Ang 352
ਸਤਿਗੁਰੁ ਸੇਵਿ; ਪਾਏ ਨਿਜ ਥਾਉ ॥੧॥
satigur sev; paae nij thaau |1|
Punjabi
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਬੰਦਾ ਆਪਣੀ ਨਿੱਜ ਦੀ ਜਗ੍ਹਾ ਲਭ ਲੈਂਦਾ ਹੈ।
English
Serving the True Guru, one finds one's own place within the self. ||1||
ਮਨ ਚੂਰੇ; ਖਟੁ ਦਰਸਨ ਜਾਣੁ ॥
man choore; khatt darasan jaan |
Punjabi
ਆਪਣੇ ਆਪ ਦਾ ਮਾਰਨਾ ਹੀ ਛਿਆਂ ਸ਼ਾਸਤਰਾਂ ਦਾ ਗਿਆਨ ਹੈ।
English
To conquer the mind is the knowledge of the six Shaastras.
ਸਰਬ ਜੋਤਿ; ਪੂਰਨ ਭਗਵਾਨੁ ॥੧॥ ਰਹਾਉ ॥
sarab jot; pooran bhagavaan |1| rahaau |
Punjabi
ਪ੍ਰਭੂ ਦਾ ਪ੍ਰਕਾਸ਼ ਸਾਰਿਆਂ ਅੰਦਰ ਪੀਰਪੂਰਨ ਹੋ ਰਿਹਾ ਹੈ। ਠਹਿਰਾਉ।
English
The Divine Light of the Lord God is perfectly pervading. ||1||Pause||
ਅਧਿਕ ਤਿਆਸ; ਭੇਖ ਬਹੁ ਕਰੈ ॥
adhik tiaas; bhekh bahu karai |
Punjabi
ਮਾਇਆ ਦੀ ਘਣੇਰੀ ਤੇਹ, ਬੰਦੇ ਪਾਸੋਂ ਬਹੁਤੇ ਮਜ਼ਹਬੀ ਪਹਿਰਾਵੇ ਧਾਰਨ ਕਰਵਾਉਂਦੀਂ ਹੈ।
English
Excessive thirst for Maya makes people wear all sorts of religious robes.
ਦੁਖੁ ਬਿਖਿਆ; ਸੁਖੁ ਤਨਿ ਪਰਹਰੈ ॥
dukh bikhiaa; sukh tan paraharai |
Punjabi
ਪਾਪ ਦੀ ਪੀੜ ਦੇਹ ਦੇ ਆਰਾਮ ਨੂੰ ਨਸ਼ਟ ਕਰ ਦਿੰਦੀ ਹੈ।
English
The pain of corruption destroys the body's peace.
ਕਾਮੁ ਕ੍ਰੋਧੁ; ਅੰਤਰਿ ਧਨੁ ਹਿਰੈ ॥
kaam krodh; antar dhan hirai |
Punjabi
ਵਿਸ਼ਾ ਅਤੇ ਗੁੱਸਾ ਆਤਮਾ ਦੀ ਦੌਲਤ ਨੂੰ ਚੁਰਾ ਲੈ ਜਾਂਦੇ ਹਨ।
English
Sexual desire and anger steal the wealth of the self within.
ਦੁਬਿਧਾ ਛੋਡਿ; ਨਾਮਿ ਨਿਸਤਰੈ ॥੨॥
dubidhaa chhodd; naam nisatarai |2|
Punjabi
ਦਵੈਤ ਭਾਵ ਨੂੰ ਤਿਆਗ ਕੇ, ਇਨਸਾਨ ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬਚ ਜਾਂਦਾ ਹੈ।
English
But by abandoning duality, one is emancipated through the Naam, the Name of the Lord. ||2||
ਸਿਫਤਿ ਸਲਾਹਣੁ; ਸਹਜ ਅਨੰਦ ॥
sifat salaahan; sehaj anand |
Punjabi
ਸੁਆਮੀ ਦੀ ਕੀਰਤੀ ਤੇ ਉਪਮਾ ਅੰਦਰ ਹੀ ਈਸ਼ਵਰੀ ਖੁਸ਼ੀ ਹੈ।
English
In the Lord's Praise and adoration is intuitive peace, poise and bliss.
