Ang 546
ਅਮਿਅ ਸਰੋਵਰੋ; ਪੀਉ ਹਰਿ ਹਰਿ ਨਾਮਾ ਰਾਮ ॥
amia sarovaro; peeo har har naamaa raam |
Punjabi
ਤੂੰ ਸੁਆਮੀ ਦੇ ਸਮੁੰਦਰ ਵਿਚੋਂ ਅੰਮ੍ਰਿਤ ਪਾਨ ਕਰ ਅਤੇ ਤੂੰ ਪ੍ਰਭੂ ਪ੍ਰਮੇਸ਼ਰ ਦੇ ਨਾਮ ਨੂੰ ਉਚਾਰ।
English
Drink in the Ambrosial Nectar from the pool of the Lord; chant the Name of the Lord, Har, Har.
ਸੰਤਹ ਸੰਗਿ ਮਿਲੈ; ਜਪਿ ਪੂਰਨ ਕਾਮਾ ਰਾਮ ॥
santah sang milai; jap pooran kaamaa raam |
Punjabi
ਸਤਿ ਸੰਗਤ ਅੰਦਰ ਸੁਆਮੀ ਮਿਲ ਪੈਦਾ ਹੈ ਉਸ ਦਾ ਸਿਮਰਨ ਕਰਨ ਦੁਆਰਾ ਕਾਰਜ ਰਾਸ ਹੋ ਜਾਂਦੇ ਹਨ।
English
In the Society of the Saints, one meets the Lord; meditating on Him, one's affairs are resolved.
ਸਭ ਕਾਮ ਪੂਰਨ. ਦੁਖ ਬਿਦੀਰਨ; ਹਰਿ ਨਿਮਖ ਮਨਹੁ. ਨ ਬੀਸਰੈ ॥
sabh kaam pooran. dukh bideeran; har nimakh manahu. na beesarai |
Punjabi
ਮਾਲਕ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਲਾ ਅਤੇ ਕਲੇਸ਼-ਹਰਤਾ ਹੈ। ਆਪਣੇ ਚਿੱਤ ਅੰਦਰ ਇਕ ਮੁਹਤ ਲਈ ਭੀ ਉਸ ਨੂੰ ਨਾਂ ਭੁਲਾ।
English
God is the One who accomplishes everything; He is the Dispeller of pain. Never forget Him from your mind, even for an instant.
ਆਨੰਦ ਅਨਦਿਨੁ ਸਦਾ ਸਾਚਾ; ਸਰਬ ਗੁਣ ਜਗਦੀਸਰੈ ॥
aanand anadin sadaa saachaa; sarab gun jagadeesarai |
Punjabi
ਉਹ ਹਮੇਸ਼ਾਂ ਪ੍ਰਸੰਨ ਅਤੇ ਸਦੀਵੀ ਸਤਿ ਹੈ। ਸਾਰੀਆਂ ਖੁਬੀਆਂ ਸ੍ਰਿਸ਼ਟੀ ਦੇ ਸੁਆਮੀ ਵਿੱਚ ਹਨ।
English
He is blissful, night and day; He is forever True. All Glories are contained in the Lord in the Universe.
ਅਗਣਤ ਊਚ ਅਪਾਰ ਠਾਕੁਰ; ਅਗਮ ਜਾ ਕੋ ਧਾਮਾ ॥
aganat aooch apaar tthaakur; agam jaa ko dhaamaa |
Punjabi
ਬੇ-ਅੰਦਾਜ, ਬੁਲੰਦ ਅਤੇ ਹਦਬੰਨਾ-ਰਹਿਤ ਹੈ ਸਾਹਿਬ, ਪਹੁੰਚ ਤੋਂ ਪਰੇ ਹੈ ਜਿਸ ਦਾ ਘਰ।
English
Incalculable, lofty and infinite is the Lord and Master. Unapproachable is His home.
