Ang 798
ਕਹਤ ਨਾਨਕੁ. ਸਚੇ ਸਿਉ ਪ੍ਰੀਤਿ ਲਾਏ; ਚੂਕੈ ਮਨਿ ਅਭਿਮਾਨਾ ॥
kehat naanak. sache siau preet laae; chookai man abhimaanaa |
Punjabi
ਗੁਰੂ ਜੀ ਫੁਰਮਾਉਂਦੇ ਹਨ, ਸੱਚੇ ਸੁਆਮੀ ਨਾਲ ਪ੍ਰੇਮ ਪਾਉਣ ਦੁਆਰਾ ਚਿੱਤ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ।
English
Says Nanak, loving the True Lord, the mind's egotism and self-conceit is eradicated.
ਕਹਤ ਸੁਣਤ. ਸਭੇ ਸੁਖ ਪਾਵਹਿ; ਮਾਨਤ ਪਾਹਿ ਨਿਧਾਨਾ ॥੪॥੪॥
kehat sunat. sabhe sukh paaveh; maanat paeh nidhaanaa |4|4|
Punjabi
ਜੋ ਨਾਮ ਨੂੰ ਉਚਾਰਦੇ ਅਤੇ ਸੁਣਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਜੋ ਇਸ ਵਿੱਚ ਨਿਸਚਾ ਧਾਰਨ ਕਰਦੇ ਹਨ ਉਹ ਸਮੂਹ ਖਜਾਨੇ ਨੂੰ ਪ੍ਰਾਪਤ ਕਰ ਲੈਂਦੇ ਹਨ।
English
Those who speak and listen to the Lord's Name, all find peace. Those who believe in it, obtain the supreme treasure. ||4||4||
ਬਿਲਾਵਲੁ ਮਹਲਾ ੩ ॥
bilaaval mahalaa 3 |
Punjabi
ਬਿਲਾਵਲ ਤੀਜੀ ਪਾਤਿਸ਼ਾਹੀ।
English
Bilaaval, Third Mehl:
ਗੁਰਮੁਖਿ ਪ੍ਰੀਤਿ; ਜਿਸ ਨੋ ਆਪੇ ਲਾਏ ॥
guramukh preet; jis no aape laae |
Punjabi
ਜਿਸ ਨੂੰ ਮੁਖੀ-ਗੁਰੂ ਜੀ ਖੁਦ ਪ੍ਰਭੂ ਦੇ ਪ੍ਰੇਮ ਨਾਲ ਰੰਗਦੇ ਹਨ;
English
The Lord Himself attaches the Gurmukh to His Love;
ਤਿਤੁ ਘਰਿ ਬਿਲਾਵਲੁ; ਗੁਰ ਸਬਦਿ ਸੁਹਾਏ ॥
tit ghar bilaaval; gur sabad suhaae |
Punjabi
ਉਸ ਦੇ ਧਾਮ ਅੰਦਰ ਸਮੂਹ ਖੁਸ਼ੀ ਹੈ ਅਤੇ ਉਹ ਗੁਰਾਂ ਦੀ ਬਾਣੀ ਨਾਲ ਸ਼ਸ਼ੋਭਤ ਹੋ ਜਾਂਦਾ ਹੈ।
English
joyful melodies permeate his home, and he is embellished with the Word of the Guru's Shabad.
ਮੰਗਲੁ ਨਾਰੀ ਗਾਵਹਿ ਆਏ ॥
mangal naaree gaaveh aae |
Punjabi
ਇਸਤ੍ਰੀਆਂ ਆ ਕੇ ਸੁਆਮੀ ਦੀ ਉਸਤਤੀ ਗਾਇਨ ਕਰਦੀਆਂ ਹਨ।
English
The women come and sing the songs of joy.
ਮਿਲਿ ਪ੍ਰੀਤਮ; ਸਦਾ ਸੁਖੁ ਪਾਏ ॥੧॥
mil preetam; sadaa sukh paae |1|
Punjabi
ਪਿਆਰੇ ਨਾਲ ਮਿਲਣ ਦੁਆਰਾ ਸਦੀਵੀ ਸ਼ਾਂਤੀ ਪਰਾਪਤ ਹੁੰਦੀ ਹੈ।
English
Meeting with their Beloved, lasting peace is obtained. ||1||
ਹਉ ਤਿਨ ਬਲਿਹਾਰੈ; ਜਿਨੑ ਹਰਿ ਮੰਨਿ ਵਸਾਏ ॥
hau tin balihaarai; jina har man vasaae |
Punjabi
ਮੈਂ ਉਨ੍ਹਾਂ ਉਤੋਂ ਵਾਰਨੇ ਜਾਂਦਾ ਹਾਂ, ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
English
I am a sacrifice to those, whose minds are filled with the Lord.