ਸਖਾ ਸੈਨੁ; ਪ੍ਰੇਮੁ ਗੋਬਿੰਦ ॥
sakhaa sain; prem gobind |
Punjabi
ਪ੍ਰਭੂ ਦੀ ਪ੍ਰੀਤ ਪ੍ਰਾਣੀ ਦੀ ਮ੍ਰਿੱਤ ਤੇ ਸਨਬੰਧੀ ਹੈ।
English
The Love of the Lord God is one's family and friends.
ਆਪੇ ਕਰੇ; ਆਪੇ ਬਖਸਿੰਦੁ ॥
aape kare; aape bakhasind |
Punjabi
ਹਰੀ ਆਪ ਸਭ ਕੁਝ ਕਰਨ ਵਾਲਾ ਅਤੇ ਆਪ ਹੀ ਮਾਫ਼ੀ ਦੇਣਹਾਰ ਹੈ।
English
He Himself is the Doer, and He Himself is the Forgiver.
ਤਨੁ ਮਨੁ ਹਰਿ ਪਹਿ; ਆਗੈ ਜਿੰਦੁ ॥੩॥
tan man har peh; aagai jind |3|
Punjabi
ਮੇਰੀ ਦੇਹ ਤੇ ਆਤਮਾ ਵਾਹਿਗੁਰੂ ਦੀ ਹਜ਼ੂਰੀ ਵਿੱਚ ਹਨ, ਅਤੇ ਮੇਰੀ ਜਿੰਦੜੀ ਉਸ ਦੇ ਹੁਕਮ ਅਧੀਨ।
English
My body and mind belong to the Lord; my life is at His Command. ||3||
ਝੂਠ ਵਿਕਾਰ; ਮਹਾ ਦੁਖੁ ਦੇਹ ॥
jhootth vikaar; mahaa dukh deh |
Punjabi
ਕੂੜ ਅਤੇ ਬਦੀ ਬੜੀ ਤਕਲੀਫ ਦਿੰਦੇ ਹਨ।
English
Falsehood and corruption cause terrible suffering.
ਭੇਖ ਵਰਨ; ਦੀਸਹਿ ਸਭਿ ਖੇਹ ॥
bhekh varan; deeseh sabh kheh |
Punjabi
ਸਾਰੇ ਸੰਪਰਦਾਈ ਬਾਣੇ ਅਤੇ ਜਾਤਾਂ ਮਿੱਟੀ ਦੀ ਮਾਨਿੰਦ ਦਿਸਦੇ ਹਨ।
English
All the religious robes and social classes look just like dust.
ਜੋ ਉਪਜੈ; ਸੋ ਆਵੈ ਜਾਇ ॥
jo upajai; so aavai jaae |
Punjabi
ਜੋ ਜੰਮਿਆ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
English
Whoever is born, continues to come and go.
ਨਾਨਕ; ਅਸਥਿਰੁ ਨਾਮੁ ਰਜਾਇ ॥੪॥੧੧॥
naanak; asathir naam rajaae |4|11|
Punjabi
ਹੇ ਨਾਨਕ, ਕੇਵਲ ਸਾਹਿਬ ਦਾ ਭਾਣਾ ਹੀ ਅਮਰ ਹੈ।
English
O Nanak, only the Naam and the Lord's Command are eternal and everlasting. ||4||11||
ਆਸਾ ਮਹਲਾ ੧ ॥
aasaa mahalaa 1 |
Punjabi
ਰਾਗ ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਏਕੋ ਸਰਵਰੁ; ਕਮਲ ਅਨੂਪ ॥
eko saravar; kamal anoop |
Punjabi
ਤਾਲਾਬ ਵਿੱਚ ਅਦੁੱਤੀ ਅਤੇ ਸੁੰਦਰ ਕੰਵਲ ਹੈ।
English
In the pool is the one incomparably beautiful lotus.
ਸਦਾ ਬਿਗਾਸੈ; ਪਰਮਲ ਰੂਪ ॥
sadaa bigaasai; paramal roop |
Punjabi
ਇਹ ਸਦੀਵ ਹੀ ਖਿੜਦਾ ਹੈ ਅਤੇ ਪਵਿੱਤ੍ਰ ਸਰੂਪ ਵਾਲਾ ਹੈ।
English
It blossoms continually; its form is pure and fragrant.
