Ang 247
ਮਾਇਆ ਬੰਧਨ. ਟਿਕੈ ਨਾਹੀ; ਖਿਨੁ ਖਿਨੁ ਦੁਖੁ ਸੰਤਾਏ ॥
maaeaa bandhan. ttikai naahee; khin khin dukh santaae |
Punjabi
ਸੰਸਾਰੀ ਪਦਾਰਥ ਦਾ ਨਰੜਿਆ ਹੋਇਆ ਮਨੂਆ ਅਸਥਿਰ ਨਹੀਂ ਰਹਿੰਦਾ। ਹਰ ਮੁਹਤ ਤਕਲਫ਼ਿ ਉਸ ਨੂੰ ਦੁਖਾਂਤ੍ਰ ਕਰਦੀ ਹੈ।
English
Bound by Maya, the mind is not stable. Each and every moment, it suffers in pain.
ਨਾਨਕ. ਮਾਇਆ ਕਾ ਦੁਖੁ. ਤਦੇ ਚੂਕੈ; ਜਾ. ਗੁਰਸਬਦੀ ਚਿਤੁ ਲਾਏ ॥੩॥
naanak. maaeaa kaa dukh. tade chookai; jaa. gurasabadee chit laae |3|
Punjabi
ਕੇਵਲ ਤਾਂ ਹੀ ਹੇ ਨਾਨਕ! ਧਨ ਦੌਲਤ ਦਾ ਦਰਦ ਦੂਰ ਹੁੰਦਾ ਹੈ, ਜਦ ਆਦਮੀ ਆਪਣੇ ਮਨ ਨੂੰ ਗੁਰਬਾਣੀ ਨਾਲ ਜੋੜ ਲੈਂਦਾ ਹੈ।
English
O Nanak, the pain of Maya is taken away by focusing one's consciousness on the Word of the Guru's Shabad. ||3||
ਮਨਮੁਖ ਮੁਗਧ ਗਾਵਾਰੁ, ਪਿਰਾ ਜੀਉ; ਸਬਦੁ. ਮਨਿ ਨ ਵਸਾਏ ॥
manamukh mugadh gaavaar, piraa jeeo; sabad. man na vasaae |
Punjabi
ਆਪ-ਹੁਦਰੀ, ਮੂਰਖ ਅਤੇ ਬੇ-ਸਮਝ ਹੈ ਤੂੰ ਹੇ ਮੇਰੀ ਪਿਆਰੀ ਜਿੰਦੜੀਏ! ਵਾਹਿਗੁਰੂ ਦੇ ਨਾਮ ਨੂੰ ਤੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦੀ।
English
The self-willed manmukhs are foolish and crazy, O my dear; they do not enshrine the Shabad within their minds.
ਮਾਇਆ ਕਾ ਭ੍ਰਮੁ ਅੰਧੁ. ਪਿਰਾ ਜੀਉ; ਹਰਿ ਮਾਰਗੁ ਕਿਉ ਪਾਏ ॥
maaeaa kaa bhram andh. piraa jeeo; har maarag kiau paae |
Punjabi
ਮੋਹਨੀ ਦੀ ਗਲਤ ਫਹਿਮੀ ਦੇ ਸਬੱਬ ਤੂੰ ਅੰਨ੍ਹੀ ਹੋ ਗਈ ਹੈ। ਹੇ ਮੇਰੀ ਪਿਆਰੀ! ਤੂੰ ਰੱਬ ਦਾ ਰਾਹ ਕਿਸ ਤਰ੍ਹਾਂ ਪਾ ਸਕਦੀ ਹੈ?
English
The delusion of Maya has made them blind, O my dear; how can they find the Way of the Lord?
ਕਿਉ ਮਾਰਗੁ ਪਾਏ. ਬਿਨੁ ਸਤਿਗੁਰ ਭਾਏ; ਮਨਮੁਖਿ ਆਪੁ ਗਣਾਏ ॥
kiau maarag paae. bin satigur bhaae; manamukh aap ganaae |
Punjabi
ਜਦ ਤਾਂਈ ਸੱਚੇ ਗੁਰਾਂ ਨੂੰ ਚੰਗਾ ਨਹੀਂ ਲੱਗਦਾ, ਤੂੰ ਰਸਤਾ ਕਿਸ ਤਰ੍ਹਾਂ ਲੱਭ ਸਕਦਾ ਹੈ? ਅਧਰਮੀ ਆਪਣੇ ਆਪ ਨੂੰ ਜਣਾਉਂਦਾ ਹੈ।
English
How can they find the Way, without the Will of the True Guru? The manmukhs foolishly display themselves.