ਬਿਨਵੰਤਿ ਨਾਨਕ. ਮੇਰੀ ਇਛ ਪੂਰਨ; ਮਿਲੇ ਸ੍ਰੀਰੰਗ ਰਾਮਾ ॥੩॥
binavant naanak. meree ichh pooran; mile sreerang raamaa |3|
Punjabi
ਨਾਨਕ ਬੇਨਤੀ ਕਰਦਾ ਹੈ ਕਿ ਮੇਰੀ ਖਾਹਿਸ਼ ਪੂਰੀ ਹੋ ਗਈ ਹੈ ਅਤੇ ਮੈਂ ਉਤਕ੍ਰਿਸ਼ਟਤਾ ਦੇ ਪਿਆਰੇ ਪ੍ਰਭੂ ਨੂੰ ਮਿਲ ਪਿਆ ਹਾਂ।
English
Prays Nanak, my desires are fulfilled; I have met the Lord, the Greatest Lover. ||3||
ਕਈ ਕੋਟਿਕ ਜਗ ਫਲਾ; ਸੁਣਿ ਗਾਵਨਹਾਰੇ ਰਾਮ ॥
kee kottik jag falaa; sun gaavanahaare raam |
Punjabi
ਪ੍ਰਭੂ ਦੀ ਕੀਰਤੀ ਸੁਨਣ ਅਤੇ ਗਾਉਣ ਵਾਲਿਆਂ ਨੂੰ ਅਨੇਕਾਂ ਕ੍ਰੋੜ ਪਵਿੱਤ੍ਰ ਯਗਾਂ ਦਾ ਮਹਾਤਮ ਪ੍ਰਾਪਤ ਹੁੰਦਾ ਹੈ।
English
The fruits of many millions of charitable feasts come to those who listen to and sing the Lord's Praise.
ਹਰਿ ਹਰਿ ਨਾਮੁ ਜਪਤ; ਕੁਲ ਸਗਲੇ ਤਾਰੇ ਰਾਮ ॥
har har naam japat; kul sagale taare raam |
Punjabi
ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।
English
Chanting the Name of the Lord, Har, Har, all one's generations are carried across.
ਹਰਿ ਨਾਮੁ ਜਪਤ ਸੋਹੰਤ ਪ੍ਰਾਣੀ; ਤਾ ਕੀ ਮਹਿਮਾ ਕਿਤ ਗਨਾ ॥
har naam japat sohant praanee; taa kee mahimaa kit ganaa |
Punjabi
ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੀਵ ਸੁੰਦਰ ਲਗਦਾ ਹੈ। ਉਸ ਦੀ ਉਪਮਾ ਮੈਂ ਕਿੰਨੀ ਕੁ ਵਰਨਣ ਕਰਾ।
English
Chanting the Name of the Lord, one is beautified; what Praises of His can I chant?
ਹਰਿ ਬਿਸਰੁ ਨਾਹੀ. ਪ੍ਰਾਨ ਪਿਆਰੇ; ਚਿਤਵੰਤਿ ਦਰਸਨੁ ਸਦ ਮਨਾ ॥
har bisar naahee. praan piaare; chitavant darasan sad manaa |
Punjabi
ਮੈਂ ਤੈਨੂੰ ਨਹੀਂ ਭੁਲਾਉਂਦਾ, ਹੇ ਮੇਰੇ ਭਗਵਾਨ! ਤੂੰ ਮੇਰੀ ਜਿੰਦ ਜਾਨ ਵਰਗਾ ਲਾਡਲਾ ਹੈਂ ਮੇਰੀ ਜਿੰਦੜੀ ਸਦੀਵ ਹੀ ਤੇਰੇ ਦੀਦਾਰ ਨੂੰ ਲੋਚਦੀ ਹੈ।
English
I shall never forget the Lord; He is the Beloved of my soul. My mind constantly yearns for the Blessed Vision of His Darshan.
