Ang 252
ਪਉੜੀ ॥
paurree |
Punjabi
ਪਉੜੀ।
English
Pauree:
ਰੇ ਮਨ. ਬਿਨੁ ਹਰਿ, ਜਹ ਰਚਹੁ; ਤਹ ਤਹ ਬੰਧਨ ਪਾਹਿ ॥
re man. bin har, jeh rachahu; teh teh bandhan paeh |
Punjabi
ਹੇ ਮੇਰੀ ਜਿੰਦੇ! ਰੱਬ ਦੇ ਬਗੈਰ ਜਿਸ ਕਾਸੇ ਵਿੱਚ ਭੀ ਤੂੰ ਪਰਵਿਰਤ ਹੁੰਦੀ ਹੈ, ਉਥੇ ਹੀ ਤੈਨੂੰ ਜ਼ੰਜੀਰਾਂ ਪੈਦੀਆਂ ਹਨ।
English
O mind: without the Lord, whatever you are involved in shall bind you in chains.
ਜਿਹ ਬਿਧਿ. ਕਤਹੂ ਨ ਛੂਟੀਐ; ਸਾਕਤ ਤੇਊ ਕਮਾਹਿ ॥
jih bidh. katahoo na chhootteeai; saakat teaoo kamaeh |
Punjabi
ਮਾਇਆ ਦਾ ਉਪਾਸ਼ਕ ਐਨ ਉਹੀ ਕੰਮ ਕਰਦਾ ਹੈ, ਜਿਨ੍ਹਾਂ ਦੁਆਰਾ ਉਸ ਦੀ ਕਦਾਚਿੱਤ ਖ਼ਲਾਸੀ ਨਹੀਂ ਹੋ ਸਕਦੀ।
English
The faithless cynic does those deeds which will never allow him to be emancipated.
ਹਉ ਹਉ ਕਰਤੇ. ਕਰਮ ਰਤ; ਤਾ ਕੋ ਭਾਰੁ ਅਫਾਰ ॥
hau hau karate. karam rat; taa ko bhaar afaar |
Punjabi
ਕਰਮ ਕਾਂਡਾਂ ਦੇ ਆਸ਼ਕ ਜੋ ਹੰਕਾਰ ਕਰਦੇ ਹਨ, ਉਹ ਅਸਹਿ ਬੋਝ ਬਰਦਾਸ਼ਤ ਕਰਦੇ ਹਨ।
English
Acting in egotism, selfishness and conceit, the lovers of rituals carry the unbearable load.
ਪ੍ਰੀਤਿ ਨਹੀ. ਜਉ ਨਾਮ ਸਿਉ; ਤਉ ਏਊ ਕਰਮ ਬਿਕਾਰ ॥
preet nahee. jau naam siau; tau eaoo karam bikaar |
Punjabi
ਜਦ ਰੱਬ ਦੇ ਨਾਮ ਨਾਲ ਪਿਰਹੜੀ ਨਹੀਂ, ਤਦ ਇਹ ਕਰਮ ਕਾਂਡ ਪਾਪ ਭਰੇ ਹਨ।
English
When there is no love for the Naam, then these rituals are corrupt.
ਬਾਧੇ ਜਮ ਕੀ ਜੇਵਰੀ; ਮੀਠੀ ਮਾਇਆ ਰੰਗ ॥
baadhe jam kee jevaree; meetthee maaeaa rang |
Punjabi
ਜੋ ਮਿੱਠੇ ਸੰਸਾਰੀ ਪਦਾਰਥਾਂ ਨੂੰ ਪ੍ਰੀਤ ਕਰਦੇ ਹਨ ਉਹ ਮੌਤ ਦੇ ਰੱਸੇ ਨਾਲ ਜਕੜੇ ਹੋਏ ਹਨ।
English
The rope of death binds those who are in love with the sweet taste of Maya.
ਭ੍ਰਮ ਕੇ ਮੋਹੇ. ਨਹ ਬੁਝਹਿ; ਸੋ ਪ੍ਰਭੁ ਸਦਹੂ ਸੰਗ ॥
bhram ke mohe. neh bujheh; so prabh sadahoo sang |
Punjabi
ਵਹਿਮ ਦੇ ਬਹਿਕਾਏ ਹੋਏ ਉਹ ਸਮਝਦੇ ਨਹੀਂ ਕਿ ਉਹ ਠਾਕੁਰ ਹਮੇਸ਼ਾਂ ਹੀ ਉਨ੍ਹਾਂ ਦੇ ਨਾਲ ਹੈ।
English
Deluded by doubt, they do not understand that God is always with them.