ਹਰਿ ਕੇ ਚਾਕਰ ਸਦਾ ਸੁਹੇਲੇ; ਗੁਰ ਚਰਣੀ ਚਿਤੁ ਲਾਏ ॥
har ke chaakar sadaa suhele; gur charanee chit laae |
Punjabi
ਵਾਹਿਗੁਰੂ ਦੇ ਸੇਵਕ, ਸਦੀਵ ਹੀ ਸੁਖਾਲੇ ਹਨ। ਉਹ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਨਾਲ ਜੋੜਦੇ ਹਨ।
English
The Lord's servants are forever comfortable. They focus their consciousness on the Guru's Feet.
ਜਿਸ ਨੋ. ਹਰਿ ਜੀਉ ਕਰੇ ਕਿਰਪਾ; ਸਦਾ ਹਰਿ ਕੇ ਗੁਣ ਗਾਏ ॥
jis no. har jeeo kare kirapaa; sadaa har ke gun gaae |
Punjabi
ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
English
Those unto whom the Lord shows His Mercy, sing the Glorious Praises of the Lord forever.
ਨਾਨਕ. ਨਾਮੁ ਰਤਨੁ ਜਗਿ ਲਾਹਾ; ਗੁਰਮੁਖਿ ਆਪਿ ਬੁਝਾਏ ॥੪॥੫॥੭॥
naanak. naam ratan jag laahaa; guramukh aap bujhaae |4|5|7|
Punjabi
ਨਾਨਕ, ਇਸ ਜਹਾਨ ਅੰਦਰ ਕੇਵਲ ਇਕੋ ਹੀ ਮੁਨਾਫਾ ਨਾਮ ਦੇ ਹੀਰੇ ਦਾ ਹੈ। ਗੁਰੂ ਅਨੁਸਾਰੀਆਂ ਨੂੰ ਪ੍ਰਭੂ ਖੁਦ ਇਹ ਸਮਝ ਦਰਸਾਉਂਦਾ ਹੈ।
English
O Nanak, the jewel of the Naam, the Name of the Lord, is the only profit in this world. The Lord Himself imparts this understanding to the Gurmukh. ||4||5||7||
ਰਾਗੁ ਗਉੜੀ₁ ਛੰਤ ਮਹਲਾ ੫ ॥
raag gaurree₁ chhant mahalaa 5 |
Punjabi
ਰਾਗ ਗਊੜੀ ਛੰਤ ਪਾਤਸ਼ਾਹੀ ਪੰਜਵੀਂ।
English
Raag Gauree, Chhant, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਮੇਰੈ ਮਨਿ ਬੈਰਾਗੁ ਭਇਆ ਜੀਉ; ਕਿਉ ਦੇਖਾ ਪ੍ਰਭ ਦਾਤੇ ॥
merai man bairaag bheaa jeeo; kiau dekhaa prabh daate |
Punjabi
ਮੇਰੇ ਚਿੱਤ ਅੰਦਰ ਉਦਾਸੀਨਤਾ ਹੈ। ਮੈਂ ਕਿਸ ਤਰ੍ਹਾਂ ਆਪਣੇ ਦਾਤਾਰ ਸੁਆਮੀ ਨੂੰ ਵੇਖਾਂਗੀ?
English
My mind has become sad and depressed; how can I see God, the Great Giver?
ਮੇਰੇ ਮੀਤ ਸਖਾ ਹਰਿ ਜੀਉ; ਗੁਰ ਪੁਰਖ ਬਿਧਾਤੇ ॥
mere meet sakhaa har jeeo; gur purakh bidhaate |
Punjabi
ਮਾਨਯੋਗ, ਵਿਸ਼ਾਲ ਅਤੇ ਸਰਬ-ਸ਼ਕਤੀਵਾਨ ਸਿਰਜਣਹਾਰ ਸੁਆਮੀ ਮੇਰਾ ਮਿੱਤਰ ਅਤੇ ਸਾਥੀ ਹੈ।
English
My Friend and Companion is the Dear Lord, the Guru, the Architect of Destiny.
