Ang 481
ਇਹ ਸ੍ਰਪਨੀ; ਤਾ ਕੀ ਕੀਤੀ ਹੋਈ ॥
eih srapanee; taa kee keetee hoee |
Punjabi
ਇਹ ਮਾਇਆ ਉਸ ਦੀ ਪੈਦਾ ਕੀਤੀ ਹੋਈ ਹੈ।
English
This she-serpent is created by Him.
ਬਲੁ ਅਬਲੁ; ਕਿਆ ਇਸ ਤੇ ਹੋਈ ॥੪॥
bal abal; kiaa is te hoee |4|
Punjabi
ਆਪਣੇ ਆਪ ਉਸ ਵਿੱਚ ਕਿਹੜੀ ਤਾਕਤ ਜਾਂ ਕਮਜ਼ੋਰੀ ਹੈ?
English
What power or weakness does she have by herself? ||4||
ਇਹ ਬਸਤੀ; ਤਾ ਬਸਤ ਸਰੀਰਾ ॥
eih basatee; taa basat sareeraa |
Punjabi
ਜੇਕਰ ਉਹ ਬੰਦੇ ਦੇ ਨਾਲ ਵਸਦੀ ਹੈ, ਤਦ ਉਸ ਦੀ ਆਤਮਾ ਦੇਹ ਵਿੱਚ ਵਸਦੀ ਹੈ।
English
If she abides with the mortal, then his soul abides in his body.
ਗੁਰ ਪ੍ਰਸਾਦਿ; ਸਹਜਿ ਤਰੇ ਕਬੀਰਾ ॥੫॥੬॥੧੯॥
gur prasaad; sehaj tare kabeeraa |5|6|19|
Punjabi
ਗੁਰਾਂ ਦੀ ਮਿਹਰ ਸਦਕਾ ਕਬੀਰ, ਸੁਖੈਨ ਹੀ ਪਾਰ ਉੱਤਰ ਗਿਆ ਹੈ।
English
By Guru's Grace, Kabeer has easily crossed over. ||5||6||19||
ਆਸਾ ॥
aasaa |
Punjabi
ਆਸਾ।
English
Aasaa:
ਕਹਾ ਸੁਆਨ ਕਉ; ਸਿਮ੍ਰਿਤਿ ਸੁਨਾਏ ॥
kahaa suaan kau; simrit sunaae |
Punjabi
ਕੁੱਤੇ ਨੂੰ ਸਿੰਮ੍ਰਿਤੀਆਂ ਪੜ੍ਹ ਕੇ ਸੁਣਾਉਣ ਦਾ ਕੀ ਫਾਇਦਾ ਹੈ?
English
Why bother to read the Simritees to a dog?
ਕਹਾ ਸਾਕਤ ਪਹਿ; ਹਰਿ ਗੁਨ ਗਾਏ ॥੧॥
kahaa saakat peh; har gun gaae |1|
Punjabi
ਮਾਦਾ-ਪ੍ਰਸਤ ਕੋਲ ਹਰੀ ਦਾ ਜੱਸ ਗਾਇਨ ਕਰਨ ਦਾ ਕੀ ਲਾਭ?
English
Why bother to sing the Lord's Praises to the faithless cynic? ||1||
ਰਾਮ ਰਾਮ ਰਾਮ; ਰਮੇ ਰਮਿ ਰਹੀਐ ॥
raam raam raam; rame ram raheeai |
Punjabi
ਤੂੰ ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਪੂਰੀ ਤਰ੍ਹਾਂ ਲੀਨ ਹੋਇਆ ਰਹੁ।
English
Remain absorbed in the Lord's Name, Raam, Raam, Raam.
ਸਾਕਤ ਸਿਉ; ਭੂਲਿ ਨਹੀ ਕਹੀਐ ॥੧॥ ਰਹਾਉ ॥
saakat siau; bhool nahee kaheeai |1| rahaau |
Punjabi
ਭੁਲ ਕੇ ਭੀ ਇਸ ਦਾ ਨਾਸਤਕ ਕੋਲ ਜ਼ਿਕਰ ਨਾਂ ਕਰ। ਠਹਿਰਾਉ।
English
Do not bother to speak of it to the faithless cynic, even by mistake. ||1||Pause||
ਕਊਆ; ਕਹਾ ਕਪੂਰ ਚਰਾਏ ॥
kaooaa; kahaa kapoor charaae |
Punjabi
ਆਦਮੀ ਕਾਂ ਨੂੰ ਕਿਉਂ ਮੁਸ਼ਕ-ਕਾਫੂਰ ਭੇਟਾ ਕਰੇ?