ਲੇਖੈ ਗਣਤ. ਨ ਛੂਟੀਐ; ਕਾਚੀ ਭੀਤਿ. ਨ ਸੁਧਿ ॥
lekhai ganat. na chhootteeai; kaachee bheet. na sudh |
Punjabi
ਜਦ ਉਨ੍ਹਾਂ ਦਾ ਲੇਖਾ ਪੱਤਾ ਗਿਣਿਆ ਗਿਆ, ਉਨ੍ਹਾਂ ਨੇ ਬਰੀ ਨਹੀਂ ਹੋਣਾ। ਕੱਚੀ ਕੰਧ ਕਦਾਚਿੱਤ ਸਾਫ਼ ਸੁਥਰੀ ਨਹੀਂ ਹੋ ਸਕਦੀ।
English
When their accounts are called for, they shall not be released; their wall of mud cannot be washed clean.
ਜਿਸਹਿ ਬੁਝਾਏ ਨਾਨਕਾ; ਤਿਹ ਗੁਰਮੁਖਿ ਨਿਰਮਲ ਬੁਧਿ ॥੯॥
jiseh bujhaae naanakaa; tih guramukh niramal budh |9|
Punjabi
ਜਿਸ ਨੂੰ ਵਾਹਿਗੁਰੂ ਸਮਝ ਪ੍ਰਦਾਨ ਕਰਦਾ ਹੈ, ਗੁਰਾਂ ਦੇ ਰਾਹੀਂ ਹੇ ਨਾਨਕ! ਉਹ ਪਵਿੱਤਰ ਸੋਚ ਵਿਚਾਰ ਨੂੰ ਪ੍ਰਾਪਤ ਹੋ ਜਾਂਦਾ ਹੈ।
English
One who is made to understand - O Nanak, that Gurmukh obtains immaculate understanding. ||9||
ਸਲੋਕੁ ॥
salok |
Punjabi
ਸਲੋਕ।
English
Salok:
ਟੂਟੇ ਬੰਧਨ ਜਾਸੁ ਕੇ; ਹੋਆ ਸਾਧੂ ਸੰਗੁ ॥
ttootte bandhan jaas ke; hoaa saadhoo sang |
Punjabi
ਜਿਸ ਦੀਆਂ ਬੇੜੀਆਂ ਕਟੀਆਂ ਗਈਆਂ ਹਨ, ਉਹ ਸਤਿਸੰਗਤ ਨਾਲ ਜੁੜਦਾ ਹੈ।
English
One whose bonds are cut away joins the Saadh Sangat, the Company of the Holy.
ਜੋ ਰਾਤੇ ਰੰਗ ਏਕ ਕੈ; ਨਾਨਕ ਗੂੜਾ ਰੰਗੁ ॥੧॥
jo raate rang ek kai; naanak goorraa rang |1|
Punjabi
ਜੋ ਇਕ ਸੁਆਮੀ ਦੀ ਪ੍ਰੀਤ ਨਾਲ ਰੰਗੀਜੇ ਹਨ, ਉਨ੍ਹਾਂ ਦੀ ਪੱਕੀ ਤੇ ਡੂੰਘੀ ਰੰਗਤ ਹੁੰਦੀ ਹੈ।
English
Those who are imbued with the Love of the One Lord, O Nanak, take on the deep and lasting color of His Love. ||1||
ਪਉੜੀ ॥
paurree |
Punjabi
ਪਉੜੀ।
English
Pauree:
ਰਾਰਾ ਰੰਗਹੁ; ਇਆ ਮਨੁ ਅਪਨਾ ॥
raaraa rangahu; eaa man apanaa |
Punjabi
ਰ-ਇਸ ਆਪਣੇ ਦਿਲ ਨੂੰ ਪ੍ਰਭੂ ਦੀ ਪ੍ਰੀਤ ਨਾਲ ਰੰਗ।
English
RARRA: Dye this heart of yours in the color of the Lord's Love.