ਪੁਰਖੋ ਬਿਧਾਤਾ ਏਕੁ ਸ੍ਰੀਧਰੁ; ਕਿਉ ਮਿਲਹ ਤੁਝੈ. ਉਡੀਣੀਆ ॥
purakho bidhaataa ek sreedhar; kiau milah tujhai. uddeeneea |
Punjabi
ਹੇ ਕਿਸਮਤ ਦੇ ਲਿਖਾਰੀ ਅਤੇ ਲਖ਼ਸ਼ਮੀ ਦੇ ਸੁਆਮੀ! ਅਦੁੱਤੀ ਸਾਹਿਬ, ਮੈਂ ਨਿਮੋਝੂਣੀ, ਕਿਸ ਤਰ੍ਹਾਂ ਤੈਨੂੰ ਮਿਲ ਸਕਦੀ ਹਾਂ?
English
The One Lord, the Architect of Destiny, is the Master of the Goddess of Wealth; how can I, in my sadness, meet You?
ਕਰ ਕਰਹਿ ਸੇਵਾ, ਸੀਸੁ ਚਰਣੀ; ਮਨਿ ਆਸ ਦਰਸ ਨਿਮਾਣੀਆ ॥
kar kareh sevaa, sees charanee; man aas daras nimaaneea |
Punjabi
ਮੇਰੇ ਹੱਥ ਤੇਰੀ ਘਾਲ ਕਮਾਉਂਦੇ ਹਨ। ਮੇਰਾ ਸਿਰ ਤੇਰੇ ਪੈਰਾਂ ਉਤੇ ਹੈ ਅਤੇ ਮੇਰੇ ਮਸਕੀਨ ਮਨੂਏ ਅੰਦਰ ਤੇਰੇ ਦੀਦਾਰ ਦੀ ਉਮੀਦ ਹੈ।
English
My hands serve You, and my head is at Your Feet. My mind, dishonored, yearns for the Blessed Vision of Your Darshan.
ਸਾਸਿ ਸਾਸਿ. ਨ ਘੜੀ ਵਿਸਰੈ; ਪਲੁ ਮੂਰਤੁ ਦਿਨੁ ਰਾਤੇ ॥
saas saas. na gharree visarai; pal moorat din raate |
Punjabi
ਇਕ ਸੁਆਸ ਦੇ ਵਕਫੇ ਅਤੇ ਇਕ ਮੁਹਤ ਭਰ ਲਈ ਭੀ ਮੈਂ ਤੈਨੂੰ ਨਹੀਂ ਭੁਲਾਉਂਦਾ। ਹਰ ਛਿਨ ਲਮ੍ਹੇ ਅਤੇ ਦਿਨ ਰਾਤ, ਮੈਂ ਤੈਨੂੰ ਯਾਦ ਕਰਦਾ ਹਾਂ, ਹੈ ਮਾਲਕ!
English
With each and every breath, I think of You, day and night; I do not forget You, for an instant, even for a moment.
ਨਾਨਕ. ਸਾਰਿੰਗ ਜਿਉ ਪਿਆਸੇ; ਕਿਉ ਮਿਲੀਐ ਪ੍ਰਭ ਦਾਤੇ ॥੧॥
naanak. saaring jiau piaase; kiau mileeai prabh daate |1|
Punjabi
ਪਪੀਹੇ ਦੀ ਤਰ੍ਹਾਂ ਨਾਨਕ ਤੇਰੇ ਲਈ ਤਿਹਾਇਆ ਹੈ। ਆਪਣੇ ਦਰਿਆ-ਦਿਲ ਸੁਆਮੀ ਨੂੰ ਉਹ ਕਿਸ ਤਰ੍ਹਾਂ ਭੇਟੇਗਾ?
English
O Nanak, I am thirsty, like the rainbird; how can I meet God, the Great Giver? ||1||
ਇਕ ਬਿਨਉ ਕਰਉ ਜੀਉ; ਸੁਣਿ ਕੰਤ ਪਿਆਰੇ ॥
eik binau krau jeeo; sun kant piaare |
Punjabi
ਮੈਂ ਇਕ ਪ੍ਰਾਰਥਨਾ ਕਰਦੀ ਹਾਂ, ਇਸ ਨੂੰ ਸ੍ਰਵਣ ਕਰ, ਹੇ ਮੇਰੇ ਲਾਡਲੇ ਖ਼ਸਮ!
English
I offer this one prayer - please listen, O my Beloved Husband Lord.
ਮੇਰਾ ਮਨੁ ਤਨੁ ਮੋਹਿ ਲੀਆ ਜੀਉ; ਦੇਖਿ ਚਲਤ ਤੁਮਾਰੇ ॥
meraa man tan mohi leea jeeo; dekh chalat tumaare |
Punjabi
ਤੇਰੀਆਂ ਅਦਭੁਤ ਖੇਡਾ ਵੇਖ ਕੇ ਮੇਰੀ ਆਤਮਾ ਅਤੇ ਦੇਹਿ ਫ਼ਰੇਫ਼ਤਾ ਹੋ ਗਏ ਹਨ।
English
My mind and body are enticed, beholding Your wondrous play.
