Ang 10
ਜਿਨਿ ਦਿਨੁ ਕਰਿ ਕੈ; ਕੀਤੀ ਰਾਤਿ ॥
jin din kar kai; keetee raat |
Punjabi
(ਤੇਰੀ ਹੀ ਵਿਅਕਤੀ ਹੈ) ਜੋ ਦਿਨ ਬਣਾਉਂਦੀ ਹੈ ਅਤੇ ਰੇਣ ਨੂੰ (ਭੀ) ਬਣਾਉਂਦੀ ਹੈ।
English
The One who created the day also created the night.
ਖਸਮੁ ਵਿਸਾਰਹਿ; ਤੇ ਕਮਜਾਤਿ ॥
khasam visaareh; te kamajaat |
Punjabi
ਅਧਮ ਹਨ ਉਹ ਜਿਹੜੇ ਆਪਣੇ ਮਾਲਕ ਨੂੰ ਭੁਲਾੳਦੇ ਹਨ।
English
Those who forget their Lord and Master are vile and despicable.
ਨਾਨਕ. ਨਾਵੈ ਬਾਝੁ; ਸਨਾਤਿ ॥੪॥੩॥
naanak. naavai baajh; sanaat |4|3|
Punjabi
ਹੇ ਨਾਨਕ! ਰੱਬ ਦੇ ਨਾਮ ਦੇ ਬਗੈਰ ਇਨਸਾਨ ਛੇਕੇ ਹੋਏ ਨੀਚ ਹਨ।
English
O Nanak, without the Name, they are wretched outcasts. ||4||3||
ਰਾਗੁ ਗੂਜਰੀ ਮਹਲਾ ੪ ॥
raag goojaree mahalaa 4 |
Punjabi
ਰਾਗ ਗੂਜਰੀ, ਚੌਥੀ ਪਾਤਸ਼ਾਹੀ।
English
Raag Goojaree, Fourth Mehl:
ਹਰਿ ਕੇ ਜਨ, ਸਤਿਗੁਰ ਸਤਪੁਰਖਾ; ਬਿਨਉ ਕਰਉ ਗੁਰ ਪਾਸਿ ॥
har ke jan, satigur satapurakhaa; binau krau gur paas |
Punjabi
ਹੇ ਸੁਆਮੀ ਦੇ ਪ੍ਰਵਾਣਿਤ, ਸੱਚੇ ਪੁਰਸ਼ ਮੇਰੇ ਵਿਸ਼ਾਲ ਸਤਿਗੁਰੂ ਮੈਂ ਤੇਰੇ ਅੱਗੇ ਇਕ ਪ੍ਰਾਰਥਨਾ ਕਰਦਾ ਹਾਂ।
English
O humble servant of the Lord, O True Guru, O True Primal Being: I offer my humble prayer to You, O Guru.
ਹਮ ਕੀਰੇ ਕਿਰਮ. ਸਤਿਗੁਰ ਸਰਣਾਈ; ਕਰਿ ਦਇਆ. ਨਾਮੁ ਪਰਗਾਸਿ ॥੧॥
ham keere kiram. satigur saranaaee; kar deaa. naam paragaas |1|
Punjabi
ਮੈਂ ਇਕ ਕੀੜੇ ਤੇ ਮਕੌੜੇ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਮਿਹਰ ਧਾਰ ਮੈਨੂੰ ਹਰੀ ਨਾਮ ਦੀ ਰੌਸ਼ਨੀ ਪਰਦਾਨ ਕਰ ਹੇ ਸੱਚੇ ਗੁਰਦੇਵ ਜੀ!