ਹਰਿ ਹਰਿ ਨਾਮੁ; ਜਪਹੁ ਜਪੁ ਰਸਨਾ ॥
har har naam; japahu jap rasanaa |
Punjabi
ਵਾਹਿਗੁਰੂ ਸੁਆਮੀ ਦੇ ਨਾਮ ਨੂੰ ਤੂੰ ਆਪਣੀ ਜੀਭਾ ਨਾਲ ਬਾਰੰਬਾਰ ਉਚਾਰਨ ਕਰ।
English
Meditate on the Name of the Lord, Har, Har - chant it with your tongue.
ਰੇ ਰੇ ਦਰਗਹ; ਕਹੈ ਨ ਕੋਊ ॥
re re daragah; kahai na koaoo |
Punjabi
ਰੱਬ ਦੇ ਦਰਬਾਰ ਅੰਦਰ ਤੈਨੂੰ ਕੋਈ ਨਿਰਾਦਰੀ ਨਾਲ ਨਹੀਂ ਬੁਲਾਏਗਾ।
English
In the Court of the Lord, no one shall speak harshly to you.
ਆਉ ਬੈਠੁ; ਆਦਰੁ ਸੁਭ ਦੇਊ ॥
aau baitth; aadar subh deaoo |
Punjabi
ਸਾਰੇ ਇਹ ਆਖ ਕੇ ਤੇਰੀ ਆਓ-ਭਗਤ ਕਰਨਗੇ, "ਆਓ ਜੀ, ਬੈਠੋ।"
English
Everyone shall welcome you, saying, "Come, and sit down."
ਉਆ ਮਹਲੀ; ਪਾਵਹਿ ਤੂ ਬਾਸਾ ॥
auaa mahalee; paaveh too baasaa |
Punjabi
ਸਾਈਂ ਦੇ ਉਸ ਮੰਦਰ ਅੰਦਰ ਤੈਨੂੰ ਵਸੇਬਾ ਮਿਲੇਗਾ।
English
In that Mansion of the Lord's Presence, you shall find a home.
ਜਨਮ ਮਰਨ; ਨਹ ਹੋਇ ਬਿਨਾਸਾ ॥
janam maran; neh hoe binaasaa |
Punjabi
ਉਥੇ ਕੋਈ ਪੈਦਾਇਸ਼, ਮੌਤ ਅਤੇ ਬਰਬਾਦੀ ਨਹੀਂ।
English
There is no birth or death, or destruction there.
ਮਸਤਕਿ ਕਰਮੁ ਲਿਖਿਓ; ਧੁਰਿ ਜਾ ਕੈ ॥
masatak karam likhio; dhur jaa kai |
Punjabi
ਜਿਸ ਦੇ ਮੱਥੇ ਉਤੇ ਚੰਗੇ ਭਾਗ ਮੁੱਢ ਤੋਂ ਲਿਖੇ ਹੋਏ ਹਨ,
English
One who has such karma written on his forehead,
ਹਰਿ ਸੰਪੈ; ਨਾਨਕ. ਘਰਿ ਤਾ ਕੈ ॥੧੦॥
har sanpai; naanak. ghar taa kai |10|
Punjabi
ਰੱਬ ਦਾ ਧਨ ਉਸ ਦੇ ਗ੍ਰਹਿ ਵਿੱਚ ਹੈ, ਹੇ ਨਾਨਕ!
English
O Nanak, has the wealth of the Lord in his home. ||10||
ਸਲੋਕੁ ॥
salok |
Punjabi
ਸਲੋਕ।
English
Salok:
ਲਾਲਚ ਝੂਠ ਬਿਕਾਰ ਮੋਹ; ਬਿਆਪਤ ਮੂੜੇ ਅੰਧ ॥
laalach jhootth bikaar moh; biaapat moorre andh |
Punjabi
ਲੋਭ, ਕੂੜ, ਪਾਪ ਅਤੇ ਸੰਸਾਰੀ ਮਮਤਾ, ਅੰਨ੍ਹੇ ਮੂਰਖ ਨੂੰ ਆ ਚਿਮੜਦੇ ਹਨ।
English
Greed, falsehood, corruption and emotional attachment entangle the blind and the foolish.