ਚਲਤਾ ਤੁਮਾਰੇ ਦੇਖਿ ਮੋਹੀ; ਉਦਾਸ ਧਨ. ਕਿਉ ਧੀਰਏ ॥
chalataa tumaare dekh mohee; udaas dhan. kiau dheere |
Punjabi
ਤੇਰੀਆਂ ਅਸਚਰਜ ਖੇਡਾ ਤੱਕ ਮੈਂ ਮੋਹਿਤ ਹੋ ਗਈ ਹਾਂ। ਮੈਂ ਤੇਰੀ ਉਦਾਸੀਨ ਪਤਨੀ ਦਾ ਕਿਵੇ ਧੀਰਜ ਬੱਝੋ?
English
Beholding Your wondrous play, I am enticed; but how can the sad, forlorn bride find contentment?
ਗੁਣਵੰਤ ਨਾਹ ਦਇਆਲੁ ਬਾਲਾ; ਸਰਬ ਗੁਣ ਭਰਪੂਰਏ ॥
gunavant naah deaal baalaa; sarab gun bharapoore |
Punjabi
ਮੇਰਾ ਚੰਗਿਆਈ-ਨਿਪੁੰਨ, ਮਿਹਰਬਾਨ ਅਤੇ ਸਦ-ਜੁਆਨ ਭਰਤਾ ਸਮੂਹ ਉਤਮਤਾਈਆਂ ਨਾਲ ਪਰੀ-ਪੂਰਨ ਹੈ।
English
My Lord is Meritorious, Merciful and Eternally Young; He is overflowing with all excellences.
ਪਿਰ ਦੋਸੁ ਨਾਹੀ. ਸੁਖਹ ਦਾਤੇ; ਹਉ ਵਿਛੁੜੀ ਬੁਰਿਆਰੇ ॥
pir dos naahee. sukhah daate; hau vichhurree buriaare |
Punjabi
ਆਰਾਮ-ਬਖਸ਼ਣਹਾਰ ਮੇਰੇ ਪਤੀ ਦਾ ਕਸੂਰ ਨਹੀਂ। ਆਪਣੇ ਪਾਪਾਂ ਦੁਆਰਾ ਮੈਂ ਉਸ ਨਾਲੋਂ ਜੁਦਾ ਹੋ ਗਈ ਹਾਂ।
English
The fault is not with my Husband Lord, the Giver of peace; I am separated from Him by my own mistakes.
ਬਿਨਵੰਤਿ ਨਾਨਕ. ਦਇਆ ਧਾਰਹੁ; ਘਰਿ ਆਵਹੁ. ਨਾਹ ਪਿਆਰੇ ॥੨॥
binavant naanak. deaa dhaarahu; ghar aavahu. naah piaare |2|
Punjabi
ਨਾਨਕ ਜੋਦੜੀ ਕਰਦਾ ਹੈ, "ਦਇਆਵਾਨ ਹੋ ਅਤੇ ਗ੍ਰਹਿ ਨੂੰ ਮੋੜਾ ਪਾ, ਹੇ ਮੇਰੇ ਲਾਡਲੇ ਪਤੀ!"
English
Prays Nanak, please be merciful to me, and return home, O my Beloved Husband Lord. ||2||
ਹਉ ਮਨੁ ਅਰਪੀ. ਸਭੁ ਤਨੁ ਅਰਪੀ; ਅਰਪੀ ਸਭਿ ਦੇਸਾ ॥
hau man arapee. sabh tan arapee; arapee sabh desaa |
Punjabi
ਮੈਂ ਆਪਣੀ ਆਤਮਾ ਸਮਰਪਣ ਕਰਦਾ ਹਾਂ, ਮੈਂ ਆਪਣੀ ਸਾਰੀ ਦੇਹਿ ਸਮਰਪਣ ਕਰਦਾ ਹਾਂ ਅਤੇ ਸਮਰਪਣ ਕਰਦਾ ਹਾਂ ਮੈਂ ਆਪਣੀ ਸਮੂਹ ਜ਼ਮੀਨ।
English
I surrender my mind, I surrender my whole body; I surrender all my lands.