English
I am a mere insect, a worm. O True Guru, I seek Your Sanctuary. Please be merciful, and bless me with the Light of the Naam, the Name of the Lord. ||1||
ਮੇਰੇ ਮੀਤ ਗੁਰਦੇਵ; ਮੋ ਕਉ. ਰਾਮ ਨਾਮੁ ਪਰਗਾਸਿ ॥
mere meet guradev; mo kau. raam naam paragaas |
Punjabi
ਹੇ, ਪ੍ਰਕਾਸ਼ਵਾਨ ਗੁਰੂ ਮੇਰੇ ਮਿੱਤ੍ਰ ਮੈਨੂੰ ਸਰਬ ਵਿਆਪਕ ਸੁਆਮੀ ਦੇ ਨਾਮ ਨਾਲ ਰੌਸ਼ਨ ਕਰ।
English
O my Best Friend, O Divine Guru, please enlighten me with the Name of the Lord.
ਗੁਰਮਤਿ ਨਾਮੁ, ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥
guramat naam, meraa praan sakhaaee; har keerat hamaree raharaas |1| rahaau |
Punjabi
ਗੁਰਾਂ ਦੀ ਸਿਖ ਮਤ ਦੁਆਰਾ ਮੈਨੂੰ ਦਰਸਾਇਆ ਹੋਇਆ ਨਾਮ ਮੇਰੀ ਜਿੰਦ ਜਾਨ ਦਾ ਮਿੱਤ੍ਰ ਹੈ ਅਤੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਮੇਰੇ ਜੀਵਨ ਦੀ ਰਹੁ ਰੀਤੀ ਹੈ। ਠਹਿਰਾੳ।
English
Through the Guru's Teachings, the Naam is my breath of life. The Kirtan of the Lord's Praise is my life's occupation. ||1||Pause||
ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ ਹਰਿ ਹਰਿ ਸਰਧਾ, ਹਰਿ ਪਿਆਸ ॥
har jan ke vadd bhaag vaddere; jin har har saradhaa, har piaas |
Punjabi
ਪ੍ਰਮਭਾਰੀ ਚੰਗੀ ਕਿਸਮਤ ਹੈ, ਰੱਬ ਦੇ ਬੰਦਿਆਂ ਦੀ ਜਿਨ੍ਹਾਂ ਦਾ ਸੁਆਮੀ ਮਾਲਕ ਉਪਰ ਭਰੋਸਾ ਹੈ ਅਤੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਤਰੇਹ ਹੈ।
English
The servants of the Lord have the greatest good fortune; they have faith in the Lord, and a longing for the Lord.
ਹਰਿ ਹਰਿ ਨਾਮੁ ਮਿਲੈ, ਤ੍ਰਿਪਤਾਸਹਿ; ਮਿਲਿ ਸੰਗਤਿ. ਗੁਣ ਪਰਗਾਸਿ ॥੨॥
har har naam milai, tripataaseh; mil sangat. gun paragaas |2|
Punjabi
ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰਨ ਦੁਆਰਾ, ਉਹ ਰੱਜ ਜਾਂਦੇ ਹਨ ਅਤੇ ਸਾਧ ਸੰਗਤ ਅੰਦਰ ਜੁੜਣ ਦੁਆਰਾ ਉਨ੍ਹਾਂ ਦੀਆਂ ਨੇਕੀਆਂ ਰੌਸ਼ਨ ਹੋ ਆਉਂਦੀਆਂ ਹਨ।
English
Obtaining the Name of the Lord, Har, Har, they are satisfied; joining the Sangat, the Blessed Congregation, their virtues shine forth. ||2||
ਜਿਨ ਹਰਿ ਹਰਿ, ਹਰਿ ਰਸੁ ਨਾਮੁ. ਨ ਪਾਇਆ; ਤੇ ਭਾਗਹੀਣ ਜਮ ਪਾਸਿ ॥
jin har har, har ras naam. na paaeaa; te bhaagaheen jam paas |
Punjabi
ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਦੇ ਅੰਮ੍ਰਿਤ ਅਤੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ ਉਹ ਨਿਕਰਮਣ ਹਨ ਅਤੇ ਉਹ ਮੌਤ ਦੇ ਦੂਤ ਦੇ ਨੇੜੇ (ਸਪੁਰਦ) ਕੀਤੇ ਜਾਂਦੇ ਹਨ।
English
Those who have not obtained the Sublime Essence of the Name of the Lord, Har, Har, Har, are most unfortunate; they are led away by the Messenger of Death.
