Ang 15
ਨਾਨਕ. ਕਾਗਦ ਲਖ ਮਣਾ; ਪੜਿ ਪੜਿ ਕੀਚੈ ਭਾਉ ॥
naanak. kaagad lakh manaa; parr parr keechai bhaau |
Punjabi
ਨਾਨਕ ਜੇਕਰ ਮੇਰੇ ਕੋਲ ਲੱਖਾਂ ਮਣ ਕਾਗਜ਼ ਹੋਣ ਅਤੇ ਜੇਕਰ ਉਨ੍ਹਾਂ ਲਿਖਤਾਂ ਨੂੰ ਪੜ੍ਹ ਵਾਚ ਕੇ ਮੇਰੀ ਪ੍ਰਭੂ ਨਾਲ ਪ੍ਰੀਤ ਪੈ ਜਾਵੇ।
English
O Nanak, if I had hundreds of thousands of stacks of paper, and if I were to read and recite and embrace love for the Lord,
ਮਸੂ. ਤੋਟਿ ਨ ਆਵਈ; ਲੇਖਣਿ. ਪਉਣੁ ਚਲਾਉ ॥
masoo. tott na aavee; lekhan. paun chalaau |
Punjabi
ਜੇਕਰ ਸਿਆਹੀ ਦੀ ਮੈਨੂੰ ਕਦੇ ਭੀ ਕਮੀ ਨਾਂ ਵਾਪਰੇ, ਜੇਕਰ ਲਿਖਣ ਵੇਲੇ ਮੇਰੀ ਕਲਮ ਹਵਾ ਦੀ ਰਫਤਾਰ ਨਾਲ ਵਗੇ,
English
and if ink were never to fail me, and if my pen were able to move like the wind
ਭੀ ਤੇਰੀ ਕੀਮਤਿ. ਨਾ ਪਵੈ; ਹਉ. ਕੇਵਡੁ ਆਖਾ ਨਾਉ ॥੪॥੨॥
bhee teree keemat. naa pavai; hau. kevadd aakhaa naau |4|2|
Punjabi
ਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ?
English
-even so, I could not estimate Your Value. How can I describe the Greatness of Your Name? ||4||2||
ਸਿਰੀਰਾਗੁ ਮਹਲਾ ੧ ॥
sireeraag mahalaa 1 |
Punjabi
ਸਿਰੀ ਰਾਗ, ਪਹਿਲੀ ਪਾਤਸ਼ਾਹੀ।
English
Siree Raag, First Mehl:
ਲੇਖੈ ਬੋਲਣੁ ਬੋਲਣਾ; ਲੇਖੈ ਖਾਣਾ ਖਾਉ ॥
lekhai bolan bolanaa; lekhai khaanaa khaau |
Punjabi
ਹਿਸਾਬ ਵਿੱਚ ਆਦਮੀ ਬਚਨ ਬੋਲਦਾ ਹੈ। ਹਿਸਾਬ ਅੰਦਰ ਉਹ ਭੋਜਨ ਛਕਦਾ ਹੈ।
English
As it is pre-ordained, people speak their words. As it is pre-ordained, they consume their food.
ਲੇਖੈ ਵਾਟ ਚਲਾਈਆ; ਲੇਖੈ ਸੁਣਿ ਵੇਖਾਉ ॥
lekhai vaatt chalaaeea; lekhai sun vekhaau |
Punjabi
ਹਿਸਾਬ ਅੰਦਰ ਉਹ ਰਾਹੋ ਟੁਰਦਾ ਹੈ। ਹਿਸਾਬ ਅੰਦਰ ਉਹ ਸੁਣਦਾ ਤੇ ਦੇਖਦਾ ਹੈ।
English
As it is pre-ordained, they walk along the way. As it is pre-ordained, they see and hear.
