Ang 583
ਆਪੁ ਛੋਡਿ ਸੇਵਾ ਕਰੀ; ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥
aap chhodd sevaa karee; pir sacharraa milai sehaj subhaae |
Punjabi
ਆਪਣੀ ਹੰਗਤਾ ਨੂੰ ਤਿਆਗ ਕੇ ਮੈਂ ਉਨ੍ਹਾਂ ਦੀ ਘਾਲ ਕਮਾਉਂਦੀ ਹਾਂ। ਇਸ ਤਰ੍ਹਾਂ ਸੱਚਾ ਪਤੀ ਸੁਭਾਵਕ ਹੀ ਮੈਨੂੰ ਮਿਲ ਪਵੇਗਾ।
English
Renouncing ego, I serve them; thus I meet my True Husband Lord, with intuitive ease.
ਪਿਰੁ ਸਚਾ ਮਿਲੈ ਆਏ. ਸਾਚੁ ਕਮਾਏ; ਸਾਚਿ ਸਬਦਿ ਧਨ ਰਾਤੀ ॥
pir sachaa milai aae. saach kamaae; saach sabad dhan raatee |
Punjabi
ਪਤਨੀ ਸੱਚ ਦੀ ਕਮਾਈ ਕਰਦੀ ਹੈ ਅਤੇ ਸਤਿਨਾਮ ਨਾਲ ਰੰਗੀ ਹੋਈ ਹੈ। ਸੱਚਾ ਪਤੀ ਆ ਕੇ ਉਸ ਨੂੰ ਮਿਲ ਪੈਂਦਾ ਹੈ।
English
The True Husband Lord comes to meet the soul-bride who practices Truth, and is imbued with the True Word of the Shabad.
ਕਦੇ ਨ ਰਾਂਡ. ਸਦਾ ਸੋਹਾਗਣਿ; ਅੰਤਰਿ ਸਹਜ ਸਮਾਧੀ ॥
kade na raandd. sadaa sohaagan; antar sehaj samaadhee |
Punjabi
ਉਹ ਕਦਾਚਿਤ ਵਿਧਵਾ ਨਹੀਂ ਹੁੰਦੀ ਤੇ ਸਦੀਵ ਹੀ ਅਨੰਦ ਪਤਨੀ ਬਣੀ ਰਹਿੰਦੀ ਹੈ। ਆਪਣੇ ਚਿੱਤ ਅੰਦਰ ਉਹ ਬੈਕੁੰਠੀ ਤਾੜੀ ਨੂੰ ਪਰਾਪਤ ਹੋ ਜਾਂਦੀ ਹੈ।
English
She shall never become a widow; she shall always be a happy bride. Deep within herself, she dwells in the celestial bliss of Samaadhi.
ਪਿਰੁ ਰਹਿਆ ਭਰਪੂਰੇ. ਵੇਖੁ ਹਦੂਰੇ; ਰੰਗੁ ਮਾਣੇ ਸਹਜਿ ਸੁਭਾਏ ॥
pir rahiaa bharapoore. vekh hadoore; rang maane sehaj subhaae |
Punjabi
ਪਤੀ ਸਾਰਿਆਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ। ਉਸ ਨੂੰ ਐਨ ਨੇੜੇ ਤੱਕ ਕੇ, ਉਹ ਸੁਭਾਵਕ ਹੀ ਉਸ ਦੀ ਪ੍ਰੀਤ ਦਾ ਅਨੰਦ ਲੈਂਦੀ ਹੈ।
English
Her Husband Lord is fully pervading everywhere; beholding Him ever-present, she enjoys His Love, with intuitive ease.
