Ang 683
ਮਹਾ ਕਲੋਲ ਬੁਝਹਿ. ਮਾਇਆ ਕੇ; ਕਰਿ ਕਿਰਪਾ. ਮੇਰੇ ਦੀਨ ਦਇਆਲ ॥
mahaa kalol bujheh. maaeaa ke; kar kirapaa. mere deen deaal |
Punjabi
ਮੈਂਡੇ ਮਸਕੀਨਾਂ ਉਤੇ ਮਿਹਰਬਾਨ ਸੁਆਮੀ, ਮੇਰੇ ਉਤੇ ਤਰਸ ਕਰ ਤਾਂ ਜੋ ਮੋਹਨੀ ਮਾਇਆ ਦੇ ਪਰਮ ਅਚੰਭਿਆਂ ਦਾ ਮੈਂ ਖਿਆਲ ਹੀ ਨਾਂ ਕਰਾਂ।
English
Please shower Your Mercy upon me, and permit me to ignore the great enticements of Maya, O Lord, Merciful to the meek.
ਅਪਣਾ ਨਾਮੁ ਦੇਹਿ. ਜਪਿ ਜੀਵਾ; ਪੂਰਨ ਹੋਇ. ਦਾਸ ਕੀ ਘਾਲ ॥੧॥
apanaa naam dehi. jap jeevaa; pooran hoe. daas kee ghaal |1|
Punjabi
ਹੇ ਸਾਈਂ! ਆਪਣੇ ਦਾਸ ਦੀ ਕੜੀ ਮੁਸ਼ੱਕਤ ਨੂੰ ਸਫਲੀ ਕਰ ਅਤੇ ਉਸ ਨੂੰ ਆਪਣੇ ਨਾਮ ਦੀ ਦਾਤ ਬਖਸ਼, ਜਿਸ ਨੂੰ ਸਿਮਰ ਕੇ ਉਹ ਜੀਉਂਦਾ ਹੈ।
English
Give me Your Name - chanting it, I live; please bring the efforts of Your slave to fruition. ||1||
ਸਰਬ ਮਨੋਰਥ. ਰਾਜ ਸੂਖ ਰਸ; ਸਦ ਖੁਸੀਆ ਕੀਰਤਨੁ ਜਪਿ ਨਾਮ ॥
sarab manorath. raaj sookh ras; sad khuseea keeratan jap naam |
Punjabi
ਨਾਮ ਦਾ ਉਚਾਰਨ ਕਰ ਕੇ ਅਤੇ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਬੰਦਾ ਰਾਜ ਭਾਗ, ਸੁੱਖ, ਖੁਸ਼ੀਆਂ ਤੇ ਸਦੀਵੀ ਪ੍ਰਸੰਨਤਾ ਪਾ ਲੈਂਦਾ ਹੈ ਅਤੇ ਉਸ ਦੀਆਂ ਸਾਰੀਆਂ ਚਾਹਣਾਂ ਪੂਰੀਆਂ ਹੋ ਜਾਂਦੀਆਂ ਹਨ।
English
All desires, power, pleasure, joy and lasting bliss, are found by chanting the Naam, the Name of the Lord, and singing the Kirtan of His Praises.
ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ; ਨਾਨਕ. ਜਨ ਕੇ ਪੂਰਨ ਕਾਮ ॥੨॥੨੦॥੫੧॥
jis kai karam likhiaa dhur karatai; naanak. jan ke pooran kaam |2|20|51|
Punjabi
ਨਾਨਕ, ਜਿਸ ਸਾਹਿਬ ਦੇ ਗੋਲੇ ਦੀ ਮੁੱਢ ਤੋਂ ਕਰਤਾਰ ਨੇ ਐਸੀ ਭਾਵੀ ਲਿਖੀ ਹੋਈ ਹੈ, ਉਸ ਦੇ ਕਾਰਜ ਨੇਪਰੇ ਚੜ੍ਹ ਜਾਂਦੇ ਹਨ।
English
That humble servant of the Lord, who has such karma pre-ordained by the Creator Lord, O Nanak - his efforts are brought to perfect fruition. ||2||20||51||
ਧਨਾਸਰੀ ਮਃ ੫ ॥
dhanaasaree mahalaa 5 |
Punjabi
ਧਨਾਸਰੀ ਪੰਜਵੀਂ ਪਾਤਿਸ਼ਾਹੀ।
English
Dhanaasaree, Fifth Mehl:
ਜਨ ਕੀ, ਕੀਨੀ ਪਾਰਬ੍ਰਹਮਿ ਸਾਰ ॥
jan kee, keenee paarabraham saar |
Punjabi
ਪਰਮ ਪ੍ਰਭੂ ਆਪਣੇ ਨਫਰ ਦੀ ਸੰਭਾਲ ਕਰਦਾ ਹੈ।
English
The Supreme Lord God takes care of His humble servant.
ਨਿੰਦਕ ਟਿਕਨੁ. ਨ ਪਾਵਨਿ ਮੂਲੇ; ਊਡਿ ਗਏ ਬੇਕਾਰ ॥੧॥ ਰਹਾਉ ॥
nindak ttikan. na paavan moole; aoodd ge bekaar |1| rahaau |
Punjabi
ਦੂਸ਼ਨ ਲਾਉਣ ਵਾਲਿਆਂ ਨੂੰ ਕਦਾਚਿਤ ਠਹਿਰਨ ਨਹੀਂ ਦਿੱਤਾ ਜਾਂਦਾ। ਉਹ ਵਿਆਰਥ ਹੀ ਬਰਬਾਦ ਹੋ ਜਾਂਦੇ ਹਨ। ਠਹਿਰਾਉ।
English
The slanderers are not allowed to stay; they are pulled out by their roots, like useless weeds. ||1||Pause||
ਜਹ ਜਹ ਦੇਖਉ. ਤਹ ਤਹ ਸੁਆਮੀ; ਕੋਇ. ਨ ਪਹੁਚਨਹਾਰ ॥
jeh jeh dekhau. teh teh suaamee; koe. na pahuchanahaar |
Punjabi
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ, ਓਥੇ ਮੈਂ ਆਪਣੇ ਸਾਈਂ ਨੂੰ ਵੇਖਦਾ ਹਾਂ। ਇਸ ਲਈ ਕੋਈ ਭੀ ਮੇਰੀ ਬਰਾਬਰੀ ਨਹੀਂ ਕਰ ਸਕਦਾ।
English
Wherever I look, there I see my Lord and Master; no one can harm me.
ਜੋ ਜੋ ਕਰੈ ਅਵਗਿਆ ਜਨ ਕੀ; ਹੋਇ ਗਇਆ ਤਤ ਛਾਰ ॥੧॥
jo jo karai avagiaa jan kee; hoe geaa tat chhaar |1|
Punjabi
ਜੋ ਕੋਈ ਭੀ ਵਾਹਿਗੁਰੂ ਦੇ ਗੋਲੇ ਦੀ ਹੱਤਕ ਕਰਦਾ ਹੈ, ਉਹ ਤੁਰੰਤ ਹੀ ਸੁਆਹ ਹੋ ਜਾਂਦਾ ਹੈ।
English
Whoever shows disrespect to the Lord's humble servant, is instantly reduced to ashes. ||1||
ਕਰਨਹਾਰੁ ਰਖਵਾਲਾ ਹੋਆ; ਜਾ ਕਾ. ਅੰਤੁ ਨ ਪਾਰਾਵਾਰ ॥
karanahaar rakhavaalaa hoaa; jaa kaa. ant na paaraavaar |
Punjabi
ਸਿਰਜਣਹਾਰ ਜਿਸ ਦਾ ਓੜਕ, ਜਾਂ ਉਰਲਾ ਤੇ ਪਰਲਾ ਕਿਨਾਰਾ ਜਾਣਿਆ ਨਹੀਂ ਜਾ ਸਕਦਾ, ਉਸ ਦਾ ਰਖਿਅਕ ਹੋ ਗਿਆ ਹੈ।
English
The Creator Lord has become my protector; He has no end or limitation.
