Ang 305
ਸਚਿਆਰ ਸਿਖ. ਬਹਿ ਸਤਿਗੁਰ ਪਾਸਿ ਘਾਲਨਿ; ਕੂੜਿਆਰ. ਨ ਲਭਨੀ ਕਿਤੈ ਥਾਇ ਭਾਲੇ ॥
sachiaar sikh. beh satigur paas ghaalan; koorriaar. na labhanee kitai thaae bhaale |
Punjabi
ਸੱਚੇ ਸਿੱਖ ਗੁਰਾਂ ਦੇ ਕੋਲ ਬੈਠਦੇ ਹਨ ਅਤੇ ਉਨ੍ਹਾਂ ਦੀ ਸੇਵਾ ਕਰਦੇ ਹਨ। ਝੂਠਿਆਂ ਨੂੰ ਢੂੰਡ ਭਾਲ ਕਰਨ ਦੀ ਰਾਹੀਂ ਭੀਂ ਕੋਈ ਥਾਂ ਨਹੀਂ ਮਿਲਦੀ।
English
The truthful Sikhs sit by the True Guru's side and serve Him. The false ones search, but find no place of rest.
ਜਿਨਾ. ਸਤਿਗੁਰ ਕਾ ਆਖਿਆ. ਸੁਖਾਵੈ ਨਾਹੀ; ਤਿਨਾ ਮੁਹ ਭਲੇਰੇ, ਫਿਰਹਿ ਦਯਿ ਗਾਲੇ ॥
jinaa. satigur kaa aakhiaa. sukhaavai naahee; tinaa muh bhalere, fireh day gaale |
Punjabi
ਜਿਨ੍ਹਾਂ ਨੂੰ ਸਤਿਗੁਰਾਂ ਦੇ ਬਚਨ ਚੰਗੇ ਨਹੀਂ ਲਗਦੇ, ਉਨ੍ਹਾਂ ਦੇ ਚਿਹਰੇ ਭ੍ਰਸ਼ਟੇ ਹੋਏ ਹਨ ਅਤੇ ਰੱਬ ਦੇ ਫਿਟਕਾਰੇ ਹੋਏ ਉਹ ਭਟਕਦੇ ਫਿਰਦੇ ਹਨ।
English
Those who are not pleased with the Words of the True Guru - their faces are cursed, and they wander around, condemned by God.
ਜਿਨ ਅੰਦਰਿ ਪ੍ਰੀਤਿ ਨਹੀ, ਹਰਿ ਕੇਰੀ; ਸੇ ਕਿਚਰਕੁ ਵੇਰਾਈਅਨਿ, ਮਨਮੁਖ ਬੇਤਾਲੇ ॥
jin andar preet nahee, har keree; se kicharak veraaeean, manamukh betaale |
Punjabi
ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦਾ ਪਿਆਰ ਨਹੀਂ, ਉਹ ਆਪ-ਹੁਦਰੇ ਭੂਤਨੇ, ਕਿੰਨੇ ਚਿਰ ਤਾਈਂ ਪਰਚਾਏ ਜਾ ਸਕਦੇ ਹਨ?
English
Those who do not have the Love of the Lord within their hearts - how long can those demonic, self-willed manmukhs be consoled?
ਸਤਿਗੁਰ ਨੋ ਮਿਲੈ. ਸੁ ਆਪਣਾ ਮਨੁ ਥਾਇ ਰਖੈ; ਓਹੁ ਆਪਿ ਵਰਤੈ. ਆਪਣੀ ਵਥੁ ਨਾਲੇ ॥
satigur no milai. su aapanaa man thaae rakhai; ohu aap varatai. aapanee vath naale |
Punjabi
ਜੋ ਸੱਚੇ ਗੁਰੂ ਨੂੰ ਮਿਲਦਾ ਹੈ, ਉਹ ਆਪਣੇ ਮਨੂਏ ਨੂੰ ਉਸ ਦੀ ਜਗ੍ਹਾ ਤੇ ਬੰਨ੍ਹ ਰੱਖਦਾ ਹੈ। ਸਾਥ ਹੀ ਰੱਬ ਦੇ ਨਾਮ ਦੀ ਆਪਣੀ ਪੂੰਜੀ ਨੂੰ ਉਹ ਆਪ ਹੀ ਖਾਂਦਾ ਤੇ ਖਰਚਦਾ ਹੈ।
English
One who meets the True Guru, keeps his mind in its own place; he spends only his own assets.