ਹਰਿ ਜਨ ਕਉ ਮਿਲਿਆ. ਸੁਖੁ ਪਾਈਐ; ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ ॥
har jan kau miliaa. sukh paaeeai; har gun gaavai sehaj subhaae |1| rahaau |
Punjabi
ਸਾਈਂ ਦੇ ਗੋਲੋ ਨੂੰ ਮਿਲ ਕੇ ਠੰਢ-ਚੈਨ ਪਰਾਪਤ ਹੁੰਦੀ ਹੈ ਅਤੇ ਪ੍ਰਾਣੀ ਸੁਤੇਸਿਧ ਹੀ ਹਰੀ ਦਾ ਜੱਸ ਗਾਇਨ ਕਰਦਾ ਹੈ। ਠਹਿਰਾਉ।
English
Meeting with the humble servant of the Lord, peace is obtained, and one intuitively sings the Glorious Praises of the Lord. ||1||Pause||
ਸਦਾ ਰੰਗਿ ਰਾਤੇ; ਤੇਰੈ ਚਾਏ ॥
sadaa rang raate; terai chaae |
Punjabi
ਜੋ ਸਦੀਵ ਹੀ ਤੇਰੀ ਪ੍ਰੀਤ ਅਤੇ ਖੁਸ਼ੀ ਅੰਦਰ ਰੰਗੇ ਰਹਿੰਦੇ ਹਨ,
English
They are always imbued with Your Joyful Love;
ਹਰਿ ਜੀਉ; ਆਪਿ ਵਸੈ ਮਨਿ ਆਏ ॥
har jeeo; aap vasai man aae |
Punjabi
ਹੇ ਪੂਜਯ ਪ੍ਰਭੂ! ਤੂੰ ਖੁਦ ਹੀ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਕਰ ਲੈਂਦਾ ਹੈਂ।
English
O Dear Lord, You Yourself come to dwell in their minds.
ਆਪੇ ਸੋਭਾ; ਸਦ ਹੀ ਪਾਏ ॥
aape sobhaa; sad hee paae |
Punjabi
ਉਹ ਖੁਦ ਹੀ ਸਦੀਵੀ ਕੀਰਤੀ ਨੂੰ ਪਰਾਪਤ ਹੋ ਜਾਂਦੇ ਹਨ।
English
They obtain eternal glory.
ਗੁਰਮੁਖਿ ਮੇਲੈ; ਮੇਲਿ ਮਿਲਾਏ ॥੨॥
guramukh melai; mel milaae |2|
Punjabi
ਮੁੱਖੀ ਗੁਰਦੇਵ ਜੀ ਉਨ੍ਹਾਂ ਨੂੰ ਮਾਲਕ ਨਾਲ ਜੋੜ ਅਤੇ ਉਸ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
English
The Gurmukhs are united in the Lord's Union. ||2||
ਗੁਰਮੁਖਿ ਰਾਤੇ; ਸਬਦਿ ਰੰਗਾਏ ॥
guramukh raate; sabad rangaae |
Punjabi
ਗੁਰਾਂ ਦੀ ਦਇਆ ਦੁਆਰਾ ਉਹ ਸਾਹਿਬ ਦੇ ਨਾਮ ਨਾਲ ਰੰਗੀਜ, ਰੰਗੀਜ ਜਾਂਦੇ ਹਨ।
English
The Gurmukhs are imbued with the love of the Word of the Shabad.
ਨਿਜ ਘਰਿ ਵਾਸਾ; ਹਰਿ ਗੁਣ ਗਾਏ ॥
nij ghar vaasaa; har gun gaae |
Punjabi
ਉਹ ਆਪਣੇ ਨਿੱਜ ਦੇ ਧਾਮ ਅੰਦਰ ਵਸਦੇ ਹਨ ਅਤੇ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੇ ਹਨ।
English
They abide in the home of their own being, singing the Glorious Praises of the Lord.
ਰੰਗਿ ਚਲੂਲੈ; ਹਰਿ ਰਸਿ ਭਾਏ ॥
rang chaloolai; har ras bhaae |
Punjabi
ਪ੍ਰਭੂ ਦੇ ਪ੍ਰੇਮ ਦੇ ਗੂੜ੍ਹੀ ਗੁਲਾਨਾਰੀ ਰੰਗਤ ਨਾਲ ਉਹ ਸੁਹਣੇ ਲੱਗਦੇ ਹਨ।
English
They are dyed in the deep crimson color of the Lord's Love; they look so beautiful.
