤ ਇਕ ਵਾਹਿਗੁਰੂ ਦੇ ਪ੍ਰੇਮ ਅੰਦਰ ਵਸਦੇ ਹਨ।
English
Night and day, they remain in the Love of the One.
ਪ੍ਰਭ ਕਉ ਜਾਣੈ; ਸਦ ਹੀ ਸੰਗਾ ॥
prabh kau jaanai; sad hee sangaa |
Punjabi
ਸਾਹਿਬ ਨੂੰ ਉਹ ਹਮੇਸ਼ਾ, ਆਪਣੇ ਅੰਗ ਸੰਗ ਸਮਝਦੇ ਹਨ।
English
They know that God is always with them.
ਠਾਕੁਰ ਨਾਮੁ; ਕੀਓ ਉਨਿ ਵਰਤਨਿ ॥
tthaakur naam; keeo un varatan |
Punjabi
ਸਾਈਂ ਦੇ ਨਾਮ ਨੂੰ ਉਹ ਆਪਣੀ ਜੀਵਨ ਰਹੁ-ਰੀਤੀ ਬਣਾ ਲੈਂਦੇ ਹਨ।
English
They make the Name of their Lord and Master their way of life;
ਤ੍ਰਿਪਤਿ ਅਘਾਵਨੁ; ਹਰਿ ਕੈ ਦਰਸਨਿ ॥੧॥
tripat aghaavan; har kai darasan |1|
Punjabi
ਉਹ ਵਾਹਿਗੁਰੂ ਦੇ ਦੀਦਾਰ ਦੁਆਰਾ ਰੱਜ ਅਤੇ ਧ੍ਰਾਪ ਜਾਂਦੇ ਹਨ।
English
they are satisfied and fulfilled with the Blessed Vision of the Lord's Darshan. ||1||
ਹਰਿ ਸੰਗਿ ਰਾਤੇ; ਮਨ ਤਨ ਹਰੇ ॥
har sang raate; man tan hare |
Punjabi
ਉਹ ਵਾਹਿਗੁਰੂ ਨਾਲ ਰੰਗੀਜਣ ਨਾਲ ਉਹਨਾਂ ਦੀ ਆਤਮਾ ਤੇ ਦੇਹਿ ਸਰਸਬਜ਼ ਹੋ ਜਾਂਦੇ ਹਨ।
English
Imbued with the Love of the Lord, their minds and bodies are rejuvenated,
ਗੁਰ ਪੂਰੇ ਕੀ; ਸਰਨੀ ਪਰੇ ॥੧॥ ਰਹਾਉ ॥
gur poore kee; saranee pare |1| rahaau |
Punjabi
ਉਹ ਪੂਰਨ ਗੁਰਾਂ ਦੀ ਪਨਾਹ ਲੈਂਦੇ ਹਨ। ਠਹਿਰਾਉ।
English
entering the Sanctuary of the Perfect Guru. ||1||Pause||
ਚਰਣ ਕਮਲ; ਆਤਮ ਆਧਾਰ ॥
charan kamal; aatam aadhaar |
Punjabi
ਸਾਈਂ ਦੇ ਕੰਵਲ ਰੂਪ ਪੈਰ ਉਨ੍ਹਾਂ ਦੀ ਆਤਮਾ ਦਾ ਆਸਰਾ ਹਨ।
English
The Lord's Lotus Feet are the Support of the soul.
ਏਕੁ ਨਿਹਾਰਹਿ; ਆਗਿਆਕਾਰ ॥
ek nihaareh; aagiaakaar |
Punjabi
ਉਹ ਕੇਵਲ ਇਕ ਵਾਹਿਗੁਰੂ ਨੂੰ ਹੀ ਵੇਖਦੇ ਹਨ, ਅਤੇ ਉਸ ਦੇ ਹੁਕਮ ਦੇ ਪਾਲਣ ਵਾਲੇ ਹੋ ਜਾਂਦੇ ਹਨ।
English
They see only the One, and obey His Order.
ਏਕੋ ਬਨਜੁ; ਏਕੋ ਬਿਉਹਾਰੀ ॥
eko banaj; eko biauhaaree |
Punjabi
ਉਨ੍ਹਾਂ ਦਾ ਕੇਵਲ ਇਕ ਵਪਾਰ ਹੈ ਅਤੇ ਇਕ ਹੀ ਕਾਰ ਵਿਹਾਰ।
English
There is only one trade, and one occupation.