ਜਿਨੀ ਆਪਣਾ ਕੰਤੁ ਪਛਾਣਿਆ; ਹਉ ਤਿਨ ਪੂਛਉ ਸੰਤਾ ਜਾਏ ॥੩॥
jinee aapanaa kant pachhaaniaa; hau tin poochhau santaa jaae |3|
Punjabi
ਜਿਨ੍ਹਾਂ ਸਾਧੂਆਂ ਨੇ ਆਪਣੇ ਪਤੀ ਨੂੰ ਪਹਿਚਾਣਿਆ ਹੈ, ਮੈਂ ਉਨ੍ਹਾਂ ਕੋਲ ਜਾ ਕੇ ਆਪਣੇ ਸਾਈਂ ਬਾਰੇ ਪੁੱਛਦੀ ਹਾਂ।
English
Those who have realized their Husband Lord - I go and ask those Saints about Him. ||3||
ਪਿਰਹੁ ਵਿਛੁੰਨੀਆ ਭੀ ਮਿਲਹ; ਜੇ ਸਤਿਗੁਰ ਲਾਗਹ ਸਾਚੇ ਪਾਏ ॥
pirahu vichhuneea bhee milah; je satigur laagah saache paae |
Punjabi
ਵਿਛੁੜੀਆਂ ਹੋਈਆਂ ਭੀ ਆਪਣੇ ਪਤੀ ਨੂੰ ਮਿਲ ਪੈਂਦੀਆਂ ਹਨ, ਜੇਕਰ ਉਹ ਸੱਚੇ ਸਤਿਗੁਰਾਂ ਦੇ ਪੈਰੀ ਪੈ ਜਾਣ।
English
The separated ones also meet with their Husband Lord, if they fall at the Feet of the True Guru.
ਸਤਿਗੁਰੁ ਸਦਾ ਦਇਆਲੁ ਹੈ; ਅਵਗੁਣ ਸਬਦਿ ਜਲਾਏ ॥
satigur sadaa deaal hai; avagun sabad jalaae |
Punjabi
ਸੱਚੇ ਗੁਰੂ ਸਦੀਵ ਹੀ ਮਿਹਰਬਾਨ ਹਨ। ਉਨ੍ਹਾਂ ਦੇ ਉਪਦੇਸ਼ ਦੁਆਰਾ, ਬੰਦੇ ਦੀਆਂ ਬਦੀਆਂ ਸੜ ਸੁਆਹ ਹੋ ਜਾਂਦੀਆਂ ਹਨ।
English
The True Guru is forever merciful; through the Word of His Shabad, demerits are burnt away.
ਅਉਗੁਣ ਸਬਦਿ ਜਲਾਏ. ਦੂਜਾ ਭਾਉ ਗਵਾਏ; ਸਚੇ ਹੀ ਸਚਿ ਰਾਤੀ ॥
aaugun sabad jalaae. doojaa bhaau gavaae; sache hee sach raatee |
Punjabi
ਆਪਣੀਆਂ ਬਦੀਆਂ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਸਾੜ ਕੇ, ਜਗਿਆਸੂ-ਰੂਪ, ਪਤਨੀ ਦਵੈਤ-ਭਾਵ ਨੂੰ ਤਿਆਗ ਦਿੰਦੀ ਹੈ ਅਤੇ ਕੇਵਲ ਸੱਚੇ ਸਾਹਿਬ ਵਿੱਚ ਲੀਨ ਰਹਿੰਦੀ ਹੈ।
English
Burning away her demerits through the Shabad, the soul-bride eradicates her love of duality, and remains absorbed in the True, True Lord.
ਸਚੈ ਸਬਦਿ ਸਦਾ ਸੁਖੁ ਪਾਇਆ; ਹਉਮੈ ਗਈ ਭਰਾਤੀ ॥
sachai sabad sadaa sukh paaeaa; haumai gee bharaatee |
Punjabi
ਸੱਚੇ ਨਾਮ ਦੁਆਰਾ, ਸਦੀਵੀ ਸਥਿਰ ਆਰਾਮ ਮਿਲ ਜਾਂਦਾ ਹੈ ਤੇ ਸਵੈ-ਹੰਗਤਾ ਦੇ ਸੰਦੇਹ ਦੂਰ ਹੋ ਜਾਂਦੇ ਹਨ।
English
Through the True Shabad, everlasting peace is obtained, and egotism and doubt are dispelled.
ਪਿਰੁ ਨਿਰਮਾਇਲੁ ਸਦਾ ਸੁਖਦਾਤਾ; ਨਾਨਕ ਸਬਦਿ ਮਿਲਾਏ ॥
pir niramaaeil sadaa sukhadaataa; naanak sabad milaae |
Punjabi
ਪਵਿੱਤ੍ਰ ਪਤੀ ਸਦੀਵ ਹੀ ਆਰਾਮ-ਬਖਸ਼ਣਹਾਰ ਹੈ। ਗੁਰਾਂ ਦੀ ਸਿਖਮਤ ਦੁਆਰਾ ਉਹ ਮਿਲਦਾ ਹੈ, ਹੇ ਨਾਨਕ!