ਲਾਗਿ ਪਰੇ. ਦੁਰਗੰਧ ਸਿਉ; ਨਾਨਕ. ਮਾਇਆ ਬੰਧ ॥੧॥
laag pare. duragandh siau; naanak. maaeaa bandh |1|
Punjabi
ਮੋਹਨੀ ਦੇ ਨਰੜੇ ਹੋਏ ਉਹ ਮੰਦੀ ਵਾਸ਼ਨਾ ਨੂੰ ਚਿਮੜੇ ਹੋਏ ਹਨ।
English
Bound down by Maya, O Nanak, a foul odor clings to them. ||1||
ਪਉੜੀ ॥
paurree |
Punjabi
ਪਉੜੀ।
English
Pauree:
ਲਲਾ; ਲਪਟਿ ਬਿਖੈ ਰਸ ਰਾਤੇ ॥
lalaa; lapatt bikhai ras raate |
Punjabi
ਲ-ਇਨਸਾਨ ਪਾਪ ਭਰੀਆਂ ਮੌਜਾਂ ਅੰਦਰ ਫਾਬੇ ਅਤੇ ਰੰਗੇ ਹੋਏ ਹਨ।
English
LALLA: People are entangled in the love of corrupt pleasures;
ਅਹੰਬੁਧਿ; ਮਾਇਆ ਮਦ ਮਾਤੇ ॥
ahanbudh; maaeaa mad maate |
Punjabi
ਉਹ ਅੰਹਕਾਰ-ਮਤੀ ਅਕਲ ਅਤੇ ਧਨ-ਦੌਲਤ ਦੀ ਸ਼ਰਾਬ ਨਾਲ ਗੁੱਟ ਹੋਏ ਹੋਏ ਹਨ।
English
they are drunk with the wine of egotistical intellect and Maya.
ਇਆ ਮਾਇਆ ਮਹਿ; ਜਨਮਹਿ ਮਰਨਾ ॥
eaa maaeaa meh; janameh maranaa |
Punjabi
ਇਸ ਮੋਹਨੀ ਅੰਦਰ ਪ੍ਰਾਣੀ ਆਉਂਦਾ ਅਤੇ ਜਾਂਦਾ ਰਹਿੰਦਾ ਹੈ।
English
In this Maya, they are born and die.
ਜਿਉ ਜਿਉ ਹੁਕਮੁ; ਤਿਵੈ ਤਿਉ ਕਰਨਾ ॥
jiau jiau hukam; tivai tiau karanaa |
Punjabi
ਜਿਸ ਜਿਸ ਤਰ੍ਹਾਂ ਸਾਈਂ ਦੀ ਆਗਿਆ ਹੈ, ਉਸੇ ਤਰ੍ਹਾਂ ਹੀ ਬੰਦੇ ਕਰਦੇ ਹਨ।
English
People act according to the Hukam of the Lord's Command.
ਕੋਊ ਊਨ; ਨ ਕੋਊ ਪੂਰਾ ॥
koaoo aoon; na koaoo pooraa |
Punjabi
ਕੋਈ ਨਾਂ-ਮੁਕੰਮਲ ਨਹੀਂ ਅਤੇ ਕੋਈ ਮੁਕੰਮਲ ਨਹੀਂ।
English
No one is perfect, and no one is imperfect.
ਕੋਊ ਸੁਘਰੁ ਨ ਕੋਊ ਮੂਰਾ ॥
koaoo sughar na koaoo mooraa |
Punjabi
ਆਪਣੇ ਆਪ ਨਾਂ ਕੋਈ ਸਿਆਣਾ ਹੈ ਤੇ ਨਾਂ ਹੀ ਕੋਈ ਮੂਰਖ,
English
No one is wise, and no one is foolish.
ਜਿਤੁ ਜਿਤੁ ਲਾਵਹੁ; ਤਿਤੁ ਤਿਤੁ ਲਗਨਾ ॥
jit jit laavahu; tith tit laganaa |
Punjabi
ਜਿਥੇ ਕਿਤੇ ਭੀ ਤੂੰ ਬੰਦੇ ਨੂੰ ਜੋੜਦਾ ਹੈ, ਉਥੇ ਉਹ ਜੁੜ ਜਾਂਦਾ ਹੈ।
English
Wherever the Lord engages someone, there he is engaged.