ਸੁਭ ਦਿਵਸ ਆਏ. ਗਹਿ ਕੰਠਿ ਲਾਏ; ਪ੍ਰਭ ਊਚ ਅਗਮ ਅਪਾਰੇ ॥
subh divas aae. geh kantth laae; prabh aooch agam apaare |
Punjabi
ਮੁਬਾਰਕ ਹੈ ਉਹ ਦਿਹਾੜਾ ਜਦ ਬੁਲੰਦ, ਪਹੁੰਚ ਤੋਂ ਪਰੇ ਅਤੇ ਅਨੰਤ ਸੁਆਮੀ ਮੈਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।
English
Auspicious is that day, when God, the lofty, inaccessible and infinite, hugs me close in His embrace.
ਬਿਨਵੰਤਿ ਨਾਨਕ. ਸਫਲੁ ਸਭੁ ਕਿਛੁ; ਪ੍ਰਭ ਮਿਲੇ ਅਤਿ ਪਿਆਰੇ ॥੪॥੩॥੬॥
binavant naanak. safal sabh kichh; prabh mile at piaare |4|3|6|
Punjabi
ਨਾਨਕ ਬਿਨੇ ਕਰਦਾ ਹੈ, ਹਰ ਸ਼ੈ ਲਾਭਦਾਇਤ ਹੋ ਗਈ ਹੈ। ਮੈਂ ਆਪਣੇ ਪਰਮ ਪ੍ਰੀਤਵਾਨ ਪ੍ਰਭੂ ਨੂੰ ਮਿਲ ਪਿਆ ਹਾਂ।
English
Prays Nanak, everything is fruitful - I have met my supremely beloved Lord God. ||4||3||6||
ਬਿਹਾਗੜਾ ਮਹਲਾ ੫ ਛੰਤ ॥
bihaagarraa mahalaa 5 chhant |
Punjabi
ਬਿਹਾਗੜਾ ਪੰਜਵੀਂ ਪਾਤਿਸ਼ਾਹੀ ਛੰਤ।
English
Bihaagraa, Fifth Mehl, Chhant:
ਅਨ ਕਾਏ ਰਾਤੜਿਆ; ਵਾਟ ਦੁਹੇਲੀ ਰਾਮ ॥
an kaae raatarriaa; vaatt duhelee raam |
Punjabi
ਤੂੰ ਕਿਉਂ ਹੋਰਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈਂ? ਬਿਖੜਾ ਹੈ ਤੇਰਾ ਮਾਰਗ।
English
Why are you imbued with the love of another? That path is very dangerous.
ਪਾਪ ਕਮਾਵਦਿਆ; ਤੇਰਾ. ਕੋਇ ਨ ਬੇਲੀ, ਰਾਮ ॥
paap kamaavadiaa; teraa. koe na belee, raam |
Punjabi
ਹੇ ਪਾਪ ਕਮਾਉਣ ਵਾਲਿਆ, ਕੋਈ ਭੀ ਤੇਰਾ ਯਾਰ ਨਹੀਂ।
English
O sinner, no one is your friend.
ਕੋਏ ਨ ਬੇਲੀ ਹੋਇ ਤੇਰਾ; ਸਦਾ ਪਛੋਤਾਵਹੇ ॥
koe na belee hoe teraa; sadaa pachhotaavahe |
Punjabi
ਕੋਈ ਭੀ ਤੇਰਾ ਸਹਾਇਕ ਨਹੀਂ ਹੋਣਾ। ਤੂੰ ਆਪਣੇ ਅਮਲਾਂ ਤੇ ਹਮੇਸ਼ਾਂ ਹੀ ਪਸਚਾਤਾਪ ਕਰੇਗਾ।
English
No one shall be your friend, and you shall forever regret your actions.
