Ang 320
ਪਉੜੀ ॥
paurree |
Punjabi
ਪਉੜੀ।
English
Pauree:
ਤਿਸੈ ਸਰੇਵਹੁ ਪ੍ਰਾਣੀਹੋ; ਜਿਸ ਦੈ ਨਾਉ ਪਲੈ ॥
tisai sarevahu praaneeho; jis dai naau palai |
Punjabi
ਉਸ ਗੁਰੂ ਦੀ ਟਹਿਲ ਕਮਾਓ ਹੇ ਜੀਵੋ! ਜਿਸ ਦੀ ਝੋਲੀ ਵਿੱਚ ਸਾਹਿਬ ਦਾ ਨਾਮ ਹੈ।
English
Serve Him, O mortals, who has the Lord's Name in His lap.
ਐਥੈ ਰਹਹੁ ਸੁਹੇਲਿਆ; ਅਗੈ ਨਾਲਿ ਚਲੈ ॥
aithai rahahu suheliaa; agai naal chalai |
Punjabi
ਤੁਸੀਂ ਇਥੇ ਸੁਖੀ ਰਹੋਗੇ ਅਤੇ ਏਦੂੰ ਮਗਰੋਂ ਇਹ ਤੁਹਾਡੇ ਨਾਲ ਜਾਏਗਾ।
English
You shall dwell in peace and ease in this world; in the world hereafter, it shall go with you.
ਘਰੁ ਬੰਧਹੁ. ਸਚ ਧਰਮ ਕਾ; ਗਡਿ ਥੰਮੁ ਅਹਲੈ ॥
ghar bandhahu. sach dharam kaa; gadd tham ahalai |
Punjabi
ਸਿਦਕ ਦੇ ਨਾਂ ਹਿੱਲਣ ਵਾਲੇ ਸਤੂਨ ਗੱਡ ਕੇ ਸੱਚੀ ਅਨਿਨ ਭਗਤੀ ਦਾ ਧਾਮ ਬਣਾ।
English
So build your home of true righteousness, with the unshakable pillars of Dharma.
ਓਟ ਲੈਹੁ ਨਾਰਾਇਣੈ; ਦੀਨ ਦੁਨੀਆ ਝਲੈ ॥
ott laihu naaraaeinai; deen duneea jhalai |
Punjabi
ਤੂੰ ਵਿਆਪਕ ਵਾਹਿਗੁਰੂ ਦੀ ਸ਼ਰਣਾਗਤ ਸੰਭਾਲ ਇੰਜ ਰੂਹਾਨੀ ਮੰਡਲ ਅਤੇ ਮਾਦੀ ਸੰਸਾਰ ਤੈਨੂੰ ਵਧਾਈ ਦੇਣਗੇ।
English
Take the Support of the Lord, who gives support in the spiritual and material worlds.
ਨਾਨਕ. ਪਕੜੇ ਚਰਣ ਹਰਿ; ਤਿਸੁ ਦਰਗਹ ਮਲੈ ॥੮॥
naanak. pakarre charan har; tis daragah malai |8|
Punjabi
ਨਾਨਕ ਨੇ ਵਾਹਿਗੁਰੂ ਦੇ ਚਰਨ ਫੜੇ ਹਨ, ਅਤੇ ਉਹ ਉਸ ਦੇ ਦਰਬਾਰ ਅਗੇ ਲੰਮਾ ਪਿਆ ਹੈ।
English
Nanak grasps the Lotus Feet of the Lord; he humbly bows in His Court. ||8||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਜਾਚਕੁ ਮੰਗੈ ਦਾਨੁ; ਦੇਹਿ ਪਿਆਰਿਆ ॥
jaachak mangai daan; dehi piaariaa |
Punjabi
ਹੇ ਮੇਰੇ ਪ੍ਰੀਤਮ! ਮੈਨੂੰ ਖੈਰ ਪਾ! ਮੰਗਤਾ ਖੈਰ ਮੰਗਦਾ ਹੈ।
English
The beggar begs for charity: give to me, O my Beloved!