ਨਾਨਕ ਦਾਸ ਰਖੇ ਪ੍ਰਭਿ ਅਪੁਨੈ; ਨਿੰਦਕ ਕਾਢੇ ਮਾਰਿ ॥੨॥੨੧॥੫੨॥
naanak daas rakhe prabh apunai; nindak kaadte maar |2|21|52|
Punjabi
ਨਾਨਕ, ਸੁਆਮੀ ਨੇ ਆਪਣਿਆਂ ਗੋਲਿਆਂ ਨੂੰ ਬਚਾ ਲਿਆ ਹੈ ਤੇ ਉਨ੍ਹਾਂ ਉਤੇ ਦੂਸ਼ਣ ਲਾਉਣ ਵਾਲਿਆਂ ਨਿੰਦਕਾਂ ਨੂੰ ਮਾਰ ਨਠਾ ਦਿੱਤਾ ਹੈ।
English
O Nanak, God has protected and saved His slaves; He has driven out and destroyed the slanderers. ||2||21||52||
ਧਨਾਸਰੀ ਮਹਲਾ ੫ ਘਰੁ ੯ ਪੜਤਾਲ ॥
dhanaasaree mahalaa 5 ghar 9 parrataal |
Punjabi
ਧਨਾਸਰੀ ਪੰਜਵੀਂ ਪਾਤਿਸ਼ਾਹੀ। ਪੜਤਾਲ।
English
Dhanaasaree, Fifth Mehl, Ninth House, Partaal:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ; ਦਾਸ ਅਪੁਨੇ ਕਉ. ਨਾਮੁ ਦੇਵਹੁ ॥
har charan saran gobind dukh bhanjanaa; daas apune kau. naam devahu |
Punjabi
ਹੇ ਸ੍ਰਿਸ਼ਟੀ ਦੇ ਸੁਆਮੀ ਅਤੇ ਪੀੜ ਨਵਿਰਤ ਕਰਨਹਾਰ, ਵਾਹਿਗੁਰੂ! ਮੈਂ ਤੇਰੇ ਪੈਰਾਂ ਦੀ ਪਨਾਹ ਲੋੜਦਾ ਹਾਂ। ਆਪਣੇ ਗੋਲੇ ਨੂੰ ਤੂੰ ਆਪਣਾ ਨਾਮ ਬਖਸ਼।
English
O Lord, I seek the Sanctuary of Your feet; Lord of the Universe, Destroyer of pain, please bless Your slave with Your Name.
ਦ੍ਰਿਸਟਿ ਪ੍ਰਭ ਧਾਰਹੁ. ਕ੍ਰਿਪਾ ਕਰਿ ਤਾਰਹੁ; ਭੁਜਾ ਗਹਿ. ਕੂਪ ਤੇ ਕਾਢਿ ਲੇਵਹੁ ॥ ਰਹਾਉ ॥
drisatt prabh dhaarahu. kripaa kar taarahu; bhujaa geh. koop te kaadt levahu | rahaau |
Punjabi
ਹੇ ਸੁਆਮੀ! ਮੇਰੇ ਉਤੇ ਰਹਿਮ ਕਰ, ਆਪਣੀ ਰਹਿਮਤ ਦੁਆਰਾ ਮੇਰਾ ਪਾਰ ਉਤਾਰਾ ਕਰ ਅਤੇ ਮੈਨੂੰ ਬਾਹੋਂ ਫੜ ਕੇ ਸੰਸਾਰ ਰੂਪੀ ਖੂਹ ਵਿਚੋਂ ਬਾਹਰ ਕੱਢ ਲੈ। ਠਹਿਰਾਉ।
English
Be Merciful, God, and bless me with Your Glance of Grace; take my arm and save me - pull me up out of this pit! ||Pause||
ਕਾਮ ਕ੍ਰੋਧ ਕਰਿ ਅੰਧ. ਮਾਇਆ ਕੇ ਬੰਧ; ਅਨਿਕ ਦੋਖਾ ਤਨਿ ਛਾਦਿ ਪੂਰੇ ॥
kaam krodh kar andh. maaeaa ke bandh; anik dokhaa tan chhaad poore |
Punjabi
ਵਿਸ਼ੇ ਭੋਗ ਅਤੇ ਗੁੱਸੇ ਨੇ ਇਨਸਾਨ ਨੂੰ ਅੰਨ੍ਹਾ ਕਰ ਦਿੱਤਾ ਹੈ ਉਸ ਨੂੰ ਸੰਸਾਰੀ ਪਦਾਰਥਾਂ ਨੇ ਜਕੜਿਆ ਹੋਇਆ ਹੈ ਅਤੇ ਉਸ ਦਾ ਸਰੀਰ ਤੇ ਕਪੜੇ ਘਣੇ ਪਾਪਾਂ ਨਾਲ ਭਰੇ ਹੋਏ ਹਨ।
English
He is blinded by sexual desire and anger, bound by Maya; his body and clothes are filled with countless sins.