English
Why offer camphor to a crow?
ਕਹ ਬਿਸੀਅਰ ਕਉ; ਦੂਧੁ ਪੀਆਏ ॥੨॥
keh biseear kau; doodh peeae |2|
Punjabi
ਤੂੰ ਨਾਗ ਨੂੰ ਦੁੱਧ ਕਿਉਂ ਪਿਆਉਂਦਾ ਹੈ?
English
Why give the snake milk to drink? ||2||
ਸਤਸੰਗਤਿ ਮਿਲਿ; ਬਿਬੇਕ ਬੁਧਿ ਹੋਈ ॥
satasangat mil; bibek budh hoee |
Punjabi
ਸਾਧ ਸੰਗਤ ਨਾਲ ਮਿਲਣ ਦੁਆਰਾ ਪ੍ਰਬੀਨਤਾ ਅਤੇ ਸਮਝ ਪ੍ਰਾਪਤ ਹੁੰਦੀਆਂ ਹਨ।
English
Joining the Sat Sangat, the True Congregation, discriminating understanding is attained.
ਪਾਰਸੁ ਪਰਸਿ; ਲੋਹਾ ਕੰਚਨੁ ਸੋਈ ॥੩॥
paaras paras; lohaa kanchan soee |3|
Punjabi
ਉਹ ਲੋਹਾ, ਜਿਹੜਾ ਰਸਾਇਣ ਨਾਲ ਛੁਹ ਜਾਂਦਾ ਹੈ, ਸੋਨਾ ਹੋ ਜਾਂਦਾ ਹੈ।
English
That iron which touches the Philosopher's Stone becomes gold. ||3||
ਸਾਕਤੁ ਸੁਆਨੁ; ਸਭੁ ਕਰੇ ਕਰਾਇਆ ॥
saakat suaan; sabh kare karaaeaa |
Punjabi
ਕੁੱਤੜ ਮਾਇਆ ਦਾ ਉਪਾਸ਼ਕ ਸਾਰਾ ਕੁਛ ਓਹੀ ਕਰਦਾ ਹੈ, ਜਿਹੜਾ ਸੁਆਮੀ ਉਸ ਪਾਸੋਂ ਕਰਵਾਉਂਦਾ ਹੈ।
English
The dog, the faithless cynic, does everything as the Lord causes him to do.
ਜੋ ਧੁਰਿ ਲਿਖਿਆ; ਸੁ ਕਰਮ ਕਮਾਇਆ ॥੪॥
jo dhur likhiaa; su karam kamaaeaa |4|
Punjabi
ਉਹ ਓਹੀ ਕੰਮ ਕਰਦਾ ਹੈ ਜਿਹੜਾ ਉਸ ਲਈ ਐਨ ਮੁੱਢ ਤੋਂ ਲਿਖਿਆ ਹੋਇਆ ਹੈ।
English
He does the deeds pre-ordained from the very beginning. ||4||
ਅੰਮ੍ਰਿਤੁ ਲੈ ਲੈ; ਨੀਮੁ ਸਿੰਚਾਈ ॥
amrit lai lai; neem sinchaaee |
Punjabi
ਜੇਕਰ ਤੂੰ ਆਬਿ-ਹਿਯਾਤ (ਅੰਮ੍ਰਿਤ) ਨੂੰ ਲੈ ਕੇ ਇਸ ਨਾਲ ਨਿੰਮ ਨੂੰ ਸਿੰਜੇ,
English
If you take Ambrosial Nectar and irrigate the neem tree with it,
ਕਹਤ ਕਬੀਰ; ਉਆ ਕੋ. ਸਹਜੁ ਨ ਜਾਈ ॥੫॥੭॥੨੦॥
kehat kabeer; uaa ko. sehaj na jaaee |5|7|20|
Punjabi
ਕਬੀਰ ਜੀ ਆਖਦੇ ਹਨ, ਉਸ ਦੀ ਕੁਦਰਤੀ ਖਸਲਤ ਦੂਰ ਨਹੀਂ ਹੋਵੇਗੀ।