ਅਵਰੁ. ਨ ਜਾਨਹਿ; ਬਿਨੁ ਨਿਰੰਕਾਰੀ ॥੨॥
avar. na jaaneh; bin nirankaaree |2|
Punjabi
ਰੂਪ-ਰੰਗ-ਰਹਿਤ ਸੁਆਮੀ ਦੇ ਬਗੈਰ ਉਹ ਹੋਰਸ ਕਿਸੇ ਨੂੰ ਨਹੀਂ ਜਾਣਦੇ।
English
They know no other than the Formless Lord. ||2||
ਹਰਖ ਸੋਗ; ਦੁਹਹੂੰ ਤੇ ਮੁਕਤੇ ॥
harakh sog; duhahoon te mukate |
Punjabi
ਉਹ ਖੁਸ਼ੀ ਤੇ ਗ਼ਮੀ ਦੋਨਾ ਤੋਂ ਆਜ਼ਾਦ ਹਨ।
English
They are free of both pleasure and pain.
ਸਦਾ ਅਲਿਪਤੁ; ਜੋਗ ਅਰੁ ਜੁਗਤੇ ॥
sadaa alipat; jog ar jugate |
Punjabi
ਹਮੇਸ਼ਾਂ ਹੀ ਦੁਨੀਆਂ ਵਲੋਂ ਅਟੰਕ ਅਤੇ ਰਬ ਨਾਲ ਜੁੜੇ ਰਹਿਣ ਦੀ ਬਿਧੀ ਉਨ੍ਹਾਂ ਨੂੰ ਆਉਂਦੀ ਹੈ।
English
They remain unattached, joined to the Lord's Way.
ਦੀਸਹਿ ਸਭ ਮਹਿ; ਸਭ ਤੇ ਰਹਤੇ ॥
deeseh sabh meh; sabh te rahate |
Punjabi
ਉਹ ਸਾਰਿਆਂ ਵਿੱਚ ਦਿਸਦੇ ਹਨ ਅਤੇ ਫਿਰ ਭੀ ਸਾਰਿਆਂ ਤੋਂ ਨਿਵੇਕਲੇ ਹਨ।
English
They are seen among all, and yet they are distinct from all.
ਪਾਰਬ੍ਰਹਮ ਕਾ; ਓਇ ਧਿਆਨੁ ਧਰਤੇ ॥੩॥
paarabraham kaa; oe dhiaan dharate |3|
Punjabi
ਸ਼ਰੋਮਣੀ ਸਾਹਿਬ ਵਿੱਚ ਉਹ ਆਪਣੀ ਬ੍ਰਿਤੀ ਜੋੜੀ ਰਖਦੇ ਹਨ।
English
They focus their meditation on the Supreme Lord God. ||3||
ਸੰਤਨ ਕੀ ਮਹਿਮਾ; ਕਵਨ ਵਖਾਨਉ ॥
santan kee mahimaa; kavan vakhaanau |
Punjabi
ਸਾਧੂਆਂ ਦੀਆਂ ਬਜੂਰਗੀਆਂ ਮੈਂ ਕਿਹੜੀਆਂ ਕਿਹੜੀਆਂ ਬਿਆਨ ਕਰ ਸਕਦਾ ਹਾਂ?
English
How can I describe the Glories of the Saints?
ਅਗਾਧਿ ਬੋਧਿ; ਕਿਛੁ ਮਿਤਿ ਨਹੀ ਜਾਨਉ ॥
agaadh bodh; kichh mit nahee jaanau |
Punjabi
ਅਥਾਹ ਹੈ ਉਨ੍ਹਾਂ ਦਾ ਗਿਆਨ ਮੈਂ ਉਨ੍ਹਾਂ ਦਾ ਮੁੱਲ ਨਹੀਂ ਜਾਣਦਾ।
English
Their knowledge is unfathomable; their limits cannot be known.
ਪਾਰਬ੍ਰਹਮ; ਮੋਹਿ ਕਿਰਪਾ ਕੀਜੈ ॥
paarabraham; mohi kirapaa keejai |
Punjabi
ਹੇ ਵਿਸ਼ਾਲ ਵਾਹਿਗੁਰੂ ਮੇਰੇ ਉਤੇ ਮਿਹਰ ਧਾਰ।
English
O Supreme Lord God, please shower Your Mercy upon me.
ਧੂਰਿ ਸੰਤਨ ਕੀ; ਨਾਨਕ ਦੀਜੈ ॥੪॥੧੭॥੮੬॥
dhoor santan kee; naanak deejai |4|17|86|
Punjabi
ਨਾਨਕ ਨੂੰ ਸਾਧੂਆਂ ਦੇ ਚਰਨਾਂ ਦੀ ਧੂੜ ਪਰਦਾਨ ਕਰ।
English
Bless Nanak with the dust of the feet of the Saints. ||4||17||86||
ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Punjabi
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
English
Gauree Gwaarayree, Fifth Mehl:
ਤੂੰ ਮੇਰਾ ਸਖਾ; ਤੂੰਹੀ ਮੇਰਾ ਮੀਤੁ ॥
toon meraa sakhaa; toonhee meraa meet |
Punjabi
ਤੂੰ ਮੇਰਾ ਸਾਥੀ ਹੈ ਅਤੇ ਤੂੰ ਹੀ ਮੇਰਾ ਮਿੱਤਰ।
English
You are my Companion; You are my Best Friend.
