Ang 288
ਰਚਿ ਰਚਨਾ; ਅਪਨੀ ਕਲ ਧਾਰੀ ॥
rach rachanaa; apanee kal dhaaree |
Punjabi
ਸ੍ਰਿਸ਼ਟੀ ਨੂੰ ਸਾਜ ਕੇ ਸੁਆਮੀ ਨੇ ਆਪਣੀ ਸਤਿਆ ਇਸ ਅੰਦਰ ਫੂਕੀ ਹੈ।
English
Having created the creation, He infuses His own power into it.
ਅਨਿਕ ਬਾਰ; ਨਾਨਕ ਬਲਿਹਾਰੀ ॥੮॥੧੮॥
anik baar; naanak balihaaree |8|18|
Punjabi
ਨਾਨਕ ਉਸ ਉਤੋਂ ਬਹੁਤੀ ਵਾਰੀ ਕੁਰਬਾਨ ਜਾਂਦਾ ਹੈ।
English
So many times, Nanak is a sacrifice to Him. ||8||18||
ਸਲੋਕੁ ॥
salok |
Punjabi
ਸਲੋਕ।
English
Salok:
ਸਾਥਿ ਨ ਚਾਲੈ. ਬਿਨੁ ਭਜਨ; ਬਿਖਿਆ ਸਗਲੀ ਛਾਰੁ ॥
saath na chaalai. bin bhajan; bikhiaa sagalee chhaar |
Punjabi
ਸੁਆਮੀ ਦੇ ਸਿਮਰਨ ਦੇ ਬਿਨਾ ਤੇਰੇ ਨਾਲ ਕੁਛ ਨਹੀਂ ਜਾਣਾ, ਹੇ ਬੰਦੇ! ਪ੍ਰਾਣ-ਨਾਸਕ ਪਾਪ ਸਾਰੇ ਸੁਆਹ ਹਨ।
English
Nothing shall go along with you, except your devotion. All corruption is like ashes.
ਹਰਿ ਹਰਿ ਨਾਮੁ ਕਮਾਵਨਾ; ਨਾਨਕ. ਇਹੁ ਧਨੁ ਸਾਰੁ ॥੧॥
har har naam kamaavanaa; naanak. ihu dhan saar |1|
Punjabi
ਤੂੰ ਸੁਆਮੀ ਮਾਲਕ ਦੇ ਨਾਮ ਦਾ ਅਭਿਆਸ ਕਰ। ਇਹੀ ਅਤੇ ਉਤਮ ਦੌਲਤ ਹੈ।
English
Practice the Name of the Lord, Har, Har. O Nanak, this is the most excellent wealth. ||1||
ਅਸਟਪਦੀ ॥
asattapadee |
Punjabi
ਅਸ਼ਟਪਦੀ।
English
Ashtapadee:
ਸੰਤ ਜਨਾ ਮਿਲਿ; ਕਰਹੁ ਬੀਚਾਰੁ ॥
sant janaa mil; karahu beechaar |
Punjabi
ਪਵਿਤ੍ਰ ਪੁਰਸ਼ਾਂ ਦੀ ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ।
English
Joining the Company of the Saints, practice deep meditation.
ਏਕੁ ਸਿਮਰਿ; ਨਾਮ ਆਧਾਰੁ ॥
ek simar; naam aadhaar |
Punjabi
ਇਕ ਸੁਆਮੀ ਨੂੰ ਯਾਦ ਕਰ, ਅਤੇ ਨਾਮ ਦਾ ਆਸਰਾ ਲੈ।
English
Remember the One, and take the Support of the Naam, the Name of the Lord.
ਅਵਰਿ ਉਪਾਵ ਸਭਿ; ਮੀਤ ਬਿਸਾਰਹੁ ॥
avar upaav sabh; meet bisaarahu |
Punjabi
ਹੋਰ ਸਾਰੇ ਉਪਰਾਲੇ ਭੁਲਾ ਦੇ, ਹੇ ਮੇਰੇ ਮਿੱਤ੍ਰ!
