Ang 231
ਤਤੁ ਨ ਚੀਨਹਿ; ਬੰਨਹਿ ਪੰਡ ਪਰਾਲਾ ॥੨॥
tat na cheeneh; baneh pandd paraalaa |2|
Punjabi
ਉਹ ਅਸਲੀਅਤ ਨੂੰ ਨਹੀਂ ਸਮਝਦੇ ਅਤੇ ਘਾਹ ਫੂਸ ਦੀ ਗਠੜੀ ਬੰਨ੍ਹਦੇ ਹਨ।
English
They do not understand the essence of reality, and they gather their worthless bundles of straw. ||2||
ਮਨਮੁਖ ਅਗਿਆਨਿ; ਕੁਮਾਰਗਿ ਪਾਏ ॥
manamukh agiaan; kumaarag paae |
Punjabi
ਬੇਸਮਝੀ ਆਪ-ਹੁਦਰੇ ਪੁਰਸ਼ ਨੂੰ ਮੰਦੇ ਰਾਹੇ ਪਾ ਦਿੰਦੀ ਹੈ।
English
The self-willed manmukhs, in ignorance, take the path of evil.
ਹਰਿ ਨਾਮੁ ਬਿਸਾਰਿਆ; ਬਹੁ ਕਰਮ ਦ੍ਰਿੜਾਏ ॥
har naam bisaariaa; bahu karam drirraae |
Punjabi
ਉਹ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੰਦਾ ਹੈ ਅਤੇ ਅਨੇਕਾਂ ਕਰਮ ਕਾਂਡਾਂ ਨੂੰ ਘੁਟ ਕੇ ਫੜ ਲੈਂਦਾ ਹੈ।
English
They forget the Lord's Name, and in its place, they establish all sorts of rituals.
ਭਵਜਲਿ ਡੂਬੇ; ਦੂਜੈ ਭਾਏ ॥੩॥
bhavajal ddoobe; doojai bhaae |3|
Punjabi
ਦਵੈਤ-ਭਾਵ ਦੇ ਕਾਰਨ ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਡੁਬ ਜਾਂਦਾ ਹੈ।
English
They drown in the terrifying world-ocean, in the love of duality. ||3||
ਮਾਇਆ ਕਾ ਮੁਹਤਾਜੁ; ਪੰਡਿਤੁ ਕਹਾਵੈ ॥
maaeaa kaa muhataaj; panddit kahaavai |
Punjabi
ਧੰਨ-ਦੌਲਤ ਦਾ ਲੋੜਵੰਦ ਆਪਣੇ ਆਪ ਨੂੰ ਵਿਦਵਾਨ ਅਖਵਾਉਂਦਾ ਹੈ।
English
Driven crazy, infatuated by Maya, they call themselves Pandits - religious scholars;
ਬਿਖਿਆ ਰਾਤਾ; ਬਹੁਤੁ ਦੁਖੁ ਪਾਵੈ ॥
bikhiaa raataa; bahut dukh paavai |
Punjabi
ਪਾਪ ਨਾਲ ਰੰਗਿਆ ਹੋਇਆ ਉਹ ਬੜਾ ਕਸ਼ਟ ਉਠਾਉਂਦਾ ਹੈ।
English
stained with corruption, they suffer terrible pain.
ਜਮ ਕਾ ਗਲਿ ਜੇਵੜਾ; ਨਿਤ ਕਾਲੁ ਸੰਤਾਵੈ ॥੪॥
jam kaa gal jevarraa; nit kaal santaavai |4|
Punjabi
ਮੌਤ ਦੇ ਜੱਲਾਦ ਦਾ ਰੱਸਾ ਉਸ ਦੀ ਗਰਦਨ ਦੁਆਲੇ ਹੈ, ਤੇ ਮੌਤ ਹਮੇਸ਼ਾਂ ਹੀ ਉਸ ਨੂੰ ਦੁਖ ਦਿੰਦੀ ਹੈ।
English
The noose of the Messenger of Death is around their necks; they are constantly tormented by death. ||4||
ਗੁਰਮੁਖਿ; ਜਮਕਾਲੁ. ਨੇੜਿ ਨ ਆਵੈ ॥
guramukh; jamakaal. nerr na aavai |
Punjabi
ਮੌਤ ਦਾ ਦੂਤ ਗੁਰੂ-ਸਮਰਪਨਾ ਦੇ ਲਾਗੇ ਨਹੀਂ ਲਗਦਾ!