English
The Immaculate Husband Lord is forever the Giver of peace; O Nanak, through the Word of His Shabad, He is met.
ਪਿਰਹੁ ਵਿਛੁੰਨੀਆ ਭੀ ਮਿਲਹ; ਜੇ ਸਤਿਗੁਰ ਲਾਗਹ ਸਾਚੇ ਪਾਏ ॥੪॥੧॥
pirahu vichhuneea bhee milah; je satigur laagah saache paae |4|1|
Punjabi
ਵਿਛੁੜੀਆਂ ਹੋਈਆਂ ਪਤਨੀਆਂ ਭੀ ਆਪਣੇ ਸਿਰ ਦੇ ਸਾਈਂ ਨੂੰ ਮਿਲ ਪੈਂਦੀਆਂ ਹਨ, ਜੇਕਰ ਉਹ ਸੱਚੇ ਗੁਰਾਂ ਦੇ ਪੈਰੀ ਲੱਗ ਜਾਣ।
English
The separated ones also meet with their Husband Lord, if they fall at the feet of the True Guru. ||4||1||
ਵਡਹੰਸੁ ਮਹਲਾ ੩ ॥
vaddahans mahalaa 3 |
Punjabi
ਵਡਹੰਸ ਤੀਜੀ ਪਾਤਿਸ਼ਾਹੀ।
English
Wadahans, Third Mehl:
ਸੁਣਿਅਹੁ ਕੰਤ ਮਹੇਲੀਹੋ; ਪਿਰੁ ਸੇਵਿਹੁ ਸਬਦਿ ਵੀਚਾਰਿ ॥
suniahu kant maheleeho; pir sevihu sabad veechaar |
Punjabi
ਤੁਸੀਂ ਸੁਣੋਂ, ਹੇ ਪਤੀ ਦੀਆਂ ਪਤਨੀਓ! ਤੁਸੀਂ ਆਪਣੇ ਪ੍ਰੀਤਮ ਦੀ ਸੇਵਾ ਕਰੋ ਅਤੇ ਉਸ ਦੇ ਨਾਮ ਨੂੰ ਸਿਮਰੋ।
English
Listen, O brides of the Lord: serve your Beloved Husband Lord, and contemplate the Word of His Shabad.
ਅਵਗਣਵੰਤੀ. ਪਿਰੁ, ਨ ਜਾਣਈ; ਮੁਠੀ ਰੋਵੈ ਕੰਤ ਵਿਸਾਰਿ ॥
avaganavantee. pir, na jaanee; mutthee rovai kant visaar |
Punjabi
ਗੁਣ-ਵਿਹੂਣ ਪਤਨੀ ਆਪਣੇ ਭਰਤੇ ਨੂੰ ਨਹੀਂ ਜਾਣਦੀ ਅਤੇ ਉਹ ਠੱਗੀ ਗਈ ਹੈ। ਆਪਣੇ ਪਤੀ ਨੂੰ ਭੁਲਾ ਕੇ ਉਹ ਰੋਂਦੀ ਰਹਿੰਦੀ ਹੈ।
English
The worthless bride does not know her Husband Lord - she is deluded; forgetting her Husband Lord, she weeps and wails.
ਰੋਵੈ ਕੰਤ ਸੰਮਾਲਿ. ਸਦਾ ਗੁਣ ਸਾਰਿ; ਨਾ ਪਿਰੁ ਮਰੈ. ਨ ਜਾਏ ॥
rovai kant samaal. sadaa gun saar; naa pir marai. na jaae |
Punjabi
ਆਪਣੇ ਪ੍ਰਭੂ-ਪਤੀ ਨੂੰ ਯਾਦ ਕਰ ਅਤੇ ਹਮੇਸ਼ਾਂ ਉਸ ਦੀਆਂ ਖੂਬੀਆਂ ਦਾ ਧਿਆਨ ਧਾਰ, ਨੇਕ ਵਹੁਟੀ ਵੈਰਾਗਮਈ ਅਥਰੂ ਵਹਾਉਂਦੀ ਹੈ। ਉਸ ਦਾ ਸਵਾਮੀ ਨਾਂ ਮਰਦਾ ਹੈ ਨਾਂ ਹੀ ਕਿਧਰੇ ਜਾਂਦਾ ਹੈ।
English
She weeps, thinking of her Husband Lord, and she cherishes His virtues; her Husband Lord does not die, and does not leave.