English
Forget all other efforts, O my friend
ਚਰਨ ਕਮਲ; ਰਿਦ ਮਹਿ ਉਰਿ ਧਾਰਹੁ ॥
charan kamal; rid meh ur dhaarahu |
Punjabi
ਸਾਈਂ ਦੇ ਚਰਨ ਕੰਵਲ ਆਪਣੇ ਮਨ ਤੇ ਦਿਲ ਵਿੱਚ ਟਿਕਾ।
English
- enshrine the Lord's Lotus Feet within your heart.
ਕਰਨ ਕਾਰਨ; ਸੋ ਪ੍ਰਭੁ ਸਮਰਥੁ ॥
karan kaaran; so prabh samarath |
Punjabi
ਉਹ ਸੁਆਮੀ ਸਾਰੇ ਕੰਮ ਕਰਨ ਦੇ ਲਾਇਕ ਹੈ।
English
God is All-powerful; He is the Cause of causes.
ਦ੍ਰਿੜੁ ਕਰਿ ਗਹਹੁ; ਨਾਮੁ ਹਰਿ ਵਥੁ ॥
drirr kar gahahu; naam har vath |
Punjabi
ਰੱਬ ਦੇ ਨਾਮ ਦੀ ਵਸਤੂ ਨੂੰ ਤੂੰ ਘੁੱਟ ਕੇ ਪਕੜ ਲੈ।
English
Grasp firmly the object of the Lord's Name.
ਇਹੁ ਧਨੁ ਸੰਚਹੁ; ਹੋਵਹੁ ਭਗਵੰਤ ॥
eihu dhan sanchahu; hovahu bhagavant |
Punjabi
ਇਸ ਦੌਲਤ ਨੂੰ ਇਕੱਤਰ ਕਰ ਅਤੇ ਭਾਗਾਂ ਵਾਲਾ ਹੋ।
English
Gather this wealth, and become very fortunate.
ਸੰਤ ਜਨਾ ਕਾ; ਨਿਰਮਲ ਮੰਤ ॥
sant janaa kaa; niramal mant |
Punjabi
ਪਵਿੱਤ੍ਰ ਹੈ ਉਪਦੇਸ਼ ਸਾਧ ਰੂਪ ਪੁਰਸ਼ਾਂ ਦਾ।
English
Pure are the instructions of the humble Saints.
ਏਕ ਆਸ; ਰਾਖਹੁ ਮਨ ਮਾਹਿ ॥
ek aas; raakhahu man maeh |
Punjabi
ਇੱਕ ਸਾਹਿਬ ਦੀ ਉਮੀਦ ਆਪਣੇ ਚਿੱਤ ਅੰਦਰ ਰੱਖ।
English
Keep faith in the One Lord within your mind.
ਸਰਬ ਰੋਗ; ਨਾਨਕ. ਮਿਟਿ ਜਾਹਿ ॥੧॥
sarab rog; naanak. mitt jaeh |1|
Punjabi
ਨਾਨਕ, ਤੇਰੀਆਂ ਸਾਰੀਆਂ ਬੀਮਾਰੀਆਂ ਹਟ ਜਾਣਗੀਆਂ।
English
All disease, O Nanak, shall then be dispelled. ||1||
ਜਿਸੁ ਧਨ ਕਉ; ਚਾਰਿ ਕੁੰਟ ਉਠਿ ਧਾਵਹਿ ॥
jis dhan kau; chaar kuntt utth dhaaveh |
Punjabi
ਜਿਸ ਪਦਾਰਥ ਲਈ ਤੂੰ ਚਹੂੰ ਪਾਸੀ ਭੱਜਿਆ ਫਿਰਦਾ ਹੈ,
English
The wealth which you chase after in the four directions
ਸੋ ਧਨੁ; ਹਰਿ ਸੇਵਾ ਤੇ ਪਾਵਹਿ ॥
so dhan; har sevaa te paaveh |
Punjabi
ਉਹ ਪਦਾਰਥ ਤੈਨੂੰ ਵਾਹਿਗੁਰੂ ਦੀ ਟਹਿਲ ਦੁਆਰਾ ਪ੍ਰਾਪਤ ਹੋਵੇਗਾ।
English
you shall obtain that wealth by serving the Lord.