ਗੁਨ ਗੁਪਾਲ. ਨ ਜਪਹਿ ਰਸਨਾ; ਫਿਰਿ ਕਦਹੁ. ਸੇ ਦਿਹ ਆਵਹੇ ॥
gun gupaal. na japeh rasanaa; fir kadahu. se dih aavahe |
Punjabi
ਆਪਣੀ ਜੀਭ ਨਾਲ ਤੂੰ ਸ੍ਰਿਸ਼ਟੀ ਦੇ ਪਾਲਣਹਾਰ ਦੀ ਕੀਰਤੀ ਉਚਾਰਨ ਨਹੀਂ ਕਰਦਾ। ਇਹ ਦਿਨ ਮੁੜ ਕੇ ਕਦੋ ਆਉਣਗੇ?
English
You have not chanted with your tongue the Praises of the Sustainer of the World; when will these days come again?
ਤਰਵਰ ਵਿਛੁੰਨੇ. ਨਹ ਪਾਤ ਜੁੜਤੇ; ਜਮ ਮਗਿ ਗਉਨੁ ਇਕੇਲੀ ॥
taravar vichhune. neh paat jurrate; jam mag gaun ikelee |
Punjabi
ਸ਼ਰੀਰ ਬ੍ਰਿਛ ਨਾਲੋਂ ਵਿਛੜਿਆ ਹੋਇਆ ਪੱਤਾ, ਮੁੜ ਇਸ ਨਾਲ ਨਹੀਂ ਜੁੜਦਾ। ਕੱਲਮਕੱਲਾ ਇਹ ਮੌਤ ਦੇ ਰਾਹੇ ਜਾਂਦਾ ਹੈ।
English
The leaf, separated from the branch, shall not be joined with it again; all alone, it falls on its way to death.
ਬਿਨਵੰਤ ਨਾਨਕ. ਬਿਨੁ ਨਾਮ ਹਰਿ ਕੇ; ਸਦਾ ਫਿਰਤ ਦੁਹੇਲੀ ॥੧॥
binavant naanak. bin naam har ke; sadaa firat duhelee |1|
Punjabi
ਨਾਨਕ ਅਰਜ਼ ਕਰਦਾ ਹੈ, ਵਾਹਿਗੁਰੂ ਦੇ ਨਾਮ ਦੇ ਬਾਝੋਂ ਆਤਮਾ, ਹਮੇਸ਼ਾਂ ਹੀ ਕਲੇਸ਼ ਅੰਦਰ ਭਟਕਦੀ ਹੈ।
English
Prays Nanak, without the Lord's Name, the soul wanders, forever suffering. ||1||
ਤੂੰ ਵਲਵੰਚ ਲੂਕਿ ਕਰਹਿ; ਸਭ ਜਾਣੈ ਜਾਣੀ ਰਾਮ ॥
toon valavanch look kareh; sabh jaanai jaanee raam |
Punjabi
ਤੂੰ ਵਲਛਲ ਲੁਕ ਕੇ ਕਮਾਉਂਦਾ ਹੈਂ ਪ੍ਰੰਤੂ ਅੰਦਰ ਦੀਆਂ ਜਾਨਣਹਾਰ, ਸਾਹਿਬ ਸਾਰਾ ਕੁਝ ਜਾਣਦਾ ਹੈ।
English
You are practicing deception secretly, but the Lord, the Knower, knows all.
ਲੇਖਾ ਧਰਮ ਭਇਆ; ਤਿਲ ਪੀੜੇ ਘਾਣੀ ਰਾਮ ॥
lekhaa dharam bheaa; til peerre ghaanee raam |
Punjabi
ਜਦ ਧਰਮਰਾਜ ਨੇ ਤੇਰਾ ਹਿਸਾਬ ਕਿਤਾਬ ਕੀਤਾ, ਤਦ ਤੂੰ ਕੋਲੂ ਵਿੱਚ ਤਿਲਾਂ ਦੇ ਪਰਾਗੇ ਦੀ ਤਰ੍ਹਾਂ ਪੀੜਿਆ ਜਾਵੇਗਾ।
English
When the Righteous Judge of Dharma reads your account, you shall be squeezed like a sesame seed in the oil-press.