ਜੋ ਸਤਿਗੁਰ ਸਰਣਿ ਸੰਗਤਿ. ਨਹੀ ਆਏ; ਧ੍ਰਿਗੁ ਜੀਵੇ. ਧ੍ਰਿਗੁ ਜੀਵਾਸਿ ॥੩॥
jo satigur saran sangat. nahee aae; dhrig jeeve. dhrig jeevaas |3|
Punjabi
ਥੂਹ ਹੈ ਉਨ੍ਹਾਂ ਦੀ ਜ਼ਿੰਦਗੀ ਨੂੰ, ਤੇ ਲਾਨ੍ਹਤ ਹੈ ਉਨ੍ਹਾਂ ਦੇ ਜਿਉਣ ਦੀ ਆਸ ਨੂੰ, ਜਿਹੜੇ ਸਤਿਗੁਰਾਂ ਦੀ ਸਭਾ ਤੇ ਸ਼ਰਣਾਗਤ ਅੰਦਰ ਨਹੀਂ ਪੁੱਜੇ।
English
Those who have not sought the Sanctuary of the True Guru and the Sangat, the Holy Congregation-cursed are their lives, and cursed are their hopes of life. ||3||
ਜਿਨ ਹਰਿ ਜਨ, ਸਤਿਗੁਰ ਸੰਗਤਿ ਪਾਈ; ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥
jin har jan, satigur sangat paaee; tin dhur masatak likhiaa likhaas |
Punjabi
ਜਿਨ੍ਹਾਂ ਰੱਬ ਦੇ ਬੰਦਿਆਂ ਨੂੰ ਸੱਚੇ ਗੁਰਾਂ ਦੀ ਸੁਹਬਤ ਪਰਾਪਤ ਹੋਈ ਹੈ, ਉਨ੍ਹਾਂ ਦੇ ਮੱਥਿਆਂ ਉਤੇ, ਐਨ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ।
English
Those humble servants of the Lord who have attained the Company of the True Guru, have such pre-ordained destiny inscribed on their foreheads.
ਧਨੁ ਧੰਨੁ ਸਤਸੰਗਤਿ, ਜਿਤੁ ਹਰਿ ਰਸੁ ਪਾਇਆ; ਮਿਲਿ ਜਨ ਨਾਨਕ. ਨਾਮੁ ਪਰਗਾਸਿ ॥੪॥੪॥
dhan dhan satasangat, jit har ras paaeaa; mil jan naanak. naam paragaas |4|4|
Punjabi
ਮੁਬਾਰਕ, ਮੁਬਾਰਕ, ਹੈ ਸਾਧ ਸਮਾਗਮ, ਜਿਥੋਂ ਵਾਹਿਗੁਰੂ ਦਾ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਰੱਬ ਦੇ ਆਪਣੇ ਨੂੰ ਮਿਲ ਕੇ, ਹੇ ਨਾਨਕ! ਪ੍ਰਗਟ ਹੋ ਜਾਂਦਾ ਸਾਈਂ ਦਾ ਨਾਮ।
English
Blessed, blessed is the Sat Sangat, the True Congregation, where the Lord's Essence is obtained. Meeting with His humble servant, O Nanak, the Light of the Naam shines forth. ||4||4||
ਰਾਗੁ ਗੂਜਰੀ ਮਹਲਾ ੫ ॥
raag goojaree mahalaa 5 |
Punjabi
ਰਾਗ ਗੁਜਰੀ, ਪੰਜਵੀਂ ਪਾਤਸ਼ਾਹੀ।
English
Raag Goojaree, Fifth Mehl:
ਕਾਹੇ ਰੇ ਮਨ, ਚਿਤਵਹਿ ਉਦਮੁ; ਜਾ ਆਹਰਿ. ਹਰਿ ਜੀਉ ਪਰਿਆ ॥
kaahe re man, chitaveh udam; jaa aahar. har jeeo pariaa |
Punjabi
ਤੂੰ ਕਿਉਂ ਹੈ ਮਨ! ਤਰੱਦਦਾਂ ਬਾਰੇ ਸੋਚਦਾ ਹੈ, ਜਦ ਕਿ ਮਾਣਨੀਯ ਵਾਹਿਗੁਰੂ ਆਪ ਤੇਰੇ iਫ਼ਕਰ ਵਿੱਚ ਲਗਾ ਹੋਇਆ ਹੈ?