English
The Messenger of Death does not even approach the Gurmukhs.
ਹਉਮੈ ਦੂਜਾ; ਸਬਦਿ ਜਲਾਵੈ ॥
haumai doojaa; sabad jalaavai |
Punjabi
ਸਾਈਂ ਦਾ ਨਾਮ ਉਨ੍ਹਾਂ ਦੇ ਹੰਕਾਰ ਤੇ ਦਵੈਤ-ਭਾਵ ਨੂੰ ਸਾੜ ਸੁਟਦਾ ਹੈ।
English
Through the Word of the Shabad, they burn away their ego and duality.
ਨਾਮੇ ਰਾਤੇ; ਹਰਿ ਗੁਣ ਗਾਵੈ ॥੫॥
naame raate; har gun gaavai |5|
Punjabi
ਨਾਮ ਨਾਲ ਰੰਗੇ ਹੋਏ ਉਹ ਰੱਬ ਦਾ ਜੱਸ ਗਾਇਨ ਕਰਦੇ ਹਨ।
English
Attuned to the Name, they sing the Glorious Praises of the Lord. ||5||
ਮਾਇਆ ਦਾਸੀ; ਭਗਤਾ ਕੀ ਕਾਰ ਕਮਾਵੈ ॥
maaeaa daasee; bhagataa kee kaar kamaavai |
Punjabi
ਮੋਹਨੀ ਵਾਹਿਗੁਰੂ ਦੇ ਅਨਰਾਗੀਆਂ ਦੀ ਬਾਂਦੀ ਹੈ ਅਤੇ ਉਨ੍ਹਾਂ ਦੀ ਚਾਕਰੀ ਕਰਦੀ ਹੈ।
English
Maya is the slave of the Lord's devotees; it works for them.
ਚਰਣੀ ਲਾਗੈ; ਤਾ ਮਹਲੁ ਪਾਵੈ ॥
charanee laagai; taa mehal paavai |
Punjabi
ਜੇਕਰ ਇਨਸਾਨ ਉਨ੍ਹਾਂ ਦੇ ਪੈਰੀ ਪੈ ਜਾਵੇ, ਤਦ ਉਹ ਮਾਲਕ ਦੇ ਮੰਦਰ ਨੂੰ ਪਾ ਲੈਂਦਾ ਹੈ।
English
One who falls at their feet attains the Mansion of the Lord's Presence.
ਸਦ ਹੀ ਨਿਰਮਲੁ; ਸਹਜਿ ਸਮਾਵੈ ॥੬॥
sad hee niramal; sehaj samaavai |6|
Punjabi
ਸਦੀਵ ਹੀ ਪਵਿੱਤ੍ਰ ਹੈ ਉਹ ਜੋ ਬ੍ਰਹਿਮ ਗਿਆਨ ਅੰਦਰ ਲੀਨ ਹੁੰਦਾ ਹੈ।
English
He is forever immaculate; he is absorbed in intuitive peace. ||6||
ਹਰਿ ਕਥਾ ਸੁਣਹਿ; ਸੇ ਧਨਵੰਤ ਦਿਸਹਿ ਜੁਗ ਮਾਹੀ ॥
har kathaa suneh; se dhanavant diseh jug maahee |
Punjabi
ਜੋ ਵਾਹਿਗੁਰੂ ਦੀ ਵਾਰਤਾ ਸ੍ਰਵਣ ਕਰਦੇ ਹਨ, ਉਹ ਇਹ ਜਗਤ ਅੰਦਰ ਮਾਲਦਾਰ ਦਿਸਦੇ ਹਨ।
English
Those who listen to the Lord's Sermon are seen to be the wealthy people in this world.
ਤਿਨ ਕਉ ਸਭਿ ਨਿਵਹਿ; ਅਨਦਿਨੁ ਪੂਜ ਕਰਾਹੀ ॥
tin kau sabh niveh; anadin pooj karaahee |
Punjabi
ਸਾਰੇ ੳਨ੍ਹਾਂ ਨੂੰ ਪ੍ਰਣਾਮ ਕਰਦੇ ਹਨ ਤੇ ਲੋਕ ਰਾਤ ਦਿਨ ਉਨ੍ਹਾਂ ਨੂੰ ਪੂਜਦੇ ਹਨ।
English
Everyone bows down to them, and adores them, night and day.