ਪ੍ਰਭ ਬਿਨਾ. ਆਨ ਨ ਰਾਖਨਹਾਰਾ; ਨਾਮੁ ਸਿਮਰਾਵਹੁ. ਸਰਨਿ ਸੂਰੇ ॥੧॥
prabh binaa. aan na raakhanahaaraa; naam simaraavahu. saran soore |1|
Punjabi
ਪ੍ਰਭੂ ਦੇ ਬਾਝੋਂ ਹੋਰ ਕੋਈ, ਇਨਸਾਨ ਨੂੰ ਬਚਾਉਣ ਵਾਲਾ ਨਹੀਂ। ਹੇ ਪਨਾਹ ਦੇਣ ਯੋਗ ਸੂਰਮੇ ਮੇਰੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾ।
English
Without God, there is no other protector; help me to chant Your Name, Almighty Warrior, Sheltering Lord. ||1||
ਪਤਿਤ. ਉਧਾਰਣਾ, ਜੀਅ ਜੰਤ ਤਾਰਣਾ; ਬੇਦ ਉਚਾਰ. ਨਹੀ ਅੰਤੁ ਪਾਇਓ ॥
patit. udhaaranaa, jeea jant taaranaa; bed uchaar. nahee ant paaeo |
Punjabi
ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਅਤੇ ਵੱਡੇ ਤੇ ਛੋਟੇ ਜੀਵਾਂ ਨੂੰ ਬਚਾਉਣਹਾਰ, ਪ੍ਰਭੂ! ਵੇਦਾਂ ਨੂੰ ਉਚਾਰਨ ਕਰਨ ਵਾਲਿਆਂ ਨੂੰ ਭੀ ਤੇਰਾ ਓੜਕ ਨਹੀਂ ਲੱਭਦਾ।
English
Redeemer of sinners, Saving Grace of all beings and creatures, even those who recite the Vedas have not found Your limit.