ਗੁਰਮੁਖਿ ਜਾਤਾ. ਸਬਦਿ ਪਛਾਤਾ; ਸਾਚੈ ਪ੍ਰੇਮਿ ਸਮਾਏ ॥
guramukh jaataa. sabad pachhaataa; saachai prem samaae |
Punjabi
ਗੁਰਾਂ ਦੇ ਰਾਹੀਂ ਸਾਹਿਬ ਜਾਣਿਆ ਜਾਂਦਾ ਹੈ, ਨਾਮ ਦੇ ਰਾਹੀਂ ਉਹ ਅਨੁਭਵ ਕੀਤਾ ਜਾਂਦਾ ਹੈ ਅਤੇ ਸੱਚੀ ਪ੍ਰੀਤ ਦੇ ਰਾਹੀਂ ਇਨਸਾਨ ਉਸ ਅੰਦਰ ਲੀਨ ਹੋ ਜਾਂਦਾ ਹੈ।
English
As Gurmukh, she knows the Lord; through the Word of His Shabad, He is realized; through True Love, she merges with Him.
ਜਿਨਿ ਅਪਣਾ ਪਿਰੁ. ਨਹੀ ਜਾਤਾ, ਕਰਮ ਬਿਧਾਤਾ; ਕੂੜਿ ਮੁਠੀ ਕੂੜਿਆਰੇ ॥
jin apanaa pir. nahee jaataa, karam bidhaataa; koorr mutthee koorriaare |
Punjabi
ਕੂੜੀ ਪਤਨੀ ਨੂੰ, ਜੋ ਕਿਸਮਤ ਦੇ ਲਿਖਾਰੀ ਆਪਣੇ ਪਤੀ ਨੂੰ ਨਹੀਂ ਜਾਣਦੀ, ਝੂਠ ਨੇ ਠੱਗ ਲਿਆ ਹੈ।
English
She who does not know her Husband Lord, the Architect of karma, is deluded by falsehood - she herself is false.
ਸੁਣਿਅਹੁ ਕੰਤ ਮਹੇਲੀਹੋ; ਪਿਰੁ ਸੇਵਿਹੁ ਸਬਦਿ ਵੀਚਾਰੇ ॥੧॥
suniahu kant maheleeho; pir sevihu sabad veechaare |1|
Punjabi
ਸੁਣੋ, ਹੇ ਪਤੀ ਦੀਓ ਪਤਨੀਓ! ਆਪਣੇ ਪਿਆਰ ਦੀ ਟਹਿਲ ਕਮਾਓ ਤੇ ਉਸ ਦੇ ਨਾਮ ਦਾ ਜਾਪ ਕਰੋ।
English
Listen, O brides of the Lord: serve your Beloved Husband Lord, and contemplate the Word of His Shabad. ||1||
ਸਭੁ ਜਗੁ ਆਪਿ ਉਪਾਇਓਨੁ; ਆਵਣੁ ਜਾਣੁ ਸੰਸਾਰਾ ॥
sabh jag aap upaaeon; aavan jaan sansaaraa |
Punjabi
ਆਪੇ ਹੀ ਸੁਆਮੀ ਨੇ ਸਾਰਾ ਜਹਾਨ ਸਾਜਿਆ ਹੈ। ਪ੍ਰਾਣੀ ਆਉਣ ਤੇ ਜਾਣ ਦੇ ਨੇਮ ਅਧੀਨ ਹੈ।
English
He Himself created the whole world; the world comes and goes.
ਮਾਇਆ ਮੋਹੁ ਖੁਆਇਅਨੁ; ਮਰਿ ਜੰਮੈ ਵਾਰੋ ਵਾਰਾ ॥
maaeaa mohu khuaaeian; mar jamai vaaro vaaraa |
Punjabi
ਧਨ-ਦੌਲਤ ਦੀ ਮਮਦਾ ਨੇ ਜੀਵ ਰੂਪੀ ਇਸਤ੍ਰੀ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਹ ਮੁੜ ਮੁੜ ਕੇ ਮਰਦੀ ਤੇ ਜੰਮਦੀ ਹੈ।
English
The love of Maya has ruined the world; people die, to be re-born, over and over again.