ਸਹਜੇ ਗੁਣ ਰਵਹਿ ਸਾਚੇ; ਮਨ ਮਾਹੀ ॥੭॥
sahaje gun raveh saache; man maahee |7|
Punjabi
ਉਹ ਆਪਣੇ ਚਿੱਤ ਅੰਦਰ ਸੁਤੇ ਸਿਧ ਹੀ ਸੱਚੇ ਸਾਹਿਬ ਦਾ ਜੱਸ ਗਾਇਨ ਕਰਦੇ ਹਨ।
English
They intuitively savor the Glories of the True Lord within their minds. ||7||
ਪੂਰੈ ਸਤਿਗੁਰਿ; ਸਬਦੁ ਸੁਣਾਇਆ ॥
poorai satigur; sabad sunaaeaa |
Punjabi
ਪੂਰਨ ਸੱਚੇ ਗੁਰਦੇਵ ਜੀ ਨੇ ਆਪਣਾ ਉਪਦੇਸ਼ ਪ੍ਰਚਾਰਿਆ ਹੈ,
English
The Perfect True Guru has revealed the Shabad;
ਤ੍ਰੈ ਗੁਣ ਮੇਟੇ; ਚਉਥੈ ਚਿਤੁ ਲਾਇਆ ॥
trai gun mette; chauthai chit laaeaa |
Punjabi
ਜਿਸ ਨਾਲ ਤਿੰਨ ਅਵਸਥਾਵਾਂ ਅਲੋਪ ਹੋ ਗਈਆਂ ਹਨ, ਅਤੇ ਬੰਦੇ ਦਾ ਮਨ ਚੌਥੀ ਨਾਲ ਜੁੜ ਗਿਆ ਹੈ।
English
it eradicates the three qualities, and attunes the consciousness to the fourth state.
ਨਾਨਕ. ਹਉਮੈ ਮਾਰਿ; ਬ੍ਰਹਮ ਮਿਲਾਇਆ ॥੮॥੪॥
naanak. haumai maar; braham milaaeaa |8|4|
Punjabi
ਨਾਨਕ ਆਪਣੀ ਹੰਗਤਾ ਨੂੰ ਦੂਰ ਕਰ ਕੇ ਉਹ ਪਰਮ ਸਾਹਿਬ ਨਾਲ ਮਿਲ ਜਾਂਦਾ ਹੈ।
English
O Nanak, subduing egotism, one is absorbed into God. ||8||4||
ਗਉੜੀ ਮਹਲਾ ੩ ॥
gaurree mahalaa 3 |
Punjabi
ਗਊੜੀ ਪਾਤਸ਼ਾਹੀ ਤੀਜੀ।
English
Gauree, Third Mehl:
ਬ੍ਰਹਮਾ ਵੇਦੁ ਪੜੈ; ਵਾਦੁ ਵਖਾਣੈ ॥
brahamaa ved parrai; vaad vakhaanai |
Punjabi
ਇਨਸਾਨ ਬ੍ਰਹਮਾ ਦੇ ਰਚੇ ਹੋਏ ਵੇਦ ਵਾਚਦਾ ਹੈ, ਅਤੇ ਝਗੜੇ ਝਾਂਜੇ ਵਰਨਣ ਕਰਦਾ ਹੈ।
English
Brahma studied the Vedas, but these lead only to debates and disputes.
ਅੰਤਰਿ ਤਾਮਸੁ; ਆਪੁ. ਨ ਪਛਾਣੈ ॥
antar taamas; aap. na pachhaanai |
Punjabi
ਉਸ ਦੇ ਅੰਦਰ ਕ੍ਰੋਧ ਹੈ, ਅਤੇ ਉਹ ਆਪਣੇ ਆਪ ਨੂੰ ਨਹੀਂ ਸਮਝਦਾ।
English
He is filled with darkness; he does not understand himself.