ਲੇਖੈ. ਸਾਹ ਲਵਾਈਅਹਿ; ਪੜੇ ਕਿ ਪੁਛਣ ਜਾਉ ॥੧॥
lekhai. saah lavaaeeeh; parre ki puchhan jaau |1|
Punjabi
ਹਿਸਾਬ ਅੰਦਰ ਉਹ ਸੁਆਸ ਲੈਂਦਾ ਹੈ। ਮੈਂ ਪੜ੍ਹੇ ਲਿਖੇ ਕੋਲੋ ਪਤਾ ਕਰਨ ਲਈ ਕਿਉਂ ਜਾਵਾਂ?
English
As it is pre-ordained, they draw their breath. Why should I go and ask the scholars about this? ||1||
ਬਾਬਾ; ਮਾਇਆ ਰਚਨਾ ਧੋਹੁ ॥
baabaa; maaeaa rachanaa dhohu |
Punjabi
ਹੇ ਪਿਤਾ! ਧੋਖਾ ਦੇਣ ਵਾਲੀ ਹੈ ਸੰਸਾਰੀ ਪਦਾਰਥਾਂ ਦੀ ਰੌਣਕ।
English
O Baba, the splendor of Maya is deceptive.
ਅੰਧੈ. ਨਾਮੁ ਵਿਸਾਰਿਆ; ਨਾ ਤਿਸੁ ਏਹ. ਨ ਓਹੁ ॥੧॥ ਰਹਾਉ ॥
andhai. naam visaariaa; naa tis eeh. na ohu |1| rahaau |
Punjabi
(ਆਤਮਕ ਤੌਰ ਤੇ) ਮੁਨਾਖੇ ਮਨੁੱਖ ਨੇ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ। ਉਹ ਨਾਂ ਇਸ ਜਹਾਨ ਅੰਦਰ ਤੇ ਨਾਂ ਹੀ ਅਗਲੇ ਅੰਦਰ ਸੁਖੀ ਵਸਦਾ ਹੈ। ਠਹਿਰਾਉ।
English
The blind man has forgotten the Name; he is in limbo, neither here nor there. ||1||Pause||
ਜੀਵਣ ਮਰਣਾ ਜਾਇ ਕੈ; ਏਥੈ. ਖਾਜੈ ਕਾਲਿ ॥
jeevan maranaa jaae kai; ethai. khaajai kaal |
Punjabi
ਹਰ ਸ਼ੈ ਜੋ ਪੈਦਾ ਹੋਈ ਹੈ ਉਸ ਲਈ ਪੈਦਾਇਸ਼ ਤੇ ਮੌਤ ਹੈ। ਏਕੇ ਹਰ ਸ਼ੈ ਨੂੰ ਮੌਤ ਨਿਗਲ ਜਾਂਦੀ ਹੈ।
English
Life and death come to all who are born. Everything here gets devoured by Death.
ਜਿਥੈ ਬਹਿ ਸਮਝਾਈਐ; ਤਿਥੈ. ਕੋਇ ਨ ਚਲਿਓ ਨਾਲਿ ॥
jithai beh samajhaaeeai; tithai. koe na chalio naal |
Punjabi
ਜਿਥੇ (ਧਰਮਰਾਜ) ਬੈਠ ਕੇ ਹਿਸਾਬ ਸਮਝਾਉਂਦਾ ਹੈ, ਉਥੇ ਕੋਈ ਭੀ ਇਨਸਾਨ ਦੇ ਸਾਥ ਨਹੀਂ ਜਾਂਦਾ ਹੈ।
English
He sits and examines the accounts, there where no one goes along with anyone.
