Ang 528
ਲੋਕਨ ਕੀ ਚਤੁਰਾਈ ਉਪਮਾ; ਤੇ ਬੈਸੰਤਰਿ ਜਾਰਿ ॥
lokan kee chaturaaee upamaa; te baisantar jaar |
Punjabi
ਲੋਕਾਂ ਦੀਆਂ ਚਤੁਰਵਿਧੀਆਂ ਅਤੇ ਸਿਫ਼ਤ-ਸ਼ਲਾਘਾ, ਉਨ੍ਹਾਂ ਨੂੰ ਮੈਂ ਅੱਗ ਵਿੱਚ ਸਾੜ ਸੁੱਟਿਆ ਹੈ।
English
I have burnt in the fire the clever devices and praises of the world.
ਕੋਈ ਭਲਾ ਕਹਉ ਭਾਵੈ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ ॥੧॥
koee bhalaa khau bhaavai buraa khau; ham tan deeo hai dtaar |1|
Punjabi
ਕੋਈ ਜਣਾ ਮੈਨੂੰ ਚੰਗਾ ਆਖੇ ਜਾਂ ਮੰਦਾ ਆਖੇ, ਮੈਂ ਆਪਣੀ ਦੇਹ ਤੇਰੀ ਭੇਟਾ ਕਰ ਦਿੱਤੀ ਹੈ।
English
Some speak good of me, and some speak ill of me, but I have surrendered my body to You. ||1||
ਜੋ ਆਵਤ ਸਰਣਿ. ਠਾਕੁਰ ਪ੍ਰਭੁ ਤੁਮਰੀ; ਤਿਸੁ ਰਾਖਹੁ ਕਿਰਪਾ ਧਾਰਿ ॥
jo aavat saran. tthaakur prabh tumaree; tis raakhahu kirapaa dhaar |
Punjabi
ਮੇਰੇ ਸੁਆਮੀ ਮਾਲਕ! ਜੋ ਕੋਈ ਤੇਰੀ ਪਨਾਹ ਲੈਂਦਾ ਹੈ, ਮਿਹਰਬਾਨੀ ਕਰ ਕੇ, ਤੂੰ ਉਸ ਦੀ ਰੱਖਿਆ ਕਰ।
English
Whoever comes to Your Sanctuary, O God, Lord and Master, You save by Your Merciful Grace.
ਜਨ ਨਾਨਕ. ਸਰਣਿ ਤੁਮਾਰੀ ਹਰਿ ਜੀਉ; ਰਾਖਹੁ ਲਾਜ ਮੁਰਾਰਿ ॥੨॥੪॥
jan naanak. saran tumaaree har jeeo; raakhahu laaj muraar |2|4|
Punjabi
ਗੋਲੇ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਮੁਰ ਰਾਖਸ਼ ਮਾਰਨ ਵਾਲੇ, ਮਾਣਨੀਯ ਵਾਹਿਗੁਰੂ! ਤੂੰ ਉਸ ਦੀ ਪੱਤ ਆਬਰੂ ਬਰਕਰਾਰ ਰੱਖ।
English
Servant Nanak has entered Your Sanctuary, Dear Lord; O Lord, please, protect his honor! ||2||4||
ਦੇਵਗੰਧਾਰੀ ॥
devagandhaaree |
Punjabi
ਦੇਵ ਗੰਧਾਰੀ।
English
Dayv-Gandhaaree:
ਹਰਿ ਗੁਣ ਗਾਵੈ; ਹਉ ਤਿਸੁ ਬਲਿਹਾਰੀ ॥
har gun gaavai; hau tis balihaaree |
Punjabi
ਮੈਂ ਉਸ ਉਤੋਂ ਸਦਕੇ ਜਾਂਦਾ ਹਾਂ, ਜੋ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
English
I am a sacrifice to one who sings the Glorious Praises of the Lord.
ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ; ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥
dekh dekh jeevaa saadh gur darasan; jis hiradai naam muraaree |1| rahaau |
Punjabi
ਮੈਂ ਉਨ੍ਹਾਂ ਸੰਤ ਗੁਰੂ ਜੀ ਦਾ ਦੀਦਾਰ ਇਕਰੱਸ ਵੇਖਣ ਦੁਆਰਾ ਜੀਊਦਾ ਹਾਂ, ਜਿਨ੍ਹਾਂ ਦੇ ਮਨ ਅੰਦਰ ਸੁਆਮੀ ਦਾ ਨਾਮ ਹੈ। ਠਹਿਰਾਉ।
English
I live by continuously beholding the Blessed Vision of the Holy Guru's Darshan; within His Mind is the Name of the Lord. ||1||Pause||
ਤੁਮ ਪਵਿਤ੍ਰ ਪਾਵਨ ਪੁਰਖ, ਪ੍ਰਭ ਸੁਆਮੀ; ਹਮ. ਕਿਉ ਕਰਿ ਮਿਲਹ ਜੂਠਾਰੀ ॥
tum pavitr paavan purakh, prabh suaamee; ham. kiau kar milah jootthaaree |
Punjabi
ਤੂੰ ਪੁਨੀਤ ਤੇ ਸ਼ੁੱਧ ਸਰਬ-ਸ਼ਕਤੀਵਾਨ ਸੁਆਮੀ ਮਾਲਕ ਹੈ। ਮੈਂ ਅਪਵਿੱਤ੍ਰ, ਤੈਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ?
English
You are pure and immaculate, O God, Almighty Lord and Master; how can I, the impure one, meet You?
ਹਮਰੈ ਜੀਇ ਹੋਰੁ. ਮੁਖਿ ਹੋਰੁ ਹੋਤ ਹੈ; ਹਮ ਕਰਮਹੀਣ ਕੂੜਿਆਰੀ ॥੧॥
hamarai jee hor. mukh hor hot hai; ham karamaheen koorriaaree |1|
Punjabi
ਮੇਰੇ ਅੰਤਰ-ਆਤਮੇ ਇਕ ਗੱਲ ਹੈ ਅਤੇ ਮੂੰਹ ਤੋਂ ਹੋਰ ਹੀ ਆਖਦਾ ਹਾਂ। ਮੈਂ ਇਕ ਨਿਕਰਮਣ ਝੂਠਾ ਹਾਂ।
English
I have one thing in my mind, and another thing on my lips; I am such a poor, unfortunate liar! ||1||
ਹਮਰੀ ਮੁਦ੍ਰ ਨਾਮੁ ਹਰਿ ਸੁਆਮੀ; ਰਿਦ ਅੰਤਰਿ ਦੁਸਟ ਦੁਸਟਾਰੀ ॥
hamaree mudr naam har suaamee; rid antar dusatt dusattaaree |
Punjabi
ਦੇਖਣ ਵਿੱਚ ਮੈਂ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਜਪਦਾ ਹਾਂ। ਆਪਣੇ ਹਿਰਦੇ ਅੰਦਰ ਮੈਂ ਪਾਂਬਰਾਂ ਦੀ ਪਾਂਬਰਤਾ ਧਾਰਨ ਕੀਤੀ ਹੋਈ ਹੈ।
English
I appear to chant the Lord's Name, but within my heart, I am the most wicked of the wicked.
ਜਿਉ ਭਾਵੈ ਤਿਉ ਰਾਖਹੁ ਸੁਆਮੀ; ਜਨ ਨਾਨਕ. ਸਰਣਿ ਤੁਮੑਾਰੀ ॥੨॥੫॥
jiau bhaavai tiau raakhahu suaamee; jan naanak. saran tumaaree |2|5|
Punjabi
ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ, ਹੇ ਸਾਹਿਬ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਉਸ ਦੀ ਰੱਖਿਆ ਕਰ।
English
As it pleases You, save me, O Lord and Master; servant Nanak seeks Your Sanctuary. ||2||5||
ਦੇਵਗੰਧਾਰੀ ॥
devagandhaaree |
Punjabi
ਦੇਵ ਗੰਧਾਰੀ।
English
Dayv-Gandhaaree:
ਹਰਿ ਕੇ ਨਾਮ ਬਿਨਾ; ਸੁੰਦਰਿ ਹੈ ਨਕਟੀ ॥
har ke naam binaa; sundar hai nakattee |
Punjabi
ਵਾਹਿਗੁਰੂ ਦੇ ਨਾਮ ਦੇ ਬਾਝੋਂ ਸੁਹਣਾ ਸੁਨੱਖਾ ਪੁਰਸ਼ ਨੱਕ-ਵੱਢਾ ਹੈ।
English
Without the Name of the Lord, the beautiful are just like the noseless ones.
ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ; ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥
jiau besuaa ke ghar poot jamat hai; tis naam pario hai dhrakattee |1| rahaau |
Punjabi
ਜਿਸ ਤਰ੍ਹਾਂ ਇਕ ਵੇਸਵਾ ਦੇ ਗ੍ਰਿਹ ਜੰਮਿਆ ਹੋਇਆ ਪੁੱਤਰ- ਉਸ ਦਾ ਨਾਮ ਧ੍ਰਿਕਾਰ-ਯੋਗ ਪ੍ਰਾਣੀ ਪੈ ਜਾਂਦਾ ਹੈ। ਠਹਿਰਾਉ।
English
Like the son, born into the house of a prostitute, his name is cursed. ||1||Pause||
ਜਿਨ ਕੈ ਹਿਰਦੈ, ਨਾਹਿ ਹਰਿ ਸੁਆਮੀ; ਤੇ ਬਿਗੜ ਰੂਪ ਬੇਰਕਟੀ ॥
jin kai hiradai, naeh har suaamee; te bigarr roop berakattee |
Punjabi
ਜਿਨ੍ਹਾਂ ਦੇ ਅੰਤਸ਼-ਕਰਨ ਅੰਦਰ ਵਾਹਿਗੁਰੂ ਮਾਲਕ ਨਹੀਂ, ਉਹ ਬਦ-ਸ਼ਕਲ ਕੋੜ੍ਹੀ ਹੈਨ।
English
Those who do not have the Name of their Lord and Master within their hearts, are the most wretched, deformed lepers.
ਜਿਉ ਨਿਗੁਰਾ. ਬਹੁ ਬਾਤਾ ਜਾਣੈ; ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥
jiau niguraa. bahu baataa jaanai; ohu har daragah hai bhrasattee |1|
Punjabi
ਉਹ ਗੁਰੂ-ਵਿਹੂਣ ਪੁਰਸ਼ ਦੀ ਮਾਨਿੰਦ ਹਨ, ਜੋ ਬਹੁਤੀਆਂ ਗੱਲਾਂ ਜਾਣਦਾ ਹੈ। ਲਾਨ੍ਹਤ ਮਾਰਿਆ ਹੈ। ਉਹ ਰੱਬ ਦੇ ਦਰਬਾਰ ਅੰਦਰ।
English
Like the person who has no Guru, they may know many things, but they are cursed in the Court of the Lord. ||1||
ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ; ਤਿਨਾ ਸਾਧ ਜਨਾ ਪਗ ਚਕਟੀ ॥
jin kau deaal hoaa meraa suaamee; tinaa saadh janaa pag chakattee |
Punjabi
ਜਿਨ੍ਹਾਂ ਉਤੇ ਮੇਰਾ ਸਾਹਿਬ ਮਿਹਰਬਾਨ ਹੋ ਜਾਂਦਾ ਹੈ, ਉਹ ਨੇਕ ਪੁਰਸ਼ਾਂ ਦੀ ਪੈਰਾਂ ਦੀ ਤਾਂਘ ਕਰਦੇ ਹਨ।
English
Those, unto whom my Lord Master becomes Merciful, long for the feet of the Holy.
ਨਾਨਕ. ਪਤਿਤ, ਪਵਿਤ ਮਿਲਿ ਸੰਗਤਿ; ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧
naanak. patit, pavit mil sangat; gur satigur paachhai chhukattee |2|6| chhakaa 1
Punjabi
ਨਾਨਕ, ਸਤਿਸੰਗਤ ਨਾਲ ਜੁੜ ਕੇ ਪਾਪੀ ਪਵਿੱਤਰ ਥੀ ਵੰਞਦੇ ਹਨ। ਵਿਸ਼ਾਲ ਸੱਚੇ ਗੁਰਾਂ ਦੇ ਮਗਰ ਲੱਗਣ ਦੁਆਰਾ ਉਹ ਬੰਦ-ਖਲਾਸ ਹੋ ਜਾਂਦੇ ਹਨ।
English
O Nanak, the sinners become pure, joining the Company of the Holy; following the Guru, the True Guru, they are emancipated. ||2||6|| First Set of Six||
ਦੇਵਗੰਧਾਰੀ ਮਹਲਾ ੫ ਘਰੁ ੨ ॥
devagandhaaree mahalaa 5 ghar 2 |
Punjabi
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
English
Dayv-Gandhaaree, Fifth Mehl, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਮਾਈ; ਗੁਰ ਚਰਣੀ ਚਿਤੁ ਲਾਈਐ ॥
maaee; gur charanee chit laaeeai |
Punjabi
ਹੇ ਮਾਤਾ! ਮੈਂ ਆਪਣੀ ਬਿਰਤੀ ਗੁਰਾਂ ਦੇ ਪੈਰਾਂ ਨਾਲ ਜੋੜਦਾ ਹਾਂ।
English
O mother, I focus my consciousness on the Guru's feet.