ਜਿਸੁ ਸੁਖ ਕਉ; ਨਿਤ ਬਾਛਹਿ ਮੀਤ ॥
jis sukh kau; nit baachheh meet |
Punjabi
ਜਿਸ ਆਰਾਮ ਦੀ ਤੂੰ ਨਿਤਾ ਪ੍ਰਤੀ ਇੱਛਾ ਧਾਰਦਾ ਹੈ, ਹੇ ਮਿੱਤ੍ਰ!
English
The peace, which you always yearn for, O friend
ਸੋ ਸੁਖੁ; ਸਾਧੂ ਸੰਗਿ ਪਰੀਤਿ ॥
so sukh; saadhoo sang pareet |
Punjabi
ਉਹ ਆਰਾਮ ਤੈਨੂੰ ਸਾਧ ਸੰਗਤ ਨਾਲ ਪ੍ਰੇਮ ਕਰਨ ਨਾਲ ਮਿਲੇਗਾ।
English
that peace comes by the love of the Company of the Holy.
ਜਿਸੁ ਸੋਭਾ ਕਉ; ਕਰਹਿ ਭਲੀ ਕਰਨੀ ॥
jis sobhaa kau; kareh bhalee karanee |
Punjabi
ਜਿਸ ਪ੍ਰਭੂਤਾ ਲਈ ਤੂੰ ਚੰਗੇ ਕਰਮ ਕਮਾਉਂਦਾ ਹੈ,
English
The glory, for which you perform good deeds
ਸਾ ਸੋਭਾ; ਭਜੁ ਹਰਿ ਕੀ ਸਰਨੀ ॥
saa sobhaa; bhaj har kee saranee |
Punjabi
ਉਹ ਪ੍ਰਭੂਤਾ, ਤੂੰ ਨੱਸ ਕੇ, ਵਾਹਿਗੁਰੂ ਦੀ ਪਨਾਹ ਲੈਣ ਨਾਲ ਪਾਵੇਗਾ।
English
- you shall obtain that glory by seeking the Lord's Sanctuary.
ਅਨਿਕ ਉਪਾਵੀ; ਰੋਗੁ ਨ ਜਾਇ ॥
anik upaavee; rog na jaae |
Punjabi
ਜਿਹੜੀ ਬੀਮਾਰੀ ਘਣੇਰੇ ਇਲਾਜਾ ਦੁਆਰਾ ਨਹੀਂ ਮਿਟਦੀ,
English
All sorts of remedies have not cured the disease
ਰੋਗੁ ਮਿਟੈ; ਹਰਿ ਅਵਖਧੁ ਲਾਇ ॥
rog mittai; har avakhadh laae |
Punjabi
ਉਹ ਬੀਮਾਰੀ ਵਾਹਿਗੁਰੂ ਦੇ ਨਾਮ ਦੀ ਦਵਾਈ ਲਾਉਣ ਦੁਆਰਾ ਹਟ ਜਾਂਦੀ ਹੈ।
English
- the disease is cured only by giving the medicine of the Lord's Name.
ਸਰਬ ਨਿਧਾਨ ਮਹਿ; ਹਰਿ ਨਾਮੁ ਨਿਧਾਨੁ ॥
sarab nidhaan meh; har naam nidhaan |
Punjabi
ਸਾਰਿਆਂ ਖ਼ਜ਼ਾਨਿਆਂ ਵਿਚੋਂ ਵਾਹਿਗੁਰੂ ਦਾ ਨਾਮ ਪਰਮ ਸਰੇਸ਼ਟ ਖ਼ਜ਼ਾਨਾ ਹੈ।
English
Of all treasures, the Lord's Name is the supreme treasure.
ਜਪਿ ਨਾਨਕ; ਦਰਗਹਿ ਪਰਵਾਨੁ ॥੨॥
jap naanak; darageh paravaan |2|
Punjabi
ਇਸ ਸਦਾ ਉਚਾਰਨ ਕਰ, ਹੇ ਨਾਨਕ! ਤੂੰ ਰੱਬ ਦੇ ਦਰਬਾਰ ਅੰਦਰ ਕਬੂਲ ਪੈ ਜਾਵੇਗਾ।
English
Chant it, O Nanak, and be accepted in the Court of the Lord. ||2||
ਮਨੁ ਪਰਬੋਧਹੁ; ਹਰਿ ਕੈ ਨਾਇ ॥
man parabodhahu; har kai naae |
Punjabi
ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਦੁਆਰਾ ਸਿਖ-ਮਤ ਦੇ।
English
Enlighten your mind with the Name of the Lord.