ਦੇਵਣਹਾਰੁ ਦਾਤਾਰੁ; ਮੈ ਨਿਤ ਚਿਤਾਰਿਆ ॥
devanahaar daataar; mai nit chitaariaa |
Punjabi
ਦੇਣ ਵਾਲੇ ਦਾਤੇ ਮੈਂ ਤੈਨੂੰ ਸਦੀਵ ਹੀ ਚੇਤੇ ਕੀਤਾ ਹੈ।
English
O Great Giver, O Giving Lord, my consciousness is continually centered on You.
ਨਿਖੁਟਿ. ਨ ਜਾਈ ਮੂਲਿ; ਅਤੁਲ ਭੰਡਾਰਿਆ ॥
nikhutt. na jaaee mool; atul bhanddaariaa |
Punjabi
ਵਾਹਿਗੁਰੂ ਦੇ ਅਮਾਪ ਮਾਲ-ਗੁਦਾਮ ਕਦਾਚਿੱਤ ਨਹੀਂ ਮੁਕਦੇ।
English
The immeasurable warehouses of the Lord can never be emptied out.
ਨਾਨਕ. ਸਬਦੁ ਅਪਾਰੁ; ਤਿਨਿ ਸਭੁ ਕਿਛੁ ਸਾਰਿਆ ॥੧॥
naanak. sabad apaar; tin sabh kichh saariaa |1|
Punjabi
ਨਾਨਕ, ਬੇਅੰਤ ਹੇ ਸੁਆਮੀ ਦਾ ਨਾਮ, ਜਿਸ ਨੇ ਸਾਰਾ ਕੁਛ ਠੀਕ ਕਰ ਦਿੱਤਾ ਹੈ।
English
O Nanak, the Word of the Shabad is infinite; it has arranged everything perfectly. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਸਿਖਹੁ ਸਬਦੁ ਪਿਆਰਿਹੋ; ਜਨਮ ਮਰਨ ਕੀ ਟੇਕ ॥
sikhahu sabad piaariho; janam maran kee ttek |
Punjabi
ਤੁਸੀਂ ਨਾਮ ਦਾ ਅਭਿਆਸ ਕਰੋ ਹੈ ਪ੍ਰੀਤਮੋ। ਜਿੰਦਗੀ ਤੇ ਮੌਤ ਦੋਹਾਂ ਵਿੱਚ ਇਹ ਸਾਡਾ ਆਸਰਾ ਹੈ।
English
O Sikhs, love the Word of the Shabad; in life and death, it is our only support.
ਮੁਖ ਊਜਲ ਸਦਾ ਸੁਖੀ; ਨਾਨਕ. ਸਿਮਰਤ ਏਕ ॥੨॥
mukh aoojal sadaa sukhee; naanak. simarat ek |2|
Punjabi
ਅਦੁੱਤੀ ਸੁਆਮੀ ਦਾ ਚਿੰਤਨ ਕਰਨ ਦੁਆਰਾ, ਹੇ ਨਾਨਕ! ਸਾਡੇ ਚਿਹਰੇ ਰੋਸ਼ਨ ਹੋ ਜਾਂਦੇ ਹਨ ਅਤੇ ਅਸੀਂ ਹਮੇਸ਼ਾਂ ਖੁਸ਼ ਰਹਿੰਦੇ ਹਾਂ।
English
Your face shall be radiant, and you shall find a lasting peace, O Nanak, remembering the One Lord in meditation. ||2||
ਪਉੜੀ ॥
paurree |
Punjabi
ਪਉੜੀ।
English
Pauree:
ਓਥੈ. ਅੰਮ੍ਰਿਤੁ ਵੰਡੀਐ; ਸੁਖੀਆ ਹਰਿ ਕਰਣੇ ॥
othai. amrit vanddeeai; sukheea har karane |
Punjabi
ਓਥੇ ਸਤਿ ਸੰਗਤ ਅੰਦਰ ਸਾਰਿਆਂ ਨੂੰ ਆਰਾਮ ਦੇਣ ਵਾਲਾ ਆਬਿ-ਹਿਯਾਤ ਵਰਤਾਇਆ ਜਾਂਦਾ ਹੈ।
English
There, the Ambrosial Nectar is distributed; the Lord is the Bringer of peace.
