Ang 205
ਅੰਤਰਿ ਅਲਖੁ. ਨ ਜਾਈ ਲਖਿਆ; ਵਿਚਿ ਪੜਦਾ ਹਉਮੈ ਪਾਈ ॥
antar alakh. na jaaee lakhiaa; vich parradaa haumai paaee |
Punjabi
ਅਬੋਧ ਸਾਈਂ ਅੰਦਰ ਹੀ ਹੈ ਪ੍ਰੰਤੂ ਵਿੱਚ ਪਏ ਹੋਏ ਹੰਕਾਰ ਦੇ ਪਰਦੇ ਦੇ ਸਬਬ ਉਹ ਵੇਖਿਆ ਨਹੀਂ ਜਾ ਸਕਦਾ।
English
The Unseen Lord is deep within the self; He cannot be seen; the curtain of egotism intervenes.
ਮਾਇਆ ਮੋਹਿ ਸਭੋ ਜਗੁ ਸੋਇਆ; ਇਹੁ ਭਰਮੁ. ਕਹਹੁ ਕਿਉ ਜਾਈ ॥੧॥
maaeaa mohi sabho jag soeaa; ihu bharam. kahahu kiau jaaee |1|
Punjabi
ਧਨ-ਦੌਲਤ ਦੀ ਮੁਹੱਬਤ ਅੰਦਰ ਸਾਰਾ ਸੰਸਾਰ ਸੁੱਤਾ ਪਿਆ ਹੈ। ਦੱਸੋ! ਇਹ ਸੰਦੇਹ ਕਿਸ ਤਰ੍ਹਾਂ ਦੂਰ ਹੋ ਸਕਦਾ ਹੈ?
English
In emotional attachment to Maya, all the world is asleep. Tell me, how can this doubt be dispelled? ||1||
ਏਕਾ ਸੰਗਤਿ. ਇਕਤੁ ਗ੍ਰਿਹਿ ਬਸਤੇ; ਮਿਲਿ ਬਾਤ. ਨ ਕਰਤੇ ਭਾਈ ॥
ekaa sangat. ikat grihi basate; mil baat. na karate bhaaee |
Punjabi
ਆਤਮਾ ਅਤੇ ਪਰਮ-ਆਤਮਾ ਇਕੋ ਹੀ ਵੰਸ਼ ਨਾਲ ਸੰਬੰਧਤ ਹਨ ਅਤੇ ਇਕੱਠੇ ਇਕੋ ਹੀ ਘਰ ਵਿੱਚ ਰਹਿੰਦੇ ਹਨ, ਪ੍ਰੰਤੂ ਉਹ ਇਕ ਦੂਜੇ ਨਾਲ ਗੱਲ ਨਹੀਂ ਕਰਦੇ, ਹੈ ਵੀਰ!
English
The one lives together with the other in the same house, but they do not talk to one another, O Siblings of Destiny.
ਏਕ ਬਸਤੁ ਬਿਨੁ. ਪੰਚ ਦੁਹੇਲੇ; ਓਹ ਬਸਤੁ ਅਗੋਚਰ ਠਾਈ ॥੨॥
ek basat bin. panch duhele; oeh basat agochar tthaaee |2|
Punjabi
ਰੱਬ ਦੇ ਨਾਮ ਦੇ ਇਕ ਵੱਖਰ ਦੇ ਬਗੈਰ ਪੰਜੇ ਗਿਆਨ-ਇੰਦ੍ਰੇ ਦੁਖ ਹਨ! ਉਹ ਵੱਖਰ ਪਹੁੰਚ ਤੋਂ ਪਰੇ ਜਗ੍ਹਾਂ ਵਿੱਚ ਹੈ।
English
Without the one substance, the five are miserable; that substance is in the unapproachable place. ||2||
ਜਿਸ ਕਾ ਗ੍ਰਿਹੁ, ਤਿਨਿ ਦੀਆ ਤਾਲਾ; ਕੁੰਜੀ. ਗੁਰ ਸਉਪਾਈ ॥
jis kaa grihu, tin deea taalaa; kunjee. gur saupaaee |
Punjabi
ਜਿਸ ਦਾ ਘਰ ਹੈ, ਉਸ ਨੇ ਇਸ ਨੂੰ ਜਿੰਦ੍ਰਾ ਲਾ ਦਿਤਾ ਹੈ, ਅਤੇ ਚਾਬੀ ਗੁਰਾਂ ਨੂੰ ਸੌਪ ਦਿਤੀ ਹੈ।
English
And the one whose home it is, has locked it up, and given the key to the Guru.