ਊਜਲ ਮੋਤੀ; ਚੂਗਹਿ ਹੰਸ ॥
aoojal motee; choogeh hans |
Punjabi
ਰਾਜ ਹੰਸ ਉਜਲੇ ਜਵਾਹਰਾਤ ਚੁਗਦਾ ਹੈ।
English
The swans pick up the bright jewels.
ਸਰਬ ਕਲਾ; ਜਗਦੀਸੈ ਅੰਸ ॥੧॥
sarab kalaa; jagadeesai ans |1|
Punjabi
ਉਹ ਸਮੂਹ ਸ਼ਕਤੀਵਾਨ ਸ੍ਰਿਸ਼ਟੀ ਦੇ ਸੁਆਮੀ ਦਾ ਇਕ ਅੰਗ ਹੈ।
English
They take on the essence of the All-powerful Lord of the Universe. ||1||
ਜੋ ਦੀਸੈ; ਸੋ ਉਪਜੈ ਬਿਨਸੈ ॥
jo deesai; so upajai binasai |
Punjabi
ਜਿਹੜਾ ਕੋਈ ਦਿਸਦਾ ਹੈ, ਉਹ ਜੰਮਣ ਤੇ ਮਰਨ ਦੇ ਅਧੀਨ ਹੈ।
English
Whoever is seen, is subject to birth and death.
ਬਿਨੁ ਜਲ ਸਰਵਰਿ; ਕਮਲੁ ਨ ਦੀਸੈ ॥੧॥ ਰਹਾਉ ॥
bin jal saravar; kamal na deesai |1| rahaau |
Punjabi
ਪਾਣੀ ਤੋਂ ਸਖਣੇ ਤਾਲਾਬ ਅੰਦਰ ਕੰਵਲ ਨਹੀਂ ਦਿਸਦਾ। ਠਹਿਰਾਉ।
English
In the pool without water, the lotus is not seen. ||1||Pause||
ਬਿਰਲਾ ਬੂਝੈ; ਪਾਵੈ ਭੇਦੁ ॥
biralaa boojhai; paavai bhed |
Punjabi
ਕੋਈ ਟਾਵਾਂ ਜਣਾ ਹੀ ਇਸ ਭੇਤ ਨੂੰ ਜਾਣਦਾ ਤੇ ਸਮਝਦਾ ਹੈ।
English
How rare are those who know and understand this secret.
ਸਾਖਾ ਤੀਨਿ; ਕਹੈ ਨਿਤ ਬੇਦੁ ॥
saakhaa teen; kahai nit bed |
Punjabi
ਵੇਦ, ਸਦਾ ਹੀ ਤਿੰਨਾਂ ਟਹਿਣੀਆਂ ਦਾ ਜ਼ਿਕਰ ਕਰਦੇ ਹਨ।
English
The Vedas continually speak of the three branches.
ਨਾਦ ਬਿੰਦ ਕੀ; ਸੁਰਤਿ ਸਮਾਇ ॥
naad bind kee; surat samaae |
Punjabi
ਜੋ ਨਿਰਗੁਣ ਅਤੇ ਸਰਗੁਣ ਪ੍ਰਭੂ ਦੀ ਗਿਆਤ ਅੰਦਰ ਲੀਨ ਹੁੰਦਾ ਹੈ,
English
One who merges into the knowledge of the Lord as absolute and related,
ਸਤਿਗੁਰੁ ਸੇਵਿ; ਪਰਮ ਪਦੁ ਪਾਇ ॥੨॥
satigur sev; param pad paae |2|
Punjabi
ਉਹ ਸੱਚੇ ਗੁਰਾਂ ਦੀ ਟਹਿਲ ਕਮਾ ਕੇ, ਮਹਾਨ ਮਰਤਬੇ ਨੂੰ ਪਾ ਲੈਦਾ ਹੈ।
English
serves the True Guru and obtains the supreme status. ||2||
ਮੁਕਤੋ ਰਾਤਉ; ਰੰਗਿ ਰਵਾਂਤਉ ॥
mukato raatau; rang ravaantau |
Punjabi
ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੈ, ਅਤੇ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।
English
One who is imbued with the Love of the Lord and dwells continually upon Him is liberated.