ਜਮ ਕੈ ਪੰਥਿ. ਨ ਪਾਈਅਹਿ; ਫਿਰਿ ਨਾਹੀ ਮਰਣੇ ॥
jam kai panth. na paaeeeh; fir naahee marane |
Punjabi
ਉਹ ਮੌਤ ਦੇ ਰਾਹੇਂ ਨਹੀਂ ਪਾਏ ਜਾਂਦੇ ਅਤੇ ਉਹ ਮੁੜ ਕੇ ਮਰਦੇ ਨਹੀਂ।
English
They are not placed upon the path of Death, and they shall not have to die again.
ਜਿਸ ਨੋ ਆਇਆ ਪ੍ਰੇਮ ਰਸੁ; ਤਿਸੈ ਹੀ ਜਰਣੇ ॥
jis no aaeaa prem ras; tisai hee jarane |
Punjabi
ਜੋ ਪ੍ਰਭੂ ਦੀ ਪ੍ਰੀਤ ਨੂੰ ਮਾਣਦਾ ਹੈ ਉਹੀ ਇਸ ਦੀ ਖੁਸ਼ੀ ਨੂੰ ਸਹਾਰਦਾ ਹੈ।
English
One who comes to savor the Lord's Love experiences it.
ਬਾਣੀ ਉਚਰਹਿ ਸਾਧ ਜਨ; ਅਮਿਉ ਚਲਹਿ ਝਰਣੇ ॥
baanee uchareh saadh jan; amiau chaleh jharane |
Punjabi
ਆਬਿ-ਹਿਯਾਤ ਦੇ ਚਸ਼ਮੇ ਦੇ ਵਗਣ ਵਾਂਙੂ ਨੇਕ ਪੁਰਸ਼ ਬਚਨ ਉਚਾਰਨ ਕਰਦੇ ਹਨ।
English
The Holy beings chant the Bani of the Word, like nectar flowing from a spring.
ਪੇਖਿ ਦਰਸਨੁ ਨਾਨਕੁ ਜੀਵਿਆ; ਮਨ ਅੰਦਰਿ ਧਰਣੇ ॥੯॥
pekh darasan naanak jeeviaa; man andar dharane |9|
Punjabi
ਨਾਨਕ ਐਸੇ ਪ੍ਰਾਣੀਆਂ ਦਾ ਦੀਦਾਰ ਵੇਖ ਕੇ ਜੀਊਦਾ ਹੈ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਆਪਣੇ ਚਿੱਤ ਅੰਦਰ ਟਿਕਾਇਆ ਹੈ।
English
Nanak lives by beholding the Blessed Vision of the Darshan of those who have implanted the Lord's Name within their minds. ||9||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਸਤਿਗੁਰਿ ਪੂਰੈ ਸੇਵਿਐ; ਦੂਖਾ ਕਾ ਹੋਇ ਨਾਸੁ ॥
satigur poorai seviai; dookhaa kaa hoe naas |
Punjabi
ਪੂਰਨ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਤਕਲੀਫਾਂ ਮਿਟ ਜਾਂਦੀਆਂ ਹਨ।
English
Serving the Perfect True Guru, suffering ends.
ਨਾਨਕ. ਨਾਮਿ ਅਰਾਧਿਐ; ਕਾਰਜੁ ਆਵੈ ਰਾਸਿ ॥੧॥
naanak. naam araadhiai; kaaraj aavai raas |1|
Punjabi
ਨਾਨਕ ਨਾਮ ਦਾ ਸਿਮਰਨ ਕਰਨ ਦੁਆਰਾ, ਕੰਮ ਠੀਕ ਹੋ ਜਾਂਦੇ ਹਨ।
English
O Nanak, worshipping the Naam in adoration, one's affairs come to be resolved. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਜਿਸੁ ਸਿਮਰਤ. ਸੰਕਟ ਛੁਟਹਿ; ਅਨਦ ਮੰਗਲ ਬਿਸ੍ਰਾਮ ॥
jis simarat. sankatt chhutteh; anad mangal bisraam |
Punjabi
ਜਿਸ ਦਾ ਆਰਾਧਨ ਕਰਨ ਨਾਲ ਮੁਸੀਬਤਾ ਟਲ ਜਾਂਦੀਆਂ ਹਨ ਅਤੇ ਬੰਦੇ ਦਾ ਆਰਾਮ ਤੇ ਅਨੰਦ ਅੰਦਰ ਵਸੇਬਾ ਹੋ ਜਾਂਦਾ ਹੈ।
English
Remembering Him in meditation, misfortune departs, and one comes to abide in peace and bliss.