ਜਨ ਨਾਨਕ. ਇਕਨਾ ਗੁਰੁ ਮੇਲਿ ਸੁਖੁ ਦੇਵੈ; ਇਕਿ ਆਪੇ. ਵਖਿ ਕਢੈ ਠਗਵਾਲੇ ॥੧॥
jan naanak. ikanaa gur mel sukh devai; ik aape. vakh kadtai tthagavaale |1|
Punjabi
ਗੁਰਾਂ ਨਾਲ ਜੋੜ ਕੇ, ਕਈਆਂ ਨੂੰ ਪ੍ਰਭੂ ਆਰਾਮ ਬਖਸ਼ਦਾ ਹੈ, ਹੇ ਨਫਰ ਨਾਨਕ! ਕਈਆਂ ਠੱਗਾਂ ਨੂੰ ਉਹ ਖੁਦ ਹੀ ਅਲੱਗ ਕੱਢ ਦਿੰਦਾ ਹੈ।
English
O servant Nanak, some are united with the Guru; to some, the Lord grants peace, while others - deceitful cheats - suffer in isolation. ||1||
ਮਃ ੪ ॥
mahalaa 4 |
Punjabi
ਚੌਥੀ ਪਾਤਸ਼ਾਹੀ।
English
Fourth Mehl:
ਜਿਨਾ ਅੰਦਰਿ ਨਾਮੁ ਨਿਧਾਨੁ ਹਰਿ; ਤਿਨ ਕੇ ਕਾਜ ਦਯਿ ਆਦੇ ਰਾਸਿ ॥
jinaa andar naam nidhaan har; tin ke kaaj day aade raas |
Punjabi
ਜਿਨ੍ਹਾਂ ਦੇ ਦਿਲ ਅੰਦਰ ਰੱਬ ਦੇ ਨਾਮ ਦਾ ਖ਼ਜ਼ਾਨਾ ਹੈ, ਉਨ੍ਹਾਂ ਦੇ ਕਾਰਜ ਸੁਆਮੀ ਸੁਆਰ ਦਿੰਦਾ ਹੈ।
English
Those who have the treasure of the Lord's Name deep within their hearts - the Lord resolves their affairs.
ਤਿਨ ਚੂਕੀ ਮੁਹਤਾਜੀ ਲੋਕਨ ਕੀ; ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ ॥
tin chookee muhataajee lokan kee; har prabh ang kar baitthaa paas |
Punjabi
ਉਨ੍ਹਾਂ ਲੋਕਾਂ ਦੀ ਮੁਛੰਦਗੀ ਚੁੱਕੀ ਜਾਂਦੀ ਹੈ ਅਤੇ ਉਨ੍ਹਾਂ ਦਾ ਪੱਖ ਲੈ ਕੇ ਵਾਹਿਗੁਰੂ ਸੁਆਮੀ ਉਨ੍ਹਾਂ ਦੇ ਕੋਲ ਆ ਬਹਿੰਦਾ ਹੈ।
English
They are no longer subservient to other people; the Lord God sits by them, at their side.
ਜਾਂ ਕਰਤਾ ਵਲਿ. ਤਾ ਸਭੁ ਕੋ ਵਲਿ; ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥
jaan karataa val. taa sabh ko val; sabh darasan dekh kareh saabaas |
Punjabi
ਜਦ ਸਿਰਜਣਹਾਰ ਉਨ੍ਹਾਂ ਦੇ ਪਾਸੇ ਹੈ, ਤਦ ਹਰ ਕੋਈ ਉਨ੍ਹਾਂ ਦੇ ਪਾਸੇ ਹੈ। ਉਨ੍ਹਾਂ ਦਾ ਦੀਦਾਰ ਵੇਖ ਕੇ ਹਰ ਕੋਈ ਉਨ੍ਹਾਂ ਨੂੰ ਆਫਰੀਨ ਆਖਦਾ ਹੈ।
English
When the Creator is on their side, then everyone is on their side. Beholding their vision, everyone applauds them.
ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ; ਸਭਿ ਜਨ ਕਉ ਆਇ ਕਰਹਿ ਰਹਰਾਸਿ ॥
saahu paatisaahu sabh har kaa keea; sabh jan kau aae kareh raharaas |
Punjabi
ਰਾਜੇ ਅਤੇ ਮਹਾਰਾਜੇ ਸਾਰੇ ਵਾਹਿਗੁਰੂ ਦੇ ਕੀਤੇ ਹੋਏ ਹਨ। ਉਹ ਸਾਰੇ ਆ ਕੇ ਸੁਆਮੀ ਦੇ ਗੋਲੇ, ਮੂਹਰੇ ਬੰਦਨਾ ਕਰਦੇ ਹਨ।
English
Kings and emperors are all created by the Lord; they all come and bow in reverence to the Lord's humble servant.