ਰੋਵਣ ਵਾਲੇ ਜੇਤੜੇ; ਸਭਿ ਬੰਨਹਿ. ਪੰਡ ਪਰਾਲਿ ॥੨॥
rovan vaale jetarre; sabh baneh. pandd paraal |2|
Punjabi
ਇਕ ਵਾਢਿਓਂ ਸਾਰੇ ਰੋਣ ਵਾਲੇ ਫੂਸ ਦੀਆਂ ਗਠੜੀਆਂ ਬੰਨ੍ਹਦੇ ਹਨ।
English
Those who weep and wail might just as well all tie bundles of straw. ||2||
ਸਭੁ ਕੋ ਆਖੈ, ਬਹੁਤੁ ਬਹੁਤੁ; ਘਟਿ. ਨ ਆਖੈ ਕੋਇ ॥
sabh ko aakhai, bahut bahut; ghatt. na aakhai koe |
Punjabi
ਸਾਰੇ ਕਹਿੰਦੇ ਹਨ ਕਿ ਸਾਹਿਬ ਵਡਿਆਂ ਦਾ ਪਰਮ ਵੱਡਾ ਹੈ। ਕੋਈ ਭੀ ਉਸ ਨੂੰ ਘਟ ਨਹੀਂ ਕਹਿੰਦਾ।
English
Everyone says that God is the Greatest of the Great. No one calls Him any less.
ਕੀਮਤਿ. ਕਿਨੈ ਨ ਪਾਈਆ; ਕਹਣਿ. ਨ ਵਡਾ ਹੋਇ ॥
keemat. kinai na paaeea; kehan. na vaddaa hoe |
Punjabi
ਕਿਸੇ ਨੂੰ ਉਸ ਮੁੱਲ ਮਲੂਮ ਨਹੀਂ ਹੋਇਆ। ਨਿਰਾ ਆਖਣ ਦੁਆਰਾ ਉਹ ਵਿਸ਼ਾਲ ਨਹੀਂ ਹੁੰਦਾ।
English
No one can estimate His Worth. By speaking of Him, His Greatness is not increased.
ਸਾਚਾ ਸਾਹਬੁ. ਏਕੁ ਤੂ; ਹੋਰਿ ਜੀਆ ਕੇਤੇ ਲੋਅ ॥੩॥
saachaa saahab. ek too; hor jeea kete loa |3|
Punjabi
ਕੇਵਲ ਤੂੰ ਹੀ ਮੇਰਾ ਅਤੇ ਅਣਗਿਣਤ ਸੰਸਾਰਾਂ ਦੇ ਹੋਰਸੁ ਜੀਵਾਂ ਦਾ ਸੱਚਾ ਸੁਆਮੀ ਹੈ।
English
You are the One True Lord and Master of all the other beings, of so many worlds. ||3||
ਨੀਚਾ ਅੰਦਰਿ. ਨੀਚ ਜਾਤਿ; ਨੀਚੀ ਹੂ. ਅਤਿ ਨੀਚੁ ॥
neechaa andar. neech jaat; neechee hoo. at neech |
Punjabi
ਜਿਹੜੇ ਨੀਵੀਆਂ ਵਿਚੋਂ ਨੀਵੀਂ ਜਾਤੀਂ ਦੇ ਹਨ-ਨਹੀਂ ਸਗੋਂ ਮਾੜਿਆਂ ਵਿਚੋਂ ਸਭ ਤੋਂ ਮਾੜੇ ਹਨ;
English
Nanak seeks the company of the lowest of the low class, the very lowest of the low.
ਨਾਨਕੁ. ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥
naanak. tin kai sang saath; vaddiaa siau kiaa rees |
Punjabi
ਨਾਨਕ ਉਨ੍ਹਾਂ ਦੀ ਸੰਗਤ ਲੋੜਦਾ ਹੈ। ਉਚੇ ਲੋਕਾਂ ਦੀ ਬਰਾਬਰੀ ਕਰਨ ਦੀ ਰੀਸ ਉਹ ਕਿਉਂ ਕਰੇ?
English
Why should he try to compete with the great?
ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥੪॥੩॥
jithai neech samaaleean; tithai nadar teree bakhasees |4|3|
Punjabi
ਜਿਥੇ ਗਰੀਬਾਂ ਦੀ ਪ੍ਰਤਿਪਾਲਨਾ ਹੁੰਦੀ ਹੈ, ਉਥੇ ਹੇ ਸਾਈਂ! ਤੇਰੀ ਰਹਿਮਤ ਦੀ ਨਿਗਾਹ ਵਰਸਦੀ ਹੈ।
English
In that place where the lowly are cared for-there, the Blessings of Your Glance of Grace rain down. ||4||3||
ਸਿਰੀਰਾਗੁ ਮਹਲਾ ੧ ॥
sireeraag mahalaa 1 |
Punjabi
ਸਿਰੀ ਰਾਗ, ਪਹਿਲੀ ਪਾਤਸ਼ਾਹੀ।
English
Siree Raag, First Mehl:
ਲਬੁ ਕੁਤਾ. ਕੂੜੁ ਚੂਹੜਾ; ਠਗਿ ਖਾਧਾ ਮੁਰਦਾਰੁ ॥
lab kutaa. koorr chooharraa; tthag khaadhaa muradaar |
Punjabi
ਲਾਲਚ ਕੂਕਰ ਹੈ, ਝੂਠ ਇਕ ਭੰਗੀ ਅਤੇ ਹੋਰਨਾ ਨੂੰ ਛਲਣਾ ਇਕ ਲਾਸ਼ ਦਾ ਖਾਣਾ ਹੈ।
English
Greed is a dog; falsehood is a filthy street-sweeper. Cheating is eating a rotting carcass.
ਪਰ ਨਿੰਦਾ. ਪਰ ਮਲੁ ਮੁਖ ਸੁਧੀ; ਅਗਨਿ ਕ੍ਰੋਧੁ ਚੰਡਾਲੁ ॥
par nindaa. par mal mukh sudhee; agan krodh chanddaal |
Punjabi
ਹੋਰਨਾ ਤੇ ਕਲੰਕ ਲਾਉਣਾ ਨਿਰੀਪੁਰੀ ਹੋਰਨਾ ਦੀ ਗੰਦਗੀ ਆਪਣੇ ਮੂੰਹ ਵਿੱਚ ਪਾਉਣੀ ਹੈ ਅਤੇ ਰੋਹ ਦੀ ਅੱਗ ਇਕ ਕੰਮੀ।
English
Slandering others is putting the filth of others into your own mouth. The fire of anger is the outcaste who burns dead bodies at the crematorium.
ਰਸ ਕਸ. ਆਪੁ ਸਲਾਹਣਾ; ਏ ਕਰਮ ਮੇਰੇ. ਕਰਤਾਰ ॥੧॥
ras kas. aap salaahanaa; e karam mere. karataar |1|
Punjabi
ਜਿਹੋ ਜਿਹਿਆਂ ਪਾਪਾਂ, ਮਿੱਠੇ ਤੇ ਸਲੂਣੇ ਸੁਆਦਾ ਅਤੇ ਸਵੈ-ਵਡਿਆਈ ਅੰਦਰ, ਮੈਂ ਖਪਤ ਹੋਇਆ ਹੋਇਆ ਹਾਂ। ਇਹ ਹਨ ਮੇਰੀਆਂ ਕਰਤੂਤਾਂ, ਹੇ ਮੇਰੇ ਸਿਰਜਣਹਾਰ।
English
I am caught in these tastes and flavors, and in self-conceited praise. These are my actions, O my Creator! ||1||
ਬਾਬਾ ਬੋਲੀਐ; ਪਤਿ ਹੋਇ ॥
baabaa boleeai; pat hoe |
Punjabi
ਹੇ ਭਰਾਵਾ! ਉਹ ਬਚਨ ਬੋਲ ਜਿਨ੍ਹਾਂ ਕਰਕੇ ਇਜ਼ਤ ਪਰਾਪਤ ਹੋਵੇ।
English
O Baba, speak only that which will bring you honor.