ਦਹ ਦਿਸਿ ਧਾਵਤ; ਆਵੈ ਠਾਇ ॥
deh dis dhaavat; aavai tthaae |
Punjabi
ਦਸੀਂ ਪਾਸੀਂ ਭਟਕਦਾ ਹੋਇਆ, ਇਹ ਇਸ ਤਰ੍ਹਾਂ ਆਪਣੇ ਘਰ ਆ ਜਾਏਗਾ।
English
Having wandered around in the ten directions, it comes to its place of rest.
ਤਾ ਕਉ ਬਿਘਨੁ; ਨ ਲਾਗੈ ਕੋਇ ॥
taa kau bighan; na laagai koe |
Punjabi
ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ,
English
No obstacle stands in the way of one
ਜਾ ਕੈ ਰਿਦੈ; ਬਸੈ ਹਰਿ ਸੋਇ ॥
jaa kai ridai; basai har soe |
Punjabi
ਜਿਸ ਦੇ ਦਿਲ ਵਿੱਚ ਉਹ ਵਾਹਿਗੁਰੂ ਵਸਦਾ ਹੈ।
English
whose heart is filled with the Lord.
ਕਲਿ ਤਾਤੀ; ਠਾਂਢਾ ਹਰਿ ਨਾਉ ॥
kal taatee; tthaandtaa har naau |
Punjabi
ਇਹ ਕਲਜੁਗ ਤੱਤਾ ਹੈ ਅਤੇ ਠੰਢਾ ਹੈ ਰੱਬ ਦਾ ਨਾਮ।
English
The Dark Age of Kali Yuga is so hot; the Lord's Name is soothing and cool.
ਸਿਮਰਿ ਸਿਮਰਿ; ਸਦਾ ਸੁਖ ਪਾਉ ॥
simar simar; sadaa sukh paau |
Punjabi
ਯਾਦ ਕਰ, ਯਾਦ ਕਰ ਇਸ ਨੂੰ ਅਤੇ ਸਦੀਵੀ ਆਰਾਮ ਨੂੰ ਪ੍ਰਾਪਤ ਹੋ।
English
Remember, remember it in meditation, and obtain everlasting peace.
ਭਉ ਬਿਨਸੈ; ਪੂਰਨ ਹੋਇ ਆਸ ॥
bhau binasai; pooran hoe aas |
Punjabi
ਤੇਰਾ ਡਰ ਦੂਰ ਹੋ ਜਾਵੇਗਾ ਅਤੇ ਤੇਰੀ ਉਮੀਦ ਪੂਰੀ ਹੋ ਜਾਵੇਗੀ।
English
Your fear shall be dispelled, and your hopes shall be fulfilled.
ਭਗਤਿ ਭਾਇ; ਆਤਮ ਪਰਗਾਸ ॥
bhagat bhaae; aatam paragaas |
Punjabi
ਅਨੁਰਾਗੀ ਸੇਵਾ ਅਤੇ ਪ੍ਰਭੂ ਪ੍ਰੀਤ ਦੁਆਰਾ ਤੇਰੀ ਆਤਮਾ ਰੌਸ਼ਨ ਹੋ ਜਾਵੇਗੀ।
English
By devotional worship and loving adoration, your soul shall be enlightened.
ਤਿਤੁ ਘਰਿ ਜਾਇ ਬਸੈ ਅਬਿਨਾਸੀ ॥
tit ghar jaae basai abinaasee |
Punjabi
ਤੂੰ ਜਾ ਕੇ ਉਸ ਨਿਹਚਲ ਗ੍ਰਹਿ ਅੰਦਰ ਵਸੇਬਾ ਪਾ ਲਵੇਗਾ,
English
You shall go to that home, and live forever.