ਗੁਰ ਪੂਰੇ ਕੀ ਵਡੀ ਵਡਿਆਈ; ਹਰਿ ਵਡਾ ਸੇਵਿ. ਅਤੁਲੁ ਸੁਖੁ ਪਾਇਆ ॥
gur poore kee vaddee vaddiaaee; har vaddaa sev. atul sukh paaeaa |
Punjabi
ਵਿਸ਼ਾਲ ਹੈ ਪੂਰਨ ਗੁਰਾਂ ਦੀ ਵਿਸ਼ਾਲਤਾ। ਮਹਾਨ ਮਾਲਕ ਦੀ ਘਾਲ ਕਮਾਉਣ ਦੁਆਰਾ ਮੈਂ ਅਮਾਪ ਆਰਾਮ ਪਰਾਪਤ ਕੀਤਾ ਹੈ।
English
Great is the greatness of the Perfect Guru. Serving the Great Lord, I have obtained immeasurable peace.
ਗੁਰਿ ਪੂਰੈ ਦਾਨੁ ਦੀਆ. ਹਰਿ ਨਿਹਚਲੁ; ਨਿਤ ਬਖਸੇ ਚੜੈ ਸਵਾਇਆ ॥
gur poorai daan deea. har nihachal; nit bakhase charrai savaaeaa |
Punjabi
ਪੂਰਨ ਗੁਰਾਂ ਨੂੰ ਪ੍ਰਭੂ ਨੇ ਸਦੀਵੀ ਸਥਿਰ ਦਾਤ ਦਿੱਤੀ ਹੈ ਅਤੇ ਜੋ ਕੁਛ ਉਸ ਨੇ ਪਰਦਾਨ ਕੀਤਾ ਹੈ, ਉਹ ਦਿਨ-ਬ-ਦਿਨ ਵਧਦਾ ਜਾਂਦਾ ਹੈ।
English
The Lord has bestowed this eternal gift upon the Perfect Guru; His blessings increase day by day.
ਕੋਈ ਨਿੰਦਕੁ. ਵਡਿਆਈ ਦੇਖਿ ਨ ਸਕੈ; ਸੋ ਕਰਤੈ ਆਪਿ ਪਚਾਇਆ ॥
koee nindak. vaddiaaee dekh na sakai; so karatai aap pachaaeaa |
Punjabi
ਕਰਤਾਰ ਖੁਦ ਉਸ ਗੁਰੂ ਨੂੰ ਨਿੰਦਣ ਵਾਲੇ ਨੂੰ ਤਬਾਹ ਕਰ ਦਿੰਦਾ ਹੈ, ਜੋ ਉਨ੍ਹਾਂ ਦੀ ਮਹਾਨਤਾ ਨੂੰ ਜਰ ਨਹੀਂ ਸਕਦਾ।
English
The slanderer, who cannot endure His greatness, is destroyed by the Creator Himself.
ਜਨੁ ਨਾਨਕੁ. ਗੁਣ ਬੋਲੈ ਕਰਤੇ ਕੇ; ਭਗਤਾ ਨੋ ਸਦਾ ਰਖਦਾ ਆਇਆ ॥੨॥
jan naanak. gun bolai karate ke; bhagataa no sadaa rakhadaa aaeaa |2|
Punjabi
ਗੋਲਾ ਨਾਨਕ ਸਿਰਜਣਹਾਰ ਦੀਆਂ ਕੀਰਤੀਆਂ ਉਚਾਰਦਾ ਹੈ, ਜੋ ਆਪਣੇ ਸਾਧੂਆਂ ਦੀ ਸਦੀਵ ਹੀ ਰਖਿਆ ਕਰਦਾ ਆਇਆ ਹੈ।
English
Servant Nanak chants the Glorious Praises of the Creator, who protects His devotees forever. ||2||
ਪਉੜੀ ॥
paurree |
Punjabi
ਪਉੜੀ।
English
Pauree:
ਤੂ ਸਾਹਿਬੁ ਅਗਮ ਦਇਆਲੁ ਹੈ; ਵਡ ਦਾਤਾ ਦਾਣਾ ॥
too saahib agam deaal hai; vadd daataa daanaa |
Punjabi
ਤੂੰ ਹੇ ਪਹੁੰਚ ਤੋਂ ਪਰੇ ਮਿਹਰਬਾਨ ਅਤੇ ਦਾਨੇ ਸੁਆਮੀ! ਭਾਰਾ ਦਾਤਾਰ ਹੈ।
English
You, O Lord and Master, are inaccessible and merciful; You are the Great Giver, All-knowing.