ਮਰਿ ਜੰਮੈ ਵਾਰੋ ਵਾਰਾ. ਵਧਹਿ ਬਿਕਾਰਾ; ਗਿਆਨ ਵਿਹੂਣੀ ਮੂਠੀ ॥
mar jamai vaaro vaaraa. vadheh bikaaraa; giaan vihoonee mootthee |
Punjabi
ਉਹ ਮੁੜ ਮੁੜ ਕੇ ਜੰਮਦੀ ਹੈ। ਉਸ ਦੇ ਪਾਪ ਵਧਦੇ ਜਾਂਦੇ ਹਨ ਅਤੇ ਬ੍ਰਹਿਮ-ਵੀਚਾਰ ਦੇ ਬਗੈਰ ਉਹ ਠੱਗੀ ਗਈ ਹੈ।
English
People die to be re-born, over and over again, while their sins increase; without spiritual wisdom, they are deluded.
ਬਿਨੁ ਸਬਦੈ ਪਿਰੁ. ਨ ਪਾਇਓ, ਜਨਮੁ ਗਵਾਇਓ; ਰੋਵੈ ਅਵਗੁਣਿਆਰੀ ਝੂਠੀ ॥
bin sabadai pir. na paaeo, janam gavaaeo; rovai avaguniaaree jhootthee |
Punjabi
ਨਾਮ ਦੇ ਬਗੈਰ ਉਹ ਆਪਣੇ ਕੰਤ ਨੂੰ ਪਰਾਪਤ ਨਹੀਂ ਹੁੰਦੀ ਅਤੇ ਆਪਣਾ ਜੀਵਨ ਗੁਆ ਲੈਂਦੀ ਹੈ। ਸੋ, ਗੁਣ-ਵਿਹੂਣ ਕੂੜੀ ਇਸਤਰੀ ਵਿਰਲਾਪ ਕਰਦੀ ਹੈ।
English
Without the Word of the Shabad, the Husband Lord is not found; the worthless, false bride wastes her life away, weeping and wailing.
ਪਿਰੁ ਜਗਜੀਵਨੁ. ਕਿਸ ਨੋ ਰੋਈਐ; ਰੋਵੈ ਕੰਤੁ ਵਿਸਾਰੇ ॥
pir jagajeevan. kis no roeeai; rovai kant visaare |
Punjabi
ਮੇਰਾ ਪ੍ਰੀਤਮ ਜਗਤ ਦੀ ਜਿੰਦ-ਜਾਨ ਹੈ, ਤਦ ਕਿਸ ਦੇ ਲਈ ਵਿਰਲਾਪ ਕਰਨਾ ਹiੋੲਆ। ਪਤਨੀ ਆਪਣੇ ਕੰਤ ਨੂੰ ਵਿਸਾਰਨ ਤੇ ਹੀ ਰੋਂਦੀ ਹੈ।
English
He is my Beloved Husband Lord, the Life of the World - for whom should I weep? They alone weep, who forget their Husband Lord.
ਸਭੁ ਜਗੁ ਆਪਿ ਉਪਾਇਓਨੁ; ਆਵਣੁ ਜਾਣੁ ਸੰਸਾਰੇ ॥੨॥
sabh jag aap upaaeon; aavan jaan sansaare |2|
Punjabi
ਸਮੂਹ ਆਲਮ ਅਤੇ ਜੀਵ ਦਾ ਆਉਣਾ ਤੇ ਜਾਣਾ ਸੁਆਮੀ ਨੈ ਆਪ ਹੀ ਰਚਿਆ ਹੈ।
English
He Himself created the whole world; the world comes and goes. ||2||
ਸੋ ਪਿਰੁ ਸਚਾ. ਸਦ ਹੀ ਸਾਚਾ ਹੈ; ਨਾ ਓਹੁ ਮਰੈ. ਨ ਜਾਏ ॥
so pir sachaa. sad hee saachaa hai; naa ohu marai. na jaae |
Punjabi
ਸੱਚਾ, ਸਦੀਵੀ ਸੱਚਾ ਹੈ ਉਹ ਕੰਤ। ਨਾਂ ਉਹ ਮਰਦਾ ਹੈ ਅਤੇ ਨਾਂ ਹੀ ਕਿਤੇ ਜਾਂਦਾ ਹੈ।
English
That Husband Lord is True, forever True; He does not die, and He does not leave.