ਰਾਜਨ ਰਾਜਿ; ਸਦਾ ਬਿਗਸਾਂਤਉ ॥
raajan raaj; sadaa bigasaantau |
Punjabi
ਉਹ ਪਾਤਿਸ਼ਾਹਾਂ ਦਾ ਪਾਤਸ਼ਾਹ ਹੈ ਅਤੇ ਹਮੇਸ਼ਾਂ ਖਿੜਿਆ ਰਹਿੰਦਾ ਹੈ।
English
He is the king of kings, and blossoms forth continually.
ਜਿਸੁ ਤੂੰ ਰਾਖਹਿ; ਕਿਰਪਾ ਧਾਰਿ ॥
jis toon raakheh; kirapaa dhaar |
Punjabi
ਆਪਣੀ ਮਿਹਰ ਕਰਕੇ, ਜਿਸ ਨੂੰ ਤੂੰ ਬਚਾਉਂਦਾ ਹੈ, ਹੇ ਤਾਰਨਵਾਲੇ!
English
That one whom You preserve, by bestowing Your Mercy, O Lord,
ਬੂਡਤ ਪਾਹਨ; ਤਾਰਹਿ ਤਾਰਿ ॥੩॥
booddat paahan; taareh taar |3|
Punjabi
ਭਾਵੇਂ ਉਹ ਡੁਬਦਾ ਹੋਇਆ ਪੱਥਰ ਹੋਵੇ, ਉਸ ਨੂੰ ਤੂੰ ਪਾਰ ਕਰ ਦਿੰਦਾ ਹੈ।
English
even the sinking stone - You float that one across. ||3||
ਤ੍ਰਿਭਵਣ ਮਹਿ ਜੋਤਿ; ਤ੍ਰਿਭਵਣ ਮਹਿ ਜਾਣਿਆ ॥
tribhavan meh jot; tribhavan meh jaaniaa |
Punjabi
ਤਿੰਨਾਂ ਜਹਾਨਾਂ ਅੰਦਰ ਤੇਰਾ ਪਰਕਾਸ਼ ਹੈ ਅਤੇ ਮੈਂ ਤੈਨੂੰ ਤਿੰਨਾਂ ਜਹਾਨਾਂ ਅੰਦਰ ਵਿਆਪਕ ਅਨੁਭਵ ਕਰਦਾ ਹਾਂ।
English
Your Light is pervading the three worlds; I know that You are permeating the three worlds.
ਉਲਟ ਭਈ; ਘਰੁ ਘਰ ਮਹਿ ਆਣਿਆ ॥
aulatt bhee; ghar ghar meh aaniaa |
Punjabi
ਸੰਸਾਰ ਵੱਲੋਂ ਮੋੜਾ ਪਾ ਕੇ ਮੈਂ ਆਪਣੇ ਆਪ ਨੂੰ ਆਪਣੇ ਹਿਰਦੇ-ਘਰ ਵਿੱਚ ਲੈ ਆਂਦਾ ਹੈ।
English
When my mind turned away from Maya, I came to dwell in my own home.
ਅਹਿਨਿਸਿ; ਭਗਤਿ ਕਰੇ ਲਿਵ ਲਾਇ ॥
ahinis; bhagat kare liv laae |
Punjabi
ਜੋ ਪ੍ਰੇਮ ਅੰਦਰ ਭਿੱਜਾ ਦਿਹੁੰ ਰੈਣ ਪ੍ਰਭੂ ਦੀ ਭਗਤੀ ਕਮਾਉਂਦਾ ਹੈ,
English
Nanak falls at the feet of that person who immerses himself in the Lord's Love,
ਨਾਨਕੁ; ਤਿਨ ਕੈ ਲਾਗੈ ਪਾਇ ॥੪॥੧੨॥
naanak; tin kai laagai paae |4|12|
Punjabi
ਨਾਨਕ ਉਸ ਦੇ ਪੈਰੀਂ ਪੈਦਾ ਹੈ।
English
And performs devotional worship night and day. ||4||12||
ਆਸਾ ਮਹਲਾ ੧ ॥
aasaa mahalaa 1 |
Punjabi
ਰਾਗ ਆਸਾ ਪਹਿਲੀ ਪਾਤਿਸ਼ਾਹੀ।
English
Aasaa, First Mehl:
ਗੁਰਮਤਿ ਸਾਚੀ; ਹੁਜਤਿ ਦੂਰਿ ॥
guramat saachee; hujat door |
Punjabi
ਗੁਰਾਂ ਦੀ ਸੱਚੀ ਸਿੱਖਿਆ ਪਰਾਪਤ ਕਰਕੇ, ਇਨਸਾਨ ਦੀ ਢੁੱਚਰਬਾਜੀ ਦੂਰ ਹੋ ਜਾਂਦੀ ਹੈ।
English
Receiving the True Teachings from the Guru, arguments depart.