English
still, says Kabeer, its natural qualities are not changed. ||5||7||20||
ਆਸਾ ॥
aasaa |
Punjabi
ਆਸਾ।
English
Aasaa:
ਲੰਕਾ ਸਾ ਕੋਟੁ; ਸਮੁੰਦ ਸੀ ਖਾਈ ॥
lankaa saa kott; samund see khaaee |
Punjabi
ਲੰਕਾ ਵਰਗਾ ਗੜ੍ਹ ਅਤੇ ਸਮੁੰਦਰ ਵਰਗੀ ਖੰਧਕ,
English
A fortress like that of Sri Lanka, with the ocean as a moat around it
ਤਿਹ ਰਾਵਨ ਘਰ; ਖਬਰਿ ਨ ਪਾਈ ॥੧॥
tih raavan ghar; khabar na paaee |1|
Punjabi
ਉਸ ਰਾਵਨ ਦੇ ਘਰਾਣੇ ਦੀ ਕੋਈ ਉਘ-ਸੁਘ ਹੀ ਨਹੀਂ।
English
- there is no news about that house of Raavan. ||1||
ਕਿਆ ਮਾਗਉ; ਕਿਛੁ. ਥਿਰੁ ਨ ਰਹਾਈ ॥
kiaa maagau; kichh. thir na rahaaee |
Punjabi
ਮੈਂ ਕਾਹਦੀ ਯਾਚਨਾ ਕਰਾਂ? ਕੋਈ ਸ਼ੈ ਭੀ ਸਥਿਰ ਨਹੀਂ ਰਹਿੰਦੀ।
English
What shall I ask for? Nothing is permanent.
ਦੇਖਤ ਨੈਨ; ਚਲਿਓ ਜਗੁ ਜਾਈ ॥੧॥ ਰਹਾਉ ॥
dekhat nain; chalio jag jaaee |1| rahaau |
Punjabi
ਮੇਰੀ ਅੱਖੀ ਵੇਖਦਿਆਂ ਹੀ ਜਹਾਨ ਤੁਰਿਆ ਜਾ ਰਿਹਾ ਹੈ। ਠਹਿਰਾਉ।
English
I see with my eyes that the world is passing away. ||1||Pause||
ਇਕੁ ਲਖੁ ਪੂਤ; ਸਵਾ ਲਖੁ ਨਾਤੀ ॥
eik lakh poot; savaa lakh naatee |
Punjabi
ਇਕ ਲੱਖ ਪੁੱਤ੍ਰ ਅਤੇ ਸਵਾ ਲੱਖ ਪੋਤ੍ਰੇ,
English
Thousands of sons and thousands of grandsons
ਤਿਹ ਰਾਵਨ ਘਰ; ਦੀਆ ਨ ਬਾਤੀ ॥੨॥
tih raavan ghar; deea na baatee |2|
Punjabi
ਉਸ ਰਾਵਨ ਦੇ ਗ੍ਰਿਹ ਵਿੱਚ ਨਾਂ ਦੀਵਾ ਸੀ ਅਤੇ ਨਾਂ ਹੀ ਬੱਤੀ।
English
- but in that house of Raavan, the lamps and wicks have gone out. ||2||
ਚੰਦੁ ਸੂਰਜੁ; ਜਾ ਕੇ ਤਪਤ ਰਸੋਈ ॥
chand sooraj; jaa ke tapat rasoee |
Punjabi
ਚੰਦਰਮਾ ਅਤੇ ਸੂਰਜ ਉਸ ਦਾ ਖਾਣਾ ਪਕਾਉਂਦੇ ਸਨ।
English
The moon and the sun cooked his food.