ਇਹੁ ਰੰਗੁ ਕਦੇ. ਨ ਉਤਰੈ; ਸਾਚਿ ਸਮਾਏ ॥੩॥
eihu rang kade. na utarai; saach samaae |3|
Punjabi
ਇਹ ਰੰਗਤ ਕਦਚਿਤ ਲਹਿੰਦੀ ਨਹੀਂ ਅਤੇ ਉਹ ਸੱਚੇ ਸੁਆਮੀ ਅੰਰਦ ਲੀਨ ਹੋ ਜਾਂਦੇ ਹਨ।
English
This dye never fades away; they are absorbed in the True Lord. ||3||
ਅੰਤਰਿ ਸਬਦੁ; ਮਿਟਿਆ ਅਗਿਆਨੁ ਅੰਧੇਰਾ ॥
antar sabad; mittiaa agiaan andheraa |
Punjabi
ਜਦ ਪ੍ਰਭੂ ਦਾ ਨਾਮ ਹਿਰਦੇ ਅੰਦਰ ਵਸ ਜਾਂਦਾ ਹੈ, ਤਾਂ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
English
The Shabad deep within the nucleus of the self dispels the darkness of ignorance.
ਸਤਿਗੁਰ ਗਿਆਨੁ; ਮਿਲਿਆ ਪ੍ਰੀਤਮੁ ਮੇਰਾ ॥
satigur giaan; miliaa preetam meraa |
Punjabi
ਆਪਣੇ ਮਿੱਤ੍ਰ, ਸੱਚੇ ਗੁਰਾਂ ਨਾਲ ਮਿਲ ਕੇ ਮੈਨੂੰ ਬ੍ਰਹਿਮ ਬੋਧ ਪਰਾਪਤ ਹੋ ਗਿਆ ਹੈ।
English
Meeting with my Friend, the True Guru, I have obtained spiritual wisdom.
ਜੋ ਸਚਿ ਰਾਤੇ; ਤਿਨ ਬਹੁੜਿ. ਨ ਫੇਰਾ ॥
jo sach raate; tin bahurr. na feraa |
Punjabi
ਜੋ ਸੱਚੇ ਨਾਮ ਨਾਲ ਰੰਗੇ ਹਨ, ਉਹ ਮੁੜ ਕੇ ਆਵਾਗਉਣ ਦੇ ਚੱਕਰ ਵਿੱਚ ਨਹੀਂ ਪੈਂਦੇ।
English
Those who are attuned to the True Lord, do not have to enter the cycle of reincarnation again.
ਨਾਨਕ ਨਾਮੁ ਦ੍ਰਿੜਾਏ; ਪੂਰਾ ਗੁਰੁ ਮੇਰਾ ॥੪॥੫॥
naanak naam drirraae; pooraa gur meraa |4|5|
Punjabi
ਨਾਨਕ, ਮੇਰੇ ਪੂਰਨ ਗੁਰਦੇਵ ਜੀ ਪ੍ਰਾਣੀ ਦੇ ਅੰਦਰ ਨਾਮ ਨੂੰ ਪੱਕਾ ਕਰਦੇ ਹਨ।
English
O Nanak, my Perfect Guru implants the Naam, the Name of the Lord, deep within. ||4||5||
ਬਿਲਾਵਲੁ ਮਹਲਾ ੩ ॥
bilaaval mahalaa 3 |
Punjabi
ਬਿਲਾਵਲ ਤੀਜੀ ਪਾਤਿਸ਼ਾਹੀ।
English
Bilaaval, Third Mehl:
ਪੂਰੇ ਗੁਰ ਤੇ; ਵਡਿਆਈ ਪਾਈ ॥
poore gur te; vaddiaaee paaee |
Punjabi
ਪੂਰਨ ਗੁਰਾਂ ਪਾਸੋਂ ਮੈਂ ਪ੍ਰਭਤਾ ਪਰਾਪਤ ਕੀਤੀ ਹੈ।
English
From the Perfect Guru, I have obtained glorious greatness.
