Ang 212
ਗਉੜੀ₂ ਮਹਲਾ ੫ ॥
gaurree₂ mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀ।
English
Gauree, Fifth Mehl:
ਜਾ ਕਉ ਬਿਸਰੈ ਰਾਮ ਨਾਮ; ਤਾਹੂ ਕਉ ਪੀਰ ॥
jaa kau bisarai raam naam; taahoo kau peer |
Punjabi
ਪੀੜ ਉਸ ਨੂੰ ਵਿਆਪਦੀ ਹੈ, ਜੋ ਸਾਹਿਬ ਦੇ ਨਾਮ ਨੂੰ ਭੁਲਾਉਂਦਾ ਹੈ।
English
One who forgets the Lord's Name, suffers in pain.
ਸਾਧਸੰਗਤਿ ਮਿਲਿ ਹਰਿ ਰਵਹਿ; ਸੇ ਗੁਣੀ ਗਹੀਰ ॥੧॥ ਰਹਾਉ ॥
saadhasangat mil har raveh; se gunee gaheer |1| rahaau |
Punjabi
ਜੋ ਸਤਿ ਸੰਗਤ ਨਾਲ ਜੁੜ ਕੇ ਵਾਹਿਗੁਰੂ ਨੂੰ ਸਿਮਰਦੇ ਹਨ, ਉਹ ਚੰਗਿਆਈਆਂ ਦੇ ਸਮੁੰਦਰ ਹਨ। ਠਹਿਰਾਉ।
English
Those who join the Saadh Sangat, the Company of the Holy, and dwell upon the Lord, find the Ocean of virtue. ||1||Pause||
ਜਾ ਕਉ; ਗੁਰਮੁਖਿ ਰਿਦੈ ਬੁਧਿ ॥
jaa kau; guramukh ridai budh |
Punjabi
ਗੁਰਾਂ ਦੀ ਮਿਹਰ ਸਦਕਾ ਜਿਸ ਦੇ ਹਿਰਦੇ ਅੰਦਰ ਬ੍ਰਹਿਮ-ਗਿਆਤ ਹੈ,
English
Those Gurmukhs whose hearts are filled with wisdom,
ਤਾ ਕੈ ਕਰ ਤਲ; ਨਵ ਨਿਧਿ ਸਿਧਿ ॥੧॥
taa kai kar tal; nav nidh sidh |1|
Punjabi
ਉਸ ਦੇ ਹੱਥ ਦੀ ਹਥੇਲੀ ਉਤੇ ਨੌ ਖ਼ਜ਼ਾਨੇ ਅਤੇ ਕਰਾਮਾਤੀ ਸ਼ਕਤੀਆਂ ਹਨ।
English
hold the nine treasures, and the miraculous spiritual powers of the Siddhas in the palms of their hands. ||1||
ਜੋ ਜਾਨਹਿ; ਹਰਿ ਪ੍ਰਭ ਧਨੀ ॥
jo jaaneh; har prabh dhanee |
Punjabi
ਜੋ ਵਾਹਿਗੁਰੂ ਨੂੰ ਆਪਣਾ ਮਾਲਕ ਕਰਕੇ ਜਾਣਦਾ ਹੈ,
English
Those who know the Lord God as their Master,
ਕਿਛੁ ਨਾਹੀ; ਤਾ ਕੈ ਕਮੀ ॥੨॥
kichh naahee; taa kai kamee |2|
Punjabi
ਉਸ ਨੂੰ ਕਿਸੇ ਭੀ ਚੀਜ਼ ਦਾ ਘਾਟਾ ਨਹੀਂ।
English
do not lack anything. ||2||
ਕਰਣੈਹਾਰੁ ਪਛਾਨਿਆ ॥
karanaihaar pachhaaniaa |
Punjabi
ਜੋ ਸਿਰਜਣਹਾਰ ਨੂੰ ਅਨੁਭਵ ਕਰ ਲੈਂਦਾ ਹੈ,
English
Those who realize the Creator Lord,
ਸਰਬ ਸੂਖ ਰੰਗ ਮਾਣਿਆ ॥੩॥
sarab sookh rang maaniaa |3|
Punjabi
ਉਹ ਸਾਰੇ ਆਰਾਮ ਤੇ ਖੁਸ਼ੀਆਂ ਭੋਗਦਾ ਹੈ।
English
enjoy all peace and pleasure. ||3||
ਹਰਿ ਧਨੁ; ਜਾ ਕੈ ਗ੍ਰਿਹਿ ਵਸੈ ॥
har dhan; jaa kai grihi vasai |
Punjabi
ਗੁਰੂ ਜੀ ਆਖਦੇ ਹਨ, ਉਸ ਦੀ ਸੰਗਤ ਵਿੱਚ ਤਕਲੀਫ ਦੂਰ ਹੋ ਜਾਂਦੀ ਹੈ,
English
Those whose inner homes are filled with the Lord's wealth
ਕਹੁ ਨਾਨਕ; ਤਿਨ ਸੰਗਿ ਦੁਖੁ ਨਸੈ ॥੪॥੯॥੧੪੭॥
kahu naanak; tin sang dukh nasai |4|9|147|
Punjabi
ਜਿਸ ਦੇ ਦਿਲ-ਘਰ ਅੰਦਰ ਵਾਹਿਗੁਰੂ ਦਾ ਪਦਾਰਥ ਪਰੀਪੂਰਨ ਹੈ।
English
- says Nanak, in their company, pain departs. ||4||9||147||
ਗਉੜੀ ਮਹਲਾ ੫ ॥
gaurree mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀ।
English
Gauree, Fifth Mehl:
ਗਰਬੁ ਬਡੋ; ਮੂਲੁ ਇਤਨੋ ॥
garab baddo; mool itano |
Punjabi
ਹੈ ਪ੍ਰਾਣੀ! ਬੜਾ ਹੈ ਤੇਰਾ ਹੰਕਾਰ, ਇਤਨੇ ਤੁੱਛ ਅਮਲੇ ਤੋ।
English
Your pride is so great, but what about your origins?
ਰਹਨੁ ਨਹੀ; ਗਹੁ ਕਿਤਨੋ ॥੧॥ ਰਹਾਉ ॥
rehan nahee; gahu kitano |1| rahaau |
Punjabi
ਤੂੰ ਠਹਿਰਣਾ ਨਹੀਂ ਜਿੰਨਾ ਮਰਜ਼ੀ ਹੀ ਤੂੰ ਸੰਸਾਰ ਨੂੰ ਪਕੜ ਲੈ। ਠਹਿਰਾਉ।
English
You cannot remain, no matter how much you try to hold on. ||1||Pause||
ਬੇਬਰਜਤ, ਬੇਦ ਸੰਤਨਾ; ਉਆਹੂ ਸਿਉ. ਰੇ ਹਿਤਨੋ ॥
bebarajat, bed santanaa; uaahoo siau. re hitano |
Punjabi
ਜਿਹੜਾ ਕੁਛ ਵੇਦਾਂ ਤੇ ਸਾਧੂਆਂ ਨੇ ਮਨ੍ਹਾਂ ਕੀਤਾ ਹੈ, ਉਸ ਨਾਲ, ਹੇ ਪ੍ਰਾਣੀ, ਤੂੰ ਮੁਹੁੱਬਤ ਪਾਈ ਹੋਈ ਹੈ।
English
That which is forbidden by the Vedas and the Saints - with that, you are in love.
ਹਾਰ ਜੂਆਰ ਜੂਆ ਬਿਧੇ; ਇੰਦ੍ਰੀ ਵਸਿ ਲੈ. ਜਿਤਨੋ ॥੧॥
haar jooaar jooaa bidhe; indree vas lai. jitano |1|
Punjabi
ਜਿਸ ਤਰ੍ਹਾਂ ਜੂਏ ਦੀ ਖੇਡ, ਹਾਰਣ ਵਾਲੇ ਜੁਆਰੀਰੇ ਨੂੰ ਭੀ ਆਪਣੇ ਨਾਲ ਜੋੜੀ ਰਖਦੀ ਹੈ, ਏਸੇ ਤਰ੍ਹਾਂ ਭੋਗ-ਅੰਗ ਤੈਨੂੰ ਜਿਤ ਕੇ ਆਪਣੇ ਕਾਬੂ ਕਰੀ ਰਖਦੇ ਹਨ।
English
Like the gambler losing the game of chance, you are held in the power of sensory desires. ||1||
ਹਰਨ ਭਰਨ ਸੰਪੂਰਨਾ; ਚਰਨ ਕਮਲ ਰੰਗਿ, ਰਿਤਨੋ ॥
haran bharan sanpooranaa; charan kamal rang, ritano |
Punjabi
ਜੋ ਖ਼ਾਲੀ ਤੇ ਪਰੀਪੂਰਨ ਕਰਨ ਲਈ ਪੂਰੀ ਤਰ੍ਹਾਂ ਸਮਰਥ ਹੈ, ਤੂੰ ਉਸਦੇ ਕੰਵਲ ਰੂਪੀ ਚਰਨ ਦੀ ਪ੍ਰੀਤ ਤੋਂ ਸੱਖਣਾ ਹੈ।
English
The One who is All-powerful to empty out and fill up - you have no love for His Lotus Feet.
ਨਾਨਕ ਉਧਰੇ ਸਾਧਸੰਗਿ; ਕਿਰਪਾ ਨਿਧਿ ਮੈ ਦਿਤਨੋ ॥੨॥੧੦॥੧੪੮॥
naanak udhare saadhasang; kirapaa nidh mai ditano |2|10|148|
Punjabi
ਰਹਿਮਤ ਦੇ ਖਜ਼ਾਨੇ ਨੇ ਮੈਂ ਨਾਨਕ ਨੂੰ ਸਤਿਸੰਗਤ ਬਖਸ਼ੀ ਹੈ, ਜਿਸ ਦੁਆਰਾ ਮੈਂ ਪਾਰ ਉਤਰ ਗਿਆ ਹਾਂ।
English
O Nanak, I have been saved, in the Saadh Sangat, the Company of the Holy. I have been blessed by the Treasure of Mercy. ||2||10||148||
ਗਉੜੀ₃ ਮਹਲਾ ੫ ॥
gaurree₃ mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀ।
English
Gauree, Fifth Mehl:
ਮੋਹਿ ਦਾਸਰੋ; ਠਾਕੁਰ ਕੋ ॥
mohi daasaro; tthaakur ko |
Punjabi
ਮੈਂ ਆਪਣੇ ਮਾਲਕ ਦਾ ਸੇਵਕ ਹਾਂ।
English
I am the slave of my Lord and Master.
ਧਾਨੁ; ਪ੍ਰਭ ਕਾ ਖਾਨਾ ॥੧॥ ਰਹਾਉ ॥
dhaan; prabh kaa khaanaa |1| rahaau |
Punjabi
ਜੋ ਕੁਛ ਮੈਨੂੰ ਦਾਨ ਵਜੋਂ ਪ੍ਰਮਾਤਮਾ ਦਿੰਦਾ ਹੈ, ਮੈਂ ਉਹ ਖਾਂਦਾ ਹਾਂ। ਠਹਿਰਾਉ।
English
I eat whatever God gives me. ||1||Pause||
ਐਸੋ ਹੈ ਰੇ; ਖਸਮੁ ਹਮਾਰਾ ॥
aiso hai re; khasam hamaaraa |
Punjabi
ਇਹੋ ਜਿਹਾ ਹੈ, ਮੇਰਾ ਪਤੀ, ਹੇ ਲੋਕੋ।
English
Such is my Lord and Master.
ਖਿਨ ਮਹਿ; ਸਾਜਿ ਸਵਾਰਣਹਾਰਾ ॥੧॥
khin meh; saaj savaaranahaaraa |1|
Punjabi
ਇਕ ਮੁਹਤ ਵਿੱਚ ਉਹ ਰਚਨ ਤੇ ਸ਼ਿੰਗਾਰਨ ਵਾਲਾ ਹੈ।
English
In an instant, He creates and embellishes. ||1||
ਕਾਮੁ ਕਰੀ; ਜੇ ਠਾਕੁਰ ਭਾਵਾ ॥
kaam karee; je tthaakur bhaavaa |
Punjabi
ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੇਰੇ ਪ੍ਰਭੂ ਨੂੰ ਚੰਗਾ ਲਗਦਾ ਹੈ।
English
I do that work which pleases my Lord and Master.
ਗੀਤ ਚਰਿਤ; ਪ੍ਰਭ ਕੇ ਗੁਨ ਗਾਵਾ ॥੨॥
geet charit; prabh ke gun gaavaa |2|
Punjabi
ਮੈਂ ਸੁਆਮੀ ਦੇ ਜੱਸ ਅਤੇ ਅਦਭੁਤ ਕਉਤਕਾ ਦੇ ਗਾਉਣ ਗਾਇਨ ਕਰਦਾ ਹਾਂ।
English
I sing the songs of God's glory, and His wondrous play. ||2||
ਸਰਣਿ ਪਰਿਓ; ਠਾਕੁਰ ਵਜੀਰਾ ॥
saran pario; tthaakur vajeeraa |
Punjabi
ਮੈਂ ਪ੍ਰਭੂ ਦੇ ਮੰਤ੍ਰੀ (ਗੁਰਾਂ) ਦੀ ਪਨਾਹ ਲਈ ਹੈ।
English
I seek the Sanctuary of the Lord's Prime Minister;
ਤਿਨਾ ਦੇਖਿ; ਮੇਰਾ ਮਨੁ ਧੀਰਾ ॥੩॥
tinaa dekh; meraa man dheeraa |3|
Punjabi
ਉਨ੍ਹਾਂ ਨੂੰ ਵੇਖ ਕੇ ਮੇਰਾ ਚਿੱਤ ਧੀਰਜਵਾਨ ਹੋ ਗਿਆ ਹੈ।
English
beholding Him, my mind is comforted and consoled. ||3||
ਏਕ ਟੇਕ; ਏਕੋ ਆਧਾਰਾ ॥
ek ttek; eko aadhaaraa |
Punjabi
ਇਕ ਸਾਈਂ ਦੀ ਸ਼ਰਣ ਤੇ ਇਕ ਦਾ ਹੀ ਆਸਰਾ (ਨਾਨਕ) ਲੋੜਦਾ ਹੈ,
English
The One Lord is my support, the One is my steady anchor.
ਜਨ ਨਾਨਕ; ਹਰਿ ਕੀ ਲਾਗਾ ਕਾਰਾ ॥੪॥੧੧॥੧੪੯॥
jan naanak; har kee laagaa kaaraa |4|11|149|
Punjabi
ਗੋਲਾ ਨਾਨਕ ਕੇਵਲ ਵਾਹਿਗੁਰੂ ਦੀ ਸੇਵਾ ਅੰਦਰ ਹੀ ਜੁੜਿਆ ਹੋਇਆ ਹੈ!
English
Servant Nanak is engaged in the Lord's work. ||4||11||149||
ਗਉੜੀ ਮਹਲਾ ੫ ॥
gaurree mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀ।
English
Gauree, Fifth Mehl:
ਹੈ ਕੋਈ ਐਸਾ; ਹਉਮੈ ਤੋਰੈ ॥
hai koee aisaa; haumai torai |
Punjabi
ਕੀ ਕੋਈ ਇਹੋ ਜੇਹਾ ਜਣਾ ਹੈ ਜੋ ਆਪਣੀ ਹੰਗਤਾ ਪਾਸ਼ ਪਾਸ਼ ਕਰ ਦੇਵੇ,
English
Is there anyone, who can shatter his ego,
ਇਸੁ ਮੀਠੀ ਤੇ; ਇਹੁ ਮਨੁ ਹੋਰੈ ॥੧॥ ਰਹਾਉ ॥
eis meetthee te; ihu man horai |1| rahaau |
Punjabi
ਅਤੇ ਇਹ ਮਿਠੜੀ ਮਾਇਆ ਤੋਂ ਆਪਣੀ ਇਹ ਆਤਮਾ ਨੂੰ ਹੋੜ ਲਵੇ? ਠਹਿਰਾਉ।
English
and turn his mind away from this sweet Maya? ||1||Pause||
ਅਗਿਆਨੀ ਮਾਨੁਖੁ ਭਇਆ; ਜੋ ਨਾਹੀ. ਸੋ ਲੋਰੈ ॥
agiaanee maanukh bheaa; jo naahee. so lorai |
Punjabi
ਆਦਮੀ ਰੂਹਾਨੀ ਤੌਰ ਤੇ ਬੇ-ਸਮਝ ਹੋ ਗਿਆ ਹੈ ਅਤੇ ਉਸ ਨੂੰ ਭਾਲਦਾ ਹੈ, ਜਿਹੜਾ ਹੈ ਹੀ ਨਹੀਂ।
English
Humanity is in spiritual ignorance; people see things that do not exist.
ਰੈਣਿ ਅੰਧਾਰੀ ਕਾਰੀਆ; ਕਵਨ ਜੁਗਤਿ ਜਿਤੁ ਭੋਰੈ ॥੧॥
rain andhaaree kaareea; kavan jugat jit bhorai |1|
Punjabi
ਰਾਤ ਅਨ੍ਹੇਰੀ ਤੇ ਕਾਲੀ ਬੋਲੀ ਹੈ। ਉਹ ਕਿਹੜਾ ਤਰੀਕਾ ਹੈ ਜਿਸ ਦੁਆਰਾ ਉਸ ਲਈ ਸਵੇਰ ਚੜ੍ਹ ਪਵੇ?
English
The night is dark and gloomy; how will the morning dawn? ||1||
ਭ੍ਰਮਤੋ ਭ੍ਰਮਤੋ ਹਾਰਿਆ; ਅਨਿਕ ਬਿਧੀ ਕਰਿ ਟੋਰੈ ॥
bhramato bhramato haariaa; anik bidhee kar ttorai |
Punjabi
ਫਿਰਦਾ ਤੇ ਭਟਕਦਾ ਮੈਂ ਹਾਰ ਹੁਟ ਗਿਆ ਹਾਂ। ਅਨੇਕਾਂ ਢੰਗ ਅਖ਼ਤਿਆਰ ਕਰਕੇ ਮੈਂ ਸਾਈਂ ਨੂੰ ਢੂੰਡਿਆ ਹੈ।
English
Wandering, wandering all around, I have grown weary; trying all sorts of things, I have been searching.
ਕਹੁ ਨਾਨਕ. ਕਿਰਪਾ ਭਈ; ਸਾਧਸੰਗਤਿ ਨਿਧਿ ਮੋਰੈ ॥੨॥੧੨॥੧੫੦॥
kahu naanak. kirapaa bhee; saadhasangat nidh morai |2|12|150|
Punjabi
ਗੁਰੂ ਜੀ ਆਖਦੇ ਹਨ, ਸਾਹਿਬ ਨੇ ਮੇਰੇ ਉਤੇ ਮਿਹਰ ਕੀਤੀ ਹੈ ਤੇ ਮੈਨੂੰ ਸਤਿ ਸੰਗਤ ਦਾ ਖ਼ਜ਼ਾਨਾ ਪ੍ਰਾਪਤ ਹੋ ਗਿਆ ਹੈ।
English
Says Nanak, He has shown mercy to me; I have found the treasure of the Saadh Sangat, the Company of the Holy. ||2||12||150||
ਗਉੜੀ ਮਹਲਾ ੫ ॥
gaurree mahalaa 5 |
Punjabi
ਗਊੜੀ ਪਾਤਸ਼ਾਹੀ ਪੰਜਵੀ।
English
Gauree, Fifth Mehl:
ਚਿੰਤਾਮਣਿ ਕਰੁਣਾ ਮਏ ॥੧॥ ਰਹਾਉ ॥
chintaaman karunaa me |1| rahaau |
Punjabi
ਪ੍ਰਭੂ ਕਾਮਨਾ ਪੁਰਕ ਰਤਨ ਅਤੇ ਰਹਿਮਤ ਦਾ ਪੁੰਜ ਹੈ। ਠਹਿਰਾਉ।
English
He is the Wish-fulfilling Jewel, the Embodiment of Mercy. ||1||Pause||
ਦੀਨ ਦਇਆਲਾ ਪਾਰਬ੍ਰਹਮ ॥ ਜਾ ਕੈ ਸਿਮਰਣਿ ਸੁਖ ਭਏ ॥੧॥
deen deaalaa paarabraham | jaa kai simaran sukh bhe |1|
Punjabi
ਬੁਲੰਦ ਸੁਆਮੀ ਮਸਕੀਨ ਉਤੇ ਮਿਹਰਬਾਨ ਹੈ, ਜਿਸ ਦੀ ਬੰਦਗੀ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
English
The Supreme Lord God is Merciful to the meek; Meditating in remembrance on Him, peace is obtained. ||1||
ਅਕਾਲ ਪੁਰਖ; ਅਗਾਧਿ ਬੋਧ ॥ ਸੁਨਤ ਜਸੋ; ਕੋਟਿ ਅਘ ਖਏ ॥੨॥
akaal purakh; agaadh bodh | sunat jaso; kott agh khe |2|
Punjabi
ਅਬਿਨਾਸੀ ਸਾਹਿਬ ਦੀ ਗਿਆਤ ਸਮਝ ਸੋਚ ਤੋਂ ਪਰੇ ਹੈ। ਉਸ ਦੀ ਕੀਰਤੀ ਸ੍ਰਵਣ ਕਰਨ ਦੁਆਰਾ ਕ੍ਰੋੜਾ ਹੀ ਪਾਪ ਮਿਟ ਜਾਂਦੇ ਹਨ।
English
The Wisdom of the Undying Primal Being is beyond comprehension. Hearing His Praises, millions of sins are erased. ||2||
ਕਿਰਪਾ ਨਿਧਿ ਪ੍ਰਭ; ਮਇਆ ਧਾਰਿ ॥ ਨਾਨਕ; ਹਰਿ ਹਰਿ ਨਾਮ ਲਏ ॥੩॥੧੩॥੧੫੧॥
kirapaa nidh prabh; meaa dhaar | naanak; har har naam le |3|13|151|
Punjabi
ਹੇ ਰਹਿਮਤ ਦੇ ਖ਼ਜ਼ਾਨੇ ਮਾਲਕ! ਮਿਹਰ ਕਰ, ਨਾਨਕ ਉਤੇ, ਤਾਂ ਜੋ ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਣ ਕਰੇ।
English
O God, Treasure of Mercy, please bless Nanak with Your kindness, that he may repeat the Name of the Lord, Har, Har. ||3||13||151||
ਗਉੜੀ ਪੂਰਬੀ₄ ਮਹਲਾ ੫ ॥
gaurree poorabee₄ mahalaa 5 |
Punjabi
ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।
English
Gauree Poorbee, Fifth Mehl:
ਮੇਰੇ ਮਨ; ਸਰਣਿ ਪ੍ਰਭੂ ਸੁਖ ਪਾਏ ॥
mere man; saran prabhoo sukh paae |
Punjabi
ਹੇ ਮੇਰੀ ਜਿੰਦੇ! ਸਾਹਿਬ ਦੀ ਸ਼ਰਣਾਗਤਿ ਵਿੱਚ ਆਰਾਮ ਪਾਈਦਾ ਹੈ।
English
O my mind, in the Sanctuary of God, peace is found.
ਜਾ ਦਿਨਿ ਬਿਸਰੈ. ਪ੍ਰਾਨ ਸੁਖਦਾਤਾ; ਸੋ ਦਿਨੁ ਜਾਤ ਅਜਾਏ ॥੧॥ ਰਹਾਉ ॥
jaa din bisarai. praan sukhadaataa; so din jaat ajaae |1| rahaau |
Punjabi
ਜਿਸ ਦਿਹਾੜੇ ਜਿੰਦ-ਜਾਨ ਠੰਢ-ਚੈਨ ਦੇਣ ਵਾਲਾ ਭੁਲ ਜਾਂਦਾ ਹੈ, ਉਹ ਦਿਹਾੜਾ ਵਿਅਰਥ ਬੀਤ ਜਾਂਦਾ ਹੈ। ਠਹਿਰਾਉ।
English
That day, when the Giver of life and peace is forgotten - that day passes uselessly. ||1||Pause||
ਏਕ ਰੈਣ ਕੇ ਪਾਹੁਨ ਤੁਮ ਆਏ; ਬਹੁ ਜੁਗ ਆਸ ਬਧਾਏ ॥
ek rain ke paahun tum aae; bahu jug aas badhaae |
Punjabi
ਤੂੰ ਇਕ ਰਾਤ ਦੇ ਪ੍ਰਾਹੁਣੇ ਵਜੋ ਆਇਆ ਹੈ ਪ੍ਰੰਤੂ ਤੂੰ ਅਨੇਕਾਂ ਯੁਗਾਂ ਲਈ ਰਹਿਣ ਦੀ ਉਮੈਦ ਵਧਾ ਲਈ ਹੈ।
English
You have come as a guest for one short night, and yet you hope to live for many ages.
ਗ੍ਰਿਹ ਮੰਦਰ ਸੰਪੈ ਜੋ ਦੀਸੈ; ਜਿਉ ਤਰਵਰ ਕੀ ਛਾਏ ॥੧॥
grih mandar sanpai jo deesai; jiau taravar kee chhaae |1|
Punjabi
ਘਰ, ਮਹਲ ਅਤੇ ਧਨ-ਦੌਲਤ ਜੋ ਕੁਛ ਭੀ ਨਜ਼ਰੀ ਪੈਂਦਾ ਹੈ ਇਕ ਬ੍ਰਿਛ ਦੀ ਛਾਂ ਦੀ ਤਰ੍ਹਾਂ ਹੈ।
English
Households, mansions and wealth - whatever is seen, is like the shade of a tree. ||1||
ਤਨੁ ਮੇਰਾ ਸੰਪੈ ਸਭ ਮੇਰੀ; ਬਾਗ ਮਿਲਖ ਸਭ ਜਾਏ ॥
tan meraa sanpai sabh meree; baag milakh sabh jaae |
Punjabi
ਮੇਰੀ ਦੇਹਿ, ਮੇਰੀ ਸਾਰੀ ਦੌਲਤ, ਬਗੀਚੇ, ਅਤੇ ਜਾਇਦਾਦ, ਸਮੂਹ ਖਤਮ ਹੋ ਜਾਣਗੇ।
English
My body, wealth, and all my gardens and property shall all pass away.
ਦੇਵਨਹਾਰਾ ਬਿਸਰਿਓ ਠਾਕੁਰੁ; ਖਿਨ ਮਹਿ ਹੋਤ ਪਰਾਏ ॥੨॥
devanahaaraa bisario tthaakur; khin meh hot paraae |2|
Punjabi
ਤੂੰ ਦਾਤਾਰ ਪ੍ਰਭੂ ਨੂੰ ਭੁਲਾ ਛਡਿਆ ਹੈ। ਇਕ ਨਿਮਖ ਵਿੱਚ ਇਹ ਚੀਜ਼ਾ ਕਿਸੇ ਹੋਰਸੁ ਦੀਆਂ ਹੋ ਜਾਣਗੀਆਂ।
English
You have forgotten your Lord and Master, the Great Giver. In an instant, these shall belong to somebody else. ||2||