ਕਹੁ ਨਾਨਕ; ਕਾਟੀ ਜਮ ਫਾਸੀ ॥੩॥
kahu naanak; kaattee jam faasee |3|
Punjabi
ਅਤੇ ਗੁਰੂ ਜੀ ਆਖਦੇ ਹਨ, ਫਿਰ ਤੇਰੀ ਮੌਤ ਦੀ ਫਾਹੀ ਕੱਟੀ ਜਾਵੇਗੀ।
English
Says Nanak, the noose of death is cut away. ||3||
ਤਤੁ ਬੀਚਾਰੁ; ਕਹੈ ਜਨੁ ਸਾਚਾ ॥
tat beechaar; kahai jan saachaa |
Punjabi
ਓਹੀ ਸੱਚਾ ਇਨਸਾਨ ਹੈ, ਜੋ ਸਾਰ-ਵਸਤੂ ਦੇ ਸਿਮਰਨ ਦਾ ਉਪਦੇਸ਼ ਦਿੰਦਾ ਹੈ।
English
One who contemplates the essence of reality, is said to be the true person.
ਜਨਮਿ ਮਰੈ; ਸੋ ਕਾਚੋ ਕਾਚਾ ॥
janam marai; so kaacho kaachaa |
Punjabi
ਕੂੜਿਆਂ ਦਾ ਵੱਡਾ ਕੂੜਾ ਹੈ ਉਹ, ਜੋ ਆਵਾਗਉਣ ਵਿੱਚ ਪੈਂਦਾ ਹੈ।
English
Birth and death are the lot of the false and the insincere.
ਆਵਾ ਗਵਨੁ ਮਿਟੈ; ਪ੍ਰਭ ਸੇਵ ॥
aavaa gavan mittai; prabh sev |
Punjabi
ਸੁਆਮੀ ਦੀ ਟਹਿਲ ਸੇਵਾ ਦੁਆਰਾ ਆਉਣਾ ਤੇ ਜਾਣਾ ਮੁਕ ਜਾਂਦੇ ਹਨ।
English
Coming and going in reincarnation is ended by serving God.
ਆਪੁ ਤਿਆਗਿ; ਸਰਨਿ ਗੁਰਦੇਵ ॥
aap tiaag; saran guradev |
Punjabi
ਆਪਣੀ ਸਵੈ-ਹੰਗਤਾ ਛੱਡ ਦੇ, ਅਤੇ ਨਿਰੰਕਾਰੀ ਗੁਰਾਂ ਦੀ ਪਨਾਹ ਲੈ।
English
Give up your selfishness and conceit, and seek the Sanctuary of the Divine Guru.
ਇਉ ਰਤਨ ਜਨਮ ਕਾ; ਹੋਇ ਉਧਾਰੁ ॥
eiau ratan janam kaa; hoe udhaar |
Punjabi
ਇਸ ਤਰ੍ਹਾਂ ਤੇਰੇ ਅਣਮੁੱਲੇ ਜੀਵਨ ਦਾ ਪਾਰ ਉਤਾਰਾ ਹੋ ਜਾਵੇਗਾ।
English
Thus the jewel of this human life is saved.
ਹਰਿ ਹਰਿ ਸਿਮਰਿ; ਪ੍ਰਾਨ ਆਧਾਰੁ ॥
har har simar; praan aadhaar |
Punjabi
ਤੂੰ ਸੁਆਮੀ ਮਾਲਕ ਦਾ ਆਰਾਧਨ ਕਰ, ਜੋ ਤੇਰੀ ਜਿੰਦ-ਜਾਨ ਦਾ ਆਸਰਾ ਹੈ।
English
Remember the Lord, Har, Har, the Support of the breath of life.