English
Why, O mind, do you plot and plan, when the Dear Lord Himself provides for your care?
ਸੈਲ ਪਥਰ ਮਹਿ. ਜੰਤ ਉਪਾਏ; ਤਾ ਕਾ ਰਿਜਕੁ, ਆਗੈ ਕਰਿ ਧਰਿਆ ॥੧॥
sail pathar meh. jant upaae; taa kaa rijak, aagai kar dhariaa |1|
Punjabi
ਚਿਟਾਨਾਂ ਅਤੇ ਪਾਹਨਾਂ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ। ਉਨ੍ਹਾਂ ਦੀ ਉਪਜੀਵਕਾ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ।
English
From rocks and stones He created living beings; He places their nourishment before them. ||1||
ਮੇਰੇ ਮਾਧਉ ਜੀ; ਸਤਸੰਗਤਿ ਮਿਲੇ. ਸੁ ਤਰਿਆ ॥
mere maadhau jee; satasangat mile. su tariaa |
Punjabi
ਹੈ ਮੇਰੇ ਪੂਜਯ ਮਾਇਆ ਦੇ ਸੁਆਮੀ! ਜੇ ਕੋਈ ਸਾਧ ਸੰਗਤ ਨਾਲ ਜੁੜਦਾ ਹੈ ਉਹ ਪਾਰ ਉਤਰ ਜਾਂਦਾ ਹੈ।
English
O my Dear Lord of souls, one who joins the Sat Sangat, the True Congregation, is saved.
ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥
gur parasaad param pad paaeaa; sooke kaasatt hariaa |1| rahaau |
Punjabi
ਗੁਰਾਂ ਦੀ ਦਇਆ ਦੁਆਰਾ (ਉਹ) ਮਹਾਨ ਮਰਤਬਾ ਪਾ ਲੈਂਦਾ ਹੈ (ਜਿਵੇਂ) ਸੁੱਕੀ ਲੱਕੜ ਹਰੀ ਭਰੀ ਹੋ ਜਾਂਵਦੀ ਹੈ। ਠਹਿਰਾਉ।
English
By Guru's Grace, the supreme status is obtained, and the dry wood blossoms forth again in lush greenery. ||1||Pause||
ਜਨਨਿ ਪਿਤਾ, ਲੋਕ ਸੁਤ ਬਨਿਤਾ; ਕੋਇ ਨ ਕਿਸ ਕੀ ਧਰਿਆ ॥
janan pitaa, lok sut banitaa; koe na kis kee dhariaa |
Punjabi
ਮਾਂ, ਪਿਉ, ਜਨਤਾ, ਪੁਤ੍ਰ (ਅਤੇ) ਪਤਨੀ ਵਿਚੋਂ ਕੋਈ ਕਿਸੇ ਹੋਰ ਦਾ ਆਸਰਾ ਨਹੀਂ।
English
Mothers, fathers, friends, children and spouses-no one is the support of anyone else.