ਨਾਨਕ. ਠਾਕੁਰ; ਸਦਾ ਅਲਿਪਨਾ ॥੧੧॥
naanak. tthaakur; sadaa alipanaa |11|
Punjabi
ਨਾਨਕ ਪ੍ਰਭੂ ਹਮੇਸ਼ਾਂ ਅਟੰਕ ਰਹਿੰਦਾ ਹੈ।
English
O Nanak, our Lord and Master is forever detached. ||11||
ਸਲੋਕੁ ॥
salok |
Punjabi
ਸਲੋਕ।
English
Salok:
ਲਾਲ ਗੁਪਾਲ ਗੋਬਿੰਦ ਪ੍ਰਭ; ਗਹਿਰ ਗੰਭੀਰ ਅਥਾਹ ॥
laal gupaal gobind prabh; gahir ganbheer athaah |
Punjabi
ਸ੍ਰਿਸ਼ਟੀ ਦਾ ਪਾਲਣਹਾਰ ਅਤੇ ਆਲਮ ਦਾ ਰੱਖਿਅਕ ਮੇਰਾ ਪ੍ਰੀਤਮ, ਮਾਲਕ, ਡੂੰਘਾ ਧੀਰਜਵਾਨ ਅਤੇ ਬੇਓੜਕ ਹੈ।
English
My Beloved God, the Sustainer of the World, the Lord of the Universe, is deep, profound and unfathomable.
ਦੂਸਰ ਨਾਹੀ ਅਵਰ ਕੋ; ਨਾਨਕ ਬੇਪਰਵਾਹ ॥੧॥
doosar naahee avar ko; naanak beparavaah |1|
Punjabi
ਹੋਰ ਕੋਈ ਦੂਜਾ ਉਸ ਦੀ ਮਾਨਿੰਦੇ ਨਹੀਂ। ਨਾਨਕ ਉਹ ਬਿਲਕੁਲ ਬੇਮੁਥਾਜ ਹੈ।
English
There is no other like Him; O Nanak, He is not worried. ||1||
ਪਉੜੀ ॥
paurree |
Punjabi
ਪਉੜੀ।
English
Pauree:
ਲਲਾ; ਤਾ ਕੈ ਲਵੈ. ਨ ਕੋਊ ॥
lalaa; taa kai lavai. na koaoo |
Punjabi
ਲ-ਉਸ ਦੇ ਬਰਾਬਰ ਹੋਰ ਕੋਈ ਨਹੀਂ।
English
LALLA: There is no one equal to Him.
ਏਕਹਿ ਆਪਿ; ਅਵਰ ਨਹ ਹੋਊ ॥
ekeh aap; avar neh hoaoo |
Punjabi
ਉਹ ਕੇਵਲ ਇਕ ਹੈ, ਹੋਰ ਕੋਈ ਹੋਵੇਗਾ ਹੀ ਨਹੀਂ।
English
He Himself is the One; there shall never be any other.
ਹੋਵਨਹਾਰੁ; ਹੋਤ ਸਦ ਆਇਆ ॥
hovanahaar; hot sad aaeaa |
Punjabi
ਉਹ ਹੁਣ ਹੈ, ਉਹ ਹੋਵੇਗਾ ਤੇ ਹਮੇਸ਼ਾਂ ਹੁੰਦਾ ਆਇਆ ਹੈ।
English
He is now, He has been, and He shall always be.
ਉਆ ਕਾ ਅੰਤੁ; ਨ ਕਾਹੂ ਪਾਇਆ ॥
auaa kaa ant; na kaahoo paaeaa |
Punjabi
ਉਸ ਦਾ ਓੜਕ, ਕਦੇ ਕਿਸੇ ਨੂੰ ਨਹੀਂ ਲੱਭਾ।
English
No one has ever found His limit.
ਕੀਟ ਹਸਤਿ ਮਹਿ; ਪੂਰ ਸਮਾਨੇ ॥
keett hasat meh; poor samaane |
Punjabi
ਇਕ ਕੀੜੀ ਤੇ ਇਕ ਹਾਥੀ ਵਿੱਚ ਉਹ ਪੂਰੀ ਤਰ੍ਹਾਂ ਰਮਿਆ ਹੋਇਆ ਹੈ।
English
In the ant and in the elephant, He is totally pervading.
ਪ੍ਰਗਟ ਪੁਰਖ; ਸਭ ਠਾਊ ਜਾਨੇ ॥
pragatt purakh; sabh tthaaoo jaane |
Punjabi
ਕੀਰਤੀਮਾਨ ਪ੍ਰਭੂ ਹਰ ਥਾਂ ਉੱਘਾ ਹੈ।
English
The Lord, the Primal Being, is known by everyone everywhere.