ਤਾ ਪ੍ਰਭੁ ਪਾਏ; ਗੁਰਸਬਦੁ ਵਖਾਣੈ ॥੧॥
taa prabh paae; gurasabad vakhaanai |1|
Punjabi
ਜੇਕਰ ਉਹ ਗੁਰਾਂ ਦੀ ਬਾਣੀ ਦਾ ਉਚਾਰਨ ਕਰੇ ਕੇਵਲ ਤਦ ਹੀ ਉਹ ਸਾਈਂ ਨੂੰ ਪ੍ਰਾਪਤ ਹੁੰਦਾ ਹੈ।
English
And yet, if he chants the Word of the Guru's Shabad, he finds God. ||1||
ਗੁਰ ਸੇਵਾ ਕਰਉ; ਫਿਰਿ. ਕਾਲੁ ਨ ਖਾਇ ॥
gur sevaa krau; fir. kaal na khaae |
Punjabi
ਤੂੰ ਗੁਰਾਂ ਦੀ ਘਾਲ ਕਮਾ, ਤਦ ਮੌਤ ਤੈਨੂੰ ਨਹੀਂ ਖਾਵੇਗੀ।
English
So serve the Guru, and you shall not be consumed by death.
ਮਨਮੁਖ ਖਾਧੇ; ਦੂਜੈ ਭਾਇ ॥੧॥ ਰਹਾਉ ॥
manamukh khaadhe; doojai bhaae |1| rahaau |
Punjabi
ਹੋਰਸੁ ਦੀ ਪ੍ਰੀਤ ਨੇ ਅਧਰਮੀਆਂ ਨੂੰ ਖਾ ਲਿਆ ਹੈ। ਠਹਿਰਾਉ।
English
The self-willed manmukhs have been consumed by the love of duality. ||1||Pause||
ਗੁਰਮੁਖਿ ਪ੍ਰਾਣੀ; ਅਪਰਾਧੀ ਸੀਧੇ ॥
guramukh praanee; aparaadhee seedhe |
Punjabi
ਗੁਰਾਂ ਦੇ ਰਾਹੀਂ ਪਾਪੀ ਪੁਰਸ਼ ਪਵਿੱਤ੍ਰ ਹੋ ਗਏ ਹਨ।
English
Becoming Gurmukh, the sinful mortals are purified.
ਗੁਰ ਕੈ ਸਬਦਿ; ਅੰਤਰਿ ਸਹਜਿ ਰੀਧੇ ॥
gur kai sabad; antar sehaj reedhe |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਹਰੀ ਨਾਲ ਜੁੜ ਜਾਂਦੀ ਹੈ।
English
Through the Word of the Guru's Shabad, they find intuitive peace and poise deep within.
ਮੇਰਾ ਪ੍ਰਭੁ ਪਾਇਆ; ਗੁਰ ਕੈ ਸਬਦਿ ਸੀਧੇ ॥੨॥
meraa prabh paaeaa; gur kai sabad seedhe |2|
Punjabi
ਗੁਰਾਂ ਦੀ ਸਿਖ-ਮਤ ਦੇ ਜ਼ਰੀਏ ਆਦਮੀ ਸੁਧਰ ਜਾਂਦਾ ਹੈ ਅਤੇ ਮੇਰੇ ਮਾਲਕ ਨੂੰ ਪਾ ਲੈਂਦਾ ਹੈ।
English
I have found my God, through the Guru's Shabad, and I have been reformed. ||2||
ਸਤਿਗੁਰਿ ਮੇਲੇ; ਪ੍ਰਭਿ ਆਪਿ ਮਿਲਾਏ ॥
satigur mele; prabh aap milaae |
Punjabi
ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲਾਉਣਾ ਚਾਹੁੰਦੇ ਹਨ।
English
God Himself unites us in Union with the True Guru,
ਮੇਰੇ ਪ੍ਰਭ ਸਾਚੇ ਕੈ; ਮਨਿ ਭਾਏ ॥
mere prabh saache kai; man bhaae |
Punjabi
ਉਹ ਮੇਰੇ ਸੱਚੇ ਮਾਲਕ ਦੇ ਚਿੱਤ ਨੂੰ ਚੰਗੇ ਲਗਣ ਲਗ ਜਾਂਦੇ ਹਨ।
English
when we become pleasing to the Mind of my True God.