ਤੁਧੁ ਜੇਵਡੁ. ਮੈ ਹੋਰੁ ਕੋ ਦਿਸਿ, ਨ ਆਵਈ; ਤੂਹੈਂ ਸੁਘੜੁ. ਮੇਰੈ ਮਨਿ ਭਾਣਾ ॥
tudh jevadd. mai hor ko dis, na aavee; toohain sugharr. merai man bhaanaa |
Punjabi
ਮੈਨੂੰ ਤੇਰੇ ਜਿੱਡਾ ਵੱਡਾ ਕੋਈ ਨਜ਼ਰੀ ਨਹੀਂ ਪੈਦਾ ਤੂੰ ਹੈ ਸਿਆਣੇ ਸੁਆਮੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
English
I can see no other as great as You; O Lord of Wisdom, You are pleasing to my mind.
ਮੋਹੁ ਕੁਟੰਬੁ ਦਿਸਿ ਆਵਦਾ; ਸਭੁ ਚਲਣਹਾਰਾ ਆਵਣ ਜਾਣਾ ॥
mohu kuttanb dis aavadaa; sabh chalanahaaraa aavan jaanaa |
Punjabi
ਟੱਬਰ ਦੀ ਲਗਨ ਅਤੇ ਹੋਰ ਸਾਰਾ ਕੁਛ, ਜੋ ਨਜ਼ਰੀ ਪੈਦਾ ਹੈ, ਛਿਨ ਭੰਗਰ ਹੈ ਅਤੇ ਆਉਣ ਤੇ ਜਾਣ ਦੇ ਅਧੀਨ ਹੈ।
English
Emotional attachment to your family and everything you see is temporary, coming and going.
ਜੋ ਬਿਨੁ ਸਚੇ. ਹੋਰਤੁ ਚਿਤੁ ਲਾਇਦੇ; ਸੇ ਕੂੜਿਆਰ, ਕੂੜਾ ਤਿਨ ਮਾਣਾ ॥
jo bin sache. horat chit laaeide; se koorriaar, koorraa tin maanaa |
Punjabi
ਜਿਹੜੇ ਸੱਚੇ ਸੁਆਮੀ ਦੇ ਬਾਝੋਂ ਕਿਸੇ ਹੋਰਸ ਨਾਲ ਆਪਣਾ ਦਿਲ ਜੋੜਦੇ ਹਨ, ਉਹ ਝੂਠੇ ਹਨ ਅਤੇ ਝੂਠਾ ਹੈ ਉਨ੍ਹਾਂ ਦਾ ਹੰਕਾਰ।
English
Those who attach their consciousness to anything except the True Lord are false, and false is their pride.
ਨਾਨਕ. ਸਚੁ ਧਿਆਇ ਤੂ; ਬਿਨੁ ਸਚੇ. ਪਚਿ ਪਚਿ ਮੁਏ ਅਜਾਣਾ ॥੧੦॥
naanak. sach dhiaae too; bin sache. pach pach mue ajaanaa |10|
Punjabi
ਤੂੰ ਸੱਚੇ ਸਾਹਿਬ ਦਾ ਸਿਮਰਨ ਕਰ ਹੇ ਨਾਨਕ! ਸਤਿਪੁਰਖ ਦੇ ਬਾਝੋਂ ਬੇਸਮਝ ਸੜ ਗਲ ਕੇ ਮਰ ਜਾਂਦੇ ਹਨ।
English
O Nanak, meditate on the True Lord; without the True Lord, the ignorant rot away and putrefy to death. ||10||
ਸਲੋਕ ਮਃ ੪ ॥
salok mahalaa 4 |
Punjabi
ਸਲੋਕ ਚੋਥੀ ਪਾਤਸ਼ਾਹੀ।
English
Salok, Fourth Mehl:
ਅਗੋ ਦੇ ਸਤ ਭਾਉ ਨ ਦਿਚੈ; ਪਿਛੋ ਦੇ ਆਖਿਆ, ਕੰਮਿ ਨ ਆਵੈ ॥
ago de sat bhaau na dichai; pichho de aakhiaa, kam na aavai |
Punjabi
ਤੂੰ ਪਹਿਲਾਂ ਗੁਰਾਂ ਨੂੰ ਆਦਰ ਮਾਣ ਨਹੀਂ ਦਿੱਤਾ ਤੇਰਾ ਮਗਰੋਂ ਬਹਾਨੇ ਬਣਾਉਣਾ ਕਿਸੇ ਕੰਮ ਨਹੀਂ।
English
At first, he did not show respect to the Guru; later, he offered excuses, but it is no use.