ਜਾ ਕਉ ਦੀਨੋ; ਹਰਿ ਰਸੁ ਅਪਨਾ ॥
jaa kau deeno; har ras apanaa |
Punjabi
ਜਿਸ ਨੂੰ ਰੱਬ ਨੇ ਆਪਣੀ ਪ੍ਰੀਤ ਬਖਸ਼ੀ ਹੈ,
English
That one, unto whom the Lord has given His Love
ਨਾਨਕ. ਗੁਰਮੁਖਿ; ਹਰਿ ਹਰਿ ਤਿਹ ਜਪਨਾ ॥੧੨॥
naanak. guramukh; har har tih japanaa |12|
Punjabi
ਉਹ, ਹੇ ਨਾਨਕ, ਗੁਰਾਂ ਦੇ ਰਾਹੀਂ ਸੁਆਮੀ ਮਾਲਕ ਦਾ ਨਾਮ ਉਚਾਰਦਾ ਹੈ।
English
- O Nanak, that Gurmukh chants the Name of the Lord, Har, Har. ||12||
ਸਲੋਕੁ ॥
salok |
Punjabi
ਸਲੋਕ।
English
Salok:
ਆਤਮ ਰਸੁ ਜਿਹ ਜਾਨਿਆ; ਹਰਿ ਰੰਗ ਸਹਜੇ ਮਾਣੁ ॥
aatam ras jih jaaniaa; har rang sahaje maan |
Punjabi
ਜੋ ਸਾਹਿਬ ਦੇ ਅੰਮ੍ਰਿਤ ਦੇ ਸੁਆਦ ਨੂੰ ਜਾਣਦਾ ਹੈ ਉਹ ਸੁਭਾਵਕ ਹੀ ਪ੍ਰਭੂ ਦੀ ਪ੍ਰੀਤ ਦਾ ਅਨੰਦ ਲੈਦਾ ਹੈ।
English
One who knows the taste of the Lord's sublime essence, intuitively enjoys the Lord's Love.
ਨਾਨਕ. ਧਨਿ ਧਨਿ ਧੰਨਿ ਜਨ; ਆਏ ਤੇ ਪਰਵਾਣੁ ॥੧॥
naanak. dhan dhan dhan jan; aae te paravaan |1|
Punjabi
ਮੁਬਾਰਕ, ਮੁਬਾਰਕ, ਮੁਬਾਰਕ ਹਨ ਸਾਹਿਬ ਦੇ ਗੁਮਾਸ਼ਤੇ ਤੇ ਮਕਬੂਲ ਹੈ ਉਨ੍ਹਾਂ ਦਾ ਆਗਮਨ ਇਸ ਜਹਾਨ ਅੰਦਰ, ਹੇ ਨਾਨਕ!
English
O Nanak, blessed, blessed, blessed are the Lord's humble servants; how fortunate is their coming into the world! ||1||
ਪਉੜੀ ॥
paurree |
Punjabi
ਪਉੜੀ।
English
Pauree:
ਆਇਆ ਸਫਲ; ਤਾਹੂ ਕੋ ਗਨੀਐ ॥
aaeaa safal; taahoo ko ganeeai |
Punjabi
ਉਸ ਦਾ ਆਗਮਨ ਲਾਭਦਾਇਕ ਗਿਣਿਆ ਜਾਂਦਾ ਹੈ,
English
How fruitful is the coming into the world, of those
ਜਾਸੁ ਰਸਨ; ਹਰਿ ਹਰਿ ਜਸੁ ਭਨੀਐ ॥
jaas rasan; har har jas bhaneeai |
Punjabi
ਜਿਸ ਦੀ ਜੀਭ ਵਾਹਿਗੁਰੂ ਸੁਆਮੀ ਦੀ ਕੀਰਤੀ ਗਾਉਂਦੀ ਹੈ।
English
whose tongues celebrate the Praises of the Name of the Lord, Har, Har.