ਬਹੁਤੁ ਸਿਆਣਪ; ਲਾਗੈ ਧੂਰਿ ॥
bahut siaanap; laagai dhoor |
Punjabi
ਖਰੀ ਚਤੁਰਾਈ ਰਾਹੀਂ ਪ੍ਰਾਣੀ ਨੂੰ ਪਾਪਾਂ ਦੀ ਖੇਹ ਚਿਮੜ ਜਾਂਦੀ ਹੈ।
English
But through excessive cleverness, one is only plastered with dirt.
ਲਾਗੀ ਮੈਲੁ; ਮਿਟੈ ਸਚ ਨਾਇ ॥
laagee mail; mittai sach naae |
Punjabi
ਸਾਹਿਬ ਦੇ ਸਚੇ ਨਾਮ ਦੁਆਰਾ ਲੱਗੀ ਹੋਈ ਖੇਹ ਲਹਿ ਜਾਂਦੀ ਹੈ।
English
The filth of attachment is removed by the True Name of the Lord.
ਗੁਰ ਪਰਸਾਦਿ; ਰਹੈ ਲਿਵ ਲਾਇ ॥੧॥
gur parasaad; rahai liv laae |1|
Punjabi
ਗੁਰਾਂ ਦੀ ਦਇਆ ਦੁਆਰਾ ਜੀਵ ਸਤਿਨਾਮ ਦੀ ਪ੍ਰੀਤ ਅੰਦਰ ਗੱਚ ਰਹਿੰਦਾ ਹੈ।
English
By Guru's Grace, one remains lovingly attached to the Lord. ||1||
ਹੈ ਹਜੂਰਿ; ਹਾਜਰੁ ਅਰਦਾਸਿ ॥
hai hajoor; haajar aradaas |
Punjabi
ਸੁਆਮੀ ਹਾਜ਼ਰ ਨਾਜ਼ਰ ਹੈ। ਉਸ ਦੀ ਹਜ਼ੂਰੀ ਅੰਦਰ ਪ੍ਰਾਰਥਨਾ ਕਰ।
English
He is the Presence Ever-present; offer your prayers to Him.
ਦੁਖੁ ਸੁਖੁ; ਸਾਚੁ ਕਰਤੇ ਪ੍ਰਭ ਪਾਸਿ ॥੧॥ ਰਹਾਉ ॥
dukh sukh; saach karate prabh paas |1| rahaau |
Punjabi
ਗ਼ਮੀ ਤੇ ਖੁਸ਼ੀ ਸੱਚੇ ਸਿਰਜਣਹਾਰ ਸੁਆਮੀ ਦੇ ਹੱਥ ਵਿੱਚ ਹਨ। ਠਹਿਰਾਉ।
English
Pain and pleasure are in the Hands of God, the True Creator. ||1||Pause||
ਕੂੜੁ ਕਮਾਵੈ; ਆਵੈ ਜਾਵੈ ॥
koorr kamaavai; aavai jaavai |
Punjabi
ਜੋ ਝੂਠ ਦੀ ਕਮਾਈ ਕਰਦਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
English
One who practices falsehood comes and goes.
ਕਹਣਿ ਕਥਨਿ; ਵਾਰਾ ਨਹੀ ਆਵੈ ॥
kehan kathan; vaaraa nahee aavai |
Punjabi
ਆਖਣ ਤੇ ਬਿਆਨ ਕਰਨ ਦੁਆਰਾ ਆਵਾਂ ਗਉਣ ਦੇ ਓੜਕ ਦਾ ਪਤਾ ਨਹੀਂ ਲੱਗਦਾ।
English
By speaking and talking, His limits cannot be found.