ਊਤਮ ਸੇ. ਦਰਿ ਊਤਮ ਕਹੀਅਹਿ; ਨੀਚ ਕਰਮ. ਬਹਿ ਰੋਇ ॥੧॥ ਰਹਾਉ ॥
aootam se. dar aootam kaheeeh; neech karam. beh roe |1| rahaau |
Punjabi
ਚੰਗੇ ਹਨ ਉਹ ਜਿਹੜੇ ਸਾਈਂ ਦੇ ਦਰਬਾਰ ਚੰਗੇ ਆਖੇ ਜਾਂਦੇ ਹਨ। ਮੰਦੇ ਅਮਲਾ ਵਾਲੇ ਬੈਠ ਕੇ ਵਿਰਲਾਪ ਕਰਦੇ ਹਨ। ਠਹਿਰਾਉ।
English
They alone are good, who are judged good at the Lord's Door. Those with bad karma can only sit and weep. ||1||Pause||
ਰਸੁ ਸੁਇਨਾ. ਰਸੁ ਰੁਪਾ ਕਾਮਣਿ; ਰਸੁ ਪਰਮਲ ਕੀ ਵਾਸੁ ॥
ras sueinaa. ras rupaa kaaman; ras paramal kee vaas |
Punjabi
ਕੰਚਨ ਦਾ ਸੁਆਦ, ਚਾਂਦੀ ਅਤੇ ਮੁਟਿਆਰ ਦਾ ਸੁਆਦ, ਚੰਨਣ ਦੀ ਸੁਗੰਧਤਾ ਦਾ ਸੁਆਦ,
English
The pleasures of gold and silver, the pleasures of women, the pleasure of the fragrance of sandalwood,
ਰਸੁ ਘੋੜੇ ਰਸੁ ਸੇਜਾ ਮੰਦਰ; ਰਸੁ ਮੀਠਾ ਰਸੁ ਮਾਸੁ ॥
ras ghorre ras sejaa mandar; ras meetthaa ras maas |
Punjabi
ਘੋੜਿਆਂ ਦਾ ਸੁਆਦ, ਮੋਹਣੀ ਨਾਲ ਸਾਂਝੇ ਪਲੰਘ ਤੇ ਮਹਿਲ ਦਾ ਸੁਆਦ, ਮਠਿਆਈਆਂ ਦਾ ਸੁਆਦ ਅਤੇ ਮਾਸ ਦਾ ਸੁਆਦ,
English
the pleasure of horses, the pleasure of a soft bed in a palace, the pleasure of sweet treats and the pleasure of hearty meals
ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ ॥੨॥
ete ras sareer ke; kai ghatt naam nivaas |2|
Punjabi
ਐਨੇ ਹਨ ਚਸਕੇ ਮਨੁੱਖੀ ਦੇਹ ਦੇ ਰੱਬ ਦੇ ਨਾਮ ਦਾ ਟਿਕਾਣਾ ਕਿਸ ਤਰ੍ਹਾਂ ਦਿਲ ਅੰਦਰ ਹੋ ਸਕਦਾ ਹੈ?
English
-these pleasures of the human body are so numerous; how can the Naam, the Name of the Lord, find its dwelling in the heart? ||2||
ਜਿਤੁ ਬੋਲਿਐ. ਪਤਿ ਪਾਈਐ; ਸੋ ਬੋਲਿਆ ਪਰਵਾਣੁ ॥
jit boliai. pat paaeeai; so boliaa paravaan |
Punjabi
ਜਿਨ੍ਹਾਂ ਬਚਨਾ ਦੇ ਉਚਾਰਨ ਕਰਨ ਦੁਆਰਾ ਇਜ਼ਤ-ਆਬਰੂ ਪਰਾਪਤ ਹੁੰਦੀ ਹੈ, ਬਚਨਾਂ ਦਾ ਉਹ ਉਚਾਰਣ ਕਬੂਲ ਪੈ ਜਾਂਦਾ ਹੈ।
English
Those words are acceptable, which, when spoken, bring honor.
ਫਿਕਾ ਬੋਲਿ. ਵਿਗੁਚਣਾ; ਸੁਣਿ. ਮੂਰਖ ਮਨ ਅਜਾਣ ॥
fikaa bol. viguchanaa; sun. moorakh man ajaan |
Punjabi
ਰੁਖੇ ਬਚਨ ਉਚਾਰ ਕੇ ਆਦਮੀ ਖਰਾਬ ਹੁੰਦਾ ਹੈ। ਸਰਵਣ ਕਰ, ਹੈ ਮੇਰੀ ਬੇਵਕੂਫ ਤੇ ਬੇਸਮਝ ਆਤਮਾ!