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ਭਉ ਕਰਿਆ ॥੨॥
sir sir rijak sanbaahe tthaakur; kaahe man bhau kariaa |2|
Punjabi
ਹਰ ਜਣੇ ਨੂੰ ਸੁਆਮੀ ਅਹਾਰ ਪੁਚਾਉਂਦਾ ਹੈ, ਹੇ ਮੇਰੀ ਜਿੰਦੜੀਏ (ਤੂੰ) ਕਿਉਂ ਡਰਦੀ ਹੈ।
English
For each and every person, our Lord and Master provides sustenance. Why are you so afraid, O mind? ||2||
ਊਡੇ ਊਡਿ. ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥
aoodde aoodd. aavai sai kosaa; tis paachhai bachare chhariaa |
Punjabi
ਸੈਕੜੇ ਮੀਲ ਉਡਾਰੀ ਮਾਰਕੇ ਕੂੰਜਾਂ ਆਉਂਦੀਆਂ ਹਨ ਅਤੇ ਆਪਣੇ ਬੱਚੇ ਉਹ ਪਿਛੇ ਛੱਡ ਆਉਂਦੀਆਂ ਹਨ।
English
The flamingoes fly hundreds of miles, leaving their young ones behind.
ਤਿਨ ਕਵਣੁ ਖਲਾਵੈ, ਕਵਣੁ ਚੁਗਾਵੈ; ਮਨ ਮਹਿ. ਸਿਮਰਨੁ ਕਰਿਆ ॥੩॥
tin kavan khalaavai, kavan chugaavai; man meh. simaran kariaa |3|
Punjabi
ਉਨ੍ਹਾਂ ਨੂੰ ਕੌਣ ਖੁਲਾਉਂਦਾ ਹੈ, ਅਤੇ ਕੌਣ ਚੁਗਾਉਂਦਾ ਹੈ? (ਕੀ ਤੂੰ ਆਪਣੇ) ਚਿੱਤ ਅੰਦਰ ਕਦੇ ਇਸ ਦਾ ਖਿਆਲ ਕੀਤਾ ਹੈ?
English
Who feeds them, and who teaches them to feed themselves? Have you ever thought of this in your mind? ||3||
ਸਭਿ ਨਿਧਾਨ. ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥
sabh nidhaan. das asatt sidhaan; tthaakur kar tal dhariaa |
Punjabi
ਸਮੂਹ ਨੌ ਖ਼ਜ਼ਾਨੇ ਅਤੇ ਅਠਾਰਾਂ ਕਰਾਮਾਤੀ ਸ਼ਕਤੀਆਂ, ਪ੍ਰਭੂ ਨੇ ਆਪਣੇ ਹੱਥ ਦੀ ਤਲੀ ਉਤੇ ਟਿਕਾਈਆਂ ਹੋਈਆਂ ਹਨ।
English
All the nine treasures, and the eighteen supernatural powers are held by our Lord and Master in the Palm of His Hand.
ਜਨ ਨਾਨਕ. ਬਲਿ ਬਲਿ, ਸਦ ਬਲਿ ਜਾਈਐ; ਤੇਰਾ. ਅੰਤੁ ਨ ਪਾਰਾਵਰਿਆ ॥੪॥੫॥
jan naanak. bal bal, sad bal jaaeeai; teraa. ant na paaraavariaa |4|5|
Punjabi
ਗੋਲਾ ਨਾਨਕ (ਤੇਰੇ ਉਤੋਂ, ਹੇ ਸੁਆਮੀ!) ਸਦਕੇ, ਸਮਰਪਨ ਤੇ ਸਦੀਵ ਹੀ ਕੁਰਬਾਨ ਜਾਂਦਾ ਹੈ। ਤੇਰੇ ਅਤਿ ਵਿਸਥਾਰ ਦਾ ਕੋਈ ਓੜਕ ਜਾਂ ਹੱਦ ਬੰਨਾ ਨਹੀਂ।
English
Servant Nanak is devoted, dedicated, forever a sacrifice to You, Lord. Your Expanse has no limit, no boundary. ||4||5||
ਰਾਗੁ ਆਸਾ ਮਹਲਾ ੪ ਸੋ ਪੁਰਖੁ ॥
raag aasaa mahalaa 4 so purakh |
Punjabi
ਰਾਗ ਆਸਾ, ਚਉਥੀ ਪਾਤਸ਼ਾਹੀ। ਉਹ ਸੁਆਮੀ।
English
Raag Aasaa, Fourth Mehl, So Purakh ~ That Primal Being:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਸੋ ਪੁਰਖੁ ਨਿਰੰਜਨੁ, ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ ॥
so purakh niranjan, har purakh niranjan; har agamaa agam apaaraa |
Punjabi
ਉਹ ਸੁਆਮੀ ਪਵਿਤ੍ਰ ਹੈ। ਵਾਹਿਗੁਰੂ ਸੁਆਮੀ ਬੇ-ਦਾਗ ਹੈ ਵਾਹਿਗੁਰੂ-ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਲਾਸਾਨੀ ਹੈ।
English
That Primal Being is Immaculate and Pure. The Lord, the Primal Being, is Immaculate and Pure. The Lord is Inaccessible, Unreachable and Unrivalled.