ਅਚਿੰਤ; ਨਾਮੁ ਵਸਿਆ ਮਨਿ ਆਈ ॥
achint; naam vasiaa man aaee |
Punjabi
ਖੁਦ-ਬ-ਖੁਦ ਹੀ ਨਾਮ ਆ ਕੇ ਮੇਰੇ ਚਿੱਤ ਅੰਦਰ ਟਿਕ ਗਿਆ ਹੈ।
English
The Naam, the Name of the Lord, has spontaneously come to abide in my mind.
ਹਉਮੈ ਮਾਇਆ; ਸਬਦਿ ਜਲਾਈ ॥
haumai maaeaa; sabad jalaaee |
Punjabi
ਹੰਕਾਰ ਅਤੇ ਮੋਹਨੀ ਮੈਂ ਹੰਕਾਰ ਨਾਮ ਨਾਲ ਸਾੜ ਸੁੱਟੇ ਹਨ।
English
Through the Word of the Shabad, I have burnt away egotism and Maya.
ਦਰਿ ਸਾਚੈ; ਗੁਰ ਤੇ ਸੋਭਾ ਪਾਈ ॥੧॥
dar saachai; gur te sobhaa paaee |1|
Punjabi
ਗੁਰਾਂ ਦੇ ਰਾਹੀਂ, ਮੈਂਨੂੰ ਸੱਚੇ ਦਰਬਾਰ ਅੰਦਰ ਆਬਰੂ ਪਰਾਪਤ ਹੋਈ ਹੈ।
English
Through the Guru, I have obtained honor in the Court of the True Lord. ||1||
ਜਗਦੀਸ ਸੇਵਉ; ਮੈ ਅਵਰੁ. ਨ ਕਾਜਾ ॥
jagadees sevau; mai avar. na kaajaa |
Punjabi
ਹੁਣ ਮੈਂ ਸ਼੍ਰਿਸ਼ਟੀ ਦੇ ਸੁਆਮੀ ਦੀ ਟਹਿਲ ਕਮਾਉਂਦਾ ਹਾਂ। ਮੈਨੂੰ ਹੋਰ ਕੋਈ ਕੰਮ ਨਹੀਂ।
English
I serve the Lord of the Universe; I have no other work to do.
ਅਨਦਿਨੁ ਅਨਦੁ ਹੋਵੈ ਮਨਿ ਮੇਰੈ; ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥
anadin anad hovai man merai; guramukh maagau teraa naam nivaajaa |1| rahaau |
Punjabi
ਰੈਣ ਦਿਹੁੰ ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੁੰਦੀ ਹੈ ਅਤੇ ਗੁਰਾਂ ਦੇ ਰਾਹੀਂ ਮੈਂ ਮੇਰੇ ਖੁਸ਼ੀ ਦੇਣਦਾਰ ਨਾਮ ਦੀ ਦਾਤ ਦੀ ਯਾਚਨਾ ਕਰਦਾ ਹਾਂ। ਠਹਿਰਾਉ।
English
Night and day, my mind is in ecstasy; as Gurmukh, I beg for the bliss-giving Naam. ||1||Pause||
ਮਨ ਕੀ ਪਰਤੀਤਿ; ਮਨ ਤੇ ਪਾਈ ॥
man kee parateet; man te paaee |
Punjabi
ਚਿੱਤ ਦਾ ਭਰੋਸਾ ਮੈਂ ਆਪਣੇ ਚਿੱਤ ਤੋਂ ਹੀ ਪਰਾਪਤ ਕੀਤਾ ਹੈ।
English
From the mind itself, mental faith is obtained.
ਪੂਰੇ ਗੁਰ ਤੇ; ਸਬਦਿ ਬੁਝਾਈ ॥
poore gur te; sabad bujhaaee |
Punjabi
ਪੂਰਨ ਗੁਰਾਂ ਦੇ ਰਾਹੀਂ ਮੈਂ ਨਾਮ ਨੂੰ ਅਨੁਭਵ ਕਰ ਲਿਆ ਹੈ।
English
Through the Guru, I have realized the Shabad.
ਜੀਵਣ ਮਰਣੁ ਕੋ; ਸਮਸਰਿ ਵੇਖੈ ॥
jeevan maran ko; samasar vekhai |
Punjabi
ਕੋਈ ਵਿਰਲਾ ਜਣਾ ਹੀ ਜਿੰਦਗੀ ਤੇ ਮੌਤ ਨੂੰ ਇਕ ਸਮਾਨ ਵੇਖਦਾ ਹੈ।
English
How rare is that person, who looks upon life and death alike.