ਬੈਸੰਤਰੁ; ਜਾ ਕੇ ਕਪਰੇ ਧੋਈ ॥੩॥
baisantar; jaa ke kapare dhoee |3|
Punjabi
ਅੱਗ ਉਸ ਦੇ ਕਪੜੇ ਧੋਦੀਂ ਸੀ।
English
The fire washed his clothes. ||3||
ਗੁਰਮਤਿ; ਰਾਮੈ ਨਾਮਿ ਬਸਾਈ ॥
guramat; raamai naam basaaee |
Punjabi
ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਵਸਾਉਂਦਾ ਹੈ,
English
Under Guru's Instructions, one whose mind is filled with the Lord's Name,
ਅਸਥਿਰੁ ਰਹੈ; ਨ ਕਤਹੂੰ ਜਾਈ ॥੪॥
asathir rahai; na katahoon jaaee |4|
Punjabi
ਉਹ ਕਾਇਮ ਰਹਿੰਦਾ ਹੈ ਅਤੇ ਕਿਧਰੇ ਭੀ ਨਹੀਂ ਜਾਂਦਾ।
English
becomes permanent, and does not go anywhere. ||4||
ਕਹਤ ਕਬੀਰ; ਸੁਨਹੁ ਰੇ ਲੋਈ ॥
kehat kabeer; sunahu re loee |
Punjabi
ਕਬੀਰ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਲੋਕੋ!
English
Says Kabeer, listen, people:
ਰਾਮ ਨਾਮ ਬਿਨੁ; ਮੁਕਤਿ ਨ ਹੋਈ ॥੫॥੮॥੨੧॥
raam naam bin; mukat na hoee |5|8|21|
Punjabi
ਵਿਆਪਕ ਵਾਹਿਗੁਰੂ ਦੇ ਨਾਮ ਦੇ ਬਾਝੋਂ, ਇਨਸਾਨ ਮੋਖਸ਼ ਨਹੀਂ ਹੁੰਦਾ।
English
without the Lord's Name, no one is liberated. ||5||8||21||
ਆਸਾ ॥
aasaa |
Punjabi
ਆਸਾ।
English
Aasaa:
ਪਹਿਲਾ ਪੂਤੁ; ਪਿਛੈਰੀ ਮਾਈ ॥
pahilaa poot; pichhairee maaee |
Punjabi
ਅੱਵਲ ਪੁੱਤ ਜੰਮਿਆ ਤੇ ਮਗਰੋਂ ਮਾਤਾ।
English
First, the son was born, and then, his mother.
ਗੁਰੁ ਲਾਗੋ; ਚੇਲੇ ਕੀ ਪਾਈ ॥੧॥
gur laago; chele kee paaee |1|
Punjabi
ਗੁਰੂ ਆਪਣੇ ਮੁਰੀਦ ਦੇ ਪੈਰੀਂ ਪੈਂਦਾ ਹੈ।
English
The guru falls at the feet of the disciple. ||1||
ਏਕੁ ਅਚੰਭਉ; ਸੁਨਹੁ ਤੁਮੑ ਭਾਈ ॥
ek achanbhau; sunahu tuma bhaaee |
Punjabi
ਇਹ ਹੈਰਾਨੀ ਦੀ ਗੱਲ ਸੁਣੋ, ਤੁਸੀਂ ਹੇ ਭਰਾਓ!
English
Listen to this wonderful thing, O Siblings of Destiny!
ਦੇਖਤ ਸਿੰਘੁ; ਚਰਾਵਤ ਗਾਈ ॥੧॥ ਰਹਾਉ ॥
dekhat singh; charaavat gaaee |1| rahaau |
Punjabi
ਮੈਂ ਸ਼ੇਰ ਨੂੰ ਗਾਈਆ ਚਰਾਉਂਦਾ ਹੋਇਆ ਵੇਖਿਆ ਹੈ। ਠਹਿਰਾਉ।
English
I saw the lion herding the cows. ||1||Pause||
ਜਲ ਕੀ ਮਛੁਲੀ; ਤਰਵਰਿ ਬਿਆਈ ॥
jal kee machhulee; taravar biaaee |
Punjabi
ਪਾਣੀ ਦੀ ਮੱਛੀ ਬਿਰਛ ਉਤੇ ਬੱਚਾ ਜਣਦੀ ਹੈ।
English
The fish of the water gives birth upon a tree.