ਤੂੰ ਮੇਰਾ ਪ੍ਰੀਤਮੁ; ਤੁਮ ਸੰਗਿ ਹੀਤੁ ॥
toon meraa preetam; tum sang heet |
Punjabi
ਤੂੰ ਮੇਰਾ ਪਿਆਰਾ ਹੈ ਅਤੇ ਤੇਰੇ ਨਾਲ ਹੀ ਮੇਰਾ ਪਿਆਰ ਹੈ।
English
You are my Beloved; I am in love with You.
ਤੂੰ ਮੇਰੀ ਪਤਿ; ਤੂਹੈ ਮੇਰਾ ਗਹਣਾ ॥
toon meree pat; toohai meraa gahanaa |
Punjabi
ਤੂੰ ਮੇਰੀ ਇੱਜ਼ਤ-ਆਬਰੂ ਹੈ ਅਤੇ ਤੂੰ ਹੀ ਮੇਰਾ ਭੂਸ਼ਨ ਹੈ।
English
You are my honor; You are my decoration.
ਤੁਝ ਬਿਨੁ; ਨਿਮਖੁ. ਨ ਜਾਈ ਰਹਣਾ ॥੧॥
tujh bin; nimakh. na jaaee rahanaa |1|
Punjabi
ਤੇਰੇ ਬਾਝੋਂ ਮੈਂ ਇਕ ਮੁਹਤ-ਭਰ ਭੀ ਨਹੀਂ ਰਹਿ ਸਕਦਾ।
English
Without You, I cannot survive, even for an instant. ||1||
ਤੂੰ ਮੇਰੇ ਲਾਲਨ; ਤੂੰ ਮੇਰੇ ਪ੍ਰਾਨ ॥
toon mere laalan; toon mere praan |
Punjabi
ਤੂੰ ਮੇਰਾ ਦਿਲਬਰ ਹੈ ਅਤੇ ਤੂੰ ਹੀ ਮੇਰੀ ਜਿੰਦਜਾਨ।
English
You are my Intimate Beloved, You are my breath of life.
ਤੂੰ ਮੇਰੇ ਸਾਹਿਬ; ਤੂੰ ਮੇਰੇ ਖਾਨ ॥੧॥ ਰਹਾਉ ॥
toon mere saahib; toon mere khaan |1| rahaau |
Punjabi
ਤੂੰ ਮੇਰਾ ਸੁਆਮੀ ਹੈ ਅਤੇ ਤੂੰ ਹੀ ਮੇਰਾ ਸਰਦਾਰ। ਠਹਿਰਾਉ।
English
You are my Lord and Master; You are my Leader. ||1||Pause||
ਜਿਉ ਤੁਮ ਰਾਖਹੁ; ਤਿਵ ਹੀ ਰਹਨਾ ॥
jiau tum raakhahu; tiv hee rahanaa |
Punjabi
ਜਿਸ ਤਰ੍ਹਾਂ ਤੂੰ ਮੇਨੂੰ ਰਖਦਾ ਹੈ ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
English
As You keep me, so do I survive.
ਜੋ ਤੁਮ ਕਹਹੁ; ਸੋਈ ਮੋਹਿ ਕਰਨਾ ॥
jo tum kahahu; soee mohi karanaa |
Punjabi
ਜੋ ਕੁਝ ਤੂੰ ਆਖਦਾ ਹੈ, ਉਹੀ ਮੈਂ ਕਰਦਾ ਹਾਂ।
English
Whatever You say, that is what I do.
ਜਹ ਪੇਖਉ; ਤਹਾ ਤੁਮ ਬਸਨਾ ॥
jeh pekhau; tahaa tum basanaa |
Punjabi
ਜਿਥੇ ਕਿਤੇ ਭੀ ਮੈਂ ਦੇਖਦਾ ਉਥੇ ਮੈਂ ਤੈਨੂੰ ਵਸਦਾ ਪਾਉਂਦਾ ਹਾਂ।
English
Wherever I look, there I see You dwelling.