ਬਹੁੜਿ. ਨ ਮਰੈ; ਨਾ ਜਮੁ ਪੇਖੈ ॥੨॥
bahurr. na marai; naa jam pekhai |2|
Punjabi
ਉਹ ਨਾਂ ਮੁੜ ਮਰਦਾ ਹੈ ਅਤੇ ਨਾਂ ਹੀ ਮੌਤ ਦੇ ਫਰੇਸ਼ਤੇ ਨੂੰ ਵੇਖਦਾ ਹੈ।
English
She shall never die again, and shall not have to see the Messenger of Death. ||2||
ਘਰ ਹੀ ਮਹਿ; ਸਭਿ ਕੋਟ ਨਿਧਾਨ ॥
ghar hee meh; sabh kott nidhaan |
Punjabi
ਅੰਤਹਕਰਣ ਅੰਦਰ ਹੀ ਸਾਰਿਆਂ ਖਜਾਨਿਆਂ ਦੇ ਕਿਲ੍ਹੇ ਹਨ।
English
Within the home of the self are all the millions of treasures.
ਸਤਿਗੁਰਿ ਦਿਖਾਏ; ਗਇਆ ਅਭਿਮਾਨੁ ॥
satigur dikhaae; geaa abhimaan |
Punjabi
ਸੱਚੇ ਗੁਰਾਂ ਨੇ ਉਹ ਮੈਨੂੰ ਵਿਖਾਲ ਦਿੱਤੇ ਹਨ ਅਤੇ ਮੇਰਾ ਹੰਕਾਰ ਨਵਿਰਤ ਹੋ ਗਿਆ ਹੈ।
English
The True Guru has revealed them, and my egotistical pride is gone.
ਸਦ ਹੀ ਲਾਗਾ; ਸਹਜਿ ਧਿਆਨ ॥
sad hee laagaa; sehaj dhiaan |
Punjabi
ਇਸ ਲਈ ਮੇਰੀ ਬਿਰਤੀ ਹਮੇਸ਼ਾਂ ਸ਼ਰੋਮਣੀ ਸੁਆਮੀ ਨਾਲ ਜੁੜੀ ਰਹਿੰਦੀ ਹੈ,
English
I keep my meditation always focused on the Cosmic Lord.
ਅਨਦਿਨੁ ਗਾਵੈ; ਏਕੋ ਨਾਮ ॥੩॥
anadin gaavai; eko naam |3|
Punjabi
ਅਤੇ ਰਾਮ ਦਿਨ ਮੈਂ ਕੇਵਲ ਨਾਮ ਨੂੰ ਹੀ ਗਾਉਂਦਾ ਹਾਂ।
English
Night and day, I sing the One Name. ||3||
ਇਸੁ ਜੁਗ ਮਹਿ; ਵਡਿਆਈ ਪਾਈ ॥
eis jug meh; vaddiaaee paaee |
Punjabi
ਇਸ ਯੁੱਗ ਅੰਦਰ ਮੈਂ ਮਹਾਨਤਾ ਪਰਾਪਤ ਕਰ ਲਈ ਹੈ,
English
I have obtained glorious greatness in this age,
ਪੂਰੇ ਗੁਰ ਤੇ; ਨਾਮੁ ਧਿਆਈ ॥
poore gur te; naam dhiaaee |
Punjabi
ਪੂਰਨ ਗੁਰਾਂ ਦੇ ਰਾਹੀਂ ਨਾਮ ਸਿਮਰਨ ਕਰਨ ਦੁਆਰਾ।
English
from the Perfect Guru, meditating on the Naam.
ਜਹ ਦੇਖਾ; ਤਹ ਰਹਿਆ ਸਮਾਈ ॥
jeh dekhaa; teh rahiaa samaaee |
Punjabi
ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਹੀ ਮੈਂ ਸਾਈਂ ਨੂੰ ਵਿਆਪਕ ਪਾਉਂਦਾ ਹਾਂ।
English
Wherever I look, I see the Lord permeating and pervading.
ਸਦਾ ਸੁਖਦਾਤਾ; ਕੀਮਤਿ ਨਹੀ ਪਾਈ ॥੪॥
sadaa sukhadaataa; keemat nahee paaee |4|
Punjabi
ਉਹ ਹਮੇਸ਼ਾਂ ਆਰਾਮ ਬਖਸ਼ਣਹਾਰ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
English
He is forever the Giver of peace; His worth cannot be estimated. ||4||
ਪੂਰੈ ਭਾਗਿ; ਗੁਰੁ ਪੂਰਾ ਪਾਇਆ ॥
poorai bhaag; gur pooraa paaeaa |
Punjabi
ਪੂਰਨ ਚੰਗੇ ਨਸੀਬਾਂ ਦੁਆਰਾ ਮੈਨੂੰ ਪੂਰਨ ਗੁਰਦੇਵ ਜੀ ਪਰਾਪਤ ਹੋਏ ਹਨ।
English
By perfect destiny, I have found the Perfect Guru.