ਭੂਲੀ ਫਿਰੈ ਧਨ ਇਆਣੀਆ; ਰੰਡ ਬੈਠੀ ਦੂਜੈ ਭਾਏ ॥
bhoolee firai dhan eaaneea; randd baitthee doojai bhaae |
Punjabi
ਬੇਸਮਝ ਪਤਨੀ ਕੁਰਾਹੇ ਪਈ ਹੋਈ ਹੈ ਅਤੇ ਦਵੈਤ-ਭਾਵ ਰਾਹੀਂ ਵਿਧਵਾ ਬਣੀ ਬੈਠੀ ਹੈ।
English
The ignorant soul-bride wanders in delusion; in the love of duality, she sits like a widow.
ਰੰਡ ਬੈਠੀ ਦੂਜੈ ਭਾਏ. ਮਾਇਆ ਮੋਹਿ ਦੁਖੁ ਪਾਏ; ਆਵ ਘਟੈ ਤਨੁ ਛੀਜੈ ॥
randd baitthee doojai bhaae. maaeaa mohi dukh paae; aav ghattai tan chheejai |
Punjabi
ਹੋਰਸ ਦੀ ਪ੍ਰੀਤ ਰਾਹੀਂ ਉਹ ਵਿਧਵਾ ਦੀ ਤਰ੍ਹਾਂ ਬਹਿੰਦੀ ਹੈ, ਧਨ-ਦੌਲਤ ਦੀ ਲਗਨ ਰਾਹੀਂ ਉਹ ਦੁੱਖ ਪਾਉਂਦੀ ਹੈ, ਉਸ ਦੀ ਉਮਰ ਘਟਦੀ ਤੇ ਦੇਹ ਨਾਸ ਹੁੰਦੀ ਜਾ ਰਹੀ ਹੈ।
English
She sits like a widow, in the love of duality; through emotional attachment to Maya, she suffers in pain. She is growing old, and her body is withering away.
ਜੋ ਕਿਛੁ ਆਇਆ ਸਭੁ ਕਿਛੁ ਜਾਸੀ; ਦੁਖੁ ਲਾਗਾ ਭਾਇ ਦੂਜੈ ॥
jo kichh aaeaa sabh kichh jaasee; dukh laagaa bhaae doojai |
Punjabi
ਜਿਹੜਾ ਕੁਝ ਆਇਆ (ਉਪਜਿਆ) ਹੈ, ਉਹ ਸਾਰਾ ਹੀ ਟੁਰ ਵੰਝੇਗਾ। ਸੰਸਾਰੀ ਮੋਹ ਦੇ ਜ਼ਰੀਏ, ਬੰਦਾ ਦੁੱਖ ਉਠਾਉਂਦਾ ਹੈ।
English
Whatever has come, all that shall pass away; through the love of duality, they suffer in pain.
ਜਮਕਾਲੁ. ਨ ਸੂਝੈ, ਮਾਇਆ ਜਗੁ ਲੂਝੈ; ਲਬਿ ਲੋਭਿ ਚਿਤੁ ਲਾਏ ॥
jamakaal. na soojhai, maaeaa jag loojhai; lab lobh chit laae |
Punjabi
ਬੰਦਾ ਮੌਤ ਦੇ ਦੂਤ ਨੂੰ ਅਨੁਭਵ ਨਹੀਂ ਕਰਦਾ, ਧਨ-ਦੌਲਤ ਦੀ ਲਾਲਸਾ ਕਰਦਾ ਹੈ ਤੇ ਆਪਣੇ ਮਨ ਨੂੰ ਹਿਰਸ ਅਤੇ ਤਮ੍ਹਾ ਨਾਲ ਜੋੜਦਾ ਹੈ।
English
They do not see the Messenger of Death; they long for Maya, and their consciousness is attached to greed.