ਅਧ ਵਿਚਿ ਫਿਰੈ. ਮਨਮੁਖੁ ਵੇਚਾਰਾ; ਗਲੀ. ਕਿਉ ਸੁਖੁ ਪਾਵੈ ॥
adh vich firai. manamukh vechaaraa; galee. kiau sukh paavai |
Punjabi
ਬਦਬਖਤ ਅਧਰਮੀ ਅੱਧ ਵਿਚਾਲੇ ਭਟਕਦਾ ਫਿਰਦਾ ਹੈ। ਮੂੰਹ-ਜਬਾਨੀ ਗੱਲਾਂ ਨਾਲ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ?
English
The wretched, self-willed manmukhs wander around and are stuck mid-way; how can they find peace by mere words?
ਜਿਸੁ ਅੰਦਰਿ ਪ੍ਰੀਤਿ ਨਹੀ. ਸਤਿਗੁਰ ਕੀ; ਸੁ ਕੂੜੀ ਆਵੈ ਕੂੜੀ ਜਾਵੈ ॥
jis andar preet nahee. satigur kee; su koorree aavai koorree jaavai |
Punjabi
ਜਿਸ ਦੇ ਦਿਲ ਅੰਦਰ ਸੱਚੇ ਗੁਰਾਂ ਲਈ ਪਿਰਹੜੀ ਨਹੀਂ, ਉਹ ਝੂਠ ਨਾਲ ਹੀ ਆਉਂਦਾ ਹੈ ਅਤੇ ਝੂਠ ਨਾਲ ਹੀ ਟੁਰ ਜਾਂਦਾ ਹੈ।
English
Those who have no love for the True Guru within their hearts come with falsehood, and leave with falsehood.
ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ; ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥
je kripaa kare meraa har prabh karataa; taan satigur paarabraham nadaree aavai |
Punjabi
ਜੇਕਰ ਵਾਹਿਗੁਰੂ ਸੁਆਮੀ ਸਿਰਜਣਹਾਰ ਆਪਣੀ ਰਹਿਮਤ ਧਾਰੇ, ਤਦ, ਬੰਦਾ ਸਤਿਗੁਰਾਂ ਨੂੰ ਪਰਮ ਪ੍ਰਭੂ ਦਾ ਸਰੂਪ ਤਕਦਾ ਹੈ।
English
When my Lord God, the Creator, grants His Grace, then they come to see the True Guru as the Supreme Lord God.
ਤਾ ਅਪਿਉ ਪੀਵੈ ਸਬਦੁ ਗੁਰ ਕੇਰਾ; ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥
taa apiau peevai sabad gur keraa; sabh kaarraa andesaa bharam chukaavai |
Punjabi
ਉਹ ਤਦ, ਗੁਰਾਂ ਦੀ ਬਾਣੀ ਦਾ ਅੰਮ੍ਰਿਤ ਪਾਨ ਕਰਦਾ ਹੈ ਅਤੇ ਉਸ ਦੀ ਸਾਰੀ ਜਲਨ, ਫਿਕਰ ਅਤੇ ਸੰਦੇਹ ਮਿਟ ਜਾਂਦੇ ਹਨ।
English
Then, they drink in the Nectar, the Word of the Guru's Shabad; all burning, anxiety, and doubts are eliminated.
ਸਦਾ ਅਨੰਦਿ ਰਹੈ ਦਿਨੁ ਰਾਤੀ; ਜਨ ਨਾਨਕ. ਅਨਦਿਨੁ ਹਰਿ ਗੁਣ ਗਾਵੈ ॥੧॥
sadaa anand rahai din raatee; jan naanak. anadin har gun gaavai |1|
Punjabi
ਦਿਨ ਰੈਣ, ਉਹ ਸਦੀਵ ਹੀ ਖੁਸ਼ ਰਹਿੰਦਾ ਹੈ ਅਤੇ ਹਮੇਸ਼ਾਂ, ਵਾਹਿਗੁਰੂ ਦੀਆਂ ਉਸਤਤੀਆਂ ਗਾਇਨ ਕਰਦਾ ਹੈ, ਹੇ ਗੋਲੇ ਨਾਨਕ!