ਗੁਣਹ ਸੁਖ ਸਾਗਰਾ. ਬ੍ਰਹਮ ਰਤਨਾਗਰਾ; ਭਗਤਿ ਵਛਲੁ. ਨਾਨਕ ਗਾਇਓ ॥੨॥੧॥੫੩॥
gunah sukh saagaraa. braham ratanaagaraa; bhagat vachhal. naanak gaaeo |2|1|53|
Punjabi
ਮੇਰਾ ਸਾਹਿਬ ਵੱਡਿਆਈਆਂ ਅਤੇ ਸੁੱਖ ਦਾ ਸਮੁੰਦਰ ਅਤੇ ਜਵਹਿਰਾਤਾਂ ਦੀ ਖਾਣ ਹੈ। ਨਾਨਕ ਹਰੀ ਦੇ ਜਾਨਿਸਾਰ ਸੇਵਕਾਂ ਦੇ ਪਿਆਰੇ (ਵਾਹਿਗੁਰੂ) ਦਾ ਜੱਸ ਗਾਉਂਦਾ ਹੈ।
English
God is the ocean of virtue and peace, the source of jewels; Nanak sings the Praises of the Lover of His devotees. ||2||1||53||
ਧਨਾਸਰੀ ਮਹਲਾ ੫ ॥
dhanaasaree mahalaa 5 |
Punjabi
ਧਨਾਸਰੀ ਪੰਜਵੀਂ ਪਾਤਿਸ਼ਾਹੀ।
English
Dhanaasaree, Fifth Mehl:
ਹਲਤਿ ਸੁਖੁ. ਪਲਤਿ ਸੁਖੁ, ਨਿਤ ਸੁਖੁ ਸਿਮਰਨੋ; ਨਾਮੁ ਗੋਬਿੰਦ ਕਾ ਸਦਾ ਲੀਜੈ ॥
halat sukh. palat sukh, nit sukh simarano; naam gobind kaa sadaa leejai |
Punjabi
ਇਸ ਲੋਕ ਵਿੱਚ ਸੁੱਖ, ਪ੍ਰਲੋਕ ਵਿੱਚ ਸੁੱਖ ਅਤੇ ਹਮੇਸ਼ਾਂ ਲਈ ਆਰਾਮ ਹਰੀ ਦੀ ਬੰਦਗੀ ਰਾਹੀਂ ਮਿਲਦਾ ਹੈ। ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ।
English
Peace in this world, peace in the next world and peace forever, remembering Him in meditation. Chant forever the Name of the Lord of the Universe.
ਮਿਟਹਿ ਕਮਾਣੇ. ਪਾਪ ਚਿਰਾਣੇ; ਸਾਧਸੰਗਤਿ ਮਿਲਿ. ਮੁਆ ਜੀਜੈ ॥੧॥ ਰਹਾਉ ॥
mitteh kamaane. paap chiraane; saadhasangat mil. muaa jeejai |1| rahaau |
Punjabi
ਸਤਿ ਸੰਗਤ ਵਿੱਚ ਜੁੜਨ ਦੁਆਰਾ ਚਿਰੋਕਣੇ ਕੀਤੇਹੋਏ ਗੁਨਾਹ ਧੋਤੇ ਜਾਂਦੇ ਹਨ ਅਤੇ ਮੁਰਦਿਆਂ ਅੰਦਰ ਨਵਾਂ ਜੀਵਨ ਫੂਕਿਆ ਜਾਂਦਾ ਹੈ। ਠਹਿਰਾਉ।
English
The sins of past lives are erased, by joining the Saadh Sangat, the Company of the Holy; new life is infused into the dead. ||1||Pause||
ਰਾਜ ਜੋਬਨ. ਬਿਸਰੰਤ ਹਰਿ; ਮਾਇਆ ਮਹਾ ਦੁਖੁ. ਏਹੁ ਮਹਾਂਤ ਕਹੈ ॥
raaj joban. bisarant har; maaeaa mahaa dukh. ehu mahaant kahai |
Punjabi
ਤਾਕਤ, ਜੁਆਨੀ ਅਤੇ ਧਨ ਸੰਪਦਾ ਵਿੱਚ ਵਾਹਿਗੁਰੂ ਵਿਸਰ ਜਾਂਦਾ ਹੈ। ਇਹ ਇਕ ਵੱਡੀ ਮੁਸੀਬਤ ਹੈ। ਪਵਿੱਤਰ ਪੁਰਸ਼ ਇਸ ਤਰ੍ਹਾਂ ਆਖਦੇ ਹਨ।
English
In power, youth and Maya, the Lord is forgotten; this is the greatest tragedy - so say the spiritual sages.