ਅਨਿਕ ਉਪਾਵ; ਨ ਛੂਟਨਹਾਰੇ ॥
anik upaav; na chhoottanahaare |
Punjabi
ਆਦਮੀ ਦਾ ਬਚਾਅ ਨਹੀਂ ਹੋ ਸਕਦਾ ਅਨੇਕਾਂ ਉਪਰਾਲਿਆਂ ਅਤੇ
English
By all sorts of efforts, people are not saved
ਸਿੰਮ੍ਰਿਤਿ ਸਾਸਤ; ਬੇਦ ਬੀਚਾਰੇ ॥
sinmrit saasat; bed beechaare |
Punjabi
ਸਿੰਮ੍ਰਤੀਆਂ, ਸ਼ਾਸਤਰਾਂ ਤੇ ਵੇਦਾਂ ਨੂੰ ਘੋਖਣ ਦੁਆਰਾ ।
English
not by studying the Simritees, the Shaastras or the Vedas.
ਹਰਿ ਕੀ ਭਗਤਿ; ਕਰਹੁ ਮਨੁ ਲਾਇ ॥
har kee bhagat; karahu man laae |
Punjabi
ਤੂੰ ਦਿਲ ਲਾ ਕੇ ਵਾਹਿਗੁਰੂ ਦਾ ਸਿਮਰਨ ਕਰ।
English
Worship the Lord with whole-hearted devotion.
ਮਨਿ ਬੰਛਤ; ਨਾਨਕ. ਫਲ ਪਾਇ ॥੪॥
man banchhat; naanak. fal paae |4|
Punjabi
ਇੰਜ ਤੂੰ ਆਪਣੇ ਚਿੱਤ-ਚਾਹੁੰਦਾ ਮੇਵਾ ਪਾ ਲਵੇਗਾ, ਹੇ ਨਾਨਕ!
English
O Nanak, you shall obtain the fruits of your mind's desire. ||4||
ਸੰਗਿ ਨ ਚਾਲਸਿ; ਤੇਰੈ ਧਨਾ ॥
sang na chaalas; terai dhanaa |
Punjabi
ਦੌਲਤ ਤੇਰੇ ਨਾਲ ਨਹੀਂ ਜਾਣੀ।
English
Your wealth shall not go with you;
ਤੂੰ ਕਿਆ ਲਪਟਾਵਹਿ; ਮੂਰਖ ਮਨਾ ॥
toon kiaa lapattaaveh; moorakh manaa |
Punjabi
ਤੂੰ ਇਸ ਨੂੰ ਕਿਉਂ ਚਿਮੜੀ ਹੋਈ ਹੈ, ਹੇ ਮੂੜ੍ਹ ਜਿੰਦੜੀਏ?
English
why do you cling to it, you fool?
ਸੁਤ ਮੀਤ; ਕੁਟੰਬ ਅਰੁ ਬਨਿਤਾ ॥
sut meet; kuttanb ar banitaa |
Punjabi
ਪੁਤ੍ਰ ਮਿਤ੍ਰ, ਟੱਬਰ ਕਬੀਲਾ ਅਤੇ ਵਹੁਟੀ,
English
Children, friends, family and spouse
ਇਨ ਤੇ. ਕਹਹੁ ਤੁਮ; ਕਵਨ ਸਨਾਥਾ ॥
ein te. kahahu tum; kavan sanaathaa |
Punjabi
ਇਨ੍ਹਾਂ ਕੋਲੋ, ਤੂੰ ਦੱਸ, ਕੌਣ ਕਦੋ ਕਿਰਤਾਰਥ ਹੋਇਆ ਹੈ?
English
who of these shall accompany you?
ਰਾਜ ਰੰਗ; ਮਾਇਆ ਬਿਸਥਾਰ ॥
raaj rang; maaeaa bisathaar |
Punjabi
ਪਾਤਸ਼ਾਹੀ, ਰੰਗ-ਰਲੀਆਂ ਅਤੇ ਧਨ-ਦੌਲਤ ਦਾ ਖਿਲਾਰਾ,
English
Power, pleasure, and the vast expanse of Maya
ਇਨ ਤੇ ਕਹਹੁ; ਕਵਨ ਛੁਟਕਾਰ ॥
ein te kahahu; kavan chhuttakaar |
Punjabi
ਇਨ੍ਹਾਂ ਕੋਲੋ ਦੱਸੋ ਕੌਣ ਕਦੋ ਬਚਿਆ ਹੈ?
English
who has ever escaped from these?