ਪ੍ਰਭੁ ਹੋਇ ਕ੍ਰਿਪਾਲੁ. ਕਮਲੁ ਪਰਗਾਸੇ; ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥
prabh hoe kripaal. kamal paragaase; sadaa sadaa har dhiaaeeai |1| rahaau |
Punjabi
ਸਾਹਿਬ ਦੀ ਰਹਿਮਤ ਸਦਕਾ ਮੇਰਾ ਦਿਲ-ਕੰਵਲ ਖਿੜ ਗਿਆ ਹੈ ਅਤੇ ਹਮੇਸ਼ਾਂ ਤੇ ਸਦੀਵ ਹੀ ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ। ਠਹਿਰਾਉ।
English
As God shows His Mercy, the lotus of my heart blossoms, and forever and ever, I meditate on the Lord. ||1||Pause||
ਅੰਤਰਿ ਏਕੋ. ਬਾਹਰਿ ਏਕੋ; ਸਭ ਮਹਿ ਏਕੁ ਸਮਾਈਐ ॥
antar eko. baahar eko; sabh meh ek samaaeeai |
Punjabi
ਅੰਦਰ ਇਕ ਪ੍ਰਭੂ ਹੈ, ਬਾਹਰ ਇਕ ਪ੍ਰਭੂ ਹੈ ਅਤੇ ਇਕ ਪ੍ਰਭੂ ਹੀ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ।
English
The One Lord is within, and the One Lord is outside; the One Lord is contained in all.
ਘਟਿ ਅਵਘਟਿ ਰਵਿਆ ਸਭ ਠਾਈ; ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥
ghatt avaghatt raviaa sabh tthaaee; har pooran braham dikhaaeeai |1|
Punjabi
ਦਿਲ ਵਿੱਚ, ਦਿਲ ਤੋਂ ਬਾਹਰ ਅਤੇ ਸਾਰੀਆਂ ਥਾਵਾਂ ਅੰਦਰ ਪਰੀਪੂਰਨ ਪ੍ਰਭੂ ਪ੍ਰਮੇਸ਼ਰ ਰਮਿਆ ਹੋਇਆ ਵੇਖਿਆ ਜਾਂਦਾ ਹੈ।
English
Within the heart, beyond the heart, and in all places, God, the Perfect One, is seen to be permeating. ||1||
ਉਸਤਤਿ ਕਰਹਿ ਸੇਵਕ ਮੁਨਿ ਕੇਤੇ; ਤੇਰਾ. ਅੰਤੁ ਨ ਕਤਹੂ ਪਾਈਐ ॥
ausatat kareh sevak mun kete; teraa. ant na katahoo paaeeai |
Punjabi
ਤੇਰੇ ਬਹੁਤ ਸਾਰੇ ਗੋਲੇ ਤੇ ਰਿਸ਼ੀ ਤੇਰਾ ਜੱਸ ਗਾਇਨ ਕਰਦੇ ਹਨ, ਪਰ ਕੋਈ ਭੀ ਤੇਰਾ ਓੜਕ ਨਹੀਂ ਜਾਣਦਾ।
English
So many of Your servants and silent sages sing Your Praises, but no one has found Your limits.
ਸੁਖਦਾਤੇ ਦੁਖ ਭੰਜਨ ਸੁਆਮੀ; ਜਨ ਨਾਨਕ. ਸਦ ਬਲਿ ਜਾਈਐ ॥੨॥੧॥
sukhadaate dukh bhanjan suaamee; jan naanak. sad bal jaaeeai |2|1|
Punjabi
ਹੇ ਤੂੰ ਆਰਾਮ ਬਖਸ਼ਣਹਾਰ ਅਤੇ ਤਕਲੀਫ ਦੂਰ ਕਰਨ ਵਾਲੇ ਪ੍ਰਭੂ ਗੋਲਾ ਨਾਨਕ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਜਾਂਦਾ ਹੈ।
English
O Giver of peace, Destroyer of pain, Lord and Master - servant Nanak is forever a sacrifice to You. ||2||1||
ਦੇਵਗੰਧਾਰੀ ॥
devagandhaaree |
Punjabi
ਦੇਵ ਗੰਧਾਰੀ।
English
Dayv-Gandhaaree:
ਮਾਈ; ਹੋਨਹਾਰ ਸੋ ਹੋਈਐ ॥
maaee; honahaar so hoeeai |
Punjabi
ਹੇ ਮਾਤਾ! ਜੋ ਕੁਛ ਹੋਣਾ ਹੈ। ਉਹ ਅਵਸ਼ ਹੀ ਹੋਵੇਗਾ।
English
O mother, whatever is to be, shall be.