ਕਿਰਤ ਕਮਾਣੇ ਦੁਖ ਸਹੁ ਪਰਾਣੀ; ਅਨਿਕ ਜੋਨਿ ਭ੍ਰਮਾਇਆ ॥
kirat kamaane dukh sahu paraanee; anik jon bhramaaeaa |
Punjabi
ਹੇ ਜੀਵ! ਕੀਤੇ ਹੋਏ ਕਰਮ ਦੀ ਖਾਤਰ ਤੈਨੂੰ ਸਜ਼ਾ ਭੁਗਤਣੀ ਪਉਗੀ ਅਤੇ ਤੂੰ ਬਹੁਤੀਆਂ ਜੂਨੀਆਂ ਅੰਦਰ ਧਕਿਆ ਜਾਵੇਗਾ।
English
For the actions you committed, you shall suffer the penalty; you shall be consigned to countless reincarnations.
ਮਹਾ ਮੋਹਨੀ ਸੰਗਿ ਰਾਤਾ; ਰਤਨ ਜਨਮੁ ਗਵਾਇਆ ॥
mahaa mohanee sang raataa; ratan janam gavaaeaa |
Punjabi
ਪਰਮ ਠਗਣੀ ਦੇ ਮੋਹ ਨਾਲ ਰੰਗੀਜ ਕੇ ਤੂੰ ਆਪਣੇ ਮਨੁਖੀ ਜੀਵਨ ਦੇ ਹੀਰੇ ਨੂੰ ਵੰਞਾ ਲਵੇਗਾ।
English
Imbued with the love of Maya, the great enticer, you shall lose the jewel of this human life.
ਇਕਸੁ ਹਰਿ ਕੇ ਨਾਮ ਬਾਝਹੁ; ਆਨ ਕਾਜ ਸਿਆਣੀ ॥
eikas har ke naam baajhahu; aan kaaj siaanee |
Punjabi
ਇਕ ਰੱਬ ਦੇ ਨਾਮ ਦੇ ਬਗੈਰ, ਤੂੰ ਹੋਰ ਸਾਰਿਆਂ ਕੰਮਾਂ ਵਿੱਚ ਚਤੁਰ ਹੈਂ।
English
Except for the One Name of the Lord, you are clever in everything else.
ਬਿਨਵੰਤ ਨਾਨਕ. ਲੇਖੁ ਲਿਖਿਆ; ਭਰਮਿ ਮੋਹਿ ਲੁਭਾਣੀ ॥੨॥
binavant naanak. lekh likhiaa; bharam mohi lubhaanee |2|
Punjabi
ਨਾਨਕ ਬੇਨਤੀ ਕਰਦਾ ਹੈ, ਜਿਨ੍ਹਾਂ ਦੀ ਭਾਵੀ ਇਸ ਤਰ੍ਹਾਂ ਲਿਖੀ ਹੋਈ ਹੈ, ਉਹ ਸੰਦੇਹ ਤੇ ਸੰਸਾਰੀ ਮਮਤਾ ਨਾਲ ਲੰਪਟ ਹੁੰਦੇ ਹਨ।
English
Prays Nanak, those who have such pre-ordained destiny are attracted to doubt and emotional attachment. ||2||
ਬੀਚੁ. ਨ ਕੋਇ ਕਰੇ; ਅਕ੍ਰਿਤਘਣੁ ਵਿਛੁੜਿ ਪਇਆ ॥
beech. na koe kare; akritaghan vichhurr peaa |
Punjabi
ਨਾਂ-ਸ਼ੁਕਰਾ ਪੁਰਸ਼ ਪ੍ਰਭੂ ਨਾਲੋ ਵੱਖਰਾ ਹੋ ਜਾਂਦਾ ਹੈ। ਕੋਈ ਭੀ ਉਸ ਦੀ ਵਿਚੋਲਗੀ ਨਹੀਂ ਕਰਦਾ।
English
No one advocates for the ungrateful person, who is separated from the Lord.
ਆਏ ਖਰੇ ਕਠਿਨ; ਜਮਕੰਕਰਿ ਪਕੜਿ ਲਇਆ ॥
aae khare katthin; jamakankar pakarr leaa |
Punjabi
ਮੌਤ ਦੇ ਪਰਮ ਕਠੋਰ ਫਰੇਸ਼ਤੇ ਆ ਕੇ ਊਸ ਨੂੰ ਫੜ ਲੈਂਦੇ ਹਨ।
English
The hard-hearted Messenger of Death comes and seizes him.
ਪਕੜੇ ਚਲਾਇਆ. ਅਪਣਾ ਕਮਾਇਆ; ਮਹਾ ਮੋਹਨੀ ਰਾਤਿਆ ॥
pakarre chalaaeaa. apanaa kamaaeaa; mahaa mohanee raatiaa |
Punjabi
ਉਸ ਦੇ ਮੰਦੇ ਅਮਲਾਂ ਦੀ ਖਾਤਿਰ ਫੜ ਕੇ ਉਹ ਉਸ ਨੂੰ ਅਗੇ ਲਾ ਲੈਂਦੇ ਹਨ ਕਿਉਂਕਿ ਉਹ ਪਰਮ ਠਗਣੀ ਮਾਇਆ ਨਾਲ ਜੁੜਿਆ ਹੋਇਆ ਸੀ।
English
He seizes him, and leads him away, to pay for his evil deeds; he was imbued with Maya, the great enticer.
ਗੁਨ ਗੋਵਿੰਦ ਗੁਰਮੁਖਿ. ਨ ਜਪਿਆ; ਤਪਤ ਥੰਮੑ ਗਲਿ ਲਾਤਿਆ ॥
gun govind guramukh. na japiaa; tapat thama gal laatiaa |
Punjabi
ਉਸ ਨੇ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗੁਰਾਂ ਦੇ ਉਪਦੇਸ਼ ਤਾਬੇ ਉਚਾਰਨ ਨਹੀਂ ਕੀਤੀ, ਇਸ ਲਈ ਉਸ ਦੀ ਛਾਤੀ ਤੱਤਿਆਂ ਥਮਲਿਆਂ ਨਾਲ ਲਾਈ ਜਾਂਦੀ ਹੈ।
English
He was not Gurmukh - he did not chant the Glorious Praises of the Lord of the Universe; and now, the hot irons are put to his chest.
ਕਾਮ ਕ੍ਰੋਧਿ ਅਹੰਕਾਰਿ ਮੂਠਾ; ਖੋਇ ਗਿਆਨੁ ਪਛੁਤਾਪਿਆ ॥
kaam krodh ahankaar mootthaa; khoe giaan pachhutaapiaa |
Punjabi
ਵਿਸ਼ੇ ਭੋਗ ਗੁੱਸੇ ਅਤੇ ਹੰਕਾਰ ਨੇ ਉਸ ਨੂੰ ਬਰਬਾਦ ਕਰ ਦਿੱਤਾ ਹੈ। ਬ੍ਰਹਮ ਬੋਧ ਤੋਂ ਸਖਣਾ ਹੋ ਉਹ ਪਸਚਾਤਾਪ ਕਰਦਾ ਹੈ।
English
He is ruined by sexual desire, anger and egotism; deprived of spiritual wisdom, he comes to regret.