ਹਰਿ ਗੁਣ ਗਾਵਹਿ; ਸਹਜਿ ਸੁਭਾਏ ॥੩॥
har gun gaaveh; sehaj subhaae |3|
Punjabi
ਵਾਹਿਗੁਰੂ ਦਾ ਜੱਸ ਉਹ ਸੁਭਾਵਕ ਹੀ ਗਾਇਨ ਕਰਦੇ ਹਨ।
English
They sing the Glorious Praises of the Lord, in the poise of celestial peace. ||3||
ਬਿਨੁ ਗੁਰ ਸਾਚੇ; ਭਰਮਿ ਭੁਲਾਏ ॥
bin gur saache; bharam bhulaae |
Punjabi
ਸੱਚੇ ਗੁਰਾਂ ਦੇ ਬਗੈਰ ਪ੍ਰਾਣੀ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।
English
Without the True Guru, they are deluded by doubt.
ਮਨਮੁਖ ਅੰਧੇ; ਸਦਾ ਬਿਖੁ ਖਾਏ ॥
manamukh andhe; sadaa bikh khaae |
Punjabi
ਅੰਨ੍ਹੇ ਪ੍ਰਤੀ-ਕੂਲ ਪੁਰਸ਼ ਹਮੇਸ਼ਾਂ ਜ਼ਹਿਰ ਖਾਂਦੇ ਹਨ।
English
The blind, self-willed manmukhs constantly eat poison.
ਜਮ ਡੰਡੁ ਸਹਹਿ; ਸਦਾ ਦੁਖੁ ਪਾਏ ॥੪॥
jam ddandd saheh; sadaa dukh paae |4|
Punjabi
ਉਹ ਮੌਤ ਦੇ ਫ਼ਰਿਸ਼ਤੇ ਦਾ ਡੰਡਾ ਸਹਾਰਦੇ ਹਨ, ਅਤੇ ਹਮੇਸ਼ਾਂ ਕਸ਼ਟ ਉਠਾਉਂਦੇ ਹਨ।
English
They are beaten by the Messenger of Death with his rod, and they suffer in constant pain. ||4||
ਜਮੂਆ. ਨ ਜੋਹੈ; ਹਰਿ ਕੀ ਸਰਣਾਈ ॥
jamooaa. na johai; har kee saranaaee |
Punjabi
ਜੇਕਰ ਬੰਦਾ ਵਾਹਿਗੁਰੂ ਦੀ ਪਨਾਹ ਲੈ ਲਵੇ ਤਾਂ ਮੌਤ ਦਾ ਦੂਤ ਉਸ ਨੂੰ ਨਹੀਂ ਤਕਾਉਂਦਾ।
English
The Messenger of Death does not catch sight of those who enter the Sanctuary of the Lord.
ਹਉਮੈ ਮਾਰਿ; ਸਚਿ ਲਿਵ ਲਾਈ ॥
haumai maar; sach liv laaee |
Punjabi
ਆਪਣੀ ਹੰਗਤਾ ਨੂੰ ਨਵਿਰਤ ਕਰਨ ਦੁਆਰਾ ਇਨਸਾਨ ਦੀ ਪ੍ਰੀਤ ਸਤਿਪੁਰਖ ਨਾਲ ਪੈ ਜਾਂਦੀ ਹੈ।
English
Subduing egotism, they lovingly center their consciousness on the True Lord.
ਸਦਾ ਰਹੈ; ਹਰਿ ਨਾਮਿ ਲਿਵ ਲਾਈ ॥੫॥
sadaa rahai; har naam liv laaee |5|
Punjabi
ਉਹ ਸਦੀਵ ਹੀ ਆਪਣੀ ਬ੍ਰਿਤੀ ਵਾਹਿਗੁਰੂ ਦੇ ਨਾਮ ਨਾਲ ਜੋੜੀ ਰਖਦਾ ਹੈ।
English
They keep their consciousness constantly focused on the Lord's Name. ||5||
ਸਤਿਗੁਰੁ ਸੇਵਹਿ; ਸੇ ਜਨ ਨਿਰਮਲ ਪਵਿਤਾ ॥
satigur seveh; se jan niramal pavitaa |
Punjabi
ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ ਉਹ ਪੁਰਸ਼ ਬੇਦਾਗ ਅਤੇ ਪਵਿੱਤ੍ਰ ਹਨ।
English
Those humble beings who serve the True Guru are pure and immaculate.