ਅਨਿਕ ਉਪਾਵ ਕਰੇ. ਨਹੀ ਪਾਵੈ; ਬਿਨੁ ਸਤਿਗੁਰ ਸਰਣਾਈ ॥੩॥
anik upaav kare. nahee paavai; bin satigur saranaaee |3|
Punjabi
ਸੱਚੇ ਗੁਰਾਂ ਦੀ ਪਨਾਹ ਲੈਣ ਦੇ ਬਗੈਰ ਹੋਰ ਬਹੁਤੇ ਉਪਰਾਲੇ ਕਰਨ ਦੁਆਰਾ ਵੀ ਇਨਸਾਨ ਚਾਬੀ ਨੂੰ ਪ੍ਰਾਪਤ ਨਹੀਂ ਕਰ ਸਕਦਾ।
English
You may make all sorts of efforts, but it cannot be obtained, without the Sanctuary of the True Guru. ||3||
ਜਿਨ ਕੇ ਬੰਧਨ. ਕਾਟੇ ਸਤਿਗੁਰ; ਤਿਨ ਸਾਧਸੰਗਤਿ ਲਿਵ ਲਾਈ ॥
jin ke bandhan. kaatte satigur; tin saadhasangat liv laaee |
Punjabi
ਜਿਨ੍ਹਾਂ ਦੀਆਂ ਬੇੜੀਆਂ ਸੱਚੇ ਗੁਰਾਂ ਨੇ ਵੰਢ ਸੁੱਟੀਆਂ ਹਨ ਉਹ ਸਤਿਸੰਗਤ ਨਾਲ ਪਿਆਰ ਪਾ ਲੈਂਦੇ ਹਨ।
English
Those whose bonds have been broken by the True Guru, enshrine love for the Saadh Sangat, the Company of the Holy.
ਪੰਚ ਜਨਾ ਮਿਲਿ. ਮੰਗਲੁ ਗਾਇਆ; ਹਰਿ ਨਾਨਕ. ਭੇਦੁ ਨ ਭਾਈ ॥੪॥
panch janaa mil. mangal gaaeaa; har naanak. bhed na bhaaee |4|
Punjabi
ਚੋਣਵੇ ਪਵਿੱਤਰ ਪੁਰਸ਼ ਇਕੰਠੇ ਹੋ ਕੇ ਖੁਸ਼ੀ ਦੇ ਗੀਤ ਗਾਉਂਦੇ ਹਨ। ਉਨ੍ਹਾਂ ਅਤੇ ਵਾਹਿਗੁਰੂ ਵਿੱਚ ਨਾਨਕ ਕੋਈ ਫਰਕ ਨਹੀਂ, ਹੈ ਭਰਾ।
English
The self-elect, the self-realized beings, meet together and sing the joyous songs of the Lord. Nanak, there is no difference between them, O Siblings of Destiny. ||4||
ਮੇਰੇ ਰਾਮ ਰਾਇ; ਇਨ ਬਿਧਿ ਮਿਲੈ ਗੁਸਾਈ ॥
mere raam raae; in bidh milai gusaaee |
Punjabi
ਮੇਰਾ ਮਾਲਕ, ਆਲਮ ਦਾ ਪਾਤਸ਼ਾਹ ਤੇ ਸੁਆਮੀ ਇਸ ਢੰਗ ਨਾਲ ਮਿਲਦਾ ਹੈ।
English
This is how my Sovereign Lord King, the Lord of the Universe, is met;