ਆਇ ਬਸਹਿ; ਸਾਧੂ ਕੈ ਸੰਗੇ ॥
aae baseh; saadhoo kai sange |
Punjabi
ਉਹ ਆ ਕੇ ਸੰਤਾਂ ਨਾਲ ਮੇਲ-ਮਿਲਾਪ ਕਰਦਾ ਹੈ,
English
They come and dwell with the Saadh Sangat, the Company of the Holy;
ਅਨਦਿਨੁ; ਨਾਮੁ ਧਿਆਵਹਿ ਰੰਗੇ ॥
anadin; naam dhiaaveh range |
Punjabi
ਅਤੇ ਰਾਤ ਦਿਨ, ਪਿਆਰ ਨਾਲ, ਨਾਮ ਦਾ ਜਾਪ ਕਰਦਾ ਹੈ।
English
night and day, they lovingly meditate on the Naam.
ਆਵਤ ਸੋ ਜਨੁ; ਨਾਮਹਿ ਰਾਤਾ ॥
aavat so jan; naameh raataa |
Punjabi
ਸਫਲ ਹੈ ਉਸ ਇਨਸਾਨ ਦਾ ਜਨਮ ਜਿਹੜਾ ਰੱਬ ਦੇ ਨਾਮ ਨਾਲ ਰੰਗਿਆ ਹੋਇਆ ਹੈ,
English
Blessed is the birth of those humble beings who are attuned to the Naam;
ਜਾ ਕਉ; ਦਇਆ ਮਇਆ ਬਿਧਾਤਾ ॥
jaa kau; deaa meaa bidhaataa |
Punjabi
ਅਤੇ ਜਿਸ ਉਤੇ ਕਿਸਮਤ ਦੇ ਲਿਖਾਰੀ, ਵਾਹਿਗੁਰੂ ਦੀ ਮਿਹਰ ਅਤੇ ਰਹਿਮਤ ਹੈ।
English
the Lord, the Architect of Destiny, bestows His Kind Mercy upon them.
ਏਕਹਿ ਆਵਨ; ਫਿਰਿ ਜੋਨਿ. ਨ ਆਇਆ ॥
ekeh aavan; fir jon. na aaeaa |
Punjabi
ਉਹ ਕੇਵਲ ਇਕ ਵਾਰੀ ਹੀ ਪੈਦਾ ਹੋਇਆ ਹੈ, ਤੇ ਮੁੜ ਕੇ ਜੂਨੀ ਵਿੱਚ ਨਹੀਂ ਪੈਦਾ।
English
They are born only once - they shall not be reincarnated again.
ਨਾਨਕ; ਹਰਿ ਕੈ ਦਰਸਿ ਸਮਾਇਆ ॥੧੩॥
naanak; har kai daras samaaeaa |13|
Punjabi
ਨਾਨਕ ਉਹ ਵਾਹਿਗੁਰੂ ਦੇ ਦੀਦਾਰ ਅੰਦਰ ਲੀਨ ਹੋ ਜਾਂਦਾ ਹੈ।
English
O Nanak, they are absorbed into the Blessed Vision of the Lord's Darshan. ||13||
ਸਲੋਕੁ ॥
salok |
Punjabi
ਸਲੋਕ।
English
Salok:
ਯਾਸੁ ਜਪਤ ਮਨਿ ਹੋਇ ਅਨੰਦੁ; ਬਿਨਸੈ ਦੂਜਾ ਭਾਉ ॥
yaas japat man hoe anand; binasai doojaa bhaau |
Punjabi
ਜਿਸ ਦੇ ਉਚਾਰਨ ਕਰਨ ਦੁਆਰਾ ਜਿੰਦਗੀ ਪਰਸੰਨ ਹੋ ਜਾਂਦੀ ਹੈ, ਹੋਰਸ ਦਾ ਪਿਆਰ ਮਿਟ ਜਾਂਦਾ ਹੈ,
English
Chanting it, the mind is filled with bliss; love of duality is eliminated, and pain, distress and desires are quenched.
ਦੂਖ ਦਰਦ ਤ੍ਰਿਸਨਾ ਬੁਝੈ; ਨਾਨਕ ਨਾਮਿ ਸਮਾਉ ॥੧॥
dookh darad trisanaa bujhai; naanak naam samaau |1|
Punjabi
ਅਤੇ ਪੀੜ ਕਲੇਸ਼ ਤੇ ਸੰਸਾਰੀ ਖਾਹਿਸ਼ਾਂ ਮੁੱਕ ਜਾਂਦੀਆਂ ਹਨ; ਨਾਨਕ! ਉਸ ਨਾਮ ਵਿੱਚ ਲੀਨ ਹੋ।
English
O Nanak, immerse yourself in the Naam, the Name of the Lord. ||1||