English
They remain in ecstasy forever, day and night; O servant Nanak, they sing the Glorious Praises of the Lord, night and day. ||1||
ਮਃ ੪ ॥
mahalaa 4 |
Punjabi
ਚੋਥੀ ਪਾਤਸ਼ਾਹੀ।
English
Fourth Mehl:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ. ਹਰਿ ਨਾਮੁ ਧਿਆਵੈ ॥
gur satigur kaa jo sikh akhaae; su bhalake utth. har naam dhiaavai |
Punjabi
ਜੋ ਆਪਣੇ ਆਪ ਨੂੰ ਵੱਡੇ ਸੱਚੇ ਗੁਰਾਂ ਦਾ ਸਿੱਖ ਕਹਾਉਂਦਾ ਹੈ, ਉਸ ਨੂੰ ਅੰਮ੍ਰਿਤ ਵੇਲੇ ਉਠ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।
English
One who calls himself a Sikh of the Guru, the True Guru, shall rise in the early morning hours and meditate on the Lord's Name.
ਉਦਮੁ ਕਰੇ, ਭਲਕੇ ਪਰਭਾਤੀ; ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
audam kare, bhalake parabhaatee; isanaan kare amrit sar naavai |
Punjabi
ਉਸ ਨੂੰ ਬਹੁਤ ਤੜਕੇ ਉਪਰਾਲਾ ਕਰਕੇ, ਨ੍ਹਾਉਣਾ ਅਤੇ ਸੁਘਾਰਸ ਦੇ ਤਾਲਾਬ ਅੰਦਰ ਟੁੱਬੀ ਲਾਉਣ ਉਚਿੱਤ ਹੈ।
English
Upon arising early in the morning, he is to bathe, and cleanse himself in the pool of nectar.
ਉਪਦੇਸਿ ਗੁਰੂ. ਹਰਿ ਹਰਿ ਜਪੁ ਜਾਪੈ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
aupades guroo. har har jap jaapai; sabh kilavikh paap dokh leh jaavai |
Punjabi
ਗੁਰਾਂ ਦੀ ਸਿਖਿਆ ਤਾਬੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਉਸ ਦੇ ਸਾਰੇ ਗੁਨਾਹ, ਕੁਕਰਮ ਤੇ ਦੂਸ਼ਣ ਉਤਰ ਜਾਂਦੇ ਹਨ।
English
Following the Instructions of the Guru, he is to chant the Name of the Lord, Har, Har. All sins, misdeeds and negativity shall be erased.
ਫਿਰਿ ਚੜੈ ਦਿਵਸੁ. ਗੁਰਬਾਣੀ ਗਾਵੈ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
fir charrai divas. gurabaanee gaavai; bahadiaa utthadiaa har naam dhiaavai |
Punjabi
ਮਗਰੋਂ, ਦਿਨ ਚੜ੍ਹੇ ਉਹ ਗੁਰਬਾਣੀ ਗਾਇਨ ਕਰਦਾ ਹੈ ਅਤੇ ਬਹਿੰਦਾ ਜਾ ਉਠਦਾ ਹੋਇਆ ਰੱਬ ਦੇ ਨਾਮ ਨੂੰ ਸਿਮਰਦਾ ਹੈ।
English
Then, at the rising of the sun, he is to sing Gurbani; whether sitting down or standing up, he is to meditate on the Lord's Name.
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ; ਸੋ ਗੁਰਸਿਖੁ. ਗੁਰੂ ਮਨਿ ਭਾਵੈ ॥
jo saas giraas dhiaae meraa har har; so gurasikh. guroo man bhaavai |
Punjabi
ਗੁਰੂ ਦਾ ਮਰੀਦ, ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਮੇਰੇ ਵਾਹਿਗੁਰੂ ਸੁਆਮੀ ਦਾ ਆਰਾਧਨ ਕਰਦਾ ਹੈ, ਉਹ ਗੁਰਾਂ ਦੇ ਚਿੱਤ ਨੂੰ ਚੰਗਾ ਲਗਣ ਲਗ ਜਾਂਦਾ ਹੈ।
English
One who meditates on my Lord, Har, Har, with every breath and every morsel of food - that GurSikh becomes pleasing to the Guru's Mind.