ਸਹਜੁ ਭਇਆ ਭ੍ਰਮੁ ਖਿਨ ਮਹਿ ਨਾਠਾ; ਮਿਲਿ ਜੋਤੀ ਜੋਤਿ ਸਮਾਈ ॥੧॥ ਰਹਾਉ ਦੂਜਾ ॥੧॥੧੨੨॥
sehaj bheaa bhram khin meh naatthaa; mil jotee jot samaaee |1| rahaau doojaa |1|122|
Punjabi
ਬੈਕੁੰਠੀ ਅਨੰਦ ਪ੍ਰਾਪਤ ਹੋ ਗਿਆ ਹੈ, ਵਹਿਮ ਇਕ ਮੁਹਤ ਵਿੱਚ ਦੌੜ ਗਿਆ ਹੈ ਅਤੇ ਮਾਲਕ ਨੂੰ ਮਿਲ ਕੇ ਮੇਰਾ ਨੂਰ ਪਰਮ-ਨੂਰ ਅੰਦਰ ਲੀਨ ਹੋ ਗਿਆ ਹੈ। ਠਹਿਰਾਉ ਦੂਜਾ।
English
celestial bliss is attained in an instant, and doubt is dispelled. Meeting Him, my light merges in the Light. ||1||Second Pause||1||122||
ਗਉੜੀ ਮਹਲਾ ੫ ॥
gaurree mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀ।
English
Gauree, Fifth Mehl:
ਐਸੋ ਪਰਚਉ; ਪਾਇਓ ॥
aiso parchau; paaeo |
Punjabi
ਅਹੋ ਜੇਹੀ ਯਾਰੀ ਮੇਰੀ ਸਾਹਿਬ ਨਾਲ ਪੈ ਗਈ ਹੈ,
English
I am intimate with Him;
ਕਰੀ ਕ੍ਰਿਪਾ ਦਇਆਲ ਬੀਠੁਲੈ; ਸਤਿਗੁਰ ਮੁਝਹਿ ਬਤਾਇਓ ॥੧॥ ਰਹਾਉ ॥
karee kripaa deaal beetthulai; satigur mujheh bataaeo |1| rahaau |
Punjabi
ਆਪਣੀ ਦਇਆ ਦੁਆਰਾ, ਮਿਹਰਬਾਨ ਪ੍ਰੀਤਮ ਨੇ ਮੈਨੂੰ ਸੱਚੇ ਗੁਰਾਂ ਦਾ ਪਤਾ ਦੇ ਦਿੱਤਾ ਹੈ। ਠਹਿਰਾਉ।
English
granting His Grace, my Kind Beloved has told me of the True Guru. ||1||Pause||
ਜਤ ਕਤ ਦੇਖਉ. ਤਤ ਤਤ ਤੁਮ ਹੀ; ਮੋਹਿ. ਇਹੁ ਬਿਸੁਆਸੁ ਹੋਇ ਆਇਓ ॥
jat kat dekhau. tat tat tum hee; mohi. ihu bisuaas hoe aaeo |
Punjabi
ਜਿਥੇ ਕਿਤੇ ਮੈਂ ਤੱਕਦਾ ਹਾਂ, ਉਥੇ ਮੈਂ ਤੈਨੂੰ ਹੀ ਪਾਉਂਦਾ ਹਾਂ। ਮੇਰਾ ਹੁਣ ਪੱਕਾ ਯਕੀਨ ਬੱਝ ਗਿਆ ਹੈ।
English
Wherever I look, there You are; I am totally convinced of this.