ਨਾਨਕ. ਜਪੀਐ ਸਦਾ ਹਰਿ; ਨਿਮਖ. ਨ ਬਿਸਰਉ ਨਾਮੁ ॥੨॥
naanak. japeeai sadaa har; nimakh. na bisrau naam |2|
Punjabi
ਨਾਨਕ, ਤੂੰ ਹਮੇਸ਼ਾਂ ਉਸ ਵਾਹਿਗੁਰੂ ਦਾ ਸਿਮਰਨ ਕਰ ਅਤੇ ਇਹ ਮੁਹਤ ਭਰ ਲਈ ਭੀ ਉਸ ਦੇ ਨਾਮ ਨੂੰ ਨਾਂ ਭੁੱਲਾ।
English
O Nanak, meditate forever on the Lord - do not forget Him, even for an instant. ||2||
ਪਉੜੀ ॥
paurree |
Punjabi
ਪਉੜੀ।
English
Pauree:
ਤਿਨ ਕੀ ਸੋਭਾ ਕਿਆ ਗਣੀ; ਜਿਨੀ ਹਰਿ ਹਰਿ ਲਧਾ ॥
tin kee sobhaa kiaa ganee; jinee har har ladhaa |
Punjabi
ਮੈਂ ਉਨ੍ਹਾਂ ਦੀ ਕੀਰਤੀ ਕਿਸ ਤਰ੍ਹਾਂ ਗਿਣਾ, ਜਿਨ੍ਹਾਂ ਨੇ ਆਪਣਾ ਵਾਹਿਗੁਰੂ ਸੁਆਮੀ ਪਾ ਲਿਆ ਹੈ?
English
How can I estimate the glory of those, who have found the Lord, Har, Har?
ਸਾਧਾ ਸਰਣੀ. ਜੋ ਪਵੈ; ਸੋ ਛੁਟੈ ਬਧਾ ॥
saadhaa saranee. jo pavai; so chhuttai badhaa |
Punjabi
ਜੋ ਸੰਤਾਂ ਦੀ ਸ਼ਰਣਾਗਤ ਸੰਭਾਲਦਾ ਹੈ, ਉਹ ਬੰਧਨਾ ਤੋਂ ਖਲਾਸੀ ਪਾ ਜਾਂਦਾ ਹੈ।
English
One who seeks the Sanctuary of the Holy is released from bondage.
ਗੁਣ ਗਾਵੈ ਅਬਿਨਾਸੀਐ; ਜੋਨਿ ਗਰਭਿ. ਨ ਦਧਾ ॥
gun gaavai abinaaseeai; jon garabh. na dadhaa |
Punjabi
ਜੋ ਅਕਾਲ ਪੁਰਖ ਦਾ ਜੱਸ ਗਾਇਨ ਕਰਦਾ ਹੈ, ਉਹ ਉਂਦਰ ਦੀਆਂ ਜੂਨੀਆਂ ਅੰਦਰ ਨਹੀਂ ਸੜਦਾ।
English
One who sings the Glorious Praises of the Imperishable Lord does not burn in the womb of reincarnation.
ਗੁਰੁ ਭੇਟਿਆ ਪਾਰਬ੍ਰਹਮੁ ਹਰਿ; ਪੜਿ ਬੁਝਿ, ਸਮਧਾ ॥
gur bhettiaa paarabraham har; parr bujh, samadhaa |
Punjabi
ਜੋ ਗੁਰਾਂ ਅਤੇ ਪਰਮ ਪ੍ਰਭੂ ਨੂੰ ਮਿਲ ਪਿਆ ਹੈ, ਉਹ ਵਾਹਿਗੁਰੂ ਬਾਰੇ ਪੜ੍ਹ ਅਤੇ ਸਮਝ ਕੇ ਸਮਾਧੀ ਇਸਥਿਤ ਹੋ ਜਾਂਦਾ ਹੈ।
English
One who meets the Guru and the Supreme Lord God, who reads and understands, enters the state of Samaadhi.