ਕਿਆ ਦੇਖਾ; ਸੂਝ ਬੂਝ ਨ ਪਾਵੈ ॥
kiaa dekhaa; soojh boojh na paavai |
Punjabi
ਉਸ ਨੂੰ ਕੀ ਵਿਖਾਲੀ ਦੇ ਗਿਆ ਹੈ? ਉਹ ਕੁਝ ਭੀ ਸੋਚ ਸਮਝ ਨਹੀਂ ਕਰਦਾ।
English
Whatever one sees, is not understood.
ਬਿਨੁ ਨਾਵੈ; ਮਨਿ ਤ੍ਰਿਪਤਿ. ਨ ਆਵੈ ॥੨॥
bin naavai; man tripat. na aavai |2|
Punjabi
ਨਾਮ ਦੇ ਬਗੈਰ ਮਨੁਸ਼ ਦੇ ਮਨ ਵਿੱਚ ਰੱਜ ਨਹੀਂ ਆਉਂਦਾ।
English
Without the Name, satisfaction does not enter into the mind. ||2||
ਜੋ ਜਨਮੇ; ਸੇ ਰੋਗਿ ਵਿਆਪੇ ॥
jo janame; se rog viaape |
Punjabi
ਜਿਹੜੇ ਪੈਦਾ ਹੋਏ ਹਨ, ਉਹ ਬੀਮਾਰੀ ਅੰਦਰ ਮੁਬਤਲਾ ਹਨ,
English
Whoever is born is afflicted by disease,
ਹਉਮੈ ਮਾਇਆ; ਦੂਖਿ ਸੰਤਾਪੇ ॥
haumai maaeaa; dookh santaape |
Punjabi
ਅਤੇ ਮੋਹਨੀ ਦੀ ਹੰਗਤਾ ਦੀ ਪੀੜ ਦੇ ਦੁਖੀ ਕੀਤੇ ਹੋਏ ਹਨ।
English
tortured by the pain of egotism and Maya.
ਸੇ ਜਨ ਬਾਚੇ; ਜੋ ਪ੍ਰਭਿ ਰਾਖੇ ॥
se jan baache; jo prabh raakhe |
Punjabi
ਜਿਨ੍ਹਾਂ ਪੁਰਸ਼ਾਂ ਨੂੰ ਸੁਆਮੀ ਰਖਦਾ ਹੈ, ਉਹ ਬਚ ਜਾਂਦੇ ਹਨ।
English
They alone are saved, who are protected by God.
ਸਤਿਗੁਰੁ ਸੇਵਿ; ਅੰਮ੍ਰਿਤ ਰਸੁ ਚਾਖੇ ॥੩॥
satigur sev; amrit ras chaakhe |3|
Punjabi
ਸੱਚੇ ਗੁਰਾਂ ਦੀ ਘਾਲ ਕਮਾ ਕੇ ਉਹ ਸੁਰਜੀਤ ਕਰਨ ਹਾਰ ਆਬਿ-ਹਿਯਾਤ ਪਾਨ ਕਰਦੇ ਹਨ।
English
Serving the True Guru, they drink in the Amrit, the Ambrosial Nectar. ||3||
ਚਲਤਉ ਮਨੁ ਰਾਖੈ; ਅੰਮ੍ਰਿਤੁ ਚਾਖੈ ॥
chaltau man raakhai; amrit chaakhai |
Punjabi
ਜੋ ਆਪਣੇ ਚੰਚਲ ਮਨੂਏ ਨੂੰ ਹੋੜ ਰੱਖਦਾ ਹੈ, ਉਹ ਸੁਧਾਰਸ ਚੱਖਦਾ ਹੈ।
English
The unstable mind is restrained by tasting this Nectar.