ਰਾਚਿ ਰਹਿਓ ਰਚਨਾ ਪ੍ਰਭੁ ਅਪਨੀ; ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥
raach rahio rachanaa prabh apanee; kahaa laabh kahaa khoeeai |1| rahaau |
Punjabi
ਸੁਆਮੀ ਆਪਣੀ ਦੁਨੀਆਂ ਅੰਦਰ ਵਿਆਪਕ ਹੋ ਰਿਹਾ ਹੈ। ਇਨਸਾਨ ਨੂੰ ਕਿਤੇ ਫਾਇਦਾ ਕਿਤੇ ਨੁਕਸਾਨ। ਠਹਿਰਾਉ।
English
God pervades His pervading creation; one gains, while another loses. ||1||Pause||
ਕਹ ਫੂਲਹਿ, ਆਨੰਦ ਬਿਖੈ ਸੋਗ; ਕਬ ਹਸਨੋ. ਕਬ ਰੋਈਐ ॥
keh fooleh, aanand bikhai sog; kab hasano. kab roeeai |
Punjabi
ਕਿਸੇ ਵੇਲੇ ਆਦਮੀ ਖੁਸ਼ੀ ਅੰਦਰ ਫੁੱਲਿਆ ਫਿਰਦਾ ਹੈ ਤੇ ਹੋਰਸ ਵੇਲੇ ਉਹ ਪ੍ਰਾਣ ਨਾਸਕ ਮਾਤਮ ਨਾਲ ਦੁੱਖੀ ਹੁੰਦਾ ਹੈ। ਕਦੇ ਉਹ ਹੱਸਦਾ ਹੈ ਅਤੇ ਕਦੇ ਰੋਂਦਾ ਹੈ।
English
Sometimes he blossoms in bliss, while at other times, he suffers in mourning. Sometimes he laughs, and sometimes he weeps.
ਕਬਹੂ ਮੈਲੁ ਭਰੇ ਅਭਿਮਾਨੀ; ਕਬ ਸਾਧੂ ਸੰਗਿ ਧੋਈਐ ॥੧॥
kabahoo mail bhare abhimaanee; kab saadhoo sang dhoeeai |1|
Punjabi
ਕਦੇ ਉਹ ਹੰਕਾਰ ਦੀ ਗੰਦਗੀ ਨਾਲ ਭਰਿਆ ਪਿਆ ਹੁੰਦਾ ਹੈ ਅਤੇ ਕਦੇ ਉਹ ਸਤਿ ਸੰਗਤ ਅੰਦਰ ਇਸ ਨੂੰ ਧੋ ਸੁੱਟਦਾ ਹੈ।
English
Sometimes he is filled with the filth of ego, while at other times, he washes it off in the Saadh Sangat, the Company of the Holy. ||1||
ਕੋਇ ਨ ਮੇਟੈ. ਪ੍ਰਭ ਕਾ ਕੀਆ; ਦੂਸਰ ਨਾਹੀ ਅਲੋਈਐ ॥
koe na mettai. prabh kaa keea; doosar naahee aloeeai |
Punjabi
ਸਾਹਿਬ ਦੇ ਕੀਤੇ ਹੋਏ ਨੂੰ ਕੋਈ ਮੇਟ ਨਹੀਂ ਸਕਦਾ। ਮੈਨੂੰ ਉਸ ਵਰਗਾ ਹੋਰ ਕੋਈ ਦਿਸ ਨਹੀਂ ਆਉਂਦਾ।
English
No one can erase the actions of God; I cannot see any other like Him.
ਕਹੁ ਨਾਨਕ. ਤਿਸੁ ਗੁਰ ਬਲਿਹਾਰੀ; ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥
kahu naanak. tis gur balihaaree; jih prasaad sukh soeeai |2|2|
Punjabi
ਗੁਰੂ ਜੀ ਆਖਦੇ ਹਨ, ਮੈਂ ਉਸ ਗੁਰੂ ਉਤੋਂ ਕੁਰਬਾਨ ਜਾਂਦਾ ਹਾਂ ਜਿਸ ਦੀ ਦਇਆ ਦੁਆਰਾ ਮੈਂ ਆਰਾਮ ਨਾਲ ਸੌਂਦਾ ਹਾਂ।
English
Says Nanak, I am a sacrifice to the Guru; by His Grace, I sleep in peace. ||2||2||