ਨਿਰਭਉ ਨਾਮੁ; ਜਪਉ ਤੇਰਾ ਰਸਨਾ ॥੨॥
nirbhau naam; jpau teraa rasanaa |2|
Punjabi
ਮੇਰੇ ਨਿਡਰ ਸੁਆਮੀ, ਆਪਣੀ ਜੀਭਾ ਨਾਲ ਮੈਂ ਤੇਰੇ ਨਾਮ ਦਾ ਉਚਾਰਨ ਕਰਦਾ ਹਾਂ।
English
O my Fearless Lord, with my tongue, I chant Your Name. ||2||
ਤੂੰ ਮੇਰੀ ਨਵ ਨਿਧਿ; ਤੂੰ ਭੰਡਾਰੁ ॥
toon meree nav nidh; toon bhanddaar |
Punjabi
ਤੂੰ ਮੇਰੇ ਨੌ ਖਜਾਨੇ ਹੈ ਅਤੇ ਤੂੰ ਹੀ ਮੇਰਾ ਤੋਸ਼ਾਖਾਨਾ।
English
You are my nine treasures, You are my storehouse.
ਰੰਗ ਰਸਾ; ਤੂੰ ਮਨਹਿ ਅਧਾਰੁ ॥
rang rasaa; toon maneh adhaar |
Punjabi
ਤੇਰੀ ਪ੍ਰੀਤ ਨਾਲ ਮੈਂ ਸਿੰਚਰਿਆ ਹੋਇਆ ਹਾਂ। ਤੂੰ ਮੇਰਾ ਚਿੱਤ ਦਾ ਆਸਰਾ ਹੈ।
English
I am imbued with Your Love; You are the Support of my mind.
ਤੂੰ ਮੇਰੀ ਸੋਭਾ; ਤੁਮ ਸੰਗਿ ਰਚੀਆ ॥
toon meree sobhaa; tum sang racheea |
Punjabi
ਤੂੰ ਮੇਰੀ ਸ਼ਾਨ-ਸ਼ੋਕਤ ਹੈ ਅਤੇ ਤੇਰੇ ਨਾਲ ਹੀ ਮੈਂ ਲੀਨ ਹੋਇਆ ਹੋਇਆ ਹਾਂ।
English
You are my Glory; I am blended with You.
ਤੂੰ ਮੇਰੀ ਓਟ; ਤੂੰ ਹੈ ਮੇਰਾ ਤਕੀਆ ॥੩॥
toon meree ott; toon hai meraa takeea |3|
Punjabi
ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰਾ ਆਸਰਾ ਹੈ।
English
You are my Shelter; You are my Anchoring Support. ||3||
ਮਨ ਤਨ ਅੰਤਰਿ; ਤੁਹੀ ਧਿਆਇਆ ॥
man tan antar; tuhee dhiaaeaa |
Punjabi
ਆਪਣੀ ਆਤਮਾ ਤੇ ਦੇਹਿ ਅੰਦਰ ਮੈਂ ਤੇਰਾ ਸਿਮਰਨ ਕਰਦਾ ਹਾਂ।
English
Deep within my mind and body, I meditate on You.
ਮਰਮੁ ਤੁਮਾਰਾ; ਗੁਰ ਤੇ ਪਾਇਆ ॥
maram tumaaraa; gur te paaeaa |
Punjabi
ਤੇਰਾ ਭੇਤ ਮੈਂ ਗੁਰਾਂ ਪਾਸੋਂ ਹਾਸਲ ਕੀਤਾ ਹੈ।
English
I have obtained Your secret from the Guru.
ਸਤਿਗੁਰ ਤੇ ਦ੍ਰਿੜਿਆ; ਇਕੁ ਏਕੈ ॥
satigur te drirriaa; ik ekai |
Punjabi
ਸੱਚੇ ਗੁਰਾਂ ਦੇ ਰਾਹੀਂ ਮੈਂ ਕੇਵਲ ਇਕ ਸੁਆਮੀ ਨੂੰ ਘੁਟ ਕੇ ਫੜਿਆ ਹੈ।
English
Through the True Guru, the One and only Lord was implanted within me;
ਨਾਨਕ ਦਾਸ; ਹਰਿ ਹਰਿ ਹਰਿ ਟੇਕੈ ॥੪॥੧੮॥੮੭॥
naanak daas; har har har ttekai |4|18|87|
Punjabi
ਗੋਲੇ ਨਾਨਕ ਨੂੰ ਵਾਹਿਗੁਰੂ ਸੁਆਮੀ ਮਾਲਕ ਦਾ ਹੀ ਆਸਰਾ ਹੈ।
English
servant Nanak has taken to the Support of the Lord, Har, Har, Har. ||4||18||87||
ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Punjabi
ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
English
Gauree Gwaarayree, Fifth Mehl: