Ang 221
ਗੁਰ ਕੀ ਮਤਿ; ਜੀਇ ਆਈ ਕਾਰਿ ॥੧॥
gur kee mat; jee aaee kaar |1|
Punjabi
ਗੁਰਾਂ ਦਾ ਉਪਦੇਸ਼ ਮੇਰੀ ਆਤਮਾ ਨੂੰ ਲਾਭਦਾਇਕ ਹੈ।
English
The Guru's Teachings are useful to my soul. ||1||
ਇਨ ਬਿਧਿ; ਰਾਮ ਰਮਤ. ਮਨੁ ਮਾਨਿਆ ॥
ein bidh; raam ramat. man maaniaa |
Punjabi
ਇਸ ਤਰੀਕੇ ਨਾਲ ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰੀ ਆਤਮਾ ਪਤੀਜ ਗਈ ਹੈ।
English
Chanting the Lord's Name in this way, my mind is satisfied.
ਗਿਆਨ ਅੰਜਨੁ; ਗੁਰ ਸਬਦਿ ਪਛਾਨਿਆ ॥੧॥ ਰਹਾਉ ॥
giaan anjan; gur sabad pachhaaniaa |1| rahaau |
Punjabi
ਬ੍ਰਹਿਮ ਗਿਆਤ ਦੇ ਸੁਰਮੇ ਨੂੰ ਮੈਂ, ਗੁਰਾਂ ਦੀ ਸਿਖ ਮਤ ਰਾਹੀਂ ਸਿੰਞਾਣ ਲਿਆ ਹੈ। ਠਹਿਰਾਉ।
English
I have obtained the ointment of spiritual wisdom, recognizing the Word of the Guru's Shabad. ||1||Pause||
ਇਕੁ ਸੁਖੁ ਮਾਨਿਆ; ਸਹਜਿ ਮਿਲਾਇਆ ॥
eik sukh maaniaa; sehaj milaaeaa |
Punjabi
ਮੈਂ ਹੁਣ ਇਕ ਬੈਕੁੰਠੀ ਪਰਮ ਅਨੰਦ ਨੂੰ ਭੋਗਦਾ ਹਾਂ ਅਤੇ ਸੁਆਮੀ ਨਾਲ ਅਭੇਦ ਹੋ ਗਿਆ ਹਾਂ।
English
Blended with the One Lord, I enjoy intuitive peace.
ਨਿਰਮਲ ਬਾਣੀ; ਭਰਮੁ ਚੁਕਾਇਆ ॥
niramal baanee; bharam chukaaeaa |
Punjabi
ਪਵਿੱਤ੍ਰ ਗੁਰਬਾਣੀ ਦੀ ਰਾਹੀਂ ਮੇਰਾ ਵਹਿਮ ਨਵਿਰਤ ਹੋ ਗਿਆ ਹੈ।
English
Through the Immaculate Bani of the Word, my doubts have been dispelled.
ਲਾਲ ਭਏ; ਸੂਹਾ ਰੰਗੁ ਮਾਇਆ ॥
laal bhe; soohaa rang maaeaa |
Punjabi
ਮੋਹਨੀ ਦੀ ਰਤੀ ਭਾਹ ਦੀ ਥਾਂ ਤੇ ਮੈਂ ਰੱਬ ਦੇ ਨਾਮ ਦੀ ਗੁਲਾਨਾਰੀ ਰੰਗਤ ਧਾਰਨ ਕਰ ਲਈ ਹੈ।
English
Instead of the pale color of Maya, I am imbued with the deep crimson color of the Lord's Love.
ਨਦਰਿ ਭਈ; ਬਿਖੁ ਠਾਕਿ ਰਹਾਇਆ ॥੨॥
nadar bhee; bikh tthaak rahaaeaa |2|
Punjabi
ਜਦ ਮਾਲਕ ਆਪਣੀ ਮਿਹਰ ਦੀ ਨਿੱਗ੍ਹਾ ਧਾਰਦਾ ਹੈ, ਬਦੀ ਦੀ ਜ਼ਹਿਰ ਤਬਾਹ ਹੋ ਜਾਂਦੀ ਹੈ।
English
By the Lord's Glance of Grace, the poison has been eliminated. ||2||
ਉਲਟ ਭਈ; ਜੀਵਤ ਮਰਿ ਜਾਗਿਆ ॥
aulatt bhee; jeevat mar jaagiaa |
Punjabi
ਜਦ ਮੈਂ ਦੁਨੀਆਂ ਵਲੋਂ ਮੋੜਾ ਪਾ ਲਿਆ ਤੇ ਜੀਉਂਦੇਂ ਜੀ ਮਰ ਗਿਆ, ਤਾਂ ਮੈਂ (ਰੂਹਾਨੀ ਤੌਰ ਤੇ) ਜਾਗ ਉਠਿਆ।
English
When I turned away, and became dead while yet alive, I was awakened.
ਸਬਦਿ ਰਵੇ; ਮਨੁ ਹਰਿ ਸਿਉ ਲਾਗਿਆ ॥
sabad rave; man har siau laagiaa |
Punjabi
ਨਾਮ ਦਾ ਉਚਾਰਨ ਕਰਨ ਦੁਆਰਾ, ਮੇਰੀ ਆਤਮਾ ਸਾਹਿਬ ਨਾਲ ਜੁੜ ਗਈ।
English
Chanting the Word of the Shabad, my mind is attached to the Lord.
ਰਸੁ ਸੰਗ੍ਰਹਿ; ਬਿਖੁ ਪਰਹਰਿ ਤਿਆਗਿਆ ॥
ras sangreh; bikh parahar tiaagiaa |
Punjabi
ਮਾਇਆ ਦੀ ਜ਼ਹਿਰ ਨੂੰ ਛੱਡ ਅਤੇ ਪਰੇ ਸੁਟ ਕੇ, ਮੈਂ ਸੁਆਮੀ ਦੇ ਅੰਮ੍ਰਿਤ ਨੂੰ ਇਕੱਤ੍ਰ ਕੀਤਾ ਹੈ।
English
I have gathered in the Lord's sublime essence, and cast out the poison.
ਭਾਇ ਬਸੇ; ਜਮ ਕਾ ਭਉ ਭਾਗਿਆ ॥੩॥
bhaae base; jam kaa bhau bhaagiaa |3|
Punjabi
ਪ੍ਰਭੂ ਦੀ ਪ੍ਰੀਤ ਅੰਦਰ ਵਸਣ ਦੁਆਰਾ, ਮੇਰਾ ਮੌਤ ਦਾ ਡਰ ਭਜ ਗਿਆ ਹੈ।
English
Abiding in His Love, the fear of death has run away. ||3||
ਸਾਦ ਰਹੇ; ਬਾਦੰ ਅਹੰਕਾਰਾ ॥
saad rahe; baadan ahankaaraa |
Punjabi
ਮੇਰੀ ਸੰਸਾਰੀ ਸੁਆਦ, ਬਖੜੇ ਅਤੇ ਹਊਮੇ ਮੁਕ ਗਏ ਹਨ,
English
My taste for pleasure ended, along with conflict and egotism.
ਚਿਤੁ. ਹਰਿ ਸਿਉ ਰਾਤਾ; ਹੁਕਮਿ ਅਪਾਰਾ ॥
chit. har siau raataa; hukam apaaraa |
Punjabi
ਅਨੰਤ ਸੁਆਮੀ ਦੇ ਹੁਕਮ ਦੁਆਰਾ ਮੇਰਾ ਮਨ ਵਾਹਿਗੁਰੂ ਦੇ ਨਾਲ ਰੰਗਿਆ ਗਿਆ ਹੈ।
English
My consciousness is attuned to the Lord, by the Order of the Infinite.
ਜਾਤਿ ਰਹੇ; ਪਤਿ ਕੇ ਆਚਾਰਾ ॥
jaat rahe; pat ke aachaaraa |
Punjabi
ਮੇਰੇ ਲੋਕ-ਲੱਜਾ ਦੇ ਕੰਮ ਜਾਂਦੇ ਰਹੇ ਹਨ।
English
My pursuit for worldy pride and honour is over.
ਦ੍ਰਿਸਟਿ ਭਈ; ਸੁਖੁ ਆਤਮ ਧਾਰਾ ॥੪॥
drisatt bhee; sukh aatam dhaaraa |4|
Punjabi
ਜਦ ਮਾਲਕ ਨੇ ਮੇਰੇ ਉਤੇ ਮਿਹਰ ਦੀ ਨਜ਼ਰ ਕੀਤੀ ਮੈਂ ਬੈਕੁੰਠੀ ਠੰਢ-ਚੈਨ ਨੂੰ ਆਪਣੇ ਚਿੱਤ ਅੰਦਰ ਟਿਕਾ ਲਿਆ।
English
When He blessed me with His Glance of Grace, peace was established in my soul. ||4||
ਤੁਝ ਬਿਨੁ; ਕੋਇ ਨ ਦੇਖਉ ਮੀਤੁ ॥
tujh bin; koe na dekhau meet |
Punjabi
ਤੇਰੇ ਬਗੈਰ, ਮੈਂ ਆਪਣਾ ਦੋਸਤ ਕਿਸੇ ਨੂੰ ਨਹੀਂ ਵੇਖਦਾ।
English
Without You, I see no friend at all.
ਕਿਸੁ ਸੇਵਉ; ਕਿਸੁ ਦੇਵਉ ਚੀਤੁ ॥
kis sevau; kis devau cheet |
Punjabi
ਹੋਰ ਕੀਹਦੀ ਮੈਂ ਟਹਿਲ ਕਮਾਵਾਂ ਅਤੇ ਕਿਸ ਨੂੰ ਆਪਣੀ ਆਤਮਾ ਸਮਰਪਨ ਕਰਾਂ?
English
Whom should I serve? Unto whom should I dedicate my consciousness?
ਕਿਸੁ ਪੂਛਉ; ਕਿਸੁ ਲਾਗਉ ਪਾਇ ॥
kis poochhau; kis laagau paae |
Punjabi
ਮੈਂ ਕੀਹਨੂੰ ਪੁੱਛਾਂ ਅਤੇ ਕਿਸ ਦੇ ਪੈਰੀ ਪਵਾਂ?
English
Whom should I ask? At whose feet should I fall?
ਕਿਸੁ ਉਪਦੇਸਿ; ਰਹਾ ਲਿਵ ਲਾਇ ॥੫॥
kis upades; rahaa liv laae |5|
Punjabi
ਕੀਹਦੀ ਸਿਖ-ਮਤ ਦੁਆਰਾ ਮੈਂ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿ ਸਕਦਾ ਹਾਂ?
English
By whose teachings will I remain absorbed in His Love? ||5||
ਗੁਰ ਸੇਵੀ; ਗੁਰ ਲਾਗਉ ਪਾਇ ॥
gur sevee; gur laagau paae |
Punjabi
ਗੁਰਾਂ ਦੀ ਮੈਂ ਚਾਕਰੀ ਕਮਾਉਂਦਾ ਹਾਂ ਅਤੇ ਗੁਰਾਂ ਦੇ ਹੀ ਪੈਰੀਂ ਪੈਂਦਾ ਹਾਂ।
English
I serve the Guru, and I fall at the Guru's Feet.
ਭਗਤਿ ਕਰੀ; ਰਾਚਉ ਹਰਿ ਨਾਇ ॥
bhagat karee; raachau har naae |
Punjabi
ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਉਸ ਦੇ ਨਾਮ ਵਿੱਚ ਸਮਾਇਆ ਹੋਇਆ ਹਾਂ।
English
I worship Him, and I am absorbed in the Lord's Name.
ਸਿਖਿਆ ਦੀਖਿਆ; ਭੋਜਨ ਭਾਉ ॥
sikhiaa deekhiaa; bhojan bhaau |
Punjabi
ਪ੍ਰਭੂ ਦੀ ਪ੍ਰੀਤ ਮੇਰੇ ਲਈ ਉਪਦੇਸ਼, ਰੱਬੀ ਗੋਸ਼ਟ ਤੇ ਖਾਣਾ ਹੈ।
English
The Lord's Love is my instruction, sermon and food.
ਹੁਕਮਿ ਸੰਜੋਗੀ; ਨਿਜ ਘਰਿ ਜਾਉ ॥੬॥
hukam sanjogee; nij ghar jaau |6|
Punjabi
ਸਾਈਂ ਦੇ ਹੁਕਮ ਨਾਲ ਜੁੜ ਕੇ ਮੈਂ ਆਪਣੇ ਨਿੱਜ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਗਿਆ ਹਾਂ।
English
Enjoined to the Lord's Command, I have entered the home of my inner self. ||6||
ਗਰਬ ਗਤੰ; ਸੁਖ ਆਤਮ ਧਿਆਨਾ ॥
garab gatan; sukh aatam dhiaanaa |
Punjabi
ਹੰਕਾਰ ਦੀ ਨਵਿਰਤੀ ਨਾਲ ਜਿੰਦਗੀ ਨੂੰ ਆਰਾਮ ਤੇ ਸਿਮਰਨ ਪ੍ਰਾਪਤ ਹੋ ਜਾਂਦੇ ਹਨ।
English
With the extinction of pride, my soul has found peace and meditation.
ਜੋਤਿ ਭਈ; ਜੋਤੀ ਮਾਹਿ ਸਮਾਨਾ ॥
jot bhee; jotee maeh samaanaa |
Punjabi
ਰੱਬੀ ਨੂਰ ਉਂਦੇ ਹੋ ਗਿਆ ਹੈ ਅਤੇ ਮੇਰੀ ਜਿੰਦੜੀ ਪਰਮ ਨੂਰ ਅੰਦਰ ਲੀਨ ਹੋ ਗਈ ਹੈ।
English
The Divine Light has dawned, and I am absorbed in the Light.
ਲਿਖਤੁ ਮਿਟੈ ਨਹੀ; ਸਬਦੁ ਨੀਸਾਨਾ ॥
likhat mittai nahee; sabad neesaanaa |
Punjabi
ਅਨੰਤ ਲਿਖਤਾਕਾਰ ਮੇਸੀ ਨਹੀਂ ਜਾ ਸਕਦੀ ਅਤੇ ਮੈਂ ਪ੍ਰਭੂ ਦੇ ਨਾਮ ਦਾ ਝੰਡਾ ਪ੍ਰਾਪਤ ਕਰ ਲਿਆ ਹੈ।
English
Pre-ordained destiny cannot be erased; the Shabad is my banner and insignia.
ਕਰਤਾ ਕਰਣਾ; ਕਰਤਾ ਜਾਨਾ ॥੭॥
karataa karanaa; karataa jaanaa |7|
Punjabi
ਮੈਂ ਸਿਰਜਣਹਾਰ ਵਾਹਿਗੁਰੂ ਨੂੰ ਹੀ ਰਚਣਵਾਲਾ ਤੇ ਰਚਨਾ ਜਾਣਿਆ ਹੈ।
English
I know the Creator, the Creator of His Creation. ||7||
ਨਹ ਪੰਡਿਤੁ; ਨਹ ਚਤੁਰੁ ਸਿਆਨਾ ॥
neh panddit; neh chatur siaanaa |
Punjabi
ਆਪਣੇ ਆਪ ਇਨਸਾਨ ਨਾਂ ਵਿਦਵਾਨ, ਹੁਸ਼ਿਆਰ ਜਾਂ ਅਕਲਮੰਦ ਹੈ,
English
I am not a learned Pandit, I am not clever or wise.
ਨਹ ਭੂਲੋ; ਨਹ ਭਰਮਿ ਭੁਲਾਨਾ ॥
neh bhoolo; neh bharam bhulaanaa |
Punjabi
ਨਾਂ ਹੀ ਰਾਹੋਂ ਅੋਟਲਿਆਂ ਹੋਇਆਂ, ਨਾਂ ਹੀ ਸ਼ੱਕ-ਸ਼ੁਭੇ ਦਾ ਗੁਮਰਾਹ ਕੀਤਾ ਹੋਇਆ ਹੈ।
English
I do not wander; I am not deluded by doubt.
ਕਥਉ ਨ ਕਥਨੀ; ਹੁਕਮੁ ਪਛਾਨਾ ॥
kthau na kathanee; hukam pachhaanaa |
Punjabi
ਮੈਂ ਵਿਹਲੀਆਂ ਗੱਲਾਂ ਨਹੀਂ ਕਰਦਾ, ਪ੍ਰੰਤੂ ਹਰੀ ਦੀ ਰਜ਼ਾ ਨੂੰ ਸਿਆਣਦਾ ਹਾਂ।
English
I do not speak empty speech; I have recognized the Hukam of His Command.
ਨਾਨਕ. ਗੁਰਮਤਿ; ਸਹਜਿ ਸਮਾਨਾ ॥੮॥੧॥
naanak. guramat; sehaj samaanaa |8|1|
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਨਾਨਕ ਪ੍ਰਭੂ ਅੰਦਰ ਲੀਨ ਹੋ ਗਿਆ ਹੈ।
English
Nanak is absorbed in intuitive peace through the Guru's Teachings. ||8||1||
ਗਉੜੀ ਗੁਆਰੇਰੀ ਮਹਲਾ ੧ ॥
gaurree guaareree mahalaa 1 |
Punjabi
ਗਉੜੀ ਗੁਆਰੇਰੀ, ਪਾਤਸ਼ਾਹੀ ਪਹਿਲੀ।
English
Gauree Gwaarayree, First Mehl:
ਮਨੁ ਕੁੰਚਰੁ; ਕਾਇਆ ਉਦਿਆਨੈ ॥
man kunchar; kaaeaa udiaanai |
Punjabi
ਦੇਹਿ ਦੇ ਜੰਗਲ ਅੰਦਰ ਮਨੂਆਂ ਇਕ ਹਾਥੀ ਹੈ।
English
The mind is an elephant in the forest of the body.
ਗੁਰੁ ਅੰਕਸੁ; ਸਚੁ ਸਬਦੁ ਨੀਸਾਨੈ ॥
gur ankas; sach sabad neesaanai |
Punjabi
ਗੁਰੂ ਜੀ ਕੁੰਡਾ ਹਨ ਜੋ ਹਾਥੀ ਉਤੇ ਸਤਿਨਾਮ ਦਾ ਨਿਸ਼ਾਨ ਪਾਂਦੇ ਹਨ,
English
The Guru is the controlling stick; when the Insignia of the True Shabad is applied,
ਰਾਜ ਦੁਆਰੈ; ਸੋਭ ਸੁ ਮਾਨੈ ॥੧॥
raaj duaarai; sobh su maanai |1|
Punjabi
ਜਿਸ ਨਾਲ ਇਹ ਪਾਤਸ਼ਾਹ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪਾਉਂਦਾ ਹੈ।
English
One obtains honor in the Court of God the King. ||1||
ਚਤੁਰਾਈ; ਨਹ ਚੀਨਿਆ ਜਾਇ ॥
chaturaaee; neh cheeniaa jaae |
Punjabi
ਹੁਸ਼ਿਆਰੀ ਰਾਹੀਂ (ਮਾਲਕ) ਜਾਣਿਆ ਨਹੀਂ ਜਾ ਸਕਦਾ।
English
He cannot be known through clever tricks.
ਬਿਨੁ ਮਾਰੇ; ਕਿਉ ਕੀਮਤਿ ਪਾਇ ॥੧॥ ਰਹਾਉ ॥
bin maare; kiau keemat paae |1| rahaau |
Punjabi
(ਮਨੂਏ ਨੂੰ) ਜਿੱਤਣ ਦੇ ਬਗੈਰ ਸਾਹਿਬ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਠਹਿਰਾਉ।
English
Without subduing the mind, how can His value be estimated? ||1||Pause||
ਘਰ ਮਹਿ ਅੰਮ੍ਰਿਤੁ; ਤਸਕਰੁ ਲੇਈ ॥
ghar meh amrit; tasakar leee |
Punjabi
ਗ੍ਰਹਿ ਅੰਦਰ ਆਬਿ-ਹਿਯਾਤ ਹੈ, ਜਿਸ ਨੂੰ ਚੋਰ ਲਈ ਜਾ ਰਹੇ ਹਨ।
English
In the house of the self is the Ambrosial Nectar, which is being stolen by the thieves.
ਨੰਨਾਕਾਰੁ; ਨ ਕੋਇ ਕਰੇਈ ॥
nanaakaar; na koe kareee |
Punjabi
ਕੋਈ ਭੀ ਉਨ੍ਹਾਂ ਨੂੰ ਨਾਹ ਨਹੀਂ ਆਖਦਾ।
English
No one can say no to them.
ਰਾਖੈ ਆਪਿ; ਵਡਿਆਈ ਦੇਈ ॥੨॥
raakhai aap; vaddiaaee deee |2|
Punjabi
ਜੇਕਰ ਬੰਦਾ ਆਬਿ-ਹਿਯਾਤ ਦੀ ਰਖਵਾਲੀ ਕਰੇ, ਵਾਹਿਗੁਰੂ ਖੁਦ ਉਸ ਨੂੰ ਬਜ਼ੁਰਗੀ ਬਖ਼ਸ਼ਦਾ ਹੈ।
English
He Himself protects us, and blesses us with greatness. ||2||
ਨੀਲ ਅਨੀਲ; ਅਗਨਿ ਇਕ ਠਾਈ ॥
neel aneel; agan ik tthaaee |
Punjabi
ਹਜ਼ਾਰਾਂ ਅਰਬਾਂ ਤੇ ਅਨਗਿਣਤ ਹਜ਼ਾਰਾਂ ਅਰਬਾਂ ਖ਼ਾਹਿਸ਼ ਦੀਆਂ ਅੱਗਾਂ, ਚਿੱਤ ਦੇ ਇਕ ਟਿਕਾਣੇ ਅੰਦਰ ਹਨ,
English
There are billions, countless billions of fires of desire at the seat of the mind.
ਜਲਿ ਨਿਵਰੀ; ਗੁਰਿ. ਬੂਝ ਬੁਝਾਈ ॥
jal nivaree; gur. boojh bujhaaee |
Punjabi
ਗੁਰਾਂ ਦੇ ਦਰਸਾਏ ਹੋਏ ਬ੍ਰਹਿਮ ਬੋਧ ਦੇ ਪਾਣੀ ਨਾਲ ਉਹ ਬੁਝ ਜਾਂਦੀਆਂ ਹਨ।
English
They are extinguished only with the water of understanding, imparted by the Guru.
ਮਨੁ ਦੇ ਲੀਆ; ਰਹਸਿ ਗੁਣ ਗਾਈ ॥੩॥
man de leea; rehas gun gaaee |3|
Punjabi
ਆਪਣੀ ਆਤਮਾ ਭੇਟਾਂ ਕਰਨ ਦੁਆਰਾ ਮੈਂ ਬ੍ਰਹਿਮ ਗਿਆਨ ਪ੍ਰਾਪਤ ਕੀਤਾ ਹੈ ਤੇ ਹੁਣ ਮੈਂ ਖੁਸ਼ੀ ਨਾਲ ਸਾਈਂ ਦਾ ਜੱਸ ਗਾਉਂਦਾ ਹਾਂ।
English
Offering my mind, I have attained it, and I joyfully sing His Glorious Praises. ||3||
ਜੈਸਾ ਘਰਿ; ਬਾਹਰਿ ਸੋ ਤੈਸਾ ॥
jaisaa ghar; baahar so taisaa |
Punjabi
ਜਿਸ ਤਰ੍ਹਾਂ ਦਾ ਪ੍ਰਭੂ ਗ੍ਰਹਿ ਦੇ ਵਿੱਚ ਹੈ, ਉਹੋ ਜਿਹਾ ਹੀ ਉਹ ਬਾਹਰ ਹੈ।
English
Just as He is within the home of the self, so is He beyond.
ਬੈਸਿ ਗੁਫਾ ਮਹਿ; ਆਖਉ ਕੈਸਾ ॥
bais gufaa meh; aakhau kaisaa |
Punjabi
ਕੰਦਰਾ ਵਿੱਚ ਬੈਠ ਕੇ ਮੈਂ ਉਸ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ?
English
But how can I describe Him, sitting in a cave?
ਸਾਗਰਿ ਡੂਗਰਿ; ਨਿਰਭਉ ਐਸਾ ॥੪॥
saagar ddoogar; nirbhau aisaa |4|
Punjabi
ਉਸੇ ਤਰ੍ਹਾਂ ਦਾ ਹੀ ਹੈ ਨਿਡੱਰ ਸੁਆਮੀ, ਸਮੁੰਦਰਾਂ ਅਤੇ ਪਹਾੜਾਂ ਅੰਦਰ।
English
The Fearless Lord is in the oceans, just as He is in the mountains. ||4||
ਮੂਏ ਕਉ; ਕਹੁ ਮਾਰੇ ਕਉਨੁ ॥
mooe kau; kahu maare kaun |
Punjabi
ਦੱਸੋ, ਉਸ ਨੂੰ ਕੌਣ ਮਾਰ ਸਕਦਾ ਹੈ, ਜਿਹੜਾ ਅਗੇ ਹੀ ਮਰਿਆ ਹੋਇਆ ਹੈ?
English
Tell me, who can kill someone who is already dead?
ਨਿਡਰੇ ਕਉ; ਕੈਸਾ ਡਰੁ ਕਵਨੁ ॥
niddare kau; kaisaa ddar kavan |
Punjabi
ਕਿਹੜਾ ਭੈ ਅਤੇ ਕੌਣ ਇਨਸਾਨ, ਭੈ-ਰਹਿਤ ਨੂੰ ਡਰਾ ਸਕਦਾ ਹੈ?
English
What does he fear? Who can frighten the fearless one?
ਸਬਦਿ ਪਛਾਨੈ; ਤੀਨੇ ਭਉਨ ॥੫॥
sabad pachhaanai; teene bhaun |5|
Punjabi
ਉਹ ਤਿੰਨਾ ਹੀ ਜਹਾਨਾਂ ਅੰਦਰ ਸਾਹਿਬ ਨੂੰ ਸਿੰਞਾਣਦਾ ਹੈ।
English
He recognizes the Word of the Shabad, throughout the three worlds. ||5||
ਜਿਨਿ ਕਹਿਆ; ਤਿਨਿ ਕਹਨੁ ਵਖਾਨਿਆ ॥
jin kahiaa; tin kehan vakhaaniaa |
Punjabi
ਜੋ ਕੇਵਲ ਆਖਦਾ ਹੀ ਹੈ, ਉਹ ਨਿਰਾਪੁਰਾ ਇਕ ਅਖਾਣ ਹੀ ਬਿਆਨ ਕਰਦਾ ਹੈ।
English
One who speaks, merely describes speech.
ਜਿਨਿ ਬੂਝਿਆ; ਤਿਨਿ ਸਹਜਿ ਪਛਾਨਿਆ ॥
jin boojhiaa; tin sehaj pachhaaniaa |
Punjabi
ਜੋ ਦਰਅਸਲ ਸਮਝਦਾ ਹੈ, ਉਹ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ।
English
But one who understands, intuitively realizes.
ਦੇਖਿ ਬੀਚਾਰਿ; ਮੇਰਾ ਮਨੁ ਮਾਨਿਆ ॥੬॥
dekh beechaar; meraa man maaniaa |6|
Punjabi
ਅਸਲੀਅਤ ਨੂੰ ਵੇਖਣ ਅਤੇ ਸੋਚਣ ਸਮਝਣ ਦੁਆਰਾ ਮੇਰੀ ਆਤਮਾ ਰੱਬ ਨਾਲ ਹਿਲ ਗਈ ਹੈ।
English
Seeing and reflecting upon it, my mind surrenders. ||6||
ਕੀਰਤਿ ਸੂਰਤਿ ਮੁਕਤਿ; ਇਕ ਨਾਈ ॥
keerat soorat mukat; ik naaee |
Punjabi
ਨੇਕ ਨਾਮੀ, ਸੁੰਦਰਤਾ ਤੇ ਮੁਕਤੀ ਇਕ ਨਾਮ ਵਿੱਚ ਹਨ।
English
Praise, beauty and liberation are in the One Name.
ਤਹੀ ਨਿਰੰਜਨੁ; ਰਹਿਆ ਸਮਾਈ ॥
tahee niranjan; rahiaa samaaee |
Punjabi
ਉਸ ਨਾਮ ਅੰਦਰ ਹੀ ਪਵਿੱਤਰ ਪੁਰਖ ਲੀਨ ਰਹਿੰਦਾ ਹੈ।
English
In it, the Immaculate Lord is permeating and pervading.
ਨਿਜ ਘਰਿ ਬਿਆਪਿ ਰਹਿਆ; ਨਿਜ ਠਾਈ ॥੭॥
nij ghar biaap rahiaa; nij tthaaee |7|
Punjabi
ਸਾਹਿਬ ਆਪਣੇ ਨਿੱਜ ਦੇ ਧਾਮ ਅਤੇ ਆਪਣੇ ਨਿੱਜ ਦੇ ਅਸਥਾਨ, ਨਾਮ ਅੰਦਰ ਨਿਵਾਸ ਰਖਦਾ ਹੈ।
English
He dwells in the home of the self, and in His own sublime place. ||7||
ਉਸਤਤਿ ਕਰਹਿ; ਕੇਤੇ ਮੁਨਿ ਪ੍ਰੀਤਿ ॥
ausatat kareh; kete mun preet |
Punjabi
ਪਰਸੰਸਾ ਕਰਦੇ ਹਨ, ਉਸ ਦੀ ਕਈ ਮੁਨੀਸ਼ਰ ਪਿਆਰ ਅੰਦਰ।
English
The many silent sages lovingly praise Him.