ਬਿਨਵੰਤ ਨਾਨਕ. ਸੰਜੋਗਿ ਭੂਲਾ; ਹਰਿ ਜਾਪੁ ਰਸਨ. ਨ ਜਾਪਿਆ ॥੩॥
binavant naanak. sanjog bhoolaa; har jaap rasan. na jaapiaa |3|
Punjabi
ਨਾਨਕ ਬੇਨਤੀ ਕਰਦਾ ਹੈ ਮੰਦ ਭਾਵੀ ਕਾਰਨ ਉਹ ਕੁਰਾਹੇ ਪਿਆ ਹੋਇਆ ਹੈ। ਆਪਣੀ ਜੀਭ ਦੁਆਰਾ ਉਹ ਰਾਮ ਦੇ ਨਾਮ ਦਾ ਜਾਪ ਨਹੀਂ ਕਰਦਾ।
English
Prays Nanak, by his cursed destiny he has gone astray; with his tongue, he does not chant the Name of the Lord. ||3||
ਤੁਝ ਬਿਨੁ. ਕੋ ਨਾਹੀ; ਪ੍ਰਭ ਰਾਖਨਹਾਰਾ ਰਾਮ ॥
tujh bin. ko naahee; prabh raakhanahaaraa raam |
Punjabi
ਤੇਰੇ ਬਾਝੋਂ ਹੇ ਪ੍ਰਭੂ ਪ੍ਰਮੇਸ਼ਰ! ਬੰਦੇ ਨੂੰ ਕੋਈ ਭੀ ਬਚਾਉਣ ਵਾਲਾ ਨਹੀਂ।
English
Without You, God, no one is our savior.
ਪਤਿਤ. ਉਧਾਰਣ; ਹਰਿ ਬਿਰਦੁ ਤੁਮਾਰਾ ਰਾਮ ॥
patit. udhaaran; har birad tumaaraa raam |
Punjabi
ਪਾਪੀਆਂ ਨੂੰ ਪਾਰ ਉਤਾਰਨਾ ਤੇਰਾ ਨਿਤ-ਕ੍ਰਮ ਹੈ, ਹੇ ਸੁਆਮੀ ਵਾਹਿਗੁਰੂ!
English
It is Your Nature, Lord, to save the sinners.
ਪਤਿਤ ਉਧਾਰਨ. ਸਰਨਿ ਸੁਆਮੀ; ਕ੍ਰਿਪਾ ਨਿਧਿ ਦਇਆਲਾ ॥
patit udhaaran. saran suaamee; kripaa nidh deaalaa |
Punjabi
ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ! ਅਤੇ ਰਹਿਮਤ ਦੇ ਸਮੁੰਦਰ, ਮਿਹਰਬਾਨ ਮਾਲਕ, ਮੈਂ ਤੇਰੀ ਪਨਾਹ ਲਈ ਹੈ।
English
O Savior of sinners, I have entered Your Sanctuary, O Lord and Master, Compassionate Ocean of Mercy.
ਅੰਧ ਕੂਪ ਤੇ. ਉਧਰੁ ਕਰਤੇ; ਸਗਲ ਘਟ ਪ੍ਰਤਿਪਾਲਾ ॥
andh koop te. udhar karate; sagal ghatt pratipaalaa |
Punjabi
ਹੇ ਸਾਰਿਆਂ ਦਿਲਾਂ, ਦੇ ਪਾਲਣ-ਪੋਸਣਹਾਰ, ਸਿਰਜਣਹਾਰ ਮੈਨੂੰ ਸੰਸਾਰ ਦੇ ਅੰਨ੍ਹੇ ਖੂਹ ਤੋਂ ਬਾਹਰ ਕੱਢ ਲੈ।
English
Please, rescue me from the deep, dark pit, O Creator, Cherisher of all hearts.
ਸਰਨਿ ਤੇਰੀ ਕਟਿ ਮਹਾ ਬੇੜੀ; ਇਕੁ ਨਾਮੁ ਦੇਹਿ ਅਧਾਰਾ ॥
saran teree katt mahaa berree; ik naam dehi adhaaraa |
Punjabi
ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਮੇਰੀਆਂ ਭਾਰੀਆਂ ਜ਼ੰਜੀਰਾਂ ਨੂੰ ਵੱਢ ਸੁਟ ਅਤੇ ਮੈਨੂੰ ਕੇਵਲ ਆਪਣੇ ਨਾਮ ਦਾ ਆਸਰਾ ਬਖਸ਼।
English
I seek Your Sanctuary; please, cut away these heavy bonds, and give me the Support of the One Name.