ਆਸ ਪਿਆਸ. ਰਮਣ ਹਰਿ ਕੀਰਤਨ; ਏਹੁ ਪਦਾਰਥੁ ਭਾਗਵੰਤੁ ਲਹੈ ॥੧॥
aas piaas. raman har keeratan; ehu padaarath bhaagavant lahai |1|
Punjabi
ਵਾਹਿਗੁਰੂ ਦੀ ਕੀਰਤੀ ਉਚਾਰਨ ਤੇ ਗਾਉਣ ਦੀ ਚਾਹਿਨਾ ਅਤੇ ਤ੍ਰੇਹ ਇਸ ਦੌਲਤ ਦੀ ਦਾਤ ਕੇਵਲ ਕਿਸੇ ਕਰਮਾਂ ਵਾਲੇ ਨੂੰ ਹੀ ਮਿਲਦੀ ਹੈ।
English
Hope and desire to sing the Kirtan of the Lord's Praises - this is the treasure of the most fortunate devotees. ||1||
ਸਰਣਿ ਸਮਰਥ ਅਕਥ ਅਗੋਚਰਾ; ਪਤਿਤ. ਉਧਾਰਣ ਨਾਮੁ ਤੇਰਾ ॥
saran samarath akath agocharaa; patit. udhaaran naam teraa |
Punjabi
ਹੇ ਪਨਾਹ ਦੇ ਯੋਗ, ਅਕਹਿ ਅਤੇ ਅਗਾਧ ਸੁਆਮੀ! ਤੈਂਡਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
English
O Lord of Sanctuary, all-powerful, imperceptible and unfathomable - Your Name is the Purifier of sinners.
ਅੰਤਰਜਾਮੀ ਨਾਨਕ ਕੇ ਸੁਆਮੀ; ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥
antarajaamee naanak ke suaamee; sarabat pooran tthaakur meraa |2|2|54|
Punjabi
ਨਾਨਕ ਦਾ ਸਾਹਿਬ ਦਿਲਾਂ ਦੀਆਂ ਜਾਨਣ ਵਾਲਾ ਹੈ। ਮੈਂਡਾ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ।
English
The Inner-knower, the Lord and Master of Nanak is totally pervading and permeating everywhere; He is my Lord and Master. ||2||2||54||
ਧਨਾਸਰੀ ਮਹਲਾ ੫ ਘਰੁ ੧੨ ॥
dhanaasaree mahalaa 5 ghar 12 |
Punjabi
ਧਨਾਸਰੀ ਪੰਜਵੀਂ ਪਾਤਿਸ਼ਾਹੀ।
English
Dhanaasaree, Fifth Mehl, Twelfth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਬੰਦਨਾ ਹਰਿ ਬੰਦਨਾ; ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥
bandanaa har bandanaa; gun gaavahu gopaal raae | rahaau |
Punjabi
ਮੈਂ ਆਪਣੇ ਵਾਹਿਗੁਰੂ ਨੂੰ ਪ੍ਰਣਾਮ, ਪ੍ਰਣਾਮ ਕਰਦਾ ਹਾਂ। ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਪ੍ਰਭੂ ਪਾਤਿਸ਼ਾਹ ਦੀ ਮੈਂ ਕੀਰਤੀ ਗਾਉਂਦਾ ਹਾਂ। ਠਹਿਰਾਉ।
English
I bow in reverence to the Lord, I bow in reverence. I sing the Glorious Praises of the Lord, my King. ||Pause||
ਵਡੈ ਭਾਗਿ; ਭੇਟੇ ਗੁਰਦੇਵਾ ॥
vaddai bhaag; bhette guradevaa |
Punjabi
ਭਾਰੇ ਚੰਗੇ ਕਰਮਾਂ ਰਾਹੀਂ ਬੰਦਾ ਰੱਬ ਰੂਪ ਗੁਰਾਂ ਨਾਲ ਮਿਲਦਾ ਹੈ।
English
By great good fortune, one meets the Divine Guru.
ਕੋਟਿ ਪਰਾਧ ਮਿਟੇ; ਹਰਿ ਸੇਵਾ ॥੧॥
kott paraadh mitte; har sevaa |1|
Punjabi
ਸੁਆਮੀ ਦੀ ਚਾਕਰੀ ਦੁਆਰਾ ਕ੍ਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਹਨ।
English
Millions of sins are erased by serving the Lord. ||1||