ਕੈ ਪਹਿ ਕਰਉ ਅਰਦਾਸਿ ਬੇਨਤੀ; ਜਉ. ਸੁਨਤੋ ਹੈ ਰਘੁਰਾਇਓ ॥੧॥
kai peh krau aradaas benatee; jau. sunato hai raghuraaeo |1|
Punjabi
ਮੈਂ ਕੀਹਦੇ ਪਾਸ ਜੋਦੜੀ ਤੇ ਪ੍ਰਾਰਥਾ ਕਰਾਂ, ਜਦ ਪ੍ਰਭੂ ਸਾਰਾ ਕੁਝ ਖੁਦ ਸੁਣ ਰਿਹਾ ਹੈ।
English
Unto whom should I pray? The Lord Himself hears all. ||1||
ਲਹਿਓ ਸਹਸਾ. ਬੰਧਨ, ਗੁਰਿ ਤੋਰੇ; ਤਾਂ ਸਦਾ ਸਹਜ ਸੁਖੁ ਪਾਇਓ ॥
lahio sahasaa. bandhan, gur tore; taan sadaa sehaj sukh paaeo |
Punjabi
ਮੇਰਾ ਫਿਕਰ ਦੂਰ ਹੋ ਗਿਆ ਹੈ। ਗੁਰਾਂ ਨੇ ਮੇਰੀਆਂ ਬੇੜੀਆਂ ਕਟ ਛਡੀਆਂ ਹਨ। ਇਸ ਲਈ ਮੈਂ ਸਦੀਵੀ ਸਥਿਰ ਪਰਮਆਨੰਦ ਪਾ ਲਿਆ ਹੈ।
English
My anxiety is over. The Guru has cut away my bonds, and I have found eternal peace.
ਹੋਣਾ ਸਾ ਸੋਈ ਫੁਨਿ ਹੋਸੀ; ਸੁਖੁ ਦੁਖੁ ਕਹਾ ਦਿਖਾਇਓ ॥੨॥
honaa saa soee fun hosee; sukh dukh kahaa dikhaaeo |2|
Punjabi
ਜੋ ਕੁਛ ਭੀ ਹੋਣਾ ਹੈ, ਆਖਰਕਾਰ ਜਰੂਰ ਹੋਵੇਗਾ। ਖੁਸ਼ੀ ਅਤੇ ਗ਼ਮੀ ਤਦੋਂ ਕਿੱਥੇ ਵੇਖੀ ਜਾ ਸਕਦੀ ਹੈ?
English
Whatever shall be, shall be in the end; so where can pain and pleasure be seen? ||2||
ਖੰਡ ਬ੍ਰਹਮੰਡ ਕਾ ਏਕੋ ਠਾਣਾ; ਗੁਰਿ. ਪਰਦਾ ਖੋਲਿ ਦਿਖਾਇਓ ॥
khandd brahamandd kaa eko tthaanaa; gur. paradaa khol dikhaaeo |
Punjabi
ਸੰਸਾਰੀ ਖਿੱਤਿਆਂ ਅਤੇ ਸੂਰਜ ਮੰਡਲਾਂ ਦਾ ਇਕ ਪ੍ਰਭੂ ਹੀ ਆਸਰਾ ਹੈ। ਪੜਦਾ ਪਰੇ ਕਰ ਕੇ, ਗੁਰਾਂ ਨੇ ਮੈਨੂੰ ਇਹ ਵਿਖਾਲ ਦਿਤਾ ਹੈ।
English
The continents and the solar systems rest in the support of the One Lord. The Guru has removed the veil of illusion, and shown this to me.
ਨਉ ਨਿਧਿ ਨਾਮੁ ਨਿਧਾਨੁ, ਇਕ ਠਾਈ; ਤਉ ਬਾਹਰਿ ਕੈਠੈ ਜਾਇਓ ॥੩॥
nau nidh naam nidhaan, ik tthaaee; tau baahar kaitthai jaaeo |3|
Punjabi
ਨਾਮ ਦੀ ਦੌਲਤ ਦੇ ਨੌ ਖ਼ਜ਼ਾਨੇ ਇਕ ਜਗ੍ਹਾਂ (ਮਨ) ਵਿੱਚ ਹਨ। ਤਦ, ਬੰਦਾ ਕਿਹੜੀ ਬਾਹਰਲੀ ਜਗ੍ਹਾਂ ਨੂੰ ਜਾਵੇ?
English
The nine treasures of the wealth of the Name of the Lord are in that one place. Where else should we go? ||3||
ਏਕੈ ਕਨਿਕ ਅਨਿਕ ਭਾਤਿ ਸਾਜੀ; ਬਹੁ ਪਰਕਾਰ ਰਚਾਇਓ ॥
ekai kanik anik bhaat saajee; bahu parakaar rachaaeo |
Punjabi
ਓਹੀ ਸੋਨਾ ਅਨੇਕਾਂ ਸਰੂਪ ਵਿੱਚ ਘੜਿਆ ਜਾਂਦਾ ਹੈ। ਏਸੇ ਤਰ੍ਹਾਂ ਕੇਵਲ ਆਪਣੇ ਵਿਚੋਂ ਹੀ ਪ੍ਰਭ੍ਰੂ ਨੇ ਅਨੇਕਾਂ ਵੰਨਗੀਆਂ ਦੀ ਰਚਨਾ ਬਣਾਈ ਹੈ।
English
The same gold is fashioned into various articles; just so, the Lord has made the many patterns of the creation.
ਕਹੁ ਨਾਨਕ. ਭਰਮੁ, ਗੁਰਿ ਖੋਈ ਹੈ; ਇਵ ਤਤੈ ਤਤੁ ਮਿਲਾਇਓ ॥੪॥੨॥੧੨੩॥
kahu naanak. bharam, gur khoee hai; iv tatai tat milaaeo |4|2|123|
Punjabi
ਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਨੇ ਮੇਰਾ ਵਹਿਮ ਦੂਰ ਕਰ ਦਿਤਾ ਹੈ। ਸੋਨੇ ਦੇ ਜੇਵਰ ਅੰਤ ਨੂੰ ਸੋਨਾ ਹੋ ਜਾਂਦੇ ਹਨ। ਏਸੇ ਤਰ੍ਹਾਂ ਮਨੁਖੀ ਅਸਲੀਅਤ, ਆਖਰਕਾਰ ਈਸ਼ਵਰੀ ਅਸਲੀਅਤ ਨਾਲ ਅਭੇਦ ਹੋ ਜਾਂਦੀ ਹੈ।
English
Says Nanak, the Guru has dispelled my doubt; in this way, my essence merges into God's essence. ||4||2||123||
ਗਉੜੀ₂ ਮਹਲਾ ੫ ॥
gaurree₂ mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀਂ।
English
Gauree, Fifth Mehl:
ਅਉਧ ਘਟੈ; ਦਿਨਸੁ ਰੈਨਾਰੇ ॥
aaudh ghattai; dinas rainaare |
Punjabi
ਦਿਨ ਰਾਤ ਉਮਰ ਘਟ ਹੁੰਦੀ ਜਾ ਰਹੀ ਹੈ।
English
This life is diminishing, day and night.
ਮਨ ਗੁਰ ਮਿਲਿ; ਕਾਜ ਸਵਾਰੇ ॥੧॥ ਰਹਾਉ ॥
man gur mil; kaaj savaare |1| rahaau |
Punjabi
ਹੇ ਬੰਦੇ! ਗੁਰਾਂ ਨੂੰ ਭੇਟਣ ਦੁਆਰਾ ਤੂੰ ਆਪਣੇ ਕਾਰਜ ਰਾਸ ਕਰ ਲੈ। ਠਹਿਰਾਉ।
English
Meeting with the Guru, your affairs shall be resolved. ||1||Pause||
ਕਰਉ ਬੇਨੰਤੀ. ਸੁਨਹੁ ਮੇਰੇ ਮੀਤਾ; ਸੰਤ ਟਹਲ ਕੀ ਬੇਲਾ ॥
krau benantee. sunahu mere meetaa; sant ttehal kee belaa |
Punjabi
ਮੈਂ ਪ੍ਰਾਰਥਨਾ ਕਰਦਾ ਹਾਂ, ਸ੍ਰਵਣ ਕਰ ਹੈ ਮੇਰੇ ਮਿਤ੍ਰ ਸਾਧੂਆਂ ਦੀ ਸੇਵਾ ਕਰਨ ਦਾ ਇਹ ਸੁਹਾਉਣਾ ਸਮਾਂ ਹੈ।
English
Listen, my friends, I beg of you: now is the time to serve the Saints!