English
Harsh words bring only grief. Listen, O foolish and ignorant mind!
ਜੋ ਤਿਸੁ ਭਾਵਹਿ. ਸੇ ਭਲੇ; ਹੋਰਿ ਕਿ ਕਹਣ ਵਖਾਣ ॥੩॥
jo tis bhaaveh. se bhale; hor ki kehan vakhaan |3|
Punjabi
ਜਿਹੜੇ ਉਸ ਨੂੰ ਭਾਉਂਦੇ ਹਨ, ਉਹ ਚੰਗੇ ਹਨ। ਬਾਕੀ ਹੋਰ ਕੀ ਆਖਣਾ ਤੇ ਬਿਆਨ ਕਰਨਾ ਹੋਇਆ?
English
Those who are pleasing to Him are good. What else is there to be said? ||3||
ਤਿਨ ਮਤਿ. ਤਿਨ ਪਤਿ. ਤਿਨ ਧਨੁ ਪਲੈ; ਜਿਨ. ਹਿਰਦੈ ਰਹਿਆ ਸਮਾਇ ॥
tin mat. tin pat. tin dhan palai; jin. hiradai rahiaa samaae |
Punjabi
ਦਾਨਾਈ, ਪੱਤ-ਆਬਰੂ ਤੇ ਧਨ-ਦੌਲਤ ਉਨ੍ਹਾਂ ਦੀ ਝੋਲੀ ਵਿੱਚ ਹਨ ਜਿਨ੍ਹਾਂ ਦੇ ਅੰਤਰ ਆਤਮੇ ਹਰੀ ਰਮਿਆ ਰਹਿੰਦਾ ਹੈ।
English
Wisdom, honor and wealth are in the laps of those whose hearts remain permeated with the Lord.
ਤਿਨ ਕਾ ਕਿਆ ਸਾਲਾਹਣਾ; ਅਵਰ ਸੁਆਲਿਉ ਕਾਇ ॥
tin kaa kiaa saalaahanaa; avar suaaliau kaae |
Punjabi
ਆਦਮੀ ਉਨ੍ਹਾਂ ਦੀ ਕਿਹੜੀ ਉਪਮਾਂ ਗਾਇਨ ਕਰ ਸਕਦਾ ਹੈ? ਉਨ੍ਹਾਂ ਨੂੰ ਹੋਰ ਕਿਹੜੇ ਹਾਰ-ਸ਼ਿੰਗਾਰ ਦੀ ਲੋੜ ਹੈ?
English
What praise can be offered to them? What other adornments can be bestowed upon them?
ਨਾਨਕ. ਨਦਰੀ ਬਾਹਰੇ; ਰਾਚਹਿ ਦਾਨਿ ਨ ਨਾਇ ॥੪॥੪॥
naanak. nadaree baahare; raacheh daan na naae |4|4|
Punjabi
ਨਾਨਕ ਜਿਹੜੇ ਵਾਹਿਗੁਰੂ ਦੀ ਦਇਆ-ਦ੍ਰਿਸ਼ਟੀ ਤੋਂ ਸੱਖਣੇ ਹਨ ਉਨ੍ਹਾਂ ਨੂੰ ਦਾਨ-ਪੁੰਨ ਤੇ ਨਾਮ ਨਾਲ ਕੋਈ ਦਿਲਚਸਪੀ ਨਹੀਂ।
English
O Nanak, those who lack the Lord's Glance of Grace cherish neither charity nor the Lord's Name. ||4||4||
ਸਿਰੀਰਾਗੁ ਮਹਲਾ ੧ ॥
sireeraag mahalaa 1 |
Punjabi
ਸਿਰੀ ਰਾਗ, ਪਹਿਲੀ ਪਾਤਸ਼ਾਹੀ।
English
Siree Raag, First Mehl:
ਅਮਲੁ ਗਲੋਲਾ ਕੂੜ ਕਾ; ਦਿਤਾ ਦੇਵਣਹਾਰਿ ॥
amal galolaa koorr kaa; ditaa devanahaar |
Punjabi
ਦੇਣ ਵਾਲੇ ਨੇ ਇਨਸਾਨ ਨੂੰ ਝੂਠ ਦੀ ਨਸ਼ੀਲੀ ਗੋਲੀ ਦਿੱਤੀ ਹੈ।
English
The Great Giver has given the intoxicating drug of falsehood.