ਹਉ ਸਿਰੁ ਅਰਪੀ. ਤਿਸੁ ਮੀਤ ਪਿਆਰੇ; ਜੋ ਪ੍ਰਭ ਦੇਇ ਸਦੇਸਾ ॥
hau sir arapee. tis meet piaare; jo prabh dee sadesaa |
Punjabi
ਮੈਂ ਆਪਣਾ ਸੀਸ ਉਸ ਲਾਲਡੇ ਮਿਤ੍ਰ ਨੂੰ ਭੇਟਾ ਕਰਦਾ ਹਾਂ, ਜਿਹੜਾ ਮੈਨੂੰ ਮੇਰੇ ਸੁਆਮੀ ਦਾ ਸੁਨੇਹਾ ਦੇਵੇ।
English
I surrender my head to that beloved friend, who brings me news of God.
ਅਰਪਿਆ ਤ ਸੀਸੁ. ਸੁਥਾਨਿ ਗੁਰ ਪਹਿ; ਸੰਗਿ ਪ੍ਰਭੂ ਦਿਖਾਇਆ ॥
arapiaa ta sees. suthaan gur peh; sang prabhoo dikhaaeaa |
Punjabi
ਪਰਮ ਉਤਕ੍ਰਿਸਟ ਟਿਕਾਣੇ ਵਾਲੇ ਗੁਰਾਂ ਨੂੰ ਮੈਂ ਆਪਣਾ ਸਿਰ ਸਮਰਪਣ ਕੀਤਾ ਹੈ ਅਤੇ ਉਹਨਾਂ ਨੇ ਸੁਆਮੀ ਨੂੰ ਐਨ ਮੇਰੇ ਨਾਲ ਹੀ ਵਿਖਾਲ ਦਿਤਾ ਹੈ।
English
I have offered my head to the Guru, the most exalted; He has shown me that God is with me.
ਖਿਨ ਮਾਹਿ ਸਗਲਾ ਦੂਖੁ ਮਿਟਿਆ; ਮਨਹੁ ਚਿੰਦਿਆ ਪਾਇਆ ॥
khin maeh sagalaa dookh mittiaa; manahu chindiaa paaeaa |
Punjabi
ਇਕ ਮੁਹਤ ਵਿੱਚ, ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ ਅਤੇ ਸਾਰਾ ਕੁਛ ਜੋ ਮੇਰਾ ਚਿੱਤ ਚਾਹੁੰਦਾ ਸੀ, ਮੈਨੂੰ ਪ੍ਰਾਪਤ ਹੋ ਗਿਆ ਹੈ।
English
In an instant, all suffering is removed. I have obtained all my mind's desires.
ਦਿਨੁ ਰੈਣਿ ਰਲੀਆ ਕਰੈ ਕਾਮਣਿ; ਮਿਟੇ ਸਗਲ ਅੰਦੇਸਾ ॥
din rain raleea karai kaaman; mitte sagal andesaa |
Punjabi
ਦਿਨ ਰਾਤ, ਹੁਣ ਪਤਨੀ ਮੌਜਾਂ ਮਾਣਦੀ ਹੈ ਅਤੇ ਉਸ ਦੇ ਸਾਰੇ iਫ਼ਕਰ ਮੁਕ ਗਏ ਹਨ।
English
Day and night, the soul-bride makes merry; all her anxieties are erased.
ਬਿਨਵੰਤਿ ਨਾਨਕੁ. ਕੰਤੁ ਮਿਲਿਆ; ਲੋੜਤੇ ਹਮ ਜੈਸਾ ॥੩॥
binavant naanak. kant miliaa; lorrate ham jaisaa |3|
Punjabi
ਗੁਰੂ ਜੀ ਬੇਨਤੀ ਕਰਦੇ ਹਨ ਕਿ ਉਨ੍ਹਾਂ ਨੂੰ ਆਪਣੀ ਮਨਸ਼ਾ ਪਸੰਦ ਪਤੀ ਪ੍ਰਾਪਤ ਹੋ ਗਿਆ ਹੈ।
English
Prays Nanak, I have met the Husband Lord of my longing. ||3||
ਮੇਰੈ ਮਨਿ ਅਨਦੁ ਭਇਆ ਜੀਉ; ਵਜੀ ਵਾਧਾਈ ॥
merai man anad bheaa jeeo; vajee vaadhaaee |
Punjabi
ਮੇਰੇ ਚਿੱਤ ਅੰਦਰ ਖੁਸ਼ੀ ਹੈ। ਅਤੇ ਮੁਬਾਰਕਬਾਦਾ ਮਿਲ ਰਹੀਆਂ ਹਨ।
English
My mind is filled with bliss, and congratulations are pouring in.