ਮਨ ਸਿਉ ਮਨੁ ਮਿਲਾਇ; ਸਭੁ ਜਗੁ ਜੀਤਾ ॥
man siau man milaae; sabh jag jeetaa |
Punjabi
ਆਪਣੇ ਚਿੱਤ ਨੂੰ ਗੁਰਾਂ ਦੇ ਚਿੱਤ ਨਾਲ ਜੋੜਨ ਦੁਆਰਾ ਉਹ ਸਾਰੇ ਜਗਤ ਨੂੰ ਜਿੱਤ ਲੈਂਦੇ ਹਨ।
English
Merging their minds into the Mind, they conquer the entire world.
ਇਨ ਬਿਧਿ ਕੁਸਲੁ ਤੇਰੈ; ਮੇਰੇ ਮੀਤਾ ॥੬॥
ein bidh kusal terai; mere meetaa |6|
Punjabi
ਇਸ ਤਰੀਕੇ ਨਾਲ ਤੈਨੂੰ ਖੁਸ਼ੀ ਪ੍ਰਾਪਤ ਹੋਵੇਗੀ, ਹੈ ਮੇਰੇ ਮਿੱਤਰ!
English
In this way, you too shall find happiness, O my friend. ||6||
ਸਤਿਗੁਰੂ ਸੇਵੇ; ਸੋ ਫਲੁ ਪਾਏ ॥
satiguroo seve; so fal paae |
Punjabi
ਜੋ ਸੱਚੇ ਗੁਰਾਂ ਦੀ ਚਾਕਰੀ ਕਰਦਾ ਹੈ, ਉਹ ਮੇਵੇ ਨੂੰ ਪ੍ਰਾਪਤ ਕਰ ਲੈਂਦਾ ਹੈ।
English
Those who serve the True Guru are blessed with fruitful rewards.
ਹਿਰਦੈ ਨਾਮੁ; ਵਿਚਹੁ ਆਪੁ ਗਵਾਏ ॥
hiradai naam; vichahu aap gavaae |
Punjabi
ਉਸ ਦੇ ਰਿਦੇ ਅੰਦਰ ਨਾਮ ਵਸਦਾ ਹੈ ਅਤੇ ਹੰਕਾਰ ਉਸ ਦੇ ਵਿਚੋਂ ਦੂਰ ਹੋ ਜਾਂਦਾ ਹੈ।
English
The Naam, the Name of the Lord, abides in their hearts; selfishness and conceit depart from within them.
ਅਨਹਦ ਬਾਣੀ; ਸਬਦੁ ਵਜਾਏ ॥੭॥
anahad baanee; sabad vajaae |7|
Punjabi
ਉਸ ਦੇ ਲਈ ਨਾਮ ਦਾ ਸੁਤੇ ਸਿਧ ਕੀਰਤਨ ਗੂੰਜਦਾ ਹੈ।
English
The unstruck melody of the Shabad vibrates for them. ||7||
ਸਤਿਗੁਰ ਤੇ; ਕਵਨੁ ਕਵਨੁ. ਨ ਸੀਧੋ ਮੇਰੇ ਭਾਈ ॥
satigur te; kavan kavan. na seedho mere bhaaee |
Punjabi
ਕੌਣ ਅਤੇ ਕਿਹੜੇ ਕਿਹੜੇ ਸੱਚੇ ਗੁਰਾਂ ਨੇ ਨਹੀਂ ਸੁਧਾਰੇ, ਹੈ ਮੇਰੇ ਵੀਰ!
English
Who - who has not been purified by the True Guru, O my Siblings of Destiny?
ਭਗਤੀ ਸੀਧੇ; ਦਰਿ ਸੋਭਾ ਪਾਈ ॥
bhagatee seedhe; dar sobhaa paaee |
Punjabi
ਸੁਆਮੀ ਦੇ ਸਿਮਰਨ ਦੁਆਰਾ ਦਰੁਸਤ ਹੋ ਕੇ ਉਹ ਉਸ ਦੇ ਦਰਬਾਰ ਅੰਦਰ ਇੱਜ਼ਤ ਪਾਉਂਦੇ ਹਨ।
English
The devotees are purified, and honored in His Court.