ਅੰਤਰਿ ਨਾਮੁ ਨਿਧਾਨੁ ਦਿਖਾਇਆ ॥
antar naam nidhaan dikhaaeaa |
Punjabi
ਅਤੇ ਉਨ੍ਹਾਂ ਨੇ ਮੈਨੂੰ ਮੇਰੇ ਹਿਰਦੇ ਅੰਦਰ ਹੀ ਨਾਮ ਦਾ ਖਜਾਨਾ ਵਿਖਾਲ ਦਿੱਤਾ ਹੈ।
English
He has revealed to me the treasure of the Naam, deep within the nucleus of my self.
ਗੁਰ ਕਾ ਸਬਦੁ; ਅਤਿ ਮੀਠਾ ਲਾਇਆ ॥
gur kaa sabad; at meetthaa laaeaa |
Punjabi
ਗੁਰਾਂ ਦੀ ਬਾਣੀ ਮੈਨੂੰ ਪਰਮ ਮਿੱਠੀ ਲੱਗਦੀ ਹੈ।
English
The Word of the Guru's Shabad is so very sweet.
ਨਾਨਕ ਤ੍ਰਿਸਨ ਬੁਝੀ; ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥
naanak trisan bujhee; man tan sukh paaeaa |5|6|4|6|10|
Punjabi
ਨਾਨਕ, ਮੇਰੀ ਖਾਹਿਸ਼ ਬੁਝ ਗਈ ਹੈ ਅਤੇ ਮੇਰੀ ਜਿੰਦੜੀ ਤੇ ਜਿਸਮ ਨੂੰ ਠੰਢ-ਚੈਨ ਪਰਾਪਤ ਹੋ ਗਈ ਹੈ।
English
O Nanak, my thirst is quenched, and my mind and body have found peace. ||5||6||4||6||10||
ਰਾਗੁ ਬਿਲਾਵਲੁ ਮਹਲਾ ੪ ਘਰੁ ੩ ॥
raag bilaaval mahalaa 4 ghar 3 |
Punjabi
ਰਾਗੁ ਬਿਲਾਵਲ। ਚੌਥੀ ਪਾਤਿਸ਼ਾਹੀ।
English
Raag Bilaaval, Fourth Mehl, Third House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਉਦਮ ਮਤਿ ਪ੍ਰਭ ਅੰਤਰਜਾਮੀ; ਜਿਉ ਪ੍ਰੇਰੇ ਤਿਉ ਕਰਨਾ ॥
audam mat prabh antarajaamee; jiau prere tiau karanaa |
Punjabi
ਉਪਰਾਲਾ ਅਤੇ ਅਕਲ ਦਿਲਾਂ ਦੀਆਂ ਜਾਨਣਹਾਰ ਸੁਆਮੀ ਦੀਆਂ ਦਾਤਾਂ ਹਨ। ਜਿਸ ਤਰ੍ਹਾਂ ਉਹ ਉਨ੍ਹਾਂ ਦੇ ਚਿੱਤ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਹੀ ਬੰਦ ਕਰਦੇ ਹਨ।
English
Effort and intelligence come from God, the Inner-knower, the Searcher of hearts; as He wills, they act.
ਜਿਉ ਨਟੂਆ ਤੰਤੁ ਵਜਾਏ ਤੰਤੀ; ਤਿਉ ਵਾਜਹਿ ਜੰਤ ਜਨਾ ॥੧॥
jiau nattooaa tant vajaae tantee; tiau vaajeh jant janaa |1|
Punjabi
ਜਿਸ ਤਰ੍ਹਾਂ ਸਤਾਰ ਦਾ ਬਜੰਤਰੀ ਸਤਾਰ ਦੀਆਂ ਤਾਰਾਂ ਨੂੰ ਵਜਾਉਂਦਾ ਹੈ ਉਸੇ ਤਰ੍ਹਾਂ ਹੀ ਮਨੁੱਖ-ਵਾਜੇ ਸੁਆਮੀ ਦੇ ਹੱਥਾਂ ਵਿੱਚ ਵੱਜਦੇ ਹਨ।
English
As the violinist plays upon the strings of the violin, so does the Lord play the living beings. ||1||