ਸੋ ਪਿਰੁ ਸਾਚਾ. ਸਦ ਹੀ ਸਾਚਾ; ਨਾ ਓਹੁ ਮਰੈ. ਨ ਜਾਏ ॥੩॥
so pir saachaa. sad hee saachaa; naa ohu marai. na jaae |3|
Punjabi
ਸੱਚਾ, ਸਦੀਵੀ ਸੱਚਾ ਹੈ ਉਹ ਸਿਰ ਦੇ ਸਾਂਈ। ਉਹ ਮਰਦਾ ਨਹੀਂ ਨਾਂ ਹੀ ਕਿਧਰੇ ਜਾਂਦਾ ਹੈ।
English
That Husband Lord is True, forever True; He does not die, and He does not leave. ||3||
ਇਕਿ ਰੋਵਹਿ. ਪਿਰਹਿ ਵਿਛੁੰਨੀਆ; ਅੰਧੀ. ਨਾ ਜਾਣੈ ਪਿਰੁ ਨਾਲੇ ॥
eik roveh. pireh vichhuneea; andhee. naa jaanai pir naale |
Punjabi
ਆਪਣੇ ਪਤੀ ਨਾਲੋਂ ਵਿਛੁੜੀਆਂ ਹੋਈਆਂ ਕਈ ਪਤਨੀਆਂ ਰੋਂਦੀਆਂ ਹਨ। ਉਹ ਅੰਨ੍ਹੀਆਂ ਨਹੀਂ ਜਾਣਦੀਆਂ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਦੇ ਨਾਲ ਹੈ।
English
Some weep and wail, separated from their Husband Lord; the blind ones do not know that their Husband is with them.
ਗੁਰ ਪਰਸਾਦੀ ਸਾਚਾ ਪਿਰੁ ਮਿਲੈ; ਅੰਤਰਿ ਸਦਾ ਸਮਾਲੇ ॥
gur parasaadee saachaa pir milai; antar sadaa samaale |
Punjabi
ਗੁਰਾਂ ਦੀ ਦਇਆ ਦੁਆਰਾ, ਸੱਚਾ ਪਤੀ ਮਿਲਦਾ ਹੈ ਅਤੇ ਪਤਨੀ ਆਪਣੇ ਚਿੱਤ ਵਿੱਚ ਹਮੇਸ਼ਾਂ ਉਸ ਨੂੰ ਯਾਦ ਕਰਦੀ ਹੈ।
English
By Guru's Grace, they may meet with their True Husband, and cherish Him always deep within.
ਪਿਰੁ ਅੰਤਰਿ ਸਮਾਲੇ. ਸਦਾ ਹੈ ਨਾਲੇ; ਮਨਮੁਖਿ ਜਾਤਾ ਦੂਰੇ ॥
pir antar samaale. sadaa hai naale; manamukh jaataa doore |
Punjabi
ਉਸ ਨੂੰ ਹਮੇਸ਼ਾਂ ਆਪਣੇ ਅੰਗ-ਸੰਗ ਜਾਣ ਕੇ, ਉਹ ਆਪਣੇ ਚਿੱਤ ਵਿੱਚ ਆਪਣੇ ਪਤੀ ਨੂੰ ਯਾਦ ਕਰਦੀ ਹੈ। ਅਧਰਮਣਾਂ ਉਸ ਨੂੰ ਦੁਰੇਡੇ ਖਿਆਲ ਕਰਦੀਆਂ ਹਨ।
English
She cherishes her Husband deep within herself - He is always with her; the self-willed manmukhs think that He is far away.
ਇਹੁ ਤਨੁ ਰੁਲੈ ਰੁਲਾਇਆ, ਕਾਮਿ ਨ ਆਇਆ; ਜਿਨਿ ਖਸਮੁ. ਨ ਜਾਤਾ ਹਦੂਰੇ ॥
eihu tan rulai rulaaeaa, kaam na aaeaa; jin khasam. na jaataa hadoore |
Punjabi
ਜਿਹੜੀ ਵਹੁਟੀ ਆਪਣੇ ਸਿਰ ਦੇ ਸਾਈਂ ਦੀ ਹਜ਼ੂਰੀ ਨੂੰ ਅਨੁਭਵ ਨਹੀਂ ਕਰਦੀ, ਉਸ ਦੀ ਇਹ ਦੇਹ ਮਿੱਟੀ ਵਿੱਚ ਰੁਲਦੀ ਹੈ ਅਤੇ ਕਿਸੇ ਕੰਮ ਨਹੀਂ ਆਉਂਦੀ।
English
This body rolls in the dust, and is totally useless; it does not realize the Presence of the Lord and Master.