ਦੇਖਤ ਕੁਤਰਾ; ਲੈ ਗਈ ਬਿਲਾਈ ॥੨॥
dekhat kutaraa; lai gee bilaaee |2|
Punjabi
ਮੈਂ ਇਕ ਬਿੱਲੀ ਨੂੰ ਕੁੱਤਾ ਚੁੱਕੀ ਲਈ ਜਾਂਦੀ ਵੇਖਿਆ ਹੈ।
English
I saw a cat carrying away a dog. ||2||
ਤਲੈ ਰੇ ਬੈਸਾ; ਊਪਰਿ ਸੂਲਾ ॥
talai re baisaa; aoopar soolaa |
Punjabi
ਟਹਿਣੀਆਂ ਹੇਠਾਂ ਹਨ ਅਤੇ ਜੜ੍ਹਾ ਉੱਤੇ।
English
The branches are below, and the roots are above.
ਤਿਸ ਕੈ ਪੇਡਿ ਲਗੇ; ਫਲ ਫੂਲਾ ॥੩॥
tis kai pedd lage; fal foolaa |3|
Punjabi
ਉਸ ਦਰਖਤ ਦੇ ਤਨੇ ਨੂੰ ਫਲ ਅਤੇ ਫੁੱਲ ਲਗੇ ਹੋਏ ਹਨ।
English
The trunk of that tree bears fruits and flowers. ||3||
ਘੋਰੈ ਚਰਿ; ਭੈਸ ਚਰਾਵਨ ਜਾਈ ॥
ghorai char; bhais charaavan jaaee |
Punjabi
ਘੋੜੇ ਤੇ ਚੜ੍ਹ ਕੇ ਮੈਹ ਇਸ ਨੂੰ ਚਰਾਉਣ ਲਿਜਾਂਦੀ ਹੈ।
English
Riding a horse, the buffalo takes him out to graze.
ਬਾਹਰਿ ਬੈਲੁ; ਗੋਨਿ ਘਰਿ ਆਈ ॥੪॥
baahar bail; gon ghar aaee |4|
Punjabi
ਬਲ੍ਹਦ ਅਜੇ ਬਾਹਰ ਹੀ ਹੈ ਤੇ ਇਸ ਦੀ ਗੂਣ (ਛੱਟ) ਮਕਾਨ ਤੇ ਅੱਪੜ ਗਈ ਹੈ।
English
The bull is away, while his load has come home. ||4||
ਕਹਤ ਕਬੀਰ; ਜੁ ਇਸ ਪਦ ਬੂਝੈ ॥
kehat kabeer; ju is pad boojhai |
Punjabi
ਕਬੀਰ ਜੀ ਆਖਦੇ ਹਨ, ਜਿਹੜਾ ਇਸ ਸ਼ਬਦ ਨੂੰ ਸਮਝਦਾ ਹੈ,
English
Says Kabeer, one who understands this hymn,
ਰਾਮ ਰਮਤ; ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥
raam ramat; tis sabh kichh soojhai |5|9|22|
Punjabi
ਅਤੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਸਾਰਾ ਕੁੱਝ ਜਾਣ ਲੈਦਾ ਹੈ।
English
and chants the Lord's Name, comes to understand everything. ||5||9||22||
ਬਾਈਸ ਚਉਪਦੇ; ਤਥਾ ਪੰਚਪਦੇ
baaees chaupade; tathaa panchapade
Punjabi
ਬਾਈਸ ਚਉਪਦੇ ਅਤੇ ਪੰਜਪਦੇ।
English
22 Chau-Padhay And Panch-Padhay
ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧ ॥
aasaa sree kabeer jeeo ke tipade 8 dutuke 7 ikatukaa 1 |
Punjabi
ਆਸਾ ਪੂਜਯ ਸ਼੍ਰੀ ਕਬੀਰ ਜੀ ਦੇ ਤਿਪਦੇ 8, ਦੁਤੁਕੇ 7ਅਤੇ ਇਕ ਤੁਕਾ 1।
English
Aasaa Of Kabeer Jee, 8 Thri-Padhay, 7 Dho-Thukay, 1 Ik-Tuka:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਬਿੰਦੁ ਤੇ ਜਿਨਿ ਪਿੰਡੁ ਕੀਆ; ਅਗਨਿ ਕੁੰਡ ਰਹਾਇਆ ॥
bind te jin pindd keea; agan kundd rahaaeaa |
Punjabi
ਉਸ ਪ੍ਰਭੂ ਨੇ ਤੇਰੀ ਦੇਹ ਨੂੰ ਵੀਰਜ ਤੋਂ ਪੈਦਾ ਕੀਤਾ ਅਤੇ ਅੱਗ ਦੇ ਟੋਏ ਅੰਦਰ ਤੈਨੂੰ ਰੱਖਿਆ ਹੈ।
English
The Lord created the body from sperm, and protected it in the fire pit.