ਮਤੀ. ਮਰਣੁ ਵਿਸਾਰਿਆ; ਖੁਸੀ ਕੀਤੀ. ਦਿਨ ਚਾਰਿ ॥
matee. maran visaariaa; khusee keetee. din chaar |
Punjabi
ਉਸ ਨਾਲ ਨਾਲ ਮਤਵਾਲਾ ਹੋ ਉਸ ਨੇ ਮੌਤ ਨੂੰ ਭੁਲਾ ਛੱਡਿਆ ਹੈ ਅਤੇ ਚਹੁੰ-ਦਿਹਾੜਿਆਂ ਲਈ ਮੌਜਾਂ ਮਾਣਦਾ ਹੈ।
English
The people are intoxicated; they have forgotten death, and they have fun for a few days.
ਸਚੁ ਮਿਲਿਆ. ਤਿਨ ਸੋਫੀਆ; ਰਾਖਣ ਕਉ ਦਰਵਾਰੁ ॥੧॥
sach miliaa. tin sofeea; raakhan kau daravaar |1|
Punjabi
ਜੋ ਪ੍ਰਾਣੀ ਨਸ਼ੀਲੀਆਂ ਚੀਜ਼ਾ ਵਰਤਣ ਵਾਲੇ ਨਹੀਂ ਉਨ੍ਹਾਂ ਨੂੰ ਰੱਬ ਦੀ ਦਰਗਾਹ ਅੰਦਰ ਰੱਖਣ ਲਈ ਸਚਾਈ ਪਰਾਪਤ ਹੁੰਦੀ ਹੈ।
English
Those who do not use intoxicants are true; they dwell in the Court of the Lord. ||1||
ਨਾਨਕ. ਸਾਚੇ ਕਉ; ਸਚੁ ਜਾਣੁ ॥
naanak. saache kau; sach jaan |
Punjabi
ਹੇ ਨਾਨਕ! ਕੇਵਲ ਸੱਚੇ ਸਾਹਿਬ ਨੂੰ ਹੀ ਸੰਚਾ ਸਮਝ।
English
O Nanak, know the True Lord as True.
ਜਿਤੁ ਸੇਵਿਐ. ਸੁਖੁ ਪਾਈਐ; ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥
jit seviai. sukh paaeeai; teree daragah chalai maan |1| rahaau |
Punjabi
ਜਿਸ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਆਰਾਮ ਪਾਉਂਦਾ ਹੈ ਅਤੇ ਤੇਰੇ ਦਰਬਾਰ ਨੂੰ ਇਜ਼ਤ ਨਾਲ ਜਾਂਦਾ ਹੈ! ਹੇ ਸੁਆਮੀ! ਠਹਿਰਾਉ।
English
Serving Him, peace is obtained; you shall go to His Court with honor. ||1||Pause||
ਸਚੁ ਸਰਾ ਗੁੜ ਬਾਹਰਾ; ਜਿਸੁ ਵਿਚਿ ਸਚਾ ਨਾਉ ॥
sach saraa gurr baaharaa; jis vich sachaa naau |
Punjabi
ਸੱਚ ਦੀ ਸ਼ਰਾਬ ਗੁੜ ਦੇ ਬਿਨਾ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਅੰਦਰ ਸੱਚਾ ਨਾਮ ਹੈ।
English
The Wine of Truth is not fermented from molasses. The True Name is contained within it.