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ; ਹਰਿ ਸਚੇ ਸਿਰਜਣਹਾਰਾ ॥
sabh dhiaaveh sabh dhiaaveh tudh jee; har sache sirajanahaaraa |
Punjabi
ਸਾਰੇ ਸਿਮਰਨ ਕਰਦੇ ਹਨ, ਸਾਰੇ ਸਿਮਰਨ ਕਰਦੇ ਹਨ ਤੇਰਾ ਹੈ, ਮਾਣਨੀਯ ਵਾਹਿਗੁਰੂ ਸੱਚੇ ਕਰਤਾਰ!
English
All meditate, all meditate on You, Dear Lord, O True Creator Lord.
ਸਭਿ ਜੀਅ ਤੁਮਾਰੇ ਜੀ; ਤੂੰ ਜੀਆ ਕਾ ਦਾਤਾਰਾ ॥
sabh jeea tumaare jee; toon jeea kaa daataaraa |
Punjabi
ਸਮੂਹ ਜੀਵ-ਜੰਤੂ ਤੇਰੇ ਹਨ ਤੇ ਤੂੰ ਪ੍ਰਾਣਧਾਰੀਆਂ ਦਾ ਦਾਤਾ ਹੈ।
English
All living beings are Yours-You are the Giver of all souls.
ਹਰਿ ਧਿਆਵਹੁ ਸੰਤਹੁ ਜੀ; ਸਭਿ ਦੂਖ ਵਿਸਾਰਣਹਾਰਾ ॥
har dhiaavahu santahu jee; sabh dookh visaaranahaaraa |
Punjabi
ਹੇ ਸਾਧੂਓ! ਵਾਹਿਗੁਰੂ ਦਾ ਸਿਮਰਨ ਕਰੋ, ਜੋ ਸਮੂਹ ਦੁਖੜਿਆਂ ਨੂੰ ਦੂਰ ਕਰਨ ਵਾਲਾ ਹੈ।
English
Meditate on the Lord, O Saints; He is the Dispeller of all sorrow.
ਹਰਿ ਆਪੇ ਠਾਕੁਰੁ, ਹਰਿ ਆਪੇ ਸੇਵਕੁ ਜੀ; ਕਿਆ ਨਾਨਕ. ਜੰਤ ਵਿਚਾਰਾ ॥੧॥
har aape tthaakur, har aape sevak jee; kiaa naanak. jant vichaaraa |1|
Punjabi
ਵਾਹਿਗੁਰੂ ਖ਼ੁਦ ਸੁਆਮੀ ਹੈ ਅਤੇ ਖ਼ੁਦ ਹੀ ਟਹਿਲੂਆਂ। ਇਨਸਾਨ ਕਿੰਨਾ ਨਾਚੀਜ਼ ਹੈ, ਹੇ ਨਾਨਕ।
English
The Lord Himself is the Master, the Lord Himself is the Servant. O Nanak, the poor beings are wretched and miserable! ||1||