ਨਾਨਕ; ਰਾਮ ਨਾਮਿ ਵਡਿਆਈ ॥੮॥੫॥
naanak; raam naam vaddiaaee |8|5|
Punjabi
ਨਾਨਕ ਉੱਚਤਾ ਸੁਆਮੀ ਦੇ ਨਾਮ ਵਿੱਚ ਹੈ।
English
O Nanak, greatness is in the Lord's Name. ||8||5||
ਗਉੜੀ ਮਹਲਾ ੩ ॥
gaurree mahalaa 3 |
Punjabi
ਗਊੜੀ ਪਾਤਸ਼ਾਹੀ ਤੀਜੀ।
English
Gauree, Third Mehl:
ਤ੍ਰੈ ਗੁਣ ਵਖਾਣੈ; ਭਰਮੁ. ਨ ਜਾਇ ॥
trai gun vakhaanai; bharam. na jaae |
Punjabi
ਜੋ ਤਿੰਨਾਂ ਹਾਲਤਾਂ ਨੂੰ ਵਰਨਣ ਕਰਨ ਵਾਲੀਆਂ ਰਚਨਾਵਾਂ ਨੂੰ ਪੜ੍ਹਦਾ ਹੈ, ਉਸ ਦਾ ਸੰਦੇਹ ਦੂਰ ਨਹੀਂ ਹੁੰਦਾ।
English
Those who speak of the three qualities - their doubts do not depart.
ਬੰਧਨ. ਨ ਤੂਟਹਿ; ਮੁਕਤਿ. ਨ ਪਾਇ ॥
bandhan. na tootteh; mukat. na paae |
Punjabi
ਉਸਦੇ ਜੂੜ ਕਟੇ ਨਹੀਂ ਜਾਂਦੇ ਅਤੇ ਉਹ ਕਲਿਆਣ ਨੂੰ ਪ੍ਰਾਪਤ ਨਹੀਂ ਹੁੰਦਾ।
English
Their bonds are not broken, and they do not obtain liberation.
ਮੁਕਤਿ ਦਾਤਾ ਸਤਿਗੁਰੁ; ਜੁਗ ਮਾਹਿ ॥੧॥
mukat daataa satigur; jug maeh |1|
Punjabi
ਮੋਖ਼ਸ਼ ਦੇ ਦੇਣ ਵਾਲਾ, ਸੱਚਾ ਗੁਰੂ ਹੈ, ਇਸ ਯੁਗ ਅੰਦਰ।
English
The True Guru is the Bestower of liberation in this age. ||1||
ਗੁਰਮੁਖਿ ਪ੍ਰਾਣੀ; ਭਰਮੁ ਗਵਾਇ ॥
guramukh praanee; bharam gavaae |
Punjabi
ਗੁਰਾਂ ਦੇ ਰਾਹੀਂ ਹੇ ਜੀਵ! ਤੂੰ ਆਪਣਾ ਵਹਿਮ ਦੂਰ ਕਰ ਦੇ।
English
Those mortals who become Gurmukh give up their doubts.
ਸਹਜ ਧੁਨਿ ਉਪਜੈ; ਹਰਿ ਲਿਵ ਲਾਇ ॥੧॥ ਰਹਾਉ ॥
sehaj dhun upajai; har liv laae |1| rahaau |
Punjabi
ਰੱਬ ਨਾਲ ਪਿਰਹੜੀ ਪਾਉਣ ਦੁਆਰਾ ਇਲਾਹੀ ਕੀਰਤਨ ਉਤਪੰਨ ਹੋ ਜਾਂਦਾ ਹੈ। ਠਹਿਰਾਉ।
English
The celestial music wells up, when they lovingly attune their consciousness to the Lord. ||1||Pause||
ਤ੍ਰੈ ਗੁਣ; ਕਾਲੈ ਕੀ ਸਿਰਿ ਕਾਰਾ ॥
trai gun; kaalai kee sir kaaraa |
Punjabi
ਜੋ ਤਿੰਨਾ ਸੁਭਾਵਾਂ ਅੰਦਰ ਵਸਦੇ ਹਨ, ਉਹ ਮੌਤ ਦੀ ਰਿਆਇਆ ਹਨ।
English
Those who are controlled by the three qualities have death hovering over their heads.