ਨਾਨਕ. ਪਾਇਆ ਸੋ ਧਣੀ; ਹਰਿ ਅਗਮ ਅਗਧਾ ॥੧੦॥
naanak. paaeaa so dhanee; har agam agadhaa |10|
Punjabi
ਨਾਨਕ ਨੇ ਉਹ ਸੁਆਮੀ ਮਾਲਕ ਪਰਾਪਤ ਕਰ ਲਿਆ ਹੈ, ਜੋ ਪਹੁੰਚ ਤੋਂ ਪਰੇ ਅਤੇ ਬੇ-ਬਾਹ ਹੈ।
English
Nanak has obtained that Lord Master, who is inaccessible and unfathomable. ||10||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਕਾਮੁ. ਨ ਕਰਹੀ ਆਪਣਾ; ਫਿਰਹਿ ਅਵਤਾ ਲੋਇ ॥
kaam. na karahee aapanaa; fireh avataa loe |
Punjabi
ਆਦਮੀ ਆਪਣਾ ਫ਼ਰਜ਼ ਅਦਾ ਨਹੀਂ ਕਰਦਾ, ਅਤੇ ਅਵੈੜਾ ਹੋ ਸੰਸਾਰ ਅੰਦਰ ਭਟਕਦਾ ਫਿਰਦਾ ਹੈ।
English
People do not perform their duties, but instead, they wander around aimlessly.
ਨਾਨਕ. ਨਾਇ ਵਿਸਾਰਿਐ; ਸੁਖੁ ਕਿਨੇਹਾ ਹੋਇ ॥੧॥
naanak. naae visaariai; sukh kinehaa hoe |1|
Punjabi
ਨਾਨਕ ਨਾਮ ਨੂੰ ਭੁਲਾਉਣ ਦੁਆਰਾ ਉਸ ਨੂੰ ਆਰਾਮ ਕਿਸ ਤਰ੍ਹਾਂ ਪਰਾਪਤ ਹੋਵੇਗਾ?
English
O Nanak, if they forget the Name, how can they ever find peace? ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਬਿਖੈ ਕਉੜਤਣਿ ਸਗਲ ਮਾਹਿ; ਜਗਤਿ ਰਹੀ ਲਪਟਾਇ ॥
bikhai kaurratan sagal maeh; jagat rahee lapattaae |
Punjabi
ਪਾਪ ਦਾ ਕਉੜਾਪਣ ਸਾਰਿਆਂ ਦੇ ਅੰਦਰ ਹੈ ਅਤੇ ਜਹਾਨ ਨੂੰ ਚਿਮੜਿਆਂ ਹੋਇਆ ਹੈ।
English
The bitter poison of corruption is everywhere; it clings to the substance of the world.
ਨਾਨਕ. ਜਨਿ ਵੀਚਾਰਿਆ; ਮੀਠਾ ਹਰਿ ਕਾ ਨਾਉ ॥੨॥
naanak. jan veechaariaa; meetthaa har kaa naau |2|
Punjabi
ਨਾਨਕ, ਸਾਹਿਬ ਦੇ ਗੋਲੇ ਨੇ ਅਨੁਭਵ ਕੀਤਾ ਹੈ, ਕਿ ਕੇਵਲ ਵਾਹਿਗੁਰੂ ਦਾ ਨਾਮ ਹੀ ਮਿੱਠਾ ਹੈ।
English
O Nanak, the humble being has realized that the Name of the Lord alone is sweet. ||2||
ਪਉੜੀ ॥
paurree |
Punjabi
ਪਉੜੀ।
English
Pauree:
ਇਹ ਨੀਸਾਣੀ ਸਾਧ ਕੀ; ਜਿਸੁ ਭੇਟਤ ਤਰੀਐ ॥
eih neesaanee saadh kee; jis bhettat tareeai |
Punjabi
ਸੰਤ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਣ ਦੁਆਰਾ ਬੰਦਾ ਪਾਰ ਉਤਰ ਜਾਂਦਾ ਹੈ।
English
This is the distinguishing sign of the Holy Saint, that by meeting with him, one is saved.