ਸਤਿਗੁਰ ਸੇਵਿ; ਅੰਮ੍ਰਿਤ ਸਬਦੁ ਭਾਖੈ ॥
satigur sev; amrit sabad bhaakhai |
Punjabi
ਸਤਿਗੁਰਾਂ ਦੀ ਟਹਿਲ ਕਮਾਉਣ ਦੁਆਰਾ, ਇਨਸਾਨ ਜੀਅਦਾਨ ਬਖਸ਼ਣਵਾਲੀ ਗੁਰਬਾਣੀ ਨੂੰ ਪਿਆਰ ਕਰਦਾ ਹੈ।
English
Serving the True Guru, one comes to cherish the Ambrosial Nectar of the Shabad.
ਸਾਚੈ ਸਬਦਿ; ਮੁਕਤਿ ਗਤਿ ਪਾਏ ॥
saachai sabad; mukat gat paae |
Punjabi
ਸੱਚੀ ਗੁਰਬਾਣੀ ਰਾਹੀਂ ਜੀਵ ਮੋਖ਼ਸ਼ ਦੇ ਮਰਤਬੇ ਨੂੰ ਪ੍ਰਾਪਤ ਕਰ ਲੈਦਾ ਹੈ,
English
Through the True Word of the Shabad, the state of liberation is obtained.
ਨਾਨਕ; ਵਿਚਹੁ ਆਪੁ ਗਵਾਏ ॥੪॥੧੩॥
naanak; vichahu aap gavaae |4|13|
Punjabi
ਅਤੇ ਤਦ, ਹੇ ਨਾਨਕ! ਉਸ ਦੇ ਅੰਦਰੋਂ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
English
O Nanak, self-conceit is eradicated from within. ||4||13||
ਆਸਾ ਮਹਲਾ ੧ ॥
aasaa mahalaa 1 |
Punjabi
ਰਾਗ ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਜੋ ਤਿਨਿ ਕੀਆ; ਸੋ ਸਚੁ ਥੀਆ ॥
jo tin keea; so sach theea |
Punjabi
ਜਿਸ ਕਿਸੇ ਨੂੰ ਉਹ ਸੁਆਮੀ ਪੂਰਨ ਕਰਦਾ ਹੈ, ਉਹ ਸੱਚਾ ਹੋ ਵੰਞਦਾ ਹੈ।
English
Whatever He has done, has proved to be true.
ਅੰਮ੍ਰਿਤ ਨਾਮੁ; ਸਤਿਗੁਰਿ ਦੀਆ ॥
amrit naam; satigur deea |
Punjabi
ਉਸ ਨੂੰ ਸੱਚੇ ਗੁਰਦੇਵ ਜੀ ਅੰਮ੍ਰਿਤਮਈ ਨਾਮ ਦਿੰਦੇ ਹਨ।
English
The True Guru bestows the Ambrosial Naam, the Name of the Lord.
ਹਿਰਦੈ ਨਾਮੁ; ਨਾਹੀ ਮਨਿ ਭੰਗੁ ॥
hiradai naam; naahee man bhang |
Punjabi
ਆਪਣੇ ਦਿਲ ਅੰਦਰ ਨਾਮ ਸਹਿਤ, ਮਾਨਸਕ ਤੌਰ ਤੇ ਉਸ ਨਾਲੋਂ ਉਹ ਵੱਖਰਾ ਨਹੀਂ ਹੁੰਦਾ,
English
With the Naam in the heart, the mind is not separated from the Lord.
ਅਨਦਿਨੁ; ਨਾਲਿ ਪਿਆਰੇ ਸੰਗੁ ॥੧॥
anadin; naal piaare sang |1|
Punjabi
ਅਤੇ ਉਹ ਰਾਤ ਦਿਨ ਆਪਣੇ ਪ੍ਰੀਤਮ ਦੀ ਸੰਗਤਿ ਅੰਦਰ ਵਸਦਾ ਹੈ।
English
Night and day, one dwells with the Beloved. ||1||
ਹਰਿ ਜੀਉ; ਰਾਖਹੁ ਅਪਨੀ ਸਰਣਾਈ ॥
har jeeo; raakhahu apanee saranaaee |
Punjabi
ਹੇ ਮਾਣਨੀਯ ਵਾਹਿਗੁਰੂ! ਮੈਨੂੰ ਆਪਣੀ ਪਨਾਹ ਹੇਠਾਂ ਰੱਖ।
English
O Lord, please keep me in the Protection of Your Sanctuary.