ਦਸ ਮਾਸ. ਮਾਤਾ ਉਦਰਿ ਰਾਖਿਆ; ਬਹੁਰਿ ਲਾਗੀ ਮਾਇਆ ॥੧॥
das maas. maataa udar raakhiaa; bahur laagee maaeaa |1|
Punjabi
ਦਸ ਮਹੀਨੇ ਉਸ ਨੇ ਤੈਨੂੰ ਮਾਂ ਦੇ ਢਿੱਡ ਵਿੱਚ ਰੱਖਿਆ, ਅਤੇ ਫਿਰ ਜੰਮ ਪੈਣ ਉੱਤੇ ਤੈਨੂੰ ਮੋਹਨੀ ਚਿੰਮੜ ਗਈ।
English
For ten months He preserved you in your mother's womb, and then, after you were born, you became attached to Maya. ||1||
ਪ੍ਰਾਨੀ. ਕਾਹੇ ਕਉ ਲੋਭਿ ਲਾਗੇ; ਰਤਨ ਜਨਮੁ ਖੋਇਆ ॥
praanee. kaahe kau lobh laage; ratan janam khoeaa |
Punjabi
ਹੇ ਬੰਦੇ! ਲਾਲਚ ਨਾਲ ਚਿੰਮੜ ਕੇ ਤੂੰ ਆਪਣਾ ਜਵੇਹਰ ਵਰਗਾ ਜੀਵਨ ਕਿਉਂ ਗਵਾਉਂਦਾ ਹੈ?
English
O mortal, why have you attached yourself to greed, and lost the jewel of life?
ਪੂਰਬ ਜਨਮਿ. ਕਰਮ ਭੂਮਿ; ਬੀਜੁ. ਨਾਹੀ ਬੋਇਆ ॥੧॥ ਰਹਾਉ ॥
poorab janam. karam bhoom; beej. naahee boeaa |1| rahaau |
Punjabi
ਤੂੰ ਆਪਣੇ ਪਿਛਲੇ ਜਨਮਾਂ ਦੀ ਜ਼ਮੀਨ ਅੰਦਰ ਚੰਗੇ ਅਮਲਾਂ ਦਾ ਬੀ ਨਹੀਂ ਬੀਜਿਆ। ਠਹਿਰਾਉ।
English
You did not plant the seeds of good actions in the earth of your past lives. ||1||Pause||
ਬਾਰਿਕ ਤੇ. ਬਿਰਧਿ ਭਇਆ; ਹੋਨਾ ਸੋ ਹੋਇਆ ॥
baarik te. biradh bheaa; honaa so hoeaa |
Punjabi
ਬਾਲਕ ਤੋਂ ਤੂੰ ਬੁੱਢਾ ਹੋ ਗਿਆ ਹੈਂ। ਜੋ ਕੁੱਛ ਹੋਣਾ ਸੀ, ਉਹ ਹੋ ਗਿਆ ਹੈ।
English
From an infant, you have grown old. That which was to happen, has happened.
ਜਾ ਜਮੁ ਆਇ. ਝੋਟ ਪਕਰੈ; ਤਬਹਿ ਕਾਹੇ ਰੋਇਆ ॥੨॥
jaa jam aae. jhott pakarai; tabeh kaahe roeaa |2|
Punjabi
ਜਦ ਮੌਤ ਦਾ ਦੂਤ ਆ ਕੇ ਤੈਨੂੰ ਬੋਦੀਓ ਪਕੜਦਾ ਹੈ, ਤਦ ਤੂੰ ਕਿਉਂ ਵਿਰਲਾਪ ਕਰਦਾ ਹੈ?
English
When the Messenger of Death comes and grabs you by your hair, why do you cry out then? ||2||