ਘਰਿ ਲਾਲੁ ਆਇਆ ਪਿਆਰਾ; ਸਭ ਤਿਖਾ ਬੁਝਾਈ ॥
ghar laal aaeaa piaaraa; sabh tikhaa bujhaaee |
Punjabi
ਮੇਰਾ ਲਾਲਡਾ ਪ੍ਰੀਤਮ ਮੇਰੇ ਗ੍ਰਹਿ ਆ ਗਿਆ ਹੈ ਅਤੇ ਮੇਰੀ ਸਾਰੀ ਪਿਆਸ ਬੁਝ ਗਈ ਹੈ।
English
My Darling Beloved has come home to me, and all my desires have been satisfied.
ਮਿਲਿਆ ਤ ਲਾਲੁ. ਗੁਪਾਲੁ ਠਾਕੁਰੁ; ਸਖੀ ਮੰਗਲੁ ਗਾਇਆ ॥
miliaa ta laal. gupaal tthaakur; sakhee mangal gaaeaa |
Punjabi
ਮੈਂ ਜੱਗ ਦੇ ਪਾਲਣਹਾਰ ਆਪਣੇ ਮਿੱਠੜੇ ਮਾਲਕ ਨੂੰ ਮਿਲ ਪਈ ਹਾਂ ਅਤੇ ਮੇਰੀਆਂ ਸਹੇਲੀਆਂ ਖੁਸ਼ੀ ਦੇ ਗੀਤ ਗਾਉਂਦੀਆਂ ਹਨ।
English
I have met my Sweet Lord and Master of the Universe, and my companions sing the songs of joy.
ਸਭ ਮੀਤ ਬੰਧਪ ਹਰਖੁ ਉਪਜਿਆ; ਦੂਤ ਥਾਉ ਗਵਾਇਆ ॥
sabh meet bandhap harakh upajiaa; doot thaau gavaaeaa |
Punjabi
ਮੇਰੇ ਸਾਰੇ ਸੱਜਣ ਅਤੇ ਸਾਕ-ਸੈਨ ਅਨੰਦ ਅੰਦਰ ਹਨ ਅਤੇ ਮੇਰੇ ਕਟੜ ਵੈਰੀਆਂ ਦਾ ਨਾਮ ਨਿਸ਼ਾਨ ਤਕ ਮਿਟ ਗਿਆ ਹੈ।
English
All my friends and relatives are happy, and all traces of my enemies have been removed.
ਅਨਹਤ ਵਾਜੇ. ਵਜਹਿ ਘਰ ਮਹਿ; ਪਿਰ ਸੰਗਿ ਸੇਜ ਵਿਛਾਈ ॥
anahat vaaje. vajeh ghar meh; pir sang sej vichhaaee |
Punjabi
ਸੁਤੇ ਸਿਧ ਹੋਣ ਵਾਲਾ ਕੀਰਤਨ ਮੇਰੇ ਧਾਮ ਅੰਦਰ ਗੂੰਜ ਰਿਹਾ ਹੈ ਅਤੇ ਮੇਰੇ ਅਤੇ ਮੇਰੇ ਦਿਲਬਰ ਲਈ ਸਾਂਝੀ ਸੇਜ ਵਿਛਾਈ ਗਈ ਹੈ।
English
The unstruck melody vibrates in my home, and the bed has been made up for my Beloved.
ਬਿਨਵੰਤਿ ਨਾਨਕੁ. ਸਹਜਿ ਰਹੈ; ਹਰਿ ਮਿਲਿਆ ਕੰਤੁ ਸੁਖਦਾਈ ॥੪॥੧॥
binavant naanak. sehaj rahai; har miliaa kant sukhadaaee |4|1|
Punjabi
ਗੁਰੂ ਜੀ ਬੇਨਤੀ ਕਰਦੇ ਹਨ, ਹੁਣ ਮੈਂ ਬੈਕੁੰਠੀ ਅਨੰਦ ਅੰਦਰ ਵਿਚਰਦਾ ਹਾਂ। ਮੇਰਾ ਆਰਾਮ-ਬਖਸ਼ਣਹਾਰ ਭਰਤਾ ਵਾਹਿਗੁਰੂ ਮੈਨੂੰ ਮਿਲ ਪਿਆ ਹੈ।
English
Prays Nanak, I am in celestial bliss. I have obtained the Lord, the Giver of peace, as my Husband. ||4||1||