ਜਮਕੰਕਰੁ. ਨੇੜਿ ਨ ਆਵਈ; ਫਿਰਿ. ਬਹੁੜਿ ਨ ਮਰੀਐ ॥
jamakankar. nerr na aavee; fir. bahurr na mareeai |
Punjabi
ਮੌਤ ਦਾ ਫਰਿਸ਼ਤਾ ਉਸ ਦੇ ਲਾਗੇ ਨਹੀਂ ਲਗਦਾ ਅਤੇ ਤਦ ਉਹ ਮੁੜ ਕੇ ਨਹੀਂ ਮਰਦਾ।
English
The Messenger of Death does not come near him; he never has to die again.
ਭਵ ਸਾਗਰੁ ਸੰਸਾਰੁ ਬਿਖੁ; ਸੋ ਪਾਰਿ ਉਤਰੀਐ ॥
bhav saagar sansaar bikh; so paar utareeai |
Punjabi
ਉਹ ਉਸ ਜ਼ਹਿਰੀਲੇ ਅਤੇ ਭਿਆਨਕ ਜਗਤ ਸਮੁੰਦਰ ਨੂੰ ਤਰ ਜਾਂਦਾ ਹੈ।
English
He crosses over the terrifying, poisonous world-ocean.
ਹਰਿ ਗੁਣ ਗੁੰਫਹੁ, ਮਨਿ ਮਾਲ ਹਰਿ; ਸਭ ਮਲੁ ਪਰਹਰੀਐ ॥
har gun gunfahu, man maal har; sabh mal parahareeai |
Punjabi
ਆਪਣੇ ਚਿੱਤ ਅੰਦਰ ਵਾਹਿਗੁਰੂ ਦੀਆਂ ਚੰਗਿਆਈਆਂ ਦਾ ਰਬੀ ਹਾਰ ਬੁਣ ਅਤੇ ਤੇਰੀ ਸਾਰੀ ਮਲੀਨਤਾ ਧੋਤੀ ਜਾਏਗੀ।
English
So weave the garland of the Lord's Glorious Praises into your mind, and all your filth shall be washed away.
ਨਾਨਕ. ਪ੍ਰੀਤਮ ਮਿਲਿ ਰਹੇ; ਪਾਰਬ੍ਰਹਮ ਨਰਹਰੀਐ ॥੧੧॥
naanak. preetam mil rahe; paarabraham narahareeai |11|
Punjabi
ਨਾਨਕ, ਪਰਮ ਬਲਵਾਨ ਸ਼ਰੋਮਣੀ ਸਾਹਿਬ ਆਪਣੇ ਪਿਆਰੇ ਨਾਲ ਅਭੇਦ ਹੋਇਆ ਰਹਿੰਦਾ ਹੈ।
English
Nanak remains blended with his Beloved, the Supreme Lord God. ||11||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਨਾਨਕ. ਆਏ ਸੇ ਪਰਵਾਣੁ ਹੈ; ਜਿਨ ਹਰਿ ਵੁਠਾ ਚਿਤਿ ॥
naanak. aae se paravaan hai; jin har vutthaa chit |
Punjabi
ਕਬੂਲ ਹੈ, ਉਨ੍ਹਾਂ ਦਾ ਆਗਮਨ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵਸਦਾ ਹੈ।
English
O Nanak, approved is the birth of those, within whose consciousness the Lord abides.
ਗਾਲੑੀ ਅਲ ਪਲਾਲੀਆ; ਕੰਮਿ. ਨ ਆਵਹਿ ਮਿਤ ॥੧॥
gaalaee al palaaleea; kam. na aaveh mit |1|
Punjabi
ਵੇਲ੍ਹੀਆਂ ਗਲਾਂ ਮੇਰੇ ਮਿਤ੍ਰ ਕਿਸੇ ਕੰਮ ਨਹੀਂ।
English
Useless talk and babbling is useless, my friend. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ; ਪੂਰਨ ਅਗਮ ਬਿਸਮਾਦ ॥
paarabraham prabh drisattee aaeaa; pooran agam bisamaad |
Punjabi
ਮੈਂ ਪੂਰੇ, ਪਹੁੰਚ ਤੋਂ ਪਰੇ ਅਤੇ ਅਦਭੁਤ ਸ਼੍ਰੇਸ਼ਟ ਸੁਆਮੀ ਮਾਲਕ ਨੂੰ ਵੇਖ ਲਿਆ ਹੈ।
English
I have come to see the Supreme Lord God, the Perfect, Inaccessible, Wonderful Lord.