ਅਸੁ ਹਸਤੀ; ਰਥ ਅਸਵਾਰੀ ॥
as hasatee; rath asavaaree |
Punjabi
ਘੋੜੇ, ਹਾਥੀ, ਗੱਡੀਆਂ ਅਤੇ ਸ਼ਾਨਦਾਰ ਸਵਾਰੀਆਂ,
English
Horses, elephants, chariots and pageantry
ਝੂਠਾ ਡੰਫੁ; ਝੂਠੁ ਪਾਸਾਰੀ ॥
jhootthaa ddanf; jhootth paasaaree |
Punjabi
ਕੂੜੇ ਦਿਖਾਵੇ ਅਤੇ ਕੂੜੇ ਖਿਲਾਰੇ ਹਨ।
English
- false shows and false displays.
ਜਿਨਿ ਦੀਏ; ਤਿਸੁ ਬੁਝੈ ਨ. ਬਿਗਾਨਾ ॥
jin dee; tis bujhai na. bigaanaa |
Punjabi
ਬੇਸਮਝ ਬੰਦਾ ਉਸ ਨੂੰ ਨਹੀਂ ਜਾਣਦਾ ਜਿਸ ਨੇ ਉਹ ਦਿੱਤੇ ਹਨ।
English
The fool does not acknowledge the One who gave this;
ਨਾਮੁ ਬਿਸਾਰਿ; ਨਾਨਕ. ਪਛੁਤਾਨਾ ॥੫॥
naam bisaar; naanak. pachhutaanaa |5|
Punjabi
ਨਾਮ ਨੂੰ ਭੁਲਾ ਕੇ, ਹੇ ਨਾਨਕ! ਪ੍ਰਾਣੀ, ਆਖਰਕਾਰ ਪਸਚਾਤਾਪ ਕਰਦਾ ਹੈ।
English
forgetting the Naam, O Nanak, he will repent in the end. ||5||
ਗੁਰ ਕੀ ਮਤਿ; ਤੂੰ ਲੇਹਿ ਇਆਨੇ ॥
gur kee mat; toon lehi eaane |
Punjabi
ਤੂੰ ਗੁਰਾਂ ਦੀ ਸਿਖ-ਮਤ ਲੈ, ਹੈ ਭੋਲੇ ਬੰਦੇ!
English
Take the Guru's advice, you ignorant fool;
ਭਗਤਿ ਬਿਨਾ; ਬਹੁ ਡੂਬੇ ਸਿਆਨੇ ॥
bhagat binaa; bahu ddoobe siaane |
Punjabi
ਸਾਈਂ ਦੇ ਸਿਮਰਨ ਦੇ ਬਾਝੋਂ ਘਣੇਰੇ ਅਕਲਮੰਦ ਇਨਸਾਨ ਡੁੱਬ ਗਏ ਹਨ।
English
without devotion, even the clever have drowned.
ਹਰਿ ਕੀ ਭਗਤਿ; ਕਰਹੁ ਮਨ ਮੀਤ ॥
har kee bhagat; karahu man meet |
Punjabi
ਆਪਣੇ ਦਿਲ ਨਾਲ ਵਾਹਿਗੁਰੂ ਦੀ ਸੇਵਾ ਕਮਾ, ਹੇ ਮੇਰੇ ਮਿੱਤ੍ਰ!
English
Worship the Lord with heart-felt devotion, my friend;
ਨਿਰਮਲ ਹੋਇ; ਤੁਮੑਾਰੋ ਚੀਤ ॥
niramal hoe; tumaaro cheet |
Punjabi
ਅਤੇ ਤੇਰਾ ਮਨ ਪਵਿੱਤ੍ਰ ਹੋ ਜਾਏਗਾ।
English
your consciousness shall become pure.
ਚਰਨ ਕਮਲ; ਰਾਖਹੁ ਮਨ ਮਾਹਿ ॥
charan kamal; raakhahu man maeh |
Punjabi
ਸਾਈਂ ਦੇ ਚਰਨ ਕੰਵਲ ਆਪਣੇ ਹਿਰਦੇ ਅੰਦਰ ਟਿਕਾ,
English
Enshrine the Lord's Lotus Feet in your mind;