ਈਹਾ. ਖਾਟਿ ਚਲਹੁ ਹਰਿ ਲਾਹਾ; ਆਗੈ ਬਸਨੁ ਸੁਹੇਲਾ ॥੧॥
eehaa. khaatt chalahu har laahaa; aagai basan suhelaa |1|
Punjabi
ਏਥੋ ਰੱਬ ਦੇ ਨਾਮ ਦੀ ਖੱਟੀ ਖਟ ਕੇ ਚਾਲੇ ਪਾ। ਪ੍ਰਲੋਕ ਵਿੱਚ ਤੈਨੂੰ ਸਸ਼ੋਭਤ ਨਿਵਾਸ ਅਸਥਾਨ ਮਿਲੇਗਾ।
English
In this world, earn the profit of the Lord's Name, and hereafter, you shall dwell in peace. ||1||
ਇਹੁ ਸੰਸਾਰੁ ਬਿਕਾਰੁ ਸਹਸੇ ਮਹਿ; ਤਰਿਓ ਬ੍ਰਹਮ ਗਿਆਨੀ ॥
eihu sansaar bikaar sahase meh; tario braham giaanee |
Punjabi
ਇਹ ਜਹਾਨ ਬਦਫੈਲੀ ਅਤੇ ਸੰਦੇਹ ਅੰਦਰ ਗਲਤਾਨ ਹੈ। ਕੇਵਲ ਰੱਬ ਨੂੰ ਜਾਨਣ ਵਾਲੇ ਦਾ ਹੀ ਬਚਾ ਹੁੰਦਾ ਹੈ।
English
This world is engrossed in corruption and cynicism. Only those who know God are saved.
ਜਿਸਹਿ ਜਗਾਇ ਪੀਆਏ ਹਰਿ ਰਸੁ; ਅਕਥ ਕਥਾ ਤਿਨਿ ਜਾਨੀ ॥੨॥
jiseh jagaae peeae har ras; akath kathaa tin jaanee |2|
Punjabi
ਜਿਸ ਨੂੰ ਹਰੀ ਜਗਾ ਕੇ ਆਪਣੇ ਨਾਮ ਦਾ ਇਹ ਜੌਹਰ ਛਕਾਉਂਦਾ ਹੈ ਉਹ ਨਾਂ ਬਿਆਨ ਹੋ ਸਕਣ ਵਾਲੇ ਪ੍ਰਭੂ ਦੀ ਗਿਆਨ ਗੋਸ਼ਟ ਨੂੰ ਸਮਝ ਲੈਂਦਾ ਹੈ।
English
Those who are awakened by the Lord to drink in this sublime essence, come to know the Unspoken Speech of the Lord. ||2||
ਜਾ ਕਉ ਆਏ. ਸੋਈ ਵਿਹਾਝਹੁ; ਹਰਿ ਗੁਰ ਤੇ ਮਨਹਿ ਬਸੇਰਾ ॥
jaa kau aae. soee vihaajhahu; har gur te maneh baseraa |
Punjabi
ਕੇਵਲ ਉਹੀ ਸੌਦਾ ਖਰੀਦ ਜਿਸ ਲਈ ਤੂੰ ਆਇਆ ਹੈ। ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਤੇਰੇ ਦਿਲ ਅੰਦਰ ਨਿਵਾਸ ਕਰ ਲਵੇਗਾ।
English
Purchase only that for which you have come into the world, and through the Guru, the Lord shall dwell within your mind.
ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ; ਬਹੁਰਿ. ਨ ਹੋਇਗੋ ਫੇਰਾ ॥੩॥
nij ghar mehal paavahu sukh sahaje; bahur. na hoeigo feraa |3|
Punjabi
ਆਪਣੇ ਨਿਜ ਦੇ ਗ੍ਰਹਿ ਅੰਦਰ ਹੀ ਤੂੰ ਆਰਾਮ ਚੈਨ ਨਾਲ ਸੁਆਮੀ ਦੀ ਹਜ਼ੂਰੀ ਨੂੰ ਪ੍ਰਾਪਤ ਹੋ ਜਾਵੇਗਾ ਅਤੇ ਤੈਨੂੰ ਮੁੜ ਕੇ ਗੇੜਾ ਨਹੀਂ ਪਵੇਗਾ।
English
Within the home of your own inner being, you shall obtain the Mansion of the Lord's Presence with intuitive ease. You shall not be consigned again to the wheel of reincarnation. ||3||
ਅੰਤਰਜਾਮੀ ਪੁਰਖ ਬਿਧਾਤੇ; ਸਰਧਾ ਮਨ ਕੀ ਪੂਰੇ ॥
antarajaamee purakh bidhaate; saradhaa man kee poore |
Punjabi
ਹੈ ਦਿਲਾਂ ਦੀਆਂ ਜਾਨਣ ਵਾਲੇ ਅਤੇ ਢੋ ਮੇਲ ਮੇਲਣਹਾਰ ਪ੍ਰਭੂ ਤੂੰ ਮੇਰੇ ਦਿਲ ਦੀ ਸੱਧਰ ਪੂਰੀ ਕਰ।
English
O Inner-knower, Searcher of hearts, Primal Being, Architect of Destiny: please fulfill this yearning of my mind.
ਨਾਨਕੁ ਦਾਸੁ. ਇਹੀ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ॥੪॥੩॥੧੨੪॥
naanak daas. ihee sukh maagai; mo kau kar santan kee dhoore |4|3|124|
Punjabi
ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ ਕਿ ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਲੈ, ਹੇ ਸੁਆਮੀ!
English
Nanak, Your slave, begs for this happiness: let me be the dust of the feet of the Saints. ||4||3||124||
ਗਉੜੀ ਮਹਲਾ ੫ ॥
gaurree mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀ।
English
Gauree, Fifth Mehl:
ਰਾਖੁ ਪਿਤਾ ਪ੍ਰਭ ਮੇਰੇ ॥
raakh pitaa prabh mere |
Punjabi
ਮੇਰੀ ਰਖਿਆ ਕਰ ਹੈ ਮੇਰੇ ਬਾਬਲ ਪਰਮੇਸ਼ਰ!
English
Save me, O My Father God.
ਮੋਹਿ ਨਿਰਗੁਨੁ; ਸਭ ਗੁਨ ਤੇਰੇ ॥੧॥ ਰਹਾਉ ॥
mohi niragun; sabh gun tere |1| rahaau |
Punjabi
ਮੈਂ ਨੇਕੀ ਵਿਹੁਣ ਹਾਂ, ਸਾਰੀਆਂ ਨੇਕੀਆਂ ਤੇਰੇ ਵਿੱਚ ਹਨ। ਠਹਿਰਾੳ।
English
I am worthless and without virtue; all virtues are Yours. ||1||Pause||
ਪੰਚ ਬਿਖਾਦੀ. ਏਕੁ ਗਰੀਬਾ; ਰਾਖਹੁ ਰਾਖਨਹਾਰੇ ॥
panch bikhaadee. ek gareebaa; raakhahu raakhanahaare |
Punjabi
ਹੈ ਬਚਾਉਣਹਾਰ! ਪੰਜ ਝਗੜਾਲੂ ਪਾਪ, ਮੈਂ ਇਕੱਲੜੀ ਗਰੀਬ ਜਿੰਦੜੀ ਦੇ ਦੁਸ਼ਮਨ ਹਨ ਮੈਨੂੰ ਉਨ੍ਹਾਂ ਪਾਸੋਂ ਬਚਾ ਲੈ।
English
The five vicious thieves are assaulting my poor being; save me, O Savior Lord!
ਖੇਦੁ ਕਰਹਿ. ਅਰੁ ਬਹੁਤੁ ਸੰਤਾਵਹਿ; ਆਇਓ ਸਰਨਿ ਤੁਹਾਰੇ ॥੧॥
khed kareh. ar bahut santaaveh; aaeo saran tuhaare |1|
Punjabi
ਉਹ ਮੈਨੂੰ ਦੁਖ ਦਿੰਦੇ ਹਨ ਅਤੇ ਅਤਿਅੰਤ ਤੰਗ ਕਰਦੇ ਹਨ, ਇਸ ਲਈ ਮੈਂ ਤੇਰੀ ਪਨਾਹ ਲਈ ਹੈ।
English
They are tormenting and torturing me. I have come, seeking Your Sanctuary. ||1||