Ang 401
ਗੁਰੂ ਵਿਟਹੁ. ਹਉ ਵਾਰਿਆ; ਜਿਸੁ ਮਿਲਿ ਸਚੁ ਸੁਆਉ ॥੧॥ ਰਹਾਉ ॥
guroo vittahu. hau vaariaa; jis mil sach suaau |1| rahaau |
Punjabi
ਮੈਂ ਆਪਣੇ ਗੁਰਾਂ ਉਤੋਂ ਸਮਰਪਣ ਹੁੰਦਾ ਹਾਂ ਜਿਨ੍ਹਾਂ ਨੂੰ ਮਿਲ ਕੇ ਮੇਰਾ ਅਸਲੀ ਪ੍ਰਯੋਜਨ ਮੈਨੂੰ ਪਰਾਪਤ ਹੋਇਆ ਹੈ। ਠਹਿਰਾਉ।
English
I am a sacrifice to the Guru; meeting Him, I am absorbed into the True Lord. ||1||Pause||
ਸਗੁਨ ਅਪਸਗੁਨ. ਤਿਸ ਕਉ ਲਗਹਿ; ਜਿਸੁ. ਚੀਤਿ ਨ ਆਵੈ ॥
sagun apasagun. tis kau lageh; jis. cheet na aavai |
Punjabi
ਚੰਗੇ ਸ਼ਗੁਨ ਤੇ ਮੰਦੇ ਸ਼ਗੁਨ ਉਸ ਨੂੰ ਵਾਪਰਦੇ ਹਨ, ਜਿਸ ਨੂੰ ਸੁਆਮੀ ਚੇਤੇ ਨਹੀਂ ਆਉਂਦ।
English
Good omens and bad omens affect those who do not keep the Lord in the mind.
ਤਿਸੁ. ਜਮੁ ਨੇੜਿ ਨ ਆਵਈ; ਜੋ ਹਰਿ ਪ੍ਰਭਿ ਭਾਵੈ ॥੨॥
tis. jam nerr na aavee; jo har prabh bhaavai |2|
Punjabi
ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲਗਦਾ, ਜਿਹੜਾ ਵਾਹਿਗੁਰੂ ਸੁਆਮੀ ਨੂੰ ਚੰਗਾ ਲਗਦਾ ਹੈ।
English
The Messenger of Death does not approach those who are pleasing to the Lord God. ||2||
ਪੁੰਨ ਦਾਨ. ਜਪ ਤਪ ਜੇਤੇ; ਸਭ ਊਪਰਿ ਨਾਮੁ ॥
pun daan. jap tap jete; sabh aoopar naam |
Punjabi
ਜਿੰਨੀਆਂ ਭੀ ਖੈਰਾਤ ਸਖਾਵਤਾ, ਪਾਠ ਅਤੇ ਕਠਨ-ਘਾਲ ਹਨ, ਸਾਰਿਆਂ ਦੇ ਉੱਤੇ ਹੈ ਰੱਬ ਦਾ ਨਾਮ।
English
Donations to charity, meditation and penance - above all of them is the Naam.
ਹਰਿ ਹਰਿ ਰਸਨਾ ਜੋ ਜਪੈ; ਤਿਸੁ ਪੂਰਨ ਕਾਮੁ ॥੩॥
har har rasanaa jo japai; tis pooran kaam |3|
Punjabi
ਜਿਹੜੀ ਕੋਈ ਆਪਣੀ ਜੀਭ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਉਸ ਦੇ ਕੰਮ ਰੱਬ ਵੱਲੋਂ ਰਾਸ ਹੋ ਜਾਂਦੇ ਹਨ।
English
One who chants with his tongue the Name of the Lord, Har, Har - his works are brought to perfect completion. ||3||
ਭੈ ਬਿਨਸੇ. ਭ੍ਰਮ ਮੋਹ ਗਏ; ਕੋ ਦਿਸੈ ਨ. ਬੀਆ ॥
bhai binase. bhram moh ge; ko disai na. beea |
Punjabi
ਉਸ ਦਾ ਡਰ ਨਾਸ ਹੋ ਗਿਆ ਹੈ, ਉਸ ਦਾ ਸੰਦੇਹ ਅਤੇ ਸੰਸਾਰੀ ਮਮਤਾ ਦੌੜ ਗਏ ਹਨ ਅਤੇ ਰੱਬ ਦੇ ਬਿਨਾ ਉਹ ਕਿਸੇ ਦੂਸਰੇ ਨੂੰ ਨਹੀਂ ਵੇਖਦਾ।
English
His fears are removed, and his doubts and attachments are gone; he sees none other than God.
ਨਾਨਕ ਰਾਖੇ ਪਾਰਬ੍ਰਹਮਿ; ਫਿਰਿ ਦੂਖੁ. ਨ ਥੀਆ ॥੪॥੧੮॥੧੨੦॥
naanak raakhe paarabraham; fir dookh. na theea |4|18|120|
Punjabi
ਨਾਨਕ ਜੇਕਰ ਪਰਮ ਪ੍ਰਭੂ ਰੱਖਿਆ ਕਰੇ, ਤਦ ਬੰਦੇ ਨੂੰ ਕੋਈ ਤਕਲੀਫ ਨਹੀਂ ਵਾਪਰਦੀ।
English
O Nanak, the Supreme Lord God preserves him, and no pain or sorrow afflicts him any longer. ||4||18||120||
ਆਸਾ ਘਰੁ ੯ ਮਹਲਾ ੫ ॥
aasaa ghar 9 mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Ninth House, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
English
One Universal Creator God. By The Grace Of The True Guru:
ਚਿਤਵਉ ਚਿਤਵਿ. ਸਰਬ ਸੁਖ ਪਾਵਉ; ਆਗੈ ਭਾਵਉ. ਕਿ ਨ ਭਾਵਉ ॥
chitvau chitav. sarab sukh paavau; aagai bhaavau. ki na bhaavau |
Punjabi
ਆਪਣੇ ਮਨ ਵਿੱਚ ਮੈਂ ਸਾਹਿਬ ਦਾ ਸਿਮਰਨ ਕਰਦਾ ਹਾਂ ਅਤੇ ਸਾਰਾ ਆਰਾਮ ਪਾਉਂਦਾ ਹਾਂ। ਮੈਂ ਨਹੀਂ ਜਾਣਦਾ ਕਿ ਅੱਗੇ ਮੈਂ ਉਸ ਨੂੰ ਚੰਗਾ ਲੱਗਾਗਾ ਕਿ ਨਹੀਂ।
English
Contemplating Him within my consciousness, I obtain total peace; but hereafter, will I be pleasing to Him or not?
ਏਕੁ ਦਾਤਾਰੁ. ਸਗਲ ਹੈ ਜਾਚਿਕ; ਦੂਸਰ ਕੈ ਪਹਿ ਜਾਵਉ ॥੧॥
ek daataar. sagal hai jaachik; doosar kai peh jaavau |1|
Punjabi
ਕੇਵਲ ਇਕੋ ਹੀ ਦਾਤਾ ਹੈ ਹੋਰ ਸਾਰੇ ਮੰਗਤੇ ਹਨ। ਹੋਰ ਕਿਸ ਦੇ ਕੋਲ ਮੈਂ ਮੰਗਣ ਜਾਵਾ?
English
There is only One Giver; all others are beggars. Who else can we turn to? ||1||
ਹਉ ਮਾਗਉ ਆਨ; ਲਜਾਵਉ ॥
hau maagau aan; lajaavau |
Punjabi
ਹੋਰਨਾ ਪਾਸੋਂ ਮੰਗਦਿਆਂ ਮੈਨੂੰ ਸ਼ਰਮ ਆਉਂਦੀ ਹੈ।
English
When I beg from others, I am ashamed.
ਸਗਲ ਛਤ੍ਰਪਤਿ ਏਕੋ ਠਾਕੁਰੁ; ਕਉਨੁ ਸਮਸਰਿ ਲਾਵਉ ॥੧॥ ਰਹਾਉ ॥
sagal chhatrapat eko tthaakur; kaun samasar laavau |1| rahaau |
Punjabi
ਇੱਕੋ ਸਾਹਿਬ ਹੀ ਸਾਰਿਆਂ ਦਾ ਪਾਤਸ਼ਾਹ ਹੈ। ਹੋਰ ਕਿਸ ਨੂੰ ਮੈਂ ਉਸ ਦੇ ਬਰਾਬਰ ਖਿਆਲ ਕਰਾਂ? ਠਹਿਰਾਉ।
English
The One Lord Master is the Supreme King of all; who else is equal to Him? ||1||Pause||
ਊਠਉ ਬੈਸਉ. ਰਹਿ ਭਿ, ਨ ਸਾਕਉ; ਦਰਸਨੁ ਖੋਜਿ ਖੋਜਾਵਉ ॥
aootthau baisau. reh bhi, na saakau; darasan khoj khojaavau |
Punjabi
ਖਲੋਦਿਆਂ ਅਤੇ ਬਹਿੰਗਦਿਆਂ ਮੈਂ ਉਸ ਦੇ ਬਗੈਰ ਰਹਿ ਨਹੀਂ ਸਕਦਾ। ਉਸ ਦੇ ਦੀਦਾਰ ਦੇ ਰਸਤੇ ਦੀ ਭਾਲ ਮੈਂ ਕਰਦਾ ਹਾਂ।
English
Standing up and sitting down, I cannot live without Him. I search and search for the Blessed Vision of His Darshan.
ਬ੍ਰਹਮਾਦਿਕ ਸਨਕਾਦਿਕ. ਸਨਕ ਸਨੰਦਨ, ਸਨਾਤਨ ਸਨਤਕੁਮਾਰ; ਤਿਨੑ ਕਉ. ਮਹਲੁ ਦੁਲਭਾਵਉ ॥੨॥
brahamaadik sanakaadik. sanak sanandan, sanaatan sanatakumaar; tina kau. mehal dulabhaavau |2|
Punjabi
ਬ੍ਰਹਮਾਂ ਵਰਗੇ ਦੇਵਤੇ ਅਤੇ ਸਨਕ, ਸਲੱਦਨ, ਸਨਾਤਨ ਤੇ ਸਨਤ ਕੁਮਾਰ ਵਰਗੇ ਰਿਸ਼ੀ, ਉਨ੍ਹਾਂ ਲਈ ਸਾਹਿਬ ਦੀ ਹਜ਼ੂਰੀ ਦੀ ਪਰਾਪਤੀ ਦੁਰਲਭ ਹੈ।
English
Even Brahma and the sages Sanak, Sanandan, Sanaatan and Sanat Kumar, find it difficult to obtain the Mansion of the Lord's Presence. ||2||
ਅਗਮ ਅਗਮ ਆਗਾਧਿ ਬੋਧ; ਕੀਮਤਿ ਪਰੈ ਨ ਪਾਵਉ ॥
agam agam aagaadh bodh; keemat parai na paavau |
Punjabi
ਸਾਹਿਬ ਪਹੁੰਚ ਤੋਂ ਪਰੇ, ਬੇਅੰਤ ਅਤੇ ਅਥਾਹ ਸਿਆਣਪ ਵਾਲਾ ਹੈ। ਉਸ ਦੇ ਬੇਇਨਤਹਾ ਮੁੱਲ ਨੂੰ ਮੈਂ ਪਾ ਨਹੀਂ ਸਕਦਾ।
English
He is unapproachable and unfathomable; His wisdom is deep and profound; His value cannot be appraised.
ਤਾਕੀ ਸਰਣਿ. ਸਤਿ ਪੁਰਖ ਕੀ; ਸਤਿਗੁਰੁ ਪੁਰਖੁ ਧਿਆਵਉ ॥੩॥
taakee saran. sat purakh kee; satigur purakh dhiaavau |3|
Punjabi
ਉਸ ਦੀ, ਉਸ ਸੱਚੇ ਪੁਰਸ਼ ਦੀ ਪਨਾਹ ਮੈਂ ਲਈ ਹੈ ਅਤੇ ਮੈਂ ਸਮਰੱਥ ਸੱਚੇ ਗੁਰਾਂ ਨੂੰ ਯਾਦ ਕਰਦਾ ਹਾਂ।
English
I have taken to the Sanctuary of the True Lord, the Primal Being, and I meditate on the True Guru. ||3||
ਭਇਓ ਕ੍ਰਿਪਾਲੁ ਦਇਆਲੁ ਪ੍ਰਭੁ ਠਾਕੁਰੁ; ਕਾਟਿਓ ਬੰਧੁ ਗਰਾਵਉ ॥
bheo kripaal deaal prabh tthaakur; kaattio bandh garaavau |
Punjabi
ਸੁਆਮੀ ਮਾਲਕ ਮਇਆਵਾਨ ਅਤੇ ਮਿਹਰਬਾਨ ਹੋ ਗਿਆ ਹੈ। ਉਸ ਨੇ ਮੇਰੀ ਗਰਦਨ ਦੁਆਲੇ ਦੀ ਫਾਹੀ ਕੱਟ ਛੱਡੀ ਹੈ।
English
God, the Lord Master, has become kind and compassionate; He has cut the noose of death away from my neck.
ਕਹੁ ਨਾਨਕ. ਜਉ ਸਾਧਸੰਗੁ ਪਾਇਓ; ਤਉ ਫਿਰਿ. ਜਨਮਿ ਨ ਆਵਉ ॥੪॥੧॥੧੨੧॥
kahu naanak. jau saadhasang paaeo; tau fir. janam na aavau |4|1|121|
Punjabi
ਗੁਰੂ ਜੀ ਆਖਦੇ ਹਨ, ਹੁਣ ਜਦ ਮੈਨੂੰ ਸਤਿਸੰਗਤ ਪਰਾਪਤ ਹੋ ਗਈ ਹੈ, ਤਦ ਮੈਂ ਮੁੜ ਕੇ ਜਨਮ ਨਹੀਂ ਧਾਰਾਂਗਾ।
English
Says Nanak, now that I have obtained the Saadh Sangat, the Company of the Holy, I shall not have to be reincarnated again. ||4||1||121||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਅੰਤਰਿ ਗਾਵਉ. ਬਾਹਰਿ ਗਾਵਉ; ਗਾਵਉ ਜਾਗਿ ਸਵਾਰੀ ॥
antar gaavau. baahar gaavau; gaavau jaag savaaree |
Punjabi
ਘਰ ਅੰਦਰ ਮੈਂ ਹਰੀ ਦਾ ਜੱਸ ਗਾਉਂਦਾ ਹਾਂ, ਘਰੋਂ ਪਰੇਡੇ ਮੈਂ ਉਸ ਨੂੰ ਗਾਉਂਦਾ ਹਾਂ। ਜਾਗਦਿਆਂ ਅਤੇ ਸੁੱਤਿਆਂ ਭੀ ਮੈਂ ਹਰੀ ਦਾ ਜੱਸ ਗਾਇਨ ਕਰਦਾ ਹਾਂ।
English
Inwardly, I sing His Praises, and outwardly, I sing His Praises; I sing His Praises while awake and asleep.
ਸੰਗਿ ਚਲਨ ਕਉ. ਤੋਸਾ ਦੀਨੑਾ; ਗੋਬਿੰਦ ਨਾਮ ਕੇ ਬਿਉਹਾਰੀ ॥੧॥
sang chalan kau. tosaa deenaa; gobind naam ke biauhaaree |1|
Punjabi
ਮੈਂ ਸੁਆਮੀ ਦੇ ਨਾਮ ਦਾ ਵਣਜਾਰਾ ਹਾਂ। ਨਾਲ ਲੈ ਚੱਲਣ ਲਈ, ਉਸ ਨੇ ਮੈਨੂੰ ਆਪਣੇ ਨਾਮ ਦਾ ਸਫਰ-ਖਰਚ ਦਿੱਤਾ ਹੈ।
English
I am a trader in the Name of the Lord of the Universe; He has given it to me as my supplies, to carry with me. ||1||
ਅਵਰ ਬਿਸਾਰੀ ਬਿਸਾਰੀ ॥
avar bisaaree bisaaree |
Punjabi
ਹੋਰ ਵਸਤੂਆਂ ਮੈਂ ਪੁਰੀ ਤਰ੍ਹਾਂ ਭੁਲਾ ਛੱਡੀਆਂ ਹਨ।
English
I have forgotten and forsaken other things.
ਨਾਮ ਦਾਨੁ ਗੁਰਿ ਪੂਰੈ ਦੀਓ; ਮੈ ਏਹੋ ਆਧਾਰੀ ॥੧॥ ਰਹਾਉ ॥
naam daan gur poorai deeo; mai eho aadhaaree |1| rahaau |
Punjabi
ਪੂਰਨ ਗੁਰਾਂ ਨੇ ਮੈਨੂੰ ਨਾਮ ਦੀ ਦਾਤ ਦਿੱਤੀ ਹੈ। ਮੇਰਾ ਆਸਰਾ ਕੇਵਲ ਇਹ ਹੀ ਹੈ। ਠਹਿਰਾਉ।
English
The Perfect Guru has given me the Gift of the Naam; this alone is my Support. ||1||Pause||
ਦੂਖਨਿ ਗਾਵਉ. ਸੁਖਿ ਭੀ ਗਾਵਉ; ਮਾਰਗਿ ਪੰਥਿ ਸਮੑਾਰੀ ॥
dookhan gaavau. sukh bhee gaavau; maarag panth samaaree |
Punjabi
ਗਮੀ ਵਿੱਚ ਮੈਂ ਸੁਆਮੀ ਦੀਆਂ ਸ਼੍ਰੇਸ਼ਟਤਾਈਆਂ ਗਾਇਨ ਕਰਦਾ ਹਾਂ, ਖੁਸ਼ੀ ਵਿੱਚ ਭੀ ਮੈਂ ਉਨ੍ਹਾਂ ਨੂੰ ਅਲਾਪਦਾ ਹਾਂ ਅਤੇ ਆਪਣੇ ਰਸਤੇ ਉਤੇ ਸਫਰ ਵਿੱਚ ਮੈਂ ਉਨ੍ਹਾਂ ਨੂੰ ਚੇਤੇ ਕਰਦਾ ਹਾਂ।
English
I sing His Praises while suffering, and I sing His Praises while I am at peace as well. I contemplate Him while I walk along the Path.
ਨਾਮ ਦ੍ਰਿੜੁ ਗੁਰਿ. ਮਨ ਮਹਿ ਦੀਆ; ਮੋਰੀ. ਤਿਸਾ ਬੁਝਾਰੀ ॥੨॥
naam drirr gur. man meh deea; moree. tisaa bujhaaree |2|
Punjabi
ਗੁਰਾਂ ਨੇ ਨਾਮ ਨੂੰ ਮੇਰੇ ਚਿੱਤ ਅੰਦਰ ਪੱਕੀ ਤਰ੍ਹਾਂ ਅਸਥਾਪਨ ਕਰ ਦਿੱਤਾ ਹੈ। ਅਤੇ ਮੇਰੀ ਪਿਆਸ ਨਿਵਿਰਤ ਕਰ ਦਿੱਤੀ ਹੈ।
English
The Guru has implanted the Naam within my mind, and my thirst has been quenched. ||2||
ਦਿਨੁ ਭੀ ਗਾਵਉ. ਰੈਨੀ ਗਾਵਉ; ਗਾਵਉ ਸਾਸਿ ਸਾਸਿ ਰਸਨਾਰੀ ॥
din bhee gaavau. rainee gaavau; gaavau saas saas rasanaaree |
Punjabi
ਵਾਹਿਗੁਰੂ ਦੀਆਂ ਸਿਫਤਾ ਮੈਂ ਦਿਹੁੰ ਨੂੰ ਗਾਇਨ ਕਰਦਾ ਹਾਂ। ਉਨ੍ਹਾਂ ਨੂੰ ਮੈਂ ਰਾਤ੍ਰੀ ਨੂੰ ਗਾਇਨ ਕਰਦਾ ਹਾਂ ਅਤੇ ਆਪਣੀ ਜੀਭਾ ਨਾਲ ਮੈਂ ਉਨ੍ਹਾਂ ਨੂੰ ਹਰ ਸੁਆਸ ਨਾਲ ਭੀ ਯਾਦ ਕਰਦਾ ਹਾਂ।
English
I sing His Praises during the day, and I sing His Praises during the night; I sing them with each and every breath.
ਸਤਸੰਗਤਿ ਮਹਿ ਬਿਸਾਸੁ ਹੋਇ; ਹਰਿ ਜੀਵਤ ਮਰਤ ਸੰਗਾਰੀ ॥੩॥
satasangat meh bisaas hoe; har jeevat marat sangaaree |3|
Punjabi
ਇਹ ਭਰੋਸਾ ਕਿ ਜੀਵਨ ਅਤੇ ਮੌਤ ਵਿੱਚ ਵਾਹਿਗੁਰੂ ਸਾਡੇ ਨਾਲ ਹੈ, ਸਤਿ ਸੰਗਤ ਅੰਦਰ ਬੱਝਦਾ ਹੈ।
English
In the Sat Sangat, the True Congregation, this faith is established, that the Lord is with us, in life and in death. ||3||
ਜਨ ਨਾਨਕ ਕਉ. ਇਹੁ ਦਾਨੁ ਦੇਹੁ ਪ੍ਰਭ; ਪਾਵਉ ਸੰਤ ਰੇਨ ਉਰਿ ਧਾਰੀ ॥
jan naanak kau. ihu daan dehu prabh; paavau sant ren ur dhaaree |
Punjabi
ਹੇ ਸਾਈਂ! ਆਪਣੇ ਗੋਲੇ ਨਾਨਕ ਨੂੰ ਇਹ ਦਾਤ ਪਰਦਾਨ ਕਰ ਕਿ ਪਰਾਪਤ ਕਰਕੇ ਆਪਣੇ ਦਿਲ ਨਾਲ ਲਾਈ ਰੱਖੇ।
English
Bless servant Nanak with this gift, O God, that he may obtain, and enshrine in his heart, the dust of the feet of the Saints.
ਸ੍ਰਵਨੀ ਕਥਾ. ਨੈਨ ਦਰਸੁ ਪੇਖਉ; ਮਸਤਕੁ. ਗੁਰ ਚਰਨਾਰੀ ॥੪॥੨॥੧੨੨॥
sravanee kathaa. nain daras pekhau; masatak. gur charanaaree |4|2|122|
Punjabi
ਆਪਣੇ ਕੰਨਾਂ ਨਾਲ ਸੁਆਮੀ ਦੀ ਕਥਾ ਵਾਰਤਾ ਸੁਣੇ ਆਪਣੀਆਂ ਅੱਖਾਂ ਨਾਲ ਉਸ ਦਾ ਦਰਸ਼ਨ ਵੇਖੇ ਅਤੇ ਆਪਣੇ ਮੱਥੇ ਉਤੇ ਗੁਰਾਂ ਦੇ ਪੈਰ ਟਿਕਾਵੇ।
English
Hear the Lord's Sermon with your ears, and behold the Blessed Vision of His Darshan with your eyes; place your forehead upon the Guru's Feet. ||4||2||122||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru: Aasaa, Tenth House, Fifth Mehl:
ਆਸਾ ਘਰੁ ੧੦ ਮਹਲਾ ੫ ॥
aasaa ghar 10 mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
One Universal Creator God. By The Grace Of The True Guru: Aasaa, Tenth House, Fifth Mehl:
ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ; ਤੇ ਪਾਹੁਨ. ਦੋ ਦਾਹਾ ॥
jis no toon asathir kar maaneh; te paahun. do daahaa |
Punjabi
ਦੇਹਿ ਜਿਸ ਨੂੰ ਤੂੰ ਮੁਸਤਕਿਲ ਕਰਕੇ ਮੰਨਦਾ ਹੈ, ਉਹ ਕੇਵਲ ਦੋ ਦਿਨਾਂ ਦੀ ਪਰੋਹਨੀ ਹੈ।
English
That which you believe